ਮਹਿਲ ਕਲਾਂ।/ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਪਿੰਡ ਸਹਿਜੜਾ ਵਿਖੇ ਬੱਚਿਆਂ ਦੇ ਮਾਪਿਆਂ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਵੱਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਤੋਂ 100/ਪ੍ਰਤੀਸ਼ਤ ਫੀਸਾਂ ਵਸੂਲਣ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਵੱਲੋਂ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਟਰੈਫ਼ਿਕ ਜਾਮ ਕਰਕੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੱਚਿਆਂ ਦੇ ਮਾਪਿਆਂ ਤੋਂ 50 ਪ੍ਰਤੀ ਫੀਸਾਂ ਵਸੂਲਣ ਦੀ ਮੰਗ ਕੀਤੀ ਇਸ ਮੌਕੇ ਬੱਚਿਆਂ ਦੇ ਮਾਪੇ ਬਲਵੀਰ ਸਿੰਘ, ਗਿਆਨ ਸਿੰਘ ਸਹੌਰ, ਗੁਰਪ੍ਰੀਤ ਸਿੰਘ ਸਰਾਂ, ਕੁਲਦੀਪ ਸੰਸਾਰ, ਜਗਦੀਪ ਸਿੰਘ ਧਨੇਰ, ਸੁਖਵਿੰਦਰ ਸਿੰਘ ਧਨੇਰ, ਨਵਜੋਤ ਸਿੰਘ ਚੰਨਣਵਾਲ, ਹਰਦੀਪ ਸਿੰਘ ਚੰਨਣਵਾਲ ,ਜਸਕਰਨ ਸਿੰਘ ਚੰਨਣਵਾਲ, ਗੁਰਦੀਪ ਕੁਮਾਰ ਖਿਆਲੀ, ਬਲਕਾਰ ਸਿੰਘ, ਮਨਦੀਪ ਸਿੰਘ ਵਜੀਦਕੇ, ਨਰਿੰਦਰ ਸਿੰਘ, ਨਛੱਤਰ ਸਿੰਘ ਨੇ ਕਿਹਾ ਕਿ ਲੌਕ ਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਦੀ ਆਰਥਕ ਹਾਲਤ ਮੰਦੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਨਿੱਜੀ ਸਕੂਲਾਂ ਵੱਲੋਂ ਮਾਪਿਆਂ ਤੋਂ ਬੱਚਿਆਂ ਦੀਆਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਬੱਚਿਆਂ ਦੇ ਮਾਪੇ ਕਈ ਵਾਰ ਮਿਲ ਵੀ ਚੁੱਕੇ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਬੱਚੇ ਸਕੂਲ ਨਹੀਂ ਆ ਰਹੇ ਹਨ। ਪਰ ਫਿਰ ਵੀ ਸਕੂਲ ਵੱਲੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਬਿਨਾਂ ਬੱਸ ਕਿਰਾਏ ਤੋਂ 50/ਪ੍ਰਤੀਸ਼ਤ ਫ਼ੀਸ ਭਰਨ ਵਾਸਤੇ ਤਿਆਰ ਹਨ।ਪ੍ਰੰਤੂ ਸਕੂਲ ਦੀ ਪਿ੍ੰਸੀਪਲ ਮੈਡਮ ਵੱਲੋਂ ਮਾਪਿਆਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ।ਇਸ ਮੌਕੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਬੀ ਕੇ ਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਆਮ ਆਦਮੀ ਪਾਰਟੀ ਦੇ ਐਮ,ਐਲ,ਏ ਮਨਜੀਤ ਸਿੰਘ ਪੰਡੋਰੀ ਨੇ ਬੱਚਿਆਂ ਦੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਬੱਚੇ ਘਰਾਂ ਵਿੱਚ ਹੀ ਬੈਠੇ ਹਨ ਤਾਂ ਉਹ ਫੀਸਾਂ ਕਿਸੇ ਹਿਸਾਬ ਨਾ ਦੇਣ ਉਨ੍ਹਾਂ ਕਿਹਾ ਕਿ ਲੋਕ ਡਾਊਨ ਦੌਰਾਨ ਸਾਰੇ ਵਰਗਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਲੋਕ ਅੱਜ ਆਰਥਕ ਮੰਦੀ ਹਾਲਤ ਵਿੱਚੋਂ ਗੁਜ਼ਰ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਦੇ ਮਾਤਾ ਪਿਤਾ 100 ਫੀਸਦੀ ਫੀਸਾਂ ਦੇਣ ਦੀ ਬਜਾਏ 50 ਪ੍ਰਤੀਸ਼ਤ ਦੇ ਹਿਸਾਬ ਨਾਲ ਬਿਨਾਂ ਬੱਸ ਕਰਾਏ ਤੋ ਫੀਸਾਂ ਭਰਨ ਲਈ ਤਿਆਰ ਹਨ ਪਰ ਫਿਰ ਕਿਉਂ ਨਹੀਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਭਰਾਇਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਾਸ ਦਵਾਇਆ ਕਿ ਇਸ ਮਸਲੇ ਨੂੰ ਉਹ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿਚ ਲਿਆ ਕੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਦੀ ਗੱਲਬਾਤ ਕਰਵਾ ਕੇ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਉਧਰ ਦੂਜੇ ਪਾਸੇ ਸਕੂਲ ਦੀ ਟਿਊਸ਼ਨ ਫੀਸ ਭਰੀ ਜਾ ਚੁੱਕੀ ਹੈ।