ਪਿੰਡ ਬਾਪਲਾ ਵਿਖੇ ਸਿਹਤ ਵਿਭਾਗ ਨੇ ਨਾਲਿਆਂ ਤੇ ਛੱਪੜਾਂ ਵਿਚ ਪਾਇਆ ਕਾਲਾ ਤੇਲ । 

ਮਲੇਰਕੋਟਲਾ /ਸੰਦੌੜ- (ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ)-  ਸਿਵਲ ਸਰਜਨ ਮਲੇਰਕੋਟਲਾ ਡਾ ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਐਮ, ਐਸ ਭਸੀਨ ਦੀ ਅਗਵਾਈ ਹੇਠ ਨੈਸ਼ਨਲ ਵੈਕਟਰਨ ਬੌਰਨ ਡਜ਼ੀਜਜ ਕੰਟਰੋਲ ਪ੍ਰੋਗਰਾਮ ਅਧੀਨ ਸਬ ਸੈਂਟਰ ਮਿੱਠੇਵਾਲ ਵੱਲੋਂ ਪਿੰਡ ਬਾਪਲਾ ਵਿਖੇ ਪਿੰਡ ਵਿਚ ਫੀਵਰ ਸਰਵੇ ਕਰਕੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੱਛਰ ਦੇ ਖ਼ਾਤਮੇ ਲਈ ਨਾਲੀਆਂ ਵਿਚ ਕਾਲਾ ਤੇਲ ਪਾਉਣ ਦੀ ਸ਼ੁਰੂਆਤ ਕੀਤੀ ਗਈ।   ਇਸ ਮੌਕੇ ਬਹੁ ਮੰਤਵੀ ਸਿਹਤ ਕਾਮੇ ਰਜੇਸ਼ ਰਿਖੀ ਨੇ ਲੋਕਾਂ ਨੂੰ ਸੱਥਾਂ ਵਿੱਚ ਜਾ ਕੇ ਡੇਂਗੂ ਮਲੇਰੀਆ ਅਤੇ ਗਰਮੀ ਨਾਲ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਰੋਕਥਾਮ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦੇ ਹੋਏ ਸ੍ਰੀ ਰਿਖੀ ਨੇ ਕਿਹਾ ਕਿ ਡੇਂਗੂ ਤੇ ਮਲੇਰੀਆ ਮੱਛਰ ਦੇ ਕੱਟਣ ਕਰਕੇ ਹੀ ਹੁੰਦਾ ਹੈ ਇਸ ਲਈ ਮੱਛਰ ਤੋਂ ਬਚਾਅ ਲਈ ਆਲੇ ਦੁਆਲੇ ਦੀ ਸਫ਼ਾਈ ਰੱਖਣ ਪੂਰੇ ਸਰੀਰ ਨੂੰ ਢੱਕਕੇ ਰੱਖਣ ਵਾਲੇ ਕੱਪੜੇ ਪਹਿਨੋ ਮੱਛਰਦਾਨੀ ਦਾ ਪ੍ਰਯੋਗ ਕਰਨ ਅਤੇ ਬੁਖਾਰ ਹੋਣ ਤੇ ਸਲਾਈਡ ਬਣਵਾ ਕੇ ਖੂਨ ਦੀ ਜਾਂਚ ਜ਼ਰੂਰ ਕਰਵਾਉਣ।। ਉਨ੍ਹਾਂ ਕਿਹਾ ਕਿ ਲੋਕ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਕੋਲੋਂ ਦੱਸੀਆਂ ਗਈਆਂ   ਸਾਵਧਾਨੀਆਂ ਤੇ ਅਮਲ ਕਰਨ ਅਤੇ ਖ਼ੁਦ ਵੀ ਬਚਾਅ ਲਈ ਸੁਚੇਤ ਹੋਣ ਤਾਂ  ਜੋ ਡੇਂਗੂ ਮਲੇਰੀਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।। ਇਸ ਸਮੇਂ ਬਾਬਾ ਸੁਰਜੀਤ ਸਿੰਘ ਨੇ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਨ ਅਤੇ ਖ਼ੁਦ ਵੀ ਬਚਾਅ ਲਈ ਸੁਚੇਤ ਹੁਣ ਤਾਂ ਜੋ ਡੇਂਗੂ ਮਲੇਰੀਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਇਸ ਸਮੇਂ ਬਾਬਾ ਸੁਰਜੀਤ ਸਿੰਘ ਨੇ ਸਿਹਤ ਵਿਭਾਗ ਵੱਲੋਂ ਮਲੇਰੀਆ ਅਤੇ ਮੱਛਰ ਦੇ ਉਪਾਅ ਕਰਨ ਲਈ ਦਿੱਤੇ ਗਏ ਸੁਝਾਵਾਂ ਤੇ ਕਰਮਚਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।। ਇਸ ਮੌਕੇ ਕਿਰਨਪਾਲ ਕੌਰ ਮਪਹਵ ਫੀਮੇਲ, ਬਾਬਾ ਸੁਰਜੀਤ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਗਰਜਾ ਸਿੰਘ ਜੀ ਬਾਪਲਾ, ਕਾਰਜਕਾਰੀ ਸਰਪੰਚ ਗੁਰਚਰਨ ਸਿੰਘ ਮਾਨ, ਜਗਰੂਪ ਸਿੰਘ ਸੰਧੂ ,ਬੂਟਾ ਸਿੰਘ ਕਾਲੀ, ਮੀਤ ਸਿੰਘ, ਮਲਕੀਤ ਸਿੰਘ ,ਸਰਬਜੀਤ ਸਿੰਘ ,ਲਖਵੀਰ ਸਿੰਘ ,ਆਸਾ ਕਰਮਜੀਤ ਕੌਰ ਆਦਿ ਹਾਜ਼ਰ ਸਨ