ਕਿਸਾਨਾਂ ਮਜਦੂਰਾਂ ਦੇ ਮਸਲੇ ਸਿਆਸੀ ਧਿਰ ਬਰਾਬਰ ਖੜੀ ਕਰਕੇ ਹੀ ਹੱਲ ਹੋਣਗੇ

ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਲੜਾਗੇ, ਤੇ ਕਿਸਾਨਾਂ ਮਜਦੂਰਾਂ ਨੂੰ ਇੱਕਜੁੱਟ ਕਰਾਂਗੇ-ਰਾਜੇਵਾਲ
ਬਰਨਾਲਾ/ਮਹਿਲ ਕਲਾਂ- 21 ਮਈ (ਗੁਰਸੇਵਕ ਸੋਹੀ / ਸੁਖਵਿੰਦਰ ਬਾਪਲਾ )-ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਲਈ ਹਮੇਸ਼ਾ ਸੰਘਰਸ਼ ਲੜਦੇ ਰਹਾਂਗੇ, ਤੇ ਸਿਆਸੀ ਧਿਰ ਬਿਨ੍ਹਾਂ ਪੰਜਾਬ ਦੇ ਲੋਕਾਂ ਦਾ ਭਲਾ ਨਹੀ ਹੋ ਸਕਦਾ। ਇਸ ਲਈ ਲੋਕਾਂ ਨੂੰ ਲਾਮਬੰਦ ਕਰਦੇ ਰਹਾਂਗੇ। ਉਕਤ ਸਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਾਂਗ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੈ, ਨਾ ਹੀ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਸਮਝ ਹੈ ਤੇ ਨਾ ਹੀ ਮਸਲਿਆਂ ਦੀ। ਪੰਚਾਇਤ ਦੀਆਂ ਜਮੀਨਾਂ ਛਡਾਉਣ ਦੇ ਨਾਮ ਤੇ ਸਰਕਾਰੀ ਗੁੰਡਾਗਰਦੀ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ। ਗਰੀਬ ਕਿਸਾਨਾਂ ਤੇ ਮਜਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪਰ ਸਰਮਾਏਦਾਰਾ ਤੋਂ ਜਮੀਨ ਦਾ ਇੰਚ ਵੀ ਨਹੀ ਛਡਾਇਆ ਗਿਆ। ਰਾਜੇਵਾਲ ਨੇ ਕਿਹਾ ਕਿ ਗੰਦਲੇ ਹੋ ਚੱਕੇ ਵਾਤਾਵਰਨ ਨੂੰ ਬਚਾਉਣ ਅਤੇ ਧਰਤੀ ਤੇ ਵਧਦੀ ਗਰਮੀ ਨੂੰ ਰੋਕਣ ਲਈ ਜਥੇਬੰਦੀ ਵੱਲੋਂ ਖੇਤਾਂ ਦੀਆਂ ਮੋਟਰਾ ਤੇ ਹਰ ਕਿਸਾਨ ਨੂੰ ਦਸ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਰੁੱਖਾ ਦੀ ਗਿਣਤੀ ਵਧਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਲਈ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ, ਤੇ ਚੋਣ ਨੂੰ ਪੂਰੇ ਉਤਸਾਹ ਨਾਲ ਲੜਾਗੇ। ਉਹਨਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਦੀ ਅਗਵਾਈ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ। ਇਸ ਮੌਕੇ ਭਾਕਿਯੂ (ਕਾਦੀਆਂ) ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਸੰਘਰਸ਼ ਲਈ ਵੱਡਾ ਤਜਰਬਾ੍ ਰੱਖਦੇ ਹਨ, ਜਿੰਨਾ ਦਾ ਪੂਰਾ ਜੀਵਨ ਹੀ ਸ਼ੰਘਰਸ ਕਰਦਿਆਂ ਬੀਤੀਆ ਹੈ, ਅੱਗੇ ਤੋ ਵੀ ਅਸੀ ਇਹਨਾਂ ਦੇ ਅਸੀਰਵਾਦ ਸਦਕਾ ਕਿਸਾਨਾਂ ਦੇ ਹਿੱਤਾ ਦੀ ਜੰਗ ਜਾਰੀ ਰੱਖਾਗੇ ਇਸ ਮੌਕੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਵੀਕਰਨ ਸਿੰਘ ਬਰਨਾਲਾ, ਮੀਤ ਪ੍ਰਧਾਨ ਹਾਕਮ ਸਿੰਘ ਛੀਨੀਵਾਲ, ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ, ਪ੍ਰਚਾਰਕ ਸਕੱਤਰ ਕਰਨੈਲ ਸਿੰਘ ਕੁਰਡ਼, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ, ਜਰਨਲ ਸਕੱਤਰ ਹਾਕਮ ਸਿੰਘ ਕੁਰਡ ,ਸਾਬਕਾ ਸਰਪੰਚ ਅਮਰਜੀਤ ਗਹਿਲ, ਨੰਬਰਦਾਰ ਗੁਰਪ੍ਰੀਤ ਸਿੰਘ ਛੀਨੀਵਾਲ, ਬਹਾਲ ਸਿੰਘ ਕੁਰਡ ,ਸਾਧੂ ਸਿੰਘ ਛੀਨੀਵਾਲ, ਡਾ ਜਸਵੰਤ ਸਿੰਘ ਛੀਨੀਵਾਲ, ਮਨਪ੍ਰੀਤ ਸਿੰਘ ਚੰਨਣਵਾਲ, ਜਸਵਿੰਦਰ ਸਿੰਘ ਗੋਲਡੀ, ਦਾਰਾ ਸਿੰਘ ਵਜੀਦਕੇ, ਜਗਦੇਵ ਸਿੰਘ ਟੱਲੇਵਾਲ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਤਰਲੋਚਨ ਸਿੰਘ ਬਰਮੀ, ਬੀ ਕੇ ਯੂ ਕਾਦੀਆਂ ਦੇ ਆਗੂ ਜਸਵਿੰਦਰ ਸਿੰਘ ਛੀਨੀਵਾਲ, ਪਟਵਾਰੀ ਦਰਬਾਰਾ ਸਿੰਘ ਮਾਨ, ਜਗਦੇਵ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਨਿੰਮਾ, ਔਰਤ ਆਗੂ ਪ੍ਰਧਾਨ ਗੁਰਮੇਲ ਕੌਰ, ਹਰਪਾਲ ਕੌਰ, ਮਨਜੀਤ ਕੌਰ ,ਬਲਵਿੰਦਰ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਦਲਜੀਤ ਕੌਰ, ਗੁਰਦੇਵ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।