ਪੁਲਿਸ ਅੱਤਿਆਚਾਰ ਦੀ ਸ਼ਿਕਾਰ ਦਲਿਤ ਲੜਕੀ ਨੂੰ ਨਹੀਂ ਮਿਿਲਿਆ ਇੰਨਸਾਫ-Video

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਪਹੁੰਚੇ ਪੀੜਤਾ ਦੇ ਘਰ

12 ਸਾਲਾਂ ਤੋਂ ਮੰਜੇ ਤੇ ਪਈ ਏ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਦਲਿਤ ਲੜਕੀ

ਜਗਰਾਉਂ /ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

ਸਥਾਨਕ ਪੁਲਿਸ ਦੇ ਇਕ ਥਾਣੇਦਾਰ ਦੀ ਕੁੱਟਮਾਰ ਕਾਰਨ ਅਤੇ ਕਰੰਟ ਲਗਾਉਣ ਨਾਲ ਅਪਾਹਜ਼ ਹੋਈ ਦਲਿਤ ਪਰਿਵਾਰ ਦੀ ਨੋਜਵਾਨ ਲੜਕੀ ਨੂੰ ਇਨਸਾਫ ਦਿਵਾਉਣ ਦੇ ਮਕਸਦ ਨਾਲ ਵਿਰੋਧੀ ਧਿਰ ਦੇ ਆਗੂ ਐਮ.ਐਲ.ਏ ਹਰਪਾਲ ਸਿੰਘ ਚੀਮਾ ਪੀੜਤ ਲੜਕੀ ਦੇ ਘਰ ਪਹੁੰਚੇ ਹਨ। ਮੌਕੇ ‘ਤੇ ਪ੍ਰੈਸ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਚੀਮਾਂ ਅਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੜਕੀ ਨੂੰ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹੇਗੀ। ਇਸ ਮੌਕੇ ਪੀੜਤ ਲੜਕੀ ਨੇ ਕਿਹਾ ਕਿ 14 ਜੁਲਾਈ 2005 ਨੂੰ ਜਗਰਾਉਂ ਪੁਲਿਸ ਨੇ ਉਸਨੂੰ ਅਤੇ ਉਸਦੀ ਮਾਤਾ ਨੂੰ ਘਰਂੋ ਚੁੱਕ ਕੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਸੀ।ਜਿਸ ਕਾਰਣ ਉਹ ਅਪਾਹਜ਼ ਹੋਈ ਸਦਾ ਲਈ ਮੰਜੇ ਤੇ ਪਈ ਹੈ। 21 ਜੁਲਾਈ 2005 ਨੂੰ ਉਸ ਦੇ ਭਰਾ ਇਕਬਾਲ ਸਿੰਘ ਨੂੰ ਕਤਲ ਦੇ ਇਕ ਝੂਠੇ ਕੇਸ ਵਿੱਚ ਫਸਾ ਕੇ ਜੇਲ਼ ਭੇਜ ਦਿੱਤਾ ਸੀ। 28 ਮਾਰਚ 2014 ਨੰੁ ਉਸ ਦਾ ਭਰਾ ਝੂਠੇ ਕੇਸ ਵਿਚੋਂ ਬਰੀ ਹੋਇਆ ਅਤੇ 03 ਨਵੰਬਰ 2015 ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀਜੀਪੀ ਨੇ ਪੜਤਾਲ ਕੀਤੀ ਅਤੇ ਇਸ ਪੜਤਾਲ ਅਨੁਸਾਰ 28 ਮਈ 2018 ਨੂੰ ਕੋਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੀਨੀਅਰ ਪੁਲਿਸ ਕਪਤਾਨ ਜਗਰਾਓ ਨੂੰ ਅੱਤਿਆਚਾਰਾਂ ਦੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਕਿ ਦੋਸ਼ੀ ਬਹੁਤ ਹੀ ਤਾਕਤਵਰ ਅਤੇ ਪੈਸੇ ਵਾਲੇ ਲੋਕ ਹਨ। ਜ਼ਿਕਰਯੋਗ ਹੈ ਕਿ ਇਸ ਅੱਤਿਆਚਾਰ ਖਿਲਾਫ ਇਲਾਕੇ ਦੀਆਂ ਕਿਸਾਨ-ਮਜਦੂਰ ਜੱਥੇਬੰਦੀਆਂ ਵੀ ਲਗਾਤਾਰ ਸੰਘਰਸ਼ ਦੇ ਰਾਹ ਤੇ ਹਨ ਪਰ ਪੀੜਤ ਪਰਿਵਾਰ ਇਨਸਾਫ ਕਿਧਰੇ ਨਜ਼ਰ ਨਹੀ ਆ ਰਿਹਾ। ਇਸ ਕੇਸ ਵਿੱਚ ਦੋਸ਼ੀ ਥਾਣੇਦਾਰ ਮਾਫੀ ਵੀ ਮੰਗ ਚੁੱਕਾ ਹੈ। ਪੰਜਾਬ ਪੁਲਿਸ ਦੀ ਸੀ.ਆਈ.ਡੀ. ਵਿੰਗ ਅਤੇ ਡੀ.ਜੀ.ਪੀ. ਮਨੁੱਖੀ ਅਧਿਕਾਰ ਪੜਤਾਲ ਵੀ ਕਰ ਚੁੱਕਾ ਹੈ। ਕੋਮੀ ਕਮਿਸ਼ਨ ਦੇ ਨਾਲ-ਨਾਲ ਪੰਜਾਬ ਦਾ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਭਾਰਤੀ ਫੌਜ ਦਾ ਕਮਾਂਡੈਂਟ ਵੀ ਕਾਰਵਾਈ ਲਈ ਸੀਨੀਅਰ ਪੁਲਿਸ ਕਪਤਾਨ ਜਗਰਾਓ ਨੂੰ ਕਈ ਵਾਰ ਪੱਤਰ ਲਿੱਖ ਚੁੱਕੇ ਹਨ। ਇਸ ਸਮੇਂ ਸੀ.ਈ.ਓ. ਸੱਤਪਾਲ ਸਿੰਘ ਦੇਹੜਕਾ, ਬਲਦੇਵ ਸਿੰਘ ਡਿਪਟੀ ਡਾਇਰੈਕਟਰ, ਮਾਸਟਰ ਸਰਬਜੀਤ ਸਿੰਘ ਹੇਰਾਂ ਪ੍ਰਧਾਨ ਡਾ. ਅੰਬੇਡਕਰ ਟ੍ਰੱਸਟ, ਯੂਥ ਆਪ ਆਗੂ, ਗੋਪੀ ਸ਼ਰਮਾ ਤੋਂ ਬਿਨਾਂ ਵੱਡੀ ਗਿਣਤੀ ਵਿਚ ਇੰਨਸਾਫਪਸੰਦ ਲੋਕ ਹਾਜ਼ਰ ਸਨ।