ਜਗਰਾਉਂ ( ਪੱਪੂ ਸੋਨੀ, ਗੁਰਕੀਰਤ ਜਗਰਾਉਂ )
ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਦੇ ਅਵਸਰ ਤੇ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਸਪੁੱਤਰੀ ਸਵ ਸਰਦਾਰ ਬੂਟਾ ਸਿੰਘ ਜੀ (ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ )ਸ਼੍ਰੀ ਰਮਨਦੀਪ ਸਿੰਘ ਜੀ ਨੇ ਅੱਜ ਰਾਣੀ ਝਾਂਸੀ ਚੋਂਕ ਜਗਰਾਊ ਵਿਖੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਸਕ ਵੰਡ ਕੈਂਪ ਲਗਾ ਕੇ ਜਨਮ ਦਿਨ ਮਨਾਇਆ। ਇਸ ਮੌਕੇ ਤੇ ਐਡਵੋਕੇਟ ਗੁਰਕੀਰਤ ਕੌਰ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ। ਪ੍ਰੈਸ ਕਾਨਫਰੰਸ ਕਰਦਿਆਂ ਐਡਵੋਕੇਟ ਸਾਹਿਬਾ ਨੇ ਵੈਕਸੀਨੇਸ਼ਨ ਕਰਾਉਣ ,ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਨਿਵਾਸੀਆਂ ਨੂੰ ਜਗਰਾਓ ਸ਼ਹਿਰ ਨੂੰ ਕਰੋਨਾ ਮੁਕਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਸਿਕੰਦਰ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਗਰਾਓ, ਦਰਸ਼ਨ ਸਿੰਘ ਰਿਟਾਇਰ ਸਬ-ਇੰਸਪੈਕਟਰ ਸੁੱਖੀ ਬਰਸਾਲ ਜਨਰਲ ਸੈਕਟਰੀ ਜਗਰੂਪ ਸਿੰਘ, ਅਸ਼ੋਕ ਬੱਗਾ, ਸਤਨਾਮ ਸਿੰਘ ਪਤੀ ਮੁਲਤਾਨੀ, ਅਰਸ਼ਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਰੌਬੀ ਸਿੱਧੂ ਪੱਤੀ ਮਲਤਾਨੀ, ਜਗਦੀਪ ਸਿੰਘ ਜੰਗ ਕੋਟ ਮਾਣ ਪ੍ਰਧਾਨ ਨੌਜਵਾਨ ਕਲੱਬ, ਸੁਖਦੇਵ ਸੇਬੀ, ਮੈਡਮ ਰਾਜਿੰਦਰ ਕੌਰ, ਸੁਰਿੰਦਰ ਸਿੰਘ ਸਵੱਦੀ ਕਲਾਂ, ਅਵਤਾਰ ਸਿੰਘ ਖਾਲਸਾ, ਹਰਵਿੰਦਰ ਸਿੰਘ, ਗੁਰਜੀਤ ਸਿੰਘ ਗੀਟਾ, ਅਮਰਜੀਤ ਸਿੰਘ ਗਿੱਲ ਮੋਗਾ,ਕੇਵਲ ਸਿੰਘ ਮੋਗਾ, ਹਰਮੇਲ ਸਿੰਘ ਸੋਸ਼ਲ ਮੀਡੀਆ ਇੰਚਾਰਜ, ਮਨਜੀਤ ਸੰਘੇੜਾ, ਕਮਲਜੀਤ ਜਗਰਾਉ, ਮਨਜੀਤ ਸਿੰਘ, ਗੁਰਵਿੰਦਰ ਚੀਨਾ, ਬਲਜਿੰਦਰ ਸੀਵਿਆ, ਭੁਪਿੰਦਰ ਕੰਨੀਆ ਖੁਰਦ, ਰਵਿੰਦਰ, ਸੁਨੀਲ,ਰਾਹੁਲ ,ਸੱਤਪਾਲ ਵਰਨਪਾਲ, ਪਰਮਿੰਦਰ, ਰਾਜ ਕੁਮਾਰ ਵਾਸੂ, ਸਹਿਯੋਗੀ ਸੱਜਣਾ ਨੇ ਮਿਲ ਕੇ ਜਨਮ ਦਿਨ ਮਨਾਇਆ।