ਜਗਰਾਓਂ, 19 ਜੁਨ (ਅਮਿਤ ਖੰਨਾ, ) ਆਈਲੈਟਸ ਸੈਂਟਰ ਅਤੇ ਕੋਚਿੰਗ ਸੈਂਟਰ ਜਗਰਾਉਂ ਐਸੋਸੀਏਸ਼ਨ ਨੇ ਲੁਧਿਆਣਾ ਡੀ ਸੀ ਵਰਿੰਦਰ ਸ਼ਰਮਾ ਜੀ ਨੂੰ ਇੰਸਟੀਚਿਊਟ ਓਪਨ ਕਰਨ ਲਈ ਮੈਮੋਰੰਡਮ ਦਿੱਤਾ ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ ਲਗਭਗ ਸਾਰੇ ਇੰਸਟੀਚਿਊਟ ਮਾਲਕ ਹਾਜ਼ਰ ਸਨ ਪ੍ਰਧਾਨ ਹਰੀਓਮ ਵਰਮਾ ਨੇ ਕਿਹਾ ਕਿ ਜਿੱਥੇ ਸਾਰਾ ਕੁਝ ਖੁੱਲ• ਚੁੱਕਿਆ ਹੈ ਜਿਵੇਂ ਕਿ ਰੈਸਟੋਰੈਂਟ, ਜਿੰਮ ਤੇ ਮਾਲ 50 ਪਰਸੈਂਟ ਦੀ ਕਪੈਸਟੀ ਨਾਲ ਖੁੱਲ• ਚੁੱਕੇ ਹਨ ਉਸੇ ਤਰ•ਾਂ ਸਾਡੇ ਇੰਸਟੀਚਿਊਟ ਵੀ ਪੰਜਾਹ ਪਰਸੈਂਟ ਕਪੈਸਟੀ ਦੇ ਨਾਲ ਖੋਲ•ੇ ਜਾਣ !ਕਿਉਂਕਿ ਜਿੱਥੇ ਇੰਸਟੀਚਿਊਟ ਚ ਪੜ•ਨ ਵਾਲੇ ਵਿਦਿਆਰਥੀ ਬਾਲਗ ਹੁੰਦੇ ਹਨ ਉਹ ਆਪਣਾ ਖਿਆਲ ਵੀ ਖੁਦ ਰੱਖ ਸਕਦੇ ਹਨ ਬਹੁਤ ਸਾਰੇ ਵਿਦਿਆਰਥੀ ਇੰਸਟੀਚਿਊਟ ਦੇ ਸਟਾਫ ਤੇ ਇੰਸਟੀਚਿਊਟਾਂ ਦੇ ਮਾਲਕਾਂ ਨੇ ਵੈਕਸੀਨੇਸ਼ਨ ਵੀ ਕਰਾ ਰੱਖੀ ਹੈ ਉਸ ਦੇ ਨਾਲ ਨਾਲ ਆਉਣ ਵਾਲੇ ਬੱਚਿਆਂ ਦੀ ਵੈਕਸੀਨੇਸ਼ਨ ਤੇ ਉਨ•ਾਂ ਦੀ ਸੰਭਾਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਕੋਵਿੱਡ 19 ਨਿਯਮਾਂ ਦੀ ਪੂਰੀ ਪੂਰੀ ਪਾਲਣਾ ਕੀਤੀ ਜਾਵੇਗੀ ਉਨ•ਾਂ ਕਿਹਾ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਪੰਦਰਾਂ ਮਹੀਨੇ ਦੇ ਵਿੱਚੋਂ ਸਿਰਫ਼ ਪੰਜ ਤੋਂ ਛੇ ਮਹੀਨੇ ਹੀ ਸਾਡੇ ਇੰਸਟੀਚਿਊਟ ਖੁੱਲ•ੇ ਹਨ ਬਾਕੀ ਬੰਦ ਹੀ ਰਹੇ ਹਨ ਪਿਛਲਾ ਸਾਰਾ ਸਾਲ ਸੀਜ਼ਨ ਖ਼ਰਾਬ ਹੋਣ ਤੋਂ ਬਾਅਦ ਇਸ ਸਾਲ ਵੀ ਪੇਪਰਾਂ ਤੋਂ ਬਾਅਦ ਅਜੇ ਤੱਕ ਇੰਸਟੀਚਿਊਟ ਬੰਦ ਹੋਣ ਕਰਕੇ ਸਾਰੇ ਇੰਸੀਚਿਊਟ ਪੱਕੇ ਹੀ ਬੰਦ ਹੋਣ ਦੇ ਕਗਾਰ ਤੇ ਆਏ ਪਏ ਹਨ ਜਿਸ ਵਿੱਚ ਮਾਲਕਾਂ ਨੂੰ ਕਿਰਾਇਆ ਦੇਣਾ ਵੀ ਔਖਾ ਹੋਇਆ ਪਿਆ ਹੈ ਅਤੇ ਹੋਰ ਬਹੁਤ ਸਾਰੇ ਖਰਚੇ ਸਟਾਫ ਦੀਆਂ ਤਨਖਾਹਾਂ ਬਿਜਲੀ ਦੇ ਬਿਲ ਪੈ ਰਹੀਆਂ ਹਨ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਨਾਲ ਇੰਸਟੀਚਿਊਟਾਂ ਤੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਦਾ ਵੀ ਹਿੱਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਬਾਰ•ਵੀਂ ਤੋਂ ਬਾਅਦ ਵਿਦਿਆਰਥੀ ਆਪਣਾ ਕੈਰੀਅਰ ਚਾਹੁੰਦੇ ਹਨ ਕਿਸੇ ਨੇ ਵੱਡੀਆਂ ਕਲਾਸਾਂ ਚ ਦਾਖਲਾ ਲੈਣਾ ਹੁੰਦਾ ਹੈ ਤੇ ਕਈਆਂ ਨੇ ਆਈਲੈੱਟਸ ਕਰਕੇ ਬਾਹਰਲੇ ਦੇਸ਼ਾਂ ਦੀ ਪੜ•ਾਈ ਲਈ ਜਾਣਾ ਹੁੰਦਾ ਹੈ ਵਿਦਿਆਰਥੀਆਂ ਲਈ ਵੀ ਬਹੁਤ ਔਖਾ ਹੋਇਆ ਪਿਆ ਹੈ ਡੀ ਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੇ ਇੰਸਟੀਚਿਊਟ ਤੇ ਕੋਚਿੰਗ ਸੈਂਟਰ ਜਿੰਨੀ ਜਲਦੀ ਹੋ ਸਕੇ ਖੁਲ•ਵਾਉਣ ਦੀ ਕੋਸ਼ਿਸ਼ ਕਰਾਂਗੇ.ਸੈਕਟਰੀ ਮਨੀਸ਼ ਚੁੱਘ ਨੇ ਕਿਹਾ ਕਿ ਅਗਰ ਥੋੜ•ੀ ਦੇਰ ਹੋਰ ਇੰਸਟੀਚਿਊਟ ਬੰਦ ਰਹੇ ਤਾਂ ਆਹ ਸਾਰਾ ਸੀਜ਼ਨ ਵੀਹ ਖ਼ਰਾਬ ਹੋ ਜਾਏਗਾ ਤੇ ਤਾਂ ਫੇਰ ਪੱਕਾ ਹੀ ਆਪਣੇ ਇੰਸਟੀਚਿਊਟ ਤੇ ਕੋਚਿੰਗ ਸੈਂਟਰ ਬੰਦ ਕਰਕੇ ਮਾਲਕਾਂ ਨੂੰ ਆਪਣੇ ਘਰ ਬੈਠਣਾ ਪਏਗਾ ਬਹੁਤ ਸਾਰੇ ਟੀਚਰਾਂ ਦਾ ਵੈਵਸਾਏ ਵੀ ਪਡ਼•ਾਈ ਦੇ ਉੱਤੇ ਹੀ ਨਿਰਭਰ ਹੈ ਤੇ ਉਹ ਵੀ ਆਪਣੇ ਘਰ ਬੇਰੁਜ਼ਗਾਰ ਬੈਠੇ ਹਨ.ਆਈਲੈਟਸ ਦਾ ਪੇਪਰ ਵੀ ਜਿਥੇ ਸਟਾਰਟ ਹੋ ਚੁੱਕਿਆ ਹੈ ਤੇ ਬੱਚੇ ਆਈਲੈਟਸ ਦੀ ਪ੍ਰੈਕਟਿਸ ਕਰਨ ਦੇ ਲਈ ਤਰਲੇ ਲੈ ਰਹੇ ਹਨ ਅਤੇ ਚਾਹੁੰਦੇ ਹਨ ਕਿ ਸਾਡੀਆਂ ਆਫਲਾਈਨ ਕਲਾਸਾਂ ਲੱਗਣ ਤਾਂ ਕੀ ਅਸੀਂ ਪੇਪਰ ਪਾਸ ਕਰਕੇ ਚੰਗੇ ਬੈਂਡ ਲੈ ਸਕੀਏ ਕਿਉਂਕਿ ਆਨਲਾਈਨ ਕਲਾਸਾਂ ਲਾ ਕੇ ਚੰਗੀ ਤਰ•ਾਂ ਪੇਪਰ ਨਹੀਂ ਦਿੱਤਾ ਜਾ ਸਕਦਾ ਉਸ ਵਿੱਚ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹਨ ਤਾਂ ਸਟੂਡੈਂਟ ਆਪਣੇ ਆਪ ਨੂੰ ਬੜਾ ਮਜਬੂਰ ਮਹਿਸੂਸ ਕਰ ਰਿਹਾ ਹੈ !ਆਈਲੈਟਸ ਸੈਂਟਰ ਜਗਰਾਉਂ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ ਨਾਲ ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਮਨੀਸ਼ ਚੁੱਘ, ਸੁਮਿਤ ਕਾਲੜਾ, ਗੁਲਜੀਤ ਸਿੰਘ, ਮਨੂ ਜੈਨ, ਵਰੁਣ ਗੁਪਤਾ, ਨੀਰਵ ਗੁਪਤਾ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ, ਗਗਨ ਕੱਕੜ ਹਾਜ਼ਰ ਸਨ