You are here

ਲੁਧਿਆਣਾ

ਪਿੰਡ ਡੱਲਾ ਵਿਖੇ ਬਾਬਾ ਦਸੋਂਦਾ ਸਿੰਘ ਜੀ ਵਰਿਆਂ ਵਾਲੇਆਂ ਦੀ 67ਵੀਂ ਅਤੇ ਬਾਬਾ ਭਾਨ ਸਿੰਘ ਜੀ ਭਦੋੜ ਵਾਲੇਆਂ ਦੀ 47ਵੀਂ ਬਰਸੀ ਜੰਡ ਸਾਹਿਬ ਵਿਖੇ ਮਨਾਈ ਗਈ

ਜਗਰਾਉਂ ,5 ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਨੇੜੇ ਪਿੰਡ ਡੱਲਾ ਵਿਖੇ ਬਾਬਾ ਦਸੋਂਦਾ ਸਿੰਘ ਜੀ ਵਰਿਆਂ ਵਾਲੇਆਂ ਦੀ ਯਾਦ ਵਿੱਚ ਉਨ੍ਹਾਂ ਦੀ 67 ਵੀ ਬਰਸੀ ਅਤੇ ਬਾਬਾ ਭਾਨ ਸਿੰਘ ਜੀ ਭਦੋੜ ਵਾਲੇਆਂ ਦੀ 47 ਵੀ ਬਰਸੀ ਜੰਡ ਸਾਹਿਬ ਵਿਖੇ ਮਨਾਈ ਗਈ ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਨੇ ਬਾਬਾ ਜੀ ਦੀ ਯਾਦ ਮਨਾਉਣ ਦਿਆਂ ਪਿੰਡ ਵਾਸੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਪਹੁੰਚ ਕੇ ਸ੍ਰਿਰੋਮਨੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਐੱਸ ਆਰ ਕਲੇਰ, ਤੇ ਸ ਚੰਦ ਸਿੰਘ ਡੱਲਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸੇ ਮੌਕੇ ਤੇ ਬਾਬਾ ਗੁਰਮੀਤ ਸਿੰਘ ਅਤੇ ਬਾਬਾ ਜਲੋਰ ਸਿੰਘ ਜੀ ਨੇ ਵੀ ਇਨ੍ਹਾਂ ਲੀਡਰ ਸਹਿਬਾਨ ਨੂੰ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿੰਡ ਡੱਲਾ ਦੀ ਸਾਧ ਸੰਗਤ ਅਤੇ ਭਜਨ ਸਿੰਘ, ਹਾਕਮ ਸਿੰਘ,ਕੇਵਲ ਸਿੰਘ, ਜਗਜੀਤ ਸਿੰਘ, ਅਰਸ਼ ਦੀਪ ਸਿੰਘ, ਜਸਵੀਰ ਸਿੰਘ ਦੇਹੜਕਾ ਨੇ ਵੀ ਆਪਣੀ ਹਾਜ਼ਰੀ ਲਗਵਾਈ।

ਬੁਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ

ਜਗਰਾਉਂ ,5ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ,ਕਾਰਜ ਸਾਧਕ ਅਫ਼ਸਰ ਅਮਨਿੰਦਰ ਸਿੰਘ ਜੀ ਅਤੇ ਰਾਜਪਾਲ ਸਿੰਘ ਜੀ,ਐਸ ਡੀ ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਆਦੇਸ਼ ਅਨੁਸਾਰ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨੇੜੇ ਭਦਰਕਾਲੀ ਮਦਿੰਰ ਸਾਫ ਕੀਤੀ ਡੰਪ ਵਾਲੀ ਜਗ੍ਹਾ ਤੇ ਛਾਂ ਦਾਰ ਪੋਦੇ ਲਗਾਏ ਗਏ। ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾਂ ਕਰਨ, ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ, ਅਤੇ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਮਾਸਕ ਪਾਉਣ ਵਾਰ ਵਾਰ ਹੱਥ ਧੋਣ ਲਈ ਤੇ ਦੋ ਗਜ ਦੀ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਜਗਜੀਤ ਸਿੰਘ ਕੋਸਲਰ, ਜਰਨੈਲ ਸਿੰਘ ਲੋਹਟ ਕੋਸਲਰ, ਅਨਿਲ ਕੁਮਾਰ ਸੈਨਟਰੀ ਇੰਸਪੈਕਟਰ, ਸਤਿਆਜੀਤ, ਹਰੀਸ਼ ਕੁਮਾਰ ਕਲਰਕ,ਹੀਰਾ ਸਿੰਘ ਮੈਡਮ ਸੀਮਾ(ਸੀ ਐਂਫ) ਰਮਨਦੀਪ ਕੌਰ ਮੋਟੀ ਵੇਟਰ,ਰਵਿ ਕੁਮਾਰ,ਸਕੂਨ ਸਰਮਾ, ਅਨੀਸ ਤਨੇਜਾ, ਲਖਵੀਰ ਸਿੰਘ, ਪਰਮਿੰਦਰ ਸਿੰਘ, ਰੂਪ ਚੰਦ,ਹਾਕਮ, ਮਨੋਜ਼ ਕੁਮਾਰ,ਮਦਨ ਲਾਲ ਆਦਿ ਹਾਜ਼ਰ ਸਨ।

ਵਿਸ਼ਵ ਵਾਤਾਵਰਣ ਦਿਵਸ ਮੌਕੇ, ਪੰਜਾਬ ਗ੍ਰੀਨ ਮਿਸ਼ਨ ਟੀਮ ਨੇ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ

ਜਗਰਾਓਂ, 5 ਜੁਨ (ਅਮਿਤ ਖੰਨਾ,) ਵਿਸ਼ਵ ਵਾਤਾਵਰਣ ਦਿਵਸ ਮੌਕੇ, ਵਾਤਾਵਰਣ ਨੂੰ ਬਹੁਤ ਪਿਆਰ ਕਰਨ ਵਾਲੀ ਪੰਜਾਬ ਗ੍ਰੀਨ ਮਿਸ਼ਨ ਟੀਮ ਨੇ ਜਗਰਾਉਂ ਦੇ ਉੱਘੇ ਸਮਾਜ ਸੇਵਕ ਪਰਸ਼ੋਤਮ ਲਾਲ ਖਲੀਫਾ ਦੇ ਸਹਿਯੋਗ ਨਾਲ ਜਗਰਾਉਂ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ। ਖੂਨਦਾਨ ਕੈਂਪ ਦਾ ਉਦਘਾਟਨ ਐਨਆਰਆਈ ਅਵਤਾਰ ਸਿੰਘ ਚੀਮਨਾ ਨੇ ਕੀਤਾ ਇਸ ਮੌਕੇ ਅਵਤਾਰ ਸਿੰਘ ਚੀਮਨਾ ਅਤੇ ਪਰਸ਼ੋਤਮ ਲਾਲ ਖਲੀਫਾ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ ਇਸ ਨੂੰ ਸਪਲਾਈ ਕਰਨ ਲਈ ਕੋਈ ਹੋਰ ਵਿਕਲਪ ਨਹੀਂ ਹੈ. ਇਹ ਮਨੁੱਖੀ ਸਰੀਰ ਵਿਚ ਆਪਣੇ ਆਪ ਬਣਦਾ ਹੈ. ਕਈ ਵਾਰ ਮਰੀਜ਼ਾਂ ਦੇ ਸਰੀਰ ਵਿਚ ਖੂਨ ਦੀ ਮਾਤਰਾ ਇੰਨੀ ਘੱਟ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਹੋਰ ਤੋਂ ਲਹੂ ਲੈਣ ਦੀ ਜ਼ਰੂਰਤ ਹੁੰਦੀ ਹੈ. ਅਜਿਹੀ ਸੰਕਟਕਾਲੀ ਸਥਿਤੀ ਵਿੱਚ, ਲੋਕਾਂ ਨੂੰ ਖੂਨ ਦੀ ਸਪਲਾਈ ਲਈ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ. ਇਸ ਮੌਕੇ ਵਾਤਾਵਰਣ ਪ੍ਰੇਮੀ ਸੱਤਪਾਲ ਸਿੰਘ ਦੇਹਦਕਾ ਨੇ ਸਿਵਲ ਹਸਪਤਾਲ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਭਰ ਦੇ ਲੋਕਾਂ ਵਿੱਚ ਵਾਤਾਵਰਣ ਪ੍ਰਦੂਸ਼ਣ, ਮੌਸਮ ਵਿੱਚ ਤਬਦੀਲੀ, ਗਰੀਨਹ ਪ੍ਰਭਾਵ ਕਾਰਨ ਹੋਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਗਲੋਬਲ ਵਾਰਮਿੰਗ: ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਹਰ ਸੰਭਵ ਨਾਲ ਪ੍ਰੇਰਿਤ ਕਰਨ ਲਈ. ਖੂਨਦਾਨ ਕੈਂਪ ਵਿੱਚ 30 ਯੂਨਿਟ ਖੂਨ ਇਕੱਤਰ ਕੀਤਾ ਗਿਆ ਸੰਸਥਾ ਵੱਲੋਂ ਖੂਨਦਾਨ ਕਰਨ ਵਾਲੇ ਨੂੰ ਬੂਟੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਤੀਸ਼ ਕਾਲੜਾ, ਸੁੱਚਾ ਸਿੰਘ, ਰਜਿੰਦਰ ਜੈਨ, ਕੇਵਲ ਮਲਹੋਤਰਾ, ਕੈਪਟਨ ਨਰੇਸ਼ ਵਰਮਾ, ਡਾ: ਮੇਹਰ ਸਿੰਘ ਸਿੱਧੂ, ਹਰਿੰਦਰ ਪਾਲ ਮੰਕੂ, ਡਾ: ਸੁਰਿੰਦਰ ਸਿੰਘ ਸੁਖਵਿੰਦਰ ਸਿੰਘ, ਨਿਰਮਲ ਸਿੰਘ, ਹੈਪੀ ਫਾਰਮਾਸਿਸਟ, ਮੈਡਮ ਕੰਚਨ ਗੁਪਤਾ, ਦਲਜੀਤ ਕੌਰ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ 

ਜਗਰਾਓਂ, 5 ਜੁਨ (ਅਮਿਤ ਖੰਨਾ,) ਜਗਰਾਓਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ ਗਏ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਜਗਰਾਓਂ ਦੀ ਅਗਵਾੜ ਲੋਪੋਂ ਡਾਲਾ ਦੀ ਬਾਬਾ ਨੰਦ ਸਿੰਘ ਪਾਰਕ ਵਿਖੇ ਸੁਸਾਇਟੀ ਮੈਂਬਰਾਂ ਨੇ ਪੌਦੇ ਲਗਾਉਂਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੱੁਧਤਾ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਦਾ ਇੱਕੋ ਆਸਾਨ ਤਰੀਕਾ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਕੇ ਉਨ•ਾਂ ਦੀ ਸਾਂਭ ਸੰਭਾਲ ਕਰਨਾ ਹੈ। ਉਨ•ਾਂ ਕਿਹਾ ਕਿ ਹਰੇਕ ਇਨਸਾਨ ਨੂੰ ਪੌਦੇ ਲਗਾ ਕੇ ਉਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਤਾਂ ਹੀ ਅਸੀਂ ਵਾਤਾਵਰਨ ਦੀ ਸੱੁਧਤਾ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਵਿਚ ਸਫਲ ਹੋ ਸਕਾਂਗੇ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੰਜੀਵ ਚੋਪੜਾ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਇਕਬਾਲ ਸਿੰਘ ਕਟਾਰੀਆ, ਰਾਜਿੰਦਰ ਜੈਨ, ਪੀ ਆਰ ਓ ਮਨੋਜ ਗਰਗ, ਕੈਪਟਨ ਨਰੇਸ਼ ਵਰਮਾ, ਮਨੋਹਰ ਸਿੰਘ ਟੱਕਰ, ਜਸਵੰਤ ਸਿੰਘ, ਕੁਲਬੀਰ ਸਿੰਘ ਸਰਨਾ, ਉੱਜਵਲ ਸਿੰਘ, ਇੰਦਰਪਾਲ ਸਿੰਘ, ਤਰਲੋਕ ਸਿੰਘ ਸਿਡਾਨਾ ਆਦਿ ਹਾਜ਼ਰ ਸਨ।

ਕਿਸਾਨ ਜਥੇਬੰਦੀਆਂ ਵੱਲੋਂ 3 ਕਾਲੇ ਕਾਨੂੰਨ ਦੀਆਂ ਕਾਪੀਆਂ ਭਾਜਪਾ ਆਗੂਆਂ ਦੇ ਘਰਾਂ ਮੂਹਰੇ  ਸਾੜੀਆਂ

ਜਗਰਾਓਂ, 5 ਜੁਨ (ਅਮਿਤ ਖੰਨਾ,) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਇਕਤਰ ਹੋਏ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਖੇਤੀ ਸਬੰਧੀ ਕਾਲੇ ਕਨੂੰਨਾਂ ਦੇ ਜਾਰੀ ਹੋਣ ਦੇ ਇਕ ਸਾਲ ਪੂਰੇ ਹੋਣ ਨੂੰ ਕਾਲੇ ਦਿਵਸ ਵਜੋਂ ਮਨਾਇਆ। ਇਸ ਸਮੇਂ ਕਿਸਾਨ ਸੰਘਰਸ਼ ਮੋਰਚੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਵਾ ਪੰਜ ਸੋ ਸ਼ਹੀਦੀਆਂ ਦੇਣ , ਲੰਮੇ ਜਾਨ ਹੁਲਵੇਂ ਸੰਘਰਸ਼ ਦੇ ਬਾਵਜੂਦ ਭਾਜਪਾ ਸਰਕਾਰ ਕਾਲੇ ਕਨੂੰਨ ਰੱਦ ਕਰਨ ਤੋਂ ਇਨਕਾਰੀ ਹੋ ਕੇ ਅਪਣਾ ਲੋਕ ਵਿਰੋਧੀ ਫਾਸ਼ੀਵਾਦੀ ਕਿਰਦਾਰ ਦਾ ਕੋਹਜ ਹੋਰ ਨੰਗਾ ਕਰ ਰਹੀ ਹੈ। ਅੱਜ ਦੇਸ਼ ਭਰ ਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਭਾਜਪਾ ਸਰਕਾਰ ਦੇ ਸਤ ਸਾਲ ਦੇ ਦੁਰਰਾਜ ਖਿਲਾਫ ਦੇਸ਼ ਵਾਸੀਆਂ ਦੇ ਗੁੱਸੇ ਦਾ ਇਜ਼ਹਾਰ ਹੋਰ  ਤਿੱਖਾ ਕੀਤਾ ਜਾ ਰਿਹਾ ਹੈ।ਨਿਰਵਿਘਨ,ਨਿਰੰਤਰ ਕਿਸਾਨ ਮਜ਼ਦੂਰ ਸੰਘਰਸ਼ ਨੇ ਮੋਦੀ ਦੀ ਅਗਵਾਈ ਚ ਚਲ ਰਹੀ ਸਰਕਾਰ ਤੇ ਪਾਰਟੀ ਦੀਆਂ ਜੜਾਂ ਹਿਲਾ ਦਿਤੀਆਂ ਹਨ।ਸੰਬੋਧਨ ਕਰਨ ਵਾਲਿਆਂ ਚ ਜਗਤਾਰ ਸਿੰਘ ਦੇਹੜਕਾ,ਗੁਰਪ੍ਰੀਤ ਸਿੰਘ ਸਿਧਵਾਂ,ਸੁਰਜੀਤ ਸਿੰਘ ਦੋਧਰ,ਨਿਰਮਲ ਸਿੰਘ ਭਮਾਲ,ਤਾਰਾ ਸਿੰਘ ਅੱਚਰਵਾਲ,ਕੰਵਲਜੀਤ ਖੰਨਾ, ਧਰਮ ਸਿੰਘ ਸੂਜਾਪੁਰ ਸ਼ਾਮਲ ਸਨ।ਉਪਰੰਤ ਧਰਨਾਕਾਰੀ ਮੁਜਾਹਰੇ ਦੀ ਸ਼ਕਲ ਚ ਪੁੱਜੇ  ਮੁਜਾਹਰਾ ਕਾਰੀਆਂ ਨੇ ਪਹਿਲਾਂ ਇੰਦਰਪੁਰੀ ਸਿਥਤ ਬੀ ਜੇ ਪੀ ਆਗੂ ਹਨੀ ਗੋਇਲ ਦੇ ਘਰ ਦੇ ਅੱਗੇ ਪੁਲਸ ਰੋਕਾਂ ਦੇ ਬਾਵਜੂਦ ਰੋਸ ਪ੍ਰਗਟ ਕਰਨ ਉਪਰੰਤ ਕਾਲੇ ਕਨੂੰਨਾਂ ਦੀਆਂ ਕਾਪੀਆਂ ਫੂਕੀਆਂ। ਇਸ ਤੋ ਬਾਅਦ ਮੁਜ਼ਾਹਰਾਕਾਰੀ ਪੁਰਾਣੇ ਸ਼ਹਿਰ ਸਥਿਤ ਬੀ ਜੇ ਪੀ ਦੇ ਮੰਡਲ ਪ੍ਰਧਾਨ ਗੋਰਵ ਖੁੱਲਰ ਦੇ ਘਰ ਅੱਗੇ ਮੁਜਾਹਰੇ ਦੀ ਸ਼ਕਲ ਚ ਪੁੱਜੇ।  ਉਥੇ ਵੀ ਰੋਹ ਭਰਪੂਰ ਨਾਰਿਆਂ ਦੀ ਗੂੰਜ ਚ   ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ ਇਥੇ ਅਪਣੇ ਸੰਬੋਧਨ ਚ  ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਹੈ।ਇਹ ਹਰੇਕ ਦੇਸ਼ ਵਾਸੀ ਦਾ ਸੰਘਰਸ਼ ਹੈ। ਇਹ ਕਨੂੰਨ ਲਾਗੂ ਹੋਣ ਨਾਲ ਛੋਟੇ ਕਾਰੋਬਾਰੀ ਤੇ ਵਪਾਰੀ ਵੀ ਤਬਾਹ ਹੋਣੇ ਲਾਜਮੀ ਹਨ।ਉਨਾਂ ਭਾਜਪਾਈਆਂ ਨੂੰ ਅੰਧ ਭਗਤੀ ਛਡ ਕੇ ਕਿਸਾਨਾਂ ਦੇ ਨਾਲ ਖੜਨ ਜਾਂ ਫਿਰ ਪੰਜਾਬੀਆਂ ਦਾ ਬਾਈਕਾਟ ਝੱਲਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।ਉਨਾਂ ਐਲਾਨ ਕੀਤਾ ਕਿ ਇਲਾਕੇ ਭਰਚ ਭਾਜਪਾਈਆਂ ਦਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ।ਇਸ ਸਮੇ ਇਹ ਮੁਜਾਹਰਾ ਕਾਰੀ ਸਾਰੇ ਸ਼ਹਿਰ ਚ ਮਾਰਚ ਕੀਤਾ ਅਤੇ ਆਮ ਲੋਕਾਂ ਨੂੰ ਕਿਸਾਨ ਸੰਘਰਸ਼ ਨਾਲ ਖੜਣ ਦੀ ਅਪੀਲ ਕੀਤੀ।ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦਾ ਦਿਨ ਸੰਪੂਰਨ ਕ੍ਰਾਂਤੀ ਦਿਵਸ ਨੂੰ ਸਮਰਪਿਤ ਵੀ ਕੀਤਾ ਇਸ ਸਮੇਂ ਸੁਰਿੰਦਰ ਸ਼ਰਮਾ,ਦਲਜੀਤ ਕੌਰ ਬਸੂਵਾਲ,ਕੁਲਦੀਪ ਸਿੰਘ ਗੁਰੂਸਰ, ਨਵਗੀਤ ਸਿੰਘ, ਜਗਦੀਸ਼ ਸਿੰਘ,ਮਦਨ ਸਿੰਘ, ਦਰਸ਼ਨ ਸਿੰਘ ਗਾਲਬ  ,ਰਾਮਸ਼ਰਨ ਗੁਪਤਾ, ਬੇਅੰਤ ਸਿੰਘ ਦੇਹੜਕਾ, ਗੁਰਮੀਤ ਸਿੰਘ ਮੱਲਾ ਆਦਿ ਹਾਜਰ ਸਨ ।

ਵਾਰਡ ਨੰਬਰ 04 ਦੀ ਵਿਕਾਸ ਕਮੇਟੀ ਦੀ ਮੀਟਿੰਗ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਨਿੰਮ ਵਾਲੀ ਗਲੀ ਵਿਖੇ ਹੋਈ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਵਾਰਡ ਵਿਕਾਸ ਕਮੇਟੀ ਦੀ ਮੀਟਿੰਗ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਨਿੰਮ ਵਾਲੀ ਗਲੀ ਵਿਖੇ ਹੋਈ ਜਿਸ ਵਿਚ ਉਨ੍ਹਾਂ ਨੇ ਆਪਣੇ ਵਾਰਡ ਅੰਦਰ ਸਫਾਈ ਬਿਜਲੀ ਪਾਣੀ ਦੀਆਂ ਸਮਿਸੀਆਵਾ ਲਈ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸਫਾਈ ਲਈ ਆ ਰਹੀਆਂ ਸਮਸਿਆਵਾਂ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਵਾਟਰ ਸਪਲਾਈ, ਸੀਵਰੇਜ਼ ਸਿਸਟਮ ਅਤੇ ਸਟਰੀਟ ਲਾਈਟਾਂ ਦੀਆਂ ਸਮਿਸੀਆਵਾ ਨੂੰ ਧਿਆਨ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਵਿਚ ਵੱਧ ਤੋਂ ਵੱਧ ਬੇਹਤਰ ਬਣਾਉਣ ਲਈ ਇਨ੍ਹਾਂ ਸਮਸਿਆਵਾਂ ਦਾ ਪੂਰਾ ਹਲ ਕਰਨ ਦਾ ਯਤਨ ਕੀਤਾ ਜਾਵੇਗਾ, ਸਫਾਈ ਸੇਵਕਾਂ ਦੀ ਚਲ ਰਹੀ ਹੜਤਾਲ ਤੋਂ ਪੈਦਾ ਹੋਇਆ ਸਮਿਸਿਆਵਾ ਨੂੰ ਵੀ ਵਿਚਾਰਿਆ ਗਿਆ, ਇਸ ਮੌਕੇ ਤੇ ਵਾਰਡ ਵਿਕਾਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੋਮਲ, ਡਾ ਪਰਮਜੀਤ ਸਿੰਘ ਤਨੇਜਾ, ਕਮਲਜੀਤ ਸਿੰਘ ਲਵਲੀ,ਪੰਕਜ ਕੁਮਾਰ, ਸੁਰੇਸ਼ ਕੁਮਾਰ ਖੰਨਾ,ਨੀਤਿਨ ਨਾਗਪਾਲ, ਅਮਰਜੀਤ ਸਿੰਘ ਬਿੱਲੂ, ਕੁਲਜੀਤ ਸਿੰਘ ਬਿੱਟੂ, ਐਡਵੋਕੇਟ ਕੁਲਦੀਪ ਸਿੰਘ ਘਾਗੂ ਆਦਿ ਹਾਜ਼ਰ ਸਨ, ਅਖੀਰ ਵਿੱਚ ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਵਿਕਾਸ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਕੱਲੇ ਸਭ ਕੁਝ ਨਹੀਂ ਕਰ ਸਕਦੇ ਇਸ ਲਈ ਵਿਕਾਸ ਕਮੇਟੀ ਦੇ ਬਹੁਤ ਧੰਨਵਾਦੀ ਹਨ ਜੋ ਵਿਕਾਸ ਦੇ ਕੰਮਾਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦੇ ਹਨ।

ਪਿੰਡ ਫਤਿਹਗੜ੍ਹ ਸਿਵੀਆਂ ਦੇ 38 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਹੋਈ ਮੌਤ ਨਾਲ ਪਿੰਡ ਵਿਚ ਸਹਿਮ ਦਾ ਮਾਹੌਲ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਫਤਹਿਗਡ਼੍ਹ  ਸਿਵੀਆ  ਦੇ ਇੱਕ 38 ਸਾਲ ਨੌਜਵਾਨ ਕੋਰੋਨਾ  ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤਖਾਣਬੱਧ ਮੋਗਾ ਦੇ ਪਿਛਲੇ ਇਕ ਸਾਲ ਤੋਂ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਤੇ ਨੌਜਵਾਨ ਦੇ ਕੁੱਝ ਦਿਨ ਪਹਿਲਾਂ ਅਚਾਨਕ ਪੇਟ ਵਿਚ ਦਰਦ ਹੋਇਆ ਅਤੇ ਉਸ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ।ਉੱਥੇ ਸਾਹ ਲੈਣ ਵਿੱਚ ਕਾਫ਼ੀ ਚ ਗਲੀ ਬੁਆਏ ਤੇ ਪਰਿਵਾਰਕ ਮੈਂਬਰ ਅੱਗੇ ਜ਼ਿਲ੍ਹਾ ਮੋਗਾ ਦੇ ਇਕ ਹਸਪਤਾਲ ਵਿੱਚ ਲਿਆਏਗਾ ਉਨ੍ਹਾਂ ਦੇ ਇਲਾਜ ਦੌਰਾਨ ਉਸ ਨਾਲ ਲਏ ਗਏ ਟੈਸਟਾਂ ਵਿੱਚ ਕੋਰੋਨਾ ਪੋਜ਼ੀਟਿਵ ਰਿਪੋਰਟ ਆਈ ਤਾਂ ਹਾਲਾਤ ਜ਼ਿਆਦਾ ਵਿਗੜਣ ਤੋਂ ਅੱਗੇ ਫ਼ਰੀਦਕੋਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਬੀਤੀ ਰਾਤ ਕਰੁਣਾ ਭੋਜਨ ਕਾਰਨ ਨੌਜਵਾਨ ਦੀ ਮੌਤ ਹੋ ਗਈ ।ਪਿੰਡ ਵਿੱਚ ਕੋਰੋਨਾ ਨਾਲ ਪਹਿਲੀ ਕਹਿਰ ਦੀ ਮੌਤ ਕਾਰਨ ਪਿੰਡ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮ੍ਰਿਤਕ ਨੌਜਵਾਨ ਪਿੰਡ ਦੇ ਕਈ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਮ੍ਰਿਤਕ ਆਪਣੇ ਪਿੱਛੇ ਇੱਕ 6 ਮਹੀਨਿਆਂ ਦੀ ਮਾਸੂਮ ਬੇਟੀ ਤੇ ਪਤਨੀ ਰੂਰਲ ਦਰਿਆ ਕੁਰਲਾਉਂਦਾ ਛੱਡ ਗਿਆ ਹੈ ਪਿੰਡ ਵਿੱਚ ਲੋਕਾਂ ਵਿੱਚ ਕਰੋੜਾਂ ਦਾ ਖੌਫ ਨਜ਼ਰ ਆ ਰਿਹਾ ਹੈ ਪਿੰਡ ਦੀ ਇਕ ਹੋਰ ਕੋਰੋਨਾ ਪੋਜੀਟਿਵ ਔਰਤ ਅਮਰਜੀਤ ਕੌਰ ਪਤਨੀ ਜੀਤ ਸਿੰਘ ਪਿਛਲੇ 10ਦਿਨਾਂ ਤੋਂ ਲੁਧਿਆਣਾ ਦੇ ਇਕ ਹਸਪਤਾਲ ਚ ਵੈਂਟੀਲੇਟਰ ਤੇ ਜ਼ੇਰੇ ਇਲਾਜ ਹੈ ਸਾਬਕਾ ਸਰਪੰਚ ਅਤੇ ਨੰਬਰਦਾਰ ਹਰਦੇਵ ਸਿੰਘ ਸਿਵੀਆ ਨੇ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਰੋਨਾ ਤੋਂ ਵਿਚਾਲੇ ਘਰਾਂ ਤੋਂ ਬਾਹਰ ਨਾ ਨਿਕਲੋ ਮਾਸਕ ਸੇਂਨੇਟਾਈਜ਼ ਦੀ ਵਰਤੋਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਧ ਤੋਂ ਵੱਧ ਕੋਰੂਨਾ ਟੈਸਟ ਕਰਵਾ ਕੇ ਵੈਕਸੀਨ ਜ਼ਰੂਰ ਲਗਵਾਉਣ ।

ਸਫਾਈ ਯੂਨੀਅਨ ਵੱਲੋਂ ਹੜਤਾਲ ਦੌਰਾਨ ਲਾਏ ਪੱਕੇ ਮੋਰਚੇ ਕੀਤੇ ਲੰਗਰ ਪਾਣੀ ਦੇ ਪ੍ਰਬੰਧ -ਪ੍ਰਧਾਨ ਅਰੁਣ ਗਿੱਲ 

ਜਗਰਾਉਂ, 3 ਜੂਨ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )
 ਪੰਜਾਬ ਅੰਦਰ ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 22ਵੇਂ ਦਿਨ ਵਿੱਚ ਦਾਖਲ ਹੋ ਗਈ ਪੰਜਾਬ ਸਰਕਾਰ ਤਾਂ ਆਪ ਆਪਣੇ ਵਿਚ ਉਲਝ ਗਈ ਹੈ ਸੀਨੀਅਰ ਲੀਡਰਸ਼ਿਪ ਪੰਜਾਬ ਕਾਂਗਰਸ ਨੂੰ ਦਿੱਲੀ ਉਡੀਕ ਰਹੀ ਹੈ ਸਫਾਈ ਕਰਮਚਾਰੀ ਪੰਜਾਬ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਉਡੀਕ ਰਹੇ ਹਨ ਪੰਜਾਬ ਸਰਕਾਰ ਆਪਣੇ ਆਪ ਵਿਚ ਉਲਝੀ ਹੋਣ ਕਰਕੇ ਸਫਾਈ ਕਰਮਚਾਰੀਆਂ ਵੱਲੋਂ ਕੋਈ ਹੱਲ ਨਾ ਨਿਕਲਦਾ ਦੇਖਕੇ ਜਗਰਾਉਂ ਨਗਰ ਕੌਂਸਲ ਅੰਦਰ ਪੱਕੇ ਮੋਰਚੇ ਲਗਾ ਦਿੱਤੇ ਗਏ ਹਨ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਸਫਾਈ ਕਰਮਚਾਰੀਆਂ ਦੁਆਰਾ ਆਪਣੀ ਤਰਫੋਂ ਇਕ - ਇਕ ਦਿਨ ਦਾ ਲੰਗਰ ਆਪਣੇ ਖਰਚ ਤੇ ਕਰਨ ਦਾ ਤਹੱਈਆ ਕੀਤਾ ਗਿਆ ਆਮ ਲੋਕਾਂ ਦੀ ਸਰਕਾਰ ਨੂੰ ਫਿਕਰ ਨਾ ਹੋਣ ਕਰਕੇ ਕੋਈ ਨਾ ਕੋਈ ਵੱਡੀ ਮਹਾਂਮਾਰੀ ਫੈਲ ਸਕਦੀ ਹੈ ਜਿਸ ਦਾ ਖਮਿਆਜ਼ਾ ਆਖਰ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਸਫਾਈ ਕਰਮਚਾਰੀ ਆਣ ਵਾਲੀ 9 ਜੂਨ ਨੂੰ ਪਟਿਆਲਾ ਵਿਖੇ ਲਾਮਬੰਦੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀਜ਼ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਸ਼੍ਰੀ ਬ੍ਰਹਮ ਮਹਿੰਦਰਾ ਜੀ ਦੀ ਕੋਠੀ ਦਾ ਘਿਰਾਓ ਕਰਨ ਲਈ ਕਾਲੀ ਮਾਤਾ ਮੰਦਰ ਕੋਲ ਇਕੱਠੇ ਹੋਣਗੇ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਸਫਾਈ ਕਰਮਚਾਰੀ ਯੂਨੀਅਨ ਜਗਰਾਉਂ ਵੱਲੋਂ  ਇਸ ਮਹਾ ਰੈਲੀ ਵਿੱਚ ਵੱਧ ਤੋਂ ਵੱਧ ਸਾਥੀ ਪਹੁੰਚਣਗੇ ਇਸ ਮੌਕੇ ਸਫਾਈ ਯੂਨੀਅਨ ਜਗਰਾਉਂ ਬ੍ਰਾਂਚ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ, ਅਨੁਪ ਕੁਮਾਰ, ਪ੍ਰਿਥੀਪਾਲ, ਪ੍ਰਦੀਪ ਕੁਮਾਰ ਭੂਸ਼ਨ ਗਿੱਲ, ਬਿਕਰਮ ਗਿਲ,ਗੋਵਰਧਨ,ਆਸ਼ਾ ਰਾਣੀ ,ਨੀਨਾ, ਮਿਸ਼ਰੋ, ਕੰਚਨ, ਕਾਂਤਾ ਸੀਵਰੇਜ਼ ਯੂਨੀਅਨ ਪ੍ਰਧਾਨ ਰਾਜ ਕੁਮਾਰ, ਲਖਵੀਰ ਸਿੰਘ ਆਦਿ ਸਮੂਹ ਕਰਮਚਾਰੀ ਹਾਜਰ ਸਨ

ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਦਾ ਕੀਤਾ ਸਨਮਾਨ

ਜਗਰਾਓਂ, 3 ਜੁਨ (ਅਮਿਤ ਖੰਨਾ ) -ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਸਨਮਾਨ ਸਮਾਗਮ ਕਰਵਾਇਆ ਇਹ ਸਮਾਗਮ ਏ.ਐੱਸ. ਆਟੋਮੋਬਾਈਲ ਜਗਰਾਉਂ ਵਿਖੇ ਕਰਵਾਇਆ  ਇਸ ਸਮਾਗਮ ਵਿਚ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਸਿਵਲ ਹਸਪਤਾਲ ਜਗਰਾਉਂ ਦੇ ਐੱਸ.ਐੱਮ.ਓ. ਡਾ: ਪ੍ਰਦੀਪ ਕੁਮਾਰ ਮਹਿੰਦਰਾ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਰਾਣਾ ਦੀ ਅਪੀਲ 'ਤੇ ਸੁਸਾਇਟੀ ਨੇ ਜਦ ਤੱਕ ਸਫ਼ਾਈ ਸੇਵਕਾਂ ਦੀ ਹੜਤਾਲ ਨਹੀਂ ਮੁੱਕਦੀ ਤੱਦ ਤੱਕ ਸ਼ਹਿਰ ਦੀ ਸਫ਼ਾਈ ਲਈ ਪੰਜ ਵਲੰਟੀਅਰ, ਇਕ ਟਰਾਲੀ ਅਤੇ ਇਕ ਕੂੜਾ ਇਕੱਠਾ ਕਰਨ ਵਾਲੀ ਮਸ਼ੀਨ ਦੇਣ ਦਾ ਵੀ ਐਲਾਨ ਕੀਤਾ  ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹੈ  ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਇਕ ਸਮੱਸਿਆ ਬਣੀ ਹੋਈ ਹੈ  ਇਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ | ਸੁਸਾਇਟੀ ਵਲੋਂ ਕੀਤੇ ਜਾ ਰਹੇ ਸਹਿਯੋਗ ਦਾ ਪ੍ਰਧਾਨ ਰਾਣਾ ਨੇ ਧੰਨਵਾਦ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੁਸਾਇਟੀ ਸ਼ਹਿਰ ਨੂੰ ਦੀ ਸਫ਼ਾਈ ਲਈ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਕਰਦੀ ਰਹੇਗੀ  ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਵਲੋਂ ਨਿਭਾਈ ਗਈ  ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ,ਰਾਜ ਕੁਮਾਰ ਭੱਲਾ, ਰਜਿੰਦਰ ਜੈਨ,  ਸ਼ਿਵ ਗੋਇਲ, ਡਾ: ਨਰਿੰਦਰ ਸਿੰਘ, ਡਾ: ਸੰਗੀਨਾ ਗਰਗ, ਡਾ: ਅਕੁੰਸ਼ ਗੁਪਤਾ, ਬਲਜਿੰਦਰ ਕੁਮਾਰ ਹੈਪੀ, ਕੌਂਸਲਰ ਅਮਨ ਕਪੂਰ, ਕੌਂਸਲਰ ਹਿਮਾਸ਼ੰੂ ਮਲਕ, ਪਵਨ ਕੁਮਾਰ ਵਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਫ਼ਰੀਦ ਟਰੈਵਲਜ਼ ਨੇ ਲਗਵਾਇਆ 4 ਦਿਨਾਂ ਵਿਚ ਯੂਕੇ ਦਾ ਵੀਜ਼ਾ  

ਜਗਰਾਓਂ, 3 ਜੁਨ (ਅਮਿਤ ਖੰਨਾ ) ਫ਼ਰੀਦ ਟਰੈਵਲਜ਼ ਜਗਰਾਉਂ ਇੰਡੋ ਕੈਨੇਡੀਅਨ ਦੇ ਸਾਹਮਣੇ ਤਹਿਸੀਲ ਰੋਡ  ਨੇ ਇੱਕ ਵਾਰ ਫੇਰ ਆਪਣੀ ਸੰਸਥਾ ਦਾ ਨਾਂ ਚਮਕਾਉਂਦੇ  ਜਸਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ  ਪਿੰਡ ਦੌਧਰ (ਮੋਗਾ ) ਦਾ 4 ਦਿਨਾਂ ਦੇ ਵਿਚ ਯੂ ਕੇ ਦਾ ਵਰਕ ਪਰਮਿਟ ਦਾ ਵੀਜ਼ਾ ਲਗਵਾਇਆ  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ ਡੀ ਅਮਿਤ ਕੁਮਾਰ ਸਚਦੇਵਾ ਨੇ ਦੱਸਿਆ ਕਿ  ਸਾਡੀ ਸੰਸਥਾ ਚ ਆਉਣ ਵਾਲੇ ਨੂੰ ਸਹੀ ਸਲਾਹ ਦਿੱਤੀ ਜਾਂਦੀ ਹੈ ਜਿਸ ਕਰਕੇ ਵਧੀਆ ਨਤੀਜੇ ਆ ਰਹੇ ਹਨ  ਨਾਲੇ ਉਨ•ਾਂ ਨੇ ਇਹ ਵੀ ਦੱਸਿਆ ਕਿ ਸਾਡੀ ਸੰਸਥਾ ਵਲੋਂ ਲਗਾਈਆਂ ਜਾ ਰਹੀਆਂ ਸਾਰੀਆਂ ਫਾਈਲਾਂ ਦੇ ਵੀਜ਼ੇ ਆ ਰਹੇ ਹਨ  ਇਸ ਮੌਕੇ ਉਨ•ਾਂ ਦੇ ਨਾਲ ਭਰਾ ਮਨਪ੍ਰੀਤ ਸਿੰਘ ਮੁਨਸ਼ੀ ਥਾਣਾ ਸਿਟੀ ਜਗਰਾਉਂ ਵੀ ਹਾਜ਼ਰ ਸਨ