You are here

ਲੁਧਿਆਣਾ

ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਕੌਂਸਲਰਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ 

ਜਗਰਾਓਂ, 8 ਜੂਨ(ਅਮਿਤ ਖੰਨਾ ) ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਪਿੱਛਲੇ 25 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹਨ, ਜਿਸ ਕਾਰਨ ਸ਼ਹਿਰ ਭਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਵੱਲੋਂ ਹੜਤਾਲ ਨੂੰ ਖਤਮ ਕਰਵਾਉਣ ਲਈ ਤਹਿਸੀਲਦਾਰ ਮਨਮੋਹਨ ਕੌਸ਼ਿਕ ਹਾਰੀਂ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਸÄ ਨਗਰ ਕੌਂਸਲ ਜਗਰਾਓਂ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸਾਬਕਾ ਕੌਂਸਲਰ ਆਪ ਜੀ ਦੇ ਧਿਆਨ ਹਿੱਤ ਸਥਾਨਕ ਨਗਰ ਕੌਂਸਲ ਦੇ ਸਮੂਹ ਸਫਾਈ ਸੇਵਕ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਕੱਚੇ ਮੁਲਾਜਮਾਂ ਦਾ ਮਾਮਲਾ ਲਿਆ ਰਹੇ ਹਾਂ। ਇਹ ਕਿ ਜਿਸ ਤਰਾਂ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਭਰ ਦੇ ਸਮੂਹ ਸ਼ਹਿਰਾਂ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸ਼ਥਾਈ (ਕੱਚੇ) ਤੋਰ ਤੇ ਸਫਾਈ ਸੇਵਕ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਮੁਲਾਜ਼ਮ ਕਰੀਬ 25 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਹੜਤਾਲ ਤੇ ਬੈਠੇ ਹਨ, ਜਿਨ੍ਹਾਂ ਨੇ ਭਾਰਤ ਵਿੱਚ ਪਿੱਛਲੇ ਸਮੇਂ ਦੌਰਾਨ ਫੈਲੀ ਭਿਆਨਕ ਕੋਰੋਨਾ ਬਿਮਾਰੀ ਦੇ ਵਿੱਚ ਵੀ ਹੁੱਣ ਤੱਕ ਸਾਫ-ਸਫਾਈ ਅਤੇ ਲੋਕਾਂ ਦੀ ਮੱਦਦ ਲਈ ਕੀਤੀ ਗਈ ਕਾਰਗੁਜਾਰੀ ਸ਼ਲਾਂਘਾਯੋਗ ਰਹੀ ਹੈ। ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾ ਕਰਦੇ ਹੋਏ ਇਨ੍ਹਾਂ ਮੁਲਾਜਮਾਂ ਨੂੰ ਕੋਰੋਨਾ ਯੋਧੇ ਐਲਾਨਿਆਂ ਗਿਆ ਸੀ। ਪਰ ਹੁੱਣ ਇਨ੍ਹਾਂ ਮੁਲਜਮਾਂ ਦੀ ਹੜਤਾਲ ਤੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇੰਨਾਂ ਹੜਤਾਲੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਕੋਈ ਵੀ ਹੱਲ ਨਾ ਕੱਢੇ ਜਾਣ ਕਾਰਣ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰਾਂ ਬਿਗੜੀ ਹੋਈ, ਜਿਸ ਕਾਰਣ ਜਿੱਥੇ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉੱਥੇ ਹੀ ਬਹੁਤੀ ਥਾਂਵਾ ਤੇ ਸੀਵਰੇਜ ਵੀ ਬੰਦ ਹੋਣ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੀ ਵੱਡੀ ਸਮੱਸਿਆ ਕਾਰਣ ਵਿਕਰਾਲ ਰੂਪ ਧਾਰਦੀ ਜਾ ਰਹੀ ਸਫਾਈ ਅਤੇ ਸੀਵਰੇਜ ਵਿਵਸਥਾ ਕਾਰਣ ਗਰਮੀ ਦੇ ਮੌਸਮ ਕਾਰਣ ਸ਼ਹਿਰ ਵਿੱਚ ਡੇਂਗੂ, ਡਾਇਰੀਆ, ਚਿਕਨ ਗੁਨੀਆ ਸਮੇਤ ਹੋਰ ਕੲÇ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਕਿਸੇ ਸਮੇਂ ਵੀ ਫੈਲ ਸਕਦੀਆਂ ਹਨ। ਜਿਸ ਕਾਰਣ ਸ਼ਹਿਰ ਵਾਸੀਆਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਸੀਂ ਸਮੂ੍ਹ ਕੌਂਸਲਰ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਡੀਆਂ ਉਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਜਗਰਾਓਂ ਦੇ ਸਮੂਹ ਸਫਾਈ ਸੇਵਕਾਂ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਕੱਚੇ ਮੁਲਾਜਮਾਂ ਦੀ ਸਮੂਹ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ, ਤਾਂ ਜੋ ਸ਼ਹਿਰ ਦੀ ਪੂਰੀ ਤਰਾਂ ਬਿਗੜ ਚੁੱਕੀ ਸਾਫ-ਸਫਾਈ ਅਤੇ ਸੀਵਰੇਜ ਦੀ ਵਿਵਸ਼ਥਾ ਫਿਰ ਤੋਂ ਬਹਾਲ ਸਕੇ। ਇਸ ਮੋਕੇ ਕੌਂਸਲਰ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ, ਦਵਿੰਦਰਜੀਤ ਸਿੱਧੂ, ਦਰਸ਼ਣਾ ਰਾਣੀ ਧੀਰ, ਕਰਮਜੀਤ ਸਿੰਘ ਕੈਂਥ ਆਦਿ ਹਾਜ਼ਰ ਸਨ।  

ਕਲੇਰ ਵਲੋਂ  ਕੈਪਟਨ ਸਰਕਾਰ ਦੁਆਰਾ  ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 1850 ਕਰੋੜ ਰੂਪਏ ਰੋਕਣ ਦੀ ਨਿੰਦਾ

 2 ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ 'ਚ ਨਹੀਂ ਪੈਣ ਦਿਆਂਗੇ : ਕਲੇਰ 

ਜਗਰਾਉਂ 7 ਜੂਨ ( ਅਮਿਤ ਖੰਨਾ) ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੇ 1850 ਕਰੋੜ ਦੀ ਅਦਾਇਗੀ ਨਾਂ ਕਰਨ ਕਰਕੇ ਜੁਆਇੰਟ ਐਸੋਸੀਏਸ਼ਨ ਆਫ ਕਾਲਜ ( ਜੈਕ ) ਵਲੋਂ 2 ਲੱਖ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦੇ ਫ਼ੈਸਲੇ ਦਾ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ ਨੇ ਸਖ਼ਤ ਨੋਟਿਸ ਲਿਆ ਹੈ।ਸ੍ਰੀ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ 1850 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ,ਪ੍ਰੰਤੂ ਪੰਜਾਬ ਸਰਕਾਰ ਵਲੋਂ ਉਸ ਪੈਸੇ ਦੀ ਜੈਕ ਨੂੰ ਅਦਾਇਗੀ ਨਾਂ ਕਰਨ ਕਰਕੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।ਸ੍ਰੀ ਕਲੇਰ ਨੇ ਪੰਜਾਬ ਸਰਕਾਰ ਦੀ ਇਸ ਅਣਗਹਿਲੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਸਰਕਾਰ ਸਾਜਿਸ਼ ਤਹਿਤ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਤੋਂ ਦੂਰ ਰੱਖਣਾਂ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਜੁਆਇੰਟ ਐਸੋਸੀਏਸ਼ਨ ਆਫ ਕਾਲਜ ( ਜੈਕ )ਵਲੋਂ ਵਿਦਿਆਰਥੀਆਂ ਨੂੰ ਰੋਲ ਨੰਬਰ ਜ਼ਾਰੀ ਕਰਨ 'ਤੇ ਰੋਕ ਲਾ ਦਿੱਤੀ ਹੈ , ਉਸ ਨਾਲ ਵਿਦਿਆਰਥੀ ਪ੍ਰੀਖਿਆ ਹਾਲ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ ਤੇ ਉਨ੍ਹਾਂ ਨੂੰ ਤਿੰਨ ਸਾਲ ਦੇ ਸਮੇਂ ਦਾ ਵੱਡਾ ਘਾਟਾ ਪਵੇਗਾ। ਸ੍ਰੀ ਕਲੇਰ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਮਾਂ ਰਹਿੰਦੇ ਇਸ ਮਾਮਲੇ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਕੇ ਫੈਸਲਾ ਲੈਣ, ਨਹੀਂ ਉਹ ਇਸ ਮਾਮਲੇ 'ਤੇ ਵੱਡਾ ਸੰਘਰਸ਼ ਵਿੱਢਣਗੇ।ਸ੍ਰੀ ਕਲੇਰ ਨੇ ਵਿਦਿਆਰਥੀ ਵਰਗ ਨੂੰ ਆਪਣੇ ਨਾਲ ਹੁੰਦੀ ਇਸ ਜ਼ਿਆਦਤੀ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੈਕ ਨੂੰ ਜਲਦ 1850 ਕਰੋੜ ਦੀ ਰਾਸ਼ੀ ਜ਼ਾਰੀ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਸ਼ਿਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਕਈ ਕਮੇਟੀਆਂ ਦਾ ਗਠਨ ਕੀਤਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਹਲਕਾ ਧਰਮਕੋਟ ਦੇ ਪਿੰਡਾਂ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਮੱਲੀਆਂ ਦਾਇਆ ਕਲਾਂ ਕਿਸ਼ਨਪੁਰਾ ਖੁਰਦ ਕਿਸ਼ਨਪੁਰਾ ਕਲਾਂ ਪਿੰਡਾਂ ਵਿੱਚ ਤੂਫ਼ਾਨੀ ਦੌਰਾ ਕੀਤਾ ।ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਮਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ ਸਿੱਧੂ ਨੇ ਪਿੰਡਾਂ ਵਿਚ ਕਮੇਟੀਆਂ ਗਠਿਤ ਕੀਤੀਆਂ ਗਈਆਂ  ।ਕਿਸ਼ਨਪੁਰਾ ਕਲਾਂ ਵਿੱਚ ਰਾਜਾ ਨਵਦੇਵ ਸਿੰਘ ਮਾਨ ਦੇ ਘਰ ਮੀਟਿੰਗ ਹੋਈ ਜਿਸ ਵਿਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿਚ ਮਨਜਿੰਦਰ ਸਿੰਘ ਔਲਖ ਨੂੰ ਸੈਕਟਰੀ ਲਾਇਆ ਗਿਆ।ਇਸ ਸਮੇਂ ਜਸਵਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਹਾਈ ਕਮਾਂਡ ਹਲਕਾ ਧਰਮਕੋਟ ਤੋਂ ਪਾਰਟੀ  ਜਿਸ ਵੀ ਵਿਅਕਤੀ  ਨੂੰ  ਟਿਕਟ ਦਿੰਦੀ ਹੈ ਅਸੀਂ ਉਸ ਦਾ ਖੁੱਲ੍ਹ ਕੇ ਮਦਦ ਕਰਾਂਗੇ ਅਤੇ ਉਸ ਨੂੰ ਵੱਡੀ ਲੀਡ ਨਾਲ ਹਲਕਾ ਧਰਮਕੋਟ ਤੋਂ ਜਿਤਾ ਕੇ ਆਮ ਆਦਮੀ ਪਾਰਟੀ ਦੀ  ਸਰਕਾਰ ਬਣਾਵਾਂਗੇ ।ਉਨ੍ਹਾਂ ਕਿਹਾ ਹੈ ਕਿ ਅਕਾਲੀ ਕਾਂਗਰਸ ਦੋਵੇਂ ਭ੍ਰਿਸ਼ਟਾਚਾਰ ਦੇ ਥੰਮ੍ਹ  ਇਨ੍ਹਾਂ ਲੋਟੂ ਧਿਰਾਂ ਤੇ ਨੱਥ ਪਾਉਣ ਲਈ 2022 ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਝੰਡਾ ਬੁਲੰਦ ਕਰਨਾ ਪਵੇਗਾ

ਸਿੱਖੀ ਦਾ ਪ੍ਰਚਾਰ ਅਤੇ ਵਿਦਿਅਕ ਕੇਂਦਰ ਸਮੇ ਦੀ ਮੁੱਖ ਲੋੜ:ਧਾਰਮਿਕ ਜੱਥੇਬੰਦੀਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

  ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਅਤੇ ਗੁਰਮਤਿ,ਗ੍ਰੰਥੀ,ਰਾਗੀ,ਢਾਡੀ,ਪ੍ਰਚਾਰਕ ਸਭਾ।ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੀ ਸਾਝੀ ਮੀਟੰਗ  ਮੁੱਲਾਪੁਰ ਦਾਖਾ ਵਿਖੇ ਕੌਮੀ ਪ੍ਰਧਾਨ ਇਨਸ਼ਪੈਕਟਰ ਸ ਪ੍ਰੇਮ ਸਿੰਘ ਭੰਗੂ ਅਤੇ ਚੇਅਰਮੈਨ ਸ ਜਸਵੰਤ ਸਿਘ ਚੰਡੀਗੜ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਕੌਮੀ ਮੁੱਦਿਆਂ ਤੇ ਵੀਚਾਰ ਕੀਤੀ ਗਈ।ਵੱਖ ਵੱਖ ਬੁਲਾਰਿਆਂ ਨੇ ਸਿੱਖ ਪੰਥ ਵਿਚ ਪਏ ਵਖਰੇਵਿਆਂ ਤੇ ਚਿੰਤਾ ਪਰਗਟ ਕੀਤੀ ਉਹਨਾ ਕਿਹਾ ਕਿ ਕੌਮ ਦੇ ਮਸਲੇ ਜਨਤਕ ਕਰਨ ਤੋ ਪਹਿਲਾ ਬਹਿ ਕੇ ਵੀਚਾਰ ਲੈਣੇ ਚਾਹੀਦੇ ਹਨ।ਤਾ ਕਿ ਭਰਮ ਭੁਲੇਖੇ ਦੂਰ ਹੋ ਸਕਣ।
ਅਤੇ ਰਲ ਮਿਲ ਕੇ ਸਿੱਖੀ ਦਾ ਪ੍ਰਚਾਰ ਅਤੇ ਸੇਵਾਵਾਂ ਨਿਰੰਤਰ ਜਾਰੀ ਰਹਿਣ  ਜੱਥੇਬੰਦੀਆ ਦੀਆ ਚੱਲ ਰਹੀਆ ਸੇਵਾਮਾਂ ਦੀ ਸਲਾਗਾਂ ਕੀਤੀ । ਆਉਣ ਵਾਲੇ ਸਮੇ ਵਿੱਚ ਚੱਲ ਰਹੀਆ ਗਤੀ ਵਿਧੀਆਂ ਨੂੰ ਹੋਰ ਤੇਜ ਕਰਨ ਦੀ ਵੀਚਾਰ ਕੀਤੀ ਗਈ।ਇਸ ਮੋਕੇ ਚੇਅਰਮੈਨ ਸ ਜਸਵੰਤ ਸਿੰਘ ਚੰਡੀਗੜ ਸ ਪ੍ਰੇਮ ਸਿੰਘ ਭੰਗੂ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਪ੍ਰਧਾਨ,  ਜੱਥੇਦਾਰ ਜਗਰੂਪ ਸਿੰਘ ਗੁੱਜਰਵਾਲ ਗੁਰਚਰਨ ਸਿੰਘ ਦਲੇਰ ਕੈਪਟਨ ਸਵਰਨ ਸਿੰਘ ਰਘਵੀਰ ਸਿੰਘ ਕੇਪਟਨ ਸਤਪਾਲ ਸਿੰਘ ਗਿਆਨੀ ਕਰਨੈਲ ਸਿੰਘ ਗੰਭੀਰ ਮੋਹਨ ਸਿੰਘ ਰਪਿੰਦਰ ਸਿੰਘ ਗੁਰਮੀਤ ਸਿੰਘ ਰੰਘਰੇਟਾ ਮੋਹਨ ਸਿੰਘ ਜੋਰਾ ਸਿੰਘ ਜਸਵੀਰ ਸਿੰਘ ਬਲਕਾਰ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਰ ਸਨ।

ਕਿਸਾਨ ਸੰਘਰਸ਼ ਮੋਰਚੇ ਨੇ ਕਿਰਤ ਕਨੂੰਨ ਲਾਗੂ ਕਰਨ ਖਿਲਾਫ ਕੀਤੀ ਆਵਾਜ ਬੁਲੰਦ /ਮੋਰਚੇ ਨੇ ਪੂਰੇ ਕੀਤੇ ਢਾਈ ਸੋ ਦਿਨ  

   ਜਗਰਾਉਂ ਜੂਨ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪਿਛਲੇ ਢਾਈ ਸੌ ਦਿਨ ਤੋਂ  ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਮੋਦੀ ਹਕੂਮਤ ਵਲੋਂ ਲਾਗੂ ਕੀਤੇ ਜਾ ਰਹੇ  ਕਿਰਤ ਕੋਡ ਦਾ ਤਿੱਖਾ ਵਿਰੋਧ ਕਰਦਿਆਂ ਇਨਾਂ ਨੂੰ ਤੁਰਤ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ  ਨੇ ਕਿਹਾ ਕਿ ਸੰਸਾਰ ਭਰ ਚ ਗਰੀਬੀ ਦੇ ਮਾਮਲੇ ਚ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਹੇਠਾਂ ਚਲੇ ਗਏ ਇਸ ਮੁਲਕ ਚ ਮਜਦੂਰਾਂ ਦੇ ਹਲਕ ਚੋਂ ਜਾਂਦੀ ਆਖਰੀ ਬੁਰਕੀ ਖੋਹਣ ਦਾ ਵੀ ਇੰਤਜਾਮ ਕਰ ਲਿਆ ਗਿਆ ਹੈ। ਕਾਰਪੋਰੇਟ ਜਗਤ ਦੀ ਅੰਨੀ ਲੁੱਟ ਚ ਬੇਅਥਾਹ ਵਾਧਾ ਕਰਨ ਲਈ ਕਿਸਾਨਾਂ ਤੋਂ ਬਾਅਦ ਹੁਣ ਮਜਦੂਰਾਂ ਦੀ ਸੰਘੀ ਨੂੰ ਹੱਥ  ਪਾਇਆ ਗਿਆ ਹੈ। ਉਨਾਂ ਦੇਸ਼ ਭਰ ਦੀ ਮਜਦੂਰ ਜਮਾਤ ਵਲੋਂ ਹਜਾਰਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੇ ਹੱਕਾਂ ਦੀ ਰਾਖੀ ਲਈ ਮਜਦੂਰ ਜਮਾਤ ਨੂੰ ਸੰਘਰਸ਼ ਦੇ ਪਿੜ ਮਘਾਉਣ ਦਾ ਸੱਦਾ ਦਿੱਤਾ।ਇਕ ਮਤੇ ਰਾਹੀਂ ਹਰਿਆਣਾ ਦੇ ਟੋਹਾਣਾ ਕਸਬੇ ਚ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰਵਾਉਣ ਅਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਵੀ ਜੋਰਦਾਰ ਮੰਗ ਕਰਦਿਆਂ ਹਰਿਆਣਾ ਦੇ ਕਿਸਾਨਾਂ ਦੇ ਜਬਰਦਸਤ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਗਈ। ਇਸ ਸਮੇਂ ਲੰਮੀ ਬੀਮਾਰੀ ਉਪਰੰਤ ਮੁੜ ਸਿਹਤਯਾਬ ਹੋਏ  ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਇਸ ਧਰਨੇ ਚ ਸਮੂਹ ਇਲਾਕਾ ਵਾਸੀ ਕਿਸਾਨਾਂ, ਮਜਦੂਰਾਂ, ਮਾਵਾਂ ਭੈਣਾਂ ਨੂੰ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਨ ਤੇ ਉਨਾਂ ਨੂੰ ਸਿਜਦਾ ਕਰਨ ਲਈ ਰੇਲ ਪਾਰਕ ਜਗਰਾਂਓ ਚ ਰਖੇ ਸ਼ਰਧਾਂਜਲੀ ਸਮਾਗਮ  ਚ ਪੰਹੁਚਣ ਦਾ ਸੱਦਾ ਦਿੱਤਾ।  ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਦੱਸਿਆ ਕਿ ਇਸ ਦਿਨ ਪ੍ਰਸਿੱਧ ਨਾਟਕਕਾਰ ਪ੍ਰੋ ਸੋਮਪਾਲ ਹੀਰਾ ਨਾਟਕ 'ਅੰਦੋਲਨਜੀਵੀ' ਪੇਸ਼ ਕਰੇਗਾ।ਇਸ ਸਮੇਂ ਲਖਵੀਰ ਸਿੱਧੂ, ਰਾਮ ਸਿੰਘ ਹਠੂਰ ਨੇ ਗੀਤ ਪੇਸ਼ ਕੀਤੇ।

ਕਿਰਨਦੀਪ ਕੌਰ ਨੂੰ ਮਿਲੀ ਤਰੱਕੀ ਸਿਪਾਹੀ ਤੋਂ ਬਣੀ ਹੋਲਦਾਰ

ਜਗਰਾਉਂ, ਜੂਨ  2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋ ਕਿਰਨਦੀਪ ਕੌਰ ਨੂੰ ਫੀਤੀਆਂ ਲਗਾ ਕੇ ਹੋਲਦਾਰ ਬਣਾਇਆ ਗਿਆ। ਇਸ ਮੌਕੇ ਐੱਸ. ਆਈ. ਮੇਜਰ ਸਿੰਘ ਵੀ ਮੌਜੂਦ ਸਨ। ਕਿਰਨਦੀਪ ਕੌਰ ਪਹਿਲਾਂ ਥਾਣਾ ਸਦਰ ਜਗਰਾਉਂ ਵਿਖੇ ਆਪਣੀ ਸੇਵਾ ਨਿਭਾਅ ਰਹੇ ਸਨ ਅਤੇ ਉਸ ਤੋਂ ਬਾਅਦ ਕਿਰਨਦੀਪ ਕੌਰ ਨੇ ਥਾਣਾ ਸਦਰ ਜਗਰਾਉਂ ਵਿਖੇ ਹੀ ਸੇਵਾ ਕੇਂਦਰ ਵਿਖੇ ਆਪਣੀ ਸੇਵਾ ਨੂੰ ਨਿਭਾਇਆ। ਉਸ ਤੋਂ ਬਾਅਦ ਕੰਟਰੋਲ ਰੂਮ ਜਗਰਾਉਂ ਵਿਖੇ ਆਪਣੀ ਸੇਵਾਂ ਨੂੰ ਨਿਭਾਇਆ। ਹੁਣ ਉਹ ਬਤੌਰ ਕੰਪਿਊਟਰ ਅਪ੍ਰੇਟਰ ਲਿਟੀਸ਼ਨ ਵਿੱਚ  ਅਪਣੀ ਸੇਵਾ ਨਿਭਾ ਰਹੇ ਹਨ। ਇਸ ਮੋਕੇ ਐੱਸ. ਆਈ. ਮੇਜਰ ਸਿੰਘ ਨੇ ਕਿਹਾ ਕਿ ਕਿਰਨਦੀਪ ਕੌਰ ਦੀਆਂ ਵਧੀਆ ਸੇਵਾਵਾਂ ਬਦਲੇ ਅੱਜ ਫੀਤੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਨੇ ਹਮੇਸ਼ਾਂ ਇਮਾਨਦਾਰੀ ਤੇ ਤਨਦੇਹੀਂ ਨਾਲ ਡਿਊਟੀ ਨਿਭਾਈ ਹੈ ਅਤੇ ਅੱਜ ਸਰਕਾਰ ਵੱਲੋਂ ਉਸ ਦਾ ਬਣਦਾ ਮਾਣ ਸਨਮਾਨ ਕੀਤਾ ਗਿਆ ਹੈ।

ਟੋਲ ਪਲਾਜ਼ਾ ਧਰਨਾ ਕਿਸਾਨ ਆਦੋਂਲਨ ਦੀ ਅਹਿਮ ਕੜੀ

ਜਗਰਾਉਂ ਜੂਨ 2021(ਜਗਰੂਪ ਸਿੰਘ ਸੁਧਾਰ/ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੀ ਅਹਿਮ ਕੜੀ, ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ ਹੈ, ਇਹ ਕਿਸਾਨ ਅੰਦੋਲਨ ਦਾ ਹੀ, ਸੰਯੋਗ ਹੈ ਕਿ ,ਜਿਸ ਟੋਲ ਪਲਾਜੇ ਉੱਪਰ ਹਰ ਰੋਜ਼ ,ਹਰ ਵਾਹਨ ਤੇ ਟੋਲ ਟੈਕਸ ਦੇ ਪੈਸੇ ਲਗਦੇ ਸਨ,ਅੱਜ ਉਹ ਜਿਥੇ ਟੋਲ ਮੁਕਤ ਹੋ ਕੇ ਜਾ ਰਹੇ ਹਨ ਉਥੇ ਇਸ ਪਲਾਜੇ ਉੱਪਰ ਸਭ ਲਈ ਲੰਗਰ ਦੀ ਸੇਵਾ ਵੀ ਚਾਲੂ ਹੈ। ਟੋਲ ਪਲਾਜੇ ਉੱਪਰ ਹੁੰਦੀਆਂ ਕਾਨਫਰੰਸਾਂ ਨੇ ਇਲਾਕੇ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ ਇਸ ਪ੍ਰਭਾਵ ਤਹਿਤ ਇਥੇ ਆਮ ਲੋਕਾਂ ਸ਼ਮੂਲੀਅਤ ਵੱਧ ਰਹੀ ਹੈ।
 ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮੋਰਕ੍ਰੀਮਾਂ ਦਸ਼ਮੇਸ ਕਿਸਾਨ ਮਜ਼ਦੂਰ ਯੂਨੀਅਨ, ਜਸਦੇਵ ਸਿੰਘ ਲੱਲਤੋਂ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਅਧਿਆਪਕ ਆਗੂ ਸੁਖਮਿੰਦਰ ਸਿੰਘ ਸੇਖੋਂ,ਮਾ ਆਤਮਾ ਸਿੰਘ ਬੋਪਾਰਾਏ, ਅਜਮੇਰ ਸਿੰਘ ਧਨੋਆ, ਜੱਥੇਦਾਰ ਰਣਜੀਤ ਸਿੰਘ ਗੁੜੇ, ਜਸਵੀਰ ਸਿੰਘ ਬੱਦੋਵਾਲ,ਮਾ ਰਣਜੀਤ ਸਿੰਘ ਸਿੱਧਵਾਂ,ਚਰਨ ਸਿੰਘ ਸਰਾਭਾ,ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਲਜ਼ਾਰ ਸਿੰਘ ਗੌਰੀਆਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਆਦਿ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਫਾਸ਼ੀਵਾਦੀ ਮੋਦੀ ਹਕੂਮਤ ਦੇ ਮਨੁੱਖਤਾ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਮੁੱਖ ਅਜੰਡੇ, ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਜੱਦੋ-ਜਹਿਦ ਤੇਜ਼ ਕਰਕੇ ਭਾਰਤ ਦੇ ਸਮੂਹ ਲੋਕਾਂ ਨੂੰ ਅੰਦੋਲਨ ਦੇ ਨਾਲ ਜੋੜਨ ਦੀ ਪ੍ਰਮੁੱਖ ਲੋੜ ਹੈ ਤਾਂ ਕਿ ਫਿਰਕੂ  ਤਾਕਤਾਂ ਨੂੰ ਲੋਕਾਂ 'ਚੋਂ ਨਿਖੇੜ ਕੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਕੋਠੇ ਹਾਂਸ, ਨਿਰਮਲ ਸਿੰਘ ਹਾਂਸ ਰਣਜੋਧ ਸਿੰਘ ਜੱਗਾ, ਪੱਪੂ ਮਾਨ, ਸੁਖਜੀਵਨ ਸਿੰਘ ਆਦਿ ਹਾਜ਼ਰ ਸਨ।

ਲੰਮੇ ਸਮੇ ਚੱਲ ਰਹੀ ਸਹੀਦੀ ਬੁੰਗੇ ਦੀ ਮੰਗ ਕੀਤੀ ਜਾਵੇ ਪੂਰੀ:ਧਾਰਮਿਕ ਜੰਥੇਬੱਦੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸਨਲ ਪ੍ਰਚਾਰਕ ਸਭਾ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਸਿੰਘ ਸਾਹਿਬਾਨ ਜਥੇਦਾਰ ਅਕਾਲ ਤਖਤ ਸਾਹਿਬ  ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਮੰਗ ਪੱਤਰ ਰਾਹੀ ਬੇਨਤੀ ਕੀਤੀ । ਕਿ ਚਿਰਾ ਤੋ ਚੱਲ ਰਹੀ ਬੁੰਗਾ ਰੰਘਰੇਟਿਆਂ ਦਾ ਬਣਾ ਦਿੱਤਾ ਜਾਵੇ ।
ਇਸ ਮੋਕੇ ਚੇਅਰਮੈਨ ਸ ਜਸਵੰਤ ਸਿੰਘ ਜੀ ਚੰਡੀਗੜ ਵਾਲੇ ਅਤੇ ਭਾਈ ਪ੍ਰਿਤਪਾਲ ਸਿੰਘ ਪਾਰਸ ਪ੍ਰਧਾਨ ਇੰਟਰਨੈਸਨਲ ਪ੍ਰਚਾਰਕ ਸਭਾ ਭਾਈ ਗੁਰਚਰਨ ਸਿਘ ਦਲੇਰ ਪ੍ਰਧਾਨ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰਸਟ ਅਤੇ ਹੋਰ ਧਾਰਮਿਕ ਜੱਥੇਬੰਦੀਆ ਦੇ ਆਗੂ ਅਤੇ ਅਹੁਦੇਦਾਰਾ ਵੱਲੋ ਆਖਿਆ ਕੇ ਇਹ ਬੁੰਗਾ ਦਮੇਸਮ ਪਿਤਾ ਜੀ ਹੁਕਮਾ ਅਨਸਾਰ ਬਣਿਆ ਸੀ।ਇਸ ਗੱਲ ਦੀ ਇਤਹਾਸ ਗਵਾਹੀ ਭਰਦਾ ਹੈ ਅਤੇ ਇਹ ਕੇਸ ਟਰੱਸਟ ਕਨੂੰਨੀ ਤੋਰ ਤੇ  ਜਿੱਤ ਚੁੱਕਾ ਹੈ ਜੋ ਮਾੜੀ ਰਾਜਨੀਤੀ ਮਾੜੀ ਸੋਚ ਕਾਰਣ ਢਾਹ ਦਿੱਤਾ ਗਿਆ ਸੀ। ਅਤੇ ਆਗੂ ਸਹਿਬਾਨਾ ਨੇ ਦੱਸਿਆ ਕੇ ਗੁਰੂ ਗੋਬਿੰਦ ਸਿੰਘ ਵਲੋ ਚਮਕੋਰ ਦੀ ਗੜੀ ਵਿੱਚ ਕਲਗੀ ਤੋੜਾ ਅਤੇ ਪੁਸਾਕਾ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਹੈ।ਇਤਹਾਸਕ ਹਵਾਲਿਆ ਅਨੁਸਾਰ ਇਹ ਕੇਸ ਵੀ  ਕਨੂੰਨੀ ਤੋਰ ਟਰੱਸਟ ਦੇ ਹੱਕ ਵਿੱਚ ਕੀਤਾ ਗਿਆ। ਅਤੇ ਆਗੂ ਸਹਿਬਾਨਾ ਨੇ ਸਿੰਘ ਸਹਿਬਾਨ ਨੂੰ ਬੇਨਤੀ ਕੀਤੀ ਕਿ ਇਹਨਾ ਮੁੱਦਿਆ ਤੇ ਜਲਦ ਵੀਚਾਰ ਕੀਤੀ ਜਾਵੇ ਅਤੇ ਪ੍ਰਵਾਨਗੀ ਦਿੱਤੀ ਜਾਵੇ ਅਤੇ ਸਰਾਰਤੀ ਅਨੁਸਰਾ ਨੂੰ ਚਿਤਾਵਨੀ ਦਿੰਦੇ ਹੋਏ ਬੁਲਾਰਿਆ ਨੇ ਆਖਿਆ ਕੇ ਡੀ ਡੀ ਪੀ ਓ ਸਹਿਬ ਚੇਅਰਮੈਨ ਜਸਵੰਤ ਸਿੰਘ ਜੀ ਦੀ੍ਰ ਕਲਮ ਤੇ ਉੱਗਲ ਚੁੱਕਣ ਵਾਲੇ ਆਪਣੀਆ ਕੋਝੀਆਂ ਚਾਲਾ ਤੋ ਬਾਜ ਆਉਣ ਅਤੇ ਜੇਕਰ ਇਤਹਾਸ ਦੀ ਵੀਚਾਰ ਕਰਨੀ ਹੋਵੇ ਤੇ ਇੱਕ ਥਾ ਦੀ ਮੀਟੰਗ ਵੀਚਾਰ ਕਰ ਲੈਣ।ਗੁੰਮਰਾਹ ਪ੍ਰਚਾਰ ਕਰਨ ਵਾਲਿਆ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੋਕੇ 
 ਚੈਅਰਮੈਨ ਸ ਜਸਵੰਤ ਸਿੰਘ ਚੰਡੀਗੜ ਮੋਕੇ ਭਾਈ ਪ੍ਰਿਤਪਾਲ ਸਿੰਘ ਪਾਰਸ ਭਾਈ ਗੁਰਚਰਨ ਸਿੰਘ ਦਲੇਰ  ਭਾਈ ਬਲਜਿੰਦਰ ਸਿੰਘ ਦੀਵਾਨਾ ਜਥੇਦਾਰ ਪਾਲ ਸਿੰਘ ਸ ਜਗਰੂਪ ਸਿੰਘ ਸਤਨਾਮ ਸਿੰਘ ਸਤਪਾਲ ਸਿੰਘ ਪਰਗਟ ਸਿੰਘ ਮੋਹਨ ਸਿੰਘ ਸਤੋਖ ਸਿੰਘ ਅਜੀਤ ਸਿੰਘ ਸੂਬੇਦਾਰ ਮੇਜਰ ਸਿੰਘ ਕਸਮੀਰ ਸਿੰਘ ਕੈਪਟਨ ਜਸਪਾਲ ਸਿੰਘ ਬਲਵਿੰਦਰ ਸਿੰਘ ਆਦਿ ਬਹੁਤ ਸਾਰੀਆ ਧਾਮਿਕ ਜੱਥੇਬੰਦੀਆ ਆਗੂ ਮੈਬਰ ਸਹਿਬਾਨ ਹਾਜਰ ਸਨ।

ਗੁਰਦੁਆਰਾ ਮੋਰੀ ਗੇਟ ਸਮੇਤ ਹੋਰ ਵੀ ਕਈ ਧਾਰਮਿਕ ਅਸਥਾਨਾਂ ਨੂੰ ਕੁਰਸੀਆਂ ਅਤੇ ਸੀਮਿੰਟ ਦੇ ਬੈਂਚ ਦਿੱਤੇ  

  ਜਗਰਾਉਂ (ਅਮਿਤ ਖੰਨਾ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਜਗਰਾਉਂ ਨੂੰ ਦੋ ਸੋਫ਼ਾ ਸੈਂਟੀ ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਬਾਗ਼ ਖੇਤਾਂ ਰਾਮ ਜਗਰਾਉਂ ਨੂੰ ਛੇ ਕੁਰਸੀਆਂ ਦਿੱਤੀਆਂ ਗਈਆਂ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਨੀਰਜ ਮਿੱਤਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਧਾਰਮਿਕ ਅਸਥਾਨਾਂ ਲਈ ਲੋੜੀਂਦਾ ਸਾਮਾਨ ਭੇਂਟ ਜਾਂਦਾ ਹੈ ਉੱਥੇ ਲੋੜਵੰਦਾਂ ਦੀ ਮਦਦ ਲਈ ਵੀ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਗੁਰਦੁਆਰਾ ਮੋਰੀ ਗੇਟ ਸਮੇਤ ਹੋਰ ਵੀ ਕਈ ਧਾਰਮਿਕ ਅਸਥਾਨਾਂ ਨੂੰ ਕੁਰਸੀਆਂ ਅਤੇ ਸੀਮਿੰਟ ਦੇ ਬੈਂਚ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਧਾਰਮਿਕ ਸਥਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਸਮਾਨ ਦਿੱਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੰਜੀਵ ਚੋਪੜਾ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਇਕਬਾਲ ਸਿੰਘ ਕਟਾਰੀਆ, ਰਾਜਿੰਦਰ ਜੈਨ, ਪੀ ਆਰ ਓ ਮਨੋਜ ਗਰਗ, ਕੈਪਟਨ ਨਰੇਸ਼ ਵਰਮਾ, ਮਨੋਹਰ ਸਿੰਘ ਟੱਕਰ, ਜਸਵੰਤ ਸਿੰਘ, ਕੁਲਬੀਰ ਸਿੰਘ ਸਰਨਾ, ਉੱਜਵਲ ਸਿੰਘ, ਇੰਦਰਪਾਲ ਸਿੰਘ, ਤਰਲੋਕ ਸਿੰਘ ਸਿਡਾਨਾ ਆਦਿ ਹਾਜ਼ਰ ਸਨ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਨਾਲ ਵਿਸ਼ੇਸ਼ ਗੱਲਬਾਤ

2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਪਿੰਡਾਂ ਵਿੱਚ ਹੁਣ ਗਿਆਰਾਂ ਮੈਂਬਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ :ਆਮ ਆਦਮੀ ਪਾਰਟੀ ਆਗੂ ਜਸਵਿੰਦਰ ਸਿੰਘ ਸਿੱਧੂ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

 

Facebook Link ; https://fb.watch/5YC_vQk-df/