You are here

ਲੁਧਿਆਣਾ

ਲੋਕ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਜਗਰਾਉਂ ਦੇ 35 ਕੋਰੋਨਾ ਯੋਧਿਆਂ ਦਾ ਸਨਮਾਨ  ਕੀਤਾ

ਜਗਰਾਓਂ, 11 ਜੁਨ (ਅਮਿਤ ਖੰਨਾ/ ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਜਗਰਾਉਂ ਦੇ 35 ਕੋਰੋਨਾ ਯੋਧਿਆਂ ਦਾ ਸਨਮਾਨ  ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਆਪਣੇ ਕਰ ਕਮਲਾਂ ਨਾਲ ਫ਼ਰੰਟ ਲਾਇਨ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ•ਾਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਗਿਆ ਉੱਥੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੋਰੋਨਾ ਵੈਕਸੀਨ ਕੈਂਪ ਵੀ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਏਗਾ  ਜਾ ਸਕੇ। ਉਨ•ਾਂ ਦੱਸਿਆ ਕਿ ਸਿਵਲ ਹਸਪਤਾਲ ਦੇ 35 ਕੋਰੋਨਾ ਯੋਧਿਆਂ ਜਿਨ•ਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕੀਤੀ ਉਨ•ਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ ਐੱਮ ਓ ਡਾ: ਪ੍ਰਦੀਪ ਮਹਿੰਦਰਾ ਨੇ ਸੁਸਾਇਟੀ ਦਾ ਸਿਵਲ ਹਸਪਤਾਲ ਦੇ ਸਟਾਫ਼ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਜਗਜੀਤ ਸਿੰਘ ਜੱਗੀ, ਮਨੀ ਗਰਗ, ਵਰਿੰਦਰ ਕਲੇਰ, ਕੈਪਟਨ ਨਰੇਸ਼ ਵਰਮਾ, ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਜਸਵੰਤ ਸਿੰਘ, ਵਿਨੋਦ ਬਾਂਸਲ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ ਸਮੇਤ ਸਿਵਲ ਹਸਪਤਾਲ ਦੇ ਡਾ: ਸੁਰਿੰਦਰ ਸਿੰਘ, ਡਾ: ਸੰਗੀਨਾ ਗਰਗ, ਬਲਜਿੰਦਰ ਹੈਪੀ ਆਦਿ ਹਾਜ਼ਰ ਸਨ।

ਤੇਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਵਲੋਂ ਰਿਲਾਇੰਸ ਪੈਟਰੋਲ ਪੰਪ ਤੇ ਪ੍ਰਦਰਸ਼ਨ, 

ਜਗਰਾਓਂ, 11 ਜੁਨ (ਅਮਿਤ ਖੰਨਾ,) ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਤੇ ਖਾਣ ਵਾਲੇ ਤੇਲਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਰਿਲਾਇੰਸ ਪੈਟਰੋਲ ਪੰਪ ਤੇ ਕਾਂਗਰਸ ਪਾਰਟੀ ਵੱਲੋਂ ਧਰਨਾ ਲਾਇਆ ਗਿਆ। ਭਾਜਪਾ ਸਰਕਾਰ ਦੇ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਜਗਰਾਉਂ ਵਿਖੇ ਲੁਧਿਆਣਾ ਸਾਈਡ  ਰਿਲਾਇੰਸ ਪੈਟਰੋਲ ਪੰਪ  ਦੇ ਉੱਪਰ  ਓ ਬੀ ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ  ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਚ ਧਰਨਾ ਦਿੱਤਾ ਗਿਆ ਓ ਬੀ ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਿਰਾਣੀਆ ਨੂੰ ਲਾਭ ਪਹੁੰਚਾਉਣ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ ਤੇਲ ਪਦਾਰਥਾਂ ਦੀਆਂ ਕੀਮਤਾਂ ਚ ਵਾਧੇ ਨਾਲ ਮਹਿੰਗਾਈ ਵਿਚ ਵੀ ਅਥਾਹ ਵਾਧਾ ਹੋਇਆ ਹੈ। ਜਿਸ ਨਾਲ ਆਮ ਆਦਮੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ ਇਸ ਮੌਕੇ  ਓਬੀਸੀ ਸੈੱਲ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਨਗਰ ਕੌਂਸਲ ਦੇ ਪ੍ਰਧਾਨ  ਜਤਿੰਦਰਪਾਲ ਰਾਣਾ,  ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਜਗਜੀਤ ਸਿੰਘ ਜੱਗੀ ਕੌਂਸਲਰ, ਜ਼ਿਲ•ਾ ਯੂਥ  ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ  ਮਨੀ ਗਰਗ,  ਬਲਵੀਰ ਸਿੰਘ ਸੈਕਟਰੀ,  ਕੌਂਸਲਰ ਜਰਨੈਲ ਸਿੰਘ ਲੋਹਟ,  ਪ੍ਰੀਤਮ ਸਿੰਘ, ਬਲਜੀਤ ਸਿੰਘ,  ਬਲਰਾਜ ਸ਼ਰਮਾ, ਸੁਖਦੇਵ ਸਿੰਘ, ਬਲਦੇਵ ਸਿੰਘ ,ਨੀਰਜ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਖੇਤੀ ਕਾਨੂੰਨਾਂ ਵਿਰੁੱਧ ਚੌਂਕੀਮਾਨ ਧਰਨਾ ਜਾਰੀ-ਸਫਾਈ ਮਜ਼ਦੂਰਾਂ ਦੇ ਸੰਘਰਸ਼ ਦੀ ਹਿਮਾਇਤ

ਸੁਧਾਰ (ਜਗਰੂਪ ਸਿੰਘ ਸੁਧਾਰ)
ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਕੀਤੀ ਲਾਮਬੰਦੀ ਸਦਕਾ ਚੌਂਕੀਮਾਨ ਟੋਲਪਲਾਜੇ ਉੱਪਰ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਜਾਰੀ ਹੈ। ਧਰਨੇ ਸਭਿਆਚਾਰਕ ਸੈਸ਼ਨ ਦੌਰਾਨ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਹਰਵਿੰਦਰ ਸਿੰਘ ਧਾਲੀਵਾਲ,ਸਕੂਲੀ ਬੱਚੇ ਹਰਨਿੰਦਰ ਅਤੇ ਮਲਕੀਤ ਸਿੰਘ ਬੱਦੋਵਾਲ ਨੇ ਲੋਕ ਪੱਖੀ ਗੀਤਾਂ ਨਾਲ ਰੰਗ ਬੰਨ੍ਹਿਆ। 
 ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਵ ਸ੍ਰੀ ਜਸਦੇਵ ਸਿੰਘ ਲਲਤੋਂ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਅਵਤਾਰ ਸਿੰਘ ਰਸੂਲਪੁਰ ਪੇਂਡੂ ਮਜ਼ਦੂਰ ਯੂਨੀਅਨ, ਸਤਨਾਮ ਸਿੰਘ ਮੋਰਕ੍ਰੀਮਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਸੂਬੇਦਾਰ ਦੇਵਿੰਦਰ ਸਿੰਘ ਸਵੱਦੀ, ਅਧਿਆਪਕ ਆਗੂ ਮਾਸਟਰ ਮੁਕੰਦ ਸਿੰਘ ਮਾਨ, ਮਾ ਆਤਮਾ ਸਿੰਘ ਬੋਪਾਰਾਏ, ਜੱਥੇਦਾਰ ਰਣਜੀਤ ਸਿੰਘ ਗੁੜੇ, ਜਸਬੀਰ ਸਿੰਘ ਗੁੜੇ, ਜਗਦੀਸ਼ ਸਿੰਘ ਪੱਬੀਆਂ, ਆਦਿ ਨੇ ਮੋਦੀ ਸਰਕਾਰ ਦੇ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਗੱਲ ਬਾਤ ਦੀ ਪੇਸ਼ਕਸ਼ ਨੂੰ ਜਿੱਥੇ ਭਾਜਪਾ ਹਕੂਮਤ ਦੇ ਅੰਦਰੋਂ ਹਿੱਲੀ ਤੇ ਘਬਰਾਈ ਹੋਈ ਹੋਣਾ ਦੱਸਿਆ ਉੱਥੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਤੋਂ ਟਾਲਾ ਵੱਟਣ ਨੂੰ ਕਾਰਪੋਰੇਟੀ ਦਲਾਲ ਹੋਣ ਦੇ ਸਬੂਤ ਵਜੋਂ ਵੇਖਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ-ਮਜ਼ਦੂਰਾਂ ਦੀਆਂ 500 ਤੋਂ ਉੱਪਰ ਸ਼ਹਾਦਤਾਂ ਹੋਣ ਦੇ ਬਾਵਜੂਦ ਜੇਕਰ ਅਜੇ ਵੀ ਹੋਰ ਦੇਰੀ ਕੀਤੀ ਤਾਂ, ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ 500 ਦੇ ਕਰੀਬ ਕਿਸਾਨ ਮਜ਼ਦੂਰ ਜੱਥੇਬੰਦੀਆਂ ਜਲਦੀ ਹੀ ਅਗਲਾ ਵੱਡਾ ਤੇ ਫ਼ੈਸਲਾਕੁਨ ਅੈਕਸ਼ਨ ਦਾ ਪ੍ਰੋਗਰਾਮ ਜਾਰੀ ਕਰਨਗੀਆਂ, ਜਿਸ ਦੇ ਸਿੱਟਿਆਂ ਦੀ ਜ਼ੁੰਮੇਵਾਰ ਕੇਵਲ ਤੇ ਕੇਵਲ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਹੋਵੇਗੀ। 
ਧਰਨੇ ਵਿੱਚ ਸਰਬਸੰਮਤੀ ਨਾਲ ਸਫ਼ਾਈ ਕਾਮਿਆਂ ਦੇ ਸੰਘਰਸ਼ ਦੀ ਹਿਮਾਇਤ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਫੌਰੀ ਮੰਨਣ ਦੀ ਚਿਤਾਵਨੀ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਗੁੜੇ, ਗੁਰਦੀਪ ਸਿੰਘ ਸਵੱਦੀ, ਗੁਰਮੇਲ ਸਿੰਘ ਕੁਲਾਰ, ਅਜੀਤ ਸਿੰਘ ਕੁਲਾਰ ਸ਼ਿੰਦਰ ਸਿੰਘ, ਗੁਰਚਰਨ ਸਿੰਘ ਇਟਲੀ, ਜਸਵੰਤ ਸਿੰਘ ਮਾਨ, ਸੁਖਜੀਵਨ ਸਿੰਘ, ਪੱਪੂ ਮਾਨ, ਰਣਜੋਧ ਸਿੰਘ ਜੱਗਾ ਆਦਿ ਹਾਜ਼ਰ ਸਨ।

ਕੇਂਦਰੀ ਖੇਤੀਬਾੜੀ ਮੰਤਰੀ ਦਾ ਬਿਆਨ ਬੇਹੱਦ ਬਚਕਾਨਾ-ਕਿਸਾਨ ਆਗੂ

ਜਗਰਾਉਂ 10 ਜੂਨ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਖੇਤੀ ਮੰਤਰੀ ਦਾ ਤਾਜਾ ਬਿਆਨ ਸਿਰੇ ਦਾ ਬਚਕਾਨਾਪਨ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ । ਅੱਜ ਸਥਾਨਕ ਰੇਲ ਪਾਰਕ ਜਗਰਾਂਓ ਚ  ਕਿਸਾਨ ਸੰਘਰਸ਼ ਮੋਰਚੇ ਦੇ 252 ਵੇਂ ਦਿਨ ਚ ਦਾਖਲ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ  ਨੇ ਕਿਹਾ ਕਿ 11 ਮੀਟਿੰਗਾਂ ਚ ਇਕਠੇ ਇਕਲੇ ਨੁਕਤੇ ਤੇ ਲਾਜਵਾਬ ਹੋਣ ਦੇ ਬਾਵਜੂਦ ਖੇਤੀ ਮੰਤਰੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਬੇਤੁਕਾ ਯਤਨ ਕਰ ਰਿਹਾ ਹੈ ।ਝੋਨੇ ਦੇ ਭਾਅ ਚ ਕੀਤੇ ਨਾਮਾਤਰ ਵਾਧੇ ਨੂੰ ਇਕ ਕੌੜਾ ਮਜਾਕ ਕਰਾ
ਰ ਦਿੱਤਾ। ਉਨਾਂ ਕਿਹਾ ਕਿ ਇਹ ਵਖ ਵਖ ਫਸਲਾਂ ਦੀ ਐਲਾਨੀ ਐਮ ਐਸ ਪੀ ਮੋਦੀ ਹਕੂਮਤ ਵਲੋਂ ਅਪਣੀ ਡੁੱਬ ਰਹੀ ਬੇੜੀ ਨੂੰ ਬਚਾਉਣ ਦਾ ਅਸਫਲ ਯਤਨ ਹੈ। ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਚ ਤੇਈ ਫਸਲਾਂ ਤੇ ਐਮ ਐਸ ਪੀ ਹਾਸਲ ਕਰਨ ਦੀ ਇਤਿਹਾਸਕ ਲੜਾਈ ਲੜ ਰਿਹਾ ਹੈ। ਮੁੰਗੀ ਤੇ ਮੱਕੀ ਦੀ ਐਮ ਐਸ ਪੀ ਹੋਣ ਦੇ ਬਾਵਜੂਦ ਖਰੀਦ ਵਪਾਰੀਆਂ ਦੇ ਹਥ ਚ ਹੋਣ ਕਾਰਨ ਕਿਸਾਨਾਂ ਨੂੰ ਨਿਸ਼ਚਿਤ ਰੇਟ ਨਹੀਂ ਮਿਲ ਰਿਹਾ।ਕਾਲੇ ਕਾਨੂੰਨਾਂ ਚ ਮੁੱਦਾ ਹੀ ਇਹੀ ਹੈ ਕਿ ਸਰਕਾਰੀ ਖਰੀਦ ਬੰਦ ਕਰਕੇ ਸਾਰੀ ਖਰੀਦ ਨਿਜੀ ਕੰਪਨੀਆਂ ਅਤੇ ਵਪਾਰੀਆਂ ਦੇ ਹੱਥਾਂ ਚ ਦੇ ਦਿੱਤੀ ਜਾਣੀ ਹੈ। ਜੇ ਕਰ ਖੇਤੀ ਮੰਤਰੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਤਾਂ ਮੋਦੀ ਹਕੂਮਤ ਨੂੰ ਅਪਣੀ ਯੋਗਤਾ ਬਾਰੇ ਸੋਚਣਾ ਚਾਹੀਦਾ ਹੈ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਪਟਿਆਲਾ ਵਿਖੇ ਪਿਛਲੇ 80 ਦਿਨ ਤੋਂ ਪਾਣੀ ਵਾਲੀ ਟੈਂਕੀ ਤੇ ਚੜੇ ਬੈਠੇ ਬੇਰੁਜ਼ਗਾਰ ਨੌਜਵਾਨ ਸੁਰਿੰਦਰ ਦੀ ਵਿਗੜ ਰਹੀ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਪੰਜਾਬ ਚ ਘਰ ਘਰ ਨੌਕਰੀ ਦੇ ਵਾਦੇ ਦਾ ਜਲੂਸ ਨਿਕਲ ਚੁੱਕਿਆ ਹੈ।ਉਨਾਂ ਬੀਤੇ ਕੱਲ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਾਲ ਸਫਾਈ ਸੇਵਕਾਂ ਦੀਆਂ ਮੰਗਾਂ ਬਾਰੇ ਬੇਸਿੱਟਾ ਰਹੀ ਮੀਟਿੰਗ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਹੀਨੇ ਭਰ ਤੋਂ ਚਲ ਰਹੀ ਹੜਤਾਲ ਦੇ ਬਾਵਜੂਦ ਮੰਤਰੀ ਵਲੋਂ ਹੋਰ ਪੰਦਰਾ ਦਿਨ ਦਾ ਸਮਾਂ ਮੰਗਣਾ ਵੀ ਸਿਰੇ ਦੀ ਢੀਠਤਾਈ ਹੈ। ਉਨਾਂ ਪੰਜਾਬ ਭਰ ਦੀਆਂ ਜਨਤਕ ਜਥੇਬੰਦੀਆਂ ਨੂੰ  ਸਫਾਈ ਸੇਵਕਾਂ ਦੇ ਸੰਘਰਸ਼ ਦੇ ਹੱਕ ਚ  ਉਠਣ ਦਾ ਸੱਦਾ ਦਿੱਤਾ। ਇਸ ਸਮੇਂ ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਹਰਭਜਨ ਸਿੰਘ  ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 14 ਜੂਨ ਨੂੰ ਇਲਾਕੇ ਭਰ ਚੋਂ ਔਰਤਾਂ ਦੇ ਕਾਫਲੇ ਟਿਕਰੀ ਅਤੇ ਸਿੰਘੂ ਬਾਰਡਰ ਵਲ ਨੂੰ ਰਵਾਨਾ ਹੋਵੇਗਾ।

ਪਿੰਡ ਗਾਲਿਬ ਕਲਾਂ ਦੇ ਹਰਮਨ ਗਾਲਿਬ ਨੂੰ ਜਗਰਾਉਂ ਦਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਦੇ ਹਰਮ ਗ਼ਾਲਿਬ ਨੂੰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਈਮਾਨਦਾਰੀ ਨਾਲ ਸਖ਼ਤ ਮਿਹਨਤ ਕਰਨ ਤੇ  ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੱਲੋਂ ਯੂਥ ਕਾਂਗਰਸੀ ਆਗੂ ਹਰਮਨ ਸਿੰਘ ਗਾਲਿਬ ਨੂੰ ਹਲਕਾ ਜਗਰਾਉਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਚੰਡੀਗੜ੍ਹ ਯੂਥ ਕਾਂਗਰਸ ਦੇ ਦਫ਼ਤਰ ਚ ਸੂਬਾ ਪ੍ਰਧਾਨ ਢਿੱਲੋਂ ਨੇ ਹਰਮਨ ਗਾਲਿਬ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਇਹ ਹਰਮਨ ਗਾਲਿਬ ਨੇ ਪਾਰਟੀ ਲਈ ਈਮਾਨਦਾਰੀ ਅਤੇ ਬਹੁਤ ਹੀ ਵਧੀਆ ਪਿਛਲੇ ਸਮੇਂ ਦੇ ਵਿੱਚ ਪਾਰਟੀ ਲਈ ਕੰਮ ਕੀਤੇ ਹਨ ।ਇਸ ਸਮੇਂ ਨਵੇਂ ਨਿਯੁਕਤ ਪ੍ਰਧਾਨ ਹਰਮਨ ਗਾਲਿਬ ਨੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਜ਼ਿਲ੍ਹਾ ਲੁਧਿਆਣਾ ਦੇ ਲੱਕੀ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਈਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਇਸ ਸਮੇਂ ਹਰਮਨ ਗਾਲਿਬ ਨੇ ਕਿਹਾ ਹੈ ਕਿ 2022ਵਿਧਾਨ ਸਭਾ ਚੋਣਾਂ ਲਈ ਘਰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਘਰ ਘਰ ਜਾ ਕੇ ਲੈ ਕੇ ਜਾਣਗੇ ਉਨ੍ਹਾਂ ਕਿਹਾ ਜਗਰਾਉਂ ਯੂਥ ਕਾਂਗਰਸ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਿੰਡ ਪਿੰਡ ਦੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਕਾਂਗਰਸ 2022 ਮਿਸ਼ਨ ਫਤਿਹ ਕੀਤਾ ਜਾਵੇਗਾ ਤੇ ਆਉਣ ਵਾਲੀਆਂ 2022 ਵਿੱਚ  ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ  ਸਰਕਾਰ ਬਣਾਈ ਜਾਵੇਗੀ।ਇਸ ਸਮੇਂ ਪ੍ਰਧਾਨ ਹਰਮਨ ਗਾਲਿਬ ਨੂੰ ਨਿਯੁਕਤ ਹੋਣ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।

ਪਿੰਡ ਸ਼ੇਖਦੌਲਤ ਦੇ ਵਿਅਕਤੀ ਦੀ ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਸ਼ੇਖ ਦੌਲਤ ਵਿੱਚ  ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਸੰਤ ਸਿੰਘ (45} ਪੁੱਤਰ ਸੋਹਣ ਸਿੰਘ ਜੌਹਲ ਲਾਗਲੇ ਪਿੰਡ ਸ਼ੇਰਪੁਰ ਖੁਰਦ ਵਿਚ ਲੋਹੇ ਦੀ ਵਰਕਸ਼ਾਪ ਤੇ ਕੰਮ ਕਰਦਾ ਸੀ ਤੇ ਬੀਤੇ ਦਿਨ ਅਚਾਨਕ ਬਿਮਾਰ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਤਾਂ ਉਨ੍ਹਾਂ ਦੀ ਹਾਲਾਤ ਖ਼ਰਾਬ ਹੋਣ ਤੇ ਉਸ ਨੂੰ ਅੱਗੇ ਲੁਧਿਆਣੇ ਡੀਐੱਮਸੀ ਲੁਧਿਆਣਾ ਗਿਆ ਜਿਥੇ ਪੀਡ਼ਤ ਮਰੀਜ਼ ਦੀ ਟੈਸਟ ਵਿਚ ਰਿਪੋਰਟ ਕੋਰੋਨਾ ਪੋਜ਼ੀਟਿਵ ਆਈ  ਤਾਂ ਉਹਨਾਂ ਨੇ ਇਕਾਂਤਵਾਸ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਕਰੀਬ 20 ਦਿਨ ਦੇ ਇਲਾਜ ਤੋਂ ਬਾਅਦ ਤਬੀਅਤ ਠੀਕ ਹੋਣ ਚ ਦੁਬਾਰਾ ਰਿਪੋਰਟ ਕੋਰੋਨਾ  ਨੈਗੇਟਿਵ ਆਈ ਪਰ ਰਿਪੋਰਟ ਵਿੱਚ ਅੱਖਾਂ ਦੀ ਨਵੀਂ ਬਲੈਕ ਫੰਗਸ  ਦੀ ਬਿਮਾਰੀ ਆਈ ਪਰ ਡਾਕਟਰਾਂ ਨੇ ਕਹਿ ਕੇ ਡਰਨ ਦੀ ਕੋਈ ਲੋੜ ਨਹੀਂ ਡਾਕਟਰਾਂ ਨੇ ਅੱਖਾਂ ਦੀ ਸੋਜ ਘੱਟ ਹੋਣ ਤੋਂ ਬਾਅਦ ਅਪਰੇਸ਼ਨ ਕਰਕੇ ਠੀਕ ਕਰ ਦਿੱਤਾ ਜਾਵੇਗਾ ਤਾਂ ਕਿ ਪਰਿਵਾਰਕ ਮੈਂਬਰ ਮਰੀਜ਼ ਨੂੰ ਘਰ ਲੈ ਆਏ ਤੇ ਕੁਝ ਦਿਨਾਂ ਬਾਅਦ ਹੀ ਫ਼ਰੀਦਕੋਟ ਹਸਪਤਾਲ ਇਲਾਜ ਲਈ ਲੈ ਗਏ ਉਥੇ ਜ਼ੇਰੇ ਇਲਾਜ ਤਹਿਤ ਬਸੰਤ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ ।ਮਿ੍ਰਤਕ ਬਸੰਤ ਸਿੰਘ ਆਪਣੇ ਪਿੱਛੇ ਆਪਣੀਆਂ ਤਿੰਨ ਛੋਟੀਆਂ ਮਾਸੂਮ ਬੇਟੀਆਂ ਤੇ ਇੱਕ ਬੇਟੇ ਤੋਂ ਇਲਾਵਾ ਪਤਨੀ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ।ਬਲੈਕ ਫੰਗਸ ਦੀ ਬਿਮਾਰੀ ਨਾਲ ਹੋਈ ਨੌਜਵਾਨ ਦੀ ਮੌਤ ਕਾਰਨ ਪਿੰਡ ਵਿੱਚ   ਮਾਤਮ ਦਾ ਮਾਹੌਲ ਹੈ

ਬਾਬਾ ਬੰਦਾ ਸਿੰਘ ਬਹਾਦਰ ਅਤੇ ਬਿਰਸਾ ਮੂੰਡਾ ਕਿਸਾਨ ਸੰਘਰਸ਼ ਲਈ ਰਾਹ ਦਰਸਾਏ ਤੇ ਪ੍ਰੇਰਨਾ ਸਰੋਤ ਹਨ   ਕਿਸਾਨ ਆਗੂ

ਜਗਰਾਉਂ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਾਗੀਰਦਾਰੀ ਅਤੇ ਮੁਗਲਸ਼ਾਹੀ ਖਿਲਾਫ  ਮੁਜਾਰਿਆਂ ਨੂੰ ਜਮੀਨ ਦਾ ਹੱਕ ਦਿਵਾਉਣ ਲਈ ਅਪਣੇ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੰਗਰੇਜ ਸ਼ਾਹੀ ਖਿਲਾਫ ਆਦਿਵਾਸੀ ਕਿਸਾਨਾਂ ਦੀ ਬਗਾਵਤ ਦੇ ਨਾਇਕ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਭਰ ਚੋਂ ਸੈਂਕੜੇ ਮਰਦ ਔਰਤਾਂ ਨੇ ਭਾਗ ਲਿਆ।  ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਨੇ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕਰਕੇ ਸਿਜਦਾ ਭੇਂਟ ਕੀਤਾ। ਇਸ ਸਮੇਂ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਦੇਹੜਕਾ ਬਲਾਕ ਸੱਕਤਰ,ਸੁਰਜੀਤ ਸਿੰਘ ਦੋਧਰ ਕਾਉਂਕੇ,ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਸੁਸ਼ੀਲਾ ਦੇਵੀ ਅਤੇ ਪੁਤਰ ਅਜੈ ਸਿੰਘ ਨੂੰ ਕੋਹ ਕੋਹ ਇਸ ਲਈ ਸ਼ਹੀਦ ਕੀਤਾ ਗਿਆ ਸੀ ਕਿ ਉਨਾਂ ਜਮੀਨ ਹਲਵਾਹਕ ਦਾ ਨਾਅਰਾ ਬੁਲੰਦ ਕੀਤਾ ਤੇ ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਵਾਹੀਕਾਰਾਂ ਨੂੰ ਮਾਲਕ ਬਣਾਇਆ ਸੀ। ਇਸੇ ਤਰਾਂ ਆਦਿਵਾਸੀ ਕਿਸਾਨਾਂ ਦੀਆਂ ਜਮੀਨਾਂ ਖੋਹਣ ਵਾਲੇ ਅੰਗਰੇਜਾਂ ਦੀਆਂ ਰਵਾਇਤੀ ਹਥਿਆਰਾਂ ਨਾਲ ਕੰਬਣੀਆਂ ਛੇੜਣ ਵਾਲੇ ਕਿਸਾਨ ਨਾਇਕ ਬਿਰਸਾ ਮੁੰਡਾ ਨੂੰ ਜੇਲ ਚ ਜਹਿਰ ਦੇ ਕੇ ਸ਼ਹੀਦ ਕਰ ਦਿਤਾ ਗਿਆ ਸੀ। ਉਨਾਂ ਕਿਹਾ ਕਿ ਇਹ ਦੋਨੋਂ ਨਾਇਕ ਅਜ ਦੇ ਕਿਸਾਨ ਸੰਘਰਸ਼ ਲਈ ਰਾਹ ਦਰਸਾਵੇ ਤੇ ਪ੍ਰੇਰਨਾ ਸਰੋਤ ਹਨ।
ਇਸ ਸਮੇਂ ਉਨਾਂ ਨੇ ਦੋਹਾਂ ਯੋਧਿਆਂ ਦੇ ਜੀਵਨ ਇਤਿਹਾਸ ਤੇ ਜੀਵਨ ਫਲਸਫੇ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਨਾਂ ਨੇ ਸਿਰਫ ਅਠ ਸਾਲ ਦੇ ਅਰਸੇ ਚ ਚੱਪੜਚਿੜੀ  ਤੋਂ ਲੈਕੇ ਸਰਹਿੰਦ ਦੀ ਫਤਹਿ ਤਕ ਦੇ ਸ਼ਾਨਦਾਰ ਇਤਿਹਾਸ ਨਾਲ ਧਰਨਾਕਾਰੀਆਂ ਦੀ ਸਾਂਝ ਪਵਾਈ। ਸਮੂਹ ਧਰਨਾ ਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਗੂਆਂ ਨੇ ਬਾਬਾ ਜੀ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ।ਇਸ ਸਮੇਂ ਪ੍ਰੋ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਸਵੈਰਚਨਾ ਨਾਟਕ "ਹਾਂ ਅਸੀਂ ਅੰਦੋਲਨ ਜੀਵੀ ਹਾਂ" ਪੇਸ਼ ਕਰਕੇ ਮੋਦੀ ਹਕੂਮਤ ਦੇ ਉਸ ਵਿਅੰਗ ਦਾ ਠੋਕਵਾਂ ਜਵਾਬ ਦਿੱਤਾ। ਕਿਸਾਨ ਅੰਦੋਲਨ ਲਈ ਹੁਣ ਤਕ ਅੱਧੀ ਦਰਜਨ ਨਾਟਕ ਲਿਖਣ ਕੇ ਮੰਚਿਤ ਕਰ ਚੁੱਕੇ ਇਸ ਨਾਟਕਕਾਰ ਦੇ ਇਸ ਨਾਟਕ ਨੇ ਅੰਦੋਲਨ ਨਾਲ ਜੂੜੇ ਅਨੇਕਾਂ ਸਵਾਲਾਂ ਦਾ ਸਟੀਕ ਜਵਾਬ ਦਿੱਤਾ। ਇਸ ਸਮੇਂ ਨੋਜਵਾਨ ਆਗੂ ਨਵਨੀਤ ਕੌਰ ਗਿੱਲ ਨੇ ਅਪਣੇ ਸੰਬੋਧਨ ਚ ਕਿਹਾ ਕਿ ਦੋਹੇਂ ਕਿਸਾਨ ਨਾਇਕਾਂ ਦਾ ਦਰਸਾਇਆ ਰਾਹ ਹੈ ਕਿ ਅੱਜ ਨੌ ਮਹੀਨੇ ਤੋਂ ਚਲਾਇਆ ਜਾ ਰਿਹਾ ਕਿਸਾਨ ਸੰਘਰਸ਼ ਉਨਾਂ ਨੂੰ  ਸ਼ਰਧਾਂਜਲੀ ਹੈ। ਆਓ ਇਸ  ਸਘੰਰਸ਼ ਨੂੰ ਜਿੱਤ ਤੱਕ ਲੈ ਕੇ ਲੈ ਜਾਈਏ। ਇਸ ਸਮੇਂ ਦਲਜੀਤ ਕੌਰ ਬੱਸੂਵਾਲ , ਤਾਰਾ ਸਿੰਘ ਅੱਚਰਵਾਲ,ਗੁਰਚਰਨ ਸਿੰਘ ਗੁਰੂਸਰ,ਨਿਰਮਲ ਸਿੰਘ ਭਮਾਲ,ਜਸਵਿੰਦਰ ਸਿੰਘ ਭਮਾਲ,ਹਰਬੰਸ ਕੋਰ ਕਾਉਂਕੇ ,ਧਰਮ ਸਿੰਘ ਸੂਜਾਪੁਰ,ਤਰਸੇਮ ਸਿੰਘ ਬੱਸੂਵਾਲ,ਬਹਾਦਰ ਸਿੰਘ ਲੱਖਾ ਆਦਿ ਹਾਜ਼ਰ ਸਨ।

ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦਾ ਕਲਕੱਤਾ ਵਿਚ ਪੁਲਸ ਨੇ ਕੀਤਾ ਇਨਕਾਉਂਟਰ

ਗੈਂਗਸਟਰ ਜੈਪਾਲ ਭੁੱਲਰ ਤੇ ਜਸਵੀਰ ਜੱਸੀ ਦੇ ਪੁਲੀਸ ਮੁਕਾਬਲੇ ਦੀ ਲਾਈਵ ਰਿਕਾਰਡਿੰਗ  -

Video  Link ; Youtube, https://youtu.be/FrWaS7auF04   Facebook , https://fb.watch/60Huk4aaQF/

ਕਲਕੱਤਾ ਚ ਗੈਂਗਸਟਰ ਜੈਪਾਲ ਭੁੱਲਰ ਜਸਬੀਰ ਜੱਸੀ ਨੂੰ ਪੁਲੀਸ ਮੁਕਾਬਲੇ ਵਿਚ ਢਹਿ ਢੇਰੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ  

ਜਗਰਾਓਂ, 9 ਜੁਨ (ਅਮਿਤ ਖੰਨਾ,) ਪਿਛਲੇ ਮਹੀਨੇ 15 ਮਈ ਨੂੰ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਚ ਸੀ ਆਈ ਏ ਸਟਾਫ ਵਿੱਚ ਤੈਨਾਤ ਏ ਐਸ ਆਈ ਭਗਵਾਨ ਸਿੰਘ ਅਤੇ ਏ ਐਸ ਆਈ ਦਲਵਿੰਦਰਜੀਤ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਕੇ ਫ਼ਰਾਰ ਹੋਏ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਸਿੰਘ ਉਰਫ ਜੱਸਾ ਦਾ ਅੱਜ ਸਪੈਸ਼ਲ ਓਕੋ ਟੀਮ ਵੱਲੋਂ ਪੰਜਾਬ ਪੁਲਿਸ ਅਤੇ ਕਲਕੱਤਾ ਦੀ ਪੁਲਸ ਨਾਲ ਸੰਜੁਕਤ ਅਪਰੇਸ਼ਨ ਦੌਰਾਨ ਇਨਕਾਉਂਟਰ ਕਰਕੇ ਮਾਰ ਮੁਕਾਇਆ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਜਗਰਾਉਂ ਪੁਲਿਸ ਵੱਲੋਂ ਗੈਂਗਸਟਰ ਦਰਸ਼ਨ ਸਿੰਘ ਸਹੋਲੀ ਅਤੇ ਬਲਵਿੰਦਰ ਸਿੰਘ ਉਰਫ ਬੱਬੀ ਅਤੇ ਇਨ•ਾਂ ਦੇ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਜਾ ਚੁਕਾ ਹੈ।

ਰੇਲ ਪਾਰਕ ਧਰਨਾ 251 ਦੇ ਦਿਨ ਚ ਦਾਖਲ9ਜੂਨ ਨੂੰ ਬਲੀਦਾਨ ਦਿਵਸ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਰਾਂਗੇ ਧਰਨਾ ਕਿਸਾਨ ਆਗੂ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) 251 ਵੇਂ ਦਿਨ ਚ ਦਾਖਲ ਹੋਏ
 ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਕਿਸਾਨਾਂ ਮਜਦੂਰਾਂ ਨੇ ਅੱਜ ਪਟਿਆਲਾ ਵਿਖੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਪੁਲਸ ਵਲੋਂ ਅੰਨਾ ਲਾਠੀਚਾਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਨੇ ਵੀ ਮੋਦੀ ਵਾਂਗ ਕਬਰਾਂ ਦਾ ਰਾਹ ਫੜ ਲਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ,ਇੰਦਰਜੀਤ ਸਿੰਘ ਧਾਲੀਵਾਲ,ਹਰਨੇਕ ਸਿੰਘ ਕਾਉਂਕੇ, ਕੰਵਲਜੀਤ ਖੰਨਾ ਨੇ ਕਿਹਾ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਕੋਲ ਹੁਣ ਨੋਜਵਾਨਾਂ ਦੇ ਗੋਡੇ ਗਿੱਟੇ ਭੰਨਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ।ਉਨਾਂ ਕੈਪਟਨ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਨੂੰ ਹਰਿਆਣੇ ਦੇ ਹਿਸਾਰ ਤੇ ਟੋਹਾਣਾ ਚ ਪੁਲਸ ਪ੍ਰਸ਼ਾਸਨ ਦੀ ਹੋਈ ਦੁਰਗਤੀ ਤੋ  ਸਬਕ ਸਿੱਖ ਲੈਣਾ ਚਾਹੀਦਾ ਹੈ। ਉਨਾਂ ਗਿਰਫਤਾਰ ਨੋਜਵਾਨਾਂ ਨੂੰ ਤੁਰਤ ਰਿਹਾ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਕਿਸਾਨ ਆਗੂਆਂ ਨੇ ਅਨਾਜਮੰਡੀਆਂ ਚ ਵਪਾਰੀਆਂ ਵਲੋਂ  ਗਰੁੱਪ ਬਣਾ ਕੇ 1100/ ਰੁਪਏ ਘਟਾ ਕੇ ਖਰੀਦੀ ਜਾ ਰਹੀ ਮੂੰਗੀ ਦੇ ਮਾਮਲੇ ਚ ਪ੍ਰਸ਼ਾਸਨ ਤੋਂ ਇਸ ਲੁੱਟ ਨੂੰ ਰੋਕਣ ਦੀ ਮੰਗ ਕੀਤੀ ਹੈ। ਬੁਲਾਰਿਆਂ ਨੇ ਹਰਿਆਣਾ ਦੇ ਕਿਸਾਨਾਂ ਵਲੋਂ ਟੋਹਾਣਾ ਵਿਖੇ ਜਥੇਬੰਦਕ ਦਬਾਅ ਰਾਹੀਂ ਕਿਸਾਨ ਆਗੂਆਂ ਨੂੰ ਰਿਹਾ ਕਰਵਾਉਣ,ਝੂਠੇ ਕੇਸ ਰੱਦ ਕਰਾਉਣ,ਜੇ ਜੇ ਪੀ ਦੇ ਵਿਧਾਇਕ ਤੋਂ ਮੁਆਫੀ ਮੰਗਾਉਣ ਨੂੰ ਕਿਸਾਨ ਜਿੱਤ ਦਾ ਹਿਸਾਰ ਤੋਂ ਬਾਅਦ ਸ਼ਾਨਾਮੱਤਾ ਟ੍ਰੇਲਰ ਕਰਾਰ ਦਿੱਤਾ। ਇਸ ਸਮੇਂ ਬੋਲਦਿਆਂ ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ 9ਜੂਨ ਨੂੰ ਰੇਲ ਪਾਰਕ ਜਗਰਾਂਓ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾਇਆ ਜਾਣਾ ਹੈ।ਉਨਾਂ ਨੇ ਸਮੂਹ ਕਿਸਾਨਾਂ ਮਜਦੂਰਾਂ ਮੁਲਾਜਮਾਂ ਨੂੰ ਇਸ ਸ਼ਹੀਦੀ ਸਮਾਗਮ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ।

ਦੋ ਥਾਣੇਦਾਰਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਦੋ ਗੈਂਗਸਟਰਾਂ ਸਮੇਤ ਤਿੰਨ ਅਰੋਪੀਆਂ ਦਾ ਰਿਮਾਂਡ 11 ਜੂਨ ਤੱਕ ਵਧਿਆ

ਗੈਂਗਸਟਰ ਦੀ ਨਿਸ਼ਾਨ ਦੇਹੀ ਤੇ ਤਿੰਨ ਰਿਵਾਲਵਰ ਇਕ ਕਾਰ ਬਰਾਮਦ  
ਜਗਰਾਉਂ:- 8 ਜੂਨ-,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪਿਛਲੇ ਦਿਨੀਂ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਗੈਂਗਸਟਰਾਂ ਵੱਲੋਂ ਸੀ, ਆਈ, ਏ, ਸਟਾਫ ਦੇ ਦੋ ਥਾਣੇਦਾਰਾਂ ਦੀ ਗੋਲੀਆਂ ਮਾਰ ਕੇ ਕਤਲ ਕਰਨ ਦੇ ਰੂਪ ਵਿੱਚ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਓਕੂ ਵਲੋਂ ਦੋ ਗ੍ਰਿਫ਼ਤਾਰ ਗੈਂਗਸਟਰ  ਦਰਸ਼ਨ ਸਿੰਘ ਸਹੌਲੀ ਅਤੇ ਬਲਜਿੰਦਰ ਸਿੰਘ ਉਰਫ ਬੱਬੀ  ਤੋਂ ਇਲਾਵਾ ਉਨ੍ਹਾਂ ਨੂੰ ਪਨਾਹ ਦੇਣ ਵਾਲਾ ਹਰਚਰਨ ਸਿੰਘ ਵਾਸੀ ਪਿੰਡ ਡਾਵਰਾ (ਗਵਾਲੀਅਰ )ਦਾ 10 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੇ ਤਿੰਨਾਂ ਨੂੰ ਜਗਰਾਉਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਕੇਸ ਦੀ ਜਾਂਚ ਕਰ ਰਹੇ ਸੀ,ਆਈ,ਏ  ਦੇ ਇੰਚਾਰਜ ਨਿਸ਼ਾਨ ਸਿੰਘ ਵੱਲੋਂ ਜਾਣਕਾਰੀ ਸਾਂਝਾ ਕਰਦੇ ਹੋਏ  ਦੱਸਿਆ ਕਿ ਇਨ੍ਹਾਂ ਦਾ ਮਾਣਯੋਗ ਅਦਾਲਤ ਵੱਲੋਂ 11 ਜੂਨ ਤਕ ਪੁਲੀਸ ਰਿਮਾਂਡ ਵਧਾ ਦਿੱਤਾ ਗਿਆ ਹੈ ਇਸ ਦੌਰਾਨ  ਇਨ੍ਹਾਂ ਕੋਲੋਂ ਇਸ ਹੱਤਿਆਕਾਂਡ ਦੇ ਦੋ ਮੁੱਖ ਆਰੋਪੀ ਜੈਪਾਲ ਭੁੱਲਰ,ਅਤੇ ਜਸਪ੍ਰੀਤ ਜੱਸੀ, ਬਾਰੇ ਪੁੱਛਗਿੱਛ ਕੀਤੀ ਜਾਏਗੀ  ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ  ਅਤੇ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਤਿੰਨ ਰਿਵਾਲਵਰ ਤੇ ਇਕ ਕਾਰ ਵੀ  ਬਰਾਮਦ ਕੀਤੀ ਜਾ ਚੁੱਕੀ ਹੈ  ਉਨ੍ਹਾਂ ਨੇ ਦੱਸਿਆ ਕਿ ਇਕ ਹੱਤਿਆ ਸਮੇਂ ਵਰਤਿਆ ਗਿਆ ਰਿਵਾਲਵਰ ਦੂਸਰਾ ਮ੍ਰਿਤਕ ਭਗਵਾਨ ਸਿੰਘ ਦਾ ਰਿਵਾਲਵਰ ਅਤੇ ਤੀਸਰਾ ਦੋਰਾਹੇ ਦੇ ਥਾਣੇਦਾਰ ਤੋਂ ਖੋਇਆ ਗਿਆ ਰਿਵਾਲਵਰ ਵੀ ਸ਼ਾਮਲ ਹੈ  ਇਸ ਤੋਂ ਇਲਾਵਾ ਹੱਤਿਆ ਦੇ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ  ਉਨ੍ਹਾਂ ਨੇ ਦੱਸਿਆ ਕਿ ਬਾਕੀ ਦੋ ਗੈਂਗਸਟਰਾਂ ਦੀ ਤਲਾਸ਼ ਸਰਗਰਮੀ ਨਾਲ ਕੀਤੀ ਜਾ ਰਹੀ ਹੈ