You are here

ਲੁਧਿਆਣਾ

ਵਾਰਡ ਨੰਬਰ 19 ਦੇ ਕੌਂਸਲਰ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਕੈਂਪ  

ਜਗਰਾਓਂ, 22 ਜੁਨ (ਅਮਿਤ ਖੰਨਾ, ) ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 19 ਦੇ ਗੁਰਦੁਆਰਾ ਬਾਬਾ ਨਾਮਦੇਵ ਭਵਨ ਮੁਹੱਲਾ ਹਰਿਗੋਬਿੰਦਪੁਰਾ ਵਿਚ  ਕੌਂਸਲਰ ਡਿੰਪਲ ਗੋਇਲ ਤੇ ਉਨ•ਾਂ ਦੇ ਪਤੀ ਸਮਾਜਸੇਵੀ ਰੋਹਿਤ ਗੋਇਲ ਦੀ ਦੇਖ ਰੇਖ ਦੇ ਵਿੱਚ  ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ  ਮੁਫ਼ਤ ਵੈਕਸੀਨ ਕੈਂਪ ਦੇ ਵਿੱਚ 90 ਵਿਅਕਤੀਆਂ ਦੇ ਵੈਕਸੀਨ ਲਗਵਾਈ ਗਈ ਇਸ ਮੌਕੇ ਕੌਂਸਲਰ ਡਿੰਪਲ ਗੋਇਲ ਅਤੇ ਉਨ•ਾਂ ਦੇ ਪਤੀ ਸਮਾਜ ਸੇਵੀ ਰੋਹਿਤ ਗੋਇਲ ਨੇ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਕਿ  ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਸਰਕਾਰ ਦਾ ਸਮਰਥਨ ਕਰੀਏ  ਉਨ•ਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾਂ ਸੁਰੱਖਿਅਤ ਹੈ  ਨਾਲੇ ਉਨ•ਾਂ ਨੇ ਵੀ ਕਿਹਾ ਕਿ ਸਰਕਾਰ ਦੀ ਹਰ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ  ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਸਰੀ ਡੋਜ਼ ਲਗਾਈ ਗਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ ਇਸ ਕੈਂਪ ਵਿਚ ਕੌਂਸਲਰ ਡਿੰਪਲ ਗੋਇਲ, ਵਿਸ਼ਾਲ ਕਪੂਰ, ਦੀਪਿਕਾ ਢੰਡਾ,  ਸਮਾਜ ਸੇਵੀ ਰੋਹਿਤ ਗੋਇਲ ਰੋਕੀ, ਸ਼ਾਨ ਅਰੋਡ਼ਾ, ਵਿਸ਼ਾਲ ਸ਼ਰਮਾ, ਰੋਮੀ ਕਪੂਰ, ਸੰਜੂ ਗੋਇਲ, ਹਨੀ ਗੋਇਲ, ਗੁਰਦੁਆਰਾ ਬਾਬਾ ਨਾਮਦੇਵ ਦੇ ਪ੍ਰਧਾਨ ਗੁਰਦੀਪ ਸਿੰਘ ਜੱਸਲ, ਸੈਕਟਰੀ ਅਮਰਜੋਤ ਸਿੰਘ ਕੈਂਥ, ਚੇਅਰਮੈਨ ਅਮਰਜੀਤ ਸਿੰਘ ਜੱਸਲ, ਬੱਬੂ ਨਾਵਲਟੀ, ਰਾਜਨ ਝੰਜੀ, ਸਰਬਜੀਤ ਸਿੰਘ ਲੰਕਾ  ਅਤੇ ਸਮੂਹ  ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਮੂਹ ਮੈਂਬਰ ਹਾਜ਼ਰ ਸਨ

ਕਾਮਰੇਡ ਬਲਵੀਰ ਸਿੰਘ ਬਹਾਦਰ ਕੇ ਵਿਛੋੜਾ ਦੇ ਗਏ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਪਿੰਡ ਬਹਾਦਰ ਕੇ (ਸਿਧਵਾਂਬੇਟ) ਦੇ ਪ੍ਰਧਾਨ ਕਾਮਰੇਡ ਬਲਬੀਰ ਸਿੰਘ ਬਹਾਦਰਕੇ ਸੰਖੇਪ ਬੀਮਾਰੀ ਤੋਂ ਬਾਅਦ ਬੀਤੇ ਦਿਨੀਂ ਵਿਛੋੜਾ ਦੇ ਗਏ ੳਹ ਲੰਬੇ ਸਮੇਂ ਤੋਂ ਮਜਦੂਰ ਕਿਸਾਨ ਲਹਿਰ ਨਾਲ ਜੂੜੇ ਹੋਏ ਸਨ।  ਮੁਜਾਰਿਆਂ ਆਬਾਦਕਾਰਾਂ ਦੇ ਜਮੀਨੀ ਸੰਘਰਸ਼ ਚ ਮੂਹਰਲੀਆਂ ਸਫਾਂ ਚ ਹੋ ਕੇ ਅਗਵਾਈ ਕਰਦੇ ਰਹੇ ਕਾਮਰੇਡ ਬਲਬੀਰ ਸਿੰਘ  ਇਲਾਕੇ ਦੀ ਜਾਣੀ ਪਛਾਣੀ ਸਖਸ਼ੀਅਤ ਸਨ।ਅਨੇਕਾਂ  ਕਿਸਾਨ ਮਜ਼ਦੂਰ ਸੰਘਰਸ਼ਾਂ ਚ ਉਹ ਕਈ ਵਾਰ ਜੇਲ ਵੀ ਗਏ।  ਪਿਛਲੇ ਲੰਮੇ ਅਰਸੇ ਤੋਂ ਕਿਸਾਨ ਜਥੇਬੰਦੀ ਦੀ ਅਗਵਾਈ ਕਰਦਿਆਂ ਉਨਾਂ ਕਈ ਸੰਘਰਸ਼ਾਂ ਚ ਹਿੱਸਾ ਲਿਆ। ਉਹ ਇਕ ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਆਦਰਸ਼ ਨੂੰ ਪਰਨਾਏ ਹੋਏ ਸਮਰਪਿਤ ਕਾਮਰੇਡ ਸਨ। ਉਨਾਂ ਦੇ ਵਿਛੋੜੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਿਬ,ਕਾਕਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ,ਬਲਾਕ ਸੱਕਤਰ ਰਾਮਸ਼ਰਨ ਸਿੰਘ ਰਸੂਲਪੁਰ,ਨਿਰਮਲ ਸਿੰਘ ਭਮਾਲ ਸਾਬਕਾ ਜਿਲਾ ਪ੍ਰਧਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਜਲੀ ਭੇਂਟ ਕੀਤੀ। ਉਨਾਂ ਦੱਸਿਆ ਕਿ ਕਾਮਰੇਡ ਬਲਬੀਰ ਸਿੰਘ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਮਿਤੀ 23 ਜੂਨ ਦਿਨ ਬੁੱਧਵਾਰ ਦੁਪਹਿਰ 12•30 ਵਜੇ ਉਨਾਂ ਦੇ ਪਿੰਡ ਬਹਾਦਰ ਕੇ ਨੇੜੇ ਤਿਹਾੜਾ ਵਿਖੇ ਰੱਖਿਆ ਗਿਆ ਹੈ।

ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ , ਜਗਰਾਉਂ ਵਿਖੇ ਅੱਜ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ

 ਜਗਰਾਓਂ, 21 ਜੁਨ (ਅਮਿਤ ਖੰਨਾ, ) ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਕੂਲ ਵਿੱਚ ਆਨ -ਲਾਈਨ   ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਘਰ ਵਿੱਚ ਰਹਿ ਕੇ  ਯੋਗ -ਆਸਨ ਕੀਤੇ।ਇਸ ਯੋਗਾ ਦਿਵਸ ਮੌਕੇ ਸਕੂਲ ਦੇ ਪਹਿਲੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ।  ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ ਨੇ ਯੋਗਾ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਯੋਗਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਨਿਰੋਗੀ ਬਣਾਉਂਦਾ ਹੈ। ਅੱਜ ਕਰੋਨਾ ਕਾਲ ਸਮੇਂ ਜਿਵੇਂ ਮਨੁੱਖਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਹਾਲਤ ਵਿੱਚ ਯੋਗਾ ਸਰੀਰ ਦੀ ਬੀਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ ਯੋਗ ਸ਼ਕਤੀ ਦੀ ਅਹਿਮੀਅਤ ਬਾਰੇ ਵੀ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਵਿਸ਼ੇਸ਼ ਰੂਪ ਵਿੱਚ ਯੋਗਾ ਦੇ ਨਾਲ ਜੁੜੇ ਰਹਿਣ ਅਤੇ ਆਪਣੇ ਸਰੀਰਕ ਅਤੇ ਮਾਨਸਿਕ ਸਮਰੱਥਾ ਵਧਾਉਣ ਲਈ ਯੋਗ ਆਸਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬਿ੍ਜ  ਮੋਹਨ ਬੱਬਰ ਜੀ,ਸ੍ਰੀ ਦਿਨੇਸ਼ ਕੁਮਾਰ, ਡੀ.ਪੀ.ਈ. ਹਰਦੀਪ ਸਿੰਘ,  ਡੀ.ਪੀ.ਈ.ਸੁਰਿੰਦਰ ਪਾਲ ਵਿੱਜ ਅਤੇ ਡੀ.ਪੀ.ਈ. ਅਮਨਦੀਪ ਕੌਰ ਹਾਜ਼ਰ ਸਨ।

ਭਾਰਤੀ ਜਨਤਾ ਪਾਰਟੀ ਮੰਡਲ ਜਗਰਾਉਂ ਵੱਲੋਂ ਯੋਗਾ ਦਿਵਸ ਦੇ ਮੌਕੇ ਤੇ ਯੋਗਾ ਕੈਂਪ ਲਗਾਇਆ

ਜਗਰਾਓਂ, 21 ਜੁਨ (ਅਮਿਤ ਖੰਨਾ, ) ਅੱਜ 7ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਮੰਡਲ ਜਗਰਾਉਂ ਦੀ ਤਰਫੋਂ ਮੰਡਲ ਪ੍ਰਧਾਨ ਹਨੀ ਗੋਇਲ ਦੀ ਪ੍ਰਧਾਨਗੀ ਹੇਠ ਇੱਕ ਯੋਗਾ ਕੈਂਪ ਲਗਾਇਆ ਗਿਆ, ਜਿਸ ਵਿੱਚ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਕੈਂਪ ਦਾ ਸੰਚਾਲਨ ਭਾਜਪਾ ਦੇ ਜ਼ਿਲ•ਾ ਮੀਤ ਪ੍ਰਧਾਨ ਜਗਦੀਸ਼ ਓਹਰੀ ਨੇ ਕੀਤਾ। ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਯੋਗਾ ਦਾ ਇਤਿਹਾਸ ਸਦੀਆਂ ਤੋਂ ਭਾਰਤ ਦੀ ਪਿਛੋਕੜ ਨਾਲ ਜੁੜਿਆ ਹੋਇਆ ਹੈ ਅਤੇ 2014 ਵਿੱਚ ਪਹਿਲੀ ਵਾਰ ਸਾਡੇ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਪਣਾਇਆ ਗਿਆ ਅਤੇ ਲੱਖਾਂ ਲੋਕਾਂ ਨੇ ਇਸਦਾ ਫਾਇਦਾ ਉਠਾਇਆ। ਉਨ•ਾਂ ਕਿਹਾ ਕਿ ਕੋਰੋਨਾ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੇ ਯੋਗਾ ਰਾਹੀਂ ਬਿਮਾਰੀ ਤੋਂ ਛੁਟਕਾਰਾ ਪਾਇਆ। ਯੋਗਾ ਇਕ ਅਜਿਹਾ ਅਭਿਆਸ ਹੈ ਜਿਸ ਦੁਆਰਾ ਸਰੀਰ ਨੂੰ ਆਤਮਾ ਨਾਲ ਜੋੜਿਆ ਜਾਂਦਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਭਾਰਤ ਵਿਚ ਵੱਧ ਤੋਂ ਵੱਧ ਲੋਕ ਯੋਗਾ ਨੂੰ ਅਪਣਾਉਣ ਤਾਂ ਜੋ ਉਹ ਤੰਦਰੁਸਤ ਜ਼ਿੰਦਗੀ ਜੀ ਸਕਣ. ਇਸ ਮੌਕੇ ਜ਼ਿਲ•ਾ ਮੀਤ ਪ੍ਰਧਾਨ ਸਤੀਸ਼ ਕਾਲੜਾ, ਜ਼ਿਲ•ਾ ਸਕੱਤਰ ਵਿਵੇਕ ਭਾਰਦਵਾਜ, ਓਬੀਸੀ ਮੋਰਚੇ ਦੇ ਮਹਾਦੇਵ, ਯੁਵਾ ਮੋਰਚਾ ਦੇ ਡਾ: ਸੂਰਿਆਕਾਂਤ ਸਿੰਗਲਾ, ਮੰਡਲ ਜਨਰਲ ਸੱਕਤਰ ਰਾਜੇਸ਼ ਕੁਮਾਰ ਬੌਬੀ, ਸੰਜੂ ਅਰੋੜਾ, ਮਾਮੂ ਸਿੰਗਲਾ, ਰਾਜਾ ਜੀ ਅਤੇ ਹੋਰ ਵਰਕਰ ਹਾਜ਼ਰ ਸਨ।

ਯੂਥ ਦੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾਂ ਤਹਿ :ਕਲੇਰ

ਜਗਰਾਓਂ, 21 ਜੁਨ (ਅਮਿਤ ਖੰਨਾ, ) ਰਾਜਾਸ਼ਾਹੀ ਹਕੂਮਤ ਨੂੰ ਭਾਂਜ ਦੇਣ ਲਈ ਆਮ ਲੋਕਾਂ ਦੇ ਦੁੱਖਾਂ ਦਰਦਾਂ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣਾਉਣ ਚ ਨੌਜਵਾਨੀ ਦਾ ਉਚੇਚਾ ਯੋਗਦਾਨ ਰਹੇਗਾ,ਇਹ ਵਿਚਾਰ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ ਨੇ ਯੂਥ ਅਕਾਲੀ ਦਲ ਦੀ ਭਾਰੀ ਇਕੱਤਰਤਾ ਦੌਰਾਨ ਸਾਂਝੇ ਕੀਤੇ।ਜਤਿੰਦਰ ਸਿੰਘ ਜੱਟ ਗਰੇਵਾਲ, ਬਿੰਦਰ ਸਿੰਘ ਮਨੀਲਾ ,ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਸ. ਹਰੀ ਸਿੰਘ ਕਾਉਂਕੇ, ਸ. ਹਰਦੀਪ ਸਿੰਘ ਸੰਧੂ ਮਾਣੂੰਕੇ , ਸ.ਸਰਪ੍ਰੀਤ ਸਿੰਘ ਕਾਉਂਕੇ ਦੀ ਨਿਯੁਕਤੀ ਤੇ ਨਾਜ਼ ਕਰਦਿਆਂ ਕਿਹਾ ਸ੍ਰੀ ਕਲੇਰ ਨੇ ਕਿਹਾ  ਇਨ•ਾਂ ਜੁਝਾਰੂ ਨੌਜਵਾਨਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਅਦਾ ਕਰਨਗੇ। ਸ੍ਰੀ ਕਲੇਰ ਨੇ ਕਿਹਾ ਕਿ ਨੌਜ਼ਵਾਨੀ ਕਿਸੇ ਵੀ ਸੰਗਠਨ ਦੀ ਰੀੜ ਦੀ ਹੱਡੀ ਹੁੰਦੀ ਹੈ। ਉਨ•ਾਂ ਤਸੱਲੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੌਜ਼ਵਾਨੀ ਦੇ ਸਹਾਰੇ ਵਿਰੋਧੀ ਦਲਾਂ ਨੂੰ ਪਛਾੜ ਦੇਣ ਦੀ ਸ਼ਕਤੀ ਰੱਖਦਾ ਹੈ।ਇਸ ਮੌਕੇ ਇਨ•ਾਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਕੌਂਸਲਰ ਸਤੀਸ਼ ਕੁਮਾਰ ਦੋਧਰੀਆ, ਯੂਥ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਮਾਣੂੰਕੇ, ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਸੁਖਦੇਵ ਸਿੰਘ ਜੱਗਾ ਸੇਖੋਂ, ਯੂਥ ਪ੍ਰਧਾਨ ਗੁਰਸ਼ਰਨ ਸਿੰਘ ਗਿੱਦੜਵਿੰਡੀ, ਜਗਦੀਪ ਸਿੰਘ ਮਾਣੂੰਕੇ, ਜਨਪ੍ਰੀਤ ਸਿੰਘ ਜਗਰਾਉਂ, ਸੁਤੀਸ਼ ਬੱਗਾ, ਜਗਜੀਤ ਸਿੰਘ ਡੱਲਾ, ਗੁਰਪ੍ਰੀਤ ਸਿੰਘ ਕਾਉਂਕੇ ਤੇ ਵੱਡੀ ਗਿਣਤੀ ਵਿੱਚ ਯੂਥ ਹਾਜਰ ਸਨ

ਵਾਰਡ ਨੰਬਰ 19 ਚ ਕੋਰੋਨਾ  ਵੈਕਸੀਨ ਦਾ ਕੈਂਪ ਕੱਲ੍ਹ 

ਜਗਰਾਓਂ, 21 ਜੁਨ (ਅਮਿਤ ਖੰਨਾ, )  ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 19 ਦੇ  ਗੁਰਦੁਆਰਾ ਬਾਬਾ ਨਾਮਦੇਵ ਭਵਨ ਮੁਹੱਲਾ ਹਰਿਗੋਬਿੰਦਪੁਰਾ  ਵਿੱਚ ਕੌਂਸਲਰ  ਡਿੰਪਲ ਗੋਇਲ ਦੀ ਅਗਵਾਈ ਚ  ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਜਾ ਰਿਹਾ ਹੈ  ਕੌਂਸਲਰ ਡਿੰਪਲ ਗੋਇਲ ਦੇ ਪਤੀ ਸਮਾਜ ਸੇਵੀ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰੋਨਾ ਵੈਕਸੀਨ ਕੈਂਪ ਵਿਚ 18 ਸਾਲ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਪਹਿਲੀ ਡੋਜ਼  ਤੋਂ ਬਾਅਦ 84 ਦਿਨ ਪੂਰੇ ਹੋਣ ਤੇ ਦੂਸਰੀ ਡੋਜ਼ ਲਗਾਉਣ ਵਾਲੇ ਵਿਅਕਤੀਆਂ ਦੇ ਲਈ ਹੈ  ਕੋਰੋਨਾ ਵੈਕਸੀਨ ਲਗਾਉਣ ਵਾਲੇ ਆਪਣਾ ਆਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣ ਜੀ  ਇਹ ਕੈਂਪ ਸਵੇਰੇ 10 ਵਜੇ ਸ਼ੁਰੂ  ਹੋ ਕੇ ਦੁਪਹਿਰ 2 ਵਜੇ ਤੱਕ ਚੱਲੇਗਾ

ਸ਼੍ਰੀ ਗੁਰੁ ਅਰਜ਼ਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਮਲਕ ‘ਚ ਨਗਰ ਕੀਰਤਨ

ਗੁਰੁ ਗ੍ਰੰਥ ਸਾਹਿਬ ਦੀ ਪਾਲਕੀ ਮੋਢਿਆਂ ਤੇ ਰੱਖ ਗਲੀ-ਗਲੀ ਗਾਇਆ ਗੁਰੁ ਕਾ ਜਸ
ਜਗਰਾਉਂ:- 2021 ਜੂਨ-,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਨੇੜਲੇ ਪਿੰਡ ਮਲਕ ‘ਚ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ,ਨਗਰ ਨਿਵਾਸੀਆਂ ਅਤੇ ਦੋਵਾਂ ਪੰਚਾਇਤਾਂ ਅਤੇ ਦੂਸਰੇ ਗੁਰੁ ਘਰਾਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੁ ਅਰਜ਼ਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ । ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰੂ ਸਾਹਿਬ ਜੀ ਦੀ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਨੂੰ ਸਿੱਖੀ ਬਾਣੇ ‘ਚ ਸਜ਼ੇ ਸਿੰਘਾਂ ਨੇ ਆਪਣੇ ਮੋਢਿਆਂ ਤੇ ਰੱਖਿਆ ਹੋਇਆ ਸੀ । ਗੁਰੁ ਸਾਹਿਬ ਨੂੰ ਲੈ ਕੇ ਸਿੰਘ ਦੋਵਾਂ ਪਿੰਡਾਂ ਪੱਤੀ ਜਗਰਾਉਂ ਅਤੇ ਮਲਕ ਦੀ ਗਲੀ-ਗਲੀ  ਫੇਰਾ ਪੁਆਉਣ ਲਈ ਪੁੱਜ਼ੇ । ਕਿਸੇ ਵੀ ਸਾਧਨ ਤੋਂ ਵਗੈਰ ਤੱਪਦੀ ਧੁੱਪ ਅਤੇ ਤਪਦੀ ਗਰਮੀ ‘ਚ ਇਸ ਅਨੋਖੇ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਅਤੇ ਸਿੰਘਾਂ ਦਾ ਉਤਸ਼ਾਹ ਦੇਖਣਯੋਗ ਅਤੇ ਯਾਦਗਾਰੀ ਹੋ ਨਿਬੜਿਆ । ਨਗਰ ਕੀਰਤਨ ਦੇ ਰਸਤੇ ‘ਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ,ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਸਲਾਹੁਣਯੋਗ ਪ੍ਰਬੰਧ ਕੀਤਾ ਹੋਇਆ ਸੀ । ਸਵੇਰ 8 ਵਜ਼ੇ ਗੁਰੂ ਘਰ ਤੋਂ ਜੈਕਾਰਿਆਂ ਦੀ ਗੂੰਜ਼ ‘ਚ ਆਰੰਭ ਹੋਇਆ ਨਗਰ ਕੀਰਤਨ ਦੇਰ ਸ਼ਾਮ ਨੂੰ ਗੁਰੂ ਘਰ ਜਾ ਕੇ ਸਮਾਪਤ ਹੋਇਆ । ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਦੀ ਬਾਣੀ ਦਾ ਜਾਪ ਕਰਦੇ ਹੋਏ ਇਹ ਸਾਰਾ ਸਮਾਗਮ ਕੀਤਾ।

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਨੇ ਪਹਿਲੀ ਵਰ੍ਹੇਗੰਢ ਦੀ ਖੁਸ਼ੀ ਵਿਚ ਅੱਜ ਦੂਸਰਾ ਖੂਨਦਾਨ ਕੈਂਪ ਲਗਾਇਆ  

                  ਜਗਰਾਉਂ (ਅਮਿਤ ਖੰਨਾ ) ਜਗਰਾਓਂ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ‘ਕਰ ਭਲਾ ਹੋ ਭਲਾ’ ਨੇ ਪਹਿਲੀ ਵਰ੍ਹੇਗੰਢ ਦੀ ਖ਼ੁਸ਼ੀ ਵਿਚ ਅੱਜ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ। ਸਿਵਲ ਹਸਪਤਾਲ ਬਲੱਡ ਬੈਂਕ ਜਗਰਾਓਂ ਦੇ ਸਹਿਯੋਗ ਨਾਲ ਸਥਾਨਕ ਅਰੋੜਾ ਪ੍ਰਾਪਰਟੀ ਡੀਲਰ ਵਿਖੇ ਲਗਾਏ ਕੈਂਪ ਦਾ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਜਿੱਥੇ ਨੌਜਵਾਨਾਂ ਨੂੰ ਸੰਸਥਾ ਦੀ ਪਹਿਲੀ ਵਰ੍ਹੇ ਗੰਢ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਨੌਜਵਾਨਾਂ ਨੂੰ ਮਾਪਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ, ਸਤਿਕਾਰ ਤੇ ਮਾਣ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਨਾ ਨੇ ਦੱਸਿਆ ਕਿ ਵਿਸ਼ਵ ਖ਼ੂਨ-ਦਾਨ ਦਿਵਸ ਮੌਕੇ ਲਗਾਏ ਦੂਸਰੇ ਖ਼ੂਨਦਾਨ ਕੈਂਪ ’ਚ ਬਲੱਡ ਬੈਂਕ ਜਗਰਾਓਂ ਦੀ ਟੀਮ ਦੇ ਡਾਕਟਰ ਸੁਰਿੰਦਰ ਸਿੰਘ ਬੀ ਟੀ ਓ, ਡਾ: ਮਨੀਤ ਲੁਖਰਾ ਸਹਾਇਕ ਬੀ ਟੀ ਓ, ਡਾ: ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਬਲਜੋਤ ਕੌਰ ਤੇ ਲਖਵੀਰ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿਚ 52 ਯੂਨਿਟ ਖ਼ੂਨ ਦਾਨ ਕੀਤਾ ਗਿਆ। ਕੈਂਪ ਵਿਚ ਕਮਲ ਗੁਪਤਾ ਨੇ ਆਪਣੇ 47ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ 20 ਵੀਂ ਵਾਰ ਖ਼ੂਨ ਦਾਨ ਕੀਤਾ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਖ਼ੂਨ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖ਼ੂਨ ਕਰਨ ਦੀ ਅਪੀਲ ਕੀਤੀ ਕਿ ਤਾਂ ਕਿ ਖ਼ੂਨ ਦੀ ਕਮੀ ਨਾਲ ਕੋਈ ਵੀ ਮਰੀਜ਼ ਮੌਤ ਦੇ ਮੂੰਹ ਵਿੱਚ ਨਾ ਜਾ ਸਕੇ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਕੈਸ਼ੀਅਰ ਕੰਵਲ ਕੱਕੜ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਵੀਨ ਮਿੱਤਲ, ਪੀ ਆਰ ਓ ਸੁਖਦੇਵ ਗਰਗ, ਜਗਦੀਸ਼ ਖੁਰਾਣਾ, ਕਪਿਲ ਨਰੂਲਾ, ਵਿਸ਼ਾਲ ਸ਼ਰਮਾ, ਮਹੇਸ਼ ਟੰਡਨ, ਨਾਨੇਸ਼ ਗਾਂਧੀ, ਪ੍ਰਲਾਦ ਸਿੰਗਲਾ, ਭੁਪਿੰਦਰ ਸਿੰਘ ਮੁਰਲੀ, ਰਾਹੁਲ, ਪੰਕਜ ਅਰੋੜਾ, ਦਿਨੇਸ਼ ਅਰੋੜਾ, ਆਤਮਜੀਤ, ਸੋਨੀ ਮੱਕੜ, ਅਜੇ ਪਟੇਲ ਆਦਿ ਹਾਜ਼ਰ ਸਨ।

ਤਿੰਨ ਕਾਂਗਰਸੀ ਕੌਂਸਲਰਾਂ ਨੇ ਰਾਹੁਲ ਗਾਂਧੀ ਦਾ ਜਨਮ ਦਿਨ ਬੱਚਿਆਂ ਨਾਲ ਮਿਲ ਕੇ ਕੇਕ ਕੱਟ ਕੇ ਮਨਾਇਆ

 ਜਗਰਾਉਂ (ਅਮਿਤ ਖੰਨਾ )ਜਗਰਾਉਂ ਵਿੱਚ, ਵਾਰਡ ਨੰਬਰ 12 ਤੋਂ ਹਿਮਾਂਸ਼ੂ ਮਲਿਕ ਦੇ ਤਿੰਨ ਵਾਰਡਾਂ, ਵਾਰਡ ਨੰਬਰ 14 ਤੋਂ ਬੌਬੀ ਕਪੂਰ ਅਤੇ ਵਾਰਡ ਨੰਬਰ 9 ਤੋਂ ਵਿਕਰਮ ਜੱਸੀ, ਰਾਹੁਲ ਗਾਂਧੀ ਦੇ ਜਨਮਦਿਨ ਤੇ ਆਪਣੇ ਸਾਥੀਆਂ ਅਤੇ ਵਾਰਡ ਦੇ ਬੱਚਿਆਂ ਨਾਲ ਇਕੱਠੇ ਹੋਏ। ਜੋ ਕਿ 19 ਜੂਨ ਨੂੰ ਹੈ। ਇਸ ਦਿਨ, ਕਾਂਗਰਸ ਵਰਕਰਾਂ ਨੇ ਕੇਕ ਕੱਟ ਕੇ, ਰਾਸ਼ਨ ਵੰਡ ਕੇ, ਮਾਸਕ ਵੰਡ ਕੇ ਅਤੇ ਅਜਿਹੀਆਂ ਕਈ ਸਮਾਜਿਕ ਗਤੀਵਿਧੀਆਂ ਕਰ ਕੇ ਰਾਹੁਲ ਗਾਂਧੀ ਦਾ ਜਨਮ ਦਿਨ ਦੇਸ਼ ਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ।  ਇਸੇ ਤਰ੍ਹਾਂ ਤਿੰਨ ਕਾਂਗਰਸੀ ਕੌਂਸਲਰਾਂ ਨੇ ਰਾਹੁਲ ਗਾਂਧੀ ਦਾ ਜਨਮਦਿਨ ਆਪਣੇ ਸ਼ਹਿਰ ਜਗਰਾਉਂ ਵਿੱਚ ਕੇਕ ਕੱਟ ਕੇ ਮਨਾਇਆ।  ਅਤੇ ਸਾਰਿਆਂ ਨੂੰ ਰਾਹੁਲ ਗਾਂਧੀ ਦੇ ਜਨਮਦਿਨ ਦੀਆਂ ਮੁਬਾਰਕਾਂ.  ਇਸ ਮੌਕੇ 'ਤੇ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਜਨਮਦਿਨ' ਤੇ ਸਮੂਹ ਕਾਂਗਰਸੀ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਗਰੀਬ ਪਰਿਵਾਰਾਂ ਦੀ ਸੇਵਾ ਕਰਨ ਲਈ ਕਿਹਾ।  ਇਸ ਤੋਂ ਬਾਅਦ ਬੌਬੀ ਕਪੂਰ, ਵਿਕਰਮ ਜੱਸੀ ਅਤੇ ਹਿਮਾਂਸ਼ੂ ਮਲਿਕ ਨੇ ਇਸ ਮੌਕੇ 'ਤੇ ਪਹੁੰਚੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਇੱਕ ਦੂਜੇ ਨੂੰ ਕੇਕ ਖੁਆ ਕੇ ਵਧਾਈ ਦਿੱਤੀ।

ਸਵ ਸਰਦਾਰ ਬੂਟਾ ਸਿੰਘ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ  ਦੀ ਬੇਟੀ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦਾ ਜਨਮ ਦਿਨ ਮਾਸਿਕ ਵੰਡ ਕੇ ਮਨਾਇਆ 

ਜਗਰਾਉਂ  ( ਪੱਪੂ ਸੋਨੀ, ਗੁਰਕੀਰਤ ਜਗਰਾਉਂ  )   

ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਦੇ ਅਵਸਰ ਤੇ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਸਪੁੱਤਰੀ ਸਵ ਸਰਦਾਰ ਬੂਟਾ ਸਿੰਘ ਜੀ (ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ )ਸ਼੍ਰੀ ਰਮਨਦੀਪ ਸਿੰਘ ਜੀ ਨੇ ਅੱਜ ਰਾਣੀ ਝਾਂਸੀ  ਚੋਂਕ ਜਗਰਾਊ ਵਿਖੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਸਕ ਵੰਡ ਕੈਂਪ ਲਗਾ ਕੇ ਜਨਮ ਦਿਨ ਮਨਾਇਆ। ਇਸ ਮੌਕੇ ਤੇ ਐਡਵੋਕੇਟ ਗੁਰਕੀਰਤ ਕੌਰ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ  ਨੂੰ ਪੱਕਾ ਕੀਤਾ। ਪ੍ਰੈਸ ਕਾਨਫਰੰਸ ਕਰਦਿਆਂ ਐਡਵੋਕੇਟ ਸਾਹਿਬਾ ਨੇ ਵੈਕਸੀਨੇਸ਼ਨ ਕਰਾਉਣ ,ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਨਿਵਾਸੀਆਂ ਨੂੰ ਜਗਰਾਓ ਸ਼ਹਿਰ ਨੂੰ ਕਰੋਨਾ ਮੁਕਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਸਿਕੰਦਰ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਗਰਾਓ, ਦਰਸ਼ਨ ਸਿੰਘ ਰਿਟਾਇਰ ਸਬ-ਇੰਸਪੈਕਟਰ ਸੁੱਖੀ ਬਰਸਾਲ ਜਨਰਲ ਸੈਕਟਰੀ ਜਗਰੂਪ ਸਿੰਘ, ਅਸ਼ੋਕ ਬੱਗਾ, ਸਤਨਾਮ ਸਿੰਘ ਪਤੀ ਮੁਲਤਾਨੀ, ਅਰਸ਼ਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਰੌਬੀ ਸਿੱਧੂ ਪੱਤੀ ਮਲਤਾਨੀ, ਜਗਦੀਪ ਸਿੰਘ ਜੰਗ ਕੋਟ ਮਾਣ  ਪ੍ਰਧਾਨ ਨੌਜਵਾਨ ਕਲੱਬ, ਸੁਖਦੇਵ ਸੇਬੀ, ਮੈਡਮ ਰਾਜਿੰਦਰ ਕੌਰ, ਸੁਰਿੰਦਰ ਸਿੰਘ ਸਵੱਦੀ ਕਲਾਂ, ਅਵਤਾਰ ਸਿੰਘ ਖਾਲਸਾ, ਹਰਵਿੰਦਰ ਸਿੰਘ, ਗੁਰਜੀਤ ਸਿੰਘ ਗੀਟਾ, ਅਮਰਜੀਤ ਸਿੰਘ ਗਿੱਲ ਮੋਗਾ,ਕੇਵਲ ਸਿੰਘ ਮੋਗਾ, ਹਰਮੇਲ ਸਿੰਘ ਸੋਸ਼ਲ ਮੀਡੀਆ ਇੰਚਾਰਜ, ਮਨਜੀਤ ਸੰਘੇੜਾ, ਕਮਲਜੀਤ ਜਗਰਾਉ, ਮਨਜੀਤ ਸਿੰਘ, ਗੁਰਵਿੰਦਰ ਚੀਨਾ, ਬਲਜਿੰਦਰ ਸੀਵਿਆ, ਭੁਪਿੰਦਰ ਕੰਨੀਆ ਖੁਰਦ, ਰਵਿੰਦਰ, ਸੁਨੀਲ,ਰਾਹੁਲ ,ਸੱਤਪਾਲ ਵਰਨਪਾਲ, ਪਰਮਿੰਦਰ, ਰਾਜ ਕੁਮਾਰ ਵਾਸੂ, ਸਹਿਯੋਗੀ ਸੱਜਣਾ ਨੇ ਮਿਲ ਕੇ ਜਨਮ ਦਿਨ ਮਨਾਇਆ।