You are here

ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਲੈਕੇ ਨਗਰ ਕੌਂਸਲ ਪ੍ਰਧਾਨ ਰਾਣਾ ਅਤੇ ਡੀ ਐਸ ਪੀ ਟਰੈਫਿਕ ਨੇ ਕੀਤੀ ਦੁਕਾਨਦਾਰਾਂ ਨਾਲ ਮੀਟਿੰਗ 

ਜਗਰਾਉਂ:- ਜੂਨ-,2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਦਿਨੋਂ ਦਿਨ ਵੱਧ ਰਹੀ ਟਰੈਫਿਕ ਸਮੱਸਿਆ ਨੂੰ ਲੈ ਅੱਜ ਨਗਰ ਕੌਂਸਲ ਜਗਰਾਉਂ ਵਿਖੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਡੀ ਐਸ ਪੀ ਟ੍ਰੈਫਿਕ ਭਨੋਟ ਵੱਲੋਂ ਵੱਖ-ਵੱਖ ਬਜਾਰਾਂ ਦੇ ਸਮੂਹ ਦੁਕਾਨਦਾਰਾਂ ਨਾਲ ਨਗਰ ਕੌਂਸਲ ਦੇ ਵਿੱਚ ਮੀਟਿੰਗ ਕੀਤੀ ਗਈ ।ਮੀਟਿੰਗ ਦੀ ਅਗਵਾਈ ਕਰਦਿਆਂ ਨਗਰ ਕੌਂਸਲ ਪ੍ਰਧਾਨ ਰਾਣਾ ਵੱਲੋਂ ਪਹਿਲਾਂ ਹੀ ਵੱਖ ਵੱਖ ਦੁਕਾਨਦਾਰਾਂ ਅਤੇ ਬੈਂਕ ਮੁਲਾਜ਼ਮਾਂ ਤੋਂ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਜਿਨ੍ਹਾਂ ਵਿੱਚ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਨੂੰ ਵੱਖ- ਵੱਖ ਬਾਜ਼ਾਰਾਂ ਵਿਚ ਪਾਰਕਿੰਗ ਬਣਾਉਣ ਦੇ ਲਈ ਵਿਚਾਰਾਂ ਦਿੱਤੇ ਗਏ ਅਤੇ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਟ੍ਰੈਫਿਕ ਦੀ ਸਮੱਸਿਆ ਨਾਲ ਅਸੀ ਆਪ ਖੁਦ ਵੀ ਜੂਝ ਰਹੇ ਹਾਂ ਪਰ ਟਰੈਫਿਕ ਜ਼ਿਆਦਾ ਹੋਣ ਕਾਰਨ ਸਾਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਦੁਕਾਨਦਾਰਾਂ ਨੇ ਤਾਂ ਦੁਕਾਨਦਾਰਾਂ ਵੱਲੋਂ ਹੀ ਸੜਕਾਂ ਉੱਤੇ ਸਮਾਂ ਅਤੇ ਦੁਕਾਨਾਂ ਦੇ ਬੋਰਡ ਲਗਾਉਣ ਕਾਰਨ ਟ੍ਰੈਫਿਕ ਸਮੱਸਿਆ ਦਾ ਕਾਰਨ ਦੱਸਿਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਮੀਟਿੰਗ ਦੌਰਾਨ ਕਈ ਦੁਕਾਨਦਾਰਾਂ ਨੇ ਦੁਕਾਨਾਂ ਤੇ ਗਾਹਕਾਂ ਅਤੇ ਸਮਾਨ ਦੀ ਲੋਡਿੰਗ ਅਣਲੋਡਿੰਗ ਲਈ ਕੁਝ ਸਮਾਂ ਗੱਡੀਆਂ ਖੜਾਉਣ ਦਾ ਸਮਾਂ ਵੀ ਮੰਗਿਆ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਜਤਿੰਦਰ ਕੌਰ ਰਾਣਾ ਅਤੇ ਡੀਐੱਸਪੀ ਟ੍ਰੈਫਿਕ ਵਲੋਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਮੀਟਿੰਗ ਦੌਰਾਨ ਡੀਐੱਸਪੀ ਟ੍ਰੈਫਿਕ ਵੱਲੋਂ ਕਿਹਾ ਗਿਆ ਕਿ ਬਜਾਰਾ ਵਿੱਚ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਤੁਹਾਡੀ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਟਰੈਫਿਕ ਦਾ ਮੁੱਖ ਕਾਰਨ ਦੁਕਾਨਾਂ ਦੇ ਬਾਹਰ ਖੜ੍ਹੇ ਦੁਕਾਨਦਾਰਾਂ ਅਤੇ ਵਰਕਰਾਂ ਦੇ ਸਕੂਟਰ ਮੋਟਰਸਾਈਕਲ ਤੋਂ ਇਲਾਵਾ ਅੱਧਾ ਅੱਧਾ ਘੰਟਾ ਖੜ੍ਹੀਆਂ ਰਹਿੰਦੀਆਂ ਦੁਕਾਨਾਂ ਤੇ ਆਏ ਗਾਹਕਾਂ ਦੀਆਂ ਗੱਡੀਆਂ ਹਨ । ਇਸ ਟਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਪੂਰਨ ਤੌਰ ਤੇ ਟਰੈਫਿਕ ਲਾਅ ਐਂਡ ਆਰਡਰ ਲਾਗੂ ਕੀਤਾ ਜਾਵੇਗਾ । ਮੀਟਿੰਗ ਵਿੱਚ  ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵਲੋਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕਿਹਾ ਗਿਆ ਕਿ ਅਖਬਾਰਾਂ ਦੇ ਮਾਧਿਅਮ ਰਾਹੀਂ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਜਿਹੜੇ ਜਿਹੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਮੋਟਰ ਸਾਈਕਲ ਅਤੇ ਸਕੂਟਰ ਗਲਤ ਪਾਰਕਿੰਗ ਕਰ ਖੜੇ ਕੀਤੇ ਜਾਂਦੇ ਹਨ ਅਤੇ ਨਜਾਇਜ਼ ਤੌਰ ਤੇ ਬਾਜ਼ਾਰ ਵਿੱਚ ਗ਼ਲਤ ਪਾਰਕਿੰਗ ਵਾਹਨ ਖੜ੍ਹੇ ਕਰਵਾਏ ਜਾਂਦੇ ਹਨ ਉਹ ਦੁਕਾਨਦਾਰਾਂ ਖੁਦ ਪਾਰਕਿੰਗ ਦੀ ਵਿਵਸਥਾ ਕਰਨ । ਪੁਰਾਣੀ ਦਾਣਾ ਮੰਡੀ ਵਿੱਚ ਖਾਲੀ ਜਗ੍ਹਾ ਉੱਤੇ ਗੱਡੀਆਂ ਪਾਰਕ ਕੀਤੀਆ ਜਾਣ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਮਾਂ ਅਤੇ ਬੋਰ ਆਪਣੀ ਦੁਕਾਨ ਦੀ ਹੱਦ ਵਿੱਚ ਹੀ ਲਗਾਉਣ । ਇਸ ਦੇ ਲਈ ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਮੂਹ ਜਗਰਾਉਂ ਦੇ ਦੁਕਾਨਦਾਰਾਂ ਨੂੰ ਐਂਤਵਾਰ ਮਿਤੀ 20.6.2021 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਇਸ ਸਮੇਂ ਦੌਰਾਨ ਦੁਕਾਨਦਾਰਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੋਮਵਾਰ ਵਾਲੇ ਦਿਨ ਮਿਤੀ 21.6.2021 ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਹਰ ਰੋਜ਼ ਨਜਾਇਜ਼ ਤੌਰ ਤੇ ਦੁਕਾਨਦਾਰਾ ਵੱਲੋਂ ਲਗਾਏ ਗਏ ਸਮਾਨ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਨਗਰ ਕੌਂਸਲ ਵੱਲੋਂ ਤਹਿਬਾਜ਼ਾਰੀ ਕਨੂੰਨ ਤਹਿਤ ਜੁਰਮਾਨਾ ਅਤੇ ਕਾਰਵਾਈ ਕੀਤੀ ਜਾਵੇਗੀ । ਜਿਸ ਵਿਚ ਲੁਧਿਆਣਾ ਦਿਹਾਤੀ ਪੁਲਿਸ ਦੇ ਅਫਸਰਾਂ ਦੇ ਸਹਿਯੋਗ ਦੇ ਨਾਲ  ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ ।