You are here

ਲੁਧਿਆਣਾ

ਆਈਲੈਟਸ ਸੈਂਟਰ ਅਤੇ ਕੋਚਿੰਗ ਸੈਂਟਰ ਜਗਰਾਉਂ ਐਸੋਸੀਏਸ਼ਨ ਨੇ ਲੁਧਿਆਣਾ ਡੀ ਸੀ ਵਰਿੰਦਰ ਸ਼ਰਮਾ ਜੀ ਨੂੰ ਇੰਸਟੀਚਿਊਟ ਓਪਨ ਕਰਨ ਲਈ ਮੈਮੋਰੰਡਮ ਦਿੱਤਾ 

ਜਗਰਾਓਂ, 19 ਜੁਨ (ਅਮਿਤ ਖੰਨਾ, ) ਆਈਲੈਟਸ ਸੈਂਟਰ ਅਤੇ ਕੋਚਿੰਗ ਸੈਂਟਰ ਜਗਰਾਉਂ ਐਸੋਸੀਏਸ਼ਨ ਨੇ ਲੁਧਿਆਣਾ ਡੀ ਸੀ ਵਰਿੰਦਰ ਸ਼ਰਮਾ ਜੀ ਨੂੰ ਇੰਸਟੀਚਿਊਟ ਓਪਨ ਕਰਨ ਲਈ ਮੈਮੋਰੰਡਮ ਦਿੱਤਾ ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ ਲਗਭਗ ਸਾਰੇ  ਇੰਸਟੀਚਿਊਟ ਮਾਲਕ ਹਾਜ਼ਰ ਸਨ  ਪ੍ਰਧਾਨ ਹਰੀਓਮ ਵਰਮਾ ਨੇ  ਕਿਹਾ ਕਿ ਜਿੱਥੇ ਸਾਰਾ ਕੁਝ ਖੁੱਲ• ਚੁੱਕਿਆ ਹੈ  ਜਿਵੇਂ ਕਿ ਰੈਸਟੋਰੈਂਟ, ਜਿੰਮ ਤੇ ਮਾਲ 50 ਪਰਸੈਂਟ ਦੀ ਕਪੈਸਟੀ ਨਾਲ ਖੁੱਲ• ਚੁੱਕੇ ਹਨ ਉਸੇ ਤਰ•ਾਂ ਸਾਡੇ ਇੰਸਟੀਚਿਊਟ ਵੀ ਪੰਜਾਹ  ਪਰਸੈਂਟ ਕਪੈਸਟੀ ਦੇ ਨਾਲ ਖੋਲ•ੇ ਜਾਣ !ਕਿਉਂਕਿ ਜਿੱਥੇ ਇੰਸਟੀਚਿਊਟ ਚ ਪੜ•ਨ ਵਾਲੇ ਵਿਦਿਆਰਥੀ ਬਾਲਗ ਹੁੰਦੇ ਹਨ ਉਹ ਆਪਣਾ ਖਿਆਲ ਵੀ ਖੁਦ ਰੱਖ ਸਕਦੇ ਹਨ  ਬਹੁਤ ਸਾਰੇ ਵਿਦਿਆਰਥੀ  ਇੰਸਟੀਚਿਊਟ ਦੇ ਸਟਾਫ ਤੇ ਇੰਸਟੀਚਿਊਟਾਂ ਦੇ ਮਾਲਕਾਂ ਨੇ ਵੈਕਸੀਨੇਸ਼ਨ ਵੀ ਕਰਾ ਰੱਖੀ ਹੈ  ਉਸ ਦੇ ਨਾਲ ਨਾਲ ਆਉਣ ਵਾਲੇ ਬੱਚਿਆਂ ਦੀ ਵੈਕਸੀਨੇਸ਼ਨ ਤੇ ਉਨ•ਾਂ ਦੀ ਸੰਭਾਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ  ਅਸੀਂ ਯਕੀਨ ਦਿਵਾਉਂਦੇ ਹਾਂ ਕਿ ਕੋਵਿੱਡ  19 ਨਿਯਮਾਂ ਦੀ ਪੂਰੀ ਪੂਰੀ ਪਾਲਣਾ ਕੀਤੀ ਜਾਵੇਗੀ ਉਨ•ਾਂ ਕਿਹਾ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਪੰਦਰਾਂ ਮਹੀਨੇ ਦੇ ਵਿੱਚੋਂ ਸਿਰਫ਼ ਪੰਜ ਤੋਂ ਛੇ ਮਹੀਨੇ ਹੀ ਸਾਡੇ ਇੰਸਟੀਚਿਊਟ ਖੁੱਲ•ੇ ਹਨ ਬਾਕੀ  ਬੰਦ ਹੀ ਰਹੇ ਹਨ  ਪਿਛਲਾ ਸਾਰਾ ਸਾਲ ਸੀਜ਼ਨ ਖ਼ਰਾਬ ਹੋਣ ਤੋਂ ਬਾਅਦ ਇਸ ਸਾਲ ਵੀ ਪੇਪਰਾਂ ਤੋਂ ਬਾਅਦ ਅਜੇ ਤੱਕ ਇੰਸਟੀਚਿਊਟ ਬੰਦ ਹੋਣ ਕਰਕੇ ਸਾਰੇ ਇੰਸੀਚਿਊਟ ਪੱਕੇ ਹੀ ਬੰਦ ਹੋਣ ਦੇ ਕਗਾਰ ਤੇ ਆਏ ਪਏ ਹਨ  ਜਿਸ ਵਿੱਚ ਮਾਲਕਾਂ ਨੂੰ ਕਿਰਾਇਆ ਦੇਣਾ ਵੀ ਔਖਾ ਹੋਇਆ ਪਿਆ ਹੈ ਅਤੇ ਹੋਰ ਬਹੁਤ ਸਾਰੇ ਖਰਚੇ ਸਟਾਫ ਦੀਆਂ ਤਨਖਾਹਾਂ ਬਿਜਲੀ ਦੇ ਬਿਲ  ਪੈ ਰਹੀਆਂ ਹਨ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਨਾਲ ਇੰਸਟੀਚਿਊਟਾਂ ਤੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਦਾ ਵੀ ਹਿੱਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ  ਕਿਉਂਕਿ ਬਾਰ•ਵੀਂ ਤੋਂ ਬਾਅਦ ਵਿਦਿਆਰਥੀ ਆਪਣਾ ਕੈਰੀਅਰ ਚਾਹੁੰਦੇ ਹਨ ਕਿਸੇ ਨੇ ਵੱਡੀਆਂ ਕਲਾਸਾਂ ਚ ਦਾਖਲਾ ਲੈਣਾ ਹੁੰਦਾ ਹੈ ਤੇ ਕਈਆਂ ਨੇ ਆਈਲੈੱਟਸ ਕਰਕੇ ਬਾਹਰਲੇ ਦੇਸ਼ਾਂ ਦੀ ਪੜ•ਾਈ ਲਈ ਜਾਣਾ ਹੁੰਦਾ ਹੈ  ਵਿਦਿਆਰਥੀਆਂ ਲਈ ਵੀ ਬਹੁਤ ਔਖਾ ਹੋਇਆ ਪਿਆ ਹੈ  ਡੀ ਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੇ ਇੰਸਟੀਚਿਊਟ ਤੇ ਕੋਚਿੰਗ ਸੈਂਟਰ ਜਿੰਨੀ ਜਲਦੀ ਹੋ ਸਕੇ ਖੁਲ•ਵਾਉਣ ਦੀ ਕੋਸ਼ਿਸ਼ ਕਰਾਂਗੇ.ਸੈਕਟਰੀ ਮਨੀਸ਼ ਚੁੱਘ ਨੇ ਕਿਹਾ ਕਿ  ਅਗਰ ਥੋੜ•ੀ ਦੇਰ ਹੋਰ ਇੰਸਟੀਚਿਊਟ ਬੰਦ ਰਹੇ ਤਾਂ ਆਹ ਸਾਰਾ ਸੀਜ਼ਨ ਵੀਹ ਖ਼ਰਾਬ ਹੋ ਜਾਏਗਾ ਤੇ ਤਾਂ ਫੇਰ ਪੱਕਾ ਹੀ ਆਪਣੇ  ਇੰਸਟੀਚਿਊਟ ਤੇ ਕੋਚਿੰਗ ਸੈਂਟਰ ਬੰਦ ਕਰਕੇ ਮਾਲਕਾਂ ਨੂੰ ਆਪਣੇ ਘਰ ਬੈਠਣਾ ਪਏਗਾ  ਬਹੁਤ ਸਾਰੇ ਟੀਚਰਾਂ ਦਾ ਵੈਵਸਾਏ ਵੀ ਪਡ਼•ਾਈ ਦੇ ਉੱਤੇ ਹੀ ਨਿਰਭਰ ਹੈ ਤੇ ਉਹ ਵੀ  ਆਪਣੇ ਘਰ ਬੇਰੁਜ਼ਗਾਰ ਬੈਠੇ ਹਨ.ਆਈਲੈਟਸ ਦਾ ਪੇਪਰ ਵੀ ਜਿਥੇ ਸਟਾਰਟ ਹੋ ਚੁੱਕਿਆ ਹੈ ਤੇ ਬੱਚੇ ਆਈਲੈਟਸ ਦੀ ਪ੍ਰੈਕਟਿਸ ਕਰਨ ਦੇ ਲਈ ਤਰਲੇ ਲੈ ਰਹੇ ਹਨ ਅਤੇ ਚਾਹੁੰਦੇ ਹਨ ਕਿ ਸਾਡੀਆਂ ਆਫਲਾਈਨ ਕਲਾਸਾਂ ਲੱਗਣ ਤਾਂ ਕੀ ਅਸੀਂ ਪੇਪਰ ਪਾਸ ਕਰਕੇ ਚੰਗੇ ਬੈਂਡ ਲੈ ਸਕੀਏ ਕਿਉਂਕਿ ਆਨਲਾਈਨ ਕਲਾਸਾਂ ਲਾ ਕੇ ਚੰਗੀ ਤਰ•ਾਂ ਪੇਪਰ ਨਹੀਂ ਦਿੱਤਾ ਜਾ ਸਕਦਾ ਉਸ ਵਿੱਚ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹਨ ਤਾਂ ਸਟੂਡੈਂਟ ਆਪਣੇ ਆਪ ਨੂੰ ਬੜਾ ਮਜਬੂਰ ਮਹਿਸੂਸ ਕਰ ਰਿਹਾ ਹੈ !ਆਈਲੈਟਸ ਸੈਂਟਰ ਜਗਰਾਉਂ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ  ਨਾਲ ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਮਨੀਸ਼ ਚੁੱਘ,  ਸੁਮਿਤ ਕਾਲੜਾ,  ਗੁਲਜੀਤ ਸਿੰਘ, ਮਨੂ ਜੈਨ, ਵਰੁਣ ਗੁਪਤਾ, ਨੀਰਵ ਗੁਪਤਾ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ, ਗਗਨ ਕੱਕੜ ਹਾਜ਼ਰ ਸਨ

ਆਈਲੈਟਸ ਸੈਂਟਰ ਅਤੇ ਕੋਚਿੰਗ ਸੈਂਟਰ ਜਗਰਾਉਂ ਐਸੋਸੀਏਸ਼ਨ ਨੇ ਲੁਧਿਆਣਾ ਡੀ ਸੀ ਵਰਿੰਦਰ ਸ਼ਰਮਾ ਜੀ ਨੂੰ ਇੰਸਟੀਚਿਊਟ ਓਪਨ ਕਰਨ ਲਈ ਮੈਮੋਰੰਡਮ ਦਿੱਤਾ 

ਜਗਰਾਓਂ, 19 ਜੁਨ (ਅਮਿਤ ਖੰਨਾ, ) ਆਈਲੈਟਸ ਸੈਂਟਰ ਅਤੇ ਕੋਚਿੰਗ ਸੈਂਟਰ ਜਗਰਾਉਂ ਐਸੋਸੀਏਸ਼ਨ ਨੇ ਲੁਧਿਆਣਾ ਡੀ ਸੀ ਵਰਿੰਦਰ ਸ਼ਰਮਾ ਜੀ ਨੂੰ ਇੰਸਟੀਚਿਊਟ ਓਪਨ ਕਰਨ ਲਈ ਮੈਮੋਰੰਡਮ ਦਿੱਤਾ ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ ਲਗਭਗ ਸਾਰੇ  ਇੰਸਟੀਚਿਊਟ ਮਾਲਕ ਹਾਜ਼ਰ ਸਨ  ਪ੍ਰਧਾਨ ਹਰੀਓਮ ਵਰਮਾ ਨੇ  ਕਿਹਾ ਕਿ ਜਿੱਥੇ ਸਾਰਾ ਕੁਝ ਖੁੱਲ• ਚੁੱਕਿਆ ਹੈ  ਜਿਵੇਂ ਕਿ ਰੈਸਟੋਰੈਂਟ, ਜਿੰਮ ਤੇ ਮਾਲ 50 ਪਰਸੈਂਟ ਦੀ ਕਪੈਸਟੀ ਨਾਲ ਖੁੱਲ• ਚੁੱਕੇ ਹਨ ਉਸੇ ਤਰ•ਾਂ ਸਾਡੇ ਇੰਸਟੀਚਿਊਟ ਵੀ ਪੰਜਾਹ  ਪਰਸੈਂਟ ਕਪੈਸਟੀ ਦੇ ਨਾਲ ਖੋਲ•ੇ ਜਾਣ !ਕਿਉਂਕਿ ਜਿੱਥੇ ਇੰਸਟੀਚਿਊਟ ਚ ਪੜ•ਨ ਵਾਲੇ ਵਿਦਿਆਰਥੀ ਬਾਲਗ ਹੁੰਦੇ ਹਨ ਉਹ ਆਪਣਾ ਖਿਆਲ ਵੀ ਖੁਦ ਰੱਖ ਸਕਦੇ ਹਨ  ਬਹੁਤ ਸਾਰੇ ਵਿਦਿਆਰਥੀ  ਇੰਸਟੀਚਿਊਟ ਦੇ ਸਟਾਫ ਤੇ ਇੰਸਟੀਚਿਊਟਾਂ ਦੇ ਮਾਲਕਾਂ ਨੇ ਵੈਕਸੀਨੇਸ਼ਨ ਵੀ ਕਰਾ ਰੱਖੀ ਹੈ  ਉਸ ਦੇ ਨਾਲ ਨਾਲ ਆਉਣ ਵਾਲੇ ਬੱਚਿਆਂ ਦੀ ਵੈਕਸੀਨੇਸ਼ਨ ਤੇ ਉਨ•ਾਂ ਦੀ ਸੰਭਾਲ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ  ਅਸੀਂ ਯਕੀਨ ਦਿਵਾਉਂਦੇ ਹਾਂ ਕਿ ਕੋਵਿੱਡ  19 ਨਿਯਮਾਂ ਦੀ ਪੂਰੀ ਪੂਰੀ ਪਾਲਣਾ ਕੀਤੀ ਜਾਵੇਗੀ ਉਨ•ਾਂ ਕਿਹਾ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਪੰਦਰਾਂ ਮਹੀਨੇ ਦੇ ਵਿੱਚੋਂ ਸਿਰਫ਼ ਪੰਜ ਤੋਂ ਛੇ ਮਹੀਨੇ ਹੀ ਸਾਡੇ ਇੰਸਟੀਚਿਊਟ ਖੁੱਲ•ੇ ਹਨ ਬਾਕੀ  ਬੰਦ ਹੀ ਰਹੇ ਹਨ  ਪਿਛਲਾ ਸਾਰਾ ਸਾਲ ਸੀਜ਼ਨ ਖ਼ਰਾਬ ਹੋਣ ਤੋਂ ਬਾਅਦ ਇਸ ਸਾਲ ਵੀ ਪੇਪਰਾਂ ਤੋਂ ਬਾਅਦ ਅਜੇ ਤੱਕ ਇੰਸਟੀਚਿਊਟ ਬੰਦ ਹੋਣ ਕਰਕੇ ਸਾਰੇ ਇੰਸੀਚਿਊਟ ਪੱਕੇ ਹੀ ਬੰਦ ਹੋਣ ਦੇ ਕਗਾਰ ਤੇ ਆਏ ਪਏ ਹਨ  ਜਿਸ ਵਿੱਚ ਮਾਲਕਾਂ ਨੂੰ ਕਿਰਾਇਆ ਦੇਣਾ ਵੀ ਔਖਾ ਹੋਇਆ ਪਿਆ ਹੈ ਅਤੇ ਹੋਰ ਬਹੁਤ ਸਾਰੇ ਖਰਚੇ ਸਟਾਫ ਦੀਆਂ ਤਨਖਾਹਾਂ ਬਿਜਲੀ ਦੇ ਬਿਲ  ਪੈ ਰਹੀਆਂ ਹਨ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਨਾਲ ਇੰਸਟੀਚਿਊਟਾਂ ਤੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਦਾ ਵੀ ਹਿੱਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ  ਕਿਉਂਕਿ ਬਾਰ•ਵੀਂ ਤੋਂ ਬਾਅਦ ਵਿਦਿਆਰਥੀ ਆਪਣਾ ਕੈਰੀਅਰ ਚਾਹੁੰਦੇ ਹਨ ਕਿਸੇ ਨੇ ਵੱਡੀਆਂ ਕਲਾਸਾਂ ਚ ਦਾਖਲਾ ਲੈਣਾ ਹੁੰਦਾ ਹੈ ਤੇ ਕਈਆਂ ਨੇ ਆਈਲੈੱਟਸ ਕਰਕੇ ਬਾਹਰਲੇ ਦੇਸ਼ਾਂ ਦੀ ਪੜ•ਾਈ ਲਈ ਜਾਣਾ ਹੁੰਦਾ ਹੈ  ਵਿਦਿਆਰਥੀਆਂ ਲਈ ਵੀ ਬਹੁਤ ਔਖਾ ਹੋਇਆ ਪਿਆ ਹੈ  ਡੀ ਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੇ ਇੰਸਟੀਚਿਊਟ ਤੇ ਕੋਚਿੰਗ ਸੈਂਟਰ ਜਿੰਨੀ ਜਲਦੀ ਹੋ ਸਕੇ ਖੁਲ•ਵਾਉਣ ਦੀ ਕੋਸ਼ਿਸ਼ ਕਰਾਂਗੇ.ਸੈਕਟਰੀ ਮਨੀਸ਼ ਚੁੱਘ ਨੇ ਕਿਹਾ ਕਿ  ਅਗਰ ਥੋੜ•ੀ ਦੇਰ ਹੋਰ ਇੰਸਟੀਚਿਊਟ ਬੰਦ ਰਹੇ ਤਾਂ ਆਹ ਸਾਰਾ ਸੀਜ਼ਨ ਵੀਹ ਖ਼ਰਾਬ ਹੋ ਜਾਏਗਾ ਤੇ ਤਾਂ ਫੇਰ ਪੱਕਾ ਹੀ ਆਪਣੇ  ਇੰਸਟੀਚਿਊਟ ਤੇ ਕੋਚਿੰਗ ਸੈਂਟਰ ਬੰਦ ਕਰਕੇ ਮਾਲਕਾਂ ਨੂੰ ਆਪਣੇ ਘਰ ਬੈਠਣਾ ਪਏਗਾ  ਬਹੁਤ ਸਾਰੇ ਟੀਚਰਾਂ ਦਾ ਵੈਵਸਾਏ ਵੀ ਪਡ਼•ਾਈ ਦੇ ਉੱਤੇ ਹੀ ਨਿਰਭਰ ਹੈ ਤੇ ਉਹ ਵੀ  ਆਪਣੇ ਘਰ ਬੇਰੁਜ਼ਗਾਰ ਬੈਠੇ ਹਨ.ਆਈਲੈਟਸ ਦਾ ਪੇਪਰ ਵੀ ਜਿਥੇ ਸਟਾਰਟ ਹੋ ਚੁੱਕਿਆ ਹੈ ਤੇ ਬੱਚੇ ਆਈਲੈਟਸ ਦੀ ਪ੍ਰੈਕਟਿਸ ਕਰਨ ਦੇ ਲਈ ਤਰਲੇ ਲੈ ਰਹੇ ਹਨ ਅਤੇ ਚਾਹੁੰਦੇ ਹਨ ਕਿ ਸਾਡੀਆਂ ਆਫਲਾਈਨ ਕਲਾਸਾਂ ਲੱਗਣ ਤਾਂ ਕੀ ਅਸੀਂ ਪੇਪਰ ਪਾਸ ਕਰਕੇ ਚੰਗੇ ਬੈਂਡ ਲੈ ਸਕੀਏ ਕਿਉਂਕਿ ਆਨਲਾਈਨ ਕਲਾਸਾਂ ਲਾ ਕੇ ਚੰਗੀ ਤਰ•ਾਂ ਪੇਪਰ ਨਹੀਂ ਦਿੱਤਾ ਜਾ ਸਕਦਾ ਉਸ ਵਿੱਚ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹਨ ਤਾਂ ਸਟੂਡੈਂਟ ਆਪਣੇ ਆਪ ਨੂੰ ਬੜਾ ਮਜਬੂਰ ਮਹਿਸੂਸ ਕਰ ਰਿਹਾ ਹੈ !ਆਈਲੈਟਸ ਸੈਂਟਰ ਜਗਰਾਉਂ ਦੇ ਪ੍ਰਧਾਨ ਹਰੀ ਓਮ ਵਰਮਾ ਦੇ ਨਾਲ  ਨਾਲ ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਮਲਜੀਤ ਸਿੰਘ, ਮਨੀਸ਼ ਚੁੱਘ,  ਸੁਮਿਤ ਕਾਲੜਾ,  ਗੁਲਜੀਤ ਸਿੰਘ, ਮਨੂ ਜੈਨ, ਵਰੁਣ ਗੁਪਤਾ, ਨੀਰਵ ਗੁਪਤਾ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ, ਗਗਨ ਕੱਕੜ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਐੱਸ ਬੀ ਬੀ ਐੱਸ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਨਵੇਂ ਪ੍ਰਿੰਸੀਪਲ ਦਫ਼ਤਰ ਦਾ ਉਦਘਾਟਨ ਕੀਤਾ

ਜਗਰਾਓਂ, 18 ਜੁਨ (ਅਮਿਤ ਖੰਨਾ) ਜਗਰਾਉਂ ਦੀ ਮੋਹਰੀ ਐੱਨ ਜੀ ਓ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਐੱਸ ਬੀ ਬੀ ਐੱਸ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਨਵੇਂ ਪ੍ਰਿੰਸੀਪਲ ਦਫ਼ਤਰ ਦਾ ਅੱਜ ਸਾਬਕਾ ਐੱਮ ਐੱਲ ਏ ਐੱਸ ਆਰ ਕਲੇਰ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ ਅਤੇ ਉੱਘੇ ਸਮਾਜ ਸੇਵੀ ਰਜਿੰਦਰ ਜੈਨ ਵੱਲੋਂ ਸਾਂਝੇ ਰੂਪ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ  ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਵਿਚ ਜਿੱਥੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ ਅਤੇ ਸੁਸਾਇਟੀ ਪ੍ਰਧਾਨ ਨੀਰਜ ਮਿੱਤਲ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟ ਕੇ ਇਨ•ਾਂ ਨੂੰ ਵਧਾਈ ਦਿੱਤੀ ਉੱਥੇ ਇਨ•ਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਸੋਸਾਇਟੀ ਵੱਲੋਂ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਲਈ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੁਸਾਇਟੀ ਦਾ ਇੱਕ ਮੈਂਬਰ ਹੀ ਮੰਨਦੇ ਹਨ ਅਤੇ ਸੋਸਾਇਟੀ ਦੇ ਹਰੇਕ ਕਾਰਜ ਵਿੱਚ ਆ ਕੇ ਉਨ•ਾਂ ਨੂੰ ਜੋ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਉੱਘੇ ਸਮਾਜ ਸੇਵੀ ਰਜਿੰਦਰ ਜੈਨ ਨੇ ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਨੂੰ ‘ਫਾਸਟ ਕਮਾਂਡਰ’ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਇਹ ਵਿਅਕਤੀ ਜਿੰਨੀ ਜਲਦੀ ਲੋੜਵੰਦਾਂ ਦੀ ਮਦਦ ਲਈ ਸੁਸਾਇਟੀ ਦੇ ਪ੍ਰੋਜੈਕਟ ਦੀ ਰੂਪ ਰੇਖਾ ਤਿਆਰ ਕਰ ਕੇ ਉਸ ’ਤੈ ਅਮਲ ਸ਼ੁਰੂ ਕਰਦਾ ਹੈ ਓਨੀ ਸ਼ਾਇਦ ਹੀ ਕੋਈ ਕਰਦਾ ਹੋਵੇ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੀ ਆਰ ਓ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਜਸਵੰਤ ਸਿੰਘ, ਲਾਕੇਸ਼ ਟੰਡਨ, ਸੁਖਜਿੰਦਰ ਸਿੰਘ ਢਿੱਲੋਂ, ਕੈਪਟਨ ਨਰੇਸ਼ ਵਰਮਾ, ਪ੍ਰਵੀਨ ਮਿੱਤਲ, ਦੀਪਇੰਦਰ ਸਿੰਘ ਭੰਡਾਰੀ,  ਆਰ ਕੇ ਗੋਇਲ, ਡਾ: ਮੁਕੇਸ਼ ਗੁਪਤਾ ਆਦਿ ਹਾਜ਼ਰ ਸਨ।

ਕੋਚਿੰਗ ਸੈਂਟਰ ਨਾ ਖੋਲ੍ਹ ਕੇ ਸਰਕਾਰ ਕਰ ਰਹੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ,- ਬਲਵੰਤ ਸਿੰਘ

ਜਗਰਾਓਂ,  17 ਜੁਨ (ਅਮਿਤ ਖੰਨਾ, ) ਸੰਨ 2020 ਤੋਂ ਲੈਕੇ ਕੋਰੋਨਾ ਨੇ ਜਿੱਥੇ ਸਾਰੀ ਦੁਨੀਆਂ ਦੇ ਵਿੱਚ ਆਰਥਿਕ ਮੰਦੀ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਉਥੇ ਹੀ ਸਿੱਖਿਆ ਦਾ ਵੀ ਬਹੁਤ ਜ਼ਿਆਦਾ  ਘਾਣ ਹੋਇਆ ਹੈ ਹਾਲਾਂਕਿ ਸਿੱਖਿਅਕ  ਸੰਸਥਾਵਾਂ   ਵੱਲੋਂ ਆਨਲਾਈਨ  ਕਲਾਸਾਂ ਲਗਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਵਿਦਿਆਰਥੀ ਖ਼ਾਸਕਰ ਛੋਟੇ ਬੱਚੇ ਪੜ੍ਹਾਈ ਕਰਨ ਵਿੱਚ ਕਾਫ਼ੀ ਅਵੇਸਲੇ ਨਜ਼ਰ ਆ ਰਹੇ ਹਨ  ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਮੁਤਾਬਕ ਪੂਰੇ ਪੰਜਾਬ ਭਰ ਵਿੱਚ ਹੁਣ ਤੱਕ ਬੰਦ ਜਿੰਮ ਸਿਨੇਮਾ ਹਾਲ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਇਜਾਜ਼ਤ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਹਾਲਾਂਕਿ 50 ਪ੍ਰਤੀਸ਼ਤ ਸਮਰੱਥਾ ਨਾਲ ਹੀ ਇਜਾਜ਼ਤ ਦਿੱਤੀ ਗਈ ਹੈ। ਪਰ  ਕੋਚਿੰਗ ਕਲਾਸਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸ ਨੂੰ  ਲੈ ਕੇ  ਅੱਜ ਜਗਰਾਓਂ ਤੇ ਰਾਏਕੋਟ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ ਫੌਰਚਿਊਨ ਆਈਲੈਟਸ ਸਕੂਲ ਐਂਡ  ਇਮੀਗ੍ਰੇਸ਼ਨ  ਸਰਵਿਸਿਜ਼ ਦੇ ਡਾਇਰੈਕਟਰ ਬਲਵੰਤ ਸਿੰਘ, ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸਰਕਾਰ ਵੱਲੋਂ 16 ਜੂਨ ਤੋਂ   ਰੈਸਟੋਰੈਂਟ ਸਿਨੇਮਾ ਹਾਲ  ਅਤੇ ਜਿੰਮ ਨੂੰ 50% ਸਮਰੱਥਾ  ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ , ਪਰ ਲੰਬੇ ਸਮੇਂ ਤੋ ਬੰਦ ਚੱਲੇ ਆ  ਰਹੇ ਕੋਚਿੰਗ ਸੈਂਟਰਾਂ ਦਾ ਖਿਆਲ ਨਹੀਂ ਕੀਤਾ ਗਿਆ ਅਤੇ ਸੈਂਟਰਾਂ ਨੂੰ ਖੋਲ੍ਹਣ ਦਾ  ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।  ਸਰਕਾਰ ਦਾ ਇਹ ਵਤੀਰਾ  ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਜਿਹਾ ਹੈ। ਇਕ ਸਰਵੇਖਣ  ਦਾ ਹਵਾਲਾ ਦਿੰਦਿਆਂ ਉਨ੍ਹਾਂ  ਕਿਹਾ  ਕਿ ਇੰਨੇ ਲੰਬੇ ਲੋਕਡਾੁਉਨ ਤੋਂ ਬਾਅਦ ਬੱਚਿਆਂ ਵਿੱਚ   ਪੜ੍ਹਾਈ ਦਾ ਰੁਝਾਨ ਬਹੁਤ ਘਟ ਗਿਆ ਹੈ ਅਤੇ 42% ਬਚਿਆ  ਨੂੰ ਸ਼ਬਦਾਂ ਨੂੰ ਲਿਖਣਾ ਵੀ ਭੁੱਲ ਗਿਆ ਹੈ ਉਨ੍ਹਾਂ ਕਿਹਾ ਕਿ ਜਿੱਥੇ ਕੋਚਿੰਗ ਸੈਂਟਰਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਦੇ ਪਰਿਵਾਰਾਂ ਦੀ ਕਮਾਈ ਤੇ ਸਿੱਧਾ ਅਸਰ ਪਿਆ ਹੈ ਉੱਥੇ ਹੀ ਵਿਦਿਆਰਥੀਆਂ ਵੱਲੋਂ   ਇਮਤਿਹਾਨਾਂ ਦੀ  ਤਿਆਰੀ ਵਾਸਤੇ ਵੀ ਕੋਚਿੰਗ ਸੈਂਟਰਾਂ ਨੂੰ ਖੋਲ੍ਹੇ ਜਾਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਈਲਟਸ ਸਮੇਤ ਕਈ ਅਜਿਹੇ ਵਿਸ਼ੇ ਹਨ ਜੋ ਕਿ ਆਨਲਾਈਨ ਨਹੀਂ ਪੜ੍ਹਾਏ ਜਾ ਸਕਦੇ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੁਨਰ  ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ  ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ  ਮਾਪਿਆਂ ਵੱਲੋਂ ਵੀ ਸੈਂਟਰਾਂ ਨੂੰ ਜਲਦੀ ਖੋਲ੍ਹਣ ਦੀ ਹਮਾਇਤ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ  ਸੈਂਟਰ  ਆਪਣੀ ਸਮਰੱਥਾ ਤੋਂ 50ਪ੍ਰਤੀਸ਼ਤ   ਬੱਚਿਆਂ ਨੂੰ ਬੁਲਾ ਕੇ ਪੜ੍ਹਾਉਣ ਲਈ ਰਾਜ਼ੀ ਹਨ।

ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਦੋ ਵੱਖ-ਵੱਖ ਮਾਮਲਿਆਂ ਚ ਨਜਾਇਜ਼ ਸ਼ਰਾਬ ਅਤੇ ਗਾਂਜੇ ਸਮੇਤ ਦੋ ਦੋਸ਼ੀ ਪੁਲਸ ਨੇ ਕੀਤੇ ਕਾਬੂ 

ਜਗਰਾਉਂ:-  ਜੂਨ-,2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਵੱਖ-ਵੱਖ ਵੱਖ-ਵੱਖ ਮਾਮਲਿਆਂ ਵਿੱਚ ਕਾਬੂ ਕੀਤਾ ਗਿਆ ਹੈ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਂਟੀਨਾਰਕੋਟਿਕ ਸੈੱਲ ਜਗਰਾਉਂ ਪੁਲਸ ਦੇ ਏ ਐੱਸ ਆਈ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਗਸ਼ਤ ਦੌਰਾਨ ਕੋਠੇ ਰਾਹਲਾਂ ਡੱਲਾ ਚੂੰਗੀ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਮਹਿੰਦਰ ਸਿੰਘ ਪੁੱਤਰ ਗੇਂਦਾ ਸਿੰਘ ਵਾਸੀ ਅਗਵਾੜ ਰੜਾ ਜਗਰਾਓਂ ਦਾ ਰਹਿਣ ਵਾਲਾ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਆਪਣੇ ਘਰ ਵਿੱਚ ਹੀ ਭਾਰੀ ਮਾਤਰਾ ਵਿਚ ਨਾਜਾਇਜ਼  ਸ਼ਰਾਬ ਲਿਆ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਦੇ ਆਧਾਰ ਤੇ ਮਹਿੰਦਰ ਸਿੰਘ ਦੇ ਘਰ ਅਗਵਾੜ ਰੜਾ ਵਿਚ ਰੇਡ ਮਾਰੀ ਗਈ ਤਾਂ ਉਸ ਦੇ ਘਰੋਂ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਜਿਨ੍ਹਾਂ ਵਿਚੋਂ 54 ਬੋਤਲਾਂ ਮਾਰਕਾ ਸੂਪਰ ਹਿੰਮਤ ਸੌਂਫ ਸੇਲ ਫੌਰ ਯੂ ਟੀ ਚੰਡੀਗਡ਼੍ਹ ਅਤੇ 18 ਬੋਤਲਾਂ ਸ਼ਰਾਬ ਫਸਟ ਚੁਆਇਸ਼ ਸੇਲ ਫੋਰ ਹਰਿਆਣਾ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਦੋਸ਼ੀ  ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਓਂ ਵਿਖੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਦੂਸਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਾਖਾ ਪੁਲਸ ਦੇ ਏਐੱਸਆਈ  ਨੇ ਦੱਸਿਆ ਕਿ ਏਐੱਸਆਈ ਜਗਦੀਸ਼ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਵਰ ਉੱਤਰ ਮਸੀਂਬੁਲ ਵਾਸੀ ਵਾਰਡ ਨੰਬਰ ਛੇ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਦਾ ਰਹਿਣ ਵਾਲਾ ਜੋ ਕਿ ਮੰਡੀ ਮੁੱਲਾਂਪੁਰ ਵਿਖੇ ਬੀੜੀ ਪਾਨ ਦਾ ਖੋਖਾ ਚਲਾਉਂਦਾ ਹੈ ਉਹ ਆਪਣੇ ਬੀੜੀ ਪਾਨ ਦੇ ਖੋਖੇ ਦੀ ਆੜ ਵਿੱਚ ਗਾਂਜਾ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਦੋਸ਼ੀ ਅਨਵਰ ਲੁਧਿਆਣਾ ਤੋਂ ਭਾਰੀ ਮਾਤਰਾ ਵਿੱਚ ਗਾਂਜਾ ਲੈ ਕੇ ਬੱਸ ਰਾਹੀਂ ਮੰਡੀ ਮੁੱਲਾਂਪੁਰ ਆ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਦੇ ਆਧਾਰ ਤੇ ਜਾਂਗਪੁਰ ਰੋਡ ਟੀ ਪੁਆਇੰਟ ਗਊਸ਼ਾਲਾ ਰੋਡ ਮੰਡੀ ਮੁੱਲਾਂਪੁਰ ਨਾਕਾਬੰਦੀ ਕਰ ਜਦੋਂ ਦੋਸ਼ੀ ਅਨਵਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 500 ਗ੍ਰਾਮ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਅਨਵਰ ਨੂੰ ਗ੍ਰਿਫਤਾਰ ਕਰ  ਖ਼ਿਲਾਫ਼ ਥਾਣਾ ਮੁੱਲਾਂਪੁਰ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
---------------------
ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ
ਜਗਰਾਉਂ:-  ਜੂਨ-2021,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਥਾਣਾ ਸਿਟੀ ਜਗਰਾਉਂ ਪੁਲਸ ਦੇ ਅਧੀਨ ਪੈਂਦੀ ਪੁਲਸ ਚੌਕੀ ਬੱਸ ਸਟੈਂਡ ਜਗਰਾਉਂ ਪੁਲਸ ਵੱਲੋਂ ਇਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਸ ਚੌਕੀ ਜਗਰਾਉਂ ਦੀ ਇੰਚਾਰਜ ਐੱਸ.ਆਈ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਏਐਸਆਈ ਪ੍ਰੀਤਮ ਮਸੀਹ ਗਸ਼ਤ ਦੌਰਾਨ ਸ਼ੇਰਪੁਰਾ ਚੌਕ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਗਈ ਸੋਮਵੀਰ ਉਰਫ ਬਿੱਟੂ ਪੁੱਤਰ ਵਿਜੇ ਕੁਮਾਰ ਵਾਸੀ ਲੁਧਿਆਣਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਸੋਮਵੀਰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਲਈ ਜਗਰਾਉਂ ਦੇ ਲੰਡੇ ਫਾਟਕਾਂ ਦੇ ਨਾਲ ਕੋਠੇ ਅੱਠ ਚੱਕ ਵਾਲੇ ਰਸਤੇ ਤੋਂ ਹੁੰਦਾ ਹੋਇਆ ਪਿੰਡ ਗ਼ਾਲਿਬ ਵੱਲ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ਤੇ ਟੀ ਪੁਆਇੰਟ ਕੋਠੇ ਅੱਠ ਚੱਕ  ਨਾਕਾਬੰਦੀ ਕਰ ਜਦੋਂ ਦੋਸ਼ੀ ਸੋਮਵੀਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 580 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਅਤੇ 12 ਸ਼ੀਸ਼ੀਆਂ ਕੋਰੈਕਸ ਸਿਰਪ ਬਰਾਮਦ ਹੋਈਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਸੋਮਵੀਰ ਨੂੰ ਗ੍ਰਿਫਤਾਰ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਲੈਕੇ ਨਗਰ ਕੌਂਸਲ ਪ੍ਰਧਾਨ ਰਾਣਾ ਅਤੇ ਡੀ ਐਸ ਪੀ ਟਰੈਫਿਕ ਨੇ ਕੀਤੀ ਦੁਕਾਨਦਾਰਾਂ ਨਾਲ ਮੀਟਿੰਗ 

ਜਗਰਾਉਂ:- ਜੂਨ-,2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਦਿਨੋਂ ਦਿਨ ਵੱਧ ਰਹੀ ਟਰੈਫਿਕ ਸਮੱਸਿਆ ਨੂੰ ਲੈ ਅੱਜ ਨਗਰ ਕੌਂਸਲ ਜਗਰਾਉਂ ਵਿਖੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਡੀ ਐਸ ਪੀ ਟ੍ਰੈਫਿਕ ਭਨੋਟ ਵੱਲੋਂ ਵੱਖ-ਵੱਖ ਬਜਾਰਾਂ ਦੇ ਸਮੂਹ ਦੁਕਾਨਦਾਰਾਂ ਨਾਲ ਨਗਰ ਕੌਂਸਲ ਦੇ ਵਿੱਚ ਮੀਟਿੰਗ ਕੀਤੀ ਗਈ ।ਮੀਟਿੰਗ ਦੀ ਅਗਵਾਈ ਕਰਦਿਆਂ ਨਗਰ ਕੌਂਸਲ ਪ੍ਰਧਾਨ ਰਾਣਾ ਵੱਲੋਂ ਪਹਿਲਾਂ ਹੀ ਵੱਖ ਵੱਖ ਦੁਕਾਨਦਾਰਾਂ ਅਤੇ ਬੈਂਕ ਮੁਲਾਜ਼ਮਾਂ ਤੋਂ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਜਿਨ੍ਹਾਂ ਵਿੱਚ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਨੂੰ ਵੱਖ- ਵੱਖ ਬਾਜ਼ਾਰਾਂ ਵਿਚ ਪਾਰਕਿੰਗ ਬਣਾਉਣ ਦੇ ਲਈ ਵਿਚਾਰਾਂ ਦਿੱਤੇ ਗਏ ਅਤੇ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਟ੍ਰੈਫਿਕ ਦੀ ਸਮੱਸਿਆ ਨਾਲ ਅਸੀ ਆਪ ਖੁਦ ਵੀ ਜੂਝ ਰਹੇ ਹਾਂ ਪਰ ਟਰੈਫਿਕ ਜ਼ਿਆਦਾ ਹੋਣ ਕਾਰਨ ਸਾਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਦੁਕਾਨਦਾਰਾਂ ਨੇ ਤਾਂ ਦੁਕਾਨਦਾਰਾਂ ਵੱਲੋਂ ਹੀ ਸੜਕਾਂ ਉੱਤੇ ਸਮਾਂ ਅਤੇ ਦੁਕਾਨਾਂ ਦੇ ਬੋਰਡ ਲਗਾਉਣ ਕਾਰਨ ਟ੍ਰੈਫਿਕ ਸਮੱਸਿਆ ਦਾ ਕਾਰਨ ਦੱਸਿਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਮੀਟਿੰਗ ਦੌਰਾਨ ਕਈ ਦੁਕਾਨਦਾਰਾਂ ਨੇ ਦੁਕਾਨਾਂ ਤੇ ਗਾਹਕਾਂ ਅਤੇ ਸਮਾਨ ਦੀ ਲੋਡਿੰਗ ਅਣਲੋਡਿੰਗ ਲਈ ਕੁਝ ਸਮਾਂ ਗੱਡੀਆਂ ਖੜਾਉਣ ਦਾ ਸਮਾਂ ਵੀ ਮੰਗਿਆ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਜਤਿੰਦਰ ਕੌਰ ਰਾਣਾ ਅਤੇ ਡੀਐੱਸਪੀ ਟ੍ਰੈਫਿਕ ਵਲੋਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਮੀਟਿੰਗ ਦੌਰਾਨ ਡੀਐੱਸਪੀ ਟ੍ਰੈਫਿਕ ਵੱਲੋਂ ਕਿਹਾ ਗਿਆ ਕਿ ਬਜਾਰਾ ਵਿੱਚ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਤੁਹਾਡੀ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਟਰੈਫਿਕ ਦਾ ਮੁੱਖ ਕਾਰਨ ਦੁਕਾਨਾਂ ਦੇ ਬਾਹਰ ਖੜ੍ਹੇ ਦੁਕਾਨਦਾਰਾਂ ਅਤੇ ਵਰਕਰਾਂ ਦੇ ਸਕੂਟਰ ਮੋਟਰਸਾਈਕਲ ਤੋਂ ਇਲਾਵਾ ਅੱਧਾ ਅੱਧਾ ਘੰਟਾ ਖੜ੍ਹੀਆਂ ਰਹਿੰਦੀਆਂ ਦੁਕਾਨਾਂ ਤੇ ਆਏ ਗਾਹਕਾਂ ਦੀਆਂ ਗੱਡੀਆਂ ਹਨ । ਇਸ ਟਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਪੂਰਨ ਤੌਰ ਤੇ ਟਰੈਫਿਕ ਲਾਅ ਐਂਡ ਆਰਡਰ ਲਾਗੂ ਕੀਤਾ ਜਾਵੇਗਾ । ਮੀਟਿੰਗ ਵਿੱਚ  ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵਲੋਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕਿਹਾ ਗਿਆ ਕਿ ਅਖਬਾਰਾਂ ਦੇ ਮਾਧਿਅਮ ਰਾਹੀਂ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਜਿਹੜੇ ਜਿਹੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਮੋਟਰ ਸਾਈਕਲ ਅਤੇ ਸਕੂਟਰ ਗਲਤ ਪਾਰਕਿੰਗ ਕਰ ਖੜੇ ਕੀਤੇ ਜਾਂਦੇ ਹਨ ਅਤੇ ਨਜਾਇਜ਼ ਤੌਰ ਤੇ ਬਾਜ਼ਾਰ ਵਿੱਚ ਗ਼ਲਤ ਪਾਰਕਿੰਗ ਵਾਹਨ ਖੜ੍ਹੇ ਕਰਵਾਏ ਜਾਂਦੇ ਹਨ ਉਹ ਦੁਕਾਨਦਾਰਾਂ ਖੁਦ ਪਾਰਕਿੰਗ ਦੀ ਵਿਵਸਥਾ ਕਰਨ । ਪੁਰਾਣੀ ਦਾਣਾ ਮੰਡੀ ਵਿੱਚ ਖਾਲੀ ਜਗ੍ਹਾ ਉੱਤੇ ਗੱਡੀਆਂ ਪਾਰਕ ਕੀਤੀਆ ਜਾਣ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਮਾਂ ਅਤੇ ਬੋਰ ਆਪਣੀ ਦੁਕਾਨ ਦੀ ਹੱਦ ਵਿੱਚ ਹੀ ਲਗਾਉਣ । ਇਸ ਦੇ ਲਈ ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਮੂਹ ਜਗਰਾਉਂ ਦੇ ਦੁਕਾਨਦਾਰਾਂ ਨੂੰ ਐਂਤਵਾਰ ਮਿਤੀ 20.6.2021 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਇਸ ਸਮੇਂ ਦੌਰਾਨ ਦੁਕਾਨਦਾਰਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੋਮਵਾਰ ਵਾਲੇ ਦਿਨ ਮਿਤੀ 21.6.2021 ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਹਰ ਰੋਜ਼ ਨਜਾਇਜ਼ ਤੌਰ ਤੇ ਦੁਕਾਨਦਾਰਾ ਵੱਲੋਂ ਲਗਾਏ ਗਏ ਸਮਾਨ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਨਗਰ ਕੌਂਸਲ ਵੱਲੋਂ ਤਹਿਬਾਜ਼ਾਰੀ ਕਨੂੰਨ ਤਹਿਤ ਜੁਰਮਾਨਾ ਅਤੇ ਕਾਰਵਾਈ ਕੀਤੀ ਜਾਵੇਗੀ । ਜਿਸ ਵਿਚ ਲੁਧਿਆਣਾ ਦਿਹਾਤੀ ਪੁਲਿਸ ਦੇ ਅਫਸਰਾਂ ਦੇ ਸਹਿਯੋਗ ਦੇ ਨਾਲ  ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ ।

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਪਿੰਡ ਗਾਲਬ ਰਣ ਸਿੰਘ ਵਿੱਚ ਸ਼ਰਧਾ ਤੇ ਭਾਵਨਾ ਨਾਲ ਮਨਾਇਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿਆਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ  ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਸਹਿਜ ਪਾਠ ਸਾਹਿਬ  ਜੀ ਦੇ ਭੋਗ ਪਾਏ ਗਏ  ਉਪਰੰਤ ਗੁਰਮਤਿ ਗ੍ਰੰਥੀ ਢਾਡੀ ਰਾਗੀ ਪ੍ਰਚਾਰਕ ਸਭਾ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੇ ਕੀਰਤਨ ਜਥੇ ਨੇ  ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮੇਂ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਜੀ ਦੇ   ਪ੍ਰਧਾਨ ਸਰਤਾਜ ਸਿੰਘ ਗਾਲਬ ਨੇ ਕਿਹਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਬਰ ਜ਼ੁਲਮ ਦੇ ਖ਼ਿਲਾਫ ਸ਼ਹਾਦਤ ਦਿੱਤੀ।ਇਸ ਸਮੇਂ ਗੁਰਦੁਆਰਾ ਸਾਹਿਬ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ ਸਰਪੰਚ ਜਗਦੀਸ਼ ਚੰਦ ਸ਼ਰਮਾ ਜਸਵਿੰਦਰ ਸਿੰਘ ਬੱਗਾ ਨਿਰਮਲ ਸਿੰਘ ਪੰਚ  ਲਵਪ੍ਰੀਤ ਸਿੰਘ ਸੁਰਿੰਦਰਪਾਲ ਸਿੰਘ ਫੌਜੀ ਗੁਰਚਰਨ ਸਿੰਘ ਸੁਖਦੇਵ ਸਿੰਘ ਖੂਹ ਵਾਲਾ  ਬਲਵਿੰਦਰ ਸਿੰਘ ਕਾਕਾ  ਆਦਿ ਹਾਜ਼ਰ ਸਨ ।

ਤੇਲ ਡੀਜ਼ਲ, ਸਰੋਂ ਦਾ ਤੇਲ ਰਿਫਾਇੰਡ ਅਤੇ ਆਮ ਵਸਤਾਂ ਦੀ ਆ ਕੀਮਤਾਂ ਵਿਚ ਅੰਨ੍ਹੇ ਵਾਧੇ ਖ਼ਿਲਾਫ਼ ਤਿੱਖਾ ਰੋਸ--ਕਿਸਾਨ ਆਗੂ 

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

258 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਸੰਘਰਸ਼ ਮੋਰਚੇ ਚ ਤੇਲ ਡੀਜਲ , ਸਰੋਂ ਦੇ ਤੇਲ, ਰਿਫਾਇੰਡ, ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਅੰਨਾ ਵਾਧੇ ਖਿਲਾਫ ਤਿੱਖੇ ਰੋਸ ਦਾ ਇਜ਼ਹਾਰ ਕੀਤਾ। ਇਸ ਸਮੇਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਾਬਕਾ ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਨਵੇਂ ਫਰਮਾਨ ਕਿ ਜਿਹੜਾ ਸੂਬਾ ਖੇਤੀ ਸਬਸਿਡੀਆਂ ਖਤਮ ਕਰੇਗਾ ਉਸ ਨੂੰ ਵਧ ਤੋਂ ਵਧ ਕੇਂਦਰ ਸਰਕਾਰ ਵਲੋਂ ਵਧ ਤੋਂ ਵਧ ਕਰਜਾ ਦਿਤਾ ਜਾਵੇਗਾ, ਇਕ ਨਵੀਂ ਚਾਲ ਹੈ।ਉਨਾਂ ਕਿਹਾ ਕਿ ਇਹ ਫਰਮਾਨ ਅਸਲ ਚ ਕਾਲੇ ਕਨੂੰਨ ਲਾਗੂ ਕਰਨ ਦਾ ਅਮਲ ਹੈ। ਉਨਾਂ ਦਸਿਆ ਕਿ ਅਜ ਲੁਧਿਆਣਾ ਜਿਲੇ ਚੋਂ ਔਰਤਾਂ ਦੇ ਅਨੇਕਾਂ  ਜਥੇ ਟਿਕਰੀ ਬਾਰਡਰ ਵਲ ਨੂੰ ਕੂਚ ਕੀਤੇ ਹਨ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਲਾਡੀ ਹਠੂਰ ਨੇ ਕਿਹਾ ਕਿ ਦਿੱਲੀ ਧਰਨੇ ਦੇ 200 ਦਿਨ ਪੂਰੇ ਹੋਣ ਤੇ ,ਐਮਰਜੈਂਸੀ ਜਿਹੇ ਫਾਸ਼ੀ ਹੱਲੇ ਦੀ ਵਰੇਗੰਢ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਚ ਗਵਰਨਰਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ,ਜਿਸ ਲਈ ਆਪਾਂ ਜੋਰ ਨਾਲ ਪਿੰਡਾਂ ਚ ਤਿਆਰੀ ਸ਼ੁਰੂ ਕਰੀਏ। ਇਸ ਸਮੇਂ ਧਰਨਾਕਾਰੀਆਂ ਨੇ ਮੋਦੀ ਸਰਕਾਰ ਤੋਂ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਅੱਜ ਦੇ ਧਰਨੇ ਚ ਪਿੰਡ ਭਮਾਲ ਤੇ ਹਠੂਰ ਦੇ ਕਿਸਾਨਾਂ ਤੇ ਮਜਦੂਰਾਂ ਨੇ ਭਾਗ ਲਿਆ। ਅਜ ਦੇ ਧਰਨੇ ਚ ਧਰਮ ਸਿੰਘ ਸੂਜਾਪੁਰ , ਹਰਬੰਸ ਸਿੰਘ ਬਾਰਦੇਕੇ, ਬਲਦੇਵ ਸਿੰਘ ਫੌਜੀ,ਜਗਜੀਤ ਸਿੰਘ ਮਲਕ,ਮਦਨ ਸਿੰਘ ਹਾਜ਼ਰ ਸਨ।

ਪੰਜਾਬ ਸਰਕਾਰ ਦੇ ਵਿਰੁੱਧ ਸਫਾਈ ਸੇਵਕਾਂ ਦਾ ਹੱਲਾ ਬੋਲ ਪ੍ਰਦਰਸ਼ਨ

ਜਗਰਾਉਂ 15 ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਆਪਣੀਆ ਮੰਗਾਂ ਨੂੰ ਤੁਰੰਤ ਪੂਰਾ ਕਰਵਾਉਣ ਲਈ ਅੱਜ ਜਗਰਾਉਂ ਦੇ ਸਫਾਈ ਸੇਵਕਾਂ ਵਲੋਂ ਜ਼ੋਰਦਾਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ ਆਪਣੀਆਂ ਮੰਗਾਂ ਜੋ ਪਿਛਲੇ ਲੰਮੇ ਸਮੇਂ ਤੋਂ ਅਣਗੋਲਿਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਇਕ ਮਹੀਨੇ ਭਰ ਤੋਂ ਹੜਤਾਲ ਕਰਕੇ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਯਤਨਸ਼ੀਲ ਹਨ ਪਰ ਸਰਕਾਰ ਇਸ ਨੂੰ ਬੇਧਿਆਨੀ ਵਿਚ ਕਰ ਕੇ ਚੰਗਾ ਨਹੀਂ ਕਰ ਰਹੀ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਹੜਤਾਲ ਕਾਰਨ ਸਫ਼ਾਈ ਨਾ ਹੋਣ ਕਰਕੇ ਪੂਰੇ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗ ਗਏ ਅਤੇ ਸੀਵਰੇਜ ਸਿਸਟਮ ਵੀ ਜਗਾ ਜਗਾ ਬੰਦ ਹੋਣ ਕਾਰਨ ਪ੍ਰੇਸ਼ਾਨੀ ਦੇ ਚੱਲਦੇ ਆਮ ਲੋਕ ਖੁਦ ਹੀ ਪ੍ਰਾਈਵੇਟ ਮਜ਼ਦੂਰਾਂ ਦੀ ਮਦੱਦ ਨਾਲ ਸ਼ਹਿਰ ਕੲਈ ਜਗਾ ਕੰਮ ਕਰਦੀ ਵੇਖੀ ਗਈ, ਜਿਥੇ ਸਫਾਈ ਸੇਵਕ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਤੇ ਬੈਠੇ ਹਨ ਉਥੇ ਸ਼ਹਿਰ ਦਾ ਆਮ ਨਾਗਰਿਕ ਵੀ ਬੇਹੱਦ ਪ੍ਰੇਸ਼ਾਨ ਹੈ। ਸਫਾਈ ਸੇਵਕ ਜਥੇਬੰਦੀਆਂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਤੁਰੰਤ ਮੰਨ ਲੈਣ ਲਈ ਕਿਹਾ ਉਨ੍ਹਾਂ ਕਿਹਾ ਕਿ ਹੜਤਾਲ ਲੰਮੀ ਕਰ ਕੇ ਸਰਕਾਰ ਗਲਤੀ ਕਰ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਬਹੁਤ ਗਲਤ ਨਿਕਲਨ ਗੇ ਤਾਂ ਜੋ ਵਕਤ ਰਹਿੰਦਿਆਂ ਹੀ ਮੰਗਾਂ ਮੰਨ ਕਿ ਕਚੇ ਮੁਲਾਜ਼ਮਾਂ ਨੂੰ ਜਲਦ ਪੱਕੇ ਕਰੇ। ਅੱਜ ਦੇ ਪ੍ਰਦਰਸ਼ਨ ਵਿਚ 12 ਤੋਂ ਵੱਧ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਜੋ ਇਸ ਰੋਸ ਪ੍ਰਦਰਸ਼ਨ ਨੂੰ ਯਕੀਨੀ ਜਿੱਤ ਵੱਲ ਲਿਜਾਂਦਾ ਦਿਖ ਰਿਹਾ ਹੈ, ਵਿਸ਼ਵਕਰਮਾ ਵੈਲਫੇਅਰ ਸੋਸਾਇਟੀ , ਠੇਕੇਦਾਰ ਬਿਲਡਿੰਗ ਐਸੋਸੀਏਸ਼ਨ, ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਕਵਲਜੀਤ ਖੰਨਾ, ਦਸਮੇਸ਼ ਕਿਸਾਨ ਯੂਨੀਅਨ ਪੰਜਾਬ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਹਾਊਸ ਪੈਂਟਰ ਯੂਨੀਅਨ ਪ੍ਰੰਧਾਨ ਹਰਨੇਕ ਸਿੰਘ, ਦਸਮੇਸ਼ ਆਟੋ ਯੂਨੀਅਨ ਪ੍ਰਧਾਨ ਹੇਮ ਕੁਮਾਰ , ਐਂਟੀ ਕਰੱਪਸ਼ਨ ਫਾਊਂਡੇਸ਼ਨ ਕੁਲਵੰਤ ਸਹੋਤਾ,ਆਮ ਆਦਮੀ ਪਾਰਟੀ ਤੋਂ ਡਾ ਭੁੱਲਰ, ਜਗਜੀਤ ਸਿੰਘ, ਸਤੀਸ਼ ਬਗਾ, ਅਮਿਤ ਕਲਿਆਨ ਅਤੇ ਲਖਵੀਰ ਸਿੰਘ ਲੱਖਾ ਨੇ ਇਸ ਪ੍ਰਦਰਸ਼ਨ ਵਿਚ ਸਮੱਰਥਨ ਵਿਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵਲੋਂ ਆਇਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਤੇ ਨਗਰ ਕੌਂਸਲ ਜਗਰਾਉਂ ਦੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿੱਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ, ਚੈਅਰਮੈਨ ਰਾਜ ਕੁਮਾਰ, ਪ੍ਰਧਾਨ ਗੋਵਰਧਨ ਸੀਵਰੇਜ਼ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੈਕਟਰੀ ਲਖਵੀਰ ਸਿੰਘ ਅਤੇ ਸਮੂਹ ਨਗਰ ਕੌਂਸਲ ਸਟਾਫ ਹਾਜ਼ਰ ਸਨ।

ਰੂਮੀ-ਅਖਾੜਾ ਡਰੇਨ ਤੰਗ ਪੁਲੀ ਦੀ ਥਾਂ ਇਕ ਪਿੱਲਰ ਪੁਲ ਬਣਾਉਣ ਦੀ ਸ਼ੁਰੂਆਤ ਕਰਵਾਈ

ਜਗਰਾਓਂ, 15 ਜੁਨ (ਅਮਿਤ ਖੰਨਾ, )  ਬਾਰਿਸ਼ ਦੇ ਦਿਨਾਂ ਅਖਾੜਾ ਡਰੇਨ 'ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਅਕਸਰ ਪਾਣੀ ਦੀ ਮਾਰ ਹੇਠ ਆ ਜਾਂਦੀਆਂ ਸਨ ਜਿਸ ਦਾ ਹੁਣ ਪੱਕਾ ਹੱਲ ਉਸ ਸਮੇਂ ਹੁੰਦਾ ਨਜ਼ਰ ਆਇਆ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੇਤਰ 'ਚ ਹੜ੍ਹ ਦਾ ਕਰਨ ਬਣਦੀ ਰੂਮੀ-ਅਖਾੜਾ ਡਰੇਨ ਤੰਗ ਪੁਲੀ ਦੀ ਥਾਂ ਇਕ ਪਿੱਲਰ ਪੁਲ ਬਣਾਉਣ ਦੀ ਸ਼ੁਰੂਆਤ ਕਰਵਾ ਦਿੱਤੀ | ਇਸ ਸਬੰਧੀ ਪੁਲ ਬਣਾਉਣ ਦੇ ਕੰਮ ਦਾ ਟੱਕ ਲਾ ਕੇ ਉਦਘਾਟਨ ਕਰਨ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲ ਨਾ ਹੋਣ ਕਾਰਨ ਇਸ ਡਰੇਨ 'ਚ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਅਕਸਰ ਪਿਛਲੇ ਪਿੰਡ ਪਾਣੀ ਦੀ ਮਾਰ ਹੇਠ ਆ ਜਾਂਦੇ ਸਨ | ਪਰ ਹੁਣ ਪੁਲ ਬਣਨ ਨਾਲ ਉਕਤ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਕੈਪਟਨ ਸੰਧੂ ਨੇ ਦੱਸਿਆ ਕਿ ਇਹ ਪੁਲ ਮੰਡੀਕਰਨ ਬੋਰਡ ਵੱਲੋਂ ਬਣਾਇਆ ਜਾਵੇਗਾ ਜਿਸ 'ਤੇ ਕਰੀਬ 54 ਲੱਖ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਨਜ਼ਦੀਕੀ ਬਾਰਿਸ਼ਾਂ ਦੇ ਮੌਸਮ ਨੂੰ ਧਿਆਨਹਿੱਤ ਰੱਖਦਿਆਂ ਇਹ ਪੁਲ ਨੂੰ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ | ਇਸ ਮੌਕੇ ਪੁਲ ਬਣਨ ਦੀ ਖ਼ੁਸ਼ੀ 'ਚ ਪਿੰਡਾਂ ਦੇ ਕਿਸਾਨਾਂ ਵੱਲੋਂ ਲੱਡੂ ਵੰਡੇ ਗਏ ਅਤੇ ਕੈਪਟਨ ਸੰਦੀਪ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਗਿਆ | ਪੁਲ ਦੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੈਪਟਨ ਸੰਧੂ ਨੇ ਖੁਦ ਦੀ ਥਾਂ ਬੁਜ਼ਰਗ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਸੁਖਦੇਵ ਸਿੰਘ (ਕਾਕਾ ਅਖਾੜਾ) ਹੱਥੋ ਰੀਬਨ ਕਟਵਾ ਕੇ ਕਰਵਾਈ | ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਰਵਿੰਦਰ ਸਿੰਘ ਢੋਲਣ, ਸਰਪੰਚ ਕੁਲਦੀਪ ਸਿੰਘ ਰੂਮੀ, ਗੁਰਮੀਤ ਸਿੰਘ ਮਿੰਟੂ, ਜੇ.ਈ. ਪ੍ਰਮਿੰਦਰ ਸਿੰਘ ਢੋਲਣ, ਨਿਰਭੈ ਸਿੰਘ ਸੂਜਾਪੁਰ, ਰਣਜੋਧ ਸਿੰਘ ਢੋਲਣ, ਜਸਵੀਰ ਸਿੰਘ ਪੰਚ, ਰਾਜਪਾਲ ਸਿੰਘ ਆਦਿ ਆਗੂ ਹਾਜ਼ਰ ਸਨ |