You are here

ਲੁਧਿਆਣਾ

ਪਿੰਡ ਸ਼ੇਖਦੌਲਤ ਦੀ ਕ੍ਰਿਕੇਟ ਕਲੱਬ ਵੱਲੋਂ ਇੱਕ ਦਿਨਾਂ(ਲੀਗ)ਟੂਰਨਾਮੈਂਟ ਕਰਵਾਇਆ ਗਿਆ  

ਜਗਰਾਉਂ(ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਪਿੰਡ ਸ਼ੇਖਦੌਲਤ ਦੀ ਕ੍ਰਿਕੇਟ ਕਲੱਬ ਨੇ ਪਿੰਡ ਵਿੱਚ ਇੱਕ ਦਿਨਾਂ (ਲੀਗ) ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਜਗਰਾਉਂ ਦੇ ਲਾਗਲੇ ਪਿੰਡਾਂ ਦੀਆਂ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਜਗਰਾਉਂ ਦੀ ਟੀਮ ਰਹੀ ਅਤੇ ਦੂਸਰੇ ਨੰਬਰ ਤੇ ਪਿੰਡ ਰਾਮਗੜ੍ਹ ਭੁੱਲਰ ਦੀ ਟੀਮ ਰਹੀ।ਕ੍ਰਿਕੇਟ ਕਲੱਬ ਵੱਲੋਂ ਬੈਸਟ ਖਿਡਾਰੀਆਂ ਨੂੰ  ਸਨਮਾਨਿਤ ਵੀ ਕੀਤਾ ਗਿਆ ਅਤੇ ਪਹਿਲੇ ਨੰਬਰ ਅਤੇ ਦੂਸਰੇ ਨੰਬਰ ਆਉਣ ਵਾਲੀਆਂ ਟੀਮਾਂ ਨੂੰ ਵੱਖਰਾ ਵੱਖਰਾ ਸਨਮਾਨ ਕੀਤਾ ਗਿਆ ਬੀਤੇ ਦਿਨੀਂ ਪਿੰਡ ਅੱਕੂਵਾਲ ਵਿਚੋਂ ਪਿੰਡ ਸ਼ੇਖਦੌਲਤ ਦੀ ਕ੍ਰਿਕੇਟ ਟੀਮ ਨੇ ਪਹਿਲੇ ਨੰਬਰ ਤੇ ਆ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ ।ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੌਜਵਾਨਾਂ ਨੇ ਮਿਲ ਕੇ ਆਪਣੇ ਨਗਰ ਵਿੱਚ ਇੱਕ ਦਿਨਾਂ (ਲੀਗ) ਟੂਰਨਾਮੈਂਟ ਕਰਵਾਇਆ ਅਤੇ ਨੌਜਵਾਨਾਂ ਨੇ ਕਿਹਾ ਕਿ ਅੱਗੇ ਤੋਂ ਵੀ ਪਿੰਡ ਦਾ ਨਾਮ ਰੌਸ਼ਨ ਕਰਨਗੇ

ਖੇਤੀ ਕਾਨੂੰਨਾਂ ਵਿਰੁੱਧ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ ਹੈ। ਝੋਨੇ ਦੀ ਲਵਾਈ ਦੇ ਬਾਵਜੂਦ ਵੀ ਧਰਨਕਾਰੀਆਂ ਦੀ ਸ਼ਮੂਲੀਅਤ ਵਾਰੀ ਅਨੁਸਾਰ ਜਾਰੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਭੂਰਾ ਸਿੰਘ ਅਤੇ ਸਕੂਲੀ ਬੱਚੇ ਹਰਨਿੰਦਰ ਸਿੰਘ ਨੇ ਇਨਕਲਾਬੀ ਕਵਿਤਾਵਾਂ ਰਾਹੀਂ ਕੀਤੀ।
 ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਜਸਦੇਵ ਸਿੰਘ ਲਲਤੋਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕ੍ਰੀਮਾਂ, ਸਕੱਤਰ ਮਾ ਆਤਮਾ ਸਿੰਘ ਬੋਪਾਰਾਏ, ਸੂਬੇਦਾਰ ਦੇਵਿੰਦਰ ਸਿੰਘ,  ਜਸਬੀਰ ਸਿੰਘ ਗੁੜੇ,ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਮਾ ਗੁਰਮਿੰਦਰ ਸਿੰਘ'ਸੇਖੋਂ, ਕੁਲ-ਹਿੰਦ ਕਿਸਾਨ ਸਭਾ ਦੇ ਆਗੂ ਚਮਕੌਰ ਸਿੰਘ ਬਰਮੀ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਪਰ ਕੁੱਝ ਭਾਜਪਾ ਸਮੇਤ ਹਾਕਮ ਜਮਾਤ ਪਾਰਟੀਆਂ ਮਜ਼ਦੁਰਾਂ ਅਤੇ ਕਿਸਾਨਾਂ ਵਿੱਚ ਝੋਨੇ ਦੀ ਲਵਾਈ ਨੂੰ ਲੈਕੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਮਸਲਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਸਬੰਧਿਤ ਮਾਮਲੇ ਮਿਲ ਬੈਠ ਕੇ ਹੀ ਹੱਲ ਕਰਨ ਕਿਉਂਕਿ ਖੇਤੀ ਕਾਨੂੰਨਾਂ ਦੀ ਤਲਵਾਰ ਕਿਸਾਨਾਂ ਅਤੇ ਮਜ਼ਦੂਰਾਂ ਉੱਪਰ ਬਰਾਬਰ ਲਟਕ ਰਹੀ ਹੈ। ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਜ਼ਮੀਨ ਕਾਰਪੋਰੇਟ ਘਰਾਣਿਆਂ ਕਬਜ਼ੇ ਵਿੱਚ ਜਾਵੇਗੀ ਉੱਥੇ ਹੀ ਮਜ਼ਦੁਰਾਂ ਦੇ ਰੁਜ਼ਗਾਰ ਉੱਪਰ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਏਕਤਾ ਦੀ ਅਹਿਮ ਜ਼ਰੂਰਤ ਹੈ, ਕਿਸੇ ਕਿਸਮ ਦੇ ਮਤੇ ਨਾ ਪਾਏ ਜਾਣ ਜੋਂ ਸਾਡੀ ਏਕਤਾ ਲਈ ਖ਼ਤਰਾੱਮ ਬਣ ਕੇ ਸੰਘਰਸ਼ ਨੂੰ ਕਮਜ਼ੋਰ ਕਰਦਾ ਹੋਵੇ। ਇਸ ਮੌਕੇ ਸੁਖਜੀਵਨ ਸਿੰਘ, ਬਾਬਾ ਹਰੀ ਸਿੰਘ ਚਚਰਾੜੀ, ਗੁਰਚਰਨ ਸਿੰਘ ਇਟਲੀ, ਪੱਪੂ ਮਾਨ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ, ਰਣਜੋਧ ਸਿੰਘ ਜੱਗਾ ਆਦਿ ਹਾਜ਼ਰ ਸਨ।

ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਰੇਲ ਪਾਰਕ ਧਰਨਾ 255ਵੇਂ ਦਿਨ ਚ ਦਾਖਲ

ਜਗਰਾਉਂ ((ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
255ਵੇਂ ਦਿਨ ਚ ਦਾਖਲ ਹੋਏ  ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ ਸਥਾਨਕ ਰੇਲ ਪਾਰਕ ਧਰਨੇ ਚ ਕੇਂਦਰੀ ਹਕੂਮਤ ਵਲੋਂ ਐਲਾਨੇ ਵਖ ਵਖ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਨੂੰ ਪੂਰੀ ਤਰਾਂ ਰੱਦ ਕਰਦਿਆਂ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੁਲ ਤੇਈ ਫਸਲਾਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮਾਮਲਾ ਸਿਰਫ ਕੀਮਤਾਂ ਨਿਸ਼ਚਿਤ ਕਰਨ ਦਾ ਨਹੀਂ ਸਗੋਂ ਇਸ ਤੋਂ ਵੀ ਵਧ ਸਰਕਾਰੀ ਖਰੀਦ ਦਾ ਹੈ। ਜਦੋਂ ਸਰਕਾਰੀ ਖਰੀਦ ਖਤਮ ਹੈ ਤਾਂ ਵਪਾਰੀ ਮਨ ਮਰਜੀ ਦੇ ਰੇਟਾਂ ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕਰੇਗਾ। ਜਿਵੇਂ ਕਿ ਮੂੰਗੀ ਅਤੇ ਮੱਕੀ ਦੀ ਦੁਰਗਤੀ ਹੋ ਰਹੀ ਹੈ। ਇਹ ਵਿਚਾਰ ਪੇਸ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਖੇਤੀ ਸਬੰਧੀ ਕਾਲੇ ਕਨੂੰਨਾਂ ਰਾਹੀਂ ਇਸ ਲੁੱਟ ਖਸੁੱਟ ਨੂੰ ਮੌਦੀ ਹਕੂਮਤ ਵਲੋਂ ਮਾਨਤਾ ਦਿੱਤੀ ਗਈ ਹੈ।ਕਿਸਾਨ ਆਗੂ ਤਾਰਾ  ਸਿੰਘ ਅੱਚਰਵਾਲ ਨੇ ਕਿਹਾ ਕਿ ਕਈਆਂ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਦੇ ਨਾਂ ਤੇ ਮਜਦੂਰਾਂ ਦੀ ਝੋਨੇ ਦੀ ਲੁਆਈ ਸਬੰਧੀ ਪਾਏ ਜਾ ਰਹੇ ਮਤੇ ਅਸਲ ਚ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਕਿਸਾਨਾਂ ਚ ਫੋਕੀ ਭਲ ਬਨਾਉਣ ਦੀ ਕੋਝੀ ਸਾਜਿਸ਼ ਹੈ।ਇਸ ਢੰਗ ਨਾਲ ਊਹ ਮਜਦੂਰਾਂ ਕਿਸਾਨਾਂ ਚ ਪਾਟਕ ਪਾ ਕੇ ਅਪਣੇ ਖੋਟੇ ਸਿਆਸੀ ਮਨਸੂਬੇ ਸਾਧਣੇ ਚਾਹੁੰਦੇ ਹਨ।ਉਨਾਂ ਸੂਬੇ ਚ ਅਗਲੇ ਸਾਲ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਉਸਰ ਰਹੇ ਮੌਕਾਪ੍ਰਸਤ ਸਿਆਸੀ ਗਠਜੋੜ ਤੇ ਤਨਜ ਕਸਦਿਆਂ ਕਿਹਾ ਕਿ ਸੱਤਾ ਦਾ ਲਾਲਚ ਕਿਨਾਂ ਗੈਰਅਸੂਲੀ ਵੀ ਹੋ ਸਕਦਾ ਹੈ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ।ਉਨਾਂ ਜੋਰ ਦੇ ਕੇ ਕਿਹਾ ਕਿ ਜਦੋ ਇਕ ਸਾਲ ਚ ਅੰਬਾਨੀ ਦੀ ਜਾਇਦਾਦ 43 ਅਰਬ ਡਾਲਰ ਵਧਦੀ ਹੋਵੇ ਤਾਂ ਸਪਸ਼ਟ ਹੈ ਕਿ ਕਰੋਨਾ ਕਾਲ ਚ ਵੱਡੇ ਪੂੰਜੀ ਪਤੀਆਂ ਨੇ ਮਹਿੰਗਾਈ ਚ ਲੋਹੜਿਆਂ ਦਾ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰੇ ਹਨ।ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ,ਰਣਧੀਰ ਸਿੰਘ ਬੱਸੀਆਂ ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਦੇ ਮਜਾਕ ਤੇ ਢੀਠਤਾਈ ਦਾ ਸੰਯੁਕਤ ਕਿਸਾਨ ਮੋਰਚੇ ਨੇ ਠੋਕਵਾਂ ਜਵਾਬ ਦੇ ਦਿਤਾ ਹੈ।ਉਨਾਂ 26 ਜੂਨ ਨੂੰ ਐਮਰਜੈਂਸੀ ਵਿਰੋਧੀ ਦਿਵਸ ਮਨਾਉਣ ਲਈ ਕਿਸਾਨਾਂ ਮਜਦੂਰਾਂ ਨੂੰ ਤਿਆਰੀਆਂ ਵਿਢਣ ਦਾ ਸੱਦਾ ਦਿੱਤਾ ।

ਡੀ.ਏ.ਵੀ ਸੀਨੀਅਰ ਸੰਕੈਡਰੀ ਸਕੂਲ ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਬਿ੍ਜ ਬੱਬਰ ਜੀ ਦੇ ਅੱਜ ਤਿੰਨ ਵਰ੍ਹੇ ਪੂਰੇ ਹੋਣ ਤੇ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ 

ਜਗਰਾਓਂ, 12 ਜੁਨ (ਅਮਿਤ ਖੰਨਾ,) ਡੀ.ਏ.ਵੀ ਸੀਨੀਅਰ ਸੰਕੈਡਰੀ ਸਕੂਲ ,ਜਗਰਾਉਂ ਦੇ ਪ੍ਰਿੰਸੀਪਲ  ਸ੍ਰੀ ਬਿ੍ਜ ਬੱਬਰ ਜੀ ਦੇ ਅੱਜ ਕਾਰਜਕਾਲ ਦੇ ਤਿੰਨ ਵਰ੍ਹੇ ਪੂਰੇ ਹੋਣ ਤੇ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਬ੍ਰਿਜਮੋਹਨ ਬੱਬਰ ਜੀ ਦੇ ਇਸ ਸਕੂਲ ਵਿੱਚ ਪ੍ਰਿੰਸੀਪਲ ਦਾ ਪਦ ਸੰਭਾਲਣ ਦੇ ਉਪਰੰਤ ਸਕੂਲ ਨੇ ਕਈ ਉਚਾਈਆਂ ਨੂੰ ਛੂਹਿਆ ।ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਖੇਡਾਂ ਦਾ ਜਾਂ ਬ੍ਰਿਟਿਸ਼ ਕੌਂਸਲ ਅਵਾਰਡ ਦੀ ਪ੍ਰਾਪਤੀ ਹੋਵੇ ਜਾਂ ਅੰਤਰ -ਸਕੂਲ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਥਾਂ ਵਧੀਆ ਭੂਮਿਕਾ ਨਿਭਾਈ। ਇਹਨਾਂ ਸਾਰੀਆਂ ਜਿੱਤਾਂ ਪਿੱਛੇ ਬਿ੍ਜ ਮੋਹਨ ਬੱਬਰ ਜੀ ਦੀ ਅਣਥੱਕ ਮਿਹਨਤ ਅਤੇ ਦੂਰ-ਦ੍ਰਿਸ਼ਟੀ ਕਾਰਜ ਕਰਦੀ ਰਹੀ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਦਾ ਚੰਗਾ ਨੇਤਰਤੱਵ ਕਰਕੇ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣਿਆ ਇਸੇ ਕਾਰਨ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਸਾਹਿਬ ਦੀ ਅਣਥੱਕ ਮਿਹਨਤ ਦਾ ਨਤੀਜਾ ਹੀ ਹੈ ਕਿ ਇਸ ਸਕੂਲ ਨੂੰ +1,+2 ਦੀ ਮਾਨਤਾ ਪ੍ਰਾਪਤ ਹੋਈ। ਸ੍ਰੀ ਬ੍ਰਿਜ ਮੋਹਨ ਜੀ ਦੀ ਰਹਿਨੁਮਾਈ ਵਿੱਚ ਹੀ ਇਸ ਸਕੂਲ ਦੇ ਇਕ ਵਿਦਿਆਰਥੀ ਨੇ ਡਿਸਟ੍ਰਿਕ ਟਾਪ ਦਾ ਮਾਣ ਵੀ ਹਾਸਲ ਕੀਤਾ ।ਕਰੋਨਾ ਕਾਲ ਦੌਰਾਨ ਵੀ ਬਿ੍ਜ  ਮੋਹਨ ਬੱਬਰ ਜੀ ਨੇ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੰਦਿਆਂ ਹੋਇਆਂ ਆਨਲਾਈਨ ਸਿੱਖਿਆ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਜਗਰਾਉਂ ਵਿੱਚ ਨੰਬਰ ਇੱਕ ਦੀ ਪੁਜੀਸ਼ਨ ਤੱਕ ਪਹੁੰਚਾਇਆ। ਅੱਜ ਬਿ੍ਜ ਮੋਹਨ  ਬੱਬਰ ਜੀ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਤੇ ਹਾਜਰ ਸ੍ਰੀਮਤੀ ਗੀਤਿਕਾ ਬੱਬਰ, ਸ੍ਰੀ ਦਿਨੇਸ਼ ਕੁਮਾਰ , ਡੀ.ਪੀ. ਈ.ਹਰਦੀਪ ਸਿੰਘ ਬਿੰਜਲ,ਡੀ .ਪੀ.ਈ ਸੁਰਿੰਦਰ ਪਾਲ ਵਿਜ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ  ਚੰਗੇ ਭਵਿੱਖ ਲਈ ਕਾਮਨਾ ਕੀਤੀ।

ਸਿਵਲ ਹਸਪਤਾਲ ਜਗਰਾਉਂ ਦੇ 6 ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ 

ਜਗਰਾਓਂ, 12 ਜੁਨ (ਅਮਿਤ ਖੰਨਾ,) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਦੂਸਰੇ ਦਿਨ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਜਗਰਾਉਂ ਦੇ 6 ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਅਤੇ ਉਨ•ਾਂ ਦੀ ਧਰਮ-ਪਤਨੀ ਰਣਬੀਰ ਕੌਰ ਕਲੇਰ ਨੇ ਕੋਰੋਨਾ ਵੈਕਸੀਨ ਦੇ ਕੈਂਪ ਲਗਾਉਣ ਵਿਚ ਅਹਿਮ ਜਿੰਮੇਵਾਰੀ ਨਿਭਾਉਣ ਵਾਲੇ ਸਿਵਲ ਹਸਪਤਾਲ ਦੀ ਏਐੱਨਐੱਮ ਵੀਰਪਾਲ ਕੌਰ, ਸੁਖਜਿੰਦਰ ਕੌਰ, ਕੁਲਵੰਤ ਕੌਰ, ਗੁਰਮੀਤ ਕੌਰ, ਜਸਪ੍ਰੀਤ ਅਤੇ ਨਿੱਕੀ ਦਾ ਸਨਮਾਨ ਕਰਦਿਆਂ ਕਿਹਾ ਕਿ ਇਨ•ਾਂ ਸਿਹਤ ਮੁਲਾਜ਼ਮਾਂ ਨੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਇਆ ਹੈ। ਉਨ•ਾਂ ਕਿਹਾ ਕਿ ਵੈਕਸੀਨ ਕੈਂਪਾਂ ਵਿਚ ਲੋਕਾਂ ਨੂੰ ਟੀਕਾ ਲਗਾਉਣ ਦੀ ਜਿੰਮੇਵਾਰੀ ਬਹੁਤ ਅਹਿਮ ਹੈ। ਇਸ ਮੌਕੇ ਐੱਸ ਐੱਮ ਓ ਡਾ: ਪ੍ਰਦੀਪ ਮਹਿੰਦਰਾ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਪਟਨ ਨਰੇਸ਼ ਵਰਮਾ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰੋਜੈਕਟ ਚੇਅਰਮੈਨ ਲਾਕੇਸ਼ ਟੰਡਨ ਆਦਿ ਹਾਜ਼ਰ ਸਨ।

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ  ਆਨਲਾਈਨ  ਸਮਰ ਵੋਕੇਸ਼ਨ ਐਕਟੀਵਿਟੀਜ਼ ਦੀਆਂ ਰੌਣਕਾਂ  

ਜਗਰਾਓਂ, 12 ਜੁਨ (ਅਮਿਤ ਖੰਨਾ,) ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਇਨੀਂ ਦਿਨੀਂ ਆਨਲਾਈਨ ਸਮਰ ਵੈਕਸੀਨੇਸ਼ਨ ਐਕਟੀਵਿਟੀਜ਼  ਬੜੇ ਜ਼ੋਰ ਸ਼ੋਰ ਨਾਲ ਕਰਵਾਈਆਂ ਜਾ ਰਹੀਆਂ ਹਨ  ਉੱਥੇ ਬੱਚੇ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ  ਪ੍ਰੀ ਪ੍ਰਾਇਮਰੀ ਤੋਂ ਹਾਈ ਸੈਕੰਡਰੀ ਤਕ ਵੱਖ ਵੱਖ ਕਰਵਾਈਆਂ ਜਾ ਰਹੀਆਂ ਇਨ•ਾਂ ਐਕਟੀਵਿਟੀ ਵਿਚ ਰੋਜ਼ਾਨਾ ਇੱਕ ਘੰਟਾ ਬੱਚਿਆਂ ਨਾਲ ਆਨਲਾਈਨ ਰਹਿ ਕੇ  ਬੱਚਿਆਂ ਨੂੰ ਕੋਈ ਨਵਾਂ ਟੈਲੇਂਟ ਸਿਖਾਇਆ ਜਾਂਦਾ ਹੈ ਇਸ ਟੈਲੇਂਟ ਪ੍ਰੋਗਰਾਮ ਵਿਚ  ਮੋਹਰੀ ਭੂਮਿਕਾ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ  ਨਿਭਾ ਰਹੇ ਹਨ  ਜਿਨ•ਾਂ ਬੱਚਿਆਂ ਦੀਆਂ ਸੈਲਫ ਗਰੂਮਿੰਗ ਦੀਆਂ ਕਲਾਸਾਂ ਲਾ ਕੇ ਉਨ•ਾਂ ਨੂੰ ਅੰਦਰੂਨੀ ਅਤੇ ਬਾਹਰੀ ਰੂਪ ਵਿੱਚ ਆਪਣੇ ਆਪ ਨੂੰ ਸੰਵਾਰਨਾ ਅਤੇ ਨਿਖਾਰਨਾ ਸਿਖਾਇਆ  ਪਲੇਅ ਵੇ ਤਰੀਕੇ ਨਾਲ ਕਰਵਾਈਆਂ ਜਾਂਦੀਆਂ ਐਕਟੀਵਿਟੀਆਂ ਚ ਇਨ•ੀਂ ਦਿਨੀਂ ਬੱਚਿਆਂ ਨੇ ਕੁਕਿੰਗ  ਵਿਦਾਊਟ ਫਾਇਰ  ਪਰਸਨੈਲਿਟੀ ਡਿਵੈਲਪਮੈਂਟ ਅਤੇ ਯੋਗ ਦਾ ਆਨੰਦ ਮਾਣਿਆ  ਜਦਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਸਜਾਏ ਫਰੂਟ ਸਲਾਦ ਅਤੇ ਆਰਟ ਐਂਡ ਕਰਾਫਟ ਨੂੰ ਮਾਪਿਆਂ ਵੱਲੋਂ ਬਹੁਤ  ਪਸੰਦ ਕੀਤਾ ਗਿਆ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਤੋਂ ਮਿਲੇ ਭਰਪੂਰ ਹੁੰਗਾਰੇ ਨੂੰ ਦੇਖਦਿਆਂ ਕਿਹਾ ਕਿ  ਸਿਖਾਉਣ ਤੇ ਵਧੀਆ ਢੰਗ ਤੇ ਹੀ ਸਿੱਖਣ ਦੀ ਇੱਛਾ ਪੈਦਾ ਹੁੰਦੀ ਹੈ  ਉਨ•ਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਨੋਰੰਜਨ ਅਤੇ ਸਿੱਖਿਆ ਦਾਇਕ ਐਕਟੀਵਿਟੀਆਂ ਚੱਲਦੀਆਂ ਰਹਿਣਗੀਆਂ

ਫਰੀ ਕਰੋਨਾ ਵੈਕਸਿੰਗ ਕੈਂਪ 13 ਜੂਨ ਨੂੰ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਲਗਾਇਆ ਜਾਵੇਗਾ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਗੁਰਦੁਆਰਾ ਸ੍ਰੀ ਭਜਨਗੜ ਸਾਹਿਬ, ਮੋਤੀ ਬਾਗ ਗਲੀ ਨੰਬਰ 03 ਕੱਚਾ ਮਲਕ ਰੋਡ ਵਿਖੇ ਕਰੋਨਾ ਵੈਕਸਿੰਗ ਕੈਂਪ ਲਗਾਇਆ ਜਾਵੇਗਾ ਜਿਸ ਵਿਚ 18ਸਾਲ ਤੋਂ ਉੱਪਰ ਦੇ ਵਿਅਕਤੀਆਂ ਵਾਸਤੇ ਅਤੇ 45 ਸਾਲ ਤੋਂ ਉੱਪਰ ਦੇ ਵਿਅਕਤੀਆਂ, ਤੇ ਉਹ ਲੋਕ ਜੋ ਪਹਿਲੀ ਡੋਜ ਲਗਵਾ ਚੁੱਕੇ ਹੋਣ ਤੇ ਉਨ੍ਹਾਂ ਨੂੰ 84 ਦਿਨ ਹੋ ਗਏ ਹੋਣ ਉਨ੍ਹਾਂ ਸਭ ਦੇ ਵੈਕਸੀਨ ਲਗਾਈ ਜਾਵੇ ਗੀ ।ਦਿਨ ਐਤਵਾਰ ਸਮਾਂ ਸਵੇਰੇ 10ਵਜੇ ਤੋਂ ਦੁਪਹਿਰ 02-00ਵਜੇ ਤੱਕ ਹੋਵੇਗਾ। ਵੈਕਸਿੰਗ ਲਗਵਾਉਣ ਵਾਲਾ ਹਰ ਵਿਅਕਤੀ ਆਪਣਾ ਅਧਾਰ ਕਾਰਡ ਨਾਲ ਲੇ ਕੇ ਆਵੇ , ਇਹ ਕੈਂਪ ਸੀਨੀਅਰ ਮੈਡੀਕਲ ਅਫਸਰ , ਪ੍ਰੰਬਧਕ ਗੁਰਦੁਆਰਾ ਕਮੇਟੀ ਸੈਵਾਦਾਰਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਤੇਜ਼ ਹਨੇਰੀ ਅਤੇ ਮੀਂਹ ਨਾਲ ਬਾਂਕੇ ਬਿਹਾਰੀ ਰਾਈਸ ਮਿੱਲ ਦੀ ਡਿੱਗੀ ਕੰਧ

ਜਗਰਾਉਂ:-  ਜੂਨ-2021,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਬੀਤੇ ਵੀਰਵਾਰ ਦੀ ਦੇਰ ਸ਼ਾਮ ਆਈ ਤੇਜ਼ ਹਨ੍ਹੇਰੀ ਅਤੇ ਤੇਜ਼ ਮੀਂਹ ਕਾਰਨ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਜਗਰਾਉਂ ਤੋਂ ਥੋੜੀ ਦੂਰ ਗੁਰੂਸਰ ਗਾਲਬ ਰੋਡ ਤੇ ਮੌਜੂਦ ਬਾਂਕੇ ਬਿਹਾਰੀ ਰਾਈਸ ਮਿੱਲ ਦੀ ਬੀਤੀ ਸ਼ਾਮ ਤੇਜ ਹਨੇਰੀ ਅਤੇ ਮੀਂਹ ਕਾਰਨ 150 ਫੁੱਟ ਲੰਮੀ ਕੰਧ ਡਿੱਗਣ ਦੀ ਜਾਣਕਾਰੀ ਮਿਲੀ ਹੈ ਘਟਨਾ ਦੀ ਜਾਣਕਾਰੀ ਦਿੰਦਿਆਂ ਰਾਇਸ ਮਿਲ ਦੇ ਪਾਟਨਰ ਯਤਨ ਜਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਉਹਨਾਂ ਦੀ ਰਾਈਸ ਮਿੱਲ ਦੀ 150 ਫੁੱਟ ਲੰਮੀ ਕੰਧ ਰਾਤ ਆਈ ਤੇਜ ਹਨੇਰੀ ਅਤੇ ਮੀਂਹ ਕਾਰਨ ਡਿੱਗ ਗਈ ਹੈ ਉਨ੍ਹਾਂ ਦੱਸਿਆ ਕਿ ਸ਼ੈਲਰ ਵਿਚ ਲੱਗੇ ਛੈਡਾਂ ਦਾ ਵੀ ਤੇਜ਼ ਹਨੇਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਖਰਾਬ ਮੋਸਮ ਮੀਂਹ ਗੜੇ ਨੇ ਬਿਗਾੜੇ ਬਿਜਲੀ ਸਪਲਾਈ ਦੇ ਕੰਮ 

ਜਗਰਾਉਂ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਾਰੀ ਰਾਤ ਬਿਜਲੀ ਸਪਲਾਈ ਨੂੰ ਤੇ ਦਿਨ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਕਾਰਨ ਪੇ੍ਰਸਾਨੀ ਨਾਲ ਗੁਜ਼ਰਿਆ ਜ਼ਿਆਦਾ ਤਰ ਲੋਕ ਫੋਨ ਕਰਕੇ ਪੁਛਦੇ ਰਹੇ ਕਿ ਪਾਵਰ ਕਦ ਚਾਲੂ ਹੋਵੇਗੀ ਦੂਸਰੇ ਪਾਸੇ ਪਾਵਰ ਸਪਲਾਈ ਵਲੋਂ ਆਪਣੇ ਤਰਕ ਅਨੁਸਾਰ ਕਿਹਾ ਗਿਆ ਕਿ ਜ਼ਿਆਦਾ ਤਰ ਖਪਤਕਾਰ ਸਿਆਣੇ-ਸਮਝਦਾਰ ਹਨ ਜਿੰਨਾਂ ਨੂੰ ਪਾਵਰਕਾਮ ਦੇ ਸਾਰੇ ਹਾਲਾਤਾਂ ਦੀ ਸਮਝ ਹੈ, ਕਿ ਕਿਵੇਂ ਘੱਟ ਸਟਾਫ ਦੇ ਬਾਵਜੂਦ ਆਮ ਦਿਨਾਂ ਜਾਂ ਹਨੇਰੀਆਂ-ਤੂਫ਼ਾਨਾਂ ਤੇ ਬਾਰਸ਼ਾਂ ਵਿੱਚ ਐਸ.ਡੀ.ਓ ਦੀ ਅਗਵਾਈ ਹੇਠ, ਜੇਈਆਂ ਅਤੇ ਕਰਮਚਾਰੀਆਂ ਵਲੋਂ ਦਿਨ ਰਾਤ ਲਾਈਨਾਂ ਥੱਲੇ ਫਿਰਕੇ ਅਤੇ ਰਾਤਾਂ ਨੂੰ ਲੁੱਟਾਂ ਖੋਹਾਂ ਵਾਲੇ ਖਤਰਨਾਕ ਹਾਲਤਾਂ ਵਿੱਚ ਜਾਨ ਜੋਖਮ ਵਿਚ ਪਾਕੇ ਫੀਡਰ ਚਾਲੂ ਰਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।               
 15-18 ਸਾਲ ਪਹਿਲਾਂ ਇੱਕ ਜੇਈ ਕੋਲ 15-20 ਕਰਮਚਾਰੀ ਹੁੰਦੇ ਸਨ, ਜੋ ਹੁਣ ਘਟਕੇ 2-3 ਕਰਮਚਾਰੀ ਰਹਿ ਗਏ ਹਨ। ਇਕੱਲੇ-ਇਕੱਲੇ ਜੇਈ ਕੋਲ 15-15 ਫੀਡਰ ਹਨ, ਇਕੱਲੇ-ਇਕੱਲੇ ਫੀਡਰ ਦੀ ਲੰਬਾਈ 25-30 ਕਿਲੋਮੀਟਰ ਹੈ। ਚਾਰ ਜਾਂ ਪੰਜ ਸੌ ਟਰਾਂਸਫਾਰਮਰ ਹਨ, ਹਜ਼ਾਰਾਂ ਦੀ ਗਿਣਤੀ ਵਿਚ ਟਿਊਬਵੈਲ ਕੁਨੈਕਸ਼ਨ, 6-7 ਹਜ਼ਾਰ ਘਰੇਲੂ ਅਤੇ ਕਮਰਸੀਅਲ, ਦੁਕਾਨਾਂ, ਰੈਸਟੋਰੈਂਟ, ਟਾਵਰ ਅਤੇ ਜ਼ਰੂਰੀ ਸੇਵਾਵਾਂ  ਹਸਪਤਾਲ, ਤਹਿਸੀਲ, ਬੈਂਕਾਂ, ਥਾਣਾ, ਸੁਵਿਧਾ-ਸੈਂਟਰਾਂ ਦੇ ਕੁਨੈਕਸ਼ਨ ਹਨ। ਇਸਤੋਂ ਇਲਾਵਾ ਕਿੰਨੇ ਇੰਡਸਟਰੀਅਲ ਕੁਨੈਕਸ਼ਨ ਹਨ। ਪਰ ਬੜੀ ਪ੍ਰੇਸਾਨੀ ਅਤੇ ਵਾਧੂ ਟੈਂਨਸ਼ਨ ਵਾਲੀ ਗੱਲ ਇਹ ਹੈ ਕਿ ਹਰੇਕ ਏਰੀਏ ਦੇ ਵਿੱਚ ਕੁਝ ਅਜਿਹੇ ਖਪਤਕਾਰ ਹੁੰਦੇ ਹਨ, ਜਿਹੜੇ ਕਿਸੇ ਵੀ ਫੀਡਰ ਤੇ ਨਾਰਮਲ ਟ੍ਰਿਪਿੰਗ ਆਉਣ ਤੇ ਚਾਰ-ਪੰਜ ਮਿੰਟ wait ਨੀ ਕਰਦੇ, ਫੋਨ ਤੇ ਫੋਨ ਕਰਨ ਲੱਗ ਜਾਂਦੇ ਹਨ। ਹਨੇਰੀ, ਤੂਫ਼ਾਨ ਜਾਂ ਲਾਈਨਾਂ ਚ ਕਿਸੇ ਕਾਰਨ ਬਰੀਕੀ ਫਾਲਟ ਪੈਣ ਤੇ, ਇਕ ਵਾਰ ਨਹੀਂ ਸਗੋਂ ਲਗਾਤਾਰ ਵਾਰ-ਵਾਰ ਫੋਨ ਕਰੀਂ ਜਾਂਦੇ ਹਨ। ਲਾਈਨ ਦਾ ਫਾਲਟ ਜਲਦੀ ਤੋਂ ਜਲਦੀ ਕੱਢਣ ਲਈ ਲਾਈਨ ਚੈੱਕ ਕਰ ਰਹੇ ਕਰਮਚਾਰੀਆਂ ਦਾ ਆਪਸ ਵਿੱਚ ਅਤੇ ਗਰਿੱਡ ਸਟਾਫ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਪੈਂਦਾ ਹੈ ਅਤੇ ਲਾਈਨ ਦਾ ਫਾਲਟ ਕੱਢਣ ਲਈ ਜ਼ਰੂਰੀ Supervision(ਕਮਾਂਡ) ਦੇਣੀ ਅਤਿ ਜ਼ਰੂਰੀ ਹੁੰਦੀ ਹੈ, ਪਰ ਅਜਿਹੇ ਨਾ-ਸਮਝ ਖਪਤਕਾਰਾਂ ਦੀਆਂ ਲਗਾਤਾਰ ਫੋਨ ਕਾਲਾਂ ਕਾਰਨ ਅਜਿਹਾ ਕਰਨਾ ਅਸੰਭਵ ਹੋ ਜਾਂਦਾ ਹੈ ਅਤੇ ਵਾਧੂ ਦਿਮਾਗੀ ਪ੍ਰੇਸ਼ਾਨੀ ਹੁੰਦੀ ਹੈ। ਏਰੀਏ ਦੇ ਕਿਸੇ ਖਪਤਕਾਰ ਨੂੰ ਜੇ ਲਾਈਨ ਦਾ ਫਾਲਟ ਪਤਾ ਲਗਦੈ, ਤਾਂ ਉਸਨੇ ਫਾਲਟ ਬਾਰੇ ਦੱਸਣਾ ਹੁੰਦਾ ਹੈ, ਪਰ ਘਰਾਂ, ਦੁਕਾਨਾਂ ਅਤੇ ਮੋਟਰਾਂ ਤੇ ਬੈਠੇ ਲੋਕਾਂ ਦੀਆਂ ਫਾਲਤੂ(uncessary)ਕਾਲਾਂ ਕਾਰਣ ਉਹ ਵੀ ਅਸੰਭਵ ਹੋ ਜਾਂਦਾ ਹੈ।      
 ਇੰਨ੍ਹਾਂ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਜਿੰਨਾ ਚਿਰ ਫੀਡਰ ਚਾਲੂ ਨਹੀਂ ਹੁੰਦੇ, ਉਨ੍ਹਾਂ ਚਿਰ ਚਾਹੇ ਸਿਖਰ ਦੁਪਹਿਰ ਹੋਵੇ, ਚਾਹੇ ਰਾਤ ਹੋਵੇ, ਜੇਈ ਜਾਂ ਮੁਲਾਜ਼ਮ ਫੀਡਰ ਬੰਦ ਪਿਆ ਛੱਡਕੇ ਘਰ ਨਹੀਂ ਜਾਂਦੇ ਅਤੇ ਜੇ ਫਾਲਟ ਹੀ ਰਾਤ ਨੂੰ ਪੈ ਜਾਵੇ ਤਾਂ ਫੇਰ ਘਰੇ ਆਰਾਮ ਨਾਲ ਨਹੀਂ ਸੌਂ  ਸਕਦੇ । ਜਿੰਨ੍ਹਾਂ ਚਿਰ ਫੀਡਰ ਚਲਦਾ ਨਹੀ, ਉਨ੍ਹਾਂ ਚਿਰ ਸਿਰ ਤੇ ਤਲਵਾਰ ਲਟਕਦੀ ਹੀ ਰਹਿੰਦੀ ਹੈ। 
ਬਿਨਾਂ ਵਜ੍ਹਾ ਲਗਾਤਾਰ ਫੋਨ ਕਰਨ ਵਾਲੇ ਅਜਿਹੇ ਖਪਤਕਾਰ ਵੀਰਾਂ ਨੂੰ ਸੁਝਾਅ ਹੈ ਕਿ ਉਪਰੋਕਤ ਦੱਸੇ ਹਾਲਾਤਾਂ ਤੇ ਗੌਰ ਕਰਦੇ ਹੋਏ, ਬਾਕੀ ਸਾਰੇ ਪਿੰਡਾਂ, ਕਸਬਿਆਂ, ਖੇਤੀਬਾੜੀ ਨਾਲ ਸਬੰਧਤ ਸੂਝਵਾਨ ਖਪਤਕਾਰਾਂ ਵਾਂਗ ਥੋੜ੍ਹੇ ਸੰਜਮ, ਸਿਆਣਪ ਅਤੇ ਸਹਿਣਸ਼ੀਲਤਾ ਤੋਂ ਕੰਮ ਲੈ ਲਿਆ ਕਰੋ । ਉਹ ਸਮਾਂ ਵੀ ਯਾਦ ਕਰੋ ਜਦ 24 ਘੰਟਿਆਂ ਵਿੱਚ ਮੋਟਰਾਂ ਵਾਲੀ ਸਪਲਾਈ ਦੇ ਨਾਲ 8-10 ਘੰਟੇ ਸਪਲਾਈ ਆਉਂਦੀ ਸੀ, ਉਹ ਵੀ ਕਦੇ ਡਿੰਮ ਅਤੇ ਕਦੇ ਘੱਟਦੀ ਵਧਦੀ ਹੈ।
ਏਸੇ ਤਰਾਂ ਕੁਝ ਖਪਤਕਾਰ ਜਾਂ ਮੋਹਤਬਰ ਸੱਜਣ, ਉਹ ਚਾਹੇ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧਤ ਹੋਣ, ਆਪਣੇ ਲੀਡਰਾਂ ਤੋਂ ਉੱਚ ਅਧਿਕਾਰੀਆਂ ਨੂੰ ਫੋਨ ਕਰਾਕੇ ਮਹਿਕਮੇ ਦੇ ਕੰਮਾਂਕਾਰਾਂ ਸਬੰਧੀ ਜਾਂ ਕਿਸੇ ਫਾਲਟ ਕਾਰਨ ਬੰਦ ਹੋਈ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਲਈ ਉੱਚ ਅਧਿਕਾਰੀਆਂ ਤੋਂ ਵਾਰ- ਵਾਰ ਦਬਾਅ ਪਵਾਉਂਦੇ ਹਨ। ਜਿਸ ਕਾਰਨ ਕਾਹਲੀ ਵਿਚ ਕੰਮ ਕਰਦੇ ਹੋਏ ਕਈ ਵਾਰ ਕਰਮਚਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।     ਪਰ ਇਹ ਸਭ ਕੁਝ ਦੇ ਬਾਵਜੂਦ ਲੋਕਾਂ ਨੂੰ ਜ਼ਰਾ ਜਿਹੀ ਮੀਂਹ ਹਨੇਰੀ ਨੇ ਬਹੁਤ ਪ੍ਰੇਸ਼ਾਨੀ ਝਲਨੀ ਪਾਈ।                      

ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਸਿਆਸੀ ਲੀਡਰਾਂ ਅਤੇ ਮੋਹਤਬਰ ਸੱਜਣਾਂ ਨੂੰ ਪਾਵਰਕਾਮ ਵਿਚ ਘੱਟ ਸਟਾਫ, ਐਸ.ਡੀ.ਓ, ਜੇਈਆਂ ਅਤੇ ਕਰਮਚਾਰੀਆਂ ਤੇ ਕੰਮ ਦਾ ਦਸ ਗੁਣਾ ਵੱਧ ਬੋਝ ਦਾ ਪਤਾ ਹੋਣ ਦੇ ਬਾਵਜੂਦ ਉੱਚ ਅਧਿਕਾਰੀਆਂ ਤੇ ਬਿਨਾਂ ਵਜ੍ਹਾ ਦਬਾਅ ਪਾਉਣਾ ਠੀਕ ਨਹੀਂ ਹੈ ਕਿਉਂਕਿ ਅੱਗੇ ਉੱਚ ਅਫਸਰਾਂ ਤੇ ਪਹਿਲਾਂ ਕਿਹੜਾ ਘੱਟ ਦਬਾਅ ਹੁੰਦਾ ਹੈ?? ਅਫਸਰਾਂ ਨੇ ਅੱਗੇ ਤੋਂ ਅੱਗੇ ਕਿੰਨੇ-ਕਿੰਨੇ ਦਫ਼ਤਰਾਂ, ਗਰਿੱਡਾਂ ਨੂੰ ਕੰਟਰੋਲ ਕਰਨਾ ਹੁੰਦਾ ਹੈ, ਇਸ ਲਈ ਅਜਿਹੇ ਕੁਝ ਸ਼ਿਕਾਇਤ ਕਰਨ ਦੇ ਆਦੀ ਖਪਤਕਾਰਾਂ ਜਾਂ ਸਿਆਸੀ ਪਹੁੰਚ ਵਾਲੇ ਮੋਹਤਬਰ ਸੱਜਣਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਆਪਣੀ ਪਹੁੰਚ ਅਤੇ ਅਸਰ ਰਸੂਖ ਦੀ ਵਰਤੋਂ ਪਬਲਿਕ ਹਿਤ ਵਿੱਚ ਕਰਦੇ ਹੋਏ ਸਰਕਾਰ ਨੂੰ ਮਹਿਕਮੇਂ ਵਿੱਚ ਖਾਲੀ ਪਈਆਂ ਪੋਸਟਾਂ ਤੇ ਨਵੀਂ ਰੈਗੂਲਰ ਭਰਤੀ ਕਰਨ ਲਈ ਦਬਾਅ ਬਣਾਓ। ਜਿਸ ਨਾਲ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਕਿਉਂਕਿ ਇਕੱਲੇ ਐਮਰਜੈਂਸੀ ਸੇਵਾਵਾਂ ਵਾਲੇ ਮਹਿਕਮੇ ਪਾਵਰਕਾਮ  ਵਿੱਚ ਹੀ ਇੱਕ ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ। ਨਵੀਂ ਭਰਤੀ ਹੋਣ ਨਾਲ ਪਾਵਰਕਾਮ ਦਾ ਕੰਮ ਹੋਰ ਵੀ ਸੁਚਾਰੂ ਢੰਗ ਨਾਲ ਚਲ ਸਕਦਾ ਹੈ।

ਜਗਰਾਓਂ: ਸਬਜ਼ੀ ਮੰਡੀ ਵਿਖੇ ਨਵੇਂ ਬਣ ਰਹੇ ਬਾਥਰੂਮਾਂ ਦਾ ਕੰਮ ਸ਼ੁਰੂ ਕਰਵਾਇਆ    

ਜਗਰਾਓਂ, 9 ਜੁਨ (ਅਮਿਤ ਖੰਨਾ,) ਮਾਰਕਿਟ ਕਮੇਟੀ ਜਗਰਾਉ ਅਧੀਨ ਸਬਜ਼ੀ ਮੰਡੀ ਵਿਖੇ ਨਵੇਂ ਬਣ ਰਹੇ ਬਾਥਰੂਮਾਂ ਦਾ ਕੰਮ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਉਪਰ ਤਕਰੀਬਨ 14 ਲੱਖ ਰੁਪਏ ਲਾਗਤ ਆਵੇਗੀ ਅਤੇ ਇਸਦਾ ਸਾਈਜ਼ 38×29 ਫੁੱਟ ਹੈ। ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ,ਵਾਇਸ ਚੇਅਰਮੈਨ ਸਿਕੰਦਰ ਸਿੰਘ,ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ, ਸੈਕਟਰੀ ਜਸ਼ਨਦੀਪ ਸਿੰਘ,ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ,ਮਨੀ ਗਰਗ ਵਾਇਸ ਪ੍ਰਧਾਨ,ਪਰਮਿੰਦਰ ਸਿੰਘ ਜੇ.ਈ, ਜਗਜੀਤ ਸਿੰਘ ਲੱਕੀ ਪ੍ਰਧਾਨ ਸਬਜ਼ੀ ਮੰਡੀ,ਅਵਤਾਰ ਸਿੰਘ,ਰਿੰਪਨ ਝਾਂਜੀ, ਸਤਨਾਮ ਸਿੰਘ ਹੈਪੀ ਆੜਤੀਆ,ਪ੍ਰੀਤ ਆੜਤੀਆ,ਪ੍ਰਲਾਧ ਸਿੰਗਲਾਂ,ਹਰਮਨ ਗਾਲਿਬ,ਸਾਂਝ ਚੋਧਰੀ, ਠੇਕੇਦਾਰ ਸਤਵਿੰਦਰ ਸੱਗੂ ਆਦਿ ਹਾਜ਼ਰ ਸਨ।