You are here

ਪੰਜਾਬ

ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ ਪੰਜਵਾਂ ਦਿਨ  

ਕਾਹਦੀ ਇਹ ਆਜ਼ਾਦੀ ਜਿਹੜੀ ਸਿੱਖਾਂ ਲਈ ਬਣੀ ਬਰਬਾਦੀ , ਜੋ ਦੇਸ ਦੇ ਕਾਨੂੰਨ ਮੁਤਾਬਕ ਸਾਨੂੰ ਇਨਸਾਫ  ਨਹੀਂ ਦਿੰਦੀ : ਦੇਵ ਸਰਾਭਾ 

ਮੁੱਲਾਂਪੁਰ ਦਾਖਾ 25 ਫ਼ਰਵਰੀ (ਸਤਵਿੰਦਰ ਸਿੰਘ ਗਿੱਲ )  ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ (ਲੁਧਿ:) ਵਿਖੇ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਭੁੱਖ ਹਡ਼ਤਾਲ ਦਾ ਪੰਜਵਾਂ ਦਿਨ ਮੌਕੇ  ਭੁੱਖ ਹਡ਼ਤਾਲ ਤੇ ਬੈਠਣ ਵਾਲੇ ਪਿੰਡ ਸਰਾਭਾ ਦੇ ਪੰਚ ਪ੍ਰਦੀਪ ਸਿੰਘ ਸਰਾਭਾ ,ਗੁਰਜੀਤ ਸਿੰਘ ਹੈਪੀ ਸਰਾਭਾ,ਅਮਨਦੀਪ ਸਿੰਘ ਬੌਣੀ ਸਰਾਭਾ ,ਪਰਮਪ੍ਰੀਤ ਸਿੰਘ ਸਰਾਭਾ ਜੈਪੀ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਪੰਚ ਪ੍ਰਦੀਪ ਸਿੰਘ ਸਰਾਭਾ ਤੇ ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਦੇਸ਼ ਦਾ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ, ਉਥੇ ਹੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਹਰ ਸਮੇਂ ਗ਼ੁਲਾਮੀ ਦਾ ਅਹਿਸਾਸ ਕਿਉਂ ਕਰਵਾਇਆ ਜਾਂਦਾ, ਜਦ ਕਿ ਦੇਸ਼ 'ਚ ਪਾਖੰਡੀ ਸਾਧ ਕਾਤਲ ,ਬਲਾਤਕਾਰੀ ਅਤੇ ਹੋਰ ਅਨੇਕਾਂ ਹੀ ਘਾਤਕ ਧਰਾਵਾਂ ਵਾਲੇ ਖੁੱਲ੍ਹੇ ਘੁੰਮਦੇ ਨੇ ਜੇ ਸਿੱਖ ਕੌਮ ਇੱਕ ਮੰਚ ਤੇ ਇਕੱਠੇ ਹੋ ਕੇ ਜਦੋਂ ਹੱਕ ਮੰਗਦੇ ਹਨ ਤਾਂ  ਸਰਕਾਰਾਂ ਅਤਿਵਾਦੀ ਕਹਿੰਦੀਆਂ ਨੇ ਜਿਹੜੇ ਸੌਦਾ ਸਾਧ ਪਾਖੰਡੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਐਸਾ ਕਰਨ ਲਈ ਜ਼ੈੱਡ ਸਕਿਉਰਿਟੀ ਦੇ ਕੇ  ਛੱਡਿਆ ਜਾਂਦਾ। ਕਾਹਦੀ ਇਹ  ਅਜ਼ਾਦੀ ਜਿਹੜੀ ਸਿੱਖਾਂ ਲਈ ਬਣੀ ਬਰਬਾਦੀ ਸਜ਼ਾਵਾਂ ਪੂਰੀਆਂ ਕਰ ਕੇ ਵੀ ਕਿਉਂ ਨਹੀਂ ਛੱਡੇ ਜਾਂਦੇ ਸਾਡੇ ਸਿੱਖ ਬੰਦੀ ਸਿੰਘ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਗਿਆਨੀ ਇੰਦਰਜੀਤ ਸਿੰਘ ਸਰਾਭਾ, ਮਨਜਿੰਦਰ ਸਿੰਘ ਜ਼ਿੰਦੀ ,ਗੁਰਮੀਤ ਸਿੰਘ ਦੋਲੋਂ, ਬਿੰਦਰ ਸਿੰਘ ਸਰਾਭਾ ਗੁਰਬਖ਼ਸ਼ ਸਿੰਘ ਢੈਪਈ , ਗੁਰਵੀਰ ਸਿੰਘ ਰੂਬੀ ਸਰਾਭਾ , ਜੱਗਧੂੜ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਆਦਿ ਹਾਜ਼ਰ ਸਨ ।

"ਦਿਲ ਦੇ ਵਲਵਲੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਲੋਕਾਂ ਵੋਟਾਂ ਪਾਤੀਆਂ, ਮਨਮਰਜ਼ੀ ਦਾ ਨੱਪ ਬਟਨ।

ਧੜਮੱਚੜ ਗਲੀਏਂ ਪੈਂਦਾ ਸੀ, ਖਤਮ ਹੋਈ ਹੁਣ ਟਸ਼ਨ।

ਸੋਚ ਵਿਚਾਰ ਪੰਜਾਬੀਆਂ,ਚੁਣ ਲਈ ਹੈ ਸਰਕਾਰ।

ਸੰਵਿਧਾਨਕ ਹੱਕ ਹੈ ਵੋਟ ਦਾ,ਵਰਤ ਲਿਆ ਹਥਿਆਰ।

ਨਿਵੇਕਲੀ ਵੇਖੀ ਇਸ ਵਾਰ, ਵੋਟਰਾਂ ਦੀ ਇੱਕ ਚਾਲ।

ਘੇਰ ਘੇਰ ਕੇ ਸਿਆਸੀਆਂ ਨੂੰ,ਪੁੱਛਦੇ ਰਹੇ ਸਵਾਲ।

ਇੱਕ ਦੋ ਥਾਵਾਂ ਨੂੰ ਛੱਡ ਕੇ,ਰਿਹਾ ਪੰਜਾਬ ਚ ਅਮਨ ਅਮਾਨ।

ਸ਼ਾਬਾਸ਼ ਪੰਜਾਬੀਓ,ਤੁਹਾਡੀ ਇਹੀ ਹੈ ਪਹਿਚਾਣ।

ਵੋਟਰਾਂ ਫਰਜ਼ ਨਿਭਾਤਾ,ਹੁਣ ਸਰਕਾਰ ਦੇ ਪਾਲੇ ਗੇਂਦ।

ਵੇਖੋ ਮੰਜਾ ਬੁਣ ਬਿਠਾਉਣਗੇ,ਕਿ ਉਧੇੜ ਦੇਣਗੇ ਪੈਂਦ?

ਵਿਆਹ ਵਰਗਾ ਮਾਹੌਲ ਸੀ,ਵੋਟਾਂ ਵੇਲੇ ਇਸ ਵਾਰ।

ਜਿਨ੍ਹਾਂ ਪਹਿਲੀ ਵਾਰ ਪਾਈ ਵੋਟ,ਮਿਲਿਆ ਹੈ ਸਤਿਕਾਰ।

ਬਦਲਾਅ ਹੈ ਆਉਣਾ ਚਾਹੀਦਾ,ਸੀ ਹਰ ਵੋਟਰ ਦੀ ਸੋਚ।

ਪਰ ਸਿਆਸੀ ਭਰਮਾ ਕੇ ਵੋਟਰ ਨੂੰ,ਕਰਦੇ ਰਹੇ ਅਪਰੋਚ।

ਅਮਨ ਅਮਾਨ ਰਿਹਾ ਇਸ ਲਈ, ਕਿਉਂਕਿ ਵੋਟਰ ਰਿਹਾ ਚੁੱਪ।

ਕਹਾਵਤ ਸਿਆਣਿਆਂ ਦੀ ਇਹੀ ਹੈ,ਇੱਕ ਚੁੱਪ ਸੌ ਸੁੱਖ।

ਮੈਨੀਫੈਸਟੋ ਵਾਲੇ ਫਰਜ਼,ਸਰਕਾਰ ਜੇ ਦੇਵੇ ਨਿਭਾਅ।

ਸੁਪਨੇ ਸਾਕਾਰ ਹੋਣਗੇ,ਸਵਾਦ ਵੀ ਜਾਊ ਆ।

ਦੱਦਾਹੂਰੀਏ ਦਿਲ ਦੇ ਵਲਵਲੇ,ਦਿੱਤੇ ਤੁਹਾਨੂੰ ਸੁਣਾ।

ਤੁਹਾਡੇ ਮਨ ਵਿੱਚ ਕੀ ਹੈ, ਕਮੈਂਟਸ ਲਿਖ ਕੇ ਦਿਓ ਬਤਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

5ਜੈਬ ਫਾਊਂਡੇਸ਼ਨ ਵੱਲੋਂ ਦਿੱਤਾ ਗਿਆ ਚਕਰ ਅਕੈਡਮੀ ਨੂੰ ਬਾਕਸਿੰਗ ਦਾ ਸਾਮਾਨ

ਹਠੂਰ,25 ਫਰਵਰੀ-(ਕੌਸ਼ਲ ਮੱਲ੍ਹਾ)- 5 ਜੈਬ ਫਾਊਂਡੇਸ਼ਨ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਚਕਰ ਨੂੰ ਫਾਊਂਡੇਸ਼ਨ ਵੱਲੋਂ ਬਾਕਸਿੰਗ ਦਾ ਸਾਮਾਨ ਦਿੱਤਾ ਗਿਆ।ਇਸ ਮੌਕੇ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਚਕਰ ਅਕੈਡਮੀ ਦੇ ਬੱਚਿਆਂ ਦੀਆਂ ਲੋੜਾਂ ਸਮਝਦੇ ਹੋਏ ਪੰੰਚਿੰਗ ਬੈਗ, ਵਾਲ ਪੈਡਾਂ, ਫੋਕਸ ਪੈਡਾਂ, ਗਲਵਜ਼, ਹੈੱਡ ਗਾਰਡ, ਸਪੀਡ ਬਾਲਾਂ, ਟਰੈਕ ਸੂਟ ਰਿੰਗ ਸੂਜ਼ ਆਦਿ ਦੇ ਨਾਲ-ਨਾਲ ਬਾਕਸਿੰਗ ਵਿੱਚ ਵਰਤੋਂ ਵਿੱਚ ਆਉਣ ਵਾਲਾ ਹਰ ਕਿਸਮ ਦਾ ਸਾਮਾਨ ਦਿੱਤਾ ਗਿਆ।ਪ੍ਰਿੰ. ਸੰਧੂ ਨੇ ਪਿੰਡ ਚਕਰ ਦੀ ਸਹਾਇਤਾ ਲਈ ਫਾਊਂਡਰ ਜਗਦੀਪ ਸਿੰਘ ਘੁੰਮਣ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀਆਂ ਤਿੰਨ ਬਾਕਸਿੰਗ ਅਕੈਡਮੀਆਂ ਲਈ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਇਸ ਤਰ੍ਹਾਂ ਦੀ ਸਹਾਇਤਾ ਕੀਤੀ ਗਈ ਹੈ।ਇਸ ਮੌਕੇ ਅਕੈਡਮੀ ਦੇ ਕੋਚਾਂ ਮਿੱਤ ਸਿੰਘ ਅਤੇ ਲਵਪ੍ਰੀਤ ਕੌਰ ਨੇ 5ਜੈਬ ਫਾਊਂਡੇਸ਼ਨ ਦਾ ਧੰਨਵਾਦ ਕੀਤਾ।ਇਸ ਮੌਕੇ ਰਛਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਗਿੱਲ, ਜਗਸੀਰ ਸਿੰਘ, ਅਮਰੀਕਾ ਜਸਕਿਰਨਪ੍ਰੀਤ ਸਿੰਘ ਸਿੱਧੂ, ਅਮਿਤ ਕੁਮਾਰ, ਅਤੇ ਪਿੰਡ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।

ਫੋਟੋ ਕੈਪਸ਼ਨ:- 5ਜੈਬ ਫਾਊਂਡੇਸ਼ਨ ਦੇ ਪ੍ਰਬੰਧਕ ਬਾਕਸਿੰਗ ਦਾ ਸਮਾਨ ਵੰਡਦੇ ਹੋਏ

ਫਤਿਹਗੜ੍ਹ ਸਾਹਿਬ ਲਈ ਕਾਫਲਾ ਰਵਾਨਾ

ਹਠੂਰ,24,ਫਰਵਰੀ-(ਕੌਸ਼ਲ ਮੱਲ੍ਹਾ)-ਕਿਸਾਨੀ ਸੰਘਰਸ ਦੇ ਯੋਧੇ ਫਿਲਮੀ ਅਦਾਕਾਰ ਸਵ:ਦੀਪ ਸਿੱਧੂ ਦੀ ਯਾਦ ਵਿਚ ਕਰਵਾਏ ਗਏ ਸਰਧਾਜਲੀ ਸਮਾਗਮ ਵਿਚ ਪਹੁੰਚਣ ਲਈ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਤੋ ਸ੍ਰੀ ਫਤਿਹਗੜ੍ਹ ਸਾਹਿਬ ਲਈ ਇੱਕ ਵੱਡਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਪਿੰਡ ਡੱਲਾ ਤੋ ਦੋ ਬੱਸਾ ਸਰਧਾਜਲੀ ਸਮਾਗਮ ਲਈ ਰਵਾਨਾ ਹੋਈਆ ਹਨ ਜਿਨ੍ਹਾ ਵਿਚ ਇੱਕ ਬੱਸ ਵਿਚ ਬਜੁਰਗ,ਨੌਜਵਾਨ ਵੀਰ ਹਨ ਅਤੇ ਦੂਜੀ ਬੱਸ ਵਿਚ ਬੀਬੀਆ ਹਨ।ਇਸ ਮੌਕੇ ਉਨ੍ਹਾ ਕਿਹਾ ਕਿ ਫਿਲਮੀ ਅਦਾਕਾਰ ਸਵ:ਦੀਪ ਸਿੱਧੂ ਦੀ ਮੌਤ ਇੱਕ ਰੋਡ ਹਾਦਸਾ ਨਹੀ ਹੈ ਇਹ ਇੱਕ ਸੋਚੀ ਸਮਝੀ ਸਾਜਿਸ ਤਹਿਤ ਕਤਲ ਹੋਇਆ ਹੈ ਜਿਸ ਦੀ ਅਸੀ ਉੱਚ ਪੱਧਰੀ ਜਾਚ ਚਾਹੁੰਦੇ ਹਾਂ ਕਿਉਕਿ ਦੀਪ ਸਿੱਧੂ ਕਿਸਾਨੀ ਸੰਘਰਸ ਸੁਰੂ ਹੋਣ ਸਮੇਂ ਤੋ ਹੀ ਕੇਂਦਰ ਸਰਕਾਰ ਦੀਆ ਅੱਖਾ ਵਿਚ ਰੜਕਦਾ ਸੀ ਜਿਸ ਕਰਕੇ ਸਾਨੂੰ ਯਕੀਨ ਹੈ ਕਿ ਇਹ ਇੱਕ ਕਤਲ ਹੋਇਆ ਹੈ।ਇਸ ਮੌਕੇ ਉਨ੍ਹਾ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਲਾ ਕੇ ਕਾਫਲਾ ਰਵਾਨਾ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਪਰਿਵਾਰ ਸਿੰਘ,ਗੁਰਨਾਮ ਸਿੰਘ,ਜੱਸਾ ਸਿੰਘ,ਰਣਜੀਤ ਸਿੰਘ,ਰਾਜਾ ਸਿੰਘ,ਭੁਪਿੰਦਰ ਸਿੰਘ,ਰਛਪਾਲ ਸਿੰਘ,ਬੰਤਾ ਸਿੰਘ,ਗੁਰਜੰਟ ਸਿੰਘ,ਕਰਮਜੀਤ ਸਿੰਘ,ਇਕਬਾਲ ਸਿੰਘ, ਪ੍ਰਧਾਨ ਤੇਲੂ ਸਿੰਘ, ਜੋਰਾ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਪਿੰਡ ਡੱਲਾ ਤੋ ਸ੍ਰੀ ਫਤਿਹਗੜੂ ਸਾਹਿਬ ਸਰਹੰਦ ਲਈ ਕਾਫਲਾ ਰਵਾਨਾ ਹੁੰਦਾ ਹੋਇਆ

 ਪੰਜਾਬੀ ਕੌਮ ਦੇ ਹੀਰੇ ਦੀਪ ਸਿੱਧੂ ਨੂੰ ਲੱਖਾਂ ਹੀ ਸੇਲਜ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ  

ਪੰਜਾਬੀ ਕੌਮ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ  
ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਸੀ ਦੀਪ ਸਿੱਧੂ -ਸਿੱਖ ਵਿਦਵਾਨ
 ਕੇਸਰੀ ਰੰਗ ਚ ਰੰਗੀ ਗਈ ਧਰਤੀ ਵੀਰ  ਦੀਪ ਸਿੱਧੂ ਦੀ ਅੰਤਮ ਅਰਦਾਸ ਵੇਲੇ
 ਸਿਮਰਜੀਤ  ਸਿੰਘ  ਮਾਨ ਨੇ  ਦੀਪ ਸਿੱਧੂ ਦੀ ਧੀ ਅਤੇ ਪਰਿਵਾਰ ਨੂੰ ਸਿਰੋਪਾ ਦੇ ਕੇ ਦਿੱਤਾ ਅਸ਼ੀਰਵਾਦ

ਫਤਹਿਗੜ੍ਹ ਸਾਹਿਬ ( ਬਲਵੀਰ ਸਿੰਘ ਬਾਠ )ਅੱਜ ਦੀਵਾਨ ਟੋਡਰ ਮੱਲ ਹਾਲ ਦੇ ਵਿਚ ਪਿਛਲੇ ਦਿਨੀਂ ਪੰਜਾਬੀ ਸਿੱਖ ਕੌਮ ਦੇ ਨਿਧੜਕ ਕੌਮ ਦਾ ਹੀਰਾ ਯੋਧੇ  ਵੀਰ  ਦੀਪ ਸਿੱਧੂ ਦੇ ਅੰਤਮ ਅਰਦਾਸ ਵਿਚ ਲੱਖਾਂ ਹੀ ਸੰਗਤਾਂ ਨੇ ਸੇਲਜ ਅੱਖਾਂ ਨਾਲ ਅੱਜ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ  ਅੰਤਮ ਅਰਦਾਸ ਵਿਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਰਦਾਸ ਵਿਚ ਸ਼ਾਮਲ ਹੋਣ ਲਈ ਪਹੁੰਚੀਆਂ ਹੋਈਆਂ ਸਨ  ਇਸ ਮੌਕੇ ਸਿੱਖ   ਪੰਥ ਦੀਆਂ ਮਹਾਨ ਹਸਤੀਆਂ ਨੇ ਵੀਰ  ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਮੌਕੇ ਕੁਝ ਬੇਚਾਰਾ ਸੰਗਤਾਂ ਨਾਲ ਸਾਂਝੀਆਂ ਕਰਦੇ ਹੋਏ ਕਿਹਾ ਕਿ ਸਿੱਖ ਕੌਮ  ਪਿਛਲੇ ਦਿਨੀਂ ਇਕ ਐਕਸੀਡੈਂਟ ਵਿਚ ਗਵਾ ਲਿਆ ਕੌਮ ਦਾ ਹੀਰਾ  ਜਿਸ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਜਿਸ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ  ਸਿੱਖ ਵਿਦਵਾਨਾਂ ਨੇ ਬੇਰ ਦੀਪ ਸਿੱਧੂ ਦੀ ਜ਼ਿੰਦਗੀ ਬਾਰੇ ਕਈ ਡੂੰਘੀਆਂ ਵਿਚਾਰਾਂ ਕਰਦੇ ਹੋਏ ਕਿਹਾ ਕਿ ਥੋੜ੍ਹੀ ਉਮਰ ਦੇ ਵਿੱਚ ਧਰੂ ਤਾਰੇ ਵਾਂਗ ਨਾਂ ਚਮਕਾਉਣ ਵਾਲਾ  ਵੀਰ ਦੀਪ ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਸੀ  ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਾਨੂੰ ਸਾਰਿਆਂ ਨੂੰ ਉਸ ਦੇ ਭਾਣੇ ਅੰਦਰ ਰਹਿਣਾ ਪੈਂਦਾ ਹੈ  ਅੱਜ ਲੱਖਾਂ ਦੀ ਤਦਾਦ ਚ ਆਈਆਂ ਸੰਗਤਾਂ ਨੇ ਵੀਰ ਦੀਪ ਸਿੱਧੂ ਨੂੰ ਸ਼ਰਧਾਂਜਲੀ ਨਮ ਅੱਖਾਂ ਨਾਲ ਦਿੰਦੇ ਹੋਏ  ਸਿੱਖ ਕੌਮ ਦੇ ਵੀਰ  ਦੀਪ ਸਿੱਧੂ ਅਮਰ ਰਹੇ ਦੇ ਜੈਕਾਰੇ ਅਤੇ ਨਾਅਰੇ ਵੀ ਲਾਏ ਗਏ  ਨੌਜਵਾਨ ਵੀਰਾਂ ਵੱਲੋਂ ਗੁਰੂ ਕੇ ਲੰਗਰ ਅਤੇ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਲਾਏ ਗਏ  ਅੱਜ ਫਤਹਿਗੜ੍ਹ ਸਾਹਿਬ ਇੱਕ ਵਾਰ ਫੇਰ ਤੋਂ ਖ਼ਾਲਸਈ ਰੰਗ ਵਿੱਚ ਰੰਗਿਆ  ਗਿਆ ਅਤੇ ਦੀਪ ਸਿੱਧੂ ਨੂੰ ਕੌਮ ਦਾ ਸ਼ਹੀਦ ਐਲਾਨਦੇ ਹੋਏ  ਲੱਖਾਂ ਸੰਗਤਾਂ ਨੇ  ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ

ਪਿੰਡ ਗਹਿਲ ਵਿਖੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ

ਕਮੇਟੀ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ ਤੇ ਅਕਾਲੀ ਆਗੂਆਂ ਦਾ ਸਨਮਾਨ

ਮਹਿਲ ਕਲਾਂ/ ਬਰਨਾਲਾ- 24 ਫਰਵਰੀ- (ਗੁਰਸੇਵਕ ਸੋਹੀ)- ਇਤਿਹਾਸਕ ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਸਹੀਦਾਂ ਦੀ ਯਾਦ ਨੂੰ  ਸਮਰਪਿਤ ਕਰਵਾਏ ਜਾ ਰਹੇ ਸ਼ਲਾਨਾ ਤਿੰਨ ਰੋਜਾਂ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਉਸ ਸਮੇਂ ਦੀ ਜਾਲਮ ਮੁਗਲ ਹਕੂਮਤ ਵੱਲੋਂ ਇਸ ਘੱਲੂਘਾਰੇ 'ਚ 35 ਹਜਾਰ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨੂੰ ਸਹੀਦ ਕਰ ਦਿੱਤਾ ।ਪਰ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਈ 'ਚ ਸਿੱਖਾਂ ਨੇ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕੀਤਾ, ਉਸ 'ਚ ਮੁਗਲ ਫੌਜ ਨੂੰ ਮੂੰਹ ਦੀ ਖਾਣੀ ਪਈ । ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਨਾਂਸ੍ਰੋਤ ਹਨ। ਇਸ ਮੌਕੇ ਜੱਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਸ੍ਰੋਮਣੀ ਗੁਰਦੁਆਰਾ ਕਮੇਟੀ ਤੇ ਮੈਨੇਜਰ ਅਮਰੀਕ ਸਿੰਘ ਦੀ ਅਗਵਾਈ ਵਿਚ ਸੰਤ ਬਲਵੀਰ ਸਿੰਘ ਘੁੰਨਸ ਅਤੇ ਜੱਥੇਦਾਰ ਗੁਰਮੇਲ ਸਿੰਘ ਛੀਨੀਵਾਲ,ਸਰਕਲ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ,ਜਥੇਦਾਰ ਬਚਿੱਤਰ ਸਿੰਘ ਰਾਏਸਰ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਜਗਦੇਵ ਸਿੰਘ ਸੰਧੂ, ਬਲਵੀਰ ਸਿੰਘ ਮਾਨ, ਸੁਰਜੀਤ ਸਿੰਘ ਸਿੱਧੂ,ਗੁਰਮੇਲ ਸਿੰਘ ਸੰਧੂ, ਜਸਪਾਲ ਸਿੰਘ ਇੰਚਾਰਜ, ਸੁਰਜੀਤ ਸਿੰਘ ਪ੍ਰਧਾਨ, ਬਲਦੇਵ ਸਿੰਘ ਬੀਹਲਾ, ਜਸਵਿੰਦਰ ਸਿੰਘ ਲੱਧੜ, ਰਾਜ ਸਿੰਘ ਹੰਢਿਆਇਆ, ਕਥਾ ਵਾਚਕ ਸਤਨਾਮ ਸਿੰਘ, ਰਮਨਦੀਪ ਸਿੰਘ ਦੀਵਾਨਾ, ਹਰਜਿੰਦਰ ਸਿੰਘ ਦੀਵਾਨਾ ਹਾਜਰ ਸਨ।

ਪਿੰਡ ਸਹੌਰ ਵਿਖੇ ਤੇਂਦੂਏ ਦੇ ਘੁੰਮਣ ਦੀਆਂ ਵੀਡੀਓ ਸੀ ਸੀ ਟੀ ਵੀ ਕੈਮਰਿਆਂ ਵਿੱਚ ਦਰਜ ਹੋਣ ਸਬੰਧੀ ਪ੍ਰਕਾਸ਼ਿਤ ਹੋਈਆਂ 

ਖ਼ਬਰਾਂ ਤੋ ਬਆਦ ਵਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਪਿੰਡ ਸਹੌਰ ਵਿਖੇ ਪੁੱਜ ਕੇ ਸਥਿਤੀ ਦਾ ਲਿਆ ਜਾੲਿਜ਼ਾ                                             

ਮਹਿਕਮੇ ਵੱਲੋਂ ਜੰਗਲੀ ਜਾਨਵਰਾਂ ਨੂੰ ਫੜਣ ਲਈ ਪਿੰਡ ਸਹੌਰ ਵਿਖੇ ਦੋ ਪਿੰਜਰੇ ਅੱਜ ਸ਼ਾਮ ਤੱਕ ਲਗਾਏ ਜਾਣਗੇ.ਗੁਰਮੀਤ ਸਿੰਘ                                                               

ਮਹਿਲਕਲਾਂ/ਬਰਨਾਲਾ- 24 ਫਰਵਰੀ -(ਗੁਰਸੇਵਕ ਸੋਹੀ)- ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਪਿੰਡ ਸਹੌਰ ਵਿਖੇ ਤੇਂਦੁਏ ਦੇ ਘੁੰਮਣ ਦੀਆਂ ਵੀਡੀਓ ਸੀਸੀ ਟੀਵੀ ਕੈਮਰਿਆਂ ਵਿਚ ਦਰਜ ਹੋਣ ਸਬੰਧੀ ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲਣ ਕਾਰਨ ਅਤੇ ਵੱਖ ਵੱਖ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਅੱਜ ਵਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਵਣ ਵਿਭਾਗ ਦੇ ਕਰਮਚਾਰੀ ਗੁਰਮੀਤ ਸਿੰਘ ਅਤੇ ਥਾਣਾ ਠੁੱਲੀਵਾਲ ਦੇ ਏਐਸਆਈ ਮਨਜੀਤ ਸਿੰਘ ਦੀ ਅਗਵਾਈ ਹੇਠ ਮਹਿਕਮੇ ਅਤੇ ਪ੍ਰਸ਼ਾਸਨ ਦੀ ਟੀਮ ਵੱਲੋਂ ਪਿੰਡ ਸਹੌਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਗਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਤੋਂ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਵਣ ਵਿਭਾਗ ਦੇ ਕਰਮਚਾਰੀ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਜੰਗਲੀ ਜਾਨਵਰ ਘੁੰਮਣ ਸਬੰਧੀ ਦਿੱਤੀ ਜਾ ਰਹੀ ਜਾਣਕਾਰੀ ਤੋਂ ਬਾਅਦ ਪਹਿਲਾਂ ਪਿੰਡ ਠੀਕਰੀਵਾਲ ਵਿਖੇ ਮਹਿਕਮੇ ਵੱਲੋਂ ਇੱਕ ਪਿੰਜਰਾ ਲਗਾਇਆ ਗਿਆ ਹੈ ਅਤੇ ਹੁਣ ਪਿੰਡ ਸਹੌਰ ਵਿਖੇ ਵੀ ਦੋ ਪਿੰਜਰੇ ਅੱਜ ਸ਼ਾਮ ਤੱਕ ਸੰਗਰੂਰ ਜਾ ਬਠਿੰਡੇ ਤੋਂ ਲਿਆ ਕੇ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਆਪਣੀ ਕਾਰਵਾਈ ਪੂਰੀ ਤਰ੍ਹਾਂ ਆਰੰਭ ਕੀਤੀ ਜਾ ਚੁੱਕੀ ਹੈ ਇਸ ਮੌਕੇ ਪਿੰਡ ਦੇ ਮੋਹਤਬਾਰਾਂ ਨੇ ਕਿਹਾ ਕਿ ਤੰਦੂਆ ਦੇ ਲਗਾਤਾਰ ਘੁੰਮਣ ਕਾਰਨ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਜੰਗਲੀ ਜਾਨਵਰਾਂ ਦੇ ਘੁੰਮਣ ਕਾਰਨ ਕੋਈ ਹੋਰ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ ਉਨ੍ਹਾਂ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅਜਿਹੇ ਜਾਨਵਰ ਨੂੰ ਫੜਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਕੇ ਲੋਕਾਂ ਅੰਦਰ ਪੈਦਾ ਹੋਏ ਡਰ ਦੇ ਮਾਹੌਲ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਇਸ ਸਮੇਂ ਸਮਾਜਸੇਵੀ ਰਘੁਬੀਰ ਸਿੰਘ ਸਹੌਰ, ਪੰਚ ਰਣਜੀਤ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਸਿਮਰਜੀਤ ਸਿੰਘ, ਪਰਗਟ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ।

ਪੱਤਰਕਾਰ ਗਾਲਿਬ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਹਠੂਰ,24,ਫਰਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਜਨ ਸਕਤੀ ਨਿਊਜ ਪੰਜਾਬ ਦੇ ਪੱਤਰਕਾਰ ਜਸਮੇਲ ਸਿੰਘ ਗਾਲਿਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਜਗਰਾਓ,ਹਠੂਰ,ਸਿੱਧਵਾ ਬੇਟ,ਭੂੰਦੜੀ,ਹੰਬੜਾ,ਮੁੱਲਾਪੁਰਾ,ਚੌਕੀਮਾਨ,ਰਾਏਕੋਟ,ਗੁਰੂਸਰ ਸੁਧਾਰ,ਅਜੀਤਵਾਲ,ਲੋਹਟਬੱਦੀ ਆਦਿ ਸਟੇਸਨਾ ਦੇ ਪੱਤਰਕਾਰਾ ਵੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਸਮੇਲ ਸਿੰਘ ਗਾਲਿਬ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਇੱਕ ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ ਇੱਕ ਵਜੇ ਪਿੰਡ ਗਾਲਿਬ ਰਣ ਸਿੰਘ ਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਪੱਤਰਕਾਰ ਭਾਈਚਾਰੇ ਵੱਲੋ ਅਤੇ ਰਾਜਨੀਤਿਕ ਆਗੂਆ ਵੱਲੋ ਸਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।
ਫੋਟੋ ਕੈਪਸਨ:-ਜਸਮੇਲ ਸਿੰਘ ਗਾਲਿਬ ਦੀ ਫਾਇਲ ਫੋਟੋ

ਕਿਸਾਨਾ ਲਈ ਸਿਰ ਦਰਦੀ ਬਣੇ ਰੋਝ

ਹਠੂਰ,24,ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਖੇਤਾ ਵਿਚ ਅਵਾਰਾ ਫਿਰਦੇ ਰੋਝ ਕਿਸਾਨਾ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।ਇਸ ਸਬੰਧੀ ਗੱਲਬਾਤ ਕਰਦਿਆ ਪਿੰਡ ਮੱਲ੍ਹਾ ਦੇ ਕਿਸਾਨ ਕਰਮਜੀਤ ਸਿੰਘ,ਦਾਰਾ ਸਿੰਘ,ਗਗਨਦੀਪ ਸਿੰਘ,ਬਲਦੀਪ ਸਿੰਘ,ਟੋਨੀ ਮੱਲ੍ਹਾ,ਰਾਜੂ ਮੱਲ੍ਹਾ,ਬਿੱਟੂ ਸਿੰਘ ਆਦਿ ਕਿਸਾਨਾ ਨੇ ਦੱਸਿਆ ਕਿ ਕਣਕ ਦੀ ਫਸਲ ਪੱਕਣ ਤੇ ਆਈ ਹੋਈ ਹੈ ਅਤੇ ਖੇਤਾ ਵਿਚ ਫਿਰਦੇ ਅਵਾਰਾ ਰੋਝਾ ਦਾ ਝੁੰਡ ਕਿਸਾਨਾ ਦੀਆ ਫਸਲਾ ਬਰਬਾਦ ਕਰ ਰਿਹਾ ਹੈ।ਉਨ੍ਹਾ ਦੱਸਿਆ ਕਿ ਇਨ੍ਹਾ ਰੋਝਾ ਦੇ ਕਾਰਨ ਕਈ ਕੀਮਤੀ ਜਾਨਾ ਵੀ ਜਾ ਚੁੱਕੀਆ ਹਨ ਕਿਉਕਿ ਰਾਤ ਸਮੇਂ ਰੋਝ ਵਾਹਨ ਦੀ ਲਾਈਟ ਦੇ ਸਾਹਮਣੇ ਅਚਾਨਕ ਆ ਖੜ੍ਹੇ ਹੁੰਦੇ ਹਨ ਜਿਸ ਕਾਰਨ ਸੜਕ ਹਾਦਸੇ ਹੋ ਰਹੇ ਹਨ।ਉਨ੍ਹਾ ਦੱਸਿਆ ਕਿ ਇਹ ਰੋਝ ਇਕੱਲੇ ਵਿਅਕਤੀ ਤੇ ਵੀ ਹਮਲਾ ਕਰ ਦਿੰਦੇ ਹਨ ਜਿਸ ਕਰਕੇ ਕਿਸਾਨ ਇਕੱਲੇ ਖੇਤਾ ਵਿਚ ਜਾਣ ਤੋ ਗੁਰੇਜ ਕਰ ਰਹੇ ਹਨ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਅਵਾਰਾ ਫਿਰਦੇ ਰੋਝਾ ਨੂੰ ਕਾਬੂ ਕਰਕੇ ਕਿਸੇ ਢੁੱਕਵੀ ਜਗ੍ਹਾ ਤੇ ਛੱਡਿਆ ਜਾਵੇ।
ਫੋਟੋ ਕੈਪਸਨ:- ਖੇਤਾ ਵਿਚ ਅਵਾਰਾ ਫਿਰਦੇ ਰੋਝਾ ਦਾ ਝੁੰਡ

ਖੇਡ ਪ੍ਰਮੋਟਰ ਨੂੰ ਕੀਤਾ ਸਨਮਾਨਿਤ

ਹਠੂਰ,24,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਮਹੀਨੇ ਪਏ ਬੇਮੌਸਮੇ ਮੀਂਹ ਕਰਨ ਪਿੰਡ ਚਕਰ ਦੀਆ ਤਿੰਨੇ ਝੀਲਾ ਦਾ ਪਾਣੀ ਓਵਰਫਲੋ ਹੋ ਗਿਆ ਸੀ ਅਤੇ ਪਿੰਡ ਚਕਰ ਦੀ ਸੀਵਰੇਜ ਕਮੇਟੀ ਨੂੰ ਦਿਨ-ਰਾਤ ਇੱਕ ਕਰਕੇ ਝੀਲਾ ਵਿਚੋ ਪਾਣੀ ਕੱਢਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ ਸੀ।ਝੀਲਾ ਦਾ ਪਾਣੀ ਕੱਢਣ ਅਤੇ ਝੀਲਾ ਦੀ ਸਫਾਈ ਕਰਨ ਤੇ ਲੱਖਾ ਰੁਪਏ ਦਾ ਖਰਚਾ ਆ ਰਿਹਾ ਹੈ।ਇਸ ਗੱਲ ਨੂੰ ਮੱਦੇਨਜਰ ਰੱਖਦਿਆ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੇ ਆਪਣੀ ਕਿਰਤ ਕਮਾਈ ਵਿਚੋ ਪਿੰਡ ਦੀ ਸੀਵਰੇਜ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸੀ ਦਿੱਤੀ।ਇਸ ਮੌਕੇ ਸਮੂਹ ਸੀਵਰੇਜ ਕਮੇਟੀ ਵੱਲੋ ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕਰਦਿਆ ਕਿਹਾ ਕਿ ਇਸ ਤੋ ਪਹਿਲਾ ਵੀ ਜਗਵੀਰ ਸਿੰਘ ਯੂ ਕੇ ਨੇ ਪਿੰਡ ਦੇ ਵਿਕਾਸ ਕਾਰਜਾ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਹਰ ਸਾਲ ਪਿੰਡ ਚਕਰ ਵਿਖੇ ਫਰੀ ਕੈਸਰ ਚੈੱਕਅੱਪ ਕੈਪ ਲਗਾਉਦੇ ਹਨ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਜਵਾਹਰ ਸਿੰਘ ਕਿੰਗਰਾ,ਸੂਬੇਦਾਰ ਗੁਰਮੇਲ ਸਿੰਘ,ਮਾਸਟਰ ਹਰਦੀਪ ਸਿੰਘ,ਜੱਗਾ ਯੂਕੇ,ਜਗਦੀਸ ਸਿੰਘ ਮਾਣੂੰਕੇ,ਮਨਪ੍ਰੀਤ ਸਿੰਘ,ਦੁੱਲਾ ਸਿੰਘ,ਬਾਈ ਰਛਪਾਲ ਸਿੰਘ ਸਿੱਧੂ,ਪ੍ਰਿੰਸੀਪਲ ਸਤਨਾਮ ਸਿੰਘ,ਸੁਖਦੀਪ ਸਿੰਘ ਬਾਠ,ਸੰਦੀਪ ਸਿੰਘ,ਸੁੱਖਾ ਚਕਰ,ਨੋਨੀ ਚਕਰ,ਅਮਨਾ ਕਿੰਗਰਾ,ਅਵਤਾਰ ਸਿੰਘ,ਜਗਪਾਲ ਸਿੰਘ,ਪ੍ਰਿਤਪਾਲ ਸਿੰਘ,ਗੋਗਾ ਚਕਰ,ਪ੍ਰੀਤਮ ਸਿੰਘ,ਰਾਜਾ ਸਿੰਘ,ਗੁਰਪ੍ਰੀਤ ਸਿੰਘ,ਨੰਬਭਦਾਰ ਦਰਸਨ ਸਿੰਘ,ਮੁਕੱਦ ਸਿੰਘ ਤੋ ਇਲਾਵਾ ਸੀਵਰੇਜ ਕਮੇਟੀ ਚਕਰ ਹਾਜ਼ਰ ਸੀ।
ਫੋਟੋ ਕੈਪਸਨ:- ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੂੰ ਸਨਮਾਨਿਤ ਕਰਦੀ ਹੋਈ ਸੀਵਰੇਜ ਕਮੇਟੀ ਚਕਰ

ਮਾਂ ਬੋਲੀ "ਪੰਜਾਬੀ" ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ   

ਮਾਂ ਬੋਲੀ "ਪੰਜਾਬੀ" ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ   

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ        

ਮਿਤੀ 26-02-2022 ਦਿਨ ਸ਼ਨਿੱਚਰਵਾਰ ਨੂੰ ਸ਼ਾਮ 06 ਤੋਂ ਰਾਤ 09 ਤੱਕ ਹਫਤਾਵਾਰੀ ਗੁਰਮਤਿ ਸਮਾਗਮ, ਮਾਂ ਬੋਲੀ "ਪੰਜਾਬੀ" ਨੂੰ ਸਮਰਪਿਤ ਹੋਣਗੇ।    
        ਜਿਸ ਵਿੱਚ ਕਵੀ ਦਰਬਾਰ,ਕਥਾ, ਕੀਰਤਨ, ਗੁਰਮਤਿ ਵਿਚਾਰਾਂ ਹੋਣਗੀਆਂ।

ਪੰਜਾਬ ਦੇ ਮਸ਼ਹੂਰ ਕਵੀ ਰਸ਼ਪਾਲ ਸਿੰਘ ਜੀ ਪਾਲ "ਪੰਜਾਬ ਦਾ ਰਫ਼ੀ" ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।

ਆਪ ਜੀ ਸਭ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ।
ਸਮਾਪਤੀ ਰਾਤ 09 ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

ਪ੍ਰਬੰਧਕ ਸੇਵਾਦਾਰ
ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ      

(ਜਾਣਕਾਰੀ ਬਲਦੇਵ ਜਗਰਾਉਂ)

ਠੀਕਰੀਵਾਲ ਵਿਖੇ  ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ

ਤੇਂਦੂਏ ਦੀ ਲੋਕਾਂ ਚ ਭਾਰੀ ਦਹਿਸ਼ਤ                         

ਮਹਿਲ ਕਲਾਂ/ਬਰਨਾਲਾ- 23 ਫ਼ਰਵਰੀ (ਗੁਰਸੇਵਕ ਸੋਹੀ) ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਤੇਂਦੂਆ ਦੀ ਦਹਿਸ਼ਤ ਬਰਕਰਾਰ ਹੈ ਅਤੇ ਤੇਂਦੂਆ ਵੱਖ ਵੱਖ ਪਿੰਡਾਂ ਵਿੱਚ ਘੁੰਮ ਰਿਹਾ ਹੈ । ਐਵਰ ਗ੍ਰੀਨ ਸੋਸਾਇਟੀ ਠੀਕਰੀਵਾਲ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰ ਤੇਂਦੂਆ ਨਾਲ ਲੋਕਾਂ ਚ ਪੂਰੀ ਦਹਿਸ਼ਤ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਗੁਰਪਾਲ ਸਿੰਘ ਵੱਲੋਂ ਸੁਸਾਇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੀਕਰੀਵਾਲ ਤੇ ਨਾਈਵਾਲਾ ਸੜਕ ਦੇ ਨਜ਼ਦੀਕ ਇਕ ਧਾਰਮਕ ਅਸਥਾਨ ਸੱਦੂਆਣਾ ਵਿਖੇ ਪਿੰਜਰਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ  25 ਫਰਵਰੀ ਤੋਂ ਲੈ ਕੇ 27 ਫਰਵਰੀ ਤਕ ਇਕ ਧਾਰਮਕ ਸਮਾਗਮ ਸਾਲਾਨਾ ਹੁੰਦਾ ਹੈ ।ਜਿਸ ਨੂੰ ਲੈ ਕੇ ਲੋਕਾਂ ਚ ਦਹਿਸ਼ਤ ਹੈ ਕਿ ਉਕਤ ਸਮਾਗਮ ਡਰਦੇ ਕਾਰਨ ਨਾ ਹੋਵੇ ।ਪਰ ਮਹਿਕਮੇ ਨੇ ਪਹਿਲਾਂ ਕੋਈ ਧਿਆਨ ਨਹੀਂ ਦਿੱਤਾ ਤੇ ਅੱਜ ਸਵੇਰੇ ਜੰਗਲੀ ਜਾਨਵਰ ਦੀਆਂ ਪੈੜਾਂ ਵੀ ਦੇਖੀਆਂ ਗਈਆਂ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਜੰਗਲੀ ਜਾਨਵਰ ਦੋ ਹੋ ਸਕਦੇ ਹਨ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਸਹੌਰ ਨੇ ਦੱਸਿਆ ਕਿ 22 ਫਰਵਰੀ ਦੀ ਰਾਤ ਨੂੰ ਪਿੰਡ ਸਹੌਰ ਦੇ ਇੱਕ ਕਿਸਾਨ ਦੀ ਕੋਠੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਜੰਗਲੀ ਜਾਨਵਰ ਨੂੰ ਘੁੰਮਦੇ  ਹੋਏ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਉੱਪਰ ਤੇਂਦੂਏ  ਨੂੰ ਫੜੇ ਜਾਣ ਦੀਆਂ ਵੀਡੀਓ ਪਾਈ ਗਈ ਹੈ ,ਉਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੰਗਲੀ ਜਾਨਵਰ ਤੋਂ ਸੁਚੇਤ ਰਹਿਣਾ ਚਾਹੀਦਾ  ਹੈ । ਉਨ੍ਹਾਂ ਕਿਹਾ ਕਿ ਤੇਂਦੂਏ ਦੇ ਘੁੰਮਣ ਕਾਰਨ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੋਟਾਂ ਤੋਂ ਪਹਿਲਾਂ ਸਾਡਾ ਜਮ੍ਹਾ ਕਰਵਾਇਆ ਗਿਆ ਅਸਲਾ ਰਾਤ ਸਣੇ ਸੁਰੱਖਿਆ ਕਰਨ ਲਈ ਸਾਨੂੰ ਵਾਪਸ ਦਿੱਤਾ ਜਾਵੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਹਰਜੀਤ ਸਿੰਘ ਕੇਵਲ ਸਿੰਘ ਵੀ ਹਾਜ਼ਰ ਸਨ ।

ਉਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਗਗਨ ਕਾਲਖ  ਦੀ ਵਿਆਹ ਪਾਰਟੀ ਤੇ ਵਧਾਈਆਂ ਦੇਣ ਪੁੱਜੇ ਆਗੂ

 ਗਗਨ ਕਾਲਖ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ...ਵਿਧਾਇਕ ਇਆਲੀ, ਸ਼ਿਵਾਲਿਕ, ਡਾ ਕਾਲਖ.
  
ਮਹਿਲ ਕਲਾਂ/ਬਰਨਾਲਾ- 23 ਫਰਵਰੀ (ਗੁਰਸੇਵਕ ਸੋਹੀ) -ਉਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਮਨਿੰਦਰਜੀਤ ਸਿੰਘ ਗਗਨ   ਕਾਲਖ ਵਿਆਹ ਬੰਧਨ ਦੇ ਪਵਿੱਤਰ ਰਿਸ਼ਤੇ  ਵਿੱਚ ਬੱਝ ਗਏ, ਜਿੱਥੇ ਪਿੰਡ ਪੱਧਰ ਤੋ ਇਲਾਵਾ ਇਲਾਕੇ ਭਰ ਵਿੱਚ ਖੁਸੀਆਂ ਦਾ ਮਾਹੌਲ ਹੈ। ਕਿਓਂਕਿ ਗਗਨ ਕਾਲਖ  ਬਹੁਤ ਹੀ ਨਰਮ ਦਿੱਲ ਤੇ ਮਿਲਾਪੜੇ ਸੁਭਾਅ ਦਾ ਨੌਜਵਾਨ ਹੈ , ਜੋ ਹਮੇਸ਼ਾ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਰਹਿੰਦਾ ਹੈ ।
  ਇਸ ਮੌਕੇ ਜਿੱਥੇ ਪਰਿਵਾਰਕ ਰਿਸ਼ਤੇਦਾਰਾਂ ਪਿੰਡ ਵਾਸੀਆਂ ਤੇ ਐਨ ਆਰ ਆਈ ਦੋਸਤਾਂ ਨੇ ਵਿਆਹ ਪਾਰਟੀ ਦੀਆਂ, ਕਲੋਸਟਨ ਗਰੈਂਡ ਪੈਲਸ  ਵਿੱਚ ਸਾਮਲ ਹੌਕੇ  ਖੁਸੀਆਂ ਮਨਾਈਆਂ, ਉਥੇ  ਸੁਭਾਗੀ  ਜੋੜੀ ਨੂੰ ਅਸ਼ੀਰਵਾਦ ਦੇਣ ਲਈ ਵਿਧਾਇਕ ਮਨਪ੍ਰੀਤ ਸਿੰਘ ਜੀ ਇਆਲੀ ਤੇ ਵਿਧਾਇਕ  ਦਰਸਨ ਸਿੰਘ ਜੀ ਸ਼ਿਵਾਲਿਕ ਵਿਸੇਸ਼ ਤੌਰ ਤੇ ਹਾਜਰ ਸਨ। ਉਹਨਾਂ ਨਾਲ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਤੇ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ ,ਡਾ  ਯੂਨਿਸ ਦਿਓਲ ਪੱਖੋਵਾਲ ਵੀ ਉਚੇਚੇ ਤੌਰ ਤੇ  ਸਮਾਰੋਹ ਵਿੱਚ ਸਾਮਲ ਸਨ।
  ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ  ਕਿ ਗਗਨ ਕਾਲਖ ਅਕਾਲੀ ਦਲ ਬਾਦਲ ਹਲਕਾ ਗਿੱਲ ਦਾ ਨੌਜਵਾਨ ਆਗੂ ਹੈ, ਪਰ ਪਾਰਟੀਬਾਜ਼ੀ ਤੋ ਉਪਰ ਉਠ ਕੇ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਰਹਿੰਦਾ ਹੈ। ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਇਲਾਕੇ ਭਰ ਦੇ ਪੰਚ, ਸਰਪੰਚ, ਚੇਅਰਮੈਨ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਤੋ ਇਲਾਵਾ ਸਮੂਹ ਨਗਰ ਨਿਵਾਸੀ  ਪਰਿਵਾਰਕ , ਐਨ ਆਰ ਆਈ ਰਿਸ਼ਤੇਦਾਰ ਤੇ ਦੋਸਤ ਹਾਜਰ ਸਨ। 
  ਉੱਘੇ ਪੰਜਾਬੀ ਫਿਲਮ ਐਕਟਰ ਰਾਜਵੀਰ  ਜਵੰਦਾ ਤੇ ਐਲੀ ਮਾਂਗਟ ਨੇ ਵਿਆਹ ਪਾਰਟੀ ਵਿੱਚ ਸਾਮਲ ਸਾਰਿਆਂ ਨੂੰ ਆਪਣੀ ਕਲਾ ਰਾਹੀਂ ਝੂਮਣ ਲਾ ਦਿੱਤਾ।

ਯੂਕਰੇਨ ਅੰਦਰ ਸਾਮਰਾਜੀ ਦੇਸ਼ਾਂ ਦੀ ਦਖਲਅੰਦਾਜ਼ੀ ਦਾ ਵਿਰੋਧ ਕਰੋ..ਇਨਕਲਾਬੀ ਕੇਂਦਰ,ਪੰਜਾਬ

 ਮਹਿਲਕਲਾਂ/ਬਰਨਾਲਾ- 23 ਫਰਵਰੀ (ਗੁਰਸੇਵਕ ਸੋਹੀ ) - ਰੂਸ ਵੱਲੋਂ ਯੂਕਰੇਨ ਦੇ ਵੱਖਵਾਦੀ ਕਹੇ ਜਾਂਦੇ ਇਲਾਕਿਆਂ (ਡੋਨੇਤਸਕ ਅਤੇ ਲੁਹਾਂਸਕ) ਨੂੰ ਇੱਕਤਰਫਾ ਮਾਨਤਾ ਦੇਣ ਨਾਲ ਸਾਮਰਾਜੀ ਖਹਿਭੇੜ ਹੋਰ ਤਿੱਖਾ ਹੋਣ ਨਾਲ ਯੂਕਰੇਨ ਦਾ ਸੰਕਟ ਹੋਰ ਗਹਿਰਾ ਹੋ ਗਿਆ ਹੈ । ਰੂਸ ਇਸ ਨੂੰ 'ਅਮਨ ਬਹਾਲੀ' ਦੇ ਨਾਂ ਹੇਠ ਜਾਇਜ਼ ਠਹਿਰਾ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ਇਸ ਨੂੰ ਯੂਕਰੇਨ 'ਤੇ ਹਮਲਾ ਗਰਦਾਨ ਕੇ ਇਸ ਦਾ ਵਿਰੋਧ ਕਰ ਰਿਹਾ ਹੈ । ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ ਇੱਕ ਪਾਸੇ ਰੂਸ ਵੱਲੋਂ ਯੂਕਰੇਨ ਦੇ ਇਲਾਕਿਆਂ ਨੂੰ ਮਾਨਤਾ ਦੇ ਕੇ ਯੂਕਰੇਨ ਦੀ ਪ੍ਰਭੂਸੱਤਾ ਉੱਤੇ ਹਮਲਾ ਹੈ। ਦੂਜੇ ਪਾਸੇ ਅਮਰੀਕਨ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਿਲ ਕਰਕੇ ਰੂਸ ਦੀ ਘੇਰਾਬੰਦੀ ਕਰਨ ਦੇ ਅਮਲ ਨੂੰ ਤੇਜ ਕਰਨਾ ਹੈ। ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੁਨੀਆਂ ਅੰਦਰ ਸਾਮਰਾਜੀ ਪ੍ਰਬੰਧ ਦਾ ਆਰਥਿਕ ਸੰਕਟ ਵਧ ਰਿਹਾ ਹੈ ਅਤੇ ਸਾਮਰਾਜੀ ਦੇਸ਼ਾਂ ਵਿਚਕਾਰ ਆਪਣੇ ਮਾਲ ਵੇਚਣ ਲਈ ਦੁਨੀਆਂ ਅੰਦਰ ਆਪਣੇ ਪ੍ਰਭਾਵ ਖੇਤਰ ਵਧਾਉਣ ਲਈ ਮੁਕਾਬਲੇਬਾਜ਼ੀ ਤੇਜ਼ ਹੋ ਗਈ ਹੈ । 
ਯੂਕਰੇਨ ਯੁੱਧ ਦਾ ਪ੍ਰਭਾਵ ਸਾਰੇ ਵਿਸ਼ਵ ਅੰਦਰ ਪੈਣਾ ਅਤੇ ਇਸ ਯੁੱਧ ਦਾ ਸਭ ਤੋਂ ਵੱਧ ਖਮਿਆਜ਼ਾ ਯੂਕਰੇਨ ਦੇ ਲੋਕਾਂ ਨੂੰ ਭੁਗਤਣਾ ਪੈਣਾ ਹੈ । ਇਸ ਕਰਕੇ ਯੂਕਰੇਨ ਦੇ ਲੋਕਾਂ ਨੂੰ ਸਾਮਰਾਜ ਦੇ ਕਿਸੇ ਵੀ ਧੜੇ ਦੇ ਹੱਕ ਵਿੱਚ ਨਹੀਂ ਖੜਨਾ ਚਾਹੀਦਾ ਅਤੇ ਉਨ੍ਹਾਂ ਨੂੰ ਸਾਮਰਾਜੀ ਅਤੇ ਪੂੰਜੀਵਾਦੀ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਯੂਕਰੇਨ ਦਾ ਭਵਿੱਖ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ । ਇਨਕਲਾਬੀ ਕੇਂਦਰ ਦੇ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਯੂਕਰੇਨ ਸਮੇਤ ਦੁਨੀਆਂ ਭਰ ਦੇ ਲੋਕਾਂ ਨੂੰ ਯੂਕਰੇਨ ਉਪਰ ਠੋਸੀ ਜਾ ਰਹੀ ਨਿਹੱਕੀ ਸਾਮਰਾਜੀ ਜੰਗ ਦਾ ਵਿਰੋਧ ਕਰਦਿਆਂ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਆਵਾਜ਼ ਉਠਾਣੀ ਚਾਹੀਦੀ ਹੈ।

ਸਜ਼ਾਵਾਂ ਪੂਰੀਆਂ ਹੋਣ ਤੇ, ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ,ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦਾ ਇਹ ਕਿੱਦਾਂ ਦਾ ਸਨਮਾਨ - ਸ਼ਹਿਜ਼ਾਦ  

ਮੁੱਲਾਂਪੁਰ ਦਾਖਾ 23 ਫਰਵਰੀ ( ਸਤਵਿੰਦਰ ਸਿੰਘ ਗਿੱਲ ) ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ ਤੀਜਾ ਦਿਨ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਨ ਵਾਲਿਆਂ 'ਚ ਇੰਦਰਜੀਤ ਸਿੰਘ ਸਹਿਜਾਦ , ਝਲਮਣ ਸਿੰਘ ਸਰਾਭਾ ਅਮਰੀਕਾ ਵਾਲੇ,ਕੁਲਜੀਤ ਸਿੰਘ ਭੰਮਰਾ ਸਰਾਭਾ ,ਬਲੌਰ ਸਿੰਘ ਸਰਾਭਾ ,ਲਖਬੀਰ ਸਿੰਘ ਸਰਾਭਾ,ਬਲਦੇਵ ਸਿੰਘ ਦੇਵ ਸਰਾਭਾ ਆਦਿ ਮੋਰਚੇ ਤੇ ਡਟੇ ਹੋਏ ਸਨ ।  ਇਸ ਮੌਕੇ ਇੰਦਰਜੀਤ ਸਿੰਘ ਸ
ਸ਼ਹਿਜਾਦ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਜੱਦੀ ਪਿੰਡ ਸਰਾਭਾ ਵਿਖੇ ਲੱਗੇ ਮੋਰਚੇ ਚ ਸਮੂਹ ਇਨਸਾਫ਼ ਪਸੰਦ ਸਾਥੀ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ ।ਉਨ੍ਹਾਂ ਅੱਗੇ ਆਖਿਆ ਕਿ ਕਿਸੇ ਵੀ ਦੇਸ਼ ਦਾ ਕਾਨੂੰਨ ਨਹੀਂ ਕਿ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤਾ ਜਾਵੇ ਇਹ ਘੱਟ ਗਿਣਤੀ ਕੌਮਾਂ ਅਤੇ ਬੰਦੀ ਸਿੰਘਾਂ ਨਾਲ ਅੱਤਿਆਚਾਰ ਹੈ ਜੇ ਕਰ ਉਨ੍ਹਾਂ ਵੱਲੋਂ ਕੋਈ ਕਾਨੂੰਨ ਦੇ ਉਲਟ ਕੰਮ ਕੀਤਾ ਤਾਂ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਜੋ ਬੰਦੀ ਸਿੰਘਾਂ ਵੱਲੋਂ ਭੁਗਤੀਆਂ ਵੀ ਚੁੱਕੇ ਨੇ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਨਹੀਂ ਰਿਹਾਅ ਕੀਤਾ ਜਾ ਰਿਹਾ । ਦੇਸ਼ ਨੂੰ ਯਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦਾ ਇਹ ਕਿੱਦਾਂ ਦਾ ਸਨਮਾਨ । ਉਨ੍ਹਾਂ   ਆਖ਼ਰ ਵਿੱਚ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਜਿੱਤਾਂ ਪ੍ਰਾਪਤ ਕਰ ਸਕੀਏ ਬੰਦੀ ਸਿੰਘ ਰਿਹਾਈ ਹੋ ਜਾਣ । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ  ਇੰਦਰਜੀਤ ਸਿੰਘ ਸਹਿਜਾਦ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਬਲੌਰ ਸਿੰਘ ਸਰਾਭਾ , ਕੈਪਟਨ ਕਮਿੱਕਰ ਸਿੰਘ ਪੰਚ ਸਰਾਭਾ, ਪਹਿਲਵਾਨ ਰਣਜੀਤ ਸਿੰਘ ਲੀਲ , ਬਹਾਦਰ ਸਿੰਘ ਟੂਸਾ,ਸੁਖਪ੍ਰੀਤ ,ਸਰਾਭਾ ਭਿੰਦਾ,ਰੂਬੀ ਸਰਾਭਾ, ਸਰਾਭਾ  ਪਰਦੀਪ ਸਿੰਘ ਅੱਬੂਵਾਲ, ਚੰਦਰ ਸ਼ੇਖਰ ਮਥਰਾ ,ਸੁਭਾਸ਼ ਸ਼ਰਮਾ ,ਬਿੰਦਰ ਸਿੰਘ ਸਰਾਭਾ,ਜੱਗਧੂੜ ਸਿੰਘ ਸਰਾਭਾ   ਆਦਿ ਹਾਜ਼ਰ ਸਨ ।

 ਦੀਪ ਸਿੱਧੂ ਦੀ ਅਚਾਨਕ ਮੌਤ ਨਾਲ ਪੰਜਾਬੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਪ੍ਰਧਾਨ ਮੋਹਣੀ  

ਪੰਜਾਬੀ ਕੌਮ ਨੇ ਇੱਕ ਹੋਰ ਗਵਾ ਲਿਆ ਕੌਮ ਦਾ ਹੀਰਾ ਵੀਰ ਦੀਪ ਸਿੱਧੂ
ਅਜੀਤਵਾਲ ( ਬਲਵੀਰ  ਸਿੰਘ ਬਾਠ  ) ਪਿਛਲੇ ਦਿਨੀਂ ਪੰਜਾਬੀ ਕੌਮ ਨੇ ਇੱਕ ਨਿਧੜਕ ਕੌਮ ਦਾ ਹੀਰਾ ਗਵਾ ਲਿਆ ਜਿਸ ਨਾਲ  ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ  ਜਿਸ ਇਨਸਾਨ ਨੇ ਸਾਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਉਸ ਇਨਸਾਨ ਦੇ ਉਸ ਪਰਮਾਤਮਾ ਨੂੰ ਵੀ ਓਨੀ ਹੀ ਲੋੜ ਹੁੰਦੀ ਹੈ  ਪਰ ਦਿਲ ਦਿਲ ਦੀਆਂ ਗਹਿਰਾਈਆਂ ਚੋਂ  ਅਫ਼ਸੋਸ ਪ੍ਰਗਟ ਕਰਦਿਆਂ ਨੌਜਵਾਨ ਨਿਧੜਕ ਕੌਮ ਦੇ ਹੀਰੇ ਬੀਰ ਦੀਪ ਸਿੱਧੂ   ਦੀ ਸੜਕ ਹਾਦਸੇ ਵਿੱਚ ਦੇਹਾਂਤ ਹੋਣ ਦੀ ਖਬਰ ਨੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ  ਇਸ ਖ਼ਬਰ ਤੇ ਬਿਲਕੁੱਲ ਵੀ ਯਕੀਨ ਨਹੀਂ ਹੋਇਆ ਮੈਨੂੰ ਆਏਂ ਲੱਗਿਆ ਕਿ ਜਿਵੇਂ ਇਕਦਮ ਦਿਲ ਦੀ ਧੜਕਣ ਹੀ ਰੁਕ ਗਈ ਹੋਵੇ  ਕਿਉਂਕਿ ਕਿਸਾਨੀ ਅੰਦੋਲਨ ਤੋਂ ਲੈ ਕੇ ਪੰਜਾਬ ਦੇ ਹਰ ਦੁੱਖ ਸੁੱਖ ਦੇ ਭਾਈਵਾਲ ਵੀਰ ਦੀਪ ਸਿੱਧੂ ਦੇ ਅਚਾਨਕ ਚਲੇ ਜਾਣ ਨਾਲ ਸਿੱਖ ਕੌਮ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਕਿਹਾ ਕਿ ਬੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ  ਨਮਿੱਤ ਸ੍ਰੀ ਸਹਿਜ ਪਾਠ ਜੀ ਦੇ ਪਾਠਾਂ ਦੇ ਭੋਗ ਮਿਤੀ ਚੌਵੀ ਤਰੀਕ ਨੂੰ ਦੀਵਾਨ ਟੋਡਰ ਮੱਲ ਹਾਲ ਦੇ ਵਿਚ ਪਾਏ ਜਾਣਗੇ ਸੋ ਸਭ ਸੰਗਤਾਂ ਨੂੰ ਨਿਮਰਤਾ  ਸਾਹਿਤ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਇਸ ਕੌਮੀ ਯੋਧੇ ਨੂੰ ਸਾਰੀ ਸੰਗਤ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ  ਇਹੀ ਸਾਡੇ ਪੰਜਾਬੀ ਕੌਮ ਦੀ ਕੌਮ ਦੇ ਹੀਰੇ ਨਿਧੜਕ ਯੋਧੇ ਲਈ ਸੱਚੀ ਸ਼ਰਧਾਂਜਲੀ ਹੋਵੇਗੀ

ਸੱਚ ਤੇ ਪਹਿਰਾ ਦੇਣ ਵਾਲਾ ਸੀ ਦੀਪ ਸਿੱਧੂ-VIDEO

 

ਮੁਡਿਆਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਕੀਤੀ ਗਾਲੀ-ਗਲੋਚ ਸ਼ਾਰਰਤੀ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਅਜਿਹਾ ਕੰਮ ,

ਪੱਤਰਕਾਰ ਰਣਜੀਤ ਸਿੰਘ ਰਾਣਾ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ; https://fb.watch/bk_6jm4suq/

ਪ੍ਰਭ ਆਸਰਾ ਫੇਰੂਰਾਈ ਬਣ ਰਿਹਾ ਨਿਆਸਰਿਆਂ ਦਾ ਘਰ -VIDEO

ਜ਼ਰੂਰਤਮੰਦਾਂ ਦੀ ਸੇਵਾ ਵੱਡੀ ਸੇਵਾ  
ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/bkZCqYRn3G/

ਪੰਜਾਬ ਦੀ ਰਾਣੀ ਪੰਜਾਬੀ ✍️ ਰਮੇਸ਼ ਕੁਮਾਰ ਜਾਨੂੰ

ਵਿੱਚ ਪੰਜਾਬੀ ਬੋਲਦੇ, ਗੁਰੂਆਂ ਦੀ ਬਾਣੀ ਨੂੰ
ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ

ਇਸ ਦੀ ਗੋਦੀ ਬੈਠੀਆਂ,ਕਈ ਹੋਰ ਭਾਸ਼ਾਵਾਂ ਵੀ
ਰਹੇ ਉੱਚਾ ਇਹਦਾ ਰੁਤਬਾ, ਸਦਾ ਕਰਾਂ ਦੁਆਵਾਂ ਜੀ
    ਭੁੱਲ ਨਾ ਜਾਇਓ ਸਾਥੀਓ, ਬਚਪਨ ਦੀ ਹਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਸਿਰ ਤੇ ਤਾਜ ਹੈ ਰੱਖਣਾ, ਮਾਂ ਬੋਲੀ ਕਹਿੰਦੇ ਨੇ
ਫਿਰ ਕਿਉਂ ਇਹਨੂੰ ਬੋਲਣ ਤੇ, ਜ਼ੁਰਮਾਨੇ ਪੈਂਦੇ ਨੇ
    ਰਲ ਕੇ ਸਾਰੇ ਰੋਕੀਏ, ਵੰਡ ਇਸ ਕਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਹਿੰਦੀ,ਅੰਗਰੇਜ਼ੀ,ਉਰਦੂ,ਅਰਬੀ, ਥੋੜੀ ਜਿਹੀ ਘੋਲਾਂ ਗੇ
ਸਮੁੰਦਰੋਂ ਪਾਰ ਵੀ ਜਾ ਕੇ, ਅਸੀਂ ਪੰਜਾਬੀ ਬੋਲਾਂਗੇ
    ਅਰਸ਼ਾਂ ਤੱਕ ਲੈ ਜਾਵਣਾ, ਪਹਿਚਾਣ ਪੁਰਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਸਾਰੇ ਜੱਗ ਤੇ ਰਾਜ ਕਰੇਗੀ, ਸਾਡੀ ਇਹ ਪੰਜਾਬੀ
ਸਾਡੇ ਸਿਰ ਦਾ ਤਾਜ ਬਣੇਗੀ, ਸਾਡੀ ਇਹ ਪੰਜਾਬੀ
    ਕੰਡੇ ਬਣ ਕੇ ਸਾਂਭਿਓ, ਫੁੱਲਾਂ ਦੀ ਟਾਹਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਗੁਰੂਆਂ ਦੀ ਏ ਲਾਡਲੀ, ਕਵੀਆਂ ਦਾ ਮਾਣ ਹੈ
ਇਹਦੇ ਅੱਖਰਾਂ ਵਿਚ ਮੁਹੱਬਤਾਂ,ਅੰਤਾਂ ਦਾ ਗਿਆਨ ਹੈ
    ਅਸੀਂ ਭਰਕੇ ਬੁੱਕਾਂ ਡੀਕੀਏ, ਇਸ ਵਗਦੇ ਪਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਮਾਹੀਏ,ਢੋਲੇ, ਗਿੱਧਾ, ਭੰਗੜਾ, ਸ਼ਾਨ ਪੰਜਾਬੀ ਦੀ
ਰੀਸ 'ਰਮੇਸ਼' ਨਾ ਹੋਣੀ ਕਿਸੇ ਤੋਂ, ਠਾਠ ਨਵਾਬੀ ਦੀ
    ਵਿੱਚ ਪੰਜਾਬੀ 'ਜਾਨੂੰ' ਕਹਿੰਦੇ,ਦਿਲਬਰਜਾਨੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।
                  
                  ਲੇਖਕ-ਰਮੇਸ਼ ਕੁਮਾਰ ਜਾਨੂੰ
                 ਫੋਨ ਨੰ:-98153-20080

ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਵਿਚ ਸਟਰਾਂਗ ਰੂਮਾਂ ਵਿਚ ਰੱਖਿਆ  

ਜਗਰਾਉ 22 ਫਰਵਰੀ (ਅਮਿਤ ਖੰਨਾ) ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਲੁਧਿਆਣਾ ਸ਼ਹਿਰ ਵਿਚ ਬਣੇ 14 ਗਿਣਤੀ ਕੇਂਦਰਾਂ ਵਿਚ ਹੋਵੇਗੀ | 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਵਿਚ ਸਟਰਾਂਗ ਰੂਮਾਂ ਵਿਚ ਰੱਖਿਆ ਗਿਆ ਹੈ | ਲੁਧਿਆਣਾ ਸ਼ਹਿਰ ਵਿਚ 14 ਥਾਵਾਂ 'ਤੇ 14 ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਰੱਖੀਆਂ ਗਈਆਂ ਹਨ | ਈ.ਵੀ.ਐਮ. ਮਸ਼ੀਨਾਂ 'ਤੇ 24 ਘੰਟੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ, ਜੋ ਕੈਮਰੇ ਚੋਣ ਕਮਿਸ਼ਨ ਨਾਲ ਤੇ ਜ਼ਿਲ੍ਹਾ ਚੋਣ ਅਧਿਕਾਰੀ ਨਾਲ ਜੁੜੇ ਹੋਣਗੇ | ਸਟਰਾਂਗ ਰੂਮਾਂ ਦੇ ਬਾਹਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਤੇ ਸਟਰਾਂਗ ਰੂਮਾਂ ਦੇ ਦਰਵਾਜ਼ਿਆਂ ਦੇ ਬਾਹਰ ਪੰਜਾਬ ਪੁਲਿਸ ਦੀ ਸੁਰੱਖਿਆ ਹੋਵੇਗੀ | ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ ਸਾਲ 2017 ਵਿਚ 74.81 ਫ਼ੀਸਦੀ ਪੋਿਲੰਗ ਹੋਈ ਸੀ, ਜਦਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ 65.68 ਫ਼ੀਸਦੀ ਪੋਲਿੰਗ ਹੋਈ ਹੈ, ਜਦਕਿ ਸਾਲ 2017 ਵਿਚ 2022 ਨਾਲੋਂ 9.06 ਫ਼ੀਸਦੀ ਜ਼ਿਆਦਾ 74.74 ਫ਼ੀਸਦੀ ਪੋਲਿੰਗ ਹੋਈ ਸੀ | ਜ਼ਿਲ੍ਹਾ ਲੁਧਿਆਣਾ ਵਿਚ 2022 ਦੀਟਾਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ 'ਚ 75.63 ਫ਼ੀਸਦੀ, ਸਮਰਾਲਾ 'ਚ 75.49 ਫ਼ੀਸਦੀ, ਰਾਏਕੋਟ 'ਚ 72.33 ਫ਼ੀਸਦੀ, ਖੰਨਾ 'ਚ 74.41 ਫ਼ੀਸਦੀ, ਪਾਇਲ 'ਚ 76.12 ਫ਼ੀਸਦੀ, ਗਿੱਲ 'ਚ 67.07 ਫ਼ੀਸਦੀ, ਲੁਧਿਆਣਾ ਪੂਰਬੀ 'ਚ 66.23 ਫ਼ੀਸਦੀ, ਸਾਹਨੇਵਾਲ 'ਚ 67.43 ਫ਼ੀਸਦੀ, ਜਗਰਾਉਂ 'ਚ 67.54 ਫ਼ੀਸਦੀ, ਆਤਮ ਨਗਰ 'ਚ 61.25 ਫ਼ੀਸਦੀ, ਲੁਧਿਆਣਾ ਉੱਤਰੀ 'ਚ 61.26 ਫ਼ੀਸਦੀ, ਹਲਕਾ ਦੱਖਣੀ 'ਚ 59.04 ਫ਼ੀਸਦੀ, ਹਲਕਾ ਲੁਧਿਆਣਾ ਕੇਂਦਰੀ 'ਚ 61.77 ਫ਼ੀਸਦੀ ਅਤੇ ਹਲਕਾ ਲੁਧਿਆਣਾ ਪੱਛਮੀ 'ਚ 63.73 ਫ਼ੀਸਦੀ ਪੋਿਲੰਗ ਹੋਈ | ਜ਼ਿਲ੍ਹਾ ਲੁਧਿਆਣਾ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ 'ਚ 81.52 ਫ਼ੀਸਦੀ, ਸਮਰਾਲਾ 'ਚ 80.85 ਫ਼ੀਸਦੀ, ਰਾਏਕੋਟ 'ਚ 78.70 ਫ਼ੀਸਦੀ, ਖੰਨਾ 'ਚ 78.87 ਫ਼ੀਸਦੀ, ਪਾਇਲ 'ਚ 82.67 ਫ਼ੀਸਦੀ, ਗਿੱਲ 'ਚ 75.77 ਫ਼ੀਸਦੀ, ਲੁਧਿਆਣਾ ਪੂਰਬੀ 'ਚ 70.46 ਫ਼ੀਸਦੀ, ਸਾਹਨੇਵਾਲ 'ਚ 76.22 ਫ਼ੀਸਦੀ, ਜਗਰਾਉਂ 'ਚ 77.53 ਫ਼ੀਸਦੀ, ਆਤਮ ਨਗਰ 'ਚ 67.82 ਫ਼ੀਸਦੀ, ਲੁਧਿਆਣਾ ਉੱਤਰੀ 'ਚ 68.36 ਫ਼ੀਸਦੀ, ਹਲਕਾ ਦੱਖਣੀ 'ਚ 67.95 ਫ਼ੀਸਦੀ, ਹਲਕਾ ਲੁਧਿਆਣਾ ਕੇਂਦਰੀ 'ਚ 69.71 ਫ਼ੀਸਦੀ ਅਤੇ ਹਲਕਾ ਲੁਧਿਆਣਾ ਪੱਛਮੀ ਵਿਚ 69.03 ਫ਼ੀਸਦੀ ਪੋਿਲੰਗ ਹੋਈ ਸੀ | ਹਲਕਾ ਖੰਨਾ ਦਾ ਸਟਰਾਂਗ ਰੂਮ ਅਪਲਾਇਡ ਸਾਇੰਸ ਇਮਾਰਤ ਗੁਰੂ ਨਾਨ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ, ਹਲਕਾ ਸਮਰਾਦਾ ਦਾ ਸਟਰਾਂਗ ਰੂਮ ਐਸ.ਸੀ.ਡੀ. ਸਰਕਾਰੀ ਕਾਲਜ ਲੜਕਿਆਂ ਲੁਧਿਆਣਾ ਦੇ ਕੰਨਿਆ ਸਾਂਝਾ ਕਮਰਾ ਨੰਬਰ 2, ਹਲਕਾ ਸਾਹਨੇਵਾਲ ਦਾ ਸਟਰਾਂਗ ਰੂਮ ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਜ ਰੋਡ ਲੁਧਿਆਣਾ, ਹਲਕਾ ਲੁਧਿਆਣਾ ਪੂਰਬੀ ਦਾ ਸਟਰਾਂਗ ਰੂਮ ਐਸ.ਸੀ.ਡੀ. ਸਰਕਾਰੀ ਕਾਲਜ ਲੜਕਿਆਂ ਲੁਧਿਆਣਾ ਦੇ ਪਹਿਲੀ ਮੰਜ਼ਿਲ ਲਾਇਬ੍ਰੇਰੀ ਹਾਲ, ਲੁਧਿਆਣਾ ਦੱਖਣੀ ਦਾ ਸਟਰਾਂਗ ਰੂਮ ਕੇ.ਵੀ.ਐਮ. ਸਕੂਲ ਸਿਵਲ ਲਾਇਨਜ਼ ਲੁਧਿਆਣਾ, ਹਲਕਾ ਆਤਮ ਨਗਰ ਦਾ ਸਟਰਾਂਗ ਰੂਮ ਕਮਰਾ ਨੰਬਰ ਸੀ-9 ਤੇ ਸੀ-10 ਨਵੀਂ ਵਰਕਸ਼ਾਪ ਇਮਾਰਤ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਗਿੱਲ ਰੋਡ ਲੁਧਿਆਣਾ, ਹਲਕਾ ਲੁਧਿਆਣਾ ਕੇਂਦਰੀ ਦਾ ਸਟਰਾਂਗ ਰੂਮ ਆਡੀਟੋਰੀਅਮ ਆਰਿਆ ਕਾਲਜ ਸਿਵਲ ਲਾਇਨਜ਼ ਲੁਧਿਆਣਾ, ਲੁਧਿਆਣਾ ਪੱਛਮੀ ਦਾ ਸਟਰਾਂਗ ਰੂਮ ਪੀ.ਏ.ਯੂ. ਜ਼ਿੰਮਨੇਜ਼ੀਅਮ ਹਾਲਕਾ ਪਹਿਲੀ ਮੰਜ਼ਿਲ, ਲੁਧਿਆਣਾ ਉੱਤਰੀ ਦਾ ਸਟਰਾਂਗ ਰੂਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਲੁਧਿਆਣਾ, ਹਲਕਾ ਗਿੱਲ ਦਾ ਸਟਰਾਂਗ ਰੂਮ ਜੀ.ਐਮਟੀ. ਲੈਬ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ਰਿਸ਼ੀ ਨਗਰ ਲੁਧਿਆਣਾ, ਹਲਕਾ ਪਾਇਲ ਦਾ ਸਟਰਾਂਗ ਰੂਮ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਹਲਕਾ ਦਾਖਾ ਦਾ ਸਟਰਾਂਗ ਰੂਮ ਸੁਖਦੇਵ ਭਵਨ ਪੀ.ਏ.ਯੂ. ਲੁਧਿਆਣਾ, ਹਲਕਾ ਰਾਏਕੋਟ ਦਾ ਸਟਰਾਂਗ ਰੂਮ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਲੜਕੀਆਂ ਲੁਧਿਆਣਾ ਅਤੇ ਹਲਕਾ ਜਗਰਾਉਂ ਦਾ ਸਟਰਾਂਗ ਰੂਮ ਪਿ੍ਖਿਆ ਹਾਲ ਪੀ.ਏ.ਯੂ. ਲੁਧਿਆਣਾ ਵਿਖੇ ਬਣਾਇਆ ਗਿਆ ਹੈ | ਸਟਰਾਂਗ ਰੂਮ ਵਾਲੀਆਂ ਥਾਵਾਂ ਦੇ ਨਾਲ ਬੜੇ ਗਿਣਤੀ ਕੇਂਦਰਾਂ ਵਿਚ ਹੀ ਈ.ਵੀ.ਐਮ. ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਹੋਵੇਗੀ |