ਪੰਜਾਬੀ ਕੌਮ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ
ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਸੀ ਦੀਪ ਸਿੱਧੂ -ਸਿੱਖ ਵਿਦਵਾਨ
ਕੇਸਰੀ ਰੰਗ ਚ ਰੰਗੀ ਗਈ ਧਰਤੀ ਵੀਰ ਦੀਪ ਸਿੱਧੂ ਦੀ ਅੰਤਮ ਅਰਦਾਸ ਵੇਲੇ
ਸਿਮਰਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੀ ਧੀ ਅਤੇ ਪਰਿਵਾਰ ਨੂੰ ਸਿਰੋਪਾ ਦੇ ਕੇ ਦਿੱਤਾ ਅਸ਼ੀਰਵਾਦ
ਫਤਹਿਗੜ੍ਹ ਸਾਹਿਬ ( ਬਲਵੀਰ ਸਿੰਘ ਬਾਠ )ਅੱਜ ਦੀਵਾਨ ਟੋਡਰ ਮੱਲ ਹਾਲ ਦੇ ਵਿਚ ਪਿਛਲੇ ਦਿਨੀਂ ਪੰਜਾਬੀ ਸਿੱਖ ਕੌਮ ਦੇ ਨਿਧੜਕ ਕੌਮ ਦਾ ਹੀਰਾ ਯੋਧੇ ਵੀਰ ਦੀਪ ਸਿੱਧੂ ਦੇ ਅੰਤਮ ਅਰਦਾਸ ਵਿਚ ਲੱਖਾਂ ਹੀ ਸੰਗਤਾਂ ਨੇ ਸੇਲਜ ਅੱਖਾਂ ਨਾਲ ਅੱਜ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਅੰਤਮ ਅਰਦਾਸ ਵਿਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਰਦਾਸ ਵਿਚ ਸ਼ਾਮਲ ਹੋਣ ਲਈ ਪਹੁੰਚੀਆਂ ਹੋਈਆਂ ਸਨ ਇਸ ਮੌਕੇ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਨੇ ਵੀਰ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਮੌਕੇ ਕੁਝ ਬੇਚਾਰਾ ਸੰਗਤਾਂ ਨਾਲ ਸਾਂਝੀਆਂ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਪਿਛਲੇ ਦਿਨੀਂ ਇਕ ਐਕਸੀਡੈਂਟ ਵਿਚ ਗਵਾ ਲਿਆ ਕੌਮ ਦਾ ਹੀਰਾ ਜਿਸ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ ਸਿੱਖ ਵਿਦਵਾਨਾਂ ਨੇ ਬੇਰ ਦੀਪ ਸਿੱਧੂ ਦੀ ਜ਼ਿੰਦਗੀ ਬਾਰੇ ਕਈ ਡੂੰਘੀਆਂ ਵਿਚਾਰਾਂ ਕਰਦੇ ਹੋਏ ਕਿਹਾ ਕਿ ਥੋੜ੍ਹੀ ਉਮਰ ਦੇ ਵਿੱਚ ਧਰੂ ਤਾਰੇ ਵਾਂਗ ਨਾਂ ਚਮਕਾਉਣ ਵਾਲਾ ਵੀਰ ਦੀਪ ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਸੀ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਾਨੂੰ ਸਾਰਿਆਂ ਨੂੰ ਉਸ ਦੇ ਭਾਣੇ ਅੰਦਰ ਰਹਿਣਾ ਪੈਂਦਾ ਹੈ ਅੱਜ ਲੱਖਾਂ ਦੀ ਤਦਾਦ ਚ ਆਈਆਂ ਸੰਗਤਾਂ ਨੇ ਵੀਰ ਦੀਪ ਸਿੱਧੂ ਨੂੰ ਸ਼ਰਧਾਂਜਲੀ ਨਮ ਅੱਖਾਂ ਨਾਲ ਦਿੰਦੇ ਹੋਏ ਸਿੱਖ ਕੌਮ ਦੇ ਵੀਰ ਦੀਪ ਸਿੱਧੂ ਅਮਰ ਰਹੇ ਦੇ ਜੈਕਾਰੇ ਅਤੇ ਨਾਅਰੇ ਵੀ ਲਾਏ ਗਏ ਨੌਜਵਾਨ ਵੀਰਾਂ ਵੱਲੋਂ ਗੁਰੂ ਕੇ ਲੰਗਰ ਅਤੇ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਲਾਏ ਗਏ ਅੱਜ ਫਤਹਿਗੜ੍ਹ ਸਾਹਿਬ ਇੱਕ ਵਾਰ ਫੇਰ ਤੋਂ ਖ਼ਾਲਸਈ ਰੰਗ ਵਿੱਚ ਰੰਗਿਆ ਗਿਆ ਅਤੇ ਦੀਪ ਸਿੱਧੂ ਨੂੰ ਕੌਮ ਦਾ ਸ਼ਹੀਦ ਐਲਾਨਦੇ ਹੋਏ ਲੱਖਾਂ ਸੰਗਤਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ