ਮੁੱਲਾਂਪੁਰ ਦਾਖਾ 23 ਫਰਵਰੀ ( ਸਤਵਿੰਦਰ ਸਿੰਘ ਗਿੱਲ ) ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ ਤੀਜਾ ਦਿਨ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਨ ਵਾਲਿਆਂ 'ਚ ਇੰਦਰਜੀਤ ਸਿੰਘ ਸਹਿਜਾਦ , ਝਲਮਣ ਸਿੰਘ ਸਰਾਭਾ ਅਮਰੀਕਾ ਵਾਲੇ,ਕੁਲਜੀਤ ਸਿੰਘ ਭੰਮਰਾ ਸਰਾਭਾ ,ਬਲੌਰ ਸਿੰਘ ਸਰਾਭਾ ,ਲਖਬੀਰ ਸਿੰਘ ਸਰਾਭਾ,ਬਲਦੇਵ ਸਿੰਘ ਦੇਵ ਸਰਾਭਾ ਆਦਿ ਮੋਰਚੇ ਤੇ ਡਟੇ ਹੋਏ ਸਨ । ਇਸ ਮੌਕੇ ਇੰਦਰਜੀਤ ਸਿੰਘ ਸ
ਸ਼ਹਿਜਾਦ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਜੱਦੀ ਪਿੰਡ ਸਰਾਭਾ ਵਿਖੇ ਲੱਗੇ ਮੋਰਚੇ ਚ ਸਮੂਹ ਇਨਸਾਫ਼ ਪਸੰਦ ਸਾਥੀ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ ।ਉਨ੍ਹਾਂ ਅੱਗੇ ਆਖਿਆ ਕਿ ਕਿਸੇ ਵੀ ਦੇਸ਼ ਦਾ ਕਾਨੂੰਨ ਨਹੀਂ ਕਿ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਾ ਕੀਤਾ ਜਾਵੇ ਇਹ ਘੱਟ ਗਿਣਤੀ ਕੌਮਾਂ ਅਤੇ ਬੰਦੀ ਸਿੰਘਾਂ ਨਾਲ ਅੱਤਿਆਚਾਰ ਹੈ ਜੇ ਕਰ ਉਨ੍ਹਾਂ ਵੱਲੋਂ ਕੋਈ ਕਾਨੂੰਨ ਦੇ ਉਲਟ ਕੰਮ ਕੀਤਾ ਤਾਂ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਜੋ ਬੰਦੀ ਸਿੰਘਾਂ ਵੱਲੋਂ ਭੁਗਤੀਆਂ ਵੀ ਚੁੱਕੇ ਨੇ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਨਹੀਂ ਰਿਹਾਅ ਕੀਤਾ ਜਾ ਰਿਹਾ । ਦੇਸ਼ ਨੂੰ ਯਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦਾ ਇਹ ਕਿੱਦਾਂ ਦਾ ਸਨਮਾਨ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਜਿੱਤਾਂ ਪ੍ਰਾਪਤ ਕਰ ਸਕੀਏ ਬੰਦੀ ਸਿੰਘ ਰਿਹਾਈ ਹੋ ਜਾਣ । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਬਲੌਰ ਸਿੰਘ ਸਰਾਭਾ , ਕੈਪਟਨ ਕਮਿੱਕਰ ਸਿੰਘ ਪੰਚ ਸਰਾਭਾ, ਪਹਿਲਵਾਨ ਰਣਜੀਤ ਸਿੰਘ ਲੀਲ , ਬਹਾਦਰ ਸਿੰਘ ਟੂਸਾ,ਸੁਖਪ੍ਰੀਤ ,ਸਰਾਭਾ ਭਿੰਦਾ,ਰੂਬੀ ਸਰਾਭਾ, ਸਰਾਭਾ ਪਰਦੀਪ ਸਿੰਘ ਅੱਬੂਵਾਲ, ਚੰਦਰ ਸ਼ੇਖਰ ਮਥਰਾ ,ਸੁਭਾਸ਼ ਸ਼ਰਮਾ ,ਬਿੰਦਰ ਸਿੰਘ ਸਰਾਭਾ,ਜੱਗਧੂੜ ਸਿੰਘ ਸਰਾਭਾ ਆਦਿ ਹਾਜ਼ਰ ਸਨ ।