You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਵੱਡੀ ਸਫਲਤਾ

ਚੋਣਾਂ ਦੌਰਾਨ 13 ਕਿਲੋ ਅਫੀਮ ਸਮੇਤ ਦੋਸ਼ੀ ਕਾਬੂ
ਜਗਰਾਉਂ 17 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦੇ ਵਗਦੇ ਦਰਿਆ ਨੂੰ ਠੱਲ੍ਹਣ ਲਈ ਪੁਲਿਸ ਵੱਲੋਂ ਰੋਜ਼ ਕੋਈ ਨਾ ਕੋਈ ਨਸ਼ਾ ਤਸਕਰ ਨੂੰ ਕਾਬੂ ਕਰਨ ਦੀਆਂ ਖ਼ਬਰਾਂ ਰੋਜ਼ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਅੱਜ ਇੱਥੇ ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਭਾਰੀ ਮਾਤਰਾ ਵਿੱਚ ਅਫ਼ੀਮ ਦੀ ਬਰਾਮਦਗੀ ਕੀਤੀ ਅਤੇ ਤਸਕਰਾਂ ਨੂੰ ਘੇਰਨ ਵਿਚ ਕਾਮਯਾਬੀ ਹਾਸਲ ਕੀਤੀ। ਇਸ ਦੀ ਸੂਚਨਾ ਅਜ ਪੁਲਿਸ ਵੱਲੋਂ ਕਾਨਫਰੰਸ ਦੌਰਾਨ ਮੀਡੀਆ ਨੂੰ ਦਿੱਤੀ,ਪਰਚਾ ਦਰਜ ਕਰ ਕੇ ਦੋਸ਼ੀਆਂ ਨੂੰ ਰਿਮਾਂਡ ਹਾਸਲ ਕਰ ਗਹਿਰੀ ਜਾਂਚ ਲਈ ਕਾਰਵਾਈ ਕਰਨ ਲਈ ਕਿਹਾ। ਇਸ ਬਰਾਮਦਗੀ ਵਿਚ 13 ਕਿਲੋ ਅਫੀਮ ਅਤੇ 12.900 ਦੀ ਡਰੱਗ ਮਨੀ ਨੂੰ  ਬਰਾਮਦ ਕੀਤਾ ਗਿਆ।

ਪਿੰਡ ਦਾਖਾ ਵਾਸੀਆਂ ਨੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਇਆਲੀ ਨੂੰ ਜਿੱਤ ਦਾ ਦਿੱਤਾ ਭਰੋਸਾ  

ਮੁੱਲਾਂਪੁਰ ਦਾਖਾ, 17 ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ ਤਿਉਂ ਹਲਕਾ ਦਾਖਾ ਅੰਦਰ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਬੁਲੰਦੀਆਂ ਵੱਲ ਵਧਦੇ ਜਾ ਰਹੇ ਹਨ, ਸਗੋਂ ਪਿੰਡ ਦਾਖਾ ਵਿਖੇ ਹੋਏ ਚੋਣ ਜਲਸੇ ਦੌਰਾਨ ਸਮੁੱਚਾ ਨਗਰ ਹੀ ਉਨ੍ਹਾਂ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਪਿੰਡਵਾਸੀਆਂ ਖਾਸਕਰ ਨੌਜਵਾਨਾਂ ਨੇ ਇਆਲੀ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਨਾਲ ਜਲਸੇ ਵਿਚ ਲਿਆਂਦਾ, ਬਲਕਿ ਪਿੰਡਵਾਸੀਆਂ 'ਇਆਲੀ ਜ਼ਿੰਦਾਬਾਦ' ਅਤੇ 'ਇਆਲੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ' ਆਕਾਸ਼ ਗੁੰਜਾਊ ਨਾਅਰਿਆਂ ਨਾਲ ਇਆਲੀ ਦੀ ਜਿੱਤ ਦਾ ਦਿੱਤਾ ਭਰੋਸਾ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਹਲਕਾ ਦਾਖਾ ਦੇ ਸਮੁੱਚੇ ਵੋਟਰਾਂ ਨੇ ਹਮੇਸ਼ਾਂ ਹੀ ਵਿਕਾਸ ਦੇ ਮੱਦੇ 'ਤੇ ਉਨ੍ਹਾਂ ਦਾ ਸਾਥ ਦਿੱਤਾ, ਬਲਕਿ ਜ਼ਿਮਨੀ ਚੋਣਾਂ ਦੌਰਾਨ ਸੱਤਾਧਾਰੀ ਧਿਰ ਦੇ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦਾ ਸਾਥ ਦਿੱਤਾ, ਬਲਕਿ ਇਨ੍ਹਾਂ ਚੋਣਾਂ ਵਿੱਚ ਵੀ ਉਨ੍ਹਾਂ ਦਾ ਡਟਵਾਂ ਸਾਥ ਦੇਣਗੇ। ਉਹਨੇ ਕਿਹਾ ਕਿ ਪਿਛਲੀਆਂ ਚੋਣਾਂ ਜਿੱਤਣ ਤੋਂ ਬਾਅਦ ਸੁੱਖਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਵਾਰ ਫਿਰ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ ਹਲਕਾ ਦਾਖਾ ਦੇ ਲੋਕ ਦਗਾ ਕਮਾਉਣ ਵਾਲੀਆਂ ਪਾਰਟੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਇਆਲੀ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਕਾਂਗਰਸ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ, ਬਲਕਿ ਕਾਂਗਰਸੀਆਂ ਦੀ ਰੇਤ ਮਾਫੀਆ ਨਾਲ ਸਾਂਝ ਸਾਂਝ ਹੋਣ ਸਦਕਾ ਹੀ ਹਲਕਾ ਦਾਖਾ ਵਿਚ ਵੱਡੇ ਪੱਧਰ ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ਮੌਕੇ ਹਲਕਾ ਦਾਖਾ ਦੇ ਵਸਨੀਕਾਂ ਨੇ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਡਾਇਰੈਕਟਰ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਸਿਮਰਨ ਦਾਖਾ, ਇਕਬਾਲ ਸਿੰਘ ਪੰਚ, ਰਮਨ ਸੇਖੋਂ, ਜੱਗੀ ਬਾਬਾ, ਰਾਜਵੰਤ ਸਿੰਘ ਰਾਜੂ, ਸਾਬਕਾ ਪੰਚ ਇੰਦਰਜੀਤ ਸਿੰਘ, ਛਿੰਦਰਪਾਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਪ੍ਰਧਾਨ ਦੁੱਧ ਸੁਸਾਇਟੀ, ਗਿਆਨੀ ਬਿੰਦਰ ਸਿੰਘ, ਇੰਦਰਜੀਤ ਸਿੰਘ ਭੋਲਾ, ਸਵਰਨਜੀਤ ਕੌਰ ਸਾਬਕਾ ਪੰਚ, ਯਾਦਵਿੰਦਰ ਸਿੰਘ, ਸੁੱਖਾ ਆਦਿ ਹਾਜ਼ਰ ਸਨ।

'ਅਸੀਂ ਤਾਂ ਧੋਖਾ ਖਾ ਲਿਆ, ਹਲਕਾ ਦਾਖਾ! ਵਾਲਿਓ, ਤੁਸੀਂ ਬੱਚਿਓ'- ਰਣਇੰਦਰ ਸਿੰਘ 

ਹਲਕਾ ਦਾਖਾ 'ਚ ਚੱਲ ਰਹੀ ਰੇਤੇ ਦੀ ਨਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਕੀਤਾ ਮੰਗ
ਯੁਵਰਾਜ ਰਣਇੰਦਰ ਸਿੰਘ ਵੱਲੋਂ ਮੋਹੀ ਦੇ ਹੱਕ 'ਚ ਚੋਣ ਪ੍ਰਚਾਰ
ਮੁੱਲਾਂਪੁਰ ਦਾਖਾ, 17ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ ਤਿਉਂ ਹਲਕਾ ਦਾਖਾ ਅੰਦਰ ਚੋਣ ਪ੍ਰਚਾਰ ਸਿਖਰਾਂ 'ਤੇ ਪਹੁੰਚ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਰਣਇੰਦਰ ਸਿੰਘ ਨੇ ਹਲਕਾ ਦਾਖਾ ਦੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਤਾਂ ਧੋਖਾ ਖਾ ਲਿਆ, ਹਲਕਾ ਦਾਖਾ! ਵਾਲਿਓ ਤੁਸੀਂ ਬੱਚ ਕੇ ਰਹਿਓ। ਉਨ੍ਹਾਂ ਆਖਿਆ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਹਲਕਾ ਦਾਖਾ ਵਿੱਚ ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ, ਜਦਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੱਲੋਂ ਰੇਤੇ ਦੇ ਚੱਲ ਰਹੇ ਟਰੱਕ ਫੜੇ ਗਏ ਅਤੇ ਕਾਰਵਾਈ ਦੀ ਮੰਗ ਕੀਤੀ ਪ੍ਰੰਤੂ ਕਾਰਵਾਈ ਕਿਤੇ ਵੀ ਨਜ਼ਰ ਨਹੀਂ ਆਈ ਸਗੋਂ ਪਿੰਡਾਂ ਵਾਲਿਆਂ ਨੇ ਇਸ ਨਾਜਾਇਜ਼ ਮਾਈਨਿੰਗ ਦਾ ਦੋਸ਼ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੇ ਲਗਾਇਆ ਸੀ। ਉਨ੍ਹਾਂ ਆਖਿਆ ਕਿ ਕਾਂਗਰਸੀ ਉਮੀਦਵਾਰ ਵੱਲੋਂ ਕਥਿਤ ਤੌਰ 'ਤੇ ਨਜਾਇਜ਼ ਮਾਈਨਿੰਗ ਰਾਹੀਂ ਇਕੱਠੇ ਕੀਤੇ ਰੁਪਈਆਂ ਨੂੰ ਵੋਟਾਂ ਖ਼ਰੀਦਣ ਲਈ ਵਰਤਿਆ ਜਾਣਾ ਸੀ ਪ੍ਰੰਤੂ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਮੇਰੇ ਪਿਤਾ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਿਅਕਤੀ ਨੇ ਨਜਾਇਜ਼ ਮਾਈਨਿੰਗ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ, ਜਦਕਿ ਹੁਣ ਤਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਵਾਲੇ ਟਰੱਕ ਫੜੇ ਜਾ ਰਹੇ ਹਨ, ਬਲਕਿ ਹਲਕਾ ਦਾਖਾ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਤੇ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਵਿਕਾਸ ਕਰਵਾਉਣਾ ਹਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਪੰਜਾਬ ਦੇ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਰਾਹੀਂ ਹੀ ਕਰਵਾਇਆ ਜਾਂਦਾ ਹੈ ਅਤੇ ਹਲਕਾ ਦਾਖਾ ਦੇ ਅੰਦਰ ਉਨ੍ਹਾਂ ਦੇ ਪਿਤਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਰਵਾਇਆ, ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਤੀਹ ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਵਿਸ਼ੇਸ਼ ਫੰਡ ਸਾਰੇ ਕਾਂਗਰਸੀ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਦਿੱਤਾ ਸੀ ਪ੍ਰੰਤੂ ਇਨ੍ਹਾਂ ਹਲਕਾ ਇੰਚਾਰਜਾਂ ਤੇ ਕਾਂਗਰਸੀ ਵਿਧਾਇਕਾਂ ਨੇ ਉਸ ਰੁਪਈਏ ਨਾਲ ਕੀ ਕੰਮ ਕਰਵਾਇਆ, ਉਸ ਬਾਰੇ ਕਿਸੇ ਨੇ ਕੁੱਝ ਨਹੀਂ ਦੱਸਿਆ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਲੋਂ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਕਾਂਗਰਸ ਨੂੰ ਦਗਾ ਦੇਣ ਦਾ ਦੋਸ਼ ਲਗਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਕਿਸ ਨੇ ਕਿਸ ਨੂੰ ਧੋਖਾ ਦਿੱਤਾ ਹੈ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਜਦਕਿ ਕੈਪਟਨ ਸੰਧੂ ਨੂੰ ਇਥੇ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਰਿਵਾਰ ਨੇ ਕੀ ਕੁੱਝ ਕੀਤਾ ਇਹ ਵੀ ਕਿਸੇ ਤੋਂ ਭੁੱਲਿਆ ਨਹੀਂ। ਉਨ੍ਹਾਂ ਕਿਹਾ ਕਿ ਦਮਨਜੀਤ ਸਿੰਘ ਮੋਹੀ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ, ਉਹ ਇਕ ਸਾਫ ਸੁਥਰੇ ਅਕਸ ਵਾਲਾ ਵਿਅਕਤੀ ਹੈ ਅਤੇ ਭਾਰੀ ਬਹੁਮਤ ਨਾਲ ਹਲਕਾ ਦਾਖਾ ਤੋਂ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਪ੍ਰਵਾਸੀ ਪੰਜਾਬੀ ਵੱਲੋਂ ਕੈਪਟਨ ਸੰਦੀਪ ਸੰਧੂ 'ਤੇ ਉਸ ਦੇ ਪਲਾਟ ਉੱਪਰ ਨਜਾਇਜ਼ ਕਬਜ਼ਾ ਕਰਨ ਸਬੰਧੀ ਲਗਾਏ ਦੋਸ਼ਾਂ ਦਾ ਮਾਮਲਾ ਧਿਆਨ ਵਿੱਚ ਆਉਣ 'ਤੇ ਯੁਵਰਾਜ ਰਣਇੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਉਸ ਪੀਡ਼ਤ ਵਿਅਕਤੀ ਦੀ ਪਹਿਲ ਦੇ ਆਧਾਰ ਤੇ ਮਦਦ ਕਰੇਗਾ ਉਥੇ ਹੀ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜਿਸ ਵਿਅਕਤੀ ਉੱਪਰ ਕਬਜ਼ੇ ਕਰਨ, ਰੇਤੇ ਦੀ ਨਜਾਇਜ਼ ਮਾਈਨਿੰਗ ਕਰਨ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲੱਗਦੇ ਹੋਣ ਅਜਿਹੇ ਵਿਅਕਤੀਆਂ ਦਾ ਅੱਗੇ ਆਉਣਾ ਸਮਾਜ ਅਤੇ ਹਲਕੇ ਦੇ ਲੋਕਾਂ ਲਈ ਨੁਕਸਾਨਦਾਇਕ ਹੁੰਦਾ ਹੈ। ਇਸ ਲਈ ਹਲਕਾ ਦਾਖਾ ਦੇ ਲੋਕ ਉਮੀਦਵਾਰ ਦਾ ਕਿਰਦਾਰ ਦੇਖ ਕੇ ਵੋਟ ਪਾਉਣ।ਇਸ ਮੌਕੇ ਦਮਨਜੀਤ ਸਿੰਘ ਮੋਹੀ ਅਮਰੀਕ ਸਿੰਘ ਆਲੀਵਾਲ ,ਮੇਜਰ ਸਿੰਘ ਦੇਤਵਾਲ ਜਗਦੀਪ ਸਿੰਘ ,ਓਐਸਡੀ ਰਿੱਕੀ ਚੌਹਾਨ ਵੱਲੋਂ ਯੁਵਰਾਜ ਰਣਇੰਦਰ ਦਾ ਵਿਸ਼ੇਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ

ਐਨ.ਆਰ.ਆਈ. ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਲਗਾਏ ਸੰਗੀਨ ਦੋਸ਼

ਕੈਪਟਨ ਸੰਦੀਪ ਸੰਧੂ ਨੇ ਕਰੋੜਾਂ ਦਾ ਪਲਾਟ ਹਾਸਲ ਕਰਨ ਲਈ ਉਸ ਦਾ ਪਰਿਵਾਰ ਅਤੇ ਜਿੰਦਗੀ ਤਬਾਹ ਕਰਕੇ ਰੱਖ ਦਿੱਤੀ-ਪੀੜਤ ਗੁਰਪ੍ਰੀਤ ਸਿੰਘ 
ਮੁੱਲਾਂਪੁਰ ਦਾਖਾ,16 ਫ਼ਰਵਰੀ(ਸਤਵਿੰਦਰ ਸਿੰਘ ਗਿੱਲ)- ਅੱਜ ਮੁੱਲਾਂਪੁਰ ਵਿਖੇ ਇਕ ਐਨ.ਆਰ.ਆਈ. ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਠਿੰਡਾ, ਹਾਲ ਵਾਸੀ ਅਮਰੀਕਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਉੱਪਰ ਉਸ(ਪੀੜਤ) ਦਾ ਕਰੋੜਾਂ ਰੁਪਏ ਦਾ ਪਲਾਟ ਦੱਬਣ ਲਈ ਜਿੰਦਗੀ ਅਤੇ ਪਰਿਵਾਰ ਨੂੰ ਤਬਾਹ ਕਰਨ ਦਾ ਸੰਗੀਨ ਦੋਸ਼ ਲਗਾਇਆ। ਇਹ ਸਨਸਨੀਖੇਜ਼ ਖੁਲਾਸਾ ਕਰਦਿਆਂ ਪੀੜਤ ਐਨ ਆਰ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਖੇ ਫਿਰੋਜ਼ਪੁਰ ਰੋਡ 'ਤੇ ਹਿਆਤ ਹੋਟਲ ਸਾਹਮਣੇ ਸਥਿਤ 1550 ਗਜ਼ ਦੇ ਪਲਾਟ ਦਾ 1990 ਤੋਂ ਸੰਤ ਕੌਰ ਦੇ ਵਾਰਿਸਾਂ ਨਾਲ ਅਦਾਲਤੀ ਕੇਸ ਚੱਲ ਰਿਹਾ ਸੀ ਪਰੰਤੂ ਇਸ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਹਥਿਆਉਣ ਦੇ ਲਈ ਕਾਂਗਰਸ ਦੇ ਰਣਨੀਤੀਕਾਰ ਮੰਨੇ ਜਾਂਦੇ ਅਤੇ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਸ ਦੀ ਜਿੰਦਗੀ ਅਤੇ ਪਰਿਵਾਰ ਨੂੰ ਤਬਾਹ  ਕਰ ਦਿੱਤਾ ਅਤੇ ਆਪਣੇ ਅਸਰ ਰਸੂਖ ਨੂੰ ਵਰਤਦਿਆਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਪੀੜਤ ਨੇ ਦੱਸਿਆ ਕਿ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਮਾਮਲੇ ਵਿੱਚ ਇਕ ਹੋਰ ਰਾਜਨੀਤਕ ਆਗੂ ਰਵੀਪਰੀਤ ਸਿੰਘ ਸਿੱਧੂ, ਜੋ ਤਲਵੰਡੀ ਸਾਬੋ ਤੋਂ ਚੋਣ ਲੜ ਰਿਹਾ ਹੈ, ਸਮੇਤ 2004 ਵਿੱਚ ਸੰਤ ਕੌਰ ਦੇ ਵਾਰਸ ਨਿਰਮਲ ਸਿੰਘ ਦੇ ਬੇਟੇ ਹਰਗੋਬਿੰਦ ਸਿੰਘ ਧਾਲੀਵਾਲ ਆਈਪੀਐਸ ਅਧਿਕਾਰੀ ਨਾਲ ਆਪਣੀ ਮਿੱਤਰਤਾ ਦੇ ਜ਼ਰੀਏ ਇਸ ਮਾਮਲੇ ਵਿੱਚ ਦਾਖਲ ਹੁੰਦਾ ਹੈ ਅਤੇ ਇਸ ਪਲਾਟ ਨੂੰ ਹਥਿਆਉਣ ਦੇ ਲਈ ਉਕਤ ਰਾਜਨੀਤਕ ਆਗੂ ਦੂਜੀ ਧਿਰ ਨਾਲ ਹਮ ਮਸ਼ਵਰਾ ਹੋ ਕੇ  2004 ਅੰਦਰ ਆਪਸ ਵਿੱਚ ਰਜਿਸਟਰੀ ਕਰਵਾ ਲਈ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ 2007 ਮੁੜ ਦੂਜੀ ਧਿਰ ਦੇ ਨਾਂ 'ਤੇ ਰਜਿਸਟਰੀ ਕਰਵਾ ਦਿੱਤੀ, ਜਦਕਿ ਇਹ ਰਜਿਸਟਰੀਆਂ ਹੋਣ ਸਮੇਂ ਉਕਤ ਜਗ੍ਹਾ ਦਾ ਅਦਾਲਤੀ ਕੇਸ ਚੱਲ ਰਿਹਾ ਸੀ, ਸਗੋਂ 248 ਗਜ਼ ਪਲਾਟ ਦੀ ਰਜਿਸਟਰੀ ਅੱਜ ਵੀ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਮ ਉੱਪਰ ਬੋਲ ਰਹੀ ਹੈ ਪਰੰਤੂ ਕੈਪਟਨ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਇਸ ਪਲਾਟ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ। ਇਸ ਤਰਾਂ ਕਰਕੇ ਕੈਪਟਨ ਸੰਧੂ ਨੇ ਚੋਣ ਕਮਿਸ਼ਨ ਨੂੰ ਵੀ ਧੋਖਾ ਦਿੱਤਾ ਹੈ। ਜਿਸ ਦੀ ਪੀੜਤ ਐਨ ਆਰ ਆਈ ਨੇ ਜਮਾਂਬੰਦੀ ਦੀ ਕਾਪੀ ਵੀ ਪੇਸ਼ ਕੀਤੀ। ਇਸ ਮੌਕੇ ਪੀੜਤ ਨੇ ਭਰੇ ਮਨ ਨਾਲ ਦੱਸਿਆ ਕਿ  ਆਪਣੀ ਜਾਇਦਾਦ ਹਾਸਲ ਕਰਨ ਲਈ ਉਹ ਲੰਮੇ ਸਮੇਂ ਤੋਂ ਕਾਨੂੰਨੀ ਚਾਰਾਜੋਈ ਕਰਦਾ ਆ ਰਿਹਾ ਸੀ ਪਰੰਤੂ ਉਕਤ ਰਾਜਨੀਤਕ ਆਗੂਆਂ ਨੇ ਕੇਸ ਵਾਪਸ ਲੈਣ ਲਈ ਉਸ ਉੱਪਰ ਹਰ ਤਰੀਕੇ ਨਾਲ ਦਬਾਅ ਪਾਇਆ। ਜਿਸ ਵਿੱਚ ਉਸ ਨੂੰ ਦਰਜਨਾਂ ਦੇ ਕਰੀਬ ਪੁਲਸ ਅਧਿਕਾਰੀਆਂ ਰਾਹੀਂ ਡਰਾਇਆ ਧਮਕਾਇਆ ਗਿਆ। ਇਸ ਦੌਰਾਨ ਉਹ ਦਸੰਬਰ 2007 ਵਿੱਚ ਅਮਰੀਕਾ ਚਲਾ ਗਿਆ ਪਰੰਤੂ ਜਦੋਂ ਉਕਤ ਵਿਅਕਤੀਆਂ ਦੀ ਧਮਕੀਆਂ ਤੋਂ ਡਰਿਆ ਨਹੀਂ ਤਾਂ ਇਨ੍ਹਾਂ ਵਿਅਕਤੀਆਂ ਨੇ ਅਮਰੀਕਾ(ਯੂਐਸਏ) ਵਿੱਚ ਰਹਿੰਦੇ ਹੋਏ ਮੇਰੇ ਉੱਪਰ 26 ਫਰਵਰੀ 2008 ਨੂੰ ਝੂਠਾ ਕੇਸ ਦਰਜ ਕਰਵਾ ਦਿੱਤਾ, ਸਗੋਂ ਆਪਣਾ ਅਸਰ ਰਸੂਖ ਵਰਤਦਿਆਂ ਪੁਲਿਸ ਦੀ ਕਥਿਤ ਮਿਲੀਭੁਗਤ ਰਾਹੀਂ ਇਸ ਕੇਸ ਵਿੱਚ ਮੈਨੂੰ ਭਗੌੜਾ ਕਰਾਰ ਵੀ ਦੇ ਦਿੱਤਾ। ਜਿਸ ਵਜਾ ਕਾਰਨ ਮੈਂ ਇਕਲੌਤਾ ਪੁੱਤ ਹੋਣ ਦੇ ਬਾਵਜੂਦ ਆਪਣੇ ਮਾਪਿਆਂ ਦੀ ਅੰਤਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ, ਸਗੋਂ ਇਨ੍ਹਾਂ ਵਿਅਕਤੀਆਂ ਦੀ ਧੱਕੇਸ਼ਾਹੀ ਕਾਰਨ ਮੇਰੇ ਮਾਪੇ ਆਪਣੇ ਪੁੱਤ ਪੋਤਿਆਂ ਦਾ ਮੂੰਹ ਦੇਖਣਾ ਨੂੰ ਤਰਸਦੇ ਹੋਏ ਅਕਾਲ ਚਲਾਣਾ ਕਰ ਗਏ, ਜਦਕਿ ਮੇਰੇ ਬੱਚੇ ਅੱਜ ਵੀ ਆਪਣੇ ਦਾਦਾ ਦਾਦੀ ਦੀ ਯਾਦ ਵਿੱਚ ਤਰਸ ਰਹੇ ਹਨ। ਇਨ੍ਹਾਂ ਵਿਅਕਤੀਆਂ ਨੇ ਇਕ ਪਲਾਟ ਹਾਸਲ ਕਰਨ ਲਈ ਮੇਰਾ ਪਰਿਵਾਰ ਅਤੇ ਜਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ, ਜਦਕਿ ਉਸ ਨੇ ਅਮਰੀਕਾ ਵਿੱਚ ਰਹਿੰਦੇ ਹੋਏ ਉਕਤ ਵਿਅਕਤੀਆਂ ਵਲੋਂ ਦਰਜ ਕਰਵਾਏ ਗਏ ਝੂਠੇ ਕੇਸਾਂ ਨੂੰ ਆਪਣੇ ਵਕੀਲਾਂ ਦੀ ਮਦਦ ਰਾਹੀਂ ਰੱਦ ਕਰਵਾਇਆ। ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਇਸ ਧੱਕੇਸ਼ਾਹੀ ਖਿਲਾਫ਼ ਉਸ ਨੇ 6 ਅਪ੍ਰੈਲ 2020 ਨੂੰ ਐਨ ਆਰ ਆਈ ਕਮਿਸ਼ਨ ਕੋਲ ਸ਼ਿਕਾਈਤ ਦਰਜ ਕਰਵਾਈ, ਜਿਸ ਦੀ ਪੜਤਾਲ ਉਪਰੰਤ ਜਾਰੀ ਕੀਤੇ ਗਏ ਆਰਡਰ ਵਿੱਚ ਇਨ੍ਹਾਂ ਰਾਹੀਂ ਕਮਿਸ਼ਨ ਨੇ ਸਪੱਸ਼ਟ ਲਫਜ਼ਾਂ ਵਿਚ ਲਿਖਿਆ ਕਿ ਪੀੜਤ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ। ਪੀੜਤ ਐਨ ਆਰ ਆਈ ਨੇ ਆਖਿਆ ਕਿ ਕੈਪਟਨ ਸੰਦੀਪ ਸੰਧੂ ਅਤੇ ਹੋਰਨਾਂ ਵਿਅਕਤੀਆਂ ਨੇ ਇਕ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਹਾਸਲ ਕਲਨ ਲਈ ਉਸ ਦਾ ਘਰ ਪਰਿਵਾਰ ਤਬਾਹ ਕਰ ਦਿੱਤਾ ਪਰੰਤੂ ਜੇ ਇਹ ਵਿਅਕਤੀ ਮੁੜ ਸਿੱਧੇ ਰੂਪ ਚ ਤਾਕਤ ਸੱਤਾ ਦੀ ਤਾਕਤ ਹਾਸਲ ਕਰਦਾ ਹੈ ਤਾਂ ਇਹ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿੰਦਗੀ ਤਬਾਹ ਕਰ ਦੇਵੇਗਾ। ਇਸ ਮੌਕੇ ਪੀੜਤ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਕੇਂਦਰੀ ਕਾਨੂੰਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੰਤਰੀਆਂ ਅਧਿਕਾਰੀਆਂ ਪਾਸ ਭੇਜੀ ਦਰਖਾਸਤ ਵਿੱਚ ਇਨਸਾਫ ਦੀ ਗੁਹਾਰ ਲਗਾਈ ਹੈ, ਉਥੇ ਹੀ ਉਕਤ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਿਹੜਾ ਕਰੂ ਸਾਹਾ ਦੀ ਗੱਲ ਸਾਡਾ ਵੋਟ ਉਹਦੇ ਵੱਲ:- ਜਗਰਾਉ ਵਾਸੀ 

ਵਾਤਾਵਰਣ ਚੇਤਨਾ ਮਾਰਚ ਕੱਢ ਲੋਕਾਂ ਨੂੰ ਕੀਤਾ ਜਾਗਰੂਕ ਲੋਕ ਸੋਚਣ ਲਈ ਹੋਏ ਮਜਬੂਰ 
ਜਾਗਰੂਕਤਾ ਰੈਲੀ ਦਾ ਲੋਕ ਮਨਾਂ ਤੇ ਹੋਇਆ ਡੂੰਘਾ ਅਸਰ 

ਜਗਰਾਉ 17 ਫਰਵਰੀ (  ਅਮਿਤ ਖੰਨਾ ) ਅੱਜ ਜਗਰਾਉ ਅੰਦਰ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਹਰਿਆਵਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਰਾਜਨੀਤਕ ਪਾਰਟੀਆਂ ਵੱਲੋਂ ਬਣਾਏ ਚੋਣ ਮਨੋਰਥ ਪੱਤਰ ਵਿੱਚ ਧਰਤੀ ਮਾਂ ਦੀ ਸੇਵਾ ਸੰਭਾਲ ਲਈ 33% ਧਰਤੀ ਨੂੰ ਰੁੱਖਾ ਨਾਲ ਭਰਨ ਲਈ ਲਿਖਤੀ ਗਰੰਟੀ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਹ ਰੈਲੀ ਝਾਂਸੀ ਰਾਣੀ ਚੌਕ ਤੋਂ ਸ਼ੁਰੂ ਹੋ ਕੇ ਲਿੰਕ ਰੋਡ, ਰੇਲਵੇ ਰੋਡ, ਲਾਲਾ ਲਾਜਪਤ ਰਾਏ ਰੋਡ, ਕਮਲ ਚੌਂਕ, ਪੁਰਾਣੀ ਸਬਜ਼ੀ ਮੰਡੀ ਰੋਡ, ਸੁਭਾਸ਼ ਗੇਟ ,ਅਨਾਰ ਕਲੀ ਬਜ਼ਾਰ, ਕੁੱਕੜ ਬਜ਼ਾਰ, ਸਦਨ ਮਾਰਕੀਟ ਹੁੰਦੇ ਹੋਏ ਝਾਂਸੀ ਰਾਣੀ ਚੌਕ ਵਿੱਚ ਜਾਗਰੂਕਤਾ ਰੈਲੀ ਸਮਾਪਤ ਹੋਈ। ਇਸ਼ਤਿਹਾਰਾਂ ਰਾਹੀਂ ਤੇ ਲੋਕਾਂ ਨਾਲ ਸੰਪਰਕ ਕਰਕੇ ਹਰਿਆਵਲ ਵਾਰੇ ਜਾਗਰੂਕ ਕਰਕੇ ਹਰਿਆਵਲ ਦੀ ਆਪਣੇ ਚੌਣ ਮਨੋਰਥ ਪੱਤਰ ਵਿੱਚ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ। ਹਲਕੇ ਦੇ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਇਸ ਹਰਿਆਵਲ ਜਾਗਰੂਕਤਾ ਰੈਲੀ ਪ੍ਰਤੀ ਭਰਭੂਰ ਹੁੰਗਾਰਾ ਮਿਲਿਆ ਤੇ ਹਰਿਆਵਲ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਦੇਣ ਦਾ ਭਰੋਸਾ ਦਿੱਤਾ ਗਿਆ। ਲੋਕਾਂ ਨੇ ਵੱਡੀ ਗਿਣਤੀ ਵਿੱਚ 20 ਤਾਰੀਖ ਵਾਲੇ ਦਿਨ ਸਹੀ ਫੈਸਲਾ ਲੈਣ ਦੀ ਗੱਲ ਆਖੀ। ਅੱਜ ਦੀ ਇਸ ਹਰਿਆਵਲ ਪ੍ਰਤੀ ਜਾਗਰੂਕ ਰੈਲੀ ਦਾ  ਵਿਧਾਨ ਸਭਾ ਚੋਣਾਂ ਵਿੱਚ ਅਹਿਮ ਰੋਲ ਹੋਵੇਗਾ। ਇਸ ਮੌਕੇ ਸੱਤਪਾਲ ਸਿੰਘ ਦੇਹੜਕਾ, ਕੁਲਵੰਤ ਸਿੰਘ ਸਹੋਤਾ, ਜਸਪਾਲ ਸਿੰਘ, ਲਖਵਿੰਦਰ ਸਿੰਘ ਧੰਜਲ, ਮੇਜਰ ਸਿੰਘ ਛੀਨਾ, ਬੌਬੀ ਧੀਰ,ਬਾਬਾ ਮੋਹਨ ਸਿੰਘ ਸੱਗੂ, ਗਿਆਨੀ ਬੂਟਾ ਸਿੰਘ, ਗਿਆਨੀ ਸੰਨਦੀਪ ਸਿੰਘ, ਕੇਵਲ ਮਲਹੋਤਰਾ, ਮਹਿੰਦਰ ਸਿੰਘ ਬੀ ਏ,ਜਗਤਾਰ ਸਿੰਘ ਤੇ ਹਰਵਿੰਦਰ ਸਿੰਘ ਹਾਜ਼ਰ ਸਨ। 
ਹਲਕੇ ਜਗਰਾਉ ਤੇ ਸ਼ਹਿਰ ਦੇ ਲੋਕਾਂ ਨੇ ਰਾਜਨੈਤਿਕ ਲੋਕਾਂ ਨੂੰ ਪਾਈ ਲਾਹਣਤ 
ਅੱਜ ਜਗਰਾਉ ਅੰਦਰ ਇਨਸਾਨੀ ਸਾਹਾ ਦੀ ਗੱਲ ਕਰਦੇ ਹੋਏ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਜਗਰਾਉ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਅੱਜ ਦੀ ਜਾਗਰੂਕਤਾ ਰੈਲੀ ਵਿੱਚ ਹਿੱਸਾ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ। ਪ੍ਰੰਤੂ ਇੱਕ ਵੀ ਰਾਜਨੈਤਿਕ ਲੀਡਰ ਜਾਂ ਉਨ੍ਹਾਂ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ। ਸ਼ਹਿਰ ਨਿਵਾਸੀਆਂ ਨੂੰ ਜਦੋਂ ਸੱਦੇ ਤੇ ਕਿਸੇ ਵੀ ਰਾਜਨੈਤਿਕ ਲੀਡਰ ਦੇ ਨਾ ਪਹੁੰਚਣ ਵਾਰੇ ਪਤਾ ਲੱਗਿਆ ਤਾਂ ਸਾਰੀਆ ਪਾਰਟੀਆਂ ਦੇ ਲੀਡਰਾਂ ਨੂੰ ਸ਼ਹਿਰ ਨਿਵਾਸੀਆਂ ਤੇ ਹਲਕੇ ਦੇ ਲੋਕਾਂ ਵੱਲੋਂ ਲਾਹਣਤਾਂ ਪਾਉਂਦੇ ਹੋਏ। ਆਪਣੇ ਵੋਟ ਦਾ ਇਸਤੇਮਾਲ ਹਰਿਆਵਲ ਦੀ ਲਿਖਤੀ ਗਰੰਟੀ ਕਰਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ ਦਾ ਪ੍ਰਣ ਲਿਆ ਗਿਆ। 
ਇਨਸਾਨੀ ਹੋਦ ਨੂੰ ਬਚਾਉਣ ਲਈ ਸਾਹਾ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਦਿਉ :- ਸੱਤਪਾਲ ਸਿੰਘ ਦੇਹੜਕਾ 
ਅੱਜ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਹਰਿਆਵਲ ਵਾਤਾਵਰਣ ਸਬੰਧੀ ਕੱਢੀ ਗਈ ਜਾਗਰੂਕਤਾ ਰੈਲੀ ਦੌਰਾਨ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸੱਤਪਾਲ ਸਿੰਘ ਦੇਹੜਕਾ ਨੇ ਹਲਕਾ ਜਗਰਾਉਂ ਦੇ ਲੋਕਾਂ ਨੂੰ ਧਰਤੀ ਮਾਂ ਨੂੰ ਸਮਰਪਿਤ ਹੁੰਦੇ ਹੋਏ। ਸ਼ਹਿਰ ਵਿੱਚ ਹਲਕਾ ਜਗਰਾਉਂ ਤੇ ਸ਼ਹਿਰ ਜਗਰਾਉਂ ਦੇ ਨਿਵਾਸੀਆਂ ਨੂੰ ਆਪਣੇ ਆਪ ਤੇ ਭਵਿੱਖ ਪ੍ਰਤੀ ਕੁਦਰਤੀ ਹਰਿਆਵਲ ਰਾਹੀ ਪ੍ਰਦੂਸ਼ਣ ਨੂੰ ਰੋਕਣ ਲਈ ਜੰਗਲ ਦਾ ਰਕਵਾ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਰਾਜਨੈਤਿਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿ ਜਿਹੜੀ ਵੀ ਪਾਰਟੀ ਇਨਸਾਨੀ ਸਾਹਾ ਦੀ ਗੱਲ ਕਰੇਗੀ ਉਸ ਨੂੰ ਵੋਟ ਪਾਈ ਜਾਵੇਗੀ। ਦੇਹੜਕਾ ਵੱਲੋਂ ਹਲਕਾ ਜਗਰਾਉਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣਾ ਵੋਟ ਇਨਸਾਨੀ ਹੋਦ ਨੂੰ ਬਚਾਉਣ ਲਈ ਸਾਹਾ ਦੀ ਲਿਖਤੀ ਗਰੰਟੀ ਕਰਨ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਪਾਉਣ। ਤਾਂ ਜੋ ਭਵਿੱਖ ਵਿੱਚ ਧਰਤੀ ਮਾਂ ਨੂੰ ਬਚਾਇਆ ਜਾ ਸਕੇ।

ਬਲੌਜ਼ਮਜ਼ ਵਖਿੇ ਵੋਟ ਦੇ ਅਧਕਿਾਰ ਸੰਬੰਧੀ ਗਤੀਵਧਿੀ ਕਰਵਾਈ 

ਜਗਰਾਓਂ 17 ਫ਼ਰਵਰੀ (ਅਮਿਤ ਖੰਨਾ)-ਬਲੌਜਮਜ ਸਕੂਲ ਵਖਿੇ ਅੱਜ 18 ਸਾਲ ਦੇ ਹੋ ਚੁੱਕੇ ਬੱਚਆਿਂ ਲਈ ਇਕ ਜੁਟ ਦੇ ਅਧਕਿਾਰ ਲਈ ਵਸਿ਼ੇਸ਼ਗਤੀ ਵਧਿੀ ਕਰਵਾਈ ਗਈ।ਜਸਿ ਵਚਿ ਬੱਚਆਿਂ ਨੂੰ ਓਹਨਾ ਦੇ ਵੋਟ ਦੇ ਅਧਕਿਾਰ ਲਈ ਜਾਗਰੂਕ ਕੀਤਾ ਗਆਿ। ਉਨ੍ਹਾਂ ਦੀ ਅਧਆਿਪਕਾ ਅਨੂਪ ਕੌਰ ਨੇ ਬੱਚਆਿਂ ਨੂੰ ਦੱਸਆਿ ਕ ਿਸਾਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਕਉਿਂਕ ਿਇਹ ਸਾਡਾ ਮੁੱਢਲਾ ਅਧਕਿਾਰ ਹੈ। ਬੱਚਆਿਂਨੇ ਇਸ ਗਤੀਵਧਿੀ ਤੋਂ ਉਤਸ਼ਾਹਤਿ ਹੋ ਕੇ ਮੌਕੇ ਤੇ ਹੀ ਪੋਸਟਰ ਬਣਾ ਕੇ ਆਪਣੀ ਵੋਟ ਅਤੇ ਇਸ ਦੀ ਸ਼ਕਤੀਨੂੰਸਾਂਝਾ ਕੀਤਾ।ਇਸਮੌਕੇ ਸਕੂਲ ਦੇ ਪ੍ਰੰਿਸੀਪਲ ਡਾਕਟਰ ਅਮਰਜੀਤ ਕੌਰ ਨਾਜ਼ ਨੇ ਬੋਲਦਆਿਂ ਕਹਿਾ ਕ ਿਅਸੀਂ ਬੱਚਆਿਂ ਨੂੰ ਸਮੇਂ ਸਮੇਂ ਦੌਰਾਨਉਨ੍ਹਾਂ ਦੇ ਅਧਕਿਾਰਾਂ ਪ੍ਰਤੀ ਜਾਣਕਾਰੀ ਦੰਿਦੇ ਰਹੰਿਦੇ ਹਾਂ ਤਾਂ ਜੋ ਬੱਚਆਿਂ ਨੂੰ ਆਉਣ ਵਾਲੇ ਸਮੇਂ ਵੱਿਚ ਕਸਿੇ ਦੱਿਕਤ ਦਾ ਸਾਹਮਣਾ ਨਾ ਕਰਨਾ ਪਵੇ। ਬੱਚਆਿਂ ਦੀ ਇਸ ਉਮਰ ਵੱਿਚ ਇਨ੍ਹਾਂ ਨੂੰ ਜੇਕਰ ਇਨ੍ਹਾਂ ਦੇ ਸਾਰੇ ਹੱਕਾਂ ਦਾ ਪਤਾ ਹੋਵੇਗਾ ਤਾਂ ਇਹ ਆਪਣੇ ਸਮਾਜ ਦੇਸ਼ ਪ੍ਰਤੀ ਕੁਝ ਨਾ ਕੁਝ ਕਰ ਗੁਜਰਣਗੇ। ਬੱਚਆਿਂ ਦੁਆਰਾ ਬਣਾਏ ਗਏ ਪੋਸਟਰ ਇਸ ਗੱਲ ਦੀ ਗਵਾਹੀ ਭਰਦੇ ਹਨ ਕ ਿਸਾਡੇ ਸਮਾਜ ਦਾ ਆਉਣ ਵਾਲਾ ਭਵੱਿਖ ਉਜਵਲ ਹੋਵੇਗਾ। ਇਸ ਮੌਕੇ ਸਕੂਲ ਦੇਪਰੈਜ਼ੀਡੈਂਟਸ. ਮਨਪ੍ਰੀਤ ਸੰਿਘ ਬਰਾੜ, ਚੈਅਰਮੈਨ ਸ. ਹਰਭਜਨ ਸੰਿਘ ਜੌਹਲ ਅਤੇ ਅਜਮੇਰ ਸੰਿਘ ਰੱਤੀਆਂ ਨੇ ਵੀ ਇਸ ਗਤੀਵਧਿੀ ਦੀ ਸ਼ਲਾਘਾ ਕੀਤੀ।

ਭੁਪਿੰਦਰ ਸਿੰਘ ਸਾਹੋਕੇ ਵੱਡੀ ਲੀਡ ਨਾਲ ਜਿੱਤੇਗਾ -ਸਰਪੰਚ ਡਿੰਪੀ

ਅਜੀਤਵਾਲ ( ਬਲਵੀਰ ਸਿੰਘ ਬਾਠ )  ਪੰਜਾਬ ਚ  ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਜੀਤਵਾਲ ਦੇ  ਨੌਜਵਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦਿਆਂ  ਪ੍ਰਗਟ ਕੀਤਾ  ਉਨ੍ਹਾਂ ਕਿਹਾ ਕਿ ਇੱਕ ਸੌ ਗਿਆਰਾਂ ਦਿਨਾਂ ਦੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਾਲੀ ਸਰਕਾਰ ਨੇ ਦੱਸ ਦਿੱਤਾ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਚ ਵਿਕਾਸ ਦਿ ਕਿਵੇਂ ਹਨ੍ਹੇਰੀ ਲਿਆ ਕੇ ਰੱਖ ਦਿੱਤੇ ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਸ਼ਗਨ ਸਕੀਮ ਤੋਂ ਇਲਾਵਾ  ਹਰ ਇੱਕ ਦੇ ਦੁੱਖ ਸੁੱਖ ਦੀ ਭਾਈਵਾਲੀ ਸਰਕਾਰ ਕਾਂਗਰਸ ਸਾਬਤ ਹੋਈ ਅਤੇ ਪੰਜਾਬ ਨੂੰ ਬੁਲੰਦੀ ਦੀਆਂ   ਲੀਹਾਂ ਤੇ ਲਿਜਾਣ  ਲਈ ਮੁੱਖ ਮੰਤਰੀ ਚੰਨੀ ਨੇ ਦਿਲੋਂ ਮਿਹਨਤ ਕਰਦੇ ਹੋਏ ਦਿਨ ਰਾਤ ਇੱਕ ਕਰ ਦਿੱਤੇ  ਜਿਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ ਜਿਸ ਨੂੰ ਮੁੱਖ ਮੰਤਰੀ ਦੇਖਣ ਲਈ ਪੰਜਾਬ ਦੇ ਲੋਕ ਪੱਬਾਂ ਭਾਰ ਹੋਏ ਪਏ ਹਨ  ਸਰਪੰਚ ਡਿੰਪੀ ਨੇ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕਰਦਿਆਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਕਾਂਗਰਸ ਦੇ ਉਮੀਦਵਾਰ ਭਾਰੀ ਬਹੁਮਤ ਪ੍ਰਾਪਤ ਕਰਨਗੇ ਅਤੇ ਵੱਡੀ ਲੀਡ ਨਾਲ ਜਿੱਤਣਗੇ  ਜਿਸ ਨਾਲ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਵੱਡੀ ਪੱਧਰ ਤੇ ਹੋਵੇਗਾ  ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਭੁਪਿੰਦਰ ਸਿੰਘ ਸਾਹੋਕੇ ਨੂੰ ਬਹੁਮੱਤ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜੋ  ਜਿਸ ਨਾਲ ਹਲਕਾ ਤਰੱਕੀ ਦੀਆਂ ਲੀਹਾਂ ਸਾਰਲ ਕਰ ਸਕੇ

ਗੁਰਵੇਲ ਕੋਹਾਲ਼ਵੀ ਦੀਆਂ ਰਚਨਾਵਾਂ ਦਫ਼ਤਰ ਜ਼ਿਲ੍ਹਾ ਭਾਸ਼ਾ ਵਿਭਾਗ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲੱਗੀਆਂ

ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ(ਰਜਿ), ਪੰਜਾਬ ਦੇ ਚੇਅਰਮੈਨ ਅਤੇ ਸੰਸਥਾਪਕ ਗੁਰਵੇਲ ਕੋਹਾਲ਼ਵੀ ਦੀਆਂ ਦੋੋ ਰਚਨਾਵਾਂ ' ਪੰਜਾਬੀ ਮਾਂ ਬੋਲੀ ਨੂੰ ' ਅਤੇ ' ਵਾਰਿਸ ਮਾਂ ਪੰਜਾਬੀ ਦੇ ' ਨੂੰ ਫ਼ਲੈਕਸਾਂ ਦੇ ਰੂਪ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦਫ਼ਤਰ ਦੇ ਫ਼ੇਸਬੁੱਕ ਪੇਜ਼ 'ਤੇ ਲੱਗਣ ਦਾ ਮਾਣ ਪ੍ਰਾਪਤ ਹੋਇਆ।
          ਪ੍ਰੋ. ਬੀਰ ਇੰਦਰ ਸਰਾਂ (ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ) ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ),ਪੰਜਾਬ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਮੇਸ਼ ਕੌਰ ਜੋਧੇ ਵੱਲੋਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਗੁਰਵੇਲ ਕੋਹਾਲ਼ਵੀ ਨੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਆਪਣੀਆਂ ਦੋ ਰਚਨਾਵਾਂ ਫ਼ਲੈਕਸਾਂ ਦੇ ਰੂਪ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਨੂੰ ਭੇਂਟ ਕੀਤੀਆਂ। ਇਸ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਰੇਖਾ ਮਹਾਜਨ ਅਤੇ ਹਰਜੀਤ ਸਿੰਘ ਸੀਨੀਅਰ ਅਸਿਸਟੈਂਟ ਵੀ ਹਾਜ਼ਰ ਸਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਾਨੂੰ ਮਾਣ ਹੈ ਗੁਰਵੇਲ ਸਾਡੇ ਸਿੱਖਿਆ ਵਿਭਾਗ ਵਿੱਚ ਮੁੱਖ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ। ਹਰਮੇਸ਼ ਕੌਰ ਜੋਧੇ ਵੱਲੋਂ ਗੁਰਵੇਲ ਕੋਹਾਲ਼ਵੀ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਗੁਰਵੇਲ ਕੋਹਾਲ਼ਵੀ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਮੇਸ਼ ਕੌਰ ਜੋਧੇ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਦਾ ਇਸ ਅਵਸਰ ਅਤੇ ਮਾਣ ਦੇਣ ਲਈ ਸ਼ੁਕਰਾਨਾ ਕੀਤਾ।ਇਸ ਮੌਕੇ ਪ੍ਰੋ. ਬੀਰ ਇੰਦਰ ਸਰਾਂ ਨੇ ਗੁਰਵੇਲ ਕੋਹਾਲਵੀ ਨੂੰ ਸਮੁੱਚੀ ਟੀਮ ਵੱਲੋਂ ਮੁਬਾਰਕਬਦ ਦਿੱਤੀ।
ਵਲੋਂ:ਪ੍ਰੋ. ਬੀਰ ਇੰਦਰ ਸਰਾਂ (ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ)ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ(ਰਜਿ), ਪੰਜਾਬ

ਕਾਂਗਰਸ ਦੇ ਸੀਨੀਅਰ ਲੀਡਰ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਕਾਂਗਰਸ ਪਾਰਟੀ ਨੇ ਪਾਰਟੀ ਚੋਂ ਛੇਕਿਆ  

ਚੰਡੀਗੜ੍ਹ, 17 ਫਰਵਰੀ (ਗੁਰਸੇਵਕ ਸੋਹੀ) ਕਾਂਗਰਸ ਪਾਰਟੀ ਵੱਲੋਂ ਟਿਕਟ ਨਾਲ ਮਿਲਣ ਤੋਂ ਬਾਅਦ ਲਗਾਤਾਰ ਨਾਰਾਜ਼ ਚੱਲ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਪੱਤਰ ਮੁਤਾਬਕ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ।ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ  ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿੱਚੋਂ ਕੱਢਣ ਤੇਰੀ ਚਿੱਠੀ ਤੁਸੀਂ ਫੋਟੋ ਵਿਚ ਦੇਖ ਲਵੋ

 

 ਦੀਪ ਸਿੱਧੂ ਦੇ ਅਚਾਨਕ ਵਿਛੋੜੇ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ   - ਸਰਪੰਚ ਢਿੱਲੋਂ

 ਅਜੀਤਵਾਲ (ਬਲਵੀਰ ਸਿੰਘ ਬਾਠ0  ਨੌਜਵਾਨ ਦਿਲਾਂ ਦੀ ਧੜਕਣ ਕੌਮ ਦੇ ਹੀਰੇ ਦੀਪ ਸਿੱਧੂ ਦੇ ਹਾਦਸੇ ਵਿਚ ਦੇਹਾਂਤ ਦੀ ਖਬਰ ਨੂੰ ਸੁਣ ਕੇ ਦਿਲ ਨੂੰ ਬਹੁਤ ਦੁੱਖ ਲੱਗਿਆ  ਇਸ ਖ਼ਬਰ ਦਾ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਪਰ ਜਿਉਂ ਜਿਉਂ ਇਹ ਖ਼ਬਰ ਅੱਗ ਵਾਂਗ ਚੈਨਲਾਂ ਤੇ ਫੈਲ ਗਈ  ਤਾਂ ਸਮਝੋ ਕਿ ਇਕ ਦਮ ਦਿਲ ਦੀ ਧੜਕਣ ਹੀ ਜਿਵੇਂ ਰੁਕ ਗਈ ਹੋਵੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਕਰਦਿਆਂ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੀਪ ਸਿੱਧੂ ਦੇ ਅਚਾਨਕ  ਵਿਛੋੜੇ ਨੇ   ਪੰਜਾਬੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਬੇਰ ਦੀਪ ਸਿੱਧੂ ਪੰਜਾਬੀਆਂ ਦੀ ਕੌਮ ਦੇ ਇੱਕ ਅਜਿਹੇ ਹੀਰੋ ਰੋਲ ਮਾਡਲ ਸਨ ਜਿਨ੍ਹਾਂ ਨੇ ਨੌਜਵਾਨਾਂ ਵਿਚ ਇਕ ਨਵੇਂ ਜਜ਼ਬੇ ਪੈਦਾ ਕੀਤੇ ਸਨ ਜਿਵੇਂ ਕਿਸਾਨੀ ਅੰਦੋਲਨ ਵਿਚ ਦੀਪ ਸਿੱਧੂ ਦਾ ਇਕ ਵੱਡਾ ਯੋਗਦਾਨ  ਪਰ ਉਨ੍ਹਾਂ ਕਿਹਾ ਕਿ ਅਸੀਂ ਅੱਜ  ਇਕ ਹੋਰ ਕੌਮ ਦਾ ਹੀਰਾ ਗੁਆ ਲਿਆ ਹੈ  ਪਰ ਉਸ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ  ਸਰਪੰਚ ਢਿਲੋਂ ਨੇ ਕਿਹਾ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਬਿਸੜੀ ਰੂਹ ਨੂੰ ਪਰਮਾਤਮਾ ਆਤਮਿਕ ਸ਼ਾਂਤੀ  ਅਤੇ ਆਪਣੇ ਚਰਨ ਕਮਲਾਂ ਵਿਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ  ਭਾਣਾ ਮੰਨਣ ਦਾ ਬਲ ਬਖ਼ਸ਼ੇ ਕਰਨ

ਗੁਰੂ ਰਵਿਦਾਸ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ

 ਹੇ ਰਵਿਦਾਸ
ਤੂੰ 'ਕੱਲੇ ਨੇ
 ਸਮੇਂ ਦੇ ਹਾਕਮਾਂ ਨਾਲ
ਟੱਕਰ ਲੈਂਦਿਆਂ
ਗੈਰ-ਬਰਾਬਰੀ ਵਿਰੁੱਧ
ਅਵਾਜ ਬੁਲੰਦ ਕੀਤੀ!
ਤੂੰ ਜਾਤ ਦੇ ਹੰਕਾਰੀਆਂ
ਦਾ ਮੁਕਾਬਲਾ ਕਰਦਿਆਂ
 ਬਿਨਾਂ ਗਮਾਂ ਵਾਲੇ
'ਬੇਗਮਪੁਰਾ' ਦੀ ਸਿਰਜਣਾ
ਦਾ ਹੋਕਾ ਦਿੱਤਾ!
ਪਰ ਅੱਜ
ਅਸੀਂ ਫਿਰ ਨਫਰਤ ਦੇ ਬੀਜ
ਬੀਜਦੇ ਫਿਰਦੇ ਆਂ!
ਨਾ ਕਿਸੇ ਤੋਂ ਡਰਦੇ ਆਂ
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ
ਗੁਰੂ ਮੰਨਦੇ ਆਂ!
ਪਰ ਉਹਦੀ ਸੀਖ
ਮੰਨਣ ਤੋਂ ਭੱਜਦੇ ਆਂ!
ਜੇ ਵੋਟਾਂ ਦੀ
 ਰਾਜਨੀਤੀ ਨਾ ਹੋਵੇ
ਤਾਂ ਕਦੋਂ ਦੀ ਤੇਰੀ ਬਾਣੀ
ਗੁਰੂ ਗ੍ਰੰਥ ਤੋਂ ਅਲਹਿਦਾ
ਕਰਕੇ ਰੱਖ ਦੇਣੀ ਸੀ,
ਜਿਵੇਂ -
ਤੇਰੇ ਗੁਰੂਦੁਆਰੇ
ਅਲਹਿਦਾ ਕਰਕੇ
ਰੱਖੇ ਨੇ!
ਜਾਤ ਦਾ ਹੰਕਾਰ
ਸਾਡੇ ਦਿਮਾਗ ਨੂੰ
ਚੜ੍ਹਿਆ ਰਹਿੰਦੈ!
ਤੈਨੂੰ 'ਗੁਰੂ' ਕਹਿੰਦਿਆਂ
ਸਾਡੇ ਦੰਦਲਾਂ ਪੈਂਦੀਆਂ ਨੇ!
ਤਾਹੀਓਂ ਤਾਂ ਤੈਨੂੰ
'ਭਗਤ' ਕਹਿੰਦੇ ਆਂ!
ਉਂਝ ਵੋਟਾਂ ਦੇ ਦਿਨਾਂ 'ਚ
ਤੇਰੀ ਯਾਦ
ਬਥੇਰੀ ਆਉਂਦੀ ਆ!
ਨਹੀਂ ਤਾਂ
ਤੇਰੇ ਤੋਂ ਨਫਰਤ ਆਉਂਦੀ!
ਅਸੀਂ ਨਾ ਨਾਨਕ ਦੇ ਹੋਏ ਆਂ!
ਨਾ ਗੋਬਿੰਦ ਦੇ ਬਣੇ ਆਂ
ਜਿਨ੍ਹਾਂ ਇੱਕੋ ਬਾਟੇ ਵਿੱਚ
ਅੰਮ੍ਰਿਤ ਛਕਾ ਕੇ
ਜਾਤ-ਪਾਤ ਦੀਆਂ ਕੰਧਾਂ
ਤੋੜੀਆਂ ਸੀ!
ਹੰਕਾਰੀਆਂ ਦੀਆਂ ਧੌਣਾਂ
ਮਰੋੜੀਆਂ ਸੀ!
ਅਸੀਂ ਤਾਂ ਬਸ
ਜਾਤ ਦੇ ਹੰਕਾਰ ਵਿਚ
ਅੰਨ੍ਹੇ ਹੋਏ ਫਿਰਦੇ ਆਂ!
ਮਾਨਵਤਾ ਦਾ ਪਾਠ ਭੁੱਲਾ ਕੇ
ਟਿਕੇ ਟਿਕੇ ਲਈ ਵਿਕਦੇ ਆਂ!
-ਸੁਖਦੇਵ ਸਲੇਮਪੁਰੀ
09780620233
16 ਫਰਵਰੀ, 2022.

ਪਿੰਡ ਬੜੈਚ ’ਚ ਕੈਪਟਨ ਸੰਧੂ ਨੇ ਕੀਤਾ ਚੋਣ ਜਲਸੇ ਨੂੰ ਸੰਬੋਧਨ

ਵਿਕਾਸ ਬਦਲੇ ਪਿੰਡ ਵਾਸੀ ਪਾਉਣਗੇ ਕਾਂਗਰਸ ਨੂੰ ਵੋਟ – ਸਰਪੰਚ ਬੜੈਚ 
ਮੁੱਲਾਂਪੁਰ ਦਾਖਾ 16 ਫਰਵਰੀ (ਸਤਵਿੰਦਰ ਸਿੰਘ ਗਿੱਲ ) – ਸਾਡੇ ਨਗਰ ਬੜੈਚ ਵਿੱਚ ਲੱਗੀਆਂ ਇੰਟਰਲਾਕ ਟਾਇਲਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਨੂੰ ਗ੍ਰਾਂਟਾ ਦੇ ਖੁੱਲੇ ਗੱਫੇ ਹੀ ਦਿੱਤੇ ਹਨ। ਅੱਜ ਪਿੰਡ ਅੰਦਰ ਮਣਾਂਮੂੰਹੀ ਹੋਇਆ ਵਿਕਾਸ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਹਰਮਨ ਬੜੈਚ ਨੇ ਅੱਜ ਆਪਣੇ ਗ੍ਰਹਿ ਵਿਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜਰੀ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ।       ਕੈਪਟਨ ਸੰਧੂ ਨੇ ਕਿਹਾ ਕਿ ਦਿਨ ਐਤਵਾਰ ਤੁਹਾਡੀ ਉਂਗਲ ਮੇਰੀ ਕਿਸਮਤ ਬਦਲਣ ਵਿੱਚ ਸਹਾਈ ਹੋਵੇਗੀ, ਜੋ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿਸਮਤ ਦਾ ਵੀ ਫੈਸਲਾ ਕਰੇਗੀ। ਉਨ੍ਹਾਂ ਸਾਦੇ ਢੰਗ ਨਾਲ ਲੋਕਾਂ ਤੋਂ ਵੋਟ ਦੀ ਮੰਗ ਕੀਤੀ ਅਤੇ ਕਿਹਾ ਤੁਹਾਡੀ ਇੱਕ-ਇੱਕ ਕੀਮਤੀ ਵੋਟ ਬਹੁਤ ਕੀਮਤੀ ਹੈ, ਜੋ ਪੰਜਾਬ ਦੀ ਬਿਹਤਰੀ ਅਤੇ ਉਨਤੀ ਵਾਸਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣੀ ਅਤਿ ਜਰੂਰੀ ਹੈ। ਆਪਣੇ ਭਾਸ਼ਨ ਸ਼ੁਰੂ ਕਰਨ ਤੋਂ ਪਹਿਲਾ ਕੈਪਟਨ ਸੰਧੂ ਨੇ ਕ੍ਰਾਂਤੀਕਾਰੀ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਇਸ ਤੋਂ ਬਾਅਦ ਪਿੰਡ ਬੜੈਚ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਸਾਰੀਆਂ ਕੀਮਤੀ ਵੋਟਾ ਹੱਥ ਪੰਜੇ ਵਾਲਾ ਪਹਿਲਾ ਬਟਨ ਦਬਾ ਕੇ ਉਨ੍ਹਾਂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ। ਪਿੰਡ ਦੇ ਮੋਹਤਬਰ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਆਪੋ-ਆਪਣੀਆਂ ਰਿਸਤੇਦਾਰੀਆਂ ਵਿੱਚ ਪਹੁੰਚ ਕੀਤੀ ਜਾਵੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ।
   ਸਰਪੰਚ ਹਰਮਨਦੀਪ ਸਿੰਘ ਉਰਫ ਹਰਮਨ, ਪੰਚ ਬਲਜੀਤ ਸਿੰਘ,ਪੰਚ ਤਜਿੰਦਰ ਸਿੰਘ, ਪੰਚ ਰਾਜਪਾਲ ਸਿੰਘ, ਪੰਚ ਕੁਲਜੀਤ ਕੌਰ, ਪੰਚ ਹਰਪ੍ਰੀਤ ਕੌਰ, ਰਾਮ ਸਿੰਘ, ਗਿਆਨ ਚੰਦ, ਗਿਆਨੀ ਸੋਹਣ ਸਿੰਘ ਬੈਂਸ, ਸੁਖਦੇਵ ਸਿੰਘ, ਮਨਵੀਰ ਸਿੰਘ, ਵਰਿੰਦਰ ਸਿੰਘ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਬਿੰਦਾ ਬੜੈਚ, ਲਾਲੀ ਗਰੇਵਾਲ, ਸੁਰਜੀਤ ਸਿੰਘ, ਅਵਤਾਰ ਸਿੰਘ ਫੌਜੀ, ਤਲਵਿੰਦ ਸਿੰਘ, ਪ੍ਰਮਿੰਦਰ ਸਿੰਘ, ਲੱਛਮਣ ਸਿੰਘ, ਬੂਟਾ ਸਿੰਘ, ਜਨਕਰਾਜ, ਸਰਦੂਲ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਹਾਜਰ ਸਨ।

ਗੁਰੂ ਰਵਿਦਾਸ ਜੀ ਦੇ ਤਪ ਸਥਾਨ ਸ੍ਰੀ ਖੁਰਾਲਗਡ਼੍ਹ ਸਾਹਿਬ (ਹੁਸ਼ਿਆਰਪੁਰ) ਨਤਮਸਤਕ ਹੋਏ ਵਿਧਾਇਕ ਇਆਲੀ 

ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾਂ ਲਈ ਕੀਤੀ ਅਰਦਾਸ 
ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਦੀ ਸੰਗਤਾਂ ਨੂੰ ਦਿੱਤੀ ਮੁਬਾਰਕਬਾਦ 

ਮੁੱਲਾਂਪੁਰ ਦਾਖਾ, 16 ਫਰਵਰੀ(ਸਤਵਿੰਦਰ ਸਿੰਘ ਗਿੱਲ )—  ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ 645ਵੇਂ ਅਵਤਾਰ ਦਿਹਾਡ਼ੇ ਮੌਕੇ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਤਪ ਅਸਥਾਨ ਸ੍ਰੀ ਖੁਰਾਲਗਡ਼੍ਹ ਸਾਹਿਬ ਹੁਸ਼ਿਆਰਪੁਰ ਵਿਖੇ ਨਤਮਸਤਕ ਹੋਏ। ਇਸ ਮੌਕੇ ਮੌਕੇ ਉਨ੍ਹਾਂ ਪਾਵਨ ਤਪ ਅਸਥਾਨ ਵਿਖੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਤੇ ਚਡ਼੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਕ ਕ੍ਰਾਂਤੀਕਾਰੀ ਮਹਾਂਪੁਰਸ਼ ਸਨ, ਜਿਨ੍ਹਾਂ ਜਿੱਥੇ ਦੱਬੇ ਕੁਚਲੇ ਲੋਕਾਂ ਦੇ ਧਾਰਮਕ ਸਮਾਜਿਕ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ, ਉਥੇ ਹੀ ਪ੍ਰਮਾਤਮਾ ਦੀ ਭਜਨ ਬੰਦਗੀ ਅਤੇ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਵਿਧਾਇਕ ਇਯਾਲੀ ਨੇ ਆਖਿਆ ਕਿ  ਇਸ ਪਾਵਨ ਦਿਹਾੜੇ ਮੌਕੇ ਸਾਨੂੰ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਉੱਥੇ ਹੀ ਕੌਮ ਸਮਾਜ ਅਤੇ ਮਨੁੱਖਤਾ ਦੀ ਬਿਹਤਰੀ ਲਈ ਵੀ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸ੍ਰੀ ਗੁਰੂ ਰਵੀਦਾਸ ਤਪ ਅਸਥਾਨ ਸ੍ਰੀ ਖੁਰਾਲਗਡ਼੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ ਅਤੇ ਗ੍ਰੰਥੀ ਭਾਈ ਨਰੇਸ਼ ਸਿੰਘ ਸਮੇਤ ਸਮੁੱਚੀ ਕਮੇਟੀ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਵੱਲੋਂ ਗੁਰੂ ਰਵਿਦਾਸ ਜੀ ਦੀ ਨੂੰ ਨਮਨ  

ਦੀਪ ਸਿੱਧੂ ਦੇ ਸੜਕ ਹਾਦਸੇ ਵਿੱਚ ਵਿੱਛੜ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ  

ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਨੂੰ ਕੋਸਦਿਆਂ ਫੂਕਿਆ ਪੁਤਲਾ  

ਜਗਰਾਉਂ, 16 ਫਰਵਰੀ (ਅਮਿਤ ਖੰਨਾ/ ਜਸਮੇਲ ਗ਼ਾਲਿਬ ) ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਸਥਾਨਕ ਬਸ ਸਟੈਂਡ ਤੇ ਪਹਿਲਾਂ ਰੈਲੀ ਕਰਕੇ ਗੁਰੂ ਰਵੀ ਦਾਸ ਦੀ ਜੈਅੰਤੀ ਤੇ ਉਨਾਂ ਨੂੰ ਨਮਨ ਕੀਤਾ ਅਤੇ ਉਨਾਂ ਵਲੋਂ ਚਿਤਵੇ ਬੇਗਮਪੁਰਾ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ।ਇਸ ਸਮੇਂ ਨਾਮੀ ਕਲਾਕਾਰ ਦੀਪ ਸਿੱਧੂ ਦੇ ਸੜਕ ਹਾਦਸੇ ਚ ਵਿਛੜ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਲਾਕ ਪ੍ਰਧਾਨਾਂ  ਜਗਤਾਰ ਸਿੰਘ ਦੇਹੜਕਾ ਅਤੇ ਦੇਵਿੰਦਰ ਸਿੰਘ ਮਲਸੀਹਾਂ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਉਨਾਂ ਤੋਂ ਬਿਨਾਂ ਲੋਕ ਆਗੂ ਕੰਵਲਜੀਤ ਖੰਨਾ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ ਨੇ ਦੱਸਿਆ ਕਿ ਅੱਜ ਸੂਬੇ ਭਰ ਚ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਆਮਦ ਦਾ ਵਿਰੋਧ ਕਰਨ ਲਈ ਮੋਦੀ ਹਕੂਮਤ ਦੇ ਪੁਤਲੇ ਫੂਕ ਕੇ ਵਿਸ਼ਵਾਸਘਾਤੀ ਮੋਦੀ ਨੂੰ ਨਾਰਿਆਂ ਰਾਹੀ  ਲਾਹਨਤਾਂ ਪਾਈਆਂ ਜਾ ਰਹੀਆਂ ਹਨ । ਉਨਾਂ ਕਿਹਾ ਕਿ ਅੱਡੀ ਚੋਟੀ ਦਾ ਜੋਰ ਲਾਕੇ ਵੀ ਭਾਜਪਾ ਦੀ ਫਿਰਕੂ  ਤੇ ਕਾਰਪੋਰੇਟਾਂ ਦੀ ਦਲਾਲ ਪਾਰਟੀ ਪੰਜਾਬ ਚ ਅਪਣਾ ਆਧਾਰ ਨਹੀਂ ਬਣਾ ਸਕੇਗੀ। ਉਨਾਂ ਕਿਹਾ ਕਿ 19 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪੇ ਗਏ ਪੱਤਰ ਚ ਮੰਨੀਆਂ ਛੇ ਮੰਗਾਂ ਜਿਵੇਂ ਕਿ ਐਮ ਐਸ ਪੀ ਲਈ ਕਮੇਟੀ ਦਾ ਨਿਰਮਾਣ, ਬਿਜਲੀ ਐਕਟ 2020 ਦੀ ਵਾਪਸੀ,ਪ੍ਰਦੂਸ਼ਣ ਐਕਟ ਚੈੰ ਕਿਸਾਨਾਂ ਲਈ ਸਜਾ ਦੀ ਮੱਦ ਰੱਦ ਕਰਨਾ, ਹਰਿਆਣਾ ਸਮੇਤ ਸਾਰੇ ਦੇਸ਼ ਚ ਕਿਸਾਨਾਂ ਤੇ ਮੜੇ ਝੂਠੇ ਪਰਚੇ ਰੱਦ ਕਰਨਾ, ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ ਆਦਿ ਮੰਗਾਂ ਨੂੰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ।ਇਸ ਤੋਂ ਵੀ ਅੱਗੇ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਸਰਕਾਰ ਦੀ ਮਿਲੀ ਭੁਗਤ ਨਾਲ ਜਮਾਨਤ ਦੇ ਕੇ ਰਿਹਾ ਕਰਨ ਨੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਇਸ ਸਮੇਂ ਆਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਾਉਣ ਦੀ ਜੋਰਦਾਰ ਮੰਗ ਕੀਤੀ ਗਈ।  ਉਪਰੰਤ ਜੀ ਟੀ ਰੋਡ ਤੇ ਮੁਖ ਚੌਂਕ ਤਕ ਮੁਜਾਹਰਾ ਕਰਕੇ ਨਾਰਿਆਂ ਦੀ ਗੂੰਜ ਚ  ਮੌਦੀ ਹਕੂਮਤ  ਦੀ ਅਰਥੀ ਨੂੰ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਲਾੰਬੂ ਲਾਇਆ।ਇਸ ਸਮੇਂ 18 ਫਰਵਰੀ ਨੂੰ 1974 ਦੀ ਤੇਲ ਦੀ ਬਲੈਕ ਵਿਰੋਧੀ ਅੰਦੋਲਨ ਦੇ ਸ਼ਹੀਦ ਪਿਆਰਾ ਸਿੰਘ ਗਾਲਬ ਦੇ ਬਰਸੀ ਸਮਾਗਮ ਤੇ ਸ਼ਹੀਦੀ ਯਾਦਗਾਰ ਤੇ ਗਾਲਬ ਪਿੰਡ ਵਿਖੇ ਪੁੱਜਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ, ਰਜਿੰਦਰ ਸਿੰਘ ਭਨੋਹੜ, ਦਲਬੀਰ ਸਿੰਘ ਬੁਰਜਕਲਾਲਾ,ਮਨਦੀਪ ਸਿੰਘ ਭੰਮੀਪੁਰਾ, ਹਰਚੰਦ ਸਿੰਘ ਢੌਲਣ, ਜਗਤ ਸਿੰਘ ਲੀਲਾਂ, ਜਗਜੀਤ ਸਿੰਘ ਕਲੇਰ,  ਗੁਰਚਰਨ ਸਿੰਘ ਗੁਰੂਸਰ, ਮਦਨ ਸਿੰਘ ਆਦਿ ਆਗੂ ਹਾਜਰ ਸਨ।

 ਵਿਧਾਇਕ ਮਾਣੂੰਕੇ ਦਾ ਹੋਇਆ ਭਰਵਾ ਸਵਾਗਤ

 ਹਠੂਰ,16,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ‘ਆਪ’ਦੇ ਉਮੀਦਵਾਰ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਠੂਰ,ਲੱਖਾ,ਰਸੂਲਪੁਰ,ਮੱਲ੍ਹਾ,ਰਣਧੀਰ ਗੜ੍ਹ,ਭੰਮੀਪੁਰਾ ਕਲਾਂ ਆਦਿ ਪਿੰਡਾ ਵਿਚ ਮੀਟਿੰਗਾ ਕਰਕੇ ਪਾਰਟੀ ਦੀ ਵਿਚਾਰਧਾਰਾ ਬਾਰੇ ਵੋਟਰਾ ਨੂੰ ਜਾਣੂ ਕਰਵਾਇਆ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਭਗਵੰਤ ਮਾਨ ਨੂੰ ਜਦੋ ਤੋ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਪੰਜਾਬ ਵਾਸੀਆ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।ਪਿੰਡਾ ਅਤੇ ਸਹਿਰਾ ਵਿਚ ‘ਆਪ’ਨੂੰ ਮਾਂ ਵਰਗਾ ਪਿਆਰ ਮਿਲ ਰਿਹਾ ਹੈ।ਇਸ ਮੌਕੇ ਪਿੰਡ ਮੱਲ੍ਹਾ ਅਤੇ ਰਸੂਲਪੁਰ ਵਾਸੀਆ ਨੇ ਵਿਧਾਇਕ ਮਾਣੂੰਕੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਲੱਡੂ ਵੰਡੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਦੀਪ ਸਿੰਘ ਗੋਗਾ,ਰਜਿੰਦਰ ਸਿੰਘ ਗਾਗਾ,ਗੁਰਮੇਲ ਸਿੰਘ ਮੰਡੀਲਾ ਵਾਲੇ,ਭਾਈ ਅਮਰਜੀਤ ਸਿੰਘ ਖਾਲਸਾ,ਲਖਵੀਰ ਸਿੰਘ,ਜਗਰਾਜ ਸਿੰਘ,ਪਰਮਜੀਤ ਸਿੰਘ,ਬਚਿੱਤਰ ਸਿੰਘ ਦਿਓਲ,ਦੇਵ ਸਿੰਘ,ਤਰਸੇਮ ਸਿੰਘ,ਬਿੱਲੂ ਸਿੰਘ,ਜੱਗਾ ਸਿੰਘ ਗਿੱਲ ਆਦਿ ਹਾਜਰ ਸਨ।
ਫੋਟੋ ਕੈਪਸਨ:-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪਿੰਡ ਮੱਲ੍ਹਾ ਵਾਸੀ ਸਨਮਾਨਿਤ ਕਰਦੇ ਹੋਏ

ਦੀਪ ਸਿੱਧੂ ਦੀ ਮੌਤ ਇੱਕ ਹੋਰ ਪੰਜਾਬ ਦੇ ਯੋਧੇ ਦਾ ਦੁਖਾਂਤ ਹੈ - Video

ਦੀਪ ਸਿੱਧੂ ਨੂੰ ਸ਼ਰਧਾਂਜਲੀ ਲਾਈਵ Video by Jan Shakti News Punjab (Just click)

ਕੌਮ ਦਾ ਅਤੇ ਦੀਪ ਸਿੱਧੂ ਵਰਗੇ ਯੋਧਿਆਂ ਦਾ ਦਰਦ ਰੱਖਣ ਵਾਲੇ ਕੀ ਕਹਿੰਦੇ ਹਨ ਉਹ ਵੀ ਸੁਣ ਲੈਣਾ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ  https://fb.watch/bcQ1YIZO1D/

ਬਹੁਤ ਹੀ ਦੁਖਦਾਈ ਖ਼ਬਰ ਦੀਪ ਸਿੱਧੂ ਦਾ ਸੜਕ ਹਾਦਸੇ ਵਿੱਚ ਦੇਹਾਂਤ

ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਅੱਜ ਦੇਰ ਸ਼ਾਮੀਂ ਜਦੋਂ ਉਹ ਆਪਣੀ ਇੱਕ ਮਹਿਲਾ ਦੋਸਤ ਨਾਲ ਦਿੱਲੀ ਵੱਲ ਜਾ ਰਹੇ ਸਨ ਕਿ ਖਰਖੌਦਾ ਲਾਗੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਹ ਖ਼ਬਰ ਲਿਖੇ ਜਾਣ ਤੱਕ ਦੀਪ ਸਿੱਧੂ ਦੀ ਲਾਸ਼ ਨੂੰ ਖਰਖੌਦਾ ਦੇ ਹਸਪਤਾਲ ’ਚ ਰੱਖਿਆ ਗਿਆ ਸੀ। ਕਿਸਾਨ ਅੰਦੋਲਨ ’ਚ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਦੀਪ ਸਿੱਧੂ ਅੱਜ ਕੁੰਡਲੀ ਬਾਰਡਰ ਨੇੜੇ ਹੀ ਘਾਤਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਕੁੰਡਲੀ ਬਾਰਡਰ ਕਿਸਾਨ ਅੰਦੋਲਨ ਕਾਰਣ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਸੜਕ ਹਾਦਸੇ ਵਿੱਚ ਸਿੱਖ ਕੋਮ ਨੇ ਇੱਕ ਨੋਜਵਾਨ ਵੀਰ ਪੜ੍ਹਿਆ ਲਿਖਿਆ ਵਿਦਵਾਨ ਹੀਰਾ ਗੁਆ ਲਿਆ, ਜੋ ਕਿ ਪੰਜਾਬੀਆਂ ਨੂੰ ਇੱਕ ਸੇਧ ਦੇ ਸਕਦਾ ਸੀ। ਬਾਲੀਵੁੱਡ ਦੀ ਚਮਕ ਦਮਕ ਵਾਲੀ ਦੁਨੀਆ ਨੂੰ ਤਿਆਗ ਕੇ ਉਸ ਨੇ ਸੰਘਰਸ਼ ਦਾ ਰਾਹ ਚੁਣਿਆ ਸੀ। ਦੀਪ ਸਿੱਧੂ ਪਹਿਲਾਂ 2019 ਦੌਰਾਨ ਗੁਰਦਾਸਪੁਰ ਹਲਕੇ ’ਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਚੋਣ ਪ੍ਰਚਾਰ ਕਰਦੇ ਸਮੇਂ ਚਰਚਾ ਦਾ ਕੇਂਦਰ ਬਣੇ ਸਨ। ਉਸ ਤੋਂ ਬਾਅਦ ਪਿਛਲੇ ਸਾਲ 26 ਜਨਵਰੀ ਨੂੰ ਜਦੋਂ ਅੰਦੋਲਨਕਾਰੀ ਕਿਸਾਨਾਂ ਨੇ ਦਿੱਲੀ ’ਚ ਟਰੈਕਟਰ ਰੈਲੀ ਕੱਢੀ ਸੀ, ਤਦ ਉਹ ਲਾਲ ਕਿਲ੍ਹੇ ’ਤੇ ਝੰਡਾ ਝੁਲਾਉਣ ਅਤੇ ਹਿੰਸਕ ਘਟਨਾ ਵਾਪਰਨ ਦੇ ਮਾਮਲੇ ’ਚ ਡਾਢੇ ਚਰਚਿਤ ਹੋਏ ਸਨ। 

ਕਾਹਦੀਆਂ ਐਸ਼ਾਂ ਸੱਜਣਾ ✍️. ਸ਼ਿਵਨਾਥ ਦਰਦੀ

ਕਦੇ ਵਧਾਉਂਦੇ ਪੈਟਰੋਲ ਸੱਜਣਾ ,
ਕਦੇ ਵਧਾਉਂਦੇ  ਗੈਸਾਂ  ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ।
ਪਾਣੀ ਹੋ ਰਹੇ ਨੇ , ਖਾਰੇ ਦੇਖੋ 
ਲੜਦੇ, ਇਕ ਦੂਜੇ ਨਾਲ ਵਿਚਾਰੇ ਦੇਖੋ ,
ਆਰ.ਓ ਤੇ ਲੱਗੀਆਂ ਲਾਈਨਾਂ ,
ਹੁੰਦੀਆਂ ਵੇਖੋ , ਬਹਿਸਾਂ ਸੱਜਣਾ ।
ਹੁਣ ਕਾਹਦੀਆਂ ...................
ਰੋ ਰਿਹਾ , ਮਜ਼ਦੂਰ ਕਿਸਾਨ ,
ਨਾ ਦੇਵੇ , ਸਰਕਾਰ ਧਿਆਨ ,
ਫੇਲ ਹੋ ਰਹੀਆਂ , ਅੱਜਕਲ੍ਹ
ਸਾਡੀਆਂ ਬਣਾਈਆਂ , ਸਾਇੰਸਾਂ ਸੱਜਣਾ ।
ਹੁਣ ਕਾਹਦੀਆਂ .....................
ਦੇਸ਼ ਦੀ , ਹੋ ਰਹੀ ਕੈਸੀ ਤਰੱਕੀ ,
ਜ਼ਹਿਰੀ ਕਣਕਾਂ ਤੇ , ਏਥੇ ਮੱਕੀ ,
ਗਾਂ, ਮੱਝ ਦੇ ਦੁੱਧ ਚੋ  ਨਾ ,
ਨਿਕਲਣ , ਹੁਣ  ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
ਹਰ ਥਾਂ ਅੱਜ , ਨਸ਼ਾਂ ਪਿਆ ਵਿਕਦਾ 
ਸੱਚ ਦਾ ਪੂਜਾਰੀ , ਸੱਚ ਪਿਆ ਲਿਖਦਾ 
ਚੁੱਪ ਕਰਕੇ ਬਹਿਜਾ 'ਦਰਦੀ',
ਨਹੀਂ , ਚੜ੍ਹ ਜੂ ਤੇਰੇ ਤੇ ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
                ਸ਼ਿਵਨਾਥ ਦਰਦੀ 
         ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਖੇਡ ਪ੍ਰਮੋਟਰ ਨੂੰ ਕੀਤਾ ਸਨਮਾਨਿਤ

ਹਠੂਰ,15,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਮਹੀਨੇ ਪਏ ਬੇਮੌਸਮੇ ਮੀਂਹ ਕਰਨ ਪਿੰਡ ਚਕਰ ਦੀਆ ਤਿੰਨੇ ਝੀਲਾ ਦਾ ਪਾਣੀ ਓਵਰਫਲੋ ਹੋ ਗਿਆ ਸੀ ਅਤੇ ਪਿੰਡ ਚਕਰ ਦੀ ਸੀਵਰੇਜ ਕਮੇਟੀ ਨੂੰ ਦਿਨ-ਰਾਤ ਇੱਕ ਕਰਕੇ ਝੀਲਾ ਵਿਚੋ ਪਾਣੀ ਕੱਢਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ ਸੀ।ਝੀਲਾ ਦਾ ਪਾਣੀ ਕੱਢਣ ਅਤੇ ਝੀਲਾ ਦੀ ਸਫਾਈ ਕਰਨ ਤੇ ਲੱਖਾ ਰੁਪਏ ਦਾ ਖਰਚਾ ਆ ਰਿਹਾ ਹੈ।ਇਸ ਗੱਲ ਨੂੰ ਮੱਦੇਨਜਰ ਰੱਖਦਿਆ ਉੱਘੇ ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੇ ਆਪਣੀ ਕਿਰਤ ਕਮਾਈ ਵਿਚੋ ਪਿੰਡ ਦੀ ਸੀਵਰੇਜ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸੀ ਦਿੱਤੀ।ਇਸ ਮੌਕੇ ਸਮੂਹ ਸੀਵਰੇਜ ਕਮੇਟੀ ਵੱਲੋ ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕਰਦਿਆ ਕਿਹਾ ਕਿ ਇਸ ਤੋ ਪਹਿਲਾ ਵੀ ਜਗਵੀਰ ਸਿੰਘ ਯੂ ਕੇ ਨੇ ਪਿੰਡ ਦੇ ਵਿਕਾਸ ਕਾਰਜਾ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਹਰ ਸਾਲ ਪਿੰਡ ਚਕਰ ਵਿਖੇ ਫਰੀ ਕੈਸਰ ਚੈੱਕਅੱਪ ਕੈਪ ਲਗਾਉਦੇ ਹਨ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਜਵਾਹਰ ਸਿੰਘ ਕਿੰਗਰਾ,ਸੂਬੇਦਾਰ ਗੁਰਮੇਲ ਸਿੰਘ,ਮਾਸਟਰ ਹਰਦੀਪ ਸਿੰਘ,ਜੱਗਾ ਯੂਕੇ,ਜਗਦੀਸ ਸਿੰਘ ਮਾਣੂੰਕੇ,ਮਨਪ੍ਰੀਤ ਸਿੰਘ,ਦੁੱਲਾ ਸਿੰਘ,ਬਾਈ ਰਛਪਾਲ ਸਿੰਘ ਸਿੱਧੂ,ਪ੍ਰਿੰਸੀਪਲ ਸਤਨਾਮ ਸਿੰਘ,ਸੁਖਦੀਪ ਸਿੰਘ ਬਾਠ,ਸੰਦੀਪ ਸਿੰਘ,ਸੁੱਖਾ ਚਕਰ,ਨੋਨੀ ਚਕਰ,ਅਮਨਾ ਕਿੰਗਰਾ,ਅਵਤਾਰ ਸਿੰਘ,ਜਗਪਾਲ ਸਿੰਘ,ਪ੍ਰਿਤਪਾਲ ਸਿੰਘ,ਗੋਗਾ ਚਕਰ,ਪ੍ਰੀਤਮ ਸਿੰਘ,ਰਾਜਾ ਸਿੰਘ,ਗੁਰਪ੍ਰੀਤ ਸਿੰਘ,ਨੰਬਭਦਾਰ ਦਰਸਨ ਸਿੰਘ,ਮੁਕੱਦ ਸਿੰਘ ਤੋ ਇਲਾਵਾ ਸੀਵਰੇਜ ਕਮੇਟੀ ਚਕਰ ਹਾਜ਼ਰ ਸੀ।
ਫੋਟੋ ਕੈਪਸਨ:- ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੂੰ ਸਨਮਾਨਿਤ ਕਰਦੀ ਹੋਈ ਸੀਵਰੇਜ ਕਮੇਟੀ ਚਕਰ