You are here

ਪੰਜਾਬ

11 ਜਨਵਰੀ ਤੇ ਵਿਸ਼ੇਸ਼ - ਲਾਲ ਬਹਾਦਰ ਸ਼ਾਸਤਰੀ ✍️ ਗੋਬਿੰਦਰ ਸਿੰਘ ਢੀਂਡਸਾ

ਲਾਲ ਬਹਾਦਰ ਸ਼ਾਸਤਰੀ  9 ਜੂਨ 1964 ਤੋਂ 11 ਜਨਵਰੀ 1966 ਤੱਕ ਲੱਗਭਗ 18 ਮਹੀਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਰਹੇ। ਲਾਲ ਬਹਾਦਰ ਸ਼ਾਸਤਰੀ ਦਾ ਜਨਮ ਮੁਗਲਸਰਾਏ (ਹੁਣ ਪੰਡਿਤ ਦੀਨ ਦਿਆਲ ਉਪਾਧਿਆਏ), ਉੱਤਰ ਪ੍ਰਦੇਸ਼ ਵਿਖੇ 2 ਅਕਤੂਬਰ 1904 ਨੂੰ ਪਿਤਾ ਮੁੰਸ਼ੀ ਸ਼ਾਰਦਾ ਪ੍ਰਸ਼ਾਦ ਸ਼੍ਰੀਵਾਸਤਵ ਦੇ ਘਰ ਮਾਤਾ ਰਾਮ ਦੁਲਾਰੀ ਦੀ ਕੁੱਖੋਂ ਹੋਇਆ। 11 ਜਨਵਰੀ 1966 ਨੂੰ 61 ਸਾਲ ਦੀ ਉਮਰ ਵਿੱਚ ਤਾਸ਼ਕੰਦ, ਸੋਵੀਅਤ ਸੰਘ ਰੂਸ ਵਿਖੇ ਮੌਤ ਹੋਈ। ਉਹਨਾਂ ਦੇ ਜਨਮ ਦਿਨ ਨੂੰ ਸ਼ਾਸਤਰੀ ਜਯੰਤੀ ਅਤੇ ਉਹਨਾਂ ਦੀ ਮੌਤ ਵਾਲੇ ਦਿਨ ਨੂੰ ਸ਼ਾਸਤਰੀ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਸ਼ਾਸਤਰੀ ਜੀ ਨੇ ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਪ੍ਰਾਪਤ ਕੀਤੀ। ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਮਿਲਣ ਤੋਂ ਬਾਦ ਉਹਨਾਂ ਨੇ ਜਨਮ ਤੋਂ ਆਪਣੇ ਨਾਂ ਨਾਲ ਚੱਲਿਆ ਆ ਰਿਹਾ ਜਾਤੀਸੂਚਕ ਸ਼ਬਦ ਸ਼੍ਰੀਵਾਸਤਵ ਹਮੇਸ਼ਾਂ ਲਈ ਆਪਣੇ ਨਾਂ ਤੋਂ ਹਟਾ ਲਿਆ ਅਤੇ ਆਪਣੇ ਨਾਂ ਨਾਲ ਸ਼ਾਸਤਰੀ ਸ਼ਾਮਿਲ ਕਰ ਲਿਆ। ਸ਼ਾਸਤਰੀ ਜੀ ਦਾ ਵਿਆਹ 1928 ਵਿੱਚ ਮਿਰਜ਼ਾਪੁਰ ਨਿਵਾਸੀ ਗਣੇਸ਼ਪ੍ਰਸਾਦ ਦੀ ਪੁੱਤਰੀ ਲਲਿਤਾ ਨਾਲ ਹੋਇਆ ਅਤੇ ਉਹਨਾਂ ਦੇ 6 ਬੱਚੇ ਹੋਏ। 

ਆਜ਼ਾਦੀ ਅੰਦੋਲਨ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ 1921 ਦੇ ਅਸਹਿਯੋਗ ਅੰਦੋਲਨ, 1930 ਦੇ ਦਾਂਡੀ ਮਾਰਚ ਅਤੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਰਹੀ। ਇਲਾਹਾਬਾਦ ਵਿੱਚ 9 ਅਗਸਤ 1942 ਨੂੰ ‘ਮਰੋ ਨਹੀਂ, ਮਾਰੋ‘ ਦਾ ਨਾਅਰਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ।

ਉਹਨਾਂ ਦੇ ਸ਼ਾਸਨਕਾਲ ਦੌਰਾਨ 1965 ਵਿੱਚ ਭਾਰਤ ਪਾਕਿਸਤਾਨ ਯੁੱਧ ਸ਼ੁਰੂ ਹੋ ਗਿਆ। ਇਸਤੋਂ ਤਿੰਨ ਸਾਲ ਪਹਿਲਾ ਚੀਨ ਤੋਂ ਭਾਰਤ ਯੁੱਧ ਹਾਰ ਚੁੱਕਿਆ ਸੀ। ਲਾਲ ਬਹਾਦਰ ਸ਼ਾਸਤਰੀ ਦੀ ਅਗਵਾਈ ਵਿੱਚ ਪਾਕਿਸਤਾਨ ਤੋਂ ਭਾਰਤ ਯੁੱਧ ਜਿੱਤਿਆ। ਤਾਸ਼ਕੰਦ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਯੂਬ ਖਾਨ ਦੇ ਨਾਲ ਯੁੱਧ ਸਮਾਪਤ ਕਰਨ ਦੇ ਸਮਯੋਤੇ ਤੇ ਦਸਤਖਤ ਕਰਨ ਦੇ ਬਾਅਦ 11 ਜਨਵਰੀ 1966 ਦੀ ਰਾਤ ‘ਚ ਹੀ ਰਹੱਸਮਈ ਸਥਿਤੀਆਂ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਸ਼ਾਸਤਰੀ ਜੀ ਦੀ ਮੌਤ ਸੰਬੰਧੀ ਵੱਖੋ ਵੱਖਰੀ ਰਾਵਾਂ ਹਨ ਜਿਹਨਾਂ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਨਾ ਹੋ ਕੇ ਸਾਜਿਸ਼ ਤਹਿਤ ਜ਼ਹਿਰ ਦੇਣਾ ਵੀ ਮੰਨਿਆ ਜਾਂਦਾ ਹੈ।

ਉਹਨਾਂ ਦੀ ਸਾਦਗੀ, ਦੇਸ ਭਗਤੀ ਅਤੇ ਇਮਾਨਦਾਰੀ ਲਈ ਉਹਨਾਂ ਨੂੰ ਮਰਨ ਤੋਂ ਬਾਅਦ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

 ਜਨ ਸ਼ਕਤੀ

ਗਾਇਕ ਨਵਜੀਤ ਕਾਹਲੋਂ ਦਾ ਨਵਾਂ ਗੀਤ ‘ਨੋਟ’ਹੋਇਆ ਲੋਕਪ੍ਰਿਯ ✍️. ਹਰਜਿੰਦਰ ਸਿੰਘ ਜਵੰਦਾ

 ਨੋਟ ਦੇ ਬਦਲੇ ਵੋਟ, ਇਹ ਮੁੱਢ ਤੋਂ ਹੀ ਚੱਲਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਸਭ ਚੱਲਦਾ ਰਹੇਗਾ। ਪਰ ਕੁਝ ਕ੍ਰਾਂਤੀਕਾਰੀ ਸੂਰਮੇ ਇਸ ਚਲਣ ਨੂੰ ਠੱਲ ਪਾਉਣ ਦਾ ਯਤਨ ਕਰਦੇ ਹੀ ਰਹਿੰਦੇ ਹਨ। ਉਨਾਂ ਹੀ ਯੋਧਿਆਂ ਦੀ ਆਵਾਜ਼ ਨੂੰ ਬੁਲੰਦ ਕਰਦਾ ਗੀਤ ‘ਨੋਟ’ ਗਾਇਕ ਨਵਜੀਤ ਕਾਹਲੋਂ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਹੈ। ਸਾਧਪੁਰੀ ਦੀ ਕਲਮ ਅਤੇ ਭਿੰਦਾ ਔਜਲੇ ਦੇ ਸੰਗੀਤ ਨਾਲ ਸ਼ਿੰਗਾਰਿਆ ਇਹ ਗੀਤ ਇਕ ਸਾਰਥਕ ਵੀਡੀਓ ਨਾਲ ਪੇਸ਼ ਕੀਤਾ ਗਿਆ। ਜਿਸ ਵਿੱਚ ਨਾਮੀ ਮਾਡਲ ਜੱਗੀ ਖਰੌੜ, ਅਨਮੋਲ ਕੰਵਲ ਸਿੱਧੂ ਅਤੇ ਸਨੀ ਭਿੰਡਰ ਨਜ਼ਰ ਆਉਂਦੇ ਹਨ। ਗੀਤ ਦੇ ਵੀਡੀਓ ਨੂੰ ਆਰ ਸਵਾਮੀ ਨੇ ਨਿਰਦੇਸ਼ਿਤ ਕੀਤਾ ਹੈ।

ਨਵਜੀਤ ਕਾਹਲੋਂ ਕਾਫੀ ਸਮੇਂ ਤੋਂ ਆਪਣੇ ਚੰਗੇ ਗੀਤਾਂ ਨਾਲ ਹਾਜ਼ਰੀ ਲਗਵਾਉਂਦਾ ਰਿਹਾ ਹੈ। ਇਸ ਵਾਰ ਵੋਟਾਂ ਦਾ ਦੌਰ ਚੱਲ ਰਿਹਾ ਹੈ ਅਤੇ ਅਜਿਹੀ ਸਥਿਤੀ ਤੇ ‘ਨੋਟ’ਨੂੰ ਗੀਤ ਬਹੁਤ ਢੁੱਕਦਾ ਹੈ। ਗੱਲ ਕਰਦੇ ਹੋਏ ਨਵਜੀਤ ਨੇ ਦੱਸਿਆ ਕਿ "ਇੱਕ ਗਾਇਕ ਨੂੰ ਹਰ ਇੱਕ ਮੁੱਦੇ ਉੱਤੇ ਗਾਉਣਾ ਚਾਹੀਦਾ ਹੈ। ਜੇ ਤੁਹਾਡੀ ਗਾਇਕੀ ਨਾਲ ਆਮ ਜਨਤਾ ਜਾਗਰੂਕ ਹੁੰਦੀ ਹੈ ਤਾਂ ਇਹ ਇੱਕ ਵੱਡੀ ਗੱਲ ਹੈ। ਗੱਲ ਹੈ ਵੀ ਸਹੀ ਕਿ ਨੌਜਵਾਨਾਂ ਨੂੰ ਰਾਹ ਤੋਂ ਭਟਕਾਉਣ ਲਈ ਵੋਟਾਂ ਦਾ ਸਮਾਂ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਮੰਤਰੀ ਰਾਤੋਂ ਰਾਤ ਖਰੀਦੇ ਵੇਚੇ ਜਾਂਦੇ ਹਨ, ਅੰਦਰੋਂ ਅੰਦਰੀ  ਬਹੁਤ ਕੁਝ ਚਲਦਾ ਹੈ। ਖੈਰ ਰਾਜਨੀਤੀ ਹੈ ਵੀ ਤਾਂ ਇਸੀ ਸ਼ਹਿ ਦਾ ਨਾਂ।

ਗੀਤ ਦੇ ਵੀਡੀਓ ਵਿੱਚ ਇੱਕ ਮੰਤਰੀ ਜੋ ਆਪਣੀ ਕੁੜੀ ਨੂੰ ਜਿਤਾਉਣ ਲਈ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ, ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਉਹ ਤਰਾਂ ਤਰਾਂ ਦੇ ਦਾਅ ਲਾਉਂਦੇ ਹਨ ਪਰ ਉਨਾਂ ਦਾ ਸਾਹਮਣਾ ਇੱਕ ਸਾਫ ਛਵੀ ਵਾਲੇ ਨੌਜੁਆਨ ਨੇਤਾ ਨਾਲ ਹੁੰਦਾ ਹੈ ਅਤੇ ਉਹ ਅੰਤ ਵਿੱਚ ਲੋਕਾਂ ਦੇ ਸਹਿਯੋਗ ਨਾਲ ਜਿੱਤ ਨੂੰ ਪਾ ਲੈਂਦਾ ਹੈ।ਗੱਲ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ। ਲੋਕ ਜਿੰਨੇ ਜ਼ਿਆਦਾ ਜਾਗਰੂਕ ਹੋਣਗੇ ਓਨੇ ਹੀ ਵਧੀਆ ਤਰੀਕੇ ਨਾਲ ਉਹ ਆਪਣੇ ਹੱਕਾਂ ਦਾ ਮਹਤੱਵ ਸਮਝਣਗੇ।ਵੋਟਾਂ ਵੇਲੇ ਲੋਕ ਇੱਕ ਦਾਰੂ ਦੀ ਬੋਤਲ ਬਦਲੇ ਆਪਣਾ ਕੀਮਤੀ ਵੋਟ ਵੇਚ ਦਿੰਦੇ ਹਨ ਫੇਰ ਓਹੀ ਭ੍ਰਿਸ਼ਟ ਨੇਤਾ 5 ਸਾਲ ਓਹਨਾ ਹੀ ਵੋਟਰਾਂ ਦਾ ਖੂਨ ਚੂਸਦੇ ਹਨ।"ਸਾਨੂੰ ਜੋ ਖਰੀਦ ਲੈਣ ਸੋਹਣੀਏ, ਹਲੇ ਤੱਕ ਬਣੇ ਨਾ ਓ ਨੋਟ ਨੀ" ਗਾਣੇ ਦੇ ਹਰ ਇੱਕ ਸ਼ਬਦ ਨੂੰ ਧਰਾਤਲ ਪੱਖ ਦੇਖ ਕੇ ਲਿਖਿਆ ਗਿਆ ਹੈ। ਜ਼ਮੀਰ ਵੇਚ ਕੇ ਕੋਈ ਵੀ ਰਾਤੋਂ ਰਾਤ ਅਮੀਰ ਬਣ ਸਕਦਾ ਹੈ ਪਰ ਸਬਰ ਸੰਤੋਖ ਕਰਨ ਵਾਲੇ ਬੰਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ।ਕਿਸੇ ਤਰਾਂ ਦੇ ‘ਨੋਟ’ਨੂੰ ਨਹੀਂ ਬਣੇ ਦੁਨੀਆਂ ਤੇ ਜੋ ਅਜਿਹੇ ਬੰਦਿਆਂ ਨੂੰ ਖਰੀਦ ਸਕਣ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਸਿਰਫ ਆਪਣਾ ਮਕਸਦ ਪੂਰਾ ਕਰਨ ਲਈ ਵਰਤੀਦੀਆਂ ਹਨ ਪਰ ਜੇ ਲੋਕ ਹੀ ਜਾਗਰੂਕ ਹੋ ਜਾਣ ਫੇਰ ਉਨਾਂ ਨੂੰ ਕੋਈ ਪਾਰਟੀ, ਨੇਤਾ ਜਾਂ ਕੋਈ ਨੋਟ ਨਹੀਂ ਖਰੀਦ ਸਕਣਗੇ। ਨਵਜੀਤ ਕਾਹਲੋਂ ਦੇ ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਲੋਕ ਲਹਿਰ ਵੱਜੋਂ ਉਭਰੇਗਾ।

ਹਰਜਿੰਦਰ ਸਿੰਘ ਜਵੰਦਾ  9463828000

ਪਿੰਡ ਦੌਲੇਵਾਲਾ ਮਾਇਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ (ਲਾਡੀ) ਢੋਸ ਦੀ ਚੋਣ ਮੁਹਿੰਮ ਨੂੰ ਇਕ ਵਾਰ ਫਿਰ ਤੋਂ ਭਰਵਾਂ ਹੁੰਗਾਰਾ

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)11ਫ਼ਰਵਰੀ:ਦਵਿੰਦਰ ਸਿੰਘ (ਲਾਡੀ) ਢੋਸ ਦਾ ਕਹਿਣਾ ਹੈ, ਕਿ ਪੰਜਾਬ ਵਿੱਚ ਆਮ ਵਿਅਕਤੀ ਦੀ ਬਾਂਹ ਸਿਰਫ਼ ਆਮ ਆਦਮੀ ਪਾਰਟੀ ਹੀ ਫੜ ਸਕਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਪਿਛਲੇ 70-75 ਸਾਲ ਦੂਜੀਆਂ ਪਾਰਟੀਆਂ ਨੂੰ ਦਿੰਦੇ ਰਹੇ ਜਿਵੇਂ ਕਿ ਕਾਂਗਰਸ ਪਾਰਟੀ ਹੋਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੋਗੀ,ਇਨ੍ਹਾਂ ਪਾਰਟੀਆਂ ਨੂੰ ਤੁਸੀਂ 70-75 ਸਾਲ ਮੌਕਾ ਦਿੱਤਾ ਉਨ੍ਹਾਂ ਨੇ ਪਿੰਡ ਦੌਲੇਵਾਲ ਨਿਵਾਸੀਆਂ ਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ ਦਾਅਵੇ ਨਾਲ ਕਹਿੰਦਾ ਹਾਂ,ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਸਾਂ ਦਿਨਾਂ ਤਕ ਤੁਸੀਂ ਝਾੜੂ ਦਾ ਬਟਨ ਦੱਬ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ ਤੇ ਆਉਣ ਵਾਲੇ 5 ਸਾਲਾਂ ਵਿਚ ਅਸੀਂ ਤੁਹਾਡੀਆਂ ਹਰ ਮੰਗਾਂ ਹਰ ਲੋੜਾਂ ਨੂੰ ਪੂਰਾ ਕਰਾਂਗੇ।ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਤੁਹਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ।ਦਵਿੰਦਰ ਸਿੰਘ (ਲਾਡੀ)ਢੋਸ ਦਾ ਕਹਿਣਾ ਹੈ, ਕਿ ਉਹ ਵਾਅਦੇ ਕੀਤੇ ਸਿਰਫ ਖੋਖਲੇ ਸਾਬਤ ਹੋਏ ਪਰ ਅਸੀਂ ਇਸ ਵਾਰ ਥੱਲੇ ਵਾਅਦੇ ਨਹੀਂ ਕਰਨਾ ਅਸੀਂ ਜੋ ਕਹਾਂਗੇੋੋ ਉਹ ਕਰਾਂਗੇ।ਪਰ ਪਿੰਡ ਦੌਲੇਵਾਲਾ ਮਾਇਰ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜੇਕਰ ਸਾਡੇ 70-75 ਸਾਲ ਉਨ੍ਹਾਂ ਦੇ ਲੇਖੇ ਲੱਗੇ ਹਨ, ਤਾਂ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇਵਾਂਗੇ।ਪਿੰਡ ਦੌਲੇਵਾਲਾ ਮਾਇਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਵੇਂ ਕਿ ਸੋਨੂੰ ਟਰਾਂਸਪੋਰਟ ਉਨ੍ਹਾਂ ਦੇ ਸਪੁੱਤਰ ਪ੍ਰੀਤ,ਸੀਨੀਅਰ ਆਗੂ ਮਹਿੰਦਰ ਸਿੰਘ ਉਨ੍ਹਾਂ ਦੇ ਸਪੁੱਤਰ ਰਿੰਕੂ ਸਿੰਘ,ਹਰਬੰਸ  ਸਿੰਘ ਮੈਂਬਰ ਉਨ੍ਹਾਂ ਦੇ ਸਪੁੱਤਰ ਭੋਲਾ ਸਿੰਘ ਸਾਬ ਸਿੰਘ,ਸੀਨੀਅਰ ਆਗੂ ਲੱਖੀ ਬਾਬਾ,ਸੀਨੀਅਰ ਆਗੂ ਅਜੈਬ ਸਿੰਘ,ਸੀਨੀਅਰ ਆਗੂ  ਬਲਵੀਰ ਸਿੰਘ, ਮੈਂਬਰ ਹਰਜਿੰਦਰ ਸਿੰਘ , ਸੀਨੀਅਰ ਆਗੂ ਸੀਤੂ ਸਿੰਘ ਉਨ੍ਹਾਂ ਦੇ ਸਪੁੱਤਰ ਪ੍ਰੇਮ ਸਿੰਘ,ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁੱਖਾ ਉਨ੍ਹਾਂ ਦੇ ਭਰਾ ਲਖਵਿੰਦਰ ਸਿੰਘ,ਬੱਤੀ ਸਿੰਘ ਰੰਧਾਵਾ ,ਰਵੀ ਅਰੋਡ਼ਾ ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਤੇ ਖਰੇ ਉਤਰਨ ਦਾ ਵਾਅਦਾ ਕਰਦੇ ਹੋ ਤਾਂ ਅਸੀਂ ਵੀ ਆਉਣ ਵਾਲੇ 10 ਦਿਨਾਂ ਦੇ ਅੰਦਰ ਅੰਦਰ ਦਿਨ ਰਾਤ ਇਕ ਕਰ ਦੇਵਾਂਗੇ ਅਤੇ ਆਉਣ ਵਾਲੀ 20ਫਰਵਰੀ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਾਂਗੇ,ਅਤੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਅਸੀਂ ਦਿਨ ਰਾਤ ਇਕ ਕਰ ਦੇਵਾਂਗੇ।ਪਿੰਡ ਦੌਲੇਵਾਲਾ ਮਾਇਰ ਦੀ ਨੌਜਵਾਨ ਸਭਾ ਨੇ ਪ੍ਰੈੱਸ ਕੀਤਾ,ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਜਿਵੇਂ ਕਿ ਅਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਧੋਖਾ ਹੀ ਕੀਤਾ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਬਾਂਹ  ਸਿਰਫ਼ ਆਮ ਆਦਮੀ ਪਾਰਟੀ ਹੀ ਫੜ ਸਕਦੀ ਹੈ।ਕਿਉਂਕਿ ਇਸ ਪਾਰਟੀ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ ।ਜਦ ਕਿ ਇਸ ਦੇ ਉਲਟ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਭ੍ਰਿਸ਼ਟਾਚਾਰੀ ਆਗੂਆਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ ਹਨ ।ਦਵਿੰਦਰ ਸਿੰਘ (ਲਾਡੀ)ਢੋਸ  ਦੀ ਚੋਣ ਮੁਹਿੰਮ ਨੂੰ ਪਿੰਡ ਪਿੰਡ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਲਾਡੀ ਢੋਸ ਨੇ ਪਿੰਡ ਦੌਲੇਵਾਲਾ ਮਾਇਰ ਨੂੰ ਖੇਡ ਸਟੇਡੀਅਮ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ।

ਭਾਜਪਾ ਨੂੰ ਜਿਤਾਉਂਗੇ ਤਾਂ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਸੰਭਵ - ਲੇਖੀ

ਜਗਰਾਉਂ 10 ਫਰਵਰੀ (ਅਮਿਤ ਖੰਨਾ /ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਜਗਰਾਓਂ ਵਿਖੇ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹਰ ਪਾਸੇ ਆਪੋ ਥਾਪ ਲਈ ਹੋਈ ਹੈ ਅਤੇ 70 ਸਾਲਾਂ ਵਿਚ ਪੰਜਾਬ ਨੂੰ ਸਮੇਂ ਦੀਆਂ ਸਰਕਾਰਾਂ ਨੇ ਲੁੱਟਿਆ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਦਾ ਕੰਮ ਕਰਨ ਦੇ ਨਾਲ ਮਾਫ਼ੀਏ ਰਾਜ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਜਿਤਾਉਗੇ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਸੰਭਵ ਹੈ। ਕੇਂਦਰੀ ਮੰਤਰੀ ਲੇਖੀ ਨੇ ਆਮ ਆਦਮੀ ਪਾਰਟੀ ਝੂਠਿਆਂ ਦੀ ਪਾਰਟੀ ਹੈ ਅਤੇ ਕੰਧਾਂ ’ਤੇ ਆਪਣੀਆਂ ਫ਼ੋਟੋਆਂ ਲਗਾਉਣ ਵਿਚ ਮਾਹਿਰ ਹੈ। ‘ਆਪ’ ਵੱਲੋਂ ਦਿੱਲੀ ਮਾਡਲ ’ਤੇ ਕੀਤੇ ਜਾ ਰਹੇ ਵਾਅਦਿਆਂ ’ਤੇ ਕੇਂਦਰੀ ਮੰਤਰੀ ਲੇਖੀ ਨੇ ਵਿਅੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੇਂਦਰ ਦੀਆਂ ਸਕੀਮਾਂ ਤੋਂ ਦਿੱਲੀ ਵਾਸੀਆਂ ਨੂੰ ਵਾਂਝਾ ਕੀਤਾ ਹੋਇਆ ਹੈ ਅਤੇ ਦਿੱਲੀ ਦੇ ਹਾਲਾਤ ਖ਼ਰਾਬ ਕਰ ਦਿੱਤੇ ਹਨ। ਇਸ ਮੌਕੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਮੈਨੂੰ ਇੱਕ ਮੌਕਾ ਦਿਓ ਜਿਹੜੇ ਕੰਮ 70 ਸਾਲਾਂ ਵਿਚ ਨਹੀਂ ਹੋਏ ਉਹ ਕਰਵਾਏ ਜਾਣਗੇ। ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕੇਂਦਰੀ ਮੰਤਰੀ ਦਾ ਜਗਰਾਓਂ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਦਾ ਇੱਕ ਇੱਕ ਵਰਕਰ ਪੂਰੀ ਤਨਦੇਹੀ ਨਾਲ ਚੋਣ ਮੁਹਿੰਮ ਵਿਚ ਲੱਗਿਆ ਹੋਇਆ ਹੈ ਅਤੇ ਜਿੱਤ ਭਾਜਪਾ ਦੀ ਪੱਕੀ ਹੈ। ਇਸ ਮੌਕੇ ਮੱਧ ਪ੍ਰਦੇਸ਼ ਦੇ ਐੱਮਪੀ ਅਨਿਲ, ਅਵਤਾਰ ਸਿੰਘ ਚੀਮਨਾ, ਗੇਜਾ ਰਾਮ ਵਾਲਮੀਕੀ, ਭਾਰਤ ਭੂਸ਼ਨ, ਅਮਰਜੀਤ ਸਿੰਘ ਟਿੱਕਾ, ਰਮਨਦੀਪ ਸਿੰਘ ਗਿੱਲ, ਅਜਮੇਰ ਸਿੰਘ ਭਾਗਪੁਰ, ਮੰਡਲ ਪ੍ਰਧਾਨ ਹਨੀ ਗੋਇਲ, ਨਰਾਇਣ ਸਿੰਘ, ਕੇਵਲ ਸਿੰਘ, ਗੁਰਭੇਜ ਸਿੰਘ, ਕੈਪਟਨ ਬਲੌਰ ਸਿੰਘ, ਜਗਦੀਸ਼ ਓਹਰੀ, ਦਰਸ਼ਨ ਲਾਲ ਸੰਮੀ, ਤੇਜਿੰਦਰ ਸੰਟੀ, ਰੋਹਿਤ ਗੋਇਲ, ਨਵਨੀਤ ਗੁਪਤਾ, ਰਾਜੇਸ਼ ਬੌਬੀ, ਰਾਜੇਸ਼ ਲੂੰਬਾ, ਸੰਚਿਤ ਗਰਗ, ਪ੍ਰਦੀਪ ਜੈਨ ਆਦਿ ਹਾਜ਼ਰ ਸਨ।

ਹਿੱਕਚੂ ✍️. ਜਸਵਿੰਦਰ ਸ਼ਾਇਰ "ਪਪਰਾਲਾ "

1
ਮਿਹਨਤੀ ਬੰਦੇ
ਕਰਦੇ ਕਿਰਤ ਨੇ
ਮਨ ਦੇ ਚੰਗੇ ।

2
ਬਗੈਰ ਪਾਣੀ
ਬੇਅਰਥ ਨਾ ਡੋਲੋ
ਮੁੱਕੀ ਕਹਾਣੀ ।

3
ਵਾਧੂ ਗਿਆਨ
ਗੁਆ ਲਿਆ ਏ ਸਾਰਾ
ਕਰ ਅਭਿਆਨ ।

4
ਆਪਣਾ ਚੁੱਲਾ
ਗਰੀਬਾਂ ਦੇ ਵਾਸਤੇ
ਹਮੇਸ਼ਾ ਖੁੱਲਾ ।

5
ਬੁੱਢੇ ਮਾਪੇ ਨੇ
ਕਹੇ ਪੁੱਤ ਮਾਪਿਆਂ
ਸੌ ਸਿਆਪਾ ਨੇ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਸੰਦੀਪ ਸੰਧੂ ਦੇ ਹਲਕਾ ਦਾਖਾ ’ਚ ਕੀਤੇ ਵਿਕਾਸ ਦੇ ਕੰਮ ਉਸਦੀ ਜਿੱਤ ਦਾ ਪ੍ਰਮਾਣ ਹਨ- ਬਾਵਾ, ਗਿੱਲ

ਮੁੱਲਾਂਪੁਰ ਦਾਖਾ, 10 ਫਰਵਰੀ ( ਸਤਵਿੰਦਰ ਸਿੰਘ ਗਿੱਲ )-ਇੰਡੀਅਨ ਓਵਰਸੀਜ ਕਾਂਗਰਸ ਅਮਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਗ੍ਰਹਿ ਮੁੱਲਾਂਪੁਰ ਵਿਖੇ ਦਾਖਾ ਹਲਕੇ ’ਚ ਚੋਣਾਂ ਜਿੱਤਣ ਦੀ ਰਣਨੀਤੀ ਬਣਾਉਣ ਸਮੇਂ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਮੈਂਬਰ ਚੋਣ ਪ੍ਰਚਾਰ ਕਮੇਟੀ ਪੰਜਾਬ, ਸਰਪੰਚ ਬਲਵੀਰ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈਡ, ਸਨਵੀਰ ਸਿੰਘ, ਬਲਵੰਤ ਸਿੰਘ ਧਨੋਆ ਸੈਕਟਰੀ ਪ੍ਰਦੇਸ਼ ਕਾਂਗਰਸ ਵਿਸ਼ੇਸ਼ ਤੌਰ ’ਤੇ ਹਾਜਰ ਸਨ।
  ਇਸ ਸਮੇਂ ਬਾਵਾ ਅਤੇ ਗਿੱਲ ਨੇ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੀਤੇ ਵਿਕਾਸ ਦੇ ਕੰਮ ਹੀ ਉਸਦੀ ਜਿੱਤ ਦਾ ਪ੍ਰਮਾਣ ਹਨ। ਉਹਨਾਂ ਕਿਹਾ ਕਿ ਹਰ ਪਿੰਡ ਵਿਚ ਰਿਕਾਰਡਤੋੜ ਕੰਮਾਂ ਤੋਂ ਪ੍ਰਭਾਵਿਤ ਪਿੰਡ ਵਾਸੀ 20 ਫਰਵਰੀ ਤੋਂ ਵੋਟਾਂ ਰਾਂਹੀ ਸ. ਸੰਧੂ ਦੇ ਕੀਤੇ ਕੰਮਾਂ ਦਾ ਧੰਨਵਾਦ ਕਰਨਗੇ ਅਤੇ ਵੱਡੀ ਲੀਡ ਨਾਲ ਹਲਕਾ ਦਾਖਾ ਤੋਂ ਸ. ਸੰਧੂ ਦੀ ਜਿੱਤ ਨੂੰ ਯਕੀਨੀ ਬਣਾਉਣਗੇ।
  ਇਸ ਸਮੇਂ ਗੁਰਮੀਤ ਸਿੰਘ ਗਿੱਲ ਪ੍ਰਧਾਨ ਅਮਰੀਕਾ ਕਾਂਗਰਸ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜਿਸ ਨੇ ਡਾ. ਮਨਮੋਹਣ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਕੇ ਸਿੱਖਾਂ ਦਾ ਮਾਣ ਦੁਨੀਆ ਵਿਚ ਵਧਾਇਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਕੇ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਲੋੜ ਹੈ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੀ ਕਾਂਗਰਸ ਪਾਰਟੀ ਦਾ ਸਾਥ ਦਈਏ। ਉਹਨਾਂ ਕਿਹਾ ਕਿ ਅੱਜ ਸੈਂਕੜੇ ਪ੍ਰਵਾਸੀ ਭਰਾ ਕਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਆ ਕੇ ਵੋਟਾਂ ਮੰਗ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਉਹ 13 ਫਰਵਰੀ ਨੂੰ ਪ੍ਰਧਾਨ ਪ੍ਰਦੇਸ਼ ਕਾਂਗਰਸ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕਰਕੇ ਕਾਂਗਰਸ ਦੀ ਚੋਣ ਮੁਹਿੰਮ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਗੇ।
  ਇਸ ਸਮੇਂ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜਿਸ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਣਾਈ ਅਤੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਂਦੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮਿ੍ਤਸਰ ਵਲੋਂ ਖਾਲਸਾ ਕਾਲਜ ਫ਼ਾਰ  ਵਿਮਨ ਅੰਮਿ੍ਤਸਰ ਵਿਖੇ ਸਾਹਿਤਕ ਮਿਲਣੀ

ਅੰਮਿ੍ਤਸਰ,   ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਮੇਸ਼ ਕੌਰ ਜੋਧੇ  ਵੱਲੋਂ  ਖਾਲਸਾ ਕਾਲਜ ਫ਼ਾਰ ਵਿਮਨ ਅੰਮਿ੍ਤਸਰ ਦੇ ਸਹਿਯੋਗ ਨਾਲ  ਇੱਕ ਸਾਹਿਤਕ ਮਿਲਣੀ ਕਰਵਾਈ ਗਈ , ਜਿਸ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਭਾਸ਼ਾ ਵਿਭਾਗ ਦਫ਼ਤਰ ਅੰਮ੍ਰਿਤਸਰ ਵੱਲੋਂ , ਹਰਮੇਸ਼ ਕੌਰ ਜੋਧੇ ਨਾਲ, ਹਰਜੀਤ ਸਿੰਘ ਸੀਨੀਅਰ ਅਸਿਸਟੈਂਟ, ਜ਼ਿਲ੍ਹਾ ਮੀਡੀਆ ਇੰਚਾਰਜ ਗੁਰਵੇਲ ਕੋਹਾਲ਼ਵੀ ਹਾਜ਼ਰ ਹੋਏ। ਪ੍ਰਿੰਸੀਪਲ ਡਾ:ਸੁਰਿੰਦਰ ਕੌਰ ਖਾਲਸਾ ਕਾਲਜ ਫ਼ਾਰ ਵਿਮਨ ਨੇ ਗੁਲਦਸਤੇ ਨਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਦਾ ਨਿੱਘਾ ਸਵਾਗਤ ਕੀਤਾ।ਇਸ ਮਿਲਣੀ ਵਿੱਚ ਵਾਈਸ ਪ੍ਰਿੰਸੀਪਲ ਡਾ: ਜਤਿੰਦਰ ਕੌਰ,ਡਾ: ਸ਼ਰਨਜੀਤ ਕੌਰ, ਡਾ.ਸਰਘੀ, ਪ੍ਰੋ: ਕਿਰਨਦੀਪ ਕੌਰ, ਪ੍ਰੋ: ਰਵਿੰਦਰ ਕੌਰ,ਪ੍ਰੋ:ਪੁਨੀਤ ਰੰਧਾਵਾਂ,ਡਾ:ਸਤਿੰਦਰ ਕੌਰ ਰੰਧਾਵਾ, ਡਾ: ਸੁਰਜੀਤ ਕੌਰ,ਡਾ:ਮਲਕੀਅਤ ਸਿੰਘ, ਡਾ: ਸਤਨਾਮ ਕੌਰ ਰੰਧਾਵਾ,ਡਾ: ਹੀਰਾ ਸਿੰਘ ਆਦਿ ਨੇ ਆਪਣੇ ਵਡਮੁੱਲੇ ਵਿਚਾਰ ਅਤੇ ਰਚਨਾਵਾਂ ਪੇਸ਼ ਕਰਕੇ ਮਿਲਣੀ ਨੂੰ ਯਾਦਗਾਰੀ ਬਣਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ: ਪਰਦੀਪ ਕੌਰ ਨੇ ਨਿਭਾਈ।। 
       ਵਲੋਂ:- ਜ਼ਿਲ੍ਹਾ ਮੀਡੀਆ ਇੰਚਾਰਜ ਗੁਰਵੇਲ ਕੋਹਾਲ਼ਵੀ 

ਹਿਜਾਬ ✍️ ਸਲੇਮਪੁਰੀ ਦੀ ਚੂੰਢੀ

 

-ਅੱਜ ਉਨ੍ਹਾਂ ਦੇ ਮੂੰਹ
ਵਿੰਗੇ ਹੋ ਗਏ ਨੇ,
ਜੁਬਾਨ ਖੜ੍ਹ ਗਈ ਆ
ਜਿਵੇਂ ਲਕਵਾ ਹੋ ਗਿਆ ਹੋਵੇ!
ਉਂਝ ਉਹ ਰੋਜ
ਉੱਚੀ ਉੱਚੀ
ਟਾਹਰਾਂ ਮਾਰਦੇ
 ਕੰਨ ਪਾੜਦੇ!
ਆਖਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਅੱਜ ਦੇਸ਼ ਭਗਤਾਂ ਨੂੰ
ਪਾਕਿ - ਚੀਨ ਨਹੀਂ,
'ਹਿਜਾਬ'
ਦੁਸ਼ਮਣ ਜਾਪਦੈ!
ਬੁੱਧੀਜੀਵੀਆਂ ਦੀ
 ਫੀਤੀ ਲਗਾਕੇ,
ਪੁਰਸਕਾਰ ਪਾ ਕੇ,
ਵੱਡੀਆਂ ਹਸਤੀਆਂ
ਕਹਾਉਣ ਵਾਲੇ
ਅੱਖੋਂ ਅੰਨ੍ਹੇ!
ਕੰਨੋੰ ਬੋਲ੍ਹੇ ਹੋ ਕੇ
ਰਹਿ ਗਏ ਨੇ!
ਪਾਣੀ ਦੀ ਝੱਗ ਵਾਂਗੂੰ
ਬਹਿ ਗਏ ਨੇ!
ਫਿੱਟ ਲਾਹਣਤ
 ਟੀ ਵੀ ਚੈਨਲਾਂ ਦੇ
ਜਿਹੜੇ
 ਏਕਤਾ ਦਾ ਪਾਠ
ਪੜ੍ਹਾਉਂਦੇ ਨਹੀਂ ਥੱਕਦੇ!
ਧਰਮ ਦੇ ਨਾਂ 'ਤੇ
ਕਹਿਰ ਢਾਹੁਣ ਵਾਲਿਆਂ ਵਿਰੁੱਧ
ਹੁਣ ਅਵਾਜ ਕਿਉਂ ਨ੍ਹੀਂ
 ਚੱਕਦੇ!
ਉਹ -
ਪਹਿਨਣ-ਖਾਣ ,
 ਮੂੰਹ ਖੋਲ੍ਹਣ ,  
ਘੁੰਮਣ - ਘੁੰਮਾਉਣ ਦਾ
ਹੱਕ ਖੋਹਣ ਨੂੰ
ਸੰਵਿਧਾਨ ਮਰਿਆਦਾ
 ਨੂੰ
ਲੀਰੋ ਲੀਰ
ਕਰਨ ਨੂੰ
 ਆਪਣਾ ਧਰਮ
ਸਮਝਦੇ ਨੇ!
ਤੇ ਹੋਕਾ ਦਿੰਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਏਕਤਾ ਬਣਾਓ!
ਦੇਸ਼ ਬਚਾਓ!
ਤੇ ਉਹ ਖੁਦ
ਸ਼ਰੇਆਮ ਸ਼ਤਰੰਜ ਖੇਡਦੇ ਨੇ
ਕਦੀ ਧਰਮ ਦੇ ਨਾਂ 'ਤੇ,
ਕਦੀ ਜਾਤ ਦੇ ਨਾਂ 'ਤੇ।
ਵੋਟਾਂ ਬਟੋਰਨ ਲਈ!
ਕੁਰਸੀ ਹਥਿਆਉਣ ਲਈ!
ਗਰੀਬੀ,
ਭੁੱਖਮਰੀ,
ਬੇਰੁਜ਼ਗਾਰੀ,
 ਸਮੱਸਿਆਵਾਂ ਤੋਂ
ਧਿਆਨ ਹਟਾਉਣ ਲਈ ,
ਲੋਕਾਂ ਨੂੰ ਲੜਾਉਣ ਲਈ ,
ਮਜਲੂਮਾਂ ਨੂੰ ਸਤਾਉਣ ਲਈ,
ਹਿਜਾਬ ਤੋਂ ਰੋਕਣਾ!
ਘੋੜੀ ਚੜ੍ਹਨੋੰ ਟੋਕਣਾ!
ਉਨ੍ਹਾਂ ਦੀ ਬਿਮਾਰ ਮਾਨਸਿਕਤਾ
ਤੇ
ਕੋਝੀ ਸ਼ਰਾਰਤ
ਦਾ ਪ੍ਰਤੀਕ ਆ!
- ਸੁਖਦੇਵ ਸਲੇਮਪੁਰੀ
09780620233
9 ਫਰਵਰੀ, 2022.

ਗੇਜਾ ਰਾਮ ਬਾਲਮੀਕੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ

ਜਗਰਾਉਂ 9 ਫਰਵਰੀ ( ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਜਿਓਂ ਜਿਓਂ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਾ ਵੀ ਆਪਣੇ ਰੰਗ ਦਿਖਾ ਰਿਹਾ ਹੈ, ਰੋਜ਼ਾਨਾ ਕੋਈ ਨਾ ਕੋਈ ਲੀਡਰ ਲੰਮੀਆਂ ਛਾਂਲਾਂ ਮਾਰਦਾ ਨਜ਼ਰ ਆਉਂਦਾ ਹੈ ,ਪਰ ਅੱਜ ਜਗਰਾਉਂ ਹਲਕੇ ਵਿੱਚ ਆਪਣੇ ਪੂਰੇ ਨਾਮ ਤੇ ਕੰਮਾਂ ਨਾਲ ਜਾਣਨ ਵਾਲੇ ਗੇਜਾ ਰਾਮ ਬਾਲਮੀਕੀ ਜੋਂ ਪਿਛਲੇ ਕਾਂਗਰਸ ਕਾਰਜ ਕਾਲ ਵਿੱਚ  ਸਫਾਈ ਕਰਮਚਾਰੀ ਕਮਿਸ਼ਨ ਪੰਜਾਬ  ਦੇ ਚੇਅਰਮੈਨ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਪ੍ਰੈਜ਼ੀਡੈਂਟ ਸਨ ਨੇ ਅੱਜ ਵੱਡਾ ਧਮਾਕਾ ਕਰਕੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਲਿਆ ਹੈ, ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਹਨ, ਉਨ੍ਹਾਂ ਜਲੰਧਰ ਵਿੱਚ ਗਜੇਂਦਰ  ਸਿੰਘ ਸ਼ੇਖਾਵਤ ਜੋ ਕਿ ਭਾਜਪਾ ਦੇ  ਕੇਂਦਰੀ  ਜਲ ਸ਼ਕਤੀ ਮੰਤਰੀ ਹਨ। ਉਹਨਾਂ ਦੀ ਮੋਜੁਦਗੀ ਵਿੱਚ ਇਹ ਐਲਾਨ ਕੀਤਾ। ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰੈਜ਼ੀਡੈਂਟ ਗੇਜਾ  ਰਾਮ ਨੇ ਦੱਸਿਆ ਕਿ ਉਹਨਾਂ ਨੂੰ ਕਾਂਗਰਸ ਵਿੱਚ ਲੰਬੇ ਸਮੇਂ ਦੌਰਾਨ ਵੀ ਬਣਦਾ ਮਾਣ ਨਹੀਂ Tu ਦਿੰਦੇ ਹਨ ਕਿ ਆਣ ਵਾਲੇ ਵਿਧਾਨਸਭਾ ਚੋਣਾਂ ਦੌਰਾਨ ਜਿਆਦਾ ਤੋਂ ਜਿਆਦਾ ਭਾਜਪਾ ਨੂੰ ਜਿਤਾਯੋ ਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਯੋ ।

ਅਜਮੇਰ ਸਿੰਘ ਭਾਗਪੁਰ ਅਕਾਲੀ ਦਲ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ 

ਜਗਰਾਉਂ (ਅਮਿਤ ਖੰਨਾ  )ਅਜਮੇਰ  ਸਿੰਘ ਭਾਗਪੁਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਵੇਰਕਾ ਮਿਲਕ ਪਲਾਂਟ ਲੁਧਿਆਣਾ   ਪਿਤਾ ਸਰਦਾਰ ਮਹਿੰਦਰ ਸਿੰਘ ਅਤੇ ਅਕਾਲੀ ਦਲ ਤੋਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ  ਲੁਧਿਆਣਾ ਤੋਂ ਉਨ੍ਹਾਂ ਦੇ ਭਰਾ ਹਨ ਅੱਜ  ਜਗਰਾਉਂ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ  ਕੰਵਰ  ਨਰਿੰਦਰ ਸਿੰਘ ਜੀ ਦੇ ਮੁੱਖ ਚੋਣ ਦਫ਼ਤਰ ਵਿੱਚ ਪਹੁੰਚੇ  ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਚਾਹੇ ਅਕਾਲੀ ਚਾਹੇ ਕਾਂਗਰਸ ਚਾਹੇ ਆਪ ਹੈ  ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ  ਜੋ ਇਹ ਵਾਅਦੇ ਕਰ ਰਹੇ ਹਨ ਕੋਈ ਵੀ ਪੂਰਾ ਨਹੀਂ ਕਰ ਰਹੇ  ਜੇ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਅਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਂਦੀ ਹੈ  ਤਾਂ ਸੀ ਪੰਜਾਬ ਦੇ ਵਿੱਚ ਜੋ ਅਸੀਂ ਵਾਅਦੇ ਕਰਦਿਆਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਾਂਗੇ  ਜਿਹੜੇ ਟੂਲ ਟੈਕਸ ਦਿਨ ਨਜਾਇਜ਼ ਪੈਸੇ ਵਸੂਲ ਰਹੇ ਹਨ ਉਨ੍ਹਾਂ ਨੂੰ ਵੀ  ਨੱਥ ਪਾਵਾਂਗੇ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਹਰਮੋਹਨ ਸਿੰਘ ਗੁੱਡੂ ਸਿੱਖ ਸੈਂਟਰ ਬੋਰਡ ਡਾਇਰੈਕਟਰ   ਆਦਿ ਹਾਜ਼ਰ ਸਨ।

ਯੂਨੀਅਨ ਨੇ ਬੰਦ ਪਿਆ ਸਕੂਲ ਖੁੱਲਵਾਇਆ            

ਹਠੂਰ,9,ਫਰਵਰੀ-(ਕੌਸ਼ਲ ਮੱਲ੍ਹਾ)-ਕੋਰੋਨਾ ਤੋ ਬਚਾ ਲਈ ਪੰਜਾਬ ਸਰਕਾਰ ਵੱਲੋ ਸੂਬੇ ਦੇ ਵਿਿਦਅਕ ਅਦਾਰੇ ਬੰਦ ਕਰਕੇ ਵਿਿਦਆਰਥੀਆ ਨੂੰ ਆਨ ਲਾਇਨ ਪੜ੍ਹਾਇਆ ਜਾਦਾ ਸੀ ਜਿਸ ਨਾਲ ਬੱਚਿਆ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਸੀ।ਇਸ ਗੱਲ ਨੂੰ ਮੁੱਖ ਰੱਖਦਿਆ ਵਿਿਦਆਰਥੀਆ ਦੇ ਮਾਪਿਆ ਅਤੇ ਇਨਸਾਫ ਪਸੰਦ ਜੱਥਬੰਦੀਆ ਵੱਲੋ ਸਕੂਲ ਖੁੱਲਵਾਉਣ ਦਾ ਫੈਸਲਾ ਕੀਤਾ ਗਿਆ ਸੀ ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੁਨੀਅਨ (ਏਕਤਾ)ਡਕੌਦਾ ਇਕਾਈ ਪਿੰਡ ਬੁਰਜ ਕੁਲਾਰਾ ਦੇ ਪ੍ਰਧਾਨ ਦਲਵੀਰ ਸਿੰਘ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕੁਲਾਰਾ ਨੂੰ ਖੁੱਲਵਾਇਆ ਅਤੇ ਬੱਚਿਆ ਦੀ ਪੜ੍ਹਾਈ ਸੁਰੂ ਕਰਵਾਈ ਗਈ।ਇਸ ਮੌਕੇ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪਹਿਲੀ ਕਲਾਸ ਤੋ ਲੈ ਕੇ ਪੰਜ ਕਲਾਸ ਦੇ 80 ਪ੍ਰਤੀਸਤ ਬੱਚੇ ਖੁਦ ਸਕੂਲ ਵਿਚ ਹਾਜਰ ਹੋਏ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪੋ-ਆਪਣੇ ਪਿੰਡਾ ਦੇ ਸਕੂਲ ਖੁੱਲਵਾਓ ਅਤੇ ਬੱਚਿਆ ਨੂੰ ਪੜਾਓ ਜੇਕਰ ਕੋਈ ਵੀ ਸਿੱਖਿਆ ਵਿਭਾਗ ਦਾ ਅਧਿਕਾਰੀ ਸਕੂਲ ਖੋਲਣ ਤੋ ਇਨਕਾਰ ਕਰ ਰਿਹਾ ਹੈ ਤਾਂ ਉਹ ਤੁਰੰਤ ਕਿਸਾਨ ਯੁਨੀਅਨ (ਏਕਤਾ)ਡਕੌਦਾ ਦੇ ਆਗੂਆ ਨਾਲ ਸੰਪਰਕ ਕਰਨ।ਇਸ ਮੌਕੇ ਉਨ੍ਹਾ ਨਾਲ ਮਾ:ਗੁਰਸੇਵਕ ਸਿੰਘ,ਲਛਮਣ ਸਿੰਘ,ਕਲੱਬ ਪ੍ਰਧਾਨ ਜਤਿੰਦਰ ਸਿੰਘ ਲਾਡੀ,ਜਗਸੀਰ ਸਿੰਘ ਸੀਰਾ,ਸੁਰਿੰਦਰ ਸ਼ਰਮਾਂ,ਜਗਸੀਰ ਸਿੰਘ ਸਿੱਧੂ,ਗੁਰਮੀਤ ਸਿੰਘ,ਅਮਰਜੀਤ ਸਿੰਘ,ਬੂਟਾ ਸਿੰਘ,ਬਲਤੇਜ ਸਿੰਘ,ਜਿੰਦਰ ਸਿੰਘ,ਪਾਲੀ ਸਿੰਘ,ਗ੍ਰਾਮ ਪੰਚਾਇਤ ਬੁਰਜ ਕੁਲਾਰਾ ਆਦਿ ਹਾਜ਼ਰ ਸਨ।  
ਫੋਟੋ ਕੈਪਸਨ:-ਸਕੂਲ ਖੋਲਣ ਸਮੇਂ ਵਿਿਦਆਰਥੀ,ਸਕੂਲ ਦਾ ਸਟਾਫ ਅਤੇ ਯੂਨੀਅਨ ਦੇ ਆਗੂ

ਹਵਾ ਬਨਾਮ.... ਲਾਗ ✍️ ਸੰਦੀਪ ਦਿਉੜਾ

 ਬੇਲੀ ਰਾਮ ਨੇ ਆਪਣੇ ਦੋਹਾਂ ਮੁੰਡਿਆਂ ਨੂੰ ਬੜੀ ਮਿਹਨਤ ਕਰਕੇ ਪੜਾਇਆ। ਭਾਵੇਂ ਉਸਦੀ ਪਤਨੀ ਇਸ ਦੁਨੀਆਂ ਛੱਡ ਗਈ ਸੀ ਪਰ ਉਸਨੇ ਆਪਣੇ ਮੁੰਡਿਆਂ ਨੂੰ ਮਾਂ-ਬਾਪ ਦੋਹਾਂ ਦਾ ਹੀ ਪਿਆਰ ਦਿੱਤਾ ਸੀ।ਦੋਵੇਂ ਹੀ ਮੁੰਡੇ ਪੜ੍ਹ-ਲਿਖ ਕੇ ਚੰਗੀਆਂ ਨੋਕਰੀਆਂ ਉੱਤੇ ਵੀ ਲੱਗ ਗਏ। ਦੋਵੇਂ ਹੀ ਮੁੰਡੇ ਵਿਆਹ ਕਰਵਾਉਣ ਤੋਂ ਬਾਅਦ ਪਿੰਡ ਵਿੱਚ ਬੇਲੀ ਰਾਮ ਨੂੰ ਇਕੱਲਾ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ। ਹੁਣ ਬੇਲੀ ਰਾਮ ਪਿੰਡ ਵਾਲੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਮੁੰਡੇ ਕਦੇ -ਕਦਾਈਂ ਮਿਲਣ ਆ ਜਾਂਦੇ ਸਨ ਪਰ ਉਹਨਾਂ ਨੇ ਬੇਲੀ ਰਾਮ ਨੂੰ ਕਦੇ ਵੀ ਆਪਣੇ ਨਾਲ ਸ਼ਹਿਰ ਵਿੱਚ ਲਿਜਾਣ ਦੀ ਗੱਲ ਨਹੀਂ ਕੀਤੀ ਸੀ। ਬੇਲੀ ਰਾਮ ਨੂੰ ਇਸ ਉਮਰੇ ਇਕੱਲਾਪਣ  ਬਹੁਤ ਸਤਾਉਂਦਾ ਸੀ ਪਰ ਉਹ ਕਰ ਕੁਝ ਵੀ ਨਹੀਂ ਸਕਦਾ ਸੀ। ਇੱਕ ਦਿਨ ਉਸਦਾ ਵੱਡਾ ਮੁੰਡਾ ਰਾਮ ਪ੍ਕਾਸ਼ ਉਸਨੂੰ ਮਿਲਣ ਲਈ ਆਇਆਂ ।
            " ਪਾਪਾ ਜੀ ਮੱਥਾ ਟੇਕਦਾ ਹਾਂ । "
         " ਪੁੱਤਰ ਪ੍ਰਮਾਤਮਾ ਤਰੱਕੀਆਂ ਬਖਸ਼ੇ। ਅੱਜ ਕਿਵੇਂ  ਗਰੀਬ ਪਿਉ ਦੀ ਯਾਦ ਆ ਗਈ । "
           " ਪਾਪਾ ਜੀ ਤੁਸੀਂ ਵੀ ਨਾ ਹਮੇਸ਼ਾ ਪੁੱਠੀਆਂ  ਗੱਲਾਂ ਹੀ ਕਿਉਂ ਕਰਦੇ ਹੋ ? "
   "ਚਲੋ ਕੋਈ ਨਾ ਤੁਸੀਂ ਦੱਸ ਦਿਉ ਕਿਵੇਂ ਆਉਣਾ ਹੋਇਆਂ ?"
         "ਬਸ ਮੈਂ ਤਾਂ ਕੰਪਨੀ ਦੇ ਕੰਮ ਨਾਲ ਦੇ ਪਿੰਡ ਆਇਆਂ ਸੀ।ਮੈਂ ਸੋਚਿਆਂ ਚਲੋ ਤੁਹਾਨੂੰ ਵਧਾਈਆਂ ਹੀ ਦਿੰਦਾ ਜਾਵਾਂ । "
                " ਵਧਾਈਆਂ......! ਵਧਾਈਆਂ  ਪਰ ਕਾਹਦੀਆ।"
            "ਤੁਹਾਡੇ ਪੋਤਾ ਜੋ ਹੋਇਆਂ ਹੈ। "
                " ਪੋਤਾ........!"  "ਹਾਂ ਜੀ ਪੋਤਾ ਸੁੱਖ ਨਾਲ ਅੱਜ ਸੱਤ ਮਹੀਨਿਆਂ ਦਾ ਹੋ ਗਿਆ ਹੈ। "
                       "ਤੁਹਾਨੂੰ ਵੀ ਵਧਾਈਆਂ ਬਈ। ਚਲੋ ਸੱਤ ਮਹੀਨਿਆਂ ਬਾਅਦ ਹੀ ਸਹੀ ,ਟਾਇਮ ਤਾਂ ਮਿਲਿਆ  ਮੈਨੂੰ ਦੱਸਣ ਦਾ ।"
               "ਪਾਪਾ ਜੀ ਤੁਸੀਂ ਵੀ ਨਾ ਬਸ। ਨਾਲੇ ਸੱਚ ਤੁਹਾਡੀ ਨੂੰਹ ਨੇ ਪੰਜ ਸੌ ਰੁਪਏ ਮਠਿਆਈ ਲਈ ਭੇਜੇ ਹਨ।ਆਹ ਲਵੋ ਪਾਸੇੇ ਤੇ ਮੂੰਹ ਮਿੱਠਾ ਕਰ ਲੈਣਾ । "
                  "ਪੁੱਤਰ ਮੂੰਹ ਮਿੱਠਾ ਤਾਂ ਮੈ ਕਰ ਹੀ ਲਵਾਂਗਾ। ਤੂੰ ਇਹ ਪੰਜ ਸੌ ਰੁਪਏ ਮੇਰੇ ਵੱਲੋਂ ਸ਼ਗਨ ਸਮਝ ਕੇ ਰੱਖ ਲੈ ।ਘਰ ਜਾ ਕੇ ਮੇਰੇ ਪੋਤੇ ਨੂੰ ਸ਼ਗਨ ਪਾ ਦੇਵੀਂ।ਨਾਲੇ ਹਾਂ ਯਾਦ ਨਾਲ ਮੇਰੀ ਨੂੰਹ ਨੂੰ ਵੀ ਦੱਸ ਦੇਵੀਂ। "
            ਰਾਮ ਪ੍ਕਾਸ਼ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਹੈ।
    "ਪਾਪਾ ਜੀ ਤੁਹਾਡੀ ਮਾਨੋ ਬਿੱਲੀ ਕਿਤੇ ਦਿਖਾਈ ਨਹੀਂ ਦੇ ਰਹੀ। ਮਾਨੋ ਕਿੱਥੇ ਹੈ? "
   "ਮਾਨੋ..... ਉਹ ਤਾਂ ਘਰ ਛੱਡ ਕੇ ਚਲੀ ਗਈ।"
           "ਚਲੀ ਗਈ ਪਰ ਕਿਉਂ....? "
     "ਪੁੱਤਰ ਆਹ ਜਿਹੜੇ ਦੋ ਬਲੂੰਗੜੇ ਹਨ। ਇਹ ਮਾਨੋ ਦੇ ਹੀ ਬਲੂੰਗੜੇ ਹਨ।"
      "ਅੱਛਾ ਜੀ ਫ਼ੇਰ ਤਾਂ ਬੜੀ ਭੈੜੀ ਨਿਕਲੀ ਮਾਨੋ ਬੱਚੇ ਛੱਡ ਕੇ ਕਿਸੇ ਹੋਰ ਘਰੇ ਚਲੀ ਗਈ।ਇਹਨਾਂ ਨੂੰ ਦੁੱਧ ਕੌਣ ਪਿਆਉਣ । "                             
                   "ਨਹੀਂ ਪੁੱਤਰ ਤੂੰ ਗਲਤ ਸੋਚ ਰਿਹਾ ਹੈ। ਇਹਨਾਂ ਬੱਚਿਆਂ ਨੂੰ ਮਾਨੋ ਛੱਡ ਕੇ ਨਹੀਂ ਗਈ ਬਲਕਿ ਇਹਨਾਂ ਨੇ ਜਬਰਦਸਤੀ ਮਾਨੋ ਨੂੰ ਘਰੋਂ ਪੰਜੇ  ਮਾਰ-ਮਾਰ ਕੇ ਭਜਾ ਦਿੱਤਾ ਹੈ। ਇਹ ਦੋਵੇਂ ਨਾ ਤਾਂ ਉਸਨੂੰ ਕੁਝ ਖਾਣ ਦਿੰਦੇ ਸੀ ਤੇ ਨਾ ਹੀ ਦੁੱਧ ਪੀਣ ਦਿੰਦੇ ਸਨ । ਬੇਚਾਰੀ ਭੁੱਖੀ ਮਰਦੀ ਹੋਰ ਕੀ ਕਰਦੀ ,ਇਹਨਾਂ ਕੋਲੋਂ ਡਰਦੀ ਘਰ ਛੱਡ ਗਈ। ਮੈਂਨੂੰ ਲੱਗਦਾ ਹੈ ਇਹਨਾਂ ਬਲੂੰਗੜਿਆ ਨੂੰ ਵੀ ਇਸ ਘਰ ਦੀ ਹਵਾ ਲੱਗ ਗਈ ਹੈ ।"
         ਬੇਲੀ ਰਾਮ ਦੀ ਗੱਲ ਸੁਣ ਕੇ ਰਾਮ ਪ੍ਕਾਸ਼ ਲਾਜਵਾਬ ਹੋ ਗਿਆ ਹੈ।
     "ਅੱਛਾ ਪਾਪਾ ਜੀ ਮੈਂ ਚੱਲਦਾ ਹਾਂ ਤੁਸੀਂ ਆਪਣਾ ਧਿਆਨ ਰੱਖਣਾ। " ਆਖ ਜਲਦੀ ਨਾਲ ਬਾਹਰ ਵੱਲ ਚੱਲ ਪਿਆ।
                          ਸੰਦੀਪ ਦਿਉੜਾ 8437556667

ਮਹਿਲ ਕਲਾਂ ਤੋਂ 20 ਬੱਸਾਂ ਅਤੇ 22 ਕਾਰਾਂ ਦਾ ਕਾਫਲਾ ਨਵਾਂ ਸ਼ਹਿਰ ਲਈ ਰਵਾਨਾ

ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵੱਡੀ ਲੀਡ ਦਰਜ ਕਰੇਗਾ-ਚਮਕੌਰ ਸਿੰਘ ਵੀਰ

ਮਹਿਲ ਕਲਾਂ /ਬਰਨਾਲਾ- 09 ਫਰਵਰੀ- (ਗੁਰਸੇਵਕ ਸੋਹੀ) ਮਹਿਲ ਕਲਾਂ ਤੋਂ ਬਸਪਾ/ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਹਲਕਾ ਮਹਿਲ ਕਲਾਂ ਤੋਂ ਬੱਸਾਂ ਤੇ ਗੱਡੀਆਂ ਦਾ ਵੱਡਾ ਕਾਫ਼ਲਾ ਲੈ ਕੇ ਨਵਾਸ਼ਹਿਰ ਰੈਲੀ ਵਿੱਚ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹੋਣ ਵਾਲੀ ਵਿਸ਼ਾਲ ਰੈਲੀ ਚ ਸ਼ਮੂਲੀਅਤ ਕੀਤੀ  । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤ ਬਾਬਾ ਟੇਕ ਸਿੰਘ ਧਨੌਲਾ,ਯੂਥ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ,ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ,ਮਾਸਟਰ ਹਰਬੰਸ ਸਿੰਘ ਸ਼ੇਰਪੁਰ,ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਜੱਸੀ,ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ ਅਤੇ ਤਜਿੰਦਰ ਦੇਵ ਸਿੰਘ ਮਿੰਟੂ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹੱਕ ਵਿਚ ਹਨ੍ਹੇਰੀ ਝੁੱਲ ਰਹੀ ਹੈ ਅਤੇ ਪੰਜਾਬ ਦੇ ਲੋਕ ਗੱਠਜੋੜ ਦੀ ਸਰਕਾਰ ਲਿਆਉਣ ਦਾ ਮਨ ਬਣਾਈ ਬੈਠੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਭਲਾਈ ਸਕੀਮਾਂ ਚਲਾਈਆਂ ਗਈਆਂ ਸਨ, ਕਾਂਗਰਸ ਦੇ ਪੰਜ ਸਾਲ ਦੌਰਾਨ ਬੰਦ ਰਹੀਆਂ, ਜਦਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆ ਕੇ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੇ ਲੋਕਾਂ ਲਈ ਸਕੀਮਾਂ ਚਲਾਈਆਂ,ਜਿਸ ਕਰਕੇ ਪੰਜਾਬ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਅਤੇ ਜਸਬੀਰ ਸਿੰਘ ਗੜ੍ਹੀ ਉਪ ਮੁੱਖ ਮੰਤਰੀ ਹੋਣਗੇ।ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਇਥੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਲੋਕਾਂ ਨੂੰ ਮੁੜ ਤੋਂ ਸਮਾਜ ਭਲਾਈ ਸਕੀਮਾਂ ਲੈਣ ਲਈ ਸ਼੍ਰੋਮਣੀ ਅਕਾਲੀ ਦਲ/ਬਸਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ ਬਰਨਾਲਾ, ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ, ਕਾਰਜਕਾਰੀ ਹਰਬੰਸ ਸਿੰਘ ਛੀਨੀਵਾਲ ਖੁਰਦ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬਾਜਵਾ, ਸੀਨੀਅਰ ਆਗੂ ਏਕਮ ਸਿੰਘ ਛੀਨੀਵਾਲ ਕਲਾਂ, ਬਲਜੀਤ ਸਿੰਘ ਗੁੰਮਟੀ, ਸਰੂਪ ਸਿੰਘ ਬਦੇਸ਼ਾ, ਯੋਗਿੰਦਰ ਸਿੰਘ ਅਲੀਪੁਰ ਖ਼ਾਲਸਾ, ਬੂਟਾ ਸਿੰਘ ਚੀਮਾ,ਹਰਦੀਪ ਸਿੰਘ ਠੁੱਲੀਵਾਲ,ਮੇਜਰ ਸਿੰਘ ਖੇੜੀ, ਜਸਵੀਰ ਸਿੰਘ ਸੇਰਪੁਰ ਸਮੇਤ ਵੱਡੀ ਗਿਣਤੀ ਚ ਗੱਠਜੋੜ ਦੇ ਆਗੂ ਤੇ ਵਰਕਰ ਹਾਜਰ ਸਨ।

ਸਿਮਰਜੀਤ ਸਿੰਘ ਬੈਂਸ ਤੇ 307 ਦਾ ਮੁੱਕਦਮਾ ਦਰਜ਼ ,ਤੇ ਲਧਿਆਣੇ ਕੀਤਾ ਗ੍ਰਿਫਤਾਰ - Video

307 ਦੇ ਮੁਕੱਦਮੇ ਚ ਸਿਮਰਜੀਤ ਸਿੰਘ ਬੈਂਸ ਦੀ ਹੋਈ ਰੈਸਟ .....  

ਹੈਬੋਵਾਲ ਪੁਲਸ ਵੱਲੋਂ ਤਿੱਨ ਸੌ ਸੱਤ ਦਾ ਮੁਕੱਦਮਾ ਦਰਜ ...... 

ਲੜਾਈ ਵਾਲੀ ਥਾਂ ਤੋਂ ਗੋਲੀਆਂ ਚੱਲਣ ਦਾ ਵੀ ਪਤਾ ਲੱਗਾ  .....

ਆਏ ਦਿਨ ਸਿਮਰਜੀਤ ਸਿੰਘ ਬੈਂਸ ਲਈ ਨਵੀਆਂ ਮੁਸ਼ਕਲਾਂ ...... 

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ ......

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b2AzOzjLU1/

ਲੋਕਾਂ ਨੇ ਕੀਤੇ ਸਿੱਧੇ ਸਵਾਲ ਪੰਜ ਸਾਲ ਤੁਸੀਂ ਐਮ ਐਲ ਏ ਬਣ ਕੇ ਸਾਡੇ ਪਿੰਡ ਵਿੱਚ ਆ ਕੇ ਮੂੰਹ ਨਹੀਂ ਦਿਖਾਇਆ  - Video

ਇਕ ਹੋਰ ਧਮਾਕਾ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਐਮਲੇ ਕੁਲਵੰਤ ਸਿੰਘ ਪੰਡੋਰੀ ਨੂੰ ਲੋਕਾਂ ਘੇਰਿਆ  

ਚਿਬਾਬਾ ਤੋਂ ਮੁੱਕਰਦੇ ਲੁਕਦੇ ਲੁਕਾਉਂਦੇ ਆਖਰਕਾਰ ਐਮਐਲਏ ਕੁਲਵੰਤ ਸਿੰਘ ਪੰਡੋਰੀ ਤੂੰ ਤੂੰ ਮੈਂ ਮੈਂ ਵਿੱਚ ਜਲਸਾ ਛੱਡ ਕੇ ਫਾਰਗ ਹੋ ਗਏ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b2AkPFtsc2/

ਕੀ ਏ ਜਗਰਾਉਂ ਵਾਸੀਆਂ ਦੇ ਨਾਲ ਇਕ ਭੱਦਾ ਮਜ਼ਾਕ ਨਹੀਂ  ? - Video

ਆਓ ਦੇਖ ਲਵੋ ਜਗਰਾਉਂ ਕਚਹਿਰੀਆਂ ਦੇ ਮੂਹਰੇ ਖੜ੍ਹੇ ਪਾਣੀ ਨੂੰ ਸੋਕ ਰਹੀਆਂ ਮੋਟਰਾਂ  

ਮੀਂਹ ਪੈਣ ਤੋਂ ਪਹਿਲਾਂ ਹੀ ਪਾਣੀ ਭਰ ਜਾਂਦਾ ਹੈ ਜਗਰਾਉਂ ਕਚਹਿਰੀਆਂ ਦੇ ਆਲ੍ਹਾ ਅਫ਼ਸਰਾਂ ਦੇ ਦਫ਼ਤਰਾਂ ਦੇ ਮੂਹਰੇ  

ਜਦੋਂ ਦਾ ਸੜਕ ਦਾ ਨਵੀਨੀਕਰਨ ਹੋਇਆ ਉਸ ਦਿਨ ਤੋਂ ਹੀ ਪਾਣੀ ਦੀ ਭਰਮਾਰ ਹੈ ਇੱਥੇ 

ਜੱਜ ਸਾਹਿਬਾਨ ਏਡੀਸੀ ਐਸਡੀਐਮ ਤਹਿਸੀਲਦਾਰ ਅਤੇ ਹੋਰ ਮਹਿਕਮਿਆਂ ਵਿੱਚ ਕੰਮ ਕਰਨ ਵਾਲੇ ਵੱਡੇ ਵੱਡੇ ਅਫ਼ਸਰ ਅਤੇ ਨਾਲ ਹੀ ਜਗਰਾਉਂ ਦੀ ਕਰੀਮ ਵਕੀਲ ਭਾਈਚਾਰਾ ਕਿਉਂ ਹਨ ਖਾਮੋਸ਼  

ਜਨ ਸ਼ਕਤੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਪੇਸ਼ਕਸ਼  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ : https://fb.watch/b2zOrZkBah/

ਪਿੰਡ ਦੌਲੇਵਾਲਾ ਮਾਇਰ ਵਿਖੇ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ:ਜਸਵਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ 

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖ  ਦੌਲਤ )9 ਫ਼ਰਵਰੀ:ਸ਼੍ਰੋਮਣੀ ਅਕਾਲੀ ਦਲ ਪਾਰਟੀ ਲੋਕ ਮੁੱਦਿਆਂ ਤੋਂ ਸਿਆਸਤ ਨਹੀਂ ਬਲਕਿ ਲੋਕਾਂ ਲਈ ਕੰਮ ਕਰਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਦੌਲੇਵਾਲਾ ਮਾਇਰ ਵਿਖੇ ਹਲਕਾ ਧਰਮਕੋਟ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ: ਜਸਵਿੰਦਰ ਸਿੰਘ ਦੇ ਪਿੰਡ ਦੌਲੇਵਾਲਾ ਮਾਇਰ ਵਿਖੇ ਚੋਣ ਪ੍ਰਚਾਰ ਕਰਦੇ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ,ਸੀਨੀਅਰ ਆਗੂ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਵਰਿੰਦਰ ਸਿੰਘ  ਸੀਨੀਅਰ ਆਗੂ ਡੋਗਰ ਸਿੰਘ ਸੀਨੀਅਰ ਆਗੂ ਹਰਜਿੰਦਰ ਸਿੰਘ  ਸੀਨੀਅਰ ਆਗੂ ਬਿੱਕਰ ਸਿੰਘ ਸੀਨੀਅਰ ਆਗੂ ਤਾਰਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਗੁਰਵਿੰਦਰ ਸਿੰਘ ਗੁਰਮੇਜ ਸਿੰਘ ਸਰਪੰਚ ਪਾੜਾ ਸਿੰਘ ਮੈਂਬਰ ਬਲਵੰਤ ਸਿੰਘ ਸੀਨੀਅਰ ਆਗੂ ਚਾਨੀ ਸਿੰਘ ਅਤੇ ਪਿੰਡ ਦੌਲੇਵਾਲਾ ਮਾਇਰ ਦੀ ਨੌਜਵਾਨ ਪੀੜ੍ਹੀ ਨੇ ਪ੍ਰੈੱਸ ਕੋਲ  ਕੀਤਾ,ਅਤੇ ੳਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ  ਨਾਲ ਧੋਖੇ  ਕੀਤੇ ਹਨ,ਅਸੀਂ ਤਾਂ ਪਿਛਲੀ ਵਾਰ ਵੀ ਕੋਈ ਕਸਰ ਨਹੀਂ  ਛੱਡੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੀ ਪਰ ਇਸ ਵਾਰ ਅਸੀਂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਜਿਤਾਵਾਂਗੇ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਹਾਂ ਖੜ੍ਹੇ ਰਹਾਂਗੇ।ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਅਤੇ ਸਾਰੇ ਹੀ ਸੀਨੀਅਰ ਆਗੂਆਂ ਨੂੰ ਵੀ ਕਿਹਾ ਕਿ ਜੇਕਰ ਤੁਸੀਂ ਸਾਡੀ ਜਿੱਤ ਲਈ ਦਿਨ ਰਾਤ ਇਕ ਕਰ ਦੇਵੋਗੇ ਤਾਂ ਅਸੀਂ ਵੀ ਤੁਹਾਡੀਆਂ ਮੰਗਾਂ ਤੇ ਪੂਰੇ ਉਤਰਾਂਗੇ।ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਕਿਹਾ ਕਿ ਤੁਹਾਡੇ ਲਈ ਖੇਡ ਸਟੇਡੀਅਮ ਬਣਾਏ ਜਾਣਗੇ,ਅਤੇ ਜੋ ਪਿੰਡ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਪੁਲਿਸ ਨਾਜਾਇਜ਼ ਤੰਗ ਪ੍ਰੇਸ਼ਾਨ ਕਰਦੀ ਹੈ,ਡਾ: ਜਸਵਿੰਦਰ ਸਿੰਘ ਨੇ ਇਹ ਵੀ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਜਿਸ ਕੋਲੋਂ ਕੋਈ ਵੀ ਚੀਜ਼ ਨਹੀਂ ਮਿਲੇਗੀ ਉਸ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।ਪਿੰਡ ਦੌਲੇਵਾਲਾ ਮਾਇਰ ਤੇ ਸੀਨੀਅਰ ਆਗੂਆਂ ਅਤੇ ਨੌਜਵਾਨ ਸਭਾ ਨੇ ਡਾ:ਜਸਵਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਤੁਹਾਡੀ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ।ਪਿੰਡ ਦੌਲੇਵਾਲਾ ਮਾਇਰ ਦੇ ਵਾਸੀਆਂ ਨੇ ਇਹ ਵੀ ਕਿਹਾ ਕਿ ਅਸੀਂ ਪਿਛਲੀ ਵਾਰ ਵੀ ਕੋਈ ਕਸਰ ਨਹੀਂ ਸੀ ਛੱਡੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਿਛਲੀ ਵਾਰ ਕਾਂਗਰਸੀਆਂ ਦੀ ਜਿੱਤ ਹੋਰ ਵੋਟਾਂ ਰਾਹੀਂ ਹੋ ਗਈ ਸੀ ਤਾਂ ਕੋਈ ਗੱਲ ਨਹੀਂ ਪਰ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਜਿਤਾ ਕੇ ਹੀ ਸਾਹ ਲਵਾਂਗੇ ।ਡਾ ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਦੂਜੀਆਂ ਸਰਕਾਰਾਂ ਦੇ 20 ਸਾਲ ਵੀ ਦੇਖ ਲਓ ਅਤੇ ਜਥੇਦਾਰ ਤੋਤਾ ਸਿੰਘ ਦੇ ਪੰਜ ਸਾਲ ਵੀ ਦੇਖ ਲਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਤੁਹਾਡੀਆਂ ਵੋਟਾਂ ਦੇ ਹੱਕਦਾਰ ਹਨ ਤਾਂ ਫਿਰ ਤੁਸੀਂ ਇਸ ਵਾਰ ਵੀ ਉਨ੍ਹਾਂ ਮਗਰ ਆਪਣਾ ਪੂਰਾ ਜ਼ੋਰ ਲਗਾ ਕੇ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰਵਾਓ ।ਪਰ ਪਿੰਡ ਵਾਲਿਆਂ ਨੇ ਵੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਇਸ ਵਾਰ ਵੀ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਉਂ ਦੇ ਵਫ਼ਦ ਦੀ ਐੱਸਡੀਐਮ ਜਗਰਾਉਂ ਨਾਲ ਮੀਟਿੰਗ  

ਜਗਰਾਉਂ, 08 ਫ਼ਰਵਰੀ ( ਜਸਮੇਲ ਗ਼ਾਲਿਬ/ ਅਮਿਤ ਖੰਨਾ  ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਅੱਜ ਇਥੇ ਐਸ ਡੀ ਐਮ ਜਗਰਾਂਓ ਸ਼੍ਰੀ ਵਿਕਾਸ ਹੀਰਾ ਨੂੰ ਉਨਾਂ ਦੇ ਦਫਤਰ ਵਿਚ ਮਿਲਿਆ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਮਿਲੇ ਵਫਦ ਨੇ ਉਪਮੰਡਲ ਅਧਿਕਾਰੀ ਤੋਂ ਜੋਰਦਾਰ ਮੰਗ ਕੀਤੀ ਕਿ  ਬੀਤੇ ਦਿਨੀਂ।ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਜਗਰਾਂਓ, ਸਿੱਧਵਾਂਬੇਟ ਬਲਾਕ ਦੇ ਦਰਜਨਾਂ ਪਿੰਡਾਂ ਚ ਫਸਲਾਂ ਵਿਸ਼ੇਸ਼ਕਰ ਆਲੂਆਂ ਦੇ ਖਰਾਬੇ ਦੀ ਗਿਰਦਾਵਰੀ ਦੇ ਕੰਮ ਚ ਤੇਜੀ ਲਿਆਂਦੀ ਜਾਵੇ।ਵਫਦ ਨੇ ਪਿੰਡ ਮੱਲਾ ਦੇ ਪੀੜਤ ਕਿਸਾਨਾਂ ਦੇ ਹਲਫੀਆ ਬਿਆਨ ਅਤੇ ਅਗਵਾੜ ਲੋਪੋ ਦੇ ਪੀੜਤ ਕਿਸਾਨਾਂ ਦੇ ਨਾਵਾਂ ਦੀ ਸੂਚੀ ਐਸ ਡੀ ਐਮ ਹੋਰਾਂ ਨੂੰ ਪੇਸ਼ ਕਰਦਿਆਂ ਪਿੰਡ ਮੱਲਾ ਦੀ ਜਮੀਨ ਮਾਲ ਮਹਿਕਮੇ ਦੇ ਕਾਗਜਾਂ ਚ ਨਾ ਬੋਲਦੀ ਹੋਣ ਕਾਰਨ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਯੋਗ ਕਦਮ ਉਠਾਏ ਜਾਣ ਦੀ ਮੰਗ ਕੀਤੀ। ਵਫਦ ਨੇ ਪਿੰਡ ਮੱਲਾ ਦੇ ਕਿਸਾਨਾਂ ਦੇ ਕਰਜੇ ਬੀਤੇ ਸਮੇਂ ਚ ਰੱਦ ਹੋਣ ਦੇ ਪੱਤਰ ਦੀ ਨਕਲ ਵੀ ਉਪ ਮੰਡਲ ਅਫਸਰ ਨੂੰ ਸੌਂਪਦਿਆਂ ਪੀੜਤ ਕਿਸਾਨਾਂ ਨੂੰ ਉਸੇ ਤਰਾਂ ਆਲੂਆਂ ਤੇ ਫਸਲਾਂ ਦੇ ਖਰਾਬੇ ਦਾ ਮੁਆਵਜਾ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ। ਵਫਦ ਚ ਲੋਕ ਆਗੂ ਕੰਵਲਜੀਤ ਖੰਨਾ, ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,  ਮੱਲਾ ਇਕਾਈ ਪ੍ਰਧਾਨ ਇਕਬਾਲ ਸਿੰਘ ਮੱਲਾ, ਬਿਕਰ ਸਿੰਘ ਅਖਾੜਾ,ਸੁਖਦੇਵ ਸਿੰਘ ਕਾਓਂਕੇ,ਦਲਜੀਤ ਸਿੰਘ ਰਸੂਲਪੁਰ ਸਮੇਤ ਵੱਡੀ ਗਿਣਤੀ ਚ ਕਿਸਾਨ ਹਾਜਰ ਸਨ। ਯਾਦ ਰਹੇ ਕਿਸਾਨ ਜਥੇਬੰਦੀਆਂ ਵਲੋਂ ਪਹਿਲੇ ਦਿਨ ਤੋਂ ਹੀ ਫਸਲਾਂ ਦੇ ਖਰਾਬੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਧਰਨਿਆਂ ਮੁਜਾਹਰਿਆਂ ਰਾਹੀ  ਪੈਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਯੂਨੀਅਨ ਦੇ ਵਫਦ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕਰਨ ਉਪਰੰਤ ਨੁਕਸਾਨ ਦੇ ਸਰਵੇਖਣ ਦੇ ਹੁਕਮ ਜਾਰੀ ਹੋਏ । ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਦੇ ਮਾਮਲੇ ਨੂੰ ਜਲਦੀ ਨਿਪਟਾਉਣ ਦੀ ਗੁਹਾਰ ਲਗਾਈ ਹੈ।

ਨਾਰਾਜ਼ ਆਗੂਆਂ ਨੂੰ ਇੱਕਜੁਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ - ਚੇਅਰਮੈਨ ਬਿਰਲਾ

ਜਗਰਾਉਂ (ਅਮਿਤ ਖੰਨਾ  ,ਰਣਜੀਤ ਸਿੱਧਵਾਂ)  :  ਸਾਰੇ ਨਾਰਾਜ਼ ਆਗੂਆਂ ਨੂੰ ਇਕਜੁੱਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਤੇ ਪਾਰਟੀ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕੇ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਬਣਾ ਕੇ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੇਂ ਸਿੰਘ ਵਿਰਲਾ ਚੇਅਰਮੈਨ ਦਲਿਤ ਵਿਕਾਸ  ਬੋਰਡ ਪੰਜਾਬ ਨੇ ਪੱਤਰਕਾਰਾਂ ਨਾਲ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦਾਖਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਉਣ ਕਿਉਂਕਿ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਲੋਕਾਂ ਦੇ ਕੰਮ ਕਰਾਉਣ ਦਾ ਸ਼ੌਂਕ ਹੈ ਤੇ ਉਹ ਇੱਕ ਲਾਇਕ ਇਨਸਾਨ ਹਨ । ਉਨ੍ਹਾਂ ਨੇ ਨਾਰਾਜ਼ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਫ਼ੈਸਲੇ ਦਾ ਸਮਰਥਨ ਕਰਨ ਕਿਉਂਕਿ ਟਿਕਟਾਂ ਦੇ ਦਾਅਵੇਦਾਰ ਬਹੁਤ ਹੁੰਦੇ ਹਨ ਪਰ ਟਿਕਟ ਕਿਸੇ ਇੱਕ ਹੀ ਆਗੂ ਨੂੰ ਦਿੱਤੀ ਜਾ ਸਕਦੀ ਹੈ। ਚੇਅਰਮੈਨ ਸਮੇਂ ਸਿੰਘ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਟਿਕਟ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਇਸ ਦੇ ਬਾਵਜੂਦ ਵੀ ਉਹ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸਾਥ ਦੇ ਰਹੇ ਹਨ । ਚੇਅਰਮੈਨ ਬਿਰਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਨਾਮ ਦੀ ਹੀ ਆਮ ਆਦਮੀ ਪਾਰਟੀ ਹੈ ਅਸਲ ਵਿੱਚ ਆਮ ਆਦਮੀ ਚਰਨਜੀਤ ਸਿੰਘ ਚੰਨੀ ਹਨ ਜਿਹੜੇ ਕਿ ਬਹੁਤ ਹੀ ਗ਼ਰੀਬ ਪਰਿਵਾਰ ਚੋਂ ਉਠ ਕੇ ਮੁੱਖ ਮੰਤਰੀ ਬਣੇ ਹਨ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਚਿੱਟਾ ਤੇ ਗੈਂਗਸਟਰ ਅਕਾਲੀ ਦਲ ਦੀ ਦੇਣ ਹਨ। ਚੇਅਰਮੈਨ ਬਿਰਲਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਕੁਰਸੀ ਦਾ ਭੁੱਖਾ ਹੈ । ਇਸ ਮੌਕੇ ਚੇਅਰਮੈਨ ਬਿਰਲਾ ਨੇ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਂਗਰਸ ਨੂੰ ਵੋਟਾਂ ਪਾਉਣ ਤਾਂ ਜੋ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ । ਇਸ ਮੌਕੇ ਉਨ੍ਹਾਂ ਨਾਲ ਵਿੱਕੀ ਘਈ ਪ੍ਰਧਾਨ ਭਾਰਤੀ ਦਲਿਤ ਕਾਂਗਰਸ ਲੁਧਿਆਣਾ ਦਿਹਾਤੀ, ਪੀ.ਏ ਦਵਿੰਦਰ ਸਿੰਘ ਹਾਜ਼ਰ ਸਨ।

ਆਹ! ਤਰੱਕੀ ਦਾ ਰਾਹ ✍️ ਸਲੇਮਪੁਰੀ ਦੀ ਚੂੰਢੀ

 ਪਿਛਲੇ ਕੁਝ ਦਿਨਾਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਇੱਕ ਖਾਸ ਕਿਸਮ ਦੀ ਦੁਰਲੱਭ ਸਿਖਲਾਈ ਦੇ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਜਾਣ ਵਾਲੇ ਲਾਭ ਦੱਸ ਰਿਹਾ ਹੈ। ਪ੍ਰੋਫੈਸਰ ਕੌਸ਼ਲ ਕਿਸ਼ੋਰ ਮਿਸ਼ਰਾ ਜੋ ਉਕਤ ਯੂਨੀਵਰਸਿਟੀ ਵਿਚ ਸਮਾਜਿਕ ਵਿਗਿਆਨ ਵਿਭਾਗ ਦੇ ਡੀਨ ਹਨ, ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਬਣਾ ਕੇ ਇਸ ਨਾਲ ਹੋਣ ਵਾਲੇ ਢੇਰ ਸਾਰੇ ਲਾਭ ਗਿਣਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਬਣਾਉਣ ਦੀ ਸਿਖਲਾਈ ਲੈਂਦੇ ਸਮੇਂ ਬਹੁਤ ਹੀ ਗੰਭੀਰ ਅਵਸਥਾ ਵਿਚ ਦਿਖਾਈ ਦੇ ਰਹੇ ਹਨ, ਕਿਉਂਕਿ ਵਿਚਾਰੇ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਦੇ ਲਾਭਾਂ ਤੋਂ ਬਿਲਕੁਲ ਅਣਜਾਣ ਹਨ । ਇਸ ਮੌਕੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦਿਆਂ ਪ੍ਰੋ ਮਿਸ਼ਰਾ ਨੇ ਦੱਸਿਆ ਕਿ ਗਾਂ ਦੇ ਗੋਹੇ ਦੀਆਂ ਪਾਥੀਆਂ  ਦੂਜੇ ਪਸ਼ੂਆਂ ਦੇ ਗੋਹੇ ਦੀਆਂ ਪਾਥੀਆਂ ਨਾਲੋਂ ਕਿਤੇ ਜਿਆਦਾ ਲਾਭਦਾਇਕ ਹਨ।
ਦੂਜੇ ਪਾਸੇ ਅਮਰੀਕਾ, ਚੀਨ, ਬਰਤਾਨੀਆ, ਕੈਨੇਡਾ ਵਰਗੇ ਦੇਸ਼ਾਂ ਦੇ ਵਿਗਿਆਨੀ ਐਵੇਂ ਚੰਦ ਅਤੇ ਹੋਰ ਗ੍ਰਹਿਆਂ ਉਪਰ ਅਤੇ ਧਰਤੀ ਤੇ ਸਮੁੰਦਰਾਂ ਥੱਲੇ ਜਾ ਕੇ ਵਿਗਿਆਨਿਕ ਖੋਜ ਕਾਰਜਾਂ ਲਈ ਸਮਾਂ ਅਤੇ ਪੈਸੇ ਬਰਬਾਦ ਕਰਨ ਵਿਚ ਜੁਟੇ ਹੋਏ ਹਨ।ਇਸ ਲਈ ਬਾਹਰਲੇ ਦੇਸ਼ਾਂ ਦੇ ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਪ੍ਰੋ ਮਿਸ਼ਰਾ ਵਰਗਿਆਂ ਕੋਲੋਂ ਆ ਕੇ ਸਿਖਲਾਈ ਲੈਣੀ ਚਾਹੀਦੀ ਹੈ, ਜੇ ਉਹ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਦਿਲਚਸਪੀ ਰੱਖਦੇ ਹਨ!
ਇੱਕ ਗੱਲ ਹੋਰ ਕਹਿੰਦੇ ਹਨ ਕਿ ਜਦੋਂ ਅੰਗਰੇਜ਼ ਸਾਡੇ ਪਿੰਡਾਂ ਵਿਚ ਕੰਧਾਂ ਉਪਰ ਚਿਪਕਾਈਆਂ ਪਾਥੀਆਂ ਵੇਖਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਪਸ਼ੂ ਕਿਵੇਂ ਕੰਧਾਂ ਉਪਰ ਜਾ ਕੇ ਗੋਹਾ ਕਰਦੇ ਹਨ!
-ਸੁਖਦੇਵ ਸਲੇਮਪੁਰੀ
09780620233
8 ਫਰਵਰੀ, 2022.