You are here

ਪੰਜਾਬ

ਪਿੰਡ ਗਾਲਬ ਰਣ ਸਿੰਘ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦਾ ਕੀਤਾ ਭਰਵਾਂ ਸਵਾਗਤ

ਜਗਰਾਉਂ 15 ਫਰਵਰੀ (ਜਸਮੇਲ ਗ਼ਾਲਿਬ}ਅੱਜ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਪਿੰਡਾਂ ਵਿਚ ਜਿਸ ਤਰ੍ਹਾਂ ਗੁਰੂਸਰ ਕਾਉਂਕੇ,ਅਮਰਗਡ਼੍ਹ ਕਲੇਰ,ਗਾਲਿਬ ਕਲਾਂ ਆਦਿ ਪਿੰਡਾਂ  ਆਦਿ ਪਿੰਡਾਂ ਦਾ ਦੌਰਾ ਕੀਤਾ।ਇਸ ਤਹਿਤ ਪਿੰਡ ਗਾਲਬ ਰਣ ਸਿੰਘ ਪਹੁੰਚੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਸਮੇਂ ਵੱਡੇ ਇਕੱਠ ਨੇ ਕੁਲਦੀਪ ਸਿੰਘ ਡੱਲਾ ਨੂੰ ਇੱਕ ਇੱਕ ਵੋਟ ਪਾਉਣ ਦਾ ਵਾਅਦਾ ਕੀਤਾ। ਇਸ ਸਮੇਂ ਬੂਟਾ ਬੂਟਾ ਚਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਵੋਟਾਂ ਨਾ ਪਾਓ ਅਤੇ ਤੁਸੀਂ ਸੰਯੁਕਤ ਮੋਰਚੇ ਦੀ ਸਰਕਾਰ ਬਣਾਓ।ਇਸ ਸਮੇਂ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਅਤੇ ਨਾਲ ਆਏ ਸਾਥੀਆਂ ਦਾ ਬਲਜਿੰਦਰ ਸਿੰਘ ਨੰਦ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ, ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਹਰਚੰਦ ਸਿੰਘ ਚਕਰ,ਜਸਵਿੰਦਰ ਸਿੰਘ ਬੱਗਾ,ਹਰਿਮੰਦਰ ਸਿੰਘ ਮੈਂਬਰ, ਸੁਰਿੰਦਰਪਾਲ ਸਿੰਘ ਫੌਜੀ,ਹਿੰਮਤ ਸਿੰਘ,ਗੁਰਮੀਤ ਸਿੰਘ ਫੌਜੀ,ਪਾਲ ਸਿੰਘ ਫੌਜੀ,ਕੁਲਦੀਪ ਸਿੰਘ,ਗੁਰਮੇਲ ਸਿੰਘ ਮੇਲੀ,ਹਰਕ੍ਰਿਸ਼ਨ ਸਿੰਘ ਕੋਠੇ ਜੀਵੇ,ਦਿਲਬਾਗ ਸਿੰਘ,ਜਗਜੀਤ ਸਿੰਘ,ਗੁਰਦੀਪ ਸਿੰਘ,ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

ਪਿੰਡ ਗਾਲਬ ਰਣ ਸਿੰਘ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦਾ ਕੀਤਾ ਭਰਵਾਂ ਸਵਾਗਤ

ਜਗਰਾਉਂ 15 ਫਰਵਰੀ (ਜਸਮੇਲ ਗ਼ਾਲਿਬ}ਅੱਜ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਪਿੰਡਾਂ ਵਿਚ ਜਿਸ ਤਰ੍ਹਾਂ ਗੁਰੂਸਰ ਕਾਉਂਕੇ,ਅਮਰਗਡ਼੍ਹ ਕਲੇਰ,ਗਾਲਿਬ ਕਲਾਂ ਆਦਿ ਪਿੰਡਾਂ  ਆਦਿ ਪਿੰਡਾਂ ਦਾ ਦੌਰਾ ਕੀਤਾ।ਇਸ ਤਹਿਤ ਪਿੰਡ ਗਾਲਬ ਰਣ ਸਿੰਘ ਪਹੁੰਚੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਸਮੇਂ ਵੱਡੇ ਇਕੱਠ ਨੇ ਕੁਲਦੀਪ ਸਿੰਘ ਡੱਲਾ ਨੂੰ ਇੱਕ ਇੱਕ ਵੋਟ ਪਾਉਣ ਦਾ ਵਾਅਦਾ ਕੀਤਾ। ਇਸ ਸਮੇਂ ਬੂਟਾ ਬੂਟਾ ਚਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਵੋਟਾਂ ਨਾ ਪਾਓ ਅਤੇ ਤੁਸੀਂ ਸੰਯੁਕਤ ਮੋਰਚੇ ਦੀ ਸਰਕਾਰ ਬਣਾਓ।ਇਸ ਸਮੇਂ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਅਤੇ ਨਾਲ ਆਏ ਸਾਥੀਆਂ ਦਾ ਬਲਜਿੰਦਰ ਸਿੰਘ ਨੰਦ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ, ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਹਰਚੰਦ ਸਿੰਘ ਚਕਰ,ਜਸਵਿੰਦਰ ਸਿੰਘ ਬੱਗਾ,ਹਰਿਮੰਦਰ ਸਿੰਘ ਮੈਂਬਰ, ਸੁਰਿੰਦਰਪਾਲ ਸਿੰਘ ਫੌਜੀ,ਹਿੰਮਤ ਸਿੰਘ,ਗੁਰਮੀਤ ਸਿੰਘ ਫੌਜੀ,ਪਾਲ ਸਿੰਘ ਫੌਜੀ,ਕੁਲਦੀਪ ਸਿੰਘ,ਗੁਰਮੇਲ ਸਿੰਘ ਮੇਲੀ,ਹਰਕ੍ਰਿਸ਼ਨ ਸਿੰਘ ਕੋਠੇ ਜੀਵੇ,ਦਿਲਬਾਗ ਸਿੰਘ,ਜਗਜੀਤ ਸਿੰਘ,ਗੁਰਦੀਪ ਸਿੰਘ,ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ 13ਵਾਂ ਮੁਫ਼ਤ ਕੋਰੋਨਾ ਲਗਾਇਆ

ਜਗਰਾਓਂ 15 ਫ਼ਰਵਰੀ (ਅਮਿਤ ਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿੰ੍ਰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿਚ 13ਵਾਂ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਤੇ ਸੰਸਥਾ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਜਗਰਾਓਂ ਚੋਂ ਕੋਰੋਨਾ ਬਿਮਾਰੀ ਦੇ ਮੁਕੰਮਲ ਖ਼ਾਤਮੇ ਦਾ ਤਹੱਈਆ ਕੀਤਾ ਹੋਇਆ ਹੈ ਇਸੇ ਲੜੀ ਤਹਿਤ ਲਗਾਤਾਰ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਕੈਂਪ ਵਿਚ 80 ਵਿਅਕਤੀਆਂ ਨੰੂ ਕੋਰੋਨਾ ਰੋਕੂ ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਸਟਾਫ਼ ਨਰਸ ਕੁਲਦੀਪ ਕੌਰ, ਬਲਜੋਤ ਕੌਰ, ਆਸ਼ਾ ਵਰਕਰ ਪ੍ਰਵੀਨ ਕੌਰ ਤੇ ਕੰਪਿਊਟਰ ਅਪਰੇਟਰ ਜਸਕਰਨ ਸਿੰਘ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਜਿਨ੍ਹਾਂ ਵਿਅਕਤੀਆਂ ਦੇ ਪਹਿਲੀ ਡੋਜ਼ ਲਵਾਈ ਨੂੰ 84 ਦਿਨ ਪੂਰੇ ਹੋ ਗਏ ਉਨ੍ਹਾਂ ਨੂੰ ਕੋਵਿਡਸ਼ੀਲ ਦੀ ਦੂਸਰੀ ਡੋਜ਼, ਜਿਨ੍ਹਾਂ ਵਿਅਕਤੀਆਂ ਦੇ ਦੂਸਰੀ ਡੋਜ਼ ਲਗਾਈ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ ਉਨ੍ਹਾਂ ਬੂਸਟਰ ਡੋਜ਼ ਦੇ ਟੀਕੇ ਲਗਾਉਣ ਤੋਂ ਇਲਾਵਾ 15 ਸਾਲ ਤੋਂ ਅਠਾਰਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸ਼ੀਨ ਦੇ ਟੀਕੇ ਲਗਾਏ। ਇਸ ਮੌਕੇ ਸੁਨੀਲ ਅਰੋੜਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਮਦਨ ਲਾਲ ਅਰੋੜਾ, ਰਜਿੰਦਰ ਜੈਨ ਕਾਕਾ ਆਦਿ ਹਾਜ਼ਰ ਸਨ।

"ਆਪ" ਉਮੀਦਵਾਰ ਮਾਣੂੰਕੇ ਨੇ ਦੁਕਾਨਦਾਰਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ  

ਜਗਰਾਓਂ 15 ਫ਼ਰਵਰੀ (ਅਮਿਤ ਖੰਨਾ)  ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਸ਼ਹਿਰ ਵਿੱਚ ਪੈਦਲ ਮਾਰਚ ਕਰਦਿਆਂ 20 ਫਰਵਰੀ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ  ਦੁਕਾਨਦਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੌਣੇ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਈ ਰੱਖਿਆ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਕਾਲ ਵਿੱਚ ਵੀ ਮਹਿਲ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ 111 ਦਿਨਾਂ ਦੇ ਕਾਰਜਕਾਲ ਵਿੱਚ ਸਿਰਫ਼ ਐਲਾਨ ਹੀ ਕੀਤੇ ਹਨ ਹੋਰ ਕੁਝ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨੇ ਜਗਰਾਉਂ ਹਲਕੇ ਦੇ ਨਾਲ-ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਤਾਂ ਜੋ ਕਿ ਪੰਜਾਬ ਵਿੱਚ ਦਿੱਲੀ ਮਾਡਲ ਨੂੰ ਲਾਗੂ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ ।

ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਝੁਕਾਅ-ਬਦਲਾਅ ਵੱਲ ✍️ ਜਸਵੀਰ ਸ਼ਰਮਾਂ ਦੱਦਾਹੂਰ

ਸਤਿਕਾਰਿਤ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਜਿਉਂ ਜਿਉਂ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹਰ ਰੋਜ਼ ਹੀ ਸਮੀਕਰਣ ਬਦਲ ਰਹੇ ਹਨ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਵਾਰ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵੱਲ ਹੈ।ਕੀ ਬਦਲਾਅ ਕਰਕੇ ਪੰਜਾਬ ਦੀ ਧਰਤੀ ਤੇ ਪਹਿਲੇ ਗੁਜ਼ਰੇ ਪਝੰਤਰ ਸਾਲਾਂ ਤੋਂ ਵੱਖਰਾ ਕੁੱਝ ਹੋਵੇਗਾ?ਇਹ ਸੱਭ ਹਾਲੇ ਸਮੇਂ ਦੇ ਗਰਭ ਵਿੱਚ ਹੈ।ਪਰ ਪਹਿਲਾਂ ਆਉਣ ਵਾਲੀਆਂ ਰਵਾਇਤੀ ਪਾਰਟੀਆਂ ਭਾਵ ਰਾਜ ਕਰਨ ਵਾਲਿਆਂ ਨੇ ਹੁਣ ਤੱਕ ਜਨਤਾ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਇਹ ਵੀ ਕੋਈ ਕਿਸੇ ਨੂੰ ਗੁੱਝ ਨਹੀਂ ਹੈ।

        ਕੁੱਲੀ ਗੁੱਲੀ ਜੁੱਲੀ, ਸਿਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਦੇ ਸਾਧਨ, ਅੰਤਾਂ ਦੀ ਭ੍ਰਿਸ਼ਟਾਚਾਰੀ, ਰਿਸ਼ਵਤ, ਨਸ਼ੇ ਦੇਸ਼ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਤੇ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਜਿਉਂ ਦਾ ਤਿਉਂ ਮੂੰਹ ਅੱਡੀ ਖੜ੍ਹਾ ਹੈ। ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ, ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਮਸਲਾ ਪੰਜਾਬ ਦੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪਿਛਲੇ ਪਝੱਤਰ ਸਾਲਾਂ ਤੋਂ ਬੂਰ ਨਹੀਂ ਪਿਆ।ਆਮ ਕਹਾਵਤ ਹੈ ਕਿ ਜੋ ਜਨ ਸ਼ਕਤੀ ਦੀ ਭਾਖਿਆ ਹੁੰਦੀ ਹੈ, ਜਾਂ ਜਿਧਰ ਵੀ ਲੁਕਾਈ ਦਾ ਮੁਹਾਣ ਹੋ ਜਾਵੇ ਓਹ ਮਸਲੇ ਕਦੇ ਮਸਲੇ ਨਹੀਂ ਰਹਿੰਦੇ ਸਗੋਂ ਹੱਲ ਹੋ ਜਾਇਆ ਕਰਦੇ ਹਨ। ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੁਣੇ ਹੁਣੇ ਕਿਸਾਨੀ ਸੰਘਰਸ਼ ਦੀ ਮਿਸਾਲ ਜਿਉਂਦੀ ਜਾਗਦੀ ਮਿਸਾਲ ਆਪਣੇ ਸਾਹਮਣੇ ਹੈ।

           ਇਸ ਲੇਖ ਦੇ ਲੇਖਕ ਨੇ ਅੱਜ ਉਚੇਚੇ ਤੌਰ ਤੇ ਆਲ ਇੰਡੀਆ ਟਾਂਕ ਕਸ਼ੱਤਰੀਆ ਪ੍ਰਤੀਨਿਧ ਸਭਾ ਦੇ ਸਰਪ੍ਰਸਤ, ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ ਇੱਕ ਸੌ ਗਿਆਰਾਂ ਦੇ ਗਵਰਨਰ, ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਅਤੇ ਉੱਘੇ ਸਮਾਜ ਸੇਵੀ ਨਿਰੰਜਣ ਸਿੰਘ ਰੱਖਰਾ ਜੀ ਨਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੱਲ ਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਕਾਫ਼ੀ ਸਾਰੇ ਪਿੰਡਾਂ ਵਿੱਚ ਜਾਣ ਤੇ ਇਹ ਬਿਲਕੁਲ ਤਹਿ ਅਤੇ ਲੋਕਾਂ ਦਾ ਆਖਰੀ ਫੈਸਲਾ ਹੀ ਲੱਗਦਾ ਹੈ ਕਿ ਇਸ ਵਾਰ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵਾਲੇ ਪਾਸੇ ਹੈ। ਅੱਗੇ ਗੱਲ ਕਰਦਿਆਂ ਓਨਾਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਰਵਾਇਤੀ ਪਾਰਟੀਆਂ ਨੇ ਪੂਰਾ ਤਾਣ ਲਾਇਆ ਹੋਇਆ ਹੈ ਕਿ ਕਿਸੇ ਵੀ ਤੀਜੀ ਧਿਰ ਨੂੰ ਓਹ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਰਾਜਨੀਤੀ ਨਹੀਂ ਕਰਨ ਦੇਣਗੀਆਂ,ਪਰ ਤਹਿ ਲੋਕਾਂ ਨੇ ਕਰਨਾ ਹੁੰਦਾ ਹੈ।ਜੇਕਰ ਲੋਕਾਂ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਓਹਨਾਂ ਕਿਹਾ ਕਿ ਕੋਈ ਵੀ ਮਸਲਾ ਇਥੇ ਧਰਨਿਆਂ ਤੋਂ ਬਿਨਾਂ, ਰਿਸ਼ਵਤ ਲੈਣ ਤੋਂ ਬਿਨਾਂ, ਕਦੇ ਵੀ ਹੱਲ ਨਹੀਂ ਹੋਇਆ। ਟੈਂਕੀਆਂ ਤੇ ਚੜ੍ਹਨਾ, ਧਰਨੇ ਲਾਉਣੇ, ਨਾਅਰੇਬਾਜ਼ੀ, ਬੇਇਜ਼ਤੀ ਹੋਣੀ ਅਤੇ ਕਰਨੀ,ਇਹ ਖਾਸ ਕਰਕੇ ਪੰਜਾਬ ਸੂਬੇ ਵਿੱਚ ਰਿਵਾਜ ਜਿਹਾ ਹੀ ਹੋ ਗਿਆ ਹੈ, ਜੇਕਰ ਕਹਿ ਲਈਏ ਕਿ ਪੰਜਾਬ ਨੂੰ ਧਰਨਿਆਂ ਵਾਲਾ ਸੂਬਾ ਕਿਹਾ ਜਾਣ ਲੱਗਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ, ਓਨਾਂ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ,ਇਸ ਨੂੰ ਲਾਹੁਣ, ਕਿਸੇ ਕਿਸਮ ਦੇ ਵਿਕਾਸ ਦੀਆਂ ਗੱਲਾਂ, ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਸਟੇਜ ਤੋਂ ਨਹੀਂ ਕਰਦੀਆਂ ਸਗੋਂ ਇੱਕ ਦੂਜੇ ਨੂੰ ਨਿੰਦਣਾ,ਪੁਰਾਣੇ ਤੋਂ ਪੁਰਾਣੇ ਕੇਸਾਂ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾਉਣਾ, ਇੱਕ ਦੂਜੇ ਤੇ ਚਿੱਕੜ ਸੁੱਟਣਾ ਅਜੋਕੀ ਰਾਜਨੀਤੀ ਦਾ ਇੱਕ ਵੱਖਰਾ ਅਤੇ ਖਾਸ ਕਰਕੇ ਇਸ ਵੀਹ ਸੌ ਬਾਈ ਦੀਆਂ ਚੋਣਾਂ ਦਾ ਮੁੱਦਾ ਬਣ ਚੁੱਕਾ ਹੈ। ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ ਦੀਨ ਈਮਾਨ ਨਹੀਂ ਰਿਹਾ, ਬਰਸਾਤੀ ਡੱਡੂਆਂ ਵਾਂਗ ਛਾਲਾਂ ਮਾਰ ਕੇ ਦੂਜੀ ਪਾਰਟੀ ਵਿੱਚ ਜਾਣਾ ਤੇ ਓਥੇ ਜਾ ਕੇ ਪਾਰਟੀ ਦੀ ਨਿੰਦਿਆ ਕਰਨੀ ਆਪਣਾ ਅਧਿਕਾਰ ਸਮਝਦੇ ਹਨ, ਅਜੋਕੇ ਦਲ ਬਦਲੂ ਨੇਤਾ। ਅਤੇ ਜ਼ਿਆਦਾਤਰ ਸਿਆਸੀ ਲੀਡਰਾਂ ਦੀ ਛਵੀ ਵੀ ਸਾਫ਼ ਨਹੀਂ ਹੈ, ਮਤਲਬ ਘਪਲਿਆਂ ਵਿੱਚ ਜਾਂ ਹੋਰ ਆਪਰਾਧਿਕ ਮਾਮਲਿਆਂ ਵਾਲਾ ਪਿਛੋਕੜ ਹੈ,ਪਰ ਫਿਰ ਵੀ ਚੋਣ ਅਖਾੜਿਆਂ ਵਿੱਚ ਨਿੱਤਰੇ ਹਨ।ਕੀ ਇਨ੍ਹਾਂ ਕੁਰੱਪਟ ਮਾੜੀ ਛਵੀ ਵਾਲੇ ਸਿਆਸੀਆਂ ਨੂੰ ਪੰਜਾਬ ਤੇ ਰਾਜ ਕਰਨ ਦਿ ਕੋਈ ਅਧਿਕਾਰ ਹੈ?ਇਹ ਵੀ ਕਾਨੂੰਨ ਦੇ ਘੇਰੇ ਵਿੱਚ ਆਉਣ ਵਾਲੀ ਗੱਲ ਹੈ,ਜਿਸ ਦਾ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ,ਪਰ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ।

              ਅਜੋਕੀਆਂ ਰਾਜਨੀਤਕ ਪਾਰਟੀਆਂ ਦਾ ਕਾਰਜ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਕੇ ਰਾਜ ਕਰਨਾ ਹੈ।ਜੋ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹੌਲ ਬਣ ਚੁੱਕਾ ਹੈ ਓਹ ਪਿਛਲੇ ਪਝੱਤਰ ਸਾਲਾਂ ਦੇ ਇਤਿਹਾਸ ਵਿੱਚ ਨਹੀਂ ਹੋਇਆ, ਨਿਰੰਜਣ ਸਿੰਘ ਰੱਖਰਾ ਜੀ ਨੇ ਪਿੰਡ ਦੇ ਲੋਕਾਂ ਦਾ ਵਿਸ਼ਲੇਸ਼ਣ ਕਰਦਿਆਂ ਜੋ ਪਿੰਡ ਦੇ ਬਜ਼ੁਰਗਾਂ ਤੋਂ ਸੁਣਿਆ ਉਸ ਦੀਆਂ ਬਹੁਤ ਉਦਾਹਰਣਾਂ ਵੀ ਦਿੱਤੀਆਂ, ਅਤੇ ਦੱਸਿਆ ਕਿ ਇਸ ਵਾਰ ਬਦਲਾਅ ਲਿਆਉਣ ਦੀ ਸਭਨਾਂ ਨੇ ਪੱਕੀ ਧਾਰੀ ਹੋਈ ਹੈ।

              ਅੱਗੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣ ਦਾ ਜਨੂੰਨ ਵੀ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ, ਬਿਲਕੁਲ ਸਹੀ ਗੱਲ ਹੈ ਜੇਕਰ ਅਸੀਂ ਪਹਿਲਾਂ ਤੋਂ ਇਹ ਅਖਤਿਆਰ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਵਿੱਚੋਂ ਨਹੀਂ ਸੀ ਗੁਜ਼ਰਨਾ ਪੈਣਾ। ਜਿੱਤਣ ਤੋਂ ਬਾਅਦ ਪੰਜ ਸਾਲਾਂ ਦੌਰਾਨ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਦੀ ਸਾਰ ਨਾ ਲੈਣੀ,ਇਸ ਵਾਰ ਦੀਆਂ ਚੋਣਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ, ਅਤੇ ਸਮੇਂ ਤੇ ਇਨ੍ਹਾਂ ਅਖੌਤੀ ਲੀਡਰਾਂ ਕੋਲ ਕੋਈ ਜਵਾਬ ਨਹੀਂ ਹੁੰਦਾ।ਇਸ ਲਈ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਹਰ ਗਲੀ ਮੁਹੱਲੇ ਪਿੰਡਾਂ ਸ਼ਹਿਰਾਂ ਵਿੱਚੋਂ ਮੂੰਹ ਦੀ ਖਾਣੀ ਪੈ ਰਹੀ ਹੈ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਬਹੁਤ ਹੀ ਫਸਵੇਂ ਮੁਕਾਬਲੇ ਹੋਣ ਦੀ ਚਰਚਾ ਹੈ,ਹਰ ਇੱਕ ਪਾਰਟੀ ਆਪੋ-ਆਪਣੇ ਦਾਅ ਪੇਚ ਲਾਉਣ ਦੀ ਪੂਰੀ ਪੂਰੀ ਵਾਹ ਲਾ ਰਹੀਆਂ ਹਨ।

                 ਨਿਰੰਜਣ ਸਿੰਘ ਰੱਖਰਾ ਜੀ ਨੇ ਇਸ ਸਮੇਂ ਗੱਲ ਕਰਦਿਆਂ ਸਮਾਜ ਸੇਵੀ ਸੰਸਥਾਵਾਂ, ਭਰਾਤਰੀ ਭਾਈਚਾਰੇ, ਅਤੇ ਤਮਾਮ ਲੋਕ ਭਲਾਈ ਹਿਤ ਕੰਮ ਕਰ ਰਹੀਆਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਵੀ ਕੀਤੀ ਕਿ ਇਸ ਵਾਰ ਬਦਲਾਅ ਲਈ ਆਪਾਂ ਸਭਨਾਂ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਅਤਿਅੰਤ ਲੋੜ ਹੈ, ਜੇਕਰ ਪੰਜਾਬ ਨੂੰ ਖੁਸ਼ਹਾਲ ਅਤੇ ਪਹਿਲਾਂ ਜਿਹਾ ਵੇਖਣਾ ਚਾਹੁੰਦੇ ਹੋਂ ਤਾਂ ਆਓ ਬਦਲਾਅ ਕਾਰਜ ਲਈ ਪਹਿਰਾ ਦੇਈਏ, ਅਤੇ ਲੁੱਟ ਘਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਖਹਿੜਾ ਛੁਡਾਈਏ।ਇਸ ਵਿੱਚ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਹੈ, ਦੋਸਤੋ ਜੇਕਰ ਇਹ ਨਹੀਂ ਹੁੰਦਾ ਤਾਂ ਜੋ ਕੁੱਝ ਪਹਿਲਾਂ ਹੋ ਰਿਹਾ ਹੈ ਉਸ ਤੋਂ ਵੀ ਮਾੜੇ ਦਿਨਾਂ ਦੇ ਆਉਣ ਦੀ ਉਮੀਦ ਤੋਂ ਨਾਬਰ ਨਹੀਂ ਹੋਇਆ ਜਾ ਸਕਦਾ।

 

ਜਸਵੀਰ ਸ਼ਰਮਾਂ ਦੱਦਾਹੂਰ , ਸ੍ਰੀ ਮੁਕਤਸਰ ਸਾਹਿਬ

95691-49556

ਪਿੰਡ ਸਵੱਦੀ ਕਲਾਂ ਦੇ ਭਰਵੇਂ ਚੋਣ ਜਲਸੇ ਨੇ ਇਆਲੀ ਦੀ ਜਿੱਤ 'ਤੇ ਲਗਾਈ ਮੋਹਰ 

ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਸਦਕਾ ਹਲਕਾ ਦਾਖਾ ਰੋਲ ਮਾਡਲ ਹਲਕੇ ਵਜੋਂ ਉੱਭਰਿਆ-ਇਆਲੀ 
ਚੌਕੀਂਮਾਨ, 15 ਫਰਵਰੀ (ਸਤਵਿੰਦਰ ਸਿੰਘ ਗਿੱਲ )—  2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਚੋਣ ਮੈਦਾਨ ਵਿੱਚ ਡਟੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋ ਜ਼ੋਰਾਂ ਸ਼ੋਰਾਂ ਨਾਲ ਚਲਾਈ ਜਾ ਰਹੀ ਚੋਣ ਮੁਹਿੰਮ ਤਹਿਤ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਬਲਕਿ ਇਆਲੀ ਦੇ ਚੋਣ ਜਲਸਿਆਂ ਵਿੱਚ ਵੋਟਰਾਂ ਦੀ ਜੋੜ ਰਹੀ ਭੀੜ ਉਨ੍ਹਾਂ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕਰ ਰਹੀ ਹੈ, ਬਲਕਿ ਪਿੰਡ ਸਵੱਦੀ ਕਲਾਂ ਵਿਖੇ ਹੋਏ ਚੋਣ ਜਲਸੇ ਦੌਰਾਨ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੇ ਇਆਲੀ ਦੀ ਜਿੱਤ ਉਪਰ ਮੋਹਰ ਲਗਾ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗੁੰਮਰਾਹ ਕਰ ਰਹੀਆਂ ਹਨ, ਜਦਕਿ ਇਹ ਸੁਪਨੇ ਕਿਸੇ ਹਾਲਾਤ ਵਿੱਚ ਪੂਰੇ ਨਹੀਂ ਹੋ ਸਕਦੇ, ਸਗੋਂ ਇਨ੍ਹਾਂ ਪਾਰਟੀਆਂ ਦਾ ਮਕਸਦ ਸਿਰਫ਼ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣਾ ਹੀ ਹੈ, ਬਲਕਿ ਪਿਛਲੀਆਂ ਚੋਣਾਂ ਸਮੇਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਪਾਰਟੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਗਲਤ ਨੀਤੀਆਂ ਨਾਲ ਪੰਜਾਬ ਨੂੰ ਬਰਬਾਦੀ ਦੇ ਕਿਨਾਰੇ ਉੱਪਰ ਲਿਆ ਕੇ ਖੜ੍ਹਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਨਾਲ ਸੁਹਿਰਦਤਾ ਨਾਲ ਜੁੜਿਆ ਹੋਇਆ ਹੈ ਅਤੇ ਹੁਣ ਤਕ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ ਹੈ, ਬਲਕਿ ਉਨ੍ਹਾਂ ਵੱਲੋਂ ਹਲਕਾ ਦਾਖਾ 'ਚ ਕਰਵਾਏ ਕੰਮਾਂ ਸਦਕਾ ਹਲਕਾ ਦਾਖਾ ਪੰਜਾਬ ਹੀ ਨਹੀਂ, ਪੂਰੇ ਦੇਸ਼ ਵਿੱਚ ਰੋਲ ਮਾਡਲ ਬਣ ਕੇ ਉੱਭਰਿਆ। ਵਿਧਾਇਕ ਇਆਲੀ ਨੇ ਆਖਿਆ ਕਿ ਉਹ ਹਰ ਵਕਤ ਹਲਕੇ ਵਿੱਚ ਵਿਚਰਦੇ ਰਹਿੰਦੇ ਹਨ ਅਤੇ ਪੂਰੀ ਤਨਦੇਹੀ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ, ਜਦਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਸਿਰਫ ਚੋਣਾਂ ਦੇ ਦਿਨਾਂ ਵਿੱਚ ਹੀ ਹਲਕੇ ਦੇ ਲੋਕਾਂ ਨੂੰ ਆਪਣਾ ਮੂੰਹ ਦਿਖਾਉਂਦੇ ਹਨ ਅਤੇ ਇਨ੍ਹਾਂ ਨੇ ਵੋਟਾਂ ਤੋਂ ਮੁੜ ਆਪਣੇ ਅਸਲ ਟਿਕਾਣਿਆਂ ਵੱਲ ਨੂੰ ਉਡਾਰੀ ਮਾਰ ਜਾਣੀ ਹੈ।ਇਸ ਮੌਕੇ ਪਿੰਡਵਾਸੀਆਂ ਨੇ ਆਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਵਿਸ਼ਵਾਸ ਦਿਵਾਇਆ ਕਿ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਨੂੰ ਵੋਟਾਂ ਪਾ ਕੇ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣਗੇ। ਇਸ ਮੌਕੇ ਜ਼ੋਨ ਇੰਚਾਰਜ ਜਗਦੀਪ ਸਿੰਘ ਵਿੱਕੀ, ਗੁਰਭੇਜ ਸਿੰਘ ਤੂਰ, ਅਵਤਾਰ ਸਿੰਘ ਤਾਰੀ, ਗੁਰਦੀਪ ਸਿੰਘ ਕਾਕਾ, ਸਤਪਾਲ ਸਿੰਘ ਸੱਤਾ, ਅਮਨਦੀਪ ਸਿੰਘ ਅਮਨਾ, ਰਵਿੰਦਰ ਸਿੰਘ, ਕਰਤਾਰ ਸਿੰਘ, ਜਸਵੰਤ ਸਿੰਘ, ਖੁਸ਼ਵੰਤ ਸਿੰਘ, ਹਰਦੀਪ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪੱਪੀ, ਨੀਟੂ ਰਫਿਊਜ਼ੀ, ਬੇਅੰਤ ਸਿੰਘ, ਬਹਾਦਰ ਸਿੰਘ ਸਾਬਕਾ ਪੰਚ, ਕੁਲਵਿੰਦਰ ਸਿੰਘ, ਅਮਨਦੀਪ, ਨੰਬਰਦਾਰ ਜਗਸੀਰ ਸਿੰਘ, ਮਨਿੰਦਰ ਸਿੰਘ, ਚਮਕੌਰ ਸਿੰਘ, ਪਿੰਕੀ ਤੂਰ, ਸੁਖਵਿੰਦਰ ਸਿੰਘ ਸਾਬਕਾ ਪੰਚ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਮੋਟਰਸਾਈਕਲਾਂ ਦੇ ਕਾਫ਼ਲਿਆਂ ਰਾਹੀਂ ਸੰਧੂ ਵੱਲੋ ਪਿੰਡਾ ਚ ਚੋਣ ਪ੍ਰਚਾਰ

ਢਾਈ ਸਾਲਾਂ ਚ ਪੌਣੇ ਦੋ ਸੌ ਕਰੋੜ ਦੇ ਵਿਕਾਸ ਕਰਵਾਏ—ਸੰਧੂ
ਹੰਬੜਾਂ/ਮੁੱਲਾਂਪੁਰ ਦਾਖਾ,15 ਫਰਬਰੀ(ਸਤਵਿੰਦਰ ਸਿੰਘ ਗਿੱਲ )ਅੱਜ ਲੁਧਿਆਣਾ ਜਿਲ੍ਹੇ ਦੇ ਹਲਕਾ ਦਾਖਾ ਦੇ
ਬੇਟ ਇਲਾਕੇ ਦੇ ਪਿੰਡ ਭੱਠਾਧੂਹਾ ਵਿਖੇ ਕੈਪਟਨ ਸੰਧੂ ਦੀ ਚੋਣ ਮੁਹਿੰਮ ਦਾ ਉਤਸ਼ਾਹ ਨੌਜਵਾਨਾ ਵਿੱਚ  ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਪਿੰਡ ਦੀ ਹੱਦ ਤੋਂ ਬੜੇ ਜੋਸ਼ ਨਾਲ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਰਾਹੀਂ ਉਹਨਾ ਨੂੰ ਮੁੱਖ ਸਟੇਜ ਤੱਕ ਲੈ ਕੇ ਪੁੱਜੇ । ਕਰੀਬ 2 ਵਜੇ ਦੁਪਿਹਰ ਨੂੰ ਕੈਪਟਨ ਸੰਧੂ ਭੱਠਾਧੂਹਾ ਜਦੋਂ ਪੁੱਜੇ ਤਾਂ ਵੱਡੀ ਗਿਣਤੀ ਵਾਹੀਕਲਾਂ ਰਹੀ ਉਹਨਾ ਨੂੰ ਜੀ ਆਇਆ ਆਖਿਆ ਹੈ ਕੈਪਟਨ ਸੰਦੀਪ ਸੰਧੂ ਜਿੰਦਾਬਾਦ ਦੇ ਨਾਹਰੇ ਵੀ ਸੁਣਾਈ ਦਿੱਤੇ। ਬੇਟ ਖੇਤਰ ਵਿੱਚ ਨੌਜਵਾਨਾਂ ਵਿੱਚ ਕਾਗਰਸ ਪ੍ਰਤੀ ਏਨਾ ਉਤਸ਼ਾਹ ਦੇਖ ਕੇ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ ਨੇਂਕਿਹਾ ਕਿ ਇਸ ਵਾਰ ਬੇਟ ਇਲਾਕੇ ਵਿੱਚ ਵੀ ਕਾਗਰਸ ਪਾਰਟੀ ਲੀਡ ਕਰੇਗੀ ਅਤੇ 10 ਮਾਰਚ ਦੇ ਨਤੀਜੇ ਵਿੱਚ ਕੈਪਟਨ ਸੰਦੀਪ ਸੰਧੂ ਦੀ ਜਿੱਤ ਵਿਚ ਇਸ ਇਲਾਕੇ ਦਾ ਅਹਿਮ ਰੋਲ ਹੋਵੇਗਾ।ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਉਹਨਾ ਨੇ ਪੌਣੇ ਦੋ ਸੌ ਕਰੋੜ ਰੁਪਏ ਦੇ ਵਿਕਾਸ ਹਲਕੇ ਦਾਖੇ ਵਿਚ ਕਰਵਾਏ ਹਨ। ਇਸ ਮੌਕੇ ਭੱਠਾਧੁਆ ਪਿੰਡ ਦੀ ਸਰਪੰਚ ਰਣਵੀਰ ਕੌਰ,ਸਾਬਕਾ ਸਰਪੰਚ ਸੁਰਜੀਤ ਕੌਰ,ਠੇਕੇਦਾਰ ਸ਼ਿੰਦਰ ਸਿੰਘ,ਜਗਮਿੰਦਰ ਸਿੰਘ ਪੰਚ,ਭਾਗ ਸਿੰਘ ਪੰਚ,ਭੁਪਿੰਦਰ ਕੌਰ ਪੰਚ,ਸੁਖਵਿੰਦਰ ਕੌਰ ਪੰਚ,ਕਿਰਨਦੀਪ ਕੌਰ ਪੰਚ,ਰਾਜ ਸਿੰਘ,ਸੁਖਦੇਵ ਸਿੰਘ ਦੇਬੀ,ਸੁਖਦੇਵ ਸਿੰਘ ਮਿਸਤਰੀ,ਦਰਸ਼ਨ ਸਿੰਘ ਪਵੀ,ਗੁਲਜਾਰ ਸਿੰਘ,ਸਤਨਾਮ ਸਿੰਘ,ਹਰਭਜਨ ਸਿੰਘ ਅਤੇ ਸੁਖਦੇਵ ਸਿੰਘ ਸੁੱਖੀ ਆਦਿ ਹਾਜਰ ਸਨ।

ਬੇਟ ਇਲਾਕੇ ਵਿਚ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਜਗਰਾਉਂ 14 ਫ਼ਰਵਰੀ (ਜਸਮੇਲ ਗ਼ਾਲਿਬ) ਅੱਜ ਕਿਸਾਨ  ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਕਈ ਪਿੰਡਾਂ ਦਾ ਦੌਰਾ ਕੀਤਾ।ਜਿਸ ਤਹਿਤ ਬੋਤਲਵਾਲਾ, ਰਾਮਗਡ਼੍ਹ ਭੁੱਲਰ, ਤੱਪੜ, ਲੀਲਾ,ਜਨੇਤਪੁਰਾ,ਮਲਸੀਆਂ, ਗਿੱਦੜਪਿੰਡੀ,ਲੋਧੀ ਵਾਲਾ ਆਦਿ ਦਾ ਦੌਰਾ ਕੀਤਾ ਗਿਆ।ਜਿਸ ਦਾ ਭਰਵਾਂ ਸਵਾਗਤ ਕੀਤਾ ਗਿਆ।ਪਿੰਡ ਵਾਸੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਸਿਰੋਪਿਆਂ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਪਿੰਡ ਵਾਸੀਆਂ ਨੇ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ । ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ, ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਹਰਚੰਦ ਸਿੰਘ ਚਕਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ  ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ  

15  ਫਰਵਰੀ ਦਿਨ ਮੰਗਲਵਾਰ ਨੂੰ ਅਗਵਾੜ ਲੋਪੋ ਜਗਰਾਉਂ ਵਿਖੇ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਵੇਗੀ ਕਨਵੈਨਸ਼ਨ  


ਜਗਰਾਉਂ, 14 ਫ਼ਰਵਰੀ ( ਜਸਮੇਲ ਗ਼ਾਲਿਬ )ਅੱਜ ਲੁਧਿਆਣਾ ਜਿਲੇ ਦੇ ਵਖ ਵਖ ਬਲਾਕਾਂ ਅਧੀਨ ਦਰਜਨਾਂ ਪਿੰਡਾਂ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ਤੇ ਕਿਸਾਨ ਮਰਦ ਔਰਤਾਂ ਨੇ ਮੋਦੀ ਹਕੂਮਤ ਦੇ ਪੁਤਲੇ ਫੂਕ ਕੇ ਅਪਣੇ ਰੋਹ ਤੇ ਰੋਸ ਦਾ ਜੋਰਦਾਰ ਇਜਹਾਰ ਕੀਤਾ। ਵਿਧਾਨ ਸਭਾ ਚੋਣਾਂ ਚ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਿਮਾਇਤ ਚ  ਵੋਟਾਂ ਮੰਗਣ ਲਈ ਪੰਜਾਬ ਚ ਜਲੰਧਰ ਸਮੇਤ ਕਈ ਥਾਵਾਂ ਤੇ ਕੀਤੀਆਂ ਜਾ ਰਹੀਆਂ ਇਨਾ ਰੈਲੀਆਂ ਦਾ ਵਿਰੋਧ ਕਰਦਿਆਂ ਪੁਤਲੇ ਫੂਕ ਕੇ ਸਾਰੇ ਹੀ ਥਾਵਾਂ ਤੇ ਜੋਰ ਨਾਲ ਗਲ ਉਭਾਰੀ ਕਿ ਪੰਜਾਬ ਦੇ ਕਿਸਾਨਾਂ ਦੀ ਇਕ ਵੀ ਵੋਟ ਭਾਜਪਾ ਦੇ ਹੱਕ ਚ ਨਹੀਂ ਜਾਵੇਗੀ।

ਇਸ ਸਮੇਂ  ਵਖ ਵਖ ਥਾਵਾਂ ਤੇ ਇਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਢੇ ਸੱਤ ਸੋ ਤੋਂ ਉਪਰ ਕਿਸਾਨ ਸ਼ਹੀਦਾਂ ਦੇ ਕਾਤਲ ਕੋਲ ਪੰਜਾਬੀਆਂ ਤੋਂ  ਵੋਟਾਂ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਕਾਰਪੋਰੇਟਾਂ ਦਾ ਪੰਜਾਬ ਦੇ ਕਿਸਾਨਾਂ ਦੀ ਜਮੀਨਾਂ ਤੇ ਕਬਜਾ ਕਰਾਉਣ ,  ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਲਈ ਲਿਆਂਦੇ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਕਿਸਾਨਾਂ ਨੂੰ ਡੇਢ ਸਾਲ ਲੰਮੀ ਜਦੋਜਹਿਦ ਕਰਨੀ ਪਈ ਹੈ। ਕਿਸਾਨਾਂ ਨੂੰ ਅੰਦੋਲਨ ਜੀਵੀ, ਮਵਾਲੀ, ਅੱਤਵਾਦੀ ਦੱਸਣ ਵਾਲਾ ਮੋਦੀ ਕਿਹੜੇ ਮੁੰਹ ਨਾਲ ਵੋਟਾਂ ਮੰਗਣ ਆਇਆ ਹੈ।

ਦੋਆਬੇ ਦੇ ਕਿਸਾਨ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕਰਕੇ, ਜਲੰਧਰ ਤੇ ਧਨੌਲਾ ਵਿਖੇ ਭਾਜਪਾਈ ਲੀਡਰਾਂ ਦਾ ਵਿਰੋਧ ਕਰਨ ਜਾ  ਰਹੇ ਕਿਸਾਨਾਂ ਨੂੰ ਰਾਹਾਂ ਚ ਰੋਕ ਕੇ ਜਮਹੂਰੀ ਹੱਕਾਂ ਦਾ ਗਲਾ ਘੋਟਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸਰਕਾਰ ਦੀ ਮਿਲੀਭੁਗਤ ਨਾਲ ਜਮਾਨਤ ਦੇ ਕੇ ਕਿਸਾਨਾਂ ਦੇ ਜਖਮਾਂ ਤੇ  ਮੋਦੀ ਨੇ ਲੂਣ ਛਿੜਕਿਆ ਹੈ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਐਮ ਐਸ ਪੀ ਲਈ ਕਮੇਟੀ ਦਾ ਨਿਰਮਾਣ, ਝੂਠੇ ਪੁਲਸ ਕੇਸਾਂ ਦੀ ਵਾਪਸੀ , ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜਾ ਤੇ ਸਰਕਾਰੀ ਨੌਕਰੀ ਆਦਿ ਮੰਗਾਂ ਨੂੰ ਜਾਣਬੁੱਝ ਕੇ ਲਟਕਾ ਕੇ ਕਿਸਾਨਾਂ ਨਾਲ ਦੁਸ਼ਮਣੀ ਨੂੰ ਭਾਜਪਾ ਤਿੱਖਾ ਕਰ ਰਹੀ ਹੈ ਜਿਸ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਉਹ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜਿੰਦਗੀ ਮੋਤ ਦੀ ਲੜਾਈ ਲੜਣਗੇ।

ਇਨਾਂ ਅਰਥੀ ਫੂਕ ਪ੍ਰਦਰਸ਼ਨਾਂ ਨੂੰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ,  ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ,  ਗੁਰਮੇਲ ਸਿੰਘ ਭਰੋਵਾਲ,  ਹਰਦੀਪ ਸਿੰਘ ਟੂਸੇ, ਕੁਲਦੀਪ ਸਿੰਘ ਖਾਲਸਾ, ਅਮਰਜੀਤ ਸਿੰਘ ਲੀਲ,  ਰਣਧੀਰ ਸਿੰਘ ਓਪਲ, ਮਨਦੀਪ ਸਿੰਘ ਭੰਮੀਪੁਰਾ ਆਦਿ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਹਕੂਮਤ ਦੇ ਪੁਤਲੇ 16 ਫਰਵਰੀ ਨੂੰ ਵੀ ਤਹਿਸੀਲ ਤੇ ਜਿਲਾ ਪੱਧਰ ਤੇ ਫੂਕੇ ਜਾਣਗੇ।

ਇਨਕਲਾਬੀ ਕੇਂਦਰ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 15 ਫਰਵਰੀ ਦਿਨ ਮੰਗਲਵਾਰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ,ਜਗਰਾਂਓ ਵਿਖੇ ਵਿਧਾਨ ਸਭਾ ਚੋਣਾਂ ਚ ਅਪਣੇ ਨਜ਼ਰੀਏ ਦੇ ਪ੍ਰਚਾਰ ਲਈ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। "ਰਾਜ ਬਦਲੋ ਸਮਾਜ ਬਦਲੋ" ਕਨਵੈਨਸ਼ਨ ਨੂੰ ਉਘੇ ਬੁਧੀਜੀਵੀ ਮੁਖਤਿਆਰ ਪੂਹਲਾ,  ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਸੰਬੋਧਨ ਕਰਨਗੇ।ਇਹ ਜਾਣਕਾਰੀ ਕੰਵਲਜੀਤ ਖੰਨਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਦਿੱਤੀ।

ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ, 14 ਫਰਵਰੀ( ਬਲਬੀਰ ਸਿੰਘ ਬਾਠ ) ਅੱਜ 14 ਤਰੀਕ ਦਿਨ ਸੋਮਵਾਰ ਨੂੰ ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ ਹੈ ।ਇਸ ਨਾਟਕ ਵਿਚ ਡਾ ਸਾਹਿਬ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਲੁੱਟਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਜਾਂਦੇ ਤੇ ਕਿਸ ਤਰ੍ਹਾਂ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਕੀਟਨਾਸ਼ਕ ਦਵਾਈਆਂ ਤੇ ਇਸ ਧਰਤੀ ਨੂੰ ਲਵਾ ਦਿੱਤਾ ਹੈ ।ਉਨ੍ਹਾਂ ਨੇ ਇਸ ਨਾਟਕ ਵਿਚ ਇਹ ਸਮਝਾਇਆ ਕਿ ਕਿਵੇਂ ਪੁਰਾਣੇ ਸਮਿਆਂ ਵਿਚ ਅਸੀਂ ਇਕ ਜਾਂ ਦੋ ਹੀ ਫ਼ਸਲਾਂ ਬੀਜਦੇ  ਸੀ ਤੇ ਕਿਸ ਤਰ੍ਹਾਂ ਅਸੀਂ ਵੱਧ ਫ਼ਸਲਾਂ ਦੇ ਲਾਲਚਾਂ ਅਤੇ ਮੰਗਿਆਈ ਨੇ ਸਾਨੂੰ ਵੱਧ ਫ਼ਸਲਾਂ ਉਗਾਉਣ ਲਈ ਮਜ਼ਬੂਰ ਕਰ ਦਿੱਤਾ ਤੇ ਅਸੀਂ ਧਰਤੀ ਨੂੰ ਨਸ਼ੱਈ ਬਣਾ ਦਿੱਤਾ ਇਹ ਸਾਰੀ ਚਾਲ ਸਰਕਾਰਾਂ ਦੀ ਸੀ ਉਨ੍ਹਾਂ ਦੱਸਿਆ ਕਿ ਇਹ ਕਿਸਾਨਾਂ ਦਾ ਕਸੂਰ ਨਹੀਂ ਇਹ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਧਰਤੀ ਨੂੰ ਅਪਾਹਜ ਬਣਾ ਦਿੱਤਾ ।
                      ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਜੀ ਨੇ ਸੰਬੋਧਨ ਕਰਦਿਆਂ  ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸਰਕਾਰਾਂ ਨੇ ਸਾਨੂੰ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬਿਠਾਈ ਰੱਖਿਆ ਪਰ ਕਿਸਾਨਾਂ ਨੇ ਹਾਰ ਨਹੀਂ ਮੰਨੀ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਕਿਸੇ ਵੀ ਪਾਰਟੀ ਨੇ ਆਪਣਾ ਮੈਨੀਫੈਸਟੋ ਨਹੀਂ ਦਿੱਤਾ ਕੋਈ ਵੀ ਪਾਰਟੀ ਸਿੱਖਿਆ ਸਿਹਤ ਸਹੂਲਤਾਂ ਤੇ ਕਿਸਾਨਾਂ ਦੇ ਕਰਜ਼   ਐਮ ਐਸ ਪੀ ਤੇ ਨਹੀਂ ਬੋਲ ਰਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਜਿੰਨਾ ਚਿਰ ਲੋਕ   ਜਾਗਰੂਕ ਨਹੀਂ   ਹੁੰਦੇ ਉਨ੍ਹਾਂ ਚਿਰ ਸਰਕਾਰਾਂ ਇਸੇ ਤਰ੍ਹਾਂ ਹੀ ਸਾਨੂੰ ਲੁੱਟਦੀਆਂ ਰਹਿਣਗੀਆਂ ਅਤੇ ਝੂਠੇ ਵਾਅਦੇ ਕਰਦੀਆਂ ਰਹਿਣਗੀਆਂ ।    
     ਇਸੇ ਤਰ੍ਹਾਂ ਹੀ  ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਰਾਉਕੇ ਤੇ ਬਲਾਕ ਪ੍ਰਧਾਨ ਨਾਜ਼ਰ ਸਿੰਘ   ਖਾਈ ਸਿੰਘ  ਜੀ   ਨੇ ਸੰਬੋਧਨ ਕਰਦਿਆਂ  ਕਹਾ ਕੇ ਜੋ ਮਿਹਨਤਕਸ਼  ,ਨੌਜਵਾਨਾਂ ਵਿਦਿਆਰਥੀਆਂ ਲਈ 16 ਨੂੰ ਕਾਨਫਰੰਸ ਰੱਖੀ ਗਈ ਹੈ ਉਸ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਲਈ ਕੇਹਾ ਅਤੇ ਆਪਣੇ ਹੱਕਾਂ ਲਈ ਲੜਨ ਲਈ ਅਪੀਲ ਕੀਤੀ । ਇਸ ਵਿੱਚ ਸ਼ਾਮਲ ਮੱਲੇਆਣਾ ਤੋਂ ਪ੍ਰਧਾਨ    ਬਲਕਰਨ ਸਿੰਘ, ਬੇਅੰਤ ਸਿੰਘ ਸ਼ਿੰਦਰ ਸਿੰਘ, ਚੰਦ ਸਿੰਘ ,    ਹਰਮਨ ਸਿੰਘ, ਪ੍ਰਿਤਪਾਲ ਸਿੰਘ,ਵਿੱਕੀ ਸਿੰਘ  ਵਿੱਕੀ ਸਿੰਘ, ਰਾਜ ਸਿੰਘ,  ਜੱਸੀ ਸਿੰਘ  ਕਿਰਨਦੀਪ ਸਿੰਘ,  ਨਵਦੀਪ ਸਿੰਘ,  ਕੇਵਲ ਸਿੰਘ  ਤੇ ਲੋਪੋ ਤੋਂ   ਮਾਛੀ ਕਿਆਂ ਤੋਂ ਤੇ ਰਾਊਕਿਆਂ ਤੋਂ ਸਾਥੀ ਆਏ  । 
ਜਾਰੀਕਰਤਾ ਕੋ ਕਨਵੀਨਰ   ਬੇਅੰਤ ਸਿੰਘ ਮੱਲੇਆਣਾ 

ਕਾਨਫਰੰਸ ਦਾ ਨਾਅਰਾ ਇਨਕਲਾਬੀ ਬਦਲ ਉਸਾਰੋ ਹੋਵੇਗਾ 

16 ਫਰਵਰੀ ਦੀ ਮੋਗਾ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਵਿੱਚ ਰੈਲੀਆਂ ਜਾਰੀ 

ਨਿਹਾਲ ਸਿੰਘ ਵਾਲਾ, 12 ਫਰਵਰੀ(ਬਲਬੀਰ ਸਿੰਘ ਬਾਠ ) 16 ਫ਼ਰਵਰੀ ਨੂੰ ਮੋਗੇ ਦੀ ਨਵੀਂ ਅਨਾਜ ਮੰਡੀ ਵਿੱਚ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਕਰਵਾਈ ਜਾ ਰਹੀ""ਇਨਕਲਾਬੀ ਬਦਲ ਉਸਾਰੋ" ਕਾਨਫਰੰਸ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਵਲੋਂ ਸਾਂਝੇ ਤੌਰ ਤੇ ਖੂਹ ਵਾਲੀ ਧਰਮਸ਼ਾਲਾ ਮੱਲੇਆਣਾ, ਮਾਛੀਕੇ, ਅਤੇ ਲੋਪੋ ਵਿਖੇ ਰੈਲੀਆਂ ਕੀਤੀਆ ਗਈਆਂ।  ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਦੇ ਦੱਸਿਆ ਕਿ ਪੁਰਾਣੀ ਪਾਰਟੀਆਂ ਦਾ ਬਦਲ ਨਵੀਆਂ ਪਾਰਟੀਆਂ ਨਹੀਂ ਬਲਕਿ ਇਨਕਲਾਬੀ ਬਦਲ ਹੀ ਹੋ ਸਕਦਾ ਹੈ। ਚਿਹਰਿਆਂ ਦੇ ਬਦਲਣ ਨਾਲ ਕੁਝ ਨਹੀਂ ਹੋਣਾ, ਬਲਕਿ ਬਦਲਾ ਬਦਲਵੇਂ ਰਾਜਨੀਤਿਕ ਪ੍ਰੋਗਰਾਮ ਨਾਲ ਹੀ ਆ ਸਕਦਾ ਹੈ। ਅਕਾਲੀ, ਭਾਜਪਾ, ਕਾਂਗਰਸ, ਆਪ ਦਾ ਰਾਜਨੀਤਿਕ ਪ੍ਰੋਗਰਾਮ ਇੱਕੋ ਜਿਹਾ ਹੈ। ਇਹ ਸਭ ਕਾਰਪੋਰੇਟ ਦੇ ਸੇਵਾਦਾਰ ਹਨ, ਫਿਰਕਾਪ੍ਰਸਤੀ ਪੱਖੀ ਸਿਆਸਤ ਕਰਦੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ, ਬੇਅੰਤ ਸਿੰਘ ਨੇ ਕਿਹਾ ਕਿ ਸਾਡੀ ਕਾਨਫਰੰਸ ਦਾ ਨਾਅਰਾ ਹੈ ਸਾਮਰਾਜੀ ਹਰੇ ਇਨਕਲਾਬ ਦਾ ਖੇਤੀ ਰੱਦ ਕਰਕੇ ਕਿਸਾਨੀ, ਮਜਦੂਰ, ਕੁਦਰਤ, ਵਾਤਾਵਰਨ ਪੱਖੀ ਖੇਤੀ ਮਾਡਲ ਲਾਗੂ ਹੋਵੇ, ਪੰਜਾਬ ਵਿੱਚ ਕਲਾਈਮੈਟਿਕ ਜੋਨ ਬਣੇ ਕੇ ਫਸਲਾਂ ਬਿਜਵਾਈਆਂ ਜਾਣ। ਬਦਵਲੇਂ ਖੇਤੀ ਮਾਡਲ ਨੂੰ ਲਾਗੂ ਕਰਨ, ਝੋਨੇ ਦੇ ਘੇੜ ਚੋਂ ਕਿਸਾਨੀ ਨੂੰ ਕੱਢਣ ਲਈ ਬਾਕੀ ਫਸਲਾਂ, ਸਬਜੀਆਂ, ਫਲਾਂ 'ਤੇ ਐਮ ਐਸ ਪੀ ਤੈਅ ਕੀਤਾ ਜਾਵੇ। ਲੈਂਡ ਸੀਲਿੰਗ ਐਕਟ ਲਾਗੂ ਕਰਕੇ ਸਰਪਲੱਸ ਜਮੀਨ ਬੇਜਮੀਨੇ ਕਿਸਾਨਾਂ, ਮਜਦੂਰਾਂ ਵਿੱਚ ਬਰਾਬਰ ਵੰਡੀ ਜਾਵੇ। ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤ ਰਾਈ ਜਾਵੇ, ਕਾਰਪੋਰੇਟ ਦਾ ਸਰਮਾਇਆ ਜਬਤ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਰੱਦ ਕਰਕੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ। ਔਰਤ ਵਿੰਗ ਦੇ ਆਗੂ ਸ਼ਿੰਦਰਪਾਲ ਕੌਰ ਰੋਡੇ  ਅਤੇ ਜਗਵਿੰਦਰ ਕੌਰ ਰਾਜੇਆਣਾ ਨੇ ਕਿਹਾ ਕਿ ਲੋਕਾਂ ਨੂੰ ਉਮੀਦਵਾਰ ਚੁਣਨ ਦੇ ਨਾਲ ਹੀ ਵਾਪਿਸ ਬੁਲਾਉਣ ਦਾ ਅਧਿਕਾਰ ਵੀ ਦਿੱਤਾ ਜਾਵੇ। 117 ਸੀਟਾਂ ਦੀ ਬਜਾਏ, ਅੱਧੀਆਂ ਸੀਟਾਂ 'ਤੇ ਚੋਣਾਂ ਕਰਵਾ ਕੇ ਬਾਕੀ ਥਾਵਾਂ 'ਤੇ ਵੋਟਾਂ ਦੀ ਪ੍ਰਤੀਸ਼ਤ ਦੇ ਮੁਤਾਬਿਕ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇ। ਸੰਵਿਧਾਨ ਵਿੱਚੋਂ 356 ਧਾਰਾ ਖਤਮ ਕਰਕੇ ਕੇਂਦਰ ਦਾ ਰਾਸ਼ਟਰਪਤੀ ਰਾਜ ਲਾਉਣ ਦਾ ਅਧਿਕਾਰ ਖਤਮ ਕੀਤਾ ਜਾਵੇ। ਸੂਬਿਆਂ 'ਚ ਗਵਰਨਰ ਲਗਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਜਾਵੇ। ਪੰਜਾਬ ਨੂੰ ਪਾਣੀਆਂ ਦੀ ਰਿਆਇਲਟੀ ਦੇ ਕੇ ਪੰਜਾਬ ਸਿਰ ਚੜਿਆ ਕਰਜਾ ਤਾਰਿਆ ਜਾਵੇ। ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤਾ ਜਾਣ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਕੋਈ ਪਾਰਟੀ ਗੱਲ ਕਰਦੀ ਹੈ ਤਾਂ ਉਸਨੂੰ ਵੋਟ ਪਾਉ ਨਹੀਂ ਤਾਂ ਨੋਟਾ ਦਾ ਬਟਨ ਦਬਾਉ। ਇਹ ਹੋਕਾ ਦੇਣ ਲਈ 16 ਫਰਵਰੀ ਨੂੰ ਨਵੀਂ ਅਨਾਜ ਮੰਡੀ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਪਿੰਡ ਮੱਲੇਆਣਾ ਦੇ  ਬਲਾਕ ਖਜ਼ਾਨਚੀ   ਬਲਕਰਨ ਸਿੰਘ ਮੱਲੇਆਣਾ ਅਤੇ ਇਕਾਈ ਪ੍ਰਧਾਨ ਬਲਦੇਵ ਸਿੰਘ ਲੋਪ, ਕਰਮਜੀਤ ਸਿੰਘ ਮਾਛੀਕੇ ਅਤੇ  ਰਾਜੂ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ।

ਜਾਰੀ ਕਰਤਾ÷ ਬੇਅੰਤ ਸਿੰਘ ਮੱਲੇਆਣਾ, ਕੋ-ਕਨਵੀਨਰ, ਯੂਥ ਨੌਜਵਾਨ ਵਿੰਗ ਕਿਰਤੀ ਕਿਸਾਨ ਯੂਨੀਅਨ
 

ਬਣਾਉਟੀ ਸੂਰਜ ਬਨਾਮ ਗੋਹੇ ਦੀਆਂ ਪਾਥੀਆਂ!✍️ ਸਲੇਮਪੁਰੀ ਦੀ ਚੂੰਢੀ

ਸੰਸਾਰ ਵਿਚ ਸਿੰਘਾਪੁਰ ਵਰਗੇ  ਛੋਟੇ ਛੋਟੇ ਬਹੁਤ ਦੇਸ਼ਾਂ ਹਨ, ਜਿਨ੍ਹਾਂ ਨੇ ਜਿਥੇ ਆਪਣੇ ਦੇਸ਼ ਦੇ ਲੋਕਾਂ ਨੂੰ ਸਵਰਗ ਵਰਗੀ ਜਿੰਦਗੀ ਪ੍ਰਦਾਨ ਕੀਤੀ ਹੈ, ਉਥੇ  ਹਰ ਖੇਤਰ ਵਿਚ  ਉੱਚੀਆਂ ਉੱਚੀਆਂ ਮੱਲਾਂ ਵੀ ਬਹੁਤ ਮਾਰੀਆਂ ਹਨ, ਪਰ ਜਦੋਂ ਅਸੀਂ ਬਰਤਾਨੀਆ ਅਤੇ ਚੀਨ ਵਰਗੇ ਦੇਸ਼ਾਂ ਵਲੋਂ ਕੀਤੀ ਤਰੱਕੀ ਵਲ ਝਾਤੀ ਮਾਰਦੇ ਹਾਂ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ, ਕਿਉਂਕਿ ਇਨ੍ਹਾਂ ਦੇਸ਼ਾਂ ਨੇ ਤਾਂ 'ਬਣਾਉਟੀ ਸੂਰਜ' ਬਣਾ ਕੇ ਰੱਖ ਦਿੱਤੇ ਹਨ ਜੋ ਬੇ-ਅਥਾਹ ਊਰਜਾ ਪੈਦਾ ਕਰਦੇ ਹਨ। ਜਾਣੀ ਕਿ ਇਨ੍ਹਾਂ ਦੇਸ਼ਾਂ ਨੇ ਤਾਂ ਊਰਜਾ ਪੈਦਾ ਕਰਨ ਲਈ ਬਣਾਉਟੀ ਸੂਰਜ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਪਿਛਲੇ ਦਿਨੀਂ ਬਰਤਾਨਵੀ ਵਿਗਿਆਨੀਆਂ ਨੇ 'ਬਣਾਉਟੀ ਸੂਰਜ' ਬਣਾ ਕੇ ਊਰਜਾ ਪੈਦਾ ਕਰਨ ਦੀ ਦਿਸ਼ਾ 'ਚ ਜੋ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਦਾ ਲਾਭ ਕੇਵਲ ਬਰਤਾਨੀਆ ਨੂੰ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ  ਲਾਹੇਵੰਦ ਸਾਬਤ ਹੋ ਨਿਬੜੇਗਾ। ਬਰਤਾਨਵੀ ਵਿਗਿਆਨੀਆਂ ਨੇ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ  ਕਰਨ ਵਾਲਾ ਜਿਹੜਾ ਰਿਐਕਟਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ ,  ਅਥਾਹ ਊਰਜਾ ਛੱਡਦਾ ਹੈ।ਇਸ ਸੰਬੰਧੀ ਬਰਤਾਨਵੀ ਵਿਗਿਆਨੀਆਂ ਵੱਲੋਂ ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ ਹੈ, ਜੋ  ਸੰਸਾਰ ਭਰ ਵਿਚ ਜਿਥੇ ਇਕ ਨਵੀਂ ਵਿਗਿਆਨਿਕ ਖੋਜ ਹੈ, ਉਥੇ ਆਪਣੇ ਆਪ 'ਚ ਇਕ ਰਿਕਾਰਡ ਵੀ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ14 ਕਿਲੋ ਟੀ. ਐਨ. ਟੀ. ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਿਕ ਇਸ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ, ਜਿਸ ਨਾਲ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਬਰਤਾਨਵੀ ਵਿਗਿਆਨੀਆਂ ਨੇ ਆਪਣੇ ਦੁਆਰਾ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ ਵਿੱਚ 59 ਮੈਗਾਜੁਲ ਊਰਜਾ ਪੈਦਾ ਕਰਕੇ 1997 ਵਿੱਚ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ  ਪ੍ਰਮਾਣੂ ਊਰਜਾ ਦਾ ਸਫਲ ਪ੍ਰਯੋਗ  ਕੀਤਾ ਗਿਆ ਹੈ। ਵਿਗਿਆਨੀਆਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ  ਇਹ ਪ੍ਰਯੋਗ  ਪ੍ਰਮਾਣੂ ਫਿਊਜ਼ਨ ਦੀ ਤਕਨਾਲੋਜੀ ਦੇ ਆਧਾਰ 'ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਸਾਬਤ ਹੋਵੇਗਾ।
ਅਸੀਂ ਹਰ ਰੋਜ ਉੱਚੀ ਉੱਚੀ ਟਾਹਰਾਂ ਮਾਰ ਮਾਰ ਕੇ ਆਖਦੇ ਹਾਂ ਕਿ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਜਦਕਿ ਇਸ ਦੇ ਨਾਲ ਨਾਲ ਨਵੀਆਂ ਲੀਹਾਂ ਪੈਦਾ ਕੀਤੀਆਂ ਜਾ ਰਹੀਆਂ ਹਨ , ਪਰ ਜਦੋਂ ਗਹੁ ਨਾਲ ਵੇਖਦੇ ਹਾਂ ਤਾਂ ਪਤਾ ਲੱਗਦਾ  ਹੈ ਕਿ ਅਸੀਂ ਹਰ ਖੇਤਰ ਵਿਚ ਪੱਛੜ ਕੇ ਰਹਿ ਗਏ ਹਾਂ। ਹਾਂ ਜੇ ਤਰੱਕੀ ਕੀਤੀ ਹੈ ਤਾਂ ਧਰਮ ਦੇ ਨਾਂ 'ਤੇ ਦੰਗੇ ਕਰਵਾਉਣ ਅਤੇ ਜਾਤੀ ਪਾੜਾ ਵਧਾਉਣ ਵਿੱਚ ਕੀਤੀ ਹੈ ਜਾਂ ਫਿਰ ਅਸੀਂ ਭ੍ਰਿਸ਼ਟਾਚਾਰ ਵਿਚ ਹੱਦਾਂ ਬੰਨੇ ਪਾਰ ਕੀਤੇ ਹਨ ਜਾਂ ਫਿਰ ਬੈਂਕਾਂ ਤੋਂ ਕਰੋੜਾਂ ਰੁਪਏ ਕਰਜਿਆਂ ਦੇ ਰੂਪ ਵਿਚ ਲੈ ਕੇ ਘਪਲੇ ਕੀਤੇ ਹਨ।
ਸਾਡੇ ਦੇਸ਼ ਵਿਚ ਤਾਂ ਅਜੀਬੋ-ਗਰੀਬ ਕਿਸਮ ਦੀਆਂ ਖੋਜਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਨਜ਼ਰਾਂ ਉਤਾਰਨ ਲਈ ਗਿੱਟੇ ਨਾਲ ਕਾਲਾ ਧਾਗਾ ਜਾਂ ਟੁੱਟਿਆ ਛਿੱਤਰ ਬੰਨ੍ਹਣਾ, ਰੁੱਖਾਂ ਵਿਚ ਮੇਖਾਂ ਗੱਡਣਾ / ਧਾਗੇ ਲਪੇਟਣਾ ਵੀ ਸਾਡੇ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਹਨ। ਪਿਛਲੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸਿੱਖਿਆ ਸ਼ਾਸਤਰੀ ਨੇ ਤਾਂ ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਪੱਥਣ ਲਈ ਸਿਖਲਾਈ ਦਿੰਦਿਆਂ ਗੋਹੇ ਦੇ ਦੁਰਲੱਭ ਲਾਭਾਂ ਬਾਰੇ ਕੀਤੀ ਗਈ ਖੋਜ ਤੋਂ ਜਾਣੂ ਕਰਵਾ ਕੇ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਜਿਸ ਨੂੰ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਦੇ ਸੁਨਹਿਰੀ ਪੰਨਿਆਂ ਉਪਰ ਅੰਕਿਤ ਕੀਤਾ ਜਾਵੇਗਾ। ਬਰਤਾਨੀਆ ਅਤੇ ਚੀਨ ਵਲੋਂ ਤਿਆਰ ਕੀਤੇ ਗਏ ਬਣਾਉਟੀ ਸੂਰਜਾਂ ਦੀ ਊਰਜਾ ਸਾਡੇ ਦੇਸ਼ ਵਿਚ ਗੋਹੇ ਤੋਂ ਤਿਆਰ ਕੀਤੀਆਂ ਗਈਆਂ ਪਾਥੀਆਂ ਦੀ ਊਰਜਾ ਦਾ ਮੁਕਾਬਲਾ ਨਹੀਂ ਕਰ ਸਕਦੀ! ਸਾਡੇ ਦੇਸ਼ ਵਿਚ ਤਾਂ ਗਟਰਾਂ ਦੀ ਗੰਦਗੀ ਸਾਫ ਕਰਨ ਲਈ ਅਜੇ ਵੀ ਮਨੁੱਖਾਂ ਨੂੰ ਗਟਰਾਂ ਵਿਚ ਉਤਾਰਿਆ ਜਾਂਦਾ ਹੈ।
ਆਹ ਨੇ ਸਾਡੀਆਂ ਖੋਜਾਂ!
-ਸੁਖਦੇਵ ਸਲੇਮਪੁਰੀ
09780620233
14 ਫਰਵਰੀ, 2022.

ਪਿੰਡ ਜੁੜਾਹਾਂ ਦੇ ਸਰਪੰਚ ਨੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਤੋਂ ਵਧੇਰੇ ਖਰਚੇ -- ਕੈਪਟਨ ਸੰਧੂ
ਮੁੱਲਾਂਪੁਰ ਦਾਖਾ  14 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁੁਹਿੰਮ ਨੂੰ ਉਸ ਵੇਲੇ ਭਾਰੀ ਹੁੰਗਾਰਾਂ ਮਿਲਿਆ ਜਦੋਂ ਸਮੁੱਚਾ ਜੁੜਾਹਾਂ ਪਿੰਡ ਇੱਕ ਮੰਚ ’ਤੇ ਦਿਖਾਈ ਦਿੱਤਾ, ਜਿਸ ਵਿੱਚ ਪਿੰਡ ਵਾਸੀਆਂ ਦੇ ਹੱਥਾਂ ਵਿੱਚ ਪੰਜੇ ਚੋਣ ਨਿਸ਼ਾਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੇ ਬਿਨ੍ਹਾ ਕਿਸੇ ਭੇਦਭਾਵ ਤੋਂ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਜਾਰੀ ਕਰਵਾਏ ਹਨ। ਜਿਸ ਨਾਲ ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲੱਗੀਆਂ ਹਨ। ਇਸੇ ਤਰ੍ਹਾਂ ਹੀ ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਰੁਪੈਂ ਦੇ ਕਰੀਬ ਉਹ ਖਰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ ਜੋ ਆਮ ਅਤੇ ਸਧਾਰਨ ਵਿਅਕਤੀ ਦੀਆਂ ਮੁਸ਼ਕਿਲਾਂ ਤੋਂ ਵੀ ਜਾਣੂੰ ਹਨ।
      ਇਸ ਮੌਕੇ ਸਵਰਨ ਸਵਰਨ ਸਿੰਘ, ਸੁਖਮਿੰਦਰ ਸਿੰਘ, ਸੋਨੂੰ , ਕਮਲਜੀਤ ਸਿੰਘ, ਅਮਨਿੰਦਰਜੀਤ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ, ਕੁਲਦੀਪ ਕੌਰ, ਸੁਖਮਿੰਦਰ ਸਿੰਘ ਗਰੇਵਾਲ (ਸਾਰੇ ਪੰਚ), ਸਾਬਕਾ ਸਰਪੰਚ ਗੁਰਮੇਲ ਸਿੰਘ ਗਰੇਵਾਲ, ਗੁਰਦੀਪ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।

ਪਿੰਡ ਵਿਰਕ ਵਾਸੀਆਂ ਨੇ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਦਿੱਤਾ ਭਰੋਸਾ  

ਚੌਕੀਂਮਾਨ, 14 ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਵੇਂ ਜਿਵੇਂ ਹੀ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਮਜ਼ਬੂਤੀ ਨਾਲ ਅੱਗੇ ਵਧਦੀ ਜਾ ਰਹੀ ਹੈ, ਸਗੋਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਚੋਣ ਜਲਸਿਆਂ ਵਿੱਚ ਲੋਕਾਂ ਦਾ ਉਮੜ ਰਿਹਾ ਇਕੱਠ ਉਨ੍ਹਾਂ ਦੀ ਯਕੀਨੀ ਜਿੱਤ ਦੇ ਸੰਕੇਤ ਦੇ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਵਿਰਕ ਵਿਖੇ ਕੀਤੇ ਗਏ ਚੋਣ ਜਲਸੇ ਦੌਰਾਨ ਪਿੰਡ ਵਾਸੀਆਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਮਨਪ੍ਰੀਤ ਸਿੰਘ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਵਿਧਾਇਕ ਇਆਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਸਿਰਫ਼ ਚੋਣਾਂ ਲੜਨ ਲਈ ਹੀ ਬਾਹਰੀ ਉਮੀਦਵਾਰਾਂ ਨੂੰ ਹਲਕਾ ਦਾਖਾ ਦੇ ਚੋਣ ਮੈਦਾਨ ਵਿਚ ਭੇਜਿਆ ਹੈ, ਸਗੋਂ ਉਹ ਪਿਛਲੇ 18-19 ਸਾਲਾਂ ਤੋਂ ਹਲਕੇ 'ਚ ਲੋਕਾਂ ਦੇ ਪਰਵਾਰਿਕ ਮੈਂਬਰ ਵਜੋਂ ਵਿਚਰ ਰਹੇ ਹਨ, ਜਦਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਲਕੇ ਦੇ ਲੋਕਾਂ ਨਾਲ ਕੋਈ ਵੀ ਪਰਿਵਾਰਕ ਨੇੜਤਾ ਨਹੀਂ ਹੈ ਅਤੇ ਉਹ ਵੋਟਾਂ ਤੋਂ ਬਾਅਦ ਹਲਕੇ ਵਿੱਚ ਦਿਖਾਈ ਨਹੀਂ ਦੇਣਗੇ। ਵਿਧਾਇਕ ਇਆਲੀ ਨੇ ਆਖਿਆ ਕਿ ਹਲਕਾ ਦਾਖਾ ਦੇ ਲੋਕ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤੇ ਧੋਖੇ ਦਾ ਸਬਕ ਸਿਖਾਉਣਗੇ, ਉੱਥੇ ਹੀ ਕਾਂਗਰਸੀਆਂ ਵੱਲੋਂ ਸੱਤਾ ਦੇ ਨਸ਼ੇ ਵਿਚ ਕੀਤੀਆਂ ਜ਼ਿਆਦਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਆਖਿਆ ਕਿ ਵਧਾਇਆ ਗਿਆ ਇਯਾਲੀ ਵੱਲੋਂ ਕਰਵਾਏ ਵਿਕਾਸ ਕਰਦਾ ਦਾ ਮੁੱਲ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਮੁੜਨਗੇ। ਇਸ ਮੌਕੇ ਜਗਦੀਪ ਸਿੰਘ ਵਿੱਕੀ ਸਵੱਦੀ, ਮਾ. ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ ਦਵਿੰਦਰ ਸਿੰਘ, ਸੂਬੇਦਾਰ ਮੇਜਰ ਸਿੰਘ, ਹਰਮਨ ਸਿੰਘ, ਕੁਲਵੰਤ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਪ੍ਰਧਾਨ ਸਵਰਨ ਸਿੰਘ, ਮੇਵਾ ਸਿੰਘ, ਸੁਖਦੇਵ ਸਿੰਘ, ਸੁਦਾਗਰ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ, ਅਮਰਜੀਤ ਸਿੰਘ ਅੰਬਾ, ਬਾਬੂ ਸਿੰਘ, ਤਜਿੰਦਰ ਸਿੰਘ, ਲਛਮਣ ਸਿੰਘ, ਸੂਬੇਦਾਰ ਮਲਕੀਤ ਸਿੰਘ, ਹਰਿੰਦਰ ਸਿੰਘ ਹੈਰੀ, ਸਤਵਿੰਦਰ ਸਿੰਘ ਸੱਤੀ, ਜਸਵੀਰ ਕੌਰ ਰਾਣੀ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਗਗਨਜੋਤ ਸਿੰਘ ਆਦਿ ਹਾਜ਼ਰ ਸਨ।

ਕਾਂਗਰਸ ਨੂੰ ਵੱਡਾ ਝਟਕਾ:ਬੀਬੀ ਸਰਬਜੀਤ ਕੌਰ ਬਰਾੜ ਤੇ ਕਿਰਨਦੀਪ ਕੌਰ ਮਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ

 ਮੋਹੀ ਨੇ ਪਾਰਟੀ ਵਿਚ ਆਉਣ 'ਤੇ ਮਹਿਲਾ ਆਗੂਆਂ ਨੂੰ ਪਾਰਟੀ ਵੱਲੋਂ  ਬਣਦਾ ਮਾਣ ਸਤਿਕਾਰ ਦੇਣ ਦਾ ਦਿੱਤਾ ਭਰੋਸਾ 

ਮੁੱਲਾਂਪੁਰ,14 ਫਰਵਰੀ(ਸਤਵਿੰਦਰ ਸਿੰਘ ਗਿੱਲ )-ਪੰਜਾਬ ਮਹਿਲਾ ਕਾਂਗਰਸ ਦੀ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਸਰਬਜੀਤ ਕੌਰ ਬਰਾੜ ਅਤੇ ਲੁਧਿਆਣਾ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਨੂੰ ਛੱਡਕੇ ਅੱਜ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਦਮਨਜੀਤ ਮੋਹੀ ਅਤੇ ਉਨ੍ਹਾਂ ਦੀ ਧਰਮਪਤਨੀ ਗੁਣਵੀਰ ਕੌਰ ਨੇ ਬੀਬੀ ਸਰਬਜੀਤ ਕੌਰ ਬਰਾੜ ਅਤੇ ਬੀਬੀ ਕਿਰਨਦੀਪ ਕੌਰ ਨੂੰ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਆਗੂਆਂ ਦੇ ਲੋਕ ਕਾਂਗਰਸ ਪਾਰਟੀ 'ਚ  ਆਉੁਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ।ਇਸ ਮੌਕੇ ਸ.ਦਮਨਜੀਤ ਮੋਹੀ ਨੇ ਮਹਿਲਾ ਆਗੂਆਂ ਨੂੰ ਭਰੋਸਾ ਦਿਵਾਉੰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਵਰਣਨਯੋਗ ਹੈ ਕਿ ਬੀਬੀ ਸਰਬਜੀਤ ਕੌਰ ਬਰਾੜ ਅਤੇ ਕਿਰਨਦੀਪ ਕੌਰ ਮਾਨ ਦੋਵੇਂ ਹਲਕਾ ਦਾਖਾ ਦੀਆਂ ਵਸਨੀਕ ਹਨ ਅਤੇ ਦੋਵਾਂ ਬੀਬੀਆਂ ਦਾ ਹਲਕਾ ਦਾਖਾ ਅੰਦਰ ਖਾਸਕਰ ਮਹਿਲਾਵਾਂ ਵਿੱਚ ਕਾਫ਼ੀ ਪ੍ਰਭਾਵ ਹੈ।ਇਨ੍ਹਾਂ ਦੋਵੇਂ ਮਹਿਲਾਵਾਂ ਆਗੂਆਂ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਵੱਡੀ ਗਿਣਤੀ 'ਚ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ। ਜਿਸ ਕਰਕੇ ਉਕਤ ਮਹਿਲਾ ਆਗੂਆਂ ਦਾ ਚੋਣਾਂ ਦੇ ਐਨ ਮੌਕੇ 'ਤੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਹਲਕਾ ਦਾਖਾ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।ਇਸ ਮੌਕੇ ਸਰਬਜੀਤ ਕੌਰ ਬਰਾੜ  ਅਤੇ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਉਪਰੰਤ ਤੇ ਲੋਕ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਗਠਜੋੜ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਦਮਨਜੀਤ ਮੋਹੀ ਦੀ ਜਿੱਤ ਯਕੀਨੀ ਬਣਾਉਣ ਲਈ ਮਹਿਲਾਵਾਂ ਨੂੰ ਲਾਮਬੰਦ ਕਰਨਗੀਆਂ ਜਿਸ ਸਦਕਾ ਸ.ਦਮਨਜੀਤ ਮੋਹੀ ਨੂੰ ਵੱਡੀ ਲੀਡ ਪ੍ਰਾਪਤ ਕਰਨਗੇ।

ਪਿੰਡ ਭੈਣੀ ਬੜਿੰਗਾ ਵਿਖੇ ਡਾ ਗੁਰਚਰਨ ਸਿੰਘ ਬੜਿਗ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ

 ਮੁੱਲਾਂਪੁਰ ਦਾਖਾ 14ਫਰਵਰੀ (ਸਤਵਿੰਦਰ ਸਿੰਘ ਗਿੱਲ ) ਅੱਜ ਪਿੰਡ ਭੈਣੀ ਬੜਿੰਗ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਸਦੇ ਮੁਤਾਬਕ 16 ਫਰਵਰੀ ਦਿਨ ਬੁੱਧਵਾਰ ਨੂੰ ਵਖ ਵਖ ਜਥੇਬੰਦੀਆਂ ਦੀ ਸਾਂਝੇਂ ਤੌਰ ਤੇ ਸਬ ਡਵੀਜਨ ਪੱਧਰ ਤੇ ਕੇਂਦਰ ਸਰਕਾਰ ਦੇ ਪੁਤਲਾ ਫੂਕ ਪ੍ਰੋਗਰਾਮ ਸਫਲ ਬਣਾਉਣ ਲਈ ਪੰਜਾਬ ਕਿਸਾਨ ਯੂ ਨੀਅਨ ਦੇ ਸੂਬਾ ਜਥੇਬੰਦ ਸਕਤਰ ਡਾ ਗੁਰਚਰਨ ਸਿੰਘ ਬੜਿੰਗ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਤਹਿ ਹੋਇਆ ਕਿ ਸੋਲਾਂ ਫਰਵਰੀ ਦਿਨ ਬੁੱਧਵਾਰ ਨੂੰ ਹਰੀ ਸਿੰਘ ਨਲੂਆ ਚੌਂਕ ਚ ਸਵੇਰੇ ਗਿਆਰਾਂ ਵਜੇ ਤੋਂ ਸ਼ਾਮ ਦੋ ਵਜੇ ਤੱਕ ਸੜਕ ਜਾਮ ਕਰ ਕੇ ਧਰਨਾ ਦਿੱਤਾ ਜਾਵੇ ਗਾ ਉਹਨਾਂ ਸਾਰੀਆ ਜਥੇਬੰਦੀਆਂ ਨੂੰ ਸਮੇਂ ਸਿਰ ਪਹੁੰਚ ਨ ਦੀ ਬੇਨਤੀ ਕੀਤੀ। ਇਹਨਾਂ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਬਰਮੀ ਅਵਤਾਰ ਸਿੰਘ ਬਰਮੀ ਕਰਾਂਤੀ ਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਵਰਿੰਦਰ ਸਿੰਘ ਤਾਜਪੁਰ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਅਮਰ ਸਿੰਘ ਤਲਵੰਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜੋਤੀ ਹਲਵਾਰਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਨੇਕ ਸਿੰਘ ਅੱਚਰਵਾਲ ਕੁਲ ਹਿੰਦ ਕਿਸਾਨ ਸਭਾ ਹਨਨਮੁਲਾ ਦੇ ਦਫਤਰ ਇਨਚਾਰਜ ਮਾ ਸ਼ਿਆਮ ਸਿੰਘ ਭੈਣੀ ਰੋੜਾ ਆਦਿ ਨੇ ਫੋਨ ਰਾਹੀਂ ਸਹਿਮਤੀ ਦਿੱਤੀ। ਇਸ ਸਮੇਂ ਜਸਵਿੰਦਰ ਸਿੰਘ ਲਾਡੀ ਹਰਜਿੰਦਰ ਸਿੰਘ ਬੜਿੰਗ ਨਿਰਮਲ ਸਿੰਘ ਰਾਏਕੋਟ  ਗੁਰਦੇਵ ਸਿੰਘ ਰਾਮ ਪਿਆਰਾ ਲਛਮਣ ਸਿੰਘ ਮਲਕੀਤ ਸਿੰਘ ਅਮਰ ਸਿੰਘ ਬਲਦੇਵ ਸਿੰਘ ਸੇਖੋਂ ਕਮਿਕਰ ਸਿੰਘ ਨੇਕ ਸਿੰਘ ਮੋਹਣ ਸਿੰਘ ਬੜਿੰਗ ਬਲਵਿੰਦਰ ਸਿੰਘ ਅਜਮੇਰ ਸਿੰਘ ਬੜਿੰਗ ਆਦਿ ਹਾਜਰ ਸਨ।

ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ  

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਪਹੁੰਚੇ ਭਾਰਤ ਦੇ ਗ੍ਰਹਿ ਮੰਤਰੀ  

ਅੰਮ੍ਰਿਤਸਰ , 13  ਫ਼ਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ  ) ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਅਕਾਲ ਤਖਤ ਸਕੱਤਰੇਤ ਵਿਖੇ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਨਾਲ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ । ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਲਈ ਪਹੁੰਚੇ । ਅੱਜ ਦੀ ਇਸ ਮਿਲਣੀ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਖ ਮਸਲਿਆਂ ਦੇ ਹੱਲ ਦੇ ਸੁਖਾਵੇਂ ਨਤੀਜੇ ਨਿਕਲਣ ਦੇ ਆਸਾਰ ਬਣਦੇ ਜਾ ਰਹੇ ਹਨ । ਮੀਟਿੰਗ ਬੰਦ ਕਮਰਾ ਹੋਈ  ਅਤੇ ਲੰਮਾ ਸਮਾਂ ਚੱਲੀ  ।

 

ਪੰਜਾਬ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ:- ਖੁੱਲਰ

 ਜਗਰਾਉਂ (ਅਮਿਤ ਖੰਨਾ  )ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਚ 'ਤੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਗੌਰਵ ਖੁੱਲਰ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਗੌਰਵ ਖੁੱਲਰ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਭਾਜਪਾ ਜਿਲਾ ਜਗਰਾਓਂ ਨਾਲ ਸਬੰਧਿਤ ਵਿਧਾਨਸਭਾ ਵਿੱਚ ਭਾਜਪਾ ਦੇ ਪ੍ਰਚਾਰ ਸਬੰਧੀ ਪੂਰੀ ਜਾਣਕਾਰੀ ਦਿੱਤੀ। ਖੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਹਰ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਪੰਜਾਬ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਜਗਰਾਓ ਵਿਧਾਨ ਸਭਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਗਰਾਓਂ ਵਿੱਚ ਭਾਜਪਾ ਦਾ ਕਾਫਲਾ ਲਗਾਤਾਰ ਵੱਧ ਰਿਹਾ ਹੈ ਅਤੇ ਕੁੰਵਰ ਨਰਿੰਦਰ ਸਿੰਘ ਜਗਰਾਓ ਵਿਧਾਨ ਸਭਾ ਤੋਂ ਭਾਰੀ ਵੋਟਾਂ ਨਾਲ ਜਿੱਤਣਗੇ। ਭਾਜਪਾ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਵਿਰੋਧੀ ਪਾਰਟੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਅਤੇ ਉਨ੍ਹਾਂ ਦੀ ਭਾਈਵਾਲ ਸਰਕਾਰ ਬਣੇਗੀ।

ਲੋਕ ਐਤਕੀਂ ਅਕਾਲੀ-ਕਾਂਗਰਸੀਆਂ ਦਾ ਬਿਸਤਰਾ ਗੋਲ ਕਰ ਦੇਣਗੇ

ਡਰੀਆ ਪਾਰਟੀਆਂ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਲੱਗੀ - ਬੀਬੀ ਮਾਣੂੰਕੇ  

ਜਗਰਾਉਂ , 13 ਜਨਵਰੀ (ਜਸਮੇਲ ਗ਼ਾਲਿਬ)-ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਜਗਰਾਉਂ ਵਿੱਚ ਭਾਜਪਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ  ਅਤੇ ਹਰ ਰੋਜ਼ ਨਵੇਂ ਡਰਾਮੇ ਕਰਕੇ ਆਪ ਵਰਕਰਾਂ ਨੂੰ   ਆਪਣੇ ਵੱਲ ਖਿੱਚਣ ਦੇ ਯਤਨ ਕਰ ਰਹੀ ਹੈ, ਪ੍ਰੰਤੂ ਭਾਜਪਾ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕਿਸੇ ਵੀ ਕੀਮਤ ਵਿੱਚ ਰੋਕ ਨਹੀਂ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਜਗਰਾਉਂ ਭਾਜਪਾ ਦੀ ਘਿਨਾਉਣੀ ਕਾਰਵਾਈ ਨੂੰ ਆੜੇ ਹੱਥੀਂ ਲੈਂਦਿਆਂ ਕੀਤਾ।  ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਲਖਵੀਰ ਸਿੰਘ ਲੱਖਾ ਨੂੰ ਸਥਾਨਕ ਭਾਜਪਾ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਕਰਨ ਲਈ ਡਰਾਮਾ ਕੀਤਾ ਸੀ। ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ  ਅਤੇ ਜੇਕਰ ਕਿਸੇ ਸਿਆਸੀ ਆਗੂ ਨੇ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕਰਨਗੇ ਅਤੇ ਇੱਟ ਨਾਲ ਇੱਟ ਖੜਕਾ ਦੇਣਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਕਾਂਗਰਸੀਆਂ ਤੇ ਭਾਜਪਾ ਦੀਆਂ ਲੂੰਬੜ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ  ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਸਾਰੀਆਂ  ਹੀ ਮੌਕਾਪ੍ਰਸਤ ਰਵਾਇਤੀ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ  ਅਤੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।  ਬੀਬੀ ਸਰਵਜੀਤ ਕੌਰ ਮਾਣੂਕੇ ਨੇ ਆਖਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ, 18 ਸਾਲ ਤੋਂ ਵੱਧ ਦੀ ਹਰ ਔਰਤ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਬਿਜਲੀ ਸਸਤੀ ਕੀਤੀ ਜਾਵੇਗੀ  ਮਹਿੰਗੇ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ, ਗੁੰਡਾਗਰਦੀ ਖ਼ਤਮ ਕੀਤੀ ਜਾਵੇਗੀ, ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ, ਸਕੂਲਾਂ ਦਾ  ਨਵੀਨੀਕਰਨ ਕੀਤਾ ਜਾਵੇਗਾ ਅਤੇ ਚੰਗੇ ਦਰਜੇ ਦੇ ਸਕੂਲ ਬਣਾਏ ਜਾਣਗੇ, ਸਿਹਤ ਸਿੱਖਿਆਵਾਂ ਵਿਚ ਸੁਧਾਰ ਕੀਤਾ ਜਾਵੇਗਾ, ਵਧੀਆ ਹਸਪਤਾਲ ਬਣਾਏ ਜਾਣਗੇ, ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣਗੀਆਂ,  ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ,  ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਨੋਨੀ  ਸੈਂਭੀ, ਸੁਰਿੰਦਰ ਸੈਣੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ,  ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਵਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ ਆਦਿ  ਵੀ ਹਾਜ਼ਰ ਸਨ ।

ਬੜੇ ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ! ✍️ ਸਲੇਮਪੁਰੀ ਦੀ ਚੂੰਢੀ

ਅੱਜ ਜਿਉਂ ਹੀ ਸਵੇਰੇ ਮੈਂ ਅਖਬਾਰ ਪੜ੍ਹਨ ਲੱਗਿਆ ਤਾਂ ਮੇਰੀ ਨਿਗਾਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਧਰੋਂ- ਉਧਰ ਤੇ ਉਧਰੋਂ-ਇਧਰ ਛਾਲਾਂ ਮਾਰਨ ਦੀਆਂ ਖਬਰਾਂ ਵੱਲ ਗਈ ਤਾਂ ਮੈਨੂੰ ਪਹਿਲਾਂ ਆਮ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਮਹਿਸੂਸ ਨਹੀਂ ਹੋਈ, ਕਿਉਂਕਿ ਇਧਰੋਂ- ਉਧਰ ਤੇ ਉਧਰੋਂ ਅੱਗੇ ਅੱਗੇ ਛਾਲਾਂ ਮਾਰਨਾ ਉਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ।ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਸੱਚੇ ਸੁੱਚੇ ਦੇਸ਼ ਭਗਤ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਇਸੇ ਲਈ ਤਾਂ ਉਹ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਅਤੇ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੌਮੀ ਝੰਡੇ ਲਹਿਰਾਉਂਦੇ ਹਨ। ਪਰ ਇਸ ਦੇ ਨਾਲ ਹੀ ਮੇਰੀ ਨਜ਼ਰ ਅਖਬਾਰ ਦੀ ਇਕ ਹੋਰ ਮੋਟੀ ਖਬਰ 'ਤੇ ਪਈ, ਜਿਸ ਵਿਚ ਲਿਖਿਆ ਹੋਇਆ ਸੀ  'ਇੱਕ ਸ਼ਿਪਯਾਰਡ ਕੰਪਨੀ ਅਤੇ ਉਸ ਦੇ ਨਿਵੇਸ਼ਕਾਂ  ਵਲੋਂ ਬੈਂਕਾਂ ਨਾਲ 23 ਹਜਾਰ ਕਰੋੜ ਰੁਪਏ ਦਾ ਘਪਲਾ'! ਪਰ ਇਹ ਖਬਰ ਪੜ੍ਹ ਕੇ ਵੀ ਮੈਨੂੰ ਰਤਾ ਜਿੰਨ੍ਹੀ ਵੀ ਹੈਰਾਨਗੀ ਨਹੀਂ ਹੋਈ, ਕਿਉਂਕਿ ਇਹ ਵੀ ਕੋਈ ਖਾਸ ਖਬਰ ਨਹੀਂ ਸੀ, ਇਸ ਤੋਂ ਪਹਿਲਾਂ ਵੀ ਅਜਿਹੀਆਂ ਅਨੇਕਾਂ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।  'ਬੜੇ-ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ ਹੋਤੀ ਰਹਿਤੀ ਹੈੰ' ਕਿਉਂਕਿ ਭਾਰਤ ਇਕ ਵਿਸ਼ਾਲ ਦੇਸ਼ ਹੈ, ਇੰਨੀ ਕੁ ਰਕਮ ਨਾਲ ਸਰਕਾਰੀ ਖਜ਼ਾਨੇ ਨੂੰ ਕੁਝ ਵੀ ਫਰਕ ਨਹੀਂ ਪੈਣਾ, ਇਸ ਤੋਂ ਪਹਿਲਾਂ ਵੀ ਸੱਚੇ ਸੁੱਚੇ ਦੇਸ਼ ਭਗਤਾਂ ਦੇ ਅਰਬਾਂ-ਖਰਬਾਂ ਰੁਪਏ ਵਿਦੇਸ਼ੀ ਬੈਂਕਾਂ ਵਿਚ ਪਏ ਹਨ ਜਾਂ ਫਿਰ ਬੈਂਕਾਂ ਤੋਂ ਲੈ ਕੇ ਭਗੌੜੇ ਹੋ ਚੁੱਕੇ ਹਨ। ਦੇਸ਼ ਦੇ ਕਰੋੜਾਂ, ਅਰਬਾਂ ਤੇ ਖਰਬਾਂ ਰੁਪਏ ਲੈ ਕੇ ਭੱਜਣ ਵਾਲੇ ਦੇਸ਼ ਭਗਤ ਵੱਡੇ ਦਿਲ ਅਤੇ ਉੱਚੀ ਸੋਚ ਦੇ ਮਾਲਕ ਹੀ ਹੋ ਸਕਦੇ ਹਨ। ਦੇਸ਼ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਸੋਚ ਸੋਚ ਕੇ  ਚਿੰਤਤ ਹੋਣ ਦੀ ਜਰੂਰਤ ਨਹੀਂ ਹੈ। ਲੋਕਾਂ ਨੇ ਜੇ ਚਿੰਤਾ ਕਰਨੀ ਹੈ, ਤਾਂ ਉਨ੍ਹਾਂ ਨੂੰ ਆਪਣੇ ਲਏ ਕਰਜਿਆਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਨ੍ਹਾਂ ਨੇ ਆਪਣੇ ਕੰਮਾਂ ਲਈ ਕਿਸੇ ਬੈਂਕ /ਵਿੱਤ ਏਜੰਸੀ ਤੋਂ  ਲਏ 5000 ਰੁਪਏ, 10,000 ਰੁਪਏ, 50,000 ਰੁਪਏ ਜਾਂ 100000 ਰੁਪਏ ਮਜਬੂਰੀ ਵੱਸ ਸਮੇਂ ਸਿਰ ਵਾਪਸ ਨਾ ਕੀਤੇ ਜਾਂ ਵਿਚੋਂ ਕਿਸ਼ਤਾਂ ਟੁੱਟ ਗਈਆਂ ਤਾਂ ਜੇਲ੍ਹ ਦੀ ਹਵਾ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਰਜੇ ਦੀ ਵਾਪਸੀ ਨੂੰ ਲੈ ਕੇ  ਤੁਹਾਡੇ ਘਰ/ ਜਮੀਨ ਦੀ ਕੁਰਕੀ ਵੀ ਹੋ ਸਕਦੀ ਹੈ।  ਤੁਸੀਂ ਦੇਸ਼ ਭਗਤ ਨਹੀਂ ਬਲਕਿ ਤੁਹਾਡਾ ਨਾਂ ਦੇਸ਼ ਧ੍ਰੋਹੀਆਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ, ਜਦਕਿ ਵੱਡੇ ਵੱਡੇ ਘਪਲੇ ਕਰਨ ਵਾਲੇ ਦੇਸ਼ ਭਗਤਾਂ ਨੂੰ ਤਾਂ ਕੌਮੀ ਪੱਧਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ, ਕਿਸੇ ਵਿਭਾਗ ਦਾ ਚੇਅਰਮੈਨ ਵੀ ਥਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਵਿਧਾਇਕ, ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀ ਬਣਨ ਦਾ ਗੁਣੀਆ ਪੈ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਸੀਂ ਹਰ ਰੋਜ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ 'ਭਾਰਤ ਇਕ ਵਿਸ਼ਾਲ ਦੇਸ਼ ਹੈ।' ਇਸ ਲਈ ਕਿਸੇ ਵੀ ਵਿਸ਼ਾਲ ਦੇਸ਼ ਵਿੱਚ ਬੈਂਕਾਂ ਨਾਲ ਵੱਡੇ ਵੱਡੇ ਘਪਲੇ ਹੋਣਾ ਕੋਈ ਅਚੰਭੇ ਵਾਲੀ ਘਟਨਾ ਨਹੀਂ ਹੈ, ਕਿਉਂਕਿ ਬੜੇ - ਬੜੇ ਸ਼ਹਿਰੋਂ ਮੇਂ ਛੋਟੀ-ਛੋਟੀ ਬਾਤੇੰ ਹੋਤੀ ਰਹਿਤੀ ਹੈ!
-ਸੁਖਦੇਵ ਸਲੇਮਪੁਰੀ
09780620233
13 ਫਰਵਰੀ, 2022.