ਹਠੂਰ,25 ਫਰਵਰੀ-(ਕੌਸ਼ਲ ਮੱਲ੍ਹਾ)- 5 ਜੈਬ ਫਾਊਂਡੇਸ਼ਨ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਚਕਰ ਨੂੰ ਫਾਊਂਡੇਸ਼ਨ ਵੱਲੋਂ ਬਾਕਸਿੰਗ ਦਾ ਸਾਮਾਨ ਦਿੱਤਾ ਗਿਆ।ਇਸ ਮੌਕੇ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਚਕਰ ਅਕੈਡਮੀ ਦੇ ਬੱਚਿਆਂ ਦੀਆਂ ਲੋੜਾਂ ਸਮਝਦੇ ਹੋਏ ਪੰੰਚਿੰਗ ਬੈਗ, ਵਾਲ ਪੈਡਾਂ, ਫੋਕਸ ਪੈਡਾਂ, ਗਲਵਜ਼, ਹੈੱਡ ਗਾਰਡ, ਸਪੀਡ ਬਾਲਾਂ, ਟਰੈਕ ਸੂਟ ਰਿੰਗ ਸੂਜ਼ ਆਦਿ ਦੇ ਨਾਲ-ਨਾਲ ਬਾਕਸਿੰਗ ਵਿੱਚ ਵਰਤੋਂ ਵਿੱਚ ਆਉਣ ਵਾਲਾ ਹਰ ਕਿਸਮ ਦਾ ਸਾਮਾਨ ਦਿੱਤਾ ਗਿਆ।ਪ੍ਰਿੰ. ਸੰਧੂ ਨੇ ਪਿੰਡ ਚਕਰ ਦੀ ਸਹਾਇਤਾ ਲਈ ਫਾਊਂਡਰ ਜਗਦੀਪ ਸਿੰਘ ਘੁੰਮਣ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀਆਂ ਤਿੰਨ ਬਾਕਸਿੰਗ ਅਕੈਡਮੀਆਂ ਲਈ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਇਸ ਤਰ੍ਹਾਂ ਦੀ ਸਹਾਇਤਾ ਕੀਤੀ ਗਈ ਹੈ।ਇਸ ਮੌਕੇ ਅਕੈਡਮੀ ਦੇ ਕੋਚਾਂ ਮਿੱਤ ਸਿੰਘ ਅਤੇ ਲਵਪ੍ਰੀਤ ਕੌਰ ਨੇ 5ਜੈਬ ਫਾਊਂਡੇਸ਼ਨ ਦਾ ਧੰਨਵਾਦ ਕੀਤਾ।ਇਸ ਮੌਕੇ ਰਛਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਗਿੱਲ, ਜਗਸੀਰ ਸਿੰਘ, ਅਮਰੀਕਾ ਜਸਕਿਰਨਪ੍ਰੀਤ ਸਿੰਘ ਸਿੱਧੂ, ਅਮਿਤ ਕੁਮਾਰ, ਅਤੇ ਪਿੰਡ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ:- 5ਜੈਬ ਫਾਊਂਡੇਸ਼ਨ ਦੇ ਪ੍ਰਬੰਧਕ ਬਾਕਸਿੰਗ ਦਾ ਸਮਾਨ ਵੰਡਦੇ ਹੋਏ