You are here

ਪੰਜਾਬ

ਮੁੱਖ ਮੰਤਰੀ ਚੰਨੀ ਨੇ ਬਿਜਲੀ ਦਰਾਂ ਵਿਚ ਭਾਰੀ ਕਮੀ ਕੀਤੀ—ਸੰਦੀਪ ਸੰਧੂ

ਸਿੱਧਵਾਂ ਬੇਟ ਚ ਕਾਗਰਸ ਦੇ ਹੱਕ ਚ ਚੋਣ ਜਲਸਾ ਹੋਇਆ
ਮੁੱਲਾਂਪੁਰ ਦਾਖਾ,13 ਫਰਬਰੀ,(ਸਤਵਿੰਦਰ ਸਿੰਘ ਗਿੱਲ ) —ਅੱਜ ਹਲਕੇ ਦਾਖੇ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਜਿੱਤ ਉਸ ਸਮੇਂ ਪੱਕੀ ਹੋ ਗਈ ਜਦੋ ਹਲਕੇ ਦੇ ਕਸਬਾ ਸਿੱਧਵਾਂ ਬੇਟ ਚ ਪੁੱਜੇ ਉਮੀਦਵਾਰ ਕੈਪਟਨ ਸੰਧੂ ਦੀ ਹਾਜਰੀ ਵਿੱਚ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਜਿਹੜੇ ਪਿੰਡਾਂ ਚ ਲੋਕਾਂ ਗਲੀਆਂ ਵਿੱਚ ਇੱਟਾਂ ਨਾਲ ਬਨਣ ਵਾਲੀਆ ਗਲੀਆਂ ਨਾਲੀਆਂ ਨੂੰ ਤਰਸਦੇ ਸਨ ਉਹਨਾ ਪਿੰਡਾਂ ਵਿਚ ਕੈਪਟਨ ਸੰਧੂ ਨੇ ਸੀਵਰੇਜ ਪਵਾ ਦਿੱਤੇ । ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਨੇ ਕੈਪਟਨ ਸੰਧੂ ਦਾ ਸਨਮਾਨ ਵੀ ਕੀਤਾ ਅਤੇ ਉਹਨਾ ਨੂੰ ਵਿਸ਼ਵਾਸ਼ ਦਿੱਤਾ ਕਿ ਇਸ ਵਾਰ ਸਿੱਧਵਾਂ ਬੇਟ ਵਿਚੋ ਕਾਗਰਸ ਪਾਰਟੀ ਜਿੱਤ ਦਰਜ ਕਰੇਗੀ।ਪੰਡਾਲ ਵਿੱਚ ਬੈਠੇ ਲੋਕਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਇਸ ਵਾਰ ਉਹਨਾ ਦੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਹੀ ਪੈਣਗੀਆਂ। ਵੱਡੇ ਇਕੱਠ ਨੂੰ ਦੇਖ ਕੇ ਸਮੁੱਚੀ ਕਾਗਰਸ ਪਾਰਟੀ ਦੀ ਟੀਮ ਬਹੁਤ ਖੁਸ਼ ਨਜ਼ਰ ਆਈ ਜਿਸ ਵਿਚੋ ਕਾਗਰਸ ਪਾਰਟੀ ਦੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਹਰੇ ਲਗਾਏ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਪੱਪੀ,ਹਮਨ ਕੁਮਾਰ ਸਾਬਕਾ ਸਰਪੰਚ ,ਮਨਜੀਤ ਸਿੰਘ ,ਜੀ ਓ ਜੀ ਨਾਹਰ ਸਿੰਘ,ਸੁਭਾਸ਼ ਬਾਂਸਲ,ਗਰਗ ,ਸਾਬਕਾ ਸਰਪੰਚ ਪਰਮਜੀਤ ਕੌਰ,ਡਾਕਟਰ ਗੁਪਤਾ ਜੀ,ਧਰਮਪਾਲ ਸ਼ਰਮਾ ,ਸੁਭਾਸ਼ ਮਿੱਤਲ,ਹਰਸ਼ਦੀਪ ਸਿੰਘ,ਡਾਕਟਰ ਜਸਮਿੰਦਰ ਸਿੰਘ,ਕੁਲਦੀਪ ਸਿੰਘ ਸਿੱਧੂ,ਰਾਜੂ ਸਿੰਗਲਾ,ਬਲਦੇਵ ਸਿੰਘ ਚੀਮਾ ਅਤੇ ਰਾਜੇਸ਼ ਕੁਮਾਰ ਆਦਿ ਹਾਜਰ ਸਨ।

ਸੀ ਪੀ ਆਈ (ਐਮ)ਦੇ ਭਗਵਾਨ ਸਿੰਘ ਬਾਗੀਆਂ ਜਝਾਰੂ ਆਗੂ ਸਨ-ਕਾਮਰੇਡ ਸੇਖੋਂ

ਜਗਰਾਓ,ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸੀ ਪੀ ਆਈ (ਐਮ)ਦੇ ਜਝਾਰੂ ਆਗੂ ਕਾਮਰੇਡ ਭਗਵਾਨ ਸਿੰਘ ਬਾਗੀਆਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਬਾਗੀਆ ਵਿਖੇ ਪਾਏ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਬਾਗੀਆਂ ਪਿਛਲੇ 60 ਸਾਲਾ ਤੋ ਸੀ ਪੀ ਆਈ (ਐਮ) ਦੇ ਝੰਡੇ ਥੱਲੇ ਇੱਕ ਨਿਧੱੜਕ ਆਗੂ ਦੇ ਤੌਰ ਤੇ ਕੰਮ ਕਰਦੇ ਆ ਰਹੇ ਸਨ ਜਿਨ੍ਹਾ ਨੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਕਿਸਾਨਾ ਅਤੇ ਮਜਦੂਰਾ ਲਈ ਵੱਡੇ ਘੋਲ ਲੜ ਕੇ ਜਿੱਤਾ ਪ੍ਰਾਪਤ ਕੀਤੀਆ ਹਨ।ਉਨ੍ਹਾ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਬਾਗੀਆਂ ਸੀ ਪੀ ਆਈ (ਐਮ)ਦੇ ਇੱਕ ਵਫਾਦਾਰ ਅਤੇ ਮਿਹਨਤੀ ਆਗੂ ਸਨ।ਜਿਨ੍ਹਾ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾ ਦੇ ਜਾਣ ਨਾਲ ਸੀ ਪੀ ਆਈ (ਐਮ) ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਨੂੰ ਹਮੇਸਾ ਪਾਰਟੀ ਵਿਚ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ ਕਿਉਕਿ ਅਜਿਹੇ ਆਗੂ ਸਦੀਆ ਬਾਅਦ ਪੈਦਾ ਹੁੰਦੇ ਹਨ।ਜਿਨ੍ਹਾ ਨੇ ਲੋਕ ਪੱਖੀ ਮੰਗਾ ਨੂੰ ਲੈ ਕੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਕੀਤੇ ਹੋਣ ਅਤੇ ਹਮੇਸਾ ਦੱਬੇ ਕੁਚਲੇ ਲੋਕਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਵੇ।ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਾਮਰੇਡ ਭਗਵਾਨ ਸਿੰਘ ਬਾਗੀਆਂ ਦੇ ਸਪੁੱਤਰ ਬਰਾਚ ਸਕੱਤਰ ਚਮਨ ਸਿੰਘ ਨੂੰ ਪਾਰਟੀ ਦਾ ਲਾਲ ਝੰਡਾ ਭੇਂਟ ਕੀਤਾ ਅਤੇ ਪਾਰਟੀ ਵੱਲੋ ਹਰ ਸਮੇਂ ਪਰਿਵਾਰ ਨਾਲ ਖੜਨ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਨਾਲ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਵਿੱਤ ਸਕੱਤਰ ਬਲਦੇਵ ਸਿੰਘ ਲਤਾਲਾ,ਤਹਿਸੀਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਕਿਸਾਨ ਆਗੂ ਸਿਕੰਦਰ ਸਿੰਘ ਜੜਤੌਲੀ, ਸਕੱਤਰੇਤ ਮੈਬਰ ਸਤਨਾਮ ਸਿੰਘ ਬੜੈਚ,ਜਿਲ੍ਹਾ ਸਕੱਤਰ ਬਲਜੀਤ ਸਿੰਘ ਸਾਹੀ,ਕਾਮਰੇਡ ਰੂਪ ਬਸੰਤ ਬੜੈਚ,ਜਸਕਰਨਜੀਤ ਸਿੰਘ ਕੰਗ,ਕੇਵਲ ਸਿੰਘ ਦਾਨੇਵਾਲ,ਬਲਵੰਤ ਸਿੰਘ ਖੁਰਲਾਪੁਰ,ਜੰਗ ਸਿੰਘ,ਸੁਖਪ੍ਰੀਤ ਸਿੰਘ,ਚਮਨ ਸਿੰਘ,ਜਗਦੀਸ ਸਿੰਘ, ਮੇਹਰ ਸਿੰਘ,ਬਲਬੰਤ ਸਿੰਘ,ਗੁਰਮੀਤ ਸਿੰਘ ਮੀਤਾ,ਗੁਰਮੀਤ ਸਿੰਘ ਮੱਦੇਪੁਰ,ਗੁਰਮੀਤ ਸਿੰਘ ਗੋਸਵਾਲ,ਖੜਕ ਸਿੰਘ,ਮਲਕੀਤ ਸਿੰਘ,ਸਿੰਦਰਪਾਲ ਸਿੰਘ, ਮਸਤਾਨ ਸਿੰਘ ਪਰਜੀਆ,ਅਮਰ ਸਿੰਘ,ਕੇਹਰ ਸਿੰਘ,ਸੇਰ ਸਿੰਘ,ਜੰਗੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ ਚਮਨ ਸਿੰਘ ਨੂੰ ਪਾਰਟੀ ਦਾ ਝੰਡਾ ਭੇਂਟ ਕਰਦੇ 

ਚਕਰ ਦਾ ਸੱਭਿਆਚਾਰਕ ਮੇਲਾ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਲੁੱਟਿਆ

ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਚਕਰ,ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਬਾਬਾ ਹਜਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਚਕਰ ਵੱਲੋ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਵਿਚ 22ਵਾਂ ਸੱਭਿਆਚਾਰਕ ਮੇਲਾ ਪਿੰਡ ਚਕਰ ਵਿਖੇ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਡਾਕਟਰ ਮੱਖਣ ਸਿੰਘ ਚਕਰ ਅਤੇ ਮੇਲੇ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਪੰਡਿਤ ਸੋਮ ਨਾਥ ਰੋਡਿਆ ਵਾਲੇ ਦੇ ਇੰਟਰਨੈਸਨਲ ਕਵੀਸਰੀ ਜੱਥੇ ਨੇ ਸਟੇਜ ਦੀ ਸੁਰੂਆਤ ਕੀਤੀ।ਇਸ ਤੋ ਬਾਅਦ ਅੱਜ ਦੀ ਪ੍ਰਸਿੱਧ ਦੋਗਾਣਾ ਜੋੜੀ ਜਗਮੋਹਣ ਸੰਧੂ-ਮਨੂੰ ਅਰੋੜਾ,ਲੋਕ ਗਾਇਕ ਸੁਖਵਿੰਦਰ ਸੁੱਖੀ,ਬਸੰਤ ਧਾਲੀਵਾਲ-ਪਾਲੀ ਸਿੱਧੂ,ਹਰਜਿੰਦਰ ਗਰੇਵਾਲ,ਸੀਰਾ ਰਣੀਆ,ਮਾਣਕ ਸੁਰਜੀਤ,ਦਰਸ਼ਨ ਲੱਖੇ ਵਾਲਾ,ਜਸ਼ਨਦੀਪ ਸਵੀਟੀ,ਗਗਨ ਹਠੂਰ,ਮਨੀ ਹਠੂਰ,ਗੁਰਤੇਜ ਹਠੂਰ,ਲਵ ਲੋਪੋ,ਦਵਿੰਦਰ ਭੋਲਾ ਆਦਿ ਕਲਾਕਾਰਾ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।ਇਹ ਮੇਲਾ ਉਸ ਸਮੇਂ ਸਿਖਰਾ ਤੇ ਪੁੱਜ ਗਿਆ ਜਦੋ ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਧਾਰਮਿਕ ਗੀਤ,ਤਿੰਨ ਚੀਜਾ ਮਿੱਤ ਨਹੀ,ਫਾਟਕ ਮਰਿੰਡੇ ਵਾਲਾ ਬੰਦ ਮਿਲਦਾ,ਜੱਟਾ ਦੇ ਗੋਤ,ਤੇਰੇ ਵੰਗਾ ਮੇਚ ਨਾ ਆਈਆ, ਲੋਕ ਤੱਥ,ਜਿਉਣਾ ਮੌੜ ਤੋ ਇਲਾਵਾ ਕਿਸਾਨੀ ਸੰਘਰਸ ਨੂੰ ਬਿਆਨ ਕਰਦੇ ਵੱਖ-ਵੱਖ ਗੀਤ ਦਰਸਕਾ ਸਾਹਮਣੇ ਪੇਸ ਕੀਤੇ ਅਤੇ ਦਰਸਕਾ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਪ੍ਰਧਾਨ ਡਾਕਟਰ ਮੱਖਣ ਸਿੰਘ ਅਤੇ ਰਾਜੂ ਕਿੰਗਰਾ ਨੇ ਸਮੂਹ ਗੀਤਕਾਰਾ ਅਤੇ ਸਮੂਹ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਸਮੂਹ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੱਖਣ ਬੁੱਟਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ ਚਕਰ,ਮੱਖਣ ਸਿੰਘ,ਦਰਸੀ ਪੰਡਿਤ,ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ,ਅਵਤਾਰ ਸਿੰਘ ਸਿੰਗਾਂ ਵਾਲਾ,ਜਰਨੈਲ ਸਿੰਘ,ਜੋਗਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ,ਜਸਵਿੰਦਰ ਸਿੰਘ,ਪੀਤਾ ਆਸਟਰੇਲੀਆ,ਜਗਵੀਰ ਸਿੰਘ ਯੂ ਕੇ,ਜਗਦੀਸ ਸਿੰਘ ਮਾਣੂੰਕੇ,ਜੱਗਾ ਚਕਰ ਯੂ ਕੇ,ਕੁਲਵਿੰਦਰ ਸਿੰਘ,ਗੁਰਮੇਲ ਸਿੰਘ,ਜਗਤਾਰ ਸਿੰਘ,ਮਹਿੰਦਰ ਸਿੰਘ,ਹਰਜਿੰਦਰ ਸਿੰਘ,ਰੂਪ ਸਿੰਘ, ਰਾਜੂ ਸਿੰਘ ਕਿੰਗਰਾ,ਧਰਮਿੰਦਰ ਸਿੰਘ ਕਿੰਗਰਾ,ਗੁਰਦੀਪ ਸਿੰਘ, ਬੌਬੀ ਕਿੰਗਰਾ,ਜਿੰਦਰ ਸਿੰਘ,ਪੰਡਤ ਦਰਸਨ ਕੁਮਾਰ,ਗੁਰਪ੍ਰੀਤ ਸਿੰਘ,ਮਨਜੀਤ ਸਿੰਘ ਲੱਖਾ,ਬਿੱਕਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।
ਫੋਟੋ ਕੈਪਸਨ:-ਲੋਕ ਗਾਇਕ ਸੁਖਵਿੰਦਰ ਸੁੱਖੀ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ

ਹਠੂਰ ਵਿਖੇ ਨਾ ਹੋ ਸਕੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕਾਨਫ਼ਰੰਸ - Video

ਕਾਨਫਰੰਸ ਵਾਲੀ ਜਗ੍ਹਾ ਨੂੰ ਕਿਸਾਨਾਂ ਨੇ ਪਾਇਆ ਘੇਰਾ  

ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਰੈਲੀ ਰੱਦ  

BKU ਡਕੌਦਾ ਦੇ ਆਗੂ ਵਰਕਰ ਅਤੇ ਇਲਾਕੇ ਦੇ ਕਿਸਾਨ ਮਜ਼ਦੂਰ ਦਾ ਇਕੱਠ ਮਨੋਹਰ ਲਾਲ ਖੱਟੜ ਦੇ ਵਿਰੋਧ ਦੀ ਇੱਕ ਇਤਿਹਾਸਕ ਮਿਸਾਲ ਬਣਿਆ  

ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b8JpfJ9n5i/

ਕਿਸਾਨਾਂ ਦੇ ਸੁਆਲ ਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਜਵਾਬ - Video

ਕਿਸਾਨਾਂ ਦਾ MLA ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਪੈ ਗਿਆ ਪੰਗਾ  

ਪਿੰਡ ਸਿੱਧਵਾਂ ਕਲਾਂ ਵਿਧਾਨ ਸਭਾ ਹਲਕਾ ਜਗਰਾਉਂ ਕਿਸਾਨ ਆਗੂਆਂ ਐਮਐਲ ਨੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪੁੱਛੇ ਸਵਾਲ  

ਸੁਆਲਾਂ ਦੇ ਜੁਆਬ ਵੀ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦਿੱਤੇ  

ਇਹ ਤਾਂ ਸਮਾਂ ਹੀ ਦੱਸੇਗਾ ਜਵਾਬ ਢੁੱਕਵੇਂ ਸਨ ਜਾਂ ਨਹੀਂ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b8IoNjWojR/

ਪਿੰਡ ਰਤਨ ਵਿੱਚ ਇਆਲੀ ਵੱਲੋਂ ਭਰਵਾਂ ਚੋਣ ਜਲਸਾ 

 ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਕਾਂਗਰਸ ਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ -ਇਆਲੀ 
 ਜੋਧਾਂ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀੰ ਵਿਧਾਨ ਸਭਾ ਚੋਣਾਂ ਲਈ ਅਕਾਲੀ ਬਸਪਾ ਗੱਠਜੋਡ਼ ਦੇ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੋਣ ਮਹਿੰਮ ਤਹਿਤ ਹਲਕੇ ਦੇ ਪਿੰਡ ਰਤਨ ਵਿਖੇ ਭਰਵਾਂ ਚੋਣ ਜਲਸਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਦੀ ਭਰਵੀਂ ਇਕੱਤਰਤਾ ਨੇ ਉਨ੍ਹਾਂ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ, ਉਥੇ ਹੀ ਸ ਇਆਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਲਕਾ ਦਾਖਾ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਉਨ੍ਹਾਂ ਪੂਰੇ ਯੋਜਨਾਬੱਧ ਤਰੀਕੇ ਨਾਲ ਅਤੇ ਵੱਡੇ ਪ੍ਰੋਜੈਕਟਾਂ ਰਾਹੀਂ ਰਿਕਾਰਡ ਤੋੜ ਵਿਕਾਸ ਕਰਵਾਇਆ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਅਤੇ ਵਸਨੀਕਾਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਨ ਦੇ ਮਕਸਦ ਤਹਿਤ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਗਰਾਉਂਡ-ਕਮ-ਪਾਰਕਾਂ ਨਿਰਮਾਣ ਕਰਵਾਇਆ ਸੀ ਪ੍ਰੰਤੂ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਰੁੱਧ ਬਦਲਾਖੋਰੀ ਦੀ ਨੀਅਤ ਦੇ ਚਲਦੇ ਇਨ੍ਹਾਂ ਖੇਡ ਗਰਾਉਂਡ-ਕਮ-ਪਾਰਕਾਂ ਦੀ ਸਾਰ ਨਹੀਂ ਲਈ, ਉਥੇ ਹੀ ਕਾਂਗਰਸ ਦੇ ਇਨ੍ਹਾਂ ਪੰਜ ਸਾਲਾਂ ਵਿੱਚ ਹਲਕਾ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜ ਗਿਆ, ਜਦਕਿ ਕਾਂਗਰਸ ਨੇ ਸਿਰਫ਼ ਬਦਲਾਖੋਰੀ ਦੀ ਸਿਆਸਤ ਹੀ ਕੀਤੀ ਹੈ, ਉੱਥੇ ਹੀ ਆਪਣੇ ਆਪ ਨੂੰ ਆਮ ਆਦਮੀ ਅਖਵਾਉਣ ਵਾਲੀ ਆਪ ਪਾਰਟੀ ਉਪਰ ਟਿਕਟਾਂ ਵੇਚਣ ਤੱਕ ਦੇ ਦੋਸ਼ ਲੱਗ ਰਹੇ ਹਨ, ਸਗੋਂ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਹਲਕਾ ਦਾਖਾ ਦੇ ਲੋਕਾਂ ਨੂੰ ਦਗਾ ਦੇ ਚੁੱਕੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਹਲਕੇ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੰਦੇ ਹੋਏ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਅਕਾਲੀ-ਬਸਪਾ ਗੱਠਜੋੜ ਸਰਕਾਰ ਦੇ ਗਠਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।ਇਸ ਮੌਕੇ ਪਿੰਡ ਵਾਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਰਤਨ, ਸਾਬਕਾ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ, ਜਸਵਿੰਦਰ ਸਿੰਘ ਪੰਚ, ਪਾਲ ਸਿੰਘ, ਲਖਵੀਰ ਸਿੰਘ ਦਿਓਲ, ਜਗਨ ਸਿੰਘ, ਜੀਤ ਸਿੰਘ, ਨਿਰੰਜਣ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ, ਸੁਮਨਦੀਪ ਸਿੰਘ ਸ਼ੰਮੀ, ਅਮਨਦੀਪ ਸਿੰਘ ਅਮਨਾ, ਰਛਪਾਲ ਸਿੰਘ ਭੂਰਾ, ਗਗਨਾ, ਰੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੋਨਾ ਰਤਨ, ਗੁਰਵਿੰਦਰ ਸਿੰਘ, ਪ੍ਰਭਜੋਤ ਸਿੰਘ ਦਿਓਲ, ਦਲਵਾਰਾ ਸਿੰਘ, ਮਨਪ੍ਰੀਤ ਸਿੰਘ ਮਨੀ ਸਮੇਤ ਵੱਡੀ ਗਿਣਤੀ 'ਚ ਪਿੰਡਵਾਸੀ ਮੌਜੂਦ ਸਨ।

ਚੋਣ ਜਲਸੇ ਦੌਰਾਨ ਪਿੰਡ ਪਮਾਲ ਵਾਸੀਆਂ ਨੇ ਆਪਣੀ ਵੋਟ ਦਾ ਅਸਲੀ ਹੱਕਦਾਰ ਇਆਲੀ ਨੂੰ ਦੱਸਿਆ 

ਜਲਸੇ ਦੌਰਾਨ ਕਾਂਗਰਸੀ ਆਗੂ ਪਰਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ 
 ਮੁੱਖ, ਫਰੀਦਕੋਟ ਤੇ ਤਰਨਤਾਰਨ ਤੋਂ ਆਏ ਲੋਕਾਂ ਨੇ 20 ਫਰਵਰੀ ਤੋਂ ਬਾਅਦ ਲੱਭਣਾ ਨਹੀਂ-ਇਆਲੀ 
ਮੁੱਲਾਂਪੁਰ ਦਾਖਾ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਕਿਸੇ ਨੂੰ ਮੱਖੂ, ਫਰੀਦਕੋਟ ਅਤੇ ਤਰਨਤਾਰਨ ਤੋਂ ਬੁਲਾਇਆ ਹੈ ਪ੍ਰੰਤੂ ਇਨ੍ਹਾਂ ਨੇ 20 ਫਰਵਰੀ ਤੋਂ ਬਾਅਦ ਹਲਕੇ ਵਿੱਚ ਲੱਭਣਾ ਨਹੀਂ, ਜਦਕਿ ਉਨ੍ਹਾਂ 18-19 ਸਾਲਾਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਉਹ ਨੂੰ ਹਲਕੇ ਦਾ ਪੁੱਤਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ  ਪਮਾਲ ਵਿਖੇ ਕੀਤੇ ਚੋਣ ਜਸਲੇ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਹੁੰਦਿਆਂ ਕਾਂਗਰਸ ਨੇ ਪੰਜਾਬ ਦੀ ਬੇਹਤਰੀ ਲਈ ਕੋਈ ਕੰਮ ਨਹੀਂ ਕੀਤਾ ਪ੍ਰੰਤੂ ਪਿਛਲੇ ਢਾਈ ਸਾਲਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਧੱਕੇਸ਼ਾਹੀਆਂ ਜ਼ਰੂਰ ਕੀਤੀਆਂ ਹਨ, ਹੁਣ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀਆਂ ਧੱਕਸ਼ਾਹੀਆਂ ਦਾ ਬਦਲਾ ਲੈਣ ਦਾ ਸਹੀ ਮੌਕਾ ਹੈ।ਇਸ ਮੌਕੇ ਇਆਲੀ ਨੇ ਪਿੰਡ ਵਾਸੀਆਂ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੇ ਹੁਣ ਨਿਰਣਾ ਕਰਨਾ ਹੈ ਕਿ ਉਨ੍ਹਾਂ ਨਾਲ ਅਸਲੀਅਤ ਵਿੱਚ ਕੌਣ ਖੜ੍ਹਾ ਹੈ ਕਿਉਂਕਿ ਸੱਤਾ ਦਾ ਸੁੱਖ ਮਾਨਣ ਲਈ ਕੁੱਝ  ਲੋਕ ਕਿਰਾਏ ਦੇ ਮਕਾਨਾਂ ਤੇ ਦਫ਼ਤਰਾਂ ਵਿੱਚ ਰਹਿ ਰਹੇ ਹਨ, ਜਦਕਿ ਚੋਣਾਂ ਇਹ ਲੋਕ 20 ਫਰਵਰੀ ਤੋਂ ਆਪਣੇ ਅਸਲ ਟਿਕਾਣਿਆਂ ਵੱਲੋਂ ਨੂੰ ਦੌੜ ਜਾਣਗੇ।ਜਲਸੇ ਦੌਰਾਨ ਕਾਂਗਰਸੀ ਆਗੂ ਸ਼ੀਤਲ ਸਿੰਘ ਨੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡਵਾਸੀਆਂ ਨੇ ਦੋਵੇਂ ਹੱਥ ਖਡ਼੍ਹੇ ਕਰ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਕ ਇਕ ਵੋਟ ਦਾ ਅਸਲੀ ਹੱਕਦਾਰ ਮਨਪ੍ਰੀਤ ਸਿੰਘ ਇਆਲੀ ਹੀ ਹੈ ਅਤੇ ਉਨ੍ਹਾਂ ਨੂੰ ਭਾਰੀ ਬੁਹਮੱਤ ਨਾਲ ਜਿਤਾ ਕੇ ਦੁਬਾਰਾ ਵਿਧਾਨ ਸਭਾ ਭੇਜਾਂਗੇ। ਇਸ ਸਮੇਂ ਅਮਰਜੀਤ ਸਿੰਘ ਅੰਬੀ, ਅਮਰਜੀਤ ਸਿੰਘ ਸਿੱਧੂ, ਦਰਸ਼ਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਦਲਵੀਰ ਸਿੰਘ ਸਿੱਧੂ, ਬਲਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਿੱਧੂ, ਖੁਸ਼ਪਾਲ ਸਿੰਘ, ਸੁਖਪਾਲ ਸਿੰਘ, ਫੌਜੀ ਡਾ. ਬਲਵਿੰਦਰ ਸਿੰਘ, ਬੇਅੰਤ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਜੰਗ ਬਹਾਦਰ, ਸੁਖਦੇਵ ਸਿੰਘ, ਤਾਰ ਸਿੰਘ, ਅਵਤਾਰ ਸਿੰਘ ਤਾਰੀ, ਮੋਹਣ ਸਿੰਘ, ਸਵਰਨ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੱਗੀ ਪਮਾਲ ਆਦਿ ਹਾਜ਼ਰ ਸਨ।

ਪੰਜਾਬ ਨੂੰ ਪੜ੍ਹਿਆ ਲਿਖਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਲਿਆ  – ਕੈਪਟਨ ਸੰਧੂ

 ਕੈਪਟਨ ਸੰਧੂ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਲਕਾ ਦਾਖਾ ਵਿਕਾਸ ਦੀਆਂ ਲੀਹਾਂ ’ਤੇ - ਪਿੰਡ ਵਾਸੀ
ਮੁੱਲਾਂਪੁਰ ਦਾਖਾ, 12 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਮੁੱਖ ਮੰਤਰੀ ਚਰਨਜੀਤ ਸਿੰਘ ਦੇ 111 ਦਿਨਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਐਲਾਨਿਆ, ਕਿਉਂਕਿ ਉਹ ਇੱਕ ਪੜ੍ਹਿਆ ਲਿਖਿਆ ਆਮ ਪਰਿਵਾਰ ਵਿੱਚੋਂ ਹੋਣ ਕਰਕੇ ਉਸਨੂੰ ਮਾਣ ਹਾਸਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਦਾਖਾ ਵਿਖੇ ਪਿੰਡ ਵਾਸੀਆਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਾਂਝੇ ਕੀਤੇ। ਉਨ੍ਹਾਂ ਨਾਲ ਸਰਪੰਚ ਜਤਿੰਦਰ ਸਿੰਘ ਦਾਖਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਦਾਖਾ, ਮਹਿਲਾ ਸਰਪੰਚ ਰਵਿੰਦਰ ਕੌਰ ਸੇਖੋਂ, ਬਲਾਕ ਸੰਮਤੀ ਮੈਂਬਰ ਬੀਬੀ ਇੰਦਰਜੀਤ ਕੌਰ ਸਮੇਤ ਹੋਰ ਵੀ ਪਿੰਡ ਵਾਸੀ  ਹਾਜਰ ਸਨ।
          ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਦਾਖਾ ਪਿੰਡ ਇੱਕ ਬੁੱਧਜੀਵੀ, ਪੜ੍ਹਿਆ ਲਿਖਿਆ ਤੇ ਮਿਹਨਤਕਸ਼ ਲੋਕਾਂ ਦਾ ਘੁੱਗ ਵਸਦਾ ਨਾਮਵਰ ਨਗਰ ਹੈ। ਜਿਸਦੇ ਲੋਕਾਂ ਨੇ ਹਮੇਸਾਂ ਤਰੱਕੀਆਂ ਹੀ ਕੀਤੀਆਂ ਹਨ। ਉਸਨੇ ਹਮੇਸਾਂ ਵਿਕਾਸ ਕਰਨ ਨੂੰ ਤਰਜੀਹ ਦਿੱਤੀ ਹੈ, ਵਿਰੋਧੀ ਉਸ ਬਾਰੇ੍ਹ ਕੀ ਬੋਲਦੇ ਹਨ ਉਹ ਬੇਪ੍ਰਵਾਹ ਹਨ। ਪਰ ਹਲਕਾ ਦਾਖਾ ਅੰਦਹ ਹੋਏ ਵਿਕਾਸ ਕਰਕੇ ਅੱਜ ਦੂਜੀਆਂ ਸਿਆਸੀ ਪਾਰਟੀਆ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਦਾ ਜਨ ਅਧਾਰ ਮਜਬੂਤੀ ਵੱਲ ਵੱਧ ਰਿਹਾ ਹੈ।  ਸਰਪੰਚ ਜਤਿੰਦਰ ਸਿੰਘ ਸੇਖੋਂ ਨੇ ਕਿਹਾ ਕਿ 10 ਸਾਲ ਰਾਜ ਕਰ ਚੁੱਕੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਝੂਠੇ ਪਰਚਿਆਂ ਦੀ ਰਾਜਨੀਤੀ ਕੀਤੀ, ਜਦੋਂਕਿ ਕੈਪਟਨ ਸੰਧੂ ਨੇ ਪਿੰਡਾਂ ਅੰਦਰ ਭਾਈਚਾਰਕ ਸਾਂਝ ਪੈਦਾ ਕੀਤੀ।  
           ਸੀਨੀਅਰ ਮੀਤ ਪ੍ਰਧਾਨ ਸੇਖੋਂ ਨੇ ਕਿਹਾ ਕਿ ਸੂਬੇ ਅੰਦਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਮੁੜ ਸਰਕਾਰ ਬਣਨ ਜਾ ਰਹੀ ਹੈ, ਜਿਸ ਵਿੱਚ ਹਲਕਾ ਦਾਖਾ ਤੋਂ ਕੈਪਟਨ ਸੰਧੂ ਜਿੱਤ ਕੇ ਚੰਨੀ ਸਰਕਾਰ ਵਿੱਚ ਮੰਤਰੀ ਬਣਨਗੇ।
  ਇਸ ਮੌਕੇ ਦਲਜੀਤ ਸਿੰਘ, ਸਤਿੰਦਰ ਸਿੰਘ ਸੱਤਾ, ਬਲਜਿੰਦਰ ਸਿੰਘ, ਬੂਟਾ ਸਿੰਘ, ਸਤਪਾਲ ਸਿੰਘ (ਸਾਰੇ ਪੰਚ), ਨੰਬਰਦਾਰ ਹਰਜੀਤ ਸਿੰਘ ਰਾਜਾ, ਭਗਵੰਤ ਸਿੰਘ ਸੇਖੋਂ,

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਸਿੱਕਿਆਂ ਨਾਲ ਤੋਲਿਆ ਗਿਆ

ਜਗਰਾਉਂ 12 ਫਰਵਰੀ (ਜਸਮੇਲ ਗ਼ਾਲਿਬ)ਅੱਜ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ।ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਹੋ ਕੇ ਸ਼ੇਰਪੁਰਾ ਖੁਰਦ ਸ਼ੇਖਦੌਲਤ ਫਤਿਹਗੜ੍ਹ ਸਿਵੀਆਂ ਗਾਲਿਬ ਖੁਰਦ ਗਾਲਿਬ ਰਣ ਸਿੰਘ  ਬਰਸਾਲਾਂ ਕੋਠੇ ਆਦਿ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਗਏ।ਇਸੇ ਤਹਿਤ ਅੱਜ ਪਿੰਡ ਫਤਹਿਗਡ਼੍ਹ ਸਿਵਿਆਂ ਦੇ ਨਗਰ ਨਿਵਾਸੀ ਅਤੇ ਹਰੀ ਸਿੰਘ ਕਨੇਡਾ ਵੱਲੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਸਿੱਕਿਆਂ ਨਾਲ ਤੋਲਿਆ ਗਿਆ।ਵੱਡੇ ਇਕੱਠ ਵਿਚ ਪਿੰਡ ਵਾਸੀਆਂ ਨੇ ਕੁਲਦੀਪ ਸਿੰਘ ਡੱਲਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਹੈ ਕਿ ਤੁਸੀਂ ਕੁਲਦੀਪ ਸਿੰਘ ਡੱਲੇ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਪੰਜਾਬ ਵਿਚ ਸੰਯੁਕਤ ਮੋਰਚੇ ਦੀ ਸਰਕਾਰ ਬਣ ਜਾਵੇ। ਇਸ ਸਮੇਂ ਹਰਚਰਨ ਸਿੰਘ ਚਕਰ ਹਰਕ੍ਰਿਸ਼ਨ ਸਿੰਘ ਕੋਠੇ ਜੀਵਾ ਬੂਟਾ ਸਿੰਘ ਮਾਲਕ ਜਥੇਦਾਰ ਹਰੀ ਸਿੰਘ ਸਿਵੀਆਂ ਸਨੀ ਸੁਧਾਰ ਰਾਜਾ ਗਗੜਾ ਲਵਪ੍ਰੀਤ ਕਿਲੀ ਚਾਹਲਾਂ ਪਿੰਡ ਸ਼ੇਰਪੁਰ ਤੋਂ ਹਰਮੰਦਰ ਸਿੰਘ ਹਰਬੰਸ ਬਲਵੰਤ ਹੁਕਮਰਾਜ ਦੇਹੜਕਾ ਇੰਦਰਜੀਤ ਕਾਕਾ ਹਰਨੇਕ ਪਰਮਜੀਤ  ਪਿੰਡ ਫਤਿਹਗੜ੍ਹ ਸਿਵੀਆਂ ਤੋਂ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ ਨਿਰਮਲ ਸਿੰਘ ਸਾਬਕਾ ਪ੍ਰਧਾਨ ਜਸਵੰਤ ਸਿੰਘ ਸੈਕਟਰੀ ਬਾਬੂ ਲਾਲ ਸਿੰਘ ਆਟੋ ਯੂਨੀਅਨ ਦਾ ਪ੍ਰਧਾਨ ਕਮਲਜੀਤ ਸਿੰਘ  ਬਖਤੌਰ ਸਿੰਘ ਬਰਿਆਮ ਸਿੰਘ ਬਲਵੰਤ ਸਿੰਘ  ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ ।

ਯਾਰਾਂ ਦੇ ਯਾਰ  ਅਤੇ ਮਿੱਤਰਾਂ ਦੇ ਮਿੱਤਰ ਸਨ ਬਾਪੂ ਸੁਖਦੇਵ ਸਿੰਘ ਸੇਬੀ

ਅਜੀਤਵਾਲ ( ਬਲਵੀਰ ਸਿੰਘ ਬਾਠ ) ਦੋਸਤੋ ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦਾ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਯਾਰਾਂ ਦੇ ਯਾਰ ਤੇ ਮਿੱਤਰਾਂ ਦੇ  ਮਿੱਤਰ ਬਾਪੂ ਸੁਖਦੇਵ ਸਿੰਘ ਸੇਬੀ ਦੇ ਅਚਾਨਕ  ਇਸ ਫ਼ਾਨੀ ਸੰਸਾਰ ਤੋਂ ਤੁਰ ਜਾਣਾ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ  ਸੁਖਮੰਦਰ ਸਿੰਘ ਕਲੇਰ ਅਤੇ ਸਵਰਨਾ ਵੈਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਪੂ ਸੁਖਦੇਵ ਸਿੰਘ ਸੇਬੇ ਬਹੁਤ ਹੀ ਮਿੱਠ ਬੋਲੜੇ ਅਤੇ ਨਮਰਤਾ ਦਾਇਕ ਸੁਭਾਅ ਦੇ ਮਾਲਕ ਸਨ ਜੋ ਵੀ ਵਿਅਕਤੀ ਉਨ੍ਹਾਂ ਦੇ ਦਰ ਤੇ ਗਿਆ ਕਦੇ ਨਿਰਾਸ਼ਾ ਬਾਪਸ ਨਹੀਂ ਗਿਆ ਸਮਾਜ ਸੇਵੀ ਕੰਮਾਂ ਜਿਵੇਂ ਗ਼ਰੀਬ ਲੜਕੀਆਂ ਦੀਆਂ ਸ਼ਾਦੀਆਂ ਸਕੂਲਾਂ ਵਿਦਿਆਰਥੀਆਂ ਨੂੰ ਵਰਦੀਆਂ ਤੋਂ ਇਲਾਵਾ ਪੈੱਨ ਕਾਪੀਆਂ ਅਤੇ ਪਿੰਡ ਦੇ ਸਾਂਝੇ ਅਤੇ ਧਾਰਮਕ  ਅਤੇ ਰਾਜਨੀਤਕ ਕੰਮਾਂ ਵਿੱਚ ਬਾਪੂ ਸੁਖਦੇਵ ਸਿੰਘ ਦਾ ਨਾਮ ਹਮੇਸਾ ਸੂਰਜ ਦੀ ਰੋਸ਼ਨੀ ਵਾਂਗੂੰ ਚਮਕਦਾ ਰਹੇਗਾ  ਉਨ੍ਹਾਂ ਕਿਹਾ ਕਿ ਬਾਪੂ ਜੀ ਦੇ ਤੁਰ ਜਾਣ ਨਾਲ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਜੋ ਕਿ ਹਮੇਸ਼ਾ ਲਈ  ਰੜਕਦਾ ਰਹੇਗਾ  ਪਿਛਲੇ ਦਿਨੀਂ  ਉਨ੍ਹਾਂ ਦਾ ਸਾਨੂੰ ਛੱਡ ਕੇ ਜਾਣਾ ਬਿਸਵਾਸ ਨਹੀਂ ਹੋ ਰਿਹਾ ਸੀ ਚਾਹੁਣ ਵਾਲਿਆਂ ਦੇ ਖ਼ਬਰਾਂ ਤੋਂ ਪਤਾ ਲੱਗਿਆ ਕਿ ਬਾਪੂ ਜੀ ਦੀ ਮੌਤ ਹੋ ਚੁੱਕੀ ਹੈ ਅਤੇ  ਸਾਨੂੰ ਸਦਾ ਲਈ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਅੰਦਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਜੀ ਦਾ ਭੋਗ ਮਿਤੀ 15 ਫਰਵਰੀ 2022 ਨੂੰ ਦਿਨ ਮੰਗਲਵਾਰ ਨੂੰ ਦੁਪਹਿਰ ਇੱਕ ਵਜੇਗੁਰੂਦੁਆਰਾ ਹਰਗੋਬਿੰਦ ਸਾਹਿਬ ਪਤੀ ਕਲੇਰ ਪਿੰਡ ਚੂਹੜਚੱਕ ਮੋਗਾ ਵਿਖੇ  ਪਵੇਗਾ  ਸੋ ਆਪ ਜੀ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ

ਏਹ ਕੇਹਾ ਦੇਸ਼ ਨੀ ਮਾਏ ✍️. ਸਲੇਮਪੁਰੀ ਦੀ ਚੂੰਢੀ

ਏਹ ਕੇਹਾ ਦੇਸ਼ ਨੀ ਮਾਏ!
ਜਿਥੇ  ਘਿਓ
 ਮਚਾਇਆ ਜਾਵੇ ਨੀ!
ਜਿਥੇ ਦੁੱਧ
ਵਹਾਇਆ ਜਾਵੇ ਨੀ!
ਜਿਥੇ ਮੂਤ
ਪਿਲਾਇਆ ਜਾਵੇ ਨੀ!
ਏਹ ਕੇਹਾ ਦੇਸ਼ ਨੀ ਮਾਏ ।
ਏਹ ਕੇਹਾ ਦੇਸ਼! 
ਜਿਥੇ ਰੱਬ ਦੇ ਰੇਡੀਓ 
ਵੱਜਦੇ ਨੇ! 
ਲੋਕੀਂ ਰੱਬ 'ਤੇ ਭਰੋਸਾ 
ਧਰਦੇ ਨੇ! 
ਪਰ ਰਾਖੀ ਕੈਮਰੇ 
ਕਰਦੇ ਨੇ! 
ਏਹ ਕੇਹਾ ਦੇਸ਼ ਨੀ ਮਾਏ! 
ਏਹ ਕੇਹਾ ਦੇਸ਼! 
ਜਿਥੇ ਮਾਵਾਂ ਦੀਆਂ ਕੁੱਖਾਂ
  ਮੜੀਆਂ ਨੇ!
ਧੀਆਂ ਦੀਆਂ ਕਿਸਮਤਾਂ
ਸੜੀਆਂ ਨੇ! 
ਪਾਉਂਦੀਆਂ ਤਰਲੇ 
ਖੜ੍ਹੀਆਂ ਨੇ! 
ਏਹ ਕੇਹਾ ਦੇਸ਼ ਨੀ ਮਾਏ! 
ਏਹ ਕੇਹਾ ਦੇਸ਼! 
ਜਿਥੇ ਧਰਮ ਦੇ ਨਾਂ 'ਤੇ 
ਦੰਗੇ  ਨੇ!
ਜਿਥੇ ਜਾਤ ਪਰਖਦੇ 
ਬੰਦੇ ਨੇ! 
ਕਰਜੇ ਦੇ ਗਲ ਵਿਚ 
ਫੰਦੇ ਨੇ! 
ਏਹ ਕੇਹਾ ਦੇਸ਼ ਨੀ ਮਾਏ।
ਏਹ ਕੇਹਾ ਦੇਸ਼ ! 
ਜਿਥੇ ਸਾਇੰਸ 
ਬੌਣੀ ਬਣ ਗਈ ਆ! 
 ਮਿਥਿਹਾਸ ਦੀ 
ਝੰਡੀ ਚੜ੍ਹ ਗਈ ਆ! 
ਤਰਕ ਦੀ ਪੋਥੀ 
ਸੜ ਗਈ ਆ! 
ਏਹ ਕੇਹਾ ਦੇਸ਼ ਨੀ ਮਾਏ!
ਏਹ ਕੇਹਾ ਦੇਸ਼ !
-ਸੁਖਦੇਵ ਸਲੇਮਪੁਰੀ
09780620233
12 ਫਰਵਰੀ, 2022.

ਇਨਸਾਫ ਪਸੰਦ ਜੱਥੇਬੰਦੀਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਕੀਤਾ ਰੋਸ ਪ੍ਰਦਰਸਨ

ਭਾਜਪਾ ਦੀ ਹਠੂਰ ਰੈਲੀ ਕੀਤੀ ਰੱਦ
ਹਠੂਰ,12,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਦੀਆ ਚੋਣਾ ਨੂੰ ਮੁੱਖ ਰੱਖਦਿਆਂ ਅੱਜ ਭਾਰਤੀ ਜਨਤਾ ਪਾਰਟੀ ਵੱਲੋ ਹਠੂਰ ਦੀ ਦਾਣਾ ਮੰਡੀ ਵਿਚ ਜਗਰਾਓ ਦੇ ਉਮੀਦਵਾਰ ਦੇ ਹੱਕ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਦੀ ਕਿਸਾਨ ਜੱਥੇਬੰਦੀਆ ਨੂੰ ਕਨਸੋਅ ਮਿਲਦਿਆ ਹੀ  ਪਿੰਡਾ ਦੇ ਸ੍ਰੀ ਗੁਰਦੁਆਰਾ ਸਾਹਿਬ ਤੋ ਮੁਨਾਦੀ ਅਤੇ ਸੋਸਲ ਮੀਡੀਆ ਤੇ ਲੱਗੇ ਸੁਨੇਹਿਆ ਨੇ ਅੱਜ  ਹਠੂਰ ਦੀ ਦਾਣਾ ਮੰਡੀ ਵਿਚ ਕਿਸਾਨਾ-ਮਜਦੂਰਾ ਦਾ ਹੜ ਲੈ ਆਦਾ।ਸਿੱਟੇ ਵਜੋ ਕਿਸਾਨ ਜੱਥੇਬੰਦੀਆ ਦੇ ਰੋਸ ਨੂੰ ਦੇਖਦਿਆ ਭਾਜਪਾ ਨੂੰ ਹਠੂਰ ਰੈਲੀ ਰੱਦ ਕਰਨੀ ਪਈ।ਸੰਯੁਕਤ ਕਿਸਾਨ ਮੋਰਚੇ ਦੇ ਭਾਜਪਾ ਆਗੂਆ ਨੂੰ ਪਿੰਡਾ ਵਿਚ ਨਾ ਵੜਨ ਦੇ ਫੈਸਲੇ ਨੂੰ ਲਾਗੂ ਕਰਦਿਆ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਵੱਖ-ਵੱਖ ਇਨਸਾਫਪਸੰਦ ਜੱਥੇਬੰਦੀਆ ਦੀ ਅਗਵਾਈ ਹੇਠ ਹਠੂਰ ਦੀ ਦਾਣਾ ਮੰਡੀ ਵਿਚ ਵਿਸਾਲ ਜੇਤੂ ਰੈਲੀ ਕੀਤੀ ਗਈ।ਇਸ ਜੇਤੂ ਰੈਲੀ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਸਰਕਲ ਜਗਰਾਓ ਦੇ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਤਰਸੇਮ ਸਿੰਘ ਬੱਸੂਵਾਲ,ਪ੍ਰਧਾਨ ਬੂਟਾ ਸਿੰਘ ਚਕਰ,ਅੰਮ੍ਰਿਤਪਾਲ ਸਿੰਘ ਝੋਰੜਾ,ਦਵਿੰਦਰ ਸਿੰਘ ਕਾਉਕੇ,ਤਾਰਾ ਸਿੰਘ ਅੱਚਰਵਾਲ,ਗੋਪੀ ਖਹਿਰਾ ਹਠੂਰ,ਧਰਮ ਸਿੰਘ ਸੂਜਾਪੁਰ,ਬਲਦੇਵ ਸਿੰਘ ਮਾਣੂੰਕੇ,ਮਨਦੀਪ ਸਿੰਘ ਆਦਿ ਨੇ ਕਿਹਾ ਕਿ ਜਦੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨਾ ਅਤੇ ਮਜਦੂਰਾ ਨੇ 26 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੋ ਕਿਸਾਨਾ ਤੇ ਤਸੱਦਦ ਕੀਤਾ ਸੀ ਅਸੀ ਕਦੇ ਵੀ ਭੁੱਲ ਨਹੀ ਸਕਦੇ,ਉਨ੍ਹਾ ਕਿਹਾ ਕਿ ਸਾਡੇ ਰਾਸਤੇ ਰੋਕੇ ਗਏ,ਗੰਦੇ ਪਾਣੀ ਦੀਆ ਵੁਛਾੜਾ ਪਾਈਆ ਗਈਆ ਪਰ ਪੰਜਾਬ ਦੇ ਸੰਘਰਸਸੀਲ ਲੋਕਾ ਨੇ ਕਿਸੇ ਵੀ ਜੁਲਮ ਦੀ ਪ੍ਰਵਾਹ ਨਾ ਕਰਦਿਆ ਦਿੱਲੀ ਦੀ ਹਿੱਕ ਤੇ ਬੈਠ ਕੇ ਇੱਕ ਸਾਲ ਸੰਘਰਸ ਕਰਕੇ ਜਿੱਤ ਪ੍ਰਾਪਤ ਕੀਤੀ।ਉਨ੍ਹਾ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੰਜਾਬ ਦੀ ਧਰਤੀ ਤੇ ਕਦੇ ਵੀ ਪੈਰ ਨਹੀ ਪਾ ਸਕਦਾ।ਇਸ ਮੌਕੇ ਉਨ੍ਹਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹਠੂਰ ਦੇ ਮੇਨ ਚੌਕ ਵਿਚ ਪੁਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਅੰਤ ਵਿਚ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਜਗਰਾਓ ਹਲਕੇ ਵਿਚ ਕੋਈ ਵੀ ਚੋਣ ਰੈਲੀ ਕੀਤੀ ਗਈ ਤਾਂ ਕਿਸਾਨ ਜੱਥੇਬੰਦੀਆ ਵੱਲੋ ਸਖਤ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਮਨਦੀਪ ਸਿੰਘ ਭੰਮੀਪੁਰਾ ਕਲਾਂ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਸਰਪੰਚ ਮਲਕੀਤ ਸਿੰਘ ਹਠੂਰ,ਸਾਬਕਾ ਸਰਪੰਚ ਸਾਧੂ ਸਿੰਘ ਮਾਣੂੰਕੇ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਗੁਰਤੇਜ ਸਿੰਘ ਨੀਟਾ,ਨੰਬੜਦਾਰ ਗੁਰਦੀਪ ਸਿੰਘ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਪ੍ਰਧਾਨ ਸੁੱਖਾ ਚਕਰ,ਪਰਿਵਾਰ ਸਿੰਘ ਡੱਲਾ,ਮਹਿੰਦਰ ਸਿੰਘ ਭੰਮੀਪੁਰਾ,ਕਰਮਜੀਤ ਸਿੰਘ ਹਠੂਰ,ਲਛਮਣ ਸਿੰਘ ਰਾਮਾ,ਬੇਅੰਤ ਸਿੰਘ ਦੇਹੜਕਾ,ਕਾਲਾ ਸਿੰਘ ਡੱਲਾ,ਬਹਾਦਰ ਸਿੰਘ ਲੱਖਾ,ਰਣਧੀਰ ਸਿੰਘ ਬੱਸੀਆ ਆਦਿ ਤੋ ਇਲਾਵਾ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜਨ ਸਮੇਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਹੋਰ

ਜਗਰਾਉਂ ਚ ਕਾਂਗਰਸ ਨੂੰ ਵੱਡਾ ਝਟਕਾ  

ਬਲਾਕ ਯੂਥ ਪ੍ਰਧਾਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ  

ਜਗਰਾਉਂ ,12 ਜਨਵਰੀ ( ਜਸਮੇਲ ਗ਼ਾਲਿਬ/ਅਮਿਤ ਖੰਨਾ) - ਕਾਂਗਰਸ ਪਾਰਟੀ ਨੂੰ ਅੱਜ ਜਗਰਾਉਂ ਚ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਬਲਾਕ ਯੂਥ ਵਿੰਗ ਕਾਂਗਰਸ ਦੇ ਪ੍ਰਧਾਨ ਸਾਜਨ ਮਲਹੋਤਰਾ ਆਪਣੇ ਸਾਥੀਆਂ ਸਾਬਕਾ ਕੌਂਸਲਰ ਸੁਨੈਨਾ ਮਲਹੋਤਰਾ ਭੰਡਾਰੀ ਸਾਹਿਬ ਅਜੇ ਸਿੰਗਲਾ ਇੰਦਰਪ੍ਰੀਤ ਸਿੰਘ ਡਾਕਟਰ ਕੇਵਲ ਕ੍ਰਿਸ਼ਨ ਮਲਹੋਤਰਾ   ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ।  ਇਸ ਨਾਲ ਜਿੱਥੇ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਜਗਰਾਉਂ ਚ ਬਹੁਤ ਵੱਡਾ ਬਲ ਮਿਲਿਆ ਹੈ ਉਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਜਿੱਤਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ । ਇਸ ਮੌਕੇ ਖੁਸ਼ੀ ਚ ਖੀਵੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ   ਕੌਰ ਮਾਣੂੰਕੇ  ਵਿਧਾਇਕਾ ਜਗਰਾਓਂ ਨੇ ਆਖਿਆ  ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਆਗੂਆਂ ਦਾ ਪਾਰਟੀ ਵਿੱਚ  ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਚ ਹੁਣ ਬਦਲ ਦੀ ਲਹਿਰ ਚੱਲ ਚੁੱਕੀ ਹੈ ਅਤੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਇਕੱਠੇ ਹੋ ਰਹੇ ਹਨ । ਬੀਬੀ ਮਾਣੂੰਕੇ ਨੇ ਆਖਿਆ  ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪਿਛਲੇ 71 ਸਾਲਾਂ ਦੌਰਾਨ ਪੰਜਾਬ ਦੇ ਖ਼ਜ਼ਾਨੇ ਉੱਪਰ ਪੂਰੀ ਤਰ੍ਹਾਂ ਲੁੱਟ ਮਚਾਈ ਹੈ ਅਤੇ ਲੋਕਾਂ ਦੇ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ ।  ਉਨ੍ਹਾਂ ਆਖਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਕੋਲੋਂ ਕਰੋੜਾਂ ਰੁਪਏ ਫੜੇ ਜਾਣਾ ਇਨ੍ਹਾਂ ਦੀ ਲੁੱਟ ਦਾ ਪ੍ਰਤੱਖ ਸਬੂਤ ਹੈ  ਅਤੇ ਬਾਦਲਾਂ ਨੇ ਆਪਣੀ ਜਾਇਦਾਦ ਵਿੱਚ ਅਰਬਾਂ ਰੁਪਏ ਦਾ ਵਾਧਾ ਕਰਦਿਆਂ ਵੱਡੇ ਵੱਡੇ ਹੋਟਲ ਵੀ ਬਣਾਏ ਹਨ ।  ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਅੰਦਰ ਦਿੱਲੀ ਵਾਲਾ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਤੰਤਰ ਨੂੰ ਖ਼ਤਮ ਕੀਤਾ ਜਾਵੇਗਾ ।  ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ,  ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸੁਰਿੰਦਰ ਸੈਣੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ,  ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਵਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ ਆਦਿ  ਵੀ ਹਾਜ਼ਰ ਸਨ ।

ਮੌਸਮੇ ਮੀਂਹ ਨਾਲ ਨੁਕਸਾਨੀ ਫਸਲ ਦਾ ਜਾਇਜਾ ਲਿਆ

ਹਠੂਰ,11,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਬੁਰਜ ਕੁਲਾਰਾ ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਜਸਪ੍ਰੀਤ ਸਿੰਘ ਨੇ ਜਾਇਜਾ ਲਿਆ।ਇਸ ਮੌਕੇ ਭਾਰਤੀ ਕਿਸਾਨ ਯੁਨੀਅਨ (ਏਕਤਾ)ਡਕੌਦਾ ਦੇ ਇਕਾਈ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂਆ ਨੇ ਐਸ ਡੀ ਐਮ ਦਫਤਰ ਜਗਰਾਓ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਗਰਾਓ ਤਹਿਸੀਲ ਅਧੀਨ ਪੈਦੇ ਪਿੰਡਾ ਦੀਆ ਮੀਂਹ ਨਾਲ ਨੁਕਸਾਨੀਆ ਫਸਲਾ ਦਾ ਜਾਇਜਾ ਲੈ ਕੇ ਪੀੜ੍ਹਤ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦਿਆ ਅੱਜ ਪਿੰਡ ਬੁਰਜ ਕੁਲਾਰਾ ਦੇ ਵੱਖ-ਵੱਖ ਕਿਸਾਨਾ ਦੀ ਲਗਭਗ 101 ਏਕੜ ਆਲੂਆ ਦੀ ਬੁਰੀ ਤਰ੍ਹਾ ਗਲ ਚੁੱਕੀ ਫਸ਼ਲ ਦਾ ਮਾਲ ਵਿਭਾਗ ਵੱਲੋ ਜਾਇਜਾ ਲਿਆ ਗਿਆ।ਇਸ ਮੌਕੇ ਪਟਵਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਕਿਸਾਨਾ ਦੀ ਨੁਕਸਾਨੀ ਆਲੂਆ ਦੀ ਫਸਲਾ ਦੀ ਰਿਪੋਰਟ ਉੱਚ ਅਧਿਕਾਰੀਆ ਨੂੰ ਅੱਜ ਹੀ ਭੇਜ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਵੀਹ ਦਿਨਾ ਵਿਚ ਪੀੜ੍ਹਤ ਕਿਸਾਨਾ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਲਛਮਣ ਸਿੰਘ,ਗੁਰਮੀਤ ਸਿੰਘ,ਬਲਤੇਜ ਸਿੰਘ,ਵਰਿੰਦਰ ਸਿੰਘ,ਹਰਪਾਲ ਸਿੰਘ,ਬਲਜਿੰਦਰ ਸਿੰਘ,ਬੂਟਾ ਸਿੰਘ,ਹਰਪ੍ਰੀਤ ਸਿੰਘ,ਜਗਸੀਰ ਸਿੰਘ,ਜਸਵੀਰ ਸਿੰਘ,ਸੁਰਿੰਦਰ ਸ਼ਰਮਾਂ,ਸੀਤਾ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:-ਨੁਕਸਾਨੀ ਫਸਲ ਦਾ ਜਾਇਜਾ ਲੈਦੇ ਹੋਏ ਪਟਵਾਰੀ ਜਸਪ੍ਰੀਤ ਸਿੰਘ ਅਤੇ ਹੋਰ

 

ਭੁਚਾਲੀ ਝਟਕੇ ✍️ ਸਲੇਮਪੁਰੀ ਦੀ ਚੂੰਢੀ

ਧਰਤੀ 'ਤੇ ਥੋੜ੍ਹੇ - ਥੋੜ੍ਹੇ ਸਮੇਂ ਬਾਅਦ ਅਕਸਰ ਭੁਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ। ਕਈ ਵਾਰ ਬਹੁਤ ਹੀ ਘੱਟ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਜਿਸ ਨੂੰ ਅਸੀਂ ਮਾਮੂਲੀ ਜਿਹਾ ਮਹਿਸੂਸ ਕਰਦੇ ਹਾਂ ਜਦਕਿ ਕਈ ਵਾਰ ਜਿਸ ਇਲਾਕੇ ਵਿਚ ਬਹੁਤ ਹੀ ਤੇਜ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਤਾਂ ਉਥੇ ਘਰਾਂ ਦੀਆਂ ਬੂਹੇ-ਬਾਰੀਆਂ ਜੋਰ-ਜੋਰ ਦੀ ਖੜਕਦੀਆਂ ਹਨ, ਕੰਧਾਂ ਵਿਚ ਤਰੇੜਾਂ ਆ ਜਾਂਦੀਆਂ ਹਨ, ਕਈ ਵਾਰੀ ਤਾਂ ਘਰਾਂ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ। ਧਰਤੀ ਉੱਪਰ ਭੁਚਾਲ ਦੇ ਝਟਕੇ ਲੱਗਣਾ ਜਾਂ ਸਮੁੰਦਰ ਵਿਚ ਜਵਾਰ ਭਾਟੇ ਦਾ ਆਉਣਾ, ਕੁਦਰਤ ਦੀ ਇਕ ਪ੍ਰਕਿਰਿਆ ਹੈ, ਜੋ ਅਕਸਰ ਚੱਲਦੀ ਰਹਿੰਦੀ ਹੈ, ਪਰ ਸਾਡੇ ਦੇਸ਼ ਵਿਚ ਜਾਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ, ਉਸ ਵੇਲੇ ਸਿਆਸੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ। ਸਿਆਸਤ ਵਿਚ ਆਉਣ ਵਾਲੇ ਭੁਚਾਲ ਦੇ ਝਟਕਿਆਂ ਦਾ ਲੋਕਾਂ ਦੀ ਭਲਾਈ ਲਈ ਜਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵੀ ਲੈਣ-ਦੇਣ ਨਹੀਂ ਹੁੰਦਾ।ਇਹ ਝਟਕੇ ਜਾਂ ਤਾਂ ਕੁਰਸੀ ਨਾਲ ਜੁੜੇ ਹੁੰਦੇ ਹਨ ਜਾਂ ਕਿਸੇ ਖਾਸ ਦਬਾਅ ਹੇਠ ਜਾਂ ਕਿਸੇ ਗੁਪਤ ਕਾਰਨ ਕਰਕੇ ਆਉਂਦੇ ਹਨ, ਪਰ ਇਹ ਗੱਲ 100 ਫੀਸਦੀ ਸੱਚ ਹੈ ਕਿ, ਇਨ੍ਹਾਂ ਸਿਆਸੀ ਭੁਚਾਲੀ ਝਟਕਿਆਂ ਦਾ ਲੋਕਾਂ ਨੂੰ, ਸਮਾਜ ਨੂੰ, ਸੂਬੇ ਨੂੰ ਜਾਂ ਦੇਸ਼ ਨੂੰ ਕਿਸੇ ਵੀ ਕਿਸਮ ਦਾ ਲਾਭ ਹੋਣ ਦੀ ਕੋਈ ਉਮੀਦ ਨਹੀਂ ਹੁੰਦੀ। ਪੰਜਾਬ ਵਿਚ ਸਿਆਸੀ ਭੁਚਾਲ ਦੇ ਝਟਕੇ ਆਉਣ ਵਾਲੀ 19 ਫਰਵਰੀ ਤੱਕ ਜਾਂ ਫਿਰ ਵੋਟਾਂ ਵਾਲੇ ਦਿਨ 20 ਫਰਵਰੀ ਤੱਕ ਵੱਜਦੇ ਰਹਿਣ ਦੀ ਸੰਭਾਵਨਾ ਹੈ।
ਲੋਕੋ! ਤੁਸੀਂ ਸਿਆਸੀ ਭੁਚਾਲਾਂ ਦੇ ਝਟਕਿਆਂ ਨੂੰ ਲੈ ਕੇ ਨਾ ਤਾਂ ਚਿੰਤਤ ਹੋਣਾ ਅਤੇ ਨਾ ਹੀ ਖੁਸ਼ ਹੋਣਾ, ਕਿਉਂਕਿ ਇਹ ਝਟਕੇ ਤੁਹਾਡੇ ਭਵਿੱਖ ਦੀ ਬਿਹਤਰੀ ਲਈ ਨਹੀਂ, ਸਿਰਫ ਨਿੱਜੀ ਹਨ! ਤੁਸੀਂ ਆਪਣੀ ਵੋਟ ਦੀ ਮਹੱਤਤਾ ਨੂੰ ਸਮਝਦੇ ਹੋਏ, ਬਿਨਾਂ ਕਿਸੇ ਡਰ ਅਤੇ ਛੋਟੇ - ਮੋਟੇ ਲਾਲਚਾਂ ਤੋਂ ਉਪਰ ਉਠ ਕੇ ਚੰਗੇ ਅਕਸ ਵਾਲੇ ਦੀ ਚੋਣ ਕਰਨ ਨੂੰ ਪਹਿਲ ਦੇਣਾ, ਕਿਉਂਕਿ ਤੁਸੀਂ ਜਾਗਦੀ ਜਮੀਰ ਦੇ ਮਾਲਕ ਹੋ!
ਲੋਕੋ! ਚੋਣ ਸਰਵੇਖਣਾਂ ਦੇ ਝਟਕਿਆਂ ਤੋਂ ਵੀ ਸੁਚੇਤ ਹੋ ਕੇ ਰਹਿਣਾ, ਇਨ੍ਹਾਂ ਵਿਚੋਂ ਬਹੁਤੇ ਫਰਜੀ ਅਤੇ ਨਿੱਜੀ ਹੁੰਦੇ ਹਨ, ਕਿਤੇ ਇਨ੍ਹਾਂ ਦੀ ਘੁੰਮਣ-ਘੇਰੀ ਵਿਚ ਫਸ ਕੇ ਨਾ ਬਹਿ ਜਾਓ, ਆਪਣੀ ਜਮੀਰ ਨੂੰ ਜਿਉਂਦੇ ਰੱਖਦਿਆਂ ਚੰਗੇ - ਮਾੜੇ ਦੀ ਪਰਖ ਕਰਨਾ ਨਾ ਭੁੱਲਿਓ!
-ਸੁਖਦੇਵ ਸਲੇਮਪੁਰੀ
09780620233
11 ਫਰਵਰੀ, 2022.

ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਆਲੀ ਨੇ ਕਸਬਾ ਜੋਧਾਂ 'ਚ ਖੋਲਿਆ ਚੋਣ ਦਫ਼ਤਰ 

ਪ੍ਰਮਾਤਮਾ ਦੀ ਕਿਰਪਾ ਨਾਲ ਇਸ ਮੁਕਾਮ 'ਤੇ ਪੁੱਜਿਆ-ਇਆਲੀ
ਜੋਧਾਂ, 11 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਸਿੱਖਰਾ 'ਤੇ ਲਿਜਾਣ ਲਈ ਅੱਜ ਕਸਬਾ ਜੋਧਾਂ ਵਿਖੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ ਗਿਆ।ਜਿਸ ਦੌਰਾਨ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਇਸ ਉਪਰੰਤ ਕੀਰਤਨੀ ਜੱਥੇ ਵੱਲੋਂ ਰਸ਼ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਢਾਡੀ ਭਾਈ ਹਰਦੀਪ ਸਿੰਘ ਬੱਲੋਵਾਲ ਦੇ ਜੱਥੇ ਨੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਸ਼ਾਨਮੱਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਜੋਧਾਂ ਦਫ਼ਤਰ ਦੇ ਉਦਘਾਟਨ ਮੌਕੇ ਗੁਰੂ ਚਰਨਾਂ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ, ਸਗੋਂ ਅਰਦਾਸ ਦੌਰਾਨ ਸ਼ਰਧਾਵਾਨ ਸਿੱਖ ਦੀ ਤਰ੍ਹਾਂ ਚੌਰ ਸਾਹਿਬ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ਼ਰਧਾ ਸਤਿਕਾਰ ਸਹਿਤ ਸਿਰ 'ਤੇ ਰੱਖ ਪਾਲਕੀ ਸਾਹਿਬ ਵਾਲੀ ਗੱਡੀ ਤੱਕ ਲਿਜਾਣ ਦੀ ਸੇਵਾ ਨਿਭਾਈ, ਇਸ ਮੌਕੇ ਮੌਜੂਦ ਹਰ ਕੋਈ ਉਨ੍ਹਾਂ ਦੀ ਇਸ ਸੇਵਾ ਭਾਵਨਾ ਨੂੰ ਦੇਖ ਕੇ ਕਾਫ਼ੀ ਪ੍ਰਭਾਵਿਤ ਹੋਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਕੀਤਾ ਗਿਆ ਹਰ ਕਾਰਜ ਸਫਲ ਹੁੰਦਾ ਹੈ, ਸਗੋਂ ਅੱਜ ਉਹ ਜਿਸ ਵੀ ਮੁਕਾਮ 'ਤੇ ਹਨ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੇ ਆਸ਼ੀਰਵਾਦ ਸਦਕਾ ਹੀ ਹਨ। ਇਸ ਮੌਕੇ ਇਆਲੀ ਨੇ ਕਿਹਾ ਕਿ ਪੰਜ ਸਾਲਾਂ ਬਾਅਦ ਲੋਕਾਂ ਕੋਲ ਆਪਣਾ ਭਵਿੱਖ ਤੈਅ ਕਰਨ ਦਾ ਸੁਨਹਿਰੀ ਮੌਕਾ ਆਉਂਦਾ ਹੈ। ਇਸ ਲਈ ਆਪਣੇ ਵੋਟ ਅਧਿਕਾਰੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਬਲਕਿ ਵੋਟ ਪਾਉਣ ਵੇਲੇ ਚੈੱਕ ਕਰਨਾ ਚਾਹੀਦਾ ਹੈ ਕਿ ਕਿਹੜਾ ਉਮੀਦਵਾਰ ਹਰ ਸਮੇਂ ਤੁਹਾਡੇ ਦੁੱਖ-ਸੁੱਖ ਦਾ ਭਾਈਵਾਲ ਹੈ ਅਤੇ ਕੌਣ ਵੋਟਾਂ ਦੇ ਦਿਨ ਵਿਚ ਆਪਣਾ ਮਤਲਬ ਸਿੱਧ ਕਰਕੇ ਤੁਰਦਾ ਬਣਦਾ ਹੈ, ਪਰਿਵਰਤਨ ਲਿਆਉਣ ਦਾ ਦਾਅਵਾ ਕਰਨ ਵਾਲੇ ਆਪ ਪਾਰਟੀ ਦੇ ਉਮੀਦਵਾਰ ਫੂਲਕਾ ਦੀ ਦਗਾਬਾਜ਼ੀ ਨੂੰ ਹਲਕੇ ਦੇ ਲੋਕ ਅਜੇ ਤਕ ਭੁੱਲੇ ਨਹੀਂ ਹਨ। ਜੋਨ ਜੋਧਾਂ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਅਕਾਲੀ-ਬਸਪਾਆਗੂਆਂ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਅਤੇ ਆਖਿਆ ਕਿ ਵੋਟਾਂ ਵਿੱਚ ਮਹਿਜ਼ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਇਸ ਲਈ ਇਨ੍ਹਾਂ ਸੱਤ ਦਿਨਾਂ ਵਿੱਚ ਕੋਈ ਵੀ ਕਸਰ ਨਾ ਛੱਡਣ। ਇਸ ਮੌਕੇ ਜਥੇਦਾਰ ਅਜਮੇਰ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਜਥੇਦਾਰ ਮਹਿੰਦਰ ਸਿੰਘ ਲਤਾਲਾ, ਜੱਥੇ ਜਗਤਾਰ ਸਿੰਘ ਲਤਾਲਾ, ਭਗਵੰਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਰਤਨ, ਪ੍ਰਿਤਪਾਲ ਸਿੰਘ ਜ਼ੈਲਦਾਰ, ਅਮਰਜੀਤ ਸਿੰਘ, ਮਨਜੀਤ ਸਿੰਘ ਕਾਲਾ , ਚਮਕੌਰ ਸਿੰਘ ਉੱਭੀ, ਹਰੀ ਸਿੰਘ ਸਾਬਕਾ ਪੰਚ, ਅੰਮ੍ਰਿਤ ਖੰਡੂਰ, ਮਨਦੀਪ ਸਿੰਘ ਮਨੀ, ਲਛਮਣ ਸਿੰਘ ਖੰਡੂਰ, ਬਲਦੇਵ ਸਿੰਘ ਢੈਪਈ, ਗੁਰਦੀਪ ਸਿੰਘ ਫੱਲੇਵਾਲ, ਗੁਰਮੀਤ ਸਿੰਘ ਢੈਪਈ, ਪੱਪੂ ਢੈਪਈ, ਕੁਲਦੀਪ ਸਿੰਘ ਮੋਹੀ ਮਨੀ ਸਿੰਘ ਮੋਹੀ ਆਦਿ ਹਾਜ਼ਰ ਸਨ।

ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਇਕਾਈ ਮੀਟਿੰਗ ਹੋਈ

ਜਗਰਾਉਂ 11 ਫਰਵਰੀ (ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਅਲਾਹਾਬਾਦ ਹਾਈਕੋਰਟ ਵਲੋਂ ਲਖੀਮਪੁਰ ਖੀਰੀ ਵਿਖੇ ਪਿਛਲੇ ਸਾਲ ਭਾਜਪਾਈ ਗੁੰਡਿਆਂ ਵਲੋਂ ਗੱਡੀਆਂ ਚੜਾ ਕੇ ਸ਼ਹੀਦ ਕੀਤੇ ਕਿਸਾਨਾਂ ਦੇ   ਕਤਲ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਤੇ ਰਿਹਾ ਕਰਨ ਦੀ ਕਰੜੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਯੂਪੀ ਸਰਕਾਰ ਤੋਂ ਇਹ ਜਮਾਨਤ ਰੱਦ ਕਰਾਉਣ ਦੀ ਜੋਰਦਾਰ ਮੰਗ ਕੀਤੀ ਗਈ। ਮੀਟਿੰਗ ਨੇ ਨਿਆਂਪਾਲਿਕਾ ਦੇ ਇਸ ਪੱਖਪਾਤੀ ਰਵੱਈਏ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਫਿਰ ਸੁਪਰੀਮ ਕੋਰਟ ਵਲੋਂ ਤੈਨਾਤ ਵਿਸ਼ੇਸ਼ ਖੋਜ ਟੀਮ ਦੀ ਇਸ ਪੜਤਾਲ ਦਾ ਕੀ ਅਰਥ ਰਹਿ ਜਾਂਦਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਬਲਕਿ ਇਕ ਸੋਚੀ ਸਮਝੀ ਸਾਜਿਸ਼ ਸੀ। ਉਨਾਂ ਕਿਹਾ ਕਿ ਇਸ ਸਬੰਧੀ ਸੂਬਾ ਕਮੇਟੀ ਦੇ ਸੱਦੇ ਤੇ ਜਲਦ ਹੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿਚ 15 ਫਰਵਰੀ ਨੂੰ ਜਗਰਾਂਓ ਵਿਖੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਪਾਰਕ, ਅਗਵਾੜ ਲੋਪੋ ਵਿਖੇ ਰੱਖੀ "ਇਨਕਲਾਬੀ ਬਦਲ ਉਸਾਰੋ ਕਨਵੈਨਸ਼ਨ "ਚ ਜਿਲੇ ਦੀਆਂ ਸਾਰੀਆਂ ਇਕਾਈਆਂ ਵਲੋਂ ਸਮੇਤ ਔਰਤ ਵਿੰਗ ਦੇ ਵਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿਚ 18 ਫਰਵਰੀ ਨੂੰ ਕਿਸਾਨ ਲਹਿਰ ਦੇ ਸ਼ਹੀਦ ਪਿਆਰਾ ਸਿੰਘ TV ਕੀਤਾ ਗਿਆ। ਮੀਟਿੰਗ ਚ ਹਾਜਰ ਆਗੂਆਂ ਨੇ ਬਾਰਸ਼ ਤੇ ਗੜੇਮਾਰੀ ਕਾਰਨ ਕਣਕ ਵਿਸ਼ੇਸ਼ਕਰ ਆਲੂਆਂ ਦੇ ਹੋਏ ਭਾਰੀ ਨੁਕਸਾਨ ਦਾ ਪੂਰਾ ਬਣਦਾ ਮੁਆਵਜਾ ਪ੍ਰਤੀ ਏਕੜ ਸੱਠ ਹਜਾਰ ਰੁਪਏ ਪਹਿਲ ਦੇ ਆਧਾਰ ਤੇ ਜਾਰੀ ਕਰਨ ਦੀ ਮੰਗ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਕੀਤੀ ।ਇਸ ਸਮੇਂ  ਗੁਰਪ੍ਰੀਤ ਸਿੰਘ ਸਿਧਵਾਂ,ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ,  ਰਣਧੀਰ ਸਿੰਘ ਬੱਸੀਆਂ, ਰਾਮਸਰਨ ਸਿੰਘ ਰਸੂਲਪੁਰ,  ਦੇਵਿੰਦਰ ਸਿੰਘ ਮਲਸੀਹਾਂ ਸੁਖਵਿੰਦਰ ਸਿੰਘ ਹੰਬੜਾਂ, ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਖਾਲਸਾ ਰੱਤੋਵਾਲ ਆਦਿ ਆਗੂ ਹਾਜਰ ਸਨ ।

ਸੰਦੀਪ ਕੁਮਾਰ ਟਿੰਕਾ ਨੇ ਤਾਮਰ ਧਵਜ ਸਾਹੂ ਦਾ ਕੀਤਾ ਸਵਾਗਤ

ਜਗਰਾਓਂ 11 ਫ਼ਰਵਰੀ (ਅਮਿਤ ਖੰਨਾ)-  ਬੀਤੇ ਦਿਨੀਂ ਓ ਬੀ ਸੀ ਸੈੱਲ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਗਈ  ਜਿੱਥੇ ਤਾਮਰਧਵਜ ਸਾਹੂ ਗ੍ਰਹਿ ਮੰਤਰੀ ਛੱਤੀਸਗਡ਼੍ਹ ਆਲ ਇੰਡੀਆ ਕਾਂਗਰਸ ਓਬੀਸੀ ਦੇ ਚੇਅਰਮੈਨ ਵਿਸ਼ੇਸ਼ ਤੌਰ ਤੇ ਪਹੁੰਚੇ  ਅਤੇ ਸੰਦੀਪ ਕੁਮਾਰ ਟਿੰਕਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਤਾਮਰ ਧਵਜ ਸਾਹੂ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਬਹੁਮਤ ਨਾਲ ਜਿਤਾਉਣ ਲਈ ਅਪੀਲ ਕੀਤੀ  ਅਤੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਦੇ ਭਵਿੱਖ ਦੀ ਨੁਹਾਰ ਬਦਲ ਦੇਣਗੇ  ਇਸ ਮੌਕੇ ਤਾਮਰ ਧਵਜ ਸਾਹੂ (ਗ੍ਰਹਿ ਮੰਤਰੀ) ਛਤੀਸਗਡ਼੍ਹ ਆਲ ਇੰਡੀਆ ਕਾਂਗਰਸ  ਓਬੀਸੀ ਚੇਅਰਮੈਨ ਪੰਜਾਬ ਓਬੀਸੀ ਇੰਚਾਰਜ ਹਰਦੀਪ ਚਾਹਲ ਅਤੇ ਸਹਿ ਇੰਚਾਰਜ ਅਰੁਣ ਸੋਨੀ ਹਾਜ਼ਰ ਸਨ

ਸੰਯੁਕਤ ਸਮਾਜ ਮੋਰਚਾ ਪੰਜਾਬ ਦੀ ਤਰੱਕੀ ਲਈ ਵੱਡੀਆਂ ਮੰਜ਼ਿਲਾਂ ਤੈਅ ਕਰੇਗਾ - ਕੁਲਦੀਪ ਸਿੰਘ ਡੱਲਾ

ਜਗਰਾਉਂ 11 ਫਰਵਰੀ (ਜਸਮੇਲ ਗ਼ਾਲਿਬ) ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਵੱਲੋਂ ਅੱਜ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਕੁਲਦੀਪ ਸਿੰਘ ਭੱਲਾ ਨੇ ਕਿਹਾ ਹੈ ਕਿ ਅੱਜ ਸੂਬੇ ਦਾ ਕਿਸਾਨ ਤੇ ਹਰ ਵਰਗ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਚੁੱਕਾ ਹੈ ਅਤੇ ਹਰ ਰੋਜ਼ ਕਰਜ਼ੇ ਦੇ ਭਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਕਿਉਂਕਿ ਫਸਲਾਂ ਦੇ ਵਾਜਬ ਰੇਟ ਕਿਸਾਨਾਂ ਨੂੰ ਨਹੀਂ ਮਰਦੇ ਸਗੋਂ ਸਰਕਾਰਾਂ ਵੱਲੋਂ ਵਾਧੂ ਟੈਕਸ ਲਗਾ ਕੇ ਉਹਨੂੰ ਲੁੱਟਿਆ ਜਾ ਰਿਹਾ ਹੈ  ਉਨ੍ਹਾਂ ਕਿਹਾ ਹੈ ਕਿ ਸੰਯੁਕਤ ਸਮਾਜ ਮੋਰਚਾ ਸਿਆਸੀ ਪਾਰਟੀ ਨੇ ਆਪਣੀ ਹੋਂਦ ਸ਼ੁਰੂ ਕੀਤੀ ਤਾਂ ਜੋ ਉਹ ਸੂਬੇ ਚ ਜੁਆਨੀ ਪਾਣੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਫ ਸੁਥਰੇ ਅਕਸ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਪੰਜਾਬ ਦੀ ਵਾਗਡੋਰ ਫੜਾਈਏ  ਜਾ ਸਕੇ।ਇਸ ਸਮੇਂ ਕੁਲਦੀਪ ਸਿੰਘ ਡੱਲਾ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚੇ ਦੇ  ਉਮੀਦਵਾਰਾਂ ਨੂੰ ਜਿਤਾਕੇ  ਪੰਜਾਬ ਚ ਸੰਯੁਕਤ ਮੋਰਚੇ ਦੀ ਸਰਕਾਰ ਬਣਾਓ।ਇਸ ਸਮੇਂ ਉਨ੍ਹਾਂ ਨਾਲ ਜਥੇਦਾਰ ਦਲੀਪ ਸਿੰਘ ਚਕਰ,ਹਰਚੰਦ ਸਿੰਘ ਚਕਰ, ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਐਡਵੋਕੇਟ ਗੁਰਕੀਰਤ ਕੌਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਮੋਗਾ ਇਲੈਕਸ਼ਨ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਜਗਰਾਉਂ  11ਫਰਵਰੀ (ਜਸਮੇਲ ਗ਼ਾਲਿਬ) ਅੱਜ ਕਾਂਗਰਸ ਹਾਈ ਕਮਾਨ ਵੱਲੋਂ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਦੀ ਸਪੁੱਤਰੀ ਐਡਵੋਕੇਟ ਗੁਰਕੀਰਤ ਕੌਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਜ਼ਿਲ੍ਹਾ ਮੋਗਾ ਚ ਇਲੈਕਸ਼ਨ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਇਸ ਸਮੇਂ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ।ਐਡਵੋਕੇਟ ਗੁਰਕੀਰਤ ਕੌਰ ਨੂੰ ਕਾਗਜ਼ ਵਰਕਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।ਇਸ ਸਮੇਂ ਪੰਚਾਇਤ ਯੂਨੀਅਨ ਦੇ ਪ੍ਰਧਾਨ ਬੀਬੀ ਬਲਜਿੰਦਰ ਕੌਰ ਭੰਮੀਪੁਰਾ, ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਿਬ ਰਣ ਸਿੰਘ,ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ,ਹਰਿਮੰਦਰ ਸਿੰਘ ਫੌਜੀ,ਅਵਤਾਰ ਸਿੰਘ ਖਾਲਸਾ ਪ੍ਰਧਾਨ ਆਦਿ ਵੱਡੀ ਕਾਂਗਰਸੀ ਵਰਕਰਾਂ ਨੇ ਐਡਵੋਕੇਟ ਗੁਰਕੀਰਤ ਕੌਰ ਨੂੰ ਵਧਾਈਆਂ ਦਿੱਤੀਆਂ।