You are here

ਇਨਸਾਫ ਪਸੰਦ ਜੱਥੇਬੰਦੀਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਕੀਤਾ ਰੋਸ ਪ੍ਰਦਰਸਨ

ਭਾਜਪਾ ਦੀ ਹਠੂਰ ਰੈਲੀ ਕੀਤੀ ਰੱਦ
ਹਠੂਰ,12,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਦੀਆ ਚੋਣਾ ਨੂੰ ਮੁੱਖ ਰੱਖਦਿਆਂ ਅੱਜ ਭਾਰਤੀ ਜਨਤਾ ਪਾਰਟੀ ਵੱਲੋ ਹਠੂਰ ਦੀ ਦਾਣਾ ਮੰਡੀ ਵਿਚ ਜਗਰਾਓ ਦੇ ਉਮੀਦਵਾਰ ਦੇ ਹੱਕ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਦੀ ਕਿਸਾਨ ਜੱਥੇਬੰਦੀਆ ਨੂੰ ਕਨਸੋਅ ਮਿਲਦਿਆ ਹੀ  ਪਿੰਡਾ ਦੇ ਸ੍ਰੀ ਗੁਰਦੁਆਰਾ ਸਾਹਿਬ ਤੋ ਮੁਨਾਦੀ ਅਤੇ ਸੋਸਲ ਮੀਡੀਆ ਤੇ ਲੱਗੇ ਸੁਨੇਹਿਆ ਨੇ ਅੱਜ  ਹਠੂਰ ਦੀ ਦਾਣਾ ਮੰਡੀ ਵਿਚ ਕਿਸਾਨਾ-ਮਜਦੂਰਾ ਦਾ ਹੜ ਲੈ ਆਦਾ।ਸਿੱਟੇ ਵਜੋ ਕਿਸਾਨ ਜੱਥੇਬੰਦੀਆ ਦੇ ਰੋਸ ਨੂੰ ਦੇਖਦਿਆ ਭਾਜਪਾ ਨੂੰ ਹਠੂਰ ਰੈਲੀ ਰੱਦ ਕਰਨੀ ਪਈ।ਸੰਯੁਕਤ ਕਿਸਾਨ ਮੋਰਚੇ ਦੇ ਭਾਜਪਾ ਆਗੂਆ ਨੂੰ ਪਿੰਡਾ ਵਿਚ ਨਾ ਵੜਨ ਦੇ ਫੈਸਲੇ ਨੂੰ ਲਾਗੂ ਕਰਦਿਆ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਵੱਖ-ਵੱਖ ਇਨਸਾਫਪਸੰਦ ਜੱਥੇਬੰਦੀਆ ਦੀ ਅਗਵਾਈ ਹੇਠ ਹਠੂਰ ਦੀ ਦਾਣਾ ਮੰਡੀ ਵਿਚ ਵਿਸਾਲ ਜੇਤੂ ਰੈਲੀ ਕੀਤੀ ਗਈ।ਇਸ ਜੇਤੂ ਰੈਲੀ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਸਰਕਲ ਜਗਰਾਓ ਦੇ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਤਰਸੇਮ ਸਿੰਘ ਬੱਸੂਵਾਲ,ਪ੍ਰਧਾਨ ਬੂਟਾ ਸਿੰਘ ਚਕਰ,ਅੰਮ੍ਰਿਤਪਾਲ ਸਿੰਘ ਝੋਰੜਾ,ਦਵਿੰਦਰ ਸਿੰਘ ਕਾਉਕੇ,ਤਾਰਾ ਸਿੰਘ ਅੱਚਰਵਾਲ,ਗੋਪੀ ਖਹਿਰਾ ਹਠੂਰ,ਧਰਮ ਸਿੰਘ ਸੂਜਾਪੁਰ,ਬਲਦੇਵ ਸਿੰਘ ਮਾਣੂੰਕੇ,ਮਨਦੀਪ ਸਿੰਘ ਆਦਿ ਨੇ ਕਿਹਾ ਕਿ ਜਦੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨਾ ਅਤੇ ਮਜਦੂਰਾ ਨੇ 26 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੋ ਕਿਸਾਨਾ ਤੇ ਤਸੱਦਦ ਕੀਤਾ ਸੀ ਅਸੀ ਕਦੇ ਵੀ ਭੁੱਲ ਨਹੀ ਸਕਦੇ,ਉਨ੍ਹਾ ਕਿਹਾ ਕਿ ਸਾਡੇ ਰਾਸਤੇ ਰੋਕੇ ਗਏ,ਗੰਦੇ ਪਾਣੀ ਦੀਆ ਵੁਛਾੜਾ ਪਾਈਆ ਗਈਆ ਪਰ ਪੰਜਾਬ ਦੇ ਸੰਘਰਸਸੀਲ ਲੋਕਾ ਨੇ ਕਿਸੇ ਵੀ ਜੁਲਮ ਦੀ ਪ੍ਰਵਾਹ ਨਾ ਕਰਦਿਆ ਦਿੱਲੀ ਦੀ ਹਿੱਕ ਤੇ ਬੈਠ ਕੇ ਇੱਕ ਸਾਲ ਸੰਘਰਸ ਕਰਕੇ ਜਿੱਤ ਪ੍ਰਾਪਤ ਕੀਤੀ।ਉਨ੍ਹਾ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੰਜਾਬ ਦੀ ਧਰਤੀ ਤੇ ਕਦੇ ਵੀ ਪੈਰ ਨਹੀ ਪਾ ਸਕਦਾ।ਇਸ ਮੌਕੇ ਉਨ੍ਹਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹਠੂਰ ਦੇ ਮੇਨ ਚੌਕ ਵਿਚ ਪੁਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਅੰਤ ਵਿਚ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਜਗਰਾਓ ਹਲਕੇ ਵਿਚ ਕੋਈ ਵੀ ਚੋਣ ਰੈਲੀ ਕੀਤੀ ਗਈ ਤਾਂ ਕਿਸਾਨ ਜੱਥੇਬੰਦੀਆ ਵੱਲੋ ਸਖਤ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਮਨਦੀਪ ਸਿੰਘ ਭੰਮੀਪੁਰਾ ਕਲਾਂ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਸਰਪੰਚ ਮਲਕੀਤ ਸਿੰਘ ਹਠੂਰ,ਸਾਬਕਾ ਸਰਪੰਚ ਸਾਧੂ ਸਿੰਘ ਮਾਣੂੰਕੇ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਗੁਰਤੇਜ ਸਿੰਘ ਨੀਟਾ,ਨੰਬੜਦਾਰ ਗੁਰਦੀਪ ਸਿੰਘ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਪ੍ਰਧਾਨ ਸੁੱਖਾ ਚਕਰ,ਪਰਿਵਾਰ ਸਿੰਘ ਡੱਲਾ,ਮਹਿੰਦਰ ਸਿੰਘ ਭੰਮੀਪੁਰਾ,ਕਰਮਜੀਤ ਸਿੰਘ ਹਠੂਰ,ਲਛਮਣ ਸਿੰਘ ਰਾਮਾ,ਬੇਅੰਤ ਸਿੰਘ ਦੇਹੜਕਾ,ਕਾਲਾ ਸਿੰਘ ਡੱਲਾ,ਬਹਾਦਰ ਸਿੰਘ ਲੱਖਾ,ਰਣਧੀਰ ਸਿੰਘ ਬੱਸੀਆ ਆਦਿ ਤੋ ਇਲਾਵਾ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:- ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜਨ ਸਮੇਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਹੋਰ