ਜਗਰਾਓਂ 29 ਜਨਵਰੀ (ਅਮਿਤ ਖੰਨਾ)-ਜਗਰਾਉਂ ਤੋਂ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਅੱਜ ਕਮੇਟੀ ਪਾਰਕ ਵਿਖੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਮੰਦਿਰ, ਗੁਰਦੁਆਰਾ, ਜੈਨ ਸਮਾਧ ਤੇ ਮੱਥਾ ਟੇਕ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਰਵ ਖੁੱਲਰ ਅਤੇ ਡਾ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਾਨੂੰ ਪਿੰਡਾਂ ਦੇ ਵਿੱਚ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਜਗਰਾਉਂ ਸ਼ਹਿਰ ਵਾਸੀਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬੀਜੇਪੀ ਨੂੰ ਵੋਟਾਂ ਪਾ ਕੇ ਸਰਦਾਰ ਕੰਵਰ ਨਰਿੰਦਰ ਸਿੰਘ ਨੂੰ ਜਿਤਾਉ ਅਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਓ ਅਤੇ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਹੋਵੇਗਾ ਜਿਹੜੇ ਕੰਮ ਪਿਛਲੇ ਕਈ ਸਾਲਾਂ ਵਿੱਚ ਨਹੀਂ ਹੋਏ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਡਾ ਰਾਜਿੰਦਰ ਸ਼ਰਮਾ, ਮੰਡਲ ਪ੍ਰਧਾਨ ਹਨੀ ਗੋਇਲ ,ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ , ਦਰਸ਼ਨ ਲਾਲ ਸ਼ੰਮੀ, ਤਜਿੰਦਰ ਸ਼ੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ, ਇੰਦਰਜੀਤ ਸਿੰਘ, ਹਰੀ ਓਮ ਵਰਮਾ ,ਰਮੇਸ਼ ਕਤਿਆਲ ਸੱਤਿਅਮ ਜਿਊਲਰ ਵਾਲੇ ਆਦਿ ਹਾਜ਼ਿਰ ਸਨ