You are here

ਪੰਜਾਬ

ਕੁਲਵੰਤ ਸੈਦੋਕੇ ਦਾ ਪਲੇਠਾ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਛਪ ਕੇ ਲੋਕਾਂ ਦੀ ਕਚਹਿਰੀ ਚ ✍️ ਸ਼ਿਵਨਾਥ ਦਰਦੀ

'ਮਹਿਕਦੇ ਗੀਤ' ਕਾਵਿ ਸੰਗ੍ਰਹਿ       

         ਲੇਖਕ :- ਕੁਲਵੰਤ ਸੈਦੋਕੇ

         ਸੰਪਰਕ :- 7889172043

         ਮੁੱਲ :- 220 ਰੁਪਏ, ਸਫ਼ੇ :- 132

        ਜ਼ੋਹਰਾ ਪਬਲੀਕੇਸ਼ਨਜ਼ ਪਟਿਆਲਾ ( ਪੰਜਾਬ )

     'ਮਹਿਕਦੇ ਗੀਤ' ਕਾਵਿ ਸੰਗ੍ਰਹਿ , ਲੇਖਕ 'ਕੁਲਵੰਤ ਸੈਦੋਕੇ' ਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ । ਇਸ ਕਾਵਿ-ਸੰਗ੍ਰਹਿ ਵਿਚ 'ਸੈਦੋਕੇ ਜੀ' ਨੇ , ਆਪਣੀ ਗੀਤਕਾਰੀ ਰਾਹੀਂ , ਬਹੁਰੰਗੀ ਜ਼ਿੰਦਗੀ ਦੇ ਰੰਗ ,  ਆਪਣੇ ਅਮੋਲਕ ਅਲਫਾਜਾਂ ਰਾਹੀਂ ਦਰਸਾਏ । 'ਸੈਦੋਕੇ ਜੀ' , ਇੱਕ ਸੰਵੇਦਨਸ਼ੀਲ , ਭਾਵਪੂਰਕ ਤੇ ਸਥਾਪਿਤ ਗੀਤਕਾਰ ਹੈ । 'ਸੈਦੋਕੇ ਜੀ' ਪੰਜਾਬ ਦੇ ਸਮਾਜਿਕ , ਸੱਭਿਆਚਾਰਕ ਅਤੇ ਰਾਜਨੀਤਕ ਮਾਹੌਲ ਤੋਂ ਬਾਖੂਬੀ ਵਾਕਿਫ਼ ਹਨ । 'ਕੁਲਵੰਤ ਸੈਦੋਕੇ ਜੀ' ਅਸੱਭਿਅਕ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਹੈ । ਗੀਤਕਾਰੀ ਕਰਨਾ , ਹਰ ਲੇਖਕ ਦੇ ਵੱਸ ਦੀ ਨਹੀਂ । ਗੀਤਕਾਰੀ ਕਰਦੇ ਸਮੇਂ ਲੈਅ ਬੱਧਤਾ , ਤੁਕਾਂਤ ਮੇਲ , ਬੰਦਸ਼ ਤੇ ਵਜ਼ਨ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ , ਤਾਂ ਕਿ ਸੰਗੀਤਕਾਰ ਨੂੰ , ਸੰਗੀਤ ਤਿਆਰ ਕਰਨ , ਆਸਾਨੀ ਹੋਵੇ । ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ , ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਂਚ ਬਾਰੇ ਜਾਣਕਾਰੀ ਹੈ । ਓਨਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ , ਜਿਨ੍ਹਾਂ ਗੀਤਾਂ ਨੂੰ ਲੋਕਾਈ ਨੂੰ ਸਾਹਮਣੇ ਰੱਖ , ਗੀਤਾਂ ਦਾ ਰੂਪ ਦਿੱਤਾ ਜਾਵੇ । ਇਸੇ ਤਰ੍ਹਾਂ 'ਸੈਦੋਕੇ ਜੀ' ਨੇ ਬਹੁਤ ਸਾਰੀਆਂ ਰਚਨਾਵਾਂ , ਪਿਆਰ ਮੁਹੱਬਤ , ਬਿਰਹੋਂ , ਰਿਸ਼ਤਿਆਂ ਚ ਆ ਰਹੀ ਗਿਰਾਵਟ , ਕਿਸਾਨੀ ਸੰਘਰਸ਼ , ਕਿਰਤੀਆਂ ਦੀ ਲੁੱਟ , ਧੀਆਂ ਦੇ ਦੁੱਖ-ਸੁੱਖ , ਰਾਜਨੀਤਕ ਲੋਕਾਂ ਵੱਲੋ ਲੁੱਟ ਖਸੁੱਟ , ਫੌਜੀ ਵੀਰਾਂ ਦੀ ਪਰਿਵਾਰ ਤੋਂ ਦੂਰੀ , ਅਧਿਆਪਕ ਦੇ ਸਨਮਾਨ ਤੇ ਗੀਤਕਾਰੀ ਕਰ ਵਾਹ ਵਾਹ ਖੱਟੀ ਹੈ ।

        'ਕੁਲਵੰਤ ਸੈਦੋਕੇ ਜੀ' ਦੇ ਗੀਤ ਪਿਆਰ ਮੁਹੱਬਤ ਬਾਤ ਪਾਉਂਦੇ ਤੇ ਨੀਲੇ ਅੰਬਰਾਂ ਨੂੰ ਛੂੰਹਦੇ ਹਨ  । ਓਹ ਲਿਖਦੇ ਹਨ :- 

              ਇਹ ਗੀਤਾਂ ਦੀ ਅਜ਼ਬ ਕਹਾਣੀ ,

              ਬਾਤ ਪਿਆਰ ਦੀ ਪਾਉਂਦੀ ਐ ।

              ਧਰਤੀ ਤੋ ਨੀਲੇ ਅੰਬਰਾਂ ਦੇ ਵਿਚ ,

              ਉੱਚਾ ਉਡਣਾ ਚਹੁੰਦੀ ਐ ।

       ਜਦੋਂ ਤੱਕ ਗੀਤਕਾਰੀ ਵਿਚ , ਪਿਆਰ ਮੁਹੱਬਤ ਚ' ਬਿਰਹੋਂ ਨਹੀਂ ਹੁੰਦੀ , ਉਦੋਂ ਤੱਕ ਸਾਰਥਕ ਗੀਤਕਾਰੀ ਅਧੂਰੀ ਲੱਗਦੀ ਹੈ । 'ਸੈਦੋਕੇ ਜੀ '  ਬਿਰਹੋਂ ਦਾ ਜ਼ਿਕਰ ਕਰਦੇ ਲਿਖਦੇ ਹਨ ‌‌- :

                ਬਿਰਹੋਂ ਵਿਛੋੜਾ ਕਸਕ ਦਿਲਾਂ ਦੀ ,

                ਭਰ ਜੋਬਨ ਵਿੱਚ ਸਹਿੰਦੇ ਆ ।

                ਹੰਝੂਆਂ ਦੇ ਹੜ੍ਹ ਵਿਚ ਬੇਸ਼ਕੀਮਤੀ ,

                ਖ਼ਿਆਲ ਤੈਰਦੇ ਰਹਿੰਦੇ ਆ ।

       ਦੇਸ਼ ਦੀ ਰਖਵਾਲੀ ਕਰਦੇ , ਫੌਜੀ ਵੀਰਾਂ ਦਾ ਦਿਲ ਜਿੱਤਿਆ ਹੈ , 'ਸੈਦੋਕੇ ਜੀ' ਨੇ , ਲਿਖਦੇ ਹਨ :- 

                ਨਾ ਕੋਈ ਫ਼ੋਨ ਤੇ ਨਾ ਹੀ ਕੋਈ ਖ਼ਤ ਪਾਇਆ ,

                ਭੁੱਲ ਗਿਓ ਸਾਡਾ ਤੂੰ ਖਿਆਲ ਫੌਜੀਆਂ ।

                ਵੇ ਜੇ ਤੂੰ ਛੁੱਟੀ ਨਹੀਂ ਆਉਣਾ ਲੈ ਜਾ ਨਾਲ ਫੌਜੀਆਂ ।

       ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲਿਖ , ਸਰਹੱਦਾਂ ਤੇ ਬੈਠੇ , ਫੌਜੀ ਵੀਰਾਂ ਦੇ ਹੌਸਲੇ ਬੁਲੰਦ ਕੀਤੇ , ਓਨਾਂ ਦੀ ਦੇਸ਼ ਭਗਤੀ ਗੀਤਾਂ ਵਿਚ ਝਲਕਦੀ ਹੈ । 'ਸੈਦੋਕੇ ਜੀ ' ਖੁਦ ਭਾਰਤੀ ਫੌਜ ਚ' ਸੇਵਾ ਕਰ , ਸਰਹੱਦਾਂ ਦੇ ਸੇਕ  , ਰਾਤਾਂ ਦੇ ਉਨੀਂਦਰੇ ਝੱਲ , ਪਿੰਡੇ ਤੇ ਗਰਮ ਸਰਦ ਮੌਸਮ ਹੰਢਾ ਕੇ , ਅੱਜ ਪ੍ਰਪੱਕ ਗੀਤਾਂ ਨੂੰ ਜਨਮ ਦੇ ਰਿਹਾ ਹੈ ।

       'ਕੁਲਵੰਤ ਸੈਦੋਕੇ ਜੀ' ਪਿੰਡ ਚ' ਰਹਿ , ਕਿਸਾਨ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੈ । ਤਿੰਨ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ , ਲਿਖਦਾ ਹੈ :- 

                ਤੈਥੋਂ ਬਾਦਸ਼ਾਹੀ ਨਹੀਂ ਸੰਭਦੀ ,

                ਹੁਣ ਫਿਰਦੀ ਥਰ ਥਰ ਕੰਬਦੀ ,

                ਦੇਖ ਲਿਆ ਅਸੀਂ ਤੈਨੂੰ ਅਜ਼ਮਾ ਕੇ ,

                ਪੁੱਠਾ ਪੰਗਾ ਲੈ ਲਿਆ ਦਿੱਲੀਏ ,

                ਤੂੰ ਪੰਜਾਬ ਨਾਲ ਸਿੱਧਾ ਮੱਥਾ ਲਾ ਕੇ ।

      ਸਮਾਜ ਵਿੱਚ ਉੱਚਾ ਸੁੱਚਾ ਸਥਾਨ ਰੱਖਦੇ , ਸਾਡੇ ਟੀਚਰ,  ਅਧਿਆਪਕ । ਸਾਨੂੰ ਸਮਾਜ ਵਿਚ , ਅੱਗੇ ਵਧਣ ਲਈ , ਸਾਨੂੰ ਸ਼ਬਦ ਭੰਡਾਰ ਦਿੰਦੇ ਹਨ । ਅਸੀਂ ਚੰਗੀ ਸਿੱਖਿਆ ਲੈ , ਸਮਾਜ ਰਹਿਣ ਦਾ ਸਲੀਕਾ ਸਿਖਦੇ ਹਾਂ । ਸਨਮਾਨਯੋਗ , ਟੀਚਰਾਂ ਆਧਿਆਪਕਾਂ ਲਈ 'ਸੈਦੋਕੇ ਜੀ' ਲਿਖਦੇ ਹਨ :- 

                 ਅਧਿਆਪਕ ਰਾਹ ਦਸੇਰੇ ਹੁੰਦੇ ,

                 ਜੀਵਨ ਜਾਚ ਸਿਖਾਣ ।

                 ਭਰ ਭਰ ਮੁੱਠੀਆਂ ਚਾਨਣ ਵੰਡਣ ,

                 ਟੀਚਰ ਹੁੰਦੇ ਮਹਾਨ ।

       'ਸੈਦੋਕੇ ਜੀ' ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਵਿਚ ਸਰਲ ਤੇ ਅਰਥ ਭਰਪੂਰ ਸ਼ਬਾਦਵਲੀ ਗੀਤਕਾਰੀ ਨੂੰ ਚਾਰ ਚੰਨ ਲਾਏ । ਇਸ ਕਾਵਿ-ਸੰਗ੍ਰਹਿ ਵਿਚ ਚ' 'ਸੈਦੋਕੇ ਜੀ' ਨੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪੇਸ਼ ਕੀਤਾ ਤੇ ਸਮਾਜ ਵਿਰੋਧੀ ਤਾਕਤਾਂ ਦਾ ਖੰਡਨ ਕੀਤਾ । ਪੂਰੀ ਲੋਕਾਈ ਨੂੰ , ਇੱਕ ਬੰਧਣ ਵਿਚ ਬੰਨਣ ਲਈ ਲਿਖਦਾ ਹੈ :- 

                 ਕਿਉਂ ਕਰਦਾ ਏਂ ਮੇਰੀਆਂ ਤੇਰੀਆਂ ,

                 ਹੋ ਜਾਣ ਮਿੱਟੀ ਦੀਆਂ ਢੇਰੀਆਂ ।

                 ਤੂੰ ਛੇੜਦਾ ਕਿਉਂ ਜੰਗ ਬੰਦਿਆਂ ।

                 ਜਿਹੜਾ ਸਭ ਦੀਆਂ ਨਾੜਾਂ ਵਿਚ ਦੌੜੇ ,

                 ਲਹੂ ਦਾ ਇੱਕੋ ਰੰਗ ਬੰਦਿਆਂ ।

     'ਕੁਲਵੰਤ ਸੈਦੋਕੇ ਜੀ' ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਹਮੇਸ਼ਾ ਮਹਿਕਦੇ ਰਹਿਣ । ਪਾਠਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ । ਮੇਰੀਆਂ ਦੁਆਵਾਂ, ਪਾਠਕਾਂ ਵੱਲੋਂ 'ਮਹਿਕਦੇ ਗੀਤ' ਕਾਵਿ ਸੰਗ੍ਰਹਿ ਨੂੰ ਅਥਾਹ ਪਿਆਰ ਮਿਲੇ । ਆਸ ਹੈ ਕਿ ਆਉਣ ਵਾਲੇ ਸਮੇਂ ਚ' , 'ਕੁਲਵੰਤ ਸੈਦੋਕੇ ਜੀ' ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ , ਪਾਠਕਾਂ ਦੀ ਝੋਲੀ ਪਾਉਣਗੇ । ਆਮੀਨ

                                    ਸ਼ਿਵਨਾਥ ਦਰਦੀ 

                                  ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਖੂਨ ਦਾਨ ਕੈਪ ਲਗਾਇਆ

ਜਗਰਾਉਂ ,ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਭਾਈ ਘਨਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸਲਾਨਾ ਖੂਨ ਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਇਲਾਕੇ ਦੇ 60 ਨੌਜਵਾਨਾ ਨੇ ਖੂਨ ਦਾਨ ਕੀਤਾ।ਇਸ ਮੌਕੇ ਭਾਈ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਇਸ ਸੁਸਾਇਟੀ ਵੱਲੋ ਅੱਜ ਤੱਕ 503 ਖੂਨ ਦਾਨ ਕੈਪ ਲਾਏ ਜਾ ਚੁੱਕੇ ਹਨ ਇਸ ਮੌਕੇ ਉਨ੍ਹਾ ਸੁਸਾਇਟੀ ਦਾ ਫੋਨ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਜਦੋ ਵੀ ਕਿਸੇ ਲੋੜਵੰਦ ਵਿਅਕਤੀ ਨੂੰ ਖੂਨ ਦੀ ਲੋੜ ਹੋਵੇ ਤਾਂ ਫਰੀ ਖੂਨ ਲੈ ਸਕਦਾ ਹੈ।ਇਸ ਮੌਕੇ ਖੂਨ ਦਾਨ ਕਰਨ ਵਾਲਿਆ ਅਤੇ ਬਲੱਡ ਬੈਕ ਰਘੂਨਾਥ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਬਾਬਾ ਕੁਲਵੰਤ ਸਿੰਘ ਲੱਖਾ ਨੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੂਨ ਦਾਨ ਸਭ ਤੋ ਉੱਤਮ ਦਾਨ ਹੈ ਕਿਉਕਿ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ।ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਖੂਨ ਦਾਨ ਕਰਨ ਵਾਲਿਆ ਨੂੰ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ।ਇਸ ਮੌਕੇ ਉਨ੍ਹਾ ਨਾਲ ਜਸਵੀਰ ਸਿੰਘ ਮੁੱਲਾਪੁਰ,ਗੁਰਮੀਤ ਸਿੰਘ,ਸੁਖਦੇਵ ਸਿੰਘ,ਅਜੈਬ ਸਿੰਘ,ਜਸ਼ਨਦੀਪ ਸਿੰਘ,ਹਰਵਿੰਦਰ ਸਿੰਘ,ਹੈਰੀ ਹਠੂਰ,ਡਾ:ਤਾਜ ਮਹੁੰਮਦ,ਦਿਲਬਾਗ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਬਾਬਾ ਕੁਲਵੰਤ ਸਿੰਘ ਲੱਖਾ ਖੂਨ ਦਾਨ ਕਰਨ ਵਾਲਿਆ ਨੂੰ ਸਰਟੀਫਿਕੇਟ ਜਾਰੀ ਕਰਦੇ ਹੋਏ।

ਬਾਬਾ ਜੋਰਾ ਸਿੰਘ ਲੱਖਾ ਦੀ ਸਲਾਨਾ ਬਰਸੀ ਮਨਾਈ

ਜਗਰਾਉਂ, ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਚੌਥੀ ਬਰਸੀ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਕੀਰਤਨੀ ਜੱਥਿਆ ਨੇ ਵੈਰਾਗਮਈ ਕੀਰਤਨ ਕੀਤਾ, ਇਸ ਮੌਕੇ ਗਿਆਨੀ ਮਲਕੀਤ ਸਿੰਘ ਪਪਰਾਲੀ ਦੇ ਪ੍ਰਸਿੱਧ ਢਾਡੀ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ,ਸੰਤ ਜਗਜੀਤ ਸਿੰਘ ਲੋਪੋ ਵਾਲੇ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ,ਬਾਬਾ ਲੱਖਾ ਸਿੰਘ ਨਾਨਕਸਰ ਵਾਲੇ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਆਦਿ ਨੇ ਸਾਝੇ ਤੌਰ ਤੇ ਬਾਬਾ ਜੋਰਾ ਸਿੰਘ ਲੱਖਾ ਦੇ ਸਾਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾ ਕਿ ਬਾਬਾ ਜੋਰਾ ਲੱਖਾ ਨੇ 1973 ਵਿਚ ਪੰਜਾ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਮੈਹਦੇਆਣਾ ਸਾਹਿਬ ਦੀ ਨੀਹ ਰੱਖੀ ਸੀ ਅਤੇ ਇਹ ਸਥਾਨ ਅੱਜ ਸਮੁੱਚੀ ਸੰਗਤ ਲਈ ਪ੍ਰੇਰਨਾ ਸਰੋਤ ਹੈ।ਉਨ੍ਹਾ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਨੇ ਆਪਣਾ ਸਾਰਾ ਜੀਵਨ ਗੁਰਦੁਆਰਾ ਮੈਹਦੇਆਣਾ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਤਖਤ ਸ਼੍ਰੀ ਆਨੰਦਪੁਰ ਸਾਹਿਬ ਤੋ ਲੈ ਕੇ ਦੀਨਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਆਰੰਭ ਕੀਤੇ ਜੋ ਪਿਛਲੇ 29 ਸਾਲਾ ਤੋ ਲਗਾਤਾਰ ਹਰ ਸਾਲ ਪੋਹ ਦੇ ਮਹੀਨੇ ਸਜਾਏ ਜਾਦੇ ਹਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਬਲਵੀਰ ਸਿੰਘ ਲੱਖਾ ਨੇ ਨਿਭਾਈ।ਇਸ ਮੌਕੇ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਸਮੂਹ ਸੰਤਾ-ਮਹਾਪੁਰਸਾ,ਧਾਰਮਿਕ ਅਤੇ ਰਾਜਨੀਤਿਕ ਆਗੂਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸੈਸਨ ਜੱਜ ਕਿਸ਼ੋਰ ਕੁਮਾਰ,ਸਾਬਕਾ ਵਿਧਾਇਕ ਐਸ ਆਰ ਕਲੇਰ,ਅਜੈਬ ਸਿੰਘ ਯੂ ਪੀ ਵਾਲੇ,ਭਾਈ ਜਸਵੀਰ ਸਿੰਘ ਲਤਾਲਾ,ਭਾਈ ਅਮਰਜੀਤ ਸਿੰਘ ਸਿੱਧੂ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਗੁਰਮੀਤ ਸਿੰਘ ਲੱਖਾ,ਭਾਈ ਹਰਜਿੰਦਰ ਸਿੰਘ ਰਾਜਾ,ਲੇਖਕ ਮੁਖਤਿਆਰ ਸਿੰਘ ਬੀਹਲਾ,ਜਸਵੀਰ ਸਿੰਘ ਮੁੱਲਾਂਪੁਰ,ਭਾਈ ਧਰਮਿੰਦਰ ਸਿੰਘ,ਜਥੇ.ਸੋਹਨ ਸਿੰਘ ਦੇਹੜਕਾ,ਹੈੱਡ ਗ੍ਰੰਥੀ ਬਲਵਿੰਦਰ ਸਿੰਘ ਛਿੰਦਾ,ਬਾਈ ਰਛਪਾਲ ਸਿੰਘ ਚਕਰ, ਬਲਵੀਰ ਸਿੰਘ ਲੱਖਾ,ਜਗਦੀਪ ਸਿੰਘ ਸਿੱਧੂ,ਹੈਰੀ ਹਠੂਰ,ਹਰਿੰਦਰਪਾਲ ਸਿੰਘ,ਡਾ:ਗੁਰਮੀਤ ਸਿੰਘ ਹਠੂਰ,ਸਿਕੰਦਰ ਸਿੰਘ ਲੱਖਾ,ਜਸਵਿੰਦਰ ਸਿੰਘ ਲੱਖਾ,ਮਨਮੋਹਣ ਸਿੰਘ,ਗੁਰਜਿੰਦਰ ਸਿੰਘ ਸੰਧੂ,ਬਿੱਟੂ ਸੰਧੂ ਮਾਣੂੰਕੇ,ਗੋਲਡੀ ਗੋਇਲ ਮਾਣੂੰਕੇ,ਜਗਰਾਜ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ ਚਕਰ,ਚਮਕੌਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸ਼ਨ:-ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਕੁਲਵੰਤ ਸਿੰਘ ਲੱਖਾ ਅਤੇ ਹੋਰ।

ਨਹੀਂ ਮੈਂ ਤਾਂ ਪਿਉ ਹਾਂ ✍️ ਸੰਦੀਪ ਦਿਉੜਾ

  ਜੱਗਾ ਅਮਲੀ ਬਹੁਤ ਹੀ ਗਾਲੜੀ ਹਾਜਰ- ਜਵਾਬ ਬੰਦਾ ਹੈਂ। ਇੱਕ ਦਿਨ ਉਸਨੂੰ ਸਰਕਾਰੀ ਦਫਤਰ ਵਿੱਚ ਕੰਮ ਪੈ ਗਿਆ। ਉੱਥੇ ਜਾ ਕੇ ਜਦੋਂ ਜੱਗੇ ਨੇ ਦੇਖਿਆ ਤਾਂ ਬਾਹਰ ਬੜੀ ਭੀੜ ਸੀ। ਉਹ ਚੁੱਪ ਚਾਪ ਸਿੱਧਾ ਹੀ ਬਿਨਾਂ ਕਿਸੇ ਨਾਲ ਗੱਲ ਬਾਤ ਕੀਤੇ ਦਫਤਰ ਅੰਦਰ ਚਲਾ ਗਿਆ।
             " ਕਿਵੇਂ ਅੰਦਰ ਵੜਿਆ ਆਉਂਦਾ ਹੈ? " ਚਪੜਾਸੀ ਨੇ ਉਸਨੂੰ ਰੋਕਦੇ ਪੁੱਛਿਆ।
            "ਇਹ ਗੱਲ ਤਾਂ ਮੈਂ ਤੇਰੇ ਸਾਹਿਬ ਨੂੰ ਹੀ ਦੱਸੂ ਤੂੰ ਪਰਾਂ ਹੱਟ। " ਜੱਗਾ ਥੋੜ੍ਹਾ ਰੋਹਬ ਨਾਲ ਬੋਲਿਆਂ।
     ਚਪੜਾਸੀ ਚੁੱਪਚਾਪ ਪਿੱਛੇ ਹਟਵੇਂ ਗਿਆ।
                  ਅੱਗੋਂ ਬਾਬੂ ਬੜਾ ਗੁੱਸੇ ਵਾਲਾ ਸੀ, ਵੇਖਦੇ ਸਾਰ ਹੀ ਬੋਲਿਆ, ਤੂੰ ਤਾਂ ਐ ਅੰਦਰ ਆ ਗਿਆ ਹੈ. ......? ਜਿਵੇਂ ਕਿਤੇ ਡੀ. ਸੀ. ਦਾ ਮੁੰਡਾ ਹੋਵੇ, ਟਾਇਮ ਲਿਆ ਸੀ ਪਹਿਲਾਂ..........!
       ਨਹੀਂ ਬਾਬੂ ਜੀ ਪਰ ਮੈਂ ਡੀ. ਸੀ. ਦਾ ਮੁੰਡਾ ਤਾਂ ਨਹੀਂ ਪਰ ਡੀ. ਸੀ. ਦਾ ਪਿਉ ਜਰੂਰ ਹਾਂ।
                   "ਉਹ ਹੋ .......ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ..... ਬੈਠੋ -ਬੈਠੋ .... ! ਬਾਬੂ ਦਾ ਗੱਲ ਕਰਨ ਦਾ ਅੰਦਾਜ਼ ਉਦੋਂ ਹੀ ਬਦਲ ਗਿਆ। ਮਨ ਵਿੱਚ ਸੋਚਣ ਲੱਗਾ ਐਵੇਂ ਹੀ ਪੰਗਾ ਪਾ ਲਿਆ ਸੀ।
       "ਹਾਂ ਜੀ ਕਿੱਥੇ ਹੁੰਦੇ ਹਨ ਡੀ. ਸੀ. ਸਾਹਿਬ...
ਅੱਜਕੱਲ........? "
      "ਕਿੱਥੇ ਹੋਣਾਂ ਹੈਂ ਜੀ ਘਰੇ ਹੀ ਹੁੰਦੇ ਨੇ।
‌                       " ਨਹੀਂ...ਨਹੀਂ ਜੀ ਤੁਸੀਂ ਮੇਰਾ ਮਤਲਬ ਨਹੀਂ ਸਮਝੇ... ..ਕਿੱਥੇ ਨੌਕਰੀ ਕਰ ਰਹੇ ਹਨ ਅੱਜਕੱਲ੍ਹ ਡੀ. ਸੀ. ਸਾਹਿਬ? "
‌       " ਇੱਥੇ ਘਰੇ ਹੀ ਕਰ ਰਹਿਆ ਹੈ ਹੋਰ ਕਿੱਥੇ ਕਰਨੀ ਹੈ...!
‌   "ਜੀ ਤੁਸੀਂ ਮੇਰੀ ਗੱਲ ਸਮਝ ਨਹੀਂ ਪਾ ਰਹੇ ਹੋ ਮੈਂ ਤਾਂ ਪੁੱਛ ਰਿਹਾ ਹਾਂ ਕਿਹੜੇ ਜਿਲ੍ਹੇ ਵਿੱਚ ਪੋਸਟਿੰਗ ਹੈ ਉਹਨਾਂ ਦੀ। "
‌      " ਆਪਣੇ ਹੀ ਜਿਲ੍ਹੇ ਵਿੱਚ....... ! "
           (ਬਾਬੂ ਖਿੱਝ ਕੇ ਬੋਲਿਆ)
     " ਯਾਰ ਤੇਰਾ ਮੁੰਡਾ ਡੀ. ਸੀ. ਹੈ ਵੀ ਕਿ..... ! "
          " ਹੈਗਾ ਹੈ ਜੀ ਬਿਲਕੁਲ ਹੈਗਾ।"
     "ਜੇ ਹੈ ਤਾਂ ਉਸ ਬਾਰੇ ਵਿੱਚ ਦੱਸੋਫਿਰ.......! "
    "ਦੱਸਣਾ ਕੀ ਹੈ...... ਮੇਰੇ ਮੁੰਡੇ ਦਾ ਨਾ ਦਿਨੇਸ਼ ਚੰਦਰ ਹੈ ਜੀ ਸਿਰੇ ਦਾ ਵਿਹਲਾ ਹੈ ਤੇ ਅਸੀਂ ਘਰੇ ਉਸਨੂੰ ਪਿਆਰ ਨਾਲ ਡੀ. ਸੀ. ਡੀ. ਸੀ. ਕਹਿੰਦੇ ਹਾਂ, ਜਦੋਂ ਉਹ ਡੀ. ਸੀ .ਹੋਇਆਂ ਤੇ  ਫਿਰ ਮੈਂ ਹੋਇਆ ਨਾ ਡੀ ਸੀ ਦਾ ਪਿਉ........... 
           ਬਾਬੂ ਸੁਣ ਕੇ ਪਸੀਨਾ ਸਾਫ ਕਰਨ ਲੱਗ ਗਿਆ।

                  ਸੰਦੀਪ ਦਿਉੜਾ 0091-8437556667  

ਆਖ਼ਰ ਵੋਟ ਕਿਸ ਨੂੰ ਪਾਈਏ? ✍️ ਗੋਬਿੰਦਰ ਸਿੰਘ ਢੀਂਡਸਾ

ਪ੍ਰਸਿੱਧ ਲੇਖਕ ਮਾਰਕ ਟਵੇਨ ਦੇ ਸ਼ਬਦ ਹਨ ਕਿ “ਜੇ ਵੋਟ ਪਾਉਣ ਨਾਲ ਕੋਈ ਫ਼ਰਕ ਪੈਣਾ ਹੁੰਦਾ ਤਾਂ ਇਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਦੇਣਾ ਹੀ ਨਹੀਂ ਸੀ।” ਜੇ ਲੋਕਤੰਤਰੀ ਵਿਵਸਥਾ ਵਿੱਚ ਮਾਰਕ ਟਵੇਨ ਦੇ ਕਥਨ ਅਨੁਸਾਰ ਵੋਟ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਕੀ ਫਿਰ ਵੋਟ ਨਾ ਪਾ ਕੇ ਸਰ ਸਕਦਾ ਹੈ? 1992 ਵਿੱਚ ਪੰਜਾਬ ਵਿੱਚ ਵੋਟਾਂ ਦਾ ਬਾਈਕਾਟ ਕਰਕੇ ਵੀ ਵੇਖ ਲਿਆ, ਪਰੰਤੂ ਬਾਈਕਾਟ ਦੇ ਬਾਵਜੂਦ, ਘੱਟ ਪੋਲਿੰਗ ਦੇ ਬਾਵਜੂਦ ਵੀ ਇੱਕ ਹਾਕਮੀ ਜਮਾਤ ਬਣੀ। ਇੱਥੋ ਇਹ ਪਤਾ ਚੱਲਦਾ ਹੈ ਕਿ ਵੋਟ ਨਾ ਪਾਉਣਾ ਵੀ ਕਿਸੇ ਪੱਖੋਂ ਹੱਕ ਵਿੱਚ ਨਹੀਂ ਜਾਂਦਾ। ਵੋਟ ਨਾ ਪਾ ਕੇ ਆਪਣੇ ਆਪ ਹੀ ਵਿਰੋਧੀ ਨੂੰ ਇੱਕ ਵੋਟ ਜਿਤਾਉਣਾ ਸਾਬਤ ਹੁੰਦਾ ਹੈ।

ਸਵਾਲ ਬਣਦਾ ਹੈ ਕਿ ਆਖ਼ਰ ਕਿਸ ਨੂੰ ਵੋਟ ਪਾਈਏ? ਵੋਟ ਦੀ ਸਹੀ ਅਹਿਮੀਅਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਕਿਸੇ ਰਾਜੇ ਦੀ ਜਨਤਾ ਬਣਨ ਦੀ ਥਾਂ ਦੇਸ ਅਤੇ ਲੋਕਤੰਤਰੀ ਵਿਵਸਥਾ ਵਿੱਚ ਨਾਗਰਿਕ ਬਣਿਆ ਜਾਵੇ। ਆਪਣੀ ਵੋਟ ਦੀ ਮਹੱਤਤਾ ਨੂੰ ਸਮਝਿਆ ਜਾਵੇ ਕਿ ਇੱਕ ਅਮੀਰ ਵਿਅਕਤੀ ਦੀ ਵੋਟ ਤੇ ਗਰੀਬ ਵਿਅਕਤੀ ਦੀ ਵੋਟ ਦੀ ਸ਼ਕਤੀ ਬਰਾਬਰ ਹੈ। ਨਸ਼ੇ, ਪੈਸੇ, ਡਰ ਜਾਂ ਕਿਸੇ ਲਾਲਚਵਸ ਆਪਣੀ ਵੋਟ ਦਾ ਸੌਦਾ ਕਰ ਲੈਣਾ, ਵੇਚ ਦੇਣਾ ਆਪਣੇ ਭਵਿੱਖ ਅਤੇ ਆਪਣੀ ਆਉਣ ਵਾਲੀ ਪੀੜੀ ਦੇ ਭਵਿੱਖ ਨੂੰ ਖੂਹ ਵਿੱਚ ਧੱਕ ਦੇਣਾ ਹੈ। ਵੋਟ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ, ਮੁਲਾਜ਼ੇਦਾਰੀਆਂ, ਧਰਮ, ਜਾਤ ਆਦਿ ਦੇ ਚੱਕਰਾਂ ‘ਚ ਪੈ ਕੇ ਨਹੀਂ ਪਾਉਣਾ ਚਾਹੀਦਾ ਸਗੋਂ ਸੋਚ ਵਿਚਾਰ ਕੇ ਹੀ ਵੋਟ ਪਾਉਣੀ ਚਾਹੀਦੀ ਹੈ।

ਚੋਣ ਲੜ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਘੋਖਣਾ ਚਾਹੀਦਾ ਹੈ। ਅੱਖਾਂ ਮੀਟ ਕੇ ਪਾਰਟੀਆਂ ਪਿੱਛੇ ਨਹੀਂ ਲੱਗਣਾ ਚਾਹੀਦਾ ਸਗੋਂ ਪਾਰਟੀ ਤਰਫ਼ੋਂ ਦਿੱਤੇ ਉਮੀਦਵਾਰ ਨੂੰ ਵੀ ਆਪਣੀ ਵਿਚਾਰਾਂ ਦੀ ਕਸੌਟੀ ਤੇ ਵਿਚਾਰਨਾ ਚਾਹੀਦਾ ਹੈ। ਹਲਕੇ ਵਿੱਚ ਜੋ ਉਮੀਦਵਾਰ ਚੋਣ ਲੜ ਰਹੇ ਹੋਣ, ਉਹਨਾਂ ਵਿਚੋਂ ਕੌਣ ਪਹਿਲਾਂ ਤੋਂ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਕੌਣ ਚੌਣਾਂ ਸਮੇਂ ਬਰਸਾਤੀ ਡੱਡੂ ਬਣਿਆ ਹੈ, ਜ਼ਮੀਨੀ ਗੱਲ ਕਿਹੜਾ ਉਮੀਦਵਾਰ ਕਰਦਾ ਹੈ ਤੇ ਹਵਾਈ ਗੱਲਾਂ ਕਿਹੜਾ ਕਰਦਾ ਹੈ ਇਸ ਦਾ ਅੰਤਰ ਸਮਝਣਾ ਚਾਹੀਦਾ ਹੈ। ਕਿਸ ਉਮੀਦਵਾਰ ਤੱਕ ਪਹੁੰਚ ਕਰਨਾ ਸੌਖਾ ਹੈ, ਕਿਹੜਾ ਉਮੀਦਵਾਰ ਗੱਲ ਸੁਣਦਾ ਹੈ ਤੇ ਕਿਹੜਾ ਲੋੜ ਪੈਣ ਤੇ ਲੋਕਾਂ ਨਾਲ ਖੜ੍ਹਦਾ ਵਿਖਾਈ ਦਿੰਦਾ ਹੈ, ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਮੀਦਵਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ? ਕਿਤੇ ਉਮੀਦਵਾਰ ਸਿੱਧੇ ਅਸਿੱਧੇ ਢੰਗਾਂ ਨਾਲ ਡਰਾ ਕੇ, ਪੈਸੇ ਨਾਲ, ਜਾਤੀ, ਧਰਮ ਆਦਿ ਵਿਸ਼ੇਸ ਤੇ ਵੋਟ ਤਾਂ ਨਹੀਂ ਮੰਗ ਰਿਹਾ ਜਾਂ ਫਿਰ ਤੁਹਾਡੇ ਮੁੱਦਿਆਂ ਅਤੇ ਵਿਕਾਸ ਦੀ ਗੱਲ ਕਰਕੇ ਵੋਟ ਮੰਗ ਰਿਹਾ ਹੈ। ਜੋ ਤੁਹਾਡੇ ਹਲਕੇ ਦਾ ਉਮੀਦਵਾਰ ਹੈ ਉਸਦੇ ਆਲੇ ਦੁਆਲੇ, ਉਸਦੇ ਸਰਕਲ ਵਿੱਚ ਕਿਸ ਤਰ੍ਹਾਂ ਦੇ ਬੰਦੇ ਹਨ? ਉਮੀਦਵਾਰ ਦਾ ਬਦਮਾਸ਼, ਧੱਕਾ ਕਰਨ ਵਾਲਾ, ਲੁੱਟ ਮਚੋਣ ਵਾਲਾ, ਰਿਸ਼ਵਤਖੋਰ ਅਤੇ ਖੂੰਖਾਰ ਅਪਰਾਧਿਕ ਰਿਕਾਰਡ ਤਾਂ ਨਹੀਂ। ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਈ ਜਾ ਸਕਦੀ ਹੈ ਅਤੇ ਜੇਕਰ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਸਹੀ ਨਹੀਂ ਜਾਪਦਾ ਤਾਂ ਵੋਟਿੰਗ ਮਸ਼ੀਨ ਜਾਂ ਵੋਟ ਪਰਚੀ ਤੇ ਸਭ ਤੋਂ ਅਖ਼ੀਰ ਵਿੱਚ ‘ਨੋਟਾ-ਇਹਨਾਂ ਵਿੱਚੋਂ ਕੋਈ ਨਹੀਂ (NOTA – None of the above)’ ਨੂੰ ਵੋਟ ਕੀਤੀ ਜਾ ਸਕਦੀ ਹੈ।

ਚੋਣ ਕਮੀਸ਼ਨ ਨੇ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਤੇ ਬਿਨ੍ਹਾਂ ਕੁਝ ਸੋਚੇ-ਸਮਝੇ, ਬਿਨ੍ਹਾਂ ਕੁਝ ਵਿਚਾਰੇ ਵੋਟ ਪਾ ਆਏ, ਕੋਈ ਜਿੱਤ ਗਿਆ ਤੇ ਕੋਈ ਹਾਰ ਗਿਆ ਤੇ ਸਾਨੂੰ ਕੀ? ਇਹ ਸਜਗ ਵੋਟਰ ਦੀ ਨਿਸ਼ਾਨੀ ਨਹੀਂ। ਵੋਟ ਭਵਿੱਖ ਤੈਅ ਕਰਦੀ ਹੈ, ਜਦ ਵੋਟਰ ਵੋਟ ਦੀ ਮਹੱਤਤਾ ਸਮਝੇਗਾ ਅਤੇ ਸੋਚ ਵਿਚਾਰ ਕਰਕੇ ਆਪਣੀ ਵੋਟ ਪਾਵੇਗਾ ਤੇ ਯੋਗ ਉਮੀਦਵਾਰ ਚੁਣਨ ਦੀ ਕੋਸ਼ਿਸ਼ ਕਰੇਗਾ ਤਦ ਹੀ ਲੋਕਤੰਤਰ ਨੂੰ ਅਮਲੀ ਜਾਮਾ ਪ੍ਰਾਪਤ ਹੋਵੇਗਾ। 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ? ✍️ ਗੋਬਿੰਦਰ ਸਿੰਘ ਢੀਂਡਸਾ

ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਇਸਦੀ ਖੂਬਸੂਰਤੀ ਹੈ ਅਤੇ ਇਹਨਾਂ ਪਾਰਟੀਆਂ ਦੇ ਸੰਵਿਧਾਨ ਲੋਕਤੰਤਰ ਵਿੱਚ ਵਿਸ਼ਵਾਸ ਪ੍ਰਗਟਾਉਂਦੇ ਦੇਸ ਨੂੰ ਹੋਰ ਅੱਗੇ ਤਰੱਕੀ ਦੇ ਰਾਹ ਤੇ ਲਿਜਾਣ ਲਈ ਉਤਸਕ ਹਨ। ਆਦਰਸ਼ ਅਤੇ ਨੈਤਿਕਤਾ ਪੱਖੋਂ ਮਜ਼ਬੂਤ ਨੇਤਾ ਹੀ ਚੰਗੇ ਸਮਾਜ ਦੀ ਸਿਰਜਣਾ ਅਤੇ ਅਗਵਾਈ ਲਈ ਯੋਗ ਹੁੰਦਾ ਹੈ।

ਜੇਕਰ ਮੌਜੂਦਾ ਪਾਰਟੀਆਂ ਅਤੇ ਨੇਤਾਵਾਂ ਨੂੰ ਵੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਨੈਤਿਕਤਾ ਇਹਨਾਂ ਦੇ ਲਾਗੇ-ਤਾਗੇ ਵੀ ਨਹੀਂ। ਨੈਤਿਕਤਾ ਸਿਰਫ਼ ਕਾਗਜ਼ੀ ਬਣ ਕੇ ਰਹਿ ਗਈ ਹੈ ਅਤੇ ਆਪਣੇ ਮੁਫ਼ਾਦ ਲਈ ਵਿਰੋਧੀ ਆਗੂ/ਪਾਰਟੀ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ੇ ਦੀ ਮੰਗ ਕਰਨ ਦੀ ਸ਼ਬਦਾਵਲੀ ਦੇ ਬਿਆਨ ਤੱਕ ਸਿਮਟ ਗਈ ਹੈ। ਇਹ ਦੇਸ ਦਾ ਦੁਖਾਂਤ ਹੈ ਕਿ ਰਾਜਨੀਤੀਵਾਨਾਂ ਨੇ ਆਦਰਸ਼ਵਾਦ ਅਤੇ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ਇਹ ਕੁਰਸੀ ਦੀ ਅੰਨ੍ਹੀ ਦੌੜ ਵਿੱਚ ਹਨ ਅਤੇ ਹਰ ਹੀਲ੍ਹੇ ਵਸੀਲੇ ਇਹਨਾਂ ਨੂੰ ਸੱਤਾ ਦੀ ਚਾਬੀ ਤੱਕ ਮਤਲਬ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਯੁੱਧ ਵਿੱਚ ਸਭ ਜਾਇਜ਼ ਹੈ ਉਦਾਂ ਹੀ ਨੇਤਾਵਾਂ ਨੇ ਚੋਣਾਂ ਜਿੱਤਣ ਲਈ ਵੀ ਸਭ ਕੁਝ ਜਾਇਜ਼ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪਾਰਟੀਆਂ ਲੋਕ ਮੁੱਦਿਆਂ, ਵਿਕਾਸ ਦੀ ਥਾਂ ਜਿਸ ਤਰ੍ਹਾਂ ਦੇ ਮੁੱਦੇ ਚੋਣਾਂ ਜਿੱਤਣ ਲਈ ਉਛਾਲਦੀਆਂ ਹਨ ਜੋ ਕਿ ਸਮਾਜਿਕ ਵੰਡ ਕਰਦਾ ਹੈ ਕਿਸ ਤਰ੍ਹਾਂ ਨੈਤਿਕ ਤੌਰ ਤੇ ਸਹੀ ਕਿਹਾ ਜਾ ਸਕਦਾ ਹੈ? ਕਿਵੇਂ ਸੱਤਾ ਧਿਰ ਚੋਣਾਂ ਜਿੱਤਣ ਲਈ ਸਿੱਧੇ-ਅਸਿੱਧੇ ਹਥਕੰਡਾ ਅਪਣਾਉਂਦੀ ਹੈ, ਤਾਕਤ ਅਤੇ ਸੰਸਥਾਵਾਂ ਦਾ ਦੁਰਉਪਯੋਗ ਕਰਦੀ ਹੈ, ਕਿਸੇ ਇੱਕ ਪਾਰਟੀ ਨੂੰ ਬਹੁਮਤ ਨਾ ਮਿਲਣ ਤੇ ਕਿਵੇਂ ਅੰਦਰਖਾਤੇ ਇੱਕ-ਦੂਜੀਆਂ ਪਾਰਟੀਆਂ ਵਿੱਚ ਪਾੜ ਲਾਏ ਜਾਂਦੇ ਹਨ, ਕਿਵੇਂ ਵਿਰੋਧੀ ਲੀਡਰਾਂ ਨੂੰ ਪੈਸੇ ਨਾਲ ਖਰੀਦ ਕੇ ਜਾਂ ਡਰਾ ਕੇ ਪਾਲਾ ਬਦਲਾਇਆ ਜਾਂਦਾ ਹੈ, ਕਿਵੇਂ ਇੱਕ ਘੱਟ ਸੀਟਾਂ ਜਿੱਤਣ ਵਾਲੀ ਪਾਰਟੀ ਰਾਤੋਂ ਰਾਤ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਸੇ ਤੋਂ ਨਹੀਂ ਲੁਕਿਆ। ਰਾਜਨੀਤਿਕ ਪਾਰਟੀਆਂ ਚੋਣਾਂ ਵਿੱਚ ਬਲਾਤਕਾਰ, ਕਤਲ ਵਰਗੇ ਘਿਨੋਣੇ ਜ਼ੁਰਮ ਦੇ ਦਾਗੀਆਂ ਨੂੰ ਵੀ ਟਿਕਟਾਂ ਦੇ ਛੱਡਦੀਆਂ ਹਨ।

ਨੇਤਾਵਾਂ ਨੇ ਆਪਣੇ ਇਖਲਾਕ ਨੂੰ ਲਾਹ ਕੇ ਕਿੱਲੀ ਤੇ ਟੰਗ ਦਿੱਤਾ ਹੈ। ਕਿਵੇਂ ਟਿਕਟਾਂ ਅਤੇ ਆਹੁਦਿਆਂ ਲਈ ਵਫ਼ਾਦਾਰੀਆਂ ਬਦਲ ਜਾਂਦੀਆਂ ਹਨ, ਨਿੱਜੀ ਹਿੱਤਾਂ ਅਨੁਸਾਰ ਇੱਕ-ਦੂਜੀਆਂ ਪਾਰਟੀਆਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਚੋਣਾਂ ਦੌਰਾਨ ਕਿਸ ਕਿਸ ਤਰ੍ਹਾਂ ਦੇ ਨਿਚਲੇ ਪੱਧਰ ਤੇ ਭਾਸ਼ਣ ਅਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਚੋਣਾਂ ਜਿੱਤਣ ਲਈ ਮੁੱਦਿਆਂ ਦੀ ਥਾਂ ਪੈਸਾ, ਨਸ਼ਾ ਅਤੇ ਹੋਰ ਅਥਕੰਡੇ ਅਪਣਾਏ ਜਾਂਦੇ ਆਮ ਦੇਖੇ ਜਾ ਸਕਦੇ ਹਨ। ਨੇਤਾਵਾਂ ਹੱਥ ਤਾਕਤ ਆਉਣ ਤੇ ਲੋਕਾਂ ਦਾ ਵਿਕਾਸ ਭਾਵੇਂ ਨਾ ਹੋਵੇ ਪਰੰਤੂ ਆਪਣੀਆਂ ਜਾਇਦਾਦਾਂ ਬਿਜਲੀ ਤੋਂ ਤੇਜ ਗਤੀ ਨਾਲ ਵੱਧ ਜਾਂਦੀਆਂ ਹਨ। ਨੇਤਾ ਲੋਕਾਂ ਵਿੱਚ ਪਾਰਟੀ ਅਧਾਰਿਤ ਐਨੀ ਜ਼ਹਿਰ ਘੋਲ ਦਿੰਦੇ ਹਨ, ਸਮਾਜੀ ਵੰਡ ਕਰ ਦਿੰਦੇ ਹਨ ਕਿ ਵਰਕਰ ਪਿੰਡਾਂ, ਮੁਹੱਲਿਆਂ ਵਿੱਚ ਆਪਸੀ ਰਿਸ਼ਤੇ, ਭਾਈਚਾਕ ਸਾਂਝ ਖ਼ਤਮ ਕਰ ਬੈਠਦੇ ਹਨ ਪਰੰਤੂ ਨੇਤਾਵਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਆਪਣੇ ਹਿੱਤਾਂ ਲਈ ਸਿਆਸਤ ਕਰੀ ਜਾਂਦੇ ਹਨ।

ਹਾਰਵਾਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨਿਸ ਥਾਮਸਨ ਨੇ ਰਾਜਨੀਤੀ ਵਿੱਚ ਨੈਤਿਕਤਾ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ “ਉਹ ਵੋਟਰ ਵੀ ਬੁਹਤ ਵੱਡੇ ਗੁਨਾਹਗਾਰ ਹਨ ਜਿਹੜੇ ਕਿ ਭ੍ਰਿਸ਼ਟ ਲੋਕਾਂ ਨੂੰ ਵੋਟਾਂ ਪਾ ਕੇ ਰਾਜਨੀਤਿਕ ਲੀਡਰ ਬਣਾਉਂਦੇ ਹਨ ਜਿਹੜੇ ਕਿ ਆਪਣੀ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਹਰ ਤਰ੍ਹਾਂ ਦਾ ਧੋਖਾ ਕਰਦੇ ਹਨ। ” ਸਮੇਂ ਦੀ ਜ਼ਰੂਰਤ ਹੈ ਕਿ ਵੋਟਰ ਚੋਣਾਂ ਦੌਰਾਨ ਸੋਚ ਸਮਝ ਕੇ ਆਪਣੇ ਉੱਜਵਲ ਭਵਿੱਖ ਲਈ ਵੋਟ ਕਰਨ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਨੇਤਾਵਾਂ ਪਿੱਛੇ ਲੱਗ ਕੇ ਖੋਰ੍ਹਾ ਨਾ ਲਾਉਣ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

ਲੋਕਾਂ ਦੀ ਹਾਰ ਯਕੀਨੀ! ✍️ ਸਲੇਮਪੁਰੀ ਦੀ ਚੂੰਢੀ

ਜਦੋਂ ਜਦੋਂ ਵੀ ਦੇਸ਼ ਵਿਚ ਲੋਕ ਸਭਾ ਅਤੇ ਸੂਬਿਆਂ ਵਿਚ ਵਿਧਾਨ-ਸਭਾਵਾਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਅਕਸਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਉਮੀਦਵਾਰਾਂ ਵਲੋਂ ਇਹ ਰਾਗ ਅਲਾਪਿਆ ਜਾਂਦਾ ਹੈ ਕਿ ਸਾਡੀ ਪਾਰਟੀ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ, ਸਾਡੇ ਉਮੀਦਵਾਰ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ! ਸੱਚਾਈ ਇਹ ਹੈ ਕਿ ਦੇਸ਼ ਦੀ ਜਾਂ ਸੂਬੇ ਦੀ ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਾਂ ਜਿਹੜੇ ਮਰਜੀ ਉਮੀਦਵਾਰ ਦੀ ਜਿੱਤ ਹੋਵੇ ਪਰ ਲੋਕਾਂ ਦੀ  ਹਾਰ ਯਕੀਨੀ ਹੁੰਦੀ ਹੈ, ਲੋਕ ਹਰ ਵਾਰੀ ਹਾਰਦਾ ਮੂੰਹ ਵੇਖਦੇ ਹਨ ਅਤੇ ਲਗਾਤਾਰ 5 ਸਾਲ ਤੱਕ ਨਮੋਸ਼ੀ ਝੱਲਣ ਲਈ ਮਜਬੂਰ ਹੁੰਦੇ ਹਨ, ਦੁੱਖ ਭੋਗਦੇ ਹਨ। ਇਸ ਵਾਰ ਵੀ ਭਾਵੇਂ ਜਿਹੜਾ ਮਰਜੀ ਉਮੀਦਵਾਰ ਜਿੱਤੇ, ਜਿਹੜੀ ਮਰਜੀ ਸਿਆਸੀ ਪਾਰਟੀ ਦੀ ਜਿੱਤ ਹੋਵੇ, ਪਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਹਾਰ ਜਿੱਤ ਵਿਚ ਬਦਲਣ ਵਾਲੀ ਨਹੀਂ ਹੈ!
-ਸੁਖਦੇਵ ਸਲੇਮਪੁਰੀ
09780620233
30 ਜਨਵਰੀ, 2022.

ਵਿਧਾਨ ਸਭਾ ਹਲਕਾ ਮਹਿਲ ਕਲਾਂ ਰਿਜ਼ਰਵਤੋਂ ਉੱਘੀ ਸ਼ਖ਼ਸੀਅਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਅੱਜ ਆਪਣੇ ਬਰਨਾਲਾ ਵਿਖੇ ਨਾਮਜ਼ਦਗੀ ਪੇਪਰ ਭਰੇ -Video

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਬਾਬਾ ਸੁਖਵਿੰਦਰ ਸਿੰਘਟਿੱਬਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਵਿਧਾਨ ਸਭਾ ਮਹਿਲ ਕਲਾਂ ਤੋਂ ਉਮੀਦਵਾਰ ਹਨ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਦੱਸਿਆ ਕਿ ਉਹ ਲੰਮਾ ਸਮਾਂ ਪਿੰਡ ਕਾਤਰੋਂ ਦੇ ਸਕੂਲ ਵਿੱਚ  ਲੈਕਚਰਾਰ ਰਹੇ  ਆਪਣੇ ਅਧਿਆਪਕ ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਬਾਬਾ ਅਤਰ ਸਿੰਘ ਜੀ ਮਸਤੂਆਣੇ ਵੱਲੋਂ ਵਰੋਸਾਏ ਸੰਤ ਬਾਬਾ ਸਾਧੂ ਰਾਮ ਸੰਤੋ ਗਰੀਬ ਦਾਸ ਤੋਂ ਬਾਅਦ ਉਨੀ ਸੌ ਬੱਨਵੇ ਵਿਚ ਚੌਥੀ ਗੱਦੀ ਨਸ਼ੀਨ ਵਜੋਂ ਧਰਮ ਪ੍ਰਚਾਰ ਦੀ ਸੇਵਾ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਜੁਟ ਗਏ  ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪ੍ਰੇਰਨਾ ਸਦਕਾ ਉਹ ਅੱਜ ਰਾਜਨੀਤੀ ਵਿੱਚ ਹਲਕਾ ਮਹਿਲ ਕਲਾਂ ਦੇ ਵਾਸੀਆਂ ਦੀ ਸੇਵਾ ਲਈ ਹਾਜ਼ਰ ਹੋਏ ਹਨ         

ਪੇਪਰ ਭਰਨ ਸਮੇਂ ਬਾਬਾ ਸੁਖਵਿੰਦਰ ਸਿੰਘ ਟਿੱਬਾ ਸਾਡੇ ਪ੍ਰਤੀਨਿਧੀ ਗੁਰਸੇਵਕ ਸਿੰਘ ਸੋਹੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਉਨ੍ਹਾਂ ਕੀ ਆਖਿਆ ਤੁਸੀਂ ਵੀ ਸੁਣ ਲਵੋ 

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSE0mmIgHy/

  

ਸਿੱਧੂ ਦਾ ਵੱਡਾ ਦਾਅਵਾ ਅੰਮ੍ਰਿਤਸਰ ਪੂਰਬੀ ਸੀਟ ਮੁੱਛ ਦਾ ਸਵਾਲ - Video  

ਬਿਕਰਮ ਸਿੰਘ ਮਜੀਠੀਆ ਉੱਪਰ ਸਿੱਧਾ ਨਿਸ਼ਾਨਾ  

ਹੋਰ ਵੀ ਵਿਰੋਧੀਆਂ ਨੂੰ ਲਿਆ ਕਰੜ੍ਹੇ ਹੱਥੀ  

ਹੱਕ ਤੇ ਸੱਚ ਦੀ ਲੜਾਈ ਹੈ  ਮੈਂ ਕੋਈ ਰੇਤਾ ਨਹੀਂ ਵੇਚਿਆ ਡਰੱਗ ਨਹੀਂ ਵੇਚਿਆ  ਪਰਚੇ ਨਹੀਂ ਕਰਾਏ  

ਮੈਂ ਤਾਂ ਸਾਫ਼ ਸੁਥਰਾ ਲੋਕਾਂ ਦੀ ਕਚਹਿਰੀ ਵਿੱਚ ਹਾਂ  -ਨਵਜੋਤ ਸਿੰਘ ਸਿੱਧੂ  

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSBOxoIyml/

ਕੀ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਪਹੁੰਚੇ ਹਨ SSM ਦੇ ਉਮੀਦਵਾਰ ਨਵਦੀਪ ਸਿੰਘ ਸੰਘਾ-Video

ਸੰਯੁਕਤ ਸਮਾਜ ਮੋਰਚੇ ਦੇ ਮੋਗਾ ਤੋਂ ਉਮੀਦਵਾਰ ਨਵਦੀਪ ਸਿੰਘ ਸੰਘਾ ਨਾਲ ਪੱਤਰਕਾਰ ਰਣਜੀਤ ਸਿੱਧਵਾਂ ਦੀ ਵਿਸ਼ੇਸ਼ ਗੱਲਬਾਤ

ਕਾਂਗਰਸ ਪਾਰਟੀ ਟਿਕਟ ਦੇ ਮੁੱਖ ਦਾਅਵੇਦਾਰ ਅਵਤਾਰ ਚੀਮਨਾ ਭਾਜਪਾ ਚ ਸ਼ਾਮਲ

      ਜਗਰਾਉਂ (ਅਮਿਤ ਖੰਨਾ )  ਜਗਰਾਉਂ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਮੁੱਖ ਦਾਅਵੇਦਾਰ  ਰੇ ਅਵਤਾਰ ਸਿੰਘ ਚੀਮਨਾ ਨੂੰ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਤੇ ਉਨ੍ਹਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ  ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ  ਅਤੇ ਭਾਜਪਾ ਦੇ ਮਹਾਮੰਤਰੀ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ  ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ  ਅਵਤਾਰ ਸਿੰਘ ਚੀਮਨਾ  ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤਾਹੀਓਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ  ਤੇ ਉਨ੍ਹਾਂ ਨੇ ਕਿਹਾ ਕਿ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਜੀ ਦਾ ਵੀ ਸਹਿਯੋਗ ਦੇਣਗੇ

ਰੋਪੜ ਥਰਮਲ ਪਲਾਂਟ ਦੇ ਉਜਾੜੇ ਵਿਰੁੱਧ ਸੰਘਰਸ਼ ਦੇ ਅਖਾੜੇ ਮਘਾਉਣ ਦਾ ਸੱਦਾ

ਜਲੰਧਰ, 30 ਜਨਵਰੀ— ( ਜਸਮੇਲ ਗ਼ਾਲਿਬ ) ਬਠਿੰਡਾ ਥਰਮਲ ਪਲਾਂਟ ਉਜਾੜ ਕੇ ਹਜਾਰਾਂ ਲੋਕਾਂ ਦਾ ਰੁਜਗਾਰ ਖੋਹ ਕੇ ਅਤੇ ਥਰਮਲ ਪਲਾਂਟ ਦੀ 1750 ਏੇਕੜ ਜਮੀਨ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਨਿਆਂ ਨੂੰ ਸੌਂਪਣ ਤੋਂ ਬਾਅਦ ਸਰਕਾਰ ਰੋਪੜ ਥਰਮਲ ਪਲਾਂਟ ਦਾ ਉਜਾੜਾ ਕਰਨ ਜਾ ਰਹੀ ਹੈ।ਰੋਪੜ ਥਰਮਲ ਪਲਾਂਟ ਦੇ ਉਜਾੜੇ ਨਾਲ ਜਿਥੇ ਉਥੇ ਕੰਮ ਕਰਦੇ ਹਜਾਰਾਂ ਲੋਕ ਬੇਰੁਜਗਾਰ ਹੋ ਜਾਣਗੇ ਉਥੇ ਬਿਜਲੀ ਮਹਿੰਗੀ ਹੋਣ ਨਾਲ ਲੋਕਾਂ ਦੀ ਜੇਬਾਂ ਤੇ ਭਾਰੀ ਬੋਝ ਪਵੇਗਾ।ਇਸ ਲਈ ਸਮੂਹ ਬਿਜਲੀ ਮੁਲਾਜਮਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਰੋਪੜ ਥਰਮਲ ਪਲਾਂਟ ਦੇ ਉਜਾੜੇ ਵਿਰੁੱਧ 01—02—2022 ਨੂੰ ਰੋਪੜ ਥਰਮਲ ਦੇ ਗੇਟ ਅੱਗੇ ਰੱਖੀ ਰੈਲੀ ਵਿਚ ਪਰਿਵਾਰਾਂ ਸਮੇਤ ਪਹੁੰਚਣਾ ਚਾਹੀਦਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਅਤੇ ਸੂਬਾ ਪ੍ਰਧਾਨ ਸਾਥੀ ਭਰਪੂਰ ਸਿੰਘ ਮਾਂਗਟ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ ਹੈ।
ਮੁਲਾਜਮ ਆਗੂਆਂ ਨੇ ਅੱਗੇ ਕਿਹਾ ਕਿ ਇਕ ਪਾਸੇ ਚੋਣ ਦਗੰਲ ਵਿਚ ਸਾਮਲ ਸਾਰੀਆਂ ਪਾਰਟੀਆਂ ਵਿਕਾਸ ਦੀ ਗੱਲ ਕਰਦੀਆਂ ਹਨ ਦੂਸਰੇ ਪਾਸੇ ਰੋਪੜ ਥਰਮਲ ਦੇ ਉਜਾੜੇ ਵਿਰੁਧ ਉਨਾਂ ਚੁਪ ਧਾਰੀ ਹੋਈ ਹੈ।ਹਕੁਮਤੀ ਕੁਰਸੀ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਪਾਰਟੀਆਂ ਦੀ ਚੁੱਪ ਇਹ ਸਾਬਤ ਕਰਦੀ ਹੈ ਕਿ ਇਨਾਂ ਦਾ ਵਿਕਾਸ ਮਾਡਲ ਲੋਕਾਂ ਦਾ ਉਜਾੜਾਂ ਕਰਕੇ ਮੁੱਠੀ ਭਰ ਜੋਕਾਂ ਦਾ ਵਿਕਾਸ ਮਾਡਲ ਹੈ।ਇਸ ਲੋਕ ਧ੍ਰੋਹੀ ਵਿਕਾਸ ਮਾਡਲ ਦੀ ਹਕੀਕਤ ਬਠਿੰਡਾ ਅਤੇ ਰੋਪੜ ਵਰਗੇ ਸਰਕਾਰੀ ਥਰਮਲ ਬੰਦ ਕਰਕੇ ਰੁਜਗਾਰ ਦਾ ਉਜਾੜਾ ਕਰਨਾ ਹੈ।ਰਾਜਪੁਰਾ ਅਤੇ ਗੋਇੰਦਵਾਲ ਵਰਗੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨਾ ਹੈ।
ਮੁਲਾਜਮ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਾਹਾਕਿਆਂ ਤੋਂ ਜਾਰੀ ਇਸ ਅਖੌਤੀ ਵਿਕਾਸ ਦਾ ਨਤੀਜਾ ਹੈ ਕਿ ਕਿਸਾਨ ਖੁਦਕਸੀਆਂ ਕਰ ਰਹੇ ਹਨ।ਬੇਰੁਜਗਾਰੀ ਸਿ਼ਖਰਾਂ ਛੋਹ ਰਹੀ ਹੈ।ਪਹਿਲਾਂ ਤੋਂ ਹੀ ਸੁੰਗੜੀ ਘਰੇਲੂ ਸਨਅਤ ਦਾ ਉਜਾੜਾ ਹੋ ਰਿਹਾ ਹੈ।ਸਰਕਾਰੀ ਅਦਾਰੇ ਖਤਮ ਹੋਣ ਨਾਲ ਪੱਕੇ ਰੁਜਗਾਰ ਦੇ ਮੌਕੇ ਅਤੇ ਲੋਕਾਂ ਨੂੰ ਮਿਲਦੀਆਂ ਬਿਜਲੀ,ਪਾਣੀ,ਵਿਦਿਆ ਅਤੇ ਸਿਹਤ ਵਰਗੀਆਂ ਨਿਗੁਣੀਆਂ ਸਹੂਲਤਾਂ ਦਾ ਭੋਗ ਪੈ ਰਿਹਾ ਹੈ।ਪਵਨ ਪਾਣੀ ਪਲੀਤ ਹੋਣ ਨਾਲ ਕੈਂਸਰ ਕਾਲਾ ਪੀਲੀਆ ਅਤੇ ਕਰੋਨਾ ਵਰਗੀਆਂ ਮਹਾਮਾਰੀਆਂ ਫੈਲ ਰਹੀਆਂ ਹਨ।ਸਾਲ 2021 ਦੌਰਾਨ ਜਿਥੇ 15 ਕਰੋੜ ਲੋਕ ਬੇੇਰੁਜਗਾਰ ਹੋਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਧੱਕੇ ਗਏ ਉਥੇ ਖਰਬਪਤੀਆਂ ਦੀ ਗਿਣਤੀ 120 ਤੋਂ ਵੱਧ ਕੇ 142 ਹੋ ਗਈ ਹੈ।ਸਾਫ ਹੈ ਕਿ ਰੰਗ ਬਦਲ ਬਦਲ ਕੇ ਆਉਂਦੇ ਹਾਕਮਾਂ ਵੱਲੋਂ ਲਾਗੂ ਕੀਤੇ ਜਾ ਰਹੇ ਵਿਕਾਸ ਮਾਡਲ ਕਾਰਨ ਮਜਦੂਰਾਂ,ਮੁਲਾਜਮਾਂ,ਕਿਸਾਨਾ ਅਤੇ ਹੋਰ ਮੇਹਨਤਕਸ ਲੋਕਾਂ ਦਾ ਉਜਾੜਾ ਹੋ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਚੋਣਾਂ ਦੇ ਇਸ ਭਖੇ ਤਪੇ ਮਹੌਲ ਅੰਦਰ ਮਜਦੂਰਾਂ ਮੁਲਾਜਮਾਂ ਅਤੇ ਕਿਸਾਨਾਂ ਦੇ ਬੁਨਿਆਦੀ ਮੁੱਦੇ ਨਦਾਰਦ ਹਨ।ਚੋਣ ਦੰਗਲ ਵਿਚ ਸਾਮਲ ਪਾਰਟੀਆਂ ਲੋਕਾਂ ਨੂੰ ਵੰਡਣ ਪਾੜਣ ਲਈ ਭਰਮਾਉ ਭਟਕਾਉ ਮੁੱਦੇ ਉਭਾਰ ਰਹੀਆਂ ਹਨ।ਲੋਕਾਂ ਨੂੰ ਲਾਰੇ ਲੱਪੇ ਲਾ ਰਹੀਆਂ ਹਨ।ਪਰ ਚੋਣਾਂ ਸਮੇਂ ਸਰਕਾਰ ਵੱਲੋਂ ਰੋਪੜ ਥਰਮਲ ਦਾ ਉਜਾੜਾ ਕਰਨਾ ਅਤੇ ਸਾਰੀਆਂ ਪਾਰਟੀਆਂ ਦਾ ਇਸ ਮਾਮਲੇ ਤੇ ਚੁੱਪੀ ਇਹ ਸਾਬਤ ਕਰਦੀ ਹੈ ਕਿ ਸਰਕਾਰੀ ਥਰਮਲਾਂ ਵਰਗੇ ਪਬਲਿਕ ਸੈਕਟਰ ਨੂੰ ਉਜਾੜ ਕੇ ਇਹ ਖੇਤੱਰ ਦੇਸੀ ਵਿਦੇਸੀ ਕਾਰਪੋਰੇਟ ਲੁਟੇਰਿਆਂ ਨੂੰ ਲੁਟਾਉਣ ਲਈ ਇਸ ਸਾਰੇ ਸਹਿਮਤ ਹਨ।ਇਹ ਇਨਾਂ ਦਾ ਸਰਬ ਸਾਂਝਾ ਪੋ੍ਰਗਰਾਮ ਹੈ।
ਮੁਲਾਜਮ ਆਗੁਆਂ ਨੇ ਸਮੂਹ ਬਿਜਲੀ ਮੁਲਾਜਮਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਅਪਣੇ ਰੁਜਗਾਰ ਅਤੇ ਬੱਚਿਆਂ ਦੇ ਭਵਿੱਖ ਦੀ ਰਾਖੀ ਲਈ ਸਘਰਸ਼ਾਂ ਤੋ ਬਿਨਾ ਹੋਰ ਕੋਈ ਰਾਹ ਨਹੀ ਹੈ।ਇਸ ਲਈ ਸਰਕਾਰਾਂ ਤੋਂ ਭਲੇ ਦੀ ਝਾਕ ਛੱਡ  ਕੇ ਸੰਘਰਸ਼ਾਂ ਦੇ ਮੈਦਾਨ ਵਿਚ ਨਿਤਰਨਾ ਚਾਹੀਦਾ।01—02—2022 ਨੂੰ ਰੋਪੜ ਥਰਮਲ ਦੇ ਗੇਟ ਅੱਗੇ ਹੋ ਰਹੇ ਵਿਸਾਲ ਪ੍ਰਦਰਸਨ ਵਿਚ ਸਾਮਲ ਹੋ ਕੇ ਅਪਣੇ ਰੋਹ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। 
(ਪ੍ਰਮੋਦ ਕੁਮਾਰ)
ਜਨਰਲ ਸਕੱਤਰ
ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.)
ਪੰਜਾਬ ਰਾਜ ਬਿਜਲੀ ਬੋਰਡ
ਮੋਬਾ—9646059648

ਕੱਦੇ ਚੋਰੀ ਦੇ ਪੁੱਤ ਵੀ ਜਵਾਨ ਹੋਏ ਨੇ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਕੱਦੇ ਚੋਰੀ ਦੇ ਪੁੱਤ ਵੀ ਜਵਾਨ ਹੋਏ ਨੇ, ਅਪਣੇ ਸ਼ਹਿਰ ਬਰਨਾਲਾ ਵਿੱਚ ਕੱਲ ਸੋਸ਼ਲ ਮੀਡੀਆ ਤੇ ਕਾਂਗਰਸ ਪਾਰਟੀ ਦੇ ਕਾਰਕੁਨਾਂ ਵੱਲੋਂ ਦੋ ਵੱਖ ਵੱਖ ਪ੍ਰੈਸ ਕਾਨਫਰੰਸਾਂ ਕਰਨ ਦੀਆਂ ਵੀਡੀਓਜ਼ ਟੇਪਾ ਪਾਈਆਂ ਗਈਆਂ ਹਨ, ਜਿਹਨਾਂ ਨੂੰ ਮੈਂ ਅਤੇ ਬਹੁਤ ਲੋਕਾਂ ਨੇ ਸੁਣੀਆਂ ਦੇਖਿਆ ਹੈ, ਇਹ ਸਿਆਸੀ ਪਾਵਰ ਨੂੰ ਹਾਸਿਲ ਕਰਨ ਦੀ ਐਕਸਰਸਾਈਜ਼ ਹੈ, ਡੇਮੋਕ੍ਰੇਸੀ ਵਿੱਚ ਇਹ ਇੱਕ ਬਹੁਤ ਚੰਗੀ ਗੱਲ ਹੈ, ਲੇਕਿਨ, ਮੈਂ ਮਹਿਸੂਸ ਕਿਤਾ ਹੈ, ਕਿ, ਦੋਨਾਂ ਧਿਰਾਂ ਨੇ ਅਪਣੇ ਸ਼ਹਿਰ ਬਰਨਾਲਾ ਦੀਆਂ ਸਾਰੀਆਂ ਮੂਲ ਸਮਿਆਂਵਾਂ ਵੱਲ ਧਿਆਨ ਨਹੀਂ ਦਿੱਤਾ ਹੈ, ਇਹ ਗੱਲ ਚੰਗੀ ਨਹੀਂ ਹੈ, ਇਹਨਾਂ ਦੋਨਾਂ ਧਿਰਾਂ ਦੇ ਮੇਰੇ ਅਜੀਜ ਦੋਸਤਾਂ ਮਿੱਤਰਾਂ ਨੂੰ ਇਹ ਵੀ ਦੱਸਣਾ ਚਾਹੀਦਾਂ ਸੀ,ਕਿ, ਬਰਨਾਲਾ ਸ਼ਹਿਰ ਦੀ ਸੁੰਦਰਤਾ, ਖੁਸ਼ਹਾਲੀ ਲਈ ਅਤੇ ਸ਼ਹਿਰ ਬਰਨਾਲਾ ਦੇ ਬਸ਼ਿੰਦਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੁਰਾਣੇ ਹਸਪਤਾਲ ਦੀ ਸਫ਼ਾਈ ਦਾ ਕੰਮ ਅਤੇ ਸਾਰੇ ਸ਼ਹਿਰ ਦੀ ਸਫਾਈ ਦਾ ਕੰਮ ਕਿਸ ਤਰ੍ਹਾਂ ਕਰਨਗੇ, ਅਤੇ ਨਮੇਂ ਹਸਪਤਾਲ ਨਮੇਂ ਸਕੂਲ ਕਾਲਜ, ਪਾਰਕ, ਬਚਿਆਂ ਨੂੰ ਖੇਡਣ ਲਈ ਮੈਦਾਨ ਆਦਿ ਆਦਿ ਦਾ ਵੇਰਵਾ ਜ਼ਰੂਰ ਦੇਣਾ ਚਾਹੀਦਾ ਸੀ, ਇਹ ਗੱਲ ਬਿਲਕੁਲ ਠੀਕ ਹੈ ਕਿ, ਬਰਨਾਲਾ ਹਲਕਾ ਦੇ ਇੰਚਾਰਜ ਕੇਵਲ ਸਿੰਘ ਢਿੱਲੋਂ ਦਾ ਵਿਰੋਧ ਸਾਰੇ ਜ਼ਿਲਾ ਬਰਨਾਲਾ ਵਿੱਚ ਇਸਦੇ ਹਮਸਾਇਆਂ ਦੀਆਂ ਨਾਕਾਮੀਆਂ ਕਰਕੇ ਹੀ ਹੈ, ਆਪਾਂ ਸਾਰੇ 2006 ਦੇ ਬਿਲਕੁਲ ਅਖੀਰ ਤੋਂ ਲੈਕੇ ਅੱਜ ਤੱਕ ਕੇਵਲ ਸਿੰਘ ਢਿੱਲੋਂ ਨੂੰ ਬਹੁਤ ਮਾਂਣ ਸਨਮਾਨ ਦਿੰਦੇ ਆਏ ਰਹੇ ਹਾਂ, ਲੇਕਿਨ, ਮੈਂ ਜਨਮਜਾਤ ਕਟਰ ਟਕਸਾਲੀ ਕਾਂਗਰਸੀ ਵਰਕਰ ਆਗੂ ਭਰੇ ਹੋਏ ਦੁੱਖੀ ਮੰਨ ਨਾਲ ਕਹਿੰਦਾ ਹਾਂ ਕਿ, ਕੇਵਲ ਸਿੰਘ ਢਿੱਲੋਂ ਨੂੰ ਘੌੜੇ ਅਤੇ ਖਚਰਾ ਵਿੱਚਕਾਰ ਗੁਣਾਂ ਤੇ ਅਵਗੁਣਾਂ ਵਾਰੇ ਕੋਈ ਨੌਲਿਜ ਨਹੀਂ ਹੈ, ਕੇਵਲ ਸਿੰਘ ਢਿੱਲੋਂ ਨੂੰ ਇਹ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ, ਕੱਦੇ ਚੋਰੀ ਦੇ ਪੁੱਤ ਵੀ ਜਵਾਨ ਹੋਏ ਨੇ, ਅਸੀਂ ਜਹਿੜੇ ਕਾਂਗਰਸ ਪਾਰਟੀ ਦੇ ਅਤੇ ਕੇਵਲ ਸਿੰਘ ਢਿੱਲੋਂ ਦੇ ਵਫਾਦਾਰ ਸਿਪਾਹੀ ਸਨ ਕੇਵਲ ਸਿੰਘ ਢਿੱਲੋਂ ਨੇ ਇਹਣਾ ਨੂੰ ਕਦੇ ਤਰਜੀਹ ਨਹੀਂ ਦਿੱਤੀ ਹੈ,,,,, ਮੈਂ ਫਿਰ ਵੀ ਕੇਵਲ ਸਿੰਘ ਢਿੱਲੋਂ ਨੂੰ ਕਹਿੰਦਾ ਹਾਂ,,, ਜਿੱਥੇ ਵੀ ਰਹੋ ਤੰਦਰੁਸਤ ਰਹੋ ਖੁਸ਼ ਰਹੋ ਜਿਉਂਦੇ ਵਸਦੇ ਰਹੋ,,,, ਮੈਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਕਟੱਰ ਟਕਸਾਲੀ ਕਾਂਗਰਸੀ ਵਰਕਰ ਆਗੂ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ

ਦੌਲੇਵਾਲਾ ਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਨਿੱਘੀ ਯਾਦ ਅੱਜ ਵੀ ਉਸੇ ਤਰ੍ਹਾਂ ਕਾਇਮ

ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਜਨਮ ਦਿਹਾਡ਼ੇ ਤੇ ਪਹੁੰਚੀਆਂ ਸੰਗਤਾਂ ਨੂੰ ਮੁੱਖ ਸੇਵਾਦਾਰ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਵੱਲੋਂ ਜੀ ਆਇਆਂ ਨੂੰ

ਮੋਗਾ(ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖ ਦੌਲਤ)ਅੱਜ 30 ਜਨਵਰੀ ਧੰਨ ਧੰਨ ਇੱਕ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਜਨਮ ਦਿਹਾੜੇ ਤੇ ਉਥੋਂ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ,ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਜਨਮ ਪਿਤਾ ਸ੍ਰੀ ਪਾਲਾ ਰਾਮ ਜੀ ਘਰ ਮਾਤਾ ਦਿਆਲ ਕੌਰ ਜੀ ਦੀ ਕੁੱਖੋਂ 30 ਜਨਵਰੀ 1915, ਨੂੰ ਪਿੰਡ ਰੰਗੀਲਪੁਰ  ਜ਼ਿਲ੍ਹਾ  ਲਾਹੌਰ  (ਪਾਕਿਸਤਾਨ)ਵਿੱਚ ਹੋਇਆ।ਛੋਟੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਦੇ ਚਲਾਣਾ ਕਰ ਜਾਣ ਤੇ ਮਾਤਾ ਦਿਆਲ ਕੌਰ ਜੀ ਪਰਿਵਾਰ ਸਮੇਤ ਆਪ ਜੀ ਦੇ ਨਾਨਕੇ ਪਿੰਡ ਕਾਲੇਕੇ (ਪਾਕਿਸਤਾਨ) ਲੈ ਕੇ ਆ ਗਏ।ਘਰ ਦੀ ਰੋਜ਼ੀ ਕਮਾਉਣ ਵਾਸਤੇ ਬਾਬਾ ਜੀ ਨੂੰ ਦੁਕਾਨ ਪਾ ਦਿੱਤੀ। ਪਰ ਆਪ ਜੀ ਦਾ ਮਨ ਦੁਨਿਆਵੀ ਕੰਮਾਂ ਕਾਰਾਂ ਵਿੱਚ ਨਾ ਲੱਗਾ।ਛੋਟੀ ਉਮਰ ਤੋਂ ਹੀ ਆਪ ਜੀ ਦਾ ਧਿਆਨ  ਭਗਤੀ ਵਿੱਚ ਰਹਿੰਦਾ ਸੀ।ਸੋ ਆਪ ਜੀ ਦਾ ਮਨ ਹਮੇਸ਼ਾ ਪ੍ਰਭੂ ਭਗਤੀ ਵੱਲ ਰਹਿਣ ਕਰਕੇ,ਦੁਕਾਨਦਾਰੀ ਘਾਟੇ ਵਾਲੀ ਬਣਗੀ।ਮਾਤਾ ਜੀ ਕਿਹਾ ਤੂੰ ਤਾਂ ਘਾਟਾ ਹੀ ਪਾਉਂਦਾ ਹੈ।ਦੁਕਾਨ ਬੰਦ ਕਰਵਾ ਦਿੱਤੀ ਤੇ ਕਿਹਾ,ਜਾਹ ਤੂੰ ਆਪਣਾ ਹੋਰ ਕੰਮ ਕਰ ਲੈ।ਮਾਤਾ ਜੀ ਦੇ ਕਹਿਣ ਤੇ ਆਪ ਜੀ ਨੇ ਘਰ ਛੱਡ ਦਿੱਤਾ।ਆਪ ਜੀ ਦਾ ਮਨ ਦੁਨਿਆਵੀ ਕੰਮਾਂ ਤੋਂ ਉਚਾਟ ਹੋ ਗਿਆ ਅਤੇ ਆਪ ਪ੍ਰਭੂ ਭਗਤੀ ਕਰਨ ਤੁਰ ਪਏ, ਆਪ ਜੀ ਜਿੱਥੇ ਜਿੱਥੇ ਗਏ ਕੱਖਾਂ ਦੀ ਝੁੱਗੀ ਪਾ ਕੇ ਰਹੇ।ਇਸ ਲਈ ਆਪ ਜੀ ਦੇ ਨਾਮ ਨਾਲ ਝੁੱਗੀ ਵਾਲਾ ਜੁੜ ਗਿਆ।ਆਪ ਜੀ ਨੇ ਬਹੁਤਾ ਸਮਾਂ ਚੱਕ ਨੰ:15 ਪਾਕਿਸਤਾਨ ਵਿੱਚ ਹੀ ਗੁਜ਼ਾਰਿਆ ਅਤੇ ਸੱਚੇ ਗੁਰੂ ਦੀ ਭਾਲ ਵਿੱਚ ਤੁਰ ਪਏ,ਆਪ ਜੀ ਦੀ ਭਗਤੀ ਨੂੰ ਫਲ ਲੱਗਿਆ।ਆਪ ਜੀ ਨੇ ਗੁਰੂ ਰਾਮ ਲਾਲ ਤੰਬੂ ਵਾਲੇ ਜੀ ਨੂੰ (ਫ਼ਿਰੋਜ਼ਪੁਰ) ਗੁਰੂ ਧਾਰਨ ਕੀਤਾ,ਆਪ ਜੀ ਸੰਗਤਾਂ ਨਾਲ ਪਾਕਿਸਤਾਨ ਵਿਚੋਂ ਪਿੰਡ ਬਿਹਾਰੀਪੁਰ ਆ ਗਏ।ਫਿਰ ਕੱਖਾਂ ਦੀ ਝੁੱਗੀ ਪਾ ਕੇ ਭਾਰੀ ਤਪੱਸਿਆ ਕਰਨ ਲੱਗ ਪਏ,ਆਪ ਜੀ ਦੀ ਤਪੱਸਿਆ ਸੁਣ ਕੇ ਸੰਗਤਾਂ ਵੱਡੀ ਗਿਣਤੀ ਵਿਚ ਜੁੜਨ ਲੱਗੀਆਂ।ਜਿੱਥੇ ਵੀ ਸੰਗਤ ਯਾਦ ਕਰਦੀ ਆਪ ਜੀ ਉੱਥੇ ਹੀ ਪਹੁੰਚ ਜਾਂਦੇ।ਆਪ ਜੀ ਦੀ ਯਾਦ ਵਿੱਚ ਪਿੰਡ ਬਿਹਾਰੀਪੁਰ ਮਰੋੜੀ,ਸੌਂਕੜਾ,ਤੋਤੀ,ਮਰਾਡ਼ ਕਲਾਂ,ਸੈਦਾ ਖੇੜੀ (ਤਹਿ ਰਾਜਪੁਰਾ)ਆਦਿ ਵਿੱਚ ਸਕੂਲ ਅਤੇ ਗੁਰਦੁਆਰੇ ਬਣਾਏ ਗਏ।ਇਸ ਉਪਰੰਤ ਧੰਨ ਧੰਨ 108ਬ੍ਰਹਮਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਪਿੰਡ ਦੌਲੇਵਾਲਾ ਮਾਇਰ ਵਿੱਚ ਕੱਖਾਂ ਦੀ ਝੁੱਗੀ ਪਾ ਕੇ 28 ਸਾਲ ਮਹਾਨ ਤਪੱਸਿਆ ਕੀਤੀ ਅਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ,ਕਿਰਤ ਕਰਨਾ ਵੰਡ ਛਕਣਾ ਅਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ,20 ਮੱਘਰ 4 ਦਸੰਬਰ1974 ਨੂੰ ਸਵੇਰੇ 6 ਵੱਜ ਕੇ 32 ਮਿੰਟ ਤੇ ਜੋਤੀ ਜੋਤ ਸਮਾ ਗਏ।ਦੌਲੇਵਾਲਾ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਉਨ੍ਹਾਂ ਦੀ ਨਿੱਘੀ ਯਾਦ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।ਸੰਗਤਾਂ ਸੱਚੇ ਮਨ ਨਾਲ ਬਾਬਾ ਜੀ ਦੀ ਝੁੱਗੀ ਤੇ ਜੋ ਵੀ ਸੁੱਖ ਜਾਂ ਮਨੋਕਾਮਨਾ ਸੁੱਖ ਲਵੇ ਧੰਨ ਧੰਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਕ੍ਰਿਪਾ ਨਾਲ ਪੂਰੀ ਹੁੰਦੀ ਹੈ।

ਪਿੰਡ ਮੰਦਰ ਵਿਖੇ ਲਾਡੀ ਢੋਸ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)30ਜਨਵਰੀ:ਆਮ ਆਦਮੀ ਪਾਰਟੀ ਲੋਕ ਮੁੱਦਿਆਂ ਤੋਂ ਸਿਆਸਤ ਨਹੀਂ ਬਲਕਿ ਲੋਕਾਂ ਲਈ ਕੰਮ ਕਰਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮੰਦਰ ਵਿਖੇ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਡੀ ਢੋਸ ਦੇ ਪਿੰਡ ਮੰਦਰ ਵਿਖੇ ਚੋਣ ਪ੍ਰਚਾਰ ਕਰਦੇ ਸਮੇਂ ਅਰਸ਼ ਸਿੰਘ,ਲਾਡੀ ਸਿੰਘ ਗੁਰਪਾਲ ਸਿੰਘ ਮਾਲੀ ਅਤੇ ਪਿੰਡ ਮੰਦਰ ਦੀ ਨੌਜਵਾਨ ਸਭਾ ਨੇ ਪ੍ਰੈੱਸ ਕੋਲ ਕੀਤਾ।ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਧੋਖਾ ਹੀ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਵਿਅਕਤੀ ਦੀ ਬਾਂਹ ਆਮ ਆਦਮੀ ਪਾਰਟੀ ਹੀ ਫੜ ਸਕਦੀ ਹੈ।ਕਿਉਂਕਿ ਇਸ ਪਾਰਟੀ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।ਜਦ ਕਿ ਇਸ ਦੇ ਉਲਟ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਭ੍ਰਿਸ਼ਟਾਚਾਰੀ ਆਗੂਆਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ ਹਨ।ਲਾਡੀ ਢੋਸ ਦੀ ਚੋਣ ਨੂੰ ਪਿੰਡ ਪਿੰਡ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੀ ਜਿੱਤ ਯਕੀਨੀ ਹੈ।ਇਸ ਸਮੇਂ ਅਰਸ਼ ਸਿੰਘ,ਗੁਰਪਾਲ ਸਿੰਘ ਮਾਲੀ,ਲਾਡੀ ਸਿੰਘ ਅਤੇ ਪਿੰਡ ਦੀ ਨੌਜਵਾਨ ਸਭਾ ਹਾਜ਼ਰ ਸਨ।

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ ਕਾਗਜ਼ ਦਾਖ਼ਲ ਕੀਤੇ- Video

ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ , ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਹਲਕਾ ਜਗਰਾਉਂ ਤੋਂ ਆਪਣੇ ਕਾਗਜ਼ ਭਰੇ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ 

ਫੇਸਬੁੱਕ ਵੀਡੀਓ ਲਿੰਕ ; https://fb.watch/aRf95kvsZn/

ਸਿੱਧੂ , ਮਜੀਠੀਆ ਦੇ ਮੁਕਾਬਲੇ ਚ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸੁਖਵਿੰਦਰ ਸਿੰਘ ਮਾਹੂ ਚੋਣ ਮੈਦਾਨ ਵਿੱਚ  - Video

ਬਹੁਕੋਨੀ ਮੁਕਾਬਲਾ ਹੋਵੇਗਾ ਅੰਮ੍ਰਿਤਸਰ ਹਲਕਾ ਪੂਰਬੀ ਵਿਧਾਨਸਭਾ ਸੀਟ ਉਪਰ  

ਦੇਖੋ ਕਿਹੜਾ ਬਾਜ਼ੀ ਮਾਰਦਾ ਹੈ  ਇਹ ਤਾਂ ਪਤਾ ਲੱਗੇਗਾ 10 ਮਾਰਚ ਨੂੰ  

ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਹਲਕਾ ਪੂਰਬੀ ਵਿਧਾਨਸਭਾ ਸੀਟ ਤੋਂ  ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ  ਸੁਖਵਿੰਦਰ ਸਿੰਘ ਮਾਹੂ  ਨਾਲ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਗੱਲਬਾਤ  

ਫੇਸਬੁੱਕ ਵੀਡੀਓ ਲਿੰਕ ; https://fb.watch/aRewG_wQer/

 ਵਿਸ਼ਵ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ - Video  

ਦੁਨੀਆਂ ਦੇ ਕੋਨੇ ਕੋਨੇ ਤੋਂ ਲੇਖਕ ਕਲਾਕਾਰ ਗਾਇਕ ਅਤੇ ਸਾਹਿਤ ਨਾਲ ਜੁੜੀਆਂ ਅਨੇਕਾਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ 

ਜਨਸ਼ਕਤੀ ਨਿਊਜ਼  ਪੰਜਾਬ ਦੀ ਟੀਮ ਪੱਤਰਕਾਰ ਹਰਦੀਪ ਸਿੰਘ ਕੌਸ਼ਲ ਮੱਲਾ ਅਤੇ ਮਨਜਿੰਦਰ ਗਿੱਲ ਨੇ ਦੇਵ ਥਰੀਕਿਆਂ ਦੇ ਸਤਿਕਾਰ ਲਈ ਸ਼ਰਧਾ ਦੇ ਫੁੱਲ ਭੇਟ ਕਰਨ ਉਮੜੀਆਂ ਅਨੇਕਾਂ ਸ਼ਖ਼ਸੀਅਤਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੇ ਜੀਵਨ ਬਾਰੇ ਜਾਣਿਆ ਤੁਸੀਂ ਵੀ ਦੇਖ ਲਵੋ  

ਫੇਸਬੁੱਕ ਵੀਡੀਓ ਲਿੰਕ ; https://fb.watch/aRdzoFERNP/ 

ਪਿੰਡ ਮੱਲ੍ਹਾ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ ਨਹੀ ਰਹੇ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਪਿੰਡ ਮੱਲ੍ਹਾ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ ਨਹੀ ਰਹੇ।ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾ ਦੇ ਸਪੁੱਤਰ ਜਗਦੀਪ ਸਿੰਘ ਨੀਲਾ ਨੇ ਦੱਸਿਆ ਕਿ ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਫੋਟਿਸ ਹਸਪਤਾਲ ਲੁਧਿਆਣਾ ਵਿਖੇ ਲਿਆ।ਉਹ ਦਿਲ ਦੀ ਬਿਮਾਰੀ ਤੋ ਪੀੜ੍ਹਤ ਸਨ।ਉਨ੍ਹਾ ਦੱਸਿਆ ਕਿ ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ ਦਾ ਅੰਤਿਮ ਸਸਕਾਰ ਅੱਜ 30 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ ਇੱਕ ਵਜੇ ਪਿੰਡ ਮੱਲ੍ਹਾ ਵਿਖੇ ਕੀਤਾ ਜਾਵੇਗਾ।

 

ਸ਼ੇਰਪੁਰ ਵਿੱਚ ਚਮਕੌਰ ਸਿੰਘ ਬੀਰ ਵੋਟਰਾਂ ਦੇ ਰੂਬਰੂ 

ਬਰਨਾਲਾ /ਮਹਿਲਕਲਾਂ- 29 ਜਨਵਰੀ- (ਗੁਰਸੇਵਕ ਸੋਹੀ)  ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸ਼ੇਰਪੁਰ ਵਿਖੇ ਵੋਟਰਾਂ ਦੇ ਰੂਬਰੂ ਹੋਏ ।ਇਸ ਮੌਕੇ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਸਾਫ ਸੁਥਰੀ ਰਾਜ਼ਨੀਤੀ ਦੇ ਚਲਦਿਆਂ ਤੇ ਤੁਹਾਡੇ ਵੋਟਰਾਂ ਦੇ ਸਹਿਯੋਗ ਨਾਲ ਇਹ ਚੋਣ ਜਿੱਤ ਕੇ ਤੁਹਾਡੇ ਦੁੱਖਾਂ ਸੁੱਖਾਂ ਵਿੱਚ ਹਮੇਸ਼ਾਂ ਹਾਜ਼ਰ ਰਹਾਂਗਾ ।ਇਸ ਮੌਕੇ ਦਰਸ਼ਨ ਸਿੰਘ ਜਲੂਰ ਨੇ ਕਿਹਾ ਕਿ ਪਿੰਡ ਪਿੰਡ ਪੱਧਰ ਤੇ ਵੋਟਰਾਂ ਦੇ ਮਿਲ ਰਹੇ ਅਥਾਹ ਪਿਆਰ ਸਦਕਾ ਉਮੀਦਵਾਰ ਚਮਕੌਰ ਸਿੰਘ ਵੀਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ।ਇਸ ਮੌਕੇ ਉਨ੍ਹਾਂ ਨਾਲ  ਹਵਾ ਸਿੰਘ ਹਨ੍ਹੇਰੀ, ਚਮਕੌਰ ਸਿੰਘ ਬਾਦਸ਼ਾਹਪੁਰ,ਹਰਬੰਸ ਸਿੰਘ ਛੀਨੀਵਾਲ ਖੁਰਦ ਆਦਿ ਹਾਜ਼ਰ ਸਨ ।