ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖ ਦੌਲਤ )9 ਫ਼ਰਵਰੀ:ਸ਼੍ਰੋਮਣੀ ਅਕਾਲੀ ਦਲ ਪਾਰਟੀ ਲੋਕ ਮੁੱਦਿਆਂ ਤੋਂ ਸਿਆਸਤ ਨਹੀਂ ਬਲਕਿ ਲੋਕਾਂ ਲਈ ਕੰਮ ਕਰਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਦੌਲੇਵਾਲਾ ਮਾਇਰ ਵਿਖੇ ਹਲਕਾ ਧਰਮਕੋਟ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ: ਜਸਵਿੰਦਰ ਸਿੰਘ ਦੇ ਪਿੰਡ ਦੌਲੇਵਾਲਾ ਮਾਇਰ ਵਿਖੇ ਚੋਣ ਪ੍ਰਚਾਰ ਕਰਦੇ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ,ਸੀਨੀਅਰ ਆਗੂ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਵਰਿੰਦਰ ਸਿੰਘ ਸੀਨੀਅਰ ਆਗੂ ਡੋਗਰ ਸਿੰਘ ਸੀਨੀਅਰ ਆਗੂ ਹਰਜਿੰਦਰ ਸਿੰਘ ਸੀਨੀਅਰ ਆਗੂ ਬਿੱਕਰ ਸਿੰਘ ਸੀਨੀਅਰ ਆਗੂ ਤਾਰਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਗੁਰਵਿੰਦਰ ਸਿੰਘ ਗੁਰਮੇਜ ਸਿੰਘ ਸਰਪੰਚ ਪਾੜਾ ਸਿੰਘ ਮੈਂਬਰ ਬਲਵੰਤ ਸਿੰਘ ਸੀਨੀਅਰ ਆਗੂ ਚਾਨੀ ਸਿੰਘ ਅਤੇ ਪਿੰਡ ਦੌਲੇਵਾਲਾ ਮਾਇਰ ਦੀ ਨੌਜਵਾਨ ਪੀੜ੍ਹੀ ਨੇ ਪ੍ਰੈੱਸ ਕੋਲ ਕੀਤਾ,ਅਤੇ ੳਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਨਾਲ ਧੋਖੇ ਕੀਤੇ ਹਨ,ਅਸੀਂ ਤਾਂ ਪਿਛਲੀ ਵਾਰ ਵੀ ਕੋਈ ਕਸਰ ਨਹੀਂ ਛੱਡੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੀ ਪਰ ਇਸ ਵਾਰ ਅਸੀਂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਜਿਤਾਵਾਂਗੇ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਹਾਂ ਖੜ੍ਹੇ ਰਹਾਂਗੇ।ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਅਤੇ ਸਾਰੇ ਹੀ ਸੀਨੀਅਰ ਆਗੂਆਂ ਨੂੰ ਵੀ ਕਿਹਾ ਕਿ ਜੇਕਰ ਤੁਸੀਂ ਸਾਡੀ ਜਿੱਤ ਲਈ ਦਿਨ ਰਾਤ ਇਕ ਕਰ ਦੇਵੋਗੇ ਤਾਂ ਅਸੀਂ ਵੀ ਤੁਹਾਡੀਆਂ ਮੰਗਾਂ ਤੇ ਪੂਰੇ ਉਤਰਾਂਗੇ।ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਕਿਹਾ ਕਿ ਤੁਹਾਡੇ ਲਈ ਖੇਡ ਸਟੇਡੀਅਮ ਬਣਾਏ ਜਾਣਗੇ,ਅਤੇ ਜੋ ਪਿੰਡ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਪੁਲਿਸ ਨਾਜਾਇਜ਼ ਤੰਗ ਪ੍ਰੇਸ਼ਾਨ ਕਰਦੀ ਹੈ,ਡਾ: ਜਸਵਿੰਦਰ ਸਿੰਘ ਨੇ ਇਹ ਵੀ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਜਿਸ ਕੋਲੋਂ ਕੋਈ ਵੀ ਚੀਜ਼ ਨਹੀਂ ਮਿਲੇਗੀ ਉਸ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।ਪਿੰਡ ਦੌਲੇਵਾਲਾ ਮਾਇਰ ਤੇ ਸੀਨੀਅਰ ਆਗੂਆਂ ਅਤੇ ਨੌਜਵਾਨ ਸਭਾ ਨੇ ਡਾ:ਜਸਵਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਤੁਹਾਡੀ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ।ਪਿੰਡ ਦੌਲੇਵਾਲਾ ਮਾਇਰ ਦੇ ਵਾਸੀਆਂ ਨੇ ਇਹ ਵੀ ਕਿਹਾ ਕਿ ਅਸੀਂ ਪਿਛਲੀ ਵਾਰ ਵੀ ਕੋਈ ਕਸਰ ਨਹੀਂ ਸੀ ਛੱਡੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਿਛਲੀ ਵਾਰ ਕਾਂਗਰਸੀਆਂ ਦੀ ਜਿੱਤ ਹੋਰ ਵੋਟਾਂ ਰਾਹੀਂ ਹੋ ਗਈ ਸੀ ਤਾਂ ਕੋਈ ਗੱਲ ਨਹੀਂ ਪਰ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਜਿਤਾ ਕੇ ਹੀ ਸਾਹ ਲਵਾਂਗੇ ।ਡਾ ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਦੂਜੀਆਂ ਸਰਕਾਰਾਂ ਦੇ 20 ਸਾਲ ਵੀ ਦੇਖ ਲਓ ਅਤੇ ਜਥੇਦਾਰ ਤੋਤਾ ਸਿੰਘ ਦੇ ਪੰਜ ਸਾਲ ਵੀ ਦੇਖ ਲਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਤੁਹਾਡੀਆਂ ਵੋਟਾਂ ਦੇ ਹੱਕਦਾਰ ਹਨ ਤਾਂ ਫਿਰ ਤੁਸੀਂ ਇਸ ਵਾਰ ਵੀ ਉਨ੍ਹਾਂ ਮਗਰ ਆਪਣਾ ਪੂਰਾ ਜ਼ੋਰ ਲਗਾ ਕੇ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰਵਾਓ ।ਪਰ ਪਿੰਡ ਵਾਲਿਆਂ ਨੇ ਵੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਇਸ ਵਾਰ ਵੀ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ।