You are here

ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਫ਼ਿਰੋਜ਼ਪੁਰ ਸੜਕ ਉੱਪਰ ਦੋ ਘੰਟੇ ਚੱਕਾ ਜਾਮ  

ਜਗਰਾਉਂ , 07 ਫਰਵਰੀ (ਜਸਮੇਲ ਗ਼ਾਲਿਬ ) ਕੋਰੋਨਾ ਦੀ ਆੜ 'ਚ ਬੰਦ ਕੀਤੇ ਸੂਬੇ ਦੇ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੋਮਵਾਰ ਕੌਮੀ ਮਾਰਗ ਉੱਪਰ ਦੋ ਘੰਟੇ ਲਈ ਮੁਕੰਮਲ ਬੰਦ ਕੀਤਾ ਗਿਆ। ਅੱਜ ਦੇ ਇਸ ਚੱਕਾ ਜਾਮ ਦੌਰਾਨ ਇਲਾਕੇ ਦੇ ਲੋਕਾਂ ਤੋਂ ਇਲਾਵਾ ਅੌਰਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਦਰਜ ਕਰਵਾਈ। ਇਸ ਮੌਕੇ ਕੰਵਲਜੀਤ ਖੰਨਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਬੁੁਲਾਰਿਆਂ ਨੇ ਕਿਹਾ ਜਨਤਕ ਸੰਘਰਸ਼ ਦੇ ਦਬਾਅ ਹੇਠ ਛੇਵੀਂ ਤੋਂ ਬਾਰਵੀਂ ਜਮਾਤ ਤਕ ਸਕੂਲ ਖੋਲ੍ਹੇ ਸਨ ਪਰ ਦੇਰ ਸ਼ਾਮ ਸਿੱਖਿਆ ਮਹਿਕਮੇ ਦੇ ਨਵੇ ਆਦੇਸ਼ਾਂ ਮੁੁਤਾਬਕ 15 ਤਰੀਕ ਤਕ ਸਕੂਲ ਫਿਰ ਬੰਦ ਕਰ ਦਿੱਤੇ ਗਏ ਹਨ।ਇਸ ਦੇ ਨਾਲ ਨਾਲ ਕਿਸਾਨਾਂ ਦੀ ਆਲੂ ਅਤੇ ਹੋਰ ਸਬਜ਼ੀਆਂ ਕਣਕ ਦੀ ਫਸਲ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਗਿਰਦੌਰੀ ਅਤੇ ਮੁਆਵਜ਼ਾ ਦੀ ਵੀ ਸਰਕਾਰ ਤੋਂ ਮੰਗ ਕਰਦਿਆਂ ਇਸ ਦਾ ਤੁਰੰਤ ਹੱਲ ਕਰਨ ਦੀ ਗੱਲ ਆਖੀ । ਇਸ ਸਮੇਂ  ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ, ਅਰਜਨ ਸਿੰਘ ਖੇਲਾ, ਬਲਵਿੰਦਰ ਸਿੰਘ ਕੋਠੇ ਪੋਨਾ, ਗੁੁਰਮੇਲ ਸਿੰਘ ਰੂਮੀ, ਬਲਜਿੰਦਰ ਸਿੰਘ, ਅਵਤਾਰ ਸਿੰਘ ਰਸੂਲਪੁੁਰ ਨੇ ਕਿਹਾ ਆਨਲਾਈਨ ਪੜ੍ਹਾਈ ਵਿਦਿਆਰਥੀਆਂ ਦੀ ਲਿਆਕਤ, ਬੋਧਿਕਤਾ, ਮਸੂਮੀਅਤ, ਜਿਗਿਆਸਾ ਦਾ ਕਤਲ ਕਰਕੇ ਪੁੰਗਰਦੇ ਬੱਚਿਆਂ ਨੂੰ ਨਕਲਚੀ ਬਣਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਸੰਸਾਰ ਸਿਹਤ ਸੰਗਠਨ ਦੇ ਆਦੇਸ਼ ਕਿ ਕੋਰੋਨਾ ਦਾ ਬੱਚਿਆਂ ਤੇ ਕੋਈ ਅਸਰ ਨਹੀਂ ਦੇ ਬਾਵਜੂਦ ਸਕੂਲ ਬੰਦ ਕੀਤੇ ਹੋਏ ਹਨ। ਸੰਗਠਨ ਦਾ ਮੰਨਣਾ ਹੈ ਕਿ ਬੱਚਿਆਂ ਦੀ ਇਮਿਊੁਨਿਟੀ ਕਾਫੀ ਮਜਬੂਤ ਹੁੰਦੀ ਹੈ। ਇਹ ਵੈਰੀਐਂਟ ਬੱਚਿਆਂ 'ਤੇ ਅਸਰ ਨਹੀਂ ਕਰਦੇ। ਉਨ੍ਹਾਂ ਕਿਹਾ ਸਕੂਲ ਬੰਦ ਕਰਨ ਤੇ ਡਿਜੀਟਲ ਪੜ੍ਹਾਈ ਸ਼ੁੁਰੂ ਕਰਨ ਪਿੱਛੇ ਉਦੇਸ਼ ਕੌਮੀ ਸਿੱਖਿਆ ਨੀਤੀ 2020 ਲਾਗੂ ਕਰਕੇ ਸਕੂਲੀ ਸਿੱਖਿਆ ਦਾ ਭੋਗ ਪਾਉਣਾ ਹੈ। ਅਸਲ 'ਚ ਸੰਸਾਰ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਿੱਖਿਆ ਪ੍ਰਣਾਲੀ ਤੋਂ ਖਹਿੜਾ ਛੁੁਡਾਉਣਾ ਚਾਹੁੰਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ  ਕਿਹਾ ਜੇਕਰ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ ਭਲਕ ਤੋਂ ਪਿੰਡ ਵਾਸੀ ਆਪ ਸਕੂਲ ਖੋਲ੍ਹਣਗੇ ਤੇ ਬੱਚਿਆਂ ਨੂੰ ਖੁੁਦ ਸਕੂਲ ਭੇਜਣਗੇ।ਇਸ ਸਮੇਂ ਧਰਮ ਸਿੰਘ ਸੂਜਾਪੁੁਰ, ਮਨਦੀਪ ਸਿੰਘ ਭੰਮੀਪੁੁਰਾ, ਦਲਬੀਰ ਸਿੰਘ ਬੁੁਲਜ ਕਲਾਲਾ, ਜਗਜੀਤ ਸਿੰਘ ਕਲੇਰ, ਇਕਬਾਲ ਸਿੰਘ ਮੱਲਾ, ਗੁੁਰਇਕਬਾਲ ਸਿੰਘ ਰੂਮੀ, ਬਚਿੱਤਰ ਸਿੰਘ ਜਨੇਤਪੁੁਰਾ, ਜਗਦੀਸ਼ ਸਿੰਘ, ਹਰਚੰਦ ਸਿੰਘ ਢੋਲਣ, ਬਲਦੇਵ ਸਿੰਘ ਛੱਜਾਵਾਲ, ਹਰਬੰਸ ਸਿੰਘ ਬਾਰਦੇਕੇ, ਮਦਨ ਸਿੰਘ ਆਦਿ ਹਾਜ਼ਰ ਸਨ।