You are here

ਪੰਜਾਬ

ਸੰਯੁਕਤ ਸਮਾਜ ਮੋਰਚਾ ਨੇ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਜਿਸ ਵਿੱਚ  17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ  

ਲੁਧਿਆਣਾ , 18 ਜਨਵਰੀ  (ਜਸਮੇਲ ਗ਼ਾਲਿਬ ) ਲੁਧਿਆਣਾ ਸਥਿਤ ਦਫ਼ਤਰ ’ਚ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਪੇ੍ਰਮ ਸਿੰਘ ਭੰਗੂ ਤੇ ਕੁਲਵੰਤ ਸਿੰਘ ਸਿੱਧੂ ਨੇ ਤੀਜੀ ਸੂਚੀ ਜਾਰੀ ਕਰਦਿਆਂ 17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ।

 ਤੀਜੀ  ਉਮੀਦਵਾਰਾਂ ਦੀ​ ਸੂਚੀ ;

1. ਜ਼ੀਰਾ ਤੋਂ ਮੇਘਰਾਜ ਰੱਲ੍ਹਾ

2. ਧਰਮਕੋਟ ਤੋਂ ਹਰਪ੍ਰੀਤ ਸਿੰਘ

3  ਬੁਢਲਾਡਾ ਤੋਂ ਕ੍ਰਿਸ਼ਨ ਚੌਹਾਨ

4. ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ

5. ਡੇਰਾਬਸੀ ਤੋਂ ਨਵਜੋਤ ਸਿੰਘ ਸੈਣੀ

6. ਲਹਿਰਾਗਾਗਾ ਤੋਂ ਸਤਵੰਤ ਸਿੰਘ ਖੰਡੇਬਾਦ

7 ਰਾਜਪੁਰਾ ਤੋਂ ਹਰਵਿੰਦਰ ਸਿੰਘ ਹਰਪਾਲਪੁਰ

8. ਬਾਬਾ ਬਕਾਲਾ ਤੋਂ ਗੁਰਨਾਮ ਕੌਰ

9. ਤਲਵੰਡੀ ਸਾਬੋ ਤੋਂ ਸੁਖਜੀਤ ਸਿੰਘ ਬਰਾੜ

10. ਅੰਮ੍ਰਿਤਸਰ ਪੱਛਮੀ ਤੋਂ ਅਮਰਜੀਤ ਸਿੰਘ ਆਸਲ

11. ਰੋਪੜ ਤੋਂ ਦਵਿੰਦਰ ਸਿੰਘ ਰੋਡੇ ਮਾਜਰਾ

12. ਅੰਮ੍ਰਿਤਸਰ ਪੂਰਬੀ ਤੋਂ ਅਪਾਰ ਸਿੰਘ ਰੰਧਾਵਾ

13. ਪਟਿਆਲਾ ਦਿਹਾਤੀ ਤੋਂ ਧਰਮਿੰਦਰ ਸ਼ਰਮਾ

14. ਨਕੋਦਰ ਤੋਂ ਮਨਦੀਪ ਸਿੰਘ

15. ਸ਼ਾਮਚੁਰਾਸੀ ਤੋਂ ਠੇਕੇਦਾਰ ਭਗਵਾਨ ਦਾਸ

16. ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਲਾਨੌਰ

17. ਖੇਮਕਰਨ ਤੋਂ ਮਾਸਟਰ ਦਲਜੀਤ ਸਿੰਘ

 ਹੁਣ ਤਕ ਕੁੱਲ ਮਿਲਾ ਕੇ ਸੰਯੁਕਤ ਸਮਾਜ ਮੋਰਚਾ ਵੱਲੋਂ 47 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਅਤੇ 10 ਸੀਟਾਂ  ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਨੂੰ ਦੇ ਦਿੱਤੀਆਂ ਗਈਆਂ ਹਨ  ਜਿਨ੍ਹਾਂ ਵਿੱਚੋਂ ਅੱਜ ਗੁਰਨਾਮ ਸਿੰਘ ਚੜੂਨੀ ਨੇ ਵੀ ਨੌਂ ਸੀਟਾਂ ਤੇ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਹੈਂ । ਕੁੱਲ ਮਿਲਾ ਕੇ 56 ਸੀਟਾਂ ਦੇ ਉੱਪਰ ਕਿਸਾਨ ਆਗੂਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ । 

ਪਿਆਰ ਦੀ ਇਕ ਨਵੀਂ ਕਹਾਣੀ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ ਫਿਲਮ 'ਸ਼ੱਕਰ ਪਾਰੇ' ਦਾ ਪੋਸਟਰ ਰਿਲੀਜ਼

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ 'ਸ਼ੱਕਰ ਪਾਰੇ'। ਅਸਲ ਵਿੱਚ, 'ਸ਼ੱਕਰ ਪਾਰੇ' ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਫਿਲਮ ਨਾਲ ਕਿਵੇਂ ਜੁੜਦੀ ਹੈ।ਫਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਅਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਓਹਨਾਂ ਨੇ 50 ਤੋਂ ਵੱਧ ਗੀਤਾਂ ਵਿੱਚ ਮਾਡਲੰਿਗ ਕੀਤੀ ਹੈ ਜਿਵੇਂ ਕਿ ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਹਨ। ਜਿਵੇਂ ਕਿ ਕਰਨ ਔਜਲਾ, ਗੁਰਦਾਸ ਮਾਨ, ਜੱਸ ਬਾਜਵਾ ਸ਼ੈਰੀ ਮਾਨ, ਗੀਤਾ ਜ਼ੈਲਦਾਰ ਅਤੇ ਹੋਰ ਬਹੁਤ ਸਾਰੇ। ਉਹ 'ਕੁੜੀਆਂ ਜਵਾਨ ਬਾਪੂ ਪਰੇਸ਼ਾਨ' 'ਚ ਬਤੌਰ ਮੁੱਖ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਜ਼ੀ ਪੰਜਾਬੀ ਦਾ ਸੀਰੀਅਲ 'ਤੂੰ ਪਤੰਗ ਮੈਂ ਡੋਰ' ਵੀ ਕਰ ਚੁੱਕੀ ਹੈ। ਇਕਲਵਿਆ ਪਦਮ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਨੇ ਪਰ ਇਕਲਵਿਆ ਐਕਟਿੰਗ ਵਿਚ ਨਵਾਂ ਨਹੀਂ ਹੈ, ਉਹ ਇਕ ਬਾਖੂਬ ਕਲਾਕਾਰ ਹੈ।ਸ਼ਕਰ ਪਾਰੇ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿੱਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ ਅਤੇ ਹੋਰ ਸ਼ਾਮਲ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ 'ਤੇ ਕੀਤੀ ਗਈ ਹੈ।ਇਹ ਫਿਲਮ ਰੋਮਾਂਟਿਕ ਕਾਮੇਡੀ ਬਣਨ ਜਾ ਰਹੀ ਹੈ। ਫਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਇਕ ਮਾਸੂਮ ਕਤੂਰਾ ਨਜ਼ਰ ਆ ਰਿਹਾ ਹੈ, ਤਾਂ ਕੀ ਇਹ ਕਤੂਰਾ ਦੋ ਪ੍ਰੇਮੀਆਂ ਨੂੰ ਮਿਲਾਏਗਾ ਜਾਂ ਪਿਆਰ ਦਾ ਦੁਸ਼ਮਣ ਬਣੇਗਾ? ਇਹ ਤਾਂ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਜਿਸ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਨਵੀਂ ਪੰਜਾਬੀ ਫਿਲਮ 'ਸ਼ੱਕਰ ਪਾਰੇ' ਜਲਦ ਹੀ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ।ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਡਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਦੁਆਰਾ ਜਲਦ ਹੀ ਫਿਲਮ ਸ਼ਕਰ ਪਾਰੇ ਪੇਸ਼ ਕੀਤੀ ਜਾਵੇਗੀ।

ਹਰਜਿੰਦਰ ਸਿੰਘ 9463828000 

ਰਾਵੀ ਤ੍ਰੈਮਾਸਿਕ ਸਾਹਿਤਿਕ ਮੈਗਜ਼ੀਨ ਮੋਹਾਲੀ ਵਿਖੇ ਕੀਤਾ ਲੋਕ-ਅਰਪਣ

 ਮੋਹਾਲੀ , 18 ਜਨਵਰੀ  (ਪ੍ਰੋ ਬੀਰਇੰਦਰ ਸਰਾਂ)  ਬੀਤੇ ਦਿਨੀਂ ਮਿਤੀ 16 ਜਨਵਰੀ 2022 ਨੂੰ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਦੀ ਪ੍ਰਧਾਨਗੀ ਹੇਠ ਪ੍ਰੈਜ਼ੀਡੈਂਟ ਮੈਡਮ ਕੁਲਵਿੰਦਰ ਕੋਮਲ ਅਤੇ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਸਰਾਂ ਦੇ ਸਹਿਯੋਗ ਨਾਲ 'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ ਮੁਹਾਲੀ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸਭਾ ਵੱਲੋਂ ਤ੍ਰੈ-ਮਾਸਿਕ ਮੈਗਜ਼ੀਨ 'ਰਾਵੀ' ਨੂੰ ਲੋਕ-ਅਰਪਣ ਕੀਤਾ ਗਿਆ। 
     ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕਵੀ ਦਰਬਾਰ ਦੀ ਸ਼ੋਭਾ ਵਧਾਈ । ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਸਾਹਿਤਕਾਰਾਂ ਦਾ ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ। ਮੀਤ ਪ੍ਰਧਾਨ ਪ੍ਰੋ.ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਰੋਹ ਦੇ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਐਡਵੋਕੇਟ ਰਿਪੁਦਮਨ ਸਿੰਘ ਰੂਪ ਸਨ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਡਾ. ਹਰੀ ਸਿੰਘ ਜਾਚਕ, ਐਡਵੋਕੇਟ ਰੰਜੀਵਣ ਸਿੰਘ, ਐਡਵੋਕੇਟ ਸੰਜੀਵਨ ਸਿੰਘ ਸਨ। ਇਸ ਤੋਂ ਇਲਾਵਾ ਸਮਾਰੋਹ ਵਿੱਚ ਮੈਡਮ ਤ੍ਰਿਪਤਪਾਲ ਕੌਰ ਸੰਧੂ, ਡਾ. ਟਿੱਕਾ ਜੇ.ਐਸ.ਸਿੱਧੂ,  ਸ਼੍ਰੀਮਤੀ ਰਸ਼ਮੀ ਸ਼ਰਮਾ, ਸ਼੍ਰੀਮਤੀ ਮਨਦੀਪ ਕੌਰ ਰਿੰਪੀ, ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ, ਸ੍ਰ. ਗੁਰਦਰਸ਼ਨ ਸਿੰਘ ਮਾਵੀ, ਸ੍ਰ. ਕਰਮਜੀਤ ਸਿੰਘ ਬੱਗਾ, ਸ੍ਰ. ਦਰਸ਼ਨ ਸਿੰਘ ਸਿੱਧੂ, ਸ੍ਰ. ਬੂਟਾ ਸਿੰਘ ਕਾਹਨੇ ਕੇ, ਸ਼੍ਰੀ ਸ਼ਹਿਬਾਜ਼ ਮਲਿਕ, ਸ਼੍ਰੀ ਗ਼ਾਜ਼ੀ ਸ਼ੂਐਬ ਮਲਿਕ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ, ਮੈਡਮ ਕੋਮਲ ਜੀ ਅਤੇ ਪ੍ਰੋ. ਬੀਰ ਇੰਦਰ ਸਰਾਂ ਨੇ ਬਾਖੂਬੀ ਢੰਗ ਨਾਲ ਨਿਭਾਈ। 
             ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਰੁਪਿੰਦਰ ਕੋਹਾਲਵੀ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੈਡਮ ਕੁਲਵਿੰਦਰ ਕੌਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਦੇ ਨਿਯੁਕਤੀ ਪੱਤਰ ਦਿੱਤੇ। ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਸ਼ਲਾਘਾਯੋਗ ਰਿਹਾ। ਆਖਿਰਕਾਰ ਸਮਾਰੋਹ ਵਾਹਿਗੁਰੂ ਜੀ ਦੀ ਮਿਹਰ ਸਦਕਾ ਬੁਲੰਦੀਆਂ ਛੂੰਹਦਾ ਹੋਇਆ ਆਪਣੇ ਮੁਕਾਮ ਤੱਕ ਪਹੁੰਚਿਆ।           
                   ਅੰਤ ਵਿੱਚ ਕਾਵਿ ਅਤੇ ਗੀਤ ਮਹਿਫ਼ਿਲ ਵੀ ਖ਼ੂਬ ਰੰਗ ਲਿਆਈ ਅਤੇ ਗੁਰਵੇਲ ਕੋਹਾਲਵੀ ਦੇ ਹਰਫ਼ਨਮੌਲਾ ਅੰਦਾਜ਼ ਵਿੱਚ ਗਾਏ ਗੀਤਾਂ ਨੇ ਸਾਰੇ ਦਰਸ਼ਕਾਂ ਦੇ ਦਿਲਾਂ ਨੂੰ ਬਹੁਤ ਟੁੰਭਿਆ ਅਤੇ ਉਹਨਾਂ ਨੇ ਸਭ ਪਹੁੰਚੇ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ। ਇਹ ਸਨਮਾਨ ਸਮਾਰੋਹ ਸਚਮੁੱਚ ਹੀ ਯਾਦਗਾਰੀ ਹੋ ਨਿਬੜਿਆ ਜਿਸਦੀ ਚਾਰ ਚੁਫ਼ੇਰੇ ਚਰਚਾ ਹੋ ਰਹੀ ਹੈ।

ਭਗਵੰਤ ਮਾਨ ਦੇ ਸੀ ਐਮ ਦਾ ਚਿਹਰਾ ਬਣਨ ਤੇ ਗਿੱਦੜਵਿੰਡੀ ਵਿੱਚ ਲੱਡੂ ਵੰਡੇ

ਜਗਰਾਉਂ, 18 ਜਨਵਰੀ (ਜਸਮੇਲ ਗ਼ਾਲਿਬ)  ਜਗਰਾਉਂ ਹਲਕੇ ਦੇ ਮਸ਼ਹੂਰ ਪਿੰਡ ਗਿੱਦਡ਼ਵਿੰਡੀ ਵਿਖੇ ਅੱਜ ਜਦੋਂ  ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਊਂਸ ਕੀਤਾ ਗਿਆ ਤਾਂ ਪਿੰਡ ਵਾਸੀਆਂ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਖ਼ੁਸ਼ੀ ਵਿੱਚ  ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ  । ਇਸ ਸਮੇਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਜਗਦੇਵ ਸਿੰਘ ਖਹਿਰਾ ਨੇ  ਗੱਲਬਾਤ ਕਰਦੇ ਦੱਸਿਆ ਕਿ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀਆਂ ਵਿਚ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਉਨ੍ਹਾਂ ਅੱਗੇ ਆਖਿਆ ਕਿ ਇਸ ਗੱਲ ਦੇ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਪੰਜਾਬ ਪ੍ਰਤੀ ਸੁਹਿਰਦ ਹਨ  ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਉਤਾਵਲੇ ਹਨ ਅਤੇ  ਦੱਸ ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਸੀਐਮ ਹੋਣਗੇ  । ਇਸ ਸਮੇਂ ਉਥੇ ਸਰਬਜੀਤ ਸਿੰਘ ਸੇਮੀ, ਨਿਰਮਲ ਸਿੰਘ ਕਨੇਡਾ, ਰਣਦੀਪ ਸਿੰਘ ਸੰਘਾ, ਗੁਰਸੇਵਕ ਸਿੰਘ ਕੈਨੇਡਾ, ਜਗਰਾਜ ਸਿੰਘ ਕਾਨੂੰਗੋ, ਗੁਰਦੀਪ ਸਿੰਘ ਕਿਸਾਨ ਆਗੂ, ਬਲਜੀਤ ਸਿੰਘ ਲੋਧੀਵਾਲ਼ਾ,   ਗੁਰਤੇਜ ਸਿੰਘ ਮਿਸਤਰੀ , ਸੋਨਾ ਡਾ ,  ਗੁਰਪ੍ਰੀਤ ਗੋਗੀ , ਗੁਰਸ਼ਰਨ ਸਿੰਘ , ਰਾਮ ਸਿੰਘ ਗੁਪਤਾ , ਬੇਅੰਤ ਸਿੰਘ , ਦੀਪਾ , ਪੰਮਾ, ਬਿੱਟੂ , ਚਰਨਜੀਤ ਖਹਿਰਾ , ਕੇਵਲ ਸਿੰਘ , ਕਾਲਾ ਸਿੰਘ, ਸੁਖਦੇਵ ਸਿੰਘ ਡੇਅਰੀ ਵਾਲਾ ਆਦਿ ਮੌਜੂਦ ਸਨ ।     

ਮੁੱਖ ਮੰਤਰੀ ਚਿਹਰਾ ਦਾ ਚਿਹਰਾ ਐਲਾਨ ਹੋਣ ਤੋਂ ਬਾਅਦ ਭਗਵੰਤ ਮਾਨ ਹੋਏ ਭਾਵੁਕ 

ਜਗਰਾਓਂ 18 ਜਨਵਰੀ (ਅਮਿਤ ਖੰਨਾ)-ਪੰਜਾਬ ਵਿਧਾਨ ਸਭਾ ਚੋਣਾਂ ਚ ਭਗਵੰਤ ਮਾਨ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ੍ਟ ਕੇਜਰੀਵਾਲ ਵਲੋਂ ਜੱਦ ਇਹ ਐਲਾਨ ਕੀਤਾ ਗਿਆ ਤਾਂ ਇਸ ਸਮੇਂ ਭਗਵੰਤ ਮਾਨ ਭਾਵੁਕ ਹੋ ਗਏ ੍ਟ  ਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਹੈ ੍ਟ ਆਮ ਆਦਮੀ ਪਾਰਟੀ ਵਲੋਂ ਪਾਰਟੀ ਪੰਜਾਬ ਵਿਚ ਭਗਵੰਤ ਮਾਨ ਚਿਹਰਾ ਅੱਗੇ ਰੱਖ ਕੇ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਕਹਿਣਾ ਸੀ ਕਿ ਇਹ ਪੰਜਾਬ ਲਈ ਇਤਿਹਾਸਕ ਦਿਨ ਹੈ

ਭਗਵੰਤ ਮਾਨ AAP ਦਾ ਸੀਐੱਮ ਚਿਹਰਾ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਚੰਡੀਗੜ੍ਹ , 18 ਜਨਵਰੀ( ਜਸਮੇਲ ਗਾਲਿਬ/ ਗੁਰਸੇਵਕ ਸੋਹੀ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਇਸ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਐਲਾਨਿਆ। ਰਾਘਵ ਚੱਢਾ ਤੇ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਮੰਚ 'ਤੇ ਬੈਠੇ ਸਨ। ਕੇਜਰੀਵਾਲ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਸੀ ਲੋਕ ਮੈਨੂੰ ਇਹੀ ਕਹਿੰਦੇ ਸੀ ਕਿ CM ਚਿਹਰਾ ਕੌਣਾ ਹੋਵੇਗਾ ਤੇ ਮੈਂ ਹਮੇਸ਼ਾ ਹੌਸਲਾ ਰੱਖਣ ਦੀ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਘੜੀ ਆ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਮੇਰੇ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਭਗਵੰਤ ਮਾਨ ਦਾ ਨਾਂ ਐਲਾਨ ਦਿੰਦਾ ਤਾਂ ਲੋਕ ਕਹਿੰਦੇ ਕਿ ਆਪਣੇ ਭਰਾ ਨੂੰ ਸੀਐੱਮ ਚਿਹਰਾ ਬਣਾ ਦਿੱਤਾ।

ਸ ਐਚਐਸ ਫੂਲਕਾ ਦਾ SGPC ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਚਿਤਾਵਨੀ-Video

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਐਚ ਐਸ ਫੂਲਕਾ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਅਤੇ ਦੂਸ਼ਣਬਾਜ਼ੀ ਲਾਉਣਾ  ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ ਪੰਜਾਬ ਦਾ ਮੁੱਖ ਮੰਤਰੀ ਤੇ ਸਵਾਲ ਖੜ੍ਹਾ ਕਰਨ  

ਇਸੇ ਤਰ੍ਹਾਂ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੋਵੇ  ਦੇ ਬਿਆਨ ਤੇ ਵੀ ਸਰਦਾਰ ਐਚ ਐਸ ਫੂਲਕਾ ਨੇ ਤਿੱਖਾ ਪ੍ਰਤੀਕਰਮ ਦਿੱਤਾ  

ਕੱਲ੍ਹ ਉਨ੍ਹਾਂ ਆਪਣੀ ਫੇਸਬੁੱਕ ਉੱਪਰ ਲਾਈਵ ਹੋ ਕੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ  

ਸਰਦਾਰ ਐਚ ਐਸ ਫੂਲਕਾ ਨੇ ਕੀ ਆਖਿਆ ਤੁਸੀਂ ਵੀ ਸੁਣ ਲਵੋ  

Facebook Video Link ; https://fb.watch/aBBtrW1PIl/

ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ,10 ਸੀਟਾਂ ਚੜੂਨੀ ਦੇ ਹਿੱਸੇ ਆਈਆਂ

ਲੁਧਿਆਣਾ,17 ਜਨਵਰੀ (ਗੁਰੂਦੇਵ ਗ਼ਾਲਿਬ ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ। ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ | 10 ਹਲਕਿਆਂ ਤੋਂ ਚੜੂਨੀ ਅਤੇ 20 ਤੋਂ ਸੰਯੁਕਤ ਸਮਾਜ ਮੋਰਚਾ ਚੋਣ ਲੜੇਗਾ। ਇਸ ਤਰ੍ਹਾਂ ਹੁਣ ਤਕ ਕੁੱਲ 40 ਸੀਟਾਂ ਬਾਰੇ ਫੈਸਲਾ ਲੈ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਸੀਟਾਂ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਭਲਕੇ ਜਾਂ 19 ਜਨਵਰੀ ਨੂੰ ਕਰਨ ਦੀ ਸੰਭਾਵਨਾ ਹੈ।

ਸੰਯੁਕਤ ਸਮਾਜ ਮੋਰਚੇ ਨੇ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ;

1,ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ

2 ਨਵਾਂਸ਼ਹਿਰ ਤੋਂ ਕੁਲਦੀਪ ਬਜੀਦਪੁਰ,

3 ਬਟਾਲਾ ਤੋਂ ਬਲਵਿੰਦਰ ਸਿੰਘ ਰਾਜੂ

4 ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ

5 ਆਤਮ ਨਗਰ ਤੋਂ ਗੁਰਕੀਰਤ ਸਿੰਘ ਰਾਣਾ

6 ਗਿੱਦੜਬਾਹਾ ਤੋਂ ਗੁਰਪ੍ਰੀਤ ਸਿੰਘ ਕੋਟਲੀ

7 ਮਲੋਟ ਤੋਂ ਸੁਖਵਿੰਦਰ ਕੁਮਾਰ

8 ਸ੍ਰੀ ਮੁਕਤਸਰ ਸਾਹਿਬ ਤੋਂ ਅਨੁਰੂਪ ਕੌਰ

9 ਪਾਇਲ ਤੋਂ ਸਿਮਰਦੀਪ ਸਿੰਘ

10 ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ 

11 ਭੁੱਚੋ ਤੋਂ ਬਾਬਾ ਚਮਕੌਰ ਸਿੰਘ

12 ਧੂਰੀ ਤੋਂ ਸਰਬਜੀਤ ਸਿੰਘ ਅਲਾਲ

13 ਫਿਰੋਜ਼ਪੁਰ ਦਿਹਾਤੀ ਤੋਂ ਮੋੜਾ ਸਿੰਘ ਅਣਜਾਣ

14  ਰਾਜਾਸਾਂਸੀ ਤੋਂ ਡਾ. ਸਤਨਾਮ ਸਿੰਘ ਅਜਨਾਲਾ

 15 ਜਲਾਲਾਬਾਦ ਤੋਂ ਸੁਰਿੰਦਰ ਸਿੰਘ ਢੱਡੀਆਂ

16 ਸਨਾਮ ਤੋਂ ਡਾ. ਅਮਰਜੀਤ ਸਿੰਘ ਮਾਨ

17 ਭਦੌੜ ਤੋਂ ਭਗਵੰਤ ਸਿੰਘ ਸਮਾਓਂ

18 ਬਰਨਾਲਾ ਤੋਂ ਅਭਿਕਰਨ ਸਿੰਘ

19 ਮਾਨਸਾ ਤੋਂ ਗੁਰਨਾਮ ਸਿੰਘ ਭੀਖੀ 

20  ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ 

ਗੁਰਨਾਮ ਸਿੰਘ ਚੜੂਨੀ ਨੂੰ ਮਿਲੀਆਂ 10  ਸੀਟਾਂ ਵਿਚ ਹਲਕਾ ਸਮਾਣਾ, ਅਜਨਾਲਾ, ਨਾਭਾ, ਫ਼ਤਹਿਗਡ਼੍ਹ ਸਾਹਿਬ ,ਸੰਗਰੂਰ ,ਦਾਖਾ,  ਦਿੜ੍ਹਬਾ, ਭੁਲੱਥ, ਗੁਰਦਾਸਪੁਰ, ਸ਼ਾਹਕੋਟ ਸ਼ਾਮਿਲ ਹਨ 

ਸੰਗਤ ਮੰਡੀ ’ਚ ਡੂਮਵਾਲੀ ਇੰਟਰਸਟੇਟ ਨਾਕੇ ’ਤੇ ਤਿੰਨ ਗੱਡੀਆਂ ’ਚ ਸਵਾਰ ਲੋਕਾਂ ਤੋਂ ਗਿਆਰਾਂ ਲੱਖ ਰੁਪਏ ਬਰਾਮਦ

ਬਠਿੰਡਾ ,17 ਜਨਵਰੀ  (ਗੁਰਸੇਵਕ ਸੋਹੀ ) ਸੰਗਤ ਮੰਡੀ ’ਚ ਡੂਮਵਾਲੀ ’ਤੇ ਲਾਏ ਇੰਟਰਸਟੇਟ ਨਾਕੇ ’ਤੇ ਪੁਲਿਸ ਦੀ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਤਿੰਨ ਗੱਡੀਆਂ ’ਚੋਂ ਤਲਾਸ਼ੀ ਦੌਰਾਨ 11 ਲੱਖ 14 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਕਤ ਨਕਦੀ ਕਬਜ਼ੇ ’ਚ ਲੈ ਕੇ ਏਆਰਓ ਦੇ ਹਵਾਲੇ ਕਰ ਦਿੱਤੀ ਤਾਂ ਕਿ ਚੋਣ ਕਮਿਸ਼ਨ ਇਸ ਸਬੰਧ ਵਿਚ ਬਣਦੀ ਕਾਰਵਾਈ ਕਰ ਸਕੇ। ਥਾਣਾ ਸੰਗਤ ਦੇ ਐੱਸਐੱਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਸ਼ਾਮ ਪਥਰਾਲਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਬੰਸ ਸਿੰਘ ਤੇ ਉਸ ਦੀ ਟੀਮ ਵਲੋਂ ਬੀਐੱਸਐੱਫ ਦੇ ਜਵਾਨਾਂ ਨਾਲ ਮਿਲ ਕੇ ਡੂੰਮਵਾਲੀ ਬੈਰੀਅਰ ਕੋਲ ਇੰਟਰਸਟੇਟ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਿਸ ਟੀਮ ਨੇ ਇਕ ਕਾਰ ਮਾਰੂਤੀ ਬੇ੍ਰਜ਼ਾ ’ਚ ਸਵਾਰ ਛੇ ਜਣਿਆਂ ਕੁਲਵਿੰਦਰ ਸਿੰਘ, ਬਲਜੀਤ ਸਿੰਘ ਵਾਸੀ ਕੁਰੜ ਜ਼ਿਲ੍ਹਾ ਬਰਨਾਲਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਵਾਸੀ ਬਰਮੀ ਜ਼ਿਲ੍ਹਾ ਲੁਧਿਆਣਾ, ਗੁਰਮੀਤ ਸਿੰਘ ਤੇ ਪ੍ਰਮੋਦ ਸਿੰਘ ਵਾਸੀ ਫੇਰੂਰਾਏ ਲੁਧਿਆਣਾ ਤੋਂ 6,14,500 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ ਹੌਂਡਾ ਸਿਟੀ ਕਾਰ ਸਵਾਰ ਦੋ ਜਣਿਆਂ ਅੰਮ੍ਰਿਤਪਾਲ ਸਿੰਘ ਵਾਸੀ ਜੱਸੀ ਪੌ ਵਾਲੀ ਅਤੇ ਸੰਦੀਪ ਸਿੰਘ ਵਾਸੀ ਊਧਮ ਸਿੰਘ ਨਗਰ ਗਲੀ ਨੰਬਰ 16 ਤੋਂ ਤਿੰਨ ਲੱਖ ਰੁਪਏ ਬਰਾਮਦ ਕੀਤੇ। ਇਸੇ ਤਰ੍ਹਾਂ ਇਕ ਕਾਰ ਕੇਯੂਵੀ ਸਵਾਰ ਦੋ ਜਣਿਆਂ ਸੋਮਵੀਰ ਸਿੰਘ ਤੇ ਜੈ ਪ੍ਰਕਾਸ਼ ਵਾਸੀ ਭਵਾਨੀ ਹਰਿਆਣਾ ਤੋਂ ਦੋ ਲੱਖ ਰੁਪਏ ਬਰਾਮਦ ਕੀਤੇ। ਉਕਤ ਪੈਸੇ ਰਿਕਵਰ ਕਰਨ ਤੋਂ ਬਾਅਦ ਸੁਖਪਾਲ ਸਿੰਘ ਐੱਫਐੱਸਟੀ ਹਲਕਾ ਦਿਹਾਤੀ ਬਠਿੰਡਾ ਵੱਲੋਂ ਮੌਕੇ ’ਤੇ ਸਿਕੰਦਰ ਸਿੰਘ ਨਾਇਬ ਤਹਿਸੀਲਦਾਰ ਕਮ ਏਆਰਓ ਹਲਕਾ ਦਿਹਾਤੀ ਨੂੰ ਬੁਲਾ ਕੇ ਰਿਕਰਵ ਪੈਸਿਆਂ ਨੂੰ ਚੋਣ ਕਮਿਸ਼ਨ ਦੀ ਅਗਾਲੀ ਕਾਰਵਾਈ ਲਈ ਸੌਂਪ ਦਿੱਤੇ।

ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਨੂੰ ਜ਼ਮਾਨਤ ਨਹੀਂ ਮਿਲ ਸਕੀ  

ਲੁਧਿਆਣਾ, 17 ਜਨਵਰੀ ( ਜਸਮੇਲ ਗ਼ਾਲਿਬ )  ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰਦਿਆਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ । ਇਸ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ । ਚੋਣਾਂ ਦੇ ਇਸ ਨਾਜ਼ੁਕ ਸਮੇਂ ਉੱਪਰ ਵਿਧਾਇਕ ਬੈਸ ਦਾ ਕਾਨੂੰਨੀ ਪ੍ਰਕਿਰਿਆ ਚ ਉਲਝ ਜਾਣਾ ਮੰਦਭਾਗਾ  ।  

22 ਸਾਲਾਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ  - Video

ਪਿੰਡ ਕੋਕਰੀ ਕਲਾਂ ਦਾ ਨੌਜਵਾਨ ਜੋ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਜਿਸ ਨੂੰ ਉਸ ਦੇ ਸਾਥੀਆਂ ਹੀ ਮਾਰ ਮੁਕਾਇਆ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

Facebook Video Link ; https://fb.watch/aBuDHT5dDr/

ਸਿੱਧਵਾਂ ਬੇਟ ਅੰਦਰ ਦੁਕਾਨ ਅੰਦਰ ਵੜ ਕੇ ਪਿਸਤੌਲ ਦੀ ਨੋਕ ਤੇ ਚੋਰਾਂ ਨੇ ਕੀਤੀ ਲੁੱਟ - Video

 ਇਕ ਹੋਰ ਘਟਨਾ ਛੋਟੇ ਹਾਥੀ ਦੇ ਡਰਾੲੀਵਰ ਨੂੰ ਸ਼ਰ੍ਹੇਆਮ ਬਜ਼ਾਰ ਦੇ ਵਿੱਚ ਲੁੱਟ ਲਿਆ, ਬਾਜ਼ਾਰ ਦੇ ਲੋਕਾਂ ਨੇ ਇਹ ਨਜ਼ਾਰਾ ਆਪਣੇ ਅੱਖੀਂ ਖੜ੍ਹ ਕੇ ਦੇਖਿਆ , ਤੁਸੀਂ ਵੀ ਦੇਖ ਲਵੋ , ਚੋਰੀ ਦੀਆਂ ਵਾਰਦਾਤਾਂ ਨੇ ਇਲਾਕੇ ਦੇ ਅੰਦਰ ਪਾਇਆ ਦਹਿਸ਼ਤ , ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰੇ ਉਪਰ ਕੈਦ - ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

Facebook Video Link ; https://fb.watch/aBuckq1yyl/

ਹੁਣੇ ਹੁਣੇ ਹਥਿਆਰਾਂ ਦੀ ਨੋਕ ਤੇ ਲੁੱਟ 4 ਲੱਖ ਰੁਪਏ ਦੇਖੋ ਸੀ.ਸੀ.ਟੀ.ਵੀ ਕੈਮਰੇ ਦੀ ਵੀਡੀਓ- Video

ਪੰਜਾਬ ਅੰਦਰ ਆਏ ਦਿਨ ਹੋ ਰਹੀਆਂ ਲੁੱਟਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਦੀਆਂ ਹਨ

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

Facebook Video Link ; https://fb.watch/aBta9grrmr/

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ  ਲੋਹੜੀ ਮਨਾਈ  

ਗਇਕ ਪਾਲੀ ਦੇਤਵਾਲੀਆ ਨੇ ਲੋਕ ਗੀਤ ਨਾਲ ਦਰਸਕਾਂ ਦੀ ਅੱਖਾਂ ਚੋ ਨਿਕਲੇ ਹੰਝੂ

ਮਹਿਲ ਕਲਾਂ /ਬਰਨਾਲਾ 17 ਜਨਵਰੀ ( ਗੁਰਸੇਵਕ ਸਿੰਘ ਸੋਹੀ ) ਕਸਬਾ ਮਹਿਲ ਕਲਾਂ ਵਿਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ ਤੀਜੀ ਲੋਹੜੀ ਮਨਾਈ ਗਈ। ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਧੀਆਂ ਨੂੰ ਲੋਹੜੀ ਦੇ ਰੂਪ ਵਿੱਚ ਪਿਆਰ ਤੇ ਵਧਾਈ ਦਿੱਤੀ ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੇ ਡੀ ਐੱਸ ਪੀ ਮਹਿਲ ਕਲਾਂ ਨੇ ਵੀ ਧੀਆਂ ਨੂੰ ਪਿਆਰ ਸਤਿਕਾਰ ਦਿੱਤਾ । ਉਨ੍ਹਾਂ ਕਿਹਾ ਕਿ ਸਾਨੂੰ ਪੁਤਰਾਂ ਦੇ ਪਿਆਰ ਵਿੱਚ ਧੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਧੀਆਂ ਪੁੱਤਰਾਂ ਤੋਂ ਵੀ ਵੱਧ ਪਿਆਰ ਲੈਂਦੀਆਂ ਹਨ । ਇਸ ਮੌਕੇ ਹੋਰ ਵੀ ਸਮਾਜ ਸੇਵਆ ਨੇ ਧੀਆਂ ਦੀ ਲੋਹੜੀ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।  ਇਸ ਸੋਸਾਇਟੀ ਵੱਲੋਂ ਧੀਆਂ ਨੂੰ ਚਾਂਦੀ ਦੇ ਕੜੇ ਅਤੇ ਗਰਮ ਕੰਬਲ ਵੀ ਦਿੱਤੇ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਲੋਕ ਗਾਇਕ ਪਾਲ਼ੀ ਦੇਤਵਾਲੀਆ ਨੇ ਲੋਕ ਗੀਤ ਗਾ
ਕੇ ਦਰਸਕਾਂ ਦੀਆਂ ਅੱਖਾਂ ਵਿਚੋਂ ਹੂੰਝੂ ਨਿਕਲਣ ਲਈ ਮਜਬੂਰ ਕੀਤਾ। ਇਸ ਮੌਕੇ ਗਾਇਕ ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ, ਜੱਸੀ ਕੌਰ ਨੇ ਵੀ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿਚ ਮੁੱਖ ਪ੍ਰਬੰਧਕ ਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਧੀਆਂ ਦੀ ਲੋਹੜੀ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਧੀਆਂ ਪ੍ਰਤੀ ਮਾਪਿਆਂ ਨੂੰ ਪਿਆਰ ਕਰਨ ਸਬੰਧੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੇ ਇਸ ਇਸ ਮਹਾਨ ਕਾਰਜ ਵਿੱਚ ਸ਼ਿਰਕਤ ਕੀਤੀ। ਜਿੰਨਾ ਵਿੱਚ ਪ੍ਰੈਸ ਕਲੱਬ ਮਹਿਲ ਕਲਾਂ ,ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ,ਅਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ, ਬਰਨਾਲਾ ਜਨਰਲਿਸਟ ਐਸੋਸੀਏਸ਼ਨ ਤੋਂ ਵੀ ਸਮੁੱਚੀ ਪ੍ਰੈਸ ਟੀਮ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਮਾਜ ਸੇਵੀ ਰਮਨਦੀਪ ਕੌਰ ਮਰਖਈ, ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕੀਤੀ ਅਤੇ ਨੰਨੀਆਂ ਧੀਆਂ ਨੂੰ ਪਿਆਰ ਦਿੱਤਾ। ਹਾਜਰ ਪਤਵੰਤਿਆਂ ਅਤੇ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੁਸਾਇਟੀ ਅਹੁਦੇਦਾਰਾਂ ਪਰਮਿੰਦਰ ਸਿੰਘ ਹਮੀਦੀ, ਫਿਰੋਜ ਖਾਨ, ਹਰਜੀਤ ਸਿੰਘ ਹੈਰੀ ਰਵਿੰਦਰ ਸਿੰਘ ਰੰਮੀ ਸੋਡਾ ਸੁਰਿੰਦਰ ਕੋਮਲ ,ਬਲਜਿੰਦਰ ਕੌਰ ਮਾਂਗੇਵਾਲ,ਜਗਜੀਤ ਸਿੰਘ ਮਾਹਲ,  ਡਾ ਜਰਨੈਲ ਸਿੰਘ ਸੋਨੀ  ,ਹਰਪ੍ਰੀਤ ਕੌਰ ਬਮਰਾਹ,ਗੁਰਸੇਵਕ ਸਿੰਘ ਸਹੋਤਾ,ਰਜਿੰਦਰ ਸਿੰਘ ਜਿੰਦਲ (ਜਿੰਦਲ ਇੰਟਰਪ੍ਰਾਈਜ਼ਿਜ਼ ਵਾਲੇ)  ਨੇ ਯਾਦਗਾਰੀ  ਚਿੰਨ੍ਹ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਟਿੱਬਾ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ,ਅਕਾਲੀ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਰਿੰਕਾ ਕੁਤਬਾ-ਬਾਹਮਣੀਆਂ, ਸਰਪੰਚ ਜਸਵਿੰਦਰ ਸਿੰਘ ਮਾਂਗਟ, ਪ੍ਰਧਾਨ ਪੱਤਰਕਾਰ ਰਜਿੰਦਰ ਸਿੰਘ ਬਰਾੜ,ਮਨੋਜ ਸਰਮਾ,ਅਮਨਦੀਪ ਸਿੰਘ ਭੋਤਨਾ, ਬਲਰਾਮ ਸਿੰਘ ਚੱਠਾ, ਅਵਤਾਰ ਸਿੰਘ ਚੱਠਾ,ਅਵਤਾਰ ਸਿੰਘ ਅਣਖੀ,ਡਾ ਮਿੱਠੂ ਮੁਹੰਮਦ, ਪ੍ਰੇਮ ਕੁਮਾਰ ਪਾਸੀ,ਜਗਜੀਤ ਸਿੰਘ ਕੁਤਬਾ,ਮਨਜੀਤ ਸਿੰਘ ਮਿੱਠੇਵਾਲ,ਸੋਨੀ ਮਾਂਗੇਵਾਲ,ਗੁਰਸੇਵਕ ਸਿੰਘ ਸੋਹੀ,ਬਲਵੰਤ ਸਿੰਘ ਚੁਹਾਣਕੇ, ਜਗਰਾਜ ਸਿੰਘ ਮੂੰਮ, ਰਮਨਦੀਪ ਸਿੰਘ ਠੁੱਲੀਵਾਲ,ਪ੍ਰਦੀਪ ਸਿੰਘ ਲੋਹਗੜ,ਸਮਾਜ ਸੇਵੀ ਸਰਬਜੀਤ ਸਿੰਘ ਸੰਭੁੂ, ਹੈਰੀ ਮਾਂਗਟ,ਜੀਤ ਕੌਰ ਦਹੀਆ ਮਾਨਸਾ,ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ,ਪੰਚ ਬਲਜੀਤ ਸਿੰਘ ਵਜੀਦਕੇ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਤੇ ਮੋਹਤਬਰ ਆਗੂ ਹਾਜ਼ਰ ਸਨ।ਇਸ ਸਮੇਂ ਸਟੇਜ ਦੀ  ਕਾਰਵਾਈ ਉੱਘੇ ਪੱਤਰਕਾਰ ਤੇ ਲੇਖਕ ਹਰਪਾਲ ਸਿੰਘ ਪਾਲੀ ਵਜੀਦਕੇ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।

ਪੰਜਾਬ ਵੋਟਾਂ ਦੀ ਤਰੀਕ ਤਬਦੀਲੀ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਰੀਕ ਬਦਲ ਗਈ ਹੈ । ਹੁਣ ਵੋਟਾਂ 14 ਨੂੰ ਨਹੀਂ  20 ਫਰਵਰੀ ਨੂੰ ਪੈਣਗੀਆਂ । ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ । ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ । ਉੱਥੇ ਹੀ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਚੋਣ ਕਮਿਸ਼ਨਰ ਵੱਲੋਂ 22 ਜਨਵਰੀ ਤੱਕ ਚੋਣ ਜਲਸਿਆਂ ਸੂਬੇ ਚ ਰੈਲੀਆਂ ਤੇ ਰੋਡ ਸ਼ੋਆਂ ਤੇ ਵੀ ਪਾਬੰਦੀ ਲਾਈ ਹੈ । 

 

 

ਨਸੇ ਦੇ ਆਦੀ ਦੋਸਤਾ ਨੇ ਹੀ ਕੀਤਾ ਬੇਰਹਿਮੀ ਨਾਲ 22 ਸਾਲਾ ਦੋਸਤ ਦਾ ਕਤਲ

ਮੋਗਾ/ਅਜੀਤਵਾਲ, 16 ਜਨਵਰੀ (ਰੱਤੀ) ਪਿੰਡ ਕੋਕਰੀ ਕਲਾਂ ਦੇ ਫੋਟੋਗਰਾਫਰ 22 ਸਾਲਾ ਪਰਵਿੰਦਰ ਸਿੰਘ ਨੂੰ ਨਸੇ ਦੇ ਆਦੀ 2 ਦੋਸਤਾ ਵੱਲੋ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਅਜੀਤਵਾਲ ਦੇ ਥਾਣਾ ਮੁੱਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਕਿਰਨਪਾਲ ਕੌਰ ਨੇ 13 ਜਨਵਰੀ ਨੂੰ ਸਵੇਰੇ ਪੁਲੀਸ ਨੂੰ ਸ਼ਿਕਾਇਤ ਕਰਕੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ 22 ਸਾਲਾ ਪਰਵਿੰਦਰ ਸਿੰਘ ਪਿੰਡ ਹੀ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ 12 ਜਨਵਰੀ ਦੀ ਸਵੇਰ ਨੂੰ 10 ਵਜੇ ਪਿੰਡ ਤਲਵੰਡੀ ਮੱਲੀਆਂ ਦੇ ਉਹਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਤੇ ਲਾਲ ਸਿੰਘ ਲਾਲੂ ਉਨ੍ਹਾਂ ਦੇ ਘਰ ਆਏ ਅਤੇ ਕੋਕਰੀ ਜਲਾਲਾਬਾਦ ਰੋਡ ਤੇ ਪੀਰ ਦੀ ਦਰਗਾਹ ਤੇ ਫੋਟੋ ਕਰਵਾਉਣ ਦੀ ਗੱਲ ਕਰਕੇ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਚਲੇ ਗਏ।ਜਦੋਂ ਦੇਰ ਸ਼ਾਮ ਤੱਕ ਪਰਵਿੰਦਰ ਸਿੰਘ ਘਰ ਨਹੀਂ ਆਇਆ ਤਾਂ ਅਸੀਂ ਆਪਣੇ ਤੌਰ ਤੇ ਉਸ ਦੀ ਭਾਲ ਕਰਨ ਲੱਗੇ ਤੇ ਜਿਨ੍ਹਾਂ ਦੋਸਤਾਂ ਨਾਲ ਉਹ ਗਿਆ ਸੀ ਉਨ੍ਹਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਲੱਗੇ ਪਰ ਕੁਝ ਪਤਾ ਨਹੀਂ ਲੱਗਿਆ ਅਖੀਰ 13 ਜਨਵਰੀ ਨੂੰ ਅਸੀਂ ਪੁਲੀਸ ਨੂੰ ਲਿਖਤ ਸ਼ਿਕਾਇਤ ਕੀਤੀ ਤੇ ਪੁਲਸਿ ਨੇ ਪਰਵਿੰਦਰ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ।ਜਦ ਪੁਲੀਸ ਨੇ ਸਖ਼ਤੀ ਨਾਲ ਗੁਰਪ੍ਰੀਤ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਮਹੀਨਾ ਪਹਿਲੇ ਉਹਦੇ ਛੋਟੇ ਭਰਾ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਦੋਸਤ ਪਰਵਿੰਦਰ ਸਿੰਘ ਨੂੰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਵਾਉਣ ਲਈ ਬੁੱਕ ਕੀਤਾ ਸੀ ਪਰ ਉਹਦੇ ਪਿਤਾ ਨੇ ਬਲਵਿੰਦਰ ਸਿੰਘ ਤੋਂ ਫੋਟੋਗ੍ਰਾਫੀ ਕਰਵਾਉਣ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਪਰਵਿੰਦਰ ਸਿੰਘ ਦਾ ਪਿਤਾ ਸੁਖਜਿੰਦਰ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।ਇਸ ਗੱਲ ਤੋਂ ਗੁੱਸੇ ਵਿੱਚ ਆਏ ਪਰਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਦੇ ਸੰਬੰਧ ਵਿਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਲਾਲ ਸਿੰਘ ਦੀ ਸਹਾਇਤਾ ਨਾਲ ਯੋਜਨਾ ਬਣਾ ਕੇ 12 ਜਨਵਰੀ ਨੂੰ ਪਲਵਿੰਦਰ ਸਿੰਘ ਨੂੰ ਦਰਗਾਹ ਤੇ ਫੋਟੋਗ੍ਰਾਫੀ ਕਰਵਾਉਣ ਦਾ ਬਹਾਨਾ ਬਣਾ ਕੇ ਨਾਲ ਲੈ ਗਏ ਤੇ ਤਲਵਾਰ ਨਾਲ ਬੁਰੀ ਤਰ੍ਹਾਂ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਕੋਕਰੀ ਕਲਾਂ ਜਲਾਲਾਬਾਦ ਰੋਡ ਸੂਏ ਦੇ ਵਿਚ ਸੁੱਟ ਦਿੱਤੀ ਪੁਲੀਸ ਨੇ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਰਵਿੰਦਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ।ਥਾਣਾ ਮੁਖੀ ਅਜੀਤਵਾਲ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਦੂਜੇ ਪਾਸੇ ਅੱਜ ਇਸ ਨੌਜਵਾਨ ਦੇ ਦਿਨ ਦਿਹਾੜੇ ਹੋਏ ਕਤਲ ਕਾਂਡ ਦੀ ਪੈਰਵੀ ਕਰਨ ਅਤੇ ਇਨਸਾਫ਼ ਲੈਣ ਲਈ ਪਿੰਡ ਦੇ ਸਾਝੇ ਇਕੱਠ ਵਿੱਚ 10 ਮੈਂਬਰੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਬੋਧਨ ਕੀਤਾ ਤੇ ਘਟਨਾ ਨੂੰ ਮੰਦਭਾਗਾ ਕਿਹਾ ਅਤੇ ਇਸ ਕਤਲ ਦਾ ਖੁਰਾ ਖੋਜ ਲੱਭਣ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਲਈ ਸ਼ੰਘਰਸ਼ ਦੇ ਰਾਹ ਪੈਣ ਲਈ ਕਿਹਾ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਐਕਸ਼ਨ ਕਮੇਟੀ ਨੇ ਕਾਤਲਾਂ ਦੀ ਤੇ ਕਤਲ ਦੇ ਮੁਕੱਦਮੇ ਦਰਜ ਅਤੇ ਗ੍ਰਿਫਤਾਰ ਕਰਨ ਅਤੇ ਨਸ਼ਾ ਤਸ਼ਕਰਾਂ ਦੇ ਗਰੋਹ ਦਾ ਪਰਦਾਫਾਸ਼ ਕਰਨ ਤਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਜੰਟ ਸਿੰਘ 2, ਹੰਸਾ ਸਿੰਘ ਮਜ਼ਦੂਰ ਆਗੂ, ਮਨਦੀਪ ਸਿੰਘ, ਗੁਰਮੀਤ ਕੌਰ 2, ਸ਼ਿੰਦਰ ਕੌਰ 2, ਗੁਰਪ੍ਰੀਤ ਸਿੰਘ ਗੋਰਾ, ਸੁੱਖਦੇਵ ਸਿੰਘ ਸੁੱਖਾ, ਭੁਪਿੰਦਰ ਸਿੰਘ ਭਿੰਦਾ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਸੈਕੜੇ ਪਿੰਡ ਵਾਸੀ ਹਾਜ਼ਰ ਸਨ
ਪਿੰਡ ਕੋਕਰੀ ਕਲ਼ਾਂ ਵਿਖੇ ਸੁਖਦੇਵ ਸਿੰਘ ਕੋਕਰੀ ਪਿੰਡ ਵਾਸੀਆਂ ਨੰ ਸੰਬੋਧਨ ਕਰਦੇ ਹੋਏ 

ਡਾ ਸੁਖਵਿੰਦਰ ਸਿੰਘ ਬਾਪਲਾ ਬਣੇ ਸਰਬਸੰਮਤੀ ਨਾਲ ਤੀਜੀ ਵਾਰ ਵਿੱਤ ਸਕੱਤਰ

ਡਾ ਸੁਰਜੀਤ ਸਿੰਘ ਛਾਪਾ ਚੁਣੇ ਗਏ ਸਰਬ ਸੰਮਤੀ ਨਾਲ ਬਲਾਕ ਪ੍ਰਧਾਨ 
ਡਾ ਬਲਿਹਾਰ ਸਿੰਘ ਬਣੇ ਬਲਾਕ ਸਰਪ੍ਰਸਤ

ਮਹਿਲ ਕਲਾਂ /ਬਰਨਾਲਾ 16 ਜਨਵਰੀ ( ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਪੰਜਾਬ  ਡਾ ਮਿੱਠੂ ਮੁਹੰਮਦ ਨੇ ਸ਼ਮੂਲੀਅਤ ਕੀਤੀ ।ਪ੍ਰਧਾਨ ਡਾ ਬਲਿਹਾਰ ਸਿੰਘ ਨੇ ਪ੍ਰਧਾਨਗੀ ਰਿਪੋਰਟ ਪੇਸ਼ ਕੀਤੀ ਜਿਸ ਨੂੰ  ਸਰਬਸੰਮਤੀ ਨਾਲ ਸਾਰੇ ਮੈਂਬਰਾਂ ਨੇ ਪਾਸ ਕੀਤਾ। ਸੈਕਟਰੀ ਡਾ ਸੁਰਜੀਤ ਸਿੰਘ ਛਾਪਾ ਨੇ ਸੈਕਟਰੀ ਰਿਪੋਰਟ ਪੇਸ਼ ਕੀਤੀ। ਜਿਸ ਤੇ ਉਸਾਰੂ ਬਹਿਸ ਕਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਸਾਲਾਨਾ ਲੇਖਾ ਜੋਖਾ ਪਡ਼੍ਹ ਕੇ ਸੁਣਾਇਆ। ਜਿਸ ਨੂੰ ਸਰਬਸੰਮਤੀ ਨਾਲ ਮੈਂਬਰਾਂ ਨੇ ਪਾਸ ਕੀਤਾ ।ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ ਨੇ ਬਲਾਕ ਮਹਿਲ ਕਲਾਂ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਸੂਬਾ ਕਮੇਟੀ ਦੀਆਂ ਪ੍ਰਾਪਤੀਆਂ ਅਤੇ ਕੀਤੇ ਗਏ ਸੰਘਰਸ਼ਾਂ ਸਬੰਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸੇ ਦੌਰਾਨ 2 ਵਜੇ ਪੁਰਾਣੀ  ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਡਾ ਬਲਿਹਾਰ ਸਿੰਘ ਨੇ ਆਪਣੇ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੰਦਿਆਂ ਆਪਣੀ ਜਗ੍ਹਾ ਤੇ ਡਾ ਸੁਰਜੀਤ ਸਿੰਘ ਛਾਪਾ ਨੂੰ ਪ੍ਰਧਾਨ ਐਲਾਨਿਆ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਨੂੰ ਬਲਾਕ ਮਹਿਲ ਕਲਾਂ ਦਾ ਸਰਪ੍ਰਸਤ ਥਾਪਿਆ ।ਇਸੇ ਦੌਰਾਨ ਡਾਕਟਰ ਕੇਸਰ ਖਾਨ ਮਾਂਗੇਵਾਲ ਨੂੰ ਜ਼ਿਲ੍ਹਾ ਪ੍ਰਧਾਨ ,ਡਾ ਜਗਜੀਤ ਸਿੰਘ ਖਾਲਸਾ ਨੂੰ ਬਲਾਕ ਚੇਅਰਮੈਨ , ਡਾਕਟਰ ਸੁਖਵਿੰਦਰ ਸਿੰਘ ਠੁੱਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਡਾ ਨਾਹਰ ਸਿੰਘ ਨੂੰ ਮੀਤ ਪ੍ਰਧਾਨ, ਡਾ ਸੁਬੇਗ ਮੁਹੰਮਦ ਨੂੰ ਮੀਤ ਪ੍ਰਧਾਨ, ਡਾ ਪਰਮਿੰਦਰ ਕੁਮਾਰ ਨਿਹਾਲੂਵਾਲ ਨੂੰ ਜਨਰਲ ਸਕੱਤਰ, ਡਾ ਗੁਰਭਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ , ਡਾ ਸੁਖਵਿੰਦਰ ਸਿੰਘ ਬਾਪਲਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ  ਵਿੱਤ ਸਕੱਤਰ  ਚੁਣਿਆ ਗਿਆ। ਇਸੇ ਦੌਰਾਨ ਏਰੀਆ ਕਮਾਂਡਰ ਡਾ ਪਰਮੇਸ਼ਵਰ ਸਿੰਘ ਬਰਨਾਲਾ, ਡਾ ਸੁਖਪਾਲ ਸਿੰਘ ਛੀਨੀਵਾਲ ,ਬਲਦੇਵ ਸਿੰਘ ਲੋਹਗੜ, ਮੁਕੁਲ ਸ਼ਰਮਾ ਮਨਾਲ  ਆਦਿ ਚੁਣੇ ਗਏ ।ਇਸੇ ਦੌਰਾਨ ਸਰਬਸੰਮਤੀ ਨਾਲ ਸੀਮਾ ਰਾਣੀ ਸੰਘੇੜਾ ਨੂੰ ਸਰਬਸੰਮਤੀ ਨਾਲ ਇਸਤਰੀ ਵਿੰਗ ਦੀ ਪ੍ਰਧਾਨ ਚੁਣਿਆ ਗਿਆ ।

ਪਿੰਡ ਕੁਤਬਾ ਵਿਖੇ ਗੁਰੂ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਨਗਰ ਕੀਰਤਨ

ਮਹਿਲ ਕਲਾਂ /ਬਰਨਾਲਾ 16 ਜਨਵਰੀ (ਗੁਰਸੇਵਕ ਸੋਹੀ )- ਪਿੰਡ ਕੁਤਬਾ ਵਿਖੇ ਪੁਰਾਣਾ ਸ਼ਹੀਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ  ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦਾ ਪਿੰਡ ਅੰਦਰ ਵੱਖ ਵੱਖ ਪੜ੍ਹਾਵਾਂ ਉੱਪਰ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਗੀ ਗੁਰਦੀਪ ਸਿੰਘ ਦੇ ਜਥੇ ਵੱਲੋਂ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ,ਮੀਤ ਪ੍ਰਧਾਨ ਹਾਕਮ ਸਿੰਘ ,ਖਜ਼ਾਨਚੀ ਗੁਰਮੀਤ ਸਿੰਘ, ਸੈਕਟਰੀ ਮਾਸਟਰ ਕਰਨੈਲ ਸਿੰਘ, ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਕੌਮ ਲਈ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਸਮੁੱਚੇ ਪਰਿਵਾਰ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਰਾਖੀ ਕੀਤੀ । ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਵਧੇਰੇ ਅੰਮ੍ਰਿਤਪਾਨ ਕਰਕੇ ਸਿੱਖੀ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਵੱਖ ਵੱਖ ਪੜ੍ਹਾਵਾਂ ਪਰ ਸੰਗਤਾਂ ਲਈ ਚਾਹ, ਪਕੌੜਿਆਂ ਆਦਿ ਦੇ ਲੰਗਰ ਲਗਾਏ  ਗਏ । ਇਸ ਮੌਕੇ ਕਮੇਟੀ ਮੈਂਬਰ ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਮੁਕੰਦ ਸਿੰਘ, ਹਰਜੀਤ ਸਿੰਘ ਤੋ ਇਲਾਵਾ ਹੋਰ ਸੰਗਤਾਂ ਵੱਡੀ  ਗਿਣਤੀ ਚ ਹਾਜ਼ਰ ਸਨ   ।

ਬੱਚੇ ਜੁਝਾਰ ਸਿੰਘ ਦੀ ਲੋਹੜੀ ਦੀ ਖੁਸ਼ੀ ਮੌਕੇ ਕਰਵਾਇਆ ਗਿਆ ਗੁਰਮਤਿ ਸਮਾਗਮ

  ਬਰਨਾਲਾ/ਮਹਿਲ ਕਲਾਂ 16 ਜਨਵਰੀ  (ਗੁਰਸੇਵਕ ਸੋਹੀ )-ਕੈਨੇਡਾ ਵਿੱਚ ਵੱਸਦੇ ਸਿੱਖ ਨੌਜਵਾਨ ਨਵਪ੍ਰੀਤ ਸਿੰਘ ਨੇ ਜਿੱਥੇ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ,ਉੱਥੇ ਉਹਨਾਂ ਲੋਹੜੀ ਮੌਕੇ ਬਾਹਰੋ ਆ ਕੇ ਆਪਣੇ ਪੁੱਤਰ ਜੁਝਾਰ ਸਿੰਘ ਦੀ ਲੋਹੜੀ ਦੀ ਖੁਸ਼ੀ ਮਨਾਉਦਿਆ ਗੁਰਦੁਆਰਾ ਸਿੰਘ ਸਭਾ ਕਰਮਗੜ੍ਹ ਵਿਖੇ ਇਕ ਵਿਸੇਸ਼ ਗੁਰਮਤਿ ਸਮਾਗਮ ਕਰਵਾਇਆ।ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਸੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿੱਥੇ ਵੱਖ-ਵੱਖ ਰਾਗੀ ਜੱਥਿਆਂ ਤੇ ਕਥਾ-ਵਾਚਕਾਂ ਵਲੋ ਗੁਰਮਤਿ ਦੀਆਂ ਵਿਚਾਰਾਂ ਪੇਸ਼ ਕੀਤੀਆਂ ਗਈਆਂ। ਉੱਥੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋ ਕਥਾ ਕਰਨ ਤੋਂ ਬਾਅਦ ਵਿਸੇਸ ਤੌਰ ਤੇ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਰਾਗੀ ਅੰਮ੍ਰਿਤਸਰ ਨੇ ਗੁਰਮਤਿ ਇਤਿਹਾਸ ਤੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਢਿੱਲੋੰ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਸ੍ਰ. ਸੁਖਵੀਰ ਸਿੰਘ ਢਿੱਲਵ ਨੇ ਇਸ ਮੌਕੇ ਆਈ ਸੰਗਤ ਨੂੰ ਜੀ ਆਇਆਂ ਆਖਦਿਆ ਉਹਨਾ ਦਾ ਧੰਨਵਾਦ ਕੀਤਾ। ਭਾਈ ਵਡਾਲਾ ਨੇ ਵਿਚਾਰਾ ਕਰਦਿਆਂ ਕਿਹਾ ਕਿ ਸਮੇਂ ਦੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਨਿੱਜੀ ਮਨੋਰਥਾਂ ਕਰਕੇ ਆਪਣੇ ਗੁਰੂ ਤੇ ਆਪਣੀ ਵਿਰਾਸਤ ਤੋਂ ਵਾਂਝੇ ਹੋ ਗਏ ਹਾਂ।ਇਸ ਕਰਕੇ ਸਾਡਾ ਭਵਿੱਖ ਅਸੁਰੱਖਿਅਤ ਹੈ। ਲੋਡ਼ ਹੈ ਗੁਰ ਇਤਿਹਾਸ ਨੂੰ ਆਪਣੇ ਬੱਚਿਆ ਤੱਕ ਪਹੁੰਚਾਉਣ ਦੀ,ਤਾਂ ਜੋ ਬੱਚੇ ਸਿੱਖੀ ਦੀਆ ਜੜ੍ਹਾਂ ਨਾਲ ਜੁੜੇ ਰਹਿਣ।ਅਰਥਾਤ ਸਾਨੂੰ ਆਪਣੇ ਗੁਰੂ ਨਾਲ ਜੁੜੇ ਰਹਿਣਾ ਚਾਹੀਦਾ ਹੈ।ਅੱਜ ਤੁਹਾਡੇ ਇਲਾਕੇ ਦੇ ਬੱਚੇ ਨੇ ਵਿਦੇਸ਼ਾਂ ਵਿੱਚ ਵਸਦਿਆ ਵੀ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ ਤੇ ਸਾਰਾ ਪਰਿਵਾਰ ਗੁਰੂ ਦੀ ਸਿੱਖਿਆ ਤੇ ਚਲਦਿਆਂ ਗੁਰੂ ਨਾਲ ਜੁੜਿਆ ਹੋਇਆ ਹੈ। ਵਿਦੇਸ਼ ਵਿੱਚ ਆਪਣੀ ਸਿੱਖੀ ਦੀ ਪਹਿਚਾਣ ਰੱਖਦਾ ਹੈ।ਇਸ ਮੌਕੇ ਕਾਂਗਰਸੀ ਆਗੂ ਜਗਦੇਵ ਸਿੰਘ,ਸਾਬਕਾ ਮੈਂਬਰ ਹਰਕੇਸ਼ ਸਿੰਘ,ਸਾਬਕਾ ਪੰਚ ਸੁਰਜੀਤ ਸਿੰਘ,ਬੀਰ ਸਿੰਘ,ਰਮਨਦੀਪ ਸਿੰਘ ਢਿੱਲਵ,ਸੰਦੀਪ ਸਿੰਘ ਕੈਨੇਡੀਅਨ, ਗੁਰਦੁਆਰਾ ਕਮੇਟੀ ਪ੍ਰਧਾਨ ਦਲਜੀਤ ਸਿੰਘ,ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਬਲਵੰਤ ਸਿੰਘ ਉਪੱਲੀ, ਇਕਾਈ ਪ੍ਰਧਾਨ ਜਸਵੀਰ ਸਿੰਘ,ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਤੇ ਲਵਪ੍ਰੀਤ ਸਿੰਘ, ਯਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਆਗੂ ਗੁਰਦੀਪ ਸਿੰਘ, ਜਸਵੀਰ ਸਿੰਘ ਤੋ ਇਲਾਵਾ ਸਮੂਹ ਵੱਡੀ ਗਿਣਤੀ ਵਿੱਚ ਮਾਤਾਵਾਂ ਭੈਣਾਂ ਤੇ ਪਿੰਡ ਵਾਸੀ ਮੌਜੂਦ ਸਨ।

ਵਿਆਹ ਦੀ ਵਰ੍ਹੇਗੰਢ

ਪੱਤਰਕਾਰ ਜਸਮੇਲ ਗ਼ਾਲਿਬ ਅਤੇ ਰਾਜ ਕੌਰ ਵਾਸੀ ਗਾਲਿਬ ਰਣ ਸਿੰਘ (ਜਗਰਾਓਂ) ਨੂੰ ਵਿਆਹ ਦੀ 11ਵੀਂ ਵਰ੍ਹੇਗੰਢ ਦੀਆ ਬਹੁਤ ਬਹੁਤ ਮੁਬਾਰਕਾਂ