You are here

ਪੰਜਾਬ

ਗਾਇਕ  ਕਾਕਾ ਦਾ ਰੋਮਾਂਟਿਕ ਲਵ ਟ੍ਰੈਕ 'ਇਕ ਕਹਾਨੀ'  ਸਾਰੇਗਾਮਾ ਮਿਊਜ਼ਿਕ  ਦੇ ਯੂ ਟਿਊਬ   ਚੈਨਲ 'ਤੇ ਹੋਇਆ  ਰਿਲੀਜ਼ 

ਪੰਜਾਬੀ ਇੰਡਸਟਰੀ ਨੂੰ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ, ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਤੁਹਾਡੇ ਸਾਲ ਦੀ ਸ਼ੁਰੂਆਤ ਨੂੰ ਹੋਰ ਖਾਸ ਬਣਾਉਣ ਲਈ ਤਿਆਰ ਹਨ। ਆਪਣੇ ਨਵੇਂ ਸਿੰਗਲ ਟਰੈਕ 'ਇਕ ਕਹਾਨੀ' ਦੇ ਨਾਲ। ਇਹ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਜੋ ਅੱਜ ਰਿਲੀਜ਼ ਹੋਇਆ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

ਇਕ ਕਹਾਣੀ, ਦਿਲ ਟੁੱਟਣ ਤੋਂ ਬਾਅਦ ਠੀਕ ਹੋਣ ਅਤੇ ਮੁੜ ਸੁਰਜੀਤ ਕਰਨ ਦੀ ਕਹਾਣੀ ਦੀ ਪੜਚੋਲ ਕਰਦੀ ਹੈ। ਆਪਣੀ ਕਿਸਮ ਦੇ ਕਿਸੇ ਵੀ ਹੋਰ ਦੇ ਉਲਟ, ਇਹ ਦਿਲ ਤੋੜਨ ਵਾਲਾ ਵੀਡੀਓ ਬ੍ਰੇਕਅੱਪ ਤੋਂ ਬਾਅਦ ਸਿੱਖਣ ਅਤੇ ਨਵਿਆਉਣ ਨਾਲ ਖਤਮ ਹੁੰਦਾ ਹੈ। 'ਇਕ ਕਹਾਣੀ' ਨਾਮ ਦੀ ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨੀ ਪੰਜਾਬ ਦੀਆਂ ਕੁਝ ਸਭ ਤੋਂ ਸ਼ਾਨਦਾਰ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ ਅਤੇ ਕੁਝ ਸੈੱਟ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ ਜੋ ਤੁਹਾਨੂੰ ਬਾਲੀਵੁੱਡ ਦਾ ਅਹਿਸਾਸ ਦਿਵਾਉਣਗੇ।

ਇਹ ਗੀਤ ਸੰਗੀਤ ਮਾਵੇਨ ਕਾਕਾ ਦੁਆਰਾ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ, ਸਤਨਾਮ ਅਤੇ ਸੰਗੀਤ ਨਿਰਮਾਤਾ ਅਰਿਜੀਤ ਅਤੇ ਰੂਪ ਘੁਮੰਥੇ ਦੁਆਰਾ ਨਿਰਦੇਸ਼ਤ ਹੈ। ਇਹ ਗੀਤ ਇੱਕ ਜੋੜੇ ਦੀ ਇੱਕ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਹੈ ਜੋ ਸਿਰਫ ਹਰ ਇੱਕ ਅੱਥਰੂ, ਅਤੇ ਇਕ ਦੂਜੇ ਲਈ ਉਦਾਸੀ ਨੂੰ ਛੱਡਣ ਲਈ ਵੱਖ ਹੋ ਜਾਂਦੇ ਹਨ। ਗੀਤ 'ਚ ਬਕਮਾਲ ਤੇ ਦਮਦਾਰ ਹੇਲੀ ਸ਼ਾਹ ਨੂੰ ਕਾਸਟ ਕੀਤਾ ਗਿਆ ਹੈ, ਵੀਡੀਓ ਸਭ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਹੋਰ ਦਿਲ ਤੋੜਨ ਵਾਲੀਆਂ ਕਹਾਣੀਆਂ ਦੇ ਉਲਟ, ਇਹ ਟਰੈਕ ਬ੍ਰੇਕ-ਅਪ ਤੋਂ ਬਾਅਦ ਆਪਣੇ ਆਪ ਨੂੰ ਲੱਭਣ 'ਤੇ ਕੇਂਦ੍ਰਤ ਕਰਦਾ ਹੈ, ਹੈਲੀ ਨੇ ਕੁਝ ਮਸ਼ਹੂਰ ਟੈਲੀਵਿਜ਼ਨ ਸ਼ੋਅ ਜਿਵੇਂ ਕਿ ਸਵਰਾਗਿਨੀ, ਦੇਵਾਂਸ਼ੀ, ਸੂਫੀਆਨਾ ਪਿਆਰ ਮੇਰਾ, ਇਸ਼ਕ ਮੈਂ ਮਰਜਾਵਾਂ ਅਤੇ ਹੋਰ ਨਾਟਕਾਂ ਵਿੱਚ ਕੰਮ ਕੀਤਾ ਹੈ। ਉਸਨੇ ਅਜੇ ਤੱਕ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਹੁਣ ਇਹਨਾਂ ਨੂੰ ਕਾਕਾ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਵੀਡੀਓ, ਦੂਜੇ 'ਤੇ ਨਿਰਭਰਤਾ ਅਤੇ ਸੁੱਖ-ਸਹੂਲਤਾਂ ਤੋਂ ਪਰੇ ਲੰਘਦੇ ਹੋਏ, ਉਹਨਾਂ ਦੇ ਸਵੈ ਲਈ ਇੱਕ ਦੇ ਮੁੱਲ ਨੂੰ ਵਧਾਉਂਦਾ ਹੈ। ਇਹ ਗੀਤ ਨਿਸ਼ਚਤ ਤੌਰ 'ਤੇ ਦੁਖੀ ਦਿਲ ਟੁੱਟਣ ਵਾਲੇ ਕਿਸੇ ਵੀ ਵਿਅਕਤੀ ਲਈ ਦੇਖਣਾ ਲਾਜ਼ਮੀ ਹੈ।

ਗੀਤ ਬਾਰੇ ਗੱਲ ਕਰਦੇ ਹੋਏ ਕਾਕਾ ਨੇ ਕਿਹਾ, "ਇਕ ਕਹਾਣੀ ਬਹੁਤ ਹੀ ਵੱਖਰਾ ਅਤੇ ਵਿਲੱਖਣ ਟਰੈਕ ਹੈ ਅਤੇ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਅਸਲ ਵਿੱਚ ਕੋਈ ਗੀਤ ਨਹੀਂ ਹੈ, ਇਹ ਇੱਕ ਬਹੁਤ ਹੀ ਛੋਟੀ ਕਹਾਣੀ ਹੈ। ਜਦੋਂ ਮੈਂ ਗੀਤ ਲਿਖਣਾ ਸ਼ੁਰੂ ਕੀਤਾ ਸੀ, ਇਹ ਪਹਿਲਾ ਗੀਤ ਸੀ ਜੋ ਸੁਣੇ ਜਾਣ ਦਾ ਹੱਕਦਾਰ ਸੀ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਸਿੱਧੇ ਤੌਰ 'ਤੇ ਛੂਹੇਗਾ। ਮੈਨੂੰ ਉਮੀਦ ਹੈ ਕਿ ਮੇਰੇ ਦਰਸ਼ਕ ਮੇਰੇ ਕੰਮ ਨੂੰ ਪਸੰਦ ਕਰਨਗੇ ਜਿਵੇਂ ਮੇਰੀਆਂ ਪਿਛਲੀਆਂ ਰਚਨਾਵਾਂ ਨੂੰ ਪਿਆਰ ਕੀਤਾ ਗਿਆ ਹੈ।

ਗੀਤ ਨੂੰ ਅੱਗੇ ਫਿਲਮਾਉਂਦੇ ਹੋਏ, ਹੈਲੀ ਸ਼ਾਹ ਨੇ ਕਿਹਾ, “ਜਦੋਂ ਮੈਨੂੰ ਕਾਕਾ ਨਾਲ ਪੰਜਾਬੀ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨ ਦਾ ਇਹ ਵੱਖਰਾ ਮੌਕਾ ਮਿਲਿਆ ਤਾਂ ਮੈਂ ਬਹੁਤ ਉਤਸ਼ਾਹਿਤ ਸੀ। ਮੈਨੂੰ ਗੀਤ ਦੀ ਕਹਾਣੀ ਅਤੇ ਦੋ ਵਿਅਕਤੀਆਂ ਵਿਚਕਾਰ ਪਿਆਰ ਅਤੇ ਦਿਲ ਟੁੱਟਣ ਦੀ ਕਹਾਣੀ ਨੂੰ ਦਰਸਾਉਣ ਦਾ ਤਰੀਕਾ ਪਸੰਦ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਵੱਖਰੇ ਅਵਤਾਰ ਵਿੱਚ ਮੇਰੀ ਸ਼ਲਾਘਾ ਕਰਨਗੇ। "

ਗੀਤ ਨੂੰ ਸਾਰਾਗਾਮਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹਰਜਿੰਦਰ ਸਿੰਘ ਜਵੰਦਾ 

ਮਨਜੀਤ ਕੌਰ ਸਿੱਧਵਾਂ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਨਿਯੁਕਤ

ਜਗਰਾਉਂ 16 ਜਨਵਰੀ  (ਜਸਮੇਲ ਗ਼ਾਲਿਬ)ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਬਲਬੀਰ ਰਾਣੀ ਸੋਢੀ ਨੇ ਆਲ ਇੰਡੀਆ ਮਹਿਲਾ ਕਾਂਗਰਸ ਐਕਟਿੰਗ ਪ੍ਰਧਾਨ ਮੈਡਮ ਨੀਤਾ ਡਿਸੂਜਾ ਤੇ ਇੰਚਾਰਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਮੈਡਮ ਮਮਤਾ ਭੁਪੇਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਬੀਬੀ ਮਨਜੀਤ ਕੌਰ ਸਿੱਧਵਾਂ ਨੂੰ  ਪਾਰਟੀ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਨਿਯੁਕਤ ਕੀਤਾ ਅਤੇ ਮੌਕੇ ਤੇ ਹੀ ਨਿਯੁਕਤੀ ਪੱਤਰ ਦਿੱਤਾ।ਇਸ ਮੌਕੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਨਵਨਿਯੁਕਤ ਬੀਬੀ ਮਨਜੀਤ ਕੌਰ ਸਿੱਧਵਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮੈਡਮ ਸੋਨੀਆ ਗਾਂਧੀ ਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮੈਡਮ ਬਲਵੀਰ ਰਾਣੀ ਸੋਢੀ ਸਮੇਤ ਸਮੁੱਚੀ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਵਿਧਾਨ ਸਭਾ ਚੋਣਾਂ ਚ  ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ  ਲਈ ਲੋਕਾਂ ਨੂੰ ਪ੍ਰੇਰਿਤ ਕਰਨਗੇ ।

ਜ਼ੀ ਪੰਜਾਬੀ ਦੇ 2 ਸਾਲ ਪੂਰੇ ਹੋਣ ‘ਤੇ ਚੀਫ ਚੈਨਲ ਅਫਸਰ ਰਾਹੁਲ ਰਾਓ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ

ਪੰਜਾਬ ਦੇ ਪਹਿਲੇ ਜੀ ਈ ਸੀ ਚੈਨਲ, ਜ਼ੀ ਪੰਜਾਬੀ ਨੇ ਫਿਕਸ਼ਨ ਅਤੇ ਨੋਨ ਫਿਕਸ਼ਨ ਸੀਰੀਅਲਾਂ, ਸੰਗੀਤ ਅਤੇ ਫਿਲਮਾਂ ਨੂੰ ਪੇਸ਼ ਕਰ ਕੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਟੇਲੀਵਿਜਨ ਇੰਡਸਟਰੀ ਵਿੱਚ 2 ਸਾਲ ਪੂਰੇ ਕਰ ਲਏ ਹਨ। ਇਸ ਅਵਸਰ ਤੇ ਚੈਨਲ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ, ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫਸਰ- ਸ਼੍ਰੀ ਰਾਹੁਲ ਰਾਓ ਨੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨਾਲ ਇੱਕ ਤਾਜ਼ਾ ਗੱਲਬਾਤ ਹੋਈ 'ਤੇ ਜਦੋਂ ਪਿਛਲੇ 2 ਸਾਲਾਂ ਵਿੱਚ ਜ਼ੀ ਪੰਜਾਬੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਰਾਓ ਨੇ ਕਿਹਾ, “ਜ਼ੀ ਪੰਜਾਬੀ ਦੇ ਦੋ ਸਾਲਾਂ ਵਿਚ ਬਹੁਤ ਹਾਇਲਿਟਸ ਰਹੇ ਹਨ, ਜੀ ਈ ਸੀ ਕਲਾਸ ਵਿਚ ਸਬ ਤੋਂ ਉੱਤਮ ਹੋਣ ਤੋਂ ਲੈ ਕੇ ਸੀਰੀਅਲਾਂ ਦੇ ਨੰਬਰ 1 ਹੋਣ ਤਕ' ਤੇ ਅਰਬਨ ਪੰਜਾਬ ਦੇ ਦਰਸ਼ਕਾਂ ਲਈ ਏੰਟਰਟੇਨਮੇੰਟ ਦੀ  ਨੰਬਰ 1 ਪਸੰਦ ਬਣਨ ਤੋਂ ਲੈ ਕੇ ਪੰਜਾਬ ਦੀਆਂ ਮਸ਼ਹੂਰ ਹਸਤੀਆਂ- ਗੁਰਦਾਸ ਮਾਨ, ਜੈਜ਼ੀ ਬੀ, ਜੈ ਦੇਵ ਕੇ.ਆਰ, ਸੋਨੂੰ ਕੱਕੜ, ਗੁਰਪ੍ਰੀਤ ਘੁੱਗੀ, ਹਰਭਜਨ ਸਿੰਘ, ਨੀਰੂ ਬਾਜਵਾ, ਸੋਨਮ ਬਾਜਵਾ, ਜੱਸੀ ਗਿੱਲ, ਮਾਸਟਰ ਸਲੀਮ, ਮੰਨਤ ਨੂਰ, ਜਸਵਿੰਦਰ ਭੱਲਾ। ਉਪਾਸਨਾ ਸਿੰਘ, ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਤਕ ਸਾਡੇ ਸ਼ੋਅ ਨਾਲ ਜੁੜੇ ਮੁੰਬਈ ਤੋਂ ਕੁਝ ਮਹਾਨ ਪ੍ਰਤਿਭਾ ਮਸ਼ਹੂਰ ਹਸਤੀਆਂ ਵੀ ਸਨ। ਹਾਲਾਂਕਿ ਸਾਡੇ ਲਈ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਸਾਡੇ 'ਤੇ ਜੋ ਪਿਆਰ ਅਤੇ ਸਨੇਹ ਪਾਇਆ ਹੈ ਅਤੇ ਸਾਨੂੰ ਪੰਜਾਬ ਦਾ ਸਭ ਤੋਂ ਚਾਹੇਤਾ ਚੈਨਲ ਬਣਾ ਦਿੱਤਾ ਹੈ।ਪੰਜਾਬੀ ਮਨੋਰੰਜਨ ਉਦਯੋਗ ਹੁਣ ਵਿਕਸਤ ਹੋ ਰਿਹਾ ਹੈ ਅਤੇ ਦਰਸ਼ਕ ਵੀ ਵੱਖ-ਵੱਖ ਵਿਸ਼ੇ ਨੂੰ ਪਸੰਦ ਕਰਦੇ ਹਨ, ਇਸ ਲਈ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਓਹਨਾ ਦੇ ਮੁਤਾਬਿਕ ਹੁਣ ਮਾਰਕੀਟ ਵਿੱਚ ਕਿਹੜੇ ਵਿਸ਼ੇ ਦੀ ਡਿਮਾਂਡ ਜਾਂਦਾ ਹੈ, ਤਾਂ ਓਹਨਾ ਨੇ ਜਵਾਬ ਦਿੰਦੇ ਕਿਹਾ, “ਪੰਜਾਬ ਦਾ ਇੱਕ ਅਮੀਰ ਸੱਭਿਆਚਾਰ ਅਤੇ ਇਤਿਹਾਸ ਹੈ ਜੋ ਪੰਜਾਬ ਦੇ ਸਾਰੇ ਵਿਿਸ਼ਆਂ ਦੀ ਪੇਸ਼ਕਸ਼ ਵਿੱਚ ਝਲਕਦਾ ਹੈ। ਉਨਾਂ ਵਲੋਂਂ ਹਰ ਤਰਾਂ ਦੀ ਸ਼ੈਲੀ ਨੂੰ ਅਹਮਿਯਤ ਦਿੱਤੀ ਗਈ ਹੈ ਪਰ ਟੀਵੀ 'ਤੇ ਦਰਸ਼ਕਾਂ ਦੀ ਪਸੰਦ ਅੱਜ ਵੀ ਡਰਾਮਾ ਜਾਪਦੀ ਹੈ।ਸੰਗੀਤ ਪੰਜਾਬ ਦੇ ਦਰਸ਼ਕਾਂ ਦੇ ਨਾਲ ਇੱਕ ਮਜ਼ਬੂਤ ਦਰਸ਼ਕਤਾ ਦਾ ਸਹਾਰਾ ਬਣਿਆ ਹੋਇਆ ਹੈ ਅਤੇ ਅਸਲ ਵਿੱਚ, ਵਿਸ਼ਵ ਵੀ ਪੰਜਾਬੀ ਗੀਤਾਂ ਨੂੰ ਚੰਗਾ ਹੁੰਗਾਰਾ ਦੇ ਰਿਹਾ ਹੈ।ਜ਼ੀ ਨੇ ਸਾਰੀਆਂ ਭਾਸ਼ਾਵਾਂ ਵਿੱਚ ਅਭਿਨੈ ਕੀਤਾ ਹੈ ਅਤੇ ਹੁਣ ਉਨ੍ਹਾਂ ਨੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਵੀ ਆਪਣੇ ਪੈਰ ਪੱਕੇ ਕਰ ਲਏ ਹਨ। ਇਸ ਲਈ ਇਹ ਦੇਖਣਾ ਅਸਲ ਵਿੱਚ ਦਿਲਚਸਪ ਹੋਵੇਗਾ ਕਿ ਮਨੋਰੰਜਨ ਦੇ ਲਿਹਾਜ਼ ਨਾਲ ਇਹ ਨਵਾਂ ਸਾਲ ਜ਼ੀ ਲਈ ਕੀ ਲੈ ਕੇ ਆਵੇਗਾ ਅਤੇ ਦਰਸ਼ਕ ਨਿਰਮਾਤਾਵਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ। ਜਿਸ ਦਾ ਜਵਾਬ ਸ਼੍ਰੀ ਰਾਓ ਨੇ ਦਿੱਤਾ, “ਅਸੀਂ ਇਸ ਸਾਲ ਦੇ ਦੌਰਾਨ ਕਈ ਨਵੇਂ ਸ਼ੋਅ ਲਾਂਚ ਕਰਾਂਗੇ ਤਾਂ ਜੋ ਦਰਸ਼ਕਾਂ ਲਈ ਵੱਡੇ-ਵੱਡੇ ਨਾਨ-ਫਿਕਸ਼ਨ ਸ਼ੋਅ ਅਤੇ ਵੱਡੀਆਂ ਬਲਾਕਬਸਟਰ ਫਿਲਮਾਂ ਦੇ ਨਾਲ-ਨਾਲ ਦਰਸ਼ਕਾਂ ਲਈ ਕਲਾਸ ਦਾ ਵਧੀਆ ਮਨੋਰੰਜਨ ਲਿਆਇਆ ਜਾ ਸਕੇ। ਸਥਿਤੀ ਦੀ ਇਜਾਜ਼ਤ ਦਿੰਦੇ ਹੋਏ ਅਸੀਂ ਆਪਣੇ ਦਰਸ਼ਕਾਂ ਦੇ ਨੇੜੇ ਹੋਣਾ ਚਾਹੁੰਦੇ ਹਾਂ ਅਤੇ ਪੰਜਾਬ ਦੇ ਹਰ ਘਰ ਤੱਕ ਪਹੁੰਚਣਾ ਚਾਹੁੰਦੇ ਹਾਂ।
ਹਰਜਿੰਦਰ ਸਿੰਘ 

ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਫ਼ੈਸਲਾ ਲਿਆ - ਅਮਿਤ ਸਚਦੇਵਾ  

ਜਗਰਾਓਂ 16 ਜਨਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਅਤੇ ਵਧੀਆ ਫ਼ੈਸਲਾ ਲਿਆ  ਭੁਪਿੰਦਰ ਸਿੰਘ ਸਾਹੋਕੇ ਜੋ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੁਪਿੰਦਰ ਸਿੰਘ ਸਾਹੋਕੇ ਦੇ ਨਜ਼ਦੀਕੀ ਸਾਥੀ  ਫ਼ਰੀਦ ਟ੍ਰੈਵਲ ਜਗਰਾਉਂ ਦੇ ਐੱਮ ਡੀ ਅਮਿਤ ਸਚਦੇਵਾ ਨੇ  ਗੱਲਬਾਤ ਕਰਦਿਆਂ ਦੱਸਿਆ ਕਿ  ਭੁਪਿੰਦਰ ਸਿੰਘ ਸਾਹੋਕੇ ਨੂੰ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਦੁੱਖ ਸੁੱਖ ਚ ਖੜ੍ਹ ਰਹੇ ਹਨ ਤੇ ਨਿਹਾਲ ਸਿੰਘ ਵਾਲਾ ਅਤੇ ਸਭ ਤੋਂ ਮਜ਼ਬੂਤ ਉਮੀਦਵਾਰ ਹਨ  ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਵਿਖੇ ਜਿਥੇ ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਹੈ ਉੱਥੇ ਲੋਕ ਵੀ ਪੂਰੀ ਤਰ੍ਹਾਂ ਖੁਸ਼ ਹਨ

ਲੋਕ ਰਾਏ ਮੁਤਾਬਕ ਕਾਂਗਰਸ ਪਾਰਟੀ ਵਲੋ ਰਾਏਕੋਟ ਹਲਕੇ ਤੋਂ ਕਮਲ ਬੋਪਾਰਾਏ ਨੂੰ ਉਮੀਦਵਾਰ ਬਣਾਉਣਾ ਸਹੀ ਫ਼ੈਸਲਾ

ਰਾਏਕੋਟ, (ਗੁਰਸੇਵਕ ਸੋਹੀ) ਕਾਂਗਰਸ ਵੱਲੋਂ ਐਲਾਨੀ ਸੂਚੀ ਵਿਚ ਹਲਕਾ ਰਾਏਕੋਟ ਤੋਂ ਕਾਮਿਲ ਅਮਰ ਬੋਪਾਰਾਏ ਨੂੰ ਕਾਂਗਰਸੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਮਿਲ ਬੋਪਾਰਾਏ ਐੱਮਪੀ ਡਾ. ਅਮਰ ਸਿੰਘ ਦੇ ਸਪੁੱਤਰ ਹਨ। ਕਾਂਗਰਸ ਵੱਲੋਂ ਚਾਹੇ ਕਾਮਿਲ ਨੂੰ ਅੱਜ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਿਆ ਗਿਆ ਪਰ ਮਹੀਨਾ ਪਹਿਲਾਂ ਰਾਏਕੋਟ 'ਚ ਹੋਈ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਮੀਦਵਾਰ ਐਲਾਨ ਚੁੱਕੇ ਸਨ।

ਹਾਲਾਂਕਿ ਇਸ ਦਾ ਕਾਮਿਲ ਬੋਪਾਰਾਏ ਦੇ ਵਿਰੋਧੀ ਖੇਮੇ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਵੀ ਟਿਕਟ ਮੰਗੀ ਗਈ। ਤਮਾਮ ਅਟਕਲਾਂ ਤੇ ਵਿਰਾਮ ਚਿੰਨ੍ਹ ਲਾਉਂਦਿਆਂ ਹਾਈਕਮਾਨ ਵੱਲੋਂ ਕਾਮਿਲ ਬੋਪਾਰਾਏ ਨੂੰ ਬਤੌਰ ਕਾਂਗਰਸੀ ਉਮੀਦਵਾਰ ਬਣਾਉਣ ਨਾਲ ਉਨ੍ਹਾਂ ਨੂੰ ਰਾਏਕੋਟ ਤੋਂ ਕਾਫੀ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਦੀ ਸਰਕਾਰ ਰਹਿੰਦਿਆਂ ਹਲਕਾ ਇੰਚਾਰਜ ਰਾਏਕੋਟ ਰਹਿੰਦਿਆਂ ਕਾਮਿਲ ਬੋਪਾਰਾਏ ਵੱਲੋਂ ਹਲਕਾ ਰਾਏਕੋਟ 'ਚ ਜਿੱਥੇ ਸਰਕਾਰੀ ਡਿਗਰੀ ਕਾਲਜ, ਆਈਟੀਆਈ, ਜੱਚਾ-ਬੱਚਾ ਸਿਹਤ ਕੇਂਦਰ, ਸ਼ਹੀਦ ਈਸ਼ਰ ਸਿੰਘ ਸਿਹਤ ਕੇਂਦਰ ਝੋਰੜਾਂ, ਜਲਾਲਦੀਵਾਲ, ਬਰ੍ਹਮੀ ਵਿਖੇ 66 ਕੇਵੀ ਗਰਿੱਡ ਬਣਵਾਏ, ਸ਼ਹਿਰ 'ਚ ਦੋ ਪਾਰਕਾਂ, ਇਕ ਕਮਿਊਨਿਟੀ ਸੈਂਟਰ ਬਣਵਾਇਆ ਤੇ ਕਰੋੜਾਂ ਰੁੁਪਏ ਦੀ ਲਾਗਤ ਨਾਲ ਸ਼ਹਿਰ 'ਚ ਸੀਵਰੇਜ ਪਾਇਆ ਜਾ ਰਿਹਾ ਹੈ। ਪਿੰਡਾਂ ਨੂੰ ਜੋੜਦੀਆਂ ਿਲੰਕ ਸੜਕਾਂ ਨੂੰ 18 ਫੁੱਟਾ ਕੀਤਾ ਤੇ ਮੁਰੰਮਤ ਕਰਵਾਈਆਂ ਤੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਹੈ।

ਕੈਬਨਿਟ ਮੰਤਰੀ ਕੋਟਲੀ ਲਈ ਸੱਤਾ ਵਿਰੋਧੀ ਲਹਿਰ ਚੁਣੌਤੀ, ਹੈਟ੍ਰਿਕ ਲਈ ਕਰਨੀ ਪਵੇਗੀ ਮਿਹਨਤ 

 

ਖੰਨਾ, 15 ਜਨਵਰੀ (ਜਸਮੇਲ ਗ਼ਾਲਿਬ) ਖੰਨਾ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਲਗਾਤਾਰ ਤੀਜੀ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ। ਕੋਟਲੀ ਇਸ ਵਾਰ ਜਿੱਤ ਦੀ ਹੈਟ੍ਰਿਕ ਦੀ ਤਿਆਰੀ ਕਰ ਰਹੇ ਹਨ, ਪਰ ਸੱਤਾ ਵਿਰੋਧੀ ਲਹਿਰ ਅਤੇ ਸ਼ਹਿਰੀ ਵੋਟਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਰਾਹ ’ਚ ਰੁਕਾਵਟ ਬਣ ਸਕਦੀ ਹੈ। ਇਸ ਤੋਂ ਪਾਰ ਹੋਣਾ ਕੋਟਲੀ ਲਈ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਪਹਿਲੀ ਵਾਰ 2012 ’ਚ ਖੰਨਾ ਤੋਂ ਚੋਣ ਲੜੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਨੂੰ ਹਰਾਇਆ। 2017 ’ਚ ਤਿਕੋਣੇ ਮੁਕਾਬਲੇ ’ਚ ਆਪ ਦੇ ਅਨਿਲ ਦੱਤ ਫੱਲੀ ਨੂੰ ਹਾਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਤੀਜੇ ਸਥਾਨ ’ਤੇ ਰਹੇ। ਪਰ, ਇਸ ਵਾਰ ਹਾਲਾਤ ਕਾਫ਼ੀ ਬਦਲ ਗਏ ਹਨ।

2017 ਤੋਂ 2022 ਤਕ ਕੋਟਲੀ ਸਰਕਾਰ ’ਚ ਰਹੇ ਅਤੇ ਆਖ਼ਰ ’ਚ ਮੰਤਰੀ ਵੀ ਬਣੇ। ਅਜਿਹੇ ’ਚ ਇਸ ਵਾਰ ਉਨ੍ਹਾਂ ਦੇ ਕੰਮਾਂ ਦਾ ਅਨੁਮਾਨ ਲੋਕ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਟਲੀ ਕੇਂਦਰ ਦੀ ਅੰਮ੍ਰਿਤ ਸਕੀਮ ਦੇ ਜ਼ਰੀਏ ਹੋਏ ਸੀਵਰੇਜ ਸੁਰ ਵਾਰਟ ਸਪਲਾਈ ਪ੍ਰਾਜੈਕਟ ਤੋਂ ਇਲਾਵਾ ਕੇਂਦਰ ਦੀ ਐੱਸਪੀਵੀ ਸਕੀਮ ਤਹਿਤ ਹੋਏ ਫੋਕਲ ਪੁਆਇੰਟ ਦੇ ਵਿਕਾਸ ਨੂੰ ਲੈ ਕੇ ਆਪਣੇ ਖ਼ਾਤੇ ’ਚ ਪਾ ਕੇ ਪ੍ਰਚਾਰ ਕਰ ਰਹੇ ਹਨ। ਇਸ ’ਤੇ ਭਾਜਪਾ ਲਗਾਤਾਰ ਉਨ੍ਹਾਂ ’ਤੇ ਹਮਲੇ ਕਰ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਪਾਰ ਇਲਾਕੇ ਦੀ ਦੁਰਦਸ਼ਾ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਨਾ ਪੂਰਾ ਕਰਨ ਕਾਰਨ ਵੀ ਗੁਰਕੀਰਤ ਕੋਟਲੀ ਦਾ ਰਾਹ ਸੌਖਾ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਰਹੀ ਹੈ। 

ਢਾਡੀ ਗੁਰਬਖਸ ਸਿੰਘ ਅਲਬੇਲਾ ਦੀ ਬਰਸੀ 21 ਜਨਵਰੀ ਨੂੰ

ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਪੰਥ ਦੀ ਸਿਰਮੌਰ ਸ਼ਖਸ਼ੀਅਤ ਸ੍ਰੋਮਣੀ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀ ਛੇਵੀ ਬਰਸੀ ਮਨਾਉਣ ਸਬੰਧੀ ਅੱਜ ਸਥਾਨਿਕ ਕਸਬਾ ਵਿਖੇ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਬਲਤੇਜ ਸਿੰਘ ਅਲਬੇਲਾ ਨੇ ਦੱਸਿਆ ਕਿ ਸਵ:ਗੁਰਬਖਸ ਸਿੰਘ ਅਲਬੇਲਾ ਦੀ ਛੇਵੀ ਬਰਸੀ 21 ਜਨਵਰੀ ਨੂੰ ਪਿੰਡ ਬੁਰਜ ਰਾਜਗੜ੍ਹ (ਨੇੜੇ ਸਲਾਬਤਪੁਰਾ) ਵਿਖੇ ਮਨਾਈ ਜਾ ਰਹੀ ਹੈ ਅਤੇ 20 ਜਨਵਰੀ ਨੂੰ ਸੰਤ ਲਾਲ ਮੁਨੀ ਸਮਾਜ ਸੇਵਾ ਸੁਸਾਇਟੀ ਬੁਰਜ ਰਾਜਗੜ੍ਹ ਦੀ ਅਗਵਾਈ ਹੇਠ ਅੱਖਾ ਦਾ ਫਰੀ ਚੈਕਅੱਪ ਕੈਪ ਅਤੇ ਖੂਨ ਦਾਨ ਕੈਪ ਲਾਇਆ ਜਾਵੇਗਾ।ਉਨ੍ਹਾ ਦੱਸਿਆ ਕਿ 21 ਜਨਵਰੀ ਸਵੇਰੇ ਦਸ ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਜਾਣਗੇ,ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ ਅਤੇ ਢਾਡੀ ਦਰਬਾਰ ਸਜਾਇਆ ਜਾਵੇਗਾ,ਜਿਸ ਵਿਚ ਪੰਥ ਦੇ ਮਹਾਨ ਢਾਡੀ ਜੱਥੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ।ਇਸ ਮੌਕੇ ਗੁਰੁ ਕਾ ਲੰਗਰ ਅਟੁੱਤ ਵਰਤਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬਿੱਟੂ ਅਲਬੇਲਾ,ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਪਰਮਜੀਤ ਸਿੰਘ ਰਾਜਗੜ੍ਹ,ਪਰਮਿੰਦਰ ਸਿੰਘ ਸਹੌਰ,ਹਰਦੀਪ ਸਿੰਘ,ਸਤਨਾਮ ਸਿੰਘ ਲਾਲੀ,ਸਾਬਕਾ ਸਰਪੰਚ ਕਰਮਜੀਤ ਸਿੰਘ,ਸਾਬਕਾ ਸਰਪੰਚ ਗੁਰਜੀਤ ਸਿੰਘ,ਮਨਜੀਤ ਕੌਰ,ਭੋਲਾ ਸਿੰਘ,ਸੁਰਜੀਤ ਸਿੰਘ ਅਲਬੇਲਾ,ਰਾਜਵੀਰ ਸਿੰਘ, ਰਜਿੰਦਰ ਕੁਮਾਰ ਸ਼ਰਮਾ,ਆਤਮਾ ਸਿੰਘ,ਗੁਰਪ੍ਰੀਤ ਸਿੰਘ,ਕੁਲਵੰਤ ਸਿੰਘ,ਰਾਜਵਿੰਦਰ ਸਿੰਘ,ਸਾਧੂ ਸਿੰਘ,ਸਮਾਜ ਸੇਵਕ ਇਕਬਾਲ ਮੁਹੰਮਦ ਮੀਨੀਆ,ਅਰਮਾਨ ਵੀਰ ਅਲਬੇਲਾ,ਗੀਤਕਾਰ ਗੁਰਤੇਜ ਹਠੂਰ,ਗਗਨ ਹਠੂਰ,ਮਨੀ ਹਠੂਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸ੍ਰੋਮਣੀ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਕਰਦੀ ਹੋਈ ਪ੍ਰਬੰਧਕੀ ਕਮੇਟੀ ਅਤੇ ਹੋਰ।

ਬੇਗਾਨੀ ਖੁਰਲੀ ਦੇ ਪੱਠੇ! ✍️ ਸਲੇਮਪੁਰੀ ਦੀ ਚੂੰਢੀ

-  ਕੁੱਝ ਬੰਦਿਆਂ ਦੀ ਬਿਰਤੀ
ਪਸ਼ੂਆਂ
 ਵਰਗੀ ਹੁੰਦੀ ਐ,
 ਆਪਣੇ ਪੱਠੇ
ਖਾ ਕੇ,
ਬੇਗਾਨੀ ਖੁਰਲੀ
 'ਤੇ ਜਾ ਕੇ
ਮੂੰਹ ਮਾਰਦੇ ਨੇ
 ਉਥੇ ਜਿਵੇਂ ਵੜੇਵੇਂ ਹੋਣ!
ਖਾਣ ਲਈ ਮੇਵੇ ਹੋਣ!
ਕੁੱਝ ਬੰਦੇ ਤਾਂ
ਰੱਜਦੇ ਈ ਨ੍ਹੀਂ,
ਪੱਠੇ ਖਾ ਕੇ,
ਮੂੰਹ ਲਮਕਾ ਕੇ,
ਰੱਸਾ ਚੱਬਣ ਲੱਗ ਜਾਂਦੇ ਨੇ!
ਕੁੱਝ
ਰੱਸਾ ਤੁੜਾਕੇ,
 ਪਿੱਠ ਘੁੰਮਾਕੇ,
ਬੇਗਾਨੀ ਖੁਰਲੀ
ਚੱਟ ਕੇ
ਮੱਛੀ ਵਾਂਗੂੰ
ਪੱਥਰ ਚੱਟ ਕੇ
ਵਾਪਸ ਆਉਂਦੇ ਨੇ!
ਕੁੱਝ ਕਈ ਖੁਰਲੀਆਂ
  ਟੱਪ ਦੇ ਨੇ!
ਸੁਆਦਲੇ ਪੱਠੇ ਲੱਭਦੇ ਨੇ,
 ਕੀਲਾ ਛੱਡ ਕੇ ਭੱਜਦੇ ਨੇ!
ਕੁੱਝ ਸਿੰਙ ਮਾਰਦੇ ਮਾਲਕ ਦੇ!
ਸਿਰ ਗਲੀਆਂ ਕਰਦੇ ਪਾਲਕ ਦੇ!
 ਕੁੱਝ ਪਸ਼ੂਆਂ ਵਾਗੂੰ ਵਿਕਦੇ ਨੇ!
ਫਿਰ ਵੀ ਚੰਗੇ ਦਿਸਦੇ ਨੇ!
ਕੁੱਝ ਸ਼ੇਰਾਂ ਵਰਗੇ ਹੁੰਦੇ ਨੇ!
 ਘਾਹ ਨਹੀਂ ਮਾਸ ਖਾਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਮਰਿਆ ਸ਼ਿਕਾਰ ਨਾ ਮੂੰਹ ਨੂੰ ਲਾਉਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਬਸ, ਅਣਖ ਨਾਲ ਜਿਉਂਦੇ ਨੇ!!
-ਸੁਖਦੇਵ ਸਲੇਮਪੁਰੀ
09780620233
15 ਜਨਵਰੀ, 2022.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਖੁਸ਼ੀਆਂ ਭਰਿਆ ਨਵਾਂ ਸਾਲ 2022

ਖੁਸ਼ੀਆਂ ਭਰਿਆ ਨਵਾਂ ਸਾਲ ਲੈ ਕੇ ਆਵੀਂ ਮੇਰੇ ਮਾਲਕਾਂ ।
ਹਰੇਕ ਵਿਹੜੇ ਦੇ ਵਿੱਚ ਦੀਵੇ ਖੁਸ਼ੀ ਦੇ ਜਗਾਵੀਂ ਮੇਰੇ ਮਾਲਕਾਂ ।

ਹੋਵੇ ਨਾ ਕੋਈ ਖੂਨ ਖਰਾਬਾ ਹਰ ਪਾਸੇ ਪਿਆਰ ਹੋਵੇ ।
ਧੀਆਂ ਪੁੱਤਰਾਂ ਦੀ ਜਨਨੀ ਦਾ ਇੱਥੇ ਪੂਰਾ ਸਤਿਕਾਰ ਹੋਵੇ ।
ਦਹੇਜ ਦੇ ਲੋਭੀਆਂ ਤੋਂ ਨਿਰਦੋਸ਼ਾ ਦੀ ਜਾਨ ਬਚਾਈ ਮੇਰੇ ਮਾਲਕਾਂ 
ਖੁਸ਼ੀਆਂ ******

ਗਰੀਬੀ ਬੀਮਾਰੀ ਨਾ ਨਸ਼ਿਆਂ ਦਾ ਕੋਈ ਸ਼ਿਕਾਰ ਹੋਵੇ ।
ਕਿਸੇ ਦਾ ਜਵਾਨ ਪੁੱਤ ਨਾ ਮਰੇ ਦੁੱਖੀਂ ਨਾ ਕੋਈ ਪਰਿਵਾਰ ਹੋਵੇ ।
ਸਾਰਿਆ ਤੇ ਮੇਹਰ ਤੂੰ ਕਮਾਈ ਮੇਰੇ ਮਾਲਕਾਂ 
ਖੁਸ਼ੀਆਂ *******

ਰਾਖੀ ਜੋ ਦੇਸ਼ ਦੀ ਕਰਦੇ ਉਨ੍ਹਾਂ ਦਾ ਵੀ ਖਿਆਲ ਰੱਖੀਂ ।
ਪੁੱਤ ਜਿੰਨਾਂ ਦੇ ਫੌਜੀ ਉਨ੍ਹਾਂ ਦੇ ਵਿਹੜੇ ਖੁਸ਼ਹਾਲ ਰੱਖੀਂ ।
ਦੇਸ਼ ਪ੍ਰਤੀ ਫਰਜ਼ ਤੋਂ ਨਾ ਉਨ੍ਹਾਂ ਨੂੰ ਡੁਲਾਵੀ ਮੇਰੇ 
ਖੁਸ਼ੀਆਂ *****
ਹੋਵੇ ਨਾ ਕਿਸੇਨੂੰ ਗਮੀ ਬੱਸ ਖਿੜੀ ਗੁਲਜ਼ਾਰ ਰਵੇ ।
ਬੱਸ ਹਰੇਕ ਦੇ ਮੁੱਖੜੇ ਤੇ ਤੇਰਾ ਹੀ ਸਤਿਕਾਰ ਰਵੇ ।
"ਸ਼ਾਇਰ " ਤੋਂ ਸਦਾ ਹੀ ਸੱਚ ਲਿਖਾਈ ਮੇਰੇ ਮਾਲਕਾਂ 
ਖੁਸ਼ੀਆਂ *******

2) ਜ਼ਿਆਦਾ 

ਚੁੱਭ ਗਈ ਨੇ ਨਜ਼ਰਾ ਉਹ ਕਟਾਰਾਂ ਤੋ ਜ਼ਿਆਦਾ।
ਤੇਰੀ ਜ਼ੁਲਫਾ ਬੇਹੋਸ਼ ਕੀਤੇ ਨੇ ਹਜ਼ਾਰਾਂ ਤੋਂ ਜ਼ਿਆਦਾ ।

ਜਿੱਧਰ ਵੀ ਜਾਵੇ ਮਹਿਕਾਂ ਹੀ ਮਹਿਕਾਂ ਖਿਲਾਰ ਦੇਵੇਂ
ਹੁਸਨ ਤੇਰੇ ਤੇ ਚੜਿਆ ਸੱਜਣਾਂ ਬਹਾਰਾ ਤੋਂ ਜ਼ਿਆਦਾ ।

ਜਦੋਂ ਤੂੰ ਹੱਸਦੀ ਤਾਂ ਪੂਰੀ ਕਾਇਨਾਤ ਖਿੱਲੇ ਉੱਠਦੀ 
ਸੱਜਣਾ ਤੇਰੀ ਅੱਖ ਦੀ ਮਾਰ ਹਥਿਆਰਾਂ ਤੋਂ ਜ਼ਿਆਦਾ ।

ਤੇਰਾ ਦੀਦਾਰ ਵੀ ਰੱਬ ਦੇ ਦੀਦਾਰ ਤੋਂ ਘੱਟ ਨਹੀਉਂ 
ਇਕ ਤੇਰੀ ਜਿੱਤ ਦੀ ਖੁਸ਼ੀ ਮੈਨੂੰ ਹਾਰਾਂ ਤੋਂ ਜ਼ਿਆਦਾ ।

ਜਦ ਵੀ ਕੋਈ ਜ਼ਖ਼ਮ ਮੇਰਾ ਦਰਦ ਕਰਦਾ ਏ" ਸ਼ਾਇਰ "
ਮੈਂ ਫੁੱਲਾਂ ਨੂੰ ਸਲਾਮ ਆਖਦਾ ਖ਼ਾਰਾਂ ਤੋਂ ਜ਼ਿਆਦਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

67 ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਮਿਤੀ 26 27 28 29 ਜਨਵਰੀ ਨੂੰ- ਸਰਪੰਚ ਜਸਵੀਰ ਸਿੰਘ ਢਿੱਲੋਂ

 ਅਜੀਤਵਾਲ  (ਬਲਵੀਰ ਸਿੰਘ ਬਾਠ )  ਮੋਗਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੇ ਯਾਦਗਾਰੀ ਪਿੰਡ ਢੁੱਡੀਕੇ  ਅੱਜ 67 ਵਾਂ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਯਾਦ ਚ ਖੇਡ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਰਪੰਚ ਜਸਵੀਰ  ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 26ਜਨਵਰੀ  ਕੌਮੀ ਝੰਡਾ ਲਹਿਰਾਇਆ ਜਾਵੇਗਾ ਅਤੇ ਹਾਕੀ ਤੇ ਫੁਟਬਾਲ ਦੇ ਮੈਚ ਹੋਣਗੇ  ਮਿਤੀ 28ਨੌੰ ਲਾਲਾ ਲਾਜਪਤ ਰਾਏ ਜਨਮ ਅਸਥਾਨ ਤੇ ਬੱਚਿਆਂ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ  ਅਤੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ  ਮਿਤੀ 29 ਜਨਵਰੀ  ਨੂੰ  ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ  ਪਹਿਲਾ ਇਨਾਮ  250 ਲੱਖ ਦੂਜਾ ਇਨਾਮ ਦੋ ਲੱਖ  ਹਾਕੀ ਓਪਨ ਦਾ ਪਹਿਲਾ ਨਾਮ ਪਚੱਤਰ ਹਜਾਰ ਦੂਜਾ ਇਨਾਮ ਇਕਾਹਠ ਹਜ਼ਾਰ ਰੁਪਏ  ਪਹਿਲਾ ਇਨਾਮ ਫੁੱਟਬਾਲ ਇਕੱਤੀ ਹਜਾਰ ਰੁਪਏ ਦੂਸਰਾ ਇਨਾਮ ਪੱਚੀ ਹਜ਼ਾਰ ਰੁਪਏ  ਤੋਂ ਇਲਾਵਾ ਲੱਖਾਂ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਮੌਕੇ ਤੇ ਦਿੱਤੇ ਜਾਣਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਇੱਕ ਵਾਰ ਫੇਰ  ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਖੇਡ ਮੇਲਾ ਐਨਆਰਆਈ ਵੀਰ  ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਢੁੱਡੀਕੇ ਦੇ ਸਹਿਯੋਗ ਨਾਲ  ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਇਸ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ

ਕਿਸਾਨੀ ਸੰਘਰਸ਼ ਦੀ ਜਿੱਤ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਅਤੇ ਕਿਸਾਨਾਂ ਦਾ ਮਾਣ ਸਨਮਾਨ  -Video

ਪਿੰਡ ਸ਼ੇਰਪੁਰ ਕਲਾਂ ਵਿਖੇ ਦਿੱਲੀ ਕਿਸਾਨੀ ਫਤਹਿ ਮੋਰਚੇ ਦੀ ਖੁਸ਼ੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਕਿਸਾਨਾਂ ਦਾ ਹੋਇਆ ਮਾਣ ਸਨਮਾਨ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ   

ਕੋਰੋਨਾ ਵਾਇਰਸ ਦੇ ਟੀਕੇ ਤੋਂ ਬਾਅਦ ਨੌਜਵਾਨ ਦੀ ਮੌਤ  ,ਇਲਾਕੇ ਵਿਚ ਮੱਚੀ ਹਾਹਾਕਾਰ  - Video

ਅੰਮ੍ਰਿਤਸਰ ਵੇਰਕਾ ਦੇ 39 ਸਾਲਾ ਨੌਜਵਾਨ ਦੀ ਮੌਤ ਦਾ ਕਾਰਨ ਕੋਰੋਨਾ ਟੀਕਾ , ਸ਼ੱਕ ਹੋਵੇ ਵੀ ਕਿਉਂ ਨਾ ਕਿਉਂਕਿ ਮੌਤ ਵਾਲੇ ਦਿਨ ਨੌਜਵਾਨ ਦੇ ਕੋਰੋਨਾ ਵਾਇਰਸ ਦੇ ਟੀਕੇ ਦੀ ਪਹਿਲੀ ਡੋਜ਼ ਦਾ ਇੰਜੈਕਸ਼ਨ ਲੱਗਾ ਸੀ , ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਵਸਨੀਕ ਵਿੱਕੀ ਭਾਟੀਆ ਦੀ ਕੱਲ੍ਹ ਸਵੇਰੇ ਮੌਤ ਹੋ ਗਈ ਅਸਲ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪਰਿਵਾਰ ਦਾ ਦੋਸ਼ ਹੈ ਕਿ  ਉਨ੍ਹਾਂ ਦੇ ਲੜਕੇ ਨੂੰ ਬੀਤੇ ਦਿਨੀਂ ਪਹਿਲੀ ਡੋਜ਼ ਕੋਰੋਨਾਵਾਇਰਸ ਦੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਘਰ ਪਰਤਿਆ ਸੀ ਅਤੇ ਦੇਰ ਰਾਤ ਉਸ ਦੀ ਮੌਤ ਹੋ ਗਈ ,ਪੁਲੀਸ ਵਿਭਾਗ ਅਤੇ ਸਿਹਤ ਭੱਟ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ  ਆਓ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਕੀ ਆਖਦੇ ਹਨ ਪੀਡ਼ਤ ਪਰਿਵਾਰ ਦੇ ਲੋਕ ਅਤੇ ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਅਧਿਕਾਰੀ  , 39 ਸਾਲਾ ਨੌਜਵਾਨ ਦੀ ਮੌਤ ਦਾ ਕਾਰਨ ਉਸ ਦੇ ਮਾਪਿਆਂ ਵੱਲੋਂ ਕੋਰੋਨਾ ਵਾਇਰਸ ਦਾ ਟੀਕਾ ਦੱਸਿਆ - ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਚੋਣ ਅਧਿਕਾਰੀਆਂ ਵੱਲੋਂ 500 ਟ੍ਰਾਈਸਾਈਕਲ ਫੜੇ , 5 ਟਰੱਕ ਸੀਜ ਅੰਮ੍ਰਿਤਸਰ ਦੇ ਦੱਖਣੀ ਹਲਕੇ ਵਿਚ ਚੋਣਾਂ ਦੌਰਾਨ ਵੰਡੇ ਜਾਣ ਦਾ ਖ਼ਦਸ਼ਾ  -Video

ਚੋਣ ਅਧਿਕਾਰੀ ਜਾਂਚ ਵਿੱਚ ਜੁਟੇ , ਚੋਣਾਂ ਵਿੱਚ ਗਲਤ ਤਰੀਕੇ ਨਾਲ ਵੰਡੀ ਜਾਣ ਵਾਲੀ ਸਮੱਗਰੀ ਦਾ ਵੱਡਾ ਮਾਮਲਾ ਆਇਆ ਸਾਹਮਣੇ  

ਫੇਸਬੁੱਕ ਰਾਹੀਂ ਲੱਗਿਆ ਸੀ ਪਤਾ , ਪਰ ਹਲਕਾ ਦੱਖਣੀ ਦੇ ਵਿਧਾਇਕ ਨੇ ਇਸ ਫੇਸਬੁੱਕ ਆਈਡੀ ਨੂੰ ਗ਼ਲਤ ਦੱਸਿਆ  

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਮਹੰਤ ਪ੍ਰਤਾਪ ਸਿੰਘ ਜੀ ਨਾਨਕਸਰ ਵਾਲਿਆਂ ਦਾ ਬਰਸੀ ਸਮਾਗਮ ਮਨਾਇਆ ਗਿਆ  - Video

ਜਗਰਾਉਂ, 14 ਜਨਵਰੀ  (ਜਸਮੇਲ ਗ਼ਾਲਿਬ , ਬਲਵੀਰ ਬਾਠ , ਬਲਦੇਵ ਸਿੰਘ ) ਅੱਜ ਨਾਨਕਸਰ ਠਾਠ ਕਲੇਰਾ ਵਿਖੇ ਸੰਤ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਨਿੱਘੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ ਮਨਾਈ ਗਈ  ।

ਪਿੰਡ ਛੀਨੀਵਾਲ ਕਲਾਂ ਵਿਖੇ ਬੀਕੇਯੂ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਹੋਈ

ਕਿਸਾਨ ਆਗੂਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੀ ਡੱਟਵੀਂ ਹਮਾਇਤ ਕਰਨ ਦਾ ਕੀਤਾ ਐਲਾਨ  

ਮਹਿਲ ਕਲਾਂ /ਬਰਨਾਲਾ -14 ਜਨਵਰੀ -(ਗੁਰਸੇਵਕ ਸੋਹੀ)- ਬੀਕੇਯੂ ਰਾਜੇਵਾਲ ਦੇ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਦੇ ਵਿੱਚ ਹੋਈ ।ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ, ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਉਨ੍ਹਾਂ ਕਿਸਾਨਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਦੇ ਏਕੇ ਸਦਕਾ ਸੰਯੁਕਤ ਮੋਰਚੇ ਵੱਲੋਂ ਕੇਂਦਰ ਮੋਦੀ ਸਰਕਾਰ ਦੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਤੂ ਗਰੋਹ ਨੂੰਹ ਲੈ ਕੇ ਦਿੱਲੀ ਦੇ ਬਾਰਡਰਾਂ ਉੱਪਰ 378 ਦਿਨ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਦੇਰ ਰਾਤ ਸੰਘਰਸ਼ ਲੜ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਹਰ ਮੰਗਾਂ ਮੰਨਣ ਲਈ ਮਜਬੂਰ ਕਰ ਕੇ ਰੱਖ ਦਿੱਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਜਿੱਥੇ ਕਿਸਾਨੀ ਹਿੱਤਾਂ ਲਈ ਸੰਘਰਸ਼ ਲੜ ਕੇ ਕਿਸਾਨਾ ਦੇ ਹੱਕ ਦਿਵਾਏ ਜਾ ਰਹੇ ਹਨ ਉੱਥੇ ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰਕੇ ਸਮਰਾਏਦਾਰੀ ਅਤੇ ਕਾਰਪੋਰੇਟ ਘਰਾਣਿਆਂ ਵਰਗੀਆਂ ਤਾਕਤਾਂ   ਨੂੰ ਲਾਂਭੇ ਕਰਨ ਲਈ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਰੇਤ ਮਾਫ਼ੀਏ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਤੋਂ ਰੋਕਣ ਲਈ ਸਿਆਸੀ ਲੜਾਈ ਲੜੀ ਜਾ ਰਹੀ ਹੈ ।ਉਨ੍ਹਾਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਯੋਗ ਤੁਮ ਸਮਾਜ ਮੋਰਚੇ ਵਲੋਂ ਐਲਾਨੇ ਜਾ ਰਹੇ ਉਮੀਦਵਾਰਾਂ ਦੀ ਡਟ ਕੇ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ, ਹਾਕਮ ਸਿੰਘ ਕੁਰੜ, ਜਗਰੂਪ ਸਿੰਘ ਠੀਕਰੀਵਾਲ,ਬਹਾਲ ਸਿੰਘ ਕੁਰੜ, ਨਿਰਭੈ ਸਿੰਘ ਛੀਨੀਵਾਲ ਪ੍ਰਚਾਰ ਸਕੱਤਰ, ਕਰਨੈਲ ਸਿੰਘ, ਕਰਤਾਰ ਸਿੰਘ, ਚਮਕੌਰ ਸਿੰਘ ਬਹਾਦਰ ਸਿੰਘ ਨੰਬਰਦਾਰ ਬਾਰੂ ਸਿੰਘ, ਕਰਨੈਲ ਸਿੰਘ, ਮੁਖਤਿਆਰ ਸਿੰਘ ਬੀਹਲਾ ਖੁਰਦ, ਗੁਰਦੀਪ ਸਿੰਘ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ।

ਸੰਤ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਨਿੱਘੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ ਮਨਾਈ ਗਈ 

ਜਗਰਾਉਂ, 14 ਜਨਵਰੀ  (ਬਲਦੇਵ ਸਿੰਘ,ਜਸਮੇਲ ਗ਼ਾਲਿਬ , ਬਲਵੀਰ ਬਾਠ ) ਅੱਜ ਨਾਨਕਸਰ ਠਾਠ ਕਲੇਰਾ ਵਿਖੇ ਸੰਤ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਨਿੱਘੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ ਮਨਾਈ ਗਈ  । ਇਸ ਸਮੇਂ ਨਾਨਕਸਰ ਕਲੇਰਾਂ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਨੇ ਰਸ ਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ  । ਭਾਈ ਸੰਤੋਖ ਸਿੰਘ ਜੀ ਮਲੇਰਕੋਟਲਾ, ਮਹੰਤ ਕੁਲਦੀਪ ਸਿੰਘ ਜੀ ਨਾਨਕਸਰ ਕਲੇਰਾਂ, ਭਾਈ ਗੁਰਮੁਖ ਸਿੰਘ ਜੀ ਫਗਵਾੜੇ ਵਾਲੇ, ਭਾਈ ਜਸਵਿੰਦਰ ਸਿੰਘ ਜੀ ਬੰਟੀ ਖੰਜਰਵਾਲ ਵਾਲਿਆ  ਤੋ ਇਲਾਵਾ ਬੱਧਨੀ ਵਾਲੇ ਬਾਬਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਚਰਨਾਂ ਚ ਜੋੜ ਲਈ ਕੀਰਤਨ ਕੀਤਾ। ਇਸ ਸਮੇਂ ਮੁੱਖ ਪ੍ਰਬੰਧਕ ਸੇਵਾਦਾਰ ਸੰਤ ਮਹੰਤ ਹਰਬੰਸ ਸਿੰਘ ਜੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਚੱਲ ਰਹੀਆਂ ਲੜਿਆ ਦੇ 541 ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਜਪੁਜੀ ਸਾਹਿਬ ਦੇ ਪਾਠਾਂ ਦੇ ਅੱਜ ਭੋਗ ਪਾਏ ਗਏ ਹਨ  । ਇਸ ਸਮੇਂ ਭਾਈ ਰਣਜੀਤ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਬੱਦੋਵਾਲ ,ਭਾਈ ਠਾਕਰ ਸਿੰਘ ਵਿਰਕ ,ਬਾਬਾ ਸੁਬੇਗ ਸਿੰਘ ਜੀ ਸੀਖਾ, ਭਾਈ ਪਵਨਜੀਤ ਸਿੰਘ ਗਰੇਵਾਲ , ਸੇਵਾਦਾਰ ਚਮਕੌਰ ਸਿੰਘ ਟੇਲਰ , ਰਵੀ ਗੱਬਰ ਲੁਧਿਆਣਾ , ਕੁਲਦੀਪ ਸਿੰਘ ਬੱਧਨੀ, ਹਰਵਿੰਦਰ ਸਿੰਘ ਅਗਵਾੜ ਲੋਪੋ, ਪ੍ਰਭਜੋਤ ਸਿੰਘ ਮੁਸ਼ਕਾਬਾਦ, ਮਹਿੰਦਰ ਸਿੰਘ ਕਨੇਡਾ, ਬਾਬਾ ਹਰਚੰਦ ਸਿੰਘ ਜੀ ਹੁਰਾਂ ਨੇ ਆਪਣੀਆਂ ਹਾਜ਼ਰੀਆਂ ਲਗਾਉਂਦਿਆਂ  ਸੇਵਾਵਾਂ ਨਿਭਾਈਆਂ ਇਸ ਸਮੇਂ ਪਕੌੜਿਆਂ ਜਲੇਬੀਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ । ਬਾਬਾ ਹਰਬੰਸ ਸਿੰਘ ਜੀ ਨੇ ਆਈਆਂ ਸੰਗਤਾਂ ਅਤੇ ਸਮੂਹ ਰਾਗੀ ਜਥਿਆਂ ਦਾ ਧੰਨਵਾਦ ਕੀਤਾ।

ਕਾਂਗਰਸ ਨੂੰ ਵੱਡਾ ਝਟਕਾ ਹੀ ਨਹੀਂ  ਕਾਂਗਰਸ ਪਾਰਟੀ ਨੂੰ ਕਟਹਿਰੇ ਵਿੱਚ ਵੀ ਖੜ੍ਹਾ ਕੀਤਾ ਹੈ ਸਾਬਕਾ ਮੰਤਰੀ ਦੇ ਇਸਤੀਫੇ ਨੇ 

ਕਾਂਗਰਸ ਨਾਲ  50 ਸਾਲ ਪੁਰਾਣਾ ਰਿਸ਼ਤਾ ਤੋੜਿਆ, ਕੈਬਨਿਟ ਰੈਂਕ ਤੋਂ ਵੀ ਦਿੱਤਾ ਅਸਤੀਫਾ 

ਫਗਵਾੜਾ, 14 ਜਨਵਰੀ (ਜਸਮੇਲ ਗ਼ਾਲਿਬ)  ਸੂਬੇ 'ਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ। ਸੋਨੀਆ ਗਾਂਧੀ ਨੂੰ ਲਿਖੇ ਭਾਵੁਕ ਪੱਤਰ ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ, ਸਵ. ਬੇਅੰਤ ਸਿੰਘ, ਸਵ. ਐਚ.ਐਸ. ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ, “ਮੇਰਾ ਸੁਪਨਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਟਕਸਾਲੀ ਕਾਂਗਰਸੀ ਹੋਣ ਕਰਨ ਮੇਰਾ ਸਰੀਰ ਤਿਰੰਗੇ ਵਿੱਚ ਲਪੇਟਿਆ ਜਾਵੇਗਾ ਪਰ ਕਾਂਗਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਨਾਲ ਮੇਰੀ ਜ਼ਮੀਰ ਮੈਨੂੰ ਇਸ ਪਾਰਟੀ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਾਂ ਵਰਗੇ ਮਹਾਰਾਜੇ, ਜਾਗੀਰਦਾਰ, ਪੈਸੇ ਵਾਲੇ ਅਤੇ ਮੌਕਾਪ੍ਰਸਤ ਆਗੂ ਨਿੱਜੀ ਹਿੱਤਾਂ ਲਈ ਪਾਰਟੀ ਵਿੱਚ ਆਏ ਸਨ, ਜਿਸ ਕਾਰਨ ਪਾਰਟੀ ਆਪਣੀਆਂ ਮੂਲ ਕਦਰਾਂ-ਕੀਮਤਾਂ ਤੋਂ ਦੂਰ ਹੋ ਗਈ ਹੈ ਅਤੇ ਸਿਰਫ਼ ਚੋਣਾਂ ਲੜਨ ਵੱਲ ਤੇ ਰਾਜ ਸ਼ਕਤੀ ਪ੍ਰਾਪਤ ਕਰਨ ਵੱਲ ਹੀ ਧਿਆਨ ਕੇਂਦਰਿਤ ਰਹਿ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਰਾਤਾਂ ਬੇਚੈਨੀ ਨਾਲ ਲੰਘ ਰਹੀਆਂ ਹਨ, ਆਪਣਾ ਅੰਦਰ ਲਾਹਨਤਾਂ ਪਾ ਰਿਹਾ ਹੈ ਕਿ ਮੈਂ ਉਨ੍ਹਾਂ ਲੱਖਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦਾ ਕਰੀਅਰ ਰਸੂਖਵਾਨਾਂ ਵੱਲੋਂ ਸਕਾਲਰਸ਼ਿੱਪ ਦੇ ਪੈਸੇ ਹੜੱਪਣ ਕਾਰਨ ਬਰਬਾਦ ਹੋ ਗਿਆ ਹੈ, ਦੇ ਹਿੱਤਾਂ ਤੇ ਪਹਿਰਾ ਦੇਣ ਚ ਨਾਕਾਮ ਰਿਹਾ ਹਾਂ। ਮੈਨੂੰ ਇਹ ਜਾਪ ਰਿਹਾ ਹੈ ਕਿ ਅਜਿਹੇ ਲੋਕ ਸੱਤਾਧਾਰੀਆਂ ਦੀ ਗੋਦ ਚ ਬੈਠ ਕੇ ਇਨ੍ਹਾਂ ਗਰੀਬ ਵਿਦਿਆਰਥੀਆਂ ਦੀ ਹੋਣੀ ਤੇ ਹੱਸ ਰਹੇ ਹਨ ਤੇ ਕਾਂਗਰਸ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ, ਉਨ੍ਹਾਂ ਨੂੰ ਪਨਾਹ ਦੇ ਰਹੀ ਹੈ ਅਤੇ ਕੈਬਨਿਟ ਦਾ ਤਾਜ਼ਾ ਫੈਸਲਾ ਇਸ ਵੱਲ ਪੁਸ਼ਤ ਪਨਾਹੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ, “ ਕੀ ਇਹ ਉਹੀ ਪਾਰਟੀ ਨਹੀਂ ਹੈ ਜਿਸਦੀ ਆਗੂ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਬੇਲਚੀ (ਬਿਹਾਰ) ਵਿੱਚ ਮਾਰੇ ਗਏ ਐਸ ਸੀ ਭਾਈਚਾਰੇ ਦੇ ਮੈਂਬਰਾਂ ਦੀ ਮੌਤ ਦੇ ਸੋਗ ਲਈ, ਕੋਈ ਹੋਰ ਵਾਹਨ ਉਪਲਬਧ ਨਾ ਹੋਣ ਕਾਰਨ, ਹਾਥੀ ਉੱਤੇ ਸਵਾਰ ਹੋ ਕੇ, ਹਾਅ ਦਾ ਨਾਅਰਾ ਮਾਰਨ ਗਏ ਸਨ, ਪਰ ਅੱਜ ਕਾਂਗਰਸ ਦੇ ਨੇਤਾਵਾਂ ਦੇ ਹੱਥ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਅਰਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਨ੍ਹਾਂ ਦਾ ਕਰੀਅਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਕਾਰਨ ਬਰਬਾਦ ਹੋ ਗਿਆ ਹੈ।ਫ਼ਗਵਾੜਾ ਨੂੰ ਆਪਣੀ ਹੀ ਸਰਕਾਰ ਵਿਚ ਜ਼ਿਲ੍ਹਾ ਨਾ ਬਣਵਾ ਸਕਣ ਦਾ ਆਪਣੇ ਪਾਰਟੀ ਛੱਡਣ ਦਾ ਇਕ ਹੋਰ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵਸਨੀਕਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਕਰੀਬ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ, ਇਸ ਲਈ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਦੇ ਤਰਲੇ ਕੱਢ ਕੱਢ ਥੱਕ ਗਏ ਹਨ ਪਰ ਇਸ ਵੱਲ ਕੋਈ ਧਿਆਨ ਦੇਣ ਦੀ ਬਜਾਏ, ਉਨ੍ਹਾਂ ਨੇ ਫਗਵਾੜਾ ਵਾਸੀਆਂ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਪਾਰਟੀ ਅਤੇ ਇਸ ਦੇ ਆਗੂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਤਾਂ ਮੇਰੇ ਕੋਲ ਇਸ ਪਾਰਟੀ ਵਿੱਚ ਰਹਿਣ ਦਾ ਵੀ ਕੋਈ ਤਰਕ ਨਹੀਂ ਹੈ। ਮਾਨ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਾਲਮੀਕਿ/ਮਜ਼੍ਹਬੀ ਸਿੱਖ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਪਾਰਟੀ ਨੇ ਹਮੇਸ਼ਾਂ ਹੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਬਣਦੀ ਨੁਮਾਇੰਦਗੀ ਦੇਣ ਦੀ ਪ੍ਰਵਾਹ ਕੀਤੇ ਬਿਨਾਂ, ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਸਰਕਾਰ ਹੈ ਜਿਸ ਵਿੱਚ ਕੋਈ ਵੀ ਵਾਲਮੀਕਿ/ਮਜ਼੍ਹਬੀ ਸਿੱਖ ਮੰਤਰੀ ਨਹੀਂ ਸੀ, ਬਾਵਜੂਦ ਇਸ ਤੱਥ ਦੇ ਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵੀ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਪਦ ਖਾਲੀ ਸੀ। ਪਰ ਪਾਰਟੀ ਨੇ ਇਸ ਭਾਈਚਾਰੇ ਪ੍ਰਤੀਨਿਧਤਾ ਦੇਣ ਦੀ ਬਜਾਏ ਭਾਈਚਾਰੇ ਦੇ ਲੱਖਾਂ ਭਰਾਵਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਇਸ ਬਰਾਦਰੀ ਤੋਂ ਕਾਂਗਰਸ ਦੇ ਆਖਰੀ ਰਾਜ ਸਭਾ ਮੈਂਬਰ 1990 ਦੇ ਦਹਾਕੇ ਵਿੱਚ ਸਨ ਅਤੇ ਪਾਰਟੀ ਵੱਲੋਂ ਭਾਈਚਾਰੇ ਨੂੰ ਆਖਰੀ ਵਾਰ ਲੋਕ ਸਭਾ ਟਿਕਟ 2004 ਵਿੱਚ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮਹਾਰਾਜਿਆਂ, ਜਾਗੀਰਦਾਰਾਂ, ਪੈਸੇ ਵਾਲੇ, ਮੌਕਾਪ੍ਰਸਤਾਂ ਅਤੇ ਹੋਰਾਂ ਦੇ ਦਬਦਬੇ ਦੇ ਨਾਲ-ਨਾਲ, ਇਨ੍ਹਾਂ ਕਾਰਨਾਂ ਨੇ ਹੁਣ ਉਨ੍ਹਾਂ ਨੂੰ ਉਸ ਪਾਰਟੀ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਦੀ ਉਨ੍ਹਾਂ ਨੇ ਪਿਛਲੇ 50 ਸਾਲਾਂ ਦੌਰਾਨ ਖੂਨ -ਪਸੀਨੇ ਅਤੇ ਮਿਹਨਤ ਨਿਰਸਵਾਰਥ ਭਾਵ ਨਾਲ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕਦੇ ਉਹ ਵੀ ਹਾਲਾਤ ਸਨ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਉਨ੍ਹਾਂ ਉਸ ਕਾਲੇ ਸਮੇਂ ਦੌਰਾਨ ਵੀ ਆਪਣੇ ਪਰਿਵਾਰ ਦੇ ਅੱਠ ਮੈਂਬਰ ਗੁਆ ਦਿੱਤੇ ਸਨ ਪਰ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਸੀ ਛੱਡੀ। ਉਨ੍ਹਾਂ ਕਿਹਾ ਕਿ ਮੈਂ ਪੰਜ ਦਹਾਕਿਆਂ ਤੱਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਪਰ ਜ਼ਾਹਰ ਹੈ ਕਿ ਹੁਣ ਪਾਰਟੀ ਨੂੰ ਸਾਡੀ ਲੋੜ ਨਹੀਂ ਰਹੀ, ਇਸ ਲਈ ਸਾਡੀ ਵਫ਼ਾਦਾਰੀ ਨੂੰ ਸਾਡੀ ਕਮਜ਼ੋਰੀ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਉਹ ਫਗਵਾੜਾ ਵਾਸੀਆਂ ਅਤੇ ਖਾਸ ਤੌਰ 'ਤੇ ਕਾਂਗਰਸ ਤੋਂ ਬਿਨਾਂ ਵੀ ਕਮਜ਼ੋਰ ਅਤੇ ਪਛੜੇ ਵਰਗਾਂ ਲਈ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੱਲੋਂ ਪਾਰਟੀ ਦੇ ਲੀਡਰਾਂ ਉੱਪਰ ਖੜ੍ਹੇ ਕੀਤੇ ਸਵਾਲ ਸ਼ਾਇਦ ਆ ਰਹੀਆਂ ਵਿਧਾਨ ਸਭਾ ਚੋਣਾਂ ਚ  ਇਕ ਬਹੁਤ ਹੀ ਵੱਡਾ ਢਾਹ ਲਾਉਣਗੇ ਜਿਸ ਦੀ ਭਰ ਪੂਰਤੀ ਕਰਨੀ ਵੀ ਸ਼ਾਇਦ ਹੋਵੇਗੀ ।ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਕਿਸ ਪਾਸੇ ਵਹਿੰਦੀ ਹੈ  । 

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਵਫ਼ਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ 

ਬੰਦੀ ਸਿੰਘਾਂ ਲਈ ਰਿਹਾਈ, ਕਿਸਾਨਾਂ ਅਤੇ ਇੰਡਸਟਰੀ ਲਈ ਵਿਸ਼ੇਸ਼ ਪੈਕੇਜ ਦੀ ਮੰਗ - ਢੀਂਡਸਾ    

ਦਿੱਲੀ , 14 ਜਨਵਰੀ  (ਗੁਰਸੇਵਕ ਸੋਹੀ)  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ  ਸ: ਸੁਖਦੇਵ ਸਿੰਘ ਢੀਂਡਸਾ ਜੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕਰਕੇ  ਸਜ਼ਾਵਾਂ ਪੂਰੀਆਂ ਕਰ ਚੁੱਕੇ  ਜੇਲ੍ਹਾਂ ਵਿਚ ਨਜ਼ਰਬੰਦ  ਬੰਦੀ ਸਿੰਘਾਂ ਦੀ ਰਿਹਾਈ,ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਅਤੇ ਪੰਜਾਬ ਲਈ  ਇੰਡਸਟਰੀ ਸੰਬੰਧੀ  ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ । ਇਸ ਸਮੇਂ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਥ, ਕੌਮ ਅਤੇ ਪੰਜਾਬ ਪ੍ਰਤੀ  ਵਚਨਬੱਧ ਹੈ । 

ਲੋਕ ਰਾਏ ਨਾਲ ਐਲਾਨਿਆ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ, 17 ਜਨਵਰੀ ਤਕ ਮੋਬਾਈਲ ਨੰਬਰ 'ਤੇ ਭੇਜੋ ਵਿਚਾਰ - ਕੇਜਰੀਵਾਲ

ਚੰਡੀਗੜ੍ਹ, 13 ਜਨਵਰੀ  (ਜਸਮੇਲ ਗ਼ਾਲਿਬ)  ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਫ਼ੈਸਲਾ ਲੋਕਾਂ ਤੇ ਛੱਡਿਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ ਜਿਸ ਤੇ ਪੰਜਾਬ ਵਾਸੀ ਆਪਣੀ ਰਾਇ ਸ਼ੁਮਾਰੀ ਦੇ ਸਕਦੇ ਹਨ। ਇਸ ਨੰਬਰ 'ਤੇ 17 ਜਨਵਰੀ ਸ਼ਾਮ ਪੰਜ ਵਜੇ ਤਕ ਲੋਕ ਆਪਣਾ ਸੁਨੇਹਾ ਜਾਂ ਰਿਕਾਰਡਿੰਗ ਆਵਾਜ਼ ਭੇਜ ਸਕਦੇ ਹਨ।ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿਸੇ ਪਾਰਟੀ ਨੇ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਲੋਕਾਂ ਨੂੰ ਹੈ ਅੱਜ ਤਕ ਪਾਰਟੀਆਂ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦਿੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਦੌੜ "ਚੋਂ ਬਾਹਰ ਹਨ, ਬੇਸ਼ੱਕ ਲੋਕ ਆਪਣੀ ਰਾਏ ਸ਼ੁਮਾਰੀ ਵਿਚ ਉਨ੍ਹਾਂ ਦਾ ਨਾਮ ਨੂੰ ਤਰਜੀਹ ਦੇਣ।ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣਾ ਚਾਹੁੰਦੇ ਸਨ ਪਰ ਭਗਵੰਤ ਮਾਨ ਨੇ ਇਹ ਫੈਸਲਾ ਜਨਤਾ ਤੇ ਛੱਡਣ ਦੀ ਸਲਾਹ ਦਿੱਤੀ ਹੈ ਜਿਸ ਕਰਕੇ ਪਾਰਟੀ ਨੇ ਅਜਿਹਾ ਫ਼ੈਸਲਾ ਲਿਆ ਹੈ। ਸਾਰੇ ਸਾਰੇ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਉਨ੍ਹਾਂ ਲੋਕਾਂ ਅਤੇ ਵਲੰਟੀਅਰ ਨੂੰ ਆਖ਼ਰੀ ਧੱਕਾ ਮਾਰਨ ਦੀ ਅਪੀਲ ਕੀਤੀ ਹੈ। 

ਮੈਂ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਿਹਾ ਤੇ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 13 ਜਨਵਰੀ (ਗੁਰਸੇਵਕ ਸੋਹੀ )  ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜਾ ਸਿਸਟਮ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆ ਅਤੇ ਨਸ਼ਿਆਂ ਦੇ ਵਪਾਰ ਵਿਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ। ਉਸ ਨੂੰ ਢਾਹ ਲਾਉਣ ਦੀ ਲੋੜ ਹੈ। ਮੈਂ ਸਪਸ਼ਟ ਤੌਰ 'ਤੇ ਦੱਸਦਾ ਹਾਂ ਕਿ ਮੈਂ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਿਹਾ ਅਤੇ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ ।