You are here

ਪੰਜਾਬ

ਨਰਦੀਪ ਕੌਰ ਸਾਹਨੇਵਾਲ ਨੂੰ ਜ਼ਿਲ੍ਹਾ ਬਰਨਾਲਾ ਕੋਆਰਡੀਨੇਟਰ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ

ਜਗਰਾਉਂ 6 ਜਨਵਰੀ (ਜਸਮੇਲ ਗ਼ਾਲਿਬ)ਸਾਹਨੇਵਾਲ ਵਿਧਾਨ ਸਭਾ ਹਲਕੇ ਨਾਲ ਸਬੰਧਤ ਨਰਦੀਪ ਕੌਰ ਗਰੇਵਾਲ ਨੂੰ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਸੂਬਾਈ ਪ੍ਰਧਾਨ ਬਲਬੀਰ ਕੌਰ ਸੋਢੀ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਕੋਆਰਡੀਨੇਟਰ ਬਣਾਏ ਜਾਣ ਤੇ ਹਲਕਾ  ਜਗਰਾਉਂ ਦੀਆਂ ਮਹਿਲਾ ਕਾਂਗਰਸ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ।ਇਸ ਸਮੇਂ ਮਹਿਲਾ ਵਿੰਗ ਕਾਂਗਰਸ ਦੀਆਂ  ਮਨਜੀਤ ਕੌਰ ਸਿੱਧਵਾਂ ਕਲਾ, ਕਮਲਜੀਤ ਕੌਰ ਸਿੱਧਵਾਂ ਕਲਾਂ,ਜਸਵਿੰਦਰ ਕੌਰ ਜਗਰਾਉਂ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ,ਮੁੱਖ ਮੰਤਰੀ ਚਰਨਜੀਤ ਚੰਨੀ,ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੀ ਹਾਈ ਕਮਾਂਡ ਦਾ ਇਸ ਜਯੋਤੀ ਬਦਲੇ ਧੰਨਵਾਦ ਕੀਤਾ ਹੈ।

 

ਨੈਣ ਨੈਣਾਂ ਨਾਲ ✍️. ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,

ਸਭ ਜਾਣ ਜਾਏਗਾ ,

ਕੌਣ ਆਪਣੇ ਬੇਗਾਨੇ ,

ਸਭ ਪਹਿਚਾਣ ਜਾਏਗਾ ।

ਜਦੋਂ ਮਿਲਦੇ ਨੇ ਨੈਣ ,

ਨਾ ਪੈਂਦਾ ,ਦਿਲ ਨੂੰ ਚੈਨ 

ਉਦੋਂ ਬਣਦਾ ਕਿਵੇਂ ,

ਇਸ਼ਕ ਮਹਾਨ ਜਾਏਗਾ ।

ਨੈਣ ਨੈਣਾਂ ਨਾਲ ______

ਕੀ , ਏਨਾਂ ਦੀ ਪਰਿਭਾਸ਼ਾ

ਜਗਾਉਦੇ , ਦਿਲ ਵਿਚ ਆਸਾ 

ਬਣਦੇ ਪਿਆਰ ਵਾਲੇ , ਕਿਵੇਂ

ਸਭ ਮਕਾਨ ਜਾਏਗਾ ।

ਨੈਣ ਨੈਣਾਂ ਨਾਲ ________

ਰੋਂਦੇ ਸਾਰੀ ਸਾਰੀ ਰਾਤ ,

ਪਾਉਂਦੇ ਤਾਰਿਆਂ ਨਾਲ ਬਾਤ ,

ਚੜ੍ਹਦੀ ਬਿਰਹੋਂ ਦੀ 'ਦਰਦੀ',

ਰੂਹ ਨੂੰ ਪਾਣ ਜਾਏਗਾ ।

ਨੈਣ ਨੈਣਾਂ ਨਾਲ _________

ਨਾ ਰੰਗ ਰੂਪ , ਇਹ ਦੇਖਣ 

ਬਸ ,ਇਸ਼ਕ ਦੀ ਅੱਗ ਸੇਕਣ 

ਲੱਗ , ਏਨਾਂ ਪਿਛੇ 'ਸ਼ਿਵ'

ਕਫ਼ਨ ਤੂੰ ਤਾਣ ਜਾਏਗਾ ।

ਨੈਣ ਨੈਣਾਂ ਨਾਲ __________

              ਸ਼ਿਵਨਾਥ ਦਰਦੀ

       ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ 'ਮਜਨੂੰ' ✍️. ਹਰਜਿੰਦਰ ਸਿੰਘ ਜਵੰਦਾ

 ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।  ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ ਦੋਵੇਂ ਭਰਾਵਾਂ ਦੀ ਜੋੜੀ ਨੇ ਇਸ ਗੀਤ ਨਾਲ ਇਕ ਵਾਰ ਫੇਰ ਵਾਪਸੀ ਕੀਤੀ ਹੈ। ਸ਼ਾਰੀਬ ਅਤੇ ਤੋਸ਼ੀ ਫਿਲਮ ‘ਰਾਜ਼: ਦ ਮਿਸਟਰੀ ਕੌਂਟੀਨੁਜ਼’ ਦੇ ਹਿੱਟ ਟਰੈਕ, ‘ਮਾਹੀ’ ਲਈ ਮਸ਼ਹੂਰ ਹਨ। ਇਸ ਜੋੜੀ ਨੇ ਆਉਣ ਵਾਲੇ ਗੀਤ ਲਈ ਮਿਊਜ਼ਿਕ ਦਿੱਤਾ ਹੈ ਅਤੇ ਮਿਊਜ਼ਿਕ ਵੀਡੀਓ 'ਚ ਵੀ ਮੀਕਾ ਸਿੰਘ ਨਾਲ ਨਜ਼ਰ ਆ ਰਹੇ ਹਨ।ਮਿਊਜ਼ਿਕ ਵੀਡੀਓ ਦੀ ਗੱਲ ਕਰੀਏ ਤਾਂ ਮੀਕਾ ਸਿੰਘ ਅਤੇ ਸ਼ਾਰੀਬ-ਤੋਸ਼ੀ ਤੋਂ ਇਲਾਵਾ, ਵੀਡੀਓ ਵਿੱਚ  ਹਿੰਦੀ ਟੀ. ਵੀ. ਜਗਤ ਦੇ ਮਸ਼ਹੂਰ ਅਭਿਨੇਤਾ ਆਮਿਰ ਅਲੀ ਅਤੇ ਬਹੁਤ ਹੀ ਖੂਬਸੂਰਤ ਅਦਿਤੀ ਵਤਸ ਵੀ ਦਿੱਖ ਰਹੇ ਹਨ । ਇਸ ਵੀਡੀਓ ਵਿਚ ਆਮਿਰ, ਜੋ ਕਿ ਆਪਣੇ ਸ਼ੋਅ ‘ਐਫਆਈਆਰ’ ਅਤੇ ‘ਏਕ ਹਸੀਨਾ ਥੀ’  ਆਦਿ ਲਈ ਵੀ ਜਾਣੇ ਜਾਂਦੇ ਹਨ, ਬਹੁਤ ਵਧੀਆ ਦਿਖਾਈ ਦਿੰਦੇ ਹਨ ਜਿਥੇ ਕਿ ਮਿਊਜ਼ਿਕ ਵੀਡੀਓ ਲਈ ਮਾਡਲ ਅਦਿਤੀ ਵਤਸ ਖੂਬਸੂਰਤ ਲੱਗ ਰਹੀ ਹੈ ।ਵੀਡੀਓ ਆਮਿਰ ਅਤੇ ਅਦਿਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿੱਥੇ ਆਮਿਰ ਅਦਿਤੀ ਵੱਲ ਆਕਰਸ਼ਿਤ ਹੋ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ ਕਿਉਂਕਿ ਉਸਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ।ਗਾਣੇ ਦੀ ਗੱਲ ਕਰੀਏ ਤਾਂ ਇਹ ਇੱਕ ਪਿਆਰ ਦੀ ਭਾਵਨਾਵਾਂ ਦੱਸਣ ਵਾਲਾ ਗੀਤ ਹੈ ਜੋ ਤੁਹਾਡੇ ਨਵੇਂ-ਨਵੇਂ  ਪਿਆਰ ਵਿੱਚ ਪੈਣ 'ਤੇ ਤੁਹਾਨੂੰ ਮਿਲਣ ਵਾਲੀ ਭਾਵਨਾ ਬਾਰੇ ਗੱਲ ਕਰਦਾ ਹੈ।ਇਸ ਗੀਤ ਦੇ ਰਿਲੀਜ਼ ਹੋਣ 'ਤੇ ਮੀਕਾ ਸਿੰਘ ਨੇ ਕਿਹਾ, “'ਇੰਡਸਟਰੀ 'ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿਣ ਤੋਂ ਬਾਅਦ ਵੀ ਹਰ ਨਵਾਂ ਪ੍ਰੋਜੈਕਟ ਅਤੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਮੈਨੂੰ ਮੇਰੇ ਪਹਿਲੇ ਦਿਨ ਵਾਂਗ ਹੀ ਉਤਸ਼ਾਹਿਤ ਕਰਦੀ ਹੈ। ਮੈਂ ਬਸ ਉਮੀਦ ਕਰਦਾ ਹਾਂ ਕਿ ਹਰ ਕੋਈ ਨਵੇਂ ਗੀਤ ਦਾ ਆਨੰਦ ਮਾਣੇਗਾ ਅਤੇ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਉਨ੍ਹਾਂ ਨਾਲ ਜੁੜਨ ਦੇ ਯੋਗ ਹੋਵਾਂਗੇ।

ਹਰਜਿੰਦਰ ਸਿੰਘ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ✍️ ਰਮੇਸ਼ ਕੁਮਾਰ ਭਟਾਰਾ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ਟੇਲੀਵਿਜਨ ਦੇ ਵੱਖ ਵੱਖ ਚੈਨਲਾਂ ਤੇ ਕੱਲ ਰਾਤ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਅਤੇ ਇੱਕ ਕਾਰ ਵਿੱਚ ਸਫ਼ਰ ਕਰਦੇ ਆਂ ਦੀ ਇੰਟਰਵਿਊ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਖੇਤਾਂ ਵਿੱਚ ਸੈਰ ਸਪਾਟਾ ਕਰਦਿਆਂ ਤੇ ਰੋਟੀ ਟੁੱਕ ਖਾਂਦਿਆਂ ਦੀ ਇੰਟਰਵਿਊ ਨੂੰ ਮੈਂ ਦੇਖਿਆ ਅਤੇ ਸੰਜੀਦਗੀ ਨਾਲ  ਸੁਣਿਆ ਹੈ, ਆਉਣ ਵਾਲੇ ਇਲੈਕਸ਼ਨਾਂ ਵਿੱਚ ਦੋਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਹਨ, ਇਹ ਚੰਗੀ ਗੱਲ ਹੈ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਪੰਜਾਬ ਵਿੱਚ ਕਿਸੇ ਹੋਰ ਕਾਂਗਰਸੀ ਵਰਕਰ ਆਗੂ ਨੇਤਾ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਨਾ ਸਕਦੀ ਹੈ, ਚਾਹੇ ਇਹ ਸਾਰਾ ਅਧਿਕਾਰ ਸਿਰਫ ਪੰਜਾਬ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਲਈ ਚੁਣੇ ਹੋਏ ਐਮ ਐਲ ਏ ਨੁਮਾਇੰਦਿਆਂ ਵਲੋਂ ਕਿਤਾ ਜਾਂਦਾ ਹੈ, ਫਿਰ ਵੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਫੈਸਲਾ ਹੀ ਮਨਿਆਂ ਜਾਂਦਾ ਹੈ, ਲੇਕਿਨ, ਮੇਰੇ ਪ੍ਰਦੇਸ਼ ਪੰਜਾਬ ਅਤੇ ਭਾਰਤ ਦੇਸ਼ ਵਾਸੀਓ ਇਸ ਵਕ਼ਤ ਕਾਂਗਰਸ ਪਾਰਟੀ ਦਾ ਤਾਨਾਬਾਨਾ ਸਾਰਾ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਿਆ ਹੈ, ਕਿ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ?  ਰੇਵੜਿਯਾਂ ਵੀ ਅਪਣੇ ਖ਼ਾਸ ਬੰਦਿਆਂ ਨੂੰ ਵੰਡਿਆ ਜਾ ਰਹੀਆਂ ਹਨ, ਪੁਰਾਣੇ ਟਕਸਾਲੀ ਵਫ਼ਾਦਾਰ ਕਾਂਗਰਸੀਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ ਹੈ, ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕੀ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੀ ਇਸ ਖਿਚੋਤਾਣ ਦਾ ਫਾਇਦਾ ਉਠਾ ਰਹੀਆਂ ਪੰਜਾਬ ਦੀਆਂ ਦੁਸਰੀਆਂ ਰਾਜਨੀਤੀਕ ਪਾਰਟੀਆਂ ਵਿੱਚੋਂ ਇੱਕ  ਮਹੱਤਵ ਪੂਰਨ ਰਾਜਨੀਤੀਕ ਪਾਰਟੀ ਹੈ, ਜੋ, ਕਦੇ ਮਰਿਆਦਾ ਦਾ ਪਾਲਣ ਕਰਦੀ ਹੋਈ ਅਤੇ ਦੁਸਰੀਆਂ ਰਾਜਨੀਤੀਕ ਪਾਰਟੀਆਂ ਨੂੰ ਮਰਿਆਦਾ ਦਾ ਪਾਠ ਪੜਾਉਣ ਵਾਲੀ ਹੁਣ, ਇਹ ਪੰਜਾਬ ਦੀ ਰਾਜਨੀਤੀਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸਨੇ ਮਰਿਆਦਾ ਨੂੰ ਅਲਵਿਦਾ ਕਹਿੰਦੀਆਂ ਹੋਈਆਂ, ਸ਼ਰੌਮਣੀ ਅਕਾਲੀ ਦਲ ਵਲੋਂ ਅੱਜ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਰੌਮਣੀ ਅਕਾਲੀ ਦਲ ਦੀ ਸਿਆਸੀ ਮੀਟਿੰਗ ਕਰਵਾਈ ਗਈ, ਸ਼ਰੌਮਣੀ ਅਕਾਲੀ ਦਲ ਦੀ ਇਸ ਸਿਆਸੀ ਮੀਟਿੰਗ ਨੂੰ ਸ਼ਰਬਤ ਦੇ ਭਲੇ ਲਈ ਉੱਚੀ ਪਦਵੀ ਤੇ ਬੈਠੇ ਸਤਿਕਾਰਯੋਗ ਜੱਥੇਦਾਰ ਸਾਹਿਬ ਨੇ ਵੀ ਸਬੋਧਨ ਕੀਤਾ ਹੈ,,,,  ਪੰਜਾਬ ਦੇ ਗ੍ਰਿਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵਲੋਂ  ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਇੱਕ ਚਿੱਠੀ ਲਿਖ ਕੇ ਇਸ ਦਾ ਇਤਰਾਜ਼ ਕੀਤਾ ਗਿਆ ਹੈ, ਪੰਜਾਬ ਦੇ ਗ੍ਰਿਹ ਮੰਤਰੀ ਦੀ ਇਸ ਚਿੱਠੀ ਦੇ ਜਵਾਬ ਵਿੱਚ ਐਸਜੀਪੀਸੀ ਦੇ ਪ੍ਰਧਾਨ ਜੱਥੇਦਾਰ ਵਲੋਂ ਗ੍ਰਿਹ ਮੰਤਰੀ ਪੰਜਾਬ ਨੂੰ ਇਹ ਕਿਹਾ ਗਿਆ ਹੈ, ਕਿ, ਇਹ ਸਾਡਾ ਧਾਰਮਿਕ ਮਾਮਲਾ ਹੈ, ਇਸ ਵਿੱਚ ਦਖ਼ਲ ਅੰਦਾਜ਼ੀ ਨਾ ਕਿੱਤੀ ਜਾਵੇ, ਲੇਕਿਨ, ਇਹ ਕਿਨੀ ਮਾੜੀ ਗੱਲ ਹੈ, ਕਿਉਂਕਿ, ਮੀਟਿੰਗਾਂ ਕਰਨ ਲਈ ਏਥੇ ਹੋਰ ਬਹੁਤ ਖੁਲੇ ਹਾਲ ਹਨ, ਜਿੱਥੇ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਆ ਰਹਿਆ ਹਨ, ਫਿਰ ਇਸ ਪਾਕ ਪਵਿੱਤਰ ਸਥਾਨ ਰੱਬ ਜੀ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੀ, ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਉਂ ਕਰਵਾਈ ਗਈ ਹੈ, ਜਦਕਿ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਤਾਂ ਹਰ ਧਰਮ ਮਜ੍ਹਬ ਹਰ ਵਰਗ ਹਰ ਰਾਜਨੀਤਕ ਪਾਰਟੀਆਂ ਵਲੋਂ ਅਤੇ ਸਾਰੇ ਸੰਸਾਰ ਵਲੋਂ ਮੱਥਾਂ ਟੇਕਿਆ ਜਾਂਦਾ ਹੈ, ਸਜਦਾ ਕੀਤਾ ਜਾਂਦਾ ਹੈ, ਆਪਣੀਆਂ ਮੁਰਾਦਾਂ ਨੂੰ ਪੁਰੀਆਂ ਕਰਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਬਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਹਿਲਾਂ ਪੰਜਾਬ ਸੁਬਾ ਦੀ ਮੰਗ, ਫਿਰ, ਸ਼੍ਰੀ ਅੰਨਦਪੁਰ ਸਾਹਿਬ ਦਾ ਮਤਾ ਮਨਵਾਉਣ ਲਈ, ਅਕਾਲੀ ਦਲ ਦੇ ਆਗੂਆਂ ਵਲੋਂ  ਭਾਰਤ ਦਾ ਸੰਵਿਧਾਨ ਨੂੰ ਫਾੜੀਆਂ ਗਿਆ, ਫਿਰ ਆਪੇ ਹੀ ਅਕਾਲੀ ਦਲ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਹਰਿਆਣਾ ਦੇ ਉਸ ਵਕ਼ਤ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਜੀ ਨਾਲ ਪੰਜਾਬ ਦੇ ਪਾਣੀਆਂ ਦਾ ਸਮਝੋਤਾ ਕਿੱਤਾ ਗਿਆ, ਜਿਸ ਪਾਣੀਆਂ ਦੇ ਸਮਝੋਤੇ ਤਹਿਤ  ਐਸਵਾਈਐਲ ਨਹਿਰ ਬਨਾਈ ਗਈ, ਫਿਰ ਉਸੀ ਐਸਵਾਈਐਲ ਨਹਿਰ ਨੂੰ ਬੰਦ ਕਰਨ ਲਈ ਕਪੂਰੀ ਮੋਰਚਾ ਲਾਇਆ ਗਿਆ, ਜਿਸ ਮੋਰਚੇ ਕਾਰਨ ਪੰਜਾਬ ਵਿੱਚ ਅਤਿਵਾਦ ਆਈਆਂ, 1980 ਤੋਂ 1995 ਤੱਕ ਪੰਜਾਬ ਨੇ 15 ਸਾਲ ਸੰਤਾਪ ਨਰਕ ਭੋਗਿਆ ਹੈ, ਪੰਜਾਬ ਦੀ ਜਵਾਨੀ ਮਾਰੀ ਗਈ, ਪੰਜਾਬ ਦੀ ਅਰਥ ਵਿਵਸਥਾ ਤਹਿਸਨਹਿਸ ਹੋ ਗਈ, ਪੰਜਾਬ ਵਿੱਚ 3600/ਹਜ਼ਾਰ ਹਿੰਦੁਆਂ ਨੂੰ ਘਰਾਂ ਵਿੱਚੋਂ, ਬੱਸਾਂ, ਰੇਲ ਗੱਡੀਆਂ ਵਿੱਚੋਂ ਕੱਢ ਕੱਢ ਕੇ, ਸਕੂਲਾਂ, ਦੁਕਾਨਾਂ, ਪਾਰਕ ਬਾਗਾਂ ਵਿੱਚ ਸੈਰ ਸਪਾਟਾ ਕਰਦਿਆਂ, ਅਖ਼ਵਾਰ ਬੇਚਣ ਵਾਲੀਆਂ ਹਾਕਰਾਂ, ਸਬਜ਼ੀ ਭਾਜੀ ਵੇਚਣ ਵਾਲਿਆਂ ਰੇਹੜੀ ਠੈਲਾ ਲਗਾਉਣ ਵਾਲਿਆਂ, ਦੁੱਧ ਨੂੰ ਵੇਚਣ ਵਾਲੇ ਦੋਜੀਆਂ,  ਨੂੰ ਚੁੰਨ ਚੁੰਨ ਕੇ ਬੇ ਰੇਹਿਮੀ ਨਾਲ਼ ਕਤਲੇਆਮ ਕਿੱਤਾ ਗਿਆ ਸੀ, ਜਿਸ ਦਾ ਸੰਤਾਪ ਪੰਜਾਬ ਅੱਜ ਵੀ ਭੋਗ ਰਿਹਾ ਹੈ, ਮੈਂ ਪੁੱਛਦਾ ਹਾਂ, ਕਿ, ਇਸ ਵੱਲ ਧਿਆਨ ਹੈ ਕਿਸੀ ਰਾਜਨੀਤਕ ਪਾਰਟੀ ਦੇ ਸਿਆਸੀ ਲੀਡਰਾਂ ਦਾ ? ਮੇਰੇ ਵਤਨ ਦੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਡੇ ਪੰਜਾਬੀ ਲੀਡਰੋ ਜ਼ਰਾ  ਸੰਭਲੋ ਨਫ਼ਰਤ ਦੀ ਰਾਜਨੀਤੀ ਨੂੰ ਛੱਡੋ,  ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦਿੱਤਾ ਹੋਇਆ ਪੰਚਸ਼ੀਲ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਜਿਉਂ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਅਮਲ ਕਰੋ, ਰਾਜਭਾਗ ਕਰਨ ਵਾਲ਼ੀ ਕੁਰਸੀ ਨੂੰ ਹਾਸਲ ਕਰਨ ਲਈ ਖੇਡਾਂ ਖੇਡੋ ਜ਼ਰੂਰ ਖੇਡੋ, ਲੇਕਿਨ, ਰੱਬ ਦਾ ਵਾਸਤਾ ਹੈ, ਤੁਹਾਨੂੰ ਪੰਜਾਬ ਦੀਆਂ ਸਾਰਿਆਂ ਰਾਜਨੀਤਕ ਪਾਰਟੀਆਂ ਨੂੰ, ਕਿ, ਮੁੜਕੇ ਦੁਵਾਰਾ ਪੰਜਾਬ ਨੂੰ ਅੱਗ ਨਾ ਲੱਗਣ ਦਿਉਂ,  ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਦੀ ਵਿਦਿਆਰਥਣ ਨੇ ਲਏ 6.5 ਬੈਂਡ.

8 ਬੈੰਡ ਵਾਲੇ ਵਿਦਿਆਰਥੀ ਦੀ ਪੂਰੀ ਫੀਸ ਵਾਪਸ....
ਮਹਿਲ ਕਲਾਂ/ਬਰਨਾਲਾ- 5 ਜਨਵਰੀ-  (ਗੁਰਸੇਵਕ ਸੋਹੀ) ਸਬ ਡਿਵੀਜ਼ਨ ਮਹਿਲ ਕਲਾਂ ਦੇ ਮਸ਼ਹੂਰ ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਜ਼ਿਲ੍ਹਾ ਬਰਨਾਲਾ ਦੀ ਵਿਦਿਆਰਥਣ  ਹਰਪ੍ਰੀਤ ਕੌਰ ਵਾਸੀ ਚੰਨਣਵਾਲ ਨੇ ਆਈਲੈਟਸ ਵਿਚੋਂ  6.5 ਬੈਂਡ ਪ੍ਰਾਪਤ ਕੀਤੇ। ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਖੁਸ਼ੀ  ਭਰੇ ਲਹਿਜ਼ੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਹਿਲਾਂ ਵੀ ਇੱਕ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ ਅਤੇ ਬਹੁਤ ਸਾਰੇ ਸੈਂਟਰਾਂ ਵਿੱਚੋਂ ਕੋਚਿੰਗ ਲਈ ਸੀ। ਪਰ ਬੈਂਡ ਸਕੋਰ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ। ਪਰਿਵਾਰ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ   ਇੰਟਰਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਮਹਿਲ ਕਲਾਂ ਵਿਚ ਸਿਰਫ ਦੋ ਮਹੀਨੇ ਦੀ ਕੋਚਿੰਗ ਤੋਂ ਬਾਅਦ ਜਦ ਮੈਂ ਆਈਲੈਟਸ ਦਾ ਪੇਪਰ ਦਿੱਤਾ ,ਬੈਂਡ ਸਕੋਰ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਇੰਸਟੀਚਿਊਟ ਵਿੱਚ ਹਰੇਕ ਵਿਦਿਆਰਥੀ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਇੰਸਟੀਚਿਊਟ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇੰਸਟੀਚਿਊਟ ਮੈਨੇਜਿੰਗ ਡਾਇਰੈਕਟਰ ਸ.ਜਸਦੀਪ ਸਿੰਘ ਕਨੇਡਾ ਅਤੇ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਸਾਡੇ ਸਾਰੇ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਬੈਂਡ ਸਕੋਰ ਪ੍ਰਾਪਤ ਹੋਏ ਹਨ। ਇਸ ਇੰਸਟੀਚਿਊਟ ਵਿਚ ਨਵੇਂ ਸਾਲ ਉੱਪਰ ਫ਼ੀਸਾਂ ਵਿੱਚ ਭਾਰੀ ਰਿਆਇਤ ਦਿੰਦਿਆਂ ਦੱਸਿਆ ਕਿ 8 ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਸਾਰੀ ਫੀਸ ਮੁਆਫ ਕੀਤੀ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾ ਕੇ ਸਮੇਂ ਦਾ ਲਾਭ ਉਠਾਓ। ਇਸ ਮੌਕੇ ਸਟਾਫ ਮੈਂਬਰ ਜਸਵੀਰ ਕੌਰ, ਵੀਰਪਾਲ ਕੌਰ, ਨਵਜੀਤ ਕੌਰ, ਸੰਦੀਪ ਕੌਰ ,ਸੁਲਤਾਨਾਂ ,ਆਦਿ ਹਾਜ਼ਰ ਸਨ।

ਮੁਫਾਸਿਲ ਡਿਵੀਜ਼ਨ ਦੇ ਮੁਖੀ ਸਰਦਾਰ ਨਰਿੰਦਰ ਸਿੰਘ ਸੁਪਰਡੈਂਟ ਨੂੰ ਦਿੱਤੀ ਵਿਦਾਇਗੀ ਪਾਰਟੀ

ਮਹਿਲ ਕਲਾਂ/ ਬਰਨਾਲਾ- 5 ਜਨਵਰੀ-  -(ਗੁਰਸੇਵਕ ਸੋਹੀ) -ਮੁਫਾਸਿਲ ਡਵੀਜ਼ਨ ਦੇ ਮੁਖੀ ਸਰਦਾਰ ਨਰਿੰਦਰ ਸਿੰਘ ਜੀ ਸੁਪਰਡੈਂਟ ਸਾਹਿਬ ਨੂੰ ਸਮੂਹ ਸਟਾਫ ਮੈਂਬਰਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਨਵੇਂ ਸੁਪਰਡੈਂਟ ਸਾਹਿਬ ਸ੍ਰੀ ਕਿਸ਼ੋਰੀ ਲਾਲ ਜੀ ਨੂੰ ਜੀ ਆਇਆਂ ਆਖਿਆ ਗਿਆ। ਅੱਜ ਦੇ ਸਮਾਗਮ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਨੂੰ ਵੱਖ-ਵੱਖ ਸਟਾਫ਼ ਮੈਂਬਰਾਂ ਵੱਲੋਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਵੇਂ ਸੁਪਰਡੈਂਟ ਸਾਹਿਬ ਜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ ਗਿਆ ।ਅੱਜ ਦੇ ਸਮਾਗਮ ਵਿੱਚ ਇੰਸਪੈਕਟਰ ਸੰਜੀਵ ਵਰਮਾ ਜੀ, ਇੰਸਪੈਕਟਰ ਅਮਨ ਸੰਧੂ ਜੀ, ਇੰਸਪੈਕਟਰ ਅੰਜੂ ਜੀ, ਇੰਸਪੈਕਟਰ ਹਰਪ੍ਰੀਤ ਜੀ, ਇੰਸਪੈਕਟਰ ਬਿਰਜੇਸ ਸੂਦ ਜੀ,ਸਾਹਿਲ ਅਰੋੜਾ, ਮੇਲ਼ ਉਵਰਸੀਰ ਹਰਦੀਪ ਕੁਮਾਰ ਜੀ, ਐਮ ਓ ਪਰਸਨ ਸਿੰਘ ਜੀ, ਐਮ ਓ ਜਗਜੀਤ ਸਿੰਘ, ਐਮ ਓ ਸੰਜੇ ਜੀ, ਐਮ ਓ ਸੁਖਵਿੰਦਰ ਜੀ, ਤਲਵਿੰਦਰ ਸਿੰਘ,ਰਾਹੁਲ, ਏ ਐਸ ਪੀ ਮੈਡਮ ਰਵੀਤਾ ਜੀ, ਮੈਡਮ ਉਰਵਸੀ ਜੀ ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ,ਮੁਫਾਸਿਲ ਡਵੀਜ਼ਨ ਦੇ ਸੈਕਟਰੀ ਡਾ ਅਜੈਬ ਸਿੰਘ ਧੂਲਕੋਟ, ਪ੍ਰਧਾਨ ਨਿਰਭੈ ਸਿੰਘ ਦਾਖਾ,ਮੀਤ ਪ੍ਰਧਾਨ ਅਵਤਾਰ ਸਿੰਘ ਘੂੰਗਰਾਲੀ ਰਾਜਪੂਤਾਂ, ਕੈਸ਼ੀਅਰ ਕੁਲਦੀਪ ਸਿੰਘ ਨਥੋਵਾਲ ਆਦਿ ਨੇ ਆਪਣੀ ਹਾਜ਼ਰੀ ਲਗਵਾਈ।

ਸਰਕਾਰ ਜੀ, ਕਿਰਪਾ ਕਰਕੇ ਸਾਡੇ ਸਕੂਲ ਖੋਲ੍ਹ ਦੇਵੋ ...........ਛੋਟੇ ਸਕੂਲੀ ਬੱਚੇ

ਰਾਜਨੀਤਕ ਲੋਕਾਂ ਦੀਆਂ ਰੈਲੀਆਂ ਵੇਲੇ ਕਿਉਂ ਨਹੀਂ ਆਉਂਦਾ ਕੋਰੋਨਾ... ਵੱਖ ਵੱਖ ਆਗੂ....  
ਮਹਿਲ ਕਲਾਂ/ ਬਰਨਾਲਾ- 5 ਜਨਵਰੀ-  (ਗੁਰਸੇਵਕ ਸੋਹੀ) -ਸਰਕਾਰ ਵੱਲੋਂ ਕੱਲ੍ਹ ਓਮੀਕਰੋਨ ਦੇ ਮੱਦੇਨਜ਼ਰ ਕੀਤੇ ਸਕੂਲ ਬੰਦ ਦਾ ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ ।ਜਿੱਥੇ  ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ, ਉੱਥੇ ਹੀ ਅਨੇਕਾਂ ਮੁਲਾਜ਼ਮਾਂ ਦੇ ਰੁਜ਼ਗਾਰ ਉੱਪਰ ਵੀ ਤਲਵਾਰ ਲਟਕ ਗਈ ਹੈ ।ਸਕੂਲ ਬੰਦ ਕਰਨ ਸੰਬੰਧੀ ਜਦੋਂ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ , ਡਾਇਰੈਕਟਰਾਂ, ਜਥੇਬੰਧਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਕੀ ਪੂਰਾ ਪੰਜਾਬ ਖੁੱਲ੍ਹਾ ਹੈ, ਪਰ ਸਕੂਲ,ਕਾਲਜ ਅਤੇ ਕੋਚਿੰਗ ਸੰਸਥਾਵਾਂ ਨੂੰ ਹੀ ਕਿਉਂ ਬੰਦ ਕੀਤਾ ਗਿਆ ਹੈ ? ਜਿਸ ਤਰ੍ਹਾਂ ਬਾਕੀ ਚੀਜ਼ਾਂ ਨੂੰ 50% ਨਾਲ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਸਕੂਲ ਅਤੇ ਕਾਲਜਾਂ ਨੂੰ ਵੀ ਕੁਝ ਸ਼ਰਤਾਂ ਅਧੀਨ ਖੋਲ੍ਹਿਆ ਜਾਵੇ। ਇਕ ਸਰਵੇ ਦੌਰਾਨ ਦੋ ਨਿੱਕੇ-ਨਿੱਕੇ ਬੱਚਿਆਂ ਨਾਲ ਗੱਲਬਾਤ ਹੋਈ, ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ " ਸਰਕਾਰ ਜੀ, ਸਾਡੇ ਸਕੂਲਾਂ ਨੂੰ ਪਹਿਲਾਂ ਦੀ ਤਰ੍ਹਾਂ ਖੋਲ੍ਹਿਆ ਜਾਵੇ, ਸਾਡੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ, ਅਸੀਂ ਪੜ੍ਹਨਾ ਚਾਹੁੰਦੇ ਹਾਂ,ਸਾਨੂੰ ਸਕੂਲ ਜਾਣ ਦੀ ਆਗਿਆ ਦਿੱਤੀ ਜਾਵੇ।  ਇਸ ਮੌਕੇ ਜਦੋਂ ਨਸ਼ਾ ਵਿਰੋਧੀ ਮੁਹਿੰਮ ਟੀਮ( ਰਜਿ;), ਪੰਜਾਬ ਮਹਿਲ ਕਲਾਂ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਹਮੀਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ  ਫ਼ੈਸਲਾ ਬੱਚਿਆ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ ਅਤੇ ਪਹਿਲਾ ਹੀ ਦੋ ਸਾਲ ਤੋਂ ਬੱਚੇ ਆਪਣੀ ਪੜ੍ਹਾਈ ਨਾਲੋਂ ਟੁੱਟ ਚੁੱਕੇ ਹਨ। ਜਿਸ ਨਾਲ ਬੱਚਿਆਂ ਦਾ ਭਵਿੱਖ ਖਤਮ ਹੋਣ ਦੇ ਕਿਨਾਰੇ ਹੈ ।ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਜਗਸੀਰ ਸਿੰਘ ਖ਼ਾਲਸਾ ਨੇ  ਸਰਕਾਰ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ, ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਚੋਣ ਸਟੰਟ ਦਾ ਨਾਂ ਦਿੱਤਾ, ਜਿੱਥੇ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹਨ,ਉੱਥੇ ਕੋਰੋਨਾ ਕਿਉਂ ਨਹੀਂ ਆਉਂਦਾ ? ਮੈਡੀਕਲ ਪ੍ਰੈਕਟਸ਼ੀਨਰਜ਼ ਐਸੋਸੀਏਸ਼ਨ ਪੰਜਾਬ  (ਰਜਿ: 295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਪੰਜਾਬ  ਡਾ. ਮਿੱਠੂ ਮੁਹੰਮਦ ਨੇ ਆਪਣੀ ਐਸੋਸੀਏਸ਼ਨ ਵੱਲੋਂ ਸਰਕਾਰ ਵੱਲੋਂ ਥੋਪੇ ਇਸ ਨਾਦਰਸ਼ਾਹੀ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਜੇਕਰ ਵਿੱਦਿਅਕ ਸੰਸਥਾਵਾਂ ਵੱਲੋਂ ਸੰਘਰਸ਼ ਵਿੱਢਿਆ ਜਾਂਦਾ ਹੈ, ਤਾਂ ਸਾਡੀ ਐਸੋਸੀਏਸ਼ਨ, ਬੱਚਿਆਂ ਦਾ ਭਵਿੱਖ ਬਚਾਉਣ ਲਈ ,ਸਕੂਲੀ ਪ੍ਰਬੰਧਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਡ਼੍ਹੇਗੀ ਅਤੇ ਸੰਘਰਸ਼ ਵਿੱਚ ਸ਼ਾਮਿਲ ਹੋਵੇਗੀ।

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਅੱਜ ਡੀ.ਈ.ਓ.(ਸੈਕੰਡਰੀ) ਲਖਵੀਰ ਸਿੰਘ ਦੇ ਦਫ਼ਤਰ ਜਾ ਕੇ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ

 ਕਿਹਾ! ਕਿਸੇ ਵੀ ਵਿਅਕਤੀ ਨੂੰ ਸਾਡੇ ਅਧਿਆਪਕਾਂ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ

ਮੇਰੇ ਮਾਤਾ-ਪਿਤਾ ਸਰਕਾਰੀ ਅਧਿਆਪਕ ਵਜੋਂ ਸੇਵਾਮੁਕਤ, ਪਤਨੀ ਵੀ ਸਰਕਾਰੀ ਅਧਿਆਪਕ- ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

 ਪੁਲਿਸ ਕਮਿਸ਼ਨਰ ਨੇ ਦਿਵਾਇਆ ਭਰੋਸਾ, ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ

-ਡੀ.ਈ.ਓ (ਸੈਕੰਡਰੀ) ਵੱਲੋਂ ਉਨ੍ਹਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਦੇ ਪਿੱਛੇ ਖੜ੍ਹੇ ਹੋਣ ਲਈ ਡੀ.ਸੀ. ਤੇ ਸੀ.ਪੀ. ਦਾ ਕੀਤਾ ਧੰਨਵਾਦ

ਲੁਧਿਆਣਾ, 04 ਜਨਵਰੀ (ਜਸਮੇਲ ਗ਼ਾਲਿਬ ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਸ. ਲਖਵੀਰ ਸਿੰਘ ਦੇ ਨਾਲ-ਨਾਲ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਅਧਿਕਾਰੀਆਂ ਦੀ ਬੇਇਜ਼ਤੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੱਜ ਡੀ.ਈ.ਓ (ਸੈਕੰਡਰੀ) ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਆਏ। ਡੀ.ਸੀ. ਦੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ, ਜੋ ਖ਼ੁਦ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ, ਵੀ ਨਾਲ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਲਖਵੀਰ ਸਿੰਘ ਇੱਕ ਨੇਕ-ਦਿਲ ਅਤੇ ਮਿਹਨਤੀ ਅਫਸਰ ਹੋਣ ਦੇ ਨਾਲ-ਨਾਲ ਇੱਕ ਸੁਹਿਰਦ ਇਨਸਾਨ ਵੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੇਰੈਂਟ ਐਸੋਸੀਏਸ਼ਨ ਵੱਲੋਂ ਡੀ.ਈ.ਓ (ਸੈਕੰਡਰੀ) ਨਾਲ ਮੰਦਭਾਗਾ ਵਤੀਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਸੰਦੇਸ਼ ਦੇਣ ਆਏ ਹਨ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਵਿੱਚ ਨਿੱਜੀ ਤੌਰ 'ਤੇ ਮਿਲ ਸਕਦੇ ਹਨ। ਉਨ੍ਹਾ ਕਿਹਾ ਕਿ ਹਰ ਕੰਮ ਕਰਨ ਦੀ ਵਿਵਸਥਾ ਹੈ, ਪਰ ਕਿਸੇ ਸਰਕਾਰੀ ਅਧਿਕਾਰੀ ਦਾ ਨਿਰਾਦਰ, ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਸਮਾਜ ਵਿੱਚ ਅਧਿਆਪਕਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਨ। ਉਨ੍ਹਾ ਕਿਹਾ 'ਮੇਰੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ ਅਤੇ ਮਾਤਾ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋ ਗਏ ਹਨ, ਜਦੋਂਕਿ ਮੇਰੀ ਪਤਨੀ ਅਜੇ ਵੀ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਸੀਂ ਸਿੱਖਿਆ ਸ਼ਾਸਤਰੀਆਂ ਦੇ ਪਰਿਵਾਰ ਵਜੋਂ ਸ੍ਰੀ ਲਖਵੀਰ ਸਿੰਘ ਦੇ ਪਿੱਛੇ ਡਟ ਕੇ ਖੜ੍ਹੇ ਹਾਂ'। ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਆਰੋਪੀ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਉਹ ਅਜੇ ਫਰਾਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਵਿਅਕਤੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਲਈ ਸਵੈ-ਪੜਚੋਲ ਕਰਨ ਦਾ ਵੀ ਸਮਾਂ ਹੈ। ਉਨ੍ਹਾਂ ਕਿਹਾ 'ਸਾਡੇ ਸਮਾਜ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ। ਅਜਿਹੀਆਂ ਘਟਨਾਵਾਂ ਸਾਡੇ ਸਮਾਜ ਲਈ ਵੱਡਾ ਸਵਾਲੀਆ ਨਿਸ਼ਾਨ ਪੈਦਾ ਕਰਦੀਆਂ ਹਨ। ਜੇ ਕਿਸੇ ਵੀ ਅਧਿਕਾਰੀ ਨਾਲ ਕੋਈ ਸ਼ਿਕਾਇਤ ਜਾਂ ਮੱਤਭੇਦ ਹੈ, ਉਸ ਨੂੰ ਹਲ ਕਰਨ ਦੇ ਤਰੀਕੇ ਵੀ ਹਨ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ, ਅਜਿਹਾ ਕਰਨ ਵਾਲੇ ਨਾਲ ਕਾਨੂੰਨ ਅਨੁਸਾਰ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਡੀ.ਈ.ਓ (ਸੈਕੰਡਰੀ) ਸ੍ਰੀ ਲਖਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦਾ ਉਨ੍ਹਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਦੇ ਨਾਲ ਡਟ ਕੇ ਖੜ੍ਹੇ ਹੋਣ ਲਈ ਧੰਨਵਾਦ ਕੀਤਾ।

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨਿਆਂ ਦੇ 15ਵੇਂ ਦਿਨ ਅਧਿਕਾਰੀਆਂ ਦੇ ਘਿਰਾਓ ਮੁਲਤਵੀ ਪਰ ਧਰਨੇ ਜਾਰੀ

 5 ਜਨਵਰੀ ਪੰਜਾਬ ਭਰ 'ਚ ਨਰਿੰਦਰ ਮੋਦੀ ਦੇ ਵੱਡ ਆਕਾਰੀ ਪੁਤਲੇ ਫੂਕੇ ਜਾਣਗੇ  
 ਚੰਡੀਗੜ੍ਹ 4 ਜਨਵਰੀ ( ਗੁਰਸੇਵਕ ਸਿੰਘ  ਸੋਹੀ ) ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਖਦੇ ਕਿਸਾਨ ਮਸਲਿਆਂ ਸੰਬੰਧੀ ਲਗਾਤਾਰ ਟਾਲਮਟੋਲ ਵਾਲੀ ਕਿਸਾਨ ਵਿਰੋਧੀ ਨੀਤੀ ਵਿਰੁੱਧ ਰੋਸ ਵਜੋਂ 15 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ 4 ਐੱਸ ਡੀ ਐੱਮ ਦਫ਼ਤਰਾਂ ਦੇ ਘਿਰਾਓ ਅੱਜ ਮੁਲਤਵੀ ਕਰ ਦਿੱਤੇ ਗਏ ਪਰ ਦਿਨ ਰਾਤ ਦੇ ਧਰਨੇ ਅੱਜ 16ਵੇਂ ਦਿਨ ਵੀ ਜਾਰੀ ਰਹੇ। ਇੱਥੋਂ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 7 ਜਨਵਰੀ ਨੂੰ ਰੱਖੀ ਗਈ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਹੁੰਗਾਰੇ ਨੂੰ ਮੁੱਖ ਰੱਖਦਿਆਂ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਾ ਫ਼ੈਸਲਾ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ। 
      ਉਨ੍ਹਾਂ ਕਿਹਾ ਕਿ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਪਰਸੋਂ ਤੋਂ ਸ਼ੁਰੂ ਕੀਤੇ ਗਏ ਪਿੰਡ ਪਿੰਡ ਅਰਥੀ ਫੂਕ ਮੁਜ਼ਾਹਰੇ ਅੱਜ ਵੀ ਸੈਂਕੜੇ ਪਿੰਡਾਂ ਵਿੱਚ ਜਾਰੀ ਰਹੇ, ਜਿਨ੍ਹਾਂ ਵਿੱਚ ਔਰਤਾਂ ਨੌਜਵਾਨਾਂ ਸਣੇ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਪ੍ਰਵਾਰਾਂ ਸਮੇਤ ਸ਼ਾਮਲ ਹੋਏ। ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਬੁਲਾਰਿਆਂ ਵੱਲੋਂ ਅਜੇ ਮਿਸ਼ਰਾ ਟੈਣੀ ਸਮੇਤ ਲਖੀਮਪੁਰ ਖੀਰੀ ਕਾਂਡ ਦੇ ਸਾਰੇ ਦੋਸ਼ੀਆਂ ਵਿਰੁੱਧ ਕ਼ਤਲ ਕੇਸ ਦਰਜ ਕਰਨ, ਐੱਮ ਐੱਸ ਪੀ 'ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ, ਦਿੱਲੀ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਵਿੱਚ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ ਦੇ ਲਿਖਤੀ ਵਾਅਦੇ ਲਾਗੂ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਗੈਰਸਰਕਾਰੀ ਸਮੁੱਚੇ ਕਰਜ਼ੇ ਖ਼ਤਮ ਕਰਨ ਵਰਗੀਆਂ ਮੰਗਾਂ ਮੰਨਣ ਉੱਤੇ ਜ਼ੋਰ ਦਿੱਤਾ ਗਿਆ। ਕਿਉਂਕਿ ਇਨ੍ਹਾਂ ਮੰਗਾਂ ਬਾਰੇ ਮੋਦੀ ਸਰਕਾਰ ਨੇ ਮੁਜਰਮਾਨਾ ਚੁੱਪ ਧਾਰ ਰੱਖੀ ਹੈ। ਇਸ ਲਈ ਭਲਕੇ ਮੋਦੀ ਦੀ ਪੰਜਾਬ ਫੇਰੀ ਮੌਕੇ ਸਾਰੇ ਧਰਨਿਆਂ ਵਿੱਚ ਵੱਡੇ ਇਕੱਠ ਕਰਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਮੋਦੀ ਦੇ ਵੱਡ ਆਕਾਰੀ ਪੁਤਲੇ ਫੂਕੇ ਜਾਣਗੇ। ਇਸ ਮੌਕੇ 'ਕਾਰਪੋਰੇਟਾਂ ਦੇ ਸੇਵਕ ਮੋਦੀ:ਵਾਪਸ ਜਾਓ' ਸਿਰਲੇਖ ਵਾਲ਼ਾ ਛਪਿਆ ਹੋਇਆ ਹੱਥ ਪਰਚਾ ਇੱਕ ਲੱਖ ਦੀ ਗਿਣਤੀ ਵਿੱਚ ਲੋਕਾਂ ਨੂੰ ਵੰਡਿਆ ਜਾਵੇਗਾ।
       ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਕੌਰ ਬਰਾਸ ਅਤੇ ਕੁਲਦੀਪ ਕੌਰ ਕੁੱਸਾ ਸਮੇਤ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰੇ ਸੈਂਕੜੇ ਆਗੂ ਸ਼ਾਮਲ ਸਨ।
           ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨਾ ਸਿਰਫ਼ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ ਤੇ ਕਾਨੂੰਨਾਂ ਨੂੰ ਮੁੜ ਲਿਆਉਣ ਦੇ ਮਨਸੂਬੇ ਪਾਲ਼ ਰਹੀ ਹੈ ਸਗੋਂ  ਦੇਸ਼ ਦੇ ਸਭਨਾਂ ਜਨਤਕ ਸਾਧਨਾਂ ਤੇ ਕੁਦਰਤੀ ਸੋਮਿਆਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਹਵਾਲੇ ਕਰਨ ਦੇ ਰਾਹ ਤੁਰੀ ਹੋਈ ਹੈ। ਪੰਜਾਬ ਫੇਰੀ ਮੌਕੇ ਨਰਿੰਦਰ ਮੋਦੀ ਜੁਮਲਿਆਂ ਰਾਹੀਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਦੰਭ ਕਰਨ ਜਾ ਰਿਹਾ ਹੈ। ਜਦੋਂ ਕਿ ਐੱਮ ਐੱਸ ਪੀ, ਜਾਨਲੇਵਾ ਕਿਸਾਨੀ ਕਰਜ਼ਿਆਂ, ਜਨਤਕ ਵੰਡ ਪ੍ਰਣਾਲੀ, ਲੱਕ ਤੋੜੂ ਤੇਲ ਕੀਮਤਾਂ ਤੇ ਆਮ ਮਹਿੰਗਾਈ, ਜਨਤਕ ਅਦਾਰੇ ਵੇਚਣ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਵਰਗੇ ਲੋਕ ਮੁੱਦਿਆਂ 'ਤੇ ਇਹ ਸਰਕਾਰ ਪੂਰੀ ਤਰ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਸੇਵਾ 'ਚ ਡਟੀ ਖੜ੍ਹੀ ਹੈ। 
     ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਭਲਕੇ 5 ਜਨਵਰੀ ਦੇ ਰੋਸ ਪ੍ਰਦਰਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
        ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦੁਸਯੰਤ ਗੌਤਮ ਦਾ ਭਰਵਾਂ ਸਵਾਗਤ ਕੀਤਾ 

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਭਾਜਪਾ ਪੰਜਾਬ ਦੇ ਦਿਲ ਵਿਚ ਵੱਸਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਪੰਜਾਬ ਤੇ ਕਿਸਾਨਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੋਣ ਦਾ ਦਾਅਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਦੁਸਯੰਤ ਗੌਤਮ ਨੇ ਸੋਮਵਾਰ ਦੇਰ ਸ਼ਾਮ ਜਗਰਾਓਂ ਵਿਖੇ ਕੀਤਾ।ਭਾਜਪਾ ਵੱਲੋਂ ਭਲਕੇ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਿਫ਼ਰੋਜ਼ਪੁਰ ਜਾਂਦੇ ਸਮੇਂ ਜਗਰਾਓਂ ਦੇ ਦੀਪਕ ਢਾਬਾ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦੁਸਯੰਤ ਗੌਤਮ ਦਾ ਭਰਵਾਂ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਦੁਸਯੰਤ ਗੌਤਮ ਨੇ ਪੀਐੱਮ ਮੋਦੀ ਦੀ ਰੈਲੀ ਨੂੰ ਜਿੱਥੇ ਸਰਕਾਰੀ ਸਮਾਗਮ ਕਰਾਰ ਦਿੱਤਾ ਉੱਥੇ ਦੱਸਿਆ ਮੋਦੀ ਪੰਜਾਬ ਦੇ ਬਿਹਤਰੀ ਲਈ ਕਈ ਐਲਾਨ ਕਰਨਗੇ। ਉਨ੍ਹਾਂ ਕਿਹਾ ਇਹ ਰੈਲੀ ਇਤਿਹਾਸਿਕ ਹੋਣ ਦੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਕਰੇਗੀ। ਵਿਰੋਧੀਆਂ ਵੱਲੋਂ ਈਡੀ ਤੇ ਕੇਂਦਰੀ ਏਜੰਸੀਆਂ ਦੇ ਦਬਾਅ ਵਿਚ ਕਾਂਗਰਸੀਆਂ ਤੇ ਅਕਾਲੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਤੇ ਲਗਾਏ ਜਾ ਦੋਸ਼ਾਂ ਸਬੰਧੀ ਦੁਸਯੰਤ ਗੌਤਮ ਨੇ ਕਿਹਾ ਮਾਂ-ਪੁੱਤਰ (ਸੋਨੀਆ ਗਾਂਧੀ ਤੇ ਰਾਹੁਲ ਗਾਂਧੀ) ਜ਼ਮਾਨਤ ਤੇ ਹਨ ਜੇਕਰ ਅਜਿਹਾ ਹੁੰਦਾ ਤਾਂ ਉਹ ਕਾਂਗਰਸ ਛੱਡ ਭਾਜਪਾ ਚ ਹੁੰਦੇ। ਉਨ੍ਹਾਂ ਕਿਹਾ ਸਾਰੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਾਲੀ ਸੂਚੀ ਖ਼ਤਮ ਕਰਨੀ, ਕਰਤਾਰਪੁਰ ਰਸਤਾ ਖੋਲ੍ਹਣਾ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਤੇ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਕੰਮ ਪੀਐੱਮ ਮੋਦੀ ਨੇ ਹੀ ਕੀਤਾ ਹੈ ਇਸ ਕਰ ਕੇ ਪੰਜਾਬੀਆਂ ਦੇ ਦਿਲਾਂ ਵਿਚ ਭਾਜਪਾ ਵੱਸਦੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਸੂਬਾ ਕਾਰਜਕਾਰਣੀ ਮੈਂਬਰ ਮੇਜਰ ਸਿੰਘ ਦੇਤਵਾਲ, ਡਾ. ਰਾਜਿੰਦਰ ਸ਼ਰਮਾ, ਸੰਜੀਵ ਢੰਡ, ਨਵਦੀਪ ਗਰੇਵਾਲ, ਸੰਚਿਤ ਗਰਗ, ਪ੍ਰਦੀਪ ਜੈਨ, ਜਗਦੀਸ਼ ਓਹਰੀ, ਅਨਮੋਲ ਕਤਿਆਲ, ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਦਰਸ਼ਨ ਲਾਲ ਸੰਮੀ, ਲਾਕੇਸ਼ ਟੰਡਨ, ਡਾ. ਬੀ.ਬੀ ਸਿੰਗਲਾ, ਮੋਹਿਤ ਅਗਰਵਾਲ, ਮੋਨੂੰ ਗੋਇਲ, ਹਿਤੇਸ਼ ਗੋਇਲ, ਸਤੀਸ਼ ਕਾਲੜਾ ਸਮੇਤ ਭਾਜਪਾ ਵਰਕਰ ਹਾਜ਼ਰ ਸਨ।

ਵਿਧਾਇਕ ਬਿਲਾਸਪੁਰ ਨੇ ਲੋਕਾਂ ਨੂੰ ਕਰੋਨਾ / ਓਮੀਕਰੋਨ ਵਾਇਰਸ ਤੋਂ  ਸੁਚੇਤ ਤੇ ਸੰਜਮ ਤੋਂ ਕੰਮ ਲੈਣ ਦੀ ਅਪੀਲ

ਮੋਗਾ 4 ਜਨਵਰੀ (ਰੱਤੀ) ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬ ਚ ਵਧਦੇ ਕਰੋਨਾ / ਓਮੀਕਰੋਨ ਵਾਇਰਸ ਸਬੰਧੀ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਥਿਤੀ ਚ ਹਲਕਾ ਨਿਵਾਸੀ ਸੁਚੇਤ ਅਤੇ ਸੰਜਮ ਤੋਂ ਕੰਮ ਲੈਣ । ਉਨ੍ਹਾਂ ਸਰਕਾਰ ਤੇ ਵਰਦਿਆਂ ਕਿਹਾ ਕਿ ਪਿਛਲੇ ਅਤਿਅੰਤ ਬੁਰੇ ਹਾਲਾਤ ਜੋ ਕਰੋਨਾ ਕਾਰਨ ਉਪਜੇ ਸਨ ਕਾਂਗਰਸ  ਸਰਕਾਰ ਉਨ੍ਹਾਂ ਨਾਲ ਨਜਿੱਠਣ ਤੋਂ ਬਿਲਕੁਲ ਅਸਫਲ ਰਹੀ ਹੈ । ਗਰੀਬ ਕਿਸਾਨ ਵਪਾਰੀ ਅਤੇ ਹਰ ਵਰਗ ਤਰਾਹ ਤਰਾਹ ਕਰ ਰਿਹਾ ਸੀ । ਲੱਖਾਂ ਜ਼ਿੰਦਗੀਆਂ   ਕਰੋਨਾ ਜਾਂ ਕਰੋਨਾ ਕਾਰਨ ਹੋਏ ਨੁਕਸਾਨ ਕਾਰਨ ਮੌਤ ਦੀ ਭੇਂਟ ਚੜ ਗਈਆਂ ਸਨ। ਪੰਜਾਬ ਵਿੱਚ ਐਨ ਆਰ ਆਈਜ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਲੋਕਾਂ ਦੀ ਬਾਂਹ ਫੜੀ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਕਰੋਨਾ ਕਾਲ ਚ ਹਰ ਸੰਭਵ ਸਹਾਇਤਾ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਪੰਜਾਬ ਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਗਰੀਬ ਮਜ਼ਦੂਰ ਕਿਸਾਨ ਵਪਾਰੀ ਵਰਗ ਦੀਆਂ ਵਿਸ਼ੇਸ਼ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾਂ ਕਿ ਲਾਕਡਾਊਨ ਦਾ ਬਹਾਨਾ ਲਾ ਕੇ ਆਪਣਾ ਪੱਲਾ ਫੜ ਝਾੜਨਾ ਚਾਹੀਦਾ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਜੇਕਰ ਇਸ ਵਾਰ ਵੀ  ਸਰਕਾਰ ਲੋਕਾਂ ਨੂੰ ਪਿਛਲੀ ਵਾਰ ਆਪਣੇ ਹਾਲ ਤੇ ਛੱਡਿਆ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ  ਪੰਜਾਬ ਵਾਸੀਆਂ ਦੇ ਹਿਤਾਂ ਲਈ ਸੰਘਰਸ਼ ਕਰੇਗੀ ।
ਤਸਵੀਰ - ਵਿਧਾਇਕ  ਮਨਜੀਤ ਸਿੰਘ ਬਿਲਾਸਪੁਰ ਦੀ ਫਾਈਲ ਫੋਟੋ

ਸਿੱਖ ਨੌਜਵਾਨ ਆਗੂਆਂ ਵੱਲੋਂ ਲੁਧਿਆਣਾ ਡੀ ਸੀ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ  

ਲੁਧਿਆਣਾ, 4 ਜਨਵਰੀ (ਜਸਮੇਲ ਗ਼ਾਲਿਬ ) ਅੱਜ ਲੁਧਿਆਣਾ ਦੇ ਡੀਸੀ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਿੱਖ ਕੋਮ ਨੂੰ ਇਕ ਵੱਖਰੀ ਕੋਮ ਵੱਜੋ ਭਾਰਤੀ ਸੰਵਿਧਾਨ ਵਿੱਚ ਮਾਨਤਾ ਦਿੱਤੀ ਜਾਵੇ| ਇਸ ਤੋ ਇਲਾਵਾ ਪੰਜਾਬ ਵਿੱਚ ਹੋ ਰਾਹੀਆ ਬੇਆਦਬੀਆ ਚਾਹੇ ਉਹ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥ ਹੋਵੇ| ਉਸ ਉਪਰ ਸਖਤ ਕਨੂੰਨ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਸਿੱਖ ਆਗੂ ਭਵਨਦੀਪ ਸਿੰਘ, ਮਨਦੀਪ ਸਿੰਘ ਸਿੱਧੂ , ਤੇਜਿੰਦਰ ਸਿੰਘ ਬਿੱਟਾ , ਅਮ੍ਰੀਤਪਾਲ ਸਿੰਘ ਮਲਕਪੁਰ , ਹੈਰੀ ਲੋਹਾਰਾ ਹਾਜਰ ਰਹੇ। 

ਪਿੰਡ ਗ਼ਾਲਿਬ ਰਣ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ

ਜਗਰਾਉਂ 4 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ,ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ 5 ਜਨਵਰੀ ਦਿਨ ਬੁੱਧਵਾਰ ਨੂੰ  ਸਜਾਇਆ ਜਾ ਰਿਹਾ ਹੈ।ਗੁਰਦੁਆਰਾ ਸਾਹਿਬ ਤੋਂ ਕੀਰਤਨ ਸ਼ੁਰੂ ਹੋ ਕੇ  ਵੱਖ ਵੱਖ ਪਿੰਡਾਂ ਦੇ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਚ ਹੀ ਸਮਾਪਤੀ ਹੋਵੇਗੀ। ਪੜਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਵਰਤਾਏ ਜਾਣਗੇ  ।ਇਸ ਕੀਰਤਨ ਵਿਚ ਅੰਤਰਰਾਸ਼ਟਰੀ ਢਾਡੀ ਜਥਾ ਭਾਈ ਪ੍ਰੇਮ ਸਿੰਘ ਪਦਮ ਅਤੇ ਉਸਦੇ ਸਾਥੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ।ਇਸ ਨਗਰ ਕੀਰਤਨ ਵਿਚ ਬੈਂਡ ਵਾਜਾ ਅਤੇ ਗੱਤਕਾ ਪਾਰਟੀ  ਦੇ ਨਜ਼ਾਰੇ ਦੇਖਣਯੋਗ ਹੋਣਗੇ।ਇਸ ਸਮੇਂ ਪ੍ਰਧਾਨ ਸਰਤਾਜ ਸਿੰਘ, ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਗੁਰਮੀਤ ਸਿੰਘ ਫੌਜੀ,ਸੁਰਿੰਦਰਪਾਲ ਸਿੰਘ ਫੌਜੀ ,ਸਰਪੰਚ ਜਗਦੀਸ਼ ਚੰਦ ਸ਼ਰਮਾ ,ਮੈਂਬਰ ਨਿਰਮਲ ਸਿੰਘ,ਮੈਂਬਰ ਰਣਜੀਤ ਸਿੰਘ, ਮੈਂਬਰ ਜਗਸੀਰ ਸਿੰਘ,ਮੈਂਬਰ ਜਸਵਿੰਦਰ ਸਿੰਘ,ਮੈਂਬਰ ਸੋਮਨਾਥ,ਜਸਵਿੰਦਰ ਸਿੰਘ ਬੱਗਾ,ਅਤੇ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜ਼ਰ ਸਨ।

 

ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ-ਬਰਜਿੰਦਰ ਸਿੰਘ ਮੱਖਣ ਬਰਾੜ

ਬਲਦੇਵ ਸਿੰਘ ਮਾਣੂਕੇ ਦੇ ਹੱਕ ਵਿਚ ਅਜੀਤਵਾਲ ਵਿਖੇ ਕੀਤਾ ਚੋਣ ਜਲਸੇ ਨੂੰ ਸੰਬੋਧਨ 
ਅਜੀਤਵਾਲ, 3 ਜਨਵਰੀ ( ਰੱਤੀ ) ਅਕਾਲੀ ਦਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ, ਉਹ ਹਮੇਸ਼ਾ ਪੂਰਾ ਕਰਦਾ ਹੈ  ਕਾਂਗਰਸ ਵਾਂਗ ਸਿਰਫ਼ ਵੋਟਾਂ ਬਟੋਰਨ ਲਈ ਵਾਅਦੇ ਨਹੀਂ ਕਰਦਾ।ਕਾਂਗਰਸ ਤੇ ਆਮ ਆਦਮੀ ਪਾਰਟੀ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੂਰੀ ਜੰਗ ਚੱਲ ਰਹੀ ਹੈ ਤੇ ਦੋਵੇਂ ਪਾਰਟੀਆਂ ਇਸ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਨੇ ਅੱਜ ਅਜੀਤਵਾਲ ਵਿਖੇ ਹਲਕਾ ਨਿਹਾਲ ਸਿੰਘ ਵਾਲਾ ਤੋ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋ ਚੋਣ ਮੈਦਾਨ ਚ’ ਉਤਾਰੇ ਉਮੀਦਵਾਰ ਜੱਥੇਦਾਰ ਬਲਦੇਵ ਸਿਮਘ ਮਾਣੂਕੇ ਦੇ ਹੱਕ ਵਿਚ ਸਾਬਕਾ ਪੰਚ ਸੁਖਵਿੰਦਰ ਸਿੰਘ ਨੀਟਾ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਨੰੁ ਸੰਬੋਧਨ ਕਰਦਿਆਂ ਕੀਤਾ।ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਡੰਗ ਹੀ ਟਪਾ ਰਹੇ ਹਨ ਤੇ ਗਰੀਬ ਵਰਗ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ ਕਰ ਰਹੇ ਹਨ ਪਰ ਗਰੀਬ ਵਰਗ ਹੁਣ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਕਾਂਗਰਸ ਤੋਂ ਪਾਸਾ ਵੱਟ ਚੁੱਕਿਆ ਹੈ। ਅੱਜ ਤੱਕ ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਸਭ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ, ਕਾਂਗਰਸ ਸਰਕਾਰ ਨੇ ਲੋਕਾਂ ਨੂੰ ਹੋਰ ਸਹੂਲਤਾਂ ਤਾ ਕੀ ਦੇਣੀਆਂ ਸੀ ਸਾਡੀ ਸਰਕਾਰ ਵੱਲੋ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ, ਬਰਾੜ ਨੇ ਦੱਸਿਆਂ ਕਿ ਮੋਗਾ ਵਿਚ ਸਾਡੀ ਸਰਕਾਰ ਨੇ 182 ਸੇਵਾ ਕੇਦਰ ਖੋਲੇ ਸਨ ਤੇ ਅੱਜ ਸਿਰਫ 13 ਹੀ ਚਲਦੇ ਹਨ ਜਿਸ ਕਾਰਨ ਆਮ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਜੋ ਕਿ ਮੁੱਖ ਮੰਤਰੀ ਰਹਿੰਦੇ ਹੋਏ ਵੀ ਲੋਕਾਂ ਵਿਚ ਰਹੇ, ਜਦਕਿ ਕਾਂਗਰਸ ਦਾ ਮੁੱਖ ਮੰਤਰੀ ਤਾਂ ਪੰਜ ਸਾਲ ਦਿਖਾਈ ਹੀ ਨਹੀਂ ਦਿੱਤਾ।ਪਿੰਡ ਵਾਸੀਆਂ ਨੇ ਬਰਾੜ ਨੂੰ ਵਿਸ਼ਵਾਸ਼ ਦੁਆਇਆਂ ਕਿ ਉਹ ਇਸ ਹਲਕੇ ਤੇ ਬਲਦੇਵ ਸਿੰਘ ਮਾਣੂਕੇ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ।ਅੰਤ ਵਿਚ ਮੱਖਣ ਬਰਾੜ ਨੇ ਸਰਪੰਚ ਬਲਜੀਤ ਸਿੰਘ ਨੂੰ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸੁਖਵਿੰਦਰ ਸਿੰਘ ਨੀਟਾ ਨੂੰ ਸੀ. ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਜਸਵਿੰਦਰ ਸਿੰਘ ਨੂੰ ਸੀ.ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਸਤਨਾਮ ਸਿੰਘ ਸੰਧੂ ਨੂੰ ਜਰਨਲ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਹਰਦੀਪ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਮਨਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ, ਦੀਪ ਸੰਧੂ ਨੂੰ ਸੀ ਸਕੱਤਰ ਸ੍ਰੋਮਣੀ ਯੂਥ ਅਕਾਲੀ ਦਲ ਸਰਕਲ ਅਜੀਤਵਾਲ ਨਿਯੁਕਤ ਕਰਨ ਉਪਰੰਤ ਨਿਯੁਕਤੀ ਪੱਤਰ ਦਿੱਤੇ।ਇਸ ਮੋਕੇ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਰਣਵਿੰਦਰ ਸਿੰਘ ਪੱਪੂ, ਚੇਅਰਮੈਨ ਖਣਮੁੱਖ ਭਾਰਤੀ, ਚੇਅਰਮੇਨ ਰਣਧੀਰ ਸਿੰਘ ਢਿੱਲੋ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਾਜਾ, ਮੋਹਨ ਲਾਲ, ਡਾ ਨਿਰਮਲ ਸਿੰਘ ਅਜੀਤਵਾਲ ਰੇਸ਼ਮ ਸਿੰਘ ਚੂਹੜਚੱਕ, ਸਰਪੰਚ ਬਲਜੀਤ ਸਿੰਘ ਚੁਗਾਵਾ,ਰਾਜਿੰਦਰਪਾਲ ਸਿੰਘ ਚੇਅਰਮੈਨ, ਮੀਕਾ ਸਿੰਘ ਸਰਪੰਚ, ਲਾਡੀ ਵਾਲੀਆਂ, ਨਿਰਮਲ ਸਿੰਘ ਨਿੰਮਾ ਅਜੀਤਵਾਲ, ਨਿੰਮਾ ਸੰਧੂ, ਪੰਚ ਸਰਬਣ ਸਿੰਘ ਚੁਹੜਚੱਕ ਤੋ ਇਲਾਵਾ ਵੱਡੀ ਗਿਣਤੀ ਚ’ ਪਿੰਡ ਵਾਸੀ ਹਾਜਰ ਸਨ। ਬਰਜਿੰਦਰ ਸਿੰਘ ਮੱਖਣ ਬਰਾੜ ਅਜੀਤਵਾਲ ਵਿਖੇ ਪਾਰਟੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਨਾਲ ਹਨ ਉਮੀਦਵਾਰ ਬਲਦੇਵ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਨੀਟਾ ਤੇ ਪਿੰਡ ਵਾਸੀ।

ਸ਼ਿੰਗਾਰ ਸਟੂਡੀਓ ਮੁੱਲਾਂਪੁਰ ਦੇ ਮਾਲਕ ਸ ਨਰਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਉੱਘੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ ਨੂੰ ਗਹਿਰਾ ਸਦਮਾ  

ਜਗਰਾਉਂ, 3 ਜਨਵਰੀ (ਜਸਮੇਲ ਗ਼ਾਲਿਬ ) ਸ ਨਰਿੰਦਰ ਸਿੰਘ ਸਪੁੱਤਰ ਸਵਰਗਵਾਸੀ ਹਰੀ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਮੁੱਲਾਂਪੁਰ ਸ਼ਿੰਗਾਰ ਸਟੂਡੀਓ ਮੁੱਲਾਂਪੁਰ ਦੇ ਮਾਲਕ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ।  ਉਹ ਪਿਛਲੇ ਕੁਝ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ । ਮਿਤੀ 28 ਦਸੰਬਰ ਦੀ ਸ਼ਾਮ ਨੂੰ ਉਨ੍ਹਾਂ ਨੂੰ ਦੀਪਕ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ । ਮਿਤੀ 3 ਜਨਵਰੀ ਨੂੰ ਸਵੇਰੇ ਛੇ ਵੱਜ ਕੇ ਵੀਹ ਮਿੰਟ ਤੇ ਉਨ੍ਹਾਂ ਨੇ ਆਖ਼ਰੀ ਸਾਹ ਲਏ  । ਉਨ੍ਹਾਂ ਦੀ ਧਰਮ ਪਤਨੀ ਪਲਵਿੰਦਰ ਕੌਰ  ,ਵੱਡੇ ਸਪੁੱਤਰ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨਾਲ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ।  ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 7 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ  ਮੁੱਲਾਂਪੁਰ ਵਿਖੇ ਪੈਣਗੇ। ਦੁੱਖ  ਦੀ ਘੜੀ ਵਿੱਚ ਸ ਹਰਨਰਾਇਣ ਸਿੰਘ ਮੱਲੇਆਣਾ ਡੂੰਘੇ ਸਦਮੇ ਵਿੱਚ ਹਨ ਕਿਉਂਕਿ ਸ ਨਰਿੰਦਰ ਸਿੰਘ ਦੀ ਧਰਮ ਪਤਨੀ ਪਲਵਿੰਦਰ ਕੌਰ ਵਾਤਾਵਰਨ ਪ੍ਰੇਮੀ ਹਨ ਨਰੈਣ ਸਿੰਘ ਮੱਲੇਆਣਾ ਦੇ ਸ਼ੱਕੀ ਭੈਣ ਹਨ। ਇਸ ਸਮੇਂ ਸ ਅਮਨਜੀਤ ਸਿੰਘ ਖਹਿਰਾ, ਸਹਾਇਕ ਪ੍ਰੋਫੈਸਰ ਰਸਾਇਣ ਵਿਗਿਆਨ ਸ ਸਤਵੀਰ ਸਿੰਘ , ਸ ਚਮਕੌਰ ਸਿੰਘ ਪਟਿਆਲਾ, ਬਿੱਕਰ ਸਿੰਘ ਅਖਾੜਾ, ਬਹਾਦਰ ਸਿੰਘ ਅਖਾੜਾ, ਸ ਸਤਪਾਲ ਸਿੰਘ ਦੇਹਡ਼ਕਾ ਮੁਖੀ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

 

 

 

 

 

ਕੁਲਵੰਤ ਕੌਰ ਦੇ ਕਾਤਲ ਪੁਲਿਸ ਡੀ ਐਸ ਪੀ ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਹੋਇਆ ਰੋਹ ਭਰਪੂਰ ਮੁਜਾਹਰਾ 

ਐਸ ਐਸ ਪੀ ਦਾ ਘਿਰਾਉ ਕਰਕੇ ਕੀਤਾ ਚੱਕਾ ਜਾਮ 

7 ਜਨਵਰੀ ਨੂੰ ਹੋਵੇਗਾ ਅਗਲ਼ੇ ਸੰਘਰਸ਼ ਦਾ ਅੈਲ਼ਾਨ ਸਾਂਝੀ ਮੀਟਿੰਗ ਸੱਦੀ

ਜਗਰਾਉਂ 3 ਜਨਵਰੀ ( ਜਸਮੇਲ ਗ਼ਾਲਿਬ / ਅਮਿਤ ਖੰਨਾ ) ਅੱਜ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ ਨੂੰ ਬਰਖਾਸਤ ਕਰਕੇ, ਦੋਸ਼ੀ ਏ ਐਸ ਆਈ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ, ਪੰਚ ਧਿਆਨ ਨੂੰ ਗ੍ਰਿਫਤਾਰ ਕਰਾਉਣ, 16 ਸਾਲ ਐਫ ਆਈ ਆਰ ਦਰਜ ਕਰਨ 'ਚ ਲੰਘਾਉਣ ਵਾਲੇ ਮੌਕੇ ਦੇ ਉਚ ਪੁਲਿਸ ਅਫਸਰਾਂ ਖਿਲਾਫ ਧਾਰਾ 166, 166ਏ ਦੇ ਤਹਿਤ ਪਰਚਾ ਦਰਜ ਕਰਨ, ਗੁਰਿੰਦਰ ਬੱਲ ਸਮੇਤ ਦੋਸ਼ੀਆਂ ਨੂੰ ਬਚਾ ਰਹੇ ਸਿਆਸਤਦਾਨਾਂ ਦੇ ਚਿਹਰੇ ਬੇਪਰਦ ਕਰਨ ਦੀ ਮੰਗ ਨੂੰ ਲੈ ਕੇ ਜਗਰਾਉਂ ਸ਼ਹਿਰ ਵਿੱਚ ਰੋਸ ਭਰਪੂਰ ਮੁਜਾਹਰਾ ਕਰਕੇ ਐਸ ਐਸ ਪੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਪਰ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਬੇਹੱਦ ਘਟੀਆ ਰਿਹਾ। ਇਸ ਕਰਕੇ 7 ਜਨਵਰੀ ਨੂੰ ਜਥੇਬੰਦੀਆਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ। ਸਟੇਜ ਸਕੱਤਰ ਦੀ ਭੂਮਿਕਾ ਮਨੋਹਰ ਸਿੰਘ ਝੋਰੜਾਂ ਨੇ ਨਿਭਾਈ। ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਇਹ ਕਹਿਣਾ ਨਿਰਾਆਧਾਰ ਹੈ ਇੰਨਕੁਆਰੀ ਚੱਲ ਰਹੀ ਹੈ। ਕਿਉਂਕਿ ਗੈਰ ਜਮਾਨਤੀ ਧਾਰਾ ਅਧੀਨ ਦਰਜ  ਐਫ ਆਈ ਆਰ ਤੋਂ ਤੁਰੰਤ ਬਾਅਦ ਗ੍ਰਿਫਤਾਰੀ ਬਣਦੀ ਹੈ। ਪੇਂਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ, ਸੁਖਦੇਵ ਸਿੰਘ ਭੂੰਦੜੀ, ਬਲਦੇਵ ਸਿੰਘ ਜੀ ਲਤਾਲਾ ਨੇ ਕਿਹਾ ਕਿ ਆਈ ਪੀ ਸੀ ਦੀ ਧਾਰਾ 304 ਗੈਰ ਜਮਾਨਤੀ ਹੈ। ਐਸ ਸੀ ਐਸ ਟੀ ਐਕਟ ਵੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ। ਪਰ ਪੁਲਿਸ ਡੀਐਸਪੀ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਕੇ ਖੁਦ ਦੇ ਬਣਾਏ ਕਾਨੂੰਨ ਦੀ ਹੀ ਉਲੰਘਣਾ ਕਰ ਰਹੀ ਹੈ। ਸੀਟੂ ਦੇ ਆਗੂ ਪ੍ਰਕਾਸ਼ ਸਿੰਘ ਬਰਮੀਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਨ ਦਾ ਇੱਕੋ ਇੱਕ ਕਾਰਨ ਸਿਆਸੀ ਦਬਾਅ ਹੈ। ਪੁਲਿਸ ਅਤੇ ਸਰਕਾਰ ਰਲ ਕੇ ਗੁਰਿੰਦਰ ਬੱਲ ਨੂੰ ਜਮਾਨਤ ਕਰਵਾ ਲੈਣ ਜਾਂ ਹੋਰ ਕਿਸੇ ਕਾਨੂੰਨੀ ਚੋਰ ਮੋਰੀ ਦੇ ਰਾਹੀਂ ਬਚ ਨਿਕਲਣ ਦਾ ਮੌਕਾ ਦੇ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਗਰਾਉਂ ਪੁਲਿਸ ਨੇ ਮੰਗਾਂ ਨਾ ਮੰਨੀਆਂ ਤਾਂ ਮੀਟਿੰਗ ਕਰਕੇ ਅੱਗੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਕਤ ਤੋਂ ਇਲਾਵਾ ਕਮਲਜੀਤ ਖੰਨਾ, ਸੁਖਮਿੰਦਰ ਸਿੰਘ ਗੱਜਣਵਾਲਾ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਰੂੰਮੀ, ਨਿਰਮਲ ਧਾਲੀਵਾਲ, ਬਾਬਾ ਬਲਵੀਰ ਸਿੰਘ ਚੀਮਾ, ਬਾਬਾ ਦਰਸ਼ਨ ਸਿੰਘ ਲੋਪੋ ਨਿਹੰਗ ਸਿੰਘ,ਅੰਗਰੇਜ਼ ਮੋਗਾ ਰਾਜ ਟੋਡਰਪੁਰ ਦਰਸ਼ਨ ਨਾਹਰ ਬਲਰਾਜ ਰਾਜੂ ਮੋਹਣ ਅੌਲਖ ਪ੍ਰਕਾਸ਼ ਹਿਸੋਵਾਲ ਕੁੱਲ ਹਿੰਦ  ਕਿਸਾਨ ਸਭਾ ਬਲਜੀਤ ਸਿੰਘ ਗਰੇਵਾਲ ਜਿਲ੍ਹਾ ਸਕੱਤਰ ਸਤਨਾਮ ਵੜੈਚ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਕੋਟਉਮਰਾ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜੁਆਇੰਟ ਸਕੱਤਰ ਬੂਟਾ ਸਿੰਘ ਹਾਂਸ ਭਰਭੂਰ ਸਿੰਘ ਛੱਜਾਵਾਲ ਮੁਖਤਿਆਰ ਸਿੰਘ ਸੀਟੂ ਆਗੂ ਬਲਦੇਵ ਸਿੰਘ ਰੂਮੀ ਪਾਲ ਸਿੰਘ ਭੰਮੀਪੁਰਾ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਹਾਕਮ ਸਿੰਘ ਡੱਲਾ ਪ੍ਰਧਾਨ ਕੁੱਲ ਖੇਤ ਮਜ਼ਦੂਰ ਯੂਨੀਅਨ ਅੰਗਰੇਜ਼ ਸਿੰਘ ਮੋਗਾ ਗੁਰਮੀਤ ਸਿੰਘ ਮਹਿਣਾ ਦਵਿੰਦਰ ਸਿੰਘ ਅੰਮਿ੍ਤਸਰ , ਜਗਤਾਰ ਡੱਲਾ ਹਰਬੰਸ ਸਿੰਘ ਲੋਹਟਬੱਦੀ ਸਕੱਤਰ ਦਿਹਾਤੀ ਮਜ਼ਦੂਰ ਸਭਾ ਦਵਿੰਦਰ ਸਿੰਘ ਸੰਤ ਸ਼ਿਪਾਹੀ ਦਲ ਲੁਧਿਆਣਾ ਬਲਦੇਵ ਲਤਾਲਾ ਸ਼ਿਕੰਦਰ ਸਿੰਘ ਜ਼ੜਤੌਲੀ ਸਾਬਕਾ ਅਧਿਆਪਕ ਆਗੂ ਜੋਗਿੰਦਰ ਅਜ਼ਾਦ ਜਸਦੇਵ ਲ਼ਲਤੋਂ ਕੁਲਦੀਪ ਸਿੰਘ ਡੱਲਾ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਤੱਪੜ ਆਦਿ ਹਾਜ਼ਰ ਸਨ।

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁਰੂ ਹੋ ਜਾਂਦੇ ਹਨ।ਹਰ ਇੱਕ ਰਿਸ਼ਤਾ ਸਮਾਂ ਤੇ ਧਿਆਨ ਮੰਗਦਾ ਹੈ।ਜਿਸ ਇਨਸਾਨ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹਨ ਜਾਂ ਫਿਰ ਇਹ ਦੋਨੋਂ ਚੀਜ਼ਾਂ ਇਨਸਾਨ ਆਪਣੇ ਰਿਸ਼ਤਿਆਂ ਨੂੰ ਨਹੀਂ ਦੇ ਪਾ ਰਿਹਾ ਤਾਂ ਸਮਝੋ ਉਹ ਕਿਤੇ ਨਾ ਕਿਤੇ ਆਪਣੇਪਨ ਪਿਆਰ ਦੀ ਨਿੱਘ ਤੋਂ ਦੂਰ ਜਾ ਰਿਹਾ ਹੈ ।ਅੱਜ ਦੀ ਦੁਨੀਆਂ ਆਧੁਨਿਕ ਸਹੂਲਤਾਂ ਦੀ ਬਣ ਗਈ ਹੈ ।ਜਿਵੇਂ ਕਿ ਮੋਬਾਇਲ,ਗੇਮਾਂ,ਹੋਰ ਆਧੁਨਿਕ ਸਹੂਲਤਾਂ ਨੇ ਆਧੁਨਿਕ ਮਨੁੱਖ ਨੂੰ ਇੰਨਾਂ ਕੁ ਵਿਅਸਤ ਕਰ ਦਿੱਤਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ।ਵੈਸੇ ਵੀ ਅੱਜ ਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਲਈ ਏਨਾ ਸੁਆਰਥੀ ਹੋ ਚੁੱਕਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਹੋਣਾ ਦੂਰ ਦੀ ਗੱਲ ਹੈ ਉਹ ਧਿਆਨ ਵੀ ਨਹੀ ਦੇ ਪਾਉਂਦਾ ।ਉਹ ਹਰ ਰੋਜ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤੇਦਾਰਾਂ ਵੱਲ ਬੇ ਧਿਆਨਾ ਹੋ ਜਾਂਦਾ ਹੈ ।ਮਾ-ਬਾਪ ਭੈਣ-ਭਰਾ ਪਤੀ-ਪਤਨੀ ,ਦਾਦਾ-ਦਾਦੀ ,ਧੀ-ਪੁੱਤਰ ਅਜਿਹੇ ਰਿਸ਼ਤੇ ਹਨ ਜੋ ਇੱਜ਼ਤ ਤੇ ਪਿਆਰ ਨਾਲ ਹੀ ਵੱਧਦੇ ਫੁਲਦੇ ਹਨ।ਇਹ ਰਿਸ਼ਤੇ ਸਮਾਂ ਤੇ ਧਿਆਨ ਮੰਗਦੇ ਹਨ।ਜਦੋਂ ਮਨੁੱਖ ਇੰਨਾਂ ਵੱਲ ਸਮਾਂ ਤੇ ਧਿਆਨ ਦੇਣੋ ਹੱਟ ਜਾਂਦਾ ਹੈ ਤਾਂ ਇਹ ਰਿਸ਼ਤੇ ਬਿਖਰਨੇ ਸ਼ੁਰੂ ਹੋ ਜਾਂਦੇ ਹਨ ।ਇਹਨਾਂ ਵਿੱਚਲੀ ਆਪਸੀ ਪਿਆਰ ਦੀ ਨਿੱਘ ਖ਼ਤਮ ਹੋ ਜਾਂਦੀ ਹੈ।ਮਨੁੱਖ ਆਪਣਿਆ ਤੋਂ ਦੂਰ ਹੋ ਜਾਂਦਾ ਹੈ।ਰਿਸ਼ਤਿਆਂ ਦੀ ਮਜ਼ਬੂਤ ਨੀਂਹ ਲਈ ਸਮਾਂ ਬਹੁਤ ਜ਼ਰੂਰੀ ਹੈ।ਮਾ-ਬਾਪ ਆਪਣੇ ਬੱਚਿਆ ਲਈ ਸਭ ਤੋਂ ਵੱਧ ਸਮਾਂ ਦਿੰਦੇ ਹਨ।ਤੇ ਬੁਢਾਪੇ ਵਿੱਚ ਆਸ ਕਰਦੇ ਹਨ ਉਹ ਬੱਚੇ ਉਹਨਾਂ ਨੂੰ ਸਮਾਂ ਦੇਣ ਤੇ ਧਿਆਨ ਵੀ।ਬੱਚਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ।ਪਤੀ-ਪਤਨੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ।ਜੇਕਰ ਪਤੀ -ਪਤਨੀ ਦੋਨੋ ਇੱਕ ਦੂਜੇ ਲਈ ਸਮਾਂ ਦਿੰਦੇ ਹਨ ਤਾ ਇਹ ਰਿਸ਼ਤਾ ਬਹੁਤ ਚੰਗੀ ਤਰਾਂ ਹੋ ਨਿਬੜਦਾ ਹੈ।ਭੈਣ ਭਰਾ ,ਧੀ-ਪੁੱਤਰ ਇਹ ਰਿਸ਼ਤੇ ਤਾ ਹੀ ਮਜ਼ਬੂਤ ਬਣਨਗੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ।ਮੈ ਬਹੁਤ ਰਿਸ਼ਤੇ ਆਪਣਿਆਂ ਦੇ ਪਿਆਰ ਦੀ ਘਾਟ ਕਾਰਨ ਸਮੇ ਦੀ ਘਾਟ ਕਾਰਨ ਟੁੱਟਦੇ ਦੇਖੇ ਹਨ।ਜੋ ਕਦੇ ਵੀ ਨਹੀ ਜੁੜਦੇ ।ਆਪਣਿਆਂ ਲਈ ਸਮਾਂ ਧਿਆਨ ਨਾ ਦੇਣਾ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ।ਆਓ ਸਾਰੇ ਆਪਣਿਆਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਾਂ ਤੇ ਧਿਆਨ ਦੇਈਏ ਤਾ ਜੋ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਜਾ ਸਕੇ।

-ਗਗਨਦੀਪ ਕੌਰ ਧਾਲੀਵਾਲ ।
9988933161

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਚ

ਸੰਗਰੂਰ 2 ਜਨਵਰੀ ( ਗੁਰਸੇਵਕ ਸਿੰਘ ਸੋਹੀ  ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਅੱਜ ਵੀ ਜਾਰੀ ਰਿਹਾ। ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਚੰਨੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਮੁੱਖ ਮੰਗਾ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ 'ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਅਤੇ ਮੁਆਵਜ਼ੇ ਦਾ 10 % ਮਜ਼ਦੂਰਾਂ ਨੂੰ ਦੇਣਾ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਤੁਰੰਤ ਦੇਣੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨਾ ਅਤੇ ਅੰਦੋਲਨਕਾਰੀ ਕਿਸਾਨਾਂ 'ਤੇ ਪਾਏ ਪਰਚੇ ਰੱਦ ਕਰਨਾ, ਟੋਲ ਪਲਾਜ਼ਾ ਦੇ ਵਧੇ ਹੋਏ ਰੇਟ ਵਾਪਸ ਲੈਣਾ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦਾ ਬਕਾਇਆ ਦੇਣਾ ਅਤੇ ਬਹਾਲ ਕਰਨਾ, ਘਰ ਘਰ ਰੁਜ਼ਗਾਰ ਦੇਣਾ, ਨਸ਼ਾ ਮਾਫੀਆ ਸਮੇਤ ਸਭ ਤਰ੍ਹਾਂ ਦਾ ਮਾਫੀਆ ਖ਼ਤਮ ਕਰਨਾ, ਜਨਤਕ ਅਦਾਰੇ ਵੇਚਣੇ ਬੰਦ ਕਰਨੇ। ਚੌਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਜੋ ਫ਼ਸਲ ਮੀਂਹ ਅਤੇ ਗੜੇਮਾਰੀ ਨਾਲ ਤਬਾਹ ਹੋਈ ਉਸ ਦੀ ਪੂਰੀ ਰਿਪੋਰਟ ਅਜੇ ਤੱਕ ਡੀਸੀ ਦਫ਼ਤਰਾਂ ਤੱਕ ਪਹੁੰਚਦੀ ਨਹੀਂ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਹਨ। ਪੰਜਾਬ ਦੀ ਧਰਤੀ 'ਤੇ ਮੋਦੀ ਦਾ ਵਿਰੋਧ ਜ਼ਿਲ੍ਹਾ ਪੱਧਰਾ 'ਤੇ ਵੱਡੇ ਇਕੱਠ ਕਰਕੇ ਕੀਤਾ ਜਾਵੇਗਾ। 2 ਅਤੇ 3 ਜਨਵਰੀ ਨੂੰ ਪੂਰੇ ਪੰਜਾਬ ਦੇ ਹਰਇੱਕ ਪਿੰਡ 'ਚ ਮੋਦੀ ਹਕੂਮਤ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਸਮੇਂ ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਬਲਵੀਰ ਸਿੰਘ ਕੋਹਰੀਆ, ਬੰਟੀ ਢੀਂਡਸਾ, ਜਸਵੀਰ ਕੌਰ ਮਹਿਲਕਲਾਂ, ਬਲਜੀਤ ਕੌਰ ਖਡਿਆਲ, ਦਰਸ਼ਨ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਹੱਥੋਆ, ਜੋਗਿੰਦਰ ਸਿੰਘ ਖੇੜੀ ਨਾਗਾ, ਰਣਜੀਤ ਸਿੰਘ ਲੌਂਗੋਵਾਲ, ਅਜੈਬ ਸਿੰਘ ਲੱਖੇਵਾਲ, ਮਹਿੰਦਰ ਸਿੰਘ ਨਮੋਲ, ਸ਼ੇਰ ਸਿੰਘ ਮਹੋਲੀ ਅਤੇ ਨਿਰਮਲ ਸਿੰਘ ਆਦਿ ਆਗੂ ਹਾਜ਼ਰ ਸਨ। 
ਜਾਰੀ ਕਰਤਾ : - ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾਂ ਨਾਲ ਓਹਨਾ ਘਰ ਪ੍ਰਸ਼ਾਦਾ ਛਕਣ ਲਈ ਗਏ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸੰਗਤ ਨੇ ਸੰਤ ਜੀ ਨੂੰ ਨੀਲੇ ਰੰਗ ਦੀ ਦਸਤਾਰ ਭੇਂਟ ਕੀਤੀ। ਸੰਤ ਜੀ ਦੇ ਦਸਤਾਰ ਫੜ੍ਹ ਲਈ ਤੇ ਆਪਣੇ ਨਾਲ ਆਏ ਸਾਰੇ ਸਿੰਘਾਂ ਵੱਲ ਨਜ਼ਰ ਮਾਰੀ। ਸਾਰੇ ਸਿੰਘਾਂ ਵਿਚੋਂ ਬਾਬਾ ਜਰਨੈਲ ਸਿੰਘ ਜੀ ਦੀ ਦਸਤਾਰ ਦਾ ਰੰਗ ਥੋੜਾ ਉਤਰਿਆ ਹੋਇਆ ਵੇਖ ਕੇ ਸੰਤਾਂ ਨੇ ਓਹ ਦਸਤਾਰ ਬਾਬਾ ਜਰਨੈਲ ਸਿੰਘ ਜੀ ਨੂੰ ਦੇ ਦਿੱਤੀ। ਪ੍ਰੇਮੀ ਪਰਿਵਾਰ ਚਾਹੁੰਦਾ ਸੀ ਕਿ ਇਹ ਦਸਤਾਰ ਸੰਤ ਆਪਣੇ ਸਿਰ ਤੇ ਸਜਾਉਣ ਇਸ ਲਈ ਇਹ ਵੇਖ ਕੇ ਪਰਿਵਾਰ ਨੂੰ ਥੋੜਾ ਠੀਕ ਨਾ ਲੱਗਾ। ਸੰਤਾਂ ਨੇ ਸੰਗਤ ਦੇ ਚਿਹਰੇ ਤੋਂ ਇਹ ਭਾਂਪ ਲਿਆ ਅਤੇ ਪਰਿਵਾਰ ਨੂੰ ਕਹਿਣ ਲੱਗੇ ਕਿ ਇਸ ਦਸਤਾਰ ਦੀ ਯਾਦ ਰਹਿੰਦੀ ਦੁਨੀਆਂ ਤੱਕ ਰਹੇਗੀ। ਸੰਤਾਂ ਦੀ ਇਹ ਗੱਲ ਇੱਕ ਰਮਜ਼ ਦੀ ਤਰਾਂ ਸੀ ਜੋ ਪਰਿਵਾਰ ਨੂੰ ਓਸ ਵੇਲੇ ਸਮਝ ਨਾ ਲੱਗੀ ਪਰ ਉਦੋਂ ਸਮਝ ਆਈ ਜਦੋਂ ਸੰਤ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ। ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਅਤੇ ਆਪਣਾ ਇੱਕ ਇੱਕ ਸਾਹ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਅਤੇ ਪੰਥ ਦੀ ਸੇਵਾ ਲਈ ਸ਼ਹੀਦ ਹੋ ਗਏ। ਇੱਕ ਐਸੀ ਕੁਰਬਾਨੀ ਕੀਤੀ ਕਿ ਰਹਿੰਦੀ ਦੁਨੀਆਂ ਤੱਕ ਇਹ ਕੁਰਬਾਨੀ ਯਾਦ ਰਹੇਗੀ।

-ਹਰਨਰਾਇਣ ਸਿੰਘ ਮੱਲੇਆਣਾ

ਐਸ ਐਸ ਪੀ ਦਫ਼ਤਰ ਅੱਗੇ ਧਰਨਾ 03 ਜਨਵਰੀ , ਨਿਹੰਗ ਸਿੰਘ ਦਲ਼ ਵੀ ਹੋਣਗੇ ਸ਼ਾਮਲ਼

ਜਗਰਾਉਂ 2 ਜਨਵਰੀ ( ਜਸਮੇਲ ਗ਼ਾਲਿਬ ) ਕੁਲਵੰਤ ਕੌਰ ਰਸੂਲਪੁਰ ਦੀ ਮੌਤ ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾ ਸਿਟੀ ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਲਈ ਸਮੂਹ ਜਨਤਕ ਜੱਥੇਬੰਦੀਆਂ ਵਲੋਂ ਅੱਜ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਤੇ ਬਲਵਿੰਦਰ ਸਿੰਘ ਪੋਨਾ, ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਗੁਰਦੀਪ ਸਿੰਘ ਤਹਿਸੀਲ ਸਕੱਤਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਮੁੱਚੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ 3 ਜਨਵਰੀ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਧਰਨੇ ਦੀਆਂ ਲੱਗਭੱਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਇਲਾਕੇ ਦ ਲੱਗਭੱਗ ਸਾਰੇ ਪਿੰਡਾਂ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਚੁੱਕਾ ਹੈ। ਉਨ੍ਹਾਂ ਇਲਾਕੇ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਧਰਨੇ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਆਸ ਪ੍ਰਗਟਾਈ ਕਿ ਇਨਸਾਫ਼ ਦੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈਣਗੇ।