ਬਰਨਾਲਾ/ਮਹਿਲ ਕਲਾਂ 16 ਜਨਵਰੀ (ਗੁਰਸੇਵਕ ਸੋਹੀ )-ਕੈਨੇਡਾ ਵਿੱਚ ਵੱਸਦੇ ਸਿੱਖ ਨੌਜਵਾਨ ਨਵਪ੍ਰੀਤ ਸਿੰਘ ਨੇ ਜਿੱਥੇ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ,ਉੱਥੇ ਉਹਨਾਂ ਲੋਹੜੀ ਮੌਕੇ ਬਾਹਰੋ ਆ ਕੇ ਆਪਣੇ ਪੁੱਤਰ ਜੁਝਾਰ ਸਿੰਘ ਦੀ ਲੋਹੜੀ ਦੀ ਖੁਸ਼ੀ ਮਨਾਉਦਿਆ ਗੁਰਦੁਆਰਾ ਸਿੰਘ ਸਭਾ ਕਰਮਗੜ੍ਹ ਵਿਖੇ ਇਕ ਵਿਸੇਸ਼ ਗੁਰਮਤਿ ਸਮਾਗਮ ਕਰਵਾਇਆ।ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਸੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿੱਥੇ ਵੱਖ-ਵੱਖ ਰਾਗੀ ਜੱਥਿਆਂ ਤੇ ਕਥਾ-ਵਾਚਕਾਂ ਵਲੋ ਗੁਰਮਤਿ ਦੀਆਂ ਵਿਚਾਰਾਂ ਪੇਸ਼ ਕੀਤੀਆਂ ਗਈਆਂ। ਉੱਥੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋ ਕਥਾ ਕਰਨ ਤੋਂ ਬਾਅਦ ਵਿਸੇਸ ਤੌਰ ਤੇ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਰਾਗੀ ਅੰਮ੍ਰਿਤਸਰ ਨੇ ਗੁਰਮਤਿ ਇਤਿਹਾਸ ਤੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਢਿੱਲੋੰ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਸ੍ਰ. ਸੁਖਵੀਰ ਸਿੰਘ ਢਿੱਲਵ ਨੇ ਇਸ ਮੌਕੇ ਆਈ ਸੰਗਤ ਨੂੰ ਜੀ ਆਇਆਂ ਆਖਦਿਆ ਉਹਨਾ ਦਾ ਧੰਨਵਾਦ ਕੀਤਾ। ਭਾਈ ਵਡਾਲਾ ਨੇ ਵਿਚਾਰਾ ਕਰਦਿਆਂ ਕਿਹਾ ਕਿ ਸਮੇਂ ਦੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਨਿੱਜੀ ਮਨੋਰਥਾਂ ਕਰਕੇ ਆਪਣੇ ਗੁਰੂ ਤੇ ਆਪਣੀ ਵਿਰਾਸਤ ਤੋਂ ਵਾਂਝੇ ਹੋ ਗਏ ਹਾਂ।ਇਸ ਕਰਕੇ ਸਾਡਾ ਭਵਿੱਖ ਅਸੁਰੱਖਿਅਤ ਹੈ। ਲੋਡ਼ ਹੈ ਗੁਰ ਇਤਿਹਾਸ ਨੂੰ ਆਪਣੇ ਬੱਚਿਆ ਤੱਕ ਪਹੁੰਚਾਉਣ ਦੀ,ਤਾਂ ਜੋ ਬੱਚੇ ਸਿੱਖੀ ਦੀਆ ਜੜ੍ਹਾਂ ਨਾਲ ਜੁੜੇ ਰਹਿਣ।ਅਰਥਾਤ ਸਾਨੂੰ ਆਪਣੇ ਗੁਰੂ ਨਾਲ ਜੁੜੇ ਰਹਿਣਾ ਚਾਹੀਦਾ ਹੈ।ਅੱਜ ਤੁਹਾਡੇ ਇਲਾਕੇ ਦੇ ਬੱਚੇ ਨੇ ਵਿਦੇਸ਼ਾਂ ਵਿੱਚ ਵਸਦਿਆ ਵੀ ਸਿੱਖੀ ਸਰੂਪ ਨੂੰ ਸੰਭਾਲਿਆ ਹੋਇਆ ਹੈ ਤੇ ਸਾਰਾ ਪਰਿਵਾਰ ਗੁਰੂ ਦੀ ਸਿੱਖਿਆ ਤੇ ਚਲਦਿਆਂ ਗੁਰੂ ਨਾਲ ਜੁੜਿਆ ਹੋਇਆ ਹੈ। ਵਿਦੇਸ਼ ਵਿੱਚ ਆਪਣੀ ਸਿੱਖੀ ਦੀ ਪਹਿਚਾਣ ਰੱਖਦਾ ਹੈ।ਇਸ ਮੌਕੇ ਕਾਂਗਰਸੀ ਆਗੂ ਜਗਦੇਵ ਸਿੰਘ,ਸਾਬਕਾ ਮੈਂਬਰ ਹਰਕੇਸ਼ ਸਿੰਘ,ਸਾਬਕਾ ਪੰਚ ਸੁਰਜੀਤ ਸਿੰਘ,ਬੀਰ ਸਿੰਘ,ਰਮਨਦੀਪ ਸਿੰਘ ਢਿੱਲਵ,ਸੰਦੀਪ ਸਿੰਘ ਕੈਨੇਡੀਅਨ, ਗੁਰਦੁਆਰਾ ਕਮੇਟੀ ਪ੍ਰਧਾਨ ਦਲਜੀਤ ਸਿੰਘ,ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਬਲਵੰਤ ਸਿੰਘ ਉਪੱਲੀ, ਇਕਾਈ ਪ੍ਰਧਾਨ ਜਸਵੀਰ ਸਿੰਘ,ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਤੇ ਲਵਪ੍ਰੀਤ ਸਿੰਘ, ਯਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਆਗੂ ਗੁਰਦੀਪ ਸਿੰਘ, ਜਸਵੀਰ ਸਿੰਘ ਤੋ ਇਲਾਵਾ ਸਮੂਹ ਵੱਡੀ ਗਿਣਤੀ ਵਿੱਚ ਮਾਤਾਵਾਂ ਭੈਣਾਂ ਤੇ ਪਿੰਡ ਵਾਸੀ ਮੌਜੂਦ ਸਨ।