You are here

ਪੰਜਾਬ

ਬਹੁਪੱਖੀ ਸਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ- ਮੋਨੇ ਵਾਲਾ 

ਹੋਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ ਓਹਨਾ ਨੂੰ ਬਹੁਤ ਚਾਅ ਚੜਦਾ ਸੀ ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ। ਉਨਾਂ ਦਿਨਾਂ ਵਿੱਚ ਦੇਬੀ ਮਖਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਹੇ। ਉਹ ਉਨਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਹੋਲੀ ਹੋਲੀ ਗੀਤਕਾਰੀ ਵੱਲ ਉਹਨਾਂ ਦਾ ਰੁਝਾਨ ਹੋਰ ਵੀ ਵੱਧਦਾ ਗਿਆ।ਇਸ ਖੇਤਰ ਵਿੱਚ ਕੁਝ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਉਨਾਂ ਦੇ ਗੀਤ ਨੂੰ ਰਿਕਾਰਡ ਕੀਤਾ ਗਿਆ। ਉਹ ਇਸ ਬਾਰੇ ਗੱਲ ਕਰਦੇ ਦੱਸਦੇ ਨੇ ਕਿ ਨਾਮੀ ਸੰਗੀਤਕਾਰ ਜੋੜੀ "ਦੇਸੀ ਕਰੂ" ਨੇ ਓਹਨਾ ਦਾ ਪਹਿਲਾ ਗੀਤ "ਦੇ ਕੇ ਮਹਿੰਗਿਆ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ" ਜੋਰਡਨ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ। ਇਸ ਤੋਂ ਬਾਅਦ ਗੀਤਾ ਬੈਂਸ ਉਨਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ ਕਰਨ ਦਾ ਮੌਕਾ ਮਿਿਲਆ ਅਤੇ "ਪੂਜਾ ਕਿਵੇਂ ਆ" ਫਿਲਮ ਚ ਉਨਾਂ ਦੇ ਗੀਤ ਗਾਏ ਗਏ।ਇਥੇ ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ਚ ਆਪਣਾ ਨਾਮ "ਕੁਮਾਰ ਸਨੀ" ਰੱਖਿਆ ਸੀ। ਕਾਫੀ ਸਮੇਂ ਬਾਅਦ ਫੇਰ ਉਨਾਂ ਨੇ ਆਪਣਾ ਨਾਮ "ਮੋਨੇ ਵਾਲਾ" ਰੱਖਿਆ।ਵੈਸੇ ਤਾਂ ਮੋਨੇ ਵਾਲਾ ਬਹੁਪੱਖੀ ਕਲਾ ਦੇ ਧਨੀ ਹਨ ਉਹ ਤਕਰੀਬਨ ਹਰ ਸਥਿਤੀ ਤੇ ਗੀਤ ਲਿਖਦੇ ਹਨ ਪਰ ਓਹਨਾ ਨੂੰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹੈ। ਉਹ ਰੂਹਦਾਰੀ ਨਾਲ ਢੂੰਘੀ ਸਾਂਝ ਸਮਝਦੇ ਹਨ। ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ ਕਰਦੇ ਹਨ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ ਰਹੀ ਹੈ। ਲੋਕੀ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ ਹਨ। ਮਜਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ। ਮੋਨੇ ਵਾਲਾ ਇਸ ਚਾਲ ਰਹੇ ਰੁਝਾਨ ਤੋਂ ਸਹਿਮਤ ਨਹੀਂ ਹਨ। ਉਹ ਹਮੇਸ਼ਾ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦੇ ਹਨ। ਕੁਝ ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਕਿ ਇਹ ਵੀ ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ। ਲੋਕੀ ਚੰਗਾ ਲਿਿਖਆ, ਗਾਇਆ ਜ਼ਰੂਰ ਪਸੰਦ ਕਰਦੇ ਹੀ ਹਨ।ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ। ਜਿਹਨਾਂ ਚੋਂ ਕੁਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ, ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ ਸੋਹਲ ਮੁੱਖ ਹਨ। ਕੁਝ ਗੀਤ ਜਿਵੇਂ "ਖਰੇ ਖ਼ਰੇ ਖਰੇ ਜੱਟ ਬੱਲੀਏ" ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, "ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ" ਮਿਸ ਪੂਜਾ ਦੀ ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵੱਲੋਂ, ਨਹੀਂ ਨੱਚਣਾ, ਮਲਕੀਤ ਸਿੰਘ ਅਤੇ ਹੋਰ ਵੀ ਗੀਤ ਬਹੁ ਚਰਚਿਤ ਹੋਏ।ਸਾਲ 2022 ਵਿੱਚ  ਉਨਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹਨ।

ਹਰਜਿੰਦਰ ਸਿੰਘ ਜਵੰਦਾ 9463828000

ਸੰਤ ਮਹੰਤ ਪ੍ਰਤਾਪ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਜਪ ਤਪ ਸਮਾਗਮ ਮਨਾਇਆ ਗਿਆ  

ਜਗਰਾਉਂ, 27 ਜਨਵਰੀ (ਬਲਦੇਵ/ ਸਲੀਲ ਜਗਰਾਉਂ)  ਅੱਜ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਤ ਜਪ ਤਪ ਸਮਾਗਮ ਕਰਵਾਇਆ ਗਿਆ ਇਸ ਸਮੇਂ ਮਹਾਂਪੁਰਸ਼ ਬਾਬਾ ਗੁਰਚਰਨ ਸਿੰਘ ਜੀ ਕਲੇਰਾਂ ਵਾਲੇ ,ਬਾਬਾ ਸੇਵਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਭਾਈ ਗੁਰਮੀਤ ਸਿੰਘ ਮੋਹੀ, ਭਾਈ ਸ਼ੇਰ ਸਿੰਘ ਜੀ ਸੁਨਾਮ, ਹੈੱਡ ਰਾਗੀ ਭਾਈ ਗੁਰਮੇਲ ਸਿੰਘ ਜੀ ਨਾਨਕਸਰ ਕਲੇਰਾਂ, ਭਾਈ ਸੁਖਜੀਤ ਸਿੰਘ ਜੀ ਫਿਰੋਜ਼ਪੁਰ, ਬਾਬਾ ਜਸਵਿੰਦਰ ਸਿੰਘ ਜੀ ਖੰਜਰਵਾਲ, ਭਾਈ ਗੁਰਮੁਖ ਸਿੰਘ ਫਗਵਾੜੇ ਵਾਲੇ, ਮਹੰਤ ਕੁਲਦੀਪ ਸਿੰਘ, ਭਾਈ ਹਰਨੇਤ ਸਿੰਘ ਜੀ ,ਭਾਈ ਨਿਸ਼ਾਵਰ ਸਿੰਘ, ਭਾਈ ਭਾਗ ਸਿੰਘ ਜੀ ਨਾਨਕਸਰ ਕਲੇਰਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਮੁੱਖ ਸੇਵਾਦਾਰ ਬਾਬਾ ਮਹੰਤ ਹਰਬੰਸ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।  ਇਸ ਸਮੇਂ ਭਾਈ ਰਣਜੀਤ ਸਿੰਘ, ਭਾਈ ਸਰਬਜੀਤ ਸਿੰਘ ਬੱਦੋਵਾਲ, ਭਾਈ ਠਾਕੁਰ ਸਿੰਘ ਵਿਰਕ, ਭਾਈ ਸੁਬੇਗ ਸਿੰਘ, ਭਾਈ ਪਵਨਦੀਪ ਸਿੰਘ ਗਰੇਵਾਲ, ਭਾਈ ਚਮਕੌਰ ਸਿੰਘ ,ਰਵੀ  ਗੱਬਰ ਲੁਧਿਆਣਾ, ਭਾਈ ਕੁਲਦੀਪ ਸਿੰਘ ਬੱਧਨੀ ਕਲਾਂ ,ਭਾਈ ਪਰਮਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ, ਬਾਬਾ ਹਰਚਰਨ ਸਿੰਘ ਆਦਿ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਜਲੇਬੀਆਂ ਪਕੌੜਿਆਂ ਦੇ ਲੰਗਰ ਦੀ ਅਤੁੱਟ ਸੇਵਾ ਕੀਤੀ ਗੁਰੂ ਕਾ ਲੰਗਰ ਚਾਹ ਆਦਿ ਨਿਰਵਿਘਨ ਸੇਵਾ ਚੱਲੀਆਂ  । 

ਸੰਗਤ ਵੱਲੋਂ ਸਾਲਾਨਾ ਸਮਾਗਮਾਂ ਚ ਭਾਰੀ ਹਾਜ਼ਰੀ  

ਜਗਰਾਉਂ, 27 ਜਨਵਰੀ  (ਬਲਦੇਵ / ਸੁਨੀਲ ਜਗਰਾਉਂ  ) ਜਗਰਾਉਂ ਦੇ ਨਜ਼ਦੀਕ ਹੀ ਪਿੰਡ ਅਖਾੜੇ  ਕੌਲ ਵਗਦੀ ਨਹਿਰ ਦੇ ਬਿਲਕੁਲ ਲਾਗੇ ਹਰ ਸਾਲ ਮਾਘ ਦੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੰਪਟ ਪਾਠ ਸਾਹਿਬ ਜੀ ਦੇ ਮਿਤੀ 8 ਜਨਵਰੀ ਤੋਂ ਪ੍ਰਕਾਸ਼ ਹੋ ਚੁੱਕੇ ਹਨ  । ਇਸ ਸਮੇਂ ਅਖਾੜੇ ਵਾਲੀ ਨਹਿਰ ਦੇ ਕੋਲ ਚੱਲ ਰਹੇ ਸਮਾਗਮਾਂ ਚ ਸੰਗਤਾਂ ਦਾ ਹੜ੍ਹ  ਆਮ ਹੀ ਵੇਖਣ ਨੂੰ ਮਿਲ ਰਿਹਾ ਹੈ  । ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਇਸ ਸਥਾਨਾਂ ਉਪਰ ਹਾਜ਼ਰੀ ਭਰਦੀਆਂ ਹਨ। ਇਥੇ ਹਰ ਸਮੇਂ ਲੰਗਰ ਅਤੁੱਟ ਵਰਤਦਾ ਰਹਿੰਦਾ ਹੈ।  ਪ੍ਰਸ਼ਾਦਿਆਂ ਨਾਲ ਤਿੰਨ ਤਿੰਨ ਦਾਲਾਂ ਸਬਜ਼ੀਆਂ ਮਿੱਠੇ ਚੌਲ ਖੀਰ ਆਦਿ ਹਰ ਸਮੇਂ ਸੰਗਤਾਂ ਲਈ ਵਰਤਾਏ ਜਾਂਦੇ ਹਨ । ਸਮਾਗਮਾਂ ਚ ਸੇਵਾਦਾਰ ਵੀਰ ਭੈਣਾਂ ਦਾ ਵੀ ਹੜ੍ਹ ਆਇਆ ਹੋਇਆ ਹੈ ਸੇਵਾਦਾਰ ਕਿਧਰੇ ਸਬਜ਼ੀਆਂ ਚੀਰਦੇ ਭਾਂਡੇ ਧੋਂਦੇ ਚਾਹ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ।  ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਲੰਗਰ ਛਕਦੀਆਂ ਅਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਹਨ  । ਕਈ ਦਹਾਕਿਆਂ ਤੋਂ ਲਗਾਤਾਰ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਰਵਾਹ ਮਾਘ ਦੇ ਮਹੀਨੇ ਇਸੇ ਤਰ੍ਹਾਂ ਚੱਲਦੇ ਹਨ  । ਇਹ ਸਾਰਾ ਸਮਾਗਮ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਕੋਠੇ ਪੋਨੇ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਲਾਕਾ ਨਿਵਾਸੀ ਅਤੇ ਨੇੜਲੇ ਪਿੰਡਾਂ ਤੋਂ ਨੌਜਵਾਨ ਅਤੇ ਬੀਬੀਆਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਸਮੇਂ ਭਾਈ ਸਰਬਜੀਤ ਸਿੰਘ ਸਰਬਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਮਾਗਮ 13 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਚਲਦਾ ਰਹੇਗਾ ।

  

 

ਪੁਲੀਸ ਤਸ਼ੱਦਦ ਦਾ ਸ਼ਿਕਾਰ ਕੁਲਵੰਤ ਕੌਰ ਲਈ ਇਨਸਾਫ਼ ਨੂੰ ਲੈ ਕੇ 26 ਜਨਵਰੀ ਸੁਤੰਤਰਤਾ ਦਿਵਸ ਦੀ ਥਾਂ ਬਣਿਆ ਕਤਲਤੰਤਰ ਦਿਵਸ 

ਤਕਰੀਬਨ 16 ਸਾਲ ਰੋਲ ਖੋਲ੍ਹ ਕੇ ਆਪਣੇ ਪ੍ਰਾਣ ਤਿਆਗਣ ਵਾਲੀ ਕੁਲਵੰਤ ਕੌਰ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ  

ਪੱਤਰਕਾਰ ਜਸਮੇਲ ਗ਼ਾਲਿਬ /ਮੋਹਿਤ ਗੋਇਲ ਦੀ ਵਿਸ਼ੇਸ਼ ਰਿਪੋਰਟ   

ਚੜ੍ਹਦੀ ਕਲਾ ਫਿਜੀਕਲ ਅਕੈਡਮੀ ਕਿਸ਼ਨਪੁਰਾ ਕਲਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ

ਚੜ੍ਹਦੀ ਕਲਾ ਫਿਜੀਕਲ ਅਕੈਡਮੀ ਕਿਸ਼ਨਪੁਰਾ ਕਲਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਨਾਲ ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਗੱਲਬਾਤ

ਹਲਕਾ ਧਰਮਕੋਟ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਹੋ ਰਹੀ ਹੈ ਜੈ ਜੈਕਾਰ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਜ਼ਮੀਨ ਦੀ ਰਜਿਸਟਰੀ ਕਰਵਾ ਲਈ ਪਰ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ

 ਦੂਸਰੀ ਪਾਰਟੀ ਨੇ ਕਿਹਾ ਕਿ ਸਾਨੂੰ ਗੁੰਮਰਾਹ ਕਰਕੇ ਰਜਿਸਟਰੀ ਕਰਵਾ ਲਈ ਸਾਡੇ ਨਾਲ ਧੋਖਾ ਕੀਤਾ ਸਾਬਕਾ ਫੋਜੀ ਨੇ, ਵੀਡੀਓ ਦੇਖੋ ਅਤੇ ਦੱਸਣਾ ਕੋਣ ਗਲਤ ਕੋਣ ਸਹੀ ?

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

ਸੁਖਵਿੰਦਰ ਸਿੰਘ ਟਿੱਬਾ ਦੇ ਦਫ਼ਤਰ ਦਾ ਉਦਘਾਟਨ ਕਰਨ ਪਰਮਿੰਦਰ ਸਿੰਘ ਢੀਂਡਸਾ ਪੁੱਜੇ  

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਸੁਖਵਿੰਦਰ ਸਿੰਘ ਟਿੱਬਾ  ਦੇ ਦਫ਼ਤਰ ਦਾ ਉਦਘਾਟਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ  

ਹਲਕਾ ਦਾਖਾ ਦੇ ਸਿੱਧਵਾਂ ਬੇਟ ਕਸਬੇ ਤੋਂ ਲੋਕਾਂ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ 

ਹਲਕਾ ਦਾਖਾ ਤੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ  ? ਤੁਹਾਡਾ ਹਲਕਾ ਤੁਹਾਡੇ ਵਿਚਾਰ ਲੋਕਾਂ ਤੱਕ  

20 ਫ਼ਰਵਰੀ ਨੂੰ ਵੋਟਾਂ ਅਤੇ 10 ਮਾਰਚ ਨੂੰ ਨਤੀਜੇ ,ਕੀ ਕਹਿਣਾ ਹੈ ਸਿੱਧਵਾਂਬੇਟ ਵਾਸੀਆਂ ਦਾ ਤੁਸੀਂ ਵੀ ਜਾਣ ਲਵੋ ....

ਇਕ ਆਜ਼ਾਦਾਨਾ ਤੌਰ ਤੇ ਕਿਸੇ ਵੀ ਪ੍ਰਭਾਵ ਤੋਂ ਬਿਨਾਂ ਕੀਤੀ ਹੋਈ ਗੱਲਬਾਤ ਤੁਹਾਡੇ ਸਾਹਮਣੇ  .....

ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ਦੇ ਨਾਲ ਜਲ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਦੀ ਵਿਸ਼ੇਸ਼ ਰਿਪੋਰਟ ....

ਕਿਸੇ ਵੀ ਮਸਲੇ ਅਤੇ ਮੁੱਦੇ ਨੂੰ ਘਰ ਘਰ ਤੱਕ ਪਹੁੰਚਦਾ ਕਰਨ ਲਈ ਤੁਸੀਂ ਸਾਨੂੰ ਇਸ ਨੰਬਰ 9878523331 ਉਪਰ ਵ੍ਹੱਟਸਐਪ ਸੁਨੇਹਾ ਭੇਜੋ ਅਸੀਂ ਤੁਹਾਡੇ ਨਾਲ ਆਪ ਸੰਪਰਕ ਕਰਾਂਗੇ ... ਅਮਨਜੀਤ ਸਿੰਘ ਖਹਿਰਾ.......   

 

ਸਿਰਮੌਰ ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ-ਗੁਰਭਜਨ ਗਿੱਲ  

ਜਗਰਾਉ,ਹਠੂਰ,26 ਜਨਵਰੀ-(ਕੌਸ਼ਲ ਮੱਲ੍ਹਾ)- ਪੰਜਾਬੀ ਦੀ ਸਿਰਮੌਰ  ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ ਹੈ। ਇਹ ਇੱਜ਼ਤ ਜੇਕਰ ਉਨ੍ਹਾਂ ਨੂੰ ਜਿਉਂਦੇ ਮਿਲ ਜਾਂਦਾ ਤਾਂ ਦੁਨੀਆ ਭਰ ਦੇ ਪੰਜਾਬੀ ਜਸ਼ਨ ਮਨਾਉਂਦੇ। ਹੁਣ ਸਾਡੀ ਇੱਕ ਅੱਖ ਵਿੱਚ  ਉਦਾਸੀ ਦੇ ਅੱਥਰੂ ਹਨ ਤੇ ਦੂਜੀ ਅੱਖ ਵਿੱਚ  ਖ਼ੁਸ਼ੀ ਦੇ। ਇਹ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ   ਨੇ ਬੋਲਦਿਆਂ ਕਿਹਾ ਕਿ ਗੁਰਮੀਤ ਬਾਵਾ ਜੀ ਪੰਜਾਬੀ ਲੋਕ ਵਿਰਾਸਤੀ ਗੀਤਾਂ ਦੇ ਸਫ਼ਲ ਪੇਸ਼ਕਾਰ ਸਨ। ਉਨ੍ਹਾਂ ਨੂੰ 1991 ਚ ਪਹਿਲੀ  ਵਾਰ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ  ਅਸਾਂ ਘੂਕਰ ਚਰਖ਼ੇ ਦੀ ਪ੍ਰੋਗਰਾਮ ਲਈ ਬੁਲਾਇਆ ਸੀ। ਉਸ ਵੇਲੇ ਮੁੱਖ ਮਹਮਾਿਨ ਡਾ: ਖੇਮ  ਸਿੰਘ ਗਿੱਲ ਸਾਬਕਾ ਵੀ ਸੀ ਪੰਜਾਬ ਐਗਰੀਕਲਚਰਲ ਯੂਨੀ:,ਭਾਗ ਸਿੰਘ  ਨਾਟਕਕਾਰ, ਸ ਕ ਆਹਲੂਵਾਲੀਆ ਡਾਇਰੈਕਟਰ ਸਭਆਚਿਾਰਕ ਮਾਮਲੇ ਤੇ ਜਗਦੇਵ ਸਿੰਘ  ਜੱਸੋਵਾਲ ਚੇਅਰਮੈਨ ਪ੍ਰੋ:ਮੋਹਨ ਸਿੰਘ  ਮੈਮੋਰੀਅਲ ਫਾਉਂਡੇਸ਼ਨ (ਰਜ:) ਨੇ  ਕਿਹਾ ਸੀ ਕਿ ਪੰਜਾਬ   ਸਰਕਾਰ ਗੁਰਮੀਤ ਬਾਵਾ ਜੀ ਦਾ ਨਾਮ ਪਦਮ ਸ਼੍ਰੀ ਲਈ ਭਾਰਤ ਸਰਕਾਰ ਨੂੰ ਸਿਫ਼ਾਰਿਸ਼ ਕਰੋ । ਇਹ ਸੁਪਨਾ ਹੁਣ ਤੀਕ ਅਧੂਰਾ ਸੀ ਜੋ ਉਨ੍ਹਾਂ ਦੇ ਸੰਸਾਰ ਵਿਛੋੜੇ  ਤੋਂ ਬਾਅਦ ਪੂਰਾ ਹੋਇਆ ਹੈ। ਇਸ ਮੌਕੇ ਬੋਲਦਿਆਂ ਪੰਜਾਬੀ ਲੋਕ ਗਾਇਕ ਤੇ ਭਾਰਤੀ ਸੰਗੀਤ ਨਾਟਕ ਐਕਾਡਮੀ ਪੁਰਸਕਾਰ ਵਿਜੇਤਾ ਪਰਮਜੀਤ ਸਿੰਘ ਸਿੱਧੂ  ਉਰਫ਼ ਪੰਮੀ ਬਾਈ ਨੇ ਕਿਹਾ ਕਿ  ਜੇਕਰ ਨਰਿੰਦਰ ਬੀਬਾ, ਸੁਰਿੰਦਰ ਕੌਰ , ਜਗਮੋਹਨ ਕੌਰ ਤੇ ਗੁਰਮੀਤ ਬਾਵਾ ਜੀ ਹਲਾਸ਼ੇਰੀ ਨਾ ਦੇਂਦੇ ਤਾਂ ਮੈਂ ਲੋਕ ਨਾਚ ਭੰਗੜੇ ਤੋਂ ਅੱਗੇ ਸੰਗੀਤ ਵੱਲ ਨਹੀ ਸੀ ਆਉਣਾ। ਗੁਰਮੀਤ ਬਾਵਾ ਜੀ ਨਾਲ ਲੋਕ ਗਾਇਕੀ ਮੰਚ ਸਾਂਝਾ ਕਰਕੇ ਹਮੇਸ਼ਾਂ ਭਰਪੂਰਤਾ ਦਾ ਅਹਿਸਾਸ ਹੁੰਦਾ ਸੀ। ਉਹ ਮੁਕੰਮਲ ਤੇ ਸੋਲਾਂ ਕਲਾ ਸੰਪੂਰਨ  ਗਾਇਕਾ ਸੀ ਜਿਨ੍ਹਾਂ  ਧੀਆਂ ਭੈਣਾਂ ਦੇ ਮਨ ਦੀ ਆਵਾਜ਼ ਨੂੰ ਪਦ ਪ੍ਰਦਾਨ ਕੀਤਾ।ਪੰਮੀ ਬਾਈ ਨੇ ਕਿਹਾ ਕਿ ਕੱਲ੍ਹ  ਸਵੇਰੇ  ਜਿੱਥੇ  ਸਾਡੇ ਲਈ ਸੰਸਾਰ ਪ੍ਰਸਿੱਧ ਗੀਤਕਾਰ  ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ ਦੀ ਮੌਤ ਬਾਰੇ ਬੇਹੱਦ ਉਦਾਸ ਖ਼ਬਰ ਲਿਆਂਦੀ  ਉਥੇ ਸ਼ਾਮ ਨੂੰ ਗੁਰਮੀਤ ਬਾਵਾ ਜੀ ਨੂੰ ਪਦਮ ਭੂਸ਼ਨ ਮਿਲਣ ਦੀ ਖ਼ਬਰ ਵਿਸ਼ੇਸ਼ ਹੁਲਾਰਾ ਲੈ ਕੇ ਆਈ।ਇਸ ਮੌਕੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵੰਦਿਰ ਰੰਗੂਵਾਲ ਨੇ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਮਿਲੇ ਪਦਮ ਭੂਸ਼ਨ ਪੁਰਸਕਾਰ ਨੂੰ ਦੇਰ ਨਾਲ ਕੀਤਾ ਫ਼ੈਸਲਾ ਮੰਨਦਿਆਂ  ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ ।ਇਸ ਮੌਕੇ ਪੰਮੀ ਬਾਈ ਨੂੰ ਗੁਰਭਜਨ ਗਿੱਲ ਨੇ ਆਪਣੀ ਨਵ ਪ੍ਰਕਾਸ਼ਤ ਗ਼ਜ਼ਲ ਪੁਸਤਕ ਸੁਰਤਾਲ ਦੀ ਕਾਪੀ ਭੇਂਟ ਕੀਤੀ।ਇਸ ਮੌਕੇ ਮੀਟੰਗਿ ਵਿੱਚ ਹਰਦੇਵ ਦਿਲਗੀਰ   ਉਰਫ਼ ਦੇਵ ਥਰੀਕੇ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ  । ਲੋਕ ਵਿਰਾਸਤ  ਅਕਾਦਮੀ ਵੱਲੋਂ ਅਪੀਲ ਕੀਤੀ ਗਈ 28 ਜਨਵਰੀ ਨੂੰ ਦੁਪਹਿਰ  ਇੱਕ ਵਜੇ ਹਰਦੇਵ ਦਿਲਗੀਰ ਜੀ ਦੇ ਭੋਗ ਤੇ ਅੰਤਮਅਰਦਾਸ  ਇਸ ਪਿੰਡ ਥਰੀਕੇ(ਲੁਧਿਆਣਾ  ) ਵਿੱਚ  ਸਮੂਹ ਕਲਾਪ੍ਰਸਤ ਦੋਸਤ ਮੱਤਿਰ ਪੁੱਜਣ।

ਫੋਟੋ ਕੈਪਸਨ:-ਫੋਟੋ ਕੈਪਸਨ:-ਲੋਕ ਗਾਇਕ ਪੰਮੀ ਬਾਈ ਨੂੰ ਸੁਰਤਾਲ ਕਿਤਾਬ  ਭੇਟ ਕਰਦੇ ਹੋਏ ਪ੍ਰੋ:ਗੁਰਭਜਨ ਸਿੰਘ ਗਿੱਲ ਅਤੇ ਰਵਿੰਦਰ ਰੰਗੂਵਾਲ

ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਦੇ ਮਾਤਾ ਦਰਸ਼ਨ ਕੌਰ ਢਿੱਲੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਮਾਤਾ ਜੀ ਦੇ ਵਿੱਛੜ ਜਾਣ ਨਾਲ ਢਿੱਲੋਂ ਪਰਿਵਾਰ ਸਦਮੇ ਚ  
ਜਗਰਾਉ,ਹਠੂਰ,26 ਜਨਵਰੀ-(ਕੌਸ਼ਲ ਮੱਲ੍ਹਾ)-ਜਗਰਾਓ ਤੋ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ  ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਦਰਸ਼ਨ  ਕੌਰ ਦਾ ਅਚਾਨਕ ਦੇਹਾਂਤ ਹੋ ਗਿਆ  । ਉਹ 88 ਵਰ੍ਹਿਆਂ ਦੇ ਸਨ। ਮਾਤਾ ਦਰਸ਼ਨ ਕੌਰ ਦੇ ਤਿੰਨ ਸਪੁੱਤਰ  ਹਨ। ਮਾਤਾ ਦਰਸ਼ਨ ਕੌਰ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ।ਉਨ੍ਹਾਂ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਵਧਾਿਇਕ ਮਨਪ੍ਰੀਤ ਸਿੰਘ ਇਯਾਲੀ,ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੈਪਟਨ ਸੰਦੀਪ ਸੰਧੂ,ਸਾਬਕਾ ਵਿਧਾਇਕ ਐਸ ਆਰ ਕਲੇਰ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,  ,ਚੇਅਰਮੈਨ ਕਾਕਾ ਗਰੇਵਾਲ,ਮਲਕੀਤ ਸਿੰਘ ਦਾਖਾ, ਬਿੰਦਰ ਮੰਡੀਲਾ,ਕਮਲਜੀਤ ਸੰਘਿ ਮੱਲ੍ਹਾ, ਦੀਦਾਰ ਸਿੰਘ ਮਲਕ , ਡੀ ਆਈ ਜੀ ਸੁਰਜੀਤ ਸਿੰਘ  ਅਤੇ ਪੁਲਸ ਜ਼ਿਲ੍ਹਾ ਲੁਧਿਆਣਾ  ਦਿਹਾਤੀ ਦੇ ਐੱਸ ਐੱਸ ਪੀ ਕੇਤਨ ਪਾਟਲ ਬਲਰਾਮ ,ਐੱਸ ਪੀ ਹੈੱਡਕੁਆਰਟਰ ਪ੍ਰਿਥੀਪਾਲ ਸਿੰਘ  ,ਐੱਸ ਪੀ ਮੈਡਮ ਗੁਰਮੀਤ ਕੌਰ, ਐੱਸ ਪੀ ਗੁਰਦੀਪ ਸਿੰਘ ,ਡੀ ਐੱਸ ਪੀ ਗੁਰਬੰਦਿਰ ਸਿੰਘ  , ਡੀ ਐੱਸ ਪੀ ਅਨਿਲ ਕੁਮਾਰ ਭਨੋਟ ਅਤੇ ਡੀਐੱਸਪੀ ਦਲਜੀਤ ਸਿੰਘ  ਵਿਰਕ  ਵੱਲੋਂ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਪੱਤਰਕਾਰ ਸੰਜੀਵ ਗੁਪਤਾ, ਪੱਤਰਕਾਰ  ਪਰਮਜੀਤ ਸਿੰਘ ਗਰੇਵਾਲ,ਪੱਤਰਕਾਰ ਚਰਨਜੀਤ ਸਿੰਘ  ਸਰਨਾ,ਪੱਤਰਕਾਰ  ਜਗਦੀਪ ਸਿੰਘ  ਸੱਗੂ,ਪੱਤਰਕਾਰ  ਤਜੰਦਿਰ ਸੰਘਿ ਚੱਢਾ, ਪੱਤਰਕਾਰ ਹਰਵੰਦਿਰ ਸੰਘਿ ਸੱਗੂ ,ਪੱਤਰਕਾਰ ਜਸਬੀਰ ਸ਼ੇਤਰਾ,ਪੱਤਰਕਾਰ ਰਜਨੀਸ਼ ਬਾਂਸਲ,ਪੱਤਰਕਾਰ ਹੇਮ ਰਾਜ ਬੱਬਰ,ਪੱਤਰਕਾਰ ਵਿਸ਼ਾਲ   ਅਤਰੇ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਪੱਤਰਕਾਰ ਸੰਜੀਵ ਅਰੋੜਾ,ਪੱਤਰਕਾਰ  ਭੁਪੰਦਿਰ ਸਿੰਘ ਮੁਰਲੀ,ਪੱਤਰਕਾਰ ਕਾਲਾ ਮਲਹੋਤਰਾ ਆਦ ਵਿੱਲੋਂ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਗਿਆ  । ਇਸ ਮੌਕੇ ਲਾਇਨਜ਼ ਕਲੱਬ ਜਗਰਾਉਂ,ਸਮਾਜ ਸੇਵੀ ਸੰਸਥਾਵਾਂ,ਧਾਰਮਕ ਅਤੇ ਰਾਜਨੀਤਕ ਪਾਰਟੀਆਂ ਨੇ  ਵੀ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ   ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਮਾਤਾ ਦਰਸਨ ਕੌਰ ਦੀ ਵਿੱਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਜਿ ਪਾਠਾ ਦੇ ਭੋਗ 04 ਫਰਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਸ੍ਰੀ ਗੁਰਦੁਆਰਾ ਸਾਹਿਬ ਪਿੰਡ    ਮਲਕ (ਜਗਰਾਓ) ਵਿਖੇ ਪਾਏ ਜਾਣਗੇ। ਇੰਗਲੈਂਡ ਤੋਂ ਜਨ ਸ਼ਕਤੀ ਅਦਾਰੇ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਨੇ ਉਚੇਚੇ ਤੌਰ ਉਪਰ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਅਤਿ ਸਤਿਕਾਰਯੋਗ ਮਾਮੀ ਦਰਸ਼ਨ ਕੌਰ ਜੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ੳੁਨ੍ਹਾਂ ਮਾਮੀ  ਦਰਸ਼ਨ ਕੌਰ ਦੇ ਵਿੱਛੜ ਜਾਣ ਨਾਲ ਜਿੱਥੇ ਢਿੱਲੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਮਿੱਤਰਾਂ ਦੋਸਤਾਂ ਨੂੰ ਵੀ ਵੱਡਾ ਘਾਟਾ ਦੱਸਿਆ ।      

ਫੋਟੋ ਕੈਪਸਨ:-ਮਾਤਾ ਦਰਸਨ ਕੌਰ ਦੇ ਅੰਤਿਮ ਦਰਸਨ ਕਰਦੇ ਹੋਏ ਵੱਖ-ਵੱਖ ਆਗੂ 

ਥਾਣੇ ਅੱਗੇ ਸੰਭਾਵੀ ਪੱਕਾ ਮੋਰਚਾ ਭਰੋਸੇ ਮਗਰੋਂ ਮੁਲਤਵੀ

26 ਜਨਵਰੀ ਕਤਲਤੰਤਰ ਦਿਵਸ ਵਜੋਂ ਮਨਾਉਂਦਿਆਂ ਰੋਸ ਮਾਰਚ ਕੀਤਾ
ਜਗਰਾਉਂ 26 ਜਨਵਰੀ (ਜਸਮੇਲ ਗ਼ਾਲਿਬ /ਮੋਹਿਤ ਗੋਇਲ) ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕੁਲਵੰਤ ਕੌਰ ਰਸੂਲਪੁਰ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣਾ ਜਗਰਾਉਂ ਅੱਗੇ ਲੱਗਣ ਵਾਲਾ ਸੰਭਾਵੀ ਪੱਕਾ ਮੋਰਚਾ ਪ੍ਰਸਾਸ਼ਨ ਦੇ ਭਰੋਸੇ ਮਗਰੋਂ ਮੁਲ਼ਤਵੀ ਕਰ ਦਿੱਤਾ ਹੈ ਪਰ ਜਮਹੂਰੀ ਜੱਥੇਬੰਦੀਆਂ ਨੇ ਪਹਿਲਾਂ ਪਾਰਕ ਵਿੱਚ ਇਕੱਠੇ ਹੋ ਕੇ ਰੈਲ਼ੀ ਕਰਕੇ 26 ਜਨਵਰੀ ਨੂੰ ਕਤਲ਼ਤੰਤਰ ਦਿਵਸ ਵਜੋਂ ਮਨਾਇਆ ਫਿਰ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਇਸ ਸਮੇਂ ਹਾਜ਼ਰ ਸੈਂਕੜੇ ਜਮਹੂਰੀ ਲੋਕਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਸੰਭਾਵੀ ਪੱਕੇ ਧਰਨੇ ਦੇ ਮੱਦੇਨਜ਼ਰ ਸਥਾਨਕ ਐਸਪੀ ਡੀ ਨੇ ਕੱਲ ਜਥੇਬੰਦਕ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਗੁਰਿੰਦਰ ਬੱਲ ਸਮੇਤ ਬਾਕੀ ਦੋਸ਼ੀਆਂ ਨੂੰ ਦੀ ਗ੍ਰਿਫਤਾਰੀ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਅਤੇ ਉਨਾਂ ਸਮਾਂ ਸੰਘਰਸ਼ ਮੁਲਤਵੀ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਪੁਲਿਸ ਪ੍ਰਸਾਸ਼ਨ ਨੇ ਇਹ ਵਾਅਦਾ ਕੀਤਾ ਕਿ ਦੋਸ਼ੀਆਂ ਖਿਲਾਫ ਦਰਜ ਮੁਕੱਦਮਾ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂਡੇ ਭਰੋਸਾ ਮਗਰੋਂ ਜਥੇਬੰਦੀਆਂ ਨੇ ਸੰਭਾਵੀ ਪੱਕਾ ਮੋਰਚਾ ਇੱਕ ਮਹੀਨੇ ਲਈ ਮੁਲਤਵੀ ਕਰਦਿਆਂ ਅੱਜ 26 ਜਨਵਰੀ ਨੂੰ ਕਤਲਤੰਤਰ ਦਿਵਸ ਦੇ ਤੌਰ 'ਤੇ ਮਨਾਉਂਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖਦਸ਼ਾ ਸੀ ਕਿ ਪੁਲਿਸ ਗ੍ਰਿਫਤਾਰੀ ਵਿੱਚ ਦੇਰੀ ਕਰਕੇ ਮੁਕੱਦਮਾ ਰੱਦ ਕਰਨ ਦੀ ਤਾਕ ਵਿੱਚ ਹੈ ਪਰ ਐਸਪੀ ਡੀ ਨੇ ਇਹ ਭਰੋਸਾ ਦਿੱਤਾ ਹੈ ਕਿ ਮੁਕੱਦਮਾ ਕਿਸੇ ਵਿੱਚ ਹਾਲਤ ਵਿੱਚ ਰੱਦ ਨਹੀਂ ਹੋਵੇਗਾ। ਇਸ ਸਮੇਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਬੀਕੇਯੂ ਡਕੌੱਦਾ ਦੇ ਪ੍ਰਧਾਨ ਰਾਮ ਸ਼ਰਨ, ਇੰਟਰਨੈਸ਼ਨਲ ਪੰਥਕ ਦਲ਼ ਕਿਸਾਨ ਬਚਾਓ ਮੋਰਚੇ ਦੇ ਆਗੂ ਸਰਪੰਚ ਹਰਚੰਦ ਸਿੰਘ ਚਕਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਗਦਰੀ ਬਾਬੇ ਕਮੇਟੀ ਦੇ ਆਗੂ ਜਸਦੇਵ ਲਲਤੋਂ ਵੀ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਦੀ ਨਜ਼ਾਇਜ਼ ਹਿਰਾਸਤ ਦੇ ਦਸਤਾਵੇਜ਼ੀ ਸਬੂਤ ਮਿਸਲ਼ 'ਤੇ ਮੌਜੂਦ ਹਨ ਜੋ ਗ੍ਰਿਫਤਾਰੀ ਲਈ ਕਾਫੀ ਹਨ ਫਿਰ ਵੀ ਜੇਕਰ ਪੁਲਿਸ ਅਧਿਕਾਰੀਆਂ ਨੇ ਵਾਅਦਾ ਖਿਲਾਫ਼ੀ ਕੀਤੀ ਤਾਂ ਪ੍ਰਸ਼ਾਸ਼ਨ ਨੂੰ ਤਿੱਖੇ ਲੋਕ ਰੋਹ ਦ‍ਾ ਸਾਹਮਣਾ ਕਰਨਾ ਪਵੇਗਾ। ਇਸ ਰੋਸ ਧਰਨੇ ਵਿੱਚ ਹਲ਼ਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜੱਥੇਦਾਰ ਦਲੀਪ ਸਿੰਘ ਚਕਰ, ਡੀ.ਟੀ.ਅੈਫ.ਆਗੂ ਮਲਕੀਅਤ ਜੰਡੀ, ਬਹੁਜਨ ਸਮਾਜ ਪਾਰਟੀ ਦੇ ਬਲਾਕ ਪ੍ਰਧਾਨ ਗੁਰਬਚਨ ਮਾਨ ਤੇ ਸਾਧੂ ਸਿੰਘ ਤੱਪੜ, ਬੂਟਾ ਸਿੰਘ ਮਲਕ, ਹਰੀ ਸਿੰਘ ਸਿਵੀਆ, ਇੰਦਰਜੀਤ ਧਾਲੀਵਾਲ, ਦਰਸ਼ਨ ਗਾਲਿਬ, ਬਲਵਿੰਦਰ ਪੋਨਾ, ਧਰਮ ਸਿੰਘ ਸੂਜਾਪੁਰ, ਏਟਕ ਆਗੂ ਜਗਦੀਸ਼ ਕਾਉਂਕੇ, ਮਜ਼ਦੂਰ ਆਗੂ ਸੋਨੀ ਸਿੱਧਵਾਂ, ਆਰਟਿਸਟ ਗੁਰਦੀਪ ਸਿੰਘ, ਗੁਰਚਰਨ ਸਿੰਘ ਸਮੇਤ ਨਿਹੰਗ ਸਿੰਘ ਬਾਬਾ ਚੜਤ ਸਿੰਘ, ਮਨਜੀਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਬਲ਼ਜੀਤ ਕੌਰ ਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ-ਭੈਣਾਂ ਤੇ ਕਿਸਾਨ-ਮਜ਼ਦੂਰ ਲੋਕ ਹਾਜ਼ਰ ਸਨ।

 

ਗਣਤੰਤਰ ਦਿਵਸ ✍️ ਸਲੇਮਪੁਰੀ ਦੀ ਚੂੰਢੀ

ਗਣਤੰਤਰ ਦਿਵਸ ਦੇ ਅਰਥ
ਲੱਭਦਿਆਂ ਲੱਭਦਿਆਂ,
ਜਿੰਦਗੀ ਦੇ ਅਰਥ
ਗੁਆਚ ਗਏ ਨੇ!
ਸੁਫਨਾ ਲਿਆ ਸੀ ਕਿ-
ਸਾਡਾ ਸੰਵਿਧਾਨ ਹੋਵੇਗਾ!
ਸਾਡਾ ਕਾਨੂੰਨ ਹੋਵੇਗਾ!
ਸੱਭ ਦੀ ਰਾਖੀ ਕਰੇਗਾ!
ਸੱਭ ਖੁਸ਼ਹਾਲ ਹੋਣਗੇ!
ਪਰ ਵੇਖਿਆ ਤਾਂ ਪਤਾ ਲੱਗਾ ਕਿ -
ਸਾਡਾ ਸੰਵਿਧਾਨ!
ਸਾਡਾ ਕਾਨੂੰਨ!
ਤਾਂ ਧਨਾਢਾਂ ਨੇ ਮੁੱਠੀ ਵਿੱਚ
ਬੰਦ ਕਰਕੇ ਰੱਖ ਲਿਐ!
ਤੇ ਸਿਆਸਤ ਦੀ
ਕੱਠ-ਪੁਤਲੀ ਬਣ ਕੇ ਰਹਿ ਗਿਐ!
ਅਸੀਂ ਤਾਂ ਬਸ-
26 ਜਨਵਰੀ ਨੂੰ ਝੰਡਾ ਚੜ੍ਹਾਉਣ ਸਮੇਂ
ਇਕੱਠੀ ਕੀਤੀ ਭੀੜ ਹਾਂ!
ਸ਼ਾਇਦ ਅੰਬੇਦਕਰ
 ਵੇਖ ਕੇ
ਹੰਝੂ ਕੇਰਦਾ ਹੋਵੇਗਾ ਕਿ-
ਜਿਹੜੇ ਸੁਫਨੇ ਲੈ ਕੇ
ਸੰਵਿਧਾਨ ਸਿਰਜਿਆ ਸੀ,
ਅੱਜ ਛਲਣੀ ਛਲਣੀ
ਹੋ ਕੇ ਰਹਿ ਗਿਐ!
 ਵੇ ਲੋਕਾ-
ਯਾਦ ਰੱਖੀੰ
 ਦੇਸ਼ ਦਾ
'ਪਵਿੱਤਰ ਗ੍ਰੰਥ'
ਸੰਵਿਧਾਨ ਮਰਿਆ ਨਹੀਂ,
ਜਿਉਂਦਾ!
ਇਸ ਦੀ ਤੜਫਦੀ ਰੂਹ
 ਠਾਰਨ ਲਈ
ਲਤਾੜਿਆਂ ਵਿਚ,
ਢਾਰਿਆਂ ਵਿਚ,
ਇਨਕਲਾਬ ਦੀ ਚਿਣਗ
ਜਵਾਲਾ ਬਣਕੇ ਉੱਠੇਗੀ!
ਫਿਰ -
ਦੇਸ਼ ਦੀ ਤਸਵੀਰ!
ਲੋਕਾਂ ਦੀ ਤਕਦੀਰ!
ਸੂਰਜ ਬਣਕੇ ਉਭਰੇਗੀ!
-ਸੁਖਦੇਵ ਸਲੇਮਪੁਰੀ
09780620233
26 ਜਨਵਰੀ, 2022.

67 ਵਾ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਸ਼ੁਰੂ ਰਾਜਾ ਢੁੱਡੀਕੇ

29 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਹੋਣਗੇ ਫਸਵੇਂ ਮੁਕਾਬਲੇ ਸਰਪੰਚ ਢਿੱਲੋਂ
 ਅਜੀਤਵਾਲ (ਬਲਵੀਰ ਸਿੰਘ ਬਾਠ)   ਮੋਗਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੇ ਯਾਦਗਾਰੀ ਪਿੰਡ ਢੁੱਡੀਕੇ  ਅੱਜ 67 ਵਾਂ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਯਾਦ ਚ ਖੇਡ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਰਪੰਚ ਜਸਵੀਰ  ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 26ਜਨਵਰੀ  ਕੌਮੀ ਝੰਡਾ ਲਹਿਰਾਇਆ ਜਾਵੇਗਾ ਅਤੇ ਹਾਕੀ ਤੇ ਫੁਟਬਾਲ ਦੇ ਮੈਚ ਹੋਣਗੇ  ਮਿਤੀ 28ਨੌੰ ਲਾਲਾ ਲਾਜਪਤ ਰਾਏ ਜਨਮ ਅਸਥਾਨ ਤੇ ਬੱਚਿਆਂ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ  ਅਤੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ  ਮਿਤੀ 29 ਜਨਵਰੀ  ਨੂੰ  ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ  ਪਹਿਲਾ ਇਨਾਮ  250 ਲੱਖ ਦੂਜਾ ਇਨਾਮ ਦੋ ਲੱਖ  ਹਾਕੀ ਓਪਨ ਦਾ ਪਹਿਲਾ ਨਾਮ ਪਚੱਤਰ ਹਜਾਰ ਦੂਜਾ ਇਨਾਮ ਇਕਾਹਠ ਹਜ਼ਾਰ ਰੁਪਏ  ਪਹਿਲਾ ਇਨਾਮ ਫੁੱਟਬਾਲ ਇਕੱਤੀ ਹਜਾਰ ਰੁਪਏ ਦੂਸਰਾ ਇਨਾਮ ਪੱਚੀ ਹਜ਼ਾਰ ਰੁਪਏ  ਤੋਂ ਇਲਾਵਾ ਲੱਖਾਂ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਮੌਕੇ ਤੇ ਦਿੱਤੇ ਜਾਣਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਇੱਕ ਵਾਰ ਫੇਰ  ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਖੇਡ ਮੇਲਾ ਐਨਆਰਆਈ ਵੀਰ  ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਢੁੱਡੀਕੇ ਦੇ ਸਹਿਯੋਗ ਨਾਲ  ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਇਸ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ

ਜ਼ਮੀਨ ਤੇ ਨਜਾਇਜ਼ ਕਬਜ਼ਾ, ਮਾਲਕ ਖਾ ਰਿਹਾ ਦਰ ਦਰ ਠੋਕਰਾਂ

ਕਿਉਂ ਜ਼ਮੀਨਾਂ ਤੇ ਹੋ ਰਹੇ ਨਾਜਾਇਜ਼ ਕਬਜ਼ੇ ? ਕਿਉਂ ਮਾਲਾ ਮਾਲ ਮਾਲਕਾਂ ਨੂੰ ਖਾਣੀਆਂ ਪੈਂਦੀਆਂ ਦਰ ਦਰ ਦੀਆਂ ਠੋਕਰਾਂ ? ਪੰਜਾਬ ਵਾਸੀਆਂ ਕੋਲ ਇਨ੍ਹਾਂ ਗੱਲਾਂ ਦੇ ਜਵਾਬ ਨੇ ਇਕ ਹੋਰ ਮਸਲਾ ਆਇਆ ਸਾਹਮਣੇ ਤੁਸੀਂ ਵੀ ਦੇਖੋ ਇਹ ਵੀਡੀਓ

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖ਼ਰਾਬ ਫ਼ਸਲਾਂ ਵਾਰੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਫ਼ਸਲਾਂ ਦਾ ਮੰਗਿਆ ਮੁਆਵਜ਼ਾ

ਖ਼ਰਾਬ ਫ਼ਸਲਾਂ ਬਾਰੇ ਐੱਸਡੀਐੱਮ ਨੇ ਤੁਰੰਤ ਦਿੱਤਾ ਪਟਵਾਰੀਆਂ ਨੂੰ ਗੋਦਾਵਰੀ ਕਰਨ ਦਾ ਹੁਕਮ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਛੱਬੀ ਜਨਵਰੀ ‘ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।
ਗਗਨਦੀਪ ਕੌਰ ਧਾਲੀਵਾਲ ।

ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨਹੀ ਰਹੇ,ਹਜਾਰਾ ਚਾਹੁੰਣ ਵਾਲਿਆ ਨੇ ਨਮ ਅੱਖਾ ਨਾਲ ਦਿੱਤੀ ਅੰਤਿਮ ਵਿਦਾਇਗੀ 

ਜਗਰਾਓ/ਹਠੂਰ, 26 ਜਨਵਰੀ-(ਕੌਸ਼ਲ ਮੱਲ੍ਹਾ)-ਪਿਛਲੇ 6 ਦਹਾਕਿਆ ਤੋ ਆਪਣੀ ਮਿਆਰੀ ਕਲਮ ਰਾਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ (83) ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਮੰਗਲਵਾਰ ਨੂੰ ਸਵੇਰੇ 2:30 ਮਿੰਟ ਤੇ ਦੀਪਕ ਹਸਪਤਾਲ ਲੁਧਿਆਣਾ ਵਿਖੇ ਲਿਆ ਉਹ ਦਿਲ ਦੀ ਬਿਮਾਰੀ ਤੋ ਪੀੜ੍ਹਤ ਸਨ।ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਦਾ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਅਵਾਜ ਵਿਚ 1960 ਵਿਚ ਰਿਕਾਰਡ ਹੋਇਆ ਅਤੇ ਉਸ ਤੋ ਬਾਅਦ ਦੇਵ ਥਰੀਕੇ ਵਾਲੇ ਨੇ ਹਜ਼ਾਰਾ ਗੀਤ ਅਤੇ 32 ਕਿਤਾਬਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ।ਉਨ੍ਹਾ ਦੇ ਲਿਖੇ ਗੀਤ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ,ਸੁਰਿੰਦਰ ਛਿੰਦਾ,ਹੰਸ ਰਾਜ ਹੰਸ,ਕੁਲਦੀਪ ਪਾਰਸ,ਕਰਨੈਲ ਗਿੱਲ,ਦਲੇਰ ਪੰਜਾਬੀ,ਗੁਰਮੀਤ ਮੀਤ ਤੋ ਇਲਾਵਾ ਲਗਭਗ 500 ਕਲਾਕਾਰਾ  ਨੇ ਆਪਣੀ ਅਵਾਜ ਵਿਚ ਰਿਕਾਰਿਡ ਕਰਵਾਏ।ਸਾਲ 1995 ਵਿਚ ਪੰਜਾਬ ਸਰਕਾਰ ਵੱਲੋ ਦੇਵ ਥਰੀਕੇ ਵਾਲੇ ਨੂੰ ਮਰੂਤੀ ਕਾਰ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅੱਜ ਉਨ੍ਹਾ ਦੀ ਮ੍ਰਿਤਕ ਦੇਹ ਨੂੰ ਫੁੱਲਾ ਨਾਲ ਸਜਾ ਕੇ ਪਿੰਡ ਦੇ ਸਮਸਾਨਘਾਟ ਤੱਕ ਇੱਕ ਕਾਫਲੇ ਦੇ ਰੂਪ ਵਿਚ ਲਿਆਦਾ ਗਿਆ ਇਸ ਮੌਕੇ ਉਨ੍ਹਾ ਨੂੰ ਪਿਆਰ ਕਰਨ ਵਾਲਿਆ ਨੇ ਨਮ ਅੱਖਾ ਨਾਲ ਅੰਤਿਮ ਵਿਦਾਇਗੀ ਦਿੱਤੀ।ਉਨ੍ਹਾ ਦੀ ਹੋਈ ਬੇਵਕਤੀ ਮੌਤ ਤੇ ਉਨ੍ਹਾ ਦੇ ਭਰਾ ਗੁਰਦੇਵ ਸਿੰਘ ਥਰੀਕੇ ਅਤੇ ਉਨ੍ਹਾ ਦੇ ਸਪੁੱਤਰ ਜਗਵੰਤ ਸਿੰਘ ਦੀਨਾ ਨਾਲ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ,ਪ੍ਰੋਫੈਸਰ ਗੁਰਭਜਨ ਸਿੰਘ ਗਿੱਲ,ਪ੍ਰੋਫੈਸਰ ਨਿਰਮਲ ਜੌੜਾ,ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਬੰਤ ਰਾਮਪੁਰੇ ਵਾਲਾ, ਲੋਕ ਗਾਇਕ ਰਣਜੀਤ ਮਣੀ, ਲੋਕ ਗਾਇਕ ਬਲਵੀਰ ਬੋਪਾਰਾਏ,ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ, ਗੀਤਕਾਰ ਸਰਬਜੀਤ ਵਿਰਦੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਬਲਵੀਰ ਮਾਨ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ, ਗੀਤਕਾਰ ਗੋਗੀ ਮਾਨਾ ਵਾਲਾ,ਲੋਕ ਗਾਇਕ ਸੁਖਵਿੰਦਰ ਪੰਛੀ,ਲੋਕ ਗਾਇਕਾ ਰਜਿੰਦਰ ਰੂਬੀ,ਲੋਕ ਗਾਇਕ ਜੋੜੀ ਹਾਕਮ ਬਖਤੜੀ ਵਾਲਾ-ਬੀਬਾ ਦਲਜੀਤ ਕੌਰ,ਲੋਕ ਗਾਇਕ ਪਾਲੀ ਦੇਤਵਾਲੀਆਂ,ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ,ਗਾਇਕ ਪ੍ਰਗਟ ਖਾਨ,ਗਾਇਕ ਜਗਦੇਵ ਖਾਨ,ਲੋਕ ਗਾਇਕ ਜਸਬੀਰ ਜੱਸ,ਕਿੱਕਰ ਡਾਲੇ ਵਾਲਾ,ਮੇਸੀ ਮਾਣਕ,ਸੁਰੇਸ ਯਮਲਾ,ਪ੍ਰਧਾਨ ਬਿੱਟੂ ਅਲਬੇਲਾ, ਗਾਇਕ ਮਾਣਕ ਸੁਰਜੀਤ, ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਮੈਬਰ ਪਾਰਲੀਮੈਟ ਮਹੁੰਮਦ ਸਦੀਕ,ਮੈਬਰ ਪਾਰਲੀਮੈਟ ਭਗਵੰਤ ਮਾਨ,ਗੀਤਕਾਰ ਬਚਨ ਬੇਦਿਲ,ਲੋਕ ਗਾਇਕ ਲਵਲੀ ਨਿਰਮਾਣ,ਵੀਰ ਸੁਖਵੰਤ,ਜਸਵੰਤ ਸਿੰਘ ਜੋਧਾ,ਚਰਨਜੀਤ ਸਿੰਘ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਰਵਿੰਦਰ ਸਿੰਘ ਰਵੀ ਦਾਖਾ,ਚਰਨ ਸਿੰਘ ਥਰੀਕੇ,ਰਵਿੰਦਰ ਦੀਵਾਨਾ,ਵਿਧਾਇਕ ਕੁਲਦੀਪ ਸਿੰਘ ਵੈਦ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਗੁਰਭਜਨ ਸਿੰਘ ਗਿੱਲ,ਕੇ ਕੇ ਬਾਵਾ,ਕਮਲ ਸਿੰਘ ਬਾਬਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉੱਘੇ ਮੰਚ ਸੰਚਾਲਿਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਬਾਪੂ ਦੇਵ ਥਰੀਕੇ ਵਾਲੇ ਦੀ ਵਿਛੜੀ ਰੂਹ ਦੀ ਸ਼ਾਤੀ ਲਈ 26 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਜਾਣਗੇ ਅਤੇ 28 ਜਨਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਬਾਰਾ ਵਜੇ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਥਰੀਕੇ (ਲੁਧਿਆਣਾ) ਵਿਖੇ ਭੋਗ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਸੱਭਿਆਚਾਰਕ ਅਤੇ ਰਾਜਨੀਤਿਕ ਆਗੂ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

 

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵਾਂ ਤੋਂ ਉਮੀਦਵਾਰ ਐਲਾਨਿਆ          

 ਪਾਰਟੀ ਹਾਈਕਮਾਨ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਇਸ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ.ਸੰਤ ਬਾਬਾ ਟਿੱਬਾ                  
                                    
 ਮਹਿਲਕਲਾਂ-26 ਜਨਵਰੀ -(ਗੁਰਸੇਵਕ ਸੋਹੀ ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਹਾਈ ਕਮਾਨ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬੀਜੇਪੀ ਅਤੇ ਲੋਕ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦੇ ਮੱਦੇਨਜ਼ਰ ਆਪਣੇ ਹਿੱਸੇ ਆਈਆਂ ਸੀਟਾਂ ਉੱਪਰ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਲੜਾਉਣ ਲਈ ਜਾਰੀ ਕੀਤੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾ ਰਿਜ਼ਰਵ ਤੋਂ ਉੱਘੀ ਧਾਰਮਕ ਸ਼ਖ਼ਸੀਅਤ ਤੇ ਸਭ ਦੇ ਹਰਮਨ ਪਿਆਰੇ ਨੇਤਾ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਐਲਾਨ ਕੀਤੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਟਿੱਬਾ ਦਾ ਜਨਮ 13 ਜਨਵਰੀ 1963 ਨੂੰ ਮਾਤਾ ਮੇਹਰ ਕੌਰ ਦੀ ਕੁੱਖੋਂ ਪਿਤਾ ਗ਼ਰੀਬਦਾਸ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਵਿਖੇ ਹੋਇਆ ਸੰਤ ਬਾਬਾ ਟਿੱਬਾ ਨੇ ਐਮ ਏ ਗਿਆਨੀ ਐਮ ਏ ਪੰਜਾਬੀ ਬੀ ਐੱਡ ਤਕ ਦੀ ਸਿੱਖਿਆ ਹਾਸਲ ਕਰਨ ਉਪਰੰਤ ਅਧਿਆਪਨ ਦੇ ਕਿੱਤੇ ਨਾਲ ਜੁੜਨਾ ਕਰਕੇ ਆਪਣੀਆਂ ਸੇਵਾਵਾਂ ਨਿਭਉਂਦੇ ਰਹੇ ਉਨ੍ਹਾਂ ਨੇ 2021 ਵਿੱਚ ਬਤੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਾਤਰੋਂ ਤੋਂ ਸੇਵਾਮੁਕਤ ਹੋਣ ਉਪਰੰਤ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵੱਲੋਂ ਵੋਰਸਾੲੇ ਸੰਤ ਬਾਬਾ ਸਾਧੂ ਰਾਮ ਉੱਥੇ ਸੰਤੋ ਗ਼ਰੀਬਦਾਸ ਤੋਂ ਬਾਅਦ 1992 ਵਿੱਚ ਚੌਥੀ ਗੱਦੀ ਨਸੀਬ ਵਜੋਂ ਧਰਮ ਪ੍ਰਚਾਰ ਦੀ ਸੇਵਾ ਨਿਭਾਉਣ ਪ੍ਰੇਰਤ ਹੋ ਕੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਘਰ ਬਣਾ ਕੇ ਦੇਣ ਵਰਗੇ ਸਮਾਜਸੇਵੀ ਕੰਮਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਪ੍ਰੇਰਨਾ ਸਦਕਾ ਰਾਜਨੀਤੀ ਦੇ ਖੇਤਰ ਵਿੱਚ ਆਉਣ ਕਾਰਨ ਅੱਜ ਉਹ ਹਲਕੇ ਦੇ ਲੋਕਾਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਅਤੇ ਨਜ਼ਦੀਕੀ ਧਾਰਮਕ ਸ਼ਖਸੀਅਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਕੇ ਜਿੱਥੇ ਉਨ੍ਹਾਂ ਦਾ ਮਾਣ ਵਧਾਇਆ ਉਥੇ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਮਾਣ ਵਧਾਇਆ ਸੰਤ ਬਾਬਾ ਟਿੱਬਾ ਨੂੰ ਟਿਕਟ ਦਿੱਤੇ ਜਾਣ ਤੇ ਹਲਕੇ ਦੇ ਵਰਕਰਾਂ ਤੇ ਆਗੂਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵੇਂ ਤੋ ਐਲਾਨੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਪਾਰਟੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਮੇਤ ਸਮੁੱਚੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ।

ਕਿਸਾਨ ਅੰਦੋਲਨ ਦੇ ਸ਼ਹੀਦ ਬਲਕਰਨ ਸਿੰਘ ਸੰਧੂ ਲੋਧੀਵਾਲਾ ਦੇ ਪਰਿਵਾਰ ਨੂੰ ਜਸਵਿੰਦਰ ਸਿੰਘ ਜੱਸੀ ਯੂਐੱਸਏ ਵੱਲੋਂ ਤਿੱਨ ਲੱਖ ਰੁਪਏ ਦੀ ਆਰਥਿਕ ਮੱਦਦ  

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਮਦਦਗਾਰ ਸ਼ਹੀਦਾਂ ਦੀਆਂ ਬਾਹਾਂ ਬਣਦੇ ਹਨ - ਸਰਪੰਚ ਲੋਧੀਵਾਲਾ

ਜਗਰਾਉਂ, 24  ਜਨਵਰੀ ( ਜਸਮੇਲ ਗ਼ਾਲਿਬ)  ਬਹੁਤ ਛੋਟੀ ਉਮਰ ਦੇ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਕਿਸਾਨੀ ਅੰਦੋਲਨ ਦੇ ਵਿਚ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਸ਼ਹੀਦੀ ਪਾਉਣ ਵਾਲਾ ਬਲਕਰਨ ਸਿੰਘ ਸੰਧੂ ਲੋਧੀਵਾਲਾ ਚਾਹੇ ਆਪਣੇ ਪਰਿਵਾਰ ਤੇ ਇਲਾਕਾ ਨਿਵਾਸੀਆਂ ਲਈ ਵਿਛੋੜੇ ਦੇ ਅੱਥਰੂ ਛੱਡ ਗਿਆ ਹੈ ਪਰ ਸਮਾਜ ਸੇਵੀ ਲੋਕਾਂ ਦਾ ਵੀ ਕਿਤੇ ਅੰਤ ਨਹੀਂ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਲਈ ਫੁੱਲਾਂ ਵਾਂਗੂੰ ਉੱਗ ਪੈਂਦੇ ਹਨ।  ਇਸੇ ਤਰ੍ਹਾਂ ਹੀ ਜਸਵਿੰਦਰ ਸਿੰਘ ਜੱਸੀ ਯੂਐੱਸਏ ਨੇ ਸ਼ਹੀਦ ਬਲਕਰਨ ਸਿੰਘ ਦੇ ਪਰਿਵਾਰ ਦੀ ਮਾਲੀ ਮਦਦ ਲਈ ਅੱਜ ਉਨ੍ਹਾਂ ਦੇ ਪਿਤਾ ਪਵਿੱਤਰ ਸਿੰਘ ਸੰਧੂ ਗ੍ਰਾਮ ਪੰਚਾਇਤ ਪਿੰਡ ਲੋਧੀਵਾਲਾ ਦੇ ਸਰਪੰਚ ਪਰਮਿੰਦਰ ਸਿੰਘ ਟੂਸਾ ਸਮੂਹ ਨਗਰ ਨਿਵਾਸੀ ਦੀ ਹਾਜ਼ਰੀ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਗਿੱਲ , ਆਡ਼੍ਹਤੀਆ ਸਵਰਨ ਸਿੰਘ ਗਿੱਲ, ਅਮਨਦੀਪ ਸਿੰਘ ਗਿੱਲ, ਪਰਮਿੰਦਰ ਸਿੰਘ ਗਿੱਲ ਅਤੇ ਸਰਪੰਚ ਕੁਲਦੀਪ ਸਿੰਘ ਗਿੱਲ ਰਾਹੀਂ ਤਿੱਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੁੱਜਦੀ ਕੀਤੀ  । ਇਸ ਸਮੇਂ ਪਵਿੱਤਰ ਸਿੰਘ ਸੰਧੂ ਨੇ ਜਸਵਿੰਦਰ ਸਿੰਘ ਜੱਸੀ USA ਅਤੇ ਸਮੂਹ ਉਨ੍ਹਾਂ ਦੇ ਪਰਿਵਾਰ ਦਾ ਕੋਟਨ ਕੋਟ ਧੰਨਵਾਦ ਕੀਤਾ  । ਇਸ ਸਮੇਂ ਨੰਬਰਦਾਰ ਇੰਦਰਜੀਤ ਸਿੰਘ ਖਹਿਰਾ ਲੋਧੀਵਾਲਾ , ਪ੍ਰਧਾਨ ਇਕਬਾਲ ਰਜਿੰਦਰਪਾਲ ਸਿੰਘ ਗੁਰਦੁਆਰਾ ਸਾਹਿਬ, ਪਰਮਪਾਲ ਸਿੰਘ ਗਿੱਲ, ਬਲਜੀਤ ਸਿੰਘ, ਬਲਜਿੰਦਰ ਸਿੰਘ ਟੂਸਾ, ਇਕਬਾਲ ਸਿੰਘ ਟੂਸਾ, ਪ੍ਰਧਾਨ ਜਗਦੇਵ ਸਿੰਘ ਗਿੱਦੜਵਿੰਡੀ, ਕੁਲਜਿੰਦਰ ਸਿੰਘ ਟੂਸਾ,  ਚਰਨਜੀਤ ਸਿੰਘ ਗਿੱਦੜਵਿੰਡੀ ,ਮਨਜਿੰਦਰ ਸਿੰਘ ਤਿਹਾੜਾ, ਹਰਜਿੰਦਰ ਸਿੰਘ ਗਿੱਲ ,ਮਹਿੰਦਰ ਸਿੰਘ, ਜੱਗਾ ਆਦਿ ਹਾਜ਼ਰ ਸਨ ।