ਜਗਰਾਓ/ਹਠੂਰ, 26 ਜਨਵਰੀ-(ਕੌਸ਼ਲ ਮੱਲ੍ਹਾ)-ਪਿਛਲੇ 6 ਦਹਾਕਿਆ ਤੋ ਆਪਣੀ ਮਿਆਰੀ ਕਲਮ ਰਾਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ (83) ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਮੰਗਲਵਾਰ ਨੂੰ ਸਵੇਰੇ 2:30 ਮਿੰਟ ਤੇ ਦੀਪਕ ਹਸਪਤਾਲ ਲੁਧਿਆਣਾ ਵਿਖੇ ਲਿਆ ਉਹ ਦਿਲ ਦੀ ਬਿਮਾਰੀ ਤੋ ਪੀੜ੍ਹਤ ਸਨ।ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਦਾ ਪਹਿਲਾ ਗੀਤ ਪ੍ਰੇਮ ਕੁਮਾਰ ਸ਼ਰਮਾ ਦੀ ਅਵਾਜ ਵਿਚ 1960 ਵਿਚ ਰਿਕਾਰਡ ਹੋਇਆ ਅਤੇ ਉਸ ਤੋ ਬਾਅਦ ਦੇਵ ਥਰੀਕੇ ਵਾਲੇ ਨੇ ਹਜ਼ਾਰਾ ਗੀਤ ਅਤੇ 32 ਕਿਤਾਬਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ।ਉਨ੍ਹਾ ਦੇ ਲਿਖੇ ਗੀਤ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ,ਸੁਰਿੰਦਰ ਛਿੰਦਾ,ਹੰਸ ਰਾਜ ਹੰਸ,ਕੁਲਦੀਪ ਪਾਰਸ,ਕਰਨੈਲ ਗਿੱਲ,ਦਲੇਰ ਪੰਜਾਬੀ,ਗੁਰਮੀਤ ਮੀਤ ਤੋ ਇਲਾਵਾ ਲਗਭਗ 500 ਕਲਾਕਾਰਾ ਨੇ ਆਪਣੀ ਅਵਾਜ ਵਿਚ ਰਿਕਾਰਿਡ ਕਰਵਾਏ।ਸਾਲ 1995 ਵਿਚ ਪੰਜਾਬ ਸਰਕਾਰ ਵੱਲੋ ਦੇਵ ਥਰੀਕੇ ਵਾਲੇ ਨੂੰ ਮਰੂਤੀ ਕਾਰ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅੱਜ ਉਨ੍ਹਾ ਦੀ ਮ੍ਰਿਤਕ ਦੇਹ ਨੂੰ ਫੁੱਲਾ ਨਾਲ ਸਜਾ ਕੇ ਪਿੰਡ ਦੇ ਸਮਸਾਨਘਾਟ ਤੱਕ ਇੱਕ ਕਾਫਲੇ ਦੇ ਰੂਪ ਵਿਚ ਲਿਆਦਾ ਗਿਆ ਇਸ ਮੌਕੇ ਉਨ੍ਹਾ ਨੂੰ ਪਿਆਰ ਕਰਨ ਵਾਲਿਆ ਨੇ ਨਮ ਅੱਖਾ ਨਾਲ ਅੰਤਿਮ ਵਿਦਾਇਗੀ ਦਿੱਤੀ।ਉਨ੍ਹਾ ਦੀ ਹੋਈ ਬੇਵਕਤੀ ਮੌਤ ਤੇ ਉਨ੍ਹਾ ਦੇ ਭਰਾ ਗੁਰਦੇਵ ਸਿੰਘ ਥਰੀਕੇ ਅਤੇ ਉਨ੍ਹਾ ਦੇ ਸਪੁੱਤਰ ਜਗਵੰਤ ਸਿੰਘ ਦੀਨਾ ਨਾਲ ਫਿਲਮੀ ਅਦਾਕਾਰ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ,ਪ੍ਰੋਫੈਸਰ ਗੁਰਭਜਨ ਸਿੰਘ ਗਿੱਲ,ਪ੍ਰੋਫੈਸਰ ਨਿਰਮਲ ਜੌੜਾ,ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਬੰਤ ਰਾਮਪੁਰੇ ਵਾਲਾ, ਲੋਕ ਗਾਇਕ ਰਣਜੀਤ ਮਣੀ, ਲੋਕ ਗਾਇਕ ਬਲਵੀਰ ਬੋਪਾਰਾਏ,ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ, ਗੀਤਕਾਰ ਸਰਬਜੀਤ ਵਿਰਦੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਬਲਵੀਰ ਮਾਨ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ, ਗੀਤਕਾਰ ਗੋਗੀ ਮਾਨਾ ਵਾਲਾ,ਲੋਕ ਗਾਇਕ ਸੁਖਵਿੰਦਰ ਪੰਛੀ,ਲੋਕ ਗਾਇਕਾ ਰਜਿੰਦਰ ਰੂਬੀ,ਲੋਕ ਗਾਇਕ ਜੋੜੀ ਹਾਕਮ ਬਖਤੜੀ ਵਾਲਾ-ਬੀਬਾ ਦਲਜੀਤ ਕੌਰ,ਲੋਕ ਗਾਇਕ ਪਾਲੀ ਦੇਤਵਾਲੀਆਂ,ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ,ਗਾਇਕ ਪ੍ਰਗਟ ਖਾਨ,ਗਾਇਕ ਜਗਦੇਵ ਖਾਨ,ਲੋਕ ਗਾਇਕ ਜਸਬੀਰ ਜੱਸ,ਕਿੱਕਰ ਡਾਲੇ ਵਾਲਾ,ਮੇਸੀ ਮਾਣਕ,ਸੁਰੇਸ ਯਮਲਾ,ਪ੍ਰਧਾਨ ਬਿੱਟੂ ਅਲਬੇਲਾ, ਗਾਇਕ ਮਾਣਕ ਸੁਰਜੀਤ, ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਮੈਬਰ ਪਾਰਲੀਮੈਟ ਮਹੁੰਮਦ ਸਦੀਕ,ਮੈਬਰ ਪਾਰਲੀਮੈਟ ਭਗਵੰਤ ਮਾਨ,ਗੀਤਕਾਰ ਬਚਨ ਬੇਦਿਲ,ਲੋਕ ਗਾਇਕ ਲਵਲੀ ਨਿਰਮਾਣ,ਵੀਰ ਸੁਖਵੰਤ,ਜਸਵੰਤ ਸਿੰਘ ਜੋਧਾ,ਚਰਨਜੀਤ ਸਿੰਘ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਰਵਿੰਦਰ ਸਿੰਘ ਰਵੀ ਦਾਖਾ,ਚਰਨ ਸਿੰਘ ਥਰੀਕੇ,ਰਵਿੰਦਰ ਦੀਵਾਨਾ,ਵਿਧਾਇਕ ਕੁਲਦੀਪ ਸਿੰਘ ਵੈਦ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਗੁਰਭਜਨ ਸਿੰਘ ਗਿੱਲ,ਕੇ ਕੇ ਬਾਵਾ,ਕਮਲ ਸਿੰਘ ਬਾਬਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉੱਘੇ ਮੰਚ ਸੰਚਾਲਿਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਬਾਪੂ ਦੇਵ ਥਰੀਕੇ ਵਾਲੇ ਦੀ ਵਿਛੜੀ ਰੂਹ ਦੀ ਸ਼ਾਤੀ ਲਈ 26 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਜਾਣਗੇ ਅਤੇ 28 ਜਨਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਬਾਰਾ ਵਜੇ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਥਰੀਕੇ (ਲੁਧਿਆਣਾ) ਵਿਖੇ ਭੋਗ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਸੱਭਿਆਚਾਰਕ ਅਤੇ ਰਾਜਨੀਤਿਕ ਆਗੂ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।