ਵਾਤਾਵਰਣ ਚੇਤਨਾ ਮਾਰਚ ਕੱਢ ਲੋਕਾਂ ਨੂੰ ਕੀਤਾ ਜਾਗਰੂਕ ਲੋਕ ਸੋਚਣ ਲਈ ਹੋਏ ਮਜਬੂਰ
ਜਾਗਰੂਕਤਾ ਰੈਲੀ ਦਾ ਲੋਕ ਮਨਾਂ ਤੇ ਹੋਇਆ ਡੂੰਘਾ ਅਸਰ
ਜਗਰਾਉ 17 ਫਰਵਰੀ ( ਅਮਿਤ ਖੰਨਾ ) ਅੱਜ ਜਗਰਾਉ ਅੰਦਰ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਹਰਿਆਵਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਰਾਜਨੀਤਕ ਪਾਰਟੀਆਂ ਵੱਲੋਂ ਬਣਾਏ ਚੋਣ ਮਨੋਰਥ ਪੱਤਰ ਵਿੱਚ ਧਰਤੀ ਮਾਂ ਦੀ ਸੇਵਾ ਸੰਭਾਲ ਲਈ 33% ਧਰਤੀ ਨੂੰ ਰੁੱਖਾ ਨਾਲ ਭਰਨ ਲਈ ਲਿਖਤੀ ਗਰੰਟੀ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਹ ਰੈਲੀ ਝਾਂਸੀ ਰਾਣੀ ਚੌਕ ਤੋਂ ਸ਼ੁਰੂ ਹੋ ਕੇ ਲਿੰਕ ਰੋਡ, ਰੇਲਵੇ ਰੋਡ, ਲਾਲਾ ਲਾਜਪਤ ਰਾਏ ਰੋਡ, ਕਮਲ ਚੌਂਕ, ਪੁਰਾਣੀ ਸਬਜ਼ੀ ਮੰਡੀ ਰੋਡ, ਸੁਭਾਸ਼ ਗੇਟ ,ਅਨਾਰ ਕਲੀ ਬਜ਼ਾਰ, ਕੁੱਕੜ ਬਜ਼ਾਰ, ਸਦਨ ਮਾਰਕੀਟ ਹੁੰਦੇ ਹੋਏ ਝਾਂਸੀ ਰਾਣੀ ਚੌਕ ਵਿੱਚ ਜਾਗਰੂਕਤਾ ਰੈਲੀ ਸਮਾਪਤ ਹੋਈ। ਇਸ਼ਤਿਹਾਰਾਂ ਰਾਹੀਂ ਤੇ ਲੋਕਾਂ ਨਾਲ ਸੰਪਰਕ ਕਰਕੇ ਹਰਿਆਵਲ ਵਾਰੇ ਜਾਗਰੂਕ ਕਰਕੇ ਹਰਿਆਵਲ ਦੀ ਆਪਣੇ ਚੌਣ ਮਨੋਰਥ ਪੱਤਰ ਵਿੱਚ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ। ਹਲਕੇ ਦੇ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਇਸ ਹਰਿਆਵਲ ਜਾਗਰੂਕਤਾ ਰੈਲੀ ਪ੍ਰਤੀ ਭਰਭੂਰ ਹੁੰਗਾਰਾ ਮਿਲਿਆ ਤੇ ਹਰਿਆਵਲ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਦੇਣ ਦਾ ਭਰੋਸਾ ਦਿੱਤਾ ਗਿਆ। ਲੋਕਾਂ ਨੇ ਵੱਡੀ ਗਿਣਤੀ ਵਿੱਚ 20 ਤਾਰੀਖ ਵਾਲੇ ਦਿਨ ਸਹੀ ਫੈਸਲਾ ਲੈਣ ਦੀ ਗੱਲ ਆਖੀ। ਅੱਜ ਦੀ ਇਸ ਹਰਿਆਵਲ ਪ੍ਰਤੀ ਜਾਗਰੂਕ ਰੈਲੀ ਦਾ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਰੋਲ ਹੋਵੇਗਾ। ਇਸ ਮੌਕੇ ਸੱਤਪਾਲ ਸਿੰਘ ਦੇਹੜਕਾ, ਕੁਲਵੰਤ ਸਿੰਘ ਸਹੋਤਾ, ਜਸਪਾਲ ਸਿੰਘ, ਲਖਵਿੰਦਰ ਸਿੰਘ ਧੰਜਲ, ਮੇਜਰ ਸਿੰਘ ਛੀਨਾ, ਬੌਬੀ ਧੀਰ,ਬਾਬਾ ਮੋਹਨ ਸਿੰਘ ਸੱਗੂ, ਗਿਆਨੀ ਬੂਟਾ ਸਿੰਘ, ਗਿਆਨੀ ਸੰਨਦੀਪ ਸਿੰਘ, ਕੇਵਲ ਮਲਹੋਤਰਾ, ਮਹਿੰਦਰ ਸਿੰਘ ਬੀ ਏ,ਜਗਤਾਰ ਸਿੰਘ ਤੇ ਹਰਵਿੰਦਰ ਸਿੰਘ ਹਾਜ਼ਰ ਸਨ।
ਹਲਕੇ ਜਗਰਾਉ ਤੇ ਸ਼ਹਿਰ ਦੇ ਲੋਕਾਂ ਨੇ ਰਾਜਨੈਤਿਕ ਲੋਕਾਂ ਨੂੰ ਪਾਈ ਲਾਹਣਤ
ਅੱਜ ਜਗਰਾਉ ਅੰਦਰ ਇਨਸਾਨੀ ਸਾਹਾ ਦੀ ਗੱਲ ਕਰਦੇ ਹੋਏ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਜਗਰਾਉ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਅੱਜ ਦੀ ਜਾਗਰੂਕਤਾ ਰੈਲੀ ਵਿੱਚ ਹਿੱਸਾ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ। ਪ੍ਰੰਤੂ ਇੱਕ ਵੀ ਰਾਜਨੈਤਿਕ ਲੀਡਰ ਜਾਂ ਉਨ੍ਹਾਂ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ। ਸ਼ਹਿਰ ਨਿਵਾਸੀਆਂ ਨੂੰ ਜਦੋਂ ਸੱਦੇ ਤੇ ਕਿਸੇ ਵੀ ਰਾਜਨੈਤਿਕ ਲੀਡਰ ਦੇ ਨਾ ਪਹੁੰਚਣ ਵਾਰੇ ਪਤਾ ਲੱਗਿਆ ਤਾਂ ਸਾਰੀਆ ਪਾਰਟੀਆਂ ਦੇ ਲੀਡਰਾਂ ਨੂੰ ਸ਼ਹਿਰ ਨਿਵਾਸੀਆਂ ਤੇ ਹਲਕੇ ਦੇ ਲੋਕਾਂ ਵੱਲੋਂ ਲਾਹਣਤਾਂ ਪਾਉਂਦੇ ਹੋਏ। ਆਪਣੇ ਵੋਟ ਦਾ ਇਸਤੇਮਾਲ ਹਰਿਆਵਲ ਦੀ ਲਿਖਤੀ ਗਰੰਟੀ ਕਰਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ ਦਾ ਪ੍ਰਣ ਲਿਆ ਗਿਆ।
ਇਨਸਾਨੀ ਹੋਦ ਨੂੰ ਬਚਾਉਣ ਲਈ ਸਾਹਾ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਵੋਟ ਦਿਉ :- ਸੱਤਪਾਲ ਸਿੰਘ ਦੇਹੜਕਾ
ਅੱਜ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਹਰਿਆਵਲ ਵਾਤਾਵਰਣ ਸਬੰਧੀ ਕੱਢੀ ਗਈ ਜਾਗਰੂਕਤਾ ਰੈਲੀ ਦੌਰਾਨ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸੱਤਪਾਲ ਸਿੰਘ ਦੇਹੜਕਾ ਨੇ ਹਲਕਾ ਜਗਰਾਉਂ ਦੇ ਲੋਕਾਂ ਨੂੰ ਧਰਤੀ ਮਾਂ ਨੂੰ ਸਮਰਪਿਤ ਹੁੰਦੇ ਹੋਏ। ਸ਼ਹਿਰ ਵਿੱਚ ਹਲਕਾ ਜਗਰਾਉਂ ਤੇ ਸ਼ਹਿਰ ਜਗਰਾਉਂ ਦੇ ਨਿਵਾਸੀਆਂ ਨੂੰ ਆਪਣੇ ਆਪ ਤੇ ਭਵਿੱਖ ਪ੍ਰਤੀ ਕੁਦਰਤੀ ਹਰਿਆਵਲ ਰਾਹੀ ਪ੍ਰਦੂਸ਼ਣ ਨੂੰ ਰੋਕਣ ਲਈ ਜੰਗਲ ਦਾ ਰਕਵਾ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਰਾਜਨੈਤਿਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿ ਜਿਹੜੀ ਵੀ ਪਾਰਟੀ ਇਨਸਾਨੀ ਸਾਹਾ ਦੀ ਗੱਲ ਕਰੇਗੀ ਉਸ ਨੂੰ ਵੋਟ ਪਾਈ ਜਾਵੇਗੀ। ਦੇਹੜਕਾ ਵੱਲੋਂ ਹਲਕਾ ਜਗਰਾਉਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣਾ ਵੋਟ ਇਨਸਾਨੀ ਹੋਦ ਨੂੰ ਬਚਾਉਣ ਲਈ ਸਾਹਾ ਦੀ ਲਿਖਤੀ ਗਰੰਟੀ ਕਰਨ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਪਾਉਣ। ਤਾਂ ਜੋ ਭਵਿੱਖ ਵਿੱਚ ਧਰਤੀ ਮਾਂ ਨੂੰ ਬਚਾਇਆ ਜਾ ਸਕੇ।