ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ
ਮੁੱਲਾਂਪੁਰ ਦਾਖਾ 27 ਫ਼ਰਵਰੀ (ਸਤਵਿੰਦਰ ਸਿੰਘ ਗਿੱਲ ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਸਰਾਭਾ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਪੱਕਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਭੁੱਖ ਹਡ਼ਤਾਲ ਦਾ ਸੱਤਵਾਂ ਦਿਨ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਜੁਝਾਰੂ ਪਿੰਡ ਸਰਾਭਾ ਦੇ ਪਰਮਪ੍ਰੀਤ ਸਿੰਘ ਜੈਪੀ ਸਰਾਭਾ ,ਮਹਿਤਾਬ ਸਿੰਘ ਸਰਾਭਾ,ਸੁਖਚੈਨ ਸਿੰਘ ਸਰਾਭਾ,ਗੁਰਮੀਤ ਸਿੰਘ ਸਰਾਭਾ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠੇ । ਇਸ ਸਮੇਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀਆਂ ਦਿੰਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ ਤੇ ਪਹਿਲਵਾਨ ਰਣਜੀਤ ਸਿੰਘ ਲੀਲ ਨੇ ਆਖਿਆ ਕਿ ਸਾਡੀਆਂ ਸਰਕਾਰਾਂ ਨਾ ਤਾਂ ਦੇਸ਼ ਦੀ ਆਜ਼ਾਦੀ ਲਈ ਆਪਣਾ ਵਾਰਨ ਵਾਲੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਨਾ ਉਨ੍ਹਾਂ ਦਾ ਇਤਿਹਾਸ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਿਆਰ ਨਹੀ । ਉਨ੍ਹਾਂ ਅੱਗੇ ਆਖਿਆ ਕਿ ਦੇਸ਼ ਦੇ ਪਰਵਾਨਿਆਂ ਨੂੰ ਭਾਵੇਂ ਸਰਕਾਰਾਂ ਭੁੱਲ ਸਕਦੀਆਂ ਨੇ ਪਰ ਬਲਾਤਕਾਰੀ, ਕਾਤਲ ਪਾਖੰਡੀ ਸਾਧ ਸੌਦਾ ਨੂੰ ਫਰਲੋ ਤੇ ਜ਼ੈੱਡ ਸਕਿਉਰਿਟੀ ਦੇ ਕੇ ਛੱਡਣਾ ਨਹੀਂ ਭੁੱਲ ਦੀਆਂ , ਸਾਡੇ ਲੋਕ ਲੀਡਰਾਂ ਦੀ ਚਮਚਾਗਿਰੀ ਕਰਨ ਤੋਂ ਨਹੀਂ ਹਟਦੇ । ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹੰਭਲਾ ਮਾਰਨਾ ਪਊ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਇਸ ਮੋਰਚਾ ਭੁੱਖ ਹਡ਼ਤਾਲ ਤੇ ਇੱਕ ਮਾਰਚ ਤੋਂ ਬਾਅਦ ਵੱਡਾ ਇਕੱਠ ਕਰ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਲਈ ਪੰਥ ਦਰਦੀ ਇਸ ਮੋਰਚੇ ਨੂੰ ਵਧ ਚਡ਼੍ਹ ਕੇ ਸਹਿਯੋਗ ਕਰਨ । ਇਸ ਮੌਕੇ ਪਹਿਲਵਾਨ ਕਰਮ ਸਿੰਘ ਲੀਲ ਅਖਾੜਾ ਦੇ ਪਹਿਲਵਾਨ ਗੋਬਿੰਦ,ਪਹਿਲਵਾਨ ਸ਼ੁਭਮ ਸ਼ਰਮਾ,ਪਹਿਲਵਾਨ ਬੰਟੀ ਮਥੁਰਾ ਯੂ ਪੀ ,ਪਹਿਲਵਾਨ ਰਵੀ ਮਥੁਰਾ ਯੂ ਪੀ ਤੋਂ ਇਲਾਵਾ ਰਾਜਿੰਦਰ ਸਿੰਘ ਸ਼ਹਿਜ਼ਾਦ (ਮਾਸਟਰ ਪੈਲਸ ਵਾਲੇ) ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸਾਹਿਲ ਕੁਮਾਰ ਸ਼ਹੀਦ ਭਗਤ ਸਿੰਘ ਨਗਰ,ਅਵਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ,ਅਮਿਤੋਜ ਸਿੰਘ ਸਰਾਭਾ,ਸੰਦੀਪ ਸਿੰਘ ਸਰਾਭਾ,ਅਰਵਿੰਦਰ ਸਿੰਘ ਸਿਆੜ, ਲੱਕੀ ਅੱਬੂਵਾਲ, ਗੁਰਜੀਤ ਸਿੰਘ ਸਰਾਭਾ,ਗੁਰਸ਼ਰਨ ਸਿੰਘ ਅੱਬੂਵਾਲ ,ਜੱਗਧੂੜ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਆਦਿ ਹਾਜ਼ਰ ਸਨ ।