You are here

ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਘਰਸ਼ ਦਾ ਰੇਲਵੇ ਪਾਰਕ ਜਗਰਾਉਂ ਵਿੱਚ 385 ਵਾਂ ਦਿਨ  

ਕਸ਼ਮੀਰ ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀਆਂ ਸਰਕਾਰੀ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ 9 ਦੇ ਕਰੀਬ ਆਮ ਲੋਕਾਂ ਤੇ ਪਰਵਾਸੀ ਮਜ਼ਦੂਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ    

ਜਗਰਾਉਂ  20 ਅਕਤੂਬਰ ( ਜਸਮੇਲ ਗ਼ਾਲਿਬ)  385 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਸਭ ਤੋਂ ਪਹਿਲਾਂ ਉਤਰਾਖੰਡ ਤੇ ਕੇਰਲਾ ਚ ਹੜਾਂ ਦੀ ਭੇਟ ਚੜ ਗਏ 30 ਦੇ ਕਰੀਬ ਆਮ ਲੋਕਾਂ ਅਤੇ ਕਸ਼ਮੀਰ ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀਆਂ ਸਰਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੋਏ 9 ਦੇ ਕਰੀਬ ਆਮ ਲੋਕ ਤੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਤੇ ਕੇਂਦਰ ਸਰਕਾਰ ਨੂੰ ਇਨਾਂ ਅਨਿਆਈਮੌਤਾਂ ਲਈ ਜਿੰਮੇਵਾਰ ਠਹਿਰਾਇਆ।ਅੱਜ ਪ੍ਰੋਫੈਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਚਲੇ ਇਸ ਧਰਨੇ ਚ ਅੱਜ ਪ੍ਰਸਿੱਧ ਗੀਤਕਾਰ ਤੇ ਗਾਇਕ ਰਾਮ ਸਿੰਘ ਹਠੂਰ ਨੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਹਰਚੰਦ ਸਿੰਘ ਢੌਲਣ, ਧਰਮ ਸਿੰਘ ਸੂਜਾਪੁਰ, ਸਾਬਕਾ ਅਧਿਆਪਕ ਆਗੂ ਹਰਭਜਨ ਸਿੰਘ ਦੌਧਰ ਨੇ ਸਿੰਘੂ ਕਤਲ ਮਾਮਲੇ ਚ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਉਜਾਗਰ ਹੋਏ ਸੱਚ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਕਿਸ ਹੱਦ ਤਕ ਡਿੱਗ ਸਕਦੀ ਹੈ । ਉਨਾਂ ਕਿਹਾ ਕਿ ਅਮਨ ਸਿੰਘ ਨਾਂ ਦੇ ਨਿਹੰਗ , ਪਿੰਕੀ ਕੈਟ ,ਭਾਜਪਾ ਮੰਤਰੀ ਦੀ ਸਾਂਝੀ ਫੋਟੋ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਖਿਚੜੀ ਦੇਰ ਤੋਂ ਪੱਕ ਰਹੀ ਸੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਰਪੋਰੇਟਾਂ ਦੇ ਦਲਾਲ ਨੇ ਇਸ ਤੋਂ ਪਹਿਲਾਂ ਵੀ ਇਕ ਵੇਰ ਪੰਥਕ ਪਾਰਟੀ ਬਣਾਈ ਸੀ , ਇਹ ਅਕਾਲੀ ਦਲ ਚ ਵੀ ਰਿਹਾ ਤੇ ਹੁਣ ਦੇਸ਼ ਦੇ ਲੋਕਾਂ ਤੇ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਜਪਾ ਦਾ ਹੇਜ ਜਾਗ ਪਿਆ ਹੈ। ਅੱਜ ਤਕ ਫਿਰਕੂ ਤੇ ਘੱਟ ਗਿਣਤੀਆਂ ਦੀ ਦੁਸ਼ਮਣ ਲੱਗਣ ਵਾਲੀ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਾਹੂ  ਕੈਪਟਨ ਦਾ ਅਸਲਾ ਲੋਕਾਂ ਨੇ ਪੂਰੀ ਤਰਾਂ ਪਛਾਣ ਲਿਆ ਹੈ। ਪੂੰਜੀਵਾਦੀ ਸਿਆਸਤ ਚ ਅਸੂਲਾਂ ਤੇ ਅਕੀਦਿਆਂ ਲਈ ਕੋਈ ਥਾਂ ਨਹੀਂ ਹੁੰਦੀ ਹੈ। ਲੋਕ ਮਸਲਿਆਂ ਲਈ ਉਠੀਆਂ ਕਾਂਗਾਂ ਨੂੰ ਕੁਚਲਣ ਲਈ ਕਾਂਗਰਸ ਤੇ ਭਾਜਪਾ ਇਕ ਮਤ ਹਨ ਕਿਉਂਕਿ ਇਹ ਦੋਵੇਂ ਪਾਰਟੀਆਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਮਤ ਹਨ।ਉਨਾਂ ਸਮੂਹ ਕਿਸਾਨਾਂ ਨੂੰ ਕੰਮ ਦੇ ਜੋਰ ਦੇ ਬਾਵਜੂਦ ਦਿੱਲੀ ਸੰਘਰਸ਼ ਮੋਰਚਿਆਂ ਚ ਪੰਹੁਚਣ ਦੀ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਸਾਂਝੀ ਕੀਤੀ ।ਕਿਸਾਨ ਆਗੂਆਂ ਨੇ ਸਾਰੀਆਂ ਪਿੰਡ ਇਕਾਈਆਂ ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ, ਝੋਨੇ ਤੋਂ ਬਾਅਦ ਤੁਰੰਤ ਫੰਡ ਮੁਹਿੰਮ ਸ਼ੁਰੂ ਕਰਨ, ਪਿੰਡਾਂ ਚ ਔਰਤ ਇਕਾਈਆਂ ਖੜੀਆਂ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।ਇਸ ਸਮੇਂ ਬੋਲਦਿਆਂ ਪੇੰਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ  ਨੇ  29 ਅਕਤੂਬਰ ਨੂੰ ਨਵੇ ਮੁੱਖਮੰਤਰੀ ਦੇ ਸ਼ਹਿਰ ਮੋਰਿੰਡੇ ਚ ਮਜਦੂਰ ਮੰਗਾਂ ਲਈ ਰੱਖੇ ਧਰਨੇ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਸਮੇਂ ਕਰਨੈਲ ਸਿੰਘ ਭੋਲਾ  , ਬਲਦੇਵ ਸਿੰਘ ਫੌਜੀ, ਬਲਬੀਰ ਸਿੰਘ ਅਗਵਾੜ ਲੋਪੋ ,ਰਾਮ।ਸ਼ਰਨ ਗੁਪਤਾ, ਗੁਰਬਖਸ਼ ਸਿੰਘ  ਕੋਠੇ ਸ਼ੇਰਜੰਗ,ਜਗਜੀਤ ਸਿੰਘ ਮਲਕ ਆਦਿ ਹਾਜ਼ਰ ਸਨ ।