ਕੋਟ ਈਸੇ ਖਾ/ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ)- ਧਰਮਕੋਟ ਤੋਂ ਥੋੜ੍ਹੀ ਦੂਰ ਕਸਬਾ ਕੋਟ ਈਸੇ ਖਾਂ ਵਿਖੇ ਮੇਨ ਚੌਕ ਤੋਂ ਥੋੜ੍ਹੀ ਦੂਰੀ ਤੇ ਸਥਿਤ ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਭਾਰੀ ਕੁੱਟਮਾਰ ਕੀਤੀ ਗਈ । ਕੁੱਟਮਾਰ ਚ ਜਿੰਮ ਮਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਨੇੜਲੇ ਲੋਕਾਂ ਵੱਲੋਂ ਜ਼ਖ਼ਮੀ ਹਾਲਤ ਚ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ।ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਧਰਮਕੋਟ ਸ਼ਬੇਗ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ । ਪਰਿਵਾਰਕ ਮੈਂਬਰਾਂ ਮੁਤਾਬਿਕ ਹਮਲਾਵਰ ਇੱਕ ਸਕਾਰਪੀਓ ਗੱਡੀ ਵਿੱਚ ਆਏ ਸਨ ਜਿਨ੍ਹਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ।