ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ਜਗਰਾਉਂ ਵਾਸੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਦੇ ਲਈ ਗਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਜਗਰਾਉਂ ਰੇਲਵੇ ਸਟੇਸ਼ਨ ਤੇ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ ਲੋਕਾਂ ਦੇ ਸਹਿਯੋਗ ਨਾਲ ਬਣਨ ਵਾਲੇ ਇਸ ਪਾਰਕ ਦੇ ਲਈ ਟੀਮ ਦੇ ਮੈਂਬਰਾਂ ਵੱਲੋਂ ਜਗਰਾਉਂ ਵਾਸੀਆਂ ਤੋਂ ਇੱਕ ਇੱਕ ਪੌਦਾ ਦਾਨ ਦੇਣ ਦੀ ਅਪੀਲ ਕੀਤੀ ਗਈ ਸੀ ,ਇਸ ਅਪੀਲ ਨੂੰ ਦੇਖਦੇ ਹੋਏ ਜਗਰਾਉਂ ਦੇ ਸਮਾਜ ਸੇਵੀ ਕਮਲਦੀਪ ਬਾਂਸਲ ਜੋ ਕਿ ਪੱਤਰਕਾਰ ਵੀ ਹਨ ਨੇ ਆਪਣੇ ਜਨਮ ਦਿਨ ਉੱਤੇ ਟੀਮ ਦੇ ਨਾਲ ਮਿਲ ਕੇ ਬੁਟਾ ਲਗਾਇਆ ,ਇਸ ਮੌਕੇ ਕਮਲਦੀਪ ਬਾਂਸਲ ਨੇ ਕਿਹਾ ਕਿ ਸੰਪੂਰਣ ਸੰਸਾਰ ਦੇ ਵਿੱਚ ਭਾਰਤ ਦੇਸ਼ ਵੀ ਕਰੋਨਾ ਵਾਇਸ ਨਾਲ ਯੁੱਧ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਮਨੁੱਖ ਨੇ ਪਰਮਾਤਮਾ ਵੱਲੋਂ ਬਣਾਈ ਸ੍ਰਿਸ਼ਟੀ ਨੂੰ ਨਸ਼ਟ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਦੂਸ਼ਿਤ ਵਾਤਾਵਰਣ ਹੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣਾ ਵਾਤਾਵਰਣ ,ਆਪਣੀ ਹਵਾ ਸ਼ੁੱਧ ਕਰ ਸਕੀਏ ,ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸੱਤਪਾਲ ਸਿੰਘ ਦੇਹੜਕਾ ਨੇ ਕਮਲਦੀਪ ਬਾਂਸਲ ਜੀ ਨੂੰ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਕਿਹਾ ਕਿ ਪੱਤਰਕਾਰ ਕਮਲਦੀਪ ਬਾਂਸਲ ਵੱਲੋਂ ਪਹਿਲਾਂ ਵੀ ਭਗਵਾਨ ਰਾਮ ਜੀ ਦੇ ਮੰਦਰ ਬਣਨ ਵੇਲੇ ਤੁਲਸੀ ਦੇ ਬੂਟੇ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਦਾਨ ਕੀਤੇ ਸਨ ਅਤੇ ਉਹ ਲੋਕਾਂ ਵਿੱਚ ਵੰਡੇ ਸਨ ,ਦੇਹੜਕਾ ਨੇ ਦੱਸਿਆ ਕਿ ਮੈਡਮ ਕੰਚਨ ਗੁਪਤਾ ਜੀ ਵੱਲੋਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਉੱਪਰ ਪੰਜ ਬੂਟੇ ਬੁੱਕ ਕਰਵਾਏ ਹਨ ਨਾਲ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਉੱਪਰ ਬੂਟੇ ਬੁੱਕ ਕਰਵਾਉਣ ਅਤੇ ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜਗਰਾਉਂ ਵਿੱਚ ਇੱਕ ਬਹੁਤ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਖੇਡਣ ਲਈ ਕਈ ਪ੍ਰਕਾਰ ਦੇ ਝੂਲੇ ਵਗੈਰਾ ਲਗਾਏ ਜਾਣਗੇ ,ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ ਅਤੇ ਉਸ ਨੂੰ ਪੰਜ ਸਾਲ ਤੱਕ ਪਾਲਿਆ ਵੀ ਜਾਵੇਗਾ ਉਨ੍ਹਾਂ ਦੱਸਿਆ ਕਿ ਇੱਕ ਪੌਦੇ ਨੂੰ ਲਗਾਉਣ ਅਤੇ ਪਾਲਣ ਦੀ ਸਹਿਯੋਗੀ ਭੇਟਾ 1300 ਰੁਪਏ ਰੱਖੀ ਗਈ ਹੈ ਬੂਟੇ ਦੇ ਕੋਲ ਇੱਕ ਪਲੇਟ ਵੀ ਲਗਾਈ ਜਾਵੇਗੀ ਜਿਸ ਤੇ ਦਾਨੀ ਸੱਜਣ ਦਾ ਨਾਮ ਲਿਖਿਆ ਜਾਵੇਗਾ ਇਸ ਮੌਕੇ ਹਰਨਰਾਇਣ ਸਿੰਘ ਮੱਲੇਆਣਾ ,ਕੇਵਲ ਮਲਹੋਤਰਾ, ਮੈਡਮ ਕੰਚਨ ਗੁਪਤਾ ਆਦਿ ਹਾਜ਼ਰ ਸਨ