ਸਿੱਧਵਾਂ ਬੇਟ(ਜਸਮੇਲ ਗਾਲਿਬ)ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੰਮ੍ਰਿਤ ਰੂਪ ਰੂਹਾਨੀਅਤ ਦੇ ਸਮੁੰਦਰ ਦੀ ਸਿਰਜਣਾ ਕੀਤੀ ਜਿਸ ਪ੍ਰਾਣੀ ਨੇ ਵੀ ਇਸ ਅੰਮ੍ਰਿਤ ਛਕਿਆ ਉਹ ਹਰ ਤਰ੍ਹਾਂ ਦੇ ਸੰਸਾਰੀ ਰਿਸ਼ਤੇ ਨੂੰ ਤਿਆਗ ਕੇ ਕਾਦਰ ਦੀ ਕੁਦਰਤ ਦਾ ਪੱੁਤਰ ਬਣ ਗਿਆ।ਇਸ ਲੜੀ ਤਹਿਤ ਖਾਲਸਾ ਪੰਥ ਦਾ ਸਾਜਨਾ ਦਿਵਸ ਗੁਰਦੁਆਰਾ ਕਲਗੀਧਰ ਮਹਾਰਾਜ ਮਰੀਮਾਤਾ ਚੌਕ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਹਾਲ ਇੰਦੌਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਵਿਸਾਖੀ ਦੇ ਦਿਨ ਤੇ ਇੰਨਰਨੈਸ਼ਨਲ ਢਾਡੀ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਇੰਦੌਰ ਵਿਖੇ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਦੇ ਜੱਥੇ ਨੇ ਇੰਦੌਰ ਵਿਖੇ ਤਿੰਨ ਦਿਨ ਲਈ ਦੀਵਾਨਾਂ ਵਿਚ ਹਾਜ਼ਰੀ ਭਰੀ।ਇਸ ਸਮੇ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।