ਰਾਏਕੋਟ- ਲੁਧਿਆਣਾ- ਅਗਸਤ 2020 - (ਗੁਰਸੇਵਕ ਸਿੰਘ ਸੋਹੀ) ਰਾਏਕੋਟ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ ਹਸਪਤਾਲ ਅਤੇ ਤਹਿਸੀਲ ਕੰਪਲੈਕਸ ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਇਹ ਘਟਨਾ ਸਵੇਰੇ 9 ਵਜੇ ਮਿਲੀ ਜਦੋਂ ਟਾਈਪਿੰਗ ਤਹਿਸੀਲ ਯੂਨੀਅਨ ਰਾਏਕੋਟ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ੍ਹ ਆਪਣੀ ਦੁਕਾਨ ਤੇ ਆਏ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਸੀਟੂ ਵੱਲੋਂ 1 ਮਈ ਨੂੰ ਲਹਿਰਾਇਆ ਝੰਡਾ ਪਾੜ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਇਹ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਇਸ ਘਟਨਾ ਦੀ ਸੂਚਨਾ ਐੱਸਐੱਚਓ ਹੀਰਾ ਸਿੰਘ ਸੰਧੂ ਅਤੇ ਏਐੱਸਆਈ ਲਖਵੀਰ ਸਿੰਘ ਥਾਣਾ ਸਿਟੀ ਰਾਏਕੋਟ ਨੂੰ ਦਿੱਤੀ ਗਈ। ਪੁਲਸ ਪਾਰਟੀ ਨੇ ਝੰਡੇ ਨੂੰ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਨੂੰ ਚੈੱਕ ਕਰਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸੀਟੂ ਦਾ ਝੰਡਾ ਉਤਾਰ ਕੇ ਪਾੜ ਦਿੱਤਾ। ਜਿਸ ਨਾਲ ਸੀਟੂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ੍ਹ ਨੇ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਦੀ ਪਰਜੋਰ ਮੰਗ ਕੀਤੀ ਹੈ ਅਤੇ ਦੂਜੇ ਪਾਸੇ ਥਾਣਾ ਮੁਖੀ ਹੀਰਾ ਸਿੰਘ ਸੰਧੂ ਨੇ ਕਿਹਾ ਹੈ ਕਿ ਇਹ ਝੰਡਾ ਸਿੱਖਾਂ ਦਾ ਆਮ ਕੇਸਰੀ ਝੰਡਾ ਹੈ ਜਿਸ ਨੂੰ ਖਾਲਿਸਤਾਨ ਦੇ ਝੰਡੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਸ਼ਰਾਰਤ ਕੀਤੀ ਹੈ ਜਲਦੀ ਹੀ ਉਨ੍ਹਾਂ ਦੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।