You are here

ਪੰਜਾਬ

ਬੀਐਸਐਫ ਦੇ ਅੰਮ੍ਰਿਤਸਰ ਦੇ ਹੈੱਡਕੁਆਰਟਰ ਚ ਗੋਲੀਬਾਰੀ ਦਾ ਮਾਮਲਾ ਸਾਹਮਣੇ  -VIDEO

ਜਿੱਥੋਂ ਤਕ ਜਾਣਕਾਰੀ ਮਿਲੀ ਹੈ ਕਿ ਇਹ ਗੋਲੀਬਾਰੀ ਕਰਨ ਵਾਲੇ ਅਤੇ ਉਸ ਗੋਲਾਬਾਰੀ ਦੌਰਾਨ ਮਰਨ ਵਾਲੇ ਸਾਰੇ ਹੀ ਬੀਐਸਐਫ ਦੇ ਜਵਾਨ ਸਨ  

ਪੰਜ ਜਵਾਨ ਗੋਲੀਬਾਰੀ ਵਿੱਚ ਮਾਰੇ ਗਏ ਤੇ ਇੱਕ ਸੀਰੀਅਸ ਹਾਲਤ ਵਿਚ ਫੱਟੜ ਹੈ  

ਪੰਜ ਮਰਨ ਵਾਲੇ ਜਵਾਨਾਂ ਵਿੱਚ ਗੋਲਾਬਾਰੀ ਕਰਨ ਵਾਲਾ ਵੀ ਸ਼ਾਮਲ ਹੈ ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਦੱਸਿਆ ਜਾ ਰਿਹਾ ਹੈ  

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਬੀ ਐੱਸ ਐੱਫ ਹੈੱਡਕੁਆਰਟਰ ਉਪਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ  

ਜਿਸ ਵਿੱਚ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ ਤੇ ਇੱਕ ਸੀਰੀਅਸ ਫੱਟੜ ਹੈ  

ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਮੇਂ ਕੀ ਆਖਿਆ ਬੀਐਸਐਫ ਦੇ ਅਧਿਕਾਰੀਆਂ ਨੇ  

ਚਾਹੇ ਬੀਐਸਐਫ ਦੇ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਪਰ ਜੋ ਜਾਣਕਾਰੀ ਸਾਹਮਣੇ ਆਈਆਂ ਤੁਸੀਂ ਇੱਕ ਵਾਰ ਫਿਰ ਦੇਖ ਲਵੋ  

ਪਿੰਡ ਲੀਲਾਂ ਮੇਘ ਸਿੰਘ ਵਿਖੇ ਇਨਕਲਾਬੀ ਕਮਿਊਨਿਸਟ ਆਗੂ ਬਲਵੀਰ ਕੌਰ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ  

ਜਗਰਾਉਂ , 06 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਲੀਲਾਂ ਮੇਘ ਸਿੰਘ ਵਿਖੇ ਅੱਜ ਇਨਕਲਾਬੀ ਕਮਿਉਨਿਸਟ ਆਗੂ ਕਾਮਰੇਡ ਸੁਰਜੀਤ ਸਿੰਘ ਕਲੋਆ ਦੀ ਜੀਵਨ ਸਾਥਣ ਬਲਬੀਰ  ਕੋਰ ਦੀ ਯਾਦ ਵਿੱਚ ਸ਼ਰਧਾਂਜਲੀ ਕਮੇਟੀ ਵਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਉਹ ਪਿਛਲੇ ਦਿਨੀਂ ਇਕ ਅਪਾਹਿਜ ਬੱਚੀ  ਨੂੰ ਛਡ ਕੇ ਕੈੰਸਰ ਦੀ ਬੀਮਾਰੀ ਨਾਲ ਜੂਝਦਾ ਵਿਛੋੜਾ ਦੇ ਗਏ ਸਨ।ਇਨਕਲਾਬੀ ਮਜਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਦੀ ਮੰਚ ਸੰਚਾਲਨ ਹੇਠ ਪਹਿਲਾਂ ਵੱਡੀ ਗਿਣਤੀ ਚ ਹਾਜਰ ਦੋਹਾਂ ਪਰਿਵਾਰਾਂ ਦੇ ਮੈਂਬਰਾਂ ਅਤੇ ਜਥੇਬੰਦੀਆਂ ਦੇ ਵਡੀ ਗਿਣਤੀ  ਵਰਕਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਬੀਬੀ ਬਲਬੀਰ ਕੋਰ ਦੀ ਤਸਵੀਰ ਨੂੰ ਫੁੱਲ ਪੱਤੀਆਂ ਅਰਪਿਤ ਕੀਤੀਆਂ। ਇਸ ਸਮੇਂ ਬੀਬੀ ਬਲਬੀਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੱਠਵਿਆਂ ਚ ਦੇਸ਼ ਚ ਲੋਕ ਮੁਕਤੀ ਲਈ ਉਠੀ ਨਕਸਲਵਾਦੀ ਲਹਿਰ ਚ  ਦੋਹਾਂ ਨੇ ਸ਼ਾਮਲ ਹੋ ਕੇ ਸਮੁੱਚੀ ਜਿੰਦਗੀ ਇਸ ਲੋਕ ਵਿਰੋਧੀ ਨਿਜਾਮ ਨੂੰ ਬਦਲਣ ਲਈ ਨਿਜੀ ਸੁੱਖ ਅਰਾਮ ਦਾ ਤਿਆਗ ਕਰਕੇ ਇਕ ਮਿਸਾਲੀ ਜੀਵਨ ਜੀਵਿਆ। ਉਨਾਂ ਕਿਹਾ ਕਿ ਬੀਬੀ ਬਲਬੀਰ ਕੌਰ ਨੇ ਅਪਣੇ ਸਾਥੀ ਦੀ ਅਪਾਹਿਜਤਾ ਦੇ ਚਲਦਿਆਂ ਪੂਰੀ ਜੀਅ ਜਾਨ ਲਾਕੇ ਉਸ ਦੀ ਸਾਂਭ ਸੰਭਾਲ ਕੀਤੀ ਅਤੇ ਕਾਮਰੇਡ ਸੁਰਜੀਤ ਨੇ  ਵੀ ਬਲਬੀਰ ਕੋਰ ਦੇ ਕੈੰਸਰ ਤੋਂ ਪੀੜਤ ਹੋਣ ਤੇ ਮੋੜਵੀਂ ਸਾਂਭ ਸੰਭਾਲ ਕਰਕੇ ਇਕ ਸਫਲ, ਸਾਰਥਕ, ਸਮਰਿਪਤ ਜੀਵਨ ਜਿਉਣ ਦੀ ਮਿਸਾਲ ਕਾਇਮ ਕੀਤੀ। ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸਖਤ ਜਾਨ ਜੀਵਨ ਜਿਓਂਦਿਆਂ ਬਲਬੀਰ ਕੋਰ ਨੇ ਨਵਾਂ ਜਮਾਨਾ ਅਖਬਾਰ ਚ ਕੰਮ ਕਰਦਿਆਂ ਰਾਜ ਤੇ ਸਮਾਜ ਬਦਲੀ ਲਈ ਅਪਣੇ ਆਪ ਨੂੰ  ਸਮਰਪਿਤ ਕੀਤਾ।ਉਨਾਂ ਕਿਹਾ ਕਿ ਜਮਾਤੀ ਤੇ ਜਾਤੀ ਪਾੜੇ ਖਿਲਾਫ, ਸਾਮਰਾਜੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਲਈ,  ਬਰਾਬਰਤਾ ਆਧਾਰਿਤ ਸਮਾਜ ਸਿਰਜਣ ਲਈ ਉਹਨਾਂ ਨੇ  ਕਮਿਉਨਿਸਟ ਇਨਕਲਾਬ ਨੂੰ ਅਪਣਾ ਮਿਸ਼ਨ ਬਣਾ ਲਿਆ ਸੀ। ਬੁਲਾਰਿਆਂ ਚ ਇਨਕਲਾਬ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਆਗੂ ਸੁਖਮੰਦਰ ਸਿੰਘ, ਸੁਰਖ ਰੇਖਾ ਮੈਗਜ਼ੀਨ ਦੇ ਸੰਪਾਦਕ ਨਾਜਰ ਸਿੰਘ ਬੋਪਾਰਾਏ, ਅਦਾਰਾ ਲਲਕਾਰ ਵਲੋਂ ਸੁਖਦੇਵ ਸਿੰਘ ਭੂੰਦੜੀ, ਇਨਕਲਾਬੀ ਮਜਦੂਰ ਕੇਂਦਰ ਵਲੋਂ ਕਾਮਰੇਡ ਰਾਜੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਰਾਮਸਰਨ ਸਿੰਘ ਰਸੂਲਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਆਖਰੀ ਸਮਿਆਂ ਚ ਬੀਬੀ ਬਲਬੀਰ ਕੌਰ ਦੀ ਸੇਵਾ ਸੰਭਾਲ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਸਮੇਂ  ਮੁਖਤਿਆਰ ਸਿੰਘ ਪੜ੍ਹ ਆ, ਨਰਾਇਣ ਦੱਤ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ,  ਜਸਵਿੰਦਰ ਸਿੰਘ ਭਮਾਲ , ਤਾਰਾ ਸਿੰਘ ਮੋਗਾ, ਦਰਸ਼ਨ ਸਿੰਘ ਤੂਰ, ਤਾਰਾ ਸਿੰਘ ਅੱਚਰਵਾਲ, ਹਰਪ੍ਰੀਤ ਜੀਰਖ, ਦੇਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ।

ਬਦਫੈਲੀਆਂ! ✍️ ਸਲੇਮਪੁਰੀ ਦੀ ਚੂੰਢੀ

 ਬਦਫੈਲੀਆਂ!
- ਉਹ  ਜਿੱਤ ਕੇ
ਆਪਣੇ ਹਿੱਤਾਂ ਲਈ
ਥੋਡੇ ਹੱਕਾਂ ਨਾਲ
ਬਦਫੈਲੀਆਂ ਕਰਨਗੇ!
ਕਦਮ ਕਦਮ 'ਤੇ 
ਚਲਾਕੀਆਂ ਕਰਨਗੇ! 
ਕਿਉਂਕਿ - 
ਅਜਿਹਾ ਕਰਨਾ 
ਉਨ੍ਹਾਂ ਦੇ ਖੂਨ
ਦਾ ਸੁਭਾਅ
ਬਣ ਚੁੱਕਿਆ!
- ਸੁਖਦੇਵ ਸਲੇਮਪੁਰੀ
09780620233
6 ਮਾਰਚ, 2022.

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਚੌਦਵਾਂ ਦਿਨ

ਨਿੱਜ ਸੁਆਰਥਾਂ ਦੀ ਪੂਰਤੀ ਜਾਂ ਸਿਆਸੀ ਧੜ੍ਹੇਬੰਦੀ ਦੇ ਚੱਲਦਿਆਂ ਕੌਮੀ ਫਰਜ਼ਾਂ ਨੂੰ ਲਾਭੇ ਨਹੀਂ ਰੱਖਿਆ ਜਾਣਾ ਚਾਹੀਦਾ-ਦੇਵ ਸਰਾਭਾ
 ਗੁਰੂ ਨਾਨਕ ਦੇਵ ਜੀ ਦੇ 550ਵਾਂ ਗੁੁਰਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਕੀਤਾ ਵਾਅਦਾ ਵਫ਼ਾ ਨਾ ਹੋਇਆ : ਸ .ਹੇਰਾਂ  

ਮੁੱਲਾਂਪੁਰ ਦਾਖਾ 5 ਮਾਰਚ (ਸਤਵਿੰਦਰ ਸਿੰਘ ਗਿੱਲ ) ਜੰਗ-ਏ-ਅਜ਼ਾਦੀ ਲਈ ਜੂਝਦਿਆਂ ਕੁਰਬਾਨ ਹੋਣ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਨੂੰ ਕੌਮੀ ਕਾਰਜ਼ ਸਮਝਦਿਆਂ, ਲਗਾਏ ਮੋਰਚੇ ਤਹਿਤ ਭੁੱਖ ਹੜਤਾਲ ਦੇ ਚੌਦਵੇਂ ਦਿਨ ਆਪਣੇ ਸਹਿਯੋਗੀਆਂ ਰਣਜੀਤ ਸਿੰਘ ਢੈਪਈ,   ਨਾਜਰ ਸਿੰਘ ਢੈਪਈ, ਜਸਬੀਰ ਸਿੰਘ ਢੈਪਈ ,ਬਲਵਿੰਦਰ ਸਿੰਘ ਢੈਪਈ   ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠੇ।ਇਸ ਸਮੇਂ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ 8 ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ   ਵਾਅਦਾ ਵੀ ਵਫ਼ਾ ਨਾ ਹੋ ਸਕਿਆ।ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭਾ ਵਿਖੇ ਲੱਗੇ ਮੋਰਚੇ ਚ ਵਧ ਚਡ਼੍ਹ ਕੇ ਹਾਜ਼ਰੀ ਲਵਾਓ ਤਾਂ ਜੋ ਅਸੀਂ ਸਾਡੇ ਕੌਮ ਦੇ ਜੁਝਾਰੂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੇ। ਦੇਵ ਸਰਾਭਾ ਮੀਡੀਏ ਸਾਹਮਣੇ ਕੁਝ ਬਦਲੇ ਮਿਜਾਜ ‘ਚ ਕੁਝ ਗਰਮ ‘ਚ ਗੱਲਬਾਤ ਕਰਦਿਆਂ ਕਿਹਾ “ਜਦੋਂ ਚੇਤਨਾ ਜਾਗਦੀ ਹੈ ਤਾਂ ਆਪ ਮੁਹਾਰੇ ਭਾਵਨਾਵਾਂ ਵੀ ਉਭਰਦੀਆਂ ਨੇ, ਨਿੱਜ ਸੁਆਰਥਾਂ ਦੀ ਪੂਰਤੀ ਜਾਂ ਸਿਆਸੀ ਧੜ੍ਹੇਬੰਦੀ ਦੇ ਚੱਲਦਿਆਂ ਕੌਮੀ ਫਰਜ਼ਾਂ ਨੂੰ ਲਾਭੇ ਨਹੀਂ ਰੱਖਿਆ ਜਾਣਾ ਚਾਹੀਦਾ। ਅਸੀਂ-ਤੁਸੀਂ ਧਰਮੀ ਅਖਵਾਉਣ ਵਾਲੇ, ਅਕਾਲ ਪੁਰਖ ‘ਵਾਹਿਗੁਰੂ’ ਜੀ ਨੂੰ ਕੀ ਮੂੰਹ ਦਿਖਾਵਾਂਗੇ, ਕੀ ਕਹਾਂਗੇ ਕਿ ਸੁੱਚੇ ਮੂੰਹ ਹੀ ਤੁਰ ਆਏ, ਇਕ ਵੀ ਬੋਲ ਨੀ ਬੋਲ ਸਕੇ ਕੌਮੀ ਫਰਜ਼ਾਂ ਲਈ?” ਜਰੂਰੀ ਨਹੀਂ ਹੁੰਦਾ ਕਿ ਕਿਸੇ ਖਾਸ ਬੰਦੇ ਦੇ ਵਿਚ ਪੁਸ਼ਤ-ਦਰ-ਪੁਸ਼ਤ ਬਜ਼ੁਰਗਾਂ ਵਾਲੇ ਗੁਣ ਹੋਣ, ਗੁਣਾਂ ਦਾ ਹੋਣਾ ਪ੍ਰਮਾਤਮਾਂ ਦੀ ਬਖਸ਼ਿਸ਼ ਹੁੰਦੀ ਹੈ। ਇਸ ਲਈ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਘੁੜੰਮ ਚੌਧਰੀ ਦੇ ਸਾਹਮਣੇ ਘਸਿਆਰੇ ਬਣੇ ਰਹੀਏ, ਇਹ ਸੰਭਵ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ ਹੈ ਨਾ ਕਰਨੀ ਹੈ। ਇਸੇ ਲਈ ਅਖੌਤੀ ਘੁੜੰਮ ਚੌਧਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਇਸ ਲਈ ਜਰੂਰੀ ਹੈ ਕਿ ਆਪਾਂ ਸਾਰੇ ਕੌਮ ਦੀ ਅਵਾਜ਼ ਬਣੀਏ, ਸਿਰ ਜੋੜੀਏ-ਤੋੜੀਏ ਨਾ, ਵਿਰੋਧ ਕਰਨ ਨਾਲੋਂ ਸਹਿਯੋਗ ਦੇਈਏ, ਅਰਾਮ ਦੀ ਜਿੰਦਗੀ ਜਿਉਣ ਨਾਲੋਂ ਜਜ਼ਬੇ ਨੂੰ ਜਾਬਤੇ ਵਿਚ ਰੱਖਦਿਆਂ ਸਹਿਯੋਗੀ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀਏ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੈੱਲਫੇਅਰ ਕਲੱਬ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰ ਸੁਖਰਾਜ ਸਿੰਘ ਮੋਹੀ', ਗੁਰਪ੍ਰੀਤ ਸਿੰਘ ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਮਨਦੀਪ ਸਿੰਘ, ਗੁਰਦੀਪ ਸਿੰਘ ਨੇ  ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਹਾਜ਼ਰੀ ਲਵਾਈ ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ, ਚਰਨਜੀਤ ਸਿੰਘ ਸਰਨਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸ਼ਹਿਜ਼ਾਦ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸਾ, ਡਾ ਬਲਦੇਵ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ, ਪਰਮਿੰਦਰ ਸਿੰਘ ਬਿੱਟੂ ਸਰਾਭਾ ,ਗਿਆਨੀ ਭੁਪਿੰਦਰ ਸਿੰਘ ਸਰਾਭਾ,ਪੰਮਾ ਸਰਾਭਾ, ਹਰਿੰਦਰ ਸਿੰਘ ਲਾਟੀ ਸਰਾਭਾ, ਮਨਜੀਤ ਸਿੰਘ ਪੱਪੂ, ਦਰਸ਼ਨ ਸਿੰਘ ਦਰਸੀ, ਮੱਘਰ ਸਿੰਘ  ਸਰਾਭਾ, ਦਲਵਾਰਾ ਸਿੰਘ ਸਹੌਲੀ,ਜਗਦੇਵ ਸਿੰਘ ਦੁਗਰੀ,ਕੁਲਦੀਪ ਸਿੰਘ ਦੁੱਗਰੀ, ਬਿੰਦਰ ਸਰਾਭਾ ਹਾਜ਼ਰੀ ਭਰੀ।

ਮਾਤਾ ਮੁਖਤਿਆਰ ਕੌਰ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਮਹਿਲ ਕਲਾਂ/ਬਰਨਾਲਾ 5 ਮਾਰਚ (ਗੁਰਸੇਵਕ ਸਿੰਘ ਸੋਹੀ )- ਮਹਿਲ ਕਲਾਂ ਤੋਂ ਪੱਤਰਕਾਰ ਜਸਵੰਤ ਸਿੰਘ ਦੇ ਮਾਤਾ ਮੁਖਤਿਆਰ ਕੌਰ ਨਮਿੱਤ ਸ਼ਰਧਾਜ਼ਲੀ ਸਮਾਗਮ ਮਹਿਲ ਖੁਰਦ ਵਿਖੇ ਹੋਇਆ। ਜਿਸ ਦੌਰਾਨ ਵੱਡੀ ਗਿਣਤੀ ’ਚ ਪੁੱਜੇ ਰਿਸਤੇਦਾਰਾਂ ਤੇ ਸਨੇਹੀਆਂ ਨੇ ਵਿਛੜੀ ਨੂੰ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਕਰਕੇ ਰੁਖ਼ਸਤ ਹੋਏ ਮਾਤਾ ਮੁਖਤਿਆਰ ਕੌਰ ਦੀ ਅੰਤਿਮ ਅਰਦਾਸ ਵਜੋਂ ਰੱਖੇ ਗਏ ਸ੍ਰੀ ਸਾਹਿਜ ਪਾਠ ਦੇ ਭੋਗ ਉਨਾਂ ਦੇ ਜੱਦੀ ਪਿੰਡ ਮਹਿਲ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਵਿਖੇ ਪਾਏ ਗਏ। ਜਿਸ ਦੌਰਾਨ ਕੀਰਤਨੀਏ ਭਾਈ ਜਗਸੀਰ ਸਿੰਘ ਮਹਿਲ ਕਲਾਂ ਨੇ ਜਿੱਥੇ ਗੁਰੂ- ਸਹਿਬਾਨਾਂ ਦੀ ਪਵਿੱਤਰ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਮਨੁੱਖ ਨੂੰ ਸੱਚੇ ਪ੍ਰਮਾਤਮਾ ਦੀ ਬੰਦਗੀ ਕਰਨ ਅਤੇ ਖ਼ਲਕਤ ਦੀ ਸੇਵਾ ’ਚ ਸਮਾਂ ਬਤੀਤ ਕਰਨ ਲਈ ਪ੍ਰੇਰਿਆ। ਉੱਥੇ ਹੀ ਬੁਲਾਰਿਆਂ ਨੇ ਮਾਤਾ ਮੁਖਤਿਆਰ ਕੌਰ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਅਦਾਰਾ ਸੱਚ ਕਹੂੰ ਤੋਂ ਸਰਕੂਲੇਸ਼ਨ ਵਿਭਾਗ ਦੇ ਸੁਭਾਸ਼ ਇੰਸਾਂ, ਜ਼ਿਲਾ ਇੰਚਾਰਜ ਜਸਵੀਰ ਸਿੰਘ ਗਹਿਲ, ਡੀਐਸਪੀ ਜਤਿੰਦਰਪਾਲ ਸਿੰਘ, ਐਸਐਚਓ ਜਸਵੀਰ ਸਿੰਘ ਬੁੱਟਰ, ਇੰਸਪੈਕਟਰ ਰਣਜੀਤ ਸਿੰਘ ਬੈਨੀਵਾਲ, ਮਾ. ਹਰਬੰਸ ਸਿੰਘ ਸ਼ੇਰਪੁਰ, ਹੈਡ ਮਾਸਟਰ ਕੁਲਦੀਪ ਸਿੰਘ, ਬਲਵਿੰਦਰ ਕੁਮਾਰ ਮੋਲਾ, ਡਾ. ਮਿੱਠੂ ਮੁਹੰਮਦ, ਰਜਿੰਦਰ ਸ਼ਰਮਾ ਰਾਏਸਰ, ਨਿਰਮਲ ਸਿੰਘ ਪੰਡੋਰੀ, ਹਰਿੰਦਰਪਾਲ ਨਿੱਕਾ, ਅਵਤਾਰ ਸਿੰਘ ਅਣਖੀ, ਬਲਜਿੰਦਰ ਸਿੰਘ ਢਿੱਲੋਂ, ਮਨੋਜ਼ ਸ਼ਰਮਾ, ਗੁਰਤੇਜ ਜੋਸੀ, ਅਕਾਲੀ ਆਗੂ ਚਮਕੌਰ ਸਿੰਘ ਵੀਰ, ਗੁਰਜੰਟ ਸਿੰਘ ਕੱਟੂ, ਰਿੰਕਾ ਕੁਤਬਾ, ਹਰਜਿੰਦਰ ਕੌਰ ਹਰੀ ਚੇਅਰਪਰਸ਼ਨ ਬਲਾਕ ਸੰਮਤੀ, ਬੱਗਾ ਸਿੰਘ ਮਹਿਲ ਕਲਾਂ ਸੰਮਤੀ ਵਾਇਸ ਚੇਅਰਮੈਨ, ਸਰਪੰਚ ਬਲਦੀਪ ਸਿੰਘ, ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ, ਕਿਸਾਨ ਆਗੂ ਜਗਰਾਜ ਸਿੰਘ, ਜੱਗਾ ਸਿੰਘ ਛਾਪਾ, ਮਨਜੀਤ ਸਿੰਘ ਹਰੀ, ਜਸਵੀਰ ਵਜੀਦਕੇ, ਭੁਪਿੰਦਰ ਧਨੇਰ, ਗੁਰਸੇਵਕ ਸਹੋਤਾ, ਹਰਪਾਲ ਪਾਲੀ, ਗੁਰਸੇਵਕ ਸਿੰਘ ਸੋਹੀ ,ਗੁਰਮੁੱਖ ਸਿੰਘ ਹਮੀਦੀ, ਹਰਗੋਪਾਲ ਸਿੰਘ ਪਾਲਾ ਆਦਿ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਦੇ ਆਗੂ ਤੇ ਰਿਸਤੇਦਾਰ ਹਾਜ਼ਰ ਸਨ।

ਯੂਕਰੇਨ ਤੋਂ ਸਹੀ ਸਲਾਮਤ ਪਰਤਿਆ ਮਹਿਲ ਕਲਾਂ ਦਾ ਮੁਹੰਮਦ ਸਕੀਲ

ਮਹਿਲ ਕਲਾਂ /ਬਰਨਾਲਾ 5 ਮਾਰਚ- (ਗੁਰਸੇਵਕ ਸਿੰਘ ਸੋਹੀ ) ਯੂਕਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ਚ ਫਸੇ ਭਾਰਤੀ ਵਿਦਿਆਰਥੀਆਂ ਚੋਂ ਮੁਹੰਮਦ ਸ਼ਕੀਲ ਪੁੱਤਰ ਡਾਕਟਰ ਕੇਸਰ ਖ਼ਾਨ (ਹੱਡੀਆਂ ਦੇ ਮਾਹਿਰ )ਵਾਸੀ ਮਹਿਲ ਕਲਾਂ ਅੱਜ ਪੋਲੈਂਡ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਸਹੀ ਸਲਾਮਤ ਵਤਨ (ਪੰਜਾਬ) ਵਾਪਸ ਪਰਤਿਆ ਆਇਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੇ ਵਿਦਿਆਰਥੀ ਮੁਹੰਮਦ ਸ਼ਕੀਲ ਆਪਣੇ ਪਿਤਾ ਡਾਕਟਰ ਕੇਸਰ ਖਾਨ ਦੇ ਗਲ ਲੱਗ ਮਿਲਿਆ ਤਾਂ ਮਾਹੌਲ ਭਾਵੁਕ ਹੋ ਗਿਆ । ਮੁਹੰਮਦ ਸ਼ਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਈ ਦਿਨ ਬਿਲਡਿੰਗ ਦੇ ਥੱਲੇ ਬਣੇ ਬੰਕਰ ਵਿੱਚ ਰਹਿ ਕੇ ਦਿਨ ਤੇ ਰਾਤਾਂ ਗੁਜ਼ਾਰੀਆਂ ,ਜਿਥੇ  ਖਾਣ ਪੀਣ ਲਈ ਕੁਝ ਨਹੀਂ ਸੀ ।ਉਸ ਤੋਂ ਬਾਅਦ ਸਹਿਯੋਗੀ ਵਿਦਿਆਰਥੀਆਂ ਨਾਲ ਖਾਰਕੀਵ ਰੇਲਵੇ ਸਟੇਸ਼ਨ ਤੋਂ ਮੈਟਰੋ ਰੇਲ ਰਾਹੀਂ ਪੱਚੀ ਘੰਟਿਆਂ ਚ ਲਵੀਵ ਪਹੁੰਚੇ ਤੇ ਲਵੀਵ ਤੋਂ ਪੋਲੈਂਡ ਨੌਂ ਘੰਟੇ ਵਿੱਚ ਪਹੁੰਚੇ  ਤੇ ਸਫ਼ਰ ਦੌਰਾਨ ਸਾਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ।ਬਾਦ ਚ ਪੋਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਤੇ ਪੰਜਾਬ ਦਾ ਕੋਈ ਵੀ ਮੰਤਰੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਨਹੀਂ ਪਹੁੰਚਿਆ, ਜਦ ਕਿ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਰਿਸੀਵ ਕਰਨ ਲਈ ਉੱਥੋਂ ਦੇ ਮੰਤਰੀ ਪਹੁੰਚੇ ਹੋਏ ਸਨ। ਵਿਦਿਆਰਥੀ ਮੁਹੰਮਦ ਸ਼ਕੀਲ ਦੇ ਘਰ ਵਾਪਸ ਪਰਤਣ ਤੇ ਪਰਿਵਾਰਕ ਮੈਂਬਰ ਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਗਗਨ ਸਰਾਂ ਕੁਰੜ ਆਦਿ ਨੇ ਮੁਹੰਮਦ ਸ਼ਕੀਲ ਨੂੰ ਸਨਮਾਨਤ ਕੀਤਾ। ਇਸ ਮੌਕੇ ਬਸ਼ੀਰ ਮੁਹੰਮਦ ,ਮਾਤਾ ਮੀਨਾ ਪ੍ਰਵੀਨ, ਸਲਾਮਦੀਨ , ਹਮੀਦ ਮੁਹੰਮਦ, ਬੂਟਾ ਖਾਨ ਹਾਫਿਸ ਮੁਹੰਮਦ ਆਦਿ ਹਾਜ਼ਰ ਸਨ ।

ਹਠੂਰ ਦਾ ਤਿੰਨ ਰੋਜਾ ਟੂਰਨਾਮੈਟ ਸਮਾਪਤ

ਹਠੂਰ,5,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਹਠੂਰ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਤੇਰਵਾ ਤਿੰਨ ਰੋਜਾ ਖੇਡ ਟੂਰਨਾਮੈਟ ਅੰਬੀ ਸਟੇਡੀਅਮ ਹਠੂਰ ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਟ ਵਿਚ ਫੁੱਟਵਾਲ ਦੀਆਂ 32 ਟੀਮਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਸਥਾਨ ਸਰਾਭਾ ਅਤੇ ਦੂਜਾ ਸਥਾਨ ਕਮਾਲਪੁਰਾ ਨੇ ਪ੍ਰਾਪਤ ਕੀਤਾ,ਹਾਕੀ ਦੀਆ 36 ਟੀਮਾ ਨੇ ਭਾਗ ਲਿਆ,ਜਿਨ੍ਹਾ ਵਿਚੋ ਪਹਿਲਾ ਸਥਾਨ ਸੂਜਾਪੁਰ ਅਤੇ ਦੂਜਾ ਸਥਾਨ ਘੋਲੀਆ ਕਲਾਂ ਨੇ ਪ੍ਰਾਪਤ ਕੀਤਾ,ਵਾਲੀਵਾਲ ਦੀਆ ਕੁੱਲ 28 ਟੀਮਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਰਾਏਕੋਟ ਅਤੇ ਦੂਜਾ ਸਥਾਨ ਝਨੇਰ ਨੇ ਪ੍ਰਾਪਤ ਕੀਤਾ।ਤਾਸ ਸੀਪ ਵਿਚ 58 ਟੀਮਾ ਨੇ ਭਾਗ ਲਿਆ,ਜਿਨ੍ਹਾ ਵਿਚੋ ਪਹਿਲਾ ਸਥਾਨ ਰਾਮਾ ਅਤੇ ਦੂਜਾ ਸਥਾਨ ਹਠੂਰ ਨੇ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਇਨਾਮ ਤਕਸੀਮ ਕਰਦਿਆ  ਪ੍ਰਧਾਨ ਨਿੱਪਾ ਹਠੂਰ ਅਤੇ ਦੁੱਲਾ ਸਿੰਘ ਯੂ ਐਸ ਏ ਨੇ ਕਿਹਾ ਕਿ ਖੇਡਾ ਜਿਥੇ ਖਿਡਾਰੀ ਦਾ ਸਾਡੇ ਸਮਾਜ ਵਿਚ ਮਾਣ-ਸਨਮਾਨ ਵਧਾਉਦੀਆਂ ਹਨ।ਉਥੇ ਖੇਡਾ ਸਾਨੂੰ ਭਿਆਨਿਕ ਬਿਮਾਰੀਆਂ ਤੋ ਵੀ ਦੂਰ ਰੱਖਦੀਆਂ ਹਨ।ਉਨ੍ਹਾ ਕਿਹਾ ਕਿ ਅੱਜ ਦੇ ਯੁੱਗ ਵਿਚ ਹਰ ਵਿਅਕਤੀ ਨੂੰ ਕੋਈ-ਨਾ-ਕੋਈ ਖੇਡ ਜਰੂਰ ਖੇਡਣੀ ਚਾਹੀਦੀ ਹੈ ਤਾਂ ਜੋ ਅਸੀ ਨਿਰੋਗ ਜੀਵਨ ਬਤੀਤ ਕਰ ਸਕੀਏ।ਇਸ ਮੌਕੇ ਪ੍ਰਧਾਨ ਨਿੱਪਾ ਹਠੂਰ ਅਤੇ ਸਮੂਹ ਪ੍ਰਬੰਧਕੀ ਕਮੇਟੀ ਨੇ ਸਮੂਹ ਮਹਿਮਾਨਾ ਅਤੇ ਜੇਤੂ ਟੀਮਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੇ ਦਰਸਕਾ ਦਾ ਧੰਨਵਾਦ ਕੀਤਾ।ਇਸ ਟੂਰਨਾਮੈਟ ਮੌਕੇ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਪੰਚ ਅਮਨਪ੍ਰੀਤ ਸਿੰਘ ਫਰਵਾਹਾ,ਸਾਬਕਾ ਪੰਚ ਨਿੱਪਾ,ਨਵਦੀਪ ਸਿੰਘ ਕੈਨੇਡਾ,ਸਾਬਕਾ ਪੰਚ ਮਨੀਸ ਜੋਸੀ,ਯੂਥ ਆਗੂ ਮੇਹਰਦੀਪ ਸਿੰਘ,ਪੰਚ ਛਿੰਦਾ ਹਠੂਰ,ਡਾ: ਕਮਲ ਹਠੂਰ,ਪ੍ਰੋਫੈਸਰ ਚਰਨਜੀਤ ਸਿੰਘ ਗਿੱਲ,ਬੂਟਾ ਸਿੰਘ ਕੈਨੇਡਾ,ਗੈਰੀ ਕੈਨੇਡਾ,ਪ੍ਰੀਤਮ ਸਿੰਘ,ਡਾ:ਅਤੁੱਲ ਹਠੂਰ,ਡਾ:ਜਸਵਿੰਦਰ ਸਿੰਘ,ਡਾ: ਟੋਨੀ ਹਠੂਰ,ਡਾ:ਪਿੰਦਰ ਸਿੰਘ,ਪਾਲ ਸਿੰਘ,ਬਲਜੀਤ ਸਿੰਘ,ਗੁਰਮੀਤ ਸਿੰਘ,ਬਲਜਿੰਦਰ ਸਿੰਘ ਗਿੱਲ,ਪ੍ਰਦੀਪ ਸਿੰਘ,ਨਰਿੰਦਰ ਸਿੰਘ,ਕਮਲਜੀਤ ਸਿੰਘ,ਹਰੀਸ਼ ਜੋਸ਼ੀ,ਨਿਰਭੈ ਸਿੰਘ,ਗੁਰਪ੍ਰੀਤ ਸਿੰਘ,ਰਣਧੀਰ ਸਿੰਘ,ਕੁਲਦੀਪ ਸਿੰਘ,ਮੱਖਣ ਸਿੰਘ,ਰਣਜੋਧ ਸਿੰਘ,ਰਾਣਾ ਹਠੂਰ,ਜੁਗਨੂੰ ਹਠੂਰ,ਜੋਧਾ ਸਿੰਘ,ਹਰਜੋਤ ਸਿੰਘ,ਭਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਜੇਤੂ ਟੀਮਾ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਧਾਨ ਜਸਕਮਲਪ੍ਰੀਤ ਸਿੰਘ ਅਤੇ ਹੋਰ।

ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ 

ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ , ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਅਕਸਰ ਹੀ ਦੇਖਿਆਂ ਜਾਂਦਾ ਹੈ ਕਿ ਅਖਬਾਰ ਰਸਾਲੇ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨਾਲ ਭਰੇ ਮਿਲਦੇ ਹਨ।ਹਮੇਸ਼ਾ ਹੀ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕੀਤਾ ਗਿਆ ਹੁੰਦਾ ਹੈ ।ਸੋ ਅੱਜ ਆਪਾ ਗੱਲ ਕਰਾਂਗੇ ਅਜਿਹੇ ਰਿਸ਼ਤੇ ਦੀ ਜੋ ਵਿਆਹ ਰਾਂਹੀ ਬਣਦਾ ਹੈ ਉਹ ਰਿਸ਼ਤਾ ਹੈ ਨੂੰਹ ਤੇ ਸਹੁਰੇ ਦਾ ਰਿਸ਼ਤਾ ।ਅਜਿਹੇ ਰਿਸ਼ਤੇ ਵਿੱਚ ਅੱਜ ਦੇ ਸਮੇਂ ਮੈ ਵਿਚਰ ਰਹੀ ਹਾਂ।ਇਹ ਸਭ ਮਹਿਸੂਸ ਕਰ ਰਹੀ ਹਾਂ।ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਇੱਕ ਧੀ ਵਾਲਾ ਪਿਆਰ ਮਿਲ ਰਿਹਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਮੈਂ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਦੇ ਰਹੀ ਹਾਂ ।ਉਹਨਾਂ ਨੂੰ ਪਿਤਾ ਵਾਲਾ ਰੁਤਬਾ ਦੇ ਰਹੀ ਹਾਂ ।ਮੈਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੈ ਆਪਣੇ ਪਿਤਾ ਵਾਲਾ ਰੁਤਬਾ ਦਿੱਤਾ ਹੈ ਤੇ ਉਹਨਾਂ ਨੇ ਧੀ ਵਾਲਾ ।ਸਹੁਰੇ ਪਰਿਵਾਰ ਵਿੱਚ ਜਦੋਂ ਕੁੜੀ ਪ੍ਰਵੇਸ਼ ਕਰਦੀ ਹੈ ਉਸ ਲਈ ਸਭ ਕੁੱਝ ਨਵਾਂ ਹੁੰਦਾ ਹੈ ।ਪਤੀ ਤੋਂ ਇਲਾਵਾ ਮਾਂ ਵਰਗੀ ਸੱਸ ਤੇ ਪਿਤਾ ਵਰਗਾ ਸਹੁਰਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਨੇ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ।ਪੁਰਾਣੇ ਸਮੇਂ ਤੋ ਹੀ ਨੂੰਹ ਸੱਸ ਦੇ ਰਿਸ਼ਤੇ ਨੂੰ ਜ਼ਿਆਦਾ ਉਘਾੜਿਆ ਜਾਂਦਾ ਹੈ ਪਰ ਇਸਦੇ ਨਾਲ-ਨਾਲ ਨੂੰਹ ਤੇ ਸਹੁਰੇ ਦਾ ਰਿਸ਼ਤਾ ਵੀ ਵਿਲੱਖਣ ਥਾਂ ਰੱਖਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਸੱਸ -ਸਹੁਰਾ ,ਪਤੀ-ਪਤਨੀ, ਮਾਂ-ਪੁੱਤ ਆਦਿ ਰਿਸ਼ਤਿਆਂ ਵਿੱਚ ਮਿਠਾਸ ਤੇ ਇਕਸਾਰਤਾ ਹੋਵੇ।ਜੇਕਰ ਇੱਕ ਕੁੜੀ ਆਪਣੇ ਸਹੁਰੇ ਨੂੰ ਆਪਣੇ ਪਿਤਾ ਵਾਂਗ ਪਿਆਰ ਕਰੇ ਸਤਿਕਾਰ ਦੇਵੇ ਤਾਂ ਉਹ ਇੱਕ ਧੀ ਦਾ ਦਰਜਾ ਹਾਸਿਲ ਕਰ ਲੈਂਦੀ ਹੈ ਸਹੁਰਾ ਘਰ ਉਸਨੂੰ ਬੇਗਾਨਾ ਨਹੀਂ ਲੱਗਦਾ ।ਇਸੇ ਤਰਾਂ ਹੀ ਸਹੁਰੇ ਦਾ ਵੀ ਫਰਜ ਬਣਦਾ ਹੈ ਕਿ ਉਹ ਨੂੰਹ ਨੂੰ ਧੀ ਦਾ ਦਰਜਾ ਦੇਵੇ ਉਸਨੂੰ ਪਰਾਇਆ ਧਨ ਨਾ ਸਮਝਿਆਂ ਜਾਵੇ ।ਅਜਿਹਾ ਕਰਨ ਤੇ ਇਹ ਰਿਸ਼ਤਾ ਲੰਮੇ ਸਮੇਂ ਤੱਕ ਚੰਗਾ ਹੋ ਨਿਬੜਦਾ ਹੈ।ਇੱਕ ਪਿਓ-ਧੀ ਦਾ ਰਿਸ਼ਤਾ ਤਾਹੀ ਬਣ ਸਕਦਾ ਹੈ ਜੇਕਰ ਦਿਲ ਵਿੱਚ ਸਤਿਕਾਰ ਹੋਵੇ ।ਕਦੇ ਵੀ ਸੱਸ -ਸਹੁਰੇ ਨੂੰ ਬੇਗਾਨਾ ਨਾ ਸਮਝਿਆਂ ਜਾਵੇ ।ਬਿਲਕੁਲ ਓਸੇ ਤਰ੍ਹਾਂ ਪਿਆਰ ਸਤਿਕਾਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕੁੜੀ ਪੇਕੇ ਘਰ ਆਪਣੇ ਮਾਂ-ਬਾਪ ਨੂੰ ਦਿੰਦੀ ਹੈ।ਸਮੇਂ ਸਿਰ ਉਹਨਾਂ ਦਾ ਖਿਆਲ ਰੱਖਿਆ ਜਾਵੇ ।ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਸਿਆਣੇ ਕਹਿੰਦੇ ਹਨ ਕਿ ਸੇਵਾ ਵਿੱਚ ਹੀ ਮੇਵਾ ਮਿਲਦਾ ਹੈ।ਬਜ਼ੁਰਗਾਂ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ ।ਅਕਸਰ ਕਈ ਘਰਾਂ ਵਿੱਚ ਦੇਖਿਆਂ ਜਾਂਦਾ ਹੈ ਕਿ ਸੱਸ -ਸਹੁਰੇ ਨੂੰ ਬੁੜਾ -ਬੁੜੀ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਉਹਨਾਂ ਦੇ ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।ਕਈ ਵਾਰ ਤਾਂ ਸੱਸ -ਸਹੁਰੇ ਨੂੰ ਅੱਡ ਕਰ ਦਿੱਤਾ ਜਾਂਦਾ ਹੈ।ਕਦੇ ਸੋਚਿਆ ਹੈ ਕਿਸੇ ਨੇ ਕਿ ਉਹਨਾਂ ਦੇ ਵੀ ਸੁਪਨੇ ਹਨ ਕਿ ਉਹ ਆਪਣੇ ਨੂੰਹ -ਪੁੱਤ ਨਾਲ ਖੁਸ਼ ਰਹਿਣ।ਅਸਲ ਵਿੱਚ ਚੰਗੀ ਨੂੰਹ-ਧੀ ਦੀ ਪਹਿਚਾਣ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਸਹੁਰੇ ਪਰਿਵਾਰ ਨੂੰ ਆਪਣਾ ਬਣਾ ਕੇ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ।
ਕਿਸੇ ਨੇ ਸਹੀ ਹੀ ਕਿਹਾ ਹੈ —ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਵੋ ਤਾਂ ਜੋ ਉਹ ਸੱਸ ਸਹੁਰੇ ਨੂੰਹ ਮਾਂ ਬਾਪ ਬਣਾ ਸਕਣ , ਖ਼ੁਦ ਵਿੱਚ ਚੰਗੇ ਗੁਣ ਪੈਦਾ ਕਰੋ ਤਾਂ ਜੋ ਨੂੰਹ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਕਰ ਸਕੋ
ਅਕਸਰ ਕਿਹਾ ਜਾਂਦਾ ਹੈ ਕਿ ਬੜਾ ਚੰਗਾ ਹੁੰਦਾ ਹੈ ਉਹ ਪਰਿਵਾਰ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਜਿੰਨੀ ਇੱਜ਼ਤ ਸਹੁਰੇ ਘਰ ਜਵਾਈ ਨੂੰ ਦਿੱਤੀ ਜਾਂਦੀ ਹੈ ਜੇਕਰ ਓਨੀ ਹੀ ਇੱਜ਼ਤ ਸਹੁਰੇ ਘਰ ਨੂੰਹ ਨੂੰ ਦਿੱਤੀ ਜਾਵੇ ਤਾਂ ਘਰ-ਘਰ ਨਹੀਂ ਰਹਿੰਦਾ ਸਗੋਂ ਸਵਰਗ ਬਣ ਜਾਂਦਾ ਹੈ ।
ਪੁਰਾਣੇ ਸਮੇਂ ਤੋ ਹੀ ਨੂੰਹ - ਸੱਸ ਦੇ ਰਿਸ਼ਤੇ ਨੂੰ ਲੋਕ ਬੋਲੀਆਂ ਵਿੱਚ ਉਚਾਰਿਆ ਜਾਂਦਾ ਰਿਹਾ ਹੈ ਜੋ ਅੱਜ ਵੀ ਮੌਜੂਦ ਹਨ ।ਜਿਸ ਵਿੱਚ ਹਾਸ -ਰਾਸ ਦੇ ਵਿਅੰਗ ਸ਼ਾਮਿਲ ਹਨ-ਨੂੰਹ -ਸਹੁਰੇ ਨਾਲ ਸੰਬੰਧਿਤ ਕੁੱਝ ਬੋਲੀਆਂ ਇਸ ਤਰ੍ਹਾਂ ਹਨ-

ਸਹੁਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......।

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........।

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........।

ਇਸ ਤਰ੍ਹਾਂ ਲੋਕ ਬੋਲੀਆਂ ਵਿੱਚ ਨੂੰਹ -ਸਹੁਰੇ ਦੇ ਰਿਸ਼ਤੇ ਦਾ ਜ਼ਿਕਰ
ਕੀਤਾ ਗਿਆ ਹੈ । ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹਨ।ਇਹਨਾਂ ਵਿੱਚ ਪਿਆਰ ਦੇ ਬੋਲ , ਨਫ਼ਰਤ ਦੇ ਬੋਲ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਵੀ ਹੈ। ਅੰਤ ਵਿੱਚ ਇਹੋ ਕਹਾਂਗੀ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਬਾਪ-ਧੀ ਵਾਲਾ ਹੁੰਦਾ ਹੈ ।ਇਹ ਹਮੇਸ਼ਾ ਹੀ ਬਣਿਆਂ ਰਹਿੰਦਾ ਹੈ ਜੇਕਰ ਦੋਨੋ ਪਾਸੇ ਪਿਆਰ ਤੇ ਸਤਿਕਾਰ ਜ਼ਿੰਦਾ ਹੈ ।ਇੱਕ ਧੀ ਨੂੰ ਹਮੇਸ਼ਾ ਸਹੁਰੇ ਪਰਿਵਾਰ ਵਿੱਚ ਸੱਸ-ਸਹੁਰੇ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਮਾਤਾ -ਪਿਤਾ ਵਾਂਗ ਸਮਝਣਾ ਚਾਹੀਦਾ ਹੈ ।ਕਿਉਂਕਿ ਮਾਤਾ -ਪਿਤਾ ਜ਼ਿੰਦਗੀ ਦਾ ਸ਼ਰਮਾਇਆ ਹੁੰਦੇ ਹਨ।

ਗਗਨਦੀਪ ਕੌਰ ਧਾਲੀਵਾਲ ।
9988933161

ਬੋਦੀ ਵਾਲਾ ਤਾਰਾ! ✍️ ਸਲੇਮਪੁਰੀ ਦੀ ਚੂੰਢੀ

ਸੱਥਾਂ  ਵਿਚ                        
 ਚਰਚੇ ਨੇ
ਕਿ-
10 ਮਾਰਚ ਨੂੰ  
ਗੋਡੀ ਲਾ ਕੇ
  ਬੋਦੀ ਵਾਲਾ ਤਾਰਾ
ਚੜ੍ਹ ਸਕਦੈ!
ਜੇ ਚੜ੍ਹ ਗਿਆ
 ਭਾਵਨਾਵਾਂ
ਵਲੂੰਧਰੀਆਂ
ਜਾਣਗੀਆਂ!
ਬਦ-ਸ਼ਗਨੀਆਂ
 ਹੋਣਗੀਆਂ!
ਉਦਾਸੀਆਂ
ਘੁੰਮਣ ਘੇਰੀਆਂ ਪਾਉਣਗੀਆਂ!
ਕਿਉਂਕਿ -
ਜੇ ਕਬੱਡੀ ਦੇ ਪਾੜੇ ਵਿਚ
ਕਿਸੇ ਟੀਮ ਦੇ
 ਖਿਡਾਰੀ
ਥੁੜ੍ਹਨਗੇ ਤਾਂ
 ਕਮਾਈਆਂ
ਅਜਾਈਂ  ਜਾਣਗੀਆਂ !
 ਚਾਵਾਂ ਨੂੰ
ਲਕਵਾ ਮਾਰੇਗਾ !
 ਰੀਝਾਂ ਨੂੰ
ਸੱਪ ਸੁੰਘਣਗੇ!
 ਖੁਸ਼ੀਆਂ
 ਕਤਲ ਹੋਣਗੀਆਂ !
ਉਹ,
 ਜਾਂ ਉਹ,
ਜਾਂ ਉਹ!
ਟੀਮ  ਲਈ
ਨਿਪੁੰਸਕ ਜਮੀਰਾਂ ਵਾਲੇ ,
 ਬਾਹਰੀ ਖਿਡਾਰੀ
ਪਾਉਣਗੇ!
ਜੇ ਉਨ੍ਹਾਂ ਨੇ!
ਜਾਂ ਉਨ੍ਹਾਂ ਨੇ!!
ਜਾਂ ਉਨ੍ਹਾਂ ਨੇ!!!
ਨਕਾਰੇ
 ਖਿਡਾਰੀ ਪਾਏ
ਤਾਂ ਉਦਾਸ ਨਾ ਹੋਣਾ
ਤੁਸੀਂ ਰੋਕਣਾ!
ਤੁਸੀਂ ਟੋਕਣਾ!
 ਤੁਸੀਂ ਵਰਜਣਾ!
ਉੱਚੀ ਗਰਜਣਾ!
ਤਾਂ ਜੁ ਕੋਈ
 ਭਾਵਨਾਵਾਂ ਨਾਲ
ਖਿਲਵਾੜ ਨਾ ਕਰੇ!
 ਬੀਜੀ ਫਸਲ ਬਰਬਾਦ ਨਾ ਕਰੇ!
ਹਾਂ -
ਇੱਕ ਗੱਲ ਹੋਰ
ਯਾਦ ਰੱਖਿਓ!
ਜੇ ਸਬੱਬ ਨਾਲ
ਧਰੂ ਤਾਰਾ ਚਮਕ ਉੱਠਿਆ!
 ਕਿਸੇ ਟੀਮ ਵਿਚ
 ਖਿਡਾਰੀ ਪੂਰੇ ਹੋਏ
 ਤਾਂ ਵੀ
ਸੌਂ ਨਾ ਜਾਣਾ!
ਰੌਲਾ ਪਾਣਾ!
ਚੁੱਪ ਨਾ ਬੈਠਣਾ!
ਚੌਕਸ  ਰਹਿਣਾ!
ਤਾਂ ਜੋ -
ਥੋਡੀ ਉਂਗਲੀ 'ਤੇ
ਲੱਗੀ ਸਿਆਹੀ
ਦੀ ਹੱਲਾਸ਼ੇਰੀ ਨਾਲ
ਝੰਡੀ ਜਿੱਤ ਕੇ
ਜੇਤੂ ਬਣੀ ਟੀਮ  
ਥੋਡੇ ਹੱਕਾਂ 'ਤੇ
ਥੋਡੇ ਹਿੱਤਾਂ 'ਤੇ
 ਡਾਕੇ ਮਾਰਕੇ
ਲੁੱਟੀੰਦੀ ਨਾ ਰਹੇ!
ਪੁਲਿਸ ਤੋਂ
ਕੁੱਟੀਂਦੀ ਨਾ ਰਹੇ!
ਇਸੇ ਲਈ -
ਚੁੱਪ ਨਾ ਬਹਿਣਾ!
ਜੁਲਮ ਨਾ ਸਹਿਣਾ!
ਜਾਗਦੇ ਰਹਿਣਾ!!
 ਬਈ ਜਾਗਦੇ ਰਹਿਣਾ!!!
ਹਾਂ, ਜਾਗਦੇ ਰਹਿਣਾ!
-ਸੁਖਦੇਵ ਸਲੇਮਪੁਰੀ
09780620233
4 ਮਾਰਚ, 2022.

ਜੋਬਨ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ ।
ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ ।

ਕਹਿੰਦੇ ਸੀ  ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ
ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ।

ਫੇਰ ਦੁਨੀਆਂਦਾਰੀ ਦੀ ਸ਼ੁੱਧ ਬੁੱਧ ਨਹੀਉਂ ਰਹਿੰਦੀ ਯਾਰੋ
ਜਦੋਂ ਜੋਬਨ ਬੋਲਦਾ ਏ ਸਿਰ ਦੇ ਉੱਤੇ ਚੜ ਕੇ।

ਸਭ ਤੋਂ ਉੱਚੇ ਪਰਬਤ ਉੱਤੇ ਭਾਵੇਂ ਆਪਣੇ ਮਹਿਲ ਬਣਾ
ਆਖਿਰ ਮਿੱਟੀ ਦੀ ਢੇਰੀ ਹੋਣਾ ਅੱਗ ਚ ਸੜ ਕੇ ।

ਕੱਲ੍ਹ ਮੇਰੇ ਨਿੱਕੇ ਜਿਹੇ ਦੁੱਖ ਤੇ ਸਭ ਕੁਰਲਾਉਂਦੇ ਸੀ
ਕਿਸੇ ਲਈ ਨਾ ਸਾਰ ਮੇਰੀ ਹਾਕਾਂ ਮਾਰੀਆਂ ਪਾਰ ਖੜਕੇ ।

"ਸ਼ਾਇਰ "ਨੂੰ ਕਿੰਨੀ ਵਾਰੀ ਸਮਝਾਇਆ ਦੁੱਖ ਰੋਇਆ ਨਾ ਕਰ
ਜ਼ਿੰਦਗੀ ਚਾਰ ਦਿਨਾਂ ਦੀ  ਕੱਟ ਲੈ ਖੁਸ਼ੀ -2 ਲੈਣਾ  ਕੀ ਲੜਕੇ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਵਿੱਢੀ ਜਾਗਰੂਕਤਾ ਮੁਹਿੰਮ

ਮੁੱਖ ਖੇਤੀਬਾੜੀ ਅਫਸਰ ਵੱਲੋਂ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ

ਮਹਿਲ ਕਲਾਂ/ ਬਰਨਾਲਾ- 04 ਮਾਰਚ-   (ਗੁਰਸੇਵਕ ਸਿੰਘ ਸੋਹੀ )- ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਬੀਰ ਚੰਦ ਦੀ ਅਗਵਾਈ ਹੇਠ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਸੰੰਭਾਵੀ ਹਮਲੇ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਜ਼ਿਲੇ ਵਿੱਚ ਮੁਹਿੰਮ ਵਿੱਡੀ ਗਈ ਹੈ।
  ਇਸ ਤਹਿਤ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਛੀਨੀਵਾਲ, ਮਹਿਲ ਖੁਰਦ ਤੇ ਗਾਗੇਵਾਲ ਆਦਿ ਵਿਖੇ ਖੇਤਾਂ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨਾਂ ਵੱਲੋਂ ਕਿਸਾਨਾਂ ਦੀ ਸਹਾਇਤਾ ਨਾਲ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਟੀਂਡੇ ਤੇ ਛਟੀਆਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾਇਆ ਗਿਆ। ਉਨਾਂ ਕਿਹਾ ਕਿ ਸਾਲ 2020-21 ਦੌਰਾਨ ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਬਹੁਤ ਜ਼ਰੂਰੀ ਹਨ।
    ਉਨਾਂ ਦੱਸਿਆ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਸਮਝਾਇਆ ਜਾ ਰਿਹਾ ਹੈ। ਹੁਣ ਮਾਰਚ ਮਹੀਨੇ ਦਾ ਸਮਾਂ ਛਟੀਆਂ ਦੇ ਢੇਰਾਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਲਈ ਢੁਕਵਾਂ ਹੈ। ਉਨਾਂ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਛਟੀਆਂ ਦੇ ਢੇਰ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਟੀਆਂ ਦਾ ਕੰਮ ਮੁਕੰਮਲ ਹੋ ਸਕੇ। ਉਨਾਂ ਕਿਹਾ ਕਿ ਗੈਰ ਮੌਸਮੀ ਛਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਂਡੇ ਚੰਗੀ ਤਰਾਂ ਝਾੜ ਕੇ ਅੱਗ ਲਗਾਉਣ ਨਾਲ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਤੋੜਨਾ ਬਹੁਤ ਜ਼ਰੂਰੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇਗਾ।
  ਇਸ ਮੌਕੇ ਡਾ. ਜਰਨੈਲ ਸਿੰਘ ਖੇਤੀਬਾੜੀ ਅਫਸਰ ਮਹਿਲ ਕਲਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਕੇ, ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਅਨਾਊਸਮੈਂਟਸ ਕਰਵਾ ਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
 ਖੇਤੀਬਾੜੀ ਵਿਕਾਸ ਅਫਸਰ (ਇਨਫੋ) ਬਰਨਾਲਾ ਡਾ. ਜਸਕੰਵਲ ਸਿੰਘ ਨੇ ਕਿਹਾ ਕਿ ਜ਼ਿਲੇ ਵਿੱਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਜਾ ਚੁੱਕੀ ਹੈ। ਇਸ ਮੌਕੇ ਸ੍ਰੀ ਹਰਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਕਿਸਾਨ ਹਰਬੰਸ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

ਰੂਸ ਤੇ ਯੂਕਰੇਨ ਤਣਾਅ ਦੇ ਮੱਦੇਨਜ਼ਰ ਜੀ. ਹੋਲੀ ਹਾਰਟ ਸਕੂਲ ਵੱਲੋਂ ਵਿਸ਼ਵ ਸ਼ਾਂਤੀ ਲਈ ਅਰਦਾਸ

ਯੂਕਰੇਨ 'ਚ ਅਜਾਈ ਗਈਆਂ ਜਾਨਾਂ ਸਬੰਧੀ ਦੁੱਖ ਪ੍ਰਗਟ ਕੀਤਾ
ਜਲਦ ਤੋਂ ਜਲਦ ਇਸ ਮਸ਼ਲੇ ਦਾ ਹੱਲ ਹੋਵੇ

ਮਹਿਲ ਕਲਾਂ /ਬਰਨਾਲਾ- 04 ਮਾਰਚ-    (ਗੁਰਸੇਵਕ ਸਿੰਘ ਸੋਹੀ )-ਇਲਾਕੇ ਦੀ  ਨਾਮਵਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੀ ਮੈਨੇਜਮੈਂਟ ਕਮੇਟੀ,ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਰੂਸ ਅਤੇ ਯੂਕਰੇਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਵਿਸ਼ਵ ਸ਼ਾਂਤੀ ਲਈ ਅਰਦਾਸ਼ ਕੀਤੀ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਮੌਜੂਦਾ ਤਣਾਅ ਬਾਰੇ ਤਿਆਰ ਕੀਤੇ ਸਲੋਗਨਾਂ ਰਾਹੀ ਜਲਦ ਤੋਂ ਜਲਦ ਇਸ ਮਸ਼ਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਪਿ੍ੰਸੀਪਲ ਨਵਜੋਤ ਕੌਰ ਟੱਕਰ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਦਾ ਮਤਲਬ ਸਮਝਾਉਂਦੇ ਹੋਏ ਕਿਹਾ ਕਿ ਸ਼ਾਂਤੀ ਦਾ ਮਤਲਬ ਝਗੜਿਆਂ ਦੀ ਅਣਹੋਂਦ ਨਹੀਂ ਹੈ, ਮਤਭੇਦ ਹਮੇਸ਼ਾ ਰਹਿਣਗੇ। ਸ਼ਾਂਤੀ ਦਾ ਮਤਲਬ ਹੈ ਸ਼ਾਂਤੀਪੂਰਨ ਸਾਧਨਾਂ, ਸਿੱਖਿਆ, ਗਿਆਨ ਤੇ ਮਨੁੱਖੀ ਤਰੀਕਿਆਂ ਦੁਆਰਾ ਇਨ੍ਹਾਂ ਮਤਭੇਦਾਂ ਨੂੰ ਹੱਲ ਕਰਨਾ।ਇਸ ਮੌਕੇ ਸੰਸਥਾਂ ਵੱਲੋਂ ਯੂਕਰੇਨ 'ਚ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਤੇ ਸੰਮਤੀ ਦੇ ਹੋ ਰਹੇ ਨੁਕਸਾਨ ਸਬੰਧੀ ਦੁੱਖ ਪ੍ਰਗਟ ਕਰਦਿਆਂ ਸਦਭਾਵਨਾ ਵਾਲੇ ਸੰਤੁਲਨ ਬਣਾਈ ਰੱਖਣ ਦੀ ਅਪੀਲ ਕੀਤੀ । ਵਿਦਿਆਰਥੀਆਂ ਨੇ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਿਹਾ ਯੁੱਧ ਛੇਤੀ ਖ਼ਤਮ ਤੇ ਮੁੜ ਸਥਿਤੀ ਆਮ ਵਾਂਗ ਰਹਿਣ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ,ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਯੂਕਰੇਨ 'ਚ ਪੜਾਈ ਕਰਨ ਲਈ ਗਏ ਵਿਦਿਆਰਥੀਆਂ ਦੇ ਸੁਰੱਖਿਅਤ ਘਰ ਪਰਤਨ ਲਈ ਸਾਂਝੇ ਤੌਰ ਤੇ ਪ੍ਰਮਾਤਮਾਂ ਅੱਗੇ ਅਰਦਾਸ਼ ਬੇਨਤੀ ਕੀਤੀ।

ਭਾਕਿਯੂ (ਡਕੌਂਦਾ ਵੱਲੋਂ ਕੌਮਾਂਤਰੀ ਔਰਤ ਦਿਵਸ 8 ਮਾਰਚ ਨੂੰ ਮਨਾਉਣ ਦੀ ਵਿਉਂਤਬੰਦੀ

7 ਮਾਰਚ ਨੂੰ  ਬਰਨਾਲਾ ਵਿਖੇ ਵਿਸ਼ਾਲ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਡੀਸੀ ਬਰਨਾਲਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-04 ਮਾਰਚ -(ਗੁਰਸੇਵਕ ਸਿੰਘ ਸੋਹੀ )ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਤੀ ਰਾਏਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲ੍ਹਾ ਪੱਧਰੀ ਮੀਟਿੰਗ ਦਰਸ਼ਨ ਸਿੰਘ ਉੱਗੋਕੇ ਦੀ ਪੑਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪੑਧਾਨ ਮਨਜੀਤ ਧਨੇਰ ਅਤੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਸੰਘਰਸ਼ ਸੱਦੇ ਬੀਬੀਐਮਬੀ ਵਿੱਚੋਂ ਪੰਜਾਬ, ਹਰਿਆਣਾ ਦਾ ਕੇਂਦਰੀ ਹਕੂਮਤ ਵੱਲੋਂ ਦਾਅਵਾ ਖਾਰਜ ਕਰਨ ਦੀ ਸਾਜਿਸ਼, 8 ਮਾਰਚ ਕੌਮਾਂਤਰੀ ਔਰਤ ਦਿਵਸ ਮਨਾਉਣ, ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜ ਵਿਰੋਧੀ ਦਿਹਾੜਾ ਮਨਾਉਣ ਸਬੰਧੀ ਵਿਚਾਰ ਚਰਚਾ ਹੋਈ। ਗੰਭੀਰ ਵਿਚਾਰ ਚਰਚਾ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਕੇਂਦਰੀ ਹਕੂਮਤ ਨੇ ਇੱਕ ਵਾਰ ਰਾਜਾਂ ਦੇ ਸੰਘੀ ਢਾਂਚੇ ਦੇ ਗਲ ਅੰਗੂਠਾ ਦੇਣ ਦੀ ਸਾਜਿਸ਼ ਰਚਕੇ ਪੰਜਾਬੀ ਸੂਬਾ ਹੋਂਦ'ਚ ਆਉਣ ਵੇਲੇ ਤੋਂ ਪੰਜਾਬ ਦੀ ਪਾਵਰ ਅਤੇ ਹਰਿਆਣਾ ਦੀ ਸਿੰਚਾਈ ਦੇ ਮੈਂਬਰ ਵਜੋਂ ਹੋਂਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਰਾਜਾਂ ਦੀ ਹੋਂਦ ਉੱਪਰ ਸਿੱਧਾ ਹਮਲਾ ਹੈ।ਮੋਦੀ ਹਕੂਮਤ ਦੀ ਇਸ ਸਾਜਿਸ਼ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 7 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਜਿਲ੍ਹਾ ਪੱਧਰੇ ਵੱਡੇ ਮੁਜ਼ਾਹਰੇ ਕਰਕੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਗੁਰਦਵਾਰਾ ਸਾਹਿਬ ਅਮਲਾ ਸਿੰਘ ਵਾਲਾ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਔਰਤਾਂ ਦੀ ਲੋਕ ਸੰਘਰਸ਼ਾਂ ਵਿੱਚ ਇਤਿਹਾਸਕ ਭੂਮਿਕਾ, ਭਵਿੱਖੀ ਚੁਣੌਤੀਆਂ ਸਬੰਧੀ ਔਰਤ ਕਿਸਾਨ ਔਰਤ ਬੁਲਾਰੇ ਵਿਚਾਰ ਪੇਸ਼ ਕਰਨਗੇ। ਇਸ ਵਿੱਚ ਪੂਰੇ ਜਿਲੵੇ ਦੀਆਂ ਭਾਕਿਯੂ ਏਕਤਾ ਡਕੌਂਦਾ ਦੀਆਂ ਕਿਸਾਨ ਕਾਰਕੁਨਾਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ। 23 ਮਾਰਚ ਦਾ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜੀ ਵਿਰੋਧੀ ਦਿਹਾੜਾ ਹੁਸੈਨੀਵਾਲਾ ਵਿਖੇ ਨੌਜਵਾਨ ਕਾਰਕੁਨਾਂ ਵੱਲੋਂ ਮਨਾਉਣ/ਨੌਜਵਾਨ ਕਿਸਾਨਾਂ ਦੀ ਕਾਫ਼ਲਿਆਂ ਦੇ ਰੂਪ'ਸ਼ਮੂਲੀਅਤ ਕਰਵਾਉਣ ਸਬੰਧੀ ਵੀ ਫੈਸਲਾ ਕੀਤਾ। ਮੀਟਿੰਗ ਨੇ ਮੋਦੀ ਹਕੂਮਤ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜਮਾਨਤ ਖਾਰਜ ਕਰਾਉਣ, ਐਮਐਸਪੀ ਦਾ ਕਾਨੂੰਨ ਬਨਾਉਣ, ਸਾਰੀ ਫਸਲਾਂ ਦੀ ਘੱਟੋ ਘੱਟ ਕੀਮਤ ਤੇ ਖਰੀਦ ਯਕੀਨੀ ਬਨਾਉਣ, ਕਿਸਾਨ ਅੰਦੋਲਨ ਦੌਰਾਨ ਬਣਾਏ ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਸਰਕਾਰੀ ਨੌਕਰੀ, ਮੁਆਵਜ਼ਾ, ਕਰਜ਼ਾ ਖਤਮ ਕਰਾਉਣ, ਪੰਜਾਬ ਸਰਕਾਰ ਵੱਲੋਂ ਪੰਜ  ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਖਤਮ ਕਰਵਾਉਣ ਲਈ ਵੀ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾਮ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ,,ਕੁਲਵੰਤ ਸਿੰਘ ਭਦੌੜ, ਹਰਚਰਨ ਸਿੰਘ ਸੁਖਪੁਰਾ, ਕਰਮ ਸਿੰਘ ਭਦੌੜ,ਹਰਮੇਲ ਸਿੰਘ ਖੁੱਡੀਕਲਾਂ ਅਦਿ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂਆਂ ਨੇ ਵਿਚਾਰ ਰੱਖੇ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ ਹੋਈ।

ਮਹਿਲ ਕਲਾਂ /ਬਰਨਾਲਾ -04 ਮਾਰਚ- (ਗੁਰਸੇਵਕ ਸਿੰਘ ਸੋਹੀ )-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਹੋਈ।ਇਸ ਮੌਕੇ ਨਿਰਮਲ ਸਿੰਘ ਪੰਡੋਰੀ ਨੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਮੁਲਾਂਕਣ ਕਰਦੇ ਹੋਏ ਕਿਹਾ ਕਿ ਪੱਤਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੋ ਕਿ ਲੋਕਾਂ ਦੇ ਮਸਲੇ ਉਠਾ ਕੇ ਸਰਕਾਰਾਂ ਨੂੰ ਸੁਚੇਤ ਕਰ ਲੋਕਾਂ ਦੀ ਆਵਾਜ਼ ਬਣਦੇ ਹਨ।ਅੱਜ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਚ ਵਿਸ਼ਵਾਸ ਇੰਦਰਾ ਰੱਖਣ ਦੀ ਲੋੜ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਕਿਹਾ ਕਿ ਗੁਣਤਾਜ ਪ੍ਰੈੱਸ ਕਲੱਬ ਪੱਤਰਕਾਰੀ ਸਮੇਤ ਹੋਰਨਾਂ ਸਮਾਜਿਕ ਗਤੀਵਿਧੀਆਂ ਵਿਚ ਮੋਹਰੀ ਰਹਿੰਦਾ ਹੈ।ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਅਹਿਦ ਜਾਰੀ ਰਹੇਗਾ ।ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਆਪਣੀਆਂ ਹੱਕੀ ਮੰਗਾਂ ਤੇ ਲੋਕਾਂ ਦੀ ਆਵਾਜ਼ ਦ੍ਰਿੜਤਾ ਨਾਲ ਉਠਾਉਣ ਦੀ ਅਪੀਲ ਕੀਤੀ।ਇਸ ਮੌਕੇ ਪੱਤਰਕਾਰ ਡਾ ਸ਼ੇਰ ਸਿੰਘ ਰਵੀ, ਪ੍ਰੇਮ ਕੁਮਾਰ, ਡਾ ਪਰਮਿੰਦਰ ਸਿੰਘ ਹਮੀਦੀ, ਫ਼ਿਰੋਜ਼ ਖ਼ਾਨ,ਭੁਪਿੰਦਰ ਸਿੰਘ ਧਨੇਰ,ਗੁਰਸੇਵਕ ਸਿੰਘ ਸੋਹੀ, ਜਸਜੀਤ ਸਿੰਘ ਕੁਤਬਾ,ਮਨਜੀਤ ਸਿੰਘ ਮਿੱਠੇਵਾਲ ਅਤੇ ਗੁਰਪ੍ਰੀਤ ਸਿੰਘ ਕੁਤਬਾ ਹਾਜ਼ਰ ਸਨ।

ਸੋਗ ਸਮਾਚਾਰ  

ਮਹਿਲ ਕਲਾਂ , 04 ਮਾਰਚ (ਗੁਰਸੇਵਕ ਸੋਹੀ)-  ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਸਵ: ਅਮਰ ਸਿੰਘ ਛੀਨੀਵਾਲ ਕਲਾਂ ਬੀਕੇਯੂ (ਰਾਜੇਵਾਲ) ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਖਦਰਸ਼ਨ ਕੌਰ ਦਾ ਅੱਜ ਅਚਾਨਕ ਹਾਰਟ ਅਟੈਕ ਹੋਣ ਕਾਰਨ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਸਸਕਾਰ ਕੱਲ ਠੀਕ 11ਵਜੇ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਕੀਤਾ ਜਾਵੇਗਾ।
ਵੱਲੋਂ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ

ਪੰਜਾਬੀ ਪੈਂਤੀ ਅੱਖਰੀ ਦੋਹੇ ✍️ ਜਸਵੀਰ ਸ਼ਰਮਾਂ ਦੱਦਾਹੂਰ

ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ ।

ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।।

ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ ।

ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।।

ਈੜੀ: ਇੱਕ ਇੱਕ ਕਰਕੇ ਜਾਂਵਦੇ, ਟੁੱਟਦੇ ਰਿਸ਼ਤੇ ਸਾਰੇ।

ਬਿਪਤਾ ਪਵੇ ਜੇ ਆ ਸਿਰ ਉੱਤੇ, ਫਿਰਦੇ ਮਾਰੇ ਮਾਰੇ।।

ਸੱਸਾ:ਸੱਪ ਦੇ ਵਾਂਗ ਹੈ ਡੰਗਦੀ, ਵੇਖੋ ਮਾਇਆ ਰਾਣੀ।

ਇਸ ਸੰਸਾਰ ਦੇ ਅੰਦਰ ਇਹ, ਬਣ ਬੈਠੀ ਪਟਰਾਣੀ।।

ਹਾਹਾ:ਹੱਕ ਨਾ ਮਿਲਦਾ ਓਸ ਨੂੰ, ਜੋ ਵੀ ਹੈ ਹੱਕਦਾਰ।

ਜਰਵਾਣੇ ਲੁੱਟ ਪੁੱਟ ਕੇ, ਜਾਂਦੇ ਮਾਰ ਡਕਾਰ।।

ਕੱਕਾ: ਕਰਨੀ ਭਰਨੀ ਇਥੇ ਈ ਐ, ਅੱਗਾ ਵੇਖਿਆ ਕਿਸ?

ਔਲਾਦ ਨਹੀਂ ਜਿਸਦੀ ਕਹਿਣੇ ਚ, ਚੱਕੀ ਰਿਹਾ ਹੈ ਪਿਸ।।

ਖੱਖਾ:ਖਾਂਦੈ ਹੱਕ ਦੀ ਕਰਕੇ ਜੋ, ਦਸਾਂ ਨਹੁੰਆਂ ਦੀ ਕਾਰ।

ਓਹਦੀ ਸੁਣਦੈ ਦੋਸਤੋ, ਨੇੜੇ ਹੋ ਕਰਤਾਰ।।

ਗੱਗਾ: ਗੱਲ ਗੱਲ ਦੇ ਉੱਤੇ, ਅੜੀ ਪਗਾਉਂਦਾ ਜੋ।

ਨੱਕੋਂ ਬੁੱਲੋਂ ਸਭਨਾਂ ਦਿਓਂ, ਲਹਿ ਜਾਂਦਾ ਹੈ ਓਹ।।

ਘੱਗਾ:ਘਰ ਘਰ ਇੱਕੋ ਅੱਗ ਹੈ, ਕੋਠੇ ਚੜ੍ਹਕੇ ਵੇਖ।

ਬਚਾ ਲੈ ਸਾਨੂੰ ਮਾਲਕਾ, ਰੱਖੀ ਤੇਰੇ ਤੇ ਟੇਕ।।

(।  ) ਇਹਦੇ ਵਾਂਗੂ ਖਾਲੀ ਰਹਿਣਾ, ਆਦਤ ਇਹੇ ਮਾੜੀ।

ਕੰਮ ਹੁੰਦਾ ਇਬਾਦਤ ਦੋਸਤੋ, ਕੰਮ ਨਾ ਰੱਖੋ ਆੜੀ।।

ਚੱਚਾ:ਚੋਰ ਉਚੱਕਾ ਚੌਧਰੀ, ਅੱਜਕਲ੍ਹ ਗੁੰਡੀ ਰੰਨ ਪ੍ਰਧਾਨ।

ਗੱਲੀਂ ਬਾਤੀਂ ਵੇਖਿਆ,ਟਾਕੀ ਲਾਉਣ ਅਸਮਾਨ।।

ਛੱਛਾ:ਛਲ ਕਪਟ ਦੇ ਨਾਲ ਦੋਸਤੋ, ਹੱਥ ਨੂੰ ਹੱਥ ਹੈ ਖਾਵੇ।

ਬੇਈਮਾਨੀ ਭ੍ਰਿਸ਼ਟਾਚਾਰੀ,ਦਿਨੋਂ ਦਿਨ ਵਧਦੀ ਜਾਵੇ।।

ਜੱਜਾ:ਜੋਰ ਨਾ ਚਲਦਾ ਕਿਧਰੇ ਵੀ, ਹੁਣ ਗਰੀਬ ਨਿਮਾਣੇ ਦਾ।

ਹੱਲ ਕੋਈ ਨਾ ਕਰਦਾ ਲੋਕੋ, ਉਲਝੇ ਹੋਏ ਤਾਣੇ ਦਾ।।

ਝੱਝਾ: ਝੁਕਣਾ ਸਿੱਖ ਲੈ ਬੰਦਿਆ, ਪੜ੍ਹ ਸੁਣ ਤੂੰ ਗੁਰਬਾਣੀ।

ਜੀਵਨ ਸਫ਼ਲ ਬਣਾ ਲੈ ਵੀਰਾ, ਕਮੀ ਕੋਈ ਨਾ ਆਣੀ।।

(   )ਇਸ ਅੱਖਰ ਦੇ ਵਾਂਗੂੰ ਖਾਲੀ, ਰਹਿ ਨਾ ਜਾਇਓ ਯਾਰੋ।

ਕਰੋ ਭਲਾਈ ਨਾਮ ਜਪੋ ਤੇ,ਮੈਂ ਮੇਰੀ ਨੂੰ ਮਾਰੋ।।

ਟੈਂਕਾ:ਟੌਹਰ ਬੇਗਾਨੀ ਵੇਖ ਕੇ, ਭੁੱਲ ਨਾ ਜਾਇਓ ਔਕਾਤ।

ਰਜ਼ਾ ਚ ਰਾਜ਼ੀ ਰਹਿਣਾ ਸਿੱਖੀਏ, ਜੋ ਜ਼ਿੰਦਗੀ ਦੀ ਸੌਗਾਤ।।

ਠੱਠਾ:ਠਾਰ ਹੈ ਦਿੰਦੀ ਦਿਲਾਂ ਨੂੰ, ਬੋਲੋ ਮਿਠੜੀ ਬੋਲੀ।

ਐਸੇ ਬੋਲੋ ਬੋਲ ਜ਼ੁਬਾਨੋਂ, ਜਿਉਂ ਹੋਵੇ ਮਿਸ਼ਰੀ ਘੋਲੀ।।

ਡੱਡਾ: ਡੋਰਾਂ ਸੁੱਟ ਰੱਬ ਦੇ ਉੱਤੇ,ਓਹਦਾ ਬਣਕੇ ਬਹਿਜਾ।

ਛੱਡ ਕੇ ਚਿੰਤਾ ਝੋਰਾ ਸੱਜਣਾ, ਨੇਕੀ ਖੱਟ ਕੇ ਲੈ ਜਾ।।

ਢੱਡਾ:ਢੋਰ ਗਵਾਰਾਂ ਵਾਲੀ ਸੰਗਤ, ਵੀਰੋ ਕਦੇ ਨਾ ਕਰੀਏ।

ਚੱਲੀਏ ਸਦਾ ਸਚਾਈ ਉੱਤੇ, ਰੱਬ ਤੋਂ ਸਦਾ ਹੀ ਡਰੀਏ।।

ਣਾਣਾ:ਣਾਣੇ ਵਾਂਗੂੰ ਲੋੜ ਪੈਣ ਤੇ, ਵਰਤਣ ਵਾਲਿਓ ਯਾਰੋ।

ਗਰਜ਼ ਪੈਣ ਤੇ ਯਾਦ ਹੋਂ ਕਰਦੇ,ਕੁੱਝ ਤਾਂ ਸੋਚ ਵਿਚਾਰੋ?

ਤੱਤਾ: ਤੂੰ ਤੂੰ ਮੈਂ ਮੈਂ ਜਿਹੜੇ ਘਰ ਵਿੱਚ, ਨਿੱਤ ਈ ਹੁੰਦੀ ਰਹਿੰਦੀ।

ਨਰਕ ਦੇ ਵਾਂਗ ਜਿੰਦਗੀ ਲੰਘੇ, ਬਰਕਤ ਕਦੇ ਨਾ ਪੈਂਦੀ।।

ਥੱਥਾ: ਥੁੱਕ ਕੇ ਚੱਟਣ ਵਾਲਿਆਂ ਦੇ, ਲੱਗਿਓ ਨਾ ਕਦੇ ਨੇੜ।

ਪ੍ਰਛਾਵਾਂ ਓਹਨਾਂ ਦਾ ਪਵੇ ਨਾ, ਲਿਆ ਜੋ ਬੂਹਾ ਭੇੜ।।

ਦੱਦਾ: ਦੁੱਖ ਨਿਵਾਰੇ ਨਾਮ ਪ੍ਰਭੂ ਦਾ, ਉਸ ਨੂੰ ਜਪਦੇ ਰਹੀਏ।

ਹਰ ਗਰਜ਼ ਓਹ ਕਰਦੈ ਪੂਰੀ, ਨਿਸਚਿੰਤ ਹੋ ਕੇ ਕਹੀਏ।।

ਧੱਧਾ: ਧਰਮ ਨਾ ਕੋਈ ਵੀ ਮਾੜਾ ਵੀਰੋ, ਸੱਭ ਤੋਂ ਉੱਚਾ ਇਨਸਾਨ।

ਜਿਸ ਵਿੱਚ ਹੈ ਦਿਆ ਨਹੀਂ, ਪੁਰਖ ਓਹ ਸ਼ਮਸ਼ਾਨ।।

ਨੱਨਾ:ਨੋਕ ਝੋਕ ਜਿਸ ਘਰ ਵਿੱਚ ਹੋਊ, ਓਥੇ ਰਹੂ ਲੜਾਈ।

ਬਿਲਕੁਲ ਗੱਲ ਪਰਪੱਕ ਹੈ, ਹੋ ਨਾ ਸਕੇ ਸਮਾਈ।।

ਪੱਪਾ:ਪਾਪ ਪਖੰਡਾਂ ਵਿੱਚ ਨਾ ਫਸੀਏ, ਪੱਟਿਆ ਜਾਊ ਘਰਬਾਰ।

ਭਵਜਲ ਵਿੱਚੋਂ ਪਾਰ ਜੇ ਲੰਘਣਾ, ਨਾਮ ਇੱਕ ਹਥਿਆਰ।।

ਫੱਫਾ:ਫਫੇ ਕੁੱਟਣੀ ਦੁਨੀਆਂ ਕੋਲੋਂ, ਸੱਜਣਾ ਬਚਕੇ ਰਹਿ।

ਮਿੱਠੀਆਂ ਮਾਰ ਕੇ ਲੁਟੂਗੀ,ਬਿਲਕੁਲ ਗੱਲ ਇਹ ਤਹਿ।।

ਬੱਬਾ: ਬੰਦਿਆ ਬੰਦਗੀ ਕਰੇਂ ਜੇ, ਇੱਕ ਮਨ ਇੱਕ ਚਿੱਤ ਹੋਇ।

ਸੱਚ ਹਕੀਕਤ ਜਾਣ ਫਿਰ, ਦਰਗਹਿ ਮਿਲੂਗੀ ਢੋਇ।।

ਭੱਭਾ:ਭਰਮ ਭੁਲੇਖੇ ਪਾਉਂਦੇ ਅੱਜਕਲ੍ਹ, ਝੋਲੀ ਚੁੱਕ ਫਕੀਰ।

ਜੋ ਚੁੰਗਲ ਇਨ੍ਹਾਂ ਦੇ ਫਸ ਗਿਆ, ਮੰਗਣ ਲੱਗੂ ਅਖੀਰ।।

ਮੱਮਾ: ਮਾਇਆ ਨਾਗਣੀ ਭੈੜੀ,ਘਰਾਂ ਚ ਪਾਏ ਕਲੇਸ਼।

ਕੋਈ ਨਾ ਬਚਿਆ ਏਸ ਤੋਂ, ਸਾਧੂ ਸੰਤ ਦਰਵੇਸ਼।।

ਯੱਯਾ:ਯਾਰੀ ਤਦ ਹੀ ਨਿੱਭਦੀ, ਹਿੱਕ ਤਾਣ ਜੇ ਖੜ੍ਹੀਏ।

ਦਾਮਨ ਆਪਣਾ ਜੇ ਫੜਾਇਆ, ਅਗਲੇ ਦਾ ਵੀ ਫੜ੍ਹੀਏ।।

ਰਾਰਾ:ਰਾਮ ਈਸ਼ਵਰ ਅੱਲ੍ਹਾ ਵਾਹਿਗੁਰੂ, ਪੰਜਵਾਂ ਨਾਮ ਖ਼ੁਦਾ।

ਮਰਜ ਦਾ ਕਿਸੇ ਤੋਂ ਇਲਾਜ ਕਰਾਲੋ, ਇੱਕੋ ਦੇਣ ਦਵਾ।।

ਲੱਲਾ:ਲੋੜ ਪੈਣ ਤੇ ਗਧੇ ਨੂੰ ਬਾਪੂ,ਇਹ ਦੁਨੀਆਂ ਦੋਸਤੋ ਕਹਿੰਦੀ।

ਗਰਜ਼ ਜੇ ਹੋ ਜਾਏ ਪੂਰੀ ਤਾਂ ਫਿਰ, ਕਦੇ ਕੋਲ ਨਾ ਬਹਿੰਦੀ।।

ਵਾਵਾ: ਵੇਖਿਆ ਖੁਦ ਮੈਂ ਘੁੰਮ ਕੇ, ਹੈ ਸਾਰਾ ਸੰਸਾਰ।

ਬਲਖ ਬੁਖਾਰੇ ਸੁੱਖ ਨਾ,ਜੋ ਆਪਣੇ ਘਰ ਤੇ ਵਿੱਚ ਪਰਿਵਾਰ।।

ੜਾੜਾ:ੜਾੜਾ ਕਹੇ ਦੱਦਾਹੂਰੀਆ, ਮੈਂ ਵੀ ਰਿਹਾ ਕੁੱਝ ਕਹਿ।

ਪੈਂਤੀ ਵਿੱਚ ਸ਼ੁਮਾਰ ਹਾਂ ਮੈਂ ਵੀ, ਭਾਂਵੇਂ ਗਿਆ ਹਾਂ ਪਿੱਛੇ ਰਹਿ।।

(ਨੋਟ ਜੋ ਦੋ ਅੱਖਰ ਨਹੀਂ ਲਿਖੇ,ਓਹ ਮੋਬਾਇਲ ਦੀ ਪੈਂਤੀ ਵਿੱਚ ਨਹੀਂ ਮਿਲੇ ਜੀ ਇਸ ਲਈ ਖੇਦ ਹੈ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਸ਼ਮਸ਼ਾਨਾਂ ਦੇ ਮਿੱਟੀ ✍️ ਰਮੇਸ਼ ਕੁਮਾਰ ਜਾਨੂੰ

ਤੂੰ ਕਹਿਨਾ ਏਂ ਤੇਰੀ ਮੇਰੀ
     ਦੇਹੀ ਏ ਇਨਸਾਨਾਂ ਦੀ
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।

ਕਣਕਵੰਨੀ, ਵੰਨ-ਸਵੰਨੀ
     ਕਾਲੀ,ਗੋਰੀ,ਚਿੱਟੀ ਹੈ
ਸਭ ਨੂੰ ਆਪਣੀ ਵਾਰੀ ਉੱਤੇ
     ਇੱਕ ਦਿਨ ਆਉਣੀ ਚਿੱਠੀ ਏ
ਉਹਨੇ ਵਿੱਥ ਜ਼ਰਾ ਨਾ ਰੱਖੀ
     ਉੱਚੀਆਂ ਨੀਵੀਆਂ ਸ਼ਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾ ਦੀ।।।

ਪੱਥਰ ਦਿਲ ਦੇ ਲੋਕ ਕਿਸੇ ਦੇ
     ਦੁੱਖ ਤੇ ਜਸ਼ਨ ਮਨਾਉਂਦੇ ਨੇ
ਆਪਣੀ ਵਾਰੀ ਭੁੱਲੇ ਬੈਠੇ
     ਰੇਤ ਦੇ ਮਹਿਲ ਬਣਾਉਂਦੇ ਨੇ
ਮੈਂ ਤਾਂ ਰੱਬ ਨੂੰ ਲੱਭਣ ਤੁਰਿਆ
     ਲੱਭੀ ਭੀੜ ਸ਼ੈਤਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਵੱਡੀ ਕੋਠੀ ਪਾ ਕੇ ਜਦ ਵੀ
     ਅੰਦਰ ਇਕੱਲੇ ਰਹਿ ਜਾਂਦੇ
ਮਿੱਟੀ ਦੀ ਇੱਕ ਢੇਰੀ ਵਾਂਗੂੰ
     ਨੁੱਕਰੇ ਲੱਗ ਕੇ ਬਹਿ ਜਾਂਦੇ
ਫਿਰ ਤਾਂ ਚੇਤੇ ਆਉਂਦੀ ਹੋਣੀ
     ਕੱਚੀ ਛੱਤ ਮਕਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਦੇ ਕੁਝ ਸ਼ਾਤਰ ਪੁਤਲੇ
     ਕਈ ਸਕੀਮਾਂ ਘੜਦੇ ਨੇ
ਮਿੱਟੀ ਨੂੰ ਮਾਂ ਸਮਝਣ ਵਾਲੇ
     ਸਰਹੱਦਾਂ ਉੱਤੇ ਲੜਦੇ ਨੇ
ਬਾਰਡਰਾਂ ਉੱਤੇ ਲਗਦੀ ਰਹਿੰਦੀ
     ਮਿੱਟੀ ਵੀਰ ਜਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਅਖ਼ਬਾਰਾਂ ਦਾ ਪਹਿਲਾ ਪੰਨਾ
     ਮੈਨੂੰ ਸਿਵਿਆਂ ਵਰਗਾ ਲੱਗਦਾ ਏ
ਉਹਨਾਂ ਲਾਸ਼ਾਂ ਦੇ ਵਿਚ ਮੈਨੂੰ
     ਆਪਣਾ ਜਿਸਮ ਹੀ ਲੱਭਦਾ ਏ
ਗਿਣਤੀ ਕਰਨੀ ਔਖੀ ਹੋ ਗਈ
     ਬੇਕਸੂਰੀਆਂ ਜਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਮਿੱਟੀ ਖੋਖਲੀ ਕਰ ਦਿੱਤੀ ਏ
     ਕਰ ਕਰ ਉਨ੍ਹਾਂ ਬੰਬ ਧਮਾਕੇ
ਦੇਵਤੇ ਸਾਰੇ ਇਕੱਠੇ ਹੋ ਕੇ
     ਰੋਕਾ ਪਾਵਣ ਉੱਥੇ ਜਾ ਕੇ
ਖੌਰੇ ਕਿੱਥੇ ਡਰਦੀ ਲੁਕ ਗਈ
     ਟੋਲੀ ਏ ਭਗਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਠਾਹ ਠਾਹ ਦੀਆਂ ਆਵਾਜ਼ਾਂ ਵਿੱਚ ਹੈ
     ਰੌਲਾ ਹਾਹਾਕਾਰਾਂ ਦਾ
ਧਰਤੀ ਡੁੱਲੇ ਖੂਨ ਦੇ ਧੱਬੇ
     ਸੁਹਾਗ ਸੀ ਰੋਂਦੀਆਂ ਨਾਰਾਂ ਦਾ
ਬਸਤੀ ਦੇ ਵਿੱਚ ਅੱਖੀਂ ਵੇਖੀ
      ਰੁਲਦੀ ਪੱਤ ਅਹਿਸਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।

ਰਮੇਸ਼ ਵੇ ਅੱਜ ਹੈ ਜਾਨੂੰ ਤੇਰੀ
     ਸਹਿਮੀ,ਡਰਦੀ,ਹਾਉਕੇ ਭਰਦੀ
ਬੁੱਕਲ਼ ਵਿਚ ਮੈਂ ਕਿੰਝ ਲੁਕਾਂਵਾਂ
     ਬੁੱਕਲ਼ ਵਿੱਚ ਵੀ ਅੱਗ ਪਈ ਵਰਦੀ
ਧੂਏਂ ਦੇ ਨਾਲ ਕਾਲੀ ਹੋ ਗਈ
     ਨੀਲੀ ਛੱਤ ਅਸਮਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
     ਮਿੱਟੀ ਏ ਸ਼ਮਸ਼ਾਨਾਂ ਦੀ।।।
           
          ਲੇਖਕ-ਰਮੇਸ਼ ਕੁਮਾਰ ਜਾਨੂੰ
         ਫੋਨ ਨੰ:-98153-20080

ਹਠੂਰ ਦਾ ਟੂਰਨਾਮੈਟ ਸੁਰੂ

ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅਮਰਜੀਤ ਸਿੰਘ ਅੰਬੀ ਸਟੇਡੀਅਮ ਹਠੂਰ ਵਿਖੇ 13 ਵਾਂ ਸ਼ਾਨਦਾਰ ਪੇਂਡੂ ਖੇਡ ਟੂਰਨਾਮੈਟ ਸਾਨੋ ਸੌਕਤ ਨਾਲ ਸੁਰੂ ਹੋਇਆ।ਇਸ ਟੂਰਨਾਮੈਟ ਦਾ ਉਦਘਾਟਨ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਸਰਪੰਚ ਮਲਕੀਤ ਸਿੰਘ ਹਠੂਰ ਨੇ ਸਾਝੇ ਤੌਰ ਤੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਗੱਲਬਾਤ ਕਰਦਿਆ  ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਫੁੱਟਵਾਲ ਵਿਚੋ ਕੋਠੇ ਰਾਹਲਾ,ਚਕਰ,ਤਲਵੰਡੀ ਮੱਲੀਆਂ,ਅਖਾੜਾ,ਅੱਬੂਵਾਲ,ਬਿਲਾਸਪੁਰ ਪਿੰਡਾ ਦੀਆ ਟੀਮਾ ਜੇਤੂ ਰਹੀਆ।ਹਾਕੀ ਵਿਚੋ ਚਚਰਾੜੀ,ਡਾਲਾ,ਲੋਪੋ,ਸੱਜਾਵਾਲ,ਢੋਲਣ,ਜੱਸੋਵਾਲ,ਸੁਧਾਰ,ਹੇਰਾ ਦੀਆ ਟੀਮਾ ਜੇਤੂ ਰਹੀਆ ਹਨ।ਤਾਸ ਸੀਪ ਵਿਚੋ ਰਾਮਾ ਅਤੇ ਹਠੂਰ ਜੇਤੂ ਹਨ।ਇਨ੍ਹਾ ਜੇਤੂ ਟੀਮਾ ਦੇ ਫਾਇਨਲ ਮੈਚ ਆਖਰੀ ਦਿਨ ਨੂੰ ਕਰਵਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਨਿੱਪਾ ਹਠੂਰ,ਅਮਰਦੀਪ ਕੌਰ ਗਿੱਲ,ਪੰਚ ਹਰਪਾਲ ਸਿੰਘ,ਦੁੱਲਾ ਸਿੰਘ ਯੂ ਐਸ ਏ,ਨਵਦੀਪ ਸਿੰਘ ਕੈਨੇਡਾ,ਬੂਟਾ ਸਿੰਘ ਕੈਨੇਡਾ,ਨਗਿੰਦਰ ਸਿੰਘ,ਅਵਤਾਰ ਸਿੰਘ ਕੈਨੇਡਾ,ਪੰਚ ਮੇਹਰਦੀਪ ਸਿੰਘ,ਸੁਖਦੀਪ ਸਿੰਘ,ਬਹਾਦਰ ਸਿੰਘ,ਲਖਵੀਰ ਸਿੰਘ,ਰਵੀਨਾ ਕੁਮਾਰੀ,ਜਗਦੀਪ ਸਿੰਘ,ਰੇਸਮ ਸਿੰਘ,ਨਿਰਭੈ ਸਿੰਘ,ਪ੍ਰੀਤਮ ਸਿੰਘ, ਕਮਲਜੀਤ ਸਿੰਘ,ਗੁਰਪ੍ਰੀਤ ਸਿੰਘ,ਰਾਣਾ ਹਠੂਰ,ਜੂਗਨੂੰ ਹਠੂਰ,ਲੱਕੀ ਬੇਦੀ,ਸੁਖਦੀਪ ਸਿੰਘ,ਸੁਰਿੰਦਰ ਸਿੰਘ,ਛਿੰਦਾ ਉੱਪਲ ਹਠੂਰ,ਕਰਮਜੀਤ ਸਿੰਘ,ਕੁਲਦੀਪ ਸਿੰਘ ਕੀਪਾ,ਅਮਨਾ ਹਠੂਰ,ਲੱਕੀ ਹਠੂਰ, ਮਨੀ ਬੇਦੀ,ਦਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
ਫੋਟੋ ਕੈਪਸਨ:- ਟੂਰਨਾਮੈਟ ਦਾ ਉਦਘਾਟਨ ਕਰਦੇ ਹੋਏ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਹੋਰ

ਨਾਨਕਸਰ ਕਬੱਡੀ ਕੱਪ 12 ਮਾਰਚ ਨੂੰ -ਸੰਤ ਬਾਬਾ ਆਗਿਆਪਾਲ ਸਿੰਘ 

 ਕੱਬਡੀ ਫਸਟ ਆਉਣ ਵਾਲੀ ਟੀਮ ਨੂੰ ਮਿਲੇਗਾ ਢਾਈ ਲੱਖ ਦਾ ਪਹਿਲਾ ਇਨਾਮ

ਨਾਨਕਸਰ ਕਲੇਰਾਂ (ਬਲਵੀਰ ਸਿੰਘ ਬਾਠ) ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਵੇ ਮਾਂ ਪੁਰਸ਼ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਦੀ ਜੇ ਦੇ ਯੋਗ ਅਸ਼ੀਰਵਾਦ ਸਦਕਾ  ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆਪਾਲ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯੋਗ ਅਗਵਾਈ ਹੇਠ ਨਾਨਕਸਰ ਕਲੇਰਾਂ ਵਿਖੇ ਇਸ ਵਾਰ ਵੀ ਮਿਤੀ 12 ਮਾਰਚ ਦੋ 2022 ਨੂੰ ਮੇਜਰ ਲੀਗ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ  ਜਨ ਸ਼ਕਤੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਸੰਤ ਬਾਬਾ ਆਗਿਆਪਾਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੱਸਿਆ ਕਿ  ਨੌਜਵਾਨ ਐਨ ਆਰ ਆਈ ਵੀਰਾਂ ਦੀ ਸੋਚ ਦੇ ਸਦਕਾ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕਬੱਡੀ ਕੱਪ ਕਰਵਾਉਣੇ ਇਕ ਸ਼ਲਾਘਾਯੋਗ ਕਦਮ ਹੈ  ਬਾਬਾ ਜੀ ਨੇ ਦੱਸਿਆ ਕਿ ਐਨ ਆਰ ਆਈ ਵੀਰ  ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਸਿਵੀਆ ਅਤੇ ਬਿੱਟਾ ਸੋਹੀ ਵੀਰਾਂ ਦੇ ਵੱਡੇ ਸਹਿਯੋਗ ਦੇ ਸਦਕਾ   ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ  ਇਸ ਕਬੱਡੀ ਕੱਪ ਤੇ ਖੇਡ ਪ੍ਰਮੋਟਰ ਵੀਰਾਂ ਵੱਲੋਂ ਕਾਰਾਂ ਘੋੜੇ ਅਤੇ ਮੋਟਰ ਸਾਈਕਲਾਂ ਸਨਮਾਨ ਵਜੋਂ ਕੱਬਡੀ ਪਲੇਅਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ ਵਜੋਂ ਦਿੱਤੇ ਜਾਣਗੇ  ਅਤੇ ਫਰੀ ਕੂਪਨ ਪਰਚੀ ਰਾਹੀਂ  ਦਰਸ਼ਕਾਂ ਲਈ ਮੋਟਰਸਾਈਕਲ ਅਤੇ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ  ਗੁਰੂ ਕਾ ਲੰਗਰ ਅਤੁੱਟ ਵਰਤੇਗਾ
 

ਇਸ਼ਕ " ✍️ ਗੁਰਸਾਹਬ ਸਿੰਘ ਤੇਜੀ

ਇਸ਼ਕ "
ਇਹ ਇਸ਼ਕ ਤੇਰੇ ਨੇ ਸੱਜਣਾਂ,
ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ
ਰਤਾ ਭਰ ਕਿਧਰੇ ਚੈਨ ਨਹੀਂ,
ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ

ਲੱਖਾਂ ਮਹਿਲ  ਉਸਾਰੇ  ਝੱਲਿਆ, 
ਇਹ ਸਾਡੇ  ਦਿਲ  ਦੀਆਂ  ਸਧਰਾਂ ਨੇ
ਕਿਤੇ ਬੂੰਦ  ਸਾਵੰਤੀ ਮਿਲ ਜਾਏ, 
ਉਹ ਸੱਜਣਾਂ ਸਾਡੀ ਰੂਹ ਤਰਹਾਈ ਏ
ਇਹ ਇਸ਼ਕ ਤੇਰੇ......
 
ਲੋਕੀਂ ਉੱਠ ਨਿਵਾਜ ਫਜਰ ਦੀ ਪੜਦੇ,

ਅਸੀਂ ਇਸ਼ਕ ਹਦੀਸਾਂ ਲਿਖਦੇ ਹਾਂ

ਅਸੀਂ ਤੇਰੇ ਨਾਮ ਦੇ ਕਲਾਮੇ ਪੜਦੇ, 
ਉਹ ਸੱਜਣਾਂ ਸਾਡੀ ਇਹੋ ਖੁਦਾਈ ਏ
ਇਹ ਇਸ਼ਕ ਤੇਰੇ.... 

ਭੁੱਲ  ਖਲਕਤ  ਦੀਆਂ  ਖੇਡਾਂ ਨੂੰ , 
ਅਤੇ  ਇਹ  ਸੱਭ  ਰੀਤ  ਰਿਵਾਜਾਂ ਨੂੰ
ਮੈਂ ਫਿਰਾਂ ਬੁਲ੍ਹੇ  ਵਾਂਗਰ  ਨੱਚ ਦਾ, 
ਉਹ  ਸੱਜਣਾਂ  ਐਸੀ ਮਸਤੀ ਛਾਈ ਏ
ਇਹ ਇਸ਼ਕ ਤੇਰੇ..... 

ਕੋਈ ਨਜੂਮੀ, ਪਾਂਧਾ ਈ ਸੱਦ ਵੇਖੋ , 
ਜੋ ਪੜ੍ਹ  ਲਏ  ਮੇਰੇ  ਲੇਖਾਂ, ਰੇਖਾਂ ਨੂੰ
ਖੁਦਾ ਨੂੰ ਕਦ  ਇਹ ਕਬੂਲ  ਹੋਸੀ , 
ਜੋ ' ਤੇਜੀ ' ਨੇ  ਅਲਖ  ਜਗਾਈ ਏ
ਇਹ ਇਸ਼ਕ ਤੇਰੇ...... 
! ਗੁਰਸਾਹਬ ਸਿੰਘ ਤੇਜੀ !
ਸ੍ਰੀ ਗੰਗਾਨਗਰ 'ਰਾਜਸਥਾਨ'
+918875716034