You are here

ਪੰਜਾਬ

ਉਲਟਾ-ਪੁਲਟਾ ✍️ ਸਲੇਮਪੁਰੀ ਦੀ ਚੂੰਢੀ

ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਿਉਂ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ, ਉਸੇ ਦਿਨ ਤੋਂ ਹੀ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਸੰਯੁਕਤ ਸਮਾਜ ਮੋਰਚਾ ਦੇ ਵੱਡੇ ਵੱਡੇ ਸਿਆਸਤਦਾਨਾਂ ਅਤੇ ਵੱਡੇ ਵੱਡੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਆਪੋ-ਆਪਣੀਆਂ ਪਾਰਟੀਆਂ ਲਈ ਜਿੱਤ ਦੇ ਵੱਡੇ ਵੱਡੇ ਦਾਅਵੇ ਜਿਤਾਏ ਜਾ ਰਹੇ ਸਨ, ਪਰ 10 ਮਾਰਚ ਨੂੰ ਜਿਉਂ ਹੀ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ  ਆਏ ਤਾਂ  ਰਿਵਾਇਤੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਅਤੇ ਉਨ੍ਹਾਂ ਦੇ ਸਮਰਥੱਕ ਵੱਡੇ ਵੱਡੇ ਪੱਤਰਕਾਰਾਂ ਦੇ ਮੂੰਹ ਅੱਡੇ ਰਹਿ ਗਏ ਸਨ। ਹੁਣ ਜਦੋਂ ਮੁੱਖ ਮੰਤਰੀ  ਸ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿੱਚ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ , ਤਾਂ ਮਹਾਂਰਥੀ ਪੱਤਰਕਾਰਾਂ ਵਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ , ਦੇ ਉਪਰ ਵੀ ਉਹ ਖਰੇ ਨਹੀਂ ਉਤਰਨ ਵਿਚ ਕਾਮਯਾਬ ਨਹੀਂ ਹੋ ਸਕੇ , ਕਿਉਂਕਿ ਚੋਣਾਂ ਦੇ ਨਤੀਜੇ ਨਿਕਲਦਿਆਂ ਹੀ ਕਈ ਮਹਾਂਰਥੀਆਂ ਵਲੋਂ ਸੂਚੀਆਂ ਬਣਾ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਪਾਈਆਂ ਜਾ ਰਹੀਆਂ ਸਨ ਕਿ ਫਲਾਣਾ ਵਿਧਾਇਕ ਕੈਬਨਿਟ ਵਿੱਚ ਮੰਤਰੀ ਵਿੱਚ ਸ਼ਾਮਲ ਹੋਵੇਗਾ। ਇਥੋਂ ਤਕ ਕਿ  ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਸੀ ਕਿ ਫਲਾਣੇ ਮੰਤਰੀ ਕੋਲ ਫਲਾਣਾ ਵਿਭਾਗ ਹੋਵੇਗਾ, ਪਰ ਅੱਜ ਸ਼ਾਮ ਵੇਲੇ ਜਦੋਂ ਉਨ੍ਹਾਂ ਵਿਧਾਇਕਾਂ ਜਿਨ੍ਹਾਂ ਨੂੰ 19 ਮਾਰਚ ਨੂੰ ਬਤੌਰ  ਕੈਬਨਿਟ ਮੰਤਰੀ ਸਹੁੰ ਚੁਕਵਾਈ ਜਾਣੀ ਹੈ ਦੇ ਸਬੰਧੀ ਸੂਚੀ ਜਾਰੀ ਕੀਤੀ ਗਈ ਤਾਂ ਫਿਰ ਮਹਾਂਰਥੀ ਸੂਚੀ  ਵੇਖ ਕੇ ਹੱਕੇ ਬੱਕੇ ਰਹਿ ਗਏ, ਕਿਉਂਕਿ ਇਸ ਵਾਰੀ ਵੀ  ਮਹਾਂਰਥੀ ਪੱਤਰਕਾਰ ਆਮ ਆਦਮੀ ਪਾਰਟੀ ਦੇ ਦਿਲ ਤੱਕ ਪਹੁੰਚਣ ਤੋਂ ਖੁੰਝ ਗਏ ਹਨ, ਕਿਉਂਕਿ ਹਰ ਰੋਜ ਸ਼ੋਸ਼ਲ ਮੀਡੀਆ ਉਪਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ , ਪ੍ਰੋ: ਬਲਜਿੰਦਰ ਕੌਰ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਗੋਲਡੀ ਕੰਬੋਜ, ਜੀਵਨਜੋਤ ਕੌਰ, ਡਾ: ਅਮਨਦੀਪ ਕੌਰ ਅਰੋੜਾ, ਚਰਨਜੀਤ ਸਿੰਘ ਅਤੇ ਅਨਮੋਲ ਗਗਨ ਮਾਨ ਆਦਿ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਨਾਵਾਂ ਦੀ ਚਰਚਾ ਚੱਲ ਰਹੀ ਸੀ, ਪਰ ਉਨ੍ਹਾਂ ਨੂੰ ਇਸ  ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਦ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਆਪਣੀ ਕੈਬਨਿਟ ਵਿੱਚ ਵਿਧਾਇਕ ਹਰਪਾਲ ਸਿੰਘ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਉ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿਘੰ ਭੁੱਲਰ (ਪੱਟੀ), ਬ੍ਰਹਮ ਸ਼ੰਕਰ ਜਿੰਪਾ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ  ਦਾ ਖੁਲਾਸਾ ਕੀਤਾ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵੋਟਰਾ ਦਾ ਕੀਤਾ ਧੰਨਵਾਦ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਵਿਧਾਨ ਸਭਾ ਹਲਕਾ ਰਾਏਕੋਟ ਤੋ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆ ਕਿਹਾ ਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਸੂਬੇ ਵਿਚੋ ਰਿਸਵਤਖੋਰੀ ਖਤਮ ਕਰਨਾ ਹੈ।ਇਸ ਕਰਕੇ ਅਸੀ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆ ਨੂੰ ਅਪੀਲ ਕਰਦੇ ਹਾਂ ਕਿ ਡਿਊਟੀ ਸਮੇਂ ਸਿਰ ਦੇਣ ਅਤੇ ਆਮ-ਵਿਅਕਤੀ ਨੂੰ ਕੋਈ ਪ੍ਰੇਸਾਨੀ ਨਾ ਆਉਣ ਦਿੱਤੀ ਜਾਵੇ।ਇਸ ਮੌਕੇ ਉਨ੍ਹਾ ਬੱਸੀਆ,ਲੰਮਾ ਅਤੇ ਬੱਸੂਵਾਲ ਤੱਕ ਲੰਿਕ ਸੜਕ ਨੂੰ ਜਲਦੀ ਅਠਾਰਾ ਫੁੱਟ ਚੌੜਾ ਕਰਕੇ ਬਣਾਉਣ ਦਾ ਵਾਅਦਾ ਕੀਤਾ, ਆਮ ਲੋਕਾ ਨੂੰ ਪਾਰਟੀ ਦਾ ਸਾਥ ਦੇਣ ਲਈ ਅਪੀਲ ਕੀਤੀ ਅਤੇ ਸਮੂਹ ਵੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਬੁੱਕਾ ਭੈਂਟ ਕਰਕੇ ਧੰਨਵਾਦ ਕੀਤਾ।ਅੰਤ ਵਿਚ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੀ ਇਕਾਈ ਲੰਮਾ ਵੱਲੋ ਜਲਦੀ ਹੀ ਪਿੰਡ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸੁਰਿੰਦਰ ਸਿੰਘ ਸੱਗੂ,ਰਘਵੀਰ ਸਿੰਘ ਲੰਮੇ,ਸੁਰਿੰਦਰ ਸਿੰਘ ਲੱਖਾ,ਗੁਰਦੀਪ ਸਿੰਘ ਚਕਰ,ਸੁੱਖਾ ਬਾਠ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਬੁੱਕਾ ਭੇਂਟ ਕਰਦੇ ਹੋਏ ਪ੍ਰਧਾਨ ਜਰਨੈਲ ਸਿੰਘ ਯੂ ਕੇ
 

 

 

ਪਿੰਡ ਰੂਮੀ ਦੀ ਵੈਲਫੇਅਰ ਸੁਸਾਇਟੀ ਪਰਵਾਸੀ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ  ਸਾਂਝੇ ਤੌਰ ਤੇ ਵਿਲੱਖਣ ਸਨਮਾਨ ਸਮਾਰੋਹ  

ਜਗਰਾਉਂ, 18 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਰੂਮੀ ਦੀ ਵੈਲਫੇਅਰ ਸੁਸਾਇਟੀ, ਪ੍ਰਵਾਸੀ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਪਿੰਡ ਇਕਾਈ ਵਲੋਂ ਸਾਂਝੇ ਤੌਰ ਤੇ ਪਿੰਡ ਚ ਇਕ ਵਿਲੱਖਣ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਪਿੰਡ ਇਕਾਈ ਦੇ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ  ਅਤੇ ਮਹਿਲਕਲਾਂ ਕਿਰਨਜੀਤ ਕੋਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਸੱਦਿਆ ਗਿਆ ਸੀ। ਇਸ ਸਮੇਂ ਸਿਰਫ ਸ੍ਰੀ ਧਨੇਰ ਦਾ ਭਾਸ਼ਣ ਸੁਨਣ ਦਾ ਹੀ ਫੈਸਲਾ ਕੀਤਾ ਗਿਆ ਸੀ। ਇਸ ਸਮੇਂ ਮੁੱਖ ਬੁਲਾਰੇ ਵਜੋਂ ਬੋਲਦਿਆਂ ਉਨਾਂ ਅਪਣੇ ਜੀਵਨ ਸੰਘਰਸ਼, ਮਿਸ਼ਨ, ਕਿਰਨਜੀਤ ਕੋਰ ਕਤਲ ਕਾਂਡ ਚ ਨਿਭਾਈ ਉਨਾਂ ਦੀ ਭੂਮਿਕਾ, ਕਾਤਲ ਧਿਰ ਵਲੋਂ ਝੂਠੇ ਕਤਲ ਕੇਸ ਚ  ਦੋ ਹੋਰ ਸਾਥੀਆਂ ਨਾਲ ਮਿਲ ਕੇ ਕਰਵਾਈ ਉਮਰ ਕੈਦ ਸਜਾ, ਸਜਾ ਖਿਲਾਫ ਦੋ ਵੇਰ ਚੱਲੇ ਲੋਕ ਸੰਘਰਸ਼ ਦੀ ਗਾਥਾ ਸੁਣਾਈ । ਉਨਾਂ ਵਲੋ ਦੱਸਿਆ ਗਿਆ ਕਿ ਉਨਾਂ ਦੀ ਜਥੇਬੰਦੀ ਨੇ ਦਿੱਲੀ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਚ ਜੋ ਭੂਮਿਕਾ ਨਿਭਾਈ ਦਾ ਹੀ ਸਿੱਟਾ ਸੀ ਕਿ ਕਾਲੇ ਤਿੰਨ ਕਨੂੰਨ ਰੱਦ ਕਰਵਾਏ ਜਾ ਸਕੇ। ਉਨਾਂ ਦਸਿਆ ਕਿ ਉਨਾਂ ਦੀ ਜਥੇਬੰਦੀ ਕਿਸਾਨ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਚ ਹਿੱਸਾ ਲੈਣ ਦੇ ਸਖਤ ਖਿਲਾਫ ਸੀ ਤੇ ਉਨਾਂ ਰਾਜੇਵਾਲ ਹੋਰਾਂ ਨੂੰ ਮਨਾਂ ਵੀ ਕੀਤਾ ਸੀ। ਉਨਾਂ ਦੁਖ ਪ੍ਰਗਟ ਕੀਤਾ ਕਿ ਇਨਾਂ ਚੋਣਾਂ ਚ ਹਿੱਸਾ ਲੈਣ ਜਾਂ ਨਾ ਲੈਣ ਦੇ ਕਾਰਣ ਮੋਰਚੇ ਦੀਆਂ  ਦੋ ਧਿਰਾਂ ਬਣ ਗਈਆਂ ਹਨ ਪਰ ਉਨਾਂ ਦੀ ਤੇ ਕਿਰਤੀ ਕਿਸਾਨ ਯੂਨੀਅਨ ਦੀ ਜੋਰਦਾਰ ਕੋਸ਼ਿਸ਼ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵਾਲਾ ਜਾਨਦਾਰ ਰੂਪ ਅਖਤਿਆਰ ਕਰੇ ਅਤੇ ਲਟਕ ਰਹੀਆਂ ਮੰਗਾਂ ਲਈ ਮੁੜ ਕਿਸਾਨ ਅੰਦੋਲਨ ਦੀ ਵਾਗਡੋਰ ਸੰਭਾਲੇ।ਉਨਾਂ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਦੀ ਅਕਾਲੀਆਂ ਕਾਂਗਰਸੀਆਂ ਖਿਲਾਫ ਫੈਲਾਈ ਚੇਤਨਤਾ ਅਤੇ ਲੋਕ ਵਿਰੋਧੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਪ੍ਰਤੀ ਬਦਜਨੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਣ ਬਣੀ ਹੈ ਪਰ ਜੇਕਰ ਇਸ ਪਾਰਟੀ ਦੇ ਰਾਜ ਭਾਗ ਨੇ ਵੀ ਕਿਸਾਨੀ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਉਨਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਨਾਂ ਸਮੂਹ ਲੋਕਾਂ ਨੂੰ ਪਿੰਡਾਂ ਚ ਜਥੇਬੰਦੀ ਮਜਬੂਤ ਕਰਨ, ਔਰਤ ਮਰਦ ਕਿਸਾਨਾਂ ਨੂੰ ਘਰੋ ਘਰੀ ਜਾ ਕੇ ਮੈਂਬਰ ਬਨਾਉਣ ਦਾ ਸੱਦਾ  ਦਿੱਤਾ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਤੇਈ ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਤੇ ਲੁਧਿਆਣਾ ਜਿਲੇ ਦੇ ਬਲਾਕ ਸਿੱਧਵਾਂਬੇਟ ਅਤੇ ਰਾਏਕੋਟ ਬਲਾਕ ਦੇ ਚਾਰ ਪਿੰਡ ਹੂਸੈਨੀਵਾਲਾ ਸੂਬਾਈ ਸ਼ਹੀਦੀ ਸਮਾਗਮ ਤੇ ਪੰਹੁਚਣ ਗੇ ਅਤੇ ਬਾਕੀ ਹੰਬੜਾਂ, ਸੁਧਾਰ, ਜਗਰਾਂਓ ਅਤੇ ਰਾਏਕੋਟ ਬਲਾਕ ਦੇ ਬਾਕੀ ਪਿੰਡ ਤੇਈ ਮਾਰਚ ਰੇਲਵੇ ਸਟੇਸ਼ਨ ਜਗਰਾਂਓ ਵਿਖੇ ਸਵੇਰੇ 10 ਵਜੇ ਇਕੱਤਰ ਹੋ ਕੇ ਪਹਿਲਾਂ ਸ਼ਹਿਰ ਚ ਸ਼ਰਧਾਂਜਲੀ ਮਾਰਚ ਕਰਨਗੇ, ਉਪਰੰਤ ਪਿੰਡ ਸੋਢੀਵਾਲ ਵਿਖੇ ਗੁਰਦਆਰਾ ਬਾਉਲੀ ਸਾਹਿਬ  ਵਿਖੇ ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਬਰਸੀ ਸਮਾਗਮ ਚ  ਸ਼ਿਰਕਤ ਕਰਨਗੇ।ਇਸ ਸਮੇਂ ਕਲੱਬ ਵਲੋਂ ਮਨਜੀਤ ਧਨੇਰ ਹੋਰਾਂ ਦੇ ਨਾਲ ਨਾਲ ਇੰਦਰਜੀਤ ਸਿੰਘ ਧਾਲੀਵਾਲ,  ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ  ਦਾ ਵੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਆਯੁਰਵੈਦ ਸਿਹਤ ਕੇਂਦਰ ਵਿਖੇ ਫਰੀ ਮੈਡੀਕਲ ਕੈਂਪ 

ਜਗਰਾਉਂ 18 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਆਯੁਰਵੈਦ ਸਿਹਤ ਕੇਂਦਰ ਨੇੜੇ ਅੱਡਾ ਰਾਏਕੋਟ ਪੁਰਾਣੇ ਸਿਵਿਲ ਹਸਪਤਾਲ ਵਿਚ 19 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9ਵਜੇ ਤੋਂ ਦੁਪਹਿਰ 2ਵਜੇ ਤੱਕ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਹਰ ਤਰ੍ਹਾਂ ਦੀ ਆਂ ਬਿਮਾਰੀਆਂ ਦੀਆਂ ਆਯੁਰਵੈਦਿਕ ਦਵਾਈਆਂ ਬਿਲਕੁਲ ਫਰੀ ਦਿਤੀਆਂ ਜਾਣਗੀਆਂ। ਇਸ ਕੈਂਪ ਵਾਰੇ ਜਾਣਕਾਰੀ ਦਿੰਦਿਆਂ ਡਾਕਟਰ ਵਿੰਨੂ ਖੰਨਾ ਨੇ ਦੱਸਿਆ ਕਿ ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾਕਟਰ ਪੂਨਮ ਵਸ਼ਿਸ਼ਟ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਲੁਧਿਆਣਾ ਡਾਕਟਰ ਪੰਕਜ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਜਾ ਰਿਹਾ ਹੈ। ਡਾਕਟਰ ਵਿਨੂ ਖੰਨਾ ਨੇ ਅਪੀਲ ਕਰਦਿਆਂ ਕਿਹਾ ਕਿ  ਕੋਈ ਵੀ ਵਿਅਕਤੀ ਕਿਸੇ ਵੀ ਬਿਮਾਰੀ ਦੀ ਆਯੁਰਵੈਦਿਕ  ਦਵਾਈ ਲੈਣ ਲਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਪਹੁੰਚ ਸਕਦਾ ਹੈ। ਕੈਂਪ ਵਿੱਚ ਡਾਕਟਰ ਵਿਨੂ ਖੰਨਾ, ਡਾਕਟਰ ਨੀਰੂ ਕਲਸੀ ਅਤੇ ਡਾਕਟਰ ਹਰਜੀਤ ਕੌਰ ਵੱਲੋਂ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਦਵਾਈਆਂ ਦੇਣ ਗੇ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 25ਵਾਂ ਦਿਨ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਰਸੂਖ ਵਰਤਣ- ਸ਼ਹਿਜ਼ਾਦ ,ਦੇਵ ਸਰਾਭਾ

ਸਰਾਭਾ 17 ਮਾਰਚ ( ਸਤਵਿੰਦਰ ਸਿੰਘਗਿੱਲ) ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚਾਂ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ-ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਇੰਦਰਜੀਤ ਸਿੰਘ ਸ਼ਹਿਜ਼ਾਦ, ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ ,ਪਿਆਰਾ ਸਿੰਘ ਸ਼ਹਿਜ਼ਾਦ ,ਮਾਸੜ ਮਹਿੰਦਰ ਸਿੰਘ ਸ਼ਹਿਜ਼ਾਦ ,ਬਲਦੇਵ ਸਿੰਘ ਦੇਵ ਸਰਾਭਾ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਚੌਵੀ ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ, ਦੇਵ ਸਰਾਭਾ ਨੇ ਦੱਸਿਆ ਕਿ ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਟਾਫ ਨੂੰ 9 ਇੰਚ ਤੱਕ ਦੀ ਕ੍ਰਿਪਾਨ ਪਹਿਨ ਕੰਮ ਕਰਨ ਅਤੇ ਘਰੇਲੂ ਸਫਰ ਦੌਰਾਨ ਛੇ ਇੰਚ ਦੀ ਕ੍ਰਿਪਾਨ ਪਹਿਨਣ ਦੀ ਇਜਾਜਤ ਦੇਣਾ ਦਾ ਸ਼ਲਾਘਾਯੋਗ ਫੈਸਲਾ ਲੈਣ ਲਈ ਨਾਗਰਿਕ ਹਵਾਬਾਜੀ ਮੰਤਰੀ ਸ਼੍ਰੀ ਜਿਓਤਿਰਾਦਿਤਆ ਸਿੰਧੀਆ ਦਾ ਅਸੀਂ ਧੰਨਵਾਦ ਕਰਦੇ ਹਾਂ। ਉੱਥੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣਾ ਰਸੂਖ ਵਰਤਦਿਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਪਹਿਲਕਦਮੀ ਕਰਨ। ਇਸ ਨਾਲ ਸਿੱਖਾਂ ਵਿਚ ਬੇਗਾਨਗੀ ਦਾ ਹੋ ਰਿਹਾ ਅਹਿਸਾਸ ਵੀ ਖਤਮ ਕਰਨ ‘ਚ ਸਹਾਇਤਾ ਮਿਲੇਗੀ, ਉਥੇ ਬੇਇਨਸਾਫੀ ਦੇ ਸ਼ਿਕਾਰ ਬੰਦੀ ਸਿੰਘਾਂ ਨੂੰ ਇਨਸਾਫ ਵੀ ਮਿਲ ਸਕੇਗਾ। ‘ਦੇਵ ਸਰਾਭਾ’ ਨੇ ਕਿਹਾ ਸਰਕਾਰਾਂ ਸੂਬਿਆਂ ਦੀਆਂ ਹੋਣ ਜਾਂ ਕੇਂਦਰ ਦੀ ਇਨ੍ਹਾਂ ਨਾਲ ਜੁੜੀਆਂ ਸਿਆਸੀ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਨੂੰ ਪ੍ਰਵਾਰਾਂ ਤੋਂ ਕਿਉਂ ਦੂਰ ਰੱਖਿਆ ਹੋਇਆ ਹੈ। ਨਫਰਤ ਦੀ ਸੋਚ ਤਿਆਗ ਕੇ ਪਿਆਰ ਵਾਲਾ ਹੱਥ ਵਧਾਇਆ ਜਾਣਾ ਚਾਹੀਦਾ ਹੈ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਠੱਲੇਦਾਰ ਟੂਸੇ,ਬਲਦੇਵ ਸਿੰਘ ਈਸ਼ਨਪੁਰ ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਹਰਬੰਸ ਸਿੰਘ ਹਿੱਸੋਵਾਲ  ,ਹਰਦੀਪ ਸਿੰਘ ਮਹਿਮਾ ਸਿੰਘ ਵਾਲੇ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ ਬਿੰਦਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ ,ਅਵਤਾਰ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮਨਮੰਦਰ ਸਿੰਘ ਸਰਾਭਾ,ਰਾਜਿੰਦਰ ਸਿੰਘ ਢੈਪਈ, ਜਸਵਿੰਦਰ ਸਿੰਘ ਕਾਲਖ, ਦਲਜੀਤ ਸਿੰਘ ਟੂਸੇ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਉਨ੍ਹਾਂ ਵਧੀਆ ਕਰਦਾ ਸੁਖਦੇਵ ਸਿੰਘ ਸੁੱਖਾ ਟੂਸੇ, ਬਲਵਿੰਦਰ ਸਿੰਘ ਅਕਾਲਗਡ਼੍ਹ,ਕਮਲਜੀਤ ਸਿੰਘ ਸਹਿਜਾਦ, ਜਗਦੇਵ ਸਿੰਘ ਸ਼ਹਿਜ਼ਾਦ ਤੇਜਿੰਦਰ ਸਿੰਘ ਖੰਨਾ,ਜਸਪਾਲ ਸਿੰਘ ਗਿੱਲ ਨੂਰਪੁਰ ਬੇਟ,ਹਰਚੰਦ ਸਿੰਘ ਮਿੰਟਾ ਨੂਰਪੁਰ ਬੇਟ, ਜਪਨਜੋਤ ਸਿੰਘ,ਹਰਭਜਨ ਸਿੰਘ ਟੂਸੇ ਆਦਿ ਨੇ ਭੁੱਖ ਹਡ਼ਤਾਲ ਚ ਹਾਜ਼ਰੀ ਭਰੀ ।

  ਵਿਆਹ ਦੀਆ ਵਧਾਈਆ

ਪ੍ਰਗਟ ਸਿੰਘ ਧਾਲੀਵਾਲ ਪੁੱਤਰ ਸੁਰਜੀਤ ਸਿੰਘ ਧਾਲੀਵਾਲ ਪਿੰਡ ਲੱਖਾ ਦਾ ਸੁੱਭ ਵਿਆਹ ਬਵਨਦੀਪ ਕੌਰ ਪੁੱਤਰੀ ਗੁਰਵਿੰਦਰ ਸਿੰਘ ਸੇਖੋਂ,ਪਿੰਡ ਬੁਰਜ ਨਕਲੀਆ ਨਾਲ ਹੋਇਆ।
ਪੱਤਰਕਾਰ ਕੌਸ਼ਲ ਮੱਲਾਂ  ਦੀ ਰਿਪੋਰਟ

ਚਿੱਟਾ ਵੇਚਣ ਵਾਲਿਆ ਨੂੰ ਦਿੱਤੀ ਚਿਤਾਵਨੀ

ਹਠੂਰ,17,ਮਾਰਚ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਵਰਕਰਾ ਅਤੇ ਅਹੁਦੇਦਾਰਾ ਦੀ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਹਲਕੇ ਦੇ ਯੂਥ ਆਗੂ ਸਿਮਰਨਜੋਤ ਸਿੰਘ ਹਠੂਰ ਨੇ ਕਿਹਾ ਕਿ ਸਭ ਤੋ ਪਹਿਲਾ ਅਸੀ ਸਮੂਹ ਵੋਟਰਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਜੀ ਵਾਰ ਵੱਡੀ ਜਿੱਤ ਦਿਵਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ।ਇਸ ਮੌਕੇ ਉਨ੍ਹਾ ਕਿਹਾ ਕਿ ਇਲਾਕੇ ਵਿਚ ਚਿੱਟਾ ਵੇਚਣ ਵਾਲੇ ਬਾਜ ਆ ਜਾਣ ਕਿਉਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਵਿਚੋ ਨਸ਼ਾ ਖਤਮ ਕਰਨਾ ਹੈ।ਉਨ੍ਹਾ ਕਿਹਾ ਕਿ ਜੋ ਵਿਅਕਤੀ ਚਿੱਟਾ ਪੀਦੇ ਹਨ ਉਨ੍ਹਾ ਦਾ ਫਰੀ ਇਲਾਜ ਕਰਵਾਇਆ ਜਾਵੇਗਾ ਤਾਂ ਜੋ ਨਸਾ ਕਰਨ ਵਾਲੇ ਵਿਅਕਤੀ ਆਮ ਜਿੰਦਗੀ ਜੀ ਸਕਣ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸਰਕਾਰੀ ਹਸਪਤਾਲ ਹਠੂਰ ਦੇ ਡਾਕਟਰਾ ਦੀ ਟੀਮ ਨੂੰ ਨਾਲ ਲੈ ਕੇ ਪਿੰਡਾ ਵਿਚ ਨਸ਼ਾ ਛਡਾਊ ਕੈਪ ਲਗਾ ਕੇ ਨੌਜਵਾਨਾ ਨੂੰ ਜਾਗ੍ਰਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਪਿੰਡ ਬੁਰਜ ਕੁਲਾਲਾ,ਹਠੂਰ,ਲੱਖਾ,ਮਾਣੂੰਕੇ,ਜੱਟਪੁਰਾ,ਲੰਮਾ ਅਤੇ ਕਮਾਲਪੁਰਾ ਤੱਕ ਬੁਰੀ ਤਰ੍ਹਾ ਟੁੱਟੀ ਸੜਕ ਨੂੰ ਜਲਦੀ ਬਣਾਉਣ ਲਈ ਪੰਜਾਬ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ,ਕਿਸਾਨਾ ਅਤੇ ਟਰੱਕ ਅਪਰੇਟਰ ਨੂੰ ਇਸ ਟੁੱਟੀ ਸੜਕ ਤੋ ਲੰਘਣ ਲਈ ਕਾਫੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਟੁੱਟੀ ਸੜਕ ਕਾਰਨ ਅਨੇਕਾ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਤਰਸੇਮ ਸਿੰਘ ਖਾਲਸਾ,ਗੁਰਚਰਨ ਸਿੰਘ,ਹਰਜੀਤ ਸਿੰਘ,ਸਤਪਾਲ ਸਿੰਘ,ਪ੍ਰਮਿੰਦਰ ਸਿੰਘ,ਅਮਰ ਸਿੰਘ,ਵਿਸਾਖਾ ਸਿੰਘ,ਬਲਵਿੰਦਰ ਸਿੰਘ,ਇੰਦਰਜੀਤ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਯੂਥ ਆਗੂ ਸਿਮਰਨਜੋਤ ਸਿੰਘ ਹਠੂਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਹਲਕਾ ਜਗਰਾਉ ਤੋ ਦੂਜੀ ਵਾਰ ਵਿਧਾਇਕਾ ਸਰਬਜੀਤ ਕੋਰ ਮਾਣੂੰਕੇ ਨੇ ਚੁੱਕੀ ਸਹੁੰ 

ਜਗਰਾਉ 17 ਮਾਰਚ (ਅਮਿਤ ਖੰਨਾ) ਵਿਧਾਨ ਸਭਾ ਹਲਕਾ ਜਗਰਾਉ ਤੋ ਦੂਜੀ ਵਾਰ ਵਿਧਾਇਕ ਸਰਬਜੀਤ ਕੋਰ ਮਾਣੂੰਕੇ ਨੇ ਅੱਜ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਅੱਜ ਪੰਜਾਬ ਵਿਧਾਨ ਸਭਾ ਵਿਖੇ ਸਹੁੰ ਚੁੱਕਦਿਆ ਪ੍ਰਣ ਕੀਤਾ ਕਿ ਮੈਂ ਹਮੇਸ਼ਾ ਆਪਣੇ ਸੰਵਿਧਾਨ ਪ੍ਰਤੀ ਵਫਾਦਾਰੀ ਨਾਲ ਕੰਮ ਕਰਾਂਗੀ ਅਤੇ ਹਲਕਾ ਜਗਰਾਉਂ  ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਾਂਗੀ ਵਿਧਾਨਸਭਾ ਹਲਕਾ ਜਗਰਾਉਂ ਦੇ ਸਮੂਹ ਵੋਟਰਾਂ ਦੁਆਰਾ ਦਿੱਤੇ ਪਿਆਰ ਅਤੇ ਸਤਿਕਾਰ ਦੀ ਮੈਂ ਕਰਜ਼ਦਾਰ ਹਾਂ। ਜਿਸਦਾ ਦਾ ਮੁੱਲ ਮੈਂ ਕਦੇ ਵੀ ਨਹੀਂ ਚੁਕਾ ਸਕਦੀ। ਅਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਨਿਭਾਵਾਂਗੀ. ਜ਼ਿਕਰਯੋਗ ਹੈ ਕਿ ਵਿਧਾਇਕਾ ਸਰਬਜੀਤ ਕੋਰ ਮਾਣੂੰਕੇ ਨੇ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਅਤੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਐਸਆਰ ਕਲੇਰ ਤੋ 39656 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਜੀ.ਐਚ.ਜੀ.ਅਕੈਡਮੀ,ਜਗਰਾਉਂ ਵਿਖੇ ਮਨਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਜਗਰਾਉ16 ਮਾਰਚ (ਅਮਿਤਖੰਨਾ) ਜੀ.ਐਚ.ਜੀ. ਅਕੈਡਮੀ, ਜਗਰਾਓਂ ਵਿਖੇ  ਸਾਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ।ਜਿਸ ਵਿਚ ਵਿੱਦਿਅਕ ਖੇਤਰ   ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਅਰਦਾਸ ਕੀਤੀ ਗਈ ਅਤੇ ਫਿਰ ਪ੍ਰੋਗਰਾਮ ਦੀ ਆਰੰਭਤਾ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 'ਹਰਿ ਜੀਓ ਨਿਮਾਣਿਆਂ ਤੂੰ ਮਾਣ' ਸ਼ਬਦ ਗਾਇਨ ਕਰ ਕੇ  ਕੀਤੀ ਗਈ।  ਸਮਾਗਮ ਵਿੱਚ ਜਗਰਾਉਂ ਦੇ ਐੱਸ.ਐੱਸ.ਪੀ. ਪਟਿਲ ਕੇਤਨ ਬਲਿਰਾਮ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜੀ. ਐਚ .ਜੀ .ਅਕੈਡਮੀ ਦੀਆਂ ਮਹਿਲਾ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਇਕ ਗੀਤ ਨਾਲ ਕੀਤਾ। ਇਸ ਤੋਂ ਬਾਅਦ ਸਭ ਤੋਂ ਵੱਧ ਹਾਜ਼ਰੀ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਫਿਰ ਸਕੂਲ ਵਿਚ ਵੱਖ ਵੱਖ ਸਮੇਂ ਤੇ ਕਰਵਾਈਆਂ ਜਾਣ ਵਾਲੀਆਂ  ਗਤੀਵਿਧੀਆਂ ਵਿੱਚ ਵਧੇਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ 'ਕਿੰਡਰ ਗਾਰਟਨ' ਅਤੇ ਪ੍ਰਾਇਮਰੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ "ਗ੍ਰੈਜੂਏਸ਼ਨ ਸੈਰੇਮਨੀ' ਕੀਤੀ ਗਈ।ਇਨਾਮ ਵੰਡ ਸਮਾਰੋਹ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ  ਕਵੀਸ਼ਰੀ ਦੇ ਰੂਪ ਵਿੱਚ 'ਜਫ਼ਰਨਾਮਾ' ਸੁਣਾਇਆ ਗਿਆ। ਇਸ ਤੋਂ ਬਾਅਦ ਵਿੱਚ ਸਕੂਲ ਵਿੱਚ ਹਮੇਸ਼ਾਂ ਅਨੁਸ਼ਾਸਨ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਗਏ।ਫਿਰ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪੂਰਾ ਸਾਲ  ਅਨੁਸ਼ਾਸਨ ਵਿਚ ਰਹਿਣ ਵਾਲੀ ਜਮਾਤ ਦਾ ਮਾਣ  ਗਿਆਰਵੀਂ (ਆਰਟਸ) ਨੂੰ  ਮਿਲਿਆ। ਸਮਾਰੋਹ ਦੌਰਾਨ ਜੀ.ਐਚ.ਜੀ. ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰੰਗ ਮੰਚ 'ਤੇ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ  ਵੱਖ ਵੱਖ ਖੇਤਰਾਂ ਵਿੱਚ ਬਿਹਤਰ ਕਾਰਗੁਜ਼ਾਰੀ  ਨਿਭਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਜੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ   ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।

ਸੌਖਾ ਕੰਮ ਨਹੀਂ ਤਸਵੀਰਾਂ ਲਗਵਾਉਣਾ ✍️ ਸਲੇਮਪੁਰੀ ਦੀ ਚੂੰਢੀ

ਪੰਜਾਬ ਦੇ ਲੋਕਾਂ ਦੀ ਵੋਟਾਂ ਲੈਣ ਲਈ ਭਾਵੇਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲ ਚੁੱਕੇ ਮੁੱਖ ਮੰਤਰੀ  ਭਗਵੰਤ  ਮਾਨ ਇਹ ਐਲਾਨ ਕਰ ਰਹੇ ਹਨ ਕਿ, ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਨਹੀਂ, ਬਲਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਅਤੇ ਦੇਸ਼ ਦੀ ਆਜਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਹੀ ਤਸਵੀਰਾਂ ਲਗਾਈਆਂ ਜਾਣਗੀਆਂ, ਪਰੰਤੁ ਮੌਜੂਦਾ ਸਰਕਾਰ ਦੇ ਇਸ ਐਲਾਨ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ, ਕਿਓੰਕਿ ਪੰਜਾਬ ਸਰਕਾਰ ਵੱਲੋਂ 24 ਅਪ੍ਰੈਲ 1979 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਕੇਵਲ ਰਾਸ਼ਟਰ ਪਿਤਾ ਦੇ ਤੌਰ ਤੇ ਮੋਹਨ ਦਾਸ ਕਰਮਚੰਦ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਲਗਾਉਣ ਦਾ ਉਪਬੰਧ ਕੀਤਾ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਦੇ ਕੌਮੀ  ਸੰਯੁਕਤ ਸਕੱਤਰ ਰਾਜਕੁਮਾਰ ਸਾਥੀ ਵੱਲੋਂ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸੰਵਿਧਾਨ ਦੇ ਰਚਨਹਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਾਉਣ ਲਈ ਕੀਤੀ ਗਈ ਅਪੀਲ ਦੇ ਜਵਾਬ ਵਿੱਚ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤੀ ਸ਼ਾਖਾ-1) ਵੱਲੋਂ ਕੁਝ ਅਜਿਹਾ ਹੀ ਦੱਸਿਆ ਗਿਆ ਹੈ। ਸਰਕਾਰ ਵੱਲੋਂ ਮਿਤੀ 27 ਜਨਵਰੀ 2020 ਨੂੰ ਭੇਜੇ ਗਏ ਪੱਤਰ ਨੰਬਰ ਜੀਏਡੀ-ਪੀਓਐਲਐਮਐਮ/4/2020-3 ਪੀਓਐਲ-1/92 ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਵਾਉਣ ਸੰਬੰਧੀ ਕੋਈ ਉਪਬੰਧ ਨਹੀਂ ਹੈ।
ਰਾਜਕੁਮਾਰ ਸਾਥੀ ਨੇ ਦੱਸਿਆ ਕਿ ਭਾਵੇਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਬਜਾਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਹੀ ਲੱਗਣਗੀਆਂ। ਚੋਣਾਂ ਜਿੱਤਣ ਤੋਂ ਬਾਦ ਅੱਜ ਬਤੌਰ ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਸ ਭਗਵੰਤ ਮਾਨ ਵੱਲੋਂ ਵੀ ਅਜਿਹਾ ਹੀ ਐਲਾਨ ਕੀਤਾ ਜਾ ਰਿਹਾ ਹੈ, ਪਰੰਤੁ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਜਦ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਹੀ ਚਾਰ ਤਸਵੀਰਾਂ (ਮੋਹਨ ਦਾਸ ਕਰਮਚੰਦ ਗਾਂਧੀ ਭਾਵ ਮਹਾਤਮਾ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨਮੰਤਰੀ ਤੇ ਮੌਜੂਦਾ ਮੁੱਖ ਮੰਤਰੀ) ਲਗਾਉਣ ਦਾ ਹੀ ਆਦੇਸ਼ ਹੈ, ਤਾਂ ਬਾਬਾ ਸਾਹਿਬ ਅਤੇ ਸ਼ਹੀਦੇ ਆਜ਼ਮ ਦੀਆਂ ਤਸਵੀਰਾਂ ਕਿਵੇਂ ਲੱਗਣਗੀਆਂ। ਸਾਥੀ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਅਤੇ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਦੇਣ ਵਾਲੇ ਮਹਾਪੁਰਖਾਂ ਦੀਆਂ ਤਸਵੀਰਾਂ ਸਰਕਾਰੀ ਦਫਤਰਾਂ ਵਿੱਚ ਲੱਗਣ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਜਿਥੇ ਖੁਸ਼ੀ ਹੋਵੇਗੀ ਉਥੇ ਦੇਸ਼ ਦੇ ਲੋਕਾਂ ਵਿਚ ਦੇਸ਼ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਵੀ ਪ੍ਰਚੰਡ ਹੋਵੇਗੀ, ਕਿਉਂਕਿ ਦੋਵੇਂ ਸ਼ਖਸੀਅਤਾਂ ਦੇਸ਼ ਲਈ ਇੱਕ ਰਾਹ ਦਿਸੇਰਾ ਅਤੇ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

- ਸੁਖਦੇਵ ਸਲੇਮਪੁਰੀ
09780620233
9463128333
16 ਮਾਰਚ, 2022.

 

  ਕੇਜਰੀਵਾਲ ਨੇ ਭਗਵੰਤ ਮਾਨ ਨੂੰ ਦਿੱਤੀਆਂ ਵਧਾਈਆਂ  

ਚੰਡੀਗੜ੍ਹ , 16 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ ) ਆਪਣੇ ਟਵੀਟ ਵਿੱਚ  ਕੇਜਰੀਵਾਲ ਨੇ ਲਿਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਮਾਨ ਦੀ ਅਗਵਾਈ 'ਚ ਪੰਜਾਬ ਖੁਸ਼ਹਾਲੀ ਵੱਲ ਪਰਤੇਗਾ। ਬਹੁਤ ਤਰੱਕੀ ਹੋਵੇਗੀ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਪਹਿਲਾ ਟਵੀਟ

ਜਿਸ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ  

ਚੰਡੀਗੜ੍ਹ, 16 ਮਾਰਚ-(ਜਨ ਸ਼ਕਤੀ ਨਿਊਜ਼ ਬਿਊਰੋ  )ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵਲੋਂ ਪਹਿਲਾ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਨਤਾ ਦੀ ਹਰ ਉਮੀਦ 'ਤੇ ਖਰਾ ਉਤਰਾਂਗੇ ਤੇ ਫ਼ਿਰ ਤੋਂ ਰੰਗਲਾ ਪੰਜਾਬ ਬਣਾਵਾਂਗੇ।

ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਆਪਣੇ ਪੁੱਤਰ ਅਤੇ ਧੀ ਨਾਲ ਪਹਿਲੀ ਤਸਵੀਰ  

ਅਮਰੀਕਾ ਤੋਂ ਭਗਵੰਤ ਮਾਨ ਦੀ ਪੁੱਤਰੀ ਤੇ ਪੁੱਤਰ ਪੁੱਜੇ ਸਮਾਗਮ 'ਚ

ਖਟਕੜ ਕਲਾਂ, 16 ਮਾਰਚ- ਸ਼ਹੀਦ-ਏ-ਆਜ਼ਮ. ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਸਹੁੰ ਚੁੱਕ ਸਮਾਗਮ ਲਈ ਅਮਰੀਕਾ ਤੋਂ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਰੀ ਸੀਰਤ ਕੌਰ ਅਤੇ ਪੁੱਤਰ ਦਿਲਸ਼ਾਨ ਸਿੰਘ ਪੁੱਜੇ ਹਨ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦਾ 2015 ਵਿੱਚ ਆਪਣੀ ਪਤਨੀ ਇੰਦਰਪ੍ਰਰੀਤ ਕੌਰ ਨਾਲ ਤਲਾਕ ਹੋ ਗਿਆ ਸੀ ਅਤੇ ਉਨਾਂ੍ਹ ਦੀ 21 ਸਾਲਾ ਧੀ ਸੀਰਤ ਕੌਰ ਅਤੇ 17 ਸਾਲਾ ਪੁੱਤਰ ਦਿਲਸ਼ਾਨ ਅਮਰੀਕਾ 'ਚ ਆਪਣੀ ਮਾਂ ਇੰਦਰਪ੍ਰਰੀਤ ਕੌਰ ਨਾਲ ਰਹਿੰਦੇ ਹਨ। 2014 ਵਿਚ ਭਗਵੰਤ ਮਾਨ ਨੇ ਲੋਕ ਸਭਾ ਚੋਣ ਲੜੀ ਅਤੇ ਫਿਰ ਉਨਾਂ੍ਹ ਦੀ ਪਤਨੀ ਇੰਦਰਪ੍ਰਰੀਤ ਕੌਰ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ। ਮਾਨ ਪਹਿਲੀ ਵਾਰ 2014 'ਚ ਸੰਸਦ ਮੈਂਬਰ ਚੁਣੇ ਗਏ ਸਨ। ਜਦਕਿ 2015 'ਚ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਦੇ ਨਾਲ ਹੀ ਇੰਦਰਪ੍ਰਰੀਤ ਕੌਰ ਇਸ ਗੱਲ ਤੋਂ ਬਹੁਤ ਖੁਸ ਹੈ ਕਿ ਭਗਵੰਤ ਮਾਨ ਪੰਜਾਬ ਦੇ ਸੀਐਮ ਬਣ ਗਏ ਹਨ  ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 24 ਵਾਂ ਦਿਨ

ਜੇ ਹੱਕ-ਸੱਚ-ਇਨਸਾਫ ਲਈ ਜੂਝਣ ਵਾਲਿਆਂ ਯੋਧਿਆਂ ਦਾ ਏਨਾ ਹੀ ਸਤਿਕਾਰ ਹੈ, ਤਾਂ ਬੰਦੀ ਸਿੰਘਾਂ ਵੱਲ ਵੀ ਧਿਆਨ ਕਰੋ-ਦੇਵ ਸਰਾਭਾ

ਕਿਹਾ- ਆਪਣਾ ਰਸੂਖ ਵਰਤਦਿਆਂ ਸਜਾਵਾਂ ਮੁਆਫੀ ਵਾਲੇ ਪੱਖ ‘ਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਲਈ ਵੀ ਹਿੰਮਤ ਕਰੋ

 ਮੁੱਲਾਂਪੁਰ ਦਾਖਾ 16 ਮਾਰਚ ( ਸਤਵਿੰਦਰ ਸਿੰਘ ਗਿੱਲ)- ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚਾਂ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ-ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਸ਼ਿੰਗਾਰਾ ਸਿੰਘ ਟੂਸੇ, ਕੁਲਦੀਪ ਸਿੰਘ ਬਿੱਲੂ ਕਿਲ੍ਹਾ ਰਾਏਪੁਰ,ਬਲਦੇਵ ਸਿੰਘ ਈਸਨਪੁਰ,ਭੂਪਿੰਦਰ ਸਿੰਘ ਸਰਾਭਾ ਆਦਿ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਚੌਵੀ ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਦੱਸਿਆ ਕਿ ਇਕ ਪੱਖੋਂ ਤਾਂ ਤਸੱਲੀ ਹੋਈ ਕਿ ਭਗਵੰਤ ਮਾਨ ਨੇ ਸਹੁੰ ਚੁੱਕਣ ਲਈ ਹੱਕ-ਸੱਚ-ਇਨਸਾਫ ਲਈ ਜੂਝਣ ਵਾਲੇ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਨੂੰ ਚੁਣਿਆ, ਪਰ ਹੈਰਾਨਗੀ ਇਸ ਕਰਕੇ ਹੋਈ ਕਿ ਉਸਨੂੰ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਉਧਮ ਸਿੰਘ ਸੁਨਾਮ ਦਾ ਚੇਤਾ ਕਿਉਂ ਨਾ ਆਇਆ! ਕਿਉਕਿ ਇਹ ਦੋ ਅਜਿਹੇ ਸੂਰਮੇ ਸਨ। ਜਿਨ੍ਹਾਂ ਸੱਚੀ-ਸੁੱਚੀ ਸੋਚ ਨਾਲ ਦੇਸ਼ ਲਈ ਆਪਾ ਵਾਰਿਆ। ਕਿਧਰੇ ਵੀ ਆਪਣੇ-ਆਪ ਨੂੰ ਪ੍ਰਮੁੱਖਤਾ ਨਹੀਂ ਦਿੱਤੀ। ਜਿਸਦੀ ਮਿਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਸਤਾਰਾਂ ਵਰ੍ਹਿਆਂ ਦੀ ਉਮਰ ‘ਚ ਗਦਰ ਪਾਰਟੀ ‘ਚ ਸ਼ਮਲ ਹੋ ਕੇ ਲਗਾਤਾਰ ਸ਼ੰਘਰਸ਼ੀ ਜੀਵਨ ‘ਚ ਕਾਰਜ਼ਸ਼ੀਲ ਰਹਿੰਦਿਆਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 19 ਵਰ੍ਹਿਆਂ ਦੀ ਉਮਰ ‘ਚ ਦੇਸ਼ ਲਈ ਸ਼ਹੀਦ ਹੋਣਾ। ਇਸੇ ਤਰ੍ਹਾਂ ਸ਼ਹੀਦ ਉਧਮ ਸਿੰਘ ਸੁਨਾਮ ਨੇ ਸੱਤ ਸਮੁੰਦਰੋਂ ਪਾਰ ਜਾ ਕੇ 21 ਸਾਲਾ ਬਾਅਦ ਅੰਦਰੋਂ ਉਠੀ ਅਜਾਦੀ ਦੀ ਚੰਗਿਆੜੀ ਸਦਕਾ ਜਲ੍ਹਿਆਂ ਵਾਲੇ ਬਾਗ ‘ਚ ਵਿਸਾਖੀ ਵਾਲੇ ਦਿਨ ਹਜ਼ਾਰਾਂ ਬੇਗੁਨਾਹ ਲੋਕਾਂ ਦੇ ਕਾਤਲ ਤੋਂ ਉਨ੍ਹਾਂ ਦੀ ਧਰਤੀ ‘ਤੇ ਜਾ ਕੇ  ਬਦਲਾ ਲਿਆ ਤੇ ਪੂਰੀ ਦੁਨੀਆ ਨੂੰ ਦੱਸਿਆ ਕਿ ਸਿੱਖ ਉਹ ਨੇ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਬਦਲਾ ਲੈਣ ਦੀ ਹਿੰਮਤ ਕਰਦੇ ਹਨ। ਦੇਵ ਸਰਾਭਾ ਨੇ ਕਿਹਾ ਅਸੀਂ ਸਮੁੱਚੇ ਦੇਸ਼ ਭਗਤਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ, ਪਰ ਇਨਕਲਾਬ ਇਕੱਲਾ ਇਕ ਨੇ ਨਹੀਂ ਲਿਆਦਾ ਇਸ ਲਈ ਸਮੁੱਚੇ ਦੇਸ਼ ਭਗਤਾਂ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇ ਹੱਕ-ਸੱਚ-ਇਨਸਾਫ ਲਈ ਜੂਝਣ ਵਾਲਿਆਂ ਯੋਧਿਆਂ ਦਾ ਏਨਾ ਹੀ ਸਤਿਕਾਰ ਹੈ, ਤਾਂ ਬੰਦੀ ਸਿੰਘਾਂ ਲਈ ਵੀ ਧਿਆਨ ਕਰੋ ਅਤੇ ਆਪਣਾ ਰਸੂਖ ਵਰਤਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਸਬੰਧਿਤ ਸਜਾਵਾਂ ਮੁਆਫੀ ਵਾਲੇ ਪੱਖ ‘ਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਲਈ ਵੀ ਹਿੰਮਤ ਕਰੋ।ਤਾਂ ਕਿ ਉਹ ਵੀ ਆਪਣੇ ਪ੍ਰਵਾਰ ‘ਚ ਬਚਦੀ ਜਿੰਦਗੀ ਦੇ ਦਿਨ ਗੁਜਾਰ ਸਕੇ।‘ਦੇਵ ਸਰਾਭਾ’ ਨੇ ਕਿਹਾ ਸਰਕਾਰਾਂ ਸੂਬਿਆਂ ਦੀਆਂ ਹੋਣ ਜਾਂ ਕੇਂਦਰ ਦੀ ਇਨ੍ਹਾਂ ਨਾਲ ਜੁੜੀਆਂ ਸਿਆਸੀ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਨੂੰ ਪ੍ਰਵਾਰਾਂ ਤੋਂ ਕਿਉਂ ਦੂਰ ਰੱਖਿਆ ਹੋਇਆ ਹੈ। ਨਫਰਤ ਦੀ ਸੋਚ ਤਿਆਗ ਕੇ ਪਿਆਰ ਵਾਲਾ ਹੱਥ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ ਬੌਬੀ ਸਹਿਜਾਦ , ਜਸਵੰਤ  ਸਿੰਘ ਜੱਸੀ ਟੂਸੇ, ਨਿਰਭੈ ਸਿੰਘ ਅੱਬੂਵਾਲ ,ਜਗਧੂੜ ਸਿੰਘ ਸਰਾਭਾ, ਪਰਵਿੰਦਰ ਸਿੰਘ ਟੂਸੇ, ਜਗਪਾਲ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ, ਕੁਲਜੀਤ ਸਿੰਘ  ਭੰਮਰਾ ਸਰਾਭਾ, ਜਗਦੇਵ ਸਿੰਘ ਦੁਗਰੀ, ਦਲਜੀਤ ਸਿੰਘ ਟੂਸੇ , ਮਾਸਟਰ ਜਗਤਾਰ ਸਿੰਘ ਸਰਾਭਾ ਆਦਿ ਨੇ ਅੱਜ ਦੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।

ਪਿੰਡ ਚਕਰ ਤੋ ਖਟਕੜ ਕਲਾਂ ਨੂੰ ਕਾਫਲਾ ਰਵਾਨਾ

ਹਠੂਰ,16,ਮਾਰਚ-(ਕੌਸ਼ਲ ਮੱਲ੍ਹਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਾਮਲ ਹੋਣ ਲਈ ਅੱਜ ਪਾਰਟੀ ਦੇ ਸੀਨੀਅਰ ਆਗੂਆ ਦੀ ਅਗਵਾਈ ਹੇਠ ਪਿੰਡ ਚਕਰ ਤੋ ਖਟਕੜ ਕਲਾਂ ਲਈ ਦੋ ਬੱਸਾ ਦਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਪਿੰਡ ਚਕਰ ਵਾਸੀਆ ਨੇ ਕਿਹਾ ਕਿ ਅੱਜ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਦੇਖਣ ਦਾ ਮੌਕਾ ਮਿਿਲਆ ਹੈ ਕਿਉਕਿ ਅੱਜ ਤੋ ਪਹਿਲਾ ਕਿਸੇ ਵੀ ਮੁੱਖ ਮੰਤਰੀ ਨੇ ਆਮ ਲੋਕਾ ਦੀ ਹਾਜ਼ਰੀ ਵਿਚ ਸਹੁੰ ਨਹੀ ਚੁੱਕੀ।ਇਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਅੱਜ ਸੂਬੇ ਵਿਚ ਆਮ ਲੋਕਾ ਦੀ ਸਰਕਾਰ ਹੈ ਜੋ ਜਮੀਨੀ ਪੱਧਰ ਦੇ ਆਮ ਲੋਕਾ ਨਾਲ ਜੁੜੀ ਹੋਈ ਹੈ।ਇਸ ਮੌਕੇ ਉਨ੍ਹਾ ਨਾਲ ਸੁਖਜੀਤ ਸਿੰਘ ਸੁੱਖਾ ਬਾਠ,ਗੁਰਦੀਪ ਸਿੰਘ ਢਵਾਲੀ,ਗੁਰਦੀਪ ਸਿੰਘ ਭੁੱਲਰ,ਰਾਜਾ ਸਿੰਘ,ਮਨਜੀਤ ਸਿੰਘ ਜੈਦ,ਗੁਰਦੇਵ ਸਿੰਘ ਜੈਦ,ਪੰਚ ਸੋਹਣ ਸਿੰਘ,ਹੈਪੀ ਸਿੰਘ,ਗੋਨੀ ਸਿੰਘ,ਸੀਰਾ ਸਿੰਘ,ਜਗਜੀਤ ਸਿੰਘ,ਬੀਰਾ ਸਿੰਘ,ਗੁਰਮੀਤ ਸਿੰਘ,ਨੋਨੀ ਸਿੰਘ,ਅਵਤਾਰ ਸਿੰਘ,ਕੁਲਵੰਤ ਸਿੰਘ,ਘੋਨੀ ਸਿੰਘ,ਇੰਦਰਜੀਤ ਸਿੰਘ,ਜੱਗਾ ਸਿੰਘ,ਲਖਵਿੰਦਰ ਸਿੰਘ,ਨੀਟੂ ਸਿੰਘ,ਸਰਨਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਚਕਰ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪਿੰਡ ਚਕਰ ਵਾਸੀ ਖਟਕੜ ਕਲਾਂ ਲਈ ਰਵਾਨਾ ਹੁੰਦੇ ਹੋਏ।

ਪਾਵਰਕਾਮ ਆਮ ਲੋਕਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣੇ ਬੰਦ ਕਰੇ : ਮਜ਼ਦੂਰ ਆਗੂ  

ਜਗਰਾਉਂ   (ਰਣਜੀਤ ਸਿੱਧਵਾਂ)  :  ਪਾਵਰਕਾਮ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਉਗਰਾਹੁਣ ਲਈ ਧੜਾ-ਧੜ ਆਮ ਲੋਕਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟ ਰਿਹਾ ਹੈ। ਜੇਕਰ ਪਾਵਰਕਾਮ ਅਧਿਕਾਰੀਆਂ ਨੇ ਆਮ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਬੰਦ ਨਾ ਕੀਤੇ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਰਸੂਲਪੁਰ ਅਤੇ ਕੁਲਵੰਤ ਸਿੰਘ ਸੋਨੀ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਜਿਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਬਕਾਇਆ ਖੜ੍ਹੇ ਹਨ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ । ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਨਵੀਂ ਬਣ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਕੁੱਲ 600 ਯੂਨਿਟ (ਪ੍ਰਤੀ ਮਹੀਨਾ 300 ਯੂਨਿਟ) ਬਿਜਲੀ ਮੁਫ਼ਤ, ਪੁਰਾਣੇ ਬਕਾਇਆ ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਤੇ 24 ਘੰਟੇ ਬਿਨ੍ਹਾਂ ਕੱਟ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਹੈ । ਪਰ ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀ ਪੁਰਾਣੇ ਬਕਾਏ ਉਗਰਾਹੁਣ ਦੇ ਨਾਂ ਤੇ ਆਮ ਲੋਕਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਰਹੇ ਹਨ। ਇਸ ਮੌਕੇ ਮਜ਼ਦੂਰ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੁਰਾਣੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰੇ ਅਤੇ ਬਕਾਇਆ ਨਾ ਦੇ ਸਕਣ ਵਾਲਿਆਂ ਦੇ ਕੱਟੇ ਕੁਨੈਕਸ਼ਨ ਮੁੜ ਜੋੜਨ ਲਈ ਪਾਵਰਕਾਮ ਅਧਿਕਾਰੀਆਂ ਨੂੰ ਨਿਰਦੇਸ਼ ਦੇਵੇ। ਇਸ ਮੌਕੇ ਮਜ਼ਦੂਰ ਆਗੂਆਂ ਨੇ 'ਆਪ' ਦੀ ਬਣਨ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਕਿ ਪਾਵਰਕਾਮ ਅਧਿਕਾਰੀਆਂ ਨੂੰ ਕੁਨੈਕਸ਼ਨ ਕੱਟਣ ਤੋਂ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਪਾਵਰਕਾਮ ਅਧਿਕਾਰੀਆਂ ਨੇ ਅਜਿਹਾ ਕਰਨਾ ਬੰਦ ਨਾ ਕੀਤਾ ਤਾਂ ਜਥੇਬੰਦੀ ਨੂੰ ਮਜ਼ਬੂਰ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਬਖਤੌਰ ਸਿੰਘ, ਸੱਤਪਾਲ ਸਿੰਘ, ਬੀਰਾ ਸਿੰਘ ਆਦਿ ਹਾਜ਼ਰ ਸਨ ।

ਨਯਨ-ਜੋ ਵੇਖੇ ਅਣਵੇਖਾ' ਸ਼ੋਅ ਆਪਣੀ ਨਵੀਂ ਬਦਲਦੀ ਕਹਾਣੀ ਨਾਲ ਕਰੇਗਾ ਦਰਸਕਾਂ ਦਾ ਮਨੋਰੰਜਨ 

ਕਿ ਨਯਨ ਕਰੇਗੀ ਪਰਿਵਾਰ ਨਾਲ ਆਪਣੀ ਸੱਚਾਈ ਸਾਂਝੀ?

ਸ਼ੋਅ 'ਨਯਨ-ਜੋ ਵੇਖੇ ਅਣਵੇਖਾ' ਦੀ ਨਵੀਂ ਬਦਲਦੀ ਕਹਾਣੀ ਨਾਲ ਦਰਸ਼ਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਦੇਵਾਂਸ਼ ਦੇ ਦਾਦਾ ਜੀ ਵੀ ਰੀਟਾ ਦੇ ਹਸਪਤਾਲ ਵਿੱਚ ਦਾਖਲ ਹੋਣ ਦਾ ਦੋਸ਼ੀ ਨਯਨ ਨੂੰ ਸਮਝਦੇ ਹਨ ਅਤੇ ਉਸਦਾ ਵਿਰੋਧ ਕਰਦੇ ਹਨ; ਨਾਲ ਹੀ, ਦੇਵਾਂਸ਼ ਦੀ ਮਾੱਮੇ ਨੇ ਹਾਦਸੇ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।ਨਯਨ ਨੂੰ ਨਜ਼ਰ ਆਉਂਦਾ ਹੈ ਕਿ ਦੇਵਾਂਸ਼ ਦੀ ਜਾਨ ਨੂੰ ਖ਼ਤਰਾ ਹੈ, ਪਰ ਕਹਾਣੀ ਉਦੋਂ ਨਾਟਕੀ ਮੋੜ ਲੈਂਦੀ ਹੈ ਜਦੋਂ ਉਹ ਦੇਵਾਂਸ਼ ਨੂੰ ਤਾਂ ਬਚਾ ਲੈਂਦੀ ਹੈ, ਪਰ ਉਸਦੀ ਸੱਸ ਜਾਣਬੁੱਝ ਕੇ ਦੇਵਾਂਸ਼ ਨੂੰ ਆਪਣਾ ਪਿਆਰ ਦਿਖਾਉਣ ਲਈ ਜ਼ਹਿਰੀਲਾ ਦੁੱਧ ਪੀ ਲੈਂਦੀ ਹੈ, ਜਿਸ ਦੌਰਾਨ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ।ਹਸਪਤਾਲ 'ਚ ਜਿੱਥੇ ਪੂਰਾ ਪਰਿਵਾਰ ਰੀਟਾ ਨੂੰ ਲੈ ਕੇ ਚਿੰਤਾ ਵਿਚ ਹੈ, ਉੱਥੇ ਹੀ ਦੇਵਾਂਸ਼ ਆਪਣੀ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਲਈ ਨਯਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਆਪਣਾ ਰਾਜ਼ ਛੁਪਾਉਣ ਲਈ, ਨਯਨ ਨੂੰ ਮਜਬੂਰੀ ਵਿਚ ਦਾਦਾ ਜੀ ਤੋਂ ਝੂਠ ਬੋਲਣਾ ਪੈਂਦਾ ਹੈ ਕਿ ਦੇਵਾਂਸ਼ ਦੀ ਮਰੀ ਹੋਈ ਮਾਂ ਮਮਤਾ ਨੇ ਉਸ ਨੂੰ ਦੇਵਾਂਸ਼ ਦੀ ਜਾਨ ਨੂੰ ਖ਼ਤਰਾ ਹੋਣ ਦੀ ਚੇਤਾਵਨੀ ਸੁਪਨੇ 'ਚ ਆ ਕੇ ਦਿੱਤੀ ਸੀ, ਪਰ ਕੋਈ ਵੀ ਉਸ 'ਤੇ ਵਿਸ਼ਵਾਸ ਨਹੀਂ ਕਰਦਾ।ਕਹਾਣੀ ਸਿਵਹ ਘਟਨਾਵਾਂ ਦੇ ਇਸ ਬਦਲਾਅ ਨਾਲ ਖੁਰਾਣਾ ਪਰਿਵਾਰ ਇਹ ਸਮਝਣ ਤੋਂ ਅਸਮਰੱਥ ਹੈ ਕਿ ਨਯਨ ਨੂੰ ਦੁੱਧ ਵਿੱਚ ਜ਼ਹਿਰ ਹੋਣ ਦਾ ਇੰਨਾ ਯਕੀਨ ਕਿਵੇਂ ਹੋ ਗਿਆ ਸੀ; ਇਸ ਮੁੱਦੇ ਨੇ ਕੁਝ ਸਵਾਲ ਖੜੇ ਕਰ ਦਿੱਤੇ ਨੇ ਕਿ ਦੇਵਾਂਸ਼ ਦਾ ਪਰਿਵਾਰ ਕਦੋਂ ਤੱਕ ਨਯਨ ਦੇ ਕਿਸੇ ਵੀ ਹੋਣੀ ਤੋਂ ਪਹਿਲਾਂ ਦੇਖਣ ਵਾਲੀ ਸ਼ਕਤੀ ਤੋਂ ਅਣਜਾਣ ਰਹੇਗਾ? ਜਾਂ ਪਤਾ ਲੱਗਣ ਤੋਂ ਬਾਅਦ ਖੁਰਾਣਾ ਪਰਿਵਾਰ ਉਸਨੂੰ ਅਪਣਾ ਲਵੇਗਾ? 'ਨਯਨ-ਜੋ ਵੇਖੇ ਅਣਵੇਖਾ' ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਪਸੰਦੀਦਾ ਚੈਨਲ ਜ਼ੀ ਪੰਜਾਬੀ 'ਤੇ ਦੇਖਦੇ ਰਹੋ ਤਾਂ ਜੋ ਅੱਗੇ ਦੀ ਕਹਾਣੀ ਦੀ ਝਲਕ ਨਾ ਗੁਆਓ।
ਹਰਜਿੰਦਰ ਸਿੰਘ 

 ਟਰੱਕ ਯੂਨੀਅਨ ਹਠੂਰ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ 

ਹਠੂਰ,15,ਮਾਰਚ-(ਕੌਸ਼ਲ ਮੱਲ੍ਹਾ)-ਟਰੱਕ ਯੂਨੀਅਨ ਹਠੂਰ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਅੱਜ ਯੂਥ ਆਗੂ ਮੇਹਰਦੀਪ ਸਿੰਘ ਦੀ ਅਗਵਾਈ ਹੇਠ ਟਰੱਕ ਅਪਰੇਟਰਾ ਦੀ ਇਕੱਤਰਤਾ ਹਠੂਰ ਵਿਖੇ ਹੋਈ।ਇਸ ਮੌਕੇ ਟਰੱਕ ਅਪਰੇਟਰਾ ਨੇ ਸਰਬ ਸੰਮਤੀ ਨਾਲ ਦਸ ਮੈਬਰਾ ਦੀ ਪ੍ਰਬੰਧਕੀ ਕਮੇਟੀ ਨਿਯੁਕਤ ਕੀਤੀ।ਜਿਸ ਵਿਚ ਸਤਨਾਮ ਸਿੰਘ,ਪ੍ਰਮਿੰਦਰ ਸਿੰਘ,ਮੇਹਰਦੀਪ ਸਿੰਘ,ਅਵਤਾਰ ਸਿੰਘ,ਜਗਦੇਵ ਸਿੰਘ,ਸੁਦਾਗਰ ਸਿੰਘ,ਜਗਤਾਰ ਸਿੰਘ,ਹਰਮਿੰਦਰ ਸਿੰਘ,ਅਮਨਦੀਪ ਸਿੰਘ,ਸੁਖਦੇਵ ਸਿੰਘ ਨੂੰ ਮੈਬਰ ਚੁਣਿਆ ਗਿਆ।ਇਸ ਮੌਕੇ ਨਵੀ ਚੁੱਣੀ ਦਸ ਮੈਬਰਾ ਦੀ ਕਮੇਟੀ ਨੇ ਸਮੂਹ ਟਰੱਕ ਅਪਰੇਟਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਜਿਮੇਵਾਰੀ ਤੁਸੀ ਸਾਨੂੰ ਦਿੱਤੀ ਹੈ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ ਅਤੇ ਯੂਨੀਅਨ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਟਰੱਕ ਅਪਰੇਟਰਾ ਨੇ ਕਿਹਾ ਕਿ ਅੱਜ ਤੋ ਬਾਅਦ ਇਹ ਦਸ ਮੈਬਰੀ ਕਮੇਟੀ ਹੀ ਯੂਨੀਅਨ ਨੂੰ ਚਲਾਏਗੀ ਅਤੇ ਕਿਸੇ ਵੀ ਵਿਅਕਤੀ ਨੂੰ ਯੂਨੀਅਨ ਦਾ ਪ੍ਰਧਾਨ ਨਹੀ ਚੁਣਿਆ ਜਾਵੇਗਾ।ਉਨ੍ਹਾ ਕਿਹਾ ਕਿ ਜਦੋ ਤੋ ਹਠੂਰ ਟਰੱਕ ਯੂਨੀਅਨ ਬਣੀ ਹੈ ਤਾਂ ਉਸ ਦਿਨ ਤੋ ਹੀ ਇਥੇ ਧੱਕੇ ਨਾਲ ਸਮੇਂ-ਸਮੇਂ ਦੀਆ ਸਰਕਾਰਾ ਵੱਲੋ ਪ੍ਰਧਾਨ ਥਾਪਿਆ ਜਾਦਾ ਰਿਹਾ ਹੈ ਪਰ ਹੁਣ ਇਸ ਪ੍ਰਥਾ ਨੂੰ ਖਤਮ ਕਰਦਿਆ ਅੱਜ ਤੋ ਬਾਅਦ ਯੂਨੀਅਨ ਦੀ ਜਿਮੇਵਾਰੀ ਦਸ ਮੈਬਰਾ ਦੀ ਕਮੇਟੀ ਕੋਲ ਹੀ ਹੋਵੇਗੀ ਅਤੇ ਟਰੱਕ ਅਪਰੇਟਰ ਦਸ ਮੈਬਰੀ ਕਮੇਟੀ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।ਇਸ ਮੌਕੇ ਉਨ੍ਹਾ ਨਾਲ ਪਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਕਮਲਜੀਤ ਸਿੰਘ,ਹਰਮੰਦਰ ਸਿੰਘ,ਪ੍ਰਗਟ ਸਿੰਘ,ਹਰਪ੍ਰੀਤ ਸਿੰਘ,ਗੁਰਦੀਪ ਸਿੰਘ,ਬਿੱਕਰ ਸਿੰਘ,ਸੁਰਜੀਤ ਸਿੰਘ,ਦਰਸਨ ਸਿੰਘ,ਜਗਰੂਪ ਸਿੰਘ,ਅਮਨਦੀਪ ਸਿੰਘ,ਕਾਲਾ ਸਿੰਘ,ਇੰਦਰਪਾਲ ਸਿੰਘ,ਰਣਜੀਤ ਸਿੰਘ,ਟਹਿਲ ਸਿੰਘ,ਪੱਪੀ ਹਠੂਰ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਟਰੱਕ ਯੂਨੀਅਨ ਹਠੂਰ ਦੀ ਪ੍ਰਬੰਧਕੀ ਕਮੇਟੀ ਅਤੇ ਟਰੱਕ ਅਪਰੇਟਰ

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 23ਵਾਂ ਦਿਨ

ਪੰਥਕ ਮੋਰਚੇ 'ਚ ਬਾਜ਼ ਦਾ ਵਾਰ ਵਾਰ ਦਰਸ਼ਨ ਦੇਣਾ ਸਿੱਖ ਕੌਮ ਲਈ ਫਤਿਹ ਦਾ ਪੈਗ਼ਾਮ : ਮੋਮਨਾਬਾਦੀ  

ਜਥੇਦਾਰ ਸਾਹਿਬ, ਬਾਦਲਾਂ ਦਾ ਪਿਆਰ ਛੱਡ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰੋ  : ਦੇਵ ਸਰਾਭਾ/ਪ੍ਰਧਾਨ ਤਲਵੰਡੀ    
ਮੁੱਲਾਂਪੁਰ ਦਾਖਾ 15 ਮਾਰਚ (ਸਤਵਿੰਦਰ ਸਿੰਘਗਿੱਲ)- ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ 23ਵੇ ਦਿਨ 'ਚ ਪਹੁੰਚਿਆ ਪੰਥਕ ਮੋਰਚੇ 'ਚ ਜੁਝਾਰੂ ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ,ਢਾਡੀ ਕਰਨੈਲ ਸਿੰਘ ਸੋਡਾ ਛਾਪਾ,ਹਰਭਜਨ ਸਿੰਘ ਜੜ੍ਹਾਂਹਾਂ,ਪਰਵਿੰਦਰ ਸਿੰਘ ਬਿੱਟੂ ਸਰਾਭਾ, ਬਲਦੇਵ ਸਿੰਘ 'ਦੇਵ ਸਰਾਭਾ' ਸਮੇਤ ਭੁੱਖ ਹੜਤਾਲ ‘ਤੇ ਬੈਠੇ। ਖ਼ਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਤੇ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿਣ ਮੁਤਾਬਕ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ 'ਚ ਮੈਂ ਕੱਲਾ ਸਹੁੰ ਨਹੀਂ ਚੁੱਕਾਂਗਾ, ਜਦ ਕਿ 3 ਕਰੋੜ ਲੋਕ ਉਹ ਸਾਰੇ ਹੀ ਮੇਰੇ ਨਾਲ ਸਹੁੰ ਚੁੱਕਣਗੇ । ਉੱਥੇ ਹੀ ਅਸੀਂ ਸ. ਮਾਨ ਨੂੰ ਇਹ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜ਼ਰੂਰ ਯਤਨ   ਕਰੋ।ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਨੂੰ ਵੀ ਆਖਦੇ ਹਾਂ ਕਿ ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਪਿਆਰ ਜਾਗਦਾ ,ਫੇਰ ਉਹ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਭੁੱਲ ਜਾਂਦੇ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ 'ਚ ਡੱਕੇ ਹੋਏ ਨੇ ਜਦ ਕਿ ਉਨ੍ਹਾਂ ਨੂੰ  ਸਿੰਘਾਂ ਦੀ ਰਿਹਾਈ ਲਈ ਕੋਈ ਵੱਡਾ ਸੰਘਰਸ਼ ਕਰਨ ਦਾ  ਐਲਾਨ ਕਰਨਾ ਚਾਹੀਦਾ ਤਾਂ ਜੋ ਬੰਦੀ   ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੀਏ ,ਨਾ ਕੇ ਇਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਖਾਤਰ ਪੂਰੀ ਕੌਮ ਨੂੰ ਭੁਲਾਉਣਾ ਜ਼ਰੂਰੀ । ਮੋਰਚੇ 'ਚ ਪੰਥਕ ਕਵੀ ਮੋਹਨ ਸਿੰਘ ਮੋਮਨਬਾਦੀ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹੜਤਾਲ ਵਾਲੇ ਸਥਾਨ ਵਿਖੇ ਇਕ ਬਾਜ਼ ਦੇ ਵਾਰ ਵਾਰ ਦਰਸ਼ਨ ਦੇਣ ਤੇ ਪ੍ਰਤੀਕਰਮ ਇਹ ਦਰਸਾਉਂਦਾ ਹੈ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਨਾਲ ਸਿੱਖ ਕੌਮ ਦੀ ਫ਼ਤਹਿ ਯਕੀਨੀ ਹੈ । ਇਸ ਮੋਰਚੇ ਤੇ ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮਾਨਤਾ ਪ੍ਰਾਪਤ ਖਾਲਸਾ ਗੁਰਮਤਿ ਪ੍ਰਕਾਸ਼ ਗ੍ਰੰਥੀ ਸਭਾ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਦੀ ਗਵਾਹੀ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਸਥਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਪਹੁੰਚ ਕੇ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਨੂੰ ਡਟ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਇਨ੍ਹਾਂ ਤੋਂ ਇਲਾਵਾ ਕੌਮੀ ਮੁੱਖ ਸਕੱਤਰ ਹਰਜੀਤ ਸਿੰਘ ਰਾਏਕੋਟ, ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਤਲਵੰਡੀ ,ਮੁੱਖ ਸਲਾਹਕਾਰ ਭਜਨ ਸਿੰਘ ਅਕਾਲਗਡ਼੍ਹ , ਮੁੱਖ ਬੁਲਾਰਾ ਪੰਜਾਬ ਹਰਜਿੰਦਰ ਸਿੰਘ ਮੋਹੀ, ਜਨਰਲ ਸਕੱਤਰ ਅਵਤਾਰ ਸਿੰਘ ਅਕਾਲਗਡ਼੍ਹ ,ਕੌਮੀ ਮੁੱਖ ਸਲਾਹਕਾਰ ਸੁਖਦੇਵ ਸਿੰਘ ਤਲਵੰਡੀ , ਭਾਈ ਕਮਲਜੀਤ ਸਿੰਘ ਹੇਰਾਂ ਆਦਿ ਵੀ ਨਾਲ ਹਾਜ਼ਰ ਸਨ ।  ਭੁੱਖ ਹੜਤਾਲ ਵਿਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜ਼ਾਦ, ਪਰਮਿੰਦਰ ਸਿੰਘ ਬਿੱਟੂ ਸਰਾਭਾ, ਸੁਖਦੇਵ ਸਿੰਘ ਸੁੱਖਾ ਟੂਸੇ, ਅੱਛਰਾ ਸਿੰਘ ਸੋਨੂੰ ਭੈਣੀ ਰੋੜਾ,ਇਕਬਾਲ ਸਿੰਘ ਕੂਕਾ ਸਰਾਭਾ,ਨਿਰਭੈ ਸਿੰਘ ਅੱਬੂਵਾਲ,ਕਾਕਾ ਮਹੰਤ ਸਰਾਭਾ ,ਜਸਪਾਲ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਟੂਸੇ,ਅਮਨ ਸਰਾਭਾ,ਗੁਰਜੀਤ ਸਿੰਘ ਭੰਮਰਾ ਸਰਾਭਾ,ਭੁਪਿੰਦਰ ਸਿੰਘ ਬਿੱਲੂ ਸਰਾਭਾ, ਬਲਦੇਵ ਸਿੰਘ ਈਸਨਪੁਰ, ਕੁਲਦੀਪ ਸਿੰਘ ਕਿਲ੍ਹਾ  ਰਾਏਪੁਰ, ਆਦਿ ਨੇ ਵੀ ਹਾਜ਼ਰੀ ਭਰੀ।

ਲੋਕ ਸੇਵਾ ਸੁਸਾਇਟੀ ਨੇ ਲੋੜਵੰਦ ਵਿਦਿਆਰਥੀ ਦੀ ਸਕੂਲ ਫ਼ੀਸ ਭੇਂਟ ਕੀਤੀ

ਜਗਰਾਉ 15 ਮਾਰਚ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਨੇ ਅੱਜ ਸਥਾਨਕ ਡੀ ਏ ਵੀ ਸਕੂਲ ਦੇ ਇੱਕ ਲੋੜਵੰਦ ਵਿਦਿਆਰਥੀ ਦੀ ਸਕੂਲ ਫ਼ੀਸ ਸਕੂਲ ਪਿ੍ਰੰਸੀਪਲ ਬਿ੍ਰਜ ਮੋਹਨ ਬੱਬਰ ਨੂੰ ਭੇਂਟ ਕੀਤੀ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਵਿਅਕਤੀ ਦੇ ਪਰਿਵਾਰ ਵੱਲੋਂ ਮਦਦ ਦੀ ਕੀਤੀ ਅਪੀਲ ਤਹਿਤ ਸੁਸਾਇਟੀ ਨੇ ਪੀੜਤ ਪਰਿਵਾਰ ਦੇ ਡੀ ਏ ਵੀ ਸਕੂਲ ਵਿਚ ਪੜ੍ਹਦੇ ਇੱਕ ਬੇਟੇ ਦੀ  ਪੜ੍ਹਾਈ ਵਿੱਚ ਮਦਦ ਕਰਨ ਡੀ ਏ ਵੀ ਸਕੂਲ ਨੂੰ ਉਸ ਦੀ ਸਕੂਲ ਫ਼ੀਸ ਵਿਚ ਸਹਿਯੋਗ ਰਾਸ਼ੀ ਦਿੱਤੀ ਹੈ ਤਾਂ ਕਿ ਬੱਚੇ ਦੀ ਪੜ੍ਹਾਈ ਨਿਰਵਿਘਨ ਜਾਰੀ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਡੀ ਏ ਵੀ ਸਕੂਲ ਸਮੇਤ ਹੋਰ ਕਈ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਫ਼ੀਸ ਜਾ ਚੁੱਕੀ ਹੈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਜਿੱਥੇ ਘਰ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਬੱਚਿਆਂ ਦੀ ਪੜਾਈ ਵਿਚ ਅਕਸਰ ਆਰਥਿਕ ਤੰਗੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਲੋਕ ਸੇਵਾ ਸੁਸਾਇਟੀ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦਾ ਪੀੜਤ ਪਰਿਵਾਰ ਲਈ ਰੱਬ ਬਣ ਕੇ ਅੱਗੇ ਆਉਣ ਦੀ ਜ਼ਿਹਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ ਬਿ੍ਰਜ ਮੋਹਨ ਬੱਬਰ ਨੇ ਜਿੱਥੇ ਸੁਸਾਇਟੀ ਵੱਲੋਂ ਪੀੜਤ ਪਰਿਵਾਰ ਦੇ ਬੱਚੇ ਦੀ ਸਕੂਲ ਫ਼ੀਸ ਵਿੱਚ ਕੀਤੀ ਮਦਦ ਲਈ ਧੰਨਵਾਦ ਕੀਤਾ ਉੱਥੇ ਸਕੂਲ ਵੱਲੋਂ ਵੀ ਬੱਚੇ ਦੀ ਪੂਰਨ ਮਦਦ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਪ੍ਰਸ਼ਾਸਨ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪੀੜਤ ਪਰਿਵਾਰ ਦੀ ਮਦਦ ਦੀ ਵੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜ ਕੁਮਾਰ ਭੱਲਾ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਸੁਸਾਇਟੀ ਮੈਂਬਰਾਂ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।