You are here

ਪੰਜਾਬ

ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਹੋਰ ਲਗਾਏ ਜਾਣਗੇ ਸਟੈਟਿਕ ਕੰਪੈਕਟਰ :  ਐਡਵੋਕੇਟ ਸਿੱਧੂ

ਲੁਧਿਆਣਾ, 25 ਮਾਰਚ (ਰਣਜੀਤ ਸਿੱਧਵਾਂ) :  ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਦੇ ਵਿਧਾਇਕ  ਕੁਲਵੰਤ ਸਿੰਘ ਸਿੱਧੂ ਨੇ ਅੱਜ ਨੇੜੇ ਸਿੱਧਵਾਂ ਕਨਾਲ ਨਹਿਰ ਦੁੱਗਰੀ ਰੋਡ ਕਿਨਾਰੇ ਸਥਿਤ ਸਟੈਟਿਕ ਕੰਪੈਕਟਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਜੁਆਇੰਟ ਕਮਿਸ਼ਨਰ ਸ਼੍ਰੀਮਤੀ ਪੂਨਮਪ੍ਰੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਖੇਤਰ ਵਿੱਚ ਸਟੈਟਿਕ ਕੰਪੈਕਟਰ ਨੂੰ ਵਧੀਆ ਬਨਾਉਣ ਅਤੇ ਪੂਰੇ ਪ੍ਰਬੰਧਨ ਦੇ ਨਿਰਦੇਸ਼ ਦਿੱਤੇ ਅਤੇ ਸ਼ਹਿਰ ਦੀ ਸਾਫ ਸਫਾਈ ਨੂੰ ਹਰ ਹੀਲੇ ਵਧੀਆ ਬਨਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸਿੱਧਵਾਂ ਕਨਾਲ ਨਹਿਰ ਦੁੱਗਰੀ ਰੋਡ ਕਿਨਾਰੇ ਸਥਿਤ ਸਟੈਟਿਕ ਕੰਪੈਕਟਰ ਦੀ ਕੰਧ ਉੱਚੀ ਚੁੱਕੀ ਜਾਵੇ ਤਾਂ ਜੋ ਇਸ ਦਾ ਕੂੜਾ ਕਰਕਟ ਸੜਕ 'ਤੇ ਨਾ ਖਿਲਰੇ ਅਤੇ ਸੜਕ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸਟੈਟਿਕ ਕੰਪੈਕਟਰ ਵਿੱਚ ਸਾਰੇ ਪ੍ਰਬੰਧ ਅਤੇ ਪੂਰਾ ਸਮਾਨ ਉਪਲੱਬਧ ਹੋਣਾ ਚਾਹੀਦਾ ਹੈ ਉਹ ਕਿਸੇ ਸਮੇਂ ਸਟੈਟਿਕ ਕੰਪੈਕਟਰ ਦਾ ਦੌਰਾ ਕਰ ਸਕਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਲੁਧਿਆਣਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕੁੜਾ-ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰ ਸਟੈਟਿਕ ਕੰਪੈਕਟਰ ਲਗਾਏ ਜਾਣਗੇ ਜਦਕਿ ਕਈਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਸਟੈਟਿਕ ਕੰਪੈਕਟਰ ਹੋਰ ਲਗਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨਹਿਰ ਦੇ ਸਿੱਧਵਾਂ ਕਨਾਲ ਨਹਿਰ ਦੇ ਕਿਨਾਰੇ 'ਤੇ ਬਨਣ ਵਾਲੇ ਪਾਰਕ ਅਤੇ ਸੜਕ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਤੋਂ ਇਸ ਸਬੰਧੀ ਰਿਪੋਰਟ ਪ੍ਰਾਪਤ ਕੀਤੀ। ਉਨ੍ਹਾਂ ਲੁਧਿਆਣਾ ਨੂੰ ਕੂੜਾ ਮੁਕਤ ਬਣਾਉਣ ਲਈ ਵਚਨਬੱਧ ਹਨ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮਾਜਿਕ ਕੰਮ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸ਼ਹਿਰ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਪਿੰਡ ਵਜੀਦਕੇ ਖੁਰਦ ਵਿਖੇ ਸ਼ਹੀਦ ਰਹਿਮਤ ਅਲੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ,ਸ਼ਹੀਦ ਰਹਿਮਤ ਅਲੀ ਨੂੰ ਕੀਤਾ ਸਿਜਦਾ  
ਮਹਿਲ ਕਲਾਂ/ ਬਰਨਾਲਾ 25 ਮਾਰਚ- (ਗੁਰਸੇਵਕ ਸੋਹੀ ) ਸ਼ਹੀਦ ਰਹਿਮਤ ਅਲੀ ਮੈਮੋਰੀਅਲ ਕਲੱਬ ਪਿੰਡ ਵਜੀਦਕੇ ਖੁਰਦ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗ਼ਦਰ ਲਹਿਰ ਦੇ ਅਨਮੋਲ ਹੀਰੇ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਸਾਲਾਨਾ ਸ਼ਹੀਦੀ ਸਮਾਗਮ ਪਿੰਡ ਵਜੀਦਕੇ ਖੁਰਦ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਵਿਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਯਾਦ ਵਿੱਚ ਬਣਾਏ ਬੁੱਤ ਉੱਪਰ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਕੌਮਾਂ ਹਮੇਸ਼ਾਂ ਲਈ ਅਮਰ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਭੁਪਿੰਦਰ ਸਿੰਘ,ਚਰਨਜੀਤ ਸਿੰਘ,ਨਿਰਭੈ ਸਿੰਘ,ਧਰਮਿੰਦਰ ਸਿੰਘ,ਅਵਤਾਰ ਸਿੰਘ,ਜਤਿੰਦਰ ਸਿੰਘ ਲਾਲੀ,ਗੁਰਜੀਤ ਸਿੰਘ,ਨਛੱਤਰ ਸਿੰਘ ਸੋਨੀ,ਪਰਮਿੰਦਰ ਸਿੰਘ ਨੇ ਸਹਿਯੋਗ ਕਰਨ ਵਾਲੇ ਪਤਵੰਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਪੰਡੋਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ, ਨੰਬਰਦਾਰ ਬੇਅੰਤ ਸਿੰਘ ਸਰਾਂ,ਨਾਜ਼ਰ ਸਿੰਘ ਧਾਲੀਵਾਲ,ਪੰਚ ਜਸਵੀਰ ਸਿੰਘ ਗਰੇਵਾਲ,ਪੰਚ ਨਛੱਤਰ ਸਿੰਘ, ਪੰਚ ਗੋਬਿੰਦ ਸਿੰਘ, ਸਤਨਾਮ ਸਿੰਘ ਵਿਰਕ,ਹਰਪਾਲ ਪਾਲੀ ਵਜੀਦਕੇ,ਜਤਿੰਦਰ ਸਿੰਘ ਬਾਬੂ,ਬਲਵਿੰਦਰ ਸਿੰਘ ਬਿੰਦਾ,ਪੰਚ ਦਰਸਨ ਸਿੰਘ,ਜਥੇਦਾਰ ਜੋਰਾ ਸਿੰਘ ਵਿਰਕ,ਜਗਰਾਜ ਸਿੰਘ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਵਜੀਦਕੇ ਕਲਾਂ ਵਿਖੇ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਸ਼ਹੀਦੀ ਦਿਹਾੜਾ ਮਨਾਇਆ

ਮਹਿਲ ਕਲਾਂ/ਬਰਨਾਲਾ- 25  ਮਾਰਚ(ਗੁਰਸੇਵਕ ਸੋਹੀ )- ਗ਼ਦਰ ਲਹਿਰ ਦੇ ਮਹਾਨ ਹੀਰੇ ਸ਼ਹੀਦ ਰਹਿਮਤ ਅਲੀ ਵਜ਼ੀਦਕੇ ਦਾ  ਸ਼ਹੀਦੀ ਦਿਹਾੜਾ ਅੱਜ ਪਿੰਡ ਵਜੀਦਕੇ ਕਲਾਂ ਦੇ ਪ੍ਰਾਇਮਰੀ ਸਕੂਲ ਵਿਖੇ ਸ਼ਹੀਦ ਰਹਿਮਤ ਅਲੀ ਦੇ ਆਦਮ ਕੱਦ ਬੁੱਤ ਤੇ  ਸ਼ਹੀਦ ਰਹਿਮਤ ਅਲੀ ਮੈਮੋਰੀਅਲ ਕਲੱਬ,ਗ੍ਰਾਮ ਪੰਚਾਇਤ ਅਤੇ ਬੀ ਕੇ ਯੂ ਏਕਤਾ ;(ਉਗਰਾਹਾਂ) ਦੇ ਆਗੂਆਂ ਵੱਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਆਗੂ ਰਾਜਿੰਦਰ ਸਿੰਘ ਖੱਟੂ ਵਜੀਦਕੇ, ਨਵ ਨਿਯੁਕਤ ਕਲੱਬ ਪ੍ਰਧਾਨ ਸ਼ਮਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਰਹਿਮਤ ਅਲੀ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਸਾਥੀਆਂ ਸਮੇਤ ਆਪਣੀਆਂ ਕੀਮਤੀ ਜਾਨਾਂ ਦੇਸ਼ ਦੇ ਲੇਖੇ ਲਾਈਆਂ ਸਨ।ਇਸ ਲਈ ਸਾਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ ਤੋਂ ਸੇਧ ਲੈ ਕੇ ਜੀਵਨ ਚ ਅੱਗੇ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਜਿਹਡ਼ੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਕੌਮਾਂ ਨਕਸ਼ੇ ਤੋਂ ਮਿਟ ਜਾਂਦੀਆਂ ਹਨ ।ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ  ਮਨਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ ।
ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਿਸ਼ਰਾ, ਗੁਰਦੀਪ ਸਿੰਘ ਖਾਲਸਾ,ਸੁਖਵਿੰਦਰ ਸਿੰਘ ਸੁੱਖੀ ਗਰੇਵਾਲ,ਸਿਕੰਦਰ ਸਿੰਘ, ਜੋਗਿੰਦਰ ਸਿੰਘ, ਮਲਜੀਤ ਸਿੰਘ ਕਾਕਾ, ਹਰਮੋਲਕ ਸਿੰਘ ਫੌਜੀ ,ਅਮਰਜੀਤ ਸਿੰਘ ਸਾਬਕਾ ਪੰਚ,  ਰਣਜੀਤ ਸਿੰਘ ਗਿੱਲ ,ਸ਼ੇਵਕ ਸਿੰਘ ਪੋਪਾ ਗਰੇਵਾਲ, ਚਰਨ ਸਿੰਘ ਖ਼ਾਲਸਾ ਤੇ ਕੁਲਵਿੰਦਰ ਸਿੰਘ ਆਦਿ ਹੋਰ ਹਾਜ਼ਰ ਸਨ  ।

ਪੀ ਐਸ ਪੀ ਸੀ ਐਲ ਸਬ ਡਿਵੀਜ਼ਨ ਮਹਿਲ ਕਲਾਂ ਦੇ ਮੁਲਾਜ਼ਮਾਂ ਨੇ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਪੰਡੋਰੀ ਨੂੰ ਸੌਪਿਆ

ਮਹਿਲ ਕਲਾਂ  25 ਮਾਰਚ (ਗੁਰਸੇਵਕ ਸੋਹੀ) ਪੀ ਐਸ ਪੀ ਸੀ ਐਲ ਸਬ ਡਿਵੀਜ਼ਨ ਮਹਿਲ ਕਲਾਂ ਦੇ ਮੁਲਾਜ਼ਮਾਂ ਵੱਲੋਂ  ਜਥੇਬੰਦੀ ਦੇ ਆਗੂਆਂ ਨਿਰਮਲ ਸਿੰਘ ਨਿੰਮਾ, ਜਸਵਿੰਦਰ ਸਿੰਘ ਜੱਸਾ, ਅਵਤਾਰ ਸਿੰਘ, ਹਰਦੇਵ ਸਿੰਘ ,ਸਿਕੰਦਰ ਸਿੰਘ ਮਹਿਲ ਖੁਰਦ ਅਤੇ ਹਰਬੰਸ ਸਿੰਘ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ । ਜਿਸ ਦੇ ਆਧਾਰ ਤੇ ਅੱਜ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮਿਲ ਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਵਿਧਾਇਕ ਪੰਡੋਰੀ ਤੋਂ ਮੰਗ ਕੀਤੀ ਕਿ ਜੋ ਪ੍ਰਵੀਜ਼ਨ ਪੀਰੀਅਡ ਪਹਿਲਾਂ ਤਿੰਨ ਸਾਲ ਦਾ ਸੀ ਉਸ ਨੂੰ ਬਿਲਕੁਲ ਖ਼ਤਮ ਕੀਤਾ ਜਾਵੇ  । ਇਸ ਮੌਕੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦੀਆਂ ਜੋ ਵੀ ਜਾਇਜ਼ ਮੰਗਾਂ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ,ਸੁਖਦੀਪ ਸਿੰਘ, ਮਨਦੀਪ ਸਿੰਘ ,ਹਰਭਜਨ ਸਿੰਘ ,ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ,ਗੁਰਜੰਟ ਦਾਸ ,ਪਰਗਟ ਸਿੰਘ ਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ  ।

ਵਿਧਾਇਕ ਇਯਾਲੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਹਾਲਤ ਸੁਧਾਰਨ ਦੀ ਮੰਗ 

ਸੂਬਾ ਸਰਕਾਰ ਯਾਦਗਾਰੀ ਮਾਰਗਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਫੰਡ ਜਾਰੀ ਕਰੇ ਇਯਾਲੀ  
ਮੁੱਲਾਂਪੁਰ ਦਾਖਾ,25 ਮਾਰਚ ( ਸਤਵਿੰਦਰ ਸਿੰਘ ਗਿੱਲ) ਅਕਾਲੀ ਬਸਪਾ ਵਿਧਾਇਕ ਦਲ ਦੇ ਨੇਤਾ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਫਿਰੋਜ਼ਪੁਰ ਰੋਡ ਲੁਧਿਆਣਾ ਤੋਂ ਜੋਧਾਂ ਸਰਾਭਾ ਵੱਲ ਆਉਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਹੁੰਦੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮਾਰਗ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਸ਼ਹੀਦਾਂ ਦੇ ਸਤਿਕਾਰ ਹਿੱਤ ਸੜਕੀ ਮਾਰਗਾਂ ਨੂੰ ਸ਼ਹੀਦਾਂ ਦਾ ਨਾਮ ਦਿੱਤੇ ਜਾਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ  ਉਹ ਯਾਦਗਾਰੀ ਮਾਰਗਾਂ ਦੀ ਹਾਲਤ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਵੇ ਅਤੇ ਯਾਦਗਾਰੀ ਮਾਰਗਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਵਿਸ਼ੇਸ਼ ਫੰਡ ਜਾਰੀ ਕਰੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਅੰਦਰ ਗੁਰੂਆਂ, ਸ਼ਹੀਦਾਂ ਅਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਦੇ ਨਾਂ ਵਾਲੇ ਮਾਰਗਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ  ਸਾਡੀਆਂ ਸਤਿਕਾਰਤ ਸ਼ਖ਼ਸੀਅਤਾਂ ਦੀ ਯਾਦ ਵਾਲੇ ਇਹ ਮਾਰਗਾਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਸ਼ਹੀਦਾਂ ਪ੍ਰਤੀ ਸਾਡੇ ਸਤਿਕਾਰ ਦਾ ਅਹਿਸਾਸ ਹੋ ਸਕੇ। ਇਯਾਲੀ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਸਵਾਗਤ ਕਰਦਿਆਂ ਸੂਬਾ ਸਰਕਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬਰਸੀ ਮੌਕੇ 16 ਨਵੰਬਰ ਨੂੰ ਵੀ ਸਰਕਾਰੀ ਛੁੱਟੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਦੀ ਤਤਕਾਲੀ ਅਕਾਲੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਸਰਕਾਰੀ ਛੁੱਟੀ ਦਾ ਫ਼ੈਸਲਾ ਕਰਵਾਇਆ ਗਿਆ ਸੀ, ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਛੁੱਟੀ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਇਯਾਲੀ ਵੱਲੋਂ ਤਤਕਾਲੀ ਅਕਾਲੀ ਸਰਕਾਰ ਸਮੇਂ ਸ਼ਹੀਦ ਦੇ ਜੱਦੀ ਘਰ ਦੀ ਸਾਂਭ ਸੰਭਾਲ ਦੇ ਨਾਲ ਪਿੰਡ ਵਿੱਚ ਯਾਦਗਾਰ ਬਣਾਉਣ ਤੋਂ ਇਲਾਵਾ ਯਾਦਗਾਰੀ ਸਪੋਰਟਸ ਪਾਰਕ, ਟਰੀਟਮੈਂਟ ਪਲਾਂਟ ਸਮੇਤ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ ਵਿਕਾਸ ਪ੍ਰਾਜੈਕਟ ਨੇਪਰੇ ਚਾੜ੍ਹੇ ਗਏ ਸਨ, ਪ੍ਰੰਤੂ ਪਿਛਲੇ ਪੰਜ ਸਾਲਾਂ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਲਈ ਕੋਈ ਖਾਸ ਫੰਡ ਜਾਰੀ ਨਹੀਂ ਹੋ ਸਕੇ।

ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਦੀ ਰਿਹਾਈ ਬੇਹੱਦ ਜ਼ਰੂਰੀ : ਵਿਧਾਇਕ ਇਆਲੀ    

 ਮੁੱਲਾਂਪੁਰ ਦਾਖਾ 25 ਮਾਰਚ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਵੱਖ ਵੱਖ ਪੰਥਕ ਜੱਥੇਬੰਦੀਆਂ ਵਲੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹੜਤਾਲ ਅਤੇ ਲਗਾਏ ਧਰਨੇ ਦੇ 32 ਵੇਂ ਦਿਨ । ਅੱਜ ਮੋਰਚੇ 'ਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਕੈਪਟਨ ਰਾਮਲੋਕ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ । ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਾਭਾ ਵਿਖੇ ਧਰਨੇ ਚ ਪੁੱਜ ਕੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ ਦੀ ਕਾਲ ਕੋਠੜੀ ਚ ਦਿਨ ਗੁਜਾਰ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।ਇਆਲੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ , ਭਾਈ ਜਗਤਾਰ ਸਿੰਘ ਹਵਾਰਾ ਆਦਿ ਅਨੇਕਾਂ ਨੌਜਵਾਨ ਹਨ ਜੋ ਆਪਣੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਚ ਹੀ ਬੰਦ ਹਨ।ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਨਾਂ ਸਿੰਘਾਂ ਦੀ ਰਿਹਾਈ ਲਈ ਫੌਰੀ ਕਦਮ ਚੁੱਕੇ ਤਾਂ ਜੋ ਇਹ ਨੌਜਵਾਨ ਆਪਣੀ ਰਹਿੰਦੀ ਜਿੰਦਗੀ ਆਪਣੇ ਪਰਿਵਾਰਾਂ ਚ ਬਤੀਤ ਕਰ ਸਕਣ।ਨੌਜਵਾਨ ਆਗੂ ਬਲਦੇਵ ਸਿੰਘ ਦੇਵ ਸਰਾਭਾ ਨੇ ਕਿਹਾ ਕਿ ਕੇਂਦਰ ਸਰਕਾਰ ਇੰਨਾਂ ਸਿੰਘਾਂ ਨੂੰ ਰਿਹਾਅ ਕਰਨ ਦੇ ਨਾਲ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ, ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ਤੇ ਰੱਖਣ, ਸ਼ਹੀਦ ਕਰਤਾਰ ਸਰਾਭਾ ਮਾਰਗ ਦਾ ਨਵੀਨੀਕਰਨ ਆਦਿ ਮੰਗਾਂ ਦਾ ਵੀ ਪਹਿਲ ਦੇ ਅਧਾਰ ਹੱਲ ਕਰੇ।ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ ਪਰਮਿੰਦਰ ਸਿੰਘ ਬਿੱਟੂ ਸਰਾਭਾ ਪਹਿਲਵਾਨ ਰਣਜੀਤ ਸਿੰਘ ਲੀਲ,ਪਰਮਜੀਤ ਸਿੰਘ ਪੰਮੀ ਯੂ ਪੀ ਵਾੜੇ, ਪਰਵਿੰਦਰ ਸਿੰਘ ਟੂਸੇ ,ਸ਼ਿੰਗਾਰਾ ਸਿੰਘ ਟੂਸੇ ,ਜਸਵਿੰਦਰ ਸਿੰਘ ਕਾਲਖ ਅਵਤਾਰ ਸਿੰਘ ਬਿੱਲੂ ਸਰਾਭਾ, ਹਰਦੀਪ ਸਿੰਘ ,ਜਸਵੀਰ ਸਿੰਘ ਤਾਜਪੁਰ, ਕਲਾਰਕ ਸੁਖਦੇਵ ਸਿੰਘ ਸਰਾਭਾ , ਅਮਰ ਸਿੰਘ ਸਰਾਭਾ ,ਡਾ. ਦਵਿੰਦਰ ਸਿੰਘ ਗਰੇਵਾਲ, ਪੰਚ ਪ੍ਰਦੀਪ ਸਿੰਘ,ਦਰਸ਼ਨ ਸਿੰਘ,ਮਨਮੰਦਰ ਸਿੰਘ ਸਰਾਭਾ,   ਚਰਨਜੀਤ ਸਿੰਘ ਚੰਨਾ, ਜਗਸੀਰ ਸਿੰਘ, ਪੰਚ ਬਲਰਾਜ ਸਿੰਘ, ਗੁਰਜੀਤ ਸਿੰਘ,ਚਮਕੌਰ ਸਿੰਘ ਆਦਿ ਵੀ ਹਾਜਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ  2 ਮੰਦਰਾਂ ਨੂੰ 26 ਕੁਰਸੀਆਂ ਭੇਟ ਕੀਤੀਆਂ 

ਜਗਰਾਉ 24 ਮਾਰਚ (ਅਮਿਤ ਖੰਨਾ) ਜਗਰਾਉਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਦੋ ਮੰਦਰਾਂ ਨੂੰ 26ਕੁਰਸੀਆਂ ਭੇਟ ਕੀਤੀਆਂ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਮਾਤਾ ਚਿੰਤਪੁਰਨੀ ਮੰਦਰ ਮਾਡਲ ਟਾਊਨ ਜਗਰਾਓਂ ਅਤੇ ਕਿ੍ਰਸ਼ਨਾ ਮੰਦਰ ਮੁਹੱਲਾ ਪ੍ਰਤਾਪ ਨਗਰ ਜਗਰਾਉਂ ਨੂੰ ਸ਼ਰਧਾਲੂਆਂ ਦੇ ਬੈਠਣ ਲਈ ਛੱਬੀ ਕੁਰਸੀਆਂ ਦਾਨ ਦੇਣ ਸਮੇਂ ਦੱਸਿਆ ਕਿ ਸੁਸਾਇਟੀ ਜਿੱਥੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੰਦੀ ਹੈ ਉੱਥੇ ਹੀ ਅਸਥਾਨਾਂ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਵੀ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸੁਸਾਇਟੀ ਵੱਲੋਂ ਪਿਛਲੇ ਸਤਾਈ ਸਾਲਾਂ ਤੋਂ ਨਿਰਵਿਘਨ ਇਹ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਸ਼ਹਿਰ ਦੇ ਕਈ ਧਾਰਮਿਕ ਅਸਥਾਨਾਂ ਨੂੰ ਸੀਮਿੰਟ ਦੇ ਬੈਂਚ, ਕੁਰਸੀਆਂ, ਮੇਜ਼, ਬਰਤਨਾਂ ਸਮੇਤ ਹੋਰ ਸਮਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਮਾਤਾ ਚਿੰਤਪੁਰਨੀ ਮੰਦਰ ਮਾਡਲ ਟਾਊਨ ਦੇ ਅਸ਼ੋਕ ਸਿੰਗਲਾ, ਰਾਜੇਸ਼ ਖੰਨਾ ਅਤੇ ਪੰਡਤ ਰਾਜਿੰਦਰ ਸ਼ਰਮਾ ਨੇ ਜਿੱਥੇ ਸੁਸਾਇਟੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕੀਤੀ ਉੱਥੇ ਮੰਦਰ ਨੂੰ ਕੁਰਸੀਆਂ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਮਾਨ ਰੱਖਣ ਲਈ ਮੰਦਰ ਵਿਚ ਇਕ ਕਮਰੇ ਦੀ ਬਹੁਤ ਜ਼ਰੂਰਤ ਹੈ ਜਿਸ ਦੇ ਲਈ ਉਨ੍ਹਾਂ ਸੁਸਾਇਟੀ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਮੌਕੇ ਸੁਸਾਇਟੀ ਦੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਜਿੰਦਰ ਜੈਨ ਕਾਕਾ, ਆਰ ਕੇ  ਗੋਇਲ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ,  ਡਾ ਭਾਰਤ ਭੂਸ਼ਣ ਬਾਂਸਲ, ਲਾਕੇਸ਼ ਟੰਡਨ, ਅਨਿਲ ਮਲਹੋਤਰਾ, ਆਦਿ ਹਾਜ਼ਰ ਸਨ।

ਰਿਟੇਲ ਕਰਿਆਨਾ ਵਪਾਰੀ ਐਸੋਸੀਏਸ਼ਨ ਜਗਰਾਉਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ 

ਲਾਇਸੈਂਸ ਨਾ ਹੋਣ ਦੀ ਸੂਰਤ ਵਿੱਚ ਵਪਾਰੀ ਨੂੰ ਛੇ ਮਹੀਨੇ ਦੀ ਕੈਦ ਅਤੇ 5 ਲੱਖ ਜੁਰਮਾਨਾ
ਜਗਰਾਉ 24 ਮਾਰਚ(ਅਮਿਤਖੰਨਾ)ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੁਧਿਆਣਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਗੋਇਲ ਦੀ ਦੇਖ-ਰੇਖ ਹੇਠ ਦਿ ਰਿਟੇਲ ਕਰਿਆਨਾ ਵਪਾਰੀ ਐਸੋਸੀਏਸ਼ਨ ਜਗਰਾਉਂ ਦੇ ਅਧਿਕਾਰੀਆਂ ਨਾਲ ਸਿਹਤ ਵਿਭਾਗ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਭੋਜਨ, ਸੇਹਤਮੰਦ ਪੰਜਾਬ। ਮੀਟਿੰਗ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ: ਗੁਰਪ੍ਰੀਤ ਸਿੰਘ ਨੇ ਕੋਰੀਅਨ ਵਪਾਰੀਆਂ ਨੂੰ ਫੂਡ ਐਕਟ ਬਾਰੇ ਪੂਰੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਹਰੇਕ ਵਪਾਰੀ ਲਈ ਫੂਡ ਲਾਇਸੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਲਾਇਸੰਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾਇਆ ਗਿਆ ਹੈ ਅਤੇ ਕੋਈ ਵੀ ਵਪਾਰੀ http://www.foscos.fssai.gov.in/ 'ਤੇ ਆਨਲਾਈਨ ਅਪਲਾਈ ਕਰਕੇ ਲਾਇਸੰਸ ਪ੍ਰਾਪਤ ਕਰ ਸਕਦਾ ਹੈ। ਅਤੇ ਲਾਇਸੈਂਸ ਬਣਾਉਣ ਲਈ ਦਸਤਾਵੇਜ਼ ਵਿੱਚ ਫਰਮ ਦੇ ਮਾਲਕ ਦਾ ਆਈ.ਡੀ ਪਰੂਫ ਅਤੇ ਪਾਸਪੋਰਟ ਸਾਈਜ਼ ਫੋਟੋ ਅਤੇ ਕਾਰੋਬਾਰੀ ਸਥਾਨ ਦਾ ਆਈ.ਡੀ ਪਰੂਫ (ਦੁਕਾਨ/ਬਿਜਲੀ ਦੇ ਬਿੱਲ ਦੀ ਰਜਿਸਟ੍ਰੇਸ਼ਨ) ਜ਼ਰੂਰੀ ਹੈ, ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਨੇ ਦੱਸਿਆ ਕਿ ਵੈੱਬਸਾਈਟ 'ਤੇ ਟੋਲ ਫ੍ਰੀ ਨੰਬਰ ਅਤੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ, ਜੇਕਰ ਫਿਰ ਵੀ ਕਿਸੇ ਵਪਾਰੀ ਨੂੰ ਲਾਇਸੈਂਸ ਬਣਾਉਣ 'ਚ ਦਿੱਕਤ ਆਉਂਦੀ ਹੈ ਤਾਂ ਉਹ ਵਿਭਾਗ ਤੋਂ ਵੀ ਮਦਦ ਲੈ ਸਕਦਾ ਹੈ। ਲਾਇਸੈਂਸ ਨਾ ਹੋਣ ਦੀ ਸੂਰਤ ਵਿੱਚ ਵਪਾਰੀ ਨੂੰ ਛੇ ਮਹੀਨੇ ਦੀ ਕੈਦ ਅਤੇ 5 ਲੱਖ ਜੁਰਮਾਨਾ ਵੀ ਹੋ ਸਕਦਾ ਹੈ। ਇਸ ਮੌਕੇ ਪ੍ਰਚੂਨ ਵਪਾਰੀਆਂ ਨੇ ਅਧਿਕਾਰੀਆਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਗੁਰਪ੍ਰੀਤ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਗੋਇਲ ਦਾ ਸਵਾਗਤ ਕਰਦਿਆਂ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਜਲਦੀ ਹੀ ਲਾਇਸੰਸ ਬਣਾ ਦਿੱਤੇ ਜਾਣਗੇ | ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰਵੀਨ ਜੈਨ ਅਤੇ ਇਕਬਾਲ ਸਿੰਘ, ਜਨਰਲ ਸਕੱਤਰ ਵਿਨੋਦ ਜੈਨ, ਸਕੱਤਰ ਕਮਲਦੀਪ ਬਾਂਸਲ, ਮੈਂਬਰ ਨਵਨੀਤ ਮੰਗਲਾ ਅਤੇ ਕਸ਼ਿਸ਼ ਸਮੇਤ ਸਮੂਹ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਵੱਖ-ਵੱਖ ਆੜ੍ਹਤੀਆ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਆੜ੍ਹਤੀਆ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦਾ ਕੀਤਾ ਸਨਮਾਨ

ਖੰਨਾ/ਲੁਧਿਆਣਾ, 24 ਮਾਰਚ (ਰਣਜੀਤ ਸਿੱਧਵਾਂ) - ਹਲਕਾ ਖੰਨਾ ਤੋਂ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਵੱਖ-ਵੱਖ ਆੜ੍ਹਤੀਆ ਐਸੋਸ਼ੀਏਸ਼ਨਾਂ ਦੇ  ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੁਮਾਇੰਦਿਆਂ ਵੱਲੋਂ ਪਿਛਲੇ ਸੀਜਨ ਦੌਰਾਨ ਜਿੱਥੇਂ ਆਈਆਂ ਦਰਪੇਸ਼ ਔਕੜਾਂ ਤੋਂ ਜਾਣੂੰ ਕਰਵਾਇਆ ਓਥੇ ਹੀ ਵਿਧਾਇਕ ਸੌਂਦ ਵੱਲੋਂ ਉਨ੍ਹਾਂ ਪਰੇਸ਼ਾਨੀਆਂ ਦਾ ਨਬੇੜਾ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਆੜ੍ਹਤੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਸੌਂਦ ਨੂੰ ਪਿਛਲੇ ਕਣਕ ਦੇ ਸੀਜਨ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਵਿਧਾਇਕ ਨੂੰ ਇਹ ਵੀ ਦੱਸਿਆ ਕਿ ਬੀਤੇ ਸੀਜਨ ਮੌਕੇ ਲਿਫਟਿੰਗ ਦੀ ਬਹੁਤ ਵੱਡੀ ਸਮੱਸਿਆ ਰਹੀ ਹੈ ਜਿਸਦੇ ਤਹਿਤ ਆੜ੍ਹਤੀਆਂ ਨੂੰ ਨਿੱਜੀ ਤੌਰ 'ਤੇ ਟਰੱਕਾਂ ਦਾ ਪ੍ਰਬੰਧ ਕਰਨਾ ਪਿਆ। ਉਨ੍ਹਾ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ। ਵਿਧਾਇਕ ਸੌਂਦ ਵੱਲੋਂ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਵੀਂ ਬਣੀ ਮਾਣਯੋਗ ਸ. ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗੁਵਾਈ ਵਾਲੀ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਨਦਾਤਾ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਕੁਤਾਹੀ ਵਰਤਣ 'ਤੇ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਵਿਧਾਇਕ ਵੱਲੋਂ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸਾਨਾਂ ਦੀ ਅਦਾਇਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪਾਲਿਸੀ ਅਨੁਸਾਰ ਕਿਸਾਨਾਂ ਨੂੰ ਤੁਰੰਤ ਅਦਾਇਗੀ ਅਤੇ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਅਨਾਜ ਦੀ ਲਿਫਟਿੰਗ ਨੂੰ ਹਰ ਹੀਲੇ ਯਕੀਨੀ ਬਣਾਉਣਾ ਹੈ।

ਧਾਰਾ 304 ਦੇ ਦੋਸ਼ੀ ਫਰਿਨ ਖੁੱਲ੍ਹੇ ! ਪੁਲਸਿ ਨੇ ਕਾਨੂੰਨ ਨੂੰ ਛੱਿਕੇ ਟੰਗਆਿ!

ਦੂਜੇ ਦਨਿ ਲੱਗਾ ਪੱਕਾ ਧਰਨਾ
ਜਗਰਾਉਂ, 24,ਮਾਰਚ-(ਕੌਸ਼ਲ ਮੱਲ੍ਹਾ)-ਗਰੀਬ ਪਰਵਿਾਰ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਆਿਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਕਿਾਰਡ ਬਣਾ ਕੇ ਕਤਲ਼ ਕੇਸ ਵੱਿਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਭਾਰਤੀ ਕਾਨੂੰਨ ਸੰਘਤਾ ਦੀਆਂ ਸੰਗੀਨ ਧਾਰਾ 304,342 ਅਤੇ ਛੂਤ-ਛਾਤ ਰੋਕੂ ਐਕਟ ਤਹਤਿ ਸਥਾਨਕ ਥਾਣਾ ਸਟਿੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਤੱਤਕਾਲੀ ਐਸ ਐਚ ਓ ਅਤੇ ਹੁਣ ਡੀ ਐਸ ਪੀ ਗੁਰੰਿਦਰ ਬੱਲ ਸਮੇਤ ਏ.ਐਸ ਆਈ ਰਾਜਵੀਰ ਸਿੰਘ ਤੇ ਹਰਜੀਤ ਸਿੰਘ ਸਰਪੰਚ ਨੂੰ ਪੁਲਸਿ  ਗ੍ਰਫਿ਼ਤਾਰ ਨਹੀਂ ਕਰ ਰਹੀ। ਜਦਕ ਿਦੋਸ਼ੀਆਂ ਕੋਲ ਨਾਂ ਅਗਾਊਂ ਜ਼ਮਾਨਤ ਹੈ, ਨਾਂ ਅਰੈਟ ਸਟੇਅ ਹੈ। ਇਹ ਦੋਸ਼ ਥਾਣਾ ਸਟਿੀ ਮੂਹਰੇ ਅਣਮਥਿੇ ਸਮੇਂ ਲਈ ਲਗਾਏ ਧਰਨੇ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਆਗੂ ਸਾਧੂ ਸੰਿਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸੰਿਘ ਝੋਰੜਾਂ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਪੇਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ, ਭਾਰਤੀ ਕਸਿਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਬਿ, ਦਸਮੇਸ਼ ਕਸਿਾਨ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਗੁਰੂ ਗ੍ਰੰਥ ਸਾਹਬਿ ਜੀ ਸਤਕਿਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸੰਿਘ ਢੋਲ਼ਣ ਤੇ ਪੇਂਡੂ ਮਜ਼ਦੂਰ ਆਗੂ ਮਦਨ ਜਗਰਾਉਂ ਨੇ ਸਾਂਝੇ ਤੌਰ 'ਤੇ ਲਗਾਏ ਹਨ। ਉਨ੍ਹਾਂ ਇਹ ਵੀ ਕਹਿਾ ਕ ਿਲੋਕਾਂ ਦੀ ਰਖਵਾਲ਼ੀ ਕਰਨ ਵਾਲੀ ਪੁਲਸਿ ਨਾਂ ਸਰਿਫ਼ ਆਪਣੀ ਜ਼ੰਿਮੇਵਾਰੀ ਤੋਂ ਹੀ ਨਹੀਂ ਭੱਜ ਰਹੀ ਸਗੋਂ ਕਾਨੂੰਨ ਨੂੰ ਛੱਿਕੇ ਵੀ ਟੰਗ ਰਹੀ ਏ। ਉਨ੍ਹਾਂ ਸਪਸ਼ਟ ਕਹਿਾ ਕ ਿਪੁਲਸਿ ਅਧਕਿਾਰੀ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨਾਲ ਰਲ਼ੀ-ਮਲਿੀ ਹੋਈ ਹੈ ਅਤੇ ਮੁਕੱਦਮੇ ਦੇ ਦੋਸ਼ੀ ਚਹੇਤੇ ਡੀ.ਐਸ. ਪੀ. ਨੂੰ ਬਚਾਉਣ ਦੀ ਕੋਸ਼ਸਿ਼ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕ ਿਜਨਤਕ ਜੱਥੇਬੰਦੀਆਂ ਦਾ ਇਹ ਇਤਹਿਾਸ ਹੈ ਕ ਿਪੀੜ੍ਹਤ ਨੂੰ ਇਨਸਾਫ਼ ਤੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਵਿਾਕੇ ਹੀ ਦਮ ਲੈਂਦੀਆਂ ਨੇ, ਪੁਲਸਿ ਅਧਕਿਾਰੀਆਂ ਨੂੰ ਕਸਿੇ ਭਲੇਖੇ 'ਚ ਨਹੀਂ ਰਹਣਿਾ ਚਾਹੀਦਾ।
ਫੋਟੋ ਕੈਪਸਨ:-ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜੀ ਕਰਦੇ ਆਗੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

 

ਚੰਡੀਗੜ੍ਹ, 24 ਮਾਰਚ,(ਜਨਸ਼ਕਤੀ ਨਿਊਜ਼ ਬਿਊਰੋ )ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਭਗਵੰਤ ਮਾਨ ਅੱਜ ਸਵੇਰੇ ਹੀ ਦਿੱਲੀ ਪਹੁੰਚੇ ਸਨ। ਸੂਬੇ ਵਿੱਚ ਮੁੱਖ ਮੰਤਰੀ    ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪੀਐੱਮ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ। ਭਗਵੰਤ ਮਾਨ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰ ਸਕਦੇ ਹਨ।ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਚਰਖਾ ਅਤੇ ਫੁਲਕਾਰੀ ਭੇਟ ਕੀਤੀ। ਸੂਬੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਹੈ। ਮਾਨ ਨੇ   ਕੁਝ ਸਮਾਂ ਪਹਿਲਾ ਟਵੀਟ ਰਾਹੀਂ ਹੋਈ ਮੀਟਿੰਗ ਵਾਰੇ ਜਾਣਕਾਰੀ ਦਿੱਤੀ ਅਤੇ ਆਖਿਆ  ਅੱਜ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਭਖਦੇ ਮਸਲਿਆਂ ਤੇ ਕੇਂਦਰ ਸਰਕਾਰ ਤੋਂ ਲੋੜੀਂਦਾ ਸਹਿਯੋਗ ਮਿਲੇਗਾ ।

ਮਾਤਾ ਜੀ ਬੀਬੀ ਅਮਰਜੀਤ ਕੌਰ ਜੀ ਨਮਿੱਤ ਅਰਦਾਸ ਸਮਾਗਮ  

ਸਾਡੇ ਅਤਿ ਸਤਿਕਾਰਯੋਗ ਮਾਤਾ ਜੀ ਬੀਬੀ ਅਮਰਜੀਤ ਕੌਰ ਜੀ (ਪਤਨੀ ਸ ਪ੍ਰਿਥੀਪਾਲ ਸਿੰਘ ਸੰਧੂ ,ਪੀ ਏ ਸਵਰਗਵਾਸੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ )16 ਮਾਰਚ  2022 ਨੂੰ ਅਕਾਲ ਚਲਾਣਾ ਕਰ ਗਏ ਸਨ । ਮਾਤਾ ਜੀ ਨਮਿੱਤ ਅੰਤਿਮ ਅਰਦਾਸ 25 ਮਾਰਚ  2022  ਗੁਰਦੁਆਰਾ ਸਾਹਿਬ ਬਾਬਾ ਗੁਰਬਖ਼ਸ਼ ਸਿੰਘ ਜੀ ਪਿੰਡ ਕੋਹਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗੀ ।ਸਹਿਜ ਪਾਠ ਦੇ ਭੋਗ 11ਵੱਜੇ ਸਵੇਰੇ ਪੈਣਗੇ  11.30 ਤੂੰ  1 ਵਜੇ ਤੀਕ ਗੁਰਬਾਣੀ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ਆਪ ਜੀ ਨੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ । ਪ੍ਰਭੂ ਦੇ ਭਾਣੇ ਵਿਚ ਮਨਜਿੰਦਰ ਸਿੰਘ ਸੁਖਵਿੰਦਰ ਸਿੰਘ ਸਕੱਤਰ ਪ੍ਰਿਥੀਪਾਲ ਸਿੰਘ ਸੰਧੂ ਪਤੀ  ਅੰਸ਼ ਬੰਸ ਬਾਬਾ ਗੁਰਬਖ਼ਸ਼ ਸਿੰਘ ਜੀ ਕੋਹਾਲਾ ਅਤੇ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ । 9814949749 ਜਾ 9855668893 

 

 

 

 

ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਰੇਲਵੇ ਸਟੇਸ਼ਨ ਜਗਰਾਉਂ ਤੇ ਇਕੱਠੇ ਹੋ ਕੀਤੇ ਸ਼ਰਧਾ ਦੇ ਫੁੱਲ ਭੇਟ 

ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਸ਼ਹਿਰ ਵਿੱਚ ਕੱਢਿਆ ਗਿਆ ਮੋਟਰਸਾਈਕਲ ਸਕੂਟਰਾਂ ਉੱਤੇ ਵਿਸ਼ਾਲ ਮਾਰਚ  

ਜਗਰਾਉਂ, 23 ਮਾਰਚ  (ਗੁਰਕੀਰਤ ਜਗਰਾਉਂ ) 23 ਮਾਰਚ ਦੇ ਆਜਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ , ਸੁਖਦੇਵ ਦੀ ਯਾਦ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸਥਾਨਕ ਰੇਲਵੇ ਸਟੇਸ਼ਨ ਤੇ ਇਕੱਤਰ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। "ਸ਼ਹੀਦ ਸਾਥੀਆ
 ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ",    
ਸ਼ਹੀਦੋ ਥੋਡਾ  ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ " ਦੇ ਨਾਰੇ ਲਗਾਉਂਦੇ ਕਿਸਾਨਾਂ ਮਜਦੂਰਂ ਸਮੇਤ ਔਰਤ ਕਾਰਕੁੰਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਚ ਮੋਟਰਸਾਈਕਲਾਂ , ਸਕੂਟਰਾਂ, ਗੱਡੀਆਂ ਤੇ ਮਾਰਚ ਕੀਤਾ। ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜਿਆ ਮਾਰਚ ਰੇਲਵੇ ਸਟੇਸ਼ਨ ਤੋਂ ਚੱਲ ਕੇ ਇਹ ਮਾਰਚ ਰੇਲਵੇ ਰੋਡ, ਲਾਜਪਤ ਰਾਏ ਰੋਡ, ਕਮਲ ਚੋਂਕ, ਤਹਿਸੀਲ ਰੋਡ ਤੋਂ ਹੁੰਦਾ ਹੋਇਆ ਜੀ ਟੀ ਰੋਡ ਤੇ ਪੁੱਜਾ।  ਉਪਰੰਤ ਸਮੁੱਚਾ ਕਾਫਲਾ  ਲੀਲਾਂ ਮੇਘ ਸਿੰਘ, ਜਨੇਤਪੁਰਾ ,ਸੋਢੀਵਾਲ ਚ ਮਾਰਚ ਕਰਦਾ ਹੋਇਆ ਗੁਰਦੁਆਰਾ ਬਾਉਲੀ ਸਾਹਿਬ ਪੰਹੁਚਿਆ।  ਇਥੇ ਇਲਾਕੇ ਭਰ ਚੋਂ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਨੇ ਕਿਸਾਨ ਅੰਦੋਲਨ ਦੇ ਨੋਜਵਾਨ ਸ਼ਹੀਦ ਬਲਕਰਨ ਸਿੰਘ ਦੀ ਬਰਸੀ ਤੇ ਰੱਖੇ ਸਹਿਜ ਪਾਠ ਦੇ ਭੋਗ ਚ ਭਾਗ ਲਿਆ। ਅਰਦਾਸ ਉਪਰੰਤ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਅੰਗਰੇਜੀ ਰਾਜ ਸਮੇਂ ਜਿਸ ਆਜਾਦੀ ਲਈ ਫਾਂਸੀ ਦਾ ਰੱਸਾ ਗਲ ਚ ਪਾਇਆ ਸੀ ਉਹ ਆਜਾਦੀ ਆਈ ਨਹੀਂ, ਉਹ ਲੁੱਟ ਰਹਿਤ ਰਾਜ ਤੇ ਸਮਾਜ ਬਣਿਆ ਨਹੀਂ। ਇਸੇ ਲਈ ਮੋਦੀ ਹਕੂਮਤ ਦੇਸ਼ ਚ ਸਾਮਰਾਜੀ ਨੀਤੀਆਂ ਲਾਗੂ ਕਰ ਰਹੀ। ਜਿਸ ਸਾਮਰਾਜ ਖਿਲਾਫ ਭਗਤ ਸਿੰਘ ਤੇ ਸਾਥੀ ਲੜੇ ਉਨਾਂ ਹੀ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੋਧੀਵਾਲ ਦਾ ਨੋਜਵਾਨ ਦਿੱਲੀ ਬਾਰਡਰ ਤੇ ਸ਼ਹੀਦ ਹੋਇਆ।ਇਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਇਕ ਜੰਗ ਜਾਰੀ ਹੈ। ਉਨਾਂ ਕਿਹਾ ਕਿ ਪੱਗ ਦਾ ਰੰਗ ਬਦਲਣ ਨਾਲ ਪੰਜਾਬ ਦਾ ਰੰਗ ਨਹੀਂ ਬਦਲਣਾ। ਭਾਵੇਂ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਗੁੱਠੇ ਲਾਕੇ ਅਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ ਪਰ ਲੁਟੇਰੇ ਪ੍ਰਬੰਧ ਦੇ ਚਲਦਿਆਂ ਕੋਈ ਸਿਫਤੀ ਤਬਦੀਲੀ ਸੰਭਵ ਨਹੀਂ ਹੈ ਇਸ ਲਈ ਇਕੋ ਰਾਹ ਸੰਘਰਸ਼ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ ਨੇ ਦੱਸਿਆ ਕਿ ਲੁਧਿਆਣਾ ਜਿਲੇ ਚੋਂ ਵੱਡੀ ਗਿਣਤੀ ਕਿਸਾਨ ਸੂਬਾਈ ਸ਼ਰਧਾਂਜਲੀ ਸਮਾਗਮ ਚ ਹਿੱਸਾ ਲੈਣ ਹੁਸੈਨੀ ਵਾਲਾ ਯਾਦਗਾਰ ਤੇ ਵੀ ਗਏ ਹਨ। ਅਜ ਦੇ ਇਸ ਸਮਾਗਮ ਚ ਗੁਰਪ੍ਰੀਤ ਸਿੰਘ ਸਿਧਵਾਂ, ਦੇਵਿੰਦਰ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ , ਜਗਜੀਤ ਸਿੰਘ ਕਲੇਰ,  ਹਰਜਿੰਦਰ ਕੌਰ, ਮਦਨ ਸਿੰਘ,ਰਣਧੀਰ ਸਿੰਘ ਓਪਲ,  ਧਰਮਸਿੰਘ ਸੂਜਾਪੁਰ ਸ਼ਾਮਲ ਸਨ।

ਪਿੰਡ ਛੀਨੀਵਾਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਕੀਤਾ ਸਿਜਦਾ

ਮਹਿਲ ਕਲਾਂ/ਬਰਨਾਲਾ- 23 ਮਾਰਚ- (ਗੁਰਸੇਵਕ ਸਿੰਘ ਸੋਹੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਅਤੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਸ਼ਰਧਾ ਸਤਿਕਾਰ ਭੇਟ ਕਰਦਿਆ ਨੌਜਵਾਨ ਸਭਾ ਅਤੇ ਕਿਸਾਨ ਆਗੂ ਕੌਰ ਸਿੰਘ, ਨਾਜਰ ਸਿੰਘ, ਭਾਨ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ। ਫਾਂਸੀ ਦਾ ਰੱਸਾ ਹੱਸਦਿਆਂ ਚੁੰਮਕੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਪਿਆਰ ਰੱਖਣ ਦਾ ਸੰਦੇਸ਼ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜੋ ਸੁਪਨੇ ਦੇਖੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ, ਤੋਂ ਜੋ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਗਈ ਇਸ ਪਵਿੱਤਰ ਧਰਤੀ ਤੇ ਕੁਰੀਤੀਆਂ ਦੂਰ ਹੋ ਸਕਣ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਦਰਸਾਏ ਰਾਹ ਤੇ ਚਲਦਿਆਂ ਦੇਸ਼ ਪ੍ਰਤੀ ਪਿਆਰ ਅਤੇ ਕੁਰਬਾਨੀ ਭਾਵਨਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ' ਪ੍ਰਧਾਨ ਕਾਕਾ ਸਿੰਘ, ਬਾਰੂ ਸਿੰਘ, ਨੰਬਰਦਾਰ ਬੰਤ ਸਿੰਘ, ਸਾਧੂ ਸਿੰਘ, ਕਾਕਾ ਸਿੰਘ ਹਾਜਰ ਸਨ।

ਚਮਕੌਰ ਸਿੰਘ ਵੀਰ ਵੱਲੋ ਸੰਤ ਘੁੰਨਸ ਅਤੇ ਅਕਾਲੀ ਦਲ ਤੇ ਲਗਾਏ ਦੋਸਾਂ ਚ ਨਹੀ ਕੋਈ ਸੱਚਾਈ-  ਅਕਾਲੀ ਆਗੂ

ਮਹਿਲ ਕਲਾਂ /ਬਰਨਾਲਾ- 23 ਮਾਰਚ- (ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜੇ ਅਕਾਲੀ- ਬਸਪਾ ਗਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਤੇ ਸਾਬਕਾ ਵਿਧਾਇਕ ਨੇਤਾ ਬਾਬਾ ਬਲਵੀਰ ਸਿੰਘ ਘੁੰਨਸ ਤੇ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਜਥੇਦਾਰ ਗੁਰਦੀਪ ਸਿੰਘ ਛਾਪਾ,ਜਥੇਦਾਰ ਬਚਿੱਤਰ ਸਿੰਘ ਰਾਏਸਰ, ਜਥੇਦਾਰ ਜਸਵਿੰਦਰ ਸਿੰਘ ਦੀਦਾਰਗੜ, ਜਥੇਦਾਰ ਗੁਰਜੰਟ ਸਿੰਘ ਪੰਜਗਰਾਈਆਂ ਅਤੇ ਜਥੇਦਾਰ ਬਲਰਾਜ ਸਿੰਘ ਟੱਲੇਵਾਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੇ ਤਨੋਂ,ਮਨੋ ਅਤੇ ਧਨੋ ਦਿਨ ਰਾਤ ਇੱਕ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਹੁਕਮਾਂ ਅਨੁਸਾਰ ਚੋਣ ਸਰਗਰਮੀਆਂ ਨੂੰ ਸਿਦਕ ਦਿਲੀ ਨਾਲ ਨਿਭਾਇਆ। ਆਗੂਆਂ ਨੇ ਕਿਹਾ ਕਿ ਸੰਤ ਘੁੰਨਸ ਨੇ ਬਰਨਾਲਾ ਦੇ ਅਵਜਰਵਰ ਇਕਬਾਲ ਸਿੰਘ ਝੂੰਦਾ ਅਤੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਚਮਕੌਰ ਸਿੰਘ ਵੀਰ ਨਾਲ਼ ਸਾਰੇ ਵਰਕਰਾਂ ਨੂੰ ਸਮੇਂ ਸਮੇਂ ਸਿਰ ਸਰਗਰਮ ਰੋਲ ਨਿਭਾਉਣ ਲਈ ਡਿਊਟੀਆਂ ਲਗਾਈਆਂ। ਆਗੂਆਂ ਨੇ ਕਿਹਾ ਕਿ ਚਮਕੌਰ ਸਿੰਘ ਵੀਰ ਵੱਲੋ ਆਪਣੇ ਅੜੀਅਲ ਵਤੀਰੇ ਕਾਰਨ ਇਸ ਦੇ ਆਪਣੇ ਬਸਪਾ ਆਗੂਆਂ ਨੂੰ ਵੀ ਸੰਤ ਘੁੰਨਸ ਨੇ ਪਿਆਰ ਦੀ ਬੁੱਕਲ ਵਿਚ ਲੈ ਕੇ ਨਾਲ਼ ਤੋਰਿਆ। ਉਨ੍ਹਾਂ ਕਿਹਾ ਕਿ ਸੁਧਾਰ ਚਮਕੌਰ ਸਿੰਘ ਵੀਰ ਵੀ ਉਨ੍ਹਾਂ ਲਈ ਸਨਮਾਨਯੋਗ ਹਨ ।ਜਦ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਹਲਕੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਉਸ ਦੀ ਮਦਦ ਨਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮਹਿਲ ਕਲਾਂ ਹਲਕਾ ਹੀ ਨਹੀਂ ਸਗੋਂ ਸਮੁੱਚੇ ਸੂਬੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ  ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋਡ਼ ਦੇ ਸਾਰੇ ਵਰਕਰ  ਹੁਣ ਤੋਂ ਹੀ ਤਿਆਰੀਆਂ ਵਿਚ ਜੁੱਟ ਗਏ ਹਨ। ਉਨ੍ਹਾਂ ਵੀਰ ਵੱਲੋਂ ਬੂਥਾਂ ਸਬੰਧੀ ਪੈਸੇ ਮੰਗਣ ਦੇ ਦੋਸ਼ਾਂ ਦੇ ਸੰਬੰਧ ਵਿਚ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਅਹੁਦੇਦਾਰ ਜਾਂ ਵਰਕਰ ਵੱਲੋਂ ਚਮਕੌਰ ਸਿੰਘ ਵੀਰ ਤੋਂ ਇਕ ਵੀ ਰੁਪਈਆ ਨਹੀਂ ਲਿਆ ਗਿਆ ਸਗੋਂ ਸਾਰਾ ਖਰਚਾ ਆਪਣੀਆਂ ਜੇਬਾਂ ਵਿੱਚੋਂ ਕੀਤਾ ਗਿਆ ਹੈ ।ਇਸ ਲਈ ਇਹੋ ਜਿਹੇ ਬੇਤੁਕੇ ਬਿਆਨ ਦੇਣਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ੋਭਾ ਨਹੀਂ ਦਿੰਦਾ।ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਲਦੀ ਹੀ ਇੱਕ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਮਿਲ ਕੇ ਹਲਕੇ ਦੀ ਸਥਿਤੀ ਸਬੰਧੀ ਜਾਣੂੰ ਕਰਵਾਇਆ ਜਾਵੇਗਾ।
ਇਸ ਮੌਕੇ ਮਾਹਰਬੰਸ ਸਿੰਘ ਸੇਰਪੁਰ ਜਿਲਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ,ਪ੍ਰਧਾਨ ਬੁੱਧੀਜੀਵੀ ਮੰਚ ਪੰਜਾਬ,ਜੱਥੇਦਾਰ ਦਰਵਾਰਾ ਸਿੰਘ ਮਨਾਲ,ਡਾ ਸੁਖਵਿੰਦਰ ਸਿੰਘ ਨਿਹਾਲੂਵਾਲ ਸਾਬਕਾ ਸਰਪੰਚ, ਯੂਥ ਅਕਾਲੀ ਦਲ ਮਾਲਵਾ ਜੈਨ 2ਦੇ ਜਨਰਲ  ਸਕੱਤਰ ਗੁਰਸੇਵਕ ਸਿੰਘ ਗਾਗੇਵਾਲ,ਲਛਮਣ ਸਿੰਘ ਮੂੰਮ ਸਾਬਕਾ ਡਿਪਟੀ ਚੇਅਰਮੈਨ,ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾਂ,ਰਾਜਾ ਰਾਮ ਬੱਗੂ ਖ਼ਿਆਲੀ ਸਾਬਕਾ ਸਰਪੰਚ,ਗੋਬਿੰਦ ਸਿੰਘ ਗੰਗੋਹਰ,ਗੁਰਦੀਪ ਸਿੰਘ ਟਿਵਾਣਾ, ਜਗਪਾਲ ਸਿੰਘ ਸਹੋਤਾ ਮਹਿਲ ਕਲਾਂ,ਬਿੱਟੂ ਟੱਲੇਵਾਲ,ਗੁਰਪ੍ਰੀਤ ਸਿੰਘ ਜੱਸੜ ਟੱਲੇਵਾਲ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਕੀਤਾ ਸਿਜਦਾ

ਮਹਿਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾਡ਼ਾ ਮਨਾਇਆ
ਮਹਿਲ ਕਲਾਂ/ਬਰਨਾਲਾ- 23  ਮਾਰਚ- (ਗੁਰਸੇਵਕ ਸਿੰਘ ਸੋਹੀ) ਕਸਬਾ ਮਹਿਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਸ਼ਰਧਾ ਸਤਿਕਾਰ ਭੇਟ ਕਰਦਿਆਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ,ਲੋਕ ਭਲਾਈ ਵੈਲਫੇਅਰ ਸੁਸਾਇਟੀ (ਮਹਿਲ ਕਲਾਂ) ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਸਤਿਕਰਤਾਰ ਵੈਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ,ਸਮਾਜਸੇਵੀ ਅਵਤਾਰ ਸਿੰਘ ਚੀਮਾ,ਫਸਟ ਚੁਆਇਸ਼ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਮਾਹਲ,ਡਾ ਜਗਜੀਵਨ ਸਿੰਘ ਜੱਗਾ,ਜਗਤਾਰ ਸਿੰਘ ਪੰਡੋਰੀ ਅਤੇ ਹਰਜੀਤ ਸਿੰਘ ਹੈਰੀ ਨੇ ਕਿਹਾ ਕਿ  ਸ਼ਹੀਦ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ। ਫਾਂਸੀ ਦਾ ਰੱਸਾ ਹੱਸਦਿਆਂ ਚਮਕੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਪਿਆਰ ਰੱਖਣ ਦਾ ਸੰਦੇਸ਼ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜੋ ਸੁਪਨੇ ਦੇਖੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ, ਤੋਂ ਜੋ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਗਈ ਇਸ ਪਵਿੱਤਰ ਧਰਤੀ ਤੇ ਕੁਰੀਤੀਆਂ ਦੂਰ ਹੋ ਸਕਣ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਦਰਸਾਏ ਰਾਹ ਤੇ ਚਲਦਿਆਂ ਦੇਸ਼ ਪ੍ਰਤੀ ਪਿਆਰ ਅਤੇ ਕੁਰਬਾਨੀ ਭਾਵਨਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਜਗਜੀਤ ਸਿੰਘ ਕੁਤਬਾ,ਫ਼ਿਰੋਜ਼ ਖ਼ਾਨ,ਅਸ਼ੋਕ ਅਗਰਵਾਲ ,ਮਨਪ੍ਰੀਤ ਮਨੀ ਸਹੋਤਾ,ਸੇਵਕ ਸਿੰਘ ਦੀਪ ਹਾਜਰ ਸਨ।

ਸ਼ਹੀਦੀ ਦਿਵਸ ਸਾਈਕਲ ਰਾਈਡ 2022 ਹੁਸੈਨੀਵਾਲਾ ਪਹੁੰਚੀ

ਐੱਸਐੱਸਪੀ ਲੁਧਿਆਣਾ (ਦਿਹਾਤੀ) ਦੀ ਅਗਵਾਈ ਵਿੱਚ ਸਾਈਕਲ ਸਵਾਰਾਂ ਨੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇੰਟ  

ਹੁਸੈਨੀਵਾਲਾ (ਫਿਰੋਜ਼ਪੁਰ)  23 ਮਾਰਚ (ਰਣਜੀਤ ਸਿੱਧਵਾਂ)  : ਡਾ. ਪਾਟਿਲ ਕੇਤਨ ਬਾਲੀਰਾਮ ਆਈਪੀਐੱਸ ਐੱਸਐੱਸਪੀ  ਲੁਧਿਆਣਾ (ਦਿਹਾਤੀ) ਦੀ ਯੋਗ ਅਗਵਾਈ ਹੇਠ ਸ਼ਹੀਦ ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਲਿਸ ਲਾਈਨ ਜਗਰਾਉਂ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਕੱਲ੍ਹ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸ਼੍ਰੀ ਜੋਰਾਵਰ ਸਿੰਘ ਸੰਧੂ (ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ), ਐੱਸ.ਪੀ.ਐੱਸ  ਪਰਮਾਰ ਆਈ.ਪੀ.ਐੱਸ  ਆਈ.ਜੀ.ਪੀ. ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ ਸੀ.ਪੀ. ਲੁਧਿਆਣਾ, ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐੱਸ  ਡੀ.ਸੀ. ਲੁਧਿਆਣਾ ਨੇ ਜਗਰਾਉਂ  ਪੁਲਿਸ ਲਾਈਨਜ਼ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਸਾਈਕਲ ਰੈਲੀ ਮੋਗਾ, ਤਲਵੰਡੀ ਭਾਈ ਤੋਂ ਹੁੰਦੀ ਹੋਈ ਫਿਰੋਜ਼ਪੁਰ ਪਹੁੰਚੀ। ਅੱਜ ਮਿਤੀ 23 ਮਾਰਚ 2022 ਨੂੰ ਸਵੇਰੇ ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ,  ਨਰਿੰਦਰ ਭਾਰਗਵ ਆਈ.ਪੀ.ਐੱਸ ਐੱਸ.ਐੱਸ .ਪੀ ਫ਼ਿਰੋਜ਼ਪੁਰ, ਹਿਮਾਂਸ਼ੂ ਅਗਰਵਾਲ ਆਈ.ਏ.ਐੱਸ  ਏ.ਡੀ.ਸੀ ਮੋਹਾਲੀ, ਸਮੀਰ ਮਿੱਤਲ ਅਤੇ  ਵਰਿੰਦਰ ਮੋਹਨ ਸਿੰਘਲ ਨੇ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰਿਸਰਚ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਰੈਲੀ ਨੂੰ ਰਾਸ਼ਟਰੀ ਸ਼ਹੀਦ ਸਮਾਰਕ  ਹੁਸੈਨੀਵਾਲਾ ਤੱਕ ਪਹੁੰਚਾਇਆ। ਜਿੱਥੇ ਸਾਈਕਲ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਮਾਣਯੋਗ ਸ਼ਖਸੀਅਤਾਂ ਅਤੇ ਨੌਜਵਾਨਾਂ ਨੇ ਰਾਸ਼ਟਰੀ ਸ਼ਹੀਦ ਸਮਾਰਕ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇੰਟ ਕੀਤੀ। ਇਸ ਮੌਕੇ  ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ ਨੇ ਨੌਜਵਾਨਾਂ ਨੂੰ ਸਾਈਕਲ ਚਲਾਉਣ, ਨਸ਼ਿਆਂ ਤੋਂ ਬਚਣ, ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਅਤੇ ਪਾਣੀ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ। ਸਾਈਕਲ ਰੈਲੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇੰਟ ਕਰਨ ਉਪਰੰਤ ਸਫ਼ਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਸਮਾਪਤ ਹੋਈ। ਸਮੁੱਚੀ ਸਾਈਕਲ ਰੈਲੀ ਦੀ ਅਗਵਾਈ ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸਐੱਸਪੀ, ਲੁਧਿਆਣਾ (ਦਿਹਾਤੀ) ਨੇ ਕੀਤੀ, ਜੋ ਇਸ ਤੋਂ ਪਹਿਲਾਂ ਵੀ ਸ਼ਹੀਦਾਂ ਨੂੰ ਸਮਰਪਿਤ ਕਈ ਸਾਲਾਂ ਤੋਂ ਅਜਿਹੀਆਂ ਸਾਈਕਲ ਰੈਲੀਆਂ ਕੱਢ ਚੁੱਕੇ ਹਨ।

ਗਰੀਨ ਪੰਜਾਬ ਮਿਸ਼ਨ ਟੀਮ ਨੇ ਲੋਕਾਂ ਨੂੰ ਪਾਣੀ ਬਚਾਉਣ ਲਈ ਕੀਤਾ ਜਾਗਰੂਕ 

ਜਗਰਾਉਂ  (ਰਣਜੀਤ ਸਿੱਧਵਾਂ)   :   ਪੰਜਾਬ ਦੇ ਇੱਕ ਤਿਹਾਈ ਹਿੱਸੇ ਨੂੰ ਹਰਿਆ ਭਰਿਆ ਬਣਾਉਣ ਲਈ ਜੱਦੋ ਜਹਿਦ ਕਰ ਰਹੀ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਮੰਗਲਵਾਰ ਸ਼ਾਮ ਝਾਂਸੀ ਰਾਣੀ ਚੌਕ ਵਿੱਚ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਹੱਥਾਂ ਵਿੱਚ ਨਾਅਰੇ ਲੈ ਕੇ ਲੋਕਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਪਾਣੀ ਹਰ ਮਨੁੱਖ ਦੀ ਲੋੜ ਹੈ, ਕਿਹਾ ਜਾਂਦਾ ਹੈ ਕਿ ਜੇ ਪਾਣੀ ਹੈ ਤਾਂ ਅਸੀਂ ਹਾਂ ਜਾਂ ਪਾਣੀ ਜੀਵਨ ਹੈ। ਉਨ੍ਹਾਂ ਕਿਹਾ ਕਿ ਕੁਦਰਤ  ਬਹੁਤ ਸਾਰਾ ਪਾਣੀ ਪ੍ਰਦਾਨ ਕਰਦੀ ਹੈ ਤਾਂ ਜੋ ਮਨੁੱਖ ਪੀ ਸਕੇ ਅਤੇ ਜੀਵਿਤ ਰਹਿ ਸਕੇ। ਉਨ੍ਹਾਂ ਕਿਹਾ ਕਿ ਮਨੁੱਖ ਨੇ ਆਪਣੇ ਫਾਇਦੇ ਲਈ ਕੁਦਰਤ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਸੰਸਾਰ ਹਰ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਕਿਵੇਂ ਘਟਾ ਸਕਦੇ ਹਾਂ ਅਤੇ ਆਪਣੇ ਸੁਭਾਅ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਦੇ ਨਾਲ ਭਾਰਤ ਵਿੱਚ ਪੀਣ ਯੋਗ ਪਾਣੀ ਦੀ ਘਾਟ ਬਹੁਤ ਵੱਡੀ ​​​​ਸਮੱਸਿਆ ਹੈ। ਭਾਰਤ ਦੇ ਬਹੁਤ ਸਾਰੇ ਰਾਜ (ਬਹੁਤ ਸਾਰੇ ਪਿੰਡ) ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਭਾਰਤ ਦੀ ਆਰਥਿਕਤਾ ਬਹੁਤ ਜ਼ਿਆਦਾ ਖੇਤੀਬਾੜੀ 'ਤੇ ਨਿਰਭਰ ਹੈ ਅਤੇ ਪਾਣੀ ਦੀ ਕਮੀ ਨਾਲ ਖੇਤੀ ਦੀ ਪੈਦਾਵਾਰ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਜੋ ਪਾਣੀ ਦੇ ਸੋਮੇ ਵਰਤੋਂ ਲਈ ਉਪਲਬਧ ਹਨ, ਸਾਨੂੰ ਉਨ੍ਹਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਹਰਨਰਾਇਣ ਸਿੰਘ, ਮੇਜਰ ਸਿੰਘ ਛੀਨਾ, ਕੇਵਲ ਮਲਹੋਤਰਾ, ਲਖਵਿੰਦਰ ਧੰਜਲ, ਹਰਿੰਦਰ ਸਿੰਘ ਮਣਕੂੰ, ਗੁਰਪ੍ਰੀਤ ਸਿੰਘ ਸਮੇਤ ਸਮੂਹ ਵਾਤਾਵਰਣ  ਪ੍ਰੇਮੀ ਅਤੇ ਛੋਟੇ ਬੱਚੇ ਹਾਜ਼ਰ ਸਨ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 31 ਵਾਂ ਦਿਨ

ਅਸੀਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਦੇ ਹਾ-ਦੇਵ ਸਰਾਭਾ

ਮੁੱਲਾਂਪੁਰ ਦਾਖਾ 23 ਮਾਰਚ (ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਨੂੰ ਸ਼ਰਧਾਜਲੀ ਭੇਟ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ’ ਅਤੇ ਉਨ੍ਹਾਂ ਦੇ ਸਹਿਯੋਗੀਆਂ ਬੀਬੀ ਪਰਮਜੀਤ ਕੌਰ ਹੰਬੜਾਂ,ਗੁਰਸ਼ਰਨ ਸਿੰਘ ਝਾਂਡੇ,ਕੈਪਟਨ ਰਾਮਲੋਕ ਸਿੰਘ ਸਰਾਭਾ,ਸਿੰਗਾਰਾ ਸਿੰਘ ਟੂਸੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ 31 ਵੇਂ ਦਿਨ ਨੂੰ ਯਾਦਗਾਰੀ ਬਣਾਉਣ ਲਈ ਜੰਗੇ ਅਜਾਦੀ ਦੇ ਸੂਰਮਿਆਂ ਦੀ ਤਸਵੀਰ ਸਾਹਮਣੇ ਫੁੱਲ ਅਰਪਿਤ ਕੀਤੇ ਅਤੇ ਦਿਨ ਭਰ ਉਨ੍ਹਾਂ ਦੀ ਤਸਵੀਰ ਨੂੰ ਅਗਵਾਈ ਦੇ ਰੂਪ ‘ਚ ਸਾਹਮਣੇ ਰੱਖਿਆ। ਇਸ ਮੌਕੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਸੂਬੇ ਵਿਚਲੀ ਨਵੀਂ ਚੁਣੀ ਭਗਵੰਤ ਮਾਨ ਦੀ ਸਰਕਾਰ ਦੀ ਸ਼ਹੀਦਾਂ ਪ੍ਰਤੀ ਲਗਨ ਅਤੇ ਇਨਕਲਾਬੀ ਸੋਚ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਉਨ੍ਹਾਂ ਵਲੋਂ ਭਵਿੱਖ ਪ੍ਰਤੀ ਜਾਹਰ ਕੀਤੇ ਖਦਸ਼ੇ ਵਰਗੇ ਪੱਖਾਂ ਪ੍ਰਤੀ ਗਿਆਨ ਦੇ ਨਾਲ-ਨਾਲ ਜੇ ਕਿਧਰੇ ਉਨ੍ਹਾਂ ਦੇ ਮਾਰਗ ਦਰਸ਼ਨ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰਤੀ ਵੀ ਧਿਆਨ ਕੇਂਦਰਿਤ ਕੀਤਾ ਹੁੰਦਾ ਤਾਂ ਸੋਨੇ ਤੇ ਸੁਹਾਗੇ ਵਰਗੀ ਗੱਲ ਹੋਣੀ ਸੀ। ਉਨ੍ਹਾਂ ਕਿਹਾ ਸ਼ਹੀਦ ਸਾਡੇ ਪੁਰਖੇ ਨੇ, ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਹੈ।ਉਨ੍ਹਾਂ ਕਿਨ੍ਹੇ ਦੁੱਖ ਦੀ ਗੱਲ ਹੈ ਕਿ ਰਾਜਨੀਤਕ ਲੋਕਾਂ ਲਈ ਤਾਂ ਭਾਰਤ ਰਤਨ ਵਰਗੇ ਖਿਤਾਬਾਂ  ਨਾਲ ਸਨਮਾਨ ਦਿੱਤਾ ਜਾਦਾ ਹੈ, ਪਰ ਸਾਡੇ ਕੌਮੀ ਸ਼ਹੀਦਾਂ ਲਈ ਵੀ ਸਤਿਕਾਰ ਵਰਗੇ ਪੱਖਾਂ ਦਾ ਖਿਆਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ 17 ਸਾਲ ਦੀ ਕਿਸ਼ੋਰ ਅਵਸਥਾ ‘ਚ ਜੰਗੇ-ਅਜਾਦੀ ਦੇ ਸ਼ੰਘਰਸ਼ ‘ਚ ਕੁੱਦੇ ਅਤੇ ਵੱਡੇ-ਵੱਡੇ ਕਾਰਨਾਮੇ ਵਿਖਾਉਦਿਆਂ ਸਾਢੇ19 ਵਰਿਆਂ ਦੀ ਚੜ੍ਹਦੀ ਜੁਆਨੀ ‘ਚ ਫਾਂਸੀ ਦੇ ਤਖਤੇ ‘ਤੇ ਹੱਸਦਿਆਂ-ਹੱਸਦਿਆਂ ਚੜ੍ਹੇ। ਇਸ ਲਈ ਭਗਤ ਸਿੰਘ ਵੀ ਸ਼ਹੀਦ ਸਰਾਭਾ ਜੀ ਨੂੰ ਆਪਣਾ ਅਦਰਸ਼ ਮੰਨਦਾ ਸੀ। ‘ਦੇਵ ਸਰਾਭਾ’ ਨੇ ਦੱਸਿਆ ਕਿ ਅਸੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ, ਆਪਣੇ ਵੀਰਾਂ, ਨ੍ਹਿਾਂ ਸਜਾਵਾਂ ਪੂਰੀਆਂ ਕੀਤੀਆਂ ਹੋਈਆਂ ਹਨ ਪਰ ਅਜੇ ਵੀ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਹਨ ਉਨਾਂਦੀ ਜਲਦ ਰਿਹਾਈ ਲਈ ਸ਼ਾਤਮਈ ਭੁੱਖ ਹੜਤਾਲ ‘ਤੇ ਬੈਠਦੇ ਹਾਂ। ਇਸ ਲਈ ਮਾਨਵੀ ਫਰਜ਼ਾਂ ਲਈ ਪੰਜਾਬ ਸਰਕਾਰ ਨੂੰ ਆਪਣੇ ਵਲੋਂ ਅਤੇ ਸਾਨੂੰ ਸਭਨਾਂ ਨੂੰ ਇਸ ਕੰਮ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਮੇਰੀ ਕਿਸੇ ਬੰਦੀ ਸਿੰਘ ਨਾਲ ਰਿਸ਼ਤੇਦਾਰੀ ਜਾਂ ਯਾਰੀ ਨਹੀਂ, ਮੈਂ ਤਾਂ ਮਾਨਵੀ ਹੱਕਾਂ ਲਈ, ਇਕ ਪਾਸੇ ਹੋਇਆ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਕ ਉਮੀਦ ਨਾਲ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਵੀ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਵੀ ਹੱਕਾਂ ਲਈ ਜੂਝਣਾ ਸਾਡਾ ਫਰਜ਼ ਹੈ, ਇਹ ਕੋਈ ਅਪਰਾਧ ਨਹੀ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸਹਿਜ਼ਾਦ, ਕੁਲਜੀਤ ਸਿੰਘ ਭਮਰਾ ਸਰਾਭਾ,ਪਰਮਿੰਦਰ ਸਿੰਘ ਬਿੱਟੂ ਸਰਾਭਾ ,ਸੁਮਨਜੀਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ, ਬਹਾਦਰ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ, ਰਵਿੰਦਰ ਸਿੰਘ ਮਾਂਗੇਵਾਲ,ਬਲੌਰ ਸਿੰਘ ਸਰਾਭਾ,ਜਸਵਿੰਦਰ ਸਿੰਘ ਕਾਲਖ ,ਹਰਦੀਪ ਸਿੰਘ , ਲਖਵੀਰ ਸਿੰਘ ਸਰਾਭਾ, ਹਰਬੰਸ ਸਿੰਘ ਪੰਮਾ ਹਿੱਸੋਵਾਲ, ਗਗਨਦੀਪ ਸਿੰਘ, ਅਵਤਾਰ ਸਿੰਘ,ਤੁਲਸੀ ਸਿੰਘ ਸਰਾਭਾ     ਆਦਿ ਨੇ ਵੀ ਹਾਜ਼ਰੀ ਭਰੀ।

ਜਗਰਾਉਂ ਦੇ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਫਿਰ ਲੁੱਟਣ ਦੀ ਫ਼ਿਰਾਕ ਚ

ਮਾਮਲਾ ਕਿਤਾਬਾਂ ਕਾਪੀਆਂ ਅਤੇ ਵਰਦੀਆਂ ਆਪਣੀ ਮਨਪਸੰਦ ਦੁਕਾਨ ਤੇ ਰਖਵਾ ਕੇ ਲੱਖਾਂ ਰੁਪਏ ਬਟੋਰਨ ਦਾ 
ਜਗਰਾਉ 23 ਮਾਰਚ(ਅਮਿਤਖੰਨਾ) ਦੋ ਸਾਲ ਦੇ ਕਰੀਬ ਕੋਰੂਨਾ ਮਹਾਂਮਾਰੀ ਕਰਕੇ ਸਕੂਲ ਬਹੁਤ ਘੱਟ ਖੁੱਲ੍ਹੇ ਹਨ ਪਰ ਮਾਪਿਆਂ ਨੂੰ ਫ਼ੀਸ ਪਰ ਹਰ ਮਹੀਨੇ ਪੂਰੀ ਹੀ ਦੇਣੀ ਪੈਂਦੀ ਹੈ ਕਰੋਨਾ ਮਹਾਂਮਾਰੀ ਵਿਚ ਵੀ ਜਗਰਾਉਂ ਦੇ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਸਕੂਲ ਨੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਐਡਮਿਸ਼ਨ ਫ਼ੀਸ ਦਾ ਨਾਂ ਬਦਲ ਕੇ ਵੈੱਲਫੇਅਰ ਫੰਡ ਦੇ ਨਾਂ  ਇਹ ਬੱਚਿਆਂ ਕੋਲੋਂ ਲੱਖਾਂ ਰੁਪਏ ਬਟੋਰ ਲਏ ਹਨ  ਹਰ ਸਾਲ ਸੀਬੀਐੱਸਈ ਬੋਰਡ ਜੀ ਜੋ ਦਾਖ਼ਲਾ ਫ਼ੀਸ ਹੁੰਦੀਆਂ ਉਹ ਲਗਪਗ ਵਸੂਲਦੇ ਹਨ ਪੇਪਰ ਰੀੜ੍ਹ ਦੇ ਨਾਮ ਤੇ ਕਈ ਵਾਰੀ ਪੈਸੇ ਵਸੂਲੇ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਢਿੱਡ ਨਹੀਂ ਭਰਦਾ ਆਪਣੀ ਮਨਪਸੰਦ ਦੁਕਾਨ ਤੇ ਕਿਤਾਬਾਂ ਕਾਪੀਆਂ ਸਕੂਲ ਦੀਆਂ ਵਰਦੀਆਂ ਰਖਵਾ ਕੇ ਲੱਖਾਂ ਰੁਪਏ ਕਮਿਸ਼ਨ ਲੈ ਜਾਂਦੇ ਹਨ ਪਰ ਉਨ੍ਹਾਂ ਦੇ ਕਈ ਵੀ ਕਾਰਵਾਈ ਨਹੀਂ ਹੁੰਦੀ ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਸ ਵਾਰ ਵੀ ਉਹ ਕਿਤਾਬਾਂ ਕਾਪੀਆਂ ਵਰਦੀਆਂ ਦੀ ਕਮਿਸ਼ਨਰੀ ਚੱਲੇਗੀ  ਆਪਣੀ ਮਨਪਸੰਦ ਦੀਆਂ ਦੁਕਾਨਾਂ ਤੇ ਹੀ ਕਿਤਾਬਾਂ ਕਾਪੀਆਂ ਦੀ ਲਿਸਟ ਤੇ ਰੱਖੀਆਂ ਹਨ ਪ੍ਰਸ਼ਾਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁੰਭਕਰਨ ਦੀ ਨੀਂਦ ਸੁੱਤਾ ਪਿਐ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਕਦ ਪ੍ਰਸ਼ਾਸਨ ਸੁੱਤਾ ਪਿਆ ਉੱਠੇਗਾ ਜਦੋਂ  ਜ਼ਿਲ੍ਹਾ ਲੁਧਿਆਣਾ ਨੂੰ ਕੋਈ ਇਮਨਦਾਰ ਡੀ ਓ ਮਿਲੇਗਾ ਜੋ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਨੂੰ ਨੱਥ ਪਾਏਗਾ ਤੇ ਸਕੂਲ ਵਾਲਿਆਂ ਨੂੰ ਆਦੇਸ਼ ਜਾਰੀ ਕਰੇਗਾ ਕਿ ਹਰ ਦੁਕਾਨ ਤੇ ਲਿਸਟ ਪਹੁੰਚਾਈ ਤਾਂ ਜੋ ਹਰ ਦੁਕਾਨ ਤੋਂ ਬੱਚਿਆਂ ਨੂੰ  ਕਿਤਾਬਾਂ ਕਾਪੀਆਂ  ਮਿਲ ਸਕਣਗੀਆਂ ਬੱਚਿਆਂ ਦੇ ਮਾਪੇ ਤਾਂ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਸਕੂਲਾਂ ਦੀ ਇਸ ਅੰਨ੍ਹੀ ਲੁੱਟ ਵੱਲ ਧਿਆਨ ਨਹੀਂ ਦਿੰਦੀਆਂ ਪ੍ਰਸ਼ਾਸਨ ਸਕੂਲ ਵਾਲਿਆਂ ਕੋਲੋਂ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦਿੰਦੇ ਹਨ  ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਸਰਕਾਰ ਤੋਂ ਉਮੀਦ ਹੈ ਕਿ ਪ੍ਰਾਈਵੇਟ ਸਕੂਲ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਕਿ ਦੁਕਾਨਦਾਰ ਚ ਪ੍ਰਾਈਵੇਟ ਸਕੂਲਾਂ ਵਾਲੇ ਨਾਲ ਰਲ ਮਿਲ ਕੇ ਹਰ ਸਾਲ ਬੱਚਿਆਂ ਦੇ ਮਾਪਿਆਂ ਦੀ ਲੁੱਟ ਖਸੁੱਟ ਕਰਦੇ ਹਨ ਉਸ ਤੋਂ ਨਿਜਾਤ ਮਿਲ ਸਕੇ