You are here

ਪੰਜਾਬ

ਹੁਣ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਸੇਵਾ ਕੇਂਦਰ

ਸੇਵਾ ਕੇਂਦਰ ਦਾ ਸਮਾਂ 7 ਅਪ੍ਰੈਲ 2022 ਤੋਂ 7 ਮਈ 2022 ਤੱਕ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ : ਡੀ.ਸੀ.

ਸ਼ਨੀਵਾਰ-ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਸੇਵਾ ਕੇਂਦਰ ਖੁੱਲੇ ਰਹਿਣਗੇ

ਮਾਲੇਰਕੋਟਲਾ 06 ਅਪ੍ਰੈਲ  (ਰਣਜੀਤ ਸਿੱਧਵਾਂ)   :   ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਅਤੇ ਦੋ ਸ਼ਿਫਟਾਂ ਵਿਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦਾ ਸਮਾਂ 7 ਅਪ੍ਰੈਲ 2022 ਤੋਂ 7 ਮਈ 2022 ਤੱਕ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਲੋਕ ਹੁਣ ਨਵੇਂ ਹੁਕਮਾਂ ਤਹਿਤ ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਨਵਾਂ ਸਮਾਂ ਸਾਰਣੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਇਕ ਸ਼ਿਫ਼ਟ ਵਿਚ 50 ਫ਼ੀਸਦੀ ਸਟਾਫ਼ ਦੀ ਸਮਰੱਥਾ ਨਾਲ ਕੰਮ ਕਰੇਗਾ ਜਦ ਕਿ ਬਾਕੀ ਦਾ 50 ਫ਼ੀਸਦੀ ਸਟਾਫ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੀ ਸ਼ਿਫਟ ਵਿਚ ਕੰਮ ਕਰੇਗਾ।
 ਉਨ੍ਹਾਂ ਦੱਸਿਆ ਕਿ ਸ਼ਨੀਵਾਰ-ਐਤਵਾਰ ਨੂੰ ਸਿਰਫ਼ ਇਕ ਸ਼ਿਫਟ ਹੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਫ਼ੀਸਦੀ ਕਰਮਚਾਰੀਆਂ ਦੀ ਸਮਰੱਥਾ ਨਾਲ ਸੇਵਾ ਕੇਂਦਰ ਵਿਚ ਕੰਮ ਕਰੇਗੀ ।

ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਨ ਦੀ ਮੰਗ, ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਸੀ ਏਕਾ ਕਾਇਮ ਰੱਖਣ ਦੀ ਅਪੀਲ  

 

  ਚੰਡੀਗੜ੍ਹ 6 ਅਪ੍ਰੈਲ ( ਜਨ ਸ਼ਕਤੀ ਨਿਊਜ਼ ਬਿਊਰੋ ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਤੇ ਪੰਜਾਬੀ ਸੂਬਾ ਬਣਨ ਵੇਲੇ ਸੌੜੀਆਂ ਸਿਆਸੀ ਗਿਣਤੀਆਂ ਕਾਰਨ ਅਣਸੁਲਝੇ ਰਹੇ ਇਸ ਮਸਲੇ ਦਾ ਵਾਜਬ ਨਿਆਈੰ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ 'ਤੇ ਅਧਿਕਾਰ ਵਧਾਈ ਦੇ ਕਦਮਾਂ ਦੀ ਨਿੰਦਾ ਕੀਤੀ ਹੈ। ਨਾਲ ਹੀ ਜਥੇਬੰਦੀ ਨੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ 'ਤੇ ਹਾਕਮ ਜਮਾਤੀ ਵੋਟ-ਸਿਆਸਤਦਾਨਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਤੇ ਕਿਸਾਨ ਸੰਘਰਸ਼ ਦੌਰਾਨ ਹਾਸਲ ਕੀਤੀ ਆਪਣੀ ਏਕਤਾ 'ਤੇ ਆਂਚ ਨਾ ਆਉਣ ਦੇਣ। ਇੱਥੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬੇ ਦਾ ਮੁੜ ਗਠਨ ਕੀਤਾ ਗਿਆ ਸੀ, ਪਰ ਇਸ ਵੰਡ ਵਿੱਚ ਕਈ ਤਰੁੱਟੀਆਂ ਸਨ। ਜਿਵੇਂ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਖੇਤਰ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਗਏ ਤੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਨੂੰ ਦਰਕਿਨਾਰ ਕੀਤਾ ਗਿਆ।  ਇਹ ਵੰਡ ਜਮਹੂਰੀ ਲੀਹਾਂ 'ਤੇ ਠੀਕ ਤਰ੍ਹਾਂ ਨਾ ਕਰਨ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸੂਬਿਆਂ ਵਿਚ ਰੱਟਿਆਂ ਲਈ ਰਾਹ ਖੁੱਲ੍ਹਾ ਰੱਖਿਆ ਗਿਆ। ਕੇਂਦਰ ਤੇ ਪੰਜਾਬ ਅੰਦਰ ਰਾਜ ਕਰਦੀਆਂ ਰਹੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਦੀਆਂ ਸਰਕਾਰਾਂ ਨੇ ਇਸ ਮਸਲੇ ਦੇ ਹੱਕੀ ਤੇ ਨਿਆਂਈਂ ਨਿਪਟਾਰੇ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਇਸ ਨੂੰ ਹਮੇਸ਼ਾ ਆਪਣੀਆਂ ਵੋਟ-ਸਿਆਸਤੀ ਚਾਲਾਂ ਦਾ ਹੱਥਾ ਬਣਾਈ ਰੱਖਿਆ ਹੈ। ਵੋਟ-ਸਿਆਸਤਦਾਨਾਂ ਤੇ ਫਿਰਕੂ ਸ਼ਕਤੀਆਂ ਵੱਲੋਂ  ਇਸ ਮਸਲੇ ਨੂੰ ਫਿਰਕੂ ਰੰਗਤ ਵੀ ਦਿੱਤੀ ਜਾਂਦੀ ਰਹੀ ਹੈ। ਜਿਸ ਦਾ ਸੰਤਾਪ ਪੰਜਾਬ ਪਹਿਲਾਂ ਹੀ ਬਹੁਤ ਹੰਢਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗਡ਼੍ਹ ਦਾ ਖੇਤਰ ਪੁਆਧ ਦੇ ਪੇਂਡੂ ਇਲਾਕੇ ਨੂੰ ਉਜਾੜ ਕੇ ਵਸਾਇਆ ਗਿਆ ਸੀ ਤੇ ਇਹ ਖੇਤਰ ਪੰਜਾਬੀ ਬੋਲੀ ਵਾਲਾ ਖ਼ੇਤਰ ਬਣਦਾ ਸੀ। ਹੋਰਨਾਂ ਕੁਝ ਖੇਤਰਾਂ ਵਾਂਗ ਇਹ ਵੀ ਵਾਜਬ ਤੌਰ 'ਤੇ ਪੰਜਾਬ ਦਾ ਹਿੱਸਾ ਬਣਦਾ ਸੀ। ਇਸ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਥਾਂ ਦਹਾਕਿਆਂ-ਬੱਧੀ ਕੇਂਦਰ-ਸ਼ਾਸਤ ਪ੍ਰਦੇਸ਼ ਬਣਾ ਕੇ ਰੱਖਿਆ ਗਿਆ ਤੇ ਹੁਣ ਭਾਜਪਾ ਹਕੂਮਤ ਇਸ ਨੂੰ ਹੋਰ ਵਧੇਰੇ ਕੇਂਦਰੀ ਹਕੂਮਤ ਦੇ ਹੱਥਾਂ 'ਚ ਲੈਣ ਦੇ ਰਾਹ 'ਤੇ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣੇ ਚਾਹੀਦੇ ਸਨ, ਨਾ ਕਿ ਇਸ ਆਧਾਰ 'ਤੇ ਕੇਂਦਰੀ ਹਕੂਮਤ ਨੂੰ ਆਪਣਾ ਕੰਟਰੋਲ ਵਧਾਉਣ ਲਈ ਕਦਮ-ਵਧਾਰੇ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।  

ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਅਣ-ਸੁਲਝੇ ਪਏ ਕੁਝ ਮਸਲਿਆਂ ਦੇ ਬਾਵਜੂਦ ਪੰਜਾਬ ਤੇ ਹਰਿਆਣੇ ਦੇ ਕਿਰਤੀ ਲੋਕਾਂ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕਮਾਈ ਏਕਤਾ ਬਹੁਤ ਮੁੱਲਵਾਨ ਹੈ। ਇਸ ਏਕਤਾ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਮਸਲਿਆਂ ਦੇ ਵਾਜਬ ਜਮਹੂਰੀ ਨਿਪਟਾਰੇ ਕਰਨ ਦੀ ਮੰਗ ਦੋਵਾਂ ਸੂਬਿਆਂ ਦੇ ਲੋਕਾਂ ਦੀ ਮੰਗ ਹੈ। ਜਿਵੇਂ ਕਿ ਹਿੰਦੀ ਬੋਲੀ ਦੇ ਖੇਤਰਾਂ ਨੂੰ ਹਰਿਆਣੇ ਨਾਲ ਜੋੜਨ ਦੀ ਮੰਗ ਵੀ ਹੈ। ਪਰ ਇਹਨਾਂ ਮੰਗਾਂ ਨੂੰ ਵੋਟ ਸਿਆਸਤਦਾਨਾਂ ਦੇ ਸੌੜੇ ਮਨਸੂਬਿਆਂ ਦੀ ਭੇਂਟ ਨਹੀਂ ਚਡ਼੍ਹਨ ਦਿੱਤਾ ਜਾਣਾ ਚਾਹੀਦਾ। ਸਗੋਂ ਲੋਕਾਂ ਨੂੰ ਆਪਣੀਆਂ ਜਮਹੂਰੀ ਉਮੰਗਾਂ ਅਨੁਸਾਰ ਹੱਲ ਮੰਗਣਾ ਚਾਹੀਦਾ ਹੈ।

ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ

 

ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਅਧਿਆਪਕਾਂ ਵੱਲੋਂ ਰੋਸ ਧਰਨਾ

ਲਹਿਰਾਗਾਗਾ  ,6 ਅਪ੍ਰੈਲ ( ਗੁਰਸੇਵਕ ਸੋਹੀ   ) ਲਹਿਰਾਗਾਗਾ

ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਪ੍ਰਾਇਮਰੀ ਅਧਿਆਪਕਾਂ ਵਲੋਂ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਲਾਕ ਪ੍ਰਾਇਮਰੀ  ਸਿੱਖਿਆ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਜਰਨਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਤਿੰਨ ਮਹੀਨਿਆਂ ਤੋਂ ਰੁਕੀ ਅਧਿਆਪਕਾਂ ਦੀ ਤਨਖਾਹ ਅਤੇ ਬਕਾਏ ਜਾਰੀ ਕੀਤੇ ਜਾਣ।

        ਡੀਟੀਐਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰ ਅਤੇ ਬਲਾਕ ਜਰਨਲ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਇਸ ਤੋਂ ਇਲਾਵਾ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਅਧਿਆਪਕ ਤੇ ਦਫਤਰੀ ਕਾਮੇ ਰੈਗੂਲਰ ਕੀਤੇ ਜਾਣ। ਧਰਨੇ ਉਪਰੰਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਤਨਖਾਹ ਦਾ ਬਜਟ ਆ ਚੁੱਕਾ ਹੈ। ਜਲਦੀ ਹੀ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਭਰਾਤਰੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ - ਉਗਰਾਹਾਂ) ਵੱਲੋਂ ਮਾਸਟਰ ਗੁਰਚਰਨ ਸਿੰਘ ਖੋਖਰ ਅਤੇ 4500 ਈਟੀਟੀ ਯੂਨੀਅਨ ਵਲੋਂ ਹਰਦੀਪ ਸਿੰਘ ਕੈਂਪਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਰੋਸ ਧਰਨੇ ਵਿੱਚ ਬਲਾਕ ਲਹਿਰਾਗਾਗਾ ਦੇ ਵੱਡੀ ਗਿਣਤੀ 'ਚ ਪ੍ਰਾਇਮਰੀ ਅਧਿਆਪਕ ਹਾਜ਼ਰ ਸਨ।

ਜਾਰੀ ਕਰਤਾ : - ਗੁਰਪ੍ਰੀਤ ਪਸ਼ੋਰ ਬਲਾਕ ਪ੍ਰਧਾਨ ਡੀਟੀਐਫ ਲਹਿਰਾਗਾਗਾ

 

ਹੁਣ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਸੇਵਾ ਕੇਂਦਰ

 ਦੋ ਸ਼ਿਫਟਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ ਹੋਵੇਗਾ ਕੰਮ : ਡਿਪਟੀ ਕਮਿਸ਼ਨਰ 

ਮੋਗਾ, 6 ਅਪ੍ਰੈਲ (ਰਣਜੀਤ ਸਿੱਧਵਾਂ) - ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਅਤੇ ਦੋ ਸ਼ਿਫਟਾਂ ਵਿੱਚ  ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦਾ ਸਮਾਂ 7 ਅਪ੍ਰੈਲ, 2022 ਤੋਂ 7 ਮਈ, 2022 ਤੱਕ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਲੋਕ ਹੁਣ ਨਵੇਂ ਹੁਕਮਾਂ ਤਹਿਤ ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਨਵੀਂ ਸਮਾਂ ਸਾਰਣੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਸ਼ਿਫ਼ਟ ਵਿੱਚ 50 ਫ਼ੀਸਦੀ ਸਟਾਫ਼ ਦੀ ਸਮਰੱਥਾ ਨਾਲ ਕੰਮ ਕਰੇਗਾ ਜਦ ਕਿ ਬਾਕੀ ਦਾ 50 ਫ਼ੀਸਦੀ ਸਟਾਫ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੀ ਸ਼ਿਫਟ ਵਿੱਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ-ਐਤਵਾਰ ਨੂੰ ਸਿਰਫ਼ ਇੱਕ ਸ਼ਿਫਟ ਹੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਫ਼ੀਸਦੀ ਕਰਮਚਾਰੀਆਂ ਦੀ ਸਮਰੱਥਾ ਨਾਲ ਸੇਵਾ ਕੇਂਦਰ ਵਿੱਚ ਕੰਮ ਹੋਵੇਗਾ।

ਮਹਿਲ ਕਲਾਂ ਹਲਕੇ ਦੇ ਪਿੰਡਾਂ ਵਿਚ ਅਨਾਜ ਰੱਖਣ ਦੇ ਲਈ ਮੰਡੀਆਂ ਦੀ ਸਫਾਈ ਦਾ ਰੱਬ ਰਾਖਾ  

 

ਬਰਨਾਲਾ /ਮਹਿਲਕਲਾਂ- 06 ਅਪ੍ਰੈਲ- (ਗੁਰਸੇਵਕ ਸੋਹੀ)-  ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਣਕ ਦੀ ਖਰੀਦ 1ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ ।ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨੇ, ਛੀਨੀਵਾਲ ਕਲਾਂ ਮੂੰਮ, ਦੀਆਂ ਅਨਾਜ  ਮੰਡੀਆਂ ਵਿੱਚ ਅੱਜ ਤੱਕ ਅਨਾਜ ਦੇ ਰੱਖਣ ਲਈ ਸਫਾਈ ਨਹੀ ਹੋਈ।ਪਿੰਡ ਗਹਿਲ ਵਿਖੇ ਪੱਕੀ ਮੰਡੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਹਾਲੇ ਤਕ ਨੇਪਰੇ ਨਹੀਂ ਚਾੜ੍ਹਿਆ ਛਕਿਆ । ਜਦਕਿ ਇਨ੍ਹਾ ਮੰਡੀਆ ਦੀ ਸਫਾਈ ਅੱਜ ਤੋ 10 ਦਿਨ ਪਹਿਲਾ ਹੋਣੀ ਚਾਹੀਦੀ ਸੀ।ਇਸ ਸਬੰਧੀ ਅੱਜ ਪੱਤਰਕਾਰਾ ਦੀ ਟੀਮ ਨੇ ਇਲਾਕੇ ਦੇ ਪਿੰਡਾ ਦੀਆ ਮੰਡੀਆਂ ਦਾ ਦੌਰਾ ਕੀਤਾ ਤਾਂ ਅਨੇਕਾ ਮੰਡੀਆਂ ਵਿਚ ਕਿਸਾਨ ਆਪਣੀ ਸਰੋ ਦੀ ਫਸਲ ਕੱਢ ਰਹੇ ਸਨ ਅਤੇ ਵੱਡੀ ਮਾਤਰਾ ਵਿਚ ਗੋਹੇ ਦੀਆਂ ਪਾਥੀਆਂ ਤੋ ਇਲਾਵਾ ਘਾਹ ਫੂਸ ਦਿਖਾਈ ਦੇ ਰਿਹਾ ਸੀ,ਅਨੇਕਾ ਅਨਾਜ ਮੰਡੀਆ ਵਿਚ ਬਿਜਲੀ ਦਾ ਕੁਨੈਕਸਨ ਅਤੇ ਪਾਣੀ ਦਾ ਪ੍ਰਬੰਧ ਵੀ ਨਹੀ ਕੀਤਾ ਗਿਆ ।ਪਿੰਡ ਮੂੰਮ ਅਤੇ ਛੀਨੀਵਾਲ ਵਾਸੀਆਂ ਨੇ ਪੰਜਾਬ ਸਰਕਾਰ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਅਪ੍ਰੈਲ ਤੋ ਪੂਰੇ ਪੰਜਾਬ ਵਿਚ ਕਣਕ ਦੀ ਖਰੀਦ ਸੁਰੂ ਹੋ ਚੁੱਕੀ ਹੈ ਪਰ ਸਬੰਧਿਤ ਮਾਰਕੀਟ ਕਮੇਟੀ ਵਾਲਿਆ ਨੇ ਅਨਾਜ ਮੰਡੀਆਂ ਦੀ ਸਫਾਈ ਨਹੀ ਕਰਵਾਈ।ਉਨ੍ਹਾ ਕਿਹਾ ਕਿ ਮੰਡੀ ਵਿਚ ਚਾਹ,ਪਾਣੀ ਪਿਆਉਣ ਵਾਲੇ ਅਤੇ ਪਰਚੀ ਕੱਟਣ ਵਾਲੇ ਕਰਮਚਾਰੀਆਂ ਦੀ ਇੱਕ ਅਪ੍ਰੈਲ ਤੋ ਤਨਖਾਹ ਲਾਗੂ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਕਰਮਚਾਰੀ ਅਨਾਜ ਮੰਡੀ ਵਿਚ ਨਹੀ ਆਇਆ।ਉਨ੍ਹਾ ਕਿਹਾ ਕਿ ਜੇਕਰ ਅੱਜ ਕਿਸਾਨ ਮੰਡੀਆ ਵਿਚ ਕਣਕ ਲੈ ਆਉਣ ਤਾਂ ਕਣਕ ਦੀ ਫਸਲ ਕਿਥੇ ਰੱਖੀ ਜਾਵੇਗੀ।ਉਨ੍ਹਾ ਕਿਹਾ ਕਿ ਅਸਲ ਵਿਚ ਮਾਰਕੀਟ ਕਮੇਟੀ ਵਾਲਿਆ ਦੀ ਜਿਮੇਵਾਰੀ ਹੁੰਦੀ ਹੈ ਕਿ ਅਨਾਜ ਮੰਡੀ ਦੀ ਸਫਾਈ 31 ਮਾਰਚ ਤੱਕ ਕੀਤੀ ਜਾਵੇ ਪਰ ਮਜਬੂਰ ਹੋ ਕੇ ਕਿਸਾਨਾਂ ਨੂੰ  ਇਸ ਸਫਾਈ ਦਾ ਕੰਮ ਖ਼ੁਦ ਆਪਣੇ ਖ਼ਰਚੇ ਤੇ ਕਰਨਾ ਪੈ ਰਿਹਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਨਾਨ ਬੋਰਡ ਕਲਾਸਾਂ ਦਾ ਨਤੀਜਾ ਘੋਸ਼ਿਤ  

ਬਰਨਾਲਾ /ਮਹਿਲਕਲਾਂ- 06 ਅਪ੍ਰੈਲ-( ਗੁਰਸੇਵਕ ਸੋਹੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ (ਬਰਨਾਲਾ ਵਿਖੇ ਨਾਨ ਬੋਰਡ ਕਲਾਸਾਂ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਸਕੂਲ ਦੇ ਸਹਿਯੋਗੀ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ   ਸਮਾਰੋਹ ਕੀਤਾ ਗਿਆ। ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਕਲਾਸਾਂ ਵਿੱਚੋਂ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਸਰਦਾਰ ਜਗਤਾਰ ਸਿੰਘ ਜੀ ਦੀ ਅਗਵਾਈ ਚ ਮੌਕੇ ਤੇ ਹੀ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਤੇ ਐੱਨ, ਆਰ, ਆਈ ਤੇ ਦਾਨੀ ਸੱਜਣਾਂ ਨੂੰ ਸਕੂਲ ਲਈ ਵਡਮੁੱਲੇ ਯੋਗਦਾਨ ਦੇਣ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਚ ਸਰਦਾਰ ਅਮਰਜੀਤ ਸਿੰਘ ਬਾਬੇ ਕੇ ,ਸਰਦਾਰ ਜਗਦੇਵ ਸਿੰਘ, ਸਰਦਾਰ ਰੂਪ ਸਿੰਘ ਸਰਦਾਰ ਮਨਮੋਹਨ ਸਿੰਘ ਉੱਪਲ, ਸਰਦਾਰ ਰੇਸ਼ਮ ਸਿੰਘ,ਸਰਦਾਰ ਜਸਵਿੰਦਰ ਸਿੰਘ ,ਸਮਾਜਕ ਸਿੱਖਿਆ   ਅਧਿਆਪਕ ਅਤੇ ਸਰਦਾਰ ਜਗਤਾਰ ਸਿੰਘ ਸਕੂਲ ਮੁਖੀ ਨੂੰ ਸਨਮਾਨਿਤ  ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਚ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ ।ਸਰਦਾਰ ਜੋਬਨਪ੍ਰੀਤ ਸਿੰਘ ਚੇਅਰਮੈਨ, ਸਮੱਗਰਾ ਸਿੱਖਿਆ ਅਭਿਆਨ ਕਮੇਟੀ,ਡਾ ਯੇਸ਼ੀਨ ਮੁਹੰਮਦ, ਸਰਦਾਰ ਰੂਪ ਸਿੰਘ, ਸਰਦਾਰ ਕੁਲਵਿੰਦਰ ਸਿੰਘ ਸਾਬਕਾ ਚੇਅਰਮੈਨ, ਅਤੇ ਹੋਰ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਮੂਲੀਅਤ ਕੀਤੀ।ਅਖ਼ੀਰ ਵਿੱਚ ਸਕੂਲ ਮੁਖੀ  ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਾਪਿਆਂ ਅਤੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ ।

ਪੰਜਾਬ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਦਾ ਹੋਵੇਗਾ ਮੁਕੰਮਲ ਸਫ਼ਾਇਆ  

ਮੁੱਖ ਮੰਤਰੀ ਪੰਜਾਬ ਨੇ ਡੀਜੀਪੀ ਪੰਜਾਬ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਸਥਾਪਤ ਕਰਨ ਦੇ ਦਿੱਤੇ ਹੁਕਮ  

 

ਚੰਡੀਗੜ੍ਹ , 05 ਐਪ੍ਰਲ  (ਜਨ ਸ਼ਕਤੀ ਨਿਊਜ਼ ਬਿਊਰੋ)  

 

ਗੈਂਗਸਟਰਾਂ ਦੇ ਨੈੱਟਵਰਕ ਦਾ ਮੁਕੰਮਲ ਸਫਾਇਆ ਕਰਕੇ ਸੂਬੇ ਦੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਵੀ.ਕੇ. ਭਾਵਰਾ ਨੂੰ ਏਡੀਜੀਪੀ ਪੱਧਰ ਦੇ ਅਧਿਕਾਰੀ ਦੇ ਅਧੀਨ ਇੱਕ ਪੂਰੀ ਤਰ੍ਹਾਂ ਸਮਰੱਥ ਐਂਟੀ ਗੈਂਗਸਟਰ ਟਾਸਕ ਫੋਰਸ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਅੰਦਰ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਕਾਰਨਾਮੇ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡਾ ਹਊਆ ਬਣੇ ਹੋਏ ਹਨ । 

 

 

ਮੁੱਖ ਮੰਤਰੀ ਵੱਲੋਂ ਮੁਕਤਸਰ ਧਰਨੇ ਦੀਆਂ ਮੰਗਾਂ ਪ੍ਰਵਾਨ

 

 ਨਰਮੇ ਦਾ ਮੁਆਵਜ਼ਾ ਦੇਣ ਤੇ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਦਾ ਭਰੋਸਾ

ਮੁਕਤਸਰ 'ਚ ਚਲਦਾ ਧਰਨਾ ਮੁਲਤਵੀ

ਚੰਡੀਗੜ੍ਹ, 5 ਅਪ੍ਰੈਲ ( ਜਨ ਸ਼ਕਤੀ ਨਿਊਜ਼ ਬਿਊਰੋ) ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਆਪਣੀ ਰਿਹਾਇਸ਼ 'ਤੇ ਬੀਕੇਯੂ (ਏਕਤਾ -ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਨਾਲ਼ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ  ਨਰਮੇ ਦੀ ਕੁੱਲ ਬਿਜਾਂਦ ਦਾ ਨੁਕਸਾਨ 50% ਮੰਨਕੇ ਮੁਆਵਜ਼ਾ ਦੇਣ ਅਤੇ ਇਸਦਾ ਦਸ ਫੀਸਦੀ ਮੁਆਵਜਾ ਮਜ਼ਦੂਰਾਂ ਨੂੰ ਦੇਣ ਲਈ ਨਰਮਾ ਚੁਗਾਵੇ ਮਜ਼ਦੂਰਾਂ ਦੀ ਸ਼ਨਾਖਤ ਪਿੰਡਾਂ 'ਚ ਆਮ ਇਜਲਾਸ ਰਾਹੀਂ ਕਰਨ, ਲੰਬੀ ਵਿਖੇ ਲਾਠੀਚਾਰਜ ਦੇ ਦੋਸ਼ੀ ਡੀ ਸੀ ਮੁਕਤਸਰ ਤੇ ਡੀ ਐਸ ਪੀ ਮਲੋਟ ਖਿਲਾਫ ਸਖਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕਰਨ ਅਤੇ ਮਜ਼ਦੂਰਾਂ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਆਦਿ ਮੰਗਾਂ ਪ੍ਰਵਾਨ ਕਰ ਲੈਣ ਤੋਂ ਬਾਅਦ ਦੋਹਾਂ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਅੱਗੇ ਚੱਲ ਰਿਹਾ ਅਣ ਮਿਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਮੁੱਖ ਮੰਤਰੀ ਨਾਲ਼ ਮੀਟਿੰਗ ਉਪਰੰਤ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨਾਲ਼ ਹੋਈ ਮੀਟਿੰਗ ਵਿੱਚ ਬੀਕੇਯੂ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ , ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕੋਲ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਦੱਸਿਆ ਕਿ ਤਤਕਾਲੀ ਡੀ ਸੀ ਮੁਕਤਸਰ ਵੱਲੋਂ ਜਾਣਬੁੱਝ ਕੇ  ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੀ ਸਹੀ ਗਿਰਦਾਵਰੀ ਨਹੀਂ ਕਰਵਾਈ  ਗਈ। ਨਰਮਾ ਚੁਗਣ ਵਾਲੇ ਮਜ਼ਦੂਰਾਂ ਦੀ ਸ਼ਨਾਖਤ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਗਿਆ ਅਤੇ ਮੁਆਵਜ਼ੇ  ਤੋਂ ਬਾਹਰ ਰੱਖੇ ਹੱਕਦਾਰ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਸੂਚੀ 'ਚ ਸ਼ਾਮਲ ਕਰਨ ਦੀ ਮੰਗ ਕਰਦੇ ਕਿਸਾਨਾਂ ਮਜ਼ਦੂਰਾਂ ਉਤੇ ਨਾਂ ਸਿਰਫ ਪੁਲਿਸ ਲਾਠੀਚਾਰਜ ਕਰਵਾਇਆ ਗਿਆ ਸਗੋਂ ਆਪਣੇ ਦਫਤਰ ਦੇ ਮੁਲਾਜ਼ਮਾਂ ਰਾਹੀਂ ਵੀ ਹਮਲਾ ਕਰਵਾਇਆ ਗਿਆ। ਉਹਨਾਂ ਨੇ ਡੀ ਐਸ ਪੀ ਮਲੋਟ ਉਤੇ ਲਾਠੀਚਾਰਜ ਕਰਕੇ ਛੇ ਕਿਸਾਨਾਂ ਤੇ ਇੱਕ ਖੇਤ ਮਜ਼ਦੂਰ ਆਗੂ ਨੂੰ ਜ਼ਖ਼ਮੀ ਕਰਨ ਤੋਂ ਇਲਾਵਾ ਮਜ਼ਦੂਰ ਆਗੂ ਨੂੰ ਗਾਲ਼ਨੁਮਾ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਵੀ ਲਾਏ। ਮੁੱਖ ਮੰਤਰੀ ਵੱਲੋਂ ਲੰਬੀ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਨਰਮੇ ਦੀ ਕੁੱਲ ਬਿਜਾਂਦ ਦਾ 50% ਨੁਕਸਾਨ ਦੇ ਹਿਸਾਬ ਬਣਦਾ ਕਰੀਬ 50 ਕਰੋੜ ਰੁਪਏ ਕਾਸ਼ਤਕਾਰ ਕਿਸਾਨਾਂ ਨੂੰ ਅਤੇ 5 ਕਰੋੜ ਰੁਪਏ ਦੇ ਕਰੀਬ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਤੁਰੰਤ ਪ੍ਰਭਾਵ ਪਾਰਦਰਸ਼ੀ ਢੰਗ ਨਾਲ ਦੇਣ ਤੋਂ ਇਲਾਵਾ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮਜ਼ਦੂਰਾਂ ਕਿਸਾਨਾਂ ਖਿਲਾਫ ਦਰਜ਼ ਮੁਕੱਦਮਾ ਵਾਪਸ ਲੈਣ ਦੀ ਮੰਗ ਪ੍ਰਵਾਨ ਕਰਕੇ ਜਲਦੀ ਲਾਗੂ ਕਰਨ ਦਾ ਫੈਸਲਾ ਕਰਦਿਆਂ ਹਾਜ਼ਰ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ। ਕਿਸਾਨ ਮਜ਼ਦੂਰ ਆਗੂਆਂ ਵੱਲੋਂ ਨਰਮੇ ਖਰਾਬੇ ਦਾ ਬਾਕੀ ਜ਼ਿਲ੍ਹਿਆਂ 'ਚ ਮਜ਼ਦੂਰਾਂ ਕਿਸਾਨਾਂ ਨੂੰ ਵੰਡਣ ਤੋਂ ਰਹਿੰਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ 'ਤੇ ਵੀ ਉਹਨਾਂ ਤੁਰੰਤ ਪ੍ਰਭਾਵੀ ਅਮਲ ਕਰਨ ਦਾ ਭਰੋਸਾ ਦਿੱਤਾ। ਇਸਤੋਂ ਇਲਾਵਾ ਗੜੇਮਾਰੀ ਤੇ ਸੇਮ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਬਾਰੇ ਵੀ ਮੁੱਖ ਮੰਤਰੀ ਵੱਲੋਂ ਜਲਦੀ ਅਮਲਦਾਰੀ ਦਾ ਭਰੋਸਾ ਦਿੱਤਾ ਗਿਆ।

       ਮਜ਼ਦੂਰ ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਾਕੀ ਮੰਗਾਂ ਦੇ ਹੱਲ ਲਈ ਇਸ ਮਹੀਨੇ ਦੇ ਆਖਰੀ ਹਫਤੇ ਇੱਕ ਹੋਰ ਮੀਟਿੰਗ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਏ ਵੇਨੂੰ ਪ੍ਰਸ਼ਾਦ ਸਮੇਤ ਹੋਰ ਅਧਿਕਾਰੀਆਂ ਤੋਂ ਇਲਾਵਾ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।

ਜ਼ਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ ।

ਬਰਤਾਨੀਆ ਦੇ ਡਿਪਟੀ ਕਮਿਸ਼ਨਰ ਦੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ  

ਮੁੱਖ ਮੰਤਰੀ ਪੰਜਾਬ ਵੱਲੋਂ ਚੰਡੀਗੜ੍ਹ ਲੰਡਨ ਸਿੱਧੀ ਫਲਾਈਟ ਚਲਾਉਣ ਦੀ ਅਪੀਲ  

ਚੰਡੀਗੜ੍ਹ , 05 ਅਪ੍ਰੈਲ  ( ਜਨ ਸ਼ਕਤੀ ਨਿਊਜ਼ ਬਿਉਰੋ ) 

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅੱਜ ਚੰਡੀਗਡ਼੍ਹ ਵਿਖੇ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੌਬਰਟ ਨਾਲ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਬਹੁਤ ਸਾਰੇ ਵਿਸ਼ਿਆਂ ਉੱਪਰ ਗੱਲਬਾਤ ਤੇ ਚਰਚਾ ਹੋਈ । ਗੱਲਬਾਤ ਦੌਰਾਨ  CM ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲੰਡਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ। 

ਦਾਦੀ ਨੇ ਕਣਕ ਨੂੰ ਹੱਥੀ ਵੱਢ-ਵੱਢ ਕੇ ਰੱਖੀ ਜਾਣਾ ਤੇ ਮੈਂ ਚੁੱਕ-ਚੁੱਕ ਕੇ ਭਰੇ ਬਣਾਈ ਜਾਣੇ - ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਦੋਸਤੋਂ ਅੱਜ-ਕੱਲ ਹੱਥੀ ਕਣਕ ਵੱਢਣ ਦਾ ਰਿਵਾਜ ਅਲੋਪ ਹੋ ਚੁੱਕਾ ਹੈ।ਕਣਕ ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ ।ਕਣਕ ਹਾੜ੍ਹੀ ਦੀ ਫ਼ਸਲ ਹੈ।ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਕਣਕ ਲਈ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ।ਅਕਤੂਬਰ ਦੇ ਚੌਥੇ ਹਫਤੇ ਤੇ ਨਵੰਬਰ ਮਹੀਨੇ ਤੱਕ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।ਇਹ ਫ਼ਸਲ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ ।ਕਹਿੰਦੇ ਹਨ ਕਿ ਕਿਸਾਨ ਨੇ ਕਣਕ ਨੂੰ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ ਜੇ ਕਿਤੇ ਪੱਕੀ ਫ਼ਸਲ ਉੱਤੇ ਮੀਂਹ ਵਰ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਕਲ਼ੇਜਾ ਨਿਕਲ ਜਾਂਦਾ ਹੈ ਉਹ ਧਾਹਾਂ ਮਾਰ ਮਾਰ ਰੋਂਦਾ ਹੈ ।ਪੁੱਤਾਂ ਵਾਂਗ ਪਾਲ ਕੇ ਫ਼ਸਲ ਦਾ ਉੱਜੜ ਜਾਣਾ ਕਿਹੜਾ ਸੌਖੀ ਗੱਲ ਹੈ। ਕਣਕ ਅਨਾਜ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ।ਸਾਰਾ ਸੰਸਾਰ ਇਸ ਰਾਹੀਂ ਹੀ ਪੇਟ ਭਰਦਾ ਹੈ।ਕਣਕ ਅਪ੍ਰੈਲ ਦੇ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ।ਇਸ ਸਮੇਂ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸਦੀ ਪਾਲੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ।ਵਿਸਾਖੀ ਦਾ ਤਿਉਹਾਰ ਹਾੜੀ ਦੀ ਫ਼ਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ।
ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਹਨ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਖੁਸ਼ ਹੁੰਦੇ ਹਨ ਅਤੇ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।ਕਿਸਾਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦਾ ਤਿਉਹਾਰ ਆਉਣ ‘ਤੇ ਹੀ ਹਾੜ੍ਹੀ ਦੀ ਫਸਲ ਦੀ ਕਟਾਈ (ਵਾਢੀ)ਸ਼ੁਰੂ ਹੋ ਜਾਂਦੀ ਹੈ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ।
ਦੋਸਤੋ ਇਹ ਕਣਕ ਵੱਢਣ ਲਈ ਪਹਿਲਾ ਦਾਤਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਦਾਤਰੀ ਦੀ ਵਰਤੋਂ ਕਣਕ ਵੰਡਣ ਲਈ ਵੀ ਕੀਤੀ ਜਾਂਦੀ ਹੈ।ਕਿਉਂਕਿ ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ਼ ਧਾਰ ਵਾਲਾ ਹੁੰਦਾ ਹੈ। ਇਸਨੂੰ ਚਲਾਉਣ ਨਾਲ ਫਸਲਾਂ ਕੱਟੀਆਂ ਜਾਂਦੀਆਂ ਹਨ।ਇਹਨਾਂ ਸੰਦਾਂ ਦੀ ਵਰਤੋਂ ਹੁਣ ਘੱਟ ਹੋ ਗਈ ਹੈ।ਹੁਣ ਦਾਤਰੀ ਨਾਲ ਕਣਕ ਬਹੁਤ ਘੱਟ ਵੱਢੀ ਜਾਂਦੀ ਹੈ।ਮਸ਼ੀਨਾਂ ਨੇ ਹੁਣ ਇੰਨਾਂ ਸੰਦਾਂ ਦੀ ਥਾਂ ਲੈ ਲਈ ਹੈ ।ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤਾਂ ਪਹਿਲਾ ਸਾਰਾ -ਸਾਰਾ ਪਰਿਵਾਰ ਕਣਕ ਵੱਢਣ ਲਈ ਖੇਤ ਵੱਲ ਜਾਂਦਾ ਸੀ ।ਸੁਆਣੀਆਂ ਦੁਪਹਿਰ ਦੀ ਰੋਟੀ ਸਵੇਰੇ ਹੀ ਲਾਕੇ ਬੰਨ੍ਹ ਲੈਂਦੀਆਂ ਸਨ।ਮੇਰੀ ਦਾਦੀ ਮਾਂ ਗੁੜ ,ਅਚਾਰ ਤੇ ਚਟਨੀ ਨਾਲ ਰੋਟੀ ਬੰਨ੍ਹ ਦਿੰਦੀ ਸੀ।ਅਸੀਂ ਸਾਰੇ ਬੱਚੇ ਨਾਲ ਚਲੇ ਜਾਂਦੇ ਸੀ।ਦਾਦੀ ਸਾਨੂੰ ਸਾਰਿਆਂ ਨੂੰ ਰੋਟੀ ਉੱਪਰ ਅਚਾਰ ਗੁੜ ਧਰ ਕੇ ਲੱਸੀ ਨਾਲ ਰੋਟੀ ਦਿੰਦੀ ਸੀ।ਸੱਚ ਜਾਣਿਓ ਉਹ ਰੋਟੀ ਇੰਨੀ ਸੁਆਦ ਹੁੰਦੀ ਸੀ ਕਿ ਦਿਲ ਕਰਦਾ ਹੁੰਦਾ ਸੀ ਹੋਰ ਖਾਈ ਜਾਵਾ।ਉਹ ਰੋਟੀ ਅੱਜ ਥਾਲਾਂ ਵਿੱਚ ਪਰੋਸੀ ਰੋਟੀ ਤੋਂ ਕਿਤੇ ਜ਼ਿਆਦਾ ਵਧੀਆਂ ਹੁੰਦੀ ਸੀ।ਜਦੋਂ ਪਰਿਵਾਰ ਦੇ ਮੈਂਬਰ ਹੱਥੀ ਕਣਕ ਵੱਢਣੀ ਸ਼ੁਰੂ ਕਰ ਦਿੰਦੇ ਸੀ ਅਸੀਂ ਨਾਲ ਵੱਢਣ ਦੀ ਜਿੱਦ ਕਰਨਾ।ਯਾਦ ਹੈ ਮੇਰੇ ਪਾਪਾ ਨੇ ਮੈਨੂੰ ਇੱਕ ਛੋਟੀ-ਜਿਹੀ ਦਾਤਰੀ ਲਿਆ ਕੇ ਦਿੱਤੀ ਸੀ।ਮੈ ਹਰ ਰੋਜ ਉਹ ਨਾਲ ਲੈਕੇ ਜਾਣੀ ਹੁੰਦੀ ਸੀ।ਹਾੜੀ ਵੱਢਣ ਦਾ ਏਨਾ ਚਾਅ ਹੁੰਦਾ ਸੀ ਕਿ ਇੱਕ ਵਾਰ ਮੇਰੇ ਪੈਰ ਹੇਠਾ ਕਰਚਾ ਵੱਜਿਆ ਜੋ ਕਿ ਕਾਫ਼ੀ ਸਮਾਂ ਠੀਕ ਨਹੀ ਹੋਇਆ ਸੀ।ਕਰਚਾ ਉਹ ਹੁੰਦਾ ਹੈ ਜੋ ਫਸਲ ਵੱਢਣ (ਕਟਾਈ)ਤੋ ਬਾਅਦ ਮੁੱਢ ਬੱਚਦਾ ਹੈ।ਫਿਰ ਮੈਨੂੰ ਘਰ ਛੱਡ ਜਾਂਦੇ ਸੀ ਮੇਰਾ ਦਿਲ ਇਹੋ ਕਰੀ ਜਾਣਾ ਕਿ ਮੈਂ ਕਣਕ ਨੂੰ ਵੱਢਦਿਆਂ ਦੇਖਾਂ।ਪਰ ਦੋਸਤੋ ਹੁਣ ਕੰਬਾਇਨਾਂ ਨੇ ਹੱਥੀ ਵਾਢੀ ਦਾ ਰਿਵਾਜ ਅਲੋਪ ਕਰ ਦਿੱਤਾ ਹੈ।ਹੁਣ ਤਾਂ ਕੋਈ ਟਾਵਾਂ -ਟਾਵਾਂ ਘਰ ਹੀ ਹੱਥੀ ਕਣਕ ਵੱਢਦਾ ਹੈ।ਯਾਦ ਹੈ ਜਦੋਂ ਕਣਕ ਨੂੰ ਹੱਥੀ ਵੱਢਦੇ ਸਨ ਉਸਦੇ ਢੇਰ ਲਾਕੇ ਭਰੇ ਬਣਾਏ ਜਾਂਦੇ ਸੀ ਫਿਰ ਉਹਨਾਂ ਵਿੱਚੋਂ ਹਡੰਬਿਆਂ ਰਾਹੀ ਕਣਕ ਤੇ ਤੂੜੀ ਕੱਢੀ ਜਾਦੀ ਸੀ।ਮਸ਼ੀਨੀ ਯੁੱਗ ਕਰਕੇ ਅੱਜ ਕੱਲ ਖੇਤੀ ਵੀ ਮਸ਼ੀਨੀ ਹੋ ਗਈ ਹੈ। ਬਿਜਾਈ ਤੋਂ ਲੈਕੇ ਕਟਾਈ ਤੱਕ।ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਸੱਚ ਜਾਣਿਓ ਉਸ ਸਮੇਂ ਜੋ ਨਜ਼ਾਰਾ (ਅਹਿਸਾਸ) ਹਾੜ੍ਹੀ ਦੀ ਫਸਲ ਨੂੰ
ਹੱਥੀ ਕਣਕ ਵੱਢ ਕੇ ਆਉਂਦਾ ਸੀ ਅੱਜ ਕੱਲ੍ਹ ਉਹ ਇਹਨਾਂ ਮਸ਼ੀਨੀ ਯੰਤਰਾਂ ਵਿੱਚ ਕਿੱਥੇ ਹੈ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ 

ਆਗਾਮੀ ਧਾਰਮਿਕ ਐਨੀਮੇਟਡ ਪੇਸ਼ਕਾਰੀ ਦਾ ਯਥਾਰਥਵਾਦੀ ਜਾਦੂ ਦੇਖੋ: "ਦਾ ਜਰਨੀ ਔਫ ਮਾਤਾ ਸਾਹਿਬ ਕੌਰ-ਸੁਪਰੀਮ ਮਦਰਹੁੱਡ"

ਜ਼ੀ ਸਟੂਡੀਓਜ਼ ਅਤੇ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੀ ਨਵੀਂ ਧਾਰਮਿਕ ਐਨੀਮੇਸ਼ਨ ਫਿਲਮ 'ਸੁਪਰੀਮ ਮਦਰਹੁੱਡ' ਦਾ ਟ੍ਰੇਲਰ ਕਾਫੀ ਤਾਰੀਫ ਨਾਲ ਰਿਲੀਜ਼ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਜੱਥੇਦਾਰ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵੱਲੋਂ ਆਫੀਸ਼ੀਅਲ ਟਰੇਲਰ ਲਾਂਚ ਕੀਤਾ ਗਿਆ ਹੈ |

ਜਿਵੇਂ ਹੀ ਟ੍ਰੇਲਰ ਰਿਲੀਜ਼ ਹੋਇਆ, ਇਸ ਨੂੰ ਦੁਨੀਆ ਭਰ ਦੇ ਲੋਕਾਂ ਦੁਆਰਾ ਸਮਰਥਨ ਅਤੇ ਪ੍ਰਸ਼ੰਸਾ ਦਾ ਇੱਕ ਵੱਡਾ ਤੋਹਫ਼ਾ ਮਿਲਿਆ, ਇਸ ਤੱਥ ਦਾ ਜਸ਼ਨ ਮਨਾਉਂਦੇ ਹੋਏ ਕਿ ਫਿਲਮ ਇੱਕ ਅਜਿਹੇ ਵਿਸ਼ੇ 'ਤੇ ਬਣਾਈ ਗਈ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ I ਇਹ 3D ਐਨੀਮੇਟਡ ਫਿਲਮ ਉਸੇ ਪ੍ਰਮਾਣਿਤ ਫਰਮ, ਆਈ-ਰਿਐਲਿਟੀਜ਼ ਟੈਕਨੋਲੋਜੀ ਪ੍ਰਾਈਵੇਟ ਲਿਮਿਟਿਡ  ਦੁਆਰਾ ਬਣਾਈ ਗਈ ਹੈ ਜਿਸ ਨੇ ਸਾਬਕਾ ਧਾਰਮਿਕ ਸਮੈਸ਼-ਹਿੱਟ ਐਨੀਮੇਟਡ ਫਿਲਮ, 'ਚਾਰ ਸਾਹਿਬਜ਼ਾਦੇ' (2014) ਬਣਾਈ ਸੀ।  ਫਿਲਮ ਦਾ ਨਿਰਦੇਸ਼ਨ ਡਾ: ਬਾਬਾ ਕਰਨਦੀਪ ਸਿੰਘ ਨੇ ਕੀਤਾ ਹੈ।

ਟ੍ਰੇਲਰ ਦੇਖਣ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਇਹ ਫ਼ਿਲਮ ਸਿਰਫ਼ ਇੱਕ ਫ਼ਿਲਮ ਨਹੀਂ ਹੈ; ਇਹ ਇੱਕ ਅਨੁਭਵ ਹੈ ਜੋ ਸਾਨੂੰ ਉਸ ਸਮੇਂ ਵੱਲ ਵਾਪਸ ਲੈ ਜਾਵੇਗਾ ਜਦੋਂ ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਪੰਥ ਦੀ ਮਾਤਾ ਦੀ ਤਰ੍ਹਾਂ ਰਾਖੀ ਕੀਤੀ ਸੀ, ਜਿਸ ਦਾ ਨਾਮ ਖਾਲਸੇ ਦੀ ਮਾਤਾ ਰੱਖਿਆ ਗਿਆ ਸੀ।

ਇਹ ਦੱਸਣਾ ਉਚਿਤ ਹੋਵੇਗਾ ਕਿ ਜਦੋਂ ਇਹ ਫਿਲਮ ਦੋ ਹਫ਼ਤਿਆਂ ਦੇ ਸਮੇਂ ਵਿੱਚ ਰਿਲੀਜ਼ ਹੋਵੇਗੀ, ਤਾਂ ਵਿਸ਼ਵ ਮਹਿਲਾ ਦਰਸ਼ਕ ਮਾਤਾ ਸਾਹਿਬ ਕੌਰ ਜੀ ਦੀ ਸ਼ਕਤੀਸ਼ਾਲੀ ਸ਼ਖਸੀਅਤ ਤੋਂ ਪ੍ਰੇਰਿਤ ਹੋਣਗੇ। ਉਸ ਦੇ ਯੋਧੇ ਵਰਗੇ ਗੁਣ ਅੱਜ ਦੀਆਂ ਔਰਤਾਂ ਨੂੰ ਉੱਚਾ ਚੁੱਕਣਗੇ ਅਤੇ ਔਰਤਾਂ ਦੀ ਪ੍ਰਭੂਸੱਤਾ ਅਤੇ ਸਰਵਉੱਚਤਾ ਨੂੰ ਵੀ ਦਰਸਾਉਂਦੇ ਹਨ।

ਹਰ ਪਹਿਲੂ ਜਿਸ ਬਾਰੇ ਅਸੀਂ ਸਿਰਫ ਸਾਖੀਆਂ (ਰਵਾਇਤੀ ਮੌਖਿਕ ਕਹਾਣੀ ਸੁਣਾਉਣ) ਦੇ ਰੂਪ ਵਿੱਚ ਸੁਣਿਆ ਹੋਵੇਗਾ, ਵਿਸ਼ਵ ਪੱਧਰ 'ਤੇ 14 ਅਪ੍ਰੈਲ 2022 ਨੂੰ ਫਿਲਮ 'ਸੁਪਰੀਮ ਮਦਰਹੁੱਡ' ਵਿੱਚ ਸ਼ਾਨਦਾਰ ਢੰਗ ਨਾਲ ਦਿਖਾਇਆ ਜਾਵੇਗਾ।

 ਹਰਜਿੰਦਰ ਸਿੰਘ  

ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਜਖਮੀ

ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਬੀਤੀ ਰਾਤ ਪਿੰਡ ਲੱਖਾ ਤੋ ਮਾਣੂੰਕੇ ਦੇ ਵਿਚਕਾਰ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਕੇਸ ਦੀ ਪੜਤਾਲ ਕਰ ਰਹੇ ਥਾਣਾ ਹਠੂਰ ਦੇ ਏ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ (55) ਪੁੱਤਰ ਜੰਗੀਰ ਸਿੰਘ ਵਾਸੀ ਲੱਖਾ ਆਪਣੀ ਡਸਟਰ ਗੱਡੀ ਤੇ ਪਿੰਡ ਭੰਮੀਪੁਰਾ ਕਲਾਂ ਨੂੰ ਜਾ ਰਿਹਾ ਸੀ ਪਿੱਛੋ ਦੀ ਸੁਰਜੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਬਠਿੰਡਾ ਆਪਣੇ ਮੋਟਰਸਾਇਕਲ ਤੇ ਆ ਰਿਹਾ ਸੀ ਜਿਨ੍ਹਾ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਕਾਰਨ ਸੁਖਦੇਵ ਸਿੰਘ ਦੀ ਗੱਡੀ ਪਲਟਣ ਕਾਰਨ ਮੌਤ ਹੋ ਗਈ ਅਤੇ ਦੂਜਾ ਮੋਟਰਸਾਇਕਲ ਸਵਾਰ ਸੁਰਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜੋ ਜਗਰਾਓ ਵਿਖੇ ਇੱਕ ਨਿਜੀ ਹਸਪਤਾਲ ਵਿਚ ਦਾਖਲ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਦੇ ਲੜਕੇ ਹਰਦੀਪ ਸਿੰਘ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰਬਰ 21 ਧਾਰਾ 304 ਏ,279,427 ਆਈ ਪੀ ਸੀ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਸੁਖਦੇਵ ਸਿੰਘ ਦੀ ਲਾਸ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।
ਫੋਟੋ ਕੈਪਸ਼ਨ:- ਮ੍ਰਿਤਕ ਸੁਖਦੇਵ ਸਿੰਘ ਦੀ ਪੁਰਾਣੀ ਤਸਵੀਰ
 

ਕਣਕ ਦੀ ਖਰੀਦ ਸੁਰੂ,ਪਰ ਨਹੀ ਹੋਈ ਮੰਡੀਆਂ ਦੀ ਸਫਾਈ-Video Link

ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਅੱਜ ਕਣਕ ਦੀ ਖਰੀਦ ਸੁਰੂ ਹੋਈ ਨੂੰ ਪੰਜ ਦਿਨ ਬੀਤ ਚੁੱਕੇ ਹਨ ਪਰ ਅੱਜ ਤੱਕ ਅਨਾਜ ਮੰਡੀਆਂ ਦੀ ਸਫਾਈ ਨਹੀ ਹੋਈ।ਜਦਕਿ ਇਨ੍ਹਾ ਮੰਡੀਆ ਦੀ ਸਫਾਈ ਅੱਜ ਤੋ ਛੇ ਦਿਨ ਪਹਿਲਾ ਹੋਣੀ ਚਾਹੀਦੀ ਸੀ।ਇਸ ਸਬੰਧੀ ਅੱਜ ਪੱਤਰਕਾਰਾ ਦੀ ਟੀਮ ਨੇ ਇਲਾਕੇ ਦੇ ਪਿੰਡਾ ਦੀਆ ਮੰਡੀਆਂ ਦਾ ਦੌਰਾ ਕੀਤਾ ਤਾਂ ਅਨੇਕਾ ਮੰਡੀਆਂ ਵਿਚ ਕਿਸਾਨ ਆਪਣੀ ਸਰੋ ਦੀ ਫਸਲ ਕੱਢ ਰਹੇ ਸਨ ਅਤੇ ਵੱਡੀ ਮਾਤਰਾ ਵਿਚ ਗੋਹੇ ਦੀਆਂ ਪਾਥੀਆਂ ਤੋ ਇਲਾਵਾ ਘਾਹ ਫੂਸ ਦਿਖਾਈ ਦੇ ਰਿਹਾ ਸੀ,ਅਨੇਕਾ ਅਨਾਜ ਮੰਡੀਆ ਵਿਚ ਬਿਜਲੀ ਦਾ ਕੁਨੈਕਸਨ ਵੀ ਨਹੀ ਸੀ ਜੋੜਿਆ ਅਤੇ ਬਿਜਲੀ ਦੇ ਮੀਟਰਾ ਵਾਲੇ ਬਕਸੇ ਖਾਲੀ ਪਏ ਹਨ।ਇਸ ਸਬੰਧੀ ਇੱਕ ਆੜ੍ਹਤੀਏ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਪੰਜਾਬ ਸਰਕਾਰ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਅਪ੍ਰੈਲ ਤੋ ਪੂਰੇ ਪੰਜਾਬ ਵਿਚ ਕਣਕ ਦੀ ਖਰੀਦ ਸੁਰੂ ਹੋ ਚੁੱਕੀ ਹੈ ਪਰ ਸਬੰਧਿਤ ਮਾਰਕੀਟ ਕਮੇਟੀ ਵਾਲਿਆ ਨੇ ਕਿਸੇ ਵੀ ਅਨਾਜ ਮੰਡੀ ਦੀ ਸਫਾਈ ਨਹੀ ਕਰਵਾਈ।ਉਨ੍ਹਾ ਕਿਹਾ ਕਿ ਮੰਡੀ ਵਿਚ ਚਾਹ,ਪਾਣੀ ਪਿਆਉਣ ਵਾਲੇ ਅਤੇ ਪਰਚੀ ਕੱਟਣ ਵਾਲੇ ਕਰਮਚਾਰੀਆਂ ਦੀ ਇੱਕ ਅਪ੍ਰੈਲ ਤੋ ਤਨਖਾਹ ਲਾਗੂ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਕਰਮਚਾਰੀ ਅਨਾਜ ਮੰਡੀ ਵਿਚ ਨਹੀ ਆਇਆ।ਉਨ੍ਹਾ ਕਿਹਾ ਕਿ ਜੇਕਰ ਅੱਜ ਕਿਸਾਨ ਮੰਡੀਆ ਵਿਚ ਕਣਕ ਲੈ ਆਉਣ ਤਾਂ ਕਣਕ ਦੀ ਫਸਲ ਕਿਥੇ ਰੱਖੀ ਜਾਵੇਗੀ।ਉਨ੍ਹਾ ਕਿਹਾ ਕਿ ਅਸਲ ਵਿਚ ਮਾਰਕੀਟ ਕਮੇਟੀ ਵਾਲਿਆ ਦੀ ਜਿਮੇਵਾਰੀ ਹੁੰਦੀ ਹੈ ਕਿ ਅਨਾਜ ਮੰਡੀ ਦੀ ਸਫਾਈ 31 ਮਾਰਚ ਤੱਕ ਕੀਤੀ ਜਾਵੇ ਪਰ ਮਜਬੂਰ ਹੋ ਕੇ ਇਸ ਸਫਾਈ ਦਾ ਕੰਮ ਸਾਨੂੰ ਆੜ੍ਹਤੀਆ ਨੂੰ ਆਪਣੇ ਖਰਚੇ ਤੇ ਖੁਦ ਕਰਨਾ ਪੈਦਾ ਹੈ ਕਿਉਕਿ ਜੇਕਰ ਸਾਡਾ ਕੋਈ ਵੀ ਗਾਹਕ ਕਣਕ ਨੂੰ ਅੱਜ ਮੰਡੀ ਵਿਚ ਲਿਆਉਦਾ ਹੈ ਤਾਂ ਉਸ ਦੀ ਫਸਲ ਨੂੰ ਸਾਭਣਾ ਸਾਡਾ ਫਰਜ ਹੈ ਅਤੇ ਇਸੇ ਤਰ੍ਹਾ ਸਾਨੂੰ ਹਰ ਸੀਜਨ ਦੌਰਾਨ ਆੜ੍ਹਤੀਆਂ ਨੂੰ ਅਨਾਜ ਮੰਡੀ ਦੀ ਸਫਾਈ ਦਾ ਕੰਮ ਖੁਦ ਕਰਵਾਉਣਾ ਪੈਦਾ ਹੈ।ਇਸ ਸਬੰਧੀ ਜਦੋ ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਸੁਭਾਸ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਆਪਣਾ ਫੋਨ ਨਹੀ ਚੱਕਿਆ।
ਫੋਟੋ ਕੈਪਸਨ:-ਪਿੰਡ ਲੱਖਾ ਦੀ ਅਨਾਜ ਮੰਡੀ ਵਿਚ ਪਈ ਸਰ੍ਹੋ ਦੀ ਫਸਲ

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ. https://fb.watch/caZShusWbV/

ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਕਰੜੀ ਕਾਰਵਾਈ ਕੀਤੀ ਜਾਵੇਗੀ -ਐਸ.ਐੱਸ.ਪੀ ਸੰਦੀਪ ਮਲਿਕ

ਬਰਨਾਲਾ /ਮਹਿਲ ਕਲਾਂ- 04 ਅਪ੍ਰੈਲ-  (ਗੁਰਸੇਵਕ ਸੋਹੀ ) ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਏ.ਡੀ.ਜੀ.ਪੀ ਲਾਅ ਐਂਡ ਆਰਡਰ ਵਲੋਂ ਸਾਰੇ ਐੱਸ.ਐੱਸ.ਪੀਜ਼ ਨੂੰ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ਾਂ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਸ਼ਲੀਲ, ਸ਼ਰਾਬੀ ਅਤੇ ਹਥਿਆਰਾਂ ਵਾਲੇ ਗੀਤ ਨਾ ਚਲਾਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਪਿਛਲੇ ਕੁਝ ਸਮਿਆਂ ਤੋਂ ਹਥਿਆਰਾਂ ਵਾਲੇ ਗਾਣੇ ਵਿਆਹਾਂ, ਫੰਕਸ਼ਨਾਂ ਵਿਚ ਚੱਲਣ ਕਾਰਨ ਲੋਕ ਹਥਿਆਰ ਕੱਢ ਕਿ ਹਵਾਈ ਫਾਇਰ ਕਰਦੇ ਸਨ ਜੋ ਸੋਸ਼ਲ ਮੀਡੀਆ 'ਤੇ ਆਮ ਦੇਖਣ ਨੂੰ ਮਿਲੇ ਸਨ। ਜਿਸ ਨਾਲ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ। ਇਸ ਸੰਬੰਧੀ ਬਰਨਾਲਾ ਦੇ ਐੱਸ ਐੱਸ ਪੀ ਆਈ.ਪੀ.ਐਸ ਸੰਦੀਪ ਕੁਮਾਰ ਮਲਿਕ ਨੇ ਗੱਲਬਾਤ ਕਰਦਿਆਂ ਕਿਹਾ ਕਿ  ਏ.ਡੀ.ਜੀ.ਪੀ ਲਾਅ ਐਂਡ ਆਰਡਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਨ -ਬਿੰਨ ਪਾਲਣਾ ਕੀਤੀ ਜਾਵੇਗੀ ਅਸ਼ਲੀਲ ਅਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਪੁਲਿਸ ਵਿਭਾਗ ਵਲੋਂ ਕਰੜੀ ਕਾਰਵਾਈ ਕੀਤੀ ਜਾਵੇਗੀ !

ਸ. ਕੁਲਵੰਤ ਸਿੰਘ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਕਿਹਾ! ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਬਿਹਤਰ ਪ੍ਰਸ਼ਾਸ਼ਨ ਲਈ ਲੋਕ ਸਹਿਯੋਗ ਕਰਨ

ਮੋਗਾ  (ਰਣਜੀਤ ਸਿੱਧਵਾਂ)  - ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਸ. ਕੁਲਵੰਤ ਸਿੰਘ ਨੂੰ ਜ਼ਿਲ੍ਹਾ ਮੋਗਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਦੱਸਣਯੋਗ ਹੈ ਕਿ ਸ. ਕੁਲਵੰਤ ਸਿੰਘ 2012 ਬੈਚ ਦੇ ਆਈ.ਏ. ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਡਿਪਟੀ ਕਮਿਸ਼ਨਰ ਤਰਨਤਾਰਨ ਲੱਗੇ ਹੋਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਵਧੀਕ ਡਿਪਟੀ ਕਮਿਸ਼ਨਰ ਜਲੰਧਰ, ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ, ਐੱਸ.ਡੀ.ਐੱਮ ਤਲਵੰਡੀ ਸਾਬੋ ਅਤੇ ਨਕੋਦਰ ਸਮੇਤ ਪੰਜਾਬ ਸਰਕਾਰ ਦੇ ਵੱਖ-ਵੱਖ ਅਹੁਦਿਆਂ ਉੱਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਅੱਜ ਉਹਨਾਂ ਅਹੁਦਾ ਸੰਭਾਲਣ ਮੌਕੇ ਚੁਣਵੇਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਣਕ ਦੀ ਖਰੀਦ ਦੇ ਚੱਲਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਆਮਦ ਹਲੇ ਨਾਮਾਤਰ ਹੈ। ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਿਸਾਨ ਅਤੇ ਹੋਰ ਧਿਰਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹਾਲ ਵਿੱਚ ਕਣਕ ਦੇ ਨਾੜ ਨੂੰ ਨਾ ਸਾੜਨ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨ ਹਿੱਤ ਸੇਵਾਵਾਂ ਤੈਅ ਸਮਾਂ ਸੀਮਾ ਵਿੱਚ ਦਿੱਤੀਆਂ ਜਾਣ। ਹਰ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋ ਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਸਰਕਾਰੀ ਕੰਮਾਂ ਕਾਰਾਂ ਵਿੱਚ  ਪਾਰਦਰਸ਼ਤਾ, ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੇ ਨਾਲ-ਨਾਲ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਦੇਣਾ ਉਹਨਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੇਗੀ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮੋਗਾ ਦੇ ਵਿਕਾਸ ਅਤੇ ਹੋਰ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਸ. ਹਰਚਰਨ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ. ਸਤਵੰਤ ਸਿੰਘ ਐੱਸ.ਡੀ.ਐੱਮ ਮੋਗਾ ਅਤੇ ਹੋਰ ਹਾਜ਼ਰ ਸਨ।

ਧਰਨੇ ਦਾ12ਵਾਂ ਦਿਨ,  5ਵੇਂ ਦਿਨ ਵੀ ਮਾਤਾ ਬੈਠੀ ਭੁੱਖ ਹੜਤਾਲ 'ਤੇ

ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ 

4 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ਼ ਰੋਸ ਮੁਜ਼ਾਹਰਾ -ਆਗੂ

ਜਗਰਾਉਂ 3 ਅਪ੍ਰੈਲ  ( ਗੁਰਕੀਰਤ ਜਗਰਾਉਂ/  ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਕਾਰਨ ਜਾਨ ਗੁਆ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਪੀੜ੍ਹਤ ਪਰਿਵਾਰ ਅਤੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣੇ ਮੂਹਰੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ 12ਵੇਂ ਦਿਨ ਕੜਕਦੀ ਧੁੱਪ ਵਿੱਚ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਵੀ ਮ੍ਰਿਤਕ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਭੁੱਖ ਹੜਤਾਲ ਤੇ ਬੈਠੀ ਰਹੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਰਹੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਪੁਲਿਸ ਦੀਆਂ ਚਲਾਕੀਆਂ ਦੀ ਨਿਖੇਧੀ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਡੀਜੀਪੀ/ਮਨੁੱਖੀ ਅਧਿਕਾਰ, ਡੀਅੈਸਪੀ/ਸੀਆਈਡੀ ਅਤੇ ਅੈਸਪੀ/ਕ੍ਰਾਈਮ ਤੇ ਡਾਇਰੈਕਟਰ ਬਿਉਰੋ ਇੰਨਵੈਸਟੀਗੇਸ਼ਨ ਦੀਆਂ ਮੁਢਲ਼ੀਆਂ ਜਾਂਚ-ਪੜਤਾਲਾਂ ਦੋਸ਼ੀ ਪਾਏ ਅਤੇ ਮੁਕੱਦਮਾ ਨੰਬਰ 274/21 ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਸਮੇਤ ਬਾਕੀ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਜਿਥੇ ਗ੍ਰਿਫਤਾਰੀ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ, ਉਥੇ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਚੁਪੀ ਨੂੰ ਵੀ ਮਕਾਰੀ ਦੱਸਿਆ। ਇਸ ਮੌਕੇ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 4 ਅਪ੍ਰੈਲ ਨੂੰ ਇਨਸਾਫ਼ ਪਸੰਦ ਲੋਕਾਂ ਦਾ ਥਾਣੇ ਮੂਹਰੇ ਇਕ ਵਿਸ਼ਾਲ ਇਕੱਠ ਹੋਵੇਗਾ ਅਤੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ਼ ਵਿੱਚ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪੁੱਜੇਗਾ ਅਤੇ ਤਫਤੀਸ ਦੀ ਵਾਪਸੀ ਦੀ ਮੰਗ ਕਰੇਗਾ। ਅੱਜ ਦੇ ਧਰਨੇ ਵਿੱਚ ਪੇਂਡੂ ਮਜ਼ਦੂਰ ਆਗੂ ਬਖਤਾਵਰ ਸਿੰਘ ਜਗਰਾਉਂ, ਹਰੀ ਰਾਮ, ਦਲੀਪ ਸਿੰਘ ਅਖਾੜਾ, ਹਰਜਿੰਦਰ ਸਿੰਘ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।

ਧਰਨੇ ਦਾ12ਵਾਂ ਦਿਨ,  5ਵੇਂ ਦਿਨ ਵੀ ਮਾਤਾ ਬੈਠੀ ਭੁੱਖ ਹੜਤਾਲ 'ਤੇ

ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ 

4 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ਼ ਰੋਸ ਮੁਜ਼ਾਹਰਾ -ਆਗੂ

ਜਗਰਾਉਂ 3 ਅਪ੍ਰੈਲ  ( ਗੁਰਕੀਰਤ ਜਗਰਾਉਂ/  ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਕਾਰਨ ਜਾਨ ਗੁਆ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਪੀੜ੍ਹਤ ਪਰਿਵਾਰ ਅਤੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣੇ ਮੂਹਰੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ 12ਵੇਂ ਦਿਨ ਕੜਕਦੀ ਧੁੱਪ ਵਿੱਚ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਵੀ ਮ੍ਰਿਤਕ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਭੁੱਖ ਹੜਤਾਲ ਤੇ ਬੈਠੀ ਰਹੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਰਹੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਪੁਲਿਸ ਦੀਆਂ ਚਲਾਕੀਆਂ ਦੀ ਨਿਖੇਧੀ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਡੀਜੀਪੀ/ਮਨੁੱਖੀ ਅਧਿਕਾਰ, ਡੀਅੈਸਪੀ/ਸੀਆਈਡੀ ਅਤੇ ਅੈਸਪੀ/ਕ੍ਰਾਈਮ ਤੇ ਡਾਇਰੈਕਟਰ ਬਿਉਰੋ ਇੰਨਵੈਸਟੀਗੇਸ਼ਨ ਦੀਆਂ ਮੁਢਲ਼ੀਆਂ ਜਾਂਚ-ਪੜਤਾਲਾਂ ਦੋਸ਼ੀ ਪਾਏ ਅਤੇ ਮੁਕੱਦਮਾ ਨੰਬਰ 274/21 ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਸਮੇਤ ਬਾਕੀ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਜਿਥੇ ਗ੍ਰਿਫਤਾਰੀ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ, ਉਥੇ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਚੁਪੀ ਨੂੰ ਵੀ ਮਕਾਰੀ ਦੱਸਿਆ। ਇਸ ਮੌਕੇ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 4 ਅਪ੍ਰੈਲ ਨੂੰ ਇਨਸਾਫ਼ ਪਸੰਦ ਲੋਕਾਂ ਦਾ ਥਾਣੇ ਮੂਹਰੇ ਇਕ ਵਿਸ਼ਾਲ ਇਕੱਠ ਹੋਵੇਗਾ ਅਤੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ਼ ਵਿੱਚ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪੁੱਜੇਗਾ ਅਤੇ ਤਫਤੀਸ ਦੀ ਵਾਪਸੀ ਦੀ ਮੰਗ ਕਰੇਗਾ। ਅੱਜ ਦੇ ਧਰਨੇ ਵਿੱਚ ਪੇਂਡੂ ਮਜ਼ਦੂਰ ਆਗੂ ਬਖਤਾਵਰ ਸਿੰਘ ਜਗਰਾਉਂ, ਹਰੀ ਰਾਮ, ਦਲੀਪ ਸਿੰਘ ਅਖਾੜਾ, ਹਰਜਿੰਦਰ ਸਿੰਘ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।

ਧਰਨੇ ਦਾ12ਵਾਂ ਦਿਨ,  5ਵੇਂ ਦਿਨ ਵੀ ਮਾਤਾ ਬੈਠੀ ਭੁੱਖ ਹੜਤਾਲ 'ਤੇ

ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ 

4 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ਼ ਰੋਸ ਮੁਜ਼ਾਹਰਾ -ਆਗੂ

ਜਗਰਾਉਂ 3 ਅਪ੍ਰੈਲ  ( ਗੁਰਕੀਰਤ ਜਗਰਾਉਂ/  ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਕਾਰਨ ਜਾਨ ਗੁਆ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਪੀੜ੍ਹਤ ਪਰਿਵਾਰ ਅਤੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣੇ ਮੂਹਰੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ 12ਵੇਂ ਦਿਨ ਕੜਕਦੀ ਧੁੱਪ ਵਿੱਚ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਵੀ ਮ੍ਰਿਤਕ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਭੁੱਖ ਹੜਤਾਲ ਤੇ ਬੈਠੀ ਰਹੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਰਹੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਪੁਲਿਸ ਦੀਆਂ ਚਲਾਕੀਆਂ ਦੀ ਨਿਖੇਧੀ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਡੀਜੀਪੀ/ਮਨੁੱਖੀ ਅਧਿਕਾਰ, ਡੀਅੈਸਪੀ/ਸੀਆਈਡੀ ਅਤੇ ਅੈਸਪੀ/ਕ੍ਰਾਈਮ ਤੇ ਡਾਇਰੈਕਟਰ ਬਿਉਰੋ ਇੰਨਵੈਸਟੀਗੇਸ਼ਨ ਦੀਆਂ ਮੁਢਲ਼ੀਆਂ ਜਾਂਚ-ਪੜਤਾਲਾਂ ਦੋਸ਼ੀ ਪਾਏ ਅਤੇ ਮੁਕੱਦਮਾ ਨੰਬਰ 274/21 ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਸਮੇਤ ਬਾਕੀ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਜਿਥੇ ਗ੍ਰਿਫਤਾਰੀ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਵਤੀਰੇ ਦੀ ਰੱਜ਼ ਕੇ ਨਿੰਦਾ ਕੀਤੀ, ਉਥੇ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਚੁਪੀ ਨੂੰ ਵੀ ਮਕਾਰੀ ਦੱਸਿਆ। ਇਸ ਮੌਕੇ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 4 ਅਪ੍ਰੈਲ ਨੂੰ ਇਨਸਾਫ਼ ਪਸੰਦ ਲੋਕਾਂ ਦਾ ਥਾਣੇ ਮੂਹਰੇ ਇਕ ਵਿਸ਼ਾਲ ਇਕੱਠ ਹੋਵੇਗਾ ਅਤੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ਼ ਵਿੱਚ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪੁੱਜੇਗਾ ਅਤੇ ਤਫਤੀਸ ਦੀ ਵਾਪਸੀ ਦੀ ਮੰਗ ਕਰੇਗਾ। ਅੱਜ ਦੇ ਧਰਨੇ ਵਿੱਚ ਪੇਂਡੂ ਮਜ਼ਦੂਰ ਆਗੂ ਬਖਤਾਵਰ ਸਿੰਘ ਜਗਰਾਉਂ, ਹਰੀ ਰਾਮ, ਦਲੀਪ ਸਿੰਘ ਅਖਾੜਾ, ਹਰਜਿੰਦਰ ਸਿੰਘ, ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।

ਕੇਂਦਰ ਸਰਕਾਰ ਖ਼ਿਲਾਫ਼ ਕੈਪਟਨ ਸੰਧੂ ਨੇ ਮੁੱਲਾਂਪੁਰ ਚ ਲਗਾਇਆ ਧਰਨਾ

ਪੰਜਾਬ ਸਰਕਾਰ ਵੀ ਕੀਤੇ ਵਾਅਦਿਆਂ ਤੋਂ ਭੱਜੀ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,3 ਅਪ੍ਰੈਲ(ਸਤਵਿੰਦਰ ਸਿੰਘ ਗਿੱਲ)  ਸਾਡੇ ਦੇਸ਼ ਦੀ ਕੇਂਦਰ ਸਰਕਾਰ ਵਾਲੋ ਕੀਤੀ ਅੱਤ ਦੀ ਮਹਿੰਗਾਈ ਖਿਲਾਫ ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋ ਮੁੱਲਾਂਪੁਰ ਦਾਖਾ ਵਿੱਚ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਪਿੰਡਾਂ ਦੇ ਕਾਗਰਸੀ ਵਰਕਰ ਪੁੱਜੇ ਸਨ ਅਤੇ ਪਿੰਡਾਂ ਦੇ ਸਰਪੰਚ ਅਤੇ ਪੰਚ ਵੀ ਇਸ ਧਰਨੇ ਵਿਚ ਪੁੱਜੇ ਸਨ। ਸਟੇਜ ਸਕੱਤਰ ਲਖਵਿੰਦਰ ਸਿੰਘ ਸਪਰਾ ਨੇ ਜੋਸ਼ ਭਰੇ ਲਫਜ਼ਾਂ ਨਾਲ ਜਿੱਥੇ ਕਾਗਰਸ ਪਾਰਟੀ ਜਿੰਦਾਬਾਦ ਦੇ ਨਾਹਰੇ ਲਗਾਏ ਉਥੇ ਉਹਨਾ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਰਗੜੇ ਲਗਾਏ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਆਪਣੇ ਵਿਚਾਰ ਰੱਖੇ। ਪ੍ਰਧਾਨ ਤੇਲੂ ਰਾਮ ਬਾਂਸਲ ਨੇ ਵੀ ਕੇਂਦਰ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਆਖਿਆ ਕਿ ਅੱਜ ਘਰੇਲੂ ਗੈਸ ਦੀਆਂ ਕੀਮਤਾਂ ਵੀ ਆਮ ਵਰਗ ਦੀ ਪਹੁੰਚ ਤੋ ਦੂਰ ਹੋ ਗਈਆਂ ਹਨ ਕਿਊਕਿ  ਘਰੇਲੂ ਗੈਸ ਸਿਲੰਡਰ ਦੀ ਕੀਮਤ ਇਕ ਹਜਾਰ ਰੁਪਏ ਹੈ। ਇਸ ਮੌਕੇ ਅਮਰਦੀਪ ਸਿੰਘ ਰੂਬੀ ਸਰਪੰਚ ਬੱਲੋਵਾਲ ਨੇ ਪੰਜਾਬ ਦੀ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਦਸਿਆ ਕਿ ਚੰਡੀਗੜ ਤਾਂ ਪੰਜਾਬ ਦੇ ਹੱਥ ਚੋ ਗਿਆ ਹੈ ਇਸ ਦੇ ਨਾਲ ਆਮ ਪਾਰਟੀ 300 ਯੂਨਿਟ ਬਿਜਲੀ ਮੁਫ਼ਤ ਦੇਣ ਤੋ ਵੀ ਭੱਜ ਗਈ ਹੈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਅੱਜ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲਗ ਗਈਆਂ ਹਨ,ਕੇਂਦਰ ਨੇ ਚੰਡੀਗੜ ਦੇ ਮੁੱਦੇ ਤੇ ਵੀ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਸੰਧੂ ਨੇ ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਮਹਿੰਗਾਈ ਦੇ ਮੁੱਦੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਂ ਗਰੰਟੀ ਦੇਂਦੇ ਸਨ ਕਿ ਉਹ ਪੰਜਾਬ ਵਿੱਚ ਸਰਕਾਰ ਅਉਣ ਤੇ 1000 ਰੁਪਏ ਹਰ ਇਕ ਮਹਿਲਾ ਨੂੰ ਮਿਲੇਗਾ ਅਤੇ 300 ਯੂਨਿਟ ਮੁਫ਼ਤ ਦੇਣ ਬਾਰੇ ਵੀ ਕਿਹਾ ਸੀ ਜਿਸ ਵਾਅਦੇ ਤੋ ਮੁੱਖ ਮੰਤਰੀ ਭਗਵੰਤ ਮਾਂਨ ਭਜਦੇ ਨਜਰ ਆ ਰਹੇ ਹਨ।ਵੱਡੇ ਇਕੱਠ ਵਿੱਚ ਲੋਕਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ, ਲਖਵਿੰਦਰ ਸਿੰਘ ਘਮਨੇਵਾਲ,ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਕਾਗਰਸ ਪਾਰਟੀ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਰਿਪੁ ਗਿੱਲ,ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ,ਬਲਾਕ ਪ੍ਰਧਾਨ ਗੋਬਿੰਦ ਸਿੰਘ ਭੂਮਾਲ,ਬਲਾਕ ਪ੍ਰਧਾਨ ਵਰਿੰਦਰ ਸਿੰਘ ਮਦਾਰਪੁਰਾ,ਹਰਵਿੰਦਰ ਸਿੰਘ ਬਿੱਲੂ ਸਾਬਕਾ ਸਰਪੰਚ ਸਹੋਲੀ,ਸੰਜੀਵ ਕੁਮਾਰ ਪ੍ਰਧਾਨ ਦੁਕਾਨਦਾਰ ਯੂਨੀਅਨ ਸੁਧਾਰ,ਰਾਜੂ ਸਰਪੰਚ ਕੈਲਪੁਰ,ਪ੍ਰੇਮ ਸਿੰਘ ਬਾਸੀਆਂ ਬੇਟ, ਪ੍ਰਧਾਨ ਲਖਵੀਰ ਸਿੰਘ ਬੱਲ ਬਾਸੀਆਂ ਬੇਟ,ਸਰਪੰਚ ਕਾਕਾ ਸਿੰਘ,ਮੈਬਰ ਜਿਲਾ ਪ੍ਰੀਸ਼ਦ ਰਣਜੀਤ ਸਿੰਘ ਕੋਠੇ ਹਾਂਸ,ਸਰਪੰਚ ਜਤਿੰਦਰ ਸਿੰਘ ਦਾਖਾ,ਚੇਅਰਮੈਨ ਮਨਜੀਤ ਸਿੰਘ ਭਰੋਵਾਲ,ਸਰਪੰਚ ਅਜਵਿੰਦਰ ਸਿੰਘ ਚੱਕ ਕਲਾਂ,ਸਰਪੰਚ ਜੱਗੀ ਪਮਾਲ,ਸਰਪੰਚ ਗੁਰਚਨ ਸਿੰਘ ਤਲਵਾੜਾ,ਸਰਪੰਚ ਸੁਰਿੰਦਰ ਸਿੰਘ ਢਟ,ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ,ਸਰਪੰਚ ਦਲਜੀਤ ਸਿੰਘ ਸਵੱਦੀ,ਜਸਵਿੰਦਰ ਸਿੰਘ ਧੂਰਕੋਟ,ਤਰਲੋਕ ਸਿੰਘ ਸਵੱਦੀ ਕਲਾਂ,ਸੁਖਦੀਪ ਕੌਰ ,ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ,ਜਿਲਾ ਵਾਇਸ ਪ੍ਰਧਾਨ ਜਸਵੀਰ ਕੌਰ ਸੱਗੂ,ਜਸਵੀਰ ਕੌਰ ਗੁੜੇ,ਹਰਜੀਤ ਕੌਰ ਗਰਚਾ ਜਿਲਾ ਵਾਇਸ ਪ੍ਰਧਾਨ,ਚਰਨਜੀਤ ਕੌਰ,ਸਾਬਕਾ ਸਰਪੰਚ ਅਮਰਜੋਤ ਸਿੰਘ ਬਦੋਵਾਲ,ਸਾਬਕਾ ਪੰਚ ਹਰਦੇਵ ਦਾਸ,ਸੋਨੀ ਸਿੱਧੂ ਸਵੱਦੀ ਕਲਾਂ,ਸੁਖਮੰਦਰ ਸਿੰਘ ਜੱਗਾ ਸਵੱਦੀ  ਅਤੇ ਕੇ ਡੀ ਮੁੱਲਾਂਪੁਰ ਆਦਿ ਹਾਜਰ ਸਨ।

ਸਰਕਾਰਾਂ ਮੁਲਾਜਮਾਂ ਨੂੰ ਲੌਲੀ ਪੋਪ ਵਿਖਾਉਣਾ ਬੰਦ ਕਰਨ –ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ

ਜਗਰਾਓ,ਹਠੂਰ,3,ਅਪ੍ਰੈਲ-(ਕੌਸ਼ਲ ਮੱਲ੍ਹਾ)-ਸਮੇਂ ਸਮੇਂ ਦੀਆਂ ਸਰਕਾਰਾਂ ਹਮੇਸਾਂ ਮੁਲਾਜਮ ਵਰਗ ਨੂੰ ਅੱਖੋਂ ਪਰੋਖਾ ਕਰਦੀਆਂ ਆਈਆਂ ਹਨ ।ਬੜੀ ਆਸ ਅਤੇ ਉਮੀਦ ਨਾਲ ਲੋਕਾਂ ਨੇ ਅਕਾਲੀ,ਭਾਜਪਾ ਅਤੇ ਕਾਂਗਰਸੀਆਂ ਨੂੰ ਦਰ ਕਿਨਾਰ ਕਰਕੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਂਦਾ ਸੀ ,ਤਾਂ ਜੋ ਇਹ ਪਾਰਟੀ ਆਮ ਲੋਕਾਂ ਅਤੇ ਮੁਲਾਜਮਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਦੂਰ ਕਰੇਗੀ ।ਪ੍ਰੰਤੂ ਇਹ ਪਾਰਟੀ ਵੀ ਹੋਂਦ ਵਿੱਚ ਆਉਣ ਤੋਂ ਬਾਅਦ ਆਮ ਲੋਕਾਂ ਅਤੇ ਮੁਲਾਜਮਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੌਲੀ ਪੌਪ ਹੀ ਵਿਖਾ ਰਹੀ ਹੈ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਗੁਰਜੈਪਾਲ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਬਲਵਿੰਦਰ ਸਿੰਘ ਲਤਾਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾ ਕਿਹਾ ਕਿ ਮੁਲਾਜਮਾਂ ਦੇ ਮੈਡੀਕਲ ਰਿਬਰਸਮੈਂਟ ਦੇ ਬਿੱਲ ਪਿਛਲੇ ਕਈ ਸਾਲਾਂ ਤੋਂ ਵਿੱਚ ਵਿਚਾਲੇ ਲਟਕ ਰਹੇ ਹਨ ।ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ ਨੂੰ ਲੋਕ ਵਿਖਾਵੇ ਦੇ ਤੌਰ ਤੇ ਬਲਾਕਾਂ ਵਿੱਚ ਇਸ ਸਬੰਧੀ ਬਜਟ ਵੀ ਭੇਜ ਦਿੱਤਾ, ਜਦੋਂ ਕਿ ਬਜਟ ਤੋਂ ਬਾਅਦ ਵਿਭਾਗੀ ਕਲਰਕਾਂ ਵੱਲੋਂ ਸਬੰਧਤ ਮੁਲਾਜਮਾਂ ਦੇ ਬਿੱਲ ਤਿਆਰ ਕੀਤੇ ਜਾਂਦੇ ਹਨ, ਪ੍ਰੰਤੂ ਸਰਕਾਰ ਵੱਲੋਂ ਇਹ ਬਜਟ 5 ਵਜੇ ਤੋਂ ਤੁਰੰਤ ਬਾਅਦ ਖਤਮ ਕਰ ਦਿੱਤਾ ਗਿਆ।ਇਸੇ ਸਬੰਧ ਵਿੱਚ ਯੂਨੀਅਨ ਦੇ ਬਲਾਕ ਰਾਏਕੋਟ ਦੇ ਪ੍ਰਧਾਨ ਸੁਖਰਾਜ ਸਿੰਘ ਸਿਵੀਆਂ ਨੇ ਦੱਸਿਆ ਕਿ ਰਾਏਕੋਟ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਦੇ ਮੈਡੀਕਲ ਰਿਬਰਸਮੈਂਟ ਦੇ ਬਿੱਲਾਂ ਦੇ ਭੁਗਤਾਨ ਲਈ ਸਰਕਾਰ ਤੋਂ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ,ਪ੍ਰੰਤੂ ਸਰਕਾਰ ਵੱਲੋਂ ਸਿਰਫ 15 ਲੱਖ ਰੁਪਏ ਹੀ 31 ਮਾਰਚ ਨੂੰ ਜਾਰੀ ਕੀਤੇ ਗਏ।ਜਦੋਂ ਦਫਤਰ ਵੱਲੋਂ ਜਲਦੀ ਜਲਦੀ ਬਿੱਲ ਬਣਾਕੇ ਖਜਾਨਾਂ ਦਫਤਰ ਜਮਾ੍ਹ ਕਰਵਾਏ ਗਏ ਤਾਂ ਖਜਾਨੇ ਵੱਲੋਂ ਕੋਈ ਟੋਕਨ ਨਹੀਂ ਲਗਾਇਆ ਗਿਆ।ਇਸ ਸਬੰਧੀ ਪਤਾ ਕਰਨ ਤੇ ਪਤਾ ਲੱਗਾ ਕਿ 31 ਮਾਰਚ ਹੋਣ ਕਾਰਨ ਸਰਕਾਰ ਵੱਲੋਂ ਬਜਟ ਚੱਕ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਦਫਤਰ ਵੱਲੋਂ ਸੱਤ ਬਿੱਲ ਤਿਆਰ ਕਰਕੇ ਲਗਾਏ ਗਏ ਸਨ,ਜਿਹਨਾਂ ਵਿੱਚੋਂ ਇੱਕ ਵੀ ਬਿੱਲ ਪਾਸ ਨਹੀਂ ਹੋਇਆ।ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ ਨੇ ਇਸ ਸਾਰੇ ਡਰਾਮੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇਸ ਤਰਾਂ੍ਹ ਦੇ ਲੋਕ ਵਿਖਾਵੇ ਕਰਨੇ ਬੰਦ ਕਰੇ,ਸਗੋਂ ਮੁਲਾਜਮਾਂ ਦੀਆਂ ਜਾਇਜ ਮੰਗਾਂ ਵੱਲ ਸੰਜੀਦਗੀ ਨਾਲ ਧਿਆਨ ਦੇਵੇ।ਇਸ ਸਮੇਂ ਉਹਨਾਂ ਦੇ ਨਾਲ ਲੈਕ:ਬਲਵਿੰਦਰ ਸਿੰਘ ਬੱਸੀਆਂ,ਮਨਜੀਤ ਸਿੰਘ ਬੜੂੰਦੀ,ਲੈਕ:ਕੁਲਦੀਪ ਸਿੰਘ ਚੀਮਾਂ,ਸੁਖਦੇਵ ਸਿੰਘ ਜੱਟਪੁਰੀ,ਜਸਵੀਰ ਸਿੰਘ ਬੱਸੀਆਂ,ਬਲਵਿੰਦਰ ਸਿੰਘ ਬੋਪਾਰਾਏ,ਗੁਰਪ੍ਰੀਤ ਸਿੰਘ ਚਕਰ,ਦਪਿੰਦਰ ਸਿੰਘ ਮਾਣੂੰਕੇ ਹਾਜ਼ਰ ਸਨ ।