You are here

ਪੰਜਾਬ

ਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦਾਂ ਦੀ ਯਾਦ ਚ ਸੈਮੀਨਾਰ ਕਰਵਾਇਆ

ਮਹਿਲ ਕਲਾਂ/ ਬਰਨਾਲਾ- 27 ਮਾਰਚ (ਗੁਰਸੇਵਕ ਸਿੰਘ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਰਾਏਸਰ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ  ਵਿਸ਼ੇਸ ਤੌਰ ਤੇ ਗੁਰਮੇਲ ਸਿੰਘ ਮਾਸੀਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਬਲਾਕ ਮਹਿਲ ਕਲਾਂ ਦੇ ਚੇਅਰਮੈਨ ਅਮਰਜੀਤ ਸਿੰਘ ਕਾਲਸਾਂ,ਮਾ ਅਮਰਜੀਤ ਸਿੰਘ ਮਹਿਲ ਖੁਰਦ ਅਤੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ,ਡਾ ਅਮਰਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ  ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਇਸ ਮੌਕੇ ਜੁਗਰਾਜ ਸਿੰਘ ਹਰਦਾਸਪੁਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇਸ਼ ਖਾਤਰ ਕੁਰਬਾਨ ਕਰ ਦਿੱਤੀਆਂ ਸਨ। ਇਸ ਲਈ ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਮੌਕੇ ਮਾਂ ਅਮਰਜੀਤ ਸਿੰਘ ਮਹਿਲ ਖੁਰਦ ਨੇ ਵੀ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਸਿੱਖਿਆ ਨੂੰ ਨਿੱਜੀਕਰਨ ਕਰ ਕੇ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਿਆਂ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਇਸ ਨੂੰ ਬਚਾਇਆ ਜਾਵੇ।ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਕਾਲਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪਿੰਡਾਂ ਵਿਚ ਕੰਮ ਕਰ ਰਹੇ ਆਰ. ਐਮ. ਪੀ ਡਾਕਟਰਾਂ ਨੂੰ ਟਰੈਗਿਨ ਦੇ ਕੇ ਪ੍ਰਕੈਸਿਟ ਕਰਨ ਪੂਰਨ ਤੌਰ ਤੇ ਅਧਿਕਾਰ ਦਿੱਤਾ ਜਾਵੇ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਤੇ ਜਥੇਬੰਦੀਆ ‌ਦੇਕੰਮਾ ਅਤੇ ਕਿਸਾਨੀ ਸੰਘਰਸ਼ ਦੌਰਾਨ ਚੰਗੀ ਕਾਰਗੁਜ਼ਾਰੀ ਅਤੇ ਮੋਹਰੀ ਰੋਲ ਨਿਭਾਉਣ ਵਾਲੇ ਮੈਂਬਰਾਂ ਅਤੇ ਆਗੂਆ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਨਿਰਭੈ ਸਿੰਘ, ਗੁਰਮੀਤ ਸਿੰਘ ਦੀਵਾਨਾ,ਅਮਰਜੀਤ ਸਿੰਘ ਐਮਕੇ ,ਮਾਂ ਅਜਮੇਰ ਸਿੰਘ ਕਾਲਸਾਂ,ਜਸਵੰਤ ਸਿੰਘ, ਮਨਜੀਤ ਸਿੰਘ ਜਰਨੈਲ ਸਿੰਘ ਸਹੌਰ,ਦਲਬਾਰਾ ਸਿੰਘ, ਕੇਸਰ ਖਾਂ, ਮੇਜਰ ਸਿੰਘ, ਬਚਿੱਤਰ ਸਿੰਘ, ਹਰੀ ਸਿੰਘ,ਬਾਰੂ ਮੁਹੰਮਦ, ਕੇਵਲ ਸਿੰਘ, ਰਵਿੰਦਰ ਕੁਮਾਰ ਬਿੱਟੂ, ਬੇਅੰਤ ਸਿੰਘ, ਜੰਗ ਬਹਾਦਰ, ਹਰਬੰਸ ਸਿੰਘ ਹਮੀਦੀ ਆਦਿ ਹਾਜ਼ਰ ਸਨ।

ਕੇਂਦਰੀ ਹਕੂਮਤ ਦਾ ਇੱਕ ਹੋਰ ਹੱਲਾ, ਪ੍ਰੀਪੇਡ ਮੀਟਰਾਂ ਰਾਹੀਂ ਲੋਕਾਂ ਦੀ ਲੁੱਟ ਦੀ ਤਿਆਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲੋਕ ਮਾਰੂ ਫੈਸਲਾ ਤੁਰੰਤ ਵਾਪਸ ਲਏ ਜਾਣ ਦੀ ਮੰਗ
 ਮਹਿਲ ਕਲਾਂ/ਬਰਨਾਲਾ- 27 ਮਾਰਚ-( ਗੁਰਸੇਵਕ ਸੋਹੀ) -ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਏ ਜਾਣ ਦੀ ਸਖਤ ਹਦਾਇਤ ਕਰਦਿਆਂ ਤਾੜਨਾ ਕੀਤੀ ਹੈ। ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਹਦਾ ਅਮਲ ਛੇਤੀ ਸ਼ੁਰੂ ਕਰਨ ਲਈ ਕਿਹਾ ਹੈ, ਨਹੀਂ ਤਾਂ ਕੇਂਦਰ ਵੱਲੋਂ ਮਿਲਣ ਵਾਲ਼ੀ ਵਿੱਤੀ ਸਹਾਇਤਾ ਰੋਕੇ ਜਾਣ ਧਮਕੀ ਦਿੱਤੀ ਹੈ। ਇਸ ਫੈਸਲੇ ਦਾ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਪੑਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਸਰਕਾਰ ਦੇ ਇਸ ਲੋਕ/ਕਿਸਾਨ ਮਾਰੂ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਅਸੀਂ ਬਿਜਲੀ ਬਿੱਲ ਦੀ ਅਗਾਊਂ ਅਦਾਇਗੀ ਦੀ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਸਰਮਾਏਦਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਦਾ ਅੰਗ ਹੈ। ਇਹ ਬਿਜਲੀ ਖੇਤਰ ਦਾ ਨਿੱਜੀਕਰਨ ਮਹਿੰਗੀ ਬਿਜਲੀ ਲਈ ਰਾਹ ਖੋਲ੍ਹੇਗਾ। ਉਹਨਾਂ ਇਹ ਵੀ ਕਿਹਾ ਕਿ ਅਗਾਊਂ ਬਿੱਲ ਅਦਾਇਗੀ ਵੱਡੀ ਗਰੀਬ ਅਬਾਦੀ ਲਈ ਵੱਡੀ ਮੁਸੀਬਤ ਬਣੇਗੀ, ਕਿਉਂਕਿ ਉਹ ਅਗਾਊਂ ਭੁਗਤਾਨ ਕਰ ਹੀ ਨਹੀਂ ਸਕਦੀ ਅਤੇ ਤੁਰੰਤ ਭੁਗਤਾਨ ਨਾ ਕਰਨ ਉੱਤੇ ਬਹੁਤ ਵੱਡੇ ਹਿੱਸੇ ਨੂੰ ਬਿਜਲੀ ਦੀ ਬੁਨਿਆਦੀ ਸਹੂਲਤ ਤੋਂ ਵਾਂਝਾ ਕਰੇਗੀ। ਇਸ ਤੋਂ ਇਲਾਵਾ ਪ੍ਰੀਪੇਡ ਮੀਟਰ ਲਗਾਉਣ ਦਾ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਰਹੇ ਮੁਫ਼ਤ ਬਿਜਲੀ ਦੇ ਵਾਅਦਿਆਂ ਦਾ ਵੀ ਪਾਜ ਉਘੇੜਦਾ ਹੈ। ਕਿਉਂਕਿ ਇਹ ਬਿਜਲੀ ਮੁਫਤ ਦੇਣ ਦਾ ਨਹੀਂ ਸਗੋਂ ਬਿਜਲੀ ਦੀ ਸਹੂਲਤ ਕਿਸਾਨਾਂ ਮਜਦੂਰਾਂ ਸਮੇਤ ਹੋਰਨਾਂ ਮਿਹਨਤਕਸ਼ ਤਬਕਿਆਂ ਤੋਂ ਪੂਰੀ ਤਰਾਂ ਖੋਹਣ ਦਾ ਜ਼ਰੀਆ ਹੈ।ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਜਲੀ, ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਉੱਤੇ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਸਿਰੜੀ ਸੰਘਰਸ਼ ਲੜਦੀਆਂ ਆਈਆਂ ਹਨ। ਪਰ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਸਰਮਾਏਦਾਰਾਂ ਦੀਆਂ ਆਮ ਆਦਮੀ ਪਾਰਟੀ ਅਤੇ ਹੋਰ ਹਾਕਮ ਪਾਰਟੀਆਂ ਨੂੰ ਸਸਤੀ-ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਸਬੰਧੀ ਰਿਆਇਤਾਂ ਦੇ ਐਲਾਨ ਕਰਨੇ ਪੈ ਗਏ ਤੇ ਕੁੱਝ ਨਾ ਕੁੱਝ ਸਹੂਲਤਾਂ ਦੇਣੀਆਂ ਵੀ ਪੈ ਰਹੀਆਂ ਹਨ। ਪਰ ਐਲਾਨਾਂ-ਵਾਅਦਿਆਂ ਤੋਂ ਭੱਜਣਾ ਸਰਮਾਏਦਾਰਾਂ ਦੀਆਂ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਦਾ ਕਿਰਦਾਰ ਹੈ। ਇਸ ਮੌਕੇ ਸੰਭਾਵਨਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੀ ਬਿਜਲੀ ਮੀਟਰਾਂ ਬਾਰੇ ਕੇਂਦਰ ਦੇ ਨਿਯਮ ਅਤੇ ਖਾਲੀ ਖਜਾਨੇ ਬਹਾਨੇ ਮੁਫ਼ਤ ਬਿਜਲੀ ਦੇ ਵਾਅਦੇ ਤੋਂ ਭੱਜਣ ਦਾ ਰਾਹ ਲੱਭੇਗੀ। ਕਿਉਂਕਿ ਭਾਵੇਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੜੇ ਗਏ ਸਾਂਝੇ ਕਿਸਾਨ ਅੰਦੋਲਨ ਕਾਰਨ ਕੇਂਦਰੀ ਹਕੂਮਤ ਨੂੰ ਬਿਜਲੀ ਬਿਲ-2020 ਇੱਕ ਵਾਰ ਲਾਗੂ ਨਹੀਂ ਕਰ ਸਕੀ। ਇਸ ਲਈ ਮੇਦੀ ਹਕੂਮਤ ਦੇ ਇਸ ਹੱਲੇ ਨੂੰ ਪਿਛਲ ਮੋੜਾ ਦੇਣ ਲਈ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਆਗੂਆਂ ਨੇ ਲੋਕਾਂ ਨੂੰ ਪ੍ਰੀਪੇਡ ਮੀਟਰ ਲਾਉਣ ਦਾ ਜੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ।

ਐਸ ਜੀ ਪੀ ਸੀ ਅੰਮ੍ਰਿਤਸਰ ਸਾਹਿਬ ਨੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ

ਹਠੂਰ, 27 ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਦੀ ਅਗਵਾਈ ਹੇਠ ਸਕੂਲ ਵਿਖੇ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ ਗਈ।ਇਸ ਧਾਰਮਿਕ ਪ੍ਰੀਖਿਆ ਵਿਚ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ 250 ਵਿਿਦਆਰਥੀਆ ਨੇ ਭਾਗ ਲਿਆ।ਇਸ ਮੌਕੇ ਗੱਲਬਾਤ ਕਰਦਿਆ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਹਰ ਸਾਲ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋ ਧਾਰਮਿਕ ਪ੍ਰੀਖਿਆ ਲਈ ਜਾਦੀ ਹੈ।ਜਿਸ ਵਿਚ ਗੁਰਬਾਣੀ ਗੁਰਇਤਿਹਾਸ,ਸਿੱਖ ਇਤਿਹਾਸ ਅਤੇ ਦਸਾ ਗੁਰੂ ਸਾਹਿਬਾ ਦੇ ਜੀਵਨ ਬਾਰੇ ਪ੍ਰਸਨ ਦਿੱਤੇ ਜਾਦੇ ਹਨ।  ਉਨ੍ਹਾ ਦੱਸਿਆ ਕਿ ਇਸ ਪ੍ਰੀਖਿਆ ਵਿਚੋ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਦਾ ਹੈ।ਇਸ ਮੌਕੇ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਨੇ ਸਕੂਲ ਦੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਸਬੰਧੀ ਪ੍ਰਸੰਸਾ ਕੀਤੀ ਅਤੇ ਸਕੂਲ ਦੇ ਸਟਾਫ ਨੂੰ ਵਧਾਈ ਦਾ ਪਾਤਰ ਦੱਸਿਆ।ਇਸ ਮੌਕੇ ਉਨ੍ਹਾ ਨਾਲ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ,ਮੋਗਾ ਯੋਨ ਦੇ ਇੰਚਾਰਜ ਉੱਘੇ ਪ੍ਰਚਾਰਕ ਭਾਈ ਲਖਵੀਰ ਸਿੰਘ ਮੋਗਾ, ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਮੈਨੇਜਰ ਡਾਕਟਰ ਚਮਕੌਰ ਸਿੰਘ ਕੁੱਸਾ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਹਰਦੀਪ ਕੌਰ ਭਾਗੀਕੇ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਸਕੂਲੀ ਵਿਿਦਆਰਥੀ ਪ੍ਰੀਖਿਆ ਦਿੰਦੇ ਹੋਏ

ਸੂਏ ਦਾ ਪੁੱਲ ਅਤੇ ਲੰਿਕ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਹਠੂਰ,27,ਮਾਰਚ-(ਕੌਸ਼ਲ ਮੱਲ੍ਹਾ)-ਕਸਬਾ ਹਠੂਰ ਤੋ ਪਿੰਡ ਛੀਨੀਵਾਲ ਖੁਰਦ ਦੇ ਵਿਚਕਾਰ ਪੈਦੇ ਸੂਏ ਦੇ ਪੁੱਲ ਨੂੰ ਚੌੜਾ ਕਰਨ ਦੀ ਇਲਾਕਾ ਨਿਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਨੇ ਦੱਸਿਆ ਕਿ ਇਹ ਪੁੱਲ ਦੀ ਇੱਕ ਕਿਨਾਰੀ ਪਿਛਲੇ ਲਗਭਗ 15 ਸਾਲਾ ਤੋ ਟੁੱਟੀ ਪਈ ਹੈ।ਜਿਸ ਕਰਕੇ ਰਾਤ ਸਮੇਂ ਅਨੇਕਾ ਵਾਹਨ ਸੂਏ ਵਿਚ ਡਿੱਗਣ ਕਰਨ ਅਨੇਕਾ ਹਾਦਸੇ ਵਾਪਰ ਚੁੱਕੇ ਹਨ ਪਰ ਨਹਿਰੀ ਵਿਭਾਗ ਵੱਲੋ ਸੂਏ ਦਾ ਪੁੱਲ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ ਗਈ।ਉਨ੍ਹਾ ਕਿਹਾ ਕਿ ਇਹ ਇਲਾਕੇ ਦੀ ਮੁੱਖ ਲੰਿਕ ਸੜਕ ਹੋਣ ਕਰਕੇ ਬਰਨਾਲਾ ਤੋ ਜਗਰਾਓ ਵਾਲੀਆ ਦਰਜਨਾ ਬੱਸਾ ਰੋਜਾਨਾ ਲੰਘਦੀਆ ਹਨ।ਉਨ੍ਹਾ ਕਿਹਾ ਕਿ ਕੁਝ ਦਿਨਾ ਤੱਕ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ ਅਤੇ ਕਿਸਾਨਾ ਨੇ ਇਸੇ ਸੜਕ ਤੋ ਦੀ ਆਪਣੀ ਫਸਲ ਲੈ ਕੇ ਹਠੂਰ ਮੰਡੀ ਵਿਚ ਜਾਣਾ ਹੈ ਪਰ ਸੂਏ ਦੀ ਇੱਕ ਕਿਨਾਰੀ ਨਾ ਹੋਣ ਕਰਕੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਿੰਡ ਛੀਨੀਵਾਲ ਖੁਰਦ ਤੋ ਲੈ ਕੇ ਹਠੂਰ ਤੱਕ ਪੰਜ ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਕੇ ਬਣਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਪੱਪੀ ਹਠੂਰ,ਕਰਮਾ ਹਠੂਰ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਟੁੱਟੀ ਹੋਈ ਸੂਏ ਦੀ ਕਿਨਾਰੀ ਦਿਖਾਉਦੇ ਹੋਏ

ਕਿਸਾਨ ਯੂਨੀਅਨ ਨੇ ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,27 ਮਾਰਚ-(ਕੌਸ਼ਲ ਮੱਲ੍ਹਾ)-ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਦਾ ਵਿਰੋਧ ਕਰਦਿਆ ਕੇਂਦਰ ਸਰਕਾਰ ਖਿਲਾਫ ਪਿੰਡ ਬੱਸੂਵਾਲ ਵਿਖੇ ਨਾਅਰੇਬਾਜੀ ਕੀਤੀ।ਇਸ ਮੌਕੇ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਮੇਂ-ਸਮੇਂ ਤੇ ਪੰਜਾਬ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਭਾਵੇ ਕਾਲੇ ਕਾਨੂੰਨ ਕਿਸਾਨਾ ਦੇ ਏਕੇ ਨੇ ਰੱਦ ਕਰਵਾ ਦਿੱਤੇ ਹਨ ਪਰ ਕੇਂਦਰ ਸਰਕਾਰ ਵੱਲੋ ਕਿਸਾਨਾ ਅਤੇ ਪੰਜਾਬ ਵਿਰੋਧੀ ਅਨੇਕਾ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਪਿੰਡਾ ਅਤੇ ਸਹਿਰਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਨਹੀ ਲੱਗਣ ਦੇਵਾਗੇ।ਚਿੱਪ ਵਾਲੇ ਮੀਟਰ ਤਿਆਰ ਕਰਨ ਵਾਲੀਆ ਨਿਜੀ ਕੰਪਨੀਆ ਕੇਂਦਰ ਸਰਕਾਰ ਦੇ ਚਹੇਤਿਆ ਦੀਆ ਕੰਪਨੀਆ ਹਨ।ਜਿਸ ਕਰਕੇ ਪੰਜਾਬ ਵਿਚ ਚਿੱਪ ਵਾਲੇ ਮੀਟਰ ਲਾਉਣ ਲਈ ਪੰਜਾਬ ਦੇ ਲੋਕਾ ਨਾਲ ਧੱਕਾ ਵਰਤਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਪਾਵਰਕਾਮ ਵੱਲੋ ਬਿਜਲੀ ਦੇ ਮੀਟਰ 13 ਸਾਲ ਪਹਿਲਾ ਹੀ ਘਰਾ ਵਿਚੋ ਬਾਹਰ ਕੱਢੇ ਕੇ ਲਗਾ ਦਿੱਤੇ ਸਨ,ਜਿਸ ਨਾਲ ਪੰਜਾਬ ਵਿਚ ਬਿਜਲੀ ਚੋਰੀ ਬੰਦ ਹੋ ਚੁੱਕੀ ਹੈ,ਮੌਜੂਦਾ ਸਮੇਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਦੀ ਕੋਈ ਜਰੂਰਤ ਨਹੀ ਹੈ।ਉਨ੍ਹਾ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਲਈ ਆਉਦਾ ਹੈ ਤਾਂ ਉਸ ਦਾ ਸਖਤ ਵਿਰੋਧ ਕਰੋ ਅਤੇ ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੁਹਾਡੇ ਨਾਲ ਖੜ੍ਹੀ ਹੈ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ ਭੰਮੀਪੁਰਾ ਕਲਾਂ,ਇਕਬਾਲ ਸਿੰਘ ਮੱਲ੍ਹਾ,ਲਖਵੀਰ ਸਿੰਘ,ਗੁਰਦੇਵ ਸਿੰਘ,ਕੁਲਵਿੰਦਰ ਸਿੰਘ,ਬਲਵੀਰ ਸਿੰਘ,ਵਜੀਰ ਸਿੰਘ,ਤੇਜਾ ਸਿੰਘ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਆਪਣੇ ਸਾਥੀਆ ਸਮੇਂਤ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਜਗਰਾਉਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤੀਆਂ ਜਿੱਤ ਦੀਆਂ ਵਧਾਈਆਂ ਤੇ ਕੀਤਾ ਮਾਨ ਸਨਮਾਨ  

ਜਗਰਾਉਂ, 27 ਮਾਰਚ  (ਮਨਜਿੰਦਰ ਗਿੱਲ ) ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵੇਰੀ ਵਿਧਾਇਕ ਚੁਣੇ ਗਏ ਬੀਬੀ ਸਰਬਜੀਤ ਕੌਰ ਮਾਣੂਕੇ ਦਾ ਅੱਜ ਵਾਰਡ ਨੰਬਰ ਦੋ ਦੇ ਮੁਹੱਲਾ ਗੋਲਡਨ ਵਾਸੀਆਂ ਵੱਲੋਂ ਮਾਣ ਸਨਮਾਨ ਕੀਤਾ ਗਿਆ । ਇਸ ਸਮੇਂ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਬੀਬੀ ਜੀ ਦੀ ਫੋਟੋ ਲਾ ਕੇ ਡਿਜ਼ਾਈਨ ਕੀਤਾ ਹੋਇਆ ਮੋਮੈਂਟਮ ਗੋਲਡਨ ਵਾਰਡ ਤੇ ਸਾਰੇ ਹੀ ਸਤਿਕਾਰਯੋਗ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਭੇਟ ਕੀਤਾ ਗਿਆ ਅਤੇ ਇਸ ਸਮੇਂ ਮਨਜਿੰਦਰ ਸਿੰਘ ਡੱਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੁੱਕੇ ਦੇ ਕੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਐਮ ਐਲ ਏ ਬਣਨ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਿਚਾਰ ਵਟਾਂਦਰਾ ਕਰਦਿਆਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਗੋਲਡਨ ਬਾਗ ਵਾਸੀਆਂ ਨੂੰ ਵਾਰ ਨੰਬਰ ਦੋ ਅਤੇ ਗੋਲਡਨ ਬਾਗ ਵਾਸੀਆਂ ਦੇ ਜੋ ਵੀ ਹੋਣ ਵਾਲੇ ਕੰਮ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਦਿਵਾਇਆ। ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਨੇ ਆਖਿਆ ਕਿ  ਜਗਰਾਉਂ ਹਲਕੇ ਦੇ ਲੋਕਾਂ ਨੇ ਬਹੁਤ ਹੀ ਵਧੀਆ ਇਕ ਫਤਵਾ ਦਿੱਤਾ ਹੈ ਕਿ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਸਰੀ ਵਾਰ ਵਿਧਾਇਕ ਬਣਾਇਆ ਹੈ  ਉਨ੍ਹਾਂ ਅੱਗੇ ਆਖਿਆ ਕਿਸਾਨੀ ਪੂਰੀਆਂ ਉਮੀਦਾਂ ਹਨ ਜਿਸ ਤਰ੍ਹਾਂ ਪਿਛਲੇ ਪੰਜ ਸਾਲ ਸਰਕਾਰ ਨਾ ਹੁੰਦਿਆਂ ਵੀ ਬੀਬੀ ਜੀ ਬੜੇ ਚੰਗੇ ਤਰੀਕੇ ਦੇ ਨਾਲ ਲੋਕਾਂ  ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਰੋਧੀ ਧਿਰ ਵਿੱਚ ਪੂਰੀ ਤਰ੍ਹਾਂ ਡਟੇ ਰਹੇ ਇਸੇ ਤਰ੍ਹਾਂ ਇਸ ਵਾਰ ਵੀ ਉਹ ਜਗਰਾਉਂ ਹਲਕਾ ਵਾਸੀਆਂ ਨੂੰ ਕਦੇ ਵੀ ਅੱਖੋਂ ਪ੍ਰੋਖੇ ਨਹੀਂ ਹੋਣ ਦੇਣਗੇ ਇਸ ਦੀ ਸਾਨੂੰ ਪੂਰੀ ਉਮੀਦ ਹੈ । 

 

 

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫਰੀਦਕੋਟ ਵੱਲੋਂ ਸੁਲੱਖਣ ਸਰਹੱਦੀ ਦਾ ਸਵਾਗਤ ਕੀਤਾ ਗਿਆ

ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਹਸਤੀ ਤੇ ਉੱਘੇ ਗ਼ਜ਼ਲਗੋ ਸੁਲੱਖਣ ਸਰਹੱਦੀ ਜੀ ਦਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹਿਲੀ ਵਾਰ ਆਉਣ ਤੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ 
ਸਭਾ ਦੇ ਕਾਰਜਕਾਰੀ ਮੈਂਬਰ ਸਿਕੰਦਰ ਚੰਦਭਾਨ ਜੀ ਦੇ ਗ੍ਰਹਿ ਵਿਖੇ ਹੋਈ ਮਿਲਣੀ ਵਿੱਚ ਸਭਾ ਦੇ ਸਮੂਹਿਕ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾ ਨੂੰ ਜੀ ਆਇਆ ਕਿਹਾ ਗਿਆ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਮੀਤ ਪ੍ਰਧਾਨ ਵਤਨਵੀਰ ਜ਼ਖਮੀ ਕਾਰਜਕਾਰੀ ਮੈਂਬਰ ਜਸਵੀਰ ਫੀਰਾ ਸਿਕੰਦਰ ਚੰਦਭਾਨ ਤੇ ਸੁਖਜਿੰਦਰ ਮੁਹਾਰ ਉਸ ਸਮੇਂ ਹਾਜ਼ਰ ਸਨ 
ਸਰਹੱਦੀ ਸਾਹਿਬ ਜੀ ਨੇ ਮਿਲਣੀ ਸਮੇਂ ਦੱਸਿਆ ਕਿ ਉਹ ਮਾਲਵਾ ਇਲਾਕੇ ਵਿੱਚ ਪਹਿਲੀ ਵਾਰ ਆਏ ਹਨ ਤੇ ਜ਼ਿਆਦਾਤਰ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੀ ਰਹੇ ਹਨ 
ਉਹਨਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਲ਼ਾਵੇ ਦੇ ਵਿੱਚ ਪੰਜਾਬੀ ਸਾਹਿਤਕਾਰ ਉਹਨਾਂ ਨੂੰ ਇੰਨਾਂ ਮਾਣ ਤੇ ਸਤਿਕਾਰ ਦੇ ਰਹੇ ਹਨ  ਉਹਨਾ ਆਪਣੇ ਪੰਜਾਬੀ ਸਾਹਿਤ ਵਿੱਚ ਪਾਏ ਸਹਿਯੋਗ ਦੀ ਵੀ ਜਾਣਕਾਰੀ ਸਾਂਝੀ ਕੀਤੀ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਜੀ ਨੇ ਸਰਹੱਦੀ ਜੀ ਨੂੰ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਵੱਲੋਂ ਫਰੀਦਕੋਟ ਆਉਣ ਲਈ ਸੱਦਾ ਦਿੱਤਾ ਗਿਆ ਸਰਹੱਦੀ ਜੀ ਨੇ ਕਿਹਾ ਕਿ ਜਦੋਂ ਮੌਕਾ ਮਿਲੇਗਾ ਉਹ ਜ਼ਰੂਰ ਆਉਣਗੇ 
ਸਰਹੱਦੀ ਜੀ ਨੇ ਸਭਾ ਦੇ ਮੈਂਬਰਾਂ ਨਾਲ ਯਾਦਗਾਰੀ ਤਸਵੀਰ ਕਰਵਾਈ ਤੇ ਅੰਤ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।  ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ , ਸਰਹੱਦੀ ਸਾਹਿਬ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ ।

ਡੀਏਵੀ ਕਾਲਜ ਜਗਰਾਉਂ ਦੀ 49ਵੀਂ ਏਥਲੇਟਿਕ ਮੀਟ ਕਰਵਾਈ

ਜਗਰਾਉਂ   (ਅਮਿਤ ਖੰਨਾ ) ਸਰੀਰਕ ਸਿੱਖਿਆ ਵਿਭਾਗ ਦੁਆਰਾ 26 ਮਾਰਚ 2022 ਨੂੰ ਐਲਆਰ ਡੀਏਵੀ ਕਾਲਜ ਜਗਰਾਉਂ ਦੀ 49ਵੀਂ ਏਥਲੇਟਿਕ ਮੀਟ ਕਾ ਸਕੂਲ ਕਾਲਜ ਦੇ ਮੈਦਾਨ ਵਿੱਚ ਕਰਵਾਈ ਗਈ    1969 ਬੈਚ ਦੇ ਕਾਲਜ ਦੇ ਸਾਬਕਾ ਵਿਦਿਆਰਥੀ ਸ਼੍ਰੀ ਗਿਰਧਾਰੀ ਲਾਲ ਸਿੰਗਲਾ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਕੀਤਾ ਗਿਆ ਸੀ।  ਪ੍ਰਚਾਰਯ ਡਾ. ਅਨੁਜ ਕੁਮਾਰ ਨੇ ਸਤਿਕਾਰਯੋਗ ਮੁੱਖ ਮਹਿਮਾਨ ਸਿੰਗਲਾ ਜੀ ਅਤੇ ਸ਼੍ਰੀ ਰਾਜ ਕੁਮਾਰ ਭੱਲਾ, ਐਲਐਮਸੀ, ਜਗਰਾਉਂ ਦੇ ਉਨ੍ਹਾਂ ਦੇ ਅਲਮਾ ਮੇਟਰ ਲਈ ਤੁਹਾਡੇ ਕੰਮ ਦੇ ਪ੍ਰੋਗਰਾਮ ਨੂੰ ਸਮਾਂ ਕੱਢਣ ਲਈ ਗਰਮਜੋਸ਼ੀ ਦਾ ਸਵਾਗਤ ਕੀਤਾ।  ਮਾਨਯੋਗ ਮੁੱਖ ਮਹਿਮਾਨ ਦੁਆਰਾ ਪ੍ਰਤੱਖ ਤੌਰ 'ਤੇ 9:00 ਵਜੇ ਮੀਟ ਦਾ ਉਦਘਾਟਨ ਕੀਤਾ ਗਿਆ।  ਤੁਹਾਡੇ ਸੰਬੋਧਨ ਵਿੱਚ ਲਾਲ ਸਿੰਗਲਾ ਨੇ ਸ਼੍ਰੀ ਸਿਹਤਮੰਦ ਜੀਵਨ ਜੀਨ ਲਈ ਵਿਦਿਆਰਥੀਆਂ ਤੋਂ ਖੇਡਾਂ ਵਿੱਚ ਸਰਗਰਮ ਰੂਪ ਵਿੱਚ ਭਾਗ ਲੈਣ ਦਾ ਆਹਵਾਨ ਕੀਤਾ।  200 ਮੀਟਰ ਰੇਸ, 400 ਮੀਟਰ ਰੇਸ, 1500 ਮੀਟਰ ਰੇਸ, थ्री लेग रेस, शॉट पुट, लॉन्चग जंप, वेट लिफ्टिंग, ਸਟੈਂਡਿੰਗ ਔਨ ਵਨ ਲੇਗ ਰੇਸ ਅਤੇ ਰਸਾਕਸ਼ੀ ਵਰਗੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ, ਸਾਰੇ ਸਟ੍ਰੀਮ ਦੇ ਵਿਦਿਆਰਥੀ-ਛਾਤਰਾਂ ਸ਼ਾਮਲ ਸਨ।  ਕਾਲਜ ਨੇ ਉਤਸ਼ਾਹ ਅਤੇ ਜੋਸ਼ ਦੇ ਨਾਲ ਭਾਗ ਲਿਆ।  ਇਹ ਪ੍ਰੋਗਰਾਮ ਕਾਲਜ ਦੇ ਇੱਕ ਹੋਰ ਸਨਮਾਨਿਤ ਸਾਬਕਾ ਵਿਦਿਆਰਥੀ, ਸ਼੍ਰੀ ਰਾਜਿੰਦਰ ਜੈਨ, ਸ਼ਹਿਰ ਦੇ ਮਸ਼ਹੂਰ ਪਰੋਪਕਾਰੀ, ਦੁਆਰਾ ਬੰਦ ਕੀਤਾ ਗਿਆ ਸੀ।  ਸਾਰੇ ਪੁਰਸਕਾਰ ਜੇਤੂਆਂ ਅਤੇ ਪ੍ਰਤਿਭਾਵਾਨਾਂ ਨੂੰ ਪ੍ਰਮਾਣ ਪੱਤਰ ਦੇ ਨਾਲ ਯਾਦ ਚਿੰਨ੍ਹ, ਪਦਕ ਅਤੇ ਪੁਰਸਕਾਰ ਚੁਣਿਆ ਗਿਆ।  ਇਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਦੇ ਸ਼ਾਹਦਤ ਦਿਵਸ 'ਤੇ ਸਾਈਕਲ ਰੈਲੀ ਦੀ ਪ੍ਰਤਿਭਾਸ਼ਾਲੀ, ਰਾਜਗੁਰੂ ਅਤੇ ਸੁਖਦੇਵ ਨੂੰ ਵੀ ਸਨਮਾਨਿਤ ਕੀਤਾ ਗਿਆ।  ਡਾ. ਪਰਿੰਦਰ ਬਾਜਵਾ ਨੇ ਸਨਮਾਨਿਤ ਸਿੰਘਾਂ ਸ਼੍ਰੀ ਗਿਰਧਾਰੀ ਲਾਲ ਸਿੰਗਲਾ, ਸ਼੍ਰੀ ਰਾਜਿੰਦਰ ਜੈਨ, ਸ਼੍ਰੀ ਰਾਜਕੁਮਾਰ ਭੱਲਾ ਜੀ ਅਤੇ ਯੋਗ ਸੰਕਾਯਾਂ ਦੁਆਰਾ ਉਨ੍ਹਾਂ ਦੇ ਦੁਆਰਾ ਬਣਾਏ ਗਏ ਖੇਡ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਦੇ ਨਿਰਦੇਸ਼ਕ ਲਈ ਗਏ ਉਦਾਰ ਰਾਸ਼ੀ ਲਈ ਧੰਨਵਾਦ ਪ੍ਰਗਟ ਕੀਤਾ , ਪ੍ਰੋਗਰਾਮ ਵਿੱਚ ਸਾਰੇ ਹਾਜ਼ਰ ਮੌਜੂਦ ਹਨ,

ਜਗਰਾਉਂ ਵਿੱਚ ਮਨਾਇਆ ਜਾਵੇਗਾ ਮਿਤੀ 16-04-2022 ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਜ਼ਿਲਾ ਪੱਧਰੀ ਹੋਵੇਗਾ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਵਿੱਚ ਸਮਾਗਮ ਸਥਾਨਕ ਨਗਰ ਕੌਂਸਲ ਜਗਰਾਓਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ -------- ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਸਫਾਈ ਸੇਵਕ /ਸੀਵਰਮੈਨ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ ਗਏ ਵਿਚਾਰਾਂ ਦੋਰਾਨ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਣ ਅਤੇ ਗਰੀਬ ਹੋਣਹਾਰ ਪੜਾਈ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਜਿਲ੍ਹੇ ਦੀਆਂ ਵੱਖ ਵੱਖ ਨਗਰ ਕੌਂਸਲਾਂ ਤੋਂ ਆਉਣ  ਵਾਲੀਆਂ ਸਫਾਈ ਯੂਨੀਅਨ ਦੀਆਂ ਟੀਮਾਂ ਅਤੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਲਈ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਲੰਗਰ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ ਇਹ ਸਮਾਗਮ ਲੰਮਿਆਂ ਵਾਲਾ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਉਂ ਵਿਖੇ ਕਰਵਾਇਆ ਜਾਵੇਗਾ ਪ੍ਰਧਾਨ ਅਰੁਣ ਗਿੱਲ ਅਤੇ ਸਮੂਹ ਸਫਾਈ ਸੇਵਕ /ਸੀਵਰਮੈਨਾ ਵੱਲੋਂ ਬਾਬਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਹਰ ਇੱਕ ਬਜੁਰਗ, ਔਰਤਾਂ, ਬੱਚੇ ਅਤੇ ਨੌ ਜਵਾਨਾਂ ਨੂੰ ਵੱਧ ਤੋਂ ਵੱਧ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਪੜਾਈ ਕਰਕੇ ਸੰਗਠਿਤ ਹੋਕੇ ਤੇ ਸੰਘਰਸ਼ ਕਰਕੇ ਹੀ ਸਿਸਟਮ ਵਿੱਚ ਸੁਧਾਰ ਕੀਤੇ ਜਾ ਸਕਦੇ ਹਨ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਲਈ ਦਿੱਤੇ ਹੁਕਮਾਂ ਦਾ ਸਾਰਿਆਂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸਰਪਰਸਤ ਗੋਵਰਧਨ, ਸੁਤੰਤਰ ਗਿਲ, ਰਜਿੰਦਰ ਕੁਮਾਰ, ਰਾਜ ਕੁਮਾਰ, ਪ੍ਰਦੀਪ ਕੁਮਾਰ, ਕ੍ਰਿਸ਼ਨ ਗੋਪਾਲ, ਰਾਜੂ, ਲਖਵੀਰ ਸਿੰਘ, ਰਾਜ ਕੁਮਾਰ, ਸ਼ਾਮ ਲਾਲ ਆਦਿ ਸਮੂਹ ਸਫਾਈ ਸੇਵਕ /ਸੀਵਰਮੈਨ ਹਾਜਰ ਸਨ

ਸ਼ਾਸਨਿਕ ਤੇ ਮਾਲ ਵਿਭਾਗ ਦੇ ਨਿਰੀਖਣ ਲਈ ਪੁੱਜੇ ਕਮਿਸ਼ਨਰ

ਜਗਰਾਉ, 26 ਮਾਰਚ (ਅਮਿਤ ਖੰਨਾ)ਸ਼ਾਸਨਿਕ ਤੇ ਮਾਲ ਵਿਭਾਗ ਦੇ ਨਿਰੀਖਣ ਲਈ ਪੁੱਜੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਜਗਰਾਓਂ ਦੇ ਕੰਮਕਾਜ ਤੇ ਰਿਕਾਰਡ ਦੇ ਸੁਚੱਜੇ ਰੱਖ ਰਖਾਅ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਅੱਜ ਜਗਰਾਓਂ ਪੁੱਜ ਕੇ ਜਗਰਾਓਂ ਸਬ ਡਵੀਜ਼ਨ ਤੋਂ ਇਲਾਵਾ ਰਾਏਕੋਟ ਤੇ ਪੱਖੋਵਾਲ ਪ੍ਰਸ਼ਾਸਨਿਕ ਤੇ ਮਾਲ ਵਿਭਾਗ ਦੇ ਰਿਕਾਰਡ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਕਮਿਸ਼ਨਰ ਗੈਂਦ ਦੇ ਜਗਰਾਓਂ ਪੁੱਜਣ 'ਤੇ ਜਗਰਾਓਂ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।ਇਸ ਉਪਰੰਤ ਉਨ੍ਹਾਂ ਪਹਿਲਾਂ ਜਗਰਾਓਂ, ਫਿਰ ਰਾਏਕੋਟ ੇ ਫਿਰ ਪੱਖੋਵਾਲ ਦੇ ਰਿਕਾਰਡ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਰਿਕਾਰਡ ਵਿਚ ਮੌਕੇ 'ਤੇ ਪਾਈਆਂ ਗਈਆਂ ਖਾਮੀਆਂ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਗੈਂਦ ਨੇ ਕਿਹਾ ਕਿ ਜਗਰਾਓਂ ਦੇ ਐੱਸਡੀਐੱਮ ਵਿਕਾਸ ਹੀਰਾ ਸਮੇਤ ਉਨ੍ਹਾਂ ਦੀ ਪੂਰੀ ਟੀਮ ਸਾਰੇ ਦਫ਼ਤਰਾਂ ਵਿਚ ਕੀਤੇ ਗਏ ਸਰਕਾਰੀ ਕੰਮਾਂ ਨੂੰ ਬਾਖੂਬੀ ਤਰੀਕੇ ਨਾਲ ਕਰਨ ਤੇ ਰਿਕਾਰਡ ਦੀ ਬਹੁਤ ਵਧੀਆ ਸੰਭਾਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਡਵੀਜ਼ਨ ਕਮਿਸ਼ਨਰ ਵੱਲੋਂ ਹਰ ਜ਼ਿਲ੍ਹੇ ਦੇ ਡੀਸੀ, ਐੱਸਡੀਐੱਮ, ਤਹਿਸੀਲਦਾਰ ਦਫ਼ਤਰ ਦਾ ਨਿਰੀਖਣ ਕਰਨਾ ਹੁੰਦਾ ਹੈ, ਉਸੇ ਤਹਿਤ ਉਹ ਅੱਜ ਜਗਰਾਓਂ ਪੁੱਜੇ ਹਨ ਇਸ ਮੌਕੇ ਐੱਸਡੀਐੱਮ ਜਗਰਾਓਂ ਵਿਕਾਸ ਹੀਰਾ, ਐੱਸਡੀਐੱਮ ਰਾਏਕੋਟ ਗੁਰਵੀਰ ਸਿੰਘ ਕੋਹਲੀ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਡੀਐੱਸਪੀ ਦਲਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ।

ਸ੍ਰੀ ਰੂਪ ਚੰਦ ਐਸ ਐਸ ਜੈਨ ਬਰਾਦਰੀ ਦੀ ਨਵੀਂ ਟੀਮ ਦੀ ਚੋਣ 8 ਅਪ੍ਰੈਲ ਨੂੰ          

 ਜਗਰਾਉ 26 ਮਾਰਚ (ਅਮਿਤਖੰਨਾ) ਸ੍ਰੀ ਰੂਪ ਚੰਦ ਐਸ ਐਸ ਜੈਨ ਬਰਾਦਰੀ ਦੀ ਨਵੀਂ ਟੀਮ ਦੀ ਚੋਣ 8 ਅਪ੍ਰੈਲ  ਨੂੰ ਜੈਨ ਹੋਸਪੀਟਲ ਤੇ ਕਰਵਾਈ ਜਾ ਰਹੀ ਹੈ  ਇਹ ਪ੍ਰਧਾਨ ਦੀ ਚੋਣ 2 ਸਾਲ ਬਾਅਦ ਕਰਵਾਈ ਜਾਂਦੀ ਹੈ  ਇਸ ਮੌਕੇ ਪ੍ਰਧਾਨ ਰਾਕੇਸ਼ ਜੈਨ ਨੇਛਾਂ ਅਤੇ ਸੈਕਟਰੀ ਧਰਮਪਾਲ ਜੈਨ ਸਹਿ ਮੰਤਰੀ ਤਰੁਣ ਜੈਨ  ਨੇ ਕਿਹਾ ਕਿ  ਖਜ਼ਾਨਚੀ ਵਿਜੇ ਜੈਨ ਜੀ ਵੱਲੋਂ 20-03-2022 ਤਕ  ਦਾ ਹਿਸਾਬ ਬਰਾਦਰੀ ਦੇ ਮੈਂਬਰਾਂ ਨੂੰ ਦਿੱਤਾ ਗਿਆ  ਇਸ ਮੌਕੇ ਸਾਰੇ ਬਰਾਦਰੀ ਦੇ ਮੈਂਬਰਾਂ ਨੇ ਇਸ ਦੀ ਸ਼ਲਾਘਾ ਕੀਤੀ ਇਹ ਚੋਣ ਸ੍ਰੀ ਮਹਿੰਦਰਪਾਲ ਜੈਨ ਐਸ ਐਸ ਜੈਨ ਮਹਾਸਭਾ ਉੱਤਰੀ ਇਲੈਕਸ਼ਨ ਕਮਿਸ਼ਨਰ ਚੀਫ  ਅਤੇ ਸਹਿਯੋਗੀ ਸ੍ਰੀ ਸੁਭਾਸ਼ ਜੈਨ ਸੀ ਏ, ਸ੍ਰੀ ਵਨੀਤ ਕੁਮਾਰ ਜੈਨ  ਦੀ ਦੇਖ ਰੇਖ ਵਿੱਚ ਕਰਵਾਈ ਜਾ ਰਹੀ ਹੈ ਇਸ ਮੌਕੇ ਸ੍ਰੀ ਪ੍ਰਧਾਨ ਰਾਕੇਸ਼ ਜੈਨ ਨੇਛਾਂ, ਸੈਕਟਰੀ ਧਰਮਪਾਲ ਜੈਨ, ਖਜ਼ਾਨਚੀ ਵਿਜੇ ਜੈਨ, ਸਹਿ ਮੰਤਰੀ ਤਰੁਣ ਜੈਨ , ਸੰਜੀਵ ਕੁਮਾਰ ਜੈਨ ਰੰਗ ਵਾਲੇ ,ਅਸ਼ਵਨੀ ਕੁਮਾਰ ਜੈਨ, ਅਜੇ ਕੁਮਾਰ ਜੈਨ , ਸ੍ਰੀ ਪਾਲ ਜੈਨ ,ਰਮੇਸ਼ ਕੁਮਾਰ ਜੈਨ,  ਅਨੀਸ਼ ਕੁਮਾਰ ਜੈਨ, ਸੁਧੀਰ ਕੁਮਾਰ ਜੈਨ ,ਸੰਜੀਵ ਕੁਮਾਰ ਜੈਨ, ਮਨੋਜ ਜੈਨ ਵਰਿੰਦਰ ਕੁਮਾਰ ਜੈਨ ,ਵਿਨੋਦ ਕੁਮਾਰ ਜੈਨ ,ਨੀਰਜ ਜੈਨ ,ਸੰਦੇਸ਼ ਕੁਮਾਰ ਜੈਨ,  ਕੋਮਲ ਜੈਨ ,ਯੋਗੇਸ਼ ਜੈਨ ,ਨਰੇਸ਼ ਜੈਨ ਪਿਤਾ ਗਿਆਨ ਚੰਦ ਜੈਨ , ਅਸ਼ੋਕ ਜੈਨ  ,ਸੰਜੀਵ ਜੈਨ ਪਿਤਾ ਕੀਮਤੀ ਰਾਏ ਜੈਨ, ਮੋਨੂੰ ਜੈਨ, ਦਰਸ਼ਨ ਲਾਲ ਜੈਨ ਹਾਜਰ ਸਨ

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 34 ਵਾਂ ਦਿਨ

ਆਪ ਪਾਰਟੀ ਦੇ ਵਿਧਾਇਕ ਆਖ਼ਰ ਕਿਸ ਦੀ ਗੁਲਾਮੀ ਵਿੱਚ ਨੇ, ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣ ਨੂੰ ਤਿਆਰ ਨਹੀਂ : ਦੇਵ ਸਰਾਭਾ  
 ਮੁੱਲਾਂਪੁਰ ਦਾਖਾ 26 ਮਾਰਚ (ਸਤਵਿੰਦਰ ਸਿੰਘ ਗਿੱਲ) ਭਾਰਤ ਦੀ ਆਜ਼ਾਦ ਲਈ ਆਪਣੀ ਜਿੰਦੜੀ ਦੇਸ਼ ਦੇ ਲੇਖੇ ਲਾਉਣ ਵਾਲੇ ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਮੇਨ ਸ਼ਹੀਦ ਸਰਾਭਾ ਚੌਕ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ 34ਵੇ ਦਿਨ 'ਚ ਪੁੱਜੀ । ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ ਗਿਆਨੀ ਹਰਜੀਤ ਸਿੰਘ ਸਰਾਭਾ , ਜ਼ੋਰਾ ਸਿੰਘ ਸਰਾਭਾ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ । ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਵੱਡੇ ਵੱਡੇ ਦਮਗਜ਼ੇ ਮਾਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਕਿਰਪਾ ਕਰਕੇ ਸਾਨੂੰ ਇੱਕ ਵਾਰੀ ਇਹ ਦੱਸ ਦੇਣ ਕਿ ਉਹ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਨੇ ਜਿੱਥੇ ਪ੍ਰੋ .ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੋਢੀ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਸਾਇਨ ਕਰਨੇ ਵੀ ਜ਼ਰੂਰੀ ਨਹੀਂ ਸਮਝੇ ਤੁਸੀਂ ਇਸ ਨੂੰ ਆਜ਼ਾਦੀ ਆਖਦੇ ਹੋ ਜਾਂ ਫੇਰ ਪੰਜਾਬ ਜਿੱਤ ਦੇ ਜਸ਼ਨ ਮੌਕੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ  ਪਿੰਡ ਖਟਕੜ ਕਲਾਂ ਪੀਲੀਆਂ ਪੱਗਾਂ ਬੰਨ੍ਹ ਕੇ ਸਹੁੰ ਖਾਣ ਨੂੰ ਹੀ ਆਜ਼ਾਦੀ ਮੰਨੀ ਬੈਠੇ ਹੋ । ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਆਖਦੇ ਹੋ ਕਿ ਕਾਂਗਰਸ ,ਅਕਾਲੀਆਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਲੋਕਾਂ ਨੇ ਸਾਨੂੰ ਵੱਡੀ ਬਹੁਮਤ ਨਾਲ ਜਤਾਇਆ ਪਰ ਆਮ ਪਾਰਟੀ ਦੇ 92 ਵਿਧਾਇਕ ਜਿੱਤ ਕੇ  ਆਖ਼ਰ ਕਿਸ ਦੀ ਗ਼ਲਾਮੀ ਵਿੱਚ ਨੇ, ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣ ਨੂੰ ਤਿਆਰ ਨਹੀਂ । ਦੇਵ ਸਰਾਭੇ ਨੇ ਆਖਰ 'ਚ ਆਖਿਆ ਕਿ ਸਿੱਖ ਕੌਮ ਪੰਜਾਬ ਦੇ ਵਾਰਸੋ ਜੇਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੇ ਨਾ ਹੋਏ ਤਾਂ ਫਿਰ ਇਹ ਨਾ ਆਖਿਓ ਕਿ ਤੁਸੀਂ ਉੱਧਮ ,ਭਗਤ, ਸਰਾਭੇ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਹੋ । ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸਹਿਜ਼ਾਦ,ਪਰਵਿੰਦਰ ਸਿੰਘ ਟੂਸੇ ,ਯਾਦਵਿੰਦਰ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ,ਸੁਖਵਿੰਦਰ ਸਿੰਘ ਕਾਲਖ  ਸ਼ਿੰਗਾਰਾ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਵਰਾ ਸਰਾਭਾ,ਰਣਜੀਤ ਸਿੰਘ ਅੱਬੂਵਾਲ, ਗੁਲਜ਼ਾਰ ਸਿੰਘ ਮੋਹੀ, ਸੁਖਵਿੰਦਰ ਸਿੰਘ ਸਰਾਭਾ ,ਸੁਖਦੇਵ ਸਿੰਘ ਰਾਏਕੋਟ, ਮਲਕੀਤ ਸਿੰਘ ਗੁੱਜਰਵਾਲ, ਜਗਦੇਵ ਸਿੰਘ ਦੁੱਗਰੀ ,ਗੁਰਦੇਵ ਸਿੰਘ ਦੁੱਗਰੀ, ਰਣਜੀਤ ਸਿੰਘ ਲੀਲ ,ਜਸਬੀਰ ਸਿੰਘ ਜੱਸਾ, ਹਰਦੀਪ ਸਿੰਘ, ਪਰਮਜੀਤ ਸਿੰਘ ਪੰਮੀ , ਪਰਮਿੰਦਰ ਸਿੰਘ ਬਿੱਟੂ ਸਰਾਭਾ, ਬਲੌਰ ਸਿੰਘ ,ਕੈਪਟਨ ਰਾਮਲੋਕ ਸਿੰਘ ਸਰਾਭਾ, ਹਰਬੰਸ ਸਿੰਘ ਪੰਮਾ, ,ਹਰਜੀਤ ਸਿੰਘ ਸਰਾਭਾ  ਆਦਿ ਨੇ ਵੀ ਹਾਜ਼ਰੀ ਭਰੀ।

ਜਗਰਾਉਂ ਥਾਣੇ ਮੂਹਰੇ ਧਰਨਾ ਚੌਥੇ ਦਿਨ ਜਾਰੀ

ਪੁਲਿਸ ਸਾਡਾ ਸਬਰ ਨਾ ਪਰਖੇ- ਪੀੜ੍ਹਤ ਪਰਿਵਾਰ 

ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਆਗੂ

ਜਗਰਾਉਂ, 26 ਮਾਰਚ  (ਗੁਰਕੀਰਤ ਜਗਰਾਉਂ ) ਕਰੀਬ 16 ਸਾਲ ਪਹਿਲਾਂ ਗਰੀਬ ਪਰਿਵਾਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣਾ ਸਿਟੀ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੇ ਅਪਰਾਧਿਕ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਹ ਮੰਗ ਅੱਜ ਅਣਮਿਥੇ ਸਮੇਂ ਲਈ ਥਾਣੇ ਮੂਹਰੇ ਲਗਾਏ ਧਰਨੇ ਦੇ ਚੌਥੇ ਦਿਨ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਾਸਟਰ ਰਾਮਸ਼ਰਨ ਸਿੰਘ ਰਸੂਲਪੁਰ ਤੇ ਦਰਸ਼ਨ ਸਿੰਘ ਗਾਲਿਬ ਤੇ ਪਰਵਾਰ ਸਿੰਘ ਗਾਲਿਬ, ਤਹਿਸੀਲ ਆਗੂ ਇੰਦਰਜੀਤ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਮਸ਼ਾਲ ਦੇ ਅਾਗੂ ਮਦਨ ਸਿੰਘ ਜਗਰਾਉਂ ਤਹਿਸੀਲ ਆਗੂ ਸੁਖਦੇਵ ਸਿੰਘ ਮਾਣੂੰਕੇ, ਮਾਸਟਰ ਮਲਕੀਤ ਸਿੰਘ ਜੰਡੀ ਨੇ ਵੀ ਸੰਬੋਧਨ ਕੀਤਾ ।

ਸੰਘਰਸ਼ ਨੂੰ ਤੇਜ਼ ਕਰਨ ਲਈ ਕੱਲ੍ਹ ਸਾਰੀਆਂ ਸੰਘਰਸ਼ ਸ਼ੀਲ ਜੱਥੇਬੰਦੀਆਂ ਦੀ ਸ਼ਾਮ ਨੂੰ ਸਾਂਝੀ ਮੀਟਿੰਗ ਵੀ ਬੁਲਾਈ ਗਈ ਹੈ।
 

ਵਿਧਾਇਕ ਮਦਨ ਲਾਲ ਬੱਗਾ ਨੇ ਵਰਿੰਦਾਬਨ ਰੋਡ ਤੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦਾ ਕੀਤਾ ਉਦਘਾਟਨ

ਲੁਧਿਆਣਾ, 26 ਮਾਰਚ (ਰਣਜੀਤ ਸਿੱਧਵਾਂ)  :   ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਅੱਜ ਵਰਿੰਦਾਬਨ ਰੋਡ ਨੇੜੇ ਕਾਲੀਆ ਮੈਡੀਕੋਜ਼ ਵਾਰਡ ਨੰਬਰ 83 'ਤੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਮਨ ਬੱਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਲੋਕਾਂ ਦੀਆਂ ਆਸ਼ਾ 'ਤੇ ਪੂਰਾ ਉਤਰਨਾ ਅਤੇ ਅਣਥੱਕ ਮਿਹਨਤ ਹੀ ਉਹਨਾਂ ਦਾ ਇੱਕੋ ਇੱਕ ਟੀਚਾ ਹੈ। ਉਹਨਾਂ ਦੱਸਿਆ ਕਿ ਅੱਜ ਤਕਰੀਬਨ 1 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਰਾਜੂ ਥਾਪਰ ਕੌੰਸਲਰ, ਅਨਿਲ ਸ਼ਰਮਾ, ਬੌਬੀ ਮਲਹੋਤਰਾ, ਪੁਨੀਤ ਮਲਹੋਤਰਾ, ਬਲਰਾਮ ਕਾਲੀਆ, ਸੁਰਿੰਦਰ ਸਿੰਘ, ਇਸ਼ਾਂਤ ਸ਼ਰਮਾ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਛਾਉਣੀ ਮੁਹੱਲਾ ਵਾਰਡ ਨੰਬਰ 84 ਦੇ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਚੌਧਰੀ ਰਾਮਧਨ ਪਾਰਕ ਵਾਰਡ ਨੰਬਰ 84 ਦੇ ਨਵੀਨੀਕਰਨ ਤੇ ਨਾਲ 3 ਹੋਰ ਪਾਰਕਾਂ ਦਾ ਨਵੀਨੀਕਰਣ 'ਤੇ ਤਕਰੀਬਨ 91 ਲੱਖ ਰੁਪਏ ਦਾ ਖਰਚ ਕੀਤਾ ਜਾਵੇਗਾ। ਇਸ ਤੋਂ ਬਾਅਦ ਸੜਕ ਕਾਰਾ ਬਾਰਾ, ਨੇੜੇ ਬਸਤੀ ਬਾਜ਼ੀਗਰ ਡੇਰਾ ਨਵੀਆਂ ਵਾਰਡ ਨੰਬਰ 1, ਸੜਕ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਸਾਰੇ ਇਲਾਕਾ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਿਧਾਇਕ ਸ਼੍ਰੀ ਬੱਗਾ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਧਰਤੀ ਦੀ ਸਵਾਰੀ ✍️ ਗੁਰਦਰਸ਼ਨ ਸਿੰਘ ਮਾਵੀ

ਧਰਤੀ ਦੀ ਅਸੀਂ, ਕਰੀ ਸਵਾਰੀ
ਘੁੰਮਦੀ ਰਹਿੰਦੀ,ਲਗਾਤਾਰ ਵਿਚਾਰੀ
ਕਈ ਮੌਸਮਾਂ ਵਿਚ,ਲਾਵੇ ਤਾਰੀ
ਜੀਵਨ ਮੌਲਦਾ, ਵੱਜਦੀ ਕਿਲਕਾਰੀ
ਕਦੇ ਵੜ ਜਾਂਦੀ ,ਠੰਡ ਵਿਚ ਕਰਾਰੀ
ਧੁੱਪ 'ਚ ਪਹੁੰਚੇ ,  ਜਾਵੇ ਪਿੰਡਾ ਸਾੜੀ
ਕੁਝ ਕੁ ਮੌਸਮਾਂ ਵਿਚ, ਅਨੰਦ ਹੈ ਭਾਰੀ
ਸਭ ਤੋਂ ਚੰਗੀ ਲੱਗੇ,  ਬਸੰਤ ਪਿਆਰੀ
ਬਰਸਾਤ ਜੇ ਥੋੜ੍ਹੀ,ਤਾਂ ਜਾਵੇ ਸਤਿਕਾਰੀ
ਹੜ੍ਹ ਜਦੋਂ ਆਵੇ, ਬਣ ਜਾਏ ਲਾਚਾਰੀ
ਪੱਤਝੜ  ਤਾਂ, ਪੱਤੇ ਜਾਵੇ ਖਿਲਾਰੀ
ਹੁੰਦੀ ਇਉਂ, ਨਵੇਂ ਪੱਤਿਆਂ ਦੀ ਤਿਆਰੀ
ਖੁਸ਼ਕ ਹਵਾ ਦੱਸੇ, ਹੁਣ ਠੰਢ ਤੇ ਬਿਮਾਰੀ
ਹੌਲੀ ਹੌਲੀ ਠੰਢ, ਬਣੇ ਧੁੰਦ ਤੇ ਗੜੇਮਾਰੀ
ਹਰ ਇਕ ਰੁੱਤ ਦੀ, ਆਪਣੀ ਸਰਦਾਰੀ
ਉਤਸ਼ਾਹ ਨਾਲ ਭਰਦੀਆਂ, ਨਰ ਤੇ ਨਾਰੀ
"ਮਾਵੀ " ਨੂੰ ਮਿਲੀ,ਇਹ ਨੇਹਮਤ ਭਾਰੀ
ਕੁਦਰਤ ਦੇ ਖੇਲ ਤੋਂ, ਮੈਂ ਜਾਵਾਂ ਵਾਰੀ

ਗੁਰਦਰਸ਼ਨ ਸਿੰਘ ਮਾਵੀ
1571 ਸੈਕਟਰ 51ਬੀ ਚੰਡੀਗੜ੍ਹ   ਫੋਨ 9814851298

ਜ਼ੀ ਪੰਜਾਬੀ ਦੇ ਸ਼ੋਅ 'ਛੋਟੀ ਜਠਾਣੀ' ਅਤੇ 'ਖ਼ਸਮਾਂ ਨੂੰ ਖਾਣੀ' ਦਾ ਅਗਲਾ ਭਾਗ ਹੋਵੇਗਾ ਬੇਹੱਦ ਹੀ ਦਿਲਚਸਪ

ਆਉਣ ਵਾਲੇ ਹਫਤੇ ਵਿੱਚ, ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨਪਸੰਦ ਚੱਲ ਰਹੇ ਸ਼ੋਅ 'ਛੋਟੀ ਜਠਾਣੀ' ਅਤੇ 'ਖ਼ਸਮਾਂ ਨੂੰ ਖਾਣੀ' ਦੀਆਂ ਪਸੰਦੀਦਾ 'ਨੂਹਾਂ' ਦੀ ਜ਼ਿੰਦਗੀ ਵਿੱਚ ਕੁਝ ਦਿਲਚਸਪ ਮੋੜ ਲੈਕੇ ਆਉਣ ਵਾਲਾ ਹੈ।ਪ੍ਰਸ਼ੰਸਕ ਆਪਣੀ ਮਨਪਸੰਦ ਦੇਸ਼ੋਂ ਨੂੰ ਕੋਮਾ ਤੋਂ ਵਾਪਸ ਆਉਂਦੇ ਹੋਏ ਦੇਖਣਗੇ ਅਤੇ ਦੇਸ਼ੋਂ ਕਰਮ ਨੂੰ ਆਪਣੇ ਘਰ ਵਾਪਸ ਜਾਣ ਦੀ ਬੇਨਤੀ ਕਰੇਗੀ। ਜਦੋਂ ਕਿ ਕਰਮ ਦਾ ਭਰਾ ਅਤੇ ਭਾਬੀ ਉਸ ਦੇ ਵਿਆਹ ਦੀ ਤਿਆਰੀ ਕਰਦੇ ਹਨ ਅਤੇ ਦੇਸ਼ੋ ਨੂੰ ਕਰਮ ਦਾ ਸੰਪੂਰਨ ਮੇਲ ਸਮਝਦੇ ਹਨ। ਹਾਲਾਂਕਿ, ਕਰਮ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਇਹ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੂੰ ਦੇਸ਼ੋ ਨੂੰ ਹੋਰ ਪਰੇਸ਼ਾਨ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ, ਦੇਸ਼ੋ ਦੇ ਕਹਿਣ 'ਤੇ, ਉਹ ਉਸ ਨੂੰ ਵਾਪਸ ਉਸਦੇ ਘਰ ਲੈ ਜਾਂਦਾ ਹੈ, ਜਿੱਥੇ ਉਹ ਮਿੰਨੀ ਅਤੇ ਉਸ ਦੇ ਪਤੀ ਰਣਵੀਰ ਨੂੰ ਆਪਣੇ ਨਵਜੰਮੇ ਬੱਚੇ ਲਈ ਆਯੋਜਿਤ 'ਪੂਜਾ' ਵਿੱਚ ਇਕੱਠੇ ਬੈਠੇ ਅਤੇ ਵਿਆਹੇ ਹੋਏ ਦੇਖ ਕੇ ਸਦਮੇ ਵਿੱਚ ਰਹਿ ਜਾਂਦੀ ਹੈ।ਦੂਜੇ ਪਾਸੇ, ਛੋਟੀ ਜਠਾਣੀ ਵਿੱਚ, ਅਜੂਨੀ ਨੂੰ ਅਸ਼ਨੂਰ ਦੀਆਂ ਚਲਾਕੀਆਂ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਜ਼ੋਰਾਵਰ ਅਜੂਨੀ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਉਸਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ। ਫਿਰ ਉਹ ਜ਼ੋਰਾਵਰ ਨੂੰ ਉਸਦਾ ਅਤੀਤ ਯਾਦ ਕਰਵਾਣ ਦਾ ਫੈਸਲਾ ਕਰਦੀ ਹੈ। ਇਸ ਨੂੰ ਹਾਸਿਲ ਕਰਨ ਲਈ, ਉਹ ਜ਼ੋਰਾਵਰ ਨੂੰ ਅਗਵਾ ਕਰ ਲੈਂਦੀ ਹੈ ਅਤੇ ਉਸਨੂੰ ਇੱਕ ਜੰਗਲ ਵਿੱਚ ਲੈ ਜਾਂਦੀ ਹੈ ਪਰ ਚੀਜ਼ਾਂ ਉਸਦੇ  ਅਨੁਸਾਰ ਨਹੀਂ ਹੁੰਦੀਆਂ।ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੇਸ਼ੋਂ ਤੇ' ਅਜੂਨੀ ਜ਼ਿੰਦਗੀ 'ਚ ਆਈਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਣਗੀਆਂ। ਨਾਲ ਹੀ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਦੇਸ਼ੋ ਅਤੇ ਅਜੂਨੀ ਦਾ ਅਗਲਾ ਕਦਮ ਕੀ ਹੋਵੇਗਾ। ਕੀ ਦੇਸ਼ੋ ਰਣਵੀਰ ਤੋਂ ਦੂਰੀ ਬਣਾ ਲਵੇਗੀ? ਦੂਜੇ ਪਾਸੇ ਅਜੂਨੀ ਆਪਣੇ ਪਤੀ ਜ਼ੋਰਾਵਰ ਨੂੰ ਸਭ ਕੁਝ ਯਾਦ ਕਰਵਾਉਣ ਲਈ ਅੱਗੇ ਕੀ ਕਰੇਗੀ? ਅੱਗੇ ਕੀ ਹੁੰਦਾ ਹੈ ਇਸ ਬਾਰੇ ਹੋਰ ਜਾਣਨ ਲਈ, ਹਰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਜ਼ੀ ਪੰਜਾਬੀ ਚੈਨਲ 'ਤੇ 7: 30 ਸ਼ਾਮ ਨੂੰ 'ਛੋਟੀ ਜਠਾਣੀ' ਅਤੇ 'ਖਸਮਾ ਨੂੰ ਖਾਣੀ' 7:00 ਸ਼ਾਮ ਨੂੰ ਦੇਖਦੇ ਰਹੋ ਅਤੇ ਜ਼ੀ 5 ਐਪ 'ਤੇ ਕਿਸੇ ਵੀ ਸਮੇਂ ਕਿਤੇ ਵੀ ਦੇਖੋ।
ਹਰਜਿੰਦਰ ਸਿੰਘ

ਅਣਮਿਥੇ ਸਮੇਂ ਲਈ ਕੀਤਾ ਰੋਸ ਧਰਨਾ ਜਾਰੀ  

ਜਗਰਾਉਂ/ਹਠੂਰ, 25 ਮਾਰਚ-(ਕੌਸ਼ਲ ਮੱਲ੍ਹਾ)-ਗਰੀਬ ਪਰਵਿਾਰ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਆਿਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਕਿਾਰਡ ਬਣਾ ਕੇ ਕਤਲ਼ ਕੇਸ ਵੱਿਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਭਾਰਤੀ ਕਾਨੂੰਨ ਸੰਘਤਾ ਦੀਆਂ ਸੰਗੀਨ ਧਾਰਾ 304,342 ਅਤੇ ਛੂਤ-ਛਾਤ ਰੋਕੂ ਐਕਟ ਤਹਤਿ ਸਥਾਨਕ ਥਾਣਾ ਸਟਿੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਤੱਤਕਾਲੀ ਐਸ ਐਚ ਓ ਅਤੇ ਹੁਣ ਡੀ ਐਸ ਪੀ ਗੁਰੰਿਦਰ ਬੱਲ ਸਮੇਤ ਏ.ਐਸ ਆਈ ਰਾਜਵੀਰ ਸਿੰਘ ਤੇ ਹਰਜੀਤ ਸਿੰਘ ਸਰਪੰਚ ਨੂੰ ਪੁਲਸਿ  ਗ੍ਰਫਿ਼ਤਾਰ ਨਹੀਂ ਕਰ ਰਹੀ। ਜਦਕ ਿਦੋਸ਼ੀਆਂ ਕੋਲ ਨਾਂ ਅਗਾਊਂ ਜ਼ਮਾਨਤ ਹੈ, ਨਾਂ ਅਰੈਟ ਸਟੇਅ ਹੈ। ਇਹ ਦੋਸ਼ ਥਾਣਾ ਸਟਿੀ ਮੂਹਰੇ ਅਣਮਥਿੇ ਸਮੇਂ ਲਈ ਲਗਾਏ ਧਰਨੇ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਆਗੂ ਸਾਧੂ ਸੰਿਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸੰਿਘ ਝੋਰੜਾਂ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ,ਪੇਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ, ਭਾਰਤੀ ਕਸਿਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਬਿ, ਦਸਮੇਸ਼ ਕਸਿਾਨ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਗੁਰੂ ਗ੍ਰੰਥ ਸਾਹਬਿ ਜੀ ਸਤਕਿਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸੰਿਘ ਢੋਲ਼ਣ ਤੇ ਪੇਂਡੂ ਮਜ਼ਦੂਰ ਆਗੂ ਮਦਨ ਜਗਰਾਉਂ ਨੇ ਸਾਂਝੇ ਤੌਰ 'ਤੇ ਲਗਾਏ ਹਨ। ਉਨ੍ਹਾਂ ਇਹ ਵੀ ਕਹਿਾ ਕ ਿਲੋਕਾਂ ਦੀ ਰਖਵਾਲ਼ੀ ਕਰਨ ਵਾਲੀ ਪੁਲਸਿ ਨਾਂ ਸਰਿਫ਼ ਆਪਣੀ ਜ਼ੰਿਮੇਵਾਰੀ ਤੋਂ ਹੀ ਨਹੀਂ ਭੱਜ ਰਹੀ ਸਗੋਂ ਕਾਨੂੰਨ ਨੂੰ ਛੱਿਕੇ ਵੀ ਟੰਗ ਰਹੀ ਏ। ਉਨ੍ਹਾਂ ਸਪਸ਼ਟ ਕਹਿਾ ਕ ਿਪੁਲਸਿ ਅਧਕਿਾਰੀ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨਾਲ ਰਲ਼ੀ-ਮਲਿੀ ਹੋਈ ਹੈ ਅਤੇ ਮੁਕੱਦਮੇ ਦੇ ਦੋਸ਼ੀ ਚਹੇਤੇ ਡੀ.ਐਸ. ਪੀ. ਨੂੰ ਬਚਾਉਣ ਦੀ ਕੋਸ਼ਸਿ਼ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕ ਿਜਨਤਕ ਜੱਥੇਬੰਦੀਆਂ ਦਾ ਇਹ ਇਤਹਿਾਸ ਹੈ ਕ ਿਪੀੜ੍ਹਤ ਨੂੰ ਇਨਸਾਫ਼ ਤੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਵਿਾਕੇ ਹੀ ਦਮ ਲੈਂਦੀਆਂ ਨੇ, ਪੁਲਸਿ ਅਧਕਿਾਰੀਆਂ ਨੂੰ ਕਸਿੇ ਭਲੇਖੇ 'ਚ ਨਹੀਂ ਰਹਣਿਾ ਚਾਹੀਦਾ।
ਫੋਟੋ ਕੈਪਸਨ:-ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜੀ ਕਰਦੇ ਆਗੂ।
 

ਲੰਗਰ ਹਾਲ ਲਈ ਗਰਾਟ ਦੀ ਕੀਤੀ ਮੰਗ-Video link

ਹਠੂਰ,25 ਮਾਰਚ-(ਕੌਸ਼ਲ ਮੱਲ੍ਹਾ)-ਗੁਰਦੁਆਰਾ ਸ੍ਰੀ ਰਵਿਦਾਸ ਭਗਤ ਜੀ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕਮੇਟੀ ਦੇ ਮੁੱਖ ਬੁਲਾਰੇ ਮਾਸਟਰ ਸਰਬਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਐਨ ਆਰ ਆਈ ਵੀਰਾ ਅਤੇ ਪਿੰਡ ਮੱਲ੍ਹਾ ਵਾਸੀਆ ਦੇ ਸਹਿਯੋਗ ਨਾਲ ਤਿਆਰ ਹੋ ਚੁੱਕੀ ਹੈ ਅਤੇ ਸੰਗਤਾ ਲਈ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ ਇਸ ਲੰਗਰ ਹਾਲ ਦੇ ਪਿਲਰ ਤਿਆਰ ਹੋ ਗਏ ਹਨ ਅਤੇ ਲੈਟਰ ਪਾਉਣ ਲਈ ਲਗਭਗ ਵੀਹ ਲੱਖ ਰੁਪਏ ਦਾ ਖਰਚ ਆਉਣਾ ਹੈ।ਉਨ੍ਹਾ ਐਸ ਜੀ ਪੀ ਸੀ ਅੰਮ੍ਰਿਤਸਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਜੀ ਪਿੰਡ ਮੱਲ੍ਹਾ ਦੇ ਲੰਗਰ ਹਾਲ ਦੀ ਚੱਲ ਰਹੀ ਕਾਰ ਸੇਵਾ ਲਈ ਗ੍ਰਾਟ ਜਾਰੀ ਕੀਤੀ ਜਾਵੇ ਤਾਂ ਜੋ ਇਹ ਇਮਾਰਤ ਜਲਦੀ ਤਿਆਰ ਕੀਤੀ ਜਾਵੇ।ਇਸ ਮੌਕੇ ਉਨ੍ਹਾ ਸਮੇਂ-ਸਮੇਂ ਤੇ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਜੀ ਦੀ ਕਾਰ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਡਾਕਟਰ ਰਾਜਪਾਲ ਸਿੰਘ ਪਾਲੀ,ਪ੍ਰਿਤਪਾਲ ਸਿੰਘ,ਹਰਜੀਤ ਸਿੰਘ,ਵਰਿੰਦਰ ਸਿੰਘ,ਅਮਰਜੀਤ ਸਿੰਘ ਮੱਲ੍ਹਾ,ਅਮਰਜੀਤ ਸਿੰਘ ਗਾਧੀ,ਐਸ਼ਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਅਸਵਿੰਦਰ ਸਿੰਘ,ਜਗਜੀਤ ਸਿੰਘ,ਕਰਮਜੀਤ ਸਿੰਘ,ਇੰਦਰਜੀਤ ਸਿੰਘ,ਧਰਮਪ੍ਰੀਤ ਸਿੰਘ,ਲਵਪ੍ਰੀਤ ਸਿੰਘ,ਸੁਖਰਾਜ ਸਿੰਘ,ਹਿੰਮਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਸਰਬਜੀਤ ਸਿੰਘ ਮੱਲ੍ਹਾ ਅਤੇ ਹੋਰ

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/bZVzMpM9wg/

 

ਸੀ.ਪੀ.ਐਫ.ਕਰਮਚਾਰੀ ਯੂਨੀਅਨ ਵੱਲੋਂ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ ਐਮ.ਐਲ.ਏ ਹਲਕਾ ਜਗਰਾਉ ਨੂੰ ਮੰਗ ਪੱਤਰ ਦਿੱਤਾ ਗਿਆ

ਜਗਰਾਉ , 25 ਮਾਰਚ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਅੱਜ ਮਿਤੀ 25—03—2022 ਨੂੰ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ ਐਮ.ਐਲ.ਏ ਹਲਕਾ ਜਗਰਾਉ ਨੂੰ ਸੀ.ਪੀ.ਐਫ.ਕਰਮਚਾਰੀ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਚੇਅਰਮੈਨ ਜਗਤਾਰ ਸਿੰਘ ਰਾਜੋਆਣਾ,ਮਨਪ੍ਰੀਤ ਸਿੰਘ ਪ੍ਰਧਾਨ ਬਲਾਕ ਜਗਰਾਉ,ਅਤੇ ਇੰਦਰਜੀਤ ਸਿੰਘ ਸਿੱਧੂ ਬਲਾਕ ਪ੍ਰਧਾਨ ਸਿਧਵਾਬੇਟ ਦੀ ਅਗਵਾਈ ਹੇਠ ਮੁਲਾਜ਼ਮਾਂ ਵਰਗ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਵਾਅਦਾ ਯਾਦ ਦਿਵਾਊ ਮੰਗ ਪੱਤਰ ਦਿੱਤਾ ਗਿਆ । ਵਿਧਾਇਕ ਨੇ ਅਧਿਆਪਕ ਵਰਗ ਦਾ ਪੂਰਾ ਮਾਣ ਸਨਮਾਨ ਤੇ ਅਧਿਆਪਕ ਤੋਂ ਸਿੱਖਿਆ ਤੋਂ ਬਿਨਾਂ ਗੈਰ ਵਿਦਿਅਕ ਕੰਮ ਬੰਦ ਕਰਨ ਦਾ ਭਰੋਸਾ ਦਿੱਤਾ। ਉਕਤ ਮਸਲਿਆਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਰਨਰਾਇਣ ਸਿੰਘ ,ਸੰਤੋਖ ਸਿੰਘ,ਪਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਮੀਤ ਸਿੰਘ ਜੱਸਲ,ਗੁਰਮਿੰਦਰ ਸਿੰਘ,ਗੁਰਮੀਤ ਸਿੰਘ,ਹਰਪ੍ਰੀਤ ਕੌਰ,ਰਾਜਵਿੰਦਰ ਕੌਰ,ਸਤਵੀਰ ਕੌਰ,ਸਰਬਜੀਤ ਕੌਰ,ਸੁਖਵਿੰਦਰ ਕੌਰ,ਹਰਪ੍ਰੀਤ ਸਿੰਘ ਬਾਸੀ,ਬਾਲ ਕਿਸਨ,ਹਰਵਿੰਦਰਪਾਲ ਸਿੰਘ,ਉਕਾਂਰ ਸਿੰਘ,ਜਗਸੀਰ ਸਿੰਘ,ਹਰਬੰਸ ਸਿੰਘ ਜੰਡੀ,ਆਦਿ ਹਾਜਰ ਸਨ। 

 

 

ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ : ਡੀ.ਸੀ ਵਰਿੰਦਰ ਕੁਮਾਰ ਸ਼ਰਮਾ 

ਲੁਧਿਆਣਾ, 25 ਮਾਰਚ (ਰਣਜੀਤ ਸਿੱਧਵਾਂ) : ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਜਿਸ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਗਾਊਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਆਪਣੇ ਦਫ਼ਤਰ ਵਿਖੇ ਵੱਖ-ਵੱਖ ਅਧਿਕਾਰੀਆਂ ਅਤੇ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਖ੍ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਇਸ ਸਾਲ 9.25 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਖਰੀਦ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇੱਕ- ਇੱਕ  ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਪਾਸੋਂ ਕਣਕ ਦੀ ਸਟੋਰੇਜ਼ ਲਈ ਲੋੜੀਂਦੀ ਜਗ੍ਹਾ, ਬਾਰਦਾਨਾ ਅਤੇ ਹੋਰ ਸਟਾਕ ਆਰਟੀਕਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਸਮੂਹ ਖਰੀਦ ਕੇਂਦਰਾਂ 'ਤੇ ਸਟਾਫ਼ ਦੀ ਤਾਇਨਾਤੀ ਸਮੇਂ ਸਿਰ ਕਰਨ ਦੀ ਹਦਾਇਤ ਵੀ ਜਾਰੀ ਕੀਤੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਜ਼ਿਲ੍ਹਾ ਮੰਡੀ ਅਫ਼ਸਰ ਲੁਧਿਆਣਾ ਨੂੰ ਜ਼ਿਲ੍ਹਾ ਦੇ ਸਾਰੇ ਖ੍ਰੀਦ ਕੇਂਦਰਾਂ ਵਿਖੇ ਸਾਫ਼-ਸਫ਼ਾਈ ਅਤੇ ਹੋਰ ਲੋੜੀਂਦੇ ਪ੍ਰਬੰਧ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਆਪਣੇ ਆਪਣੇ ਖੇਤਰ ਅਧੀਨ ਆਉਂਦੀਆਂ ਮੰਡੀਆਂ ਅਤੇ ਖ੍ਰੀਦ ਪ੍ਰਬੰਧਾਂ ਬਾਰੇ ਨਿਗਰਾਨੀ ਰੱਖਣ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਹਰਵੀਨ ਕੌਰ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ  ਲੁਧਿਆਣਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਝ ਆਰਜੀ ਖਰੀਦ ਕੇਂਦਰ ਸਥਾਪਿਤ ਕੀਤੇ ਜਾਣ ਦੀ ਤਜਵੀਜ ਵੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾ ਤੋ ਇਲਾਵਾ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਦਵਿੰਦਰ ਸਿੰਘ, ਡੀ.ਐਮ. ਮਾਰਕਫੈਡ ਸ੍ਰੀ ਸੰਜੀਵ ਚੋਪੜਾ, ਡੀ.ਐਮ. ਪੀ.ਐਸ.ਡਬਲਿਯੂ.ਸੀ. ਸ੍ਰੀ ਐਮ.ਪੀ. ਸਿੰਘ, ਡਿਪਟੀ ਡੀ.ਐਮ. ਪਨਸਪ ਸ੍ਰੀ ਅਕਸ਼ੈ ਕਮੁਾਰ, ਡੀ.ਐਮ. ਐਫ.ਸੀ.ਆਈ. ਦੇਬਾਨੰਦ ਕਾਲੀਕਰ ਅਤੇ ਸਮੂਹ ਖ੍ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਹਾਜ਼ਰ ਸਨ।