You are here

ਕੇਂਦਰ ਸਰਕਾਰ ਖ਼ਿਲਾਫ਼ ਕੈਪਟਨ ਸੰਧੂ ਨੇ ਮੁੱਲਾਂਪੁਰ ਚ ਲਗਾਇਆ ਧਰਨਾ

ਪੰਜਾਬ ਸਰਕਾਰ ਵੀ ਕੀਤੇ ਵਾਅਦਿਆਂ ਤੋਂ ਭੱਜੀ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,3 ਅਪ੍ਰੈਲ(ਸਤਵਿੰਦਰ ਸਿੰਘ ਗਿੱਲ)  ਸਾਡੇ ਦੇਸ਼ ਦੀ ਕੇਂਦਰ ਸਰਕਾਰ ਵਾਲੋ ਕੀਤੀ ਅੱਤ ਦੀ ਮਹਿੰਗਾਈ ਖਿਲਾਫ ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋ ਮੁੱਲਾਂਪੁਰ ਦਾਖਾ ਵਿੱਚ ਧਰਨਾ ਦਿੱਤਾ ਗਿਆ ਜਿਸ ਵਿਚ ਵੱਡੀ ਗਿਣਤੀ ਪਿੰਡਾਂ ਦੇ ਕਾਗਰਸੀ ਵਰਕਰ ਪੁੱਜੇ ਸਨ ਅਤੇ ਪਿੰਡਾਂ ਦੇ ਸਰਪੰਚ ਅਤੇ ਪੰਚ ਵੀ ਇਸ ਧਰਨੇ ਵਿਚ ਪੁੱਜੇ ਸਨ। ਸਟੇਜ ਸਕੱਤਰ ਲਖਵਿੰਦਰ ਸਿੰਘ ਸਪਰਾ ਨੇ ਜੋਸ਼ ਭਰੇ ਲਫਜ਼ਾਂ ਨਾਲ ਜਿੱਥੇ ਕਾਗਰਸ ਪਾਰਟੀ ਜਿੰਦਾਬਾਦ ਦੇ ਨਾਹਰੇ ਲਗਾਏ ਉਥੇ ਉਹਨਾ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਰਗੜੇ ਲਗਾਏ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਆਪਣੇ ਵਿਚਾਰ ਰੱਖੇ। ਪ੍ਰਧਾਨ ਤੇਲੂ ਰਾਮ ਬਾਂਸਲ ਨੇ ਵੀ ਕੇਂਦਰ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਆਖਿਆ ਕਿ ਅੱਜ ਘਰੇਲੂ ਗੈਸ ਦੀਆਂ ਕੀਮਤਾਂ ਵੀ ਆਮ ਵਰਗ ਦੀ ਪਹੁੰਚ ਤੋ ਦੂਰ ਹੋ ਗਈਆਂ ਹਨ ਕਿਊਕਿ  ਘਰੇਲੂ ਗੈਸ ਸਿਲੰਡਰ ਦੀ ਕੀਮਤ ਇਕ ਹਜਾਰ ਰੁਪਏ ਹੈ। ਇਸ ਮੌਕੇ ਅਮਰਦੀਪ ਸਿੰਘ ਰੂਬੀ ਸਰਪੰਚ ਬੱਲੋਵਾਲ ਨੇ ਪੰਜਾਬ ਦੀ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਦਸਿਆ ਕਿ ਚੰਡੀਗੜ ਤਾਂ ਪੰਜਾਬ ਦੇ ਹੱਥ ਚੋ ਗਿਆ ਹੈ ਇਸ ਦੇ ਨਾਲ ਆਮ ਪਾਰਟੀ 300 ਯੂਨਿਟ ਬਿਜਲੀ ਮੁਫ਼ਤ ਦੇਣ ਤੋ ਵੀ ਭੱਜ ਗਈ ਹੈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਅੱਜ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲਗ ਗਈਆਂ ਹਨ,ਕੇਂਦਰ ਨੇ ਚੰਡੀਗੜ ਦੇ ਮੁੱਦੇ ਤੇ ਵੀ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਸੰਧੂ ਨੇ ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਮਹਿੰਗਾਈ ਦੇ ਮੁੱਦੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਂ ਗਰੰਟੀ ਦੇਂਦੇ ਸਨ ਕਿ ਉਹ ਪੰਜਾਬ ਵਿੱਚ ਸਰਕਾਰ ਅਉਣ ਤੇ 1000 ਰੁਪਏ ਹਰ ਇਕ ਮਹਿਲਾ ਨੂੰ ਮਿਲੇਗਾ ਅਤੇ 300 ਯੂਨਿਟ ਮੁਫ਼ਤ ਦੇਣ ਬਾਰੇ ਵੀ ਕਿਹਾ ਸੀ ਜਿਸ ਵਾਅਦੇ ਤੋ ਮੁੱਖ ਮੰਤਰੀ ਭਗਵੰਤ ਮਾਂਨ ਭਜਦੇ ਨਜਰ ਆ ਰਹੇ ਹਨ।ਵੱਡੇ ਇਕੱਠ ਵਿੱਚ ਲੋਕਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ, ਲਖਵਿੰਦਰ ਸਿੰਘ ਘਮਨੇਵਾਲ,ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਕਾਗਰਸ ਪਾਰਟੀ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਰਿਪੁ ਗਿੱਲ,ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ,ਬਲਾਕ ਪ੍ਰਧਾਨ ਗੋਬਿੰਦ ਸਿੰਘ ਭੂਮਾਲ,ਬਲਾਕ ਪ੍ਰਧਾਨ ਵਰਿੰਦਰ ਸਿੰਘ ਮਦਾਰਪੁਰਾ,ਹਰਵਿੰਦਰ ਸਿੰਘ ਬਿੱਲੂ ਸਾਬਕਾ ਸਰਪੰਚ ਸਹੋਲੀ,ਸੰਜੀਵ ਕੁਮਾਰ ਪ੍ਰਧਾਨ ਦੁਕਾਨਦਾਰ ਯੂਨੀਅਨ ਸੁਧਾਰ,ਰਾਜੂ ਸਰਪੰਚ ਕੈਲਪੁਰ,ਪ੍ਰੇਮ ਸਿੰਘ ਬਾਸੀਆਂ ਬੇਟ, ਪ੍ਰਧਾਨ ਲਖਵੀਰ ਸਿੰਘ ਬੱਲ ਬਾਸੀਆਂ ਬੇਟ,ਸਰਪੰਚ ਕਾਕਾ ਸਿੰਘ,ਮੈਬਰ ਜਿਲਾ ਪ੍ਰੀਸ਼ਦ ਰਣਜੀਤ ਸਿੰਘ ਕੋਠੇ ਹਾਂਸ,ਸਰਪੰਚ ਜਤਿੰਦਰ ਸਿੰਘ ਦਾਖਾ,ਚੇਅਰਮੈਨ ਮਨਜੀਤ ਸਿੰਘ ਭਰੋਵਾਲ,ਸਰਪੰਚ ਅਜਵਿੰਦਰ ਸਿੰਘ ਚੱਕ ਕਲਾਂ,ਸਰਪੰਚ ਜੱਗੀ ਪਮਾਲ,ਸਰਪੰਚ ਗੁਰਚਨ ਸਿੰਘ ਤਲਵਾੜਾ,ਸਰਪੰਚ ਸੁਰਿੰਦਰ ਸਿੰਘ ਢਟ,ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ,ਸਰਪੰਚ ਦਲਜੀਤ ਸਿੰਘ ਸਵੱਦੀ,ਜਸਵਿੰਦਰ ਸਿੰਘ ਧੂਰਕੋਟ,ਤਰਲੋਕ ਸਿੰਘ ਸਵੱਦੀ ਕਲਾਂ,ਸੁਖਦੀਪ ਕੌਰ ,ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ,ਜਿਲਾ ਵਾਇਸ ਪ੍ਰਧਾਨ ਜਸਵੀਰ ਕੌਰ ਸੱਗੂ,ਜਸਵੀਰ ਕੌਰ ਗੁੜੇ,ਹਰਜੀਤ ਕੌਰ ਗਰਚਾ ਜਿਲਾ ਵਾਇਸ ਪ੍ਰਧਾਨ,ਚਰਨਜੀਤ ਕੌਰ,ਸਾਬਕਾ ਸਰਪੰਚ ਅਮਰਜੋਤ ਸਿੰਘ ਬਦੋਵਾਲ,ਸਾਬਕਾ ਪੰਚ ਹਰਦੇਵ ਦਾਸ,ਸੋਨੀ ਸਿੱਧੂ ਸਵੱਦੀ ਕਲਾਂ,ਸੁਖਮੰਦਰ ਸਿੰਘ ਜੱਗਾ ਸਵੱਦੀ  ਅਤੇ ਕੇ ਡੀ ਮੁੱਲਾਂਪੁਰ ਆਦਿ ਹਾਜਰ ਸਨ।