ਜਗਰਾਉਂ (ਅਮਿਤ ਖੰਨਾ) ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਮੈਣੀ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਦਿਲ ਛਾਤੀ ਅਤੇ ਔਰਤਾਂ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਏ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਸਮੇਂ ਸਮੇਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਮੈਣੀ ਹਸਪਤਾਲ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਨ ਲਈ ਲਗਾਏ ਜਾਂਦੇ ਕੈਂਪਾਂ ਦੀ ਤਾਰੀਫ਼ ਕੀਤੀ। ਕੈਂਪ ਵਿਚ ਡਾ: ਸੁਮਿਤ ਮੈਣੀ ਦਿਲ ਅਤੇ ਛਾਤੀ ਰੋਗਾਂ ਦੇ ਮਾਹਿਰ ਅਤੇ ਡਾ: ਮਨੀਸ਼ਾ ਮੈਣੀ ਔਰਤ ਰੋਗਾਂ ਦੇ ਮਾਹਿਰ ਨੇ ਜਨਰਲ ਬਿਮਾਰੀਆਂ ਨਾਲ ਪੀੜਤ 107 ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੰੂ ਦਵਾਈਆਂ ਮੁਫ਼ਤ ਦੇਣ ਤੋਂ ਇਲਾਵਾ 28 ਮਰੀਜ਼ਾਂ ਦੀ ਈ ਸੀ ਜੀ, 40 ਮਰੀਜ਼ਾਂ ਦਾ ਸ਼ੂਗਰ ਟੈੱਸਟ, 5 ਮਰੀਜ਼ਾਂ ਦੇ ਐਕਸਰੇ, 2 ਮਰੀਜ਼ਾਂ ਦੀ ਜੱਚਾ ਬੱਚਾ ਅਲਟਰਾ ਸਾਊਂਡ ਮੁਫ਼ਤ ਕਰਨ ਦੇ ਨਾਲ 25 ਮਹਿਲਾਵਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਡਾ: ਗੁਰਦਰਸ਼ਨ ਮਿੱਤਲ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਨੀਰਜ ਮਿੱਤਲ, ਆਰ ਕੇ ਗੋਇਲ, ਲਾਕੇਸ਼ ਟੰਡਨ, ਪ੍ਰੇਮ ਬਾਂਸਲ, ਜਸਵੰਤ ਸਿੰਘ, ਕਪਿਲ ਸ਼ਰਮਾ, ਪ੍ਰਸ਼ੋਤਮ ਅਗਰਵਾਲ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।