ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਬੀਤੀ ਰਾਤ ਪਿੰਡ ਲੱਖਾ ਤੋ ਮਾਣੂੰਕੇ ਦੇ ਵਿਚਕਾਰ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਦੂਜਾ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਕੇਸ ਦੀ ਪੜਤਾਲ ਕਰ ਰਹੇ ਥਾਣਾ ਹਠੂਰ ਦੇ ਏ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ (55) ਪੁੱਤਰ ਜੰਗੀਰ ਸਿੰਘ ਵਾਸੀ ਲੱਖਾ ਆਪਣੀ ਡਸਟਰ ਗੱਡੀ ਤੇ ਪਿੰਡ ਭੰਮੀਪੁਰਾ ਕਲਾਂ ਨੂੰ ਜਾ ਰਿਹਾ ਸੀ ਪਿੱਛੋ ਦੀ ਸੁਰਜੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਬਠਿੰਡਾ ਆਪਣੇ ਮੋਟਰਸਾਇਕਲ ਤੇ ਆ ਰਿਹਾ ਸੀ ਜਿਨ੍ਹਾ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਕਾਰਨ ਸੁਖਦੇਵ ਸਿੰਘ ਦੀ ਗੱਡੀ ਪਲਟਣ ਕਾਰਨ ਮੌਤ ਹੋ ਗਈ ਅਤੇ ਦੂਜਾ ਮੋਟਰਸਾਇਕਲ ਸਵਾਰ ਸੁਰਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜੋ ਜਗਰਾਓ ਵਿਖੇ ਇੱਕ ਨਿਜੀ ਹਸਪਤਾਲ ਵਿਚ ਦਾਖਲ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਦੇ ਲੜਕੇ ਹਰਦੀਪ ਸਿੰਘ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰਬਰ 21 ਧਾਰਾ 304 ਏ,279,427 ਆਈ ਪੀ ਸੀ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਸੁਖਦੇਵ ਸਿੰਘ ਦੀ ਲਾਸ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।
ਫੋਟੋ ਕੈਪਸ਼ਨ:- ਮ੍ਰਿਤਕ ਸੁਖਦੇਵ ਸਿੰਘ ਦੀ ਪੁਰਾਣੀ ਤਸਵੀਰ