ਕਾਂਗਰਸ ਅਤੇ ਅਕਾਲੀਆਂ ਨੇ ਸਾਡੇ ਨਾਲ ਮੀਟਿੰਗਾਂ ਕਰਕੇ ਹਰ ਵਾਰ ਧੋਖਾ ਕੀਤਾ....ਡਾ ਬਾਲੀ.....
ਮਹਿਲਕਲਾਂ /ਬਰਨਾਲਾ- 15 ਮਾਰਚ -(ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੇ ਲਾਰੇ ਲਾਉਣ ਵਾਲੇ ਦਿੱਗਜ ਆਗੂਆਂ ਨੂੰ ਆਪਣੀ ਤਾਕਤ ਦਿਖਾ ਕੇ ਮੂਧੇ ਮੂੰਹ ਸੁੱਟਿਆ ਹੈ ।ਕਿਉਂਕਿ ਪਿੰਡਾਂ ਵਿੱਚ ਵਸਦੇ ਡੇਢ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਮੰਗਾਂ ਦੀ ਸੁਣਵਾਈ ਨਾ ਕਰ ਕੇ ,ਸ਼ਹਿਰੀ ਤੇ ਪੇਂਡੂ ਡਾਕਟਰਾਂ ਦੇ ਕਿੱਤੇ ਨੂੰ ਉਜਾੜਨ ਵਾਲੀਆਂ ਸਕੀਮਾਂ ਬਣਾਈਆਂ ਤਾਂ ਪੇਂਡੂ ਡਾਕਟਰਾਂ ਨੇ ਇਨ੍ਹਾਂ ਪਾਰਟੀਆਂ ਦੇ ਦਿੱਗਜ ਆਗੂਆਂ ਨੂੰ ਵੋਟਾਂ ਤੋਂ ਪਹਿਲਾਂ ਇਹ ਐਲਾਨ ਕਰ ਕੇ ਮੂੰਹ ਤੇ ਮੂੰਹ ਛੁੱਟਿਆ ਕਿ ਡਾ ਕਾਂਗਰਸ ਅਕਾਲੀ ਭਾਜਪਾ ਨੂੰ ਵੋਟਾਂ ਨਹੀਂ ਪਾਉਣਗੇ।
ਡਾ ਬਾਲੀ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਨੇ ਸਾਡੇ ਨਾਲ ਬਹੁਤ ਫ਼ਰੇਬ ਕੀਤਾ ਸੀ ।ਕਈ ਵਾਰ ਮੀਟਿੰਗਾਂ ਤੈਅ ਕਰ ਕੇ ਵੀ ਕੋਈ ਗੱਲ ਨਹੀਂ ਕੀਤੀ । ਅਕਾਲੀ ਦਲ ਬਾਦਲ ਤੇ ਆਗੂ ਵੀ ਆਪਣੇ ਕਾਰਜਕਾਲ ਦੌਰਾਨ ਲਾਰੇ ਹੀ ਲਾਉਂਦੇ ਰਹੇ। ਕੇਂਦਰ ਸਰਕਾਰ ਭਾਰਤ ਭਰ ਵਿਚ ਕਲੀਨਿਕਾਂ ਬੰਦ ਕਰਨ ਦਾ ਐਲਾਨ ਕਰਦੀ ਰਹੀ । ਡਾ ਬਾਲੀ ਨੇ ਦੱਸਿਆ ਕਿ ਇਸ ਇਤਿਹਾਸਕ ਫ਼ੈਸਲੇ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਵਿਸੇਸ਼ ਯੋਗਦਾਨ ਰਿਹਾ ਹੈ ।ਉਸ ਲਈ ਅਸੀਂ ਪੰਜਾਬ ਸੂਬੇ ਚ ਵਸਦੇ ਸਾਰੇ ਜ਼ਿਲ੍ਹਿਆਂ ਦੇ ਡਾਕਟਰ ਸਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੂਬਾ ਕਮੇਟੀ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ।
ਉਨ੍ਹਾਂ ਨੇ ਨਵੀਂ ਬਣੀ ਆਪ ਸਰਕਾਰ ਤੋਂ ਉਮੀਦ ਕੀਤੀ ਹੈ ਕਿ ਬਾਹਰਲੇ ਸੂਬਿਆਂ ਦੀ ਤਰਜ਼ ਤੇ ਪੰਜਾਬ ਦੇ ਵਿਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰੀਫਰੈਸ਼ਰ ਕੋਰਸ ਸ਼ੁਰੂ ਕਰਵਾ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਸਦੇ 80% ਪਰਸੈਂਟ ਲੋਕਾਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਬਰਕਰਾਰ ਰੱਖਦੇ ਹੋਏ ਪਿੰਡਾਂ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ।