ਪੰਜਾਬ

Inspector General of Police K V P Singh exercised his voting rights

Chandigarh, 19 May-(Jan Shakti News)- Kunwar Vijay Pratap Singh, IPS Punjab Cadre, Inspector General of Police has shared his photograph on Twitter with Voters Card in one hand and showing the sign of indelible ink on the left hand fore-finger, that he has exercised his voting rights. Added here, the Election Commission of India has directed the Punjab government to divest IPS officer Kunwar Vijay Pratap Singh of his charge as inspector general of police (crime), and the additional charge of organised crime control unit (OCCU) for “violating” the model code of conduct. Following the directions of the EC, the Punjab government has posted Kunwar Vijay Pratap as inspector general of counter intelligence Amritsar.

ਡੀ ਟੀ ਐਫ ਬਲਾਕ ਪ੍ਰਧਾਨ ਦੀ ਚੋਣ

ਜਗਰਾਓਂ-(ਮਨਜਿੰਦਰ ਗਿੱਲ)ਗਰੀਬਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਡੀ ਟੀ ਐਫ (ਡੈਮੋਕ੍ਰੇਟਿਕ ਟੀਚਰ ਫ਼ਰੰਟ)ਦੇ ਪਮੁਖ ਅਹੁਦੇਦਾਰਾਂ ਦੀ ਚੋਣ ਜਿਲਾ ਪ੍ਰਧਾਨ ਸ ਧਰਮ ਸਿੰਘ ਸੁਜਾਪੁਰ ਦੀ ਅਗਵਾਈ ਹੇਠ ਸਮੂਹ ਡੈਲੀਗੇਟਾਂ ਦਾ ਐਜਲਾਸ ਹੋਇਆ ਜਿਸ ਵਿਚ ਡੀ ਟੀ ਐਫ ਦੇ ਕੀਤੇ ਗਏ ਸਲਾਗਾ ਯੋਗ ਕੰਮਾਂ ਦੀ ਚਰਚਾ ਕੀਤੀ ਗਈ।ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਲਾਕ ਦੇ ਅਹੁਦੇਦਾਰਾਂ ਦੀ ਨਿਜਮਾ ਅਨੁਸਾਰ ਚੋਣ ਕੀਤੀ ਗਈ।ਜਿਸ ਵਿੱਚ ਸਰਬ ਸੰਮਤੀ ਨਾਲ  ਨਵਗੀਤ ਸਿੰਘ ਸਿੱਧੂ ਪ੍ਰਧਾਨ ,ਸੀਨੀਅਰ ਮੀਤ ਪ੍ਰਧਾਨ ਹਰਨਰਾਇਣ ਸਿੰਘ,ਸਕੱਤਰ ਕੁਲਦੀਪ ਸਿੰਘ ਗੁਰੂਸਰ ਕੌਂਕੇ, ਵਿਤ ਸਕੱਤਰ ਸ ਜੰਗਪਾਲ ਸਿੰਘ C H T ਗਗੜਾ,ਪ੍ਰੈਸ ਸਕੱਤਰ ਸੁਖਮੰਦਰ ਸਿੰਘ ਸਰਕਾਰੀ ਸੀਨੀਅਰ ਸਕਡਰੀ ਸਕੂਲ ਡਲਾ, ਸ੍ਰੀ ਮਤੀ ਜਸਪ੍ਰੀਤ ਕੌਰ ਮੀਤ ਸਕੱਤਰ ਦੀ ਚੋਣ ਕੀਤੀ ਗਈ।ਇਸ ਦੇ ਨਾਲ ਹੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।ਜਥੇਬੰਦੀ ਦੀ ਚੋਣ ਸਮੇ ਇਹ ਪਰਣ ਕੀਤਾ ਗਿਆ ਕਿ ਮੁਲਾਜਮਾਂ ਦੇ ਚਲ ਰਹੇ ਸੰਗ੍ਰਸ ਵਿੱਚ ਵੱਧ ਚੜ੍ਹ ਹਿਸਾ ਲਿਆ ਜਾਵੇਂਗਾ।ਅੱਜ ਦੀ ਚੋਣ ਵਿਚ ਵੱਡੀ ਗਿਣਤੀ ਵਿੱਚ ਇਸਤਰੀ ਟੀਚਰ ਨੇ ਹਿਸਾ ਲਿਆ।ਇਸ ਮੌਕੇ ਸੀ ਐਚ ਟੀ ਕਮਾਲਪੁਰਾ ਮਨਜੀਤ ਸਿੰਘ,ਰਣਜੀਤ ਸਿੰਘ ਹਾਂਸ, ਪਿ ਲਖਵੀਰ ਸਿੰਘ ਸਮਰਾ,ਬਲਜੀਤ ਸਿੰਘ ਸੰਧੂ,ਪ੍ਰੀਤਮ ਕੌਰ ਸੀ ਐਚ ਟੀ ਮਲਕ,ਇੰਦਰਪ੍ਰੀਤ ਕੌਰ ਕੋਠੇ ਸਮਸੇ,ਲੈਕਚਰਾਰ ਸੁਖਚਰਨ ਜੀਤ ਸਿੰਘ,ਇਕਬਾਲ ਸਿੰਘ ਡੀ ਈ ਪੀ ਚੀਮਨਾ, ਸੰਤੋਖ ਸਿੰਘ,ਰਜਨਿਸਪਾਲ ਸਿੰਘ,ਜਸਬੀਰ ਸਿੰਘ ਅਕਾਲਗੜ ਬਲਾਕ ਪ੍ਰਧਾਨ ਪੱਖੋਵਾਲ,ਵੀ ਪੀ ਓ ਰਾਏਕੋਟ ਦੇਸਰਾਜ ਸਿੰਘ,ਹਰਪ੍ਰੀਤ ਸਿੰਘ,ਹਰਜਿੰਦਰ ਸਿੰਘ,ਮਹਿੰਦਰ ਪਾਲ ਸਿੰਘ ਕਮਾਲਪੁਰ,ਰਾਮ ਸ਼ਰਨ ਗੁਪਤਾ,ਬਲਰਾਮ ਸਿੰਘ ਵਿਸੇਸ ਤੌਰ ਤੇ ਹਾਜਰ ਹੋਏ।

ਮੁਹੰਮਦ ਸਦੀਕ ਚੋਣ ਮਿਟਿਗ ਨੇ ਧਾਰਿਆ ਰੈਲੀ ਦਾ ਰੂਪ

ਧਰਮਕੋਟ, ਮਈ -(ਵਰਿੰਦਰ ਕੜਿਆਲ)-

ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਜੀ ਦੀ ਚੋਣ ਮੁਹਿੰਮ ਨੂੰ ਹੋਲਾਰਾ

 ਦੇਣ ਲਈ ਅੱਜ ਸਮੂਹ ਕਾਂਗਰਸੀ ਵਰਕਰਾਂ ਦੀ ਸ਼ਗਨ ਪੇਲੈਸ ਧਰਮਕੋਟ ਵਿਖੇ ਰੱਖੀ ਚੋਣ ਮੁਹਿੰਮ ਰੈਲੀ ਦਾ ਰੂਪ ਧਾਰਨ ਕਰ ਗਈ ਸਦੀਕ ਸਾਬ ਦੀ ਜਿੱਤ ਯਕੀਨੀ ਬਣ ਗਈ ਹੈ ਇਹਨਾ ਵੱਡਾ ਇਕੱਠ ਕਰਕੇ ਇਤਿਹਾਸ ਰੱਚ ਦਿੱਤਾ ਹਲਕਾ ਧਰਮਕੋਟ ਦੇ ਸਮੂਹ ਕਾਂਗਰਸੀ ਵਰਕਰ ਨੇ ਹਾਜਰੀਆਂ ਭਰਿਆ।

ਜਨਰਲਿਸਟ ਸਟੇਟ ਪ੍ਰੈਸ ਕਲੱਬ ਵਲੋਂ 10 ਮਈ ਦੇ ਪੁਲਿਸ ਖਿਲ਼ਾਫ ਧਰਨੇ ਦੀ ਹਮਾਇਤ ਐਲ਼ਾਨ

ਮਾਮਲਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਥਾਣਾਮੁਖੀ ‘ਤੇ ਕਾਰਵਾਈ ਦਾ

ਜਗਰਾਉਂ 6 ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਬਣਦੀ ਕਰਵਾਈ ਨਾਂ ਕਰਨ ਤੋਂ ਖਫਾ ਵੱਖ-ਵੱਖ ਜੁਝਾਰੂ ਜੱਥੇਬੰਦੀਆਂ ਵਲੋ 10 ਮਈ ਨੂੰ ਪੁਲਿਸ ਜਿਲਾ ਜਗਰਾਓ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਜਨਰਲਿਸਟ ਸਟੇਟ ਪ੍ਰੈਸ ਕਲੱਬ ਵਲੋਂ ਸ਼ਾਮਲ਼ ਹੋਣ ਦਾ ਐਲਾਨ ਕੀਤਾ ਹੈ। ਜਨਰਲਿਸਟ ਸਟੇਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਚੇਅਰਮੈਨ ਹਰਜੀਤ ਸਿੰਘ, ਸੂਬਾ ਸਕੱਤਰ ਰਵਿੰਦਰ ਵਰਮਾਂ ਅਤੇ ਸ਼੍ਰੋਮਣੀ ਰੰਘਰੇਟਾ ਦਲ਼ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ ਦੀ ਅਗਵਾਈ ‘ਚ ਇਕ ਵਫਦ ਨੇ ਐਸਐਸਪੀ ਦੀ ਗੈਰ ਹਾਜ਼ਰੀ ਵਿਚ ਸਥਾਨਕ ਐਸਪੀ ਹੈਡਕੁਆਰਟਰ ਨੂੰ ਮਿਲਣ ਤੋਂ ਬਾਦ ਪ੍ਰੈਸ ਨਾਲ ਗੱਲ਼ ਕਰਦਿਆਂ ਕਿਹਾ ਕਿ ਸਮਾਜਸੇਵੀ ਇਕਬਾਲ ਸਿੰਘ ਰਸੂਲਪੁਰ ਦੇ ਪਰਿਵਾਰ ਨੰੁ ਨਜ਼ਾਇਜ਼ ਹਿਰਾਸਤ ‘ਚ ਰੱਖ ਕੇ ਅੱਤਿਆਚਾਰ ਕਰਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਵਾਲੇ ਥਾਣਾਮੁਖੀ ਖਿਲਾਫ ਕਮਿਸ਼ਨ ਦੇ ਹੁਕਮਾਂ ਤੋਂ ਬਾਦ ਵੀ ਕਾਨੂੰਨੀ ਕਾਰਵਾਈ ਨਾਂ ਕਰਨ ਨਾਲ ਜਿਥੇ ਭਾਰਤੀ ਲੋਕਤੰਤਰ ਦਾ ਜ਼ਨਾਜਾ ਕੱਢ ਦਿੱਤਾ ਹੈ, ਉਥੇ ਨਿਆਂ-ਪ੍ਰਨਾਲ਼ੀ ‘ਤੇ ਵੀ ਵੱਡਾ ਸੁਆਲ਼ ਖੜਾਂ੍ਹ ਕਰ ਦਿੱਤਾ ਹੈ। ਉਨਾਂ 10 ਮਈ ਦੇ ਧਰਨੇ ਦੀ ਪੂਰਨ ਹਮਾਇਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਥਾਣਾਮੁਖੀ ‘ਤੇ ਪਰਚਾ ਦਰਜ ਨਾਂ ਕੀਤਾ ਤਾਂ ਜਨਰਲਿਸਟ ਸਟੇਟ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਜਗਰਾਓ ਦੀਆਂ ਸ਼ੜਕਾਂ ਜ਼ਾਮ ਕਰਨਗੇ। ਇਸ ਸਮੇਂ ਸਟੇਟ ਪ੍ਰੈਸ ਕਲ਼ੱਬ ਦੇ ਆਹੁਦੇਦਾਰ ਅਤੇ ‘ਜਨਸ਼ਕਤੀ’ ਨਿਊਜ਼ ਦੇ ਡਾਇਰੈਕਟਰ ਇਕਬਾਲ ਸਿੱਧੂ ਤੇ ਅਮਨਜੀਤ ਸਿੰਘ ਯੂਕੇ, ਪੱਤਰਕਾਰ ਗੁਰਦੇਵ ਸਿੰਘ, ਸੱਤਪਾਲ਼ ਸਿੰਘ ਦੇਹੜਕਾ ‘ਤੇ ਪੀੜਤ ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

ਕੌਣ-ਕੌਣ ਦੇ ਚੁੱਕਾ ਹੈ ਥਾਣਾਮੁਖੀ ਖਿਲਾਫ ਕਾਰਵਾਈ ਕਰਨ ਦੇ ਹੁਕਮ-

ਗਰੀਬ ਪਰਿਵਾਰ ‘ਤੇ ਅੱਤਿਆਚਾਰ ਕਰਨ ਵਾਲੇ ਥਾਣਾਮੁਖੀ ਗੁਰਿੰਦਰ ਬੱਲ਼ ਖਿਲਾਫ ਕਾਰਵਾਈ ਲਈ ਜਿਥੇ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਨੇ ਸਾਲ 2006 ;ਚ ਹੀ ਸ਼ਿਫਾਰਿਸ ਰਿਪੋਰਟ ਡੀਜੀਪੀ/ਇਟੈਂਲੀਜੈਂਸ ਨੂੰ ਭੇਜ ਦਿੱਤੀ ਸੀ, ਉਥੇ ਡੀਜੀਪੀ/ਮਨੁੱਖੀ ਅਧਿਕਾਰ ਦੀ ਜਾਂਚ ਤੋਂ ਬਾਦ ਕੌਮੀ ਅਨਸੂਚਿਤ ਜਾਤੀਆਂ ਕਮਿਸ਼ਨ, ਭਾਰਤੀ ਰੱਖਿਆ ਮੰਤਰਾਲਾ, ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ, ਪੰਜਾਬ ਮਹਿਲਾ ਕਮਿਸ਼ਨ, ਭਾਰਤੀ ਘੱਟ ਗਿਣਤੀ ਕਮਿਸ਼ਨ, ਸੀ.ਬੀ.ਆਈ. ਵਲੋ ਵੀ ਲਗਾਤਾਰ ਲਿਖਤੀ ਰੂਪ ਵਿਚ ਵੱਖਰੇ-ਵੱਖਰੇ ਪੱਤਰ ਜਾਰੀ ਹੋ ਚੁੱਕੇ ਹਨ ਪਰ ਪੁਲਿਸ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ ਜਿਸ ਤੋਂ ਖਫਾ ਸਮੂਹ ਇੰਨਸਾਫਪਸੰਦ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੀੜ੍ਹਤ ਪਰਿਵਾਰ 14 ਸਾਲਾਂ ਤੋਂ ਸੰਘਰਸ਼ ਦੇ ਰਾਹ ‘ਤੇ ਹੈ।
 

ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ

ਤਰਨ ਤਾਰਨ, ਮਈ  ਜ਼ਿਲ੍ਹੇ ਦੇ ਕਸਬਾ ਹਰੀਕੇ ਮੁੰਬਈ ਦੀ ਇਕ ਸਵੈਸੇਵੀ ਸੰਸਥਾ ਵਲੋਂ ਬੀਤੀ ਸ਼ਾਮ ਕੀਤੇ ਇਕ ਸਮਾਗਮ ਵਿਚ ਪੰਜਾਬ ਸੂਬੇ ਨਾਲ ਸਬੰਧਤ ਪੁਲਵਾਮਾ ਹਮਲੇ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੱਤ-ਸੱਤ ਲੱਖ ਰੁਪਏ ਦੀ ਮਾਲੀ ਇਮਦਾਦ ਦਿੱਤੀ ਗਈ| ਮੁੰਬਈ ਦੀ ਸੰਸਥਾ ਜੈਨ ਜਾਗ੍ਰਿਤੀ ਸੈਂਟਰ ਸੈਂਟਰਲ ਚੈਰੀਟੇਬਲ ਟਰੱਸਟ ਵਲੋਂ ਕੀਤੇ ਗਏ ਇਸ ਸਮਾਗਮ ਵਿਚ ਇਸ ਜ਼ਿਲ੍ਹੇ ਦੇ ਸ਼ਹੀਦ ਸੁਖਜਿੰਦਰ ਸਿੰਘ (ਗੰਡੀਵਿੰਡ) ਦੇ ਇਲਾਵਾ ਸ਼ਹੀਦ ਕੁਲਵਿੰਦਰ ਸਿੰਘ (ਸ੍ਰੀ ਆਨੰਦਪੁਰ ਸਾਹਿਬ), ਸ਼ਹੀਦ ਜੈਮਲ ਸਿੰਘ (ਧਰਮਕੋਟ) ਅਤੇ ਸ਼ਹੀਦ ਮਨਜਿੰਦਰ ਸਿੰਘ (ਦੀਨਾਨਗਰ) ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ| ਦਿੱਤੀ ਗਈ ਸਹਾਇਤਾ ਵਿਚੋਂ ਅੱਧਾ ਹਿੱਸਾ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਅੱਧਾ ਹਿੱਸਾ ਸ਼ਹੀਦਾਂ ਦੀਆਂ ਮਾਤਾਵਾਂ ਨੂੰ ਦਿੱਤਾ ਗਿਆ| ਸੰਸਥਾ ਵਲੋਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਇਹ ਰਾਸ਼ੀ ਵੰਡੀ ਜਾ ਚੁੱਕੀ ਹੈ| ਸਮਾਗਮ ਵਿਚ ਸੰਸਥਾ ਦੇ ਆਗੂ ਆਤਮਾ ਨੰਦ ਜੈਨ, ਜਤਿੰਦਰ ਨਾਥ ਜੈਨ, ਰਜਿੰਦਰ ਕੋਚਰ, ਰਵਿੰਦਰ ਜੈਨ, ਵਿਜੇ ਕੋਚਰ ਆਦਿ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ|

ਅਕਾਲੀਆਂ ਦੇ ਇਸ਼ਾਰੇ ’ਤੇ ਕਣਕ ਦੀ ਖਰੀਦ ’ਚ ਅੜਿੱਕੇ ਡਾਹ ਰਿਹਾ ਹੈ ਕੇਂਦਰ : ਕੈਪਟਨ

ਚੰਡੀਗੜ੍ਹ,  ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਕਾਲੀਆਂ ਦੇ ਕਥਿਤ ਇਸ਼ਾਰੇ ’ਤੇ ਪੰਜਾਬ ਵਿਚ ਬਾਰਦਾਨੇ ਦੀ ਘਾਟ ਪੈਦਾ ਕਰ ਰਹੀ ਹੈ ਤਾਂ ਕਿ ਖਰੀਦ ਪ੍ਰਕਿਰਿਆ ਵਿਚ ਅੜਿੱਕੇ ਡਾਹ ਕੇ ਚੋਣਾਂ ਦੌਰਾਨ ਸੂਬੇ ਵਿਚ ਕਾਂਗਰਸ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਸੂਬੇ ਨੂੰ ਬਾਰਦਾਨੇ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਵਿਚ 12 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਬਾਰਦਾਨੇ ਦੀ ਵਾਧੂ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਖਰੀਦ ਲਈ ਲੋੜੀਂਦੇ ਬਾਰਦਾਨੇ ਨੂੰ ਪੰਜਾਬ ਤੋਂ ਹਰਿਆਣਾ ਭੇਜਣ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਹਿੱਤ ਪੂਰਨ ਲਈ ਕੇਂਦਰ ਨੇ ਇਕ ਵਾਰ ਫਿਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਨੂੰ ਹੋਰ ਵਿਗਾੜਨ ਲਈ ਹਰਿਆਣਾ ’ਚ ਕਣਕ ਦੀ ਪੈਦਾਵਾਰ ਨੂੰ ਖੁੱਲ੍ਹੀਆਂ ਸੀਮਾਵਾਂ ਰਾਹੀਂ ਪੰਜਾਬ ਵਿਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਹੁਕਮ ਦਿੱਤੇ। ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਦਾਨੇ ਦੀ ਘਾਟ ਦਾ ਮੁੱਦਾ ਵਾਰ-ਵਾਰ ਕੇਂਦਰ ਸਰਕਾਰ ਅਤੇ ਐੱਫਸੀਆਈ ਕੋਲ ਉਠਾਇਆ ਹੈ ਪਰ ਐੱਫਸੀਆਈ ਕੇਂਦਰੀ ਏਜੰਸੀ ਹੋਣ ਦੇ ਨਾਤੇ ਕੇਂਦਰ ਸਰਕਾਰ ਦੇ ਸਿੱਧੇ ਹੁਕਮਾਂ ਹੇਠ ਕੰਮ ਕਰ ਰਹੀ ਹੈ।

ਫ਼ਾਨੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 16 ਹੋਈ

ਭੁਬਨੇਸ਼ਵਰ, ਮਈ ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਦੀ ਮਾਰ ਹੇਠ ਆਏ ਉੜੀਸਾ ’ਚ ਸ਼ਨਿਚਰਵਾਰ ਨੂੰ ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਹੋ ਗਏ ਹਨ। ਸੂਬੇ ਦੇ 10 ਹਜ਼ਾਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ’ਚ ਕਰੀਬ ਦੋ ਹਜ਼ਾਰ ਐਮਰਜੈਂਸੀ ਵਰਕਰ, ਐਨਡੀਆਰਐਫ ਦੇ ਜਵਾਨ, ਉੜੀਸਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ ਅਤੇ ਇਕ ਲੱਖ ਅਧਿਕਾਰੀ ਮੁੜ ਵਸੇਬਾ ਕੰਮਾਂ ’ਚ ਜੁਟ ਗਏ ਹਨ। ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਪੁਰੀ ’ਚ ਸ਼ੁੱਕਰਵਾਰ ਨੂੰ ਟਕਰਾਇਆ ਚੱਕਰਵਾਤੀ ਤੂਫ਼ਾਨ ਪੱਛਮੀ ਬੰਗਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਕਮਜ਼ੋਰ ਪੈ ਗਿਆ। ਉਂਜ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਭੁਬਨੇਸ਼ਵਰ ਅਤੇ ਕੋਲਕਾਤਾ ਤੋਂ ਹਵਾਈ ਉਡਾਣਾਂ ਬਹਾਲ ਹੋ ਗਈਆਂ। ਸੰਯੁਕਤ ਰਾਸ਼ਟਰ ਦੀ ਆਫ਼ਤ ਘਟਾਉਣ ਸਬੰਧੀ ਏਜੰਸੀ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਪਹਿਲਾਂ ਜਾਣਕਾਰੀ ਦੇਣ ਦੀ ਸ਼ਲਾਘਾ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ,‘‘ਇਹ ਗਰਮੀਆਂ ’ਚ ਆਇਆ ਵਿਰਲਿਆਂ ’ਚੋਂ ਵਿਰਲਾ ਚੱਕਰਵਾਤੀ ਤੂਫ਼ਾਨ ਹੈ। ਪਿਛਲੇ 43 ਸਾਲਾਂ ’ਚ ਪਹਿਲਾ ਅਤੇ 150 ਸਾਲਾਂ ’ਚ ਤੀਜਾ ਜਬਰਦਸਤ ਤੂਫ਼ਾਨ ਹੈ ਜਿਸ ਦੀ ਮਾਰ ਹੇਠ ਸੂਬਾ ਆਇਆ ਹੈ।’’ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਸ੍ਰੀ ਪਟਨਾਇਕ ਤੋਂ ‘ਫ਼ਾਨੀ’ ਮਗਰੋਂ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਲਈ, ਐਤਵਾਰ ਜਾਂ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਸੂਬੇ ਨੂੰ ਕੇਂਦਰ ਤੋਂ ਹਰ ਸੰਭਵ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨਾਲ ਵੀ ਗੱਲ ਕਰਕੇ ‘ਫ਼ਾਨੀ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਪੁਰੀ ਅਤੇ ਖੁਰਦਾ ਦੇ ਜ਼ਿਲ੍ਹਿਆਂ ’ਚ ਭਾਰੀ ਨੁਕਸਾਨ ਹੋਇਆ ਹੈ ਅਤੇ ਸੈਂਕੜੇ ਇੰਜਨੀਅਰਾਂ ਅਤੇ ਤਕਨੀਸ਼ਨਾਂ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲ ਸੈਨਾ ਵੱਲੋਂ ਆਈਐਨਐਸ ਚਿਲਕਾ ਦੀ ਟੀਮ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਾਇਨਾਤ ਕਰ ਦਿੱਤੀ ਗਈ ਜਿਨ੍ਹਾਂ ਵੱਲੋਂ ਦਰੱਖ਼ਤਾਂ ਨੂੰ ਕੱਟਣ ਅਤੇ ਹਟਾਉਣ ’ਚ ਸਹਾਇਤਾ ਕੀਤੀ ਗਈ। ਜਲ ਸੈਨਾ ਦੇ ਡੋਰਨੀਅਰ ਜਹਾਜ਼ ਨੇ ਪੁਰੀ ਦਾ ਹਵਾਈ ਸਰਵੇਖਣ ਕੀਤਾ ਜਿਥੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਪੱਛਮੀ ਬੰਗਾਲ ’ਚ ਬਚਾਅ ਹੋਇਆ: ਪੱਛਮੀ ਬੰਗਾਲ ’ਚ ‘ਫ਼ਾਨੀ’ ਨੇ ਬਹੁਤਾ ਨੁਕਸਾਨ ਨਹੀਂ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਤੂਫ਼ਾਨ ਸ਼ਨਿਚਰਵਾਰ ਨੂੰ ਕਮਜ਼ੋਰ ਪੈ ਗਿਆ ਅਤੇ ਉਹ ਬੰਗਲਾਦੇਸ਼ ਵੱਲ ਵੱਧ ਗਿਆ। ਇਸ ਮਗਰੋਂ ਕੋਲਕਾਤਾ ਹਵਾਈ ਅੱਡੇ ਤੋਂ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਅਤੇ ਸਿਆਲਦਾ ਤੇ ਹਾਵੜਾ ਸੈਕਸ਼ਨ ’ਤੇ ਰੇਲ ਸੇਵਾਵਾਂ ਬਹਾਲ ਹੋ ਗਈਆਂ। ਕੋਲਕਾਤਾ ਪੋਰਟ ਟਰੱਸਟ ਨੇ ਵੀ ਹਲਦੀਆ ਅਤੇ ਕੋਲਕਾਤਾ ਬੰਦਰਗਾਹਾਂ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਬੰਗਾਲ ’ਚ 850 ਕੱਚੇ ਘਰ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਜਦਕਿ 12 ਬਿਲਕੁਲ ਢਹਿ ਗਏ। ਕਰੀਬ 42,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਸੀ।
ਆਂਧਰਾ ’ਚ ਨਾਰੀਅਲ ਦੇ 10 ਹਜ਼ਾਰ ਦਰੱਖਤ ਟੁੱਟੇ, 58.6 ਕਰੋੜ ਦਾ ਨੁਕਸਾਨ: ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਨਾਲ ਆਂਧਰਾ ਪ੍ਰਦੇਸ਼ ’ਚ ਨਾਰੀਅਲ ਦੇ 10 ਹਜ਼ਾਰ ਦਰੱਖਤ ਟੁੱਟ ਗਏ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ। ਤੂਫ਼ਾਨ ਨਾਲ ਸੂਬੇ ’ਚ 58.61 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ੍ਰੀਕਾਕੁਲਮ ਜ਼ਿਲ੍ਹੇ ’ਚ ਤਬਾਹੀ ਦਾ ਮੰਜ਼ਰ ਨਜ਼ਰ ਆਇਆ। ਤੂਫ਼ਾਨ ਕਾਰਨ ਨੁਕਸਾਨੇ ਗਏ 218 ਮੋਬਾਈਲ ਫੋਨ ਟਾਵਰਾਂ ਨੂੰ ਬਹਾਲ ਕਰ ਦਿੱਤਾ ਗਿਆ। ਕੁਲ 733 ਪਿੰਡਾਂ ’ਚੋਂ 659 ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਭਾਜਪਾ ਦੀ ਕਿਰਨ ਖੇਰ ਨੂੰ ਪ੍ਰਚਾਰ ’ਚ ਬੱਚਿਆਂ ਦੀ ਵਰਤੋਂ ਕਰਨ ’ਤੇ ਨੋਟਿਸ

ਚੰਡੀਗੜ੍ਹ,  ਮਈ  ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਆਪਣੇ ਹੱਕ ’ਚ ਪ੍ਰਚਾਰ ਕਰਦੇ ਬੱਚਿਆਂ ਦਾ ਵੀਡੀਓ ਟਵਿੱਟਰ ’ਤੇ ਸਾਂਝਾ ਕਰਨਾ ਮਹਿੰਗਾ ਪੈ ਗਿਆ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਕਿਰਨ ਖੇਰ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਉਂਜ ਕਿਰਨ ਖੇਰ ਨੇ ਗਲਤੀ ਮੰਨਦਿਆਂ ਕਿਹਾ ਕਿ ਇਹ ‘ਗ਼ੈਰ ਇਰਾਦਤਨ’ ਹੋਇਆ ਹੈ ਅਤੇ ਬੱਚਿਆਂ ਦੀ ਚੋਣ ਪ੍ਰਚਾਰ ’ਚ ਬਿਲਕੁਲ ਵੀ ਵਰਤੋਂ ਨਹੀਂ ਹੋਣੀ ਚਾਹੀਦੀ। ਚੋਣ ਕਮਿਸ਼ਨ ਨੇ 3 ਮਈ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ,‘‘ਤੁਸੀਂ (ਕਿਰਨ) ਟਵਿੱਟਰ ’ਤੇ ਵੀਡੀਓ ਸਾਂਝਾ ਕੀਤਾ ਹੈ ਜਿਸ ’ਚ ਬੱਚੇ ‘ਵੋਟ ਫਾਰ ਕਿਰਨ ਖੇਰ’ ਅਤੇ ‘ਅਬ ਕੀ ਬਾਰ ਮੋਦੀ ਸਰਕਾਰ’ ਦੇ ਨਾਅਰੇ ਲਗਾ ਕੇ ਤੁਹਾਡੇ ਹੱਕ ’ਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ।’’ ਨੋਟਿਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਬਾਲ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਜਨਵਰੀ 2017 ’ਚ ਬੇਨਤੀ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਬੱਚਿਆਂ ਨੂੰ ਚੋਣ ਅਧਿਕਾਰੀਆਂ ਜਾਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਕਿਸੇ ਵੀ ਸਰਗਰਮੀ ’ਚ ਸ਼ਾਮਲ ਨਾ ਕੀਤਾ ਜਾਵੇ। ਨੋਟਿਸ ਮੁਤਾਬਕ ਇਸ ਮਗਰੋਂ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਚੋਣ ਅਧਿਕਾਰੀਆਂ ਨੂੰ ਬੱਚਿਆਂ ਦੀ ਚੋਣਾਂ ਦੌਰਾਨ ਵਰਤੋਂ ਨਾ ਕੀਤੇ ਜਾਣ ਦੀ ਹਦਾਇਤ ਕੀਤੀ ਸੀ। ਬਾਅਦ ’ਚ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਕਿਹਾ,‘‘ਕੁਝ ਪਾਰਟੀ ਵਰਕਰਾਂ ਨੇ ਬੱਚਿਆਂ ਦੇ ਨਾਅਰੇ ਵਾਲਾ ਵੀਡੀਓ ਭੇਜਿਆ ਸੀ ਜਿਸ ਨੂੰ ਮੇਰੀ ਸੋਸ਼ਲ ਮੀਡੀਆ ਟੀਮ ਨੇ ਅੱਗੇ ਸ਼ੇਅਰ ਕਰ ਦਿੱਤਾ। ਕਈ ਵਾਰ ਜੋਸ਼ ਅਤੇ ਕੰਮ ਦੇ ਜ਼ੋਰ ਕਰਕੇ ਲੋਕ ਅਜਿਹਾ ਕੁਝ ਕਰ ਜਾਂਦੇ ਹਨ ਜੋ ਗਲਤ ਹੁੰਦਾ ਹੈ। ਬੱਚਿਆਂ ਨੂੰ ਬਿਲਕੁਲ ਵੀ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

‘ਆਪ’ ਦਾ ‘ਸਿਪਾਹੀ’ ਕੈਪਟਨ ਦੀ ਪਲਟਣ ਵਿੱਚ ਸ਼ਾਮਲ

ਚੰਡੀਗੜ੍ਹ, ਮਈ  ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦਾ ਇਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਿਆ। ਇਸ ਤੋਂ ਪਹਿਲਾਂ ‘ਆਪ’ ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਸ੍ਰੀ ਸੰਦੋਆ ਦੀ ਕਾਂਗਰਸ ’ਚ ਸ਼ਮੂਲੀਅਤ ਨਾਲ ‘ਆਪ’ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਡਾ ਝਟਕਾ ਲੱਗਾ ਹੈ। ਉਂਜ ਸ੍ਰੀ ਸੰਦੋਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੂੰ ਭਾਰੀ ਮਜ਼ਬੂਤੀ ਮਿਲਣ ਦੇ ਆਸਾਰ ਬਣ ਗਏ ਹਨ। ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਸ੍ਰੀ ਸੰਦੋਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ‘ਆਪ’ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਬਾਰੇ ਸ਼ੁਰੂ ਤੋਂ ਹੀ ਕਿਹਾ ਜਾਂਦਾ ਸੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਨਜ਼ਦੀਕੀ ਹਨ। ਸ੍ਰੀ ਸੰਦੋਆ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਵੇਲੇ ਪੰਜਾਬ ਦੇ ਇੰਚਾਰਜ ਦੁਰਗੇਸ਼ ਪਾਠਕ ਦੇ ਕੋਟੇ ਵਿਚੋਂ ਟਿਕਟ ਮਿਲੀ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਦਿੱਲੀ ਵਾਲਿਆਂ ਦੇ ਨੇੜੇ ਸਨ। ਸੂਤਰਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸ੍ਰੀ ਸੰਦੋਆ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨਾਲ ਵੀ ਕਈ ਮੁੱਦਿਆਂ ਉਪਰ ਤਲਖ਼ ਸਨ।

ਅਦਾਇਗੀ ਨਾ ਹੋਣ ’ਤੇ ਕਿਸਾਨਾਂ ਨੇ ਧਰਨਾ ਮਾਰ ਕੇ ਰੁਕਵਾਇਆ ਕੰਮ

ਕਰਤਾਰਪੁਰ ਲਾਂਘਾ ਬਟਾਲਾ, ਮਈ (ਜਨ ਸ਼ਕਤੀ ਨਿਊਜ) ਕੌਮਾਂਤਰੀ ਸਰਹੱਦ ਕੋਲ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਵਿੱਚ ਜ਼ਮੀਨ ਮਾਲਕ ਕਿਸਾਨਾਂ ਨੇ ਅੱਜ ਧਰਨਾ ਮਾਰ ਕੇ ਕੰਮ ਰੁਕਵਾ ਦਿੱਤਾ। ਪਿੰਡ ਚੰਦੂਕੇ, ਪੱਖੋਕੇ, ਜੌੜੀਆਂ ਅਤੇ ਡੇਰਾ ਬਾਬਾ ਨਾਨਕ ਦੇ ਜ਼ਮੀਨ ਮਾਲਕ ਕਿਸਾਨਾਂ ਨੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ੍ਰਹਿਣ ਕੀਤੀਆਂ ਜ਼ਮੀਨਾਂ ਦੇ ਪੈਸੇ ਹਾਲੇ ਤਕ ਖ਼ਾਤਿਆਂ ਵਿੱਚ ਨਹੀਂ ਭੇਜੇ ਗਏ ਹਨ। ਇਸ ਦੇ ਨਾਲ ਇਸ ਰਕਮ ’ਤੇ 10 ਫ਼ੀਸਦੀ ਟੀਡੀਐਸ ਕੱਟਿਆ ਜਾ ਰਿਹਾ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਨੂੰ ਮਿਲਣ ਵਾਲੇ ਕੁੱਲ 34 ਲੱਖ ਪ੍ਰਤੀ ਏਕੜ ’ਚੋਂ ਕਰੀਬ ਤਿੰਨ ਲੱਖ ਰੁਪਏ ਟੀਡੀਐਸ ਦੇ ਰੂਪ ’ਚ ਕੱਟੇ ਜਾਣੇ ਹਨ। ਧਰਨੇ ਕਾਰਨ ਮਿੱਟੀ, ਬੱਜਰੀ ਤੇ ਹੋਰ ਸਾਜ਼ੋ-ਸਾਮਾਨ ਦੇ ਭਰੇ ਟਿੱਪਰ ਅਤੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਰੋਹ ਵਿੱਚ ਆਏ ਕਿਸਾਨਾਂ ਦੀ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨਾਲ ਗਰਮਾ-ਗਰਮੀ ਵੀ ਹੋਈ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਗ੍ਰਹਿਣ ਕੀਤੀ ਜ਼ਮੀਨ ਦੇ ਚੈੱਕ ਨਹੀਂ ਮਿਲ ਜਾਂਦੇ, ਉਹ ਕੰਮ ਨਹੀਂ ਚੱਲਣ ਦੇਣਗੇ। ਉਨ੍ਹਾਂ ਸ਼ਨਿਚਰਵਾਰ ਨੂੰ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮੁਖਤਾਰ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰਾਂ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਸਡੀਐਮ ਦਫ਼ਤਰ ਨੇ ਉਨ੍ਹਾਂ ਨੂੰ ਲੰਘੇ ਚਾਰ ਮਹੀਨੇ ਤੋਂ ਧੋਖੇ ਵਿੱਚ ਰੱਖਿਆ ਹੈ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਕਣਕ ਅਤੇ ਗੋਭੀ ਨੂੰ ਬਿਨਾਂ ਦੇ ਮੁਆਵਜ਼ੇ ਦੇ ਕਟਵਾ ਦਿੱਤਾ ਗਿਆ ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਲਾਂਘੇ ਲਈ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ’ਚ ਕਣਕ ਦੀ ਫਸਲ ਨੂੰ ਹੁਣ ਕੰਬਾਈਨ ਨਾਲ ਕੱਟਿਆ ਜਾ ਰਿਹਾ ਹੈ। ਗੁੱਸੇ ਨਾਲ ਭਰੇ-ਪੀਤੇ ਕਿਸਾਨਾਂ ਨੇ ਐਸਡੀਐਮ ਨੂੰ ਕਿਹਾ ਕਿ ਟੀਡੀਐਸ ਕੱਟਣ ਬਾਰੇ ਉਨ੍ਹਾਂ ਨੂੰ ਕੋਈ ਅਗੇਤੀ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘੇ ਲਈ ਕੁੱਲ 104 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਤਰਨ ਤਾਰਨ ’ਚ ਕਿਸਾਨਾਂ ਨੂੰ 80 ਲੱਖ ਤੋਂ ਇੱਕ ਕਰੋੜ ਰੁਪਏ ਤਕ ਪ੍ਰਤੀ ਏਕੜ ਮੁਆਵਜ਼ਾ ਮਿਲਿਆ ਹੈ ਪਰ ਇੱਧਰ ਕਿਸਾਨਾਂ ਨੂੰ ਸਿਰਫ਼ 34 ਲੱਖ ਰੁਪਏ ਦਿੱਤੇ ਜਾ ਰਹੇ ਹਨ ਅਤੇ ਉਸ ਵਿੱਚੋਂ ਵੀ 10 ਫ਼ੀਸਦੀ ਟੀਡੀਐਸ ਕੱਟਿਆ ਜਾ ਰਿਹਾ ਹੈ। ਉਧਰ ਐਸਡੀਐਮ ਸ੍ਰੀ ਢਿੱਲੋਂ ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਬੜੇ ਯਤਨ ਕੀਤੇ। ਸ੍ਰੀ ਢਿੱਲੋਂ ਨੇ ਦੱਸਿਆ ਕਿ ਟੀਡੀਐਸ ‘ਉਪਰੋਂ’ ਆਏ ਆਦੇਸ਼ਾਂ ਅਨੁਸਾਰ ਕੱਟਿਆ ਜਾ ਰਿਹਾ ਹੈ।

9 ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪੇ
 ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਅੱਜ ਸ਼ਾਮ ਕਰਤਾਰਪੁਰ ਲਾਂਘੇ ਦੀ ਜ਼ਮੀਨ ਐਕੁਆਇਰ ਕਰਨ ਦੇ ਬਦਲੇ 9 ਕਿਸਾਨਾਂ ਨੂੰ 3 ਕਰੋੜ 75 ਲੱਖ ਰੁਪਏ ਦੇ ਚੈੱਕ ਦਿੱਤੇ। ਉਂਜ ਬਾਕੀ ਦੇ ਕਿਸਾਨ ਧਰਨੇ ’ਤੇ ਡੱਟੇ ਹੋਏ ਹਨ। ਸ੍ਰੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਰੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ 35 ਕਰੋੜ ਰੁਪਏ ਦੇ ਚੈੱਕ ਤਿਆਰ ਹਨ। ਇਨ੍ਹਾਂ ਕਿਸਾਨਾਂ ਨੂੰ 10 ਫ਼ੀਸਦੀ ਟੀਡੀਐਸ ਕੱਟ ਕੇ ਚੈੱਕ ਸੌਂਪੇ ਗਏ ਹਨ|

ਭੁਲੱਥ ਨੇੜਲੇ ਪਿੰਡਾਂ ਵਿਚ ਸੈਂਕੜੇ ਏਕੜ ਨਾੜ ਤੇ ਕਣਕ ਸੜ ਕੇ ਸੁਆਹ

ਭੁਲੱਥ,  ਅਪਰੈਲ ਇਥੋਂ ਨੇੜਲੇ ਵੱਖ-ਵੱਖ ਪਿੰਡਾਂ ਵਿਚ ਕਣਕ ਅਤੇ ਨਾੜ ਨੂੰ ਲੱਗੀ ਅੱਗ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਇਸ ਨਾਲ ਜਿੱਥੇ ਵਾਤਾਵਰਣ ਵਿਚ ਫੈਲੇ ਧੂੰਏਂ ਨਾਲ ਲੋਕਾਂ ਲਈ ਸਾਹ ਲੈਣਾ ਔਖਾ ਹੋਇਆ ਪਿਆ ਸੀ ਉਥੇ ਹਜ਼ਾਰਾਂ ਜੀਵ ਜੰਤੂ ਅੱਗ ਨਾਲ ਮਾਰੇ ਗਏ ਤੇ ਕਿਸਾਨਾਂ ਦੀ ਬਚੀ ਖੁਚੀ ਕਣਕ ਤੇ ਹਜ਼ਾਰਾਂ ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਪਿੰਡ ਭਟਨੂਰਾ ਕਲਾਂ ਨੇੜੇ ਚਾਰ ਪਰਵਾਸੀ ਮਜ਼ਦੂਰਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀ ਖ਼ਬਰ ਹੈ। ਪਿੰਡ ਜੈਦ, ਲੰਮੇ, ਭਟਨੂਰਾ ਖੁਰਦ, ਭਟਨੂਰਾ ਕਲਾਂ, ਭਟਨੂਰਾ ਜੱਦੀਆਂ, ਮੇਤਲੇ, ਰਾਮਗੜ੍ਹ, ਮਹਿਮਦ ਪੁਰ, ਕਮਰਾਵਾਂ, ਖੱਸਣ, ਮਾਨਾ ਤਲਵੰਡੀ, ਕੁੱਦੋਵਾਲ ਤੇ ਹੋਰ ਦਰਜ਼ਨਾਂ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਹਜ਼ਾਰਾਂ ਏਕੜ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਮੌਕੇ ਭਟਨੂਰਾ ਖੁਰਦ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਚਾਰ-ਪੰਜ ਸੌ ਏਕੜ ਵਿਚ ਨਾੜ ਅਤੇ 10-12 ਏਕੜ ਕਣਕ ਤੇ ਲੋਕਾਂ ਦੁਆਰਾ ਬਣਾਈ ਗਈ ਤੂੜੀ ਸੜ ਕੇ ਸੁਆਹ ਹੋ ਗਈ। ਅੱਗ ਦੇ ਸੇਕ ਤੇ ਧੂੰਏਂ ਨਾਲ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਸੀ ਤੇ ਲੋਕਾਂ ਦੇ ਘਰਾਂ ਵਿੱਚ ਸਵਾਹ ਦੇ ਢੇਰ ਲੱਗੇ ਹੋਏ ਹਨ। ਇਸ ਮੌਕੇ ਪਿੰਡ ਜੈਦ ਦੇ ਸਰਪੰਚ ਹਰਵਿੰਦਰ ਸਿੰਘ, ਭਟਨੂਰਾ ਕਲਾ ਦੇ ਸਰਪੰਚ ਕਰਨੈਲ ਸਿੰਘ ਢਿੱਲੋਂ, ਭਟਨੂਰਾ ਜੱਦੀਆਂ ਦੇ ਸਰਪੰਚ ਸਰਬਜੀਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਹਾਦਸਿਆਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹੇ ਜਾਣ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇ।
ਸ਼ਾਹਕੋਟ (ਪੱਤਰ ਪ੍ਰੇਰਕ) ਬਿਜਲੀ ਦੀਆਂ ਤਾਰਾਂ ਤੋਂ ਸ਼ਾਰਟ-ਸਰਕਟ ਹੋਣ ਕਾਰਨ ਅੱਜ ਪਿੰਡ ਦਾਨੇਵਾਲ ਦੇ ਇਕ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਸੁਰਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਦਾਨੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਨਾਲ ਨਿਕਲੀ ਚੰਗਿਆੜੀ ਨਾਲ ਉਨ੍ਹਾਂ ਦੀ ਕਣਕ ਨੂੰ ਅੱਗ ਲੱਗ ਗਈ।

ਬਾਦਲ ਸਣੇ 76 ਉਮੀਦਵਾਰਾਂ ਦੇ ਪਰਚੇ ਹੋਏ ਰੱਦ

ਚੰਡੀਗੜ੍ਹ,  ਅਪਰੈਲ ਪੰਜਾਬ ਵਿੱਚ ਅੱਜ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 12 ਸੰਸਦੀ ਹਲਕਿਆਂ (ਆਨੰਦਪੁਰ ਸਾਹਿਬ ਨੂੰ ਛੱਡ ਕੇ) ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਗੀਆਂ ਦਾਖ਼ਲ ਕਰਨ ਵਾਲੀਆਂ ਸਿਆਸੀ ਹਸਤੀਆਂ ਤੇ ਸਿਆਸਤਦਾਨਾਂ ਦੇ ਸਕੇ-ਸਬੰਧੀਆਂ ਦੇ ਪਰਚੇ ਰੱਦ ਹੋ ਗਏ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਤੇ ਉਨ੍ਹਾਂ ਦੇ ਕਾਗਜ਼ ਅੱਜ ਪੜਤਾਲ ਦੌਰਾਨ ਰੱਦ ਹੋ ਗਏ। ਹਾਲਾਂਕਿ ਰਾਜਸੀ ਹਲਕਿਆਂ ਵਿੱਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਵੱਡੇ ਬਾਦਲ ਆਪਣੀ ਨੂੰਹ ਦੀ ਥਾਂ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵੀ ਹੋ ਸਕਦੇ ਹਨ। ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਦੇ ਪਰਚੇ ਵੀ ਰੱਦ ਹੋ ਗਏ। ਜਲੰਧਰ, ਫਤਿਹਗੜ੍ਹ ਸਾਹਿਬ, ਸੰਗਰੂਰ, ਹੁਸ਼ਿਆਰਪੁਰ, ਖਡੂਰ ਸਹਿਬ ਤੇ ਹੋਰਨਾਂ ਹਲਕਿਆਂ ਤੋਂ ਵੀ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ।
ਪੰਜਾਬ ਦੇ 13 ਸੰਸਦੀ ਹਲਕਿਆਂ ਲਈ ਕੁੱਲ 385 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ ਅਤੇ ਅੱਜ ਪੜਤਾਲ ਦੌਰਾਨ 12 ਹਲਕਿਆਂ ਤੋਂ 76 ਕਾਗਜ਼ ਰੱਦ ਹੋਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਹਲਕੇ ਤੋਂ 23 ਨਾਮਜ਼ਦਗੀਆਂ ਦਾਖ਼ਲ ਹੋਈਆਂ ਤੇ ਅੱਜ ਸੱਤ ਰੱਦ ਹੋ ਗਈਆਂ। ਅੰਮ੍ਰਿਤਸਰ ਵਿੱਚ 37 ਨਾਮਜ਼ਦਗੀਆਂ ਵਿੱਚੋਂ ਸੱਤ ਰੱਦ ਹੋਈਆਂ, ਖਡੂਰ ਸਾਹਿਬ ’ਚ 32 ਵਿੱਚੋਂ 10, ਜਲੰਧਰ (ਰਾਖਵਾਂ) ਵਿੱਚ 27 ’ਚੋਂ ਸੱਤ, ਹੁਸ਼ਿਆਰਪੁਰ (ਰਾਖਵਾਂ) ਵਿਚ 15 ਵਿੱਚੋਂ ਸੱਤ, ਫਤਹਿਗੜ੍ਹ ਸਹਿਬ (ਰਾਖਵਾਂ) ’ਚ 31 ’ਚੋਂ ਨੌਂ, ਫ਼ਰੀਦਕੋਟ (ਰਾਖਵਾਂ) ’ਚ 28 ਵਿੱਚੋਂ ਚਾਰ, ਫਿਰੋਜ਼ਪੁਰ ’ਚ 27 ਵਿੱਚੋਂ ਪੰਜ, ਬਠਿੰਡਾ ਵਿੱਚ 36 ਵਿੱਚੋਂ ਛੇ, ਸੰਗਰੂਰ ਵਿੱਚ 32 ਵਿੱਚੋਂ ਚਾਰ, ਪਟਿਆਲਾ ਵਿੱਚ 33 ਵਿੱਚੋਂ ਤਿੰਨ, ਲੁਧਿਆਣਾ ’ਚ 28 ’ਚੋਂ ਸੱਤ ਨਾਮਜ਼ਦਗੀਆਂ ਰੱਦ ਹੋਈਆਂ ਹਨ।

ਹਰਸਿਮਰਤ ਬਾਦਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਬਠਿੰਡਾ, ਅਪਰੈਲ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਬਠਿੰਡਾ ਲੋਕ ਸਭਾ ਹਲਕੇ ਵਿੱਚ ਮੁੜ ਦਿਖਣਾ ਸ਼ੁਰੂ ਹੋ ਗਿਆ ਹੈ। ਏਕਨੂਰ ਖ਼ਾਲਸਾ ਫ਼ੌਜ ਨੇ ਅੱਜ ਸ਼੍ੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਨੂੰ ਪਹਿਲੀ ਵਾਰ ਕਾਲੇ ਝੰਡੇ ਵਿਖਾ ਕੇ ਬੇਅਦਬੀ ਵਾਲੇ ਰੋਹ ਦਾ ਮੁੱਢ ਬੰਨ੍ਹ ਦਿੱਤਾ ਹੈ। ਬੀਬਾ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।
ਜਾਣਕਾਰੀ ਅਨੁਸਾਰ ਬੀਬਾ ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ ਵਿੱਚ ਰੱਖੇ ਚੋਣ ਜਲਸੇ ਦੌਰਾਨ ਸਟੇਜ ਤੋਂ ਬੋਲਣ ਲੱਗੇ ਤਾਂ ਸਟੇਜ ਦੇ ਐਨ ਸਾਹਮਣੇ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸਦੀ ਕੁੱਟਮਾਰ ਕਰ ਦਿੱਤੀ। ਇਸ ਮੌਕੇ ਪੰਡਾਲ ਵਿੱਚ ਬੈਠੇ ਪਿੰਡ ਦੇ ਦਰਸ਼ਨ ਸਿੰਘ ਅਤੇ ਜੀਤ ਸਿੰਘ ਨੇ ਬੇਅਦਬੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਚੋਣ ਰੈਲੀ ਦੇ ਇਕੱਠ ਪਿੱਛੇ ਖੜੇ ਇੱਕ ਵਿਅਕਤੀ ਨੇ ਕਾਲੀ ਝੰਡੀ ਵਿਖਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ। ਬੀਬਾ ਬਾਦਲ ਨੇ ਆਪਣੇ ਸੰਬੋਧਨ ਵਿੱਚ ਗੁਟਕੇ ਦੀ ਸਹੁੰ ਖ਼ਾ ਕੇ ਮੁੱਕਰਨ ਵਾਲਿਆਂ ਦਾ ਵਿਰੋਧ ਕਰਨ ਦੀ ਨਸੀਹਤ ਦਿੱਤੀ, ਪਰ ਮਾਮਲਾ ਵਧਦਾ ਦੇਖ ਉਨ੍ਹਾਂ ਅਗਲੇ ਪਿੰਡ ਵੱਲ ਚਾਲੇ ਪਾ ਦਿੱਤੇ। ਪਿੰਡ ਹਰਰਾਏਪੁਰ ਵਿੱਚ ਬੀਬਾ ਬਾਦਲ ਨੇ ਚੋਣ ਜਲਸੇ ਨੂੰ ਖ਼ਤਮ ਕੀਤਾ ਤਾਂ ਪਿੰਡ ਦੀ ਤਿੰਨ ਕੋਣੀ ਵਿਖੇ ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ, ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਦੀ ਅਗਵਾਈ ਵਿਚ ਇੱਕ ਇਕੱਠੇ ਹੋਏ ਸਾਥੀਆਂ ਨੇ ਘੇਰਨ ਦਾ ਯਤਨ ਕੀਤਾ। ਅਕਾਲੀ ਵਰਕਰਾਂ ਨੂੰ ਇਹਦੀ ਭਿਣਕ ਲੱਗਣ ਕਰਕੇ ਉਹ ਹਰਸਿਮਰਤ ਕੌਰ ਬਾਦਲ ਦੇ ਰੂਟ ਪਲਾਨ ਨੂੰ ਬਦਲਦਿਆਂ ਪਿੰਡ ਦੀ ਫਿਰਨੀ ਵਿੱਚੋਂ ਕਾਫ਼ਲੇ ਨੂੰ ਹਾਈਵੇਅ ਵੱਲ ਲੈ ਗਏ। ਏਕਨੂਰ ਫ਼ੌਜ ਦੇ ਆਗੂਆਂ ਨੇ ਹਾਈਵੇਅ ’ਤੇ ਚੜ੍ਹ ਰਹੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟ ਕਰਦੇ ਹੋਏ ਨਾਅਰੇ ਲਗਾਏ। ਕੇਂਦਰੀ ਮੰਤਰੀ ਵੱਲੋਂ ਅੱਜ ਪਿੰਡ ਗਿੱਲ ਪੱਤੀ ਤੋਂ ਲੈ ਕੇ ਮੈਕਸ ਕਲੋਨੀ, ਹਰਰਾਏਪੁਰ, ਜੀਦਾ, ਖੇਮੂਆਣਾ, ਨੇਹੀਆ ਵਾਲਾ, ਕੋਠੇ ਨੱਥਾ ਸਿੰਘ ਵਾਲੇ, ਦਾਨ ਸਿੰਘ ਵਾਲਾ, ਆਕਲੀਆ ਕਲਾਂ, ਗੰਗਾ, ਬਰਕੰਦੀ, ਅਬਲੂ ਆਦਿ ਪਿੰਡਾਂ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ।

ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਆਵਾਜ਼ ਬਣਨਗੀਆਂ ਦੋ ਵਿਧਵਾਵਾਂ

ਬਠਿੰਡਾ/ਮਾਨਸਾ  ਅਪਰੈਲ  ਬਠਿੰਡਾ ਸੰਸਦੀ ਹਲਕੇ ਤੋਂ ਐਤਕੀਂ ਚੋਣ ਪਿੜ ਵਿੱਚ ਧਨਾਢਾਂ ਖ਼ਿਲਾਫ਼ ਦੋ ਵਿਧਵਾਵਾਂ ਵੀਰਪਾਲ ਕੌਰ ਰੱਲਾ (40) ਤੇ ਮਨਜੀਤ ਕੌਰ ਖਿਆਲਾ (52) ਡਟਣਗੀਆਂ, ਜਿਨ੍ਹਾਂ ਨੇ ਖੇਤੀ ਸੰਕਟ ਦੇ ਚਲਦਿਆਂ ਆਪਣੇ ਪਰਿਵਾਰਕ ਜੀਅ ਗੁਆਏ ਹਨ। ਦੋਵੇਂ ਔਰਤਾਂ ਭਲਕੇ ਕਾਗ਼ਜ਼ ਦਾਖ਼ਲ ਕਰਨਗੀਆਂ ਜਿਨ੍ਹਾਂ ’ਚੋਂ ਇੱਕ ਕਵਰਿੰਗ ਉਮੀਦਵਾਰ ਹੋਵੇਗੀ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ ਮੁਤਾਬਕ ਸਿਆਸੀ ਧਿਰਾਂ ਦੇ ਚਿਹਰੇ ਨੰਗੇ ਕਰਨ ਲਈ ਵਿਧਵਾਵਾਂ ਨੂੰ ਮੈਦਾਨ ਵਿਚ ਉੱਤਰਨਾ ਪਿਆ ਹੈ। ਕਿਸੇ ਧਿਰ ਨੇ ਇਨ੍ਹਾਂ ਪੀੜਤਾਂ ਲਈ ਕੁਝ ਨਹੀਂ ਕੀਤਾ। ਦੋਵਾਂ ਉਮੀਦਵਾਰਾਂ ਦਾ ਚੋਣ ਪ੍ਰਚਾਰ ਆਟੋ ਰਿਕਸ਼ਾ ’ਤੇ ਚੱਲੇਗਾ।
ਵੀਰਪਾਲ ਕੌਰ ਨੇ ਖੇਤਾਂ ਤੋਂ ਤਿੰਨ ਤਿੰਨ ਕਮਾਊ ਜੀਅ ਵਾਰੇ ਹਨ। ਖੇਤੀ ਕਰਜ਼ੇ ਵਿੱਚ ਇਸ ਮਹਿਲਾ ਨੇ ਪਤੀ ਗੁਆਇਆ। ਕਰਜ਼ੇ ਦੀ ਦਾਬ ਨਾ ਝੱਲਦਾ ਪਿਤਾ ਖੁਦਕੁਸ਼ੀ ਕਰ ਗਿਆ। ਸਹੁਰਾ ਵੀ ਇਸੇ ਰਾਹ ਚਲਾ ਗਿਆ। ਜਦੋਂ ਪਤੀ ਧਰਮਵੀਰ ਵੀ ਜੀਵਨ ਨੂੰ ਅਲਵਿਦਾ ਆਖ ਗਿਆ ਤਾਂ ਉਹ ਵਸਦੀ ਉੱਜੜ ਗਈ। ਵੀਰਪਾਲ ਕੌਰ ਬੱਚਿਆਂ ਨੂੰ ਲੈ ਕੇ ਮੁੜ ਆਪਣੇ ਪੇਕੇ ਪਿੰਡ ਰੱਲਾ ਆ ਗਈ। ਸਮੁੱਚਾ ਰੱਲਾ ਪਿੰਡ ਹੁਣ ਉਸ ਨੂੰ ਆਪਣੀ ਧੀ ਮੰਨਦਾ ਹੈ। ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ ਕੀ ਹੁੰਦੇ ਹਨ, ਵੀਰਪਾਲ ਤੋਂ ਵੱਧ ਕੋਈ ਨਹੀਂ ਜਾਣਦਾ। ਬਠਿੰਡਾ ਹਲਕੇ ਤੋਂ ਹੁਣ ਵੀਰਪਾਲ ਕੌਰ ਚੋਣ ਲੜੇਗੀ। ਹੋਰ ਕੋਈ ਚਾਰਾ ਵੀ ਨਹੀਂ ਬਚਿਆ। ਕਿਸੇ ਐਨਆਰਆਈ ਨੇ ਪੜ੍ਹਾਉਣ ਲਈ ਬੱਚੇ ਅਡਾਪਟ ਕੀਤੇ ਹਨ। ਪਿੰਡ ਆਪਣੀ ਇਸ ਧੀ ਨੂੰ ਜੋ ਵੀ ਦਸਵੰਧ ਦਿੰਦਾ ਹੈ, ਉਸ ਨਾਲ ਇਹ ਵਿਧਵਾ ਆਪਣਾ ਤੋਰਾ ਤੋਰਦੀ ਹੈ। ਉਹ ਦੱਸਦੀ ਹੈ ਕਿ ਤਿੰਨ ਜੀਅ ਗੁਆ ਲਏ, ਕੋਈ ਸਰਕਾਰੀ ਮਦਦ ਨਹੀਂ ਮਿਲੀ। ਡੇਢ ਦਹਾਕੇ ਤੋਂ ਹਰ ਧਰਨੇ ਮੁਜ਼ਾਹਰੇ ਵੀ ਗਈ। ਵਿਧਾਇਕਾਂ ਤੇ ਹੋਰ ਲੀਡਰਾਂ ਨੂੰ ਮਿਲੀ। ਵੱਡੇ ਵੱਡੇ ਅਫਸਰਾਂ ਨੂੰ ਮਿਲੀ। ਸਿਵਾਏ ਲਾਰਿਆਂ ਤੇ ਧਰਵਾਸ ਤੋਂ ਕੁਝ ਪੱਲੇ ਨਹੀਂ ਪਿਆ। ਵੀਰਪਾਲ ਕੌਰ ਹੁਣ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਤਰਫ਼ੋਂ ਚੋਣ ਮੈਦਾਨ ਵਿੱਚ ਡਟੇਗੀ ਤਾਂ ਜੋ ਦੁਖੀ ਪਰਿਵਾਰਾਂ ਦੀ ਆਵਾਜ਼ ਉਠਾਈ ਜਾ ਸਕੇ। ਪੰਜਾਬ ਦੇ ਸਿਆਸੀ ਮੈਦਾਨ ਵਿੱਚ ਇਹ ਨਿਵੇਕਲੀ ਪਹਿਲ ਹੈ ਕਿ ਖੁਦਕੁਸ਼ੀ ਪੀੜਤਾਂ ਦੀ ਧਿਰ ਤਰਫ਼ੋਂ ਕੋਈ ਵਿਧਵਾ ਮੈਦਾਨ ਵਿੱਚ ਨਿੱਤਰ ਰਹੀ ਹੈ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ। ਤਾਮਿਲਨਾਡੂ ਦੇ 111 ਕਿਸਾਨਾਂ ਨੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਡਟਣ ਦਾ ਐਲਾਨ ਕੀਤਾ ਹੈ। ਉਸੇ ਤਰਜ਼ ’ਤੇ ਇਨ੍ਹਾਂ ਵਿਧਵਾਵਾਂ ਨੇ ਫੈਸਲਾ ਕੀਤਾ ਹੈ।
ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਵਿਧਵਾ ਮਨਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਕਰੀਬ 8 ਸਾਲ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਕੋਈ ਸਰਕਾਰੀ ਮੁਆਵਜ਼ਾ ਨਹੀਂ ਮਿਲਿਆ। ਹਰ ਧਰਨੇ ਮੁਜ਼ਾਹਰੇ ਵਿੱਚ ਗਈ। ਸਿਆਸੀ ਆਗੂਆਂ ਤੇ ਸਰਕਾਰੀ ਅਫਸਰਾਂ ਦੇ ਬੂਹੇ ਵੀ ਖੜਕਾਏ, ਪਰ ਕਿਸੇ ਨੇ ਬਾਂਹ ਨਾ ਫੜੀ। ਮਨਜੀਤ ਕੌਰ ਵੀ ਬਠਿੰਡਾ ਹਲਕੇ ਦੇ ਪਿੜ ਵਿਚ ਡਟੇਗੀ। ਵਿਧਵਾ ਵੀਰਪਾਲ ਕੌਰ ਤੇ ਮਨਜੀਤ ਕੌਰ ਵੱਲੋਂ ਭਲਕੇ ਬਠਿੰਡਾ ਵਿੱਚ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। ਬਠਿੰਡਾ ਮਾਨਸਾ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।

ਔਸਤਨ ਹਰ ਮਹੀਨੇ 41 ਖੁਦਕੁਸ਼ੀਆਂ

ਕੈਪਟਨ ਸਰਕਾਰ ਦੇ 26 ਮਹੀਨੇ ਦੇ ਰਾਜ ਭਾਗ ਦੌਰਾਨ ਖੇਤੀ ਸੰਕਟ ਵਿੱਚ ਘਿਰੇ ਪੰਜਾਬ ਦੇ 1065 ਕਿਸਾਨਾਂ ਮਜ਼ਦੂਰਾਂ ਨੇ ਮੌਤ ਨੂੰ ਗ਼ਲ ਲਾਇਆ। ਇਕੱਲੇ ਇਸੇ ਮਹੀਨੇ ਵਿੱਚ 35 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਗਏ ਹਨ। ਕੈਪਟਨ ਰਾਜ ਵਿੱਚ ਔਸਤਨ ਹਰ ਮਹੀਨੇ 41 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਗੱਠਜੋੜ ਸਰਕਾਰ ਵੇਲੇ 1 ਮਈ 2015 ਤੋਂ 30 ਅਪਰੈਲ 2016 ਤੱਕ (ਇੱਕ ਸਾਲ) ਵਿੱਚ 385 ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸੀ। ਉਦੋਂ ਔਸਤਨ ਪ੍ਰਤੀ ਮਹੀਨਾ 32 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਸਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਕੈਪਟਨ ਰਾਜ ਦੌਰਾਨ 210 ਕਿਸਾਨ-ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਵਿਚ 180 ਕਿਸਾਨਾਂ ਮਜ਼ਦੂਰਾਂ ਨੇ ਮੌਤ ਗ਼ਲ ਲਾਈ।

‘ਹਰਸਿਮਰਤ ਨੂੰ ਚੁਣੌਤੀ ਦੇਣ ਦੀ ਹਿੰਮਤ ਵੀ ਤੇ ਹੌਸਲਾ ਵੀ’

ਵੀਰਪਾਲ ਕੌਰ ਤੇ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦੇਣ ਦੀ ਹਿੰਮਤ ਵੀ ਹੈ ਤੇ ਹੌਸਲਾ ਵੀ। ਭਾਵੇਂ ਉਨ੍ਹਾਂ ਕੋਲ ਧਨ ਦੀ ਸ਼ਕਤੀ ਨਹੀਂ, ਪਰ ਸਿਰੜ ਜ਼ਰੂਰ ਹੈ। ਇਨ੍ਹਾਂ ਵਿਧਵਾਵਾਂ ਨੂੰ ਜ਼ਮਾਨਤ ਰਾਸ਼ੀ ਭਰਨ ਲਈ ਹਰ ਘਰ ਨੇ ਤਿਲ ਫੁਲ ਦਿੱਤਾ ਹੈ। ਕਾਫ਼ੀ ਪਿੰਡਾਂ ਦੀਆਂ ਵਿਧਵਾ ਔਰਤਾਂ ਨੇ ਪੰਜ ਪੰਜ ਦਸ ਦਸ ਰੁਪਏ ਦਾ ਯੋਗਦਾਨ ਪਾਇਆ ਹੈ ਤਾਂ ਜੋ ਕਾਗ਼ਜ਼ ਦਾਖਲ ਕਰਨ ਵੇਲੇ ਜ਼ਮਾਨਤੀ ਰਾਸ਼ੀ ਭਰੀ ਜਾ ਸਕੇ। ਪਿੰਡੋਂ ਪਿੰਡ ਇਹ ਵਿਧਵਾ ਔਰਤਾਂ ਪ੍ਰਚਾਰ ਕਰਨਗੀਆਂ।

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਰਾਜਾ ਵੜਿੰਗ ਦੀ ਨਾਮਜ਼ਦਗੀ ਰੱਦ ਕਰਨ ਲਈ ਆਖਿਆ

ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਵਫ਼ਦ ਨੇ  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਵੜਿੰਗ ਖ਼ਿਲਾਫ ਸਬੂਤ ਦਿੱਤੇ

ਸਮਾਜ ਸੇਵੀ ਟਿੰਕੂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਲਈ ਵੜਿੰਗ ਖ਼ਿਲਾਫ ਐਫਆਈਆਰ ਦਰਜ ਕਰਨ ਅਤੇ ਉਸ ਦੀ ਗਿਰਫ਼ਤਾਰੀ ਤੋਂ ਇਲਾਵਾ ਦੋ ਹੋਰ ਕਾਂਗਰਸੀਆਂ ਆਗੂਆਂ ਖ਼ਿਲਾਫ ਵੀ ਕਾਰਵਾਈ ਦੀ ਮੰਗ ਕੀਤੀ

ਚੰਡੀਗੜ੍ਹ -ਅਪ੍ਰੈਲ(ਜਨ ਸ਼ਕਤੀ ਨਿਉਜ)ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਵੜਿੰਗ ਖ਼ਿਲਾਫ ਵੋਟਰਾਂ ਨੂੰ ਜਬਰਦਸਤੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਅਤੇ ਉਸ ਦੀ ਤੁਰੰਤ ਗਿਰਫ਼ਤਾਰੀ ਦੀ ਵੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਫ਼ਦ ਨੇ ਇਸ ਸੰਬੰਧੀ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਕੋਲ ਇੱਕ ਵੀਡਿਓ ਸਬੂਤ ਵੀ ਪੇਸ਼ ਕੀਤਾ। ਅਕਾਲੀ ਵਫ਼ਦ ਨੇ ਦੱਸਿਆ ਕਿ ਵੜਿੰਗ ਨੇ ਸਿਰਫ ਚੋਣ ਜ਼ਾਬਤੇ ਦੀ ਹੀ ਉਲੰਘਣਾ ਨਹੀਂ ਕੀਤੀ, ਸਗੋਂ ਲੋਕ ਪ੍ਰਤੀਨਿਧਤਾ ਐਕਟ 1950 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123 ਅਨੁਸਾਰ ਭ੍ਰਿਸ਼ਟ ਗਤੀਵਿਧੀਆਂ ਵਿਚ ਵੀ ਭਾਗ ਲਿਆ ਹੈ। ਜਿਸ ਨੂੰ ਵੇਖਦੇ ਹੋਏ ਕਾਂਗਰਸੀ ਉਮੀਦਵਾਰ ਖ਼ਿਲਾਫ ਢੁੱਕਵੇਂ ਕੇਸ ਦਰਜ ਕਰਕੇ ਉਸ ਦੀ ਤੁਰੰਤ ਗਿਰਫਤਾਰੀ ਕੀਤੀ ਜਾਣੀ ਚਾਹੀਦੀ ਹੈ।

ਅਕਾਲੀ ਦਲ ਵੱਲੋਂ ਆਪਣੇ ਪੀਏਸੀ ਮੈਂਬਰ ਡਾਕਟਰ ਨਿਸ਼ਾਨ ਸਿੰਘ ਦੁਆਰਾ ਇਸ ਘਟਨਾ ਦੀ ਪੂਰੀ ਜਾਣਕਾਰੀ ਦੇਣ ਵਾਲੀ ਵੀਡਿਓ ਹਾਸਿਲ ਕਰਨ ਮਗਰੋ ਲਿਖਤੀ ਵੇਰਵੇ ਸਮੇਤ ਇਸ ਘਟਨਾ ਬਾਰੇ ਚੋਣ ਕਮਿਸ਼ਨ ਨੂੰ ਜਾਣੂ ਕਰਵਾਇਆ ਗਿਆ। ਇਸ ਘਟਨਾ ਅਨੁਸਾਰ ਬੁਢਲਾਡਾ ਦਾ ਸਮਾਜ ਸੇਵੀ ਟਿੰਕੂ ਪੰਜਾਬ ਰਾਜਾ ਵੜਿੰਗ ਨੂੰ ਉਸ ਨੂੰ ਦਿੱਤੇ 50 ਹਜ਼ਾਰ ਰੁਪਏ ਵਾਪਸ ਲਿਜਾਣ ਲਈ ਕਹਿੰਦਾ ਹੈ। ਵੜਿੰਗ ਜਬਰਦਸਤੀ ਟਿੰਕੂ ਪੰਜਾਬ ਨੂੰ ਇਹ ਪੈਸੇ ਦਿੰਦਾ ਹੈ ਅਤੇ ਉਸ ਦੇ ਘਰ ਵਿਚੋਂ ਬਾਹਰ ਆ ਜਾਂਦਾ ਹੈ। ਅਕਾਲੀ ਵਫ਼ਦ ਨੇ ਸੀਈਓ ਨੂੰ ਦੱਸਿਆ ਕਿ ਟਿੰਕੂ ਪੰਜਾਬ ਨੇ ਆਪਣੀਆਂ ਤਕਲੀਫਾਂ ਦੀ ਕਹਾਣੀ ਬਾਰੇ ਜਨਤਕ ਤੌਰ ਤੇ ਵੀ ਦੱਸ ਚੁੱਕਿਆ ਹੈ। ਉਸ ਨੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਵੜਿੰਗ  ਕਾਂਗਰਸੀ ਆਗੂਆਂ ਮੰਗਤ ਰਾਮ ਬਾਂਸਲ, ਮੰਜੂ ਬਾਂਸਲ ਅਤੇ ਗੁਰਪ੍ਰੀਤ ਕੌਰ ਭੱਟੀ  ਨਾਲ ਉਸ ਦੇ ਘਰ ਆਇਆ ਸੀ। ਵਫ਼ਦ ਦੇ ਮੈਬਰਾਂ ਨੇ ਦੱਸਿਆ ਕਿ ਟਿੰਕੂ ਦੇ ਬਿਆਨ ਮੁਤਾਬਿਕ ਗੁਰਪ੍ਰੀਤ ਕੌਰ ਭੱਟੀ ਨੇ ਉਸ ਨੂੰ ਪੈਸੇ ਦਿੱਤੇ ਸਨ, ਜਿਸ ਮਗਰੋਂ ਮੰਜੂ ਬਾਂਸਲ ਨੇ ਕਿਹਾ ਸੀ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਤੋਹਫਾ ਹੈ। ਇੰਨਾ ਹੀ ਨਹੀਂ ਰਾਜਾ ਵੜਿੰਗ ਨੇ ਟਿੰਕੂ ਨੂੰ ਪੈਸੇ ਰੱਖਣ ਲਈ ਜ਼ੋਰ ਪਾਉਂਦਿਆਂ ਕਿਹਾ ਸੀ ਕਿ ਰੱਖ ਲੈ ਰੱਖ ਲੈ, ਘਰ ਆਈ ਲਕਸ਼ਮੀ ਨਹੀਂ ਮੋੜੀਦੀ। 

ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਕਿ ਵੜਿੰਗ ਟਿੰਕੂ ਪੰਜਾਬ ਦੇ ਘਰ ਆ ਰਹੀਆਂ ਚੋਣਾਂ ਵਿਚ ਉਸ ਦਾ ਸਮਰਥਨ ਲੈਣ ਲਈ ਉਸ ਨੂੰ ਰਿਸ਼ਵਤ ਦੇਣ ਦੇ ਮਕਸਦ ਨਾਲ ਗਿਆ ਸੀ। ਜਦੋਂ ਟਿੰਕੂ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ, ਵੜਿੰਗ ਨੇ ਉਸ ਨੂੰ ਜਬਰਦਸਤੀ ਰਿਸ਼ਵਤ ਦਾ ਪੈਸਾ ਰੱਖਣ ਲਈ ਮਜ਼ਬੂਰ ਕੀਤਾ। ਇਹ ਕਹਿੰਦਿਆਂ ਕਿ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਜਾ ਵੜਿੰਗ ਨੇ ਹਲਕੇ ਅੰਦਰ ਚੋਣ ਮਾਹੌਲ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵੜਿੰਗ ਸ਼ਰੇਆਮ ਵੋਟਰਾਂ ਨੂੰ ਰਿਸ਼ਵਤ ਦੇ ਰਿਹਾ ਹੈ, ਉਸ ਖ਼ਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਇਹ ਸਪੱਸ਼ਟ ਸੁਨੇਹਾ ਜਾਵੇ ਕਿ ਭ੍ਰਿਸ਼ਟਚਾਰ ਨੂੰ ਕਿਸੇ ਵੀ ਸੂਰਤ ਵਿਚ  ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਉੁਹਨਾਂ ਇਹ ਵੀ ਮੰਗ ਕੀਤੀ ਕਿ ਦੂਜੇ ਕਾਂਗਰਸੀ ਆਗੂਆਂ ਮੰਜੂ ਬਾਂਸਲ ਅਤੇ ਗੁਰਪ੍ਰੀਤ ਕੌਰ ਭੱਟੀ ਖ਼ਿਲਾਫ ਵੀ ਐਫਆਈਆਰ ਦਰਜ ਕੀਤੀ ਜਾਵੇ, ਜਿਹਨਾਂ ਨੇ ਵੜਿੰਗ ਨਾਲ ਮਿਲ ਕੇ ਟਿੰਕੂ ਪੰਜਾਬ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਅਕਾਲੀ ਵਫ਼ਦ ਨੇ ਚੋਣ ਕਮਿਸ਼ਨ ਨੂੰ ਦੋਸ਼ੀਆਂ ਖ਼ਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਕਿ ਲੋਕਤੰਤਰੀ ਢਾਂਚੇ ਨੂੰ ਭ੍ਰਿਸ਼ਟਾਚਾਰ ਤੋਂ ਬਚਾਇਆ ਜਾ ਸਕੇ ਅਤੇ ਬਠਿੰਡਾ ਲੋਕ ਸਭਾ ਹਲਕੇ ਅੰਦਰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।

ਸੀਪੀਆਈ ਆਗੂ ਕਾਮਰੇਡ ਲਸ਼ਕਰ ਸਿੰਘ ਚੋਣ ਮੈਦਾਨ ਵਿਚ ਨਿੱਤਰਿਆ

ਚੰਡੀਗੜ੍ਹ- ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦ-ਲੈਨਿਨਵਾਦ) ਰੈੱਡ ਸਟਾਰ ਦੇ ਉਮੀਦਵਾਰ ਕਾਮਰੇਡ ਲਸ਼ਕਰ ਸਿੰਘ (78) ਪੰਜਾਬੀਅਤ ਦਾ ਝੰਡਾ ਚੁੱਕ ਕੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਚੋਣ ਲੜਨਗੇ। ਲਕਸ਼ਰ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਅਤੇ ਜੇ ਉਹ ਇਥੋਂ ਜਿੱਤ ਗਏ ਤਾਂ ਚੰਡੀਗੜ੍ਹ ਦੀ ਮੌਜੂਦਾ ਸਰਕਾਰੀ ਭਾਸ਼ਾ ਅੰਗਰੇਜ਼ੀ ਦਾ ਭੋਗ ਪਾ ਕੇ ਸਰਕਾਰੀ ਭਾਸ਼ਾ ਪੰਜਾਬੀ ਨਿਰਧਾਰਤ ਕੀਤੀ ਜਾਵੇਗੀ।
ਚੰਡੀਗੜ੍ਹ ਵਿਚ ਆਪਣੀ ਪਾਰਟੀ ਦਾ ਨਾ ਤਾਂ ਕੋਈ ਯੂਨਿਟ ਹੋਣ ਅਤੇ ਨਾ ਹੀ ਕੋਈ ਖਾਸ ਕੇਡਰ ਹੋਣ ਦੇ ਬਾਵਜੂਦ ਲਸ਼ਕਰ ਸਿੰਘ ਨੇ ਅੱਜ ਇਥੇ ਪ੍ਰੈਸ ਕਲੱਬ ਵਿਚ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਦੱਸਣਗੇ ਕਿ ਕਿਵੇਂ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਾ ਕਰਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਉਪਰ ਯੂਟੀ ਦੀ ਮੋਹਰ ਲਾ ਕੇ ਜਿਥੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਹੈ ਉਥੇ ਇਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪ ਕੇ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕੇਂਦਰ ਦੀ ਹਕੂਮਤ ਨੂੰ ਸਵਾਲ ਕੀਤਾ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੰਜਾਬੀਆਂ ਤੋਂ ਕਿਉਂ ਖੋਹਿਆ ਗਿਆ ਹੈ? ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਵਿਚ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਣ ਦੀ ਆਜ਼ਾਦੀ ਤਕ ਨਹੀਂ ਹੈ। ਜੇ ਚੰਡੀਗੜ੍ਹ ਵਾਸੀਆਂ ਨੇ ਉੁਨ੍ਹਾਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਤਾਂ ਉਹ ਇਥੋਂ ਨੌਕਰਸ਼ਾਹਾਂ ਦੀਆਂ ਮਨਮਾਨੀਆਂ ਨੂੰ ਨੱਥ ਪਾ ਦੇਣਗੇ। ਜਿੱਤਣ ਦੀ ਸੂਰਤ ਵਿਚ ਉਹ ਇਥੋਂ ਦੀ ਸਫਾਈ, ਜਲ ਸਪਲਾਈ, ਡੰਪਿੰਗ ਗਰਾਊਂਡ ਦੀ ਸਮੱਸਿਆ ਦਾ ਪੱਕਾ ਹੱਲ ਕੱਢਣਗੇ।
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੰਗਰੂਰ ਦੇ ਉਮੀਦਵਾਰ ਜੀਤ ਸਿੰਘ ਅਤੇ ਪਾਰਟੀ ਦੇ ਕ੍ਰਾਂਤੀਕਾਰੀ ਬਾਬਾ ਬੰਦਾ ਸਿੰਘ ਬਹਾਦਰ ਸਮਤਾ ਸੈਨਾ ਦਲ ਦੇ ਕਾਰਕੁੰਨ ਵੀ ਮੌਜੂਦ ਸਨ। ਲਸ਼ਕਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਖੋਹ ਲਿਆ ਗਿਆ ਹੈ ਜਿਸ ਲਈ ਕੇਂਦਰ ਸਰਕਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਬਰਾਬਰ ਦਾ ਕਸੂਰਵਾਰ ਹੈ।
ਉਨ੍ਹਾਂ 1947 ਦੀ ਵੰਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸ ਵੇਲੇ ਦੇ ਸਿਆਸਤਦਾਨਾਂ ਨੇ ਲੱਖਾਂ ਲੋਕਾਂ ਦਾ ਕਤਲੇਆਮ ਕਰਵਾਇਆ ਸੀ ਅਤੇ ਹੁਣ 15 ਅਗਸਤ ਨੂੰ ਆਜ਼ਾਦੀ ਦੇ ਜ਼ਸ਼ਨਾਂ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਉਚਿਤ ਨਹੀਂ ਹੈ। ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਝੂਠ ਦਾ ਪੁਲੰਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਕੂਮਤ ਬਰਕਾਰ ਰੱਖਣ ਲਈ ਕੋਈ ਵੀ ਚਾਲ ਚੱਲ ਸਕਦੇ ਹਨ।

ਬਾਦਲਾਂ ਨੂੰ ਘੇਰਦਾ ਰਾਜਾ ਵੜਿੰਗ ਖੁਦ ਘਿਰਿਆ

ਹੁਣ ਮਿੱਡੂਖੇੜਾ ’ਚ ਬਿਜਲੀ ਮਕੈਨਿਕ ਦੇ ਘਰ ਬਿਤਾਈ ਰਾਤ

ਲੰਬੀ- ਅਪਰੈਲ  ਪਿੰਡ ਬਾਦਲ ’ਚ ਬੀਤ ਦਿਨੀਂ ਗਰੀਬ ਮਾਲੀ ਰਾਮ ਸ਼ਰਨ ਦੇ ਘਰ ਰਾਤ ਬਿਤਾ ਕੇ ਬਾਦਲਾਂ ਨੂੰ ਘੇਰਨ ਵਾਲੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਚੋਣ ਕਮਿਸ਼ਨ ਦੇ ਘੇਰੇ ਵਿੱਚ ਉਲਝ ਗਏ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਿਸੇ ਨੂੰ ਵੋਟਾਂ ਭੁਗਤਾਉਣ ਲਈ ਮਾਨਸਿਕ ਤੌਰ ’ਤੇ ਆਪਣੇ ਹੱਕ ’ਚ ਤਿਆਰ ਕਰਨ ਦੇ ਦੋਸ਼ ਹੇਠ ਅੱਜ ਨੋਟਿਸ ਨੰਬਰ 727 ਜਾਰੀ ਕੀਤਾ ਹੈ। ਬੀਤੇ ਕੱਲ੍ਹ ਸਵੇਰੇ ਪਿੰਡ ਬਾਦਲ ’ਚ ਗਰੀਬ ਮਾਲੀ ਰਾਮ ਸ਼ਰਨ ਦੇ ਘਰੋਂ ਜਾਣ ਸਮੇਂ ਕਾਂਗਰਸ ਉਮੀਦਵਾਰ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਸਨ। ਚੋਣ ਜ਼ਾਬਤੇ ਦੌਰਾਨ ਕਿਸੇ ਨੂੰ ਪੈਸੇ ਦੇਣਾ ਜਾਂ ਉਸ ਨੂੰ ਰੁਪਏ ਦੇ ਕੇ ਵੋਟਾਂ ਲਈ ਤਿਆਰ ਕਰਨਾ ਵੀ ਸਿੱਧੇ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੇ ਵੜਿੰਗ ਤੋਂ ਅਗਲੇ 24 ਘੰਟੇ ’ਚ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਤੋਂ ਉਮੀਦਵਾਰੀ ਮਿਲਣ ਮਗਰੋਂ ਉਹ ਸਿੱਧੇ ਤੌਰ ’ਤੇ ਬਾਦਲਾਂ ਨਾਲ ਆਢਾ ਲਗਾਉਣ ਲਈ ਪਿੰਡ ਬਾਦਲ ਵਿਖੇ ਗਰੀਬ ਮਾਲੀ ਪਰਿਵਾਰ ਕੇ ਘਰ ਰਾਤ ਰੁਕੇ ਸਨ। ਉਨ੍ਹਾਂ ਬਾਦਲਾਂ ’ਤੇ ਆਪਣੇ ਜੱਦੀ ਪਿੰਡ ਬਾਦਲ ਦੇ ਹੀ ਗਰੀਬਾਂ ਦੀ ਸਾਰ ਨਾ ਲੈ ਸਕਣ ਦੇ ਦੋਸ਼ ਵੀ ਲਾਏ ਸਨ।
ਸਹਾਇਕ ਰਿਟਰਨਿੰਗ ਅਫਸਰ ਲੰਬੀ ਨੇ ਇਸ ਨੋਟਿਸ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਗੈਰ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਵੜਿੰਗ ਦੇ ਹੱਕ ’ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਿਤੀ ਮੈਂਬਰਾਂ ਨੂੰ ਆਪੋ-ਆਪਣੀਆਂ ਗੱਡੀਆਂ ’ਤੇ ਝੰਡੇ ਅਤੇ ਬੈਨਰ ਲਗਾ ਕੇ ਬਠਿੰਡਾ ’ਚ ਝੀਲਾਂ ’ਤੇ ਇਕੱਠੇ ਹੋਣ ਲਈ ਸੰਬੋਧਨ ਕਰਨ ਸਬੰਧੀ ਪ੍ਰਾਪਤ ਇੱਕ ਆਡੀਓ ਕਲਿੱਪ ਦੇ ਆਧਾਰ ’ਤੇ ਰਾਜਾ ਵੜਿੰਗ ਤੋਂ ਜਵਾਬ-ਤਲਬੀ ਕੀਤੀ ਹੈ। ਇਸ ਸਬੰਧੀ ਜਦੋਂ ਜਾਰੀ ਨੋਟਿਸ ਬਾਰੇ ਰਾਜਾ ਵੜਿੰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਹੁਣ ਮਿੱਡੂਖੇੜਾ ’ਚ ਬਿਜਲੀ ਮਕੈਨਿਕ ਦੇ ਘਰ ਬਿਤਾਈ ਰਾਤ
ਕਾਂਗਰਸ ਉਮੀਦਵਾਰ ਰਾਜਾ ਵੜਿੰਗ ਵੱਲੋਂ ਗਰੀਬ ਦੇ ਘਰ ਰਾਤ ਰੁਕਣ ਦਾ ਸਿਆਸੀ ਪੈਂਤੜਾ ਅੱਜ ਦੂਜੇ ਦਿਨ ਵੀ ਬਰਕਰਾਰ ਰਿਹਾ। ਉਨ੍ਹਾਂ ਬੀਤੀ ਰਾਤ ਲੰਬੀ ਹਲਕੇ ’ਚ ਪਿੰਡ ਮਿੱਡੂਖੇੜਾ ਵਿੱਚ ਬਿਜਲੀ ਮਕੈਨਿਕ ਰਾਜੂ ਸਿੰਘ ਦੇ ਘਰ ਬਿਤਾਈ। ਰਾਤ ਕਾਫ਼ੀ ਦੇਰ ਰਾਤ ਪੁੱਜੇ ਰਾਜੇ ਨੇ ਪਰਸੋਂ ਵਾਂਗ ਹੀ ਰਾਜੂ ਦੇ ਘਰ ਚੁੱਲ੍ਹੇ ਮੂਹਰੇ ਬਹਿ ਕੇ ਤਾਜ਼ਾ ਪੱਕੀਆਂ ਰੋਟੀਆਂ ਖਾਧੀਆਂ। ਉਸ ਨੇ ਇਸ ਫੇਰੀ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਵੀ ਕੀਤਾ ਅਤੇ ਬਾਦਲਾਂ ਦੇ ਨੇੜਲੇ ਆਗੂ ਅਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਪਿੰਡ ਵਿੱਚ ਦੋ-ਦੋ ਸਕੂਲਾਂ ਦੇ ਬਾਵਜੂਦ ਸੈਕੰਡਰੀ ਸਿੱਖਿਆ ਦੀ ਘਾਟ ਅਤੇ ਹੋਰਨਾਂ ਮਸਲਿਆਂ ਨੂੰ ਉਭਾਰ ਕੇ ਰੱਜਵੇਂ ਸ਼ਬਦੀ ਹਮਲੇ ਕੀਤੇ। ਰਾਜਾ ਤੜਕੇ ਪੰਜ ਵਜੇ ਉੱਠ ਕੇ ਬਠਿੰਡਾ ਲਈ ਰਵਾਨਾ ਹੋ ਗਿਆ।

ਖਹਿਰਾ ਵਲੋਂ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ ਤੇ ਆਮ ਆਦਮੀ ਪਾਰਟੀ ਦੀ ਕੀਤੀ ਪੇਸ਼ਕਸ ਮੂਲੋਂ ਹੀ ਰੱਦ

ਤਰਨ ਤਾਰਨ- ਅਪਰੈਲ  ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ ਤੇ ਆਮ ਆਦਮੀ ਪਾਰਟੀ (ਆਪ) ਵਲੋਂ ਹਮਾਇਤ ਦੇਣ ਦੀ ਕੀਤੀ ਪੇਸ਼ਕਸ ਨੂੰ ਮੂਲੋਂ ਹੀ ਰੱਦ ਕਰਦਿਆਂ ‘ਆਪ’ ਦੀ ਹਮਾਇਤ ਲੈਣ ਤੋਂ ਸਪਸ਼ਟ ਇਨਕਾਰ ਕੀਤਾ ਹੈ| ਸ੍ਰੀ ਖਹਿਰਾ ਨੇ ਅਜਿਹੇ ਵਿਚਾਰ ਅੱਜ ਇੱਥੇ ਮੀਡੀਆ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਪੇਸ਼ ਕੀਤੇ।
ਉਨ੍ਹਾਂ ਸੂਬੇ ਅੰਦਰ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਤਿਕੋਣੇ ਮੁਕਾਬਲੇ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰਾਂ ਦਰਮਿਆਨ ਹੋਣਗੇ ਤੇ ‘ਆਪ’ ਇਨ੍ਹਾਂ ਮੁਕਾਬਲਿਆਂ ਤੋਂ ਬਾਹਰ ਹੋ ਗਈ ਹੈ| ਉਨ੍ਹਾਂ ਦਾਅਵਾ ਕੀਤਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਕਰਕੇ ਹੀ ਅੱਜ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ, ਸੰਤ ਸਮਾਜ ਸਣੇ ਹੋਰਨਾਂ ਧਿਰਾਂ ਵਲੋਂ ਸਭ ਪੱਖਾਂ ਤੋਂ ਹਮਾਇਤ ਦਿੱਤੀ ਜਾ ਰਹੀ ਹੈ| ਉਨ੍ਹਾਂ ਬਰਗਾੜੀ ਕਾਂਡ ਸਣੇ ਬੇਅਦਬੀ ਦੇ ਹੋਰ ਮੁੱਦਿਆਂ ਤੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਕੀਤੇ ਜਾਣ ਦੀ ਨਿਖੇਧੀ ਕੀਤੀ| ਉਨ੍ਹਾਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਚੋਣ ਲੜ ਰਹੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵਲੋਂ ਖਸਖਸ (ਅਫੀਮ) ਦੀ ਖੇਤੀ ਕੀਤੇ ਜਾਣ ਦੀ ਮੰਗ ਕੀਤੇ ਜਾਣ ਦੀ ਅਸਿੱਧੇ ਤੌਰ ’ਤੇ ਵਕਾਲਤ ਕਰਦਿਆਂ ਕਿਹਾ ਕਿ ਉਹ ਇਸ ਗੰਭੀਰ ਮੁੱਦੇ ਨੂੰ ਪੀਡੀਏ ਦੀ ਮੀਟਿੰਗ ਵਿਚ ਬਾਰੀਕੀ ਨਾਲ ਵਿਚਾਰਨਗੇ|

ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਤਿੰਨੋਂ ਮਾਧਿਅਮ ਪੜ੍ਹਾਉਣ ਦੀ ਹਦਾਇਤ

ਚੰਡੀਗੜ੍ਹ,  ਅਪਰੈਲ  ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਸਕੂਲਾਂ ਨੂੰ ਸਰਕੁਲਰ ਜਾਰੀ ਕਰਕੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮਾਂ ਵਿਚੋਂ ਕੋਈ ਵੀ ਮਾਧਿਅਮ ਚੁਣਨ ਦੀ ਖੁੱਲ੍ਹ ਦੇਣ ਬਾਰੇ ਕਿਹਾ ਹੈ। ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਪੰਜਾਬੀ ਮਾਧਿਅਮ ਲੈਣ ਦੇ ਚਾਹਵਾਨਾਂ ਨੂੰ ਹੋਰ ਮਾਧਿਅਮ ਲੈਣ ਬਾਰੇ ਨਿਰਦੇਸ਼ ਨਾ ਥੋਪਣ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ 19 ਅਪਰੈਲ ਨੂੰ ਸਕੂਲਾਂ ਵਿਚ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਸੀ।
ਜ਼ਿਲ੍ਹਾ ਸਿੱਖਿਆ ਦਫਤਰ ਨੇ ਸਰਕੁਲਰ ਵਿਚ ਲਿਖਿਆ ਹੈ ਕਿ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਰਕਾਰੀ ਸਕੂਲਾਂ ਵਿਚ ਬਾਰ੍ਹਵੀਂ ਜਮਾਤ ਲਈ ਕਈ ਅਧਿਆਪਕਾਂ ਵਲੋਂ ਪੰਜਾਬੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਮੀਡੀਅਮ ਲੈਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਦੇ ਨੋਟਸ ਤੇ ਹੋਰ ਮਟੀਰੀਅਲ ਵੀ ਉਪਲਬਧ ਨਹੀਂ ਕਰਵਾਇਆ ਜਾਵੇਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਿਤਾਬਾਂ ਛਪਵਾਈਆਂ ਜਾਂਦੀਆਂ ਹਨ ਤੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਦੀ ਸਹਾਇਕ ਸਮੱਗਰੀ ਵੀ ਉਪਲਬਧ ਕਰਵਾਈ ਜਾਂਦੀ ਹੈ। ਇਸ ਕਰਕੇ ਡੀਈਓ ਦਫਤਰ ਨੂੰ ਅਧਿਆਪਕਾਂ ਨੂੰ ਸਪਸ਼ਟ ਹਦਾਇਤਾਂ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਪਿੰਡ ਬਚਾਓ ਕਮੇਟੀ ਦੇ ਪ੍ਰਧਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸ਼ਹਿਰ ਵਿਚ ਪੰਜਾਬੀ ਲਾਗੂ ਕਰਨ ਦੀ ਮੰਗ ਉਠਾਉਂਦੇ ਆ ਰਹੇ ਹਨ ਕਿਉਂਕਿ ਚੰਡੀਗੜ੍ਹ ‘ਤੇ ਪੰਜਾਬੀਆਂ ਦਾ ਹੱਕ ਹੈ ਪਰ ਇੱਥੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਆਇਆ ਹੈ। ਇਥੋਂ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਕੌਂਸਲਰ ਅਨਿਲ ਕੁਮਾਰ ਦੂਬੇ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਮੰਗ ਕਰਦੇ ਆਏ ਸੀ ਕਿ ਉਨ੍ਹਾਂ ਦੇ ਖੇਤਰ ਵਿਚ ਜਬਰੀ ਹਿੰਦੀ ਮਾਧਿਅਮ ਲਈ ਦਬਾਅ ਪਾਇਆ ਜਾਂਦਾ ਸੀ ਜਦਕਿ ਕਈ ਬੱਚੇ ਅੰਗਰੇਜ਼ੀ ਮਾਧਿਅਮ ਪੜ੍ਹਨਾ ਚਾਹੁੰਦੇ ਹਨ ਇਸ ਕਰਕੇ ਉਨ੍ਹਾਂ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਅੰਗਰੇਜ਼ੀ ਮਾਧਿਅਮ ਵਿਚ ਦਾਖਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸੁਖਬੀਰ ਫ਼ਿਰੋਜ਼ਪੁਰ ਤੇ ਹਰਸਿਮਰਤ ਬਠਿੰਡਾ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਸੰਸਦੀ ਚੋਣਾਂ ਦੇ ਮਹੌਲ ਦੌਰਾਨ ਚੋਣ ਮੁਕਾਬਲੇ ਬੜੇ ਰੌਚਕ ਬਣਦੇ ਜਾ ਰਹੇ ਹਨ। ਸੁਖਬੀਰ ਬਾਦਲ ਦਾ ਮੁਕਾਬਲਾ ਆਪਣੀ ਹੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ ਜਦੋਂ ਕਿ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਅਕਾਲੀ ਦਲ ਅਤੇ ਖ਼ਾਸ ਕਰ ਬਾਦਲ ਪਰਿਵਾਰ ਲਈ ਸੰਸਦੀ ਚੋਣਾਂ ਦੌਰਾਨ ਕਾਰਗੁਜ਼ਾਰੀ ਦਿਖਾਉਣਾ ਵੱਕਾਰ ਦਾ ਸਵਾਲ ਬਣ ਗਿਆ ਸੀ ਤੇ ਪਾਰਟੀ ਦੀ ਸ਼ਾਖ਼ ਬਚਾਉਣ ਦਾ ਸਵਾਲ ਵੀ ਖੜ੍ਹਾ ਹੋ ਗਿਆ। ਇਸੇ ਕਰਕੇ ਦੋਹਾਂ ਪਤੀ-ਪਤਨੀ (ਸੁਖਬੀਰ-ਹਰਸਿਮਰਤ) ਨੂੰ ਹੀ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਦੀ ਘੜੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਐਲਾਨੇ ਨਹੀਂ ਗਏ ਤੇ ਭਾਜਪਾ ਵੱਲੋਂ ਵੀ ਅੱਜ ਜਾਂ ਭਲ਼ਕ ਤੱਕ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ।