ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ

ਤਰਨ ਤਾਰਨ, ਮਈ  ਜ਼ਿਲ੍ਹੇ ਦੇ ਕਸਬਾ ਹਰੀਕੇ ਮੁੰਬਈ ਦੀ ਇਕ ਸਵੈਸੇਵੀ ਸੰਸਥਾ ਵਲੋਂ ਬੀਤੀ ਸ਼ਾਮ ਕੀਤੇ ਇਕ ਸਮਾਗਮ ਵਿਚ ਪੰਜਾਬ ਸੂਬੇ ਨਾਲ ਸਬੰਧਤ ਪੁਲਵਾਮਾ ਹਮਲੇ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੱਤ-ਸੱਤ ਲੱਖ ਰੁਪਏ ਦੀ ਮਾਲੀ ਇਮਦਾਦ ਦਿੱਤੀ ਗਈ| ਮੁੰਬਈ ਦੀ ਸੰਸਥਾ ਜੈਨ ਜਾਗ੍ਰਿਤੀ ਸੈਂਟਰ ਸੈਂਟਰਲ ਚੈਰੀਟੇਬਲ ਟਰੱਸਟ ਵਲੋਂ ਕੀਤੇ ਗਏ ਇਸ ਸਮਾਗਮ ਵਿਚ ਇਸ ਜ਼ਿਲ੍ਹੇ ਦੇ ਸ਼ਹੀਦ ਸੁਖਜਿੰਦਰ ਸਿੰਘ (ਗੰਡੀਵਿੰਡ) ਦੇ ਇਲਾਵਾ ਸ਼ਹੀਦ ਕੁਲਵਿੰਦਰ ਸਿੰਘ (ਸ੍ਰੀ ਆਨੰਦਪੁਰ ਸਾਹਿਬ), ਸ਼ਹੀਦ ਜੈਮਲ ਸਿੰਘ (ਧਰਮਕੋਟ) ਅਤੇ ਸ਼ਹੀਦ ਮਨਜਿੰਦਰ ਸਿੰਘ (ਦੀਨਾਨਗਰ) ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ| ਦਿੱਤੀ ਗਈ ਸਹਾਇਤਾ ਵਿਚੋਂ ਅੱਧਾ ਹਿੱਸਾ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਅੱਧਾ ਹਿੱਸਾ ਸ਼ਹੀਦਾਂ ਦੀਆਂ ਮਾਤਾਵਾਂ ਨੂੰ ਦਿੱਤਾ ਗਿਆ| ਸੰਸਥਾ ਵਲੋਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਇਹ ਰਾਸ਼ੀ ਵੰਡੀ ਜਾ ਚੁੱਕੀ ਹੈ| ਸਮਾਗਮ ਵਿਚ ਸੰਸਥਾ ਦੇ ਆਗੂ ਆਤਮਾ ਨੰਦ ਜੈਨ, ਜਤਿੰਦਰ ਨਾਥ ਜੈਨ, ਰਜਿੰਦਰ ਕੋਚਰ, ਰਵਿੰਦਰ ਜੈਨ, ਵਿਜੇ ਕੋਚਰ ਆਦਿ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ|